ਸਉ ਵਰੑਿਆ

ਸੌ ਵਰ੍ਹੇ ਲਈ, ਸੌ ਸਾਲ ਲਈ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼ - ਸਉ; ਪ੍ਰਾਕ੍ਰਿਤ - ਸਯ; ਸੰਸਕ੍ਰਿਤ - ਸ਼ਤ੍ (शत् - ਸੌ) + ਪੁਰਾਤਨ ਪੰਜਾਬੀ - ਵਰ੍ਹਾ/ਵਰਾ/ਬਰਾ; ਲਹਿੰਦੀ/ਸਿੰਧੀ - ਵਰ੍ਹਾ; ਅਪਭ੍ਰੰਸ਼ - ਬਰਿਸ; ਪ੍ਰਾਕ੍ਰਿਤ - ਵਰਿਸ (ਸਾਲ); ਸੰਸਕ੍ਰਿਤ - ਵਰ੍ਸ਼ਹ (वर्ष: - ਮੀਂਹ; ਸਾਲ)।

ਸਉਣ

ਸਉਣ ਦੀ, ਸਗਨ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਸਉਣ; ਪਾਲੀ - ਸਕੁਣ; ਸੰਸਕ੍ਰਿਤ - ਸ਼ਕੁਨਮ੍ (शकुनम् - ਸਗਨ, ਭਵਿਖਬਾਣੀ, ਚੰਗੇ-ਮਾੜੇ ਦਾ ਸੰਕੇਤਕ ਕੋਈ ਸਗਨ)।

ਸਉਦਾ

ਸੌਦਾ, ਵਪਾਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਉਦਾ/ਸੌਦਾ; ਲਹਿੰਦੀ/ਬ੍ਰਜ - ਸਉਦਾ; ਸਿੰਧੀ - ਸੌਦੋ; ਫ਼ਾਰਸੀ/ਤੁਰਕੀ - ਸੌਦਾ (سودا - ਖਰੀਦਣਾ ਅਤੇ ਵੇਚਣਾ)।

ਸਉਪੀਐ

ਸਉਂਪੀਏ/ਸਉਂਪ ਦੇਈਏ, ਅਰਪਣ ਕਰ ਦੇਈਏ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਉਂਪਣਾ; ਲਹਿੰਦੀ - ਸਉਂਪਣ; ਸਿੰਧੀ - ਸਉਂਪਣੁ (ਸਉਂਪਣਾ); ਪ੍ਰਾਕ੍ਰਿਤ - ਸਮੱਪੇਇ; ਪਾਲੀ - ਸਮੱਪੇਤਿ (ਸਉਂਪਦਾ ਹੈ); ਸੰਸਕ੍ਰਿਤ - ਸਮਰਪਯਤਿ (समरपयति - ਸੁੱਟਦਾ ਹੈ, ਦਿੰਦਾ ਹੈ)।

ਸਹ

ਸਹੁ ਨੂੰ, ਮਾਲਕ ਨੂੰ, ਪਤੀ ਨੂੰ; ਪ੍ਰਭੂ-ਪਤੀ ਨੂੰ, ਪ੍ਰਭੂ ਨੂੰ।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਹ; ਫ਼ਾਰਸੀ - ਸ਼ੌਹਰ (ਖਸਮ, ਮਾਲਕ, ਪਤੀ, ਕੰਤ)।

ਸਹਸਾ

ਸੰਸਾ, ਸੰਦੇਹ, ਭਰਮ, ਭੁਲੇਖਾ; ਚਿੰਤਾ, ਫਿਕਰ, ਸਹਿਮ/ਡਰ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪ੍ਰਾਕ੍ਰਿਤ/ਪਾਲੀ - ਸੰਸਯ; ਸੰਸਕ੍ਰਿਤ - ਸੰਸ਼ਯਹ (संशय: - ਸ਼ੱਕ/ਸ਼ੰਕਾ)।

ਸਹਜ

ਸਹਜਮਈ।

ਵਿਆਕਰਣ: ਵਿਸ਼ੇਸ਼ਣ (ਧੁਨਿ ਦਾ), ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਸਹਜ; ਸੰਸਕ੍ਰਿਤ - ਸਹਜ (सहज - ਨਾਲ ਜਨਮਿਆ, ਜਨਮ-ਜਾਤ, ਸੁਭਾਵਕ)।

ਸਹਜਿ

ਸਹਿਜ ਵਿਚ, ਗਿਆਨ-ਮਈ ਸਹਿਜ ਅਵਸਥਾ ਵਿਚ, ਗਿਆਨ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਸਹਜ; ਸੰਸਕ੍ਰਿਤ - ਸਹਜ (सहज - ਨਾਲ ਜਨਮਿਆ, ਜਨਮ-ਜਾਤ, ਸੁਭਾਵਕ)।

ਸਹਜੇ

ਸਹਿਜ ਰਾਹੀਂ, ਗਿਆਨ ਰਾਹੀਂ, ਗਿਆਨ-ਮਈ ਸਹਿਜ ਅਵਸਥਾ ਰਾਹੀਂ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਸਹਜ; ਸੰਸਕ੍ਰਿਤ - ਸਹਜ (सहज - ਨਾਲ ਜਨਮਿਆ, ਜਨਮ-ਜਾਤ, ਸੁਭਾਵਕ)।

ਸਹਦਿਆ

ਸਹਿੰਦੇ ਸਨ, ਸਹਾਰਦੇ ਸਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਸਹਨਾ; ਪੁਰਾਤਨ ਪੰਜਾਬੀ - ਸਹਿਣਾ; ਲਹਿੰਦੀ - ਸਹਣ; ਸਿੰਧੀ - ਸਹਣੁ; ਸੰਸਕ੍ਰਿਤ - ਸਹਨਮ੍ (सहनम् - ਸਹਿਣਾ, ਝੱਲਣਾ)।

ਸਹਨਿਗੇ

ਸਹਿਣਗੇ, ਸਹਾਰਨਗੇ।

ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਸਹਨਾ; ਪੁਰਾਤਨ ਪੰਜਾਬੀ - ਸਹਿਣਾ; ਲਹਿੰਦੀ - ਸਹਣ (ਸਹਾਰਨਾ); ਸਿੰਧੀ - ਸਹਣੁ (ਸਹਿਣਾ); ਅਪਭ੍ਰੰਸ਼/ਪ੍ਰਾਕ੍ਰਿਤ - ਸਹਇ (ਸਹਿੰਦਾ ਹੈ); ਪਾਲੀ - ਸਹਤਿ (ਜਿਤ ਲੈਂਦਾ ਹੈ, ਸਹਿੰਦਾ ਹੈ); ਸੰਸਕ੍ਰਿਤ - ਸਹਤੇ (सहते - ਜਿਤ ਲੈਂਦਾ ਹੈ; ਰਿਗਵੇਦ - ਸਹਿੰਦਾ ਹੈ, ਬਰਦਾਸ਼ਤ ਕਰਦਾ ਹੈ)।

ਸਹਾਇ

ਸਹਾਈ, ਮਦਦਗਾਰ।

ਵਿਆਕਰਣ: ਵਿਸ਼ੇਸ਼ਣ (ਤੁਮ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਸਹਾਇ/ਸਹਾਈ; ਅਪਭ੍ਰੰਸ਼ - ਸਹਾਅ; ਪ੍ਰਾਕ੍ਰਿਤ/ਪਾਲੀ - ਸਹਾਯ; ਸੰਸਕ੍ਰਿਤ - ਸਹਾਯ (सहाय - ਸਾਥੀ, ਸਹਾਇਕ)।

ਸਹਾਈ

ਸਹਾਈ, ਮਦਦਗਾਰ; ਸਹਾਰਾ।

ਵਿਆਕਰਣ: ਵਿਸ਼ੇਸ਼ਣ (ਸੰਤ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਸਹਾਇ/ਸਹਾਈ; ਅਪਭ੍ਰੰਸ਼ - ਸਹਾਅ; ਪ੍ਰਾਕ੍ਰਿਤ/ਪਾਲੀ - ਸਹਾਯ; ਸੰਸਕ੍ਰਿਤ - ਸਹਾਯ (सहाय - ਸਾਥੀ, ਸਹਾਇਕ)।

ਸਹੀ

ਠੀਕ, ਅਸਲ, ਸੱਚਾ।

ਵਿਆਕਰਣ: ਵਿਸ਼ੇਸ਼ਣ (ਭਜਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਭੋਜਪੁਰੀ/ਬ੍ਰਜ/ਰਾਜਸਥਾਨੀ/ਪੁਰਾਤਨ ਪੰਜਾਬੀ/ਲਹਿੰਦੀ/ਸਿੰਧੀ - ਸਹੀ (ਠੀਕ, ਸਹੀ; ਦਸਤਖਤ); ਅਰਬੀ - ਸਹੀਹ (صحيح - ਠੀਕ, ਸੱਚਾ, ਸਹੀ, ਜਾਇਜ਼, ਉਚਿਤ)।

ਸਹੀਆ

ਸਖੀਆਂ (ਵਿਚ), ਸਹੇਲੀਆਂ (ਵਿਚ); ਸਤਿਸੰਗਣਾਂ (ਵਿਚ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਸਹਿ/ਸਹੀ; ਪਾਲੀ - ਸਖੀ (ਸਹੇਲੀ); ਸੰਸਕ੍ਰਿਤ - ਸਖੀ (सखी - ਇਸਤਰੀ ਦਾ ਹਮਰਾਜ਼/ਭਰੋਸੇਜੋਗ, ਰਖੇਲ/ਉਪ-ਪਤਨੀ)।

ਸਹੁ

ਸਹੁ, ਮਾਲਕ, ਪਤੀ; ਪ੍ਰਭੂ-ਪਤੀ, ਪ੍ਰਭੂ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਹ; ਫ਼ਾਰਸੀ - ਸ਼ੌਹਰ (ਖਸਮ, ਮਾਲਕ, ਪਤੀ, ਕੰਤ)।

ਸਹੇਲੜੀਆਹ

ਸਹੇਲੀਆਂ ਦੇ, ਸਖੀਆਂ ਦੇ; ਸਤਸੰਗਣ-ਸਖੀਆਂ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਸਿੰਧੀ/ਪੁਰਾਤਨ ਅਵਧੀ/ਬ੍ਰਜ - ਸਹੇਲੀ (ਸਹੇਲੀ); ਪਾਲੀ - ਸਖਿਲ (ਦਿਆਲੂ); ਸੰਸਕ੍ਰਿਤ - ਸਖਿਲ (सखिल - ਦੋਸਤਾਨਾ ਸੁਭਾਅ)।

ਸਹੇਲੀਹੋ

(ਹੇ) ਸਹੇਲੀਓ! (ਹੇ) ਸਖੀਓ! (ਹੇ) ਸਤਸੰਗਣ ਸਖੀਓ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਸਿੰਧੀ/ਪੁਰਾਤਨ ਅਵਧੀ/ਬ੍ਰਜ - ਸਹੇਲੀ (ਸਹੇਲੀ); ਪਾਲੀ - ਸਖਿਲ (ਦਿਆਲੂ); ਸੰਸਕ੍ਰਿਤ - ਸਖਿਲ (सखिल - ਦੋਸਤਾਨਾ ਸੁਭਾਅ)।

ਸਕਈ

(ਪੋਹ) ਸਕਦੀ, (ਵਿਆਪ) ਸਕਦੀ, (ਪ੍ਰਭਾਵ ਪਾ) ਸਕਦੀ।

ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸਕੀ (ਕਰ ਸਕੀ/ਸਮਰਥ ਹੋਈ); ਅਪਭ੍ਰੰਸ਼ - ਸੱਕਇ; ਪ੍ਰਾਕ੍ਰਿਤ - ਸੱਕੇਇ/ਸੱਕਅਇ; ਪਾਲੀ - ਸੱਕੋਤਿ/ਸੱਕਤਿ; ਸੰਸਕ੍ਰਿਤ - ਸ਼ਕ੍ਨੋਤਿ (शक्नोति - ਕਾਬਲ/ਲਾਇਕ ਹੈ)।

ਸਕਰ

ਸ਼ੱਕਰ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਕਰ; ਲਹਿੰਦੀ - ਸੱਕਰ (ਮੋਟੀ ਖੰਡ, ਸ਼ੱਕਰ); ਬ੍ਰਜ - ਸਕਰ; ਪ੍ਰਾਕ੍ਰਿਤ - ਸੱਕਰਾ; ਪਾਲੀ - ਸਕ੍ਖਰਾ (ਦਾਣੇਦਾਰ ਖੰਡ); ਸੰਸਕ੍ਰਿਤ - ਸ਼ਰ੍ਕਰਾ (शर्करा - ਸ਼ੱਕਰ)।

ਸਕਲ

ਸਗਲੇ, ਸਾਰੇ।

ਵਿਆਕਰਣ: ਵਿਸ਼ੇਸ਼ਣ (ਭੈ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਗਲ; ਅਪਭ੍ਰੰਸ਼ - ਸਗਲ; ਪ੍ਰਾਕ੍ਰਿਤ - ਸਗਲ/ਸਯਲ; ਪਾਲੀ/ਸੰਸਕ੍ਰਿਤ - ਸਕਲ (सकल - ਸਾਰਾ)।

ਸਕੀ

(ਪੋਹ) ਸਕਈ, (ਪੋਹ) ਸਕਦਾ, (ਵਿਆਪ) ਸਕਈ, (ਵਿਆਪ) ਸਕਦਾ।

ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸਕੀ (ਕਰ ਸਕੀ/ਸਮਰਥ ਹੋਈ); ਅਪਭ੍ਰੰਸ਼ - ਸੱਕਇ; ਪ੍ਰਾਕ੍ਰਿਤ - ਸੱਕੇਇ/ਸੱਕਅਇ; ਪਾਲੀ - ਸੱਕੋਤਿ/ਸੱਕਤਿ; ਸੰਸਕ੍ਰਿਤ - ਸ਼ਕ੍ਨੋਤਿ (शक्नोति - ਕਾਬਲ/ਲਾਇਕ ਹੈ)।

ਸਕੈ

(ਕਰ) ਸਕਦਾ।

ਸਖਾ

ਸਖਾ, ਮਿੱਤਰ, ਸਾਥੀ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਸੰਸਕ੍ਰਿਤ - ਸਖਾ (सखा - ਦੋਸਤ, ਸਾਥੀ)।

ਸਖਾਈ

ਪ੍ਰਾਣ-ਸਹਾਈ, ਪ੍ਰਾਣਾਂ ਦਾ ਸਹਾਈ/ਸਾਥੀ, ਜੀਵਨ-ਸਹਾਰਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਪ੍ਰਾਣ; ਸੰਸਕ੍ਰਿਤ - ਪ੍ਰਾਣਹ (प्राण: - ਸਾਹ) + ਬ੍ਰਜ/ਸੰਸਕ੍ਰਿਤ - ਸਖਾ (सखा - ਦੋਸਤ, ਸਾਥੀ)।

ਸਖੀ

(ਹੇ) ਸਖੀਓ! (ਹੇ) ਸਹੇਲੀਓ! (ਹੇ) ਸਤਸੰਗਣ ਸਖੀਓ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪਾਲੀ - ਸਖੀ (ਸਹੇਲੀ); ਸੰਸਕ੍ਰਿਤ - ਸਖੀ (सखी - ਇਸਤਰੀ ਦਾ ਹਮਰਾਜ਼/ਭਰੋਸੇਜੋਗ, ਰਖੇਲ/ਉਪ-ਪਤਨੀ)।

ਸਖੀਏ

ਸਖੀਆਂ ਨੇ, ਸਹੇਲੀਆਂ ਨੇ, ਸਤਸੰਗਣ ਸਖੀਆਂ ਨੇ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪਾਲੀ - ਸਖੀ (ਸਹੇਲੀ); ਸੰਸਕ੍ਰਿਤ - ਸਖੀ (सखी - ਇਸਤਰੀ ਦਾ ਹਮਰਾਜ਼/ਭਰੋਸੇਜੋਗ, ਰਖੇਲ/ਉਪ-ਪਤਨੀ)।

ਸਗਲ

ਸਾਰਾ, ਸਮੁੱਚਾ।

ਵਿਆਕਰਣ: ਵਿਸ਼ੇਸ਼ਣ (ਸੋ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਗਲ; ਅਪਭ੍ਰੰਸ਼ - ਸਗਲ; ਪ੍ਰਾਕ੍ਰਿਤ - ਸਗਲ/ਸਯਲ; ਪਾਲੀ/ਸੰਸਕ੍ਰਿਤ - ਸਕਲ (सकल - ਸਾਰਾ)।

More Examples

ਸਗਲੀ

ਸਾਰੀ।

ਵਿਆਕਰਣ: ਵਿਸ਼ੇਸ਼ਣ (ਚਿੰਤ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਗਲੀ/ਸਗਲ; ਅਪਭ੍ਰੰਸ਼ - ਸਗਲ; ਪ੍ਰਾਕ੍ਰਿਤ - ਸਗਲ/ਸਯਲ; ਪਾਲੀ/ਸੰਸਕ੍ਰਿਤ - ਸਕਲ (सकल - ਸਾਰਾ)।

More Examples

ਸਗਲੇ

ਸਗਲ, ਸਾਰੇ, ਸਭ।

ਵਿਆਕਰਣ: ਵਿਸ਼ੇਸ਼ਣ (ਥੋਕ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਗਲੀ/ਸਗਲ; ਅਪਭ੍ਰੰਸ਼ - ਸਗਲ; ਪ੍ਰਾਕ੍ਰਿਤ - ਸਗਲ/ਸਯਲ; ਪਾਲੀ/ਸੰਸਕ੍ਰਿਤ - ਸਕਲ (सकल - ਸਾਰਾ)।

ਸਚ

ਸੱਚ (ਦੀ), ਸੱਚ-ਸਰੂਪ ਪ੍ਰਭੂ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।

ਸਚੜਾ

ਸੱਚਾ; ਸਦੀਵੀ, ਸਦਾ-ਥਿਰ।

ਵਿਆਕਰਣ: ਵਿਸ਼ੇਸ਼ਣ (ਸਾਹਿਬੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ਮ (सत्यम् - ਸੱਚ)।

ਸਚਾ

ਸਚਾ; ਸਦੀਵੀ, ਸਦਾ-ਥਿਰ।

ਵਿਆਕਰਣ: ਵਿਸ਼ੇਸ਼ਣ (ਸਬਦੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸਚ)।

More Examples

ਸਚਾਵਾਂ

ਸਚਾਵਾ, ਸੱਚ ਵਾਲਾ, ਸਚਿਆਰਾ।

ਵਿਆਕਰਣ: ਵਿਸ਼ੇਸ਼ਣ (ਸਾਜੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।

ਸਚਿ

ਸੱਚੀ; ਸਦੀਵੀ, ਸਦਾ-ਥਿਰ।

ਵਿਆਕਰਣ: ਵਿਸ਼ੇਸ਼ਣ (ਦਰਗਹ ਦਾ), ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਚਾ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।

ਸਚਿਆ

ਸੱਚੇ।

ਵਿਆਕਰਣ: ਵਿਸ਼ੇਸ਼ਣ (ਸੇਈ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।

ਸਚੀ

ਸੱਚੀ; ਸਦੀਵੀ, ਸਦਾ-ਥਿਰ।

ਵਿਆਕਰਣ: ਵਿਸ਼ੇਸ਼ਣ (ਬਾਣੀ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।

More Examples

ਸਚੁ

ਸੱਚ/ਸੱਚਾ; ਸਦੀਵੀ, ਸਦਾ-ਥਿਰ।

ਵਿਆਕਰਣ: ਵਿਸ਼ੇਸ਼ਣ (ਸਹੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।

More Examples

ਸਚੇ

(ਹੇ) ਸੱਚੇ! (ਹੇ) ਸਦੀਵੀ! (ਹੇ) ਸਦਾ-ਥਿਰ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।

More Examples

ਸਚੈ

ਸੱਚੇ (ਦੀ); ਸਦਾ-ਥਿਰ (ਪ੍ਰਭੂ ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।

ਸਜਣ

(ਹੇ) ਸੱਜਣ! (ਹੇ) ਮਿੱਤਰ! (ਹੇ) ਪਿਆਰੇ ਮਿੱਤਰ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਜਣ; ਲਹਿੰਦੀ - ਸੱਜਣ/ਸਜਣ (ਮਿੱਤਰ); ਸਿੰਧੀ - ਸਜਣੁ (ਨੇਕ ਇਨਸਾਨ, ਮਿਤਰ); ਅਪਭ੍ਰੰਸ਼/ਪ੍ਰਾਕ੍ਰਿਤ - ਸੱਜਣ; ਪਾਲੀ - ਸੱਜਨ; ਸੰਸਕ੍ਰਿਤ - ਸੱਜਨਹ (सज्जन: - ਚੰਗਾ ਮਨੁਖ)।

ਸਜਣਾ

ਸੱਜਣ ਜੀ! ਪ੍ਰਭੂ-ਸੱਜਣ ਜੀ! ਪ੍ਰਭੂ ਜੀ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਜਣ; ਲਹਿੰਦੀ - ਸੱਜਣ/ਸਜਣ (ਮਿੱਤਰ); ਸਿੰਧੀ - ਸਜਣੁ (ਨੇਕ ਇਨਸਾਨ, ਮਿੱਤਰ); ਅਪਭ੍ਰੰਸ਼/ਪ੍ਰਾਕ੍ਰਿਤ - ਸੱਜਣ; ਪਾਲੀ - ਸੱਜਨ; ਸੰਸਕ੍ਰਿਤ - ਸੱਜਨਹ (सज्जन: - ਚੰਗਾ ਮਨੁਖ)।

ਸਜਣੁ

ਸੱਜਣ, ਮਿੱਤਰ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਜਣ; ਲਹਿੰਦੀ - ਸੱਜਣ/ਸਜਣ (ਮਿਤਰ); ਸਿੰਧੀ - ਸਜਣੁ (ਨੇਕ ਇਨਸਾਨ, ਮਿਤਰ); ਅਪਭ੍ਰੰਸ਼/ਪ੍ਰਾਕ੍ਰਿਤ - ਸੱਜਣ; ਪਾਲੀ - ਸੱਜਨ; ਸੰਸਕ੍ਰਿਤ - ਸੱਜਨਹ (सज्जन: - ਚੰਗਾ ਮਨੁਖ)।

More Examples

ਸਜਾਇ

ਸਜਾ, ਦੰਡ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਸਜ਼ਾ (ਦੰਡ)।

ਸਜੋਗੀ

ਸੰਜੋਗ ਨਾਲ/ਅਧੀਨ, ਮਿਲਾਪ ਦੇ (ਨੇਮ) ਨਾਲ/ਅਧੀਨ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਸੰਜੋਗੁ; ਅਪਭ੍ਰੰਸ਼ - ਸੰਜੋਗ; ਸੰਸਕ੍ਰਿਤ - ਸੰਯੋਗ (संयोग - ਮਿਲਾਪ)।

ਸਡੋ

ਸੱਦ, ਇਕ ਛੰਦ/ਕਾਵਿ-ਰੂਪ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਦਾ (ਸੱਦਾ); ਲਹਿੰਦੀ - ਸੱਦ; ਸਿੰਧੀ - ਸਦੋ/ਸਦੁ (ਬੁਲਾਵਾ, ਹਾਕ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਸੱਦ (ਧੁਨੀ, ਅਵਾਜ, ਬੁਲਾਵਾ); ਸੰਸਕ੍ਰਿਤ - ਸ਼ਬ੍ਦ (शब्द - ਧੁਨੀ/ਅਵਾਜ, ਸ਼ੋਰ)।

ਸਤਸੰਗਤਿ

ਸਤਿ ਨੂੰ ਦ੍ਰਿੜ ਕਰਾਉਣ ਵਾਲੀ ਸੰਗਤ, ਭਲੇ ਮਨੁਖਾਂ ਦੀ ਸੰਗਤ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸਤਸੰਗਤਿ; ਸੰਸਕ੍ਰਿਤ - ਸਤਸਙ੍ਗਤਿਹ (सतसङ्गति: - ਭਲੇ ਮਨੁਖਾਂ ਦੀ ਸੰਗਤ ਜਾ ਸਮਾਜ)।

ਸਤਪੁਰਖਾ

ਹੇ ਸਤਪੁਰਖ ਜੀ! ਹੇ ਸੱਚੇ ਸਰੂਪ ਵਾਲੇ ਪੁਰਖ ਜੀ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸਤਿ; ਪ੍ਰਾਕ੍ਰਿਤ - ਸੱਤ (ਸੱਚ, ਯਥਾਰਥ); ਸੰਸਕ੍ਰਿਤ - ਸਤਯ੍ (सत्य् - ਸੱਚ) + ਅਪਭ੍ਰੰਸ਼ - ਪੁਰਖੁ; ਪ੍ਰਾਕ੍ਰਿਤ - ਪੁਰੁਸ; ਸੰਸਕ੍ਰਿਤ - ਪੁਰੁਸ਼ਹ (पुरुष: - ਪੁਰਸ਼/ਪੁਰਖ; ਪੁਰੀ/ਸਰੀਰ ਵਿਚ ਲੇਟਿਆ ਹੋਇਆ)।

ਸਤਾਣੀ

ਸ+ਤਾਣੀ, ਤਾਣ ਵਾਲੀ, ਬਲ ਵਾਲੀ, ਤਕੜੀ, ਬਲਸ਼ਾਲੀ, ਤਾਕਤਵਰ।

ਵਿਆਕਰਣ: ਵਿਸ਼ੇਸ਼ਣ (ਮਰਗ ਦਾ), ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਤਾਣਾ (ਤਕੜਾ/ਮਜ਼ਬੂਤ, ਸ਼ਕਤੀਸ਼ਾਲੀ); ਸ (ਵਿਸ਼ੇਸ਼ ਅਰਥਕ ਅਗੇਤਰ) + ਲਹਿੰਦੀ - ਤਾਣ (ਬਲ); ਕਸ਼ਮੀਰੀ - ਤਾਣ (ਬਲ, ਹਿੰਮਤ); ਪ੍ਰਾਕ੍ਰਿਤ/ਪਾਲੀ - ਤਾਣ (ਪਨਾਹ, ਸ਼ਰਣ, ਸੁਰਖਿਆ, ਸੁਰਖਿਆ ਕਵਚ); ਸੰਸਕ੍ਰਿਤ - ਤ੍ਰਾਣ (त्राण - ਸੁਰਖਿਆ, ਸੁਰਖਿਆ ਕਵਚ)।

ਸਤਿ

ਸੱਚ; ਸਦੀਵੀ, ਸਦਾ-ਥਿਰ।

ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸਤਿ; ਪ੍ਰਾਕ੍ਰਿਤ - ਸੱਤ (ਸੱਚ, ਯਥਾਰਥ); ਸੰਸਕ੍ਰਿਤ - ਸਤਯਮ੍ (सत्यम् - ਸਚ)।

ਸਤਿਗੁਰ

ਸਤਿਗੁਰੂ ਦੀ, ਸੱਚੇ ਗੁਰੂ ਦੀ; ਸੱਚੇ ਗੁਰ-ਸ਼ਬਦ ਦੀ, ਸੱਚੇ ਗੁਰ-ਉਪਦੇਸ਼ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰੁ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।

ਸਤਿਗੁਰਿ

ਸਤਿਗੁਰੂ, ਸੱਚਾ ਗੁਰੂ, ਸਦੀਵੀ ਗੁਰ-ਸ਼ਬਦ।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰੁ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।

More Examples

ਸਤਿਗੁਰੁ

ਸਤਿਗੁਰੂ ਨੂੰ, ਸੱਚੇ ਗੁਰੂ ਨੂੰ; ਸੱਚੇ ਗੁਰ-ਸ਼ਬਦ ਨੂੰ, ਸੱਚੇ ਗੁਰ-ਉਪਦੇਸ਼ ਨੂੰ।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰਿ; ਅਪਭ੍ਰੰਸ਼ - ਸਤਿਗੁਰੁ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।

ਸਤਿਗੁਰੂ

ਸਤਿਗੁਰੂ (ਦੀ), ਸੱਚੇ ਗੁਰੂ (ਦੀ); ਗੁਰੂ ਰਾਮਦਾਸ ਸਾਹਿਬ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਤਿਗੁਰੂ; ਸੰਸਕ੍ਰਿਤ - ਸਤਯਮ੍+ਗੁਰੁ (सत्यम्+गुरु - ਸੱਚਾ+ਅਧਿਆਤਮਕ ਮੁਰਸ਼ਦ)।

ਸਤੀ

ਸਤਵਾਦੀ, ਸੱਚ ਬੋਲਣ ਵਾਲੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਤ/ਸਤੀ (ਦਾਨ/ਦਾਨੀ); ਸੰਸਕ੍ਰਿਤ - ਸਤਿਹ (सति: - ਤੋਹਫ਼ਾ, ਦਾਨ)।

ਸਤੁ

ਸਤ ਨੂੰ, ਸੱਚ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸਤਿ; ਪ੍ਰਾਕ੍ਰਿਤ - ਸੱਤ (ਸੱਚ, ਯਥਾਰਥ); ਸੰਸਕ੍ਰਿਤ - ਸਤਯਮ੍ (सत्यम् - ਸੱਚ)।

ਸਤੇ

ਸੱਚ; ਸਦੀਵੀ, ਸਦਾ-ਥਿਰ।

ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸਤਿ; ਪ੍ਰਾਕ੍ਰਿਤ - ਸੱਤ (ਸੱਚ, ਯਥਾਰਥ); ਸੰਸਕ੍ਰਿਤ - ਸਤਯਮ੍ (सत्यम् - ਸੱਚ)।

ਸਦ

ਸਦਾ ਤੋਂ, ਹਮੇਸ਼ਾ ਤੋਂ, ਹਰ ਵੇਲੇ ਤੋਂ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ - ਸਦ/ਸਦਾ; ਅਪਭ੍ਰੰਸ਼/ਸੰਸਕ੍ਰਿਤ - ਸਦਾ (सदा - ਹਮੇਸ਼ਾ)।

ਸਨਮੁਖੁ

ਸਨਮੁਖ/ਸਾਹਮਣੇ (ਹੋ ਗਿਆ), ਹਾਜਰ (ਹੋ ਗਿਆ); ਆਗਿਆਕਾਰੀ (ਹੋ ਗਿਆ)।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ/ਬ੍ਰਜ - ਸਨਮੁਖ (ਆਮ੍ਹਣੇ-ਸਾਮ੍ਹਣੇ, ਸਾਮ੍ਹਣੇ); ਸੰਸਕ੍ਰਿਤ - ਸਮ੍ਮੁਖ (सम्मुख - ਸਾਮ੍ਹਣੇ, ਅੱਗੇ, ਰੂ-ਬਰੂ)।

ਸਨਾਤੀ

ਸਨਾਤ ਦੀਆਂ, ਨੀਵੀਂ ਜਾਤ ਦੀਆਂ।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਅਰਬੀ - ਸ਼ੁਨਾਤ (ਦੁਸ਼ਮਣੀ ਰਖਣ ਵਾਲੇ)।

ਸਨਿ

ਸਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹਨ (ਹਨ), ਸੰਨ (ਸਨ); ਪ੍ਰਾਕ੍ਰਿਤ - ਅਹਨ੍; ਸੰਸਕ੍ਰਿਤ - ਸੰਤਿ (सन्ति - ਹਨ)।

ਸਨੇਹੁ

ਸਨੇਹ, ਪਿਆਰ, ਮੋਹ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਸਨੇਹ; ਸਿੰਧੀ - ਸਨੇਹੁ; ਬ੍ਰਜ - ਸਨੇਹ; ਪ੍ਰਾਕ੍ਰਿਤ - ਸਿਣੇਹ/ਸਣੇਹ (ਪਿਆਰ); ਪਾਲੀ - ਸਿਨੇਹ (ਮੁਲਾਇਮ, ਪਿਆਰ); ਸੰਸਕ੍ਰਿਤ - ਸ੍ਨੇਹਹ (स्नेह: - ਪ੍ਰੇਮ, ਕ੍ਰਿਪਾਲਤਾ, ਸੁਸ਼ੀਲਤਾ)।

ਸਫਲ

ਸਫਲ/ਸਫਲਾ, ਸ਼ੁਭ, ਭਲਾ, ਚੰਗਾ।

ਵਿਆਕਰਣ: ਵਿਸ਼ੇਸ਼ਣ (ਮੂਰਤੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਸਫਲ (ਲਾਭਕਾਰੀ, ਸਫਲ); ਸੰਸਕ੍ਰਿਤ - ਸਫਲ (सफल - ਫਲ ਸਮੇਤ; ਚੰਗੇ ਨਤੀਜਿਆਂ ਵਾਲਾ, ਲਾਭਕਾਰੀ, ਸਫਲ)।

ਸਫਲਾ

ਸਫਲੀ, ਸ਼ੁਭ, ਭਲੀ, ਚੰਗੀ।

ਵਿਆਕਰਣ: ਵਿਸ਼ੇਸ਼ਣ (ਘੜੀ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਸਫਲ (ਲਾਭਕਾਰੀ, ਸਫਲ); ਸੰਸਕ੍ਰਿਤ - ਸਫਲ (सफल - ਫਲ ਸਮੇਤ; ਚੰਗੇ ਨਤੀਜਿਆਂ ਵਾਲਾ, ਲਾਭਕਾਰੀ, ਸਫਲ)।

ਸਫਲਿਓ

ਸ+ਫਲਿਆ, ਚੰਗੀ/ਪੂਰੀ ਤਰ੍ਹਾਂ ਫਲਿਆ ਹੈ, ਭਲੀ ਪ੍ਰਕਾਰ ਫਲਿਆ ਹੈ, ਫਲਦਾਰ ਹੋ ਗਿਆ ਹੈ; ਸਫਲ ਹੋ ਗਿਆ ਹੈ, ਸਕਾਰਥ ਹੋ ਗਿਆ ਹੈ, ਕਾਮਯਾਬ ਹੋ ਗਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਸਫਲ (ਲਾਭਕਾਰੀ, ਸਫਲ); ਸੰਸਕ੍ਰਿਤ - ਸਫਲ (सफल - ਫਲ ਸਮੇਤ; ਚੰਗੇ ਨਤੀਜਿਆਂ ਵਾਲਾ, ਲਾਭਕਾਰੀ, ਸਫਲ)।

ਸਫਲੁ

ਸਫਲ, ਸਕਾਰਥ, ਕਾਮਯਾਬ।

ਵਿਆਕਰਣ: ਵਿਸ਼ੇਸ਼ਣ (ਪਦਾਰਥੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਸਫਲ (ਲਾਭਕਾਰੀ, ਸਫਲ); ਸੰਸਕ੍ਰਿਤ - ਸਫਲ (सफल - ਫਲ ਸਮੇਤ; ਚੰਗੇ ਨਤੀਜਿਆਂ ਵਾਲਾ, ਲਾਭਕਾਰੀ, ਸਫਲ)।

More Examples

ਸਬਦ

ਸ਼ਬਦਾਂ ਦੀ, ਨਾਦਾਂ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਸਬਦ; ਸੰਸਕ੍ਰਿਤ - ਸ਼ਬ੍ਦ (शब्द - ਧੁਨੀ/ਅਵਾਜ, ਸ਼ੋਰ)।

ਸਬਰ

ਸਬਰ ਦਾ, ਸਹਿਣਸ਼ੀਲਤਾ ਦਾ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ/ਬ੍ਰਜ - ਸਬਰ; ਸਿੰਧੀ - ਸਬੁਰੁ (ਧੀਰਜ, ਸਹਿਣਸ਼ੀਲਤਾ); ਫ਼ਾਰਸੀ/ਅਰਬੀ - ਸਬਰ (صبر - ਬਰਦਾਸ਼ਤ ਕਰਨ ਦੀ ਸ਼ਕਤੀ, ਸਹਿਣਸ਼ੀਲਤਾ, ਧੀਰਜ; ਸੰਕੋਚ)।

ਸਬਰੁ

ਸਬਰ, ਸਹਿਣਸ਼ੀਲਤਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ/ਬ੍ਰਜ - ਸਬਰ; ਸਿੰਧੀ - ਸਬੁਰੁ (ਧੀਰਜ, ਸਹਿਣਸ਼ੀਲਤਾ); ਫ਼ਾਰਸੀ/ਅਰਬੀ - ਸਬਰ (صبر - ਬਰਦਾਸ਼ਤ ਕਰਨ ਦੀ ਸ਼ਕਤੀ, ਸਹਿਣਸ਼ੀਲਤਾ, ਧੀਰਜ; ਸੰਕੋਚ)।

More Examples

ਸਬਾਇਆ

ਸਭ, ਸਾਰੇ, ਸਾਰਿਓ।

ਵਿਆਕਰਣ: ਵਿਸ਼ੇਸ਼ਣ (ਲੋਕ ਦਾ), ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਬਾਇਆ; ਅਪਭ੍ਰੰਸ਼/ਪ੍ਰਾਕ੍ਰਿਤ - ਸਵਾ; ਸੰਸਕ੍ਰਿਤ - ਸਰਵ (सर्व - ਸਾਰਾ)।

ਸਬਾਈ

ਸਭ, ਸਾਰੀਆਂ।

ਵਿਆਕਰਣ: ਵਿਸ਼ੇਸ਼ਣ (ਨਾਰਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਬਾਇਆ, ਸਬਾਈ (ਸਾਰੀ); ਅਪਭ੍ਰੰਸ਼/ਪ੍ਰਾਕ੍ਰਿਤ - ਸਵਾ; ਸੰਸਕ੍ਰਿਤ - ਸਰਵ (सर्व - ਸਾਰਾ)।

ਸਬਾਈਆ

ਸਬਾਈ-ਆ, ਸਭ, ਸਾਰੀ, ਸਮੁੱਚੀ।

ਵਿਆਕਰਣ: ਵਿਸ਼ੇਸ਼ਣ (ਸੰਗਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਬਾਇਆ; ਅਪਭ੍ਰੰਸ਼/ਪ੍ਰਾਕ੍ਰਿਤ - ਸਵਾ; ਸੰਸਕ੍ਰਿਤ - ਸਰਵ (सर्व - ਸਾਰਾ)।

ਸਭ

ਸਭ, ਸਾਰੀ।

ਵਿਆਕਰਣ: ਵਿਸ਼ੇਸ਼ਣ (ਕਿਰਿਆ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਭ/ਸਭੇ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।

More Examples

ਸਭਸੈ

ਸਭਸ (ਦਾ), ਸਭ ਕੁਝ (ਦਾ)।

ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਸਭਸੇ; ਅਪਭ੍ਰੰਸ਼ - ਸਭਾਸੈ/ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।

ਸਭਨਾ

ਸਭਨਾਂ (ਦਾ), ਸਾਰਿਆਂ (ਦਾ)।

ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਭਨਾ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)

ਸਭਨੀ

ਸਭਨਾ, ਸਭ, ਸਾਰੀਆਂ।

ਵਿਆਕਰਣ: ਵਿਸ਼ੇਸ਼ਣ (ਜਾਈ ਦਾ), ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਭ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।

ਸਭਾ

ਸਭਾ, ਦਰਬਾਰ; ਸੰਗਤ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਸਿੰਧੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਸਭਾ (सभा - ਸਭਾ, ਇਕੱਠ, ਕੌਂਸਲ, ਜਨਤਾ; ਚੰਗਾ ਸਮਾਜ/ਚੰਗੀ ਸੰਗਤ)।

ਸਭੁ

ਸਭ, ਹਰ।

ਵਿਆਕਰਣ: ਵਿਸ਼ੇਸ਼ਣ (ਥਾਂ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਭ/ਸਭੇ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।

More Examples

ਸਭੁ ਕਿਛੁ

ਸਭ ਕੁਝ, ਸਾਰਾ ਕੁਝ।

ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਭ/ਸਭੇ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ) + ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।

ਸਭੁ ਕੋਇ

ਸਭ ਕੋਈ, ਹਰ ਕੋਈ।

ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਭ/ਸਭੇ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ) + ਅਪਭ੍ਰੰਸ਼ - ਕੋਈ/ਕੋਇ; ਪ੍ਰਾਕ੍ਰਿਤ/ਪਾਲੀ - ਕੋ; ਸੰਸਕ੍ਰਿਤ - ਕਹ (क: - ਕੋਈ, ਕੌਣ)।

ਸਭੇ

ਸਭ, ਸਾਰੀਆਂ।

ਵਿਆਕਰਣ: ਵਿਸ਼ੇਸ਼ਣ (ਵਸਤੂ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਭ/ਸਭੇ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।

More Examples

ਸਮ

ਸਮਾਨ, ਬਰਾਬਰ, ਵਰਗਾ।

ਵਿਆਕਰਣ: ਸੰਬੰਧਕ।

ਵਿਉਤਪਤੀ: ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਸਮ (सम - ਬਰਾਬਰ, ਇਕੋ-ਜਿਹਾ, ਪਧਰ)।

ਸਮੑਾਰਿ

ਸੰਭਾਲ, ਵਿਚਾਰ ਕਰ; ਤਿਆਰੀ ਕਰ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਸੰਮਾਲੈ/ਸੰਮਾਰੈ/ਸੰਭਾਲੈ/ਸੰਭਾਲਇ (ਸੰਭਾਲਦਾ ਹੈ); ਪ੍ਰਾਕ੍ਰਿਤ - ਸੰਭਾਰਇ (ਸਜਾਉਂਦਾ ਹੈ, ਪਾਲਦਾ-ਪੋਸਦਾ ਹੈ); ਸੰਸਕ੍ਰਿਤ - ਸੰਭਾਰਯਤਿ (सम्भारयति - ਇਕੱਠਾ ਕਰਦਾ ਹੈ)।

ਸਮੑਾਲਿ

ਸੰਭਾਲ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਮ੍ਹਾਲਣਾ (ਸਹਾਰਾ ਦੇਣਾ/ਸੰਭਾਲਣਾ); ਲਹਿੰਦੀ - ਸਮ੍ਹਾਲਣ (ਸਵਾਉਂਣਾ); ਅਪਭ੍ਰੰਸ਼ - ਸੰਭਾਲਇ (ਸੰਭਾਲਦਾ ਹੈ); ਪ੍ਰਾਕ੍ਰਿਤ - ਸੰਭਾਰੇਇ (ਸਜਾਉਂਦਾ ਹੈ); ਸੰਸਕ੍ਰਿਤ - ਸੰਭਾਰਯਤਿ (संभारयति - ਇਕੱਠਾ ਕਰਾਉਂਦਾ ਹੈ, ਤਿਆਰ ਕਰਦਾ ਹੈ, ਸੰਭਾਲ ਕਰਦਾ ਹੈ)।

ਸਮਝਾਇ

ਸਮਝਾ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਮਝਾਉਣਾ; ਬ੍ਰਜ - ਸਮਝਾਨਾ (ਸਮਝਾਉਣਾ); ਪ੍ਰਾਕ੍ਰਿਤ - ਸੰਬੁਜ੍ਝਾਵਇ/ਸਮਝਾਵਇ (ਸਮਝਾਉਂਦਾ ਹੈ); ਸੰਸਕ੍ਰਿਤ - ਸੰਬੋਧਯਤਿ (सम्बोधयति - ਸੰਬੋਧਿਤ ਕਰਦਾ ਹੈ, ਸਮਝਾਉਂਦਾ ਹੈ)।

ਸਮਝਿ

ਸਮਝ ਕੇ, ਵਿਚਾਰ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਬ੍ਰਜ - ਸਮਝੈ; ਪ੍ਰਾਕ੍ਰਿਤ - ਸੰਬੁਜ੍ਝਅਇ; ਪਾਲੀ - ਸੰਬੁਜ੍ਝਤਿ (ਸਮਝਦਾ ਹੈ); ਸੰਸਕ੍ਰਿਤ - ਸੰਬੁਧਯਤੇ (संबुध्यते - ਜਾਗਦਾ ਹੈ, ਸਮਝਦਾ ਹੈ)।

ਸਮਝਿਓ

ਸਮਝਿਆ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸਮਝਯੋ (ਸਮਝਿਆ/ਸਮਝ ਗਿਆ); ਪ੍ਰਾਕ੍ਰਿਤ - ਸੰਬੁਜ੍ਝਅਇ; ਪਾਲੀ - ਸੰਬੁਜ੍ਝਤਿ (ਸਮਝਦਾ ਹੈ); ਸੰਸਕ੍ਰਿਤ - ਸੰਬੁਧਯਤੇ (संबुध्यते - ਜਾਗਦਾ ਹੈ, ਸਮਝਦਾ ਹੈ)।

ਸਮਧਾ

ਸਮਾ ਗਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਸਮਾਧਿ/ਸਮਾਧੀ (ਗਹਿਰਾ ਮਨਨ-ਚਿੰਤਨ; ਮਕਬਰਾ); ਪਾਲੀ - ਸਮਾਧਿ (ਜੋਗ-ਅਭਿਆਸ, ਚਿਤ ਦੀ ਇਕਾਗਰਤਾ); ਸੰਸਕ੍ਰਿਤ - ਸਮਾਧਿ੍ਹ (समाधि: - ਸੰਗ੍ਰਹਿ ਕਰਨਾ, ਮਨ ਨੂੰ ਏਕਾਗਰ ਕਰਨਾ; ਚਿੰਤਨ, ਕਿਸੇ ਇਕ ਵਿਸ਼ੇ ‘ਤੇ ਮਨ ਨੂੰ ਕੇਂਦ੍ਰਿਤ ਕਰਨਾ; ਮਕਬਰਾ)।

ਸਮਰਥੁ

ਸਮਰਥ, ਸਮਰਥਾਵਾਨ।

ਵਿਆਕਰਣ: ਵਿਸ਼ੇਸ਼ਣ (ਸੁਆਮੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਸਮਰਥੁ; ਬੁੰਦੇਲੀ/ਰਾਜਸਥਾਨੀ/ਬ੍ਰਜ - ਸਮਰਥ (ਯੋਗ, ਲਾਇਕ; ਤਾਕਤਵਰ, ਮਜਬੂਤ); ਸੰਸਕ੍ਰਿਤ - ਸਮਰ੍ਥ (समर्थ - ਇਕੋ ਜਿਹਾ ਜਾਂ ਢੁਕਵਾਂ ਉਦੇਸ਼ ਜਾਂ ਨਿਸ਼ਾਨਾ ਹੋਣਾ; ਬਹੁਤ ਮਜ਼ਬੂਤ ​​ਜਾਂ ਤਾਕਤਵਰ, ਕਾਬਲ, ਲਾਇਕ, ਯੋਗ)।

ਸਮਾਉ

ਲੀਨ (ਹੋ ਗਿਆ), ਸਮਾ (ਗਿਆ)।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਮਾਉਣਾ; ਸਿੰਧੀ - ਸਮਾਇਜਣੁ (ਸੰਮਿਲਤ ਹੋਣਾ); ਪ੍ਰਾਕ੍ਰਿਤ - ਸੰਮਾਇ; ਪਾਲੀ - ਸੱਮਿਤ; ਸੰਸਕ੍ਰਿਤ - ਸੰਮਾਤਿ (संमाति - ਵਿਚ ਸੰਮਿਲਤ ਹੈ)।

ਸਮਾਇ

ਸਮਾ ਲੈਂਦਾ ਹੈ, ਲੀਨ ਕਰ ਲੈਂਦਾ ਹੈ।

ਵਿਆਕਰਣ: ਸੰਜੁਕਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਮਾਉਣਾ; ਸਿੰਧੀ - ਸਮਾਇਜਣੁ ( ਸੰਮਿਲਤ ਹੋਣਾ); ਪ੍ਰਾਕ੍ਰਿਤ - ਸੰਮਾਇ; ਪਾਲੀ - ਸੱਮਿਤ; ਸੰਸਕ੍ਰਿਤ - ਸੰਮਾਤਿ (संमाति - ਵਿਚ ਸੰਮਿਲਤ ਹੈ)।

ਸਮਾਹੁ

ਸਮਾਉਣਾ, ਲੀਨ ਹੋਣਾ, ਇਕ ਮਿਕ ਹੋਣਾ।

ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਮਾਉਣਾ; ਸਿੰਧੀ - ਸਮਾਇਜਣੁ (ਸੰਮਿਲਤ ਹੋਣਾ); ਪ੍ਰਾਕ੍ਰਿਤ - ਸੰਮਾਇ (ਵਿਚ ਸੰਮਿਲਤ ਹੈ); ਪਾਲੀ - ਸੱਮਿਤ; ਸੰਸਕ੍ਰਿਤ - ਸੰਮਾਤਿ (संमाति - ਵਿਚ ਸੰਮਿਲਤ ਹੈ)।

ਸਮਾਣੀ

ਸਮਾਉਂਦੀ ਹੈ, ਸਮਾਈ ਰਹਿੰਦੀ ਹੈ, ਲੀਨ ਹੋਈ ਰਹਿੰਦੀ ਹੈ, ਇਕ ਮਿਕ ਹੋਈ ਰਹਿੰਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਮਾਉਣਾ; ਸਿੰਧੀ - ਸਮਾਇਜਣੁ (ਸੰਮਿਲਤ ਹੋਣਾ); ਅਪਭ੍ਰੰਸ਼ - ਸਮਾਯ; ਪ੍ਰਾਕ੍ਰਿਤ - ਸੰਮਾਇ; ਪਾਲੀ - ਸੱਮਿਤ; ਸੰਸਕ੍ਰਿਤ - ਸੰਮਾਤਿ (संमाति - ਵਿਚ ਸ਼ਾਮਲ/ਸੰਮਿਲਤ ਹੈ)।

ਸਮਾਲਿਆ

ਸਮ੍ਹਾਲਿਆ/ਸੰਭਾਲਿਆ ਹੈ; ਸਿਮਰਿਆ ਹੈ, ਅਰਾਧਿਆ ਹੈ, ਚਿੰਤਨ ਕੀਤਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਮਾਰਨਾ; ਸਿੰਧੀ - ਸੰਭਾਹਰਣੁ (ਯਾਦ ਕਰਨਾ); ਪ੍ਰਾਕ੍ਰਿਤ - ਸੰਭਾਰਿਅ (ਯਾਦ ਕੀਤਾ, ਯਾਦ ਕਰਾਇਆ); ਸੰਸਕ੍ਰਿਤ - ਸੰਸ੍ਮਾਰਯਤਿ (संस्मारयति - ਯਾਦ ਕਰਵਾਉਂਦਾ ਹੈ)।

ਸਮਾਲੀਐ

ਸਮ੍ਹਾਲੀਏ, ਸੰਭਾਲ ਕਰੀਏ; ਸਿਮਰੀਏ, ਸਿਮਰਦੇ ਰਹੀਏ, ਚਿੰਤਨ ਕਰੀਏ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਮ੍ਹਾਲਣਾ (ਸਹਾਰਾ ਦੇਣਾ/ਸੰਭਾਲਣਾ); ਲਹਿੰਦੀ - ਸਮ੍ਹਾਲਣ (ਸਵਾਉਂਣਾ); ਅਪਭ੍ਰੰਸ਼ - ਸੰਭਾਲਇ (ਸੰਭਾਲਦਾ ਹੈ); ਪ੍ਰਾਕ੍ਰਿਤ - ਸੰਭਾਰੇਇ (ਸਜਾਉਂਦਾ ਹੈ); ਸੰਸਕ੍ਰਿਤ - ਸੰਭਾਰਯਤਿ (संभारयति - ਇਕੱਠਾ ਕਰਾਉਂਦਾ ਹੈ, ਤਿਆਰ ਕਰਦਾ ਹੈ, ਸੰਭਾਲ ਕਰਦਾ ਹੈ)।

ਸਮਾਲੇ

ਸੰਭਾਲੇ; ਚੇਤੇ ਰਖੇ, ਸਿਮਰੇ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਮਾਰਨਾ; ਸਿੰਧੀ - ਸੰਭਾਹਰਣੁ (ਯਾਦ ਕਰਨਾ); ਪ੍ਰਾਕ੍ਰਿਤ - ਸੰਭਾਰਿਅ (ਯਾਦ ਕੀਤਾ, ਯਾਦ ਕਰਾਇਆ); ਸੰਸਕ੍ਰਿਤ - ਸੰਸ੍ਮਾਰਯਤਿ (संस्मारयति - ਯਾਦ ਕਰਵਾਉਂਦਾ ਹੈ)।

ਸਮਾਵੈ

ਸਮਾਉਂਦਾ ਹੈ, ਸਮਾ ਜਾਂਦਾ ਹੈ, ਲੀਨ ਹੋ ਜਾਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਮਾਉਣਾ; ਸਿੰਧੀ - ਸਮਾਇਜਣੁ (ਸੰਮਿਲਤ ਹੋਣਾ); ਅਪਭ੍ਰੰਸ਼ - ਸਮਾਯ; ਪ੍ਰਾਕ੍ਰਿਤ - ਸੰਮਾਇ; ਪਾਲੀ - ਸੱਮਿਤ; ਸੰਸਕ੍ਰਿਤ - ਸੰਮਾਤਿ (संमाति - ਵਿਚ ਸ਼ਾਮਲ/ਸੰਮਿਲਤ ਹੈ)।

ਸਰ

ਭਲੇ (ਦੀ), ਚੰਗੇ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪ੍ਰਾਕ੍ਰਿਤ - ਸਰ (ਚੰਗਾ/ਭਲਾ)।

ਸਰਸੀ

ਸ+ਰਸੀ, ਰਸਯੁਕਤ ਹੋ ਗਈ, ਰਸ ਨਾਲ ਭਰ ਗਈ, ਪ੍ਰੇਮ-ਰਸ ਨਾਲ ਭਰ ਗਈ; ਪ੍ਰੇਮ ਨਾਲ ਭਰ ਗਈ; ਪ੍ਰਸੰਨ ਹੋ ਗਈ, ਖੁਸ਼ ਹੋ ਗਈ; ਖਿੜ ਗਈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਮਰਾਠੀ/ਗੁਜਰਾਤੀ - ਸਰਸ (ਰਸਦਾਰ, ਸ਼੍ਰੇਸ਼ਟ); ਰਾਜਸਥਾਨੀ - ਸਰਸ (ਸੁੰਦਰ, ਸ਼੍ਰੇਸ਼ਟ, ਰਸਦਾਰ); ਅਪਭ੍ਰੰਸ਼/ਪ੍ਰਾਕ੍ਰਿਤ - ਸਰਸ (ਰਸਦਾਰ); ਪਾਲੀ - ਸਰਸ (ਮੂਲਭੂਤ ਗੁਣਾਂ ਵਾਲਾ); ਸੰਸਕ੍ਰਿਤ - ਸਰਸ (सरस - ਰਸਦਾਰ; ਸਿੱਲ੍ਹਾ, ਸੁੰਦਰ)।

ਸਰਨਾਈ

ਸ਼ਰਣ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸਰਣਾਈ (ਬਚਾਅ/ਰੱਖਿਆ); ਅਪਭ੍ਰੰਸ਼ - ਸਰਣਾਇਯ; ਪ੍ਰਾਕ੍ਰਿਤ - ਸਰਣਾਈ; ਸੰਸਕ੍ਰਿਤ - ਸ਼ਰਣਾਗਤਿ (शरणागति - ਬਚਾਅ/ਰਖਿਆ ਲਈ ਪਹੁੰਚ)।

ਸਰਬ

ਸਰਬ, ਸਭ, ਸਾਰੇ।

ਵਿਆਕਰਣ: ਵਿਸ਼ੇਸ਼ਣ (ਸੁਖ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਸਰਬ; ਅਪਭ੍ਰੰਸ਼ - ਸਰਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।

More Examples

ਸਰਬਸੁ

ਸਭ ਕੁਝ, ਸਾਰਾ ਕੁਝ।

ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਰਾਜਸਥਾਨੀ - ਸਰਬਸ; ਬ੍ਰਜ - ਸਰਬਸ/ਸਰਬਸੁ; ਸੰਸਕ੍ਰਿਤ - ਸਰ੍ਵਸ੍ਵ (सर्वस्व - ਸਭ ਕੁਝ, ਸਮੁੱਚੀ ਜਾਇਦਾਦ ਜਾਂ ਸੰਪੱਤੀ)।

ਸਰਮਿੰਦਾ ਥੀਵਹੀ

ਸ਼ਰਮਿੰਦਾ ਹੋਵੇਂ।

ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸਰਮਿੰਦਾ; ਰਾਜਸਥਾਨੀ - ਸਰਮਿੰਦੋ; ਸਿੰਧੀ - ਸ਼ਰਮਿੰਦੋ; ਫ਼ਾਰਸੀ - ਸ਼ਰਮਿੰਦਹ (شرمندہ - ਸ਼ਰਮਸਾਰ, ਸ਼ਰਮਨਾਕ) + ਪੁਰਾਤਨ ਪੰਜਾਬੀ/ਲਹਿੰਦੀ - ਥੀਵੈ (ਹੁੰਦਾ ਹੈ, ਮੌਜੂਦ ਹੁੰਦਾ ਹੈ; ਪੂਰਾ ਹੁੰਦਾ ਹੈ); ਅਪਭ੍ਰੰਸ਼ - ਥਿਅ; ਪ੍ਰਾਕ੍ਰਿਤ - ਥਿਅ/ਥਿਯ (ਖੜਾ, ਸਿੱਧਾ); ਪਾਲੀ - ਥਿਤ (ਖੜ੍ਹਾ, ਸਦੀਵੀ); ਸੰਸਕ੍ਰਿਤ - ਸ੍ਥਿਤ (स्थित - ਖੜ੍ਹਾ, ਵਸਿਆ)।

ਸਰਵਰ

ਸਰ ਦਾ, ਸਰੋਵਰ ਦਾ, ਸਮੁੰਦਰ ਦਾ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਸਰਵਰ; ਅਪਭ੍ਰੰਸ਼ - ਸਰਵਰ; ਪ੍ਰਾਕ੍ਰਿਤ - ਸਰਵਰ/ਸਰੋਵਰ; ਸੰਸਕ੍ਰਿਤ - ਸਰੋਵਰਹ (सरोवर: - ਝੀਲ ਜਾਂ ਵਡਾ ਤਲਾਅ)।

ਸਰਵਰੁ

ਸਰੋਵਰ, ਸਮੁੰਦਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਸਰਵਰ; ਅਪਭ੍ਰੰਸ਼ - ਸਰਵਰ; ਪ੍ਰਾਕ੍ਰਿਤ - ਸਰਵਰ/ਸਰੋਵਰ; ਸੰਸਕ੍ਰਿਤ - ਸਰੋਵਰਹ (सरोवर: - ਝੀਲ ਜਾਂ ਵਡਾ ਤਲਾਅ)।

More Examples

ਸਰੀਰਹੁ

ਸਰੀਰੋਂ, ਸਰੀਰ ਵਿਚੋਂ।

ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਸਰੀਰ; ਸੰਸਕ੍ਰਿਤ - ਸ਼ਰੀਰਮ੍ (शरीरम् - ਜੋ ਪਲ ਵਿਚ ਨਾਸ਼ ਹੋ ਜਾਵੇ; ਸਰੀਰ)।

ਸਰੀਰਾ

ਸਰੀਰ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਸਰੀਰ; ਸੰਸਕ੍ਰਿਤ - ਸ਼ਰੀਰਮ੍ (शरीरम् - ਜੋ ਪਲ ਵਿਚ ਨਾਸ਼ ਹੋ ਜਾਵੇ; ਸਰੀਰ)।

ਸਰੁ

ਸਰੋਵਰ ਨੂੰ, ਸਮੁੰਦਰ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਰਾਂ/ਸਰਾ/ਸਰ; ਸਿੰਧੀ - ਸਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਸਰ; ਸੰਸਕ੍ਰਿਤ - ਸਰਸ੍ (सरस् - ਝੀਲ, ਤਲਾਅ, ਸਰੋਵਰ)।

ਸਲਾਹੀ

ਸਲਾਹੇ, ਸਲਾਹੁੰਦਾ ਰਹੇ, ਸਿਫਤ ਕਰਦਾ ਰਹੇ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਲਾਹਣਾ (ਸਲਾਹੁਣਾ/ਸਿਫਤ ਕਰਨੀ); ਪ੍ਰਾਕ੍ਰਿਤ - ਸਲਾਹਇ; ਪਾਲੀ - ਸਿਲਾਘਤਿ (ਸਲਾਹੁੰਦਾ/ਪ੍ਰਸੰਸਾ ਕਰਦਾ ਹੈ); ਸੰਸਕ੍ਰਿਤ - ਸ਼ਲਾਘਤੇ (शलाघते - ਕਦਰ ਕਰਦਾ ਹੈ, ਸ਼ੇਖੀ ਮਾਰਦਾ ਹੈ, ਸਲਾਹੁੰਦਾ/ਪ੍ਰਸੰਸਾ ਕਰਦਾ ਹੈ)।

ਸਲਾਹੀਐ

ਸਲਾਹੁਣਾ ਚਾਹੀਦਾ ਹੈ।

ਸਵਣੁ

ਸੌਣ/ਸਉਣਾ; ਲੇਟਣ/ਲੇਟਣਾ, ਪੈਣਾ।

ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਸਵਣ/ਸਉਣਾ (ਸੌਂਣਾ); ਪ੍ਰਾਕ੍ਰਿਤ - ਸੁਵਇ/ਸਵਇ/ਸਯਇ/ਸੋਇ; ਪਾਲੀ - ਸੁਪਤਿ; ਸੰਸਕ੍ਰਿਤ - ਸਵਪਤਿ (स्वपति - ਸੌਂਦਾ ਹੈ)।

ਸਵੰਨਵੀ

ਸ+ਵੰਨਵੀ, ਸੋਹਣੇ ਵੰਨ/ਰੰਗ ਵਾਲੀ।

ਵਿਆਕਰਣ: ਵਿਸ਼ੇਸ਼ਣ (ਘੜੀ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਸਵੰਨਾ (ਸੋਹਣੇ ਰੰਗ ਦਾ), ਸਵੰਨੀ (ਸਵੰਨਾ ਦਾ ਇਸਤਰੀ ਲਿੰਗ); ਅਪਭ੍ਰੰਸ਼ - ਸੋਵਣ; ਪ੍ਰਾਕ੍ਰਿਤ - ਸੁਵੰਣ/ਸੋਵੰਣ; ਪਾਲੀ - ਸੁਵਣ੍ਣ (ਚੰਗੇ ਰੰਗ ਦਾ; ਸੋਨਾ); ਸੰਸਕ੍ਰਿਤ - ਸੁਵਰ੍ਣ (सुवर्ण - ਚਮਕਦਾਰ ਰੰਗ ਦਾ, ਸੋਨੇ ਰੰਗਾ/ਸੁਨਹਿਰੀ)।

ਸਵਾਰਣਹਾਰੁ

ਸਵਾਰਣਹਾਰ, ਸਵਾਰਨ ਵਾਲਾ।

ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਵਾਰਣਾ; ਲਹਿੰਦੀ - ਸੰਵਾਰਣ (ਸਜਾਉਣਾ, ਸ਼ਿੰਗਾਰਨਾ, ਤਿਆਰ ਕਰਨਾ); ਸਿੰਧੀ - ਸੰਵਾਰਣੁ; ਕਸ਼ਮੀਰੀ - ਸਵਾਰੁਨ (ਪ੍ਰਬੰਧ ਕਰਨਾ, ਚੰਗੀ ਤਰ੍ਹਾਂ ਰਖਣਾ/ਸਜਾਉਣਾ); ਸੰਸਕ੍ਰਿਤ - ਸੰਵਾਰਯਤਿ (संवारयति - ਢਕ ਕੇ ਰਖਦਾ ਹੈ, ਠੀਕ ਢੰਗ ਨਾਲ ਰਖਦਾ ਹੈ, ਸਜਾ ਕੇ ਰਖਦਾ ਹੈ )।

ਸਵਾਰਣਾ

ਸਵਾਰਨਹਾਰ, ਸਵਾਰਨ ਵਾਲਾ, ਸਵਾਰਨ ਦੇ ਸਮਰਥ।

ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਵਾਰਣਾ; ਲਹਿੰਦੀ - ਸੰਵਾਰਣ (ਸਜਾਉਣਾ, ਸ਼ਿੰਗਾਰਨਾ, ਤਿਆਰ ਕਰਨਾ); ਸਿੰਧੀ - ਸੰਵਾਰਣੁ; ਕਸ਼ਮੀਰੀ - ਸਵਾਰੁਨ (ਪ੍ਰਬੰਧ ਕਰਨਾ, ਚੰਗੀ ਤਰ੍ਹਾਂ ਰਖਣਾ/ਸਜਾਉਣਾ); ਸੰਸਕ੍ਰਿਤ - ਸੰਵਾਰਯਤਿ (संवारयति - ਢਕ ਕੇ ਰਖਦਾ ਹੈ, ਠੀਕ ਢੰਗ ਨਾਲ ਰਖਦਾ ਹੈ, ਸਜਾ ਕੇ ਰਖਦਾ ਹੈ)।

ਸਵਾਰਿ

ਸਵਾਰ (ਦਿੰਦਾ ਹੈ), ਸਫਲ (ਕਰ ਦਿੰਦਾ ਹੈ)।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਵਾਰਣਾ; ਲਹਿੰਦੀ - ਸੰਵਾਰਣ (ਸਜਾਉਣਾ, ਸ਼ਿੰਗਾਰਨਾ, ਤਿਆਰ ਕਰਨਾ); ਸਿੰਧੀ - ਸੰਵਾਰਣੁ; ਕਸ਼ਮੀਰੀ - ਸਵਾਰੁਨ (ਪ੍ਰਬੰਧ ਕਰਨਾ, ਚੰਗੀ ਤਰ੍ਹਾਂ ਰਖਣਾ/ਸਜਾਉਣਾ); ਸੰਸਕ੍ਰਿਤ - ਸੰਵਾਰਯਤਿ (संवारयति - ਢਕ ਕੇ ਰਖਦਾ ਹੈ, ਠੀਕ ਢੰਗ ਨਾਲ ਰਖਦਾ ਹੈ, ਸਜਾ ਕੇ ਰਖਦਾ ਹੈ)।

ਸਵਾਰਿਓਨੁ

ਸਵਾਰਿਆ+ਉਨੁ, ਸਵਾਰਿਆ ਉਸ ਨੇ, ਉਸ ਨੇ ਸਵਾਰਿਆ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਵਾਰਣਾ; ਲਹਿੰਦੀ - ਸੰਵਾਰਣ (ਸਜਾਉਣਾ, ਸ਼ਿੰਗਾਰਨਾ, ਤਿਆਰ ਕਰਨਾ); ਸਿੰਧੀ - ਸੰਵਾਰਣੁ; ਕਸ਼ਮੀਰੀ - ਸਵਾਰੁਨ (ਪ੍ਰਬੰਧ ਕਰਨਾ, ਚੰਗੀ ਤਰ੍ਹਾਂ ਰਖਣਾ/ਸਜਾਉਣਾ); ਸੰਸਕ੍ਰਿਤ - ਸੰਵਾਰਯਤਿ (संवारयति - ਢਕ ਕੇ ਰਖਦਾ ਹੈ, ਠੀਕ ਢੰਗ ਨਾਲ ਰਖਦਾ ਹੈ, ਸਜਾ ਕੇ ਰਖਦਾ ਹੈ)+ ਪੁਰਾਤਨ ਪੰਜਾਬੀ - ਓਨ੍ਹੀ; ਲਹਿੰਦੀ - ਓਨ; ਅਪਭ੍ਰੰਸ਼ - ਓਅਣ; ਪ੍ਰਾਕ੍ਰਿਤ - ਅਮੁਣਾ; ਸੰਸਕ੍ਰਿਤ - ਅਮੁਨਾ (अमुना - ਉਸ ਦੁਆਰਾ)।

ਸਵਾਰੇ

ਸਵਾਰੇ ਹਨ, ਸਵਾਰ ਦਿੱਤੇ ਹਨ, ਸਿਰੇ ਚਾੜ੍ਹ ਦਿੱਤੇ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਸੰਵਾਰਣ (ਸਜਾਉਣਾ, ਸ਼ਿੰਗਾਰਨਾ, ਤਿਆਰ ਕਰਨਾ); ਸਿੰਧੀ - ਸੰਵਾਰਣੁ; ਕਸ਼ਮੀਰੀ - ਸਵਾਰੁਨ (ਪ੍ਰਬੰਧ ਕਰਨਾ, ਚੰਗੀ ਤਰ੍ਹਾਂ ਰਖਣਾ/ਸਜਾਉਣਾ); ਸੰਸਕ੍ਰਿਤ - ਸੰਵਾਰਯਤਿ (संवारयति - ਢਕ ਕੇ ਰਖਦਾ ਹੈ, ਠੀਕ ਢੰਗ ਨਾਲ ਰਖਦਾ ਹੈ, ਸਜਾ ਕੇ ਰਖਦਾ ਹੈ)।

ਸਾ

ਸਮਾਨ, ਜਿਹਾ, ਵਰਗਾ।

ਵਿਆਕਰਣ: ਸੰਬੰਧਕ।

ਵਿਉਤਪਤੀ: ਬ੍ਰਜ - ਸਾ/ਸੀ; ਅਪਭ੍ਰੰਸ਼ - ਅਸੀ; ਪ੍ਰਾਕ੍ਰਿਤ - ਆਸੀ; ਸੰਸਕ੍ਰਿਤ - ਆਸੀਤ੍ (आसीत् - ਸੀ)।

ਸਾਈ

ਸਾਈਂ (ਦੇ), ਮਾਲਕ (ਦੇ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਅਵਧੀ/ਪੁਰਾਤਨ ਪੰਜਾਬੀ - ਸਾਈਂ; ਲਹਿੰਦੀ - ਸਾਂਈ; ਸਿੰਧੀ - ਸਾਈਂ; ਅਪਭ੍ਰੰਸ਼ - ਸਾਹਿ; ਪ੍ਰਾਕ੍ਰਿਤ - ਸਾਮਿ; ਪਾਲੀ - ਸਾਮਿਨ/ਸਾਮਿਕ (ਮਾਲਕ, ਸੁਆਮੀ, ਪਤੀ); ਸੰਸਕ੍ਰਿਤ - ਸਵਾਮਿਨ੍ (स्वामिन् - ਮਾਲਕ, ਸੁਆਮੀ)।

ਸਾਂਈ

(ਹੇ) ਸਾਈਂ! (ਹੇ) ਮਾਲਕ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਅਵਧੀ/ਪੁਰਾਤਨ ਪੰਜਾਬੀ - ਸਾਈਂ; ਲਹਿੰਦੀ - ਸਾਂਈ; ਸਿੰਧੀ - ਸਾਈਂ; ਅਪਭ੍ਰੰਸ਼ - ਸਾਹਿ; ਪ੍ਰਾਕ੍ਰਿਤ - ਸਾਮਿ; ਪਾਲੀ - ਸਾਮਿਨ/ਸਾਮਿਕ (ਮਾਲਕ, ਸੁਆਮੀ, ਪਤੀ); ਸੰਸਕ੍ਰਿਤ - ਸਵਾਮਿਨ੍ (स्वामिन् - ਮਾਲਕ, ਸੁਆਮੀ)।

More Examples

ਸਾਂਈਂ

ਸਾਈਂ ਨੇ, ਮਾਲਕ ਨੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਅਵਧੀ/ਪੁਰਾਤਨ ਪੰਜਾਬੀ - ਸਾਈਂ; ਲਹਿੰਦੀ - ਸਾਂਈ; ਸਿੰਧੀ - ਸਾਈਂ; ਅਪਭ੍ਰੰਸ਼ - ਸਾਹਿ; ਪ੍ਰਾਕ੍ਰਿਤ - ਸਾਮਿ; ਪਾਲੀ - ਸਾਮਿਨ/ਸਾਮਿਕ (ਮਾਲਕ, ਸੁਆਮੀ, ਪਤੀ); ਸੰਸਕ੍ਰਿਤ - ਸਵਾਮਿਨ੍ (स्वामिन् - ਮਾਲਕ, ਸੁਆਮੀ)।

ਸਾਸਤ

ਸ਼ਾਸਤਰ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਾਸਤ੍ਰ/ਸਾਸਤਰ; ਰਾਜਸਥਾਨੀ - ਸਾਸਤਰ; ਬ੍ਰਜ - ਸਾਸਤਰ/ਸ਼ਾਸਤ੍ਰ; ਸੰਸਕ੍ਰਿਤ - ਸ਼ਾਸ੍ਤ੍ਰਮ੍ (शास्त्रम् - ਹੁਕਮ, ਆਦੇਸ਼, ਨਿਯਮ; ਖਾਸਕਰ ਕੋਈ ਧਾਰਮਕ ਜਾਂ ਵਿਗਿਆਨਕ ਗ੍ਰੰਥ, ਕੋਈ ਪਵਿੱਤਰ ਕਿਤਾਬ ਜਾਂ ਦੈਵੀ ਸੱਤਾ ਵਾਲੀ ਰਚਨਾ).

ਸਾਹਿਬ

(ਹੇ) ਸਾਹਿਬ, (ਹੇ) ਮਾਲਕ, (ਹੇ) ਸਵਾਮੀ; (ਹੇ) ਪ੍ਰਭੂ।

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਰਬੀ - ਸਾਹਿਬ (صاحب - ਮਾਲਕ)।

ਸਾਹਿਬਾ

(ਹੇ) ਸਾਹਿਬ! (ਹੇ) ਪ੍ਰਭੂ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਰਬੀ - ਸਾਹਿਬ (صاحب - ਮਾਲਕ)।

ਸਾਹਿਬੁ

ਸਾਹਿਬ, ਮਾਲਕ, ਸੁਆਮੀ, ਪ੍ਰਭੂ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਰਬੀ - ਸਾਹਿਬ (صاحب - ਮਾਲਕ)।

ਸਾਹੁ

ਸਾਹ, ਪ੍ਰਾਣ, ਦਮ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਉੜੀਆ - ਸਾਹੁ; ਬੰਗਾਲੀ/ਪੁਰਾਤਨ ਪੰਜਾਬੀ/ਬ੍ਰਜ - ਸਾਹ (ਸੇਠ; ਵਪਾਰੀ; ਰੁਪਈਆ ਵਿਆਜ ਉਤੇ ਦੇਣ ਵਾਲਾ); ਅਪਭ੍ਰੰਸ਼/ਪ੍ਰਾਕ੍ਰਿਤ - ਸਾਹੁ (ਭੱਦਰ ਪੁਰਸ਼, ਸਾਧੂ); ਸੰਸਕ੍ਰਿਤ - ਸਾਧੁ (साधु - ਸਿੱਧਾ, ਸਹੀ; ਨੇਕ, ਇਮਾਨਦਾਰ; ਮਹਾਜਨ, ਸੁਦਾਗਰ)।

ਸਾਹੁਰੜੈ

ਸਾਹੁਰੈ, ਸਹੁਰੇ, ਸਹੁਰੇ ਘਰ (ਵਿਚ); ਪ੍ਰਭੂ-ਪਤੀ ਦੇ ਘਰ (ਵਿਚ), ਪਰਲੋਕ (ਵਿਚ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਾਹੁਰੇ (ਪਤਨੀ ਦੇ ਮਾਪਿਆਂ ਦਾ ਘਰ); ਲਹਿੰਦੀ - ਸਾਹਵਰੇ (ਉਸਦਾ ਪਰਵਾਰ); ਸਿੰਧੀ - ਸਾਹੁਰੋ (ਸਹੁਰੇ ਨਾਲ ਸੰਬੰਧਤ, ਉਸਦਾ ਪਰਵਾਰ); ਪ੍ਰਾਕ੍ਰਿਤ - ਸਾਸੁਰ (ਸਹੁਰੇ ਦਾ ਘਰ); ਸੰਸਕ੍ਰਿਤ - ਸ਼ਵਸ਼ੁਰ/ਸ਼੍ਵਾਸ਼ੁਰ (श्वशुर/श्वाशुर - ਸਹੁਰੇ ਨਾਲ ਸੰਬੰਧਤ)।

ਸਾਹੁਰੈ

ਸਹੁਰੇ, ਸਹੁਰੇ ਘਰ ਵਿਚ; ਪ੍ਰਭੂ-ਪਤੀ ਦੇ ਘਰ ਵਿਚ, ਪਰਲੋਕ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਾਹੁਰੇ (ਪਤਨੀ ਦੇ ਮਾਪਿਆਂ ਦਾ ਘਰ); ਲਹਿੰਦੀ - ਸਾਹਵਰੇ (ਉਸਦਾ ਪਰਵਾਰ); ਸਿੰਧੀ - ਸਾਹੁਰੋ (ਸਹੁਰੇ ਨਾਲ ਸੰਬੰਧਤ, ਉਸਦਾ ਪਰਵਾਰ); ਪ੍ਰਾਕ੍ਰਿਤ - ਸਾਸੁਰ (ਸਹੁਰੇ ਦਾ ਘਰ); ਸੰਸਕ੍ਰਿਤ - ਸ਼ਵਸ਼ੁਰ/ਸ਼੍ਵਾਸ਼ੁਰ (श्वशुर/श्वाशुर - ਸਹੁਰੇ ਨਾਲ ਸੰਬੰਧਤ)।

ਸਾਹੇ

ਸਾਹੇ, ਵਿਆਹ ਦੇ ਦਿਨ/ਮਹੂਰਤ, ਸਹੁਰੇ ਜਾਣ ਦਾ ਸਮਾਂ/ਮਹੂਰਤ, ਨਿਸ਼ਚਿਤ ਕੀਤਾ ਸਮਾਂ; ਮੌਤ ਦਾ ਸਮਾਂ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸਾਹਾ (ਜੋਤਿਸ਼ ਦੀ ਗਿਣਤੀ ਅਨੁਸਾਰ ਨਿਸ਼ਚਤ ਕੀਤਾ ਵਿਆਹ ਦਾ ਦਿਨ); ਪ੍ਰਾਕ੍ਰਿਤ - ਸਾਹਯ/ਸਾਹਗ; ਪਾਲੀ/ਸੰਸਕ੍ਰਿਤ - ਸਾਧਕ (साधक - ਪ੍ਰਭਾਵਸ਼ਾਲੀ, ਨਿਰਣਾਇਕ)।

ਸਾਕ

ਸਾਕ, ਸੰਬੰਧੀ, ਰਿਸ਼ਤੇਦਾਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਾਕ (ਰਿਸ਼ਤੇਦਾਰੀ/ਸਾਕ-ਸੰਬੰਧੀ); ਲਹਿੰਦੀ - ਸਾਕ (ਰਿਸ਼ਤਾ, ਵਿਆਹ ਦੁਆਰਾ ਬਣਿਆ ਸੰਬੰਧ); ਪਾਲੀ - ਸਕ; ਸੰਸਕ੍ਰਿਤ - ਸਵਾਕਯ* (स्वाक्य - ਰਿਸ਼ਤੇਦਾਰੀ/ਸਾਕ-ਸੰਬੰਧੀ)।

ਸਾਖ

ਖੇਤੀ, ਫਸਲ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਪਾਲੀ - ਸਾਖ/ਸਾਖਾ; ਸੰਸਕ੍ਰਿਤ - ਸ਼ਾਖਾ (शाखा - ਟਾਹਣੀ)।

ਸਾਖੀਐ

ਸਾਕਸ਼ੀ, ਗਵਾਹ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਮਾਰਵਾੜੀ/ਮੈਥਲੀ/ਲਹਿੰਦੀ/ਸਿੰਧੀ/ਬ੍ਰਜ - ਸਾਖੀ; ਅਪਭ੍ਰੰਸ਼ - ਸਾਖਿ; ਪ੍ਰਾਕ੍ਰਿਤ - ਸਕ੍ਖਿ; ਪਾਲੀ - ਸੱਖਿ; ਸੰਸਕ੍ਰਿਤ - ਸਾਕ੍ਸ਼ਿਨ੍ (साक्षिन् - ਗਵਾਹ/ਸਾਕਸ਼ੀ)।

ਸਾਗਰ

(ਸੰਸਾਰ) ਸਾਗਰ (ਨੂੰ), (ਸੰਸਾਰ) ਸਮੁੰਦਰ (ਨੂੰ)।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਸਾਇਰੁ (ਸਮੁੰਦਰ, ਨਦੀ); ਅਪਭ੍ਰੰਸ਼ - ਸਾਅਰ; ਪ੍ਰਾਕ੍ਰਿਤ - ਸਾਗਰ/ਸਾਯਰ; ਪਾਲੀ - ਸਾਗਰ; ਸੰਸਕ੍ਰਿਤ - ਸਾਗਰਹ (सागर: - ਸਮੁੰਦਰ)।

ਸਾਚ

ਸੱਚੇ; ਸਦੀਵੀ, ਸਦਾ-ਥਿਰ।

ਵਿਆਕਰਣ: ਵਿਸ਼ੇਸ਼ਣ (ਸਬਦਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।

ਸਾਚਾ

ਸੱਚਾ; ਸਦਾ ਥਿਰ ਰਹਿਣ ਵਾਲਾ।

ਵਿਆਕਰਣ: ਵਿਸ਼ੇਸ਼ਣ (ਸਾਹਿਬੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।

ਸਾਚਿ

ਸਾਚ/ਸੱਚੇ ਦੁਆਰਾ; ਸਦੀਵੀ ਦੁਆਰਾ, ਸਦਾ-ਥਿਰ ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸਚ)।

ਸਾਚੀ

ਸੱਚੀ।

ਵਿਆਕਰਣ: ਵਿਸ਼ੇਸ਼ਣ (ਗਲ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।

ਸਾਚੁ

ਸਚਾ; ਸਦੀਵੀ, ਸਦਾ-ਥਿਰ।

ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।

ਸਾਚੇ

ਸਚੇ; ਸਦੀਵੀ, ਸਦਾ ਥਿਰ।

ਵਿਆਕਰਣ: ਵਿਸ਼ੇਸ਼ਣ (ਸਾਹਿਬ ਦਾ), ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।

ਸਾਚੈ

ਸੱਚੇ ਨੇ; ਸਦੀਵੀ ਨੇ, ਸਦਾ-ਥਿਰ ਨੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।

More Examples

ਸਾਚੋ

ਸਾਚਾ, ਸੱਚਾ; ਸਥਿਰ, ਸਦਾ ਥਿਰ, ਸਦਾ ਕਾਇਮ ਰਹਿਣ ਵਾਲਾ।

ਵਿਆਕਰਣ: ਵਿਸ਼ੇਸ਼ਣ (ਤਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸਾਚ/ਸਾਚਾ/ਸਾਚੀ/ਸਾਚੇ; ਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯਮ੍ (सत्यम् - ਸੱਚ)।

ਸਾਜਨ

ਸੱਜਣ ਜੀ (ਤੋਂ); ਪ੍ਰਭੂ-ਸੱਜਣ ਜੀ (ਤੋਂ), ਪ੍ਰਭੂ ਜੀ (ਤੋਂ)।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ/ਪੁਰਾਤਨ ਅਵਧੀ - ਸਾਜਨ (ਪ੍ਰੇਮੀ); ਪੁਰਾਤਨ ਪੰਜਾਬੀ - ਸਜਣ; ਲਹਿੰਦੀ - ਸੱਜਣ/ਸਜਣ (ਮਿੱਤਰ); ਸਿੰਧੀ - ਸਜਣੁ (ਨੇਕ ਇਨਸਾਨ, ਮਿੱਤਰ); ਅਪਭ੍ਰੰਸ਼/ਪ੍ਰਾਕ੍ਰਿਤ - ਸੱਜਣ; ਪਾਲੀ - ਸੱਜਨ; ਸੰਸਕ੍ਰਿਤ - ਸੱਜਨਹ (सज्जन: - ਚੰਗਾ ਮਨੁਖ)।

ਸਾਜਨਾ

ਸੱਜਣ ਜੀ; ਪ੍ਰਭੂ-ਸੱਜਣ ਜੀ, ਪ੍ਰਭੂ ਜੀ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ/ਪੁਰਾਤਨ ਅਵਧੀ - ਸਾਜਨ (ਪ੍ਰੇਮੀ); ਪੁਰਾਤਨ ਪੰਜਾਬੀ - ਸਜਣ; ਲਹਿੰਦੀ - ਸੱਜਣ/ਸਜਣ (ਮਿੱਤਰ); ਸਿੰਧੀ - ਸਜਣੁ (ਨੇਕ ਇਨਸਾਨ, ਮਿੱਤਰ); ਅਪਭ੍ਰੰਸ਼/ਪ੍ਰਾਕ੍ਰਿਤ - ਸੱਜਣ; ਪਾਲੀ - ਸੱਜਨ; ਸੰਸਕ੍ਰਿਤ - ਸੱਜਨਹ (सज्जन: - ਚੰਗਾ ਮਨੁਖ)।

ਸਾਜਨੁ

ਸੱਜਣ, ਨੇਕ ਮਨੁਖ; ਮਿੱਤਰ; ਪ੍ਰੇਮੀ; ਸੱਜਣ (ਪ੍ਰਭੂ)।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਪੁਰਾਤਨ ਅਵਧੀ - ਸਾਜਨ (ਪ੍ਰੇਮੀ); ਪੁਰਾਤਨ ਪੰਜਾਬੀ - ਸਜਣ; ਲਹਿੰਦੀ - ਸੱਜਣ/ਸਜਣ (ਮਿੱਤਰ); ਸਿੰਧੀ - ਸਜਣੁ (ਨੇਕ ਇਨਸਾਨ, ਮਿੱਤਰ); ਅਪਭ੍ਰੰਸ਼/ਪ੍ਰਾਕ੍ਰਿਤ - ਸੱਜਣ; ਪਾਲੀ - ਸੱਜਨ; ਸੰਸਕ੍ਰਿਤ - ਸੱਜਨਹ (सज्जन: - ਚੰਗਾ ਮਨੁਖ)।

ਸਾਜਨੈ

ਸਾਜਨ/ਸੱਜਣ ਨੂੰ, ਮਿੱਤਰ ਨੂੰ।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਪੁਰਾਤਨ ਅਵਧੀ - ਸਾਜਨ (ਪ੍ਰੇਮੀ); ਪੁਰਾਤਨ ਪੰਜਾਬੀ - ਸਜਣ; ਲਹਿੰਦੀ - ਸੱਜਣ/ਸਜਣ (ਮਿੱਤਰ); ਸਿੰਧੀ - ਸਜਣੁ (ਨੇਕ ਇਨਸਾਨ, ਮਿੱਤਰ); ਅਪਭ੍ਰੰਸ਼/ਪ੍ਰਾਕ੍ਰਿਤ - ਸੱਜਣ; ਪਾਲੀ - ਸੱਜਨ; ਸੰਸਕ੍ਰਿਤ - ਸੱਜਨਹ (सज्जन: - ਚੰਗਾ ਮਨੁਖ)।

ਸਾਜਿ

ਸਾਜ ਕੇ, ਸਜਾ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਰਾਜਸਥਾਨੀ - ਸਾਜਣੋ (ਤਿਆਰ ਕਰਨਾ, ਬਣਾਉਣਾ, ਸਜਾਉਣਾ); ਬ੍ਰਜ/ਅਪਭ੍ਰੰਸ਼ - ਸਾਜ (ਸਜਾਉਣਾ, ਸੁਸ਼ੋਭਿਤ ਕਰਨਾ); ਪ੍ਰਾਕ੍ਰਿਤ - ਸਾਜਇ; ਸੰਸਕ੍ਰਿਤ - ਸੱਜਯਤਿ (सज्जयति - ਤਿਆਰ ਕਰਦਾ ਹੈ)।

ਸਾਜੁ

ਸਾਜ, ਸਰੂਪ, ਸਰੀਰ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਅਵਧੀ/ਭੋਜਪੁਰੀ/ਪੁਰਾਤਨ ਮਾਰਵਾੜੀ/ਬ੍ਰਜ - ਸਾਜ (ਸਾਜੋ-ਸਮਾਨ, ਸ਼ਿੰਗਾਰ ਦਾ ਸਮਾਨ, ਘੋੜੇ ਦਾ ਸੰਜੋਅ/ਸਾਜ); ਪ੍ਰਾਕ੍ਰਿਤ - ਸੱਜ (ਬਣਿਆ-ਠਣਿਆ/ਤਿਆਰ ); ਪਾਲੀ - ਸੱਜ (ਕਮਾਨ ਦੀ ਤੰਦੀ/ਡੋਰ ਤੋਂ ਬਣਿਆ); ਸੰਸਕ੍ਰਿਤ - ਸਜਯ (सज्य - ਕਮਾਨ ਦੀ ਤੰਦੀ/ਡੋਰ)।

ਸਾਢੇ

ਸਾਢੇ (ਤਿੰਨ)।

ਵਿਆਕਰਣ: ਵਿਸ਼ੇਸ਼ਣ (ਮਣ ਦਾ), ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਾਢ/ਸਾਢੇ; ਲਹਿੰਦੀ - ਸਾਢ; ਸਿੰਧੀ - ਸਾਢੁ; ਕਸ਼ਮੀਰੀ - ਸਾਡ; ਸੰਸਕ੍ਰਿਤ - ਸਾਰ੍ਧ (सार्ध - ਪੂਰੇ ਨਾਲੋਂ ਅੱਧਾ ਵਧ/ਹੋਰ)।

ਸਾਤ

ਸੱਤ।

ਵਿਆਕਰਣ: ਵਿਸ਼ੇਸ਼ਣ (ਸਮੁੰਦ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਮਾਰਵਾੜੀ/ਗੁਜਰਾਤੀ/ਉੜੀਆ/ਨੇਪਾਲੀ/ਬੰਗਾਲੀ/ਬ੍ਰਜ - ਸਾਤ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਸੱਤ; ਸੰਸਕ੍ਰਿਤ - ਸਪ੍ਤ (सप्त - 7)।

ਸਾਥਿ

ਸਾਥ, ਸੰਗ, ਨਾਲ।

ਵਿਆਕਰਣ: ਸਬੰਧਕ।

ਵਿਉਤਪਤੀ: ਬ੍ਰਜ - ਸਾਥਹਿ/ਸਾਥਿ; ਰਾਜਸਥਾਨੀ - ਸਾਥੇ (ਨਾਲ); ਸੰਸਕ੍ਰਿਤ - ਸਾਰ੍ਥੇਨ (सार्थेन - ਸੰਗਤ ਵਿਚ)।

ਸਾਦ

ਸੁਆਦ, ਰਸ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਸਾਦ; ਪ੍ਰਾਕ੍ਰਿਤ - ਸਾਯ; ਸੰਸਕ੍ਰਿਤ - ਸਵਾਦ੍ (स्वाद् - ਸੁਆਦਲਾ)।

ਸਾਧ

ਸਾਧ/ਸਾਧੂ (ਦੀ), ਸਾਧੂ-ਸਤਿਗੁਰੂ (ਦੀ); ਗੁਰ-ਸ਼ਬਦ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਾਧੂ/ਸਾਧੁ; ਪ੍ਰਾਕ੍ਰਿਤ - ਸਾਧੂ/ਸਾਹੁ; ਸੰਸਕ੍ਰਿਤ - ਸਾਧੁ (साधु - ਉੱਤਮ, ਸ੍ਰੇਸ਼ਟ, ਪੂਰਨ)।

ਸਾਧਸੰਗਤਿ

ਸਾਧ+ਸੰਗਤਿ, ਸਤ-ਪੁਰਸ਼ਾਂ/ਭਲੇ ਮਨੁਖਾਂ ਦੀ ਸੰਗਤ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਸਾਧੁਸੰਗਤਿ (ਸਾਧੂ ਦੀ ਸੰਗਤ); ਪੁਰਾਤਨ ਪੰਜਾਬੀ - ਸਾਧੂ/ਸਾਧੁ; ਪ੍ਰਾਕ੍ਰਿਤ - ਸਾਧੂ/ਸਾਹੁ; ਸੰਸਕ੍ਰਿਤ - ਸਾਧੁ (साधु - ਉੱਤਮ, ਸ਼੍ਰੇਸ਼ਟ, ਪੂਰਨ) + ਪੰਜਾਬੀ - ਸੰਗਤ (ਇਕੱਠ, ਸੰਗਤ); ਸਿੰਧੀ - ਸੰਗਤਿ (ਸੰਗਤ, ਸਭਾ, ਮਿਤਰਤਾ); ਸੰਸਕ੍ਰਿਤ - ਸਙ੍ਗਤਿ (सङ्गति - ਇਕਠੇ ਹੋਣਾ, ਮਿਲਣਾ; ਸਾਥ/ਸਭਾ/ਸੰਗਤ)।

ਸਾਧਨ

ਸਾਧਣ (ਲਈ)/ਸੋਧਣ (ਲਈ), ਸਵਾਰਣ (ਲਈ)।

ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਭੋਜਪੁਰੀ/ਰਾਜਸਥਾਨੀ/ਬ੍ਰਜ - ਸਾਧਨ (ਉਪਾਅ, ਜਤਨ; ਕਾਰਜ ਦਾ ਅਰੰਭ, ਅਭਿਆਸ); ਸੰਸਕ੍ਰਿਤ - ਸਾਧਨਮ੍ (साधनम् - ਸਾਧਨ, ਪ੍ਰਾਪਤੀ, ਕਾਰਗੁਜ਼ਾਰੀ; ਪ੍ਰਦਰਸ਼ਨ, ਸੰਦ; ਨਤੀਜਾ)।

ਸਾਧਿਕ

ਸਾਧਕ, ਸਾਧਨਾ ਕਰਨ ਵਾਲੇ, ਅਭਿਆਸੀ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਸਾਧਕ (ਪਵਿੱਤਰ ਆਦਮੀ, ਚਮਤਕਾਰੀ ਕੰਮ ਕਰਨ ਵਾਲਾ); ਸੰਸਕ੍ਰਿਤ - ਸਾਧਕ (साधक - ਕੁਸ਼ਲ, ਪ੍ਰਭਾਵਸ਼ਾਲੀ; ਹੁਨਰਮੰਦ; ਅਲੌਕਿਕ ਸ਼ਕਤੀਆਂ ਦਾ ਮਾਲਕ)।

ਸਾਧੂ

ਸਾਧ/ਸਾਧੂ ਦੀ, ਸਾਧੂ-ਸਤਿਗੁਰੂ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਾਧੂ/ਸਾਧ; ਪ੍ਰਾਕ੍ਰਿਤ - ਸਾਧੂ/ਸਾਹੁ; ਸੰਸਕ੍ਰਿਤ - ਸਾਧੁ (साधु - ਉਤਮ, ਸ਼੍ਰੇਸ਼ਟ, ਪੂਰਨ)।

ਸਾਧੂਆ

ਸਾਧੂਆਂ ਦੇ, ਸਾਧੂ-ਬਿਰਤੀ ਵਾਲੇ ਭਲੇ/ਨੇਕ ਲੋਕਾਂ ਦੇ, ਸਾਧਕਾਂ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਾਧੂ/ਸਾਧੁ; ਪ੍ਰਾਕ੍ਰਿਤ - ਸਾਧੂ/ਸਾਹੁ; ਸੰਸਕ੍ਰਿਤ - ਸਾਧੁ (साधु - ਉੱਤਮ, ਸ਼੍ਰੇਸ਼ਟ, ਪੂਰਨ)।

ਸਾਬਰੀ

ਸਬਰ ਵਾਲੇ, ਸਹਿਣਸ਼ੀਲਤਾ ਵਾਲੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਸਾਬਰ; ਸਿੰਧੀ - ਸਾਬੁਰੁ; ਫ਼ਾਰਸੀ/ਅਰਬੀ - ਸਾਬਿਰ (صابر - ਸਬਰ ਵਾਲਾ, ਜਿਸ ਨੇ ਸਬਰ ਧਾਰਨ ਕੀਤਾ ਹੋਵੇ, ਸੰਤੋਖੀ)।

ਸਾਰ

ਖਬਰ-ਸਾਰ, ਸਾਰ-ਸੰਭਾਲ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਸਾਰ (ਸੰਭਾਲ); ਸੰਸਕ੍ਰਿਤ - ਸਮ੍ਭਾਰ (सम्भार - ਸੰਭਾਲ)।

ਸਾਰਿ

ਸਾਰ ਕੇ, ਸੰਭਾਲ ਕੇ; ਯਾਦ ਕਰ ਕੇ, ਚੇਤੇ ਕਰ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਅਪਭ੍ਰੰਸ਼ - ਸਾਰ (ਸੰਭਾਲ); ਸੰਸਕ੍ਰਿਤ - ਸਮ੍ਭਾਰ (सम्भार - ਸੰਭਾਲ)।

ਸਾਰਿਗਪਾਣੀ

ਸਾਰਿੰਗਪਾਣੀ/ਸਾਰਿੰਗਪਾਣਿ ਨੂੰ, ਜਿਸ ਦੇ ਹੱਥ-ਵੱਸ ਸਾਰੀ ਪ੍ਰਿਥਵੀ ਹੈ ਉਸ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸਾਰੰਗਪਾਣਿ/ਸਾਰੰਗਪਾਨਿ/ਸਾਰੰਗਪਾਨੀ; ਸੰਸਕ੍ਰਿਤ - ਸਾਰਙ੍ਗਪਾਣਿ/ਸ਼ਾਰਙ੍ਗਪਾਣਿ (सारङ्गपाणि/शारङ्गपाणि - ਜਿਸ ਦੇ ਹੱਥ ਵਿਚ ਕਮਾਨ ਹੈ, ਖਾਸਕਰ ਵਿਸ਼ਨੂੰ-ਕ੍ਰਿਸ਼ਨ)।

ਸਾਰੀ

ਸਾਰ, ਸ੍ਰੇਸ਼ਟ, ਉੱਤਮ।

ਵਿਆਕਰਣ: ਵਿਸ਼ੇਸ਼ਣ (ਕਰਣੀ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸਾਰ (ਉਤਮ, ਸ੍ਰੇਸ਼ਟ); ਅਪਭ੍ਰੰਸ਼ - ਸਾਰੁ (ਸ੍ਰੇਸ਼ਟ, ਸ੍ਰੇਸ਼ਟ ਭਾਗ); ਪ੍ਰਾਕ੍ਰਿਤ - ਸਾਰ (ਤਾਕਤ; ਦੌਲਤ); ਪਾਲੀ - ਸਾਰ (ਕਠੋਰ ਲੱਕੜ; ਕੀਮਤ; ਜਰੂਰੀ); ਸੰਸਕ੍ਰਿਤ - ਸਾਰ (सार - ਲੱਕੜ ਦੀ ਕਠੋਰਤਾ; ਸ੍ਰੇਸ਼ਟ ਭਾਗ; ਮਜਬੂਤ)।

ਸਾਰੁ

ਸ੍ਰੇਸ਼ਟ, ਉੱਤਮ।

ਵਿਆਕਰਣ: ਵਿਸ਼ੇਸ਼ਣ (ਬੁਧਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਕਸ਼ਮੀਰੀ - ਸਾਰ; ਅਪਭ੍ਰੰਸ਼ - ਸਾਰੁ; ਪ੍ਰਾਕ੍ਰਿਤ/ਪਾਲੀ - ਸਾਰ; ਸੰਸਕ੍ਰਿਤ - ਸਾਰ (सार - ਸ੍ਰੇਸ਼ਟ)।

ਸਾਲਾਹੀ

ਸਲਾਹਾਂ, ਸਿਫਤ ਕਰਾਂ, ਉਸਤਤਿ ਕਰਾਂ, ਪ੍ਰਸੰਸਾ ਕਰਾਂ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਸਾਲਾਹਹ੍; ਪ੍ਰਾਕ੍ਰਿਤ - ਸਲਾਹਾ; ਸੰਸਕ੍ਰਿਤ - ਸ਼ਲਾਘਾ (शलाघा - ਸ਼ੇਖੀ, ਪ੍ਰਸੰਸਾ)।

ਸਿਉ

ਤੋਂ।

ਵਿਆਕਰਣ: ਸੰਬੰਧਕ।

ਵਿਉਤਪਤੀ: ਪੁਰਾਤਨ ਪੰਜਾਬੀ - ਸਿਉ; ਅਪਭ੍ਰੰਸ਼ - ਸਿਉਂ/ਸਹੂੰ; ਪ੍ਰਾਕ੍ਰਿਤ - ਸਿਆ/ਸਾਹਿ; ਪਾਲੀ/ਸੰਸਕ੍ਰਿਤ - ਸਹਿਤ (सहित - ਸਾਥ, ਨਾਲ)।

ਸਿਆਹਹੁ

ਸਿਆਹੋਂ, ਸਿਆਹ ਤੋਂ, ਕਾਲੇ ਤੋਂ।

ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਸਿਆਹ; ਸਿੰਧੀ - ਸ੍ਯਾਹੁ/ਸਿਯਾਹੁ; ਫ਼ਾਰਸੀ - ਸਿਆਹ/ਸਿਯਾਹ (سیاہ - ਸਿਆਹ, ਕਾਲਾ)।

ਸਿਆਣਾ

ਸਿਆਣਾ, ਸੂਝਵਾਨ, ਸਮਝਦਾਰ।

ਵਿਆਕਰਣ: ਵਿਸ਼ੇਸ਼ਣ (ਸੋਇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਸਿਆਣਾ; ਸਿੰਧੀ - ਸਿਆਣੋ; ਅਪਭ੍ਰੰਸ਼ - ਸਿਆਣਾ; ਪ੍ਰਾਕ੍ਰਿਤ - ਸਿਜਾਣ; ਸੰਸਕ੍ਰਿਤ - ਸਿਜ੍ਞਾਨ (सिज्ञान - ਬੁਧੀਮਾਨ, ਚਲਾਕ)।

ਸਿਆਣੇ

ਸਿਆਣੇ, ਸਮਝਦਾਰ, ਸੂਝਵਾਨ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਸਿਆਣਾ; ਸਿੰਧੀ - ਸਿਆਣੋ; ਅਪਭ੍ਰੰਸ਼ - ਸਿਆਣਾ; ਪ੍ਰਾਕ੍ਰਿਤ - ਸਿਜਾਣ; ਸੰਸਕ੍ਰਿਤ - ਸਿਜ੍ਞਾਨ (सिज्ञान - ਬੁਧੀਮਾਨ, ਚਲਾਕ)।

ਸਿਆਮ ਸੁੰਦਰ

ਸ਼ਿਆਮ ਸੁੰਦਰ, ਸਾਂਵਲੇ ਤੇ ਸੁੰਦਰ।

ਵਿਆਕਰਣ: ਵਿਸ਼ੇਸ਼ਣ (ਹਰੀ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸਯਾਮਸੁੰਦਰ/ਸ੍ਯਾਮਸੁੰਦਰ; ਸੰਸਕ੍ਰਿਤ - ਸ਼੍ਯਾਮਸੁੰਦਰ (श्यामसुन्दर - ਸਾਂਵਲਾ ਅਤੇ ਸੋਹਣਾ; ਕ੍ਰਿਸ਼ਨ ਦਾ ਇਕ ਨਾਂ)।

ਸਿਖ

(ਹੇ) ਸਿਖੋ! (ਹੇ) ਸਿਖਿਆਰਥੀਓ! (ਹੇ) ਜਗਿਆਸੂਓ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ - ਸਿਖ; ਲਹਿੰਦੀ - ਸਿੱਖ (ਸਿਖਿਆਰਥੀ); ਸਿੰਧੀ - ਸਿਖੁ (ਮੁਰੀਦ/ਚੇਲਾ); ਅਪਭ੍ਰੰਸ਼ - ਸਿਕਿ੍ਖਅ (ਗਿਆਨਵਾਨ); ਸੰਸਕ੍ਰਿਤ - ਸ਼ਿਕ੍ਸ਼ਯ (शिक्ष्य - ਪੜ੍ਹਾਇਆ ਜਾਣਾ, ਪੜ੍ਹਾਉਣ ਜੋਗ)।

ਸਿਖੈ

ਸਿਖਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਿਖਾਉਣਾ; ਲਹਿੰਦੀ - ਸਿਖਾਵਣ; ਸਿੰਧੀ - ਸਿਖਾਇਣੁ (ਸਿਖਾਉਣਾ, ਸਿਖਲਾਈ ਦੇਣਾ); ਪ੍ਰਾਕ੍ਰਿਤ - ਸਿਕ੍ਖਾਵੇਇ; ਪਾਲੀ - ਸਿਕ੍ਖਾਪੇਤਿ (ਸਿਖਾਉਂਦਾ ਹੈ, ਸਿਖਲਾਈ ਦਿੰਦਾ ਹੈ); ਸੰਸਕ੍ਰਿਤ - ਸ਼ਿਕ੍ਸ਼ਤੇ (शिक्षते - ਸਿਖਦਾ ਹੈ)।

ਸਿੰਘ

ਸਿੰਘ ਦੀ, ਸ਼ੇਰ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ - ਸਿੰਘ; ਸੰਸਕ੍ਰਿਤ - ਸਿੰਹ (सिंह - ਸ਼ੇਰ)।

ਸਿਜਉ

ਸਿੱਜ ਜਾਵੇ, ਭਿੱਜ ਜਾਵੇ, ਗਿੱਲੀ ਹੋ ਜਾਵੇ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਿਜਣਾ (ਗਿੱਲਾ ਹੋਣਾ, ਭਿੱਜਣਾ); ਲਹਿੰਦੀ - ਸਿੱਜਣ (ਗਿੱਲਾ ਹੋਣਾ); ਅਪਭ੍ਰੰਸ਼ - ਸਿੱਜਇ; ਪ੍ਰਾਕ੍ਰਿਤ - ਸਿੱਜਅਇ; ਪਾਲੀ - ਸਿੱਜਤਿ; ਸੰਸਕ੍ਰਿਤ - ਸ੍ਵਿਦ੍ਯਤਿ (स्विद्यति - ਪਸੀਨਾ ਵਹਾਉਂਦਾ ਹੈ)।

ਸਿੰਞਾਪਸਨਿ

ਸਿਞਾਨਣਗੇ/ਸਿਆਨਣਗੇ, ਪਛਾਨਣਗੇ, ਜਾਨਣਗੇ।

ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਸਿਞਾਣਣ (ਪਛਾਨਣਾ); ਪ੍ਰਾਕ੍ਰਿਤ - ਸਮ੍ਭਿਜਾਣਾਇ; ਪਾਲੀ - ਸਮ੍ਭਿਜਾਨਾਤਿ (ਜਾਣਦਾ ਹੈ, ਯਾਦ ਕਰਦਾ ਹੈ); ਸੰਸਕ੍ਰਿਤ - ਸਮ੍ਭਿਜਾਨਾਤਿ (सम्भिजानाति - ਚੰਗੀ ਤਰ੍ਹਾਂ ਪਛਾਣਦਾ ਹੈ, ਦੇਖਦਾ/ਸਮਝਦਾ ਹੈ)।

ਸਿਧ

ਸਿਧ, ਪੁੱਗਿਆ ਹੋਇਆ ਅਥਵਾ ਆਪਣੀ ਸਿਧੀ ਵਿਚ ਸਫਲਤਾ ਪਾ ਚੁੱਕਾ ਜੋਗੀ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਸਿਧ; ਸਿੰਧੀ - ਸਿਧੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਸਿੱਧ੍ (सिद्ध् - ਸਿਧਤਾ ਪੂਰਨ)।

ਸਿਫਤਿ

ਸਿਫਤਿ ਵਿਚ, ਸਿਫਤਿ-ਸਾਲਾਹ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਿਫਤਿ; ਅਰਬੀ - ਸਿਫ਼ਤ (صِفَات - ਉਸਤਤਿ, ਵਡਿਆਈ)।

ਸਿਮਰਤ

ਸਿਮਰਦਾ/ਸਿਮਰਦਾ ਹੈਂ, ਚਿਤਵਦਾ/ਚਿਤਵਦਾ ਹੈਂ, ਯਾਦ ਕਰਦਾ/ ਯਾਦ ਕਰਦਾ ਹੈਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਿਮਰਣਾ (ਯਾਦ ਕਰਨਾ); ਅਪਭ੍ਰੰਸ਼ - ਸੁਵਰਇ; ਪ੍ਰਾਕ੍ਰਿਤ - ਸਰਅਇ/ਸਮਰਅਇ; ਪਾਲੀ - ਸਰਤਿ/ਸੁਮਰਤਿ (ਯਾਦ ਕਰਦਾ ਹੈ); ਸੰਸਕ੍ਰਿਤ - ਸ੍ਮਰਤਿ (स्मरति - ਚਾਹੁੰਦਾ ਹੈ, ਪਿਆਰ ਕਰਦਾ ਹੈ; ਯਾਦ ਕਰਦਾ ਹੈ)।

ਸਿਮਰਨਿ

ਸਿਮਰਨ ਨਾਲ/ਦੁਆਰਾ, ਚਿੰਤਨ ਨਾਲ/ਦੁਆਰਾ, ਧਿਆਨ ਨਾਲ/ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸਿਮਰਨ; ਲਹਿੰਦੀ - ਸਿਮਰਣ; ਪ੍ਰਾਕ੍ਰਿਤ - ਸੁਮਰਣ/ਸਮਰਣ; ਸੰਸਕ੍ਰਿਤ - ਸ੍ਮਰਣਮ੍ (स्मरणम् - ਚੇਤੇ/ਯਾਦ ਕਰਨਾ; ਚੇਤਾ/ਯਾਦ)।

ਸਿਮ੍ਰਿਤਿ

ਸਿਮ੍ਰਤੀਆਂ (ਦੇ), ਹਿੰਦੂ ਨੇਮ-ਕਾਨੂੰਨ ਦੀਆਂ ਕਿਤਾਬਾਂ (ਦੇ), ਹਿੰਦੂ ਮਤ ਦੀਆਂ ਸਤਾਈ ਧਾਰਮਕ ਪੁਸਤਕਾਂ (ਦੇ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਸੰਸਕ੍ਰਿਤ - ਸ੍ਮ੍ਰਿਤਿ (स्मृति - ਯਾਦ, ਸਿਮਰਨ, ਸੋਚਣਾ; ਮਨ ਵਿਚ ਚੇਤੇ ਕਰਨਾ; ਮਨੂੰ ਦੀਆਂ ਨੇਮ-ਕਾਨੂੰਨ ਦੀਆਂ ਕਿਤਾਬਾਂ)।

More Examples

ਸਿਰ

ਸਿਰ; ਸਿਰਾਂ ਦੇ ਕੇਸ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਸਿਰ; ਸਿੰਧੀ - ਸਿਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਸਿਰ; ਸੰਸਕ੍ਰਿਤ - ਸ਼ਿਰਸ੍ (शिरस् - ਸਿਰ)।

ਸਿਰਜਿਅਨੁ

ਸਿਰਜੇ ਹਨ ਉਸ ਨੇ, ਉਸ ਨੇ ਸਿਰਜੇ ਹਨ, ਉਸ ਨੇ ਬਣਾਏ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਿਰਜਣਾ; ਸੰਸਕ੍ਰਿਤ - ਸ੍ਰਿਜ੍ (सृज् - ਬਣਾਉਣਾ, ਰਚਣਾ, ਪੈਦਾ ਕਰਨਾ)।

ਸਿਰਤਾਜਾ

ਸਿਰਤਾਜ, ਮਾਲਕ, ਸਵਾਮੀ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ/ਰਾਜਸਥਾਨੀ/ਬ੍ਰਜ - ਸਿਰਤਾਜ; ਫ਼ਾਰਸੀ - ਸਰਤਾਜ (سرتاج - ਆਗੂ, ਸੁਆਮੀ, ਮਾਲਕ, ਮੁਖੀ; ਪਤੀ; ਮੁਖੀਆ, ਸਤਿਕਾਰਜੋਗ)।

ਸਿਰਾਣੇ

ਸਿਰ੍ਹਾਣੇ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸਿਰਹਾਨਾ; ਪੁਰਾਤਨ ਪੰਜਾਬੀ - ਸਰ੍ਹਾਣਾ/ਸਿਰ੍ਹਾਣਾ; ਲਹਿੰਦੀ - ਸਿਰਹਾਣਾ/ਸਰਹਾਣਾ (ਮੰਜੇ ਦਾ ਸਿਰ ਵਾਲਾ ਪਾਸਾ, ਸਿਰ੍ਹਾਣਾ); ਸਿੰਧੀ - ਸਿਰਾਣੋ (ਸਿਰ੍ਹਾਣਾ); ਸੰਸਕ੍ਰਿਤ - ਸ਼ਿਰਾਧਾਨ (शिराधान - ਸਿਰ ਰੱਖਣ ਦੀ ਥਾਂ)।

ਸਿਰਿ

ਸਿਰ-ਸਿਰ ਨੂੰ/ਪ੍ਰਤੀ, ਸਿਰ-ਬ-ਸਿਰ ਨੂੰ/ਪ੍ਰਤੀ, ਹਰੇਕ ਨੂੰ/ਪ੍ਰਤੀ।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਸਿਰ; ਸਿੰਧੀ - ਸਿਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਸਿਰ; ਸੰਸਕ੍ਰਿਤ - ਸ਼ਿਰਸ੍ (शिरस् - ਸਿਰ)।

ਸਿਰਿ ਸਿਰਿ

ਸਿਰ ਸਿਰ; ਸਿਰ-ਬ-ਸਿਰ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਲਹਿੰਦੀ - ਸਿਰ; ਸਿੰਧੀ - ਸਿਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਸਿਰ; ਸੰਸਕ੍ਰਿਤ - ਸ਼ਿਰਸ੍ (शिरस् - ਸਿਰ)

ਸਿਰੁ

ਸਿਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਸਿਰ; ਸਿੰਧੀ - ਸਿਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਸਿਰ; ਸੰਸਕ੍ਰਿਤ - ਸ਼ਿਰਸ੍ (शिरस् - ਸਿਰ)।

ਸੀਆ

(ਵਿਆਹੀਆਂ) ਸੀਗੀਆਂ, (ਵਿਆਹੀਆਂ) ਸੀ/ਸਨ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੀ (ਭੂਤਕਾਲ ਨੂੰ ਪ੍ਰਗਟਾਉਣ ਵਾਲੀ ਸਹਾਇਕ ਕਿਰਿਆ); ਲਹਿੰਦੀ - ਹੀ/ਆਹੇ/ਆਹੀ; ਅਪਭ੍ਰੰਸ਼/ਪ੍ਰਾਕ੍ਰਿਤ - ਆਹੀ; ਸੰਸਕ੍ਰਿਤ - ਆਸੀਤ (आसीत् - ਸੀ)।

ਸੀਤਲੁ

ਸੀਤਲ, ਠੰਢਾ; ਸ਼ਾਂਤ।

ਵਿਆਕਰਣ: ਵਿਸ਼ੇਸ਼ਣ (ਮਨੁ ਅਤੇ ਤਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਸੀਤਲ (ਠੰਡਾ/ਸੀਤਲ); ਸੰਸਕ੍ਰਿਤ - ਸ਼ੀਤਲਮ੍ (शीतलम् - ਠੰਡਾ, ਠੰਡਕ, ਠੰਡਾ ਮੌਸਮ)।

ਸੁ

ਅਵਿਐ।

ਵਿਆਕਰਣ: ਨਿਪਾਤ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਸੁ/ਸੋ; ਸੰਸਕ੍ਰਿਤ - ਸਹ (स: - ਉਹ)।

More Examples

ਸੁਆਉ

ਮਨੋਰਥ, ਪ੍ਰਯੋਜਨ, ਉਦੇਸ਼।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਆਉ (ਸਵੈ-ਹਿੱਤ; ਨਿਸ਼ਾਨਾ, ਉਦੇਸ਼); ਸੰਸਕ੍ਰਿਤ - ਸ੍ਵਾਰ੍ਥ (स्वार्थ - ਆਪਣਾ ਹਿੱਤ, ਸਵੈ-ਹਿੱਤ)।

ਸੁਆਨ

ਕੁੱਤੇ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਸੁਆਨ; ਸੰਸਕ੍ਰਿਤ - ਸ਼ਵਾਨਹ (श्वान: - ਕੁੱਤਾ)।

ਸੁਆਮੀ

ਸੁਆਮੀ ਨੂੰ, ਮਾਲਕ ਨੂੰ, ਹਰੀ ਨੂੰ, ਪ੍ਰਭੂ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਆਮੀ; ਅਪਭ੍ਰੰਸ਼ - ਸਵਾਮੀ/ਸਾਹਿ; ਪ੍ਰਾਕ੍ਰਿਤ - ਸਾਮਿ/ਸਾਮਿਅ; ਪਾਲੀ - ਸਾਮਿਨ/ਸੁਵਾਮਿਨ; ਸੰਸਕ੍ਰਿਤ - ਸਵਾਮਿਨ੍ (स्वामिन् - ਮਾਲਕ, ਪਤੀ, ਪ੍ਰਭੂ)।

ਸੁਹੰਦਾ

ਸੁਹਾਵਣਾ (ਲੱਗਦਾ ਹੈ), ਸੁਖਾਵਾਂ (ਲੱਗਦਾ ਹੈ), ਸੁਖਦਾਈ (ਲੱਗਦਾ ਹੈ)।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਹਾਉਣਾ; ਸਿੰਧੀ - ਸੁਹਾਇਣੁ (ਦਰੁਸਤ ਹੋਣਾ, ਸੁਹਾਵਣਾ ਹੋਣਾ); ਸੰਸਕ੍ਰਿਤ - ਸ਼ੋਭਾਯਤੇ (शोभायते - ਸ਼ੋਭਾ ਵਾਲਾ/ਸ਼ੋਭਿਤ ਹੁੰਦਾ ਹੈ)।

ਸੁਹੰਦੀ

ਸੋਂਹਦੀ, ਸੋਭਨੀਕ, ਸੋਭਾ ਵਾਲੀ।

ਵਿਆਕਰਣ: ਵਿਸ਼ੇਸ਼ਣ (ਜੰਞ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਹਾਉਣਾ; ਸਿੰਧੀ - ਸੁਹਾਇਣੁ (ਦਰੁਸਤ ਹੋਣਾ, ਸੁਹਾਵਣਾ ਹੋਣਾ); ਸੰਸਕ੍ਰਿਤ - ਸ਼ੋਭਾਯਤੇ (शोभायते - ਸ਼ੋਭਾ ਵਾਲਾ/ਸ਼ੋਭਿਤ ਹੁੰਦਾ ਹੈ)।

ਸੁਹਾਇਆ

ਸ਼ੋਭਨੀਕ ਹੋਇਆ ਹੈ, ਸ਼ੋਭਾ ਵਾਲਾ ਹੋਇਆ ਹੈ; ਸੁਸ਼ੋਭਿਤ ਹੈ, ਸੁਸ਼ੋਭਿਤ ਹੋਇਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਹਾਉਣਾ; ਸਿੰਧੀ - ਸੁਹਾਇਣੁ (ਦਰੁਸਤ ਹੋਣਾ, ਸੁਹਾਵਣਾ ਹੋਣਾ); ਸੰਸਕ੍ਰਿਤ - ਸ਼ੋਭਾਯਤੇ (शोभायते - ਸ਼ੋਭਾ ਵਾਲਾ/ਸ਼ੋਭਿਤ ਹੁੰਦਾ ਹੈ)।

ਸੁਹਾਗ

ਸੁਹਾਗ (ਨੂੰ), ਸੁਹਾਗ-ਭਾਗ (ਨੂੰ); ਪਤੀ (ਨੂੰ)।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਸੁਹਾਗ; ਸਿੰਧੀ - ਸੁਹਾਗੁ (ਚੰਗੇ ਭਾਗ, ਪਤੀ ਦਾ ਪਿਆਰ, ਪਤੀ); ਅਪਭ੍ਰੰਸ਼/ਪ੍ਰਾਕ੍ਰਿਤ - ਸੋਹਾੱਗ (ਖੁਸ਼ੀ, ਪਤੀ ਦਾ ਪਿਆਰ); ਪਾਲੀ - ਸੋਭਾੱਗ (ਖੁਸ਼ਹਾਲੀ, ਸੁੰਦਰਤਾ); ਸੰਸਕ੍ਰਿਤ - ਸੌਭਾਗਯ (सौभाग्य - ਖੁਸ਼ਹਾਲੀ, ਵਿਆਹੁਤਾ ਖੁਸ਼ੀ)।

ਸੁਹਾਗਣੀ

ਸੁਹਾਗਣਾਂ, ਸੁਹਾਗ-ਭਾਗ ਵਾਲੀਆਂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਸੋਹਾਗਿਣ (ਵਿਆਹੀ ਇਸਤਰੀ); ਸਿੰਧੀ - ਸੁਹਾਗਿਣੀ (ਪਸੰਦੀਦਾ ਪਤਨੀ, ਉਹ ਇਸਤਰੀ ਜਿਸਦਾ ਪਤੀ ਜਿਉਂਦਾ ਹੈ), ਸੁਹਾਗੁ (ਚੰਗੇ ਭਾਗ, ਪਤੀ ਦਾ ਪਿਆਰ, ਪਤੀ); ਅਪਭ੍ਰੰਸ਼/ਪ੍ਰਾਕ੍ਰਿਤ - ਸੋਹਾੱਗ (ਖੁਸ਼ੀ, ਪਤੀ ਦਾ ਪਿਆਰ); ਪਾਲੀ - ਸੋਭਾੱਗ (ਖੁਸ਼ਹਾਲੀ, ਸੁੰਦਰਤਾ); ਸੰਸਕ੍ਰਿਤ - ਸੌਭਾਗਯ (सौभाग्य - ਖੁਸ਼ਹਾਲੀ, ਵਿਆਹੁਤਾ ਖੁਸ਼ੀ)।

ਸੁਹਾਵਾ

ਸੁਹਾਵਣਾ, ਸੁਖਦਾਈ।

ਵਿਆਕਰਣ: ਵਿਸ਼ੇਸ਼ਣ (ਸੋਹਿਲਾ ਸਬਦੋ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਹਾਉਣਾ; ਸਿੰਧੀ - ਸੁਹਾਇਣੁ (ਦਰੁਸਤ ਹੋਣਾ, ਸੁਹਾਵਣਾ ਹੋਣਾ); ਸੰਸਕ੍ਰਿਤ - ਸ਼ੋਭਾਯਤੇ (शोभायते - ਸ਼ੋਭਿਤ ਹੁੰਦਾ ਹੈ)।

More Examples

ਸੁਹਾਵੀ

ਸੁਹਾਵਣੀ, ਸੋਭਨੀਕ, ਸੋਹਣੀ।

ਵਿਆਕਰਣ: ਵਿਸ਼ੇਸ਼ਣ (ਸੇਜ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਹਾਉਣਾ; ਸਿੰਧੀ - ਸੁਹਾਇਣੁ (ਦਰੁਸਤ ਹੋਣਾ, ਸੁਹਾਵਣਾ ਹੋਣਾ); ਸੰਸਕ੍ਰਿਤ - ਸ਼ੋਭਾਯਤੇ (शोभायते - ਸ਼ੋਭਿਤ ਹੁੰਦਾ ਹੈ)।

ਸੁਹੇਲਾ

ਸੌਖਾ, ਸੁਖਦਾਈ।

ਵਿਆਕਰਣ: ਵਿਸ਼ੇਸ਼ਣ (ਕਾਜੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸੁਹੇਲਾ; ਸਿੰਧੀ - ਸਹੇਲੋ (ਸੌਖਾ); ਸੰਸਕ੍ਰਿਤ - ਸੁਖਿੱਲ* (सुखिल्ल* - ਸੌਖਾ, ਸੁਖਦਾਈ)।

ਸੁਹੇਲੀ

ਸੌਖੀ, ਸੁਖੀ, ਸੁਖਦਾਈ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸੁਹੇਲਾ; ਸਿੰਧੀ - ਸਹੇਲੋ (ਸੌਖਾ); ਸੰਸਕ੍ਰਿਤ - ਸੁਖਿੱਲ* (सुखिल्ल* - ਸੌਖਾ, ਸੁਖਦਾਈ)।

More Examples

ਸੁਕਾ

ਸੁੱਕਾ, ਕੁਮਲਾਇਆ, ਮੁਰਝਾਇਆ।

ਵਿਆਕਰਣ: ਵਿਸ਼ੇਸ਼ਣ (ਮਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸੂਕਾ; ਲਹਿੰਦੀ - ਸੁੱਕਾ; ਸਿੰਧੀ - ਸੁਕੋ; ਪ੍ਰਾਕ੍ਰਿਤ/ਪਾਲੀ - ਸੁਕ੍ਖ (ਸੁੱਕਾ); ਸੰਸਕ੍ਰਿਤ - ਸ਼ੁਸ਼੍ਕ (शुष्क - ਸੁੱਕਿਆ ਹੋਇਆ)।

ਸੁਕਿ ਗਏ

ਸੁੱਕ ਗਏ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਸੂਕਾ; ਲਹਿੰਦੀ - ਸੁੱਕਾ; ਸਿੰਧੀ - ਸੁਕੋ; ਪ੍ਰਾਕ੍ਰਿਤ/ਪਾਲੀ - ਸੁਕ੍ਖ (ਸੁੱਕਾ); ਸੰਸਕ੍ਰਿਤ - ਸ਼ੁਸ਼੍ਕ (शुष्क - ਸੁੱਕਿਆ ਹੋਇਆ) + ਲਹਿੰਦੀ - ਗਇਆ; ਬ੍ਰਜ - ਗਯਾ; ਅਪਭ੍ਰੰਸ਼ - ਗਯ; ਪ੍ਰਾਕ੍ਰਿਤ - ਗਅ/ਗਯ; ਪਾਲੀ - ਗਤ; ਸੰਸਕ੍ਰਿਤ - ਗਤਹ (गत: - ਗਿਆ)।

ਸੁਖ

ਸੁਖ ਦਾ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਖ; ਅਪਭ੍ਰੰਸ਼/ਪ੍ਰਾਕ੍ਰਿਤ - ਸੁਕ੍ਖ (ਸੁਖ/ਖੁਸ਼ੀ); ਪਾਲੀ - ਸੁਖ; ਸੰਸਕ੍ਰਿਤ - ਸੁਖ (सुख - ਸੁਹਾਵਣਾ, ਅਸਾਨ, ਅਰਾਮ, ਖੁਸ਼ੀ)।

ਸੁਖੀ

ਸੁੱਕੀ, ਅਨ-ਚੋਪੜੀ।

ਵਿਆਕਰਣ: ਵਿਸ਼ੇਸ਼ਣ (ਰੋਟੀ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸੂਕਾ; ਲਹਿੰਦੀ - ਸੁੱਕਾ; ਸਿੰਧੀ - ਸੁਕੋ; ਪ੍ਰਾਕ੍ਰਿਤ/ਪਾਲੀ - ਸੁਕ੍ਖ (ਸੁੱਕਾ); ਸੰਸਕ੍ਰਿਤ - ਸ਼ੁਸ਼੍ਕ (शुष्क - ਸੁੱਕਿਆ ਹੋਇਆ)।

ਸੁਖੁ

ਸੁਖ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਖ; ਅਪਭ੍ਰੰਸ਼/ਪ੍ਰਾਕ੍ਰਿਤ - ਸੁਕ੍ਖ (ਸੁਖ/ਖੁਸ਼ੀ); ਪਾਲੀ - ਸੁਖ; ਸੰਸਕ੍ਰਿਤ - ਸੁਖ (सुख - ਸੁਹਾਵਣਾ, ਅਸਾਨ, ਅਰਾਮ, ਖੁਸ਼ੀ)।

ਸੁਚੇ

ਸੁੱਚੇ।

ਵਿਆਕਰਣ: ਵਿਸ਼ੇਸ਼ਣ (ਸੇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਸੁੱਚਾ (ਸ਼ੁਧ, ਪਵਿੱਤਰ); ਸੰਸਕ੍ਰਿਤ - ਸ਼ੁਚ੍ਯ੍ (शुच्य् - ਸ਼ੁੱਧ ਹੋਣ ਜੋਗ)।

ਸੁਜਾਣੁ

ਸੁ+ਜਾਣ, ਸਭ ਕੁਝ ਜਾਣਨ ਵਾਲਾ, ਸਿਆਣਾ।

ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ/ਬ੍ਰਜ - ਸੁਜਾਣ (ਗਿਆਨਵਾਨ); ਅਪਭ੍ਰੰਸ਼ - ਸੁਝਾਣ; ਪ੍ਰਾਕ੍ਰਿਤ - ਸੁ+ਜਾਣ (ਸਿਆਣਾ); ਪਾਲੀ - ਜਾਨਕ; ਸੰਸਕ੍ਰਿਤ - ਜਾਨਤ (जानत - ਜਾਣਕਾਰ)।

ਸੁਜਾਨ

ਹੇ ਸਿਆਣੇ (ਮਨ)!

ਵਿਆਕਰਣ: ਵਿਸ਼ੇਸ਼ਣ (ਮਨ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ/ਬ੍ਰਜ - ਸੁਜਾਣ (ਗਿਆਨਵਾਨ); ਅਪਭ੍ਰੰਸ਼ - ਸੁਝਾਣ; ਪ੍ਰਾਕ੍ਰਿਤ - ਸੁ+ਜਾਣ (ਸਿਆਣਾ); ਪਾਲੀ - ਜਾਨਕ; ਸੰਸਕ੍ਰਿਤ - ਜਾਨਤ (जानत - ਜਾਣਕਾਰ)।

ਸੁਝੈ

ਸੁੱਝਦਾ, ਸਮਝ ਪੈਂਦਾ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸੂਝੈ; ਅਪਭ੍ਰੰਸ਼ - ਸੁੱਝੈ (ਸੁੱਝਦਾ ਹੈ); ਪ੍ਰਾਕ੍ਰਿਤ - ਸੁੱਝਇ; ਪਾਲੀ - ਸੁੱਝਤਿ (ਸੁੱਝਦਾ ਹੈ); ਸੰਸਕ੍ਰਿਤ - ਸ਼ੁਧਯਤਿ (शुध्यति - ਸ਼ੁਧ ਹੋ ਜਾਂਦਾ ਹੈ, ਸਪਸ਼ਟ ਹੋ ਜਾਂਦਾ ਹੈ)।

ਸੁਣਿ

ਸੁਣੀ ਹੈ, ਸ੍ਰਵਣ ਕੀਤੀ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਣਨਾ; ਲਹਿੰਦੀ - ਸੁਣਣ; ਸਿੰਧੀ - ਸੁਣਣੁ (ਸੁਣਨਾ); ਪ੍ਰਾਕ੍ਰਿਤ - ਸੁਣਿਇ/ਸੁਣਣ; ਪਾਲੀ - ਸੁਣਾਤਿ; ਸੰਸਕ੍ਰਿਤ - ਸ਼੍ਰਿਣੋਤਿ (शृणोति - ਸੁਣਦਾ ਹੈ)।

ਸੁਣਿ ਸੁਣਿ

ਸੁਣ ਸੁਣ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਸੁਣਨਾ; ਲਹਿੰਦੀ - ਸੁਣਣ; ਸਿੰਧੀ - ਸੁਣਣੁ (ਸੁਣਨਾ); ਪ੍ਰਾਕ੍ਰਿਤ - ਸੁਣਿਇ/ਸੁਣਣ; ਪਾਲੀ - ਸੁਣਾਤਿ; ਸੰਸਕ੍ਰਿਤ - ਸ਼੍ਰਿਣੋਤਿ (शृणोति - ਸੁਣਦਾ ਹੈ)।

ਸੁਣੀ

ਸੁਣੀਂ, ਸੁਣਾਂ।

ਵਿਆਕਰਣ: ਕਿਰਿਆ, ਸੰਭਾਵੀ ਭਵਿਖਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਣਨਾ; ਲਹਿੰਦੀ - ਸੁਣਣ; ਸਿੰਧੀ - ਸੁਣਣੁ (ਸੁਣਨਾ); ਪ੍ਰਾਕ੍ਰਿਤ - ਸੁਣਿਇ/ਸੁਣਣ; ਪਾਲੀ - ਸੁਣਾਤਿ; ਸੰਸਕ੍ਰਿਤ - ਸ਼੍ਰਿਣੋਤਿ (शृणोति - ਸੁਣਦਾ ਹੈ)।

ਸੁਣੀਅਰ

ਸੁਣਨ ਵਾਲੇ, ਕੰਨ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਨਣਾ; ਲਹਿੰਦੀ - ਸੁਣਣ; ਸਿੰਧੀ - ਸੁਣਣੁ (ਸੁਨਣਾ); ਪ੍ਰਾਕ੍ਰਿਤ - ਸੁਣਿਇ/ਸੁਣਣ; ਪਾਲੀ - ਸੁਣਾਤਿ; ਸੰਸਕ੍ਰਿਤ - ਸ਼੍ਰਿਣੋਤਿ (शृणोति - ਸੁਣਦਾ ਹੈ)।

ਸੁਣੀਆਇ

ਸੁਣੀ।

ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਣਨਾ; ਲਹਿੰਦੀ - ਸੁਣਣ; ਸਿੰਧੀ - ਸੁਣਣੁ (ਸੁਣਨਾ); ਪ੍ਰਾਕ੍ਰਿਤ - ਸੁਣਿਇ/ਸੁਣਣ; ਪਾਲੀ - ਸੁਣਾਤਿ; ਸੰਸਕ੍ਰਿਤ - ਸ਼੍ਰਿਣੋਤਿ (शृणोति - ਸੁਣਦਾ ਹੈ)।

ਸੁਣੀਐ

ਸੁਣੀਦਾ ਹੈ, ਸੁਣਿਆ ਜਾਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਸੁਣਣ; ਸਿੰਧੀ - ਸੁਣਣੁ (ਸੁਨਣਾ); ਪ੍ਰਾਕ੍ਰਿਤ - ਸੁਣਿਇ/ਸੁਣਣ; ਪਾਲੀ - ਸੁਣਾਤਿ; ਸੰਸਕ੍ਰਿਤ - ਸ਼੍ਰਿਣੋਤਿ (शृणोति - ਸੁਣਦਾ ਹੈ)।

ਸੁਣੀਦਾ

ਸੁਣੀਦਾ ਹੈ, ਸੁਣਿਆ ਜਾਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਨਣਾ; ਲਹਿੰਦੀ - ਸੁਣਣ; ਸਿੰਧੀ - ਸੁਣਣੁ (ਸੁਨਣਾ); ਪ੍ਰਾਕ੍ਰਿਤ - ਸੁਣਿਇ/ਸੁਣਣ; ਪਾਲੀ - ਸੁਣਾਤਿ; ਸੰਸਕ੍ਰਿਤ - ਸ਼੍ਰਿਣੋਤਿ (शृणोति - ਸੁਣਦਾ ਹੈ)।

ਸੁਤਿਆ

ਸੁੱਤਿਆਂ ਨੂੰ, ਸੁੱਤੇ ਹੋਇਆਂ/ਪਿਆਂ ਨੂੰ।

ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਸੰਪ੍ਰਦਾਨ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਤਾ/ਸੁਤੀ; ਲਹਿੰਦੀ - ਸੁੱਤਾ; ਸਿੰਧੀ - ਸੁਤੋ (ਸੁੱਤਾ); ਅਪਭ੍ਰੰਸ਼/ਪ੍ਰਾਕ੍ਰਿਤ - ਸੁੱਤ (ਸੁੱਤਾ, ਲੇਟਿਆ ਹੋਇਆ); ਪਾਲੀ - ਸੁੱਤ (ਸੁੱਤਾ); ਸੰਸਕ੍ਰਿਤ - ਸੁਪ੍ਤ (सुप्त - ਸੁੱਤਾ, ਸੌਣ ਲਈ ਲੇਟਣਾ)।

ਸੁਤੀ

ਸੁੱਤੀ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਤਾ/ਸੁਤੀ; ਲਹਿੰਦੀ - ਸੁੱਤਾ; ਸਿੰਧੀ - ਸੁਤੋ (ਸੁੱਤਾ); ਅਪਭ੍ਰੰਸ਼/ਪ੍ਰਾਕ੍ਰਿਤ - ਸੁੱਤ (ਸੁੱਤਾ, ਲੇਟਿਆ ਹੋਇਆ); ਪਾਲੀ - ਸੁੱਤ (ਸੁੱਤਾ); ਸੰਸਕ੍ਰਿਤ - ਸੁਪ੍ਤ (सुप्त - ਸੁੱਤਾ, ਸੌਣ ਲਈ ਲੇਟਣਾ)।

ਸੁੰਦਰ

ਸੁੰਦਰ, ਖੂਬਸੂਰਤ, ਸੋਹਣੀਓ।

ਵਿਆਕਰਣ: ਵਿਸ਼ੇਸ਼ਣ (ਨਾਰੀ ਦਾ), ਸੰਬੋਧਨ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਪ੍ਰਾਕ੍ਰਿਤ/ਪਾਲੀ - ਸੁੰਦਰ (ਸੁੰਦਰ); ਸੰਸਕ੍ਰਿਤ - ਸੁੰਦਰ (सुन्दर - ਸੁੰਦਰ, ਸੋਹਣਾ, ਮਨਮੋਹਕ)।

ਸੁਧੁ ਹੋਇ

ਸ਼ੁਧ ਹੋ ਜਾਂਦੀ ਹੈ, ਸਾਫ ਹੋ ਜਾਂਦੀ ਹੈ, ਨਿਰਮਲ ਹੋ ਜਾਂਦੀ ਹੈ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ - ਸੁਧ; ਅਪਭ੍ਰੰਸ਼/ਪ੍ਰਾਕ੍ਰਿਤ - ਸੁਦ੍ਧ (ਸਾਫ਼, ਸ਼ੁੱਧ, ਨਿਖਰਿਆ); ਸੰਸਕ੍ਰਿਤ - ਸ਼ੁਦ੍ਧ (शुद्ध - ਸਾਫ਼ ਕੀਤਾ, ਨਿਖਾਰਿਆ; ਸਾਫ਼, ਸ਼ੁੱਧ, ਨਿਖਰਿਆ)।

ਸੁਨਹੁ

ਸੁਣੋ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ - ਸੁਣਹੁ; ਪ੍ਰਾਕ੍ਰਿਤ - ਸੁਣਹ; ਸੰਸਕ੍ਰਿਤ - ਸ਼੍ਰਿਣੁਥ (श्रृणुथ - ਸੁਣੋ)।

ਸੁਨਿ

ਸੁਣ ਕੇ, ਸ੍ਰਵਣ ਕਰ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਸੁਣਨਾ; ਲਹਿੰਦੀ - ਸੁਣਣ; ਸਿੰਧੀ - ਸੁਣਣੁ (ਸੁਣਨਾ); ਪ੍ਰਾਕ੍ਰਿਤ - ਸੁਣਿਇ/ਸੁਣਣ; ਪਾਲੀ - ਸੁਣਾਤਿ; ਸੰਸਕ੍ਰਿਤ - ਸ਼੍ਰਿਣੋਤਿ (शृणोति - ਸੁਣਦਾ ਹੈ)।

ਸੁਨਿਓ

ਸੁਣਿਆ, ਸ੍ਰਵਣ ਕੀਤਾ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਣਨਾ; ਲਹਿੰਦੀ - ਸੁਣਣ; ਸਿੰਧੀ - ਸੁਣਣੁ (ਸੁਣਨਾ); ਪ੍ਰਾਕ੍ਰਿਤ - ਸੁਣਿਇ/ਸੁਣਣ; ਪਾਲੀ - ਸੁਣਾਤਿ; ਸੰਸਕ੍ਰਿਤ - ਸ਼੍ਰਿਣੋਤਿ (शृणोति - ਸੁਣਦਾ ਹੈ)।

ਸੁਪਨਾ

ਸੁਪਨਾ।

ਵਿਆਕਰਣ: ਵਿਸ਼ੇਸ਼ਣ (ਜਗਤੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਸੁਪਨਾ; ਰਾਜਸਥਾਨੀ - ਸੁਪਨੋ; ਬ੍ਰਜ - ਸੁਪਨੋ/ਸੁਪਨ; ਪਾਲੀ - ਸੁਪਿਨ (ਸੁਪਨਾ); ਸੰਸਕ੍ਰਿਤ - ਸਵਪ੍ਨ (स्वप्न - ਨੀਂਦ, ਸੁਪਨਾ)।

ਸੁਪਨੇ

ਸੁਪਨੇ (ਵਾਂਗ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਸੁਪਨਾ; ਰਾਜਸਥਾਨੀ - ਸੁਪਨੋ; ਬ੍ਰਜ - ਸੁਪਨੋ/ਸੁਪਨ; ਪਾਲੀ - ਸੁਪਿਨ (ਸੁਪਨਾ); ਸੰਸਕ੍ਰਿਤ - ਸਵਪ੍ਨ (स्वप्न - ਨੀਂਦ, ਸੁਪਨਾ)।

ਸੁਪਨੈ

ਸੁਪਨੇ (ਦੇ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਸੁਪਨਾ; ਰਾਜਸਥਾਨੀ - ਸੁਪਨੋ; ਬ੍ਰਜ - ਸੁਪਨੋ/ਸੁਪਨ; ਪਾਲੀ - ਸੁਪਿਨ (ਸੁਪਨਾ); ਸੰਸਕ੍ਰਿਤ - ਸਵਪ੍ਨ (स्वप्न - ਨੀਂਦ, ਸੁਪਨਾ)।

ਸੁਬਹ

ਸੁਬਹ ਦੀ, ਸਵੇਰ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਬਹ; ਲਹਿੰਦੀ - ਸੁਬਹ/ਸੁਬ੍ਹਾ; ਅਰਬੀ - ਸੁਬਹ (صبح - ਸਵੇਰ, ਤੜਕਾ ਵੇਲਾ)।

ਸੁਭਾਏ

ਸੁ+ਭਾਇ, ਚੰਗੇ ਪ੍ਰੇਮ-ਭਾਵ ਸਦਕਾ, ਸ੍ਰੇਸ਼ਟ ਪ੍ਰੇਮ-ਭਾਵ ਸਦਕ, ਗੂੜ੍ਹੇ ਪ੍ਰੇਮ-ਭਾਵ ਸਦਕਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਸੁ/ਸੋ; ਸੰਸਕ੍ਰਿਤ - ਸਹ (स: - ਉਹ)+ਸਿੰਧੀ/ਅਪਭ੍ਰੰਸ਼ - ਭਾਉ; ਪ੍ਰਾਕ੍ਰਿਤ - ਭਾਵ; ਸੰਸਕ੍ਰਿਤ - ਭਾਵ (भाव - ਪ੍ਰੇਮ, ਸਨੇਹ)।

ਸੁਰਿ

ਦੈਵੀ ਸੁਭਾ ਵਾਲੇ, ਦੈਵੀ ਗੁਣਾਂ ਵਾਲੇ, ਸ੍ਰੇਸ਼ਟ।

ਵਿਆਕਰਣ: ਵਿਸ਼ੇਸ਼ਣ (ਨਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਸੁਰ; ਸੰਸਕ੍ਰਿਤ - ਸੁਰਹ (सुर: - ਦੇਵਤਾ)।

ਸੁਲਤਾਨੁ

ਸੁਲਤਾਨ, ਬਾਦਸ਼ਾਹ, ਰਾਜਾ।

ਵਿਆਕਰਣ: ਵਿਸ਼ੇਸ਼ਣ (ਤੂ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ - ਸੁਲਤਾਨ; ਸਿੰਧੀ - ਸੁਲਤਾਨੁ; ਅਰਬੀ - ਸੁਲਤਾਨ (سُلطان - ਕਬਜ਼ਾ ਕਰਨ ਵਾਲਾ; ਬਾਦਸ਼ਾਹ; ਮਾਲਕ; ਹਾਕਮ)।

ਸੁਵਿਨਾ

ਸੁ+ਵਿਨਾ/ਵਨਾ, ਸੋਹਣੇ ਰੰਗ ਦਾ, ਸੋਨੇ ਵਰਗਾ, ਸੋਨੇ ਦਾ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸੁਵਰਨ/ਸੁਬਰਨ; ਸੰਸਕ੍ਰਿਤ - ਸੁਵਰ੍ਣ (सुवर्ण - ਚਮਕਦਾਰ ਰੰਗ ਦਾ, ਸੋਨੇ ਰੰਗਾ/ਸੁਨਹਿਰੀ)।

ਸੂਇ

ਬੋਟਾਂ ਦੇ, ਬੱਚਿਆਂ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਸੂਆ (ਗਾਂ/ਮੱਝ ਦੇ ਦੋ ਜਣੇਪਿਆਂ ਵਿਚਾਲੇ ਦਾ ਸਮਾਂ); ਸੰਸਕ੍ਰਿਤ - ਸੂਤੇ (सूते - ਜਣਦੀ ਹੈ, ਜਨਮ ਦਿੰਦੀ ਹੈ)।

ਸੂਹੀ ਲਲਿਤ

ਗੁਰੂ ਗ੍ਰੰਥ ਸਾਹਿਬ ਜੀ ਵਿਚ ਵਰਤੇ ਜਾਂਦੇ ੩੧ ਮਿਸ਼ਰਤ ਰਾਗਾਂ ਵਿਚੋਂ ਇਕ ਰਾਗ ਦਾ ਨਾਂ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਸੂਹਾ (ਚੰਗਾ), ਸੂਹੀ (ਇਕ ਰਾਗ ਦਾ ਨਾਂ); ਪ੍ਰਾਕ੍ਰਿਤ - ਸੁਭ/ਸੁਹ (ਸ਼ੁਭ); ਪਾਲੀ - ਸੁਭ (ਚਮਕਦਾਰ, ਕਲਿਆਣਕਾਰੀ); ਸੰਸਕ੍ਰਿਤ - ਸ਼ੁਭ (शुभ - ਚਮਕਦਾਰ, ਸ਼ੁਭ, ਚੰਗਾ) + ਬ੍ਰਜ - ਲਲਿਤ (ਸੁੰਦਰ; ਇਕ ਅਲੰਕਾਰ; ਇਕ ਰਾਗ); ਸੰਸਕ੍ਰਿਤ - ਲਲਿਤ (ललित - ਸੁੰਦਰ, ਪਿਆਰਾ; ਲੀਲ੍ਹਾ ਕਰਨ ਵਾਲਾ, ਕਾਮੁਕ; ਸੁਹਾਵਨਾ; ਕੋਮਲ)।

ਸੂਕਰ

ਸੂਰ ਦਾ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ/ਪਾਲੀ - ਸੂਕਰ; ਸੰਸਕ੍ਰਿਤ - ਸ਼ੂਕਰਹ (शूकर: - ਸੂਰ)।

ਸੂਫੁ

ਸੂਫ, ਖਫਣੀ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਸੂਫ; ਸਿੰਧੀ - ਸੂਫ਼ੁ; ਫ਼ਾਰਸੀ/ਅਰਬੀ - ਸੂਫ਼ (صوُف - ਉੰਨ ਦਾ ਕੱਪੜਾ, ਪਸ਼ਮੀਨਾ; ਸੂਫ਼ੀਆਂ ਦੀ ਖਫਨੀ)।

ਸੂਰ

ਸੂਰਬੀਰਤਾ ਦੇ, ਸੂਰਮਗਤੀ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਸੂਰ; ਸੰਸਕ੍ਰਿਤ - ਸ਼ੂਰ (शूर - ਬਹਾਦਰ)।

ਸੂਰਦਾਸ

(ਹੇ) ਸੂਰਦਾਸ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸੂਰਦਾਸ (ਬ੍ਰਜ ਭਾਸ਼ਾ ਦਾ ਪ੍ਰਸਿੱਧ ਕਵੀ); ਸੰਸਕ੍ਰਿਤ - ਸੂਰਦਾਸ (सूरदास - ਸੂਰਜ ਦਾ ਸੇਵਕ, ਦੇਵਤਿਆਂ ਦਾ ਦਾਸ)।

ਸੇ

ਸਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਸੇ/ਸੁ/ਸੋ; ਸੰਸਕ੍ਰਿਤ - ਸਹ (स: - ਉਹ)।

ਸੇਜ

ਸੇਜ, ਸੁੰਦਰ ਵਿਛੌਣਾ, ਫੁਲ ਆਦਿ ਵਿਛਾ ਕੇ ਸਜਾਈ ਗਈ ਸੌਣ ਦੀ ਥਾਂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਮਾਰਵਾੜੀ/ਅਵਧੀ/ਨੇਪਾਲੀ/ਪੁਰਾਤਨ ਪੰਜਾਬੀ/ਸਿੰਧੀ - ਸੇਜ; ਪ੍ਰਾਕ੍ਰਿਤ - ਸੇੱਜਾ; ਪਾਲੀ - ਸੇੱਯਾ (ਸੋਫਾ, ਬਿਸਤਰਾ); ਸੰਸਕ੍ਰਿਤ - ਸ਼ੇੱਯਾ (शेय्या - ਬਿਸਤਰਾ)।

ਸੇਤੀ

ਸਮੇਤ, ਨਾਲ।

ਵਿਆਕਰਣ: ਸੰਬੰਧਕ।

ਵਿਉਤਪਤੀ: ਪੁਰਾਤਨ ਪੰਜਾਬੀ - ਸੇਤ/ਸੇਤੀ; ਸੰਸਕ੍ਰਿਤ - ਸਹਿਤ (सहित - ਨਾਲ, ਸਾਥ)।

ਸੇਤੁ

ਸਵੇਤ/ਸ਼ਵੇਤ, ਸਫੇਦ, ਚਿੱਟਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ/ਪਾਲੀ - ਸੇਤ; ਸੰਸਕ੍ਰਿਤ - ਸ਼੍ਵੇਤ (श्वेत - ਸਫੇਦ/ਚਿੱਟਾ, ਚਿੱਟਾ ਰੰਗ)।

ਸੇਵਕੁ

ਸੇਵਕ, ਸੇਵਾਦਾਰ, ਸੇਵਾ ਕਰਨ ਵਾਲਾ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਸੇਵਕ (सेवक - ਸੇਵਾ ਕਰਨ ਵਾਲਾ, ਸੇਵਕ)।

ਸੈ ਕੋਹਾਂ

ਸੈਂਕੜੇ ਕੋਹਾਂ/ਕੋਸਾਂ 'ਤੇ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਲਹਿੰਦੀ - ਕੋਹ; ਸਿੰਧੀ - ਕੋਹੁ; ਕਸਮੀਰੀ - ਕ੍ਰੋਹ; ਅਪਭ੍ਰੰਸ਼ - ਕੋਹ/ਕੋਸ; ਪ੍ਰਾਕ੍ਰਿਤ - ਕੋਸ (ਦੋ ਮੀਲ); ਸੰਸਕ੍ਰਿਤ - ਕ੍ਰੋਸ਼ਹ (क्रोश: - ਚੀਕ-ਪੁਕਾਰ, ਦੂਰੀ ਦਾ ਮਾਪ ਜਿਥੋਂ ਤਕ ਇਕ ਆਵਾਜ਼ ਚਲਦੀ ਹੈ)।

ਸੈਣ

(ਹੇ) ਸਾਕੋ! (ਹੇ) ਸੰਬੰਧੀਓ! (ਹੇ) ਰਿਸ਼ਤੇਦਾਰੋ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਗੁਜਰਾਤੀ - ਸੈਣ (ਰਿਸ਼ਤੇਦਾਰ, ਦੋਸਤ/ਮਿੱਤਰ); ਲਹਿੰਦੀ - ਸੇਣ; ਸਿੰਧੀ - ਸੇਣੁ; ਅਪਭ੍ਰੰਸ਼/ਪ੍ਰਾਕ੍ਰਿਤ - ਸਯਣ; ਪਾਲੀ - ਸਜਨ; ਸੰਸਕ੍ਰਿਤ - ਸਵਜਨਹ (स्वजन: - ਸੰਬੰਧੀ/ਰਿਸ਼ਤੇਦਾਰ)।

ਸੈਣੁ

ਸੈਣ, ਭਗਤ ਸੈਣ।

ਵਿਆਕਰਣ: ਨਾਂਵ; ਪੁਲਿੰਗ, ਇਕਵਚਨ।

ਸੈਨੁ

ਸੈਣ, ਭਗਤ ਸੈਣ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੈਣ; ਬ੍ਰਜ - ਸੇਨ (ਨਾਈ ਜਾਤ ਦਾ ਪ੍ਰਸਿੱਧ ਭਗਤ, ਜੋ ਰਾਮਾਨੰਦ ਦੇ ਬਾਰਾਂ ਚੇਲਿਆਂ ਵਿਚੋਂ ਇਕ ਹੈ); ਸੰਸਕ੍ਰਿਤ - ਸੇਨ (सेन - ਪ੍ਰਭੂ ਨਾਲ ਇਕਮਿਕ, ਜਿਸਦਾ ਕੋਈ ਮਾਲਕ ਹੋਵੇ)।

ਸੋ

ਸਾ, ਜਿਹਾ, ਵਰਗਾ।

ਵਿਆਕਰਣ: ਸੰਬੰਧਕ।

ਵਿਉਤਪਤੀ: ਰਾਜਸਥਾਨੀ - ਸਾ (ਵਰਗਾ), ਸੀ (ਵਰਗੀ); ਬ੍ਰਜ - ਸਾ; ਪ੍ਰਾਕ੍ਰਿਤ - ਸਰਿਸ (ਜਿਵੇਂ, ਅਨੁਕੂਲ); ਸੰਸਕ੍ਰਿਤ - ਸਦ੍ਰਿਸ਼ (सदृश - ਜਿਵੇਂ)।

More Examples

ਸੋਇਓ

ਸੁੱਤਾ ਰਿਹਾ।

ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਉਣਾ (ਸੌਣਾ); ਪ੍ਰਾਕ੍ਰਿਤ - ਸਵਅਇ/ਸਯਅਇ/ਸੋਇ/ਸੁਵਅਇ; ਪਾਲੀ - ਸੁਪਤਿ; ਸੰਸਕ੍ਰਿਤ - ਸਵਪਤਿ (स्वपति - ਸੌਂਦਾ ਹੈ)।

ਸੋਈ

ਸੋਇ/ਸੁਧ ਲੈਣ ਵਾਲਾ, ਸਾਰ-ਸੰਭਾਲ ਕਰਨ ਵਾਲਾ।

ਵਿਆਕਰਣ: ਵਿਸ਼ੇਸ਼ਣ (ਤੂੰ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੋਇ (ਖ਼ਬਰ, ਸੋਭਾ); ਪ੍ਰਾਕ੍ਰਿਤ - ਸੋਹਿ (ਵਿਚਾਰ); ਸੰਸਕ੍ਰਿਤ - ਸੁਦ੍ਧਿ/ਸੋਧਿ (सुद्धि/शोधि - ਖਬਰ)।

ਸੋਹਣੇ

ਸੋਹਣੇ, ਸੁੰਦਰ।

ਵਿਆਕਰਣ: ਵਿਸ਼ੇਸ਼ਣ (ਜਨ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੋਹਣਾ, ਸੋਹਣੀ (ਸੋਹਣਾ ਦਾ ਇਸਤਰੀ ਲਿੰਗ); ਲਹਿੰਦੀ - ਸੋਹਣਾ (ਸੁੰਦਰ, ਸੁਹਾਵਨਾ); ਬ੍ਰਜ - ਸੋਹਨਾ (ਖ਼ੂਬਸੂਰਤ); ਅਪਭ੍ਰੰਸ਼ - ਸੋਹਣ; ਪ੍ਰਾਕ੍ਰਿਤ - ਸੋਭਣ/ਸੋਹਣ (ਸੁੰਦਰ); ਪਾਲੀ - ਸੋਭਨ (ਚਮਕਦਾਰ); ਸੰਸਕ੍ਰਿਤ - ਸ਼ੋਭਨ (शोभन - ਸ਼ਾਨਦਾਰ, ਸੁੰਦਰ; ਕੋਈ ਸ਼ੁਭ ਚੀਜ਼)।

ਸੋਹੰਦੀ

(ਖਰੀ) ਸੋਂਹਦੀ, (ਬਹੁਤ) ਸੋਭਨੀਕ, (ਬੜੀ) ਸੋਭਾ ਵਾਲੀ।

ਵਿਆਕਰਣ: ਵਿਸ਼ੇਸ਼ਣ (ਮੁੰਧ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਹਾਉਣਾ; ਸਿੰਧੀ - ਸੁਹਾਇਣੁ (ਦਰੁਸਤ ਹੋਣਾ, ਸੁਹਾਵਣਾ ਹੋਣਾ); ਸੰਸਕ੍ਰਿਤ - ਸ਼ੋਭਾਯਤੇ (शोभायते - ਸ਼ੋਭਾ ਵਾਲਾ/ਸ਼ੋਭਿਤ ਹੁੰਦਾ ਹੈ)।

More Examples

ਸੋਹਨਿ

ਸੋਂਹਦੇ ਸਨ, ਸੋਭਦੇ ਸਨ, ਸੋਹਣੇ ਲੱਗਦੇ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਸੋਹਨਿ; ਪ੍ਰਾਕ੍ਰਿਤ - ਸੋਹੰਤ; ਸੰਸਕ੍ਰਿਤ - ਸ਼ੋਭੰਤੇ (शोभन्ते - ਸੋਹਣੇ ਲਗਦੇ ਹਨ, ਸੋਭਦੇ ਹਨ)।

ਸੋਹਾਇਆ

ਸੋਭਨੀਕ ਹੋ ਗਿਆ ਹੈ, ਸ਼ੋਭਾ ਵਾਲਾ ਹੋ ਗਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਹਾਉਣਾ; ਸਿੰਧੀ - ਸੁਹਾਇਣੁ (ਦਰੁਸਤ ਹੋਣਾ, ਸੁਹਾਵਣਾ ਹੋਣਾ); ਸੰਸਕ੍ਰਿਤ - ਸ਼ੋਭਾਯਤੇ (शोभायते - ਸ਼ੋਭਾ ਵਾਲਾ/ਸ਼ੋਭਿਤ ਹੁੰਦਾ ਹੈ)।

ਸੋਹਾਏ

ਸੋਭਨੀਕ ਹੋ ਗਏ ਹਨ, ਸ਼ੋਭਾ ਵਾਲੇ ਹੋ ਗਏ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਹਾਉਣਾ; ਸਿੰਧੀ - ਸੁਹਾਇਣੁ (ਦਰੁਸਤ ਹੋਣਾ, ਸੁਹਾਵਣਾ ਹੋਣਾ); ਸੰਸਕ੍ਰਿਤ - ਸ਼ੋਭਾਯਤੇ (शोभायते - ਸ਼ੋਭਾ ਵਾਲਾ/ਸ਼ੋਭਿਤ ਹੁੰਦਾ ਹੈ)।

ਸੋਹਾਗਣੀ

ਸੁਹਾਗਣ, ਸੁਹਾਗ-ਭਾਗ ਵਾਲੀ, ਵਿਆਹੀ ਹੋਈ, ਉਹ ਜਿਸਦਾ ਪਤੀ ਜਿੰਦਾ ਹੈ।

ਵਿਆਕਰਣ: ਵਿਸ਼ੇਸ਼ਣ (ਸੋ ਦਾ), ਕਰਤਾ ਕਾਰਕ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਸੋਹਾਗਿਣ (ਵਿਆਹੀ ਇਸਤਰੀ); ਸਿੰਧੀ - ਸੁਹਾਗਿਣੀ (ਪਸੰਦੀਦਾ ਪਤਨੀ, ਉਹ ਇਸਤਰੀ ਜਿਸਦਾ ਪਤੀ ਜਿਉਂਦਾ ਹੈ), ਸੁਹਾਗੁ (ਚੰਗੇ ਭਾਗ, ਪਤੀ ਦਾ ਪਿਆਰ, ਪਤੀ); ਅਪਭ੍ਰੰਸ਼/ਪ੍ਰਾਕ੍ਰਿਤ - ਸੋਹਾੱਗ (ਖੁਸ਼ੀ, ਪਤੀ ਦਾ ਪਿਆਰ); ਪਾਲੀ - ਸੋਭਾੱਗ (ਖੁਸ਼ਹਾਲੀ, ਸੁੰਦਰਤਾ); ਸੰਸਕ੍ਰਿਤ - ਸੌਭਾਗਯ (सौभाग्य - ਖੁਸ਼ਹਾਲੀ, ਵਿਆਹੁਤਾ ਖੁਸ਼ੀ)।

ਸੋਹਿਆ

ਸੋਭਨੀਕ ਹੋ ਗਿਆ ਹੈ, ਸੋਭਾ ਵਾਲਾ ਹੋ ਗਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਹਾਉਣਾ; ਸਿੰਧੀ - ਸੁਹਾਇਣੁ (ਦਰੁਸਤ ਹੋਣਾ, ਸੁਹਾਵਣਾ ਹੋਣਾ); ਸੰਸਕ੍ਰਿਤ - ਸ਼ੋਭਾਯਤੇ (शोभायते - ਸ਼ੋਭਾ ਵਾਲਾ/ਸ਼ੋਭਿਤ ਹੁੰਦਾ ਹੈ)।

ਸੋਹਿਲੜਾ

ਸੋਹਿਲਾ, ਮੰਗਲਮਈ, ਕਲਿਆਣਕਾਰੀ।

ਵਿਆਕਰਣ: ਵਿਸ਼ੇਸ਼ਣ (ਗੀਤ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਪੁਰਾਤਨ ਅਵਧੀ - ਸੋਹਿਲਾ (ਸੁਹਾਗ ਦਾ ਗੀਤ); ਅਪਭ੍ਰੰਸ਼ - ਸੋਹਿੱਲਯ; ਪ੍ਰਾਕ੍ਰਿਤ - ਸੋਹਿੱਲ (ਚਮਕਦਾਰ); ਸੰਸਕ੍ਰਿਤ - ਸ਼ੋਭਿਨ੍ (शोभिन् - ਚਮਕੀਲਾ/ਸ਼ਾਨਦਾਰ)।

ਸੋਹਿਲਾ

ਸੁਹਾਗ/ਵਿਆਹ ਦਾ ਗੀਤ, ਮੰਗਲ-ਮਈ ਗੀਤ/ਜਸ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਪੁਰਾਤਨ ਅਵਧੀ - ਸੋਹਿਲਾ (ਸੁਹਾਗ ਦਾ ਗੀਤ); ਅਪਭ੍ਰੰਸ਼ - ਸੋਹਿੱਲਯ; ਪ੍ਰਾਕ੍ਰਿਤ - ਸੋਹਿੱਲ (ਚਮਕਦਾਰ); ਸੰਸਕ੍ਰਿਤ - ਸ਼ੋਭਿਨ੍ (शोभिन् - ਚਮਕੀਲਾ/ਸ਼ਾਨਦਾਰ)।

ਸੋਗ

ਸੋਗ (ਦਾ), ਸ਼ੋਕ (ਦਾ), ਗਮੀ (ਦਾ); ਚਿੰਤਾ (ਦਾ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਸੋਗ (ਅਫ਼ਸੋਸ); ਪ੍ਰਾਕ੍ਰਿਤ - ਸੋਗ/ਸੋਅ (ਦੁਖ); ਸੰਸਕ੍ਰਿਤ - ਸ਼ੋਕਹ (शोक: - ਅਫ਼ਸੋਸ, ਗ਼ਮ, ਦੁਖ)।

ਸੋਗੁ

ਸੋਗ, ਗਮ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਸੋਗ (ਅਫ਼ਸੋਸ); ਪ੍ਰਾਕ੍ਰਿਤ - ਸੋਗ/ਸੋਅ (ਦੁਖ); ਸੰਸਕ੍ਰਿਤ - ਸ਼ੋਕਹ (शोक: - ਅਫ਼ਸੋਸ, ਗ਼ਮ, ਦੁਖ)।

ਸੋਭ

ਸੋਭਾ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਸੋਭ; ਪ੍ਰਾਕ੍ਰਿਤ - ਸੋਭਾ; ਸੰਸਕ੍ਰਿਤ - ਸ਼ੋਭਾ (शोभा - ਉਸਤਤਿ)।

ਸੋਮਵਾਰਿ

ਸੋਮਵਾਰ ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ/ਪਾਲੀ - ਸੋਮਵਾਰ; ਸੰਸਕ੍ਰਿਤ - ਸੋਮਵਾਰਹ (सोमवार: - ਚੰਦਰਮਾ ਦਾ ਦਿਨ, ਸੋਮਵਾਰ)।

ਸੋੁਹੰਦਾ

ਸੁਹਾਵਣਾ, ਸੁਖਾਵਾਂ, ਸੁਖਦਾਈ।

ਵਿਆਕਰਣ: ਵਿਸ਼ੇਸ਼ਣ (ਪੋਖੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸੁਹਾਉਣਾ; ਸਿੰਧੀ - ਸੁਹਾਇਣੁ (ਦਰੁਸਤ ਹੋਣਾ, ਸੁਹਾਵਣਾ ਹੋਣਾ); ਸੰਸਕ੍ਰਿਤ - ਸ਼ੋਭਾਯਤੇ (शोभायते - ਸ਼ੋਭਾ ਵਾਲਾ/ਸ਼ੋਭਿਤ ਹੁੰਦਾ ਹੈ)।