ਵਸਹਿ
(ਤੂੰ) ਵਸਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਸਣਾ; ਬ੍ਰਜ - ਬਸਨਾ (ਵਸਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ )।
More Examples for ਵਸਹਿ
ਵਸਗਤਿ
ਵੱਸ ਵਿਚ, ਕਾਬੂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਵਸ਼ਗਤ (वशगत - ਵਸ ਕੀਤਾ ਹੋਇਆ)।
More Examples for ਵਸਗਤਿ
ਵਸਤੁ
ਵਸਤੂ, ਚੀਜ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਵਸ੍ਤੁ; ਸੰਸਕ੍ਰਿਤ - ਵਸ੍ਤੁ (वस्तु - ਵਿਦਮਾਨ ਚੀਜ, ਚੀਜ, ਪਦਾਰਥ)।
More Examples for ਵਸਤੁ
ਵਸੰਦੀਆ
ਵਸਦੀਆਂ ਹਨ, ਰਹਿੰਦੀਆਂ ਹਨ, ਨਿਵਾਸ ਕਰਦੀਆਂ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਸਣਾ; ਲਹਿੰਦੀ - ਵੱਸਨ (ਵਸਣਾ); ਬ੍ਰਜ - ਬਸਨਾ (ਵਸਣਾ ਤੇ ਲੰਮੇਂ ਸਮੇਂ ਤਕ ਜੀਣਾ); ਅਪਭ੍ਰੰਸ਼/ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ; ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
More Examples for ਵਸੰਦੀਆ
ਵਸਨਿ
ਵਸਦੀਆਂ ਹਨ, ਨਿਵਾਸ ਕਰਦੀਆਂ ਹਨ, ਰਹਿੰਦੀਆਂ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਸਣਾ; ਲਹਿੰਦੀ - ਵੱਸਨ (ਵਸਣਾ); ਬ੍ਰਜ - ਬਸਨਾ (ਵਸਣਾ ਤੇ ਲੰਮੇਂ ਸਮੇਂ ਤਕ ਜੀਣਾ); ਅਪਭ੍ਰੰਸ਼/ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ; ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
More Examples for ਵਸਨਿ
ਵਸਾ
ਵਸਾਂ, ਵਸਦੀ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਸਣਾ; ਲਹਿੰਦੀ - ਵੱਸਨ (ਵਸਣਾ); ਬ੍ਰਜ - ਬਸਨਾ (ਵਸਣਾ ਤੇ ਲੰਮੇਂ ਸਮੇਂ ਤਕ ਜੀਣਾ); ਅਪਭ੍ਰੰਸ਼/ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ; ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
More Examples for ਵਸਾ
ਵਸਾਇਆ
ਵਸਾਇਆ, ਅਬਾਦ ਕੀਤਾ, ਵਿਕਸਿਤ ਕੀਤਾ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਵਸਣਾ (ਰਹਿਣਾ, ਨਿਵਾਸ ਕਰਨਾ); ਬੰਗਾਲੀ - ਬਸਾ; ਬ੍ਰਜ - ਬਸਨਾ; ਮਰਾਠੀ - ਵਸਣੇ; ਪ੍ਰਾਕ੍ਰਿਤ/ਸੰਸਕ੍ਰਿਤ - ਵਸ (वस - ਵਸਣਾ, ਰਹਿਣਾ)।
More Examples for ਵਸਾਇਆ
ਵਸਾਏ
ਵਸਾ ਦੇਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਵਸਣਾ (ਰਹਿਣਾ, ਨਿਵਾਸ ਕਰਨਾ); ਬੰਗਾਲੀ - ਬਸਾ; ਬ੍ਰਜ - ਬਸਨਾ; ਮਰਾਠੀ - ਵਸਣੇ; ਪ੍ਰਾਕ੍ਰਿਤ/ਸੰਸਕ੍ਰਿਤ - ਵਸ (वस - ਵਸਣਾ, ਰਹਿਣਾ)।
More Examples for ਵਸਾਏ
ਵਸਾਵਏ
ਵਸਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਵਸਣਾ (ਰਹਿਣਾ, ਨਿਵਾਸ ਕਰਨਾ); ਬੰਗਾਲੀ - ਬਸਾ; ਬ੍ਰਜ - ਬਸਨਾ; ਮਰਾਠੀ - ਵਸਣੇ; ਪ੍ਰਾਕ੍ਰਿਤ/ਸੰਸਕ੍ਰਿਤ - ਵਸ (वस - ਵਸਣਾ, ਰਹਿਣਾ)।
More Examples for ਵਸਾਵਏ
ਵਸਾਵੈ
ਵਸਾਉਂਦਾ ਹੈ, ਧਾਰਨ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਵਸਣਾ (ਰਹਿਣਾ, ਨਿਵਾਸ ਕਰਨਾ); ਬੰਗਾਲੀ - ਬਸਾ; ਬ੍ਰਜ - ਬਸਨਾ; ਮਰਾਠੀ - ਵਸਣੇ; ਪ੍ਰਾਕ੍ਰਿਤ/ਸੰਸਕ੍ਰਿਤ - ਵਸ (वस - ਵਸਣਾ, ਰਹਿਣਾ)।
More Examples for ਵਸਾਵੈ
ਵਸਿ
ਵੱਸ ਵਿਚ, ਕਾਬੂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ - ਵਸ; ਸੰਸਕ੍ਰਿਤ - ਵਸ਼ (वश - ਅਧੀਨ)।
More Examples for ਵਸਿ
ਵਸਿਆ
ਵਸੇ ਹੋਏ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਸਿਆ; ਅਪਭ੍ਰੰਸ਼/ਪ੍ਰਾਕ੍ਰਿਤ - ਵਸਿਅ; ਸੰਸਕ੍ਰਿਤ - ਉਸ਼ਿਤ (उषित - ਵਸਿਆ ਹੋਇਆ)।
More Examples for ਵਸਿਆ
ਵਸੀ
ਵਸਦਾ ਹੈ, ਰਹਿੰਦਾ ਹੈ, ਨਿਵਾਸ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਸਣਾ; ਲਹਿੰਦੀ - ਵੱਸਨ (ਵਸਣਾ); ਬ੍ਰਜ - ਬਸਨਾ (ਵਸਣਾ ਤੇ ਲੰਮੇਂ ਸਮੇਂ ਤਕ ਜੀਣਾ); ਅਪਭ੍ਰੰਸ਼/ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ; ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
More Examples for ਵਸੀ
ਵਸੈ
ਵਸਦੀ ਹੈ, ਵਸ ਜਾਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਸੈ; ਅਪਭ੍ਰੰਸ਼/ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ; ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
More Examples for ਵਸੈ
ਵਹੰਨੑਿ
ਵਹਿੰਦੀਆਂ ਹਨ, ਵਗਦੀਆਂ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਹਣਾ/ਵਹਿਣਾ (ਵਹਿਣਾ, ਤਰਨਾ), ਵਹਾਉਣਾ/ਬਹਾਉਣਾ (ਵਹਾਉਣਾ, ਤਰਾਉਣਾ); ਲਹਿੰਦੀ - ਵਹਣ (ਵਹਿਣਾ, ਜਾਣਾ, ਡਗਮਗਾਉਣਾ), ਵਹਾਉਣ/ਵਹਾਣਾ/ਵਹਾਵਣ/ਵਹਾਵਣਾ (ਵਹਾਉਣਾ); ਸਿੰਧੀ - ਵਹਣੁ (ਨਦੀਆਂ ਦਾ ਵਹਾਅ); ਅਪਭ੍ਰੰਸ਼ - ਵਹੈ; ਪ੍ਰਾਕ੍ਰਿਤ - ਵਹਇ; ਪਾਲੀ/ਸੰਸਕ੍ਰਿਤ - ਵਹਤਿ (वहति - ਲੈ ਜਾਂਦਾ ਹੈ, ਵਹਿੰਦਾ ਹੈ)।
More Examples for ਵਹੰਨੑਿ
ਵਹੁਟੀ
ਵਹੁਟੀ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ - ਬਹੁਰੀਆ; ਬ੍ਰਜ - ਬਹੁਰੀ; ਉੜੀਆ - ਬਹੁੜੀ; ਪੁਰਾਤਨ ਪੰਜਾਬੀ/ਲਹਿੰਦੀ - ਵਹੁਟੀ/ਬਹੂ (ਪੁੱਤਰ ਦੀ ਪਤਨੀ); ਸਿੰਧੀ - ਵਹੁੜੀ (ਚੰਚਲ ਲੜਕੀ); ਸੰਸਕ੍ਰਿਤ - ਵਧੂਟਿ (वधूटि - ਆਪਣੇ ਪਿਤਾ ਦੇ ਘਰ ਰਹਿੰਦੀ ਵਿਆਹੀ ਜਾਂ ਅਣਵਿਆਹੀ ਜਵਾਨ ਔਰਤ, ਜੋ; ਪੁੱਤਰ ਦੀ ਪਤਨੀ)।
More Examples for ਵਹੁਟੀ
ਵਹੈ
ਵਹਿੰਦਾ ਹੈ, ਵਹਿ ਤੁਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਵਹੈ; ਪ੍ਰਾਕ੍ਰਿਤ - ਵਹਇ; ਪਾਲੀ/ਸੰਸਕ੍ਰਿਤ - ਵਹਤਿ (वहति - ਲੈ ਜਾਂਦਾ ਹੈ, ਵਹਿੰਦਾ ਹੈ)।
More Examples for ਵਹੈ
ਵਖਾਣਏ
ਵਖਾਣ/ਵਖਿਆਨ ਕਰ ਸਕਦਾ ਹੈ, ਬਿਆਨ ਕਰ ਸਕਦਾ ਹੈ, ਵਰਣਨ ਕਰ ਸਕਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਖਾਣੈ; ਅਪਭ੍ਰੰਸ਼ - ਵਖਾਣਿਇ; ਪ੍ਰਾਕ੍ਰਿਤ - ਵਕ੍ਖਾਣਅਇ (ਵਖਾਣਦਾ ਹੈ, ਵਰਣਨ ਕਰਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਭਾਸ਼ਣ, ਵਿਖਿਆਨ)।
More Examples for ਵਖਾਣਏ
ਵਖਾਣਾ
ਵਖਾਣਦਾ ਹਾਂ, ਵਖਿਆਣਦਾ ਹਾਂ, ਵਖਿਆਣ ਕਰਦਾ ਹਾਂ, ਉਚਾਰਦਾ ਹਾਂ, ਜਪਦਾ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਖਾਣੈ; ਅਪਭ੍ਰੰਸ਼ - ਵਖਾਣਿਇ; ਪ੍ਰਾਕ੍ਰਿਤ - ਵਕ੍ਖਾਣਅਇ (ਵਖਾਣਦਾ ਹੈ, ਵਰਣਨ ਕਰਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਭਾਸ਼ਣ, ਵਿਖਿਆਣ)।
More Examples for ਵਖਾਣਾ
ਵਖਾਣੀਆ
ਵਖਾਣੀ+ਆ, ਵਖਾਣੀ ਹੈ, ਉਚਾਰੀ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਖਾਣਨਾ (ਵਿਆਖਿਆ ਕਰਨੀ); ਸਿੰਧੀ - ਵਖਾਣਣੁ/ਵਾਖਾਣਣੁ (ਪ੍ਰਸੰਸਾ ਕਰਨੀ); ਅਪਭ੍ਰੰਸ਼ - ਵਖਾਣਿਅ; ਪ੍ਰਾਕ੍ਰਿਤ - ਵਕ੍ਖਾਣਅਇ (ਦੱਸਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਟਿੱਪਣੀ, ਵਰਣਨ)।
More Examples for ਵਖਾਣੀਆ
ਵਖਾਣੇ
ਵਖਾਣਿ, ਵਖਾਣ ਕੇ, ਜਪ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਵਖਾਣੈ; ਅਪਭ੍ਰੰਸ਼ - ਵਖਾਣਿਇ; ਪ੍ਰਾਕ੍ਰਿਤ - ਵਕ੍ਖਾਣਅਇ (ਵਖਾਣਦਾ ਹੈ, ਵਰਣਨ ਕਰਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਭਾਸ਼ਣ, ਵਿਖਿਆਨ)।
More Examples for ਵਖਾਣੇ
ਵਖਾਣੈ
ਵਖਾਣਦਾ ਹੈ, ਆਖਦਾ ਹੈ, ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਖਾਣੈ; ਅਪਭ੍ਰੰਸ਼ - ਵਖਾਣਿਅ; ਪ੍ਰਾਕ੍ਰਿਤ - ਵਕ੍ਖਾਣਅਇ (ਵਖਾਣਦਾ ਹੈ, ਵਰਨਨ ਕਰਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਭਾਸ਼ਨ, ਵਿਖਿਆਨ)।
More Examples for ਵਖਾਣੈ
ਵਖਾਣੋ
ਵਖਾਨ/ਵਖਿਆਨ, ਬਿਆਨ, ਉਪਦੇਸ਼।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਖਾਣਨਾ (ਵਿਆਖਿਆ ਕਰਨੀ); ਸਿੰਧੀ - ਵਖਾਣਣੁ/ਵਾਖਾਣਣੁ (ਪ੍ਰਸੰਸਾ ਕਰਨੀ); ਅਪਭ੍ਰੰਸ਼ - ਵਖਾਣਿਅ; ਪ੍ਰਾਕ੍ਰਿਤ - ਵਕ੍ਖਾਣਅਇ (ਦੱਸਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਟਿੱਪਣੀ, ਵਰਣਨ)।
More Examples for ਵਖਾਣੋ
ਵਖਿ
ਵਖ ਹੋ ਕੇ, ਇਕ ਪਾਸੇ ਹੋ ਕੇ, ਨਿਰਲੇਪ ਹੋ ਕੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਵਖ (ਪਾਸਾ), ਵੱਖੀ (ਵੱਖੀ); ਲਹਿੰਦੀ - ਵਖੀ/ਵੱਖੀ (ਵੱਖੀ); ਅਪਭ੍ਰੰਸ਼/ਪ੍ਰਾਕ੍ਰਿਤ - ਵਕ੍ਖ; ਸੰਸਕ੍ਰਿਤ - ਵਕ੍ਸ਼ਸ੍ (वक्षस् - ਛਾਤੀ)।
More Examples for ਵਖਿ
ਵਗੈ
ਵਗਦੀ ਰਹੇ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਗ; ਲਹਿੰਦੀ - ਵੱਗ (ਭੇਡਾਂ, ਪਸ਼ੂਆਂ ਜਾਂ ਊਠਾਂ ਦਾ ਵੱਗ); ਸਿੰਧੀ - ਵਗੁ (ਪਸ਼ੂਆਂ ਜਾਂ ਊਠਾਂ ਦਾ ਵੱਗ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵੱਗ (ਸਭਾ, ਸੰਗ੍ਰਹਿ); ਸੰਸਕ੍ਰਿਤ - ਵਰ੍ਗ (वर्ग - ਜਮਾਤ, ਸਮੂਹ)।
More Examples for ਵਗੈ
ਵਜਹਿ
ਵੱਜਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਜਣਾ; ਲਹਿੰਦੀ - ਵਜਣ; ਸਿੰਧੀ - ਵਜਣੁ; ਕਸ਼ਮੀਰੀ - ਵਜੁਨ (ਗੇਂਦ, ਘੜੀ ਆਦਿ ਦੀ ਅਵਾਜ ਕਰਨੀ); ਪ੍ਰਾਕ੍ਰਿਤ - ਵਜਇ; ਪਾਲੀ - ਵਜਤਿ (ਵਜਾਇਆ ਜਾਂਦਾ ਹੈ); ਸੰਸਕ੍ਰਿਤ - ਵਾਦਯਤੇ (वादयते - ਵਜਾਇਆ ਜਾਂਦਾ ਹੈ)।
More Examples for ਵਜਹਿ
ਵਜਦਾ
ਵੱਜਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਜਣਾ; ਲਹਿੰਦੀ - ਵਜਣ; ਸਿੰਧੀ - ਵਜਣੁ; ਕਸ਼ਮੀਰੀ - ਵਜੁਨ (ਗੇਂਦ, ਘੜੀ ਆਦਿ ਦੀ ਅਵਾਜ ਕਰਨੀ); ਪ੍ਰਾਕ੍ਰਿਤ - ਵਜਇ; ਪਾਲੀ - ਵਜਤਿ (ਵਜਾਇਆ ਜਾਂਦਾ ਹੈ); ਸੰਸਕ੍ਰਿਤ - ਵਾਦਯਤੇ (वादयते - ਵਜਾਇਆ ਜਾਂਦਾ ਹੈ)।
More Examples for ਵਜਦਾ
ਵਜਦੀ
ਵੱਜਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਜਣਾ; ਲਹਿੰਦੀ - ਵਜਣ; ਸਿੰਧੀ - ਵਜਣੁ; ਕਸ਼ਮੀਰੀ - ਵਜੁਨ (ਗੇਂਦ, ਘੜੀ ਆਦਿ ਦੀ ਅਵਾਜ ਕਰਨੀ); ਪ੍ਰਾਕ੍ਰਿਤ - ਵਜਇ; ਪਾਲੀ - ਵਜਤਿ (ਵਜਾਇਆ ਜਾਂਦਾ ਹੈ); ਸੰਸਕ੍ਰਿਤ - ਵਾਦਯਤੇ (वादयते - ਵਜਾਇਆ ਜਾਂਦਾ ਹੈ)।
More Examples for ਵਜਦੀ
ਵਜਾਈ
ਵਜਾਈ ਹੋਈ।
ਵਿਆਕਰਣ: (ਭੂਤ ਕਿਰਦੰਤ) ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਵਜਾਉਣਾ (ਕਿਸੇ ਸੰਗੀਤਕ ਸਾਜ 'ਤੇ ਵਜਾਉਣਾ, ਕੋਈ ਆਵਾਜ਼ ਪੈਦਾ ਕਰਨ ਲਈ); ਪ੍ਰਾਕ੍ਰਿਤ - ਵਾਯਾਵਿਅ; ਪਾਲੀ - ਵਾਦਾਪੇਤਿ (ਵਜਾਉਂਦਾ ਹੈ/ਖੇਡਦਾ ਹੈ); ਸੰਸਕ੍ਰਿਤ - ਵਾਦਯਤਿ (वादयति - ਕਿਸੇ ਤੋਂ ਵਜਵਾਉਂਦਾ ਹੈ)।
More Examples for ਵਜਾਈ
ਵਜੀ
ਵੱਜੇਗੀ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੱਜਣਾ; ਲਹਿੰਦੀ - ਵੱਜਣ; ਸਿੰਧੀ - ਵਜਣੁ; ਕਸ਼ਮੀਰੀ - ਵਜੁਨ (ਗੇਂਦ, ਘੜੀ ਆਦਿ ਦੀ ਅਵਾਜ); ਪ੍ਰਾਕ੍ਰਿਤ - ਵੱਜਇ; ਪਾਲੀ - ਵੱਜਤਿ (ਵਜਾਇਆ ਜਾਂਦਾ ਹੈ); ਸੰਸਕ੍ਰਿਤ - ਵਾਦਯਤੇ (वादयते - ਵਜਾਇਆ ਜਾਂਦਾ ਹੈ)।
More Examples for ਵਜੀ
ਵਜੀਆ
ਵਜੀਆਂ/ਵਜ ਗਈਆਂ ਹਨ; (ਚੜ੍ਹਦੀ ਕਲਾ ਦੀਆਂ ਖੁਸ਼ੀਆਂ) ਪ੍ਰਗਟ ਹੋ ਗਈਆਂ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਜਣਾ; ਲਹਿੰਦੀ - ਵਜਣ; ਸਿੰਧੀ - ਵਜਣੁ; ਕਸ਼ਮੀਰੀ - ਵਜੁਨ (ਗੇਂਦ, ਘੜੀ ਆਦਿ ਦੀ ਅਵਾਜ ਕਰਨੀ); ਪ੍ਰਾਕ੍ਰਿਤ - ਵਜਇ; ਪਾਲੀ - ਵਜਤਿ (ਵਜਾਇਆ ਜਾਂਦਾ ਹੈ); ਸੰਸਕ੍ਰਿਤ - ਵਾਦਯਤੇ (वादयते - ਵਜਾਇਆ ਜਾਂਦਾ ਹੈ)।
More Examples for ਵਜੀਆ
ਵਡ
ਵੱਡੇ; ਬਹੁਤ।
ਵਿਆਕਰਣ: ਵਿਸ਼ੇਸ਼ਣ (ਪੁੰਨੇ ਦਾ), ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ)।
More Examples for ਵਡ
ਵਡਹੰਸੁ
ਵਡਹੰਸ (ਦਖਣੀ), ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ੩੧ ਮਿਸ਼ਰਤ ਰਾਗਾਂ ਵਿਚੋਂ ਇਕ ਰਾਗ ਦਾ ਨਾਂ।
More Examples for ਵਡਹੰਸੁ
ਵਡਭਾਗਣੀ
ਵਡਭਾਗਣ ਦੀ, ਵਡੇ ਭਾਗਾਂ ਵਾਲੀ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵਡਾ, ਮਹਾਨ) + ਬੰਗਾਲੀ/ਆਸਾਮੀ/ਲਹਿੰਦੀ - ਭਾਗ; ਸਿੰਧੀ - ਭਾਗੁ (ਭਾਗ); ਪ੍ਰਾਕ੍ਰਿਤ - ਭੱਗ (ਚੰਗਾ ਭਾਗ); ਪਾਲੀ - ਭਾਗਯ (ਨਸੀਬ); ਸੰਸਕ੍ਰਿਤ - ਭਾਗਯ (भाग्य - ਭਾਗਸ਼ਾਲੀ, ਭਾਗ/ਨਸੀਬ)।
More Examples for ਵਡਭਾਗਣੀ
ਵਡਭਾਗਿ
ਵੱਡੇ ਭਾਗਾਂ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ) + ਬੰਗਾਲੀ/ਆਸਾਮੀ/ਲਹਿੰਦੀ - ਭਾਗ; ਸਿੰਧੀ - ਭਾਗੁ (ਭਾਗ); ਪ੍ਰਾਕ੍ਰਿਤ - ਭੱਗ (ਚੰਗਾ ਭਾਗ); ਪਾਲੀ - ਭਾਗਯ (ਨਸੀਬ); ਸੰਸਕ੍ਰਿਤ - ਭਾਗਯ (भाग्य - ਭਾਗਸ਼ਾਲੀ, ਭਾਗ/ਨਸੀਬ)।
More Examples for ਵਡਭਾਗਿ
ਵਡਭਾਗੀ
ਵਡਭਾਗੀ, ਵਡੇ ਭਾਗਾਂ ਵਾਲੇ।
ਵਿਆਕਰਣ: ਵਿਸ਼ੇਸ਼ਣ (ਸੇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵਡਾ, ਮਹਾਨ) + ਬੰਗਾਲੀ/ਆਸਾਮੀ/ਲਹਿੰਦੀ - ਭਾਗ; ਸਿੰਧੀ - ਭਾਗੁ (ਭਾਗ); ਪ੍ਰਾਕ੍ਰਿਤ - ਭੱਗ (ਚੰਗਾ ਭਾਗ); ਪਾਲੀ - ਭਾਗਯ (ਨਸੀਬ); ਸੰਸਕ੍ਰਿਤ - ਭਾਗਯ (भाग्य - ਭਾਗਸ਼ਾਲੀ, ਭਾਗ/ਨਸੀਬ)।
More Examples for ਵਡਭਾਗੀ
ਵਡਭਾਗੀਆ
ਵਡਭਾਗੀ! ਵਡੇ ਭਾਗਾਂ ਵਾਲੇ!
ਵਿਆਕਰਣ: ਵਿਸ਼ੇਸ਼ਣ (ਮਨ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ) + ਬੰਗਾਲੀ/ਅਸਮੀ/ਲਹਿੰਦੀ - ਭਾਗ; ਸਿੰਧੀ - ਭਾਗੁ (ਭਾਗ); ਪ੍ਰਾਕ੍ਰਿਤ - ਭੱਗ (ਚੰਗਾ ਭਾਗ); ਪਾਲੀ - ਭਾਗਯ (ਨਸੀਬ); ਸੰਸਕ੍ਰਿਤ - ਭਾਗਯ (भाग्य - ਭਾਗਸ਼ਾਲੀ, ਭਾਗ/ਨਸੀਬ)।
More Examples for ਵਡਭਾਗੀਆ
ਵਡਾ
ਵੱਡਾ/ਪੂਰਾ (ਹੋ ਗਿਆ); ਮਰ ਗਿਆ।
ਵਿਆਕਰਣ: ਵਿਸ਼ੇਸ਼ਣ (ਦੁਨੀਦਾਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾ/ਵਡੀ; ਲਹਿੰਦੀ - ਵੱਡਾ; ਸਿੰਧੀ - ਵਡੋ; ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ/ਵ੍ਰਿਦ੍ਧ (वड्र/वृद्ध - ਵੱਡਾ, ਮਹਾਨ)।
More Examples for ਵਡਾ
ਵਡਾ
ਵੱਡਾ।
ਵਿਆਕਰਣ: ਵਿਸ਼ੇਸ਼ਣ (ਵੇਛੋੜਾ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾ/ਵਡੀ; ਲਹਿੰਦੀ - ਵੱਡਾ; ਸਿੰਧੀ - ਵਡੋ; ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ/ਵ੍ਰਿਦ੍ਧ (वड्र/वृद्ध - ਵਡਾ, ਮਹਾਨ)।
ਵਡਾ
ਵੱਡਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵੱਡਾ; ਮਹਾਨ।
ਵਿਆਕਰਣ: ਵਿਸ਼ੇਸ਼ਣ (ਪ੍ਰਭੂ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾ/ਵਡੀ; ਲਹਿੰਦੀ - ਵੱਡਾ; ਸਿੰਧੀ - ਵਡੋ; ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ/ਵ੍ਰਿਦ੍ਧ (वड्र/वृद्ध - ਵੱਡਾ, ਮਹਾਨ)।
ਵਡਾ
ਵੱਡਾ; ਮਹਾਨ।
ਵਿਆਕਰਣ: ਵਿਸ਼ੇਸ਼ਣ (ਨਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾ/ਵਡੀ; ਲਹਿੰਦੀ - ਵੱਡਾ; ਸਿੰਧੀ - ਵਡੋ; ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ/ਵ੍ਰਿਦ੍ਧ (वड्र/वृद्ध - ਵੱਡਾ, ਮਹਾਨ)।
ਵਡਾ ਵੇਮੁਹਤਾਜੁ
ਵਡਾ ਵੇ-ਮੁਹਤਾਜ, ਬੜਾ ਬੇ-ਮੁਹਥਾਜ/ਮੁਥਾਜ, ਮੁਥਾਜੀ ਤੋਂ ਬਿਨਾਂ।
ਵਿਆਕਰਣ: ਵਿਸ਼ੇਸ਼ਣ (ਕੰਤੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾ/ਵਡੀ; ਲਹਿੰਦੀ - ਵੱਡਾ; ਸਿੰਧੀ - ਵਡੋ; ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ/ਵ੍ਰਿਦ੍ਧ (वड्र/वृद्ध - ਵਡਾ, ਮਹਾਨ) + ਪੁਰਾਤਨ ਪੰਜਾਬੀ - ਬੇਮੁਹਤਾਜ; ਫ਼ਾਰਸੀ - ਬੇ-ਮੁਹਤਾਜ (ਮੁਥਾਜੀ ਤੋਂ ਰਹਿਤ, ਆਤਮ ਨਿਰਭਰ)।
More Examples for ਵਡਾ ਵੇਮੁਹਤਾਜੁ
ਵਡਾਈ
ਵਡਿਆਈ, ਉਸਤਤਿ, ਪ੍ਰਸੰਸਾ, ਸਿਫਤਿ-ਸਾਲਾਹ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਡਾਈ/ਵਡਿਆਈ; ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵਡਾ, ਮਹਾਨ)।
More Examples for ਵਡਾਈ
ਵਡਾਈ
ਵਡਿਆਈ, ਉਸਤਤਿ, ਪ੍ਰਸੰਸਾ, ਸਿਫਤਿ-ਸਾਲਾਹ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਡਾਈ/ਵਡਿਆਈ; ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵਡਾ, ਮਹਾਨ)।
ਵਡਿਆਈ
ਵਡਿਆਈ, ਮਹਿਮਾ, ਉਸਤਤਿ, ਸੋਭਾ, ਸਿਫਤਿ-ਸਾਲਾਹ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਡਾਈ/ਵਡਿਆਈ; ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵਡਾ, ਮਹਾਨ)।
More Examples for ਵਡਿਆਈ
ਵਡਿਆਈਆ
ਵਡਿਆਈਆਂ, ਉਸਤਤਾਂ, ਸਿਫਤਾਂ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਵਡਾਈ/ਵਡਿਆਈ; ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ)।
More Examples for ਵਡਿਆਈਆ
ਵਡੀ
ਵੱਡੀ; ਵੱਡਿਓਂ ਵੱਡੀ।
ਵਿਆਕਰਣ: ਵਿਸ਼ੇਸ਼ਣ (ਵਡਿਆਈ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾ/ਵਡੀ; ਲਹਿੰਦੀ - ਵੱਡਾ; ਸਿੰਧੀ - ਵਡੋ; ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ/ਵ੍ਰਿਦ੍ਧ (वड्र/वृद्ध - ਵੱਡਾ, ਮਹਾਨ)।
More Examples for ਵਡੀ
ਵਡੀ ਥੀ
ਵਡੀ ਹੋ ਕੇ, ਬੁੱਢੀ ਹੋ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾ/ਵਡੀ; ਲਹਿੰਦੀ - ਵੱਡਾ; ਸਿੰਧੀ - ਵਡੋ; ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ/ਵ੍ਰਿਦ੍ਧ (वड्र/वृद्ध - ਵੱਡਾ, ਮਹਾਨ) + ਲਹਿੰਦੀ - ਥੀਆ (ਹੋਣਾ, ਬਣਨਾ, ਮੌਜੂਦ ਹੋਣਾ, ਪੂਰਾ ਹੋਣਾ); ਅਪਭ੍ਰੰਸ਼ - ਥਿਅ; ਪ੍ਰਾਕ੍ਰਿਤ - ਥਿਅ/ਥਿਯ (ਖੜਾ, ਸਿੱਧਾ); ਪਾਲੀ - ਥਿਤ (ਖੜ੍ਹਾ, ਸਦੀਵੀ); ਸੰਸਕ੍ਰਿਤ - ਸ੍ਥਿਤ (स्थित - ਖੜ੍ਹਾ, ਵਸਿਆ)।
More Examples for ਵਡੀ ਥੀ
ਵਡੀਆਂ
ਵਡੀਆਂ, ਲੰਮੀਆਂ।
ਵਿਆਕਰਣ: ਵਿਸ਼ੇਸ਼ਣ (ਰਾਤੀ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾ/ਵਡੀ; ਲਹਿੰਦੀ - ਵੱਡਾ; ਸਿੰਧੀ - ਵਡੋ; ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ/ਵ੍ਰਿਦ੍ਧ (वड्र/वृद्ध - ਵਡਾ, ਮਹਾਨ)।
More Examples for ਵਡੀਆਂ
ਵਡੇ
ਵੱਡੇ; ਮਹਾਨ।
ਵਿਆਕਰਣ: ਵਿਸ਼ੇਸ਼ਣ (ਪ੍ਰਭੂ ਦਾ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾ/ਵਡੀ; ਲਹਿੰਦੀ - ਵੱਡਾ; ਸਿੰਧੀ - ਵਡੋ; ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ/ਵ੍ਰਿਦ੍ਧ (वड्र/वृद्ध - ਵੱਡਾ, ਮਹਾਨ)।
More Examples for ਵਡੇ
ਵਣਜਾਰਾ
ਵਣਜਾਰਾ, ਵਪਾਰੀ, ਸੌਦਾਗਰ, ਵਣਜ/ਵਪਾਰ ਕਰਨ ਵਾਲਾ।
ਵਿਆਕਰਣ: ਵਿਸ਼ੇਸ਼ਣ (ਮਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਣਜਾਰਾ; ਸਿੰਧੀ - ਵਣਜਾਰੋ; ਅਪਭ੍ਰੰਸ਼ - ਵਣਿਜਾਰ; ਪ੍ਰਾਕ੍ਰਿਤ - ਵਣਿੱਜਾਰਯ; ਸੰਸਕ੍ਰਿਤ - ਵਣਿੱਜਯਾਕਾਰਹ (वणिज्याकार: - ਵਪਾਰੀ, ਲੈਣ-ਦੇਣ ਕਰਨ ਵਾਲਾ)।
More Examples for ਵਣਜਾਰਾ
ਵਣਜਾਰਿਆ
(ਹੇ) ਵਣਜਾਰੇ/ਵਪਾਰੀ; (ਹੇ) ਸੰਸਾਰ ‘ਤੇ ਨਾਮ ਦਾ ਵਣਜ ਕਰਨ ਆਏ!
ਵਿਆਕਰਣ: ਵਿਸ਼ੇਸ਼ਣ (ਮਿਤ੍ਰਾ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਣਜਾਰਾ; ਸਿੰਧੀ - ਵਣਜਾਰੋ; ਅਪਭ੍ਰੰਸ਼ - ਵਣਿਜਾਰ; ਪ੍ਰਾਕ੍ਰਿਤ - ਵਣਿੱਜਾਰਯ; ਸੰਸਕ੍ਰਿਤ - ਵਣਿਜਯਾਕਾਰਹ (वणिज्याकार: - ਵਪਾਰੀ, ਲੈਣ-ਦੇਣ ਕਰਨ ਵਾਲਾ)।
More Examples for ਵਣਜਾਰਿਆ

ਵਣੁ
ਵਣ, ਜੰਗਲ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਣ (ਇਕ ਖਾਸ ਕਿਸਮ ਦਾ ਰੁਖ), ਬਨ (ਜੰਗਲ); ਲਹਿੰਦੀ - ਵਣ; ਸਿੰਧੀ - ਵਣੁ (ਰੁਖ, ਝਾੜੀ); ਅਪਭ੍ਰੰਸ਼/ਪ੍ਰਾਕ੍ਰਿਤ - ਵਣ; ਪਾਲੀ - ਵਨ (ਜੰਗਲ); ਸੰਸਕ੍ਰਿਤ - ਵਨਮ੍ (वनम् - ਇਕਲਾ/ਇਕ ਰੁਖ; ਰਿਗਵੇਦ - ਜੰਗਲ, ਇਮਾਰਤੀ ਲੱਕੜ)।
More Examples for ਵਣੁ
ਵਤਾਇਆ
ਵਤਾਇਆ ਹੈ, ਵਿਛਾਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵੱਤਣ (ਭਾਉਣਾ/ਘੁੰਮਣਾ); ਸਿੰਧੀ - ਵਟਣੁ (ਮੁੜਨਾ, ਭਾਉਣਾ/ਘੁੰਮਣਾ); ਅਪਭ੍ਰੰਸ਼ - ਵੱਤਇ; ਪ੍ਰਾਕ੍ਰਿਤ - ਵੱਤਅਇ (ਮੌਜੂਦ ਹੈ, ਹੈ); ਸੰਸਕ੍ਰਿਤ - ਵ੍ਰਿਤਯਤੇ (वृतयते - ਮੁੜਦਾ, ਚਲਦਾ ਹੈ)।
More Examples for ਵਤਾਇਆ
ਵਧਹਿ
ਵਧਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਧਣਾ; ਲਹਿੰਦੀ - ਵੱਧਣ (ਵਧਣਾ); ਸਿੰਧੀ - ਵਧਣੁ (ਵਧਣਾ); ਪ੍ਰਾਕ੍ਰਿਤ - ਵਦ੍ਧਇ; ਪਾਲੀ - ਵਦ੍ਧਤਿ (ਵਧਦਾ ਹੈ, ਵਧਦਾ-ਫੁਲਦਾ ਹੈ); ਸੰਸਕ੍ਰਿਤ - ਵਰ੍ਧਤੇ (वर्धते - ਵਧਦਾ ਹੈ)।
More Examples for ਵਧਹਿ
ਵਧੰਦੀ
ਵਧਦੀ ਹੈ, ਅੱਗੇ ਤੁਰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਧਣਾ; ਲਹਿੰਦੀ - ਵੱਧਣ (ਵਧਣਾ); ਸਿੰਧੀ - ਵਧਣੁ (ਵਧਣਾ); ਪ੍ਰਾਕ੍ਰਿਤ - ਵਦ੍ਧਇ; ਪਾਲੀ - ਵਦ੍ਧਤਿ (ਵਧਦਾ ਹੈ, ਵਧਦਾ-ਫੁਲਦਾ ਹੈ); ਸੰਸਕ੍ਰਿਤ - ਵਰ੍ਧਤੇ (वर्धते - ਵਧਦਾ ਹੈ)।
More Examples for ਵਧੰਦੀ
ਵਧਿ
ਵਧ ਕੇ, ਫੈਲ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਵਧਣਾ; ਲਹਿੰਦੀ - ਵੱਧਣ (ਵਧਣਾ); ਸਿੰਧੀ - ਵਧਣੁ (ਵਧਣਾ); ਪ੍ਰਾਕ੍ਰਿਤ - ਵਦ੍ਧਇ; ਪਾਲੀ - ਵਦ੍ਧਤਿ (ਵਧਦਾ ਹੈ, ਵਧਦਾ-ਫੁਲਦਾ ਹੈ); ਸੰਸਕ੍ਰਿਤ - ਵਰ੍ਧਤੇ (वर्धते - ਵਧਦਾ ਹੈ)।
More Examples for ਵਧਿ
ਵਰਜਿ
ਵਰਜ ਕੇ, ਰੋਕ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਵਰਜਣਾ; ਸੰਸਕ੍ਰਿਤ - ਵਰ੍ਜ (वर्ज - ਵਰਜਣਾ, ਮਨ੍ਹਾ ਕਰਨਾ, ਰੋਕਣਾ)।
More Examples for ਵਰਜਿ
ਵਰਤਾਇਆ
ਵਰਤਾਇਆ ਹੈ, ਵਰਤਾਇਆ ਹੋਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰਤਣਾ (ਕੰਮ ਵਿਚ ਲਿਆਉਣਾ, ਇਸਤੇਮਾਲ ਕਰਨਾ; ਕਿਰਿਆਸ਼ੀਲ ਹੋਣਾ, ਵਿਹਾਰ ਕਰਨਾ; ਹੋਂਦ ਵਿਚ ਆਉਣਾ, ਘਟਿਤ ਹੋਣਾ ਆਦਿ); ਸੰਸਕ੍ਰਿਤ - ਵਰ੍ਤ (वर्त - ਘੁੰਮਣਾ, ਫਿਰਨਾ; ਵਰਤੋਂ ਕਰਨਾ, ਵਰਤਾਰਾ ਕਰਨਾ ਆਦਿ)।
More Examples for ਵਰਤਾਇਆ
ਵਰਤਾਏ
ਵਰਤਾਉਂਦਾ ਹੈ, ਚਲਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰਤਣਾ (ਕੰਮ ਵਿਚ ਲਿਆਉਣਾ, ਇਸਤੇਮਾਲ ਕਰਨਾ; ਕਿਰਿਆਸ਼ੀਲ ਹੋਣਾ, ਵਿਹਾਰ ਕਰਨਾ; ਹੋਂਦ ਵਿਚ ਆਉਣਾ, ਘਟਿਤ ਹੋਣਾ ਆਦਿ); ਸੰਸਕ੍ਰਿਤ - ਵਰ੍ਤ (वर्त - ਘੁੰਮਣਾ, ਫਿਰਨਾ; ਵਰਤੋਂ ਕਰਨਾ, ਵਰਤਾਰਾ ਕਰਨਾ ਆਦਿ)।
More Examples for ਵਰਤਾਏ
ਵਰਤੀ
ਵਰਤੀ ਹੋਈ ਹੈ; ਛਾਈ ਹੋਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰਤਣਾ (ਕੰਮ ਵਿਚ ਲਿਆਉਣਾ, ਇਸਤੇਮਾਲ ਕਰਨਾ; ਕਿਰਿਆਸ਼ੀਲ ਹੋਣਾ, ਵਿਹਾਰ ਕਰਨਾ; ਹੋਂਦ ਵਿਚ ਆਉਣਾ ਆਦਿ); ਸੰਸਕ੍ਰਿਤ - ਵਰ੍ਤ (वर्त - ਘੁੰਮਣਾ, ਫਿਰਨਾ; ਵਰਤੋਂ ਕਰਨਾ, ਵਰਤਾਰਾ ਕਰਨਾ ਆਦਿ)।
More Examples for ਵਰਤੀ
ਵਰਤੁ
ਵਰਤ, ਨਿਰ-ਅਹਾਰ ਰਹਿਣਾ, ਭੋਜਨ ਦਾ ਤਿਆਗ ਕਰਨਾ; ਪ੍ਰਣ, ਪ੍ਰਤਿੱਗਿਆ, ਦ੍ਰਿੜ੍ਹ ਸੰਕਲਪ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਬਰਤ/ਵਰਤ (ਕਿਸੇ ਖਾਸ ਮੌਕੇ ‘ਤੇ ਕੁਝ ਨਾ ਖਾਣ ਦਾ ਭਾਵ, ਨੇਮ, ਪ੍ਰਤਿਗਿਆ); ਸੰਸਕ੍ਰਿਤ - ਵ੍ਰਤਮ੍ (व्रतम् - ਨੇਮ, ਧਾਰਮਕ ਫਰਜ਼)।
More Examples for ਵਰਤੁ
ਵਰਤੈ
ਵਰਤਦਾ ਹੈ, ਵਰਤ ਰਿਹਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰਤਣਾ; ਸੰਸਕ੍ਰਿਤ - ਵ੍ਰਤਤੇ (व्रतते - ਘੁੰਮਦਾ ਹੈ/ਫਿਰਦਾ ਹੈ)।
More Examples for ਵਰਤੈ
ਵਰਤੈ
ਵਰਤਦਾ ਹੈ, ਵਿਹਾਰ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਵ੍ਰਤਤੇ (व्रतते - ਘੁੰਮਦਾ ਹੈ)।
ਵਰਭੰਡਿ
ਵਰਭੰਡ ਵਿਚ, ਬ੍ਰਹਿਮੰਡ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਬ੍ਰਹਿਮੰਡ; ਸੰਸਕ੍ਰਿਤ - ਬ੍ਰਹਮਾਂਡ (ब्रह्मांड - ਬ੍ਰਹਮ ਦਾ ਬੀਜ)।
More Examples for ਵਰਭੰਡਿ
ਵਰੁ
ਵਰ ਨੂੰ, ਪਤੀ ਨੂੰ; ਪ੍ਰਭੂ-ਪਤੀ ਨੂੰ, ਪ੍ਰਭੂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰ/ਬਰ (ਲਾੜਾ); ਲਹਿੰਦੀ - ਵਰ; ਸਿੰਧੀ - ਵਰੁ (ਪਤੀ); ਪ੍ਰਾਕ੍ਰਿਤ - ਵਰ (ਪ੍ਰੇਮੀ, ਪਤੀ); ਪਾਲੀ - ਵਰ (ਪ੍ਰੇਮੀ, ਪਤੀ, ਜਵਾਈ); ਸੰਸਕ੍ਰਿਤ - ਵਰ (वर - ਪ੍ਰੇਮੀ, ਲਾੜਾ, ਪਤੀ)।
More Examples for ਵਰੁ
ਵਾਉ
ਹਵਾ (ਦੇ ਬੁੱਲੇ ਵਾਂਗ); ਫ਼ਜ਼ੂਲ।
ਵਿਆਕਰਣ: ਵਿਸ਼ੇਸ਼ਣ (ਮੁਹ ਕਾ ਕਹਿਆ ਬੋਲ ਦਾ) ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਸਿੰਧੀ/ਅਪਭ੍ਰੰਸ਼ - ਵਾਉ; ਪ੍ਰਾਕ੍ਰਿਤ - ਵਾਯੁ/ਵਾਯ; ਪਾਲੀ - ਵਾਯੁ/ਵਾਤ; ਸੰਸਕ੍ਰਿਤ - ਵਾਯੁ/ਵਾਤ (वायु/वात - ਹਵਾ)।
More Examples for ਵਾਉ
ਵਾਸੁ
ਵਾਸ਼ਨਾ, ਖੁਸ਼ਬੋ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ/ਅਪਭ੍ਰੰਸ਼ - ਵਾਸੁ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਵਾਸ (वास - ਖੁਸ਼ਬੋ)।
More Examples for ਵਾਸੁ
ਵਾਸੁਦੇਉ
ਵਾਸੁਦੇਵ, ਸਭ ਥਾਂ ਵਿਆਪਕ, ਪ੍ਰਭੂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਾਸੁਦੇਵ/ਬਾਸੁਦੇਵਾ/ਵਾਸੁਦੇਵ; ਸੰਸਕ੍ਰਿਤ - ਵਾਸੁਦੇਵਾਹ (वासुदेवा: - ਸਾਰਿਆਂ ਵਿਚ ਨਿਵਾਸ ਕਰਕੇ ਸਭ ਨੂੰ ਪ੍ਰਕਾਸ਼ਣ ਵਾਲਾ; ਵਸੂਦੇਵ ਦਾ ਪੁੱਤਰ ਵਾਸੁਦੇਵ - ਕ੍ਰਿਸ਼ਨ)।
More Examples for ਵਾਸੁਦੇਉ
ਵਾਹੜਾ
ਵਹਿਣ, ਨਾਲਾ, ਨਹਿਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਾਹਾ; ਲਹਿੰਦੀ - ਵਾਹਾ/ਵਾਹ; ਸਿੰਧੀ - ਵਾਹੁ (ਨਹਿਰ); ਸੰਸਕ੍ਰਿਤ - ਵਹ (वह - ਵਹਿੰਦਾ ਹੋਇਆ; ਨਹਿਰ)।
More Examples for ਵਾਹੜਾ
ਵਾਜੇ
ਵੱਜਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਜਣਾ; ਲਹਿੰਦੀ - ਵਜਣ; ਸਿੰਧੀ - ਵਜਣੁ; ਕਸ਼ਮੀਰੀ - ਵਜੁਨ (ਗੇਂਦ, ਘੜੀ ਆਦਿ ਦੀ ਅਵਾਜ ਕਰਨੀ); ਪ੍ਰਾਕ੍ਰਿਤ - ਵਜਇ; ਪਾਲੀ - ਵਜਤਿ (ਵਜਾਇਆ ਜਾਂਦਾ ਹੈ); ਸੰਸਕ੍ਰਿਤ - ਵਾਦਯਤੇ (वादयते - ਵਜਾਇਆ ਜਾਂਦਾ ਹੈ)।
More Examples for ਵਾਜੇ
ਵਾਟ
ਡਿਉੜੀ (ਉਤੇ), ਦਹਲੀਜ (ਉਤੇ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਪੁਰਾਤਨ ਪੰਜਾਬੀ - ਬਾਟ/ਵਾਟ; ਸਿੰਧੀ - ਵਾਟ; ਅਪਭ੍ਰੰਸ਼ - ਬਾਟ/ਵੱਟ/ਬੱਟ; ਪ੍ਰਾਕ੍ਰਿਤ - ਵੱਟ/ਵੱਟਾ; ਪਾਲੀ - ਵਟੁਮਅ (ਰਾਹ); ਸੰਸਕ੍ਰਿਤ - ਵਰ੍ਤ੍ਮਨਿਹ (वर्त्मनि: ਪਹੀਏ ਦੀ ਲੀਹ, ਰਾਹ)।
More Examples for ਵਾਟ
ਵਾਢੀ
ਵਿਛੜੀ, ਵਿਛੜੀ ਹੋਈ, ਟੁੱਟੀ ਹੋਈ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਾਂਢਾ/ਵਾਂਢੇ (ਵਾਂਢੇ/ਪਿੰਡੋਂ ਦੂਰ); ਸੰਸਕ੍ਰਿਤ - ਵੰਟ (वण्ट - ਲੰਡਾ/ਪੂਛ ਰਹਿਤ; ਕੁਆਰਾ/ਅਣਵਿਆਹਿਆ)।
More Examples for ਵਾਢੀ
ਵਾਢੀਆ
ਵਿਛੜੀਆਂ, ਵਿਛੜੀਆਂ ਹੋਈਆਂ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਵਾਂਢਾ/ਵਾਂਢੇ (ਵਾਂਢੇ/ਪਿੰਡੋਂ ਦੂਰ); ਸੰਸਕ੍ਰਿਤ - ਵੰਟ (वण्ट - ਲੰਡਾ/ਪੂਛ ਰਹਿਤ; ਕੁਆਰਾ/ਅਣਵਿਆਹਿਆ)।
More Examples for ਵਾਢੀਆ
ਵਾਤੜੀ
ਵਾਤ/ਬਾਤ; ਹਾਲ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਬਾਤ; ਸਿੰਧੀ - ਵਾਤੁ; ਬ੍ਰਜ - ਬਾਤ; ਅਪਭ੍ਰੰਸ਼ - ਵੱਤ; ਪ੍ਰਾਕ੍ਰਿਤ - ਵਾਤਾ/ਵੱਤ (ਗੱਲ-ਬਾਤ); ਸੰਸਕ੍ਰਿਤ - ਵਾਰ੍ਤਾ (वार्ता - ਬਿਰਤਾਂਤ, ਬਾਤ-ਚੀਤ, ਸਮਾਚਾਰ, ਗੱਲ)।
More Examples for ਵਾਤੜੀ
ਵਾਤਿ
ਮੂੰਹ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਾਤ; ਸਿੰਧੀ - ਵਾਤੁ (ਮੂੰਹ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵੱਤ (ਖੁੱਲ੍ਹਾ ਹੋਇਆ ਮੂੰਹ); ਸੰਸਕ੍ਰਿਤ - ਵ੍ਯਾੱਤ (व्यात्त - ਖੁੱਲ੍ਹਾ ਹੋਇਆ, ਖਾਸ ਕਰਕੇ ਮੂੰਹ)।
More Examples for ਵਾਤਿ
ਵਾਧਾਈ
ਵਧਾਈ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਧਾਈ/ਬਧਾਈ (ਜਨਮ ਅਤੇ ਵਿਆਹ ਦੇ ਅਵਸਰ 'ਤੇ ਵਧਾਈਆਂ; ਅਸ਼ੀਰਵਾਦ; ਵਧਾਈ ਦੇ ਤੋਹਫ਼ੇ); ਗੁਜਰਾਤੀ - ਵਧਾਈ (ਖ਼ੁਸ਼ ਖ਼ਬਰੀ/ਚੰਗੀ ਖਬਰ); ਪੁਰਾਤਨ ਮਾਰਵਾੜੀ - ਬਧਾਈ (ਤੋਹਫ਼ਾ); ਬ੍ਰਜ - ਬਧਾਈ (ਬੱਚੇ ਦੇ ਜਨਮ 'ਤੇ ਵਧਾਈ); ਅਪਭ੍ਰੰਸ਼/ਪ੍ਰਾਕ੍ਰਿਤ - ਵਦ੍ਧਾਵਿਅ (ਵਧਿਆ ਹੋਇਆ); ਸੰਸਕ੍ਰਿਤ - ਵਰ੍ਧਾਪਯਤਿ (वर्धापयति - ਵਧਦਾ ਹੈ, ਵਧਾਉਂਦਾ ਹੈ, ਖੁਸ਼ ਕਰਦਾ ਹੈ, ਵਧਾਈਆਂ)।
More Examples for ਵਾਧਾਈ
ਵਾਪਾਰੁ
ਵਪਾਰ, ਵਣਜ; ਨਾਮ ਦਾ ਵਣਜ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਾਪਾਰੁ/ਬਾਪਾਰੁ; ਬ੍ਰਜ - ਵਯਾਪਾਰ; ਸੰਸਕ੍ਰਿਤ - ਵਯਾਪਾਰਹ (व्यापार: - ਵਣਜ, ਤਜਾਰਤ, ਪੇਸ਼ਾ, ਉਦਯੋਗ)।
More Examples for ਵਾਪਾਰੁ
ਵਾਪਾਰੋ
ਵਪਾਰਦਾ ਹੈ, ਵਪਾਰ ਕਰਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਾਪਾਰੁ/ਬਾਪਾਰੁ; ਬ੍ਰਜ - ਵਯਾਪਾਰ; ਸੰਸਕ੍ਰਿਤ - ਵਯਾਪਾਰਹ (व्यापार: - ਵਣਜ, ਤਜਾਰਤ, ਪੇਸ਼ਾ, ਉਦਯੋਗ)।
More Examples for ਵਾਪਾਰੋ
ਵਾਰ
ਸੈਂਕੜੇ ਵਾਰ; ਅਣਗਿਣਤ ਵਾਰੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਵਾਰ: ਅਪਭ੍ਰੰਸ਼/ਪ੍ਰਾਕ੍ਰਿਤ - ਵਾਰ; ਸੰਸਕ੍ਰਿਤ - ਵਾਰਹ (वार: - ਵਾਰੀ, ਸਮਾਂ)।
More Examples for ਵਾਰ
ਵਾਰ
ਵਾਰ, ਦਿਨ।
ਵਿਆਕਰਣ: ਨਾਂਵ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਵਾਰ (ਵੇਲਾ, ਕੋਈ ਨੀਅਤ ਸਮਾਂ, ਅਵਸਰ, ਵਾਰੀ; ਚਿਰ); ਪ੍ਰਾਕ੍ਰਿਤ - ਵਾਰ; ਪਾਲੀ - ਵਾਰ (ਸਮਾਂ, ਵਾਰੀ); ਸੰਸਕ੍ਰਿਤ - ਵਾਰਹ (वार: - ਨੀਅਤ ਸਮਾਂ, ਆਪਣੀ ਵਾਰੀ, ਹਫ਼ਤੇ ਦਾ ਦਿਨ)।
ਵਾਰ
ਵਾਰ, ਦਿਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਾਰ ਵਾਰ
ਵਾਰ-ਵਾਰ, ਮੁੜ-ਮੁੜ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਅਪਭ੍ਰੰਸ਼ - ਵਾਰ (ਵੇਲਾ, ਕੋਈ ਨੀਅਤ ਸਮਾਂ, ਅਵਸਰ, ਵਾਰੀ; ਚਿਰ); ਪ੍ਰਾਕ੍ਰਿਤ - ਵਾਰ; ਪਾਲੀ - ਵਾਰ (ਸਮਾਂ, ਵਾਰੀ); ਸੰਸਕ੍ਰਿਤ - ਵਾਰਹ (वार: - ਨੀਅਤ ਸਮਾਂ, ਆਪਣੀ ਵਾਰੀ, ਹਫ਼ਤੇ ਦਾ ਦਿਨ)।
More Examples for ਵਾਰ ਵਾਰ
ਵਾਰਨੇ
ਵਾਰਨੇ (ਜਾਂਦਾ ਹਾਂ), ਬਲਿਹਾਰ (ਜਾਂਦਾ ਹਾਂ), ਸਦਕੇ (ਜਾਂਦਾ ਹਾਂ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਾਰਨਾ (ਕਿਸੇ ਦੇ ਸਿਰ ਦੇ ਆਲੇ ਦੁਆਲੇ ਕੋਈ ਚੀਜ ਘੁੰਮਾ ਕੇ ਦਾਨ ਵਜੋਂ ਕਿਸੇ ਨੂੰ ਦੇਣੀ, ਬਲਿਹਾਰ ਜਾਣਾ); ਸਿੰਧੀ - ਵਾਰਣੁ (ਬਲਿਹਾਰ ਜਾਣਾ); ਅਪਭ੍ਰੰਸ਼ - ਵਾਰਇ; ਪ੍ਰਾਕ੍ਰਿਤ - ਵਾਰੇਇ; ਪਾਲੀ - ਵਾਰੇਤਿ; ਸੰਸਕ੍ਰਿਤ - ਵਾਰਯਤੇ (वारयते - ਬਚਾਇਆ ਜਾਂਦਾ ਹੈ, ਰਖਿਆ ਕੀਤੀ ਜਾਂਦੀ ਹੈ, ਢਕਿਆ ਜਾਂਦਾ ਹੈ)।
More Examples for ਵਾਰਨੇ
ਵਾਰਾ
ਵਾਰ-ਵਾਰ, ਮੁੜ-ਮੁੜ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਅਪਭ੍ਰੰਸ਼ - ਵਾਰ (ਵੇਲਾ, ਕੋਈ ਨੀਅਤ ਸਮਾਂ, ਅਵਸਰ, ਵਾਰੀ; ਚਿਰ); ਪ੍ਰਾਕ੍ਰਿਤ - ਵਾਰ; ਪਾਲੀ - ਵਾਰ (ਸਮਾਂ, ਵਾਰੀ); ਸੰਸਕ੍ਰਿਤ - ਵਾਰਹ (वार: - ਨੀਅਤ ਸਮਾਂ, ਆਪਣੀ ਵਾਰੀ, ਹਫ਼ਤੇ ਦਾ ਦਿਨ)।
More Examples for ਵਾਰਾ
ਵਾਰਿ
ਵਾਰ (ਦਿੰਦਾ ਹਾਂ), ਕੁਰਬਾਨ (ਕਰ ਦਿੰਦਾ ਹਾਂ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਾਰਨਾ (ਕਿਸੇ ਦੇ ਸਿਰ ਦੇ ਆਲੇ ਦੁਆਲੇ ਕੋਈ ਚੀਜ ਘੁੰਮਾ ਕੇ ਦਾਨ ਵਜੋਂ ਕਿਸੇ ਨੂੰ ਦੇਣੀ, ਬਲਿਹਾਰ ਜਾਣਾ); ਸਿੰਧੀ - ਵਾਰਣੁ (ਬਲਿਹਾਰ ਜਾਣਾ); ਅਪਭ੍ਰੰਸ਼ - ਵਾਰਇ; ਪ੍ਰਾਕ੍ਰਿਤ - ਵਾਰੇਇ; ਪਾਲੀ - ਵਾਰੇਤਿ; ਸੰਸਕ੍ਰਿਤ - ਵਾਰਯਤੇ (वारयते - ਬਚਾਇਆ ਜਾਂਦਾ ਹੈ, ਰਖਿਆ ਕੀਤੀ ਜਾਂਦੀ ਹੈ, ਢਕਿਆ ਜਾਂਦਾ ਹੈ)।
More Examples for ਵਾਰਿ
ਵਾਰੀ
ਵਾਰਨੇ (ਜਾਂਦਾ) ਹਾਂ, ਸਦਕੇ (ਜਾਂਦਾ) ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਾਰਨਾ (ਕਿਸੇ ਦੇ ਸਿਰ ਦੇ ਆਲੇ ਦੁਆਲੇ ਕੋਈ ਚੀਜ ਘੁੰਮਾ ਕੇ ਦਾਨ ਵਜੋਂ ਕਿਸੇ ਨੂੰ ਦੇਣੀ, ਬਲਿਹਾਰ ਜਾਣਾ); ਸਿੰਧੀ - ਵਾਰਣੁ (ਬਲਿਹਾਰ ਜਾਣਾ); ਅਪਭ੍ਰੰਸ਼ - ਵਾਰਇ; ਪ੍ਰਾਕ੍ਰਿਤ - ਵਾਰੇਇ; ਪਾਲੀ - ਵਾਰੇਤਿ; ਸੰਸਕ੍ਰਿਤ - ਵਾਰਯਤੇ (वारयते - ਬਚਾਇਆ ਜਾਂਦਾ ਹੈ , ਰਖਿਆ ਕੀਤੀ ਜਾਂਦੀ ਹੈ, ਢਕਿਆ ਜਾਂਦਾ ਹੈ)।
More Examples for ਵਾਰੀ
ਵਾਰੀਐ
ਵਾਰੀਦਾ ਸੀ, ਵਾਰਿਆ ਜਾਂਦਾ ਸੀ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਾਰਨਾ (ਕਿਸੇ ਦੇ ਸਿਰ ਦੇ ਆਲੇ-ਦੁਆਲੇ ਕੋਈ ਚੀਜ ਘੁਮਾ ਕੇ ਦਾਨ ਵਜੋਂ ਕਿਸੇ ਨੂੰ ਦੇਣੀ, ਬਲਿਹਾਰ ਜਾਣਾ); ਸਿੰਧੀ - ਵਾਰਣੁ (ਬਲਿਹਾਰ ਜਾਣਾ); ਅਪਭ੍ਰੰਸ਼ - ਵਾਰਇ; ਪ੍ਰਾਕ੍ਰਿਤ - ਵਾਰੇਇ; ਪਾਲੀ - ਵਾਰੇਤਿ; ਸੰਸਕ੍ਰਿਤ - ਵਾਰਯਤੇ (वारयते - ਬਚਾਇਆ ਜਾਂਦਾ ਹੈ, ਰਖਿਆ ਕੀਤੀ ਜਾਂਦੀ ਹੈ, ਢਕਿਆ ਜਾਂਦਾ ਹੈ)।
More Examples for ਵਾਰੀਐ
ਵਾਰੋ
ਵਾਰ-ਵਾਰ, ਮੁੜ-ਮੁੜ; ਹਰ ਮਹੀਨੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਅਪਭ੍ਰੰਸ਼ - ਵਾਰ (ਵੇਲਾ, ਕੋਈ ਨੀਅਤ ਸਮਾਂ, ਅਵਸਰ, ਵਾਰੀ; ਚਿਰ); ਪ੍ਰਾਕ੍ਰਿਤ - ਵਾਰ; ਪਾਲੀ - ਵਾਰ (ਸਮਾਂ, ਵਾਰੀ); ਸੰਸਕ੍ਰਿਤ - ਵਾਰਹ (वार: - ਨੀਅਤ ਸਮਾਂ, ਆਪਣੀ ਵਾਰੀ, ਹਫ਼ਤੇ ਦਾ ਦਿਨ)।
More Examples for ਵਾਰੋ
ਵਾਰੋ
ਵਾਰ-ਵਾਰ, ਮੁੜ-ਮੁੜ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਅਪਭ੍ਰੰਸ਼ - ਵਾਰ (ਵੇਲਾ, ਕੋਈ ਨੀਅਤ ਸਮਾਂ, ਅਵਸਰ, ਵਾਰੀ; ਚਿਰ); ਪ੍ਰਾਕ੍ਰਿਤ - ਵਾਰ; ਪਾਲੀ - ਵਾਰ (ਸਮਾਂ, ਵਾਰੀ); ਸੰਸਕ੍ਰਿਤ - ਵਾਰਹ (वार: - ਨੀਅਤ ਸਮਾਂ, ਆਪਣੀ ਵਾਰੀ, ਹਫ਼ਤੇ ਦਾ ਦਿਨ)।
ਵਾਰੋ
ਵਾਰਿਆ ਹੈ, ਸਦਕੇ ਕੀਤਾ ਹੈ, ਵਾਰਨੇ ਕੀਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਾਰਨਾ (ਕਿਸੇ ਦੇ ਸਿਰ ਦੇ ਆਲੇ ਦੁਆਲੇ ਕੋਈ ਚੀਜ ਘੁੰਮਾ ਕੇ ਦਾਨ ਵਜੋਂ ਕਿਸੇ ਨੂੰ ਦੇਣੀ, ਬਲਿਹਾਰ ਜਾਣਾ); ਸਿੰਧੀ - ਵਾਰਣੁ (ਬਲਿਹਾਰ ਜਾਣਾ); ਅਪਭ੍ਰੰਸ਼ - ਵਾਰਇ; ਪ੍ਰਾਕ੍ਰਿਤ - ਵਾਰੇਇ; ਪਾਲੀ - ਵਾਰੇਤਿ; ਸੰਸਕ੍ਰਿਤ - ਵਾਰਯਤੇ (वारयते - ਬਚਾਇਆ ਜਾਂਦਾ ਹੈ, ਰਖਿਆ ਕੀਤੀ ਜਾਂਦੀ ਹੈ, ਢਕਿਆ ਜਾਂਦਾ ਹੈ)।
ਵਾਲਾ
(ਰਖਣ) ਵਾਲਾ, (ਰਖਿਆ) ਕਰਨ ਵਾਲਾ।
ਵਿਆਕਰਣ: ਵਿਸ਼ੇਸ਼ਣ (ਗੁਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਵਾਲਾ (ਏਜੰਟ, ਰਖਵਾਲਾ, ਨਿਵਾਸੀ, ਮਾਲਕ); ਪ੍ਰਾਕ੍ਰਿਤ - ਪਾਲ (ਰਖਵਾਲਾ); ਸੰਸਕ੍ਰਿਤ - ਪਾਲ (पाल - ਰਖਵਾਲਾ, ਆਜੜੀ/ਚਰਵਾਹਾ)।
More Examples for ਵਾਲਾ
ਵਾਲੇ
ਕਹਿਣ ਵਾਲੇ, ਆਖਣ ਵਾਲੇ; ਵਿਚਾਰ ਕਰਨ ਵਾਲੇ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ); ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਨਣ ਕਰਦਾ ਹੈ) + ਪੰਜਾਬੀ - ਵਾਲਾ (ਏਜੰਟ, ਰਖਵਾਲਾ, ਨਿਵਾਸੀ, ਮਾਲਕ); ਪ੍ਰਾਕ੍ਰਿਤ - ਪਾਲ (ਰਖਵਾਲਾ); ਸੰਸਕ੍ਰਿਤ - ਪਾਲ (पाल - ਰਖਵਾਲਾ, ਆਜੜੀ/ਚਰਵਾਹਾ)।
More Examples for ਵਾਲੇ
ਵਾਲੇਵੇ
ਵਲੇਵੇ (ਕਾਰਣ), ਪਦਾਰਥਾਂ (ਕਾਰਣ), ਵਸਤੂਆਂ (ਕਾਰਣ)।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਲੇਵਾ; ਲਹਿੰਦੀ - ਵਲੇਵਾ/ਬਲੇਵਾ (ਮਾਲ-ਅਸਬਾਬ, ਮੇਜ਼, ਕੁਰਸੀ ਆਦਿ ਸਮਾਨ)।
More Examples for ਵਾਲੇਵੇ
ਵਿਆਪਈ
ਵਿਆਪਦਾ ਹੈ, ਪੋਂਹਦਾ ਹੈ, ਪ੍ਰਭਾਵ ਪਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਆਪਣੁ/ਬਿਆਪਣਾ/ਵਿਆਪਣਾ (ਜੋੜਨਾ, ਵਿਸਥਾਰ ਕਰਨਾ, ਵਿਆਪਣਾ/ਵਿਆਪਕ ਹੋਣਾ); ਅਸਾਮੀ - ਬਿਯਪਿਬ (ਫੈਲਣਾ, ਵਧਣਾ/ਵਿਸਥਾਰ ਕਰਨਾ); ਸੰਸਕ੍ਰਿਤ - ਵਯਾਪਨੋਤਿ (व्यापनोति - ਵਿਆਪਦਾ/ਵਿਆਪਕ ਹੁੰਦਾ ਹੈ)।
More Examples for ਵਿਆਪਈ
ਵਿਆਪਏ
ਵਿਆਪਦਾ ਹੈ, ਪ੍ਰਭਾਵ ਪਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਆਪਣੁ/ਬਿਆਪਣਾ/ਵਿਆਪਣਾ (ਜੋੜਨਾ, ਵਿਸਥਾਰ ਕਰਨਾ, ਵਿਆਪਣਾ/ਵਿਆਪਕ ਹੋਣਾ); ਅਸਾਮੀ - ਬਿਯਪਿਬ (ਫੈਲਣਾ, ਵਧਣਾ/ਵਿਸਥਾਰ ਕਰਨਾ); ਸੰਸਕ੍ਰਿਤ - ਵਯਾਪਨੋਤਿ (व्यापनोति - ਵਿਆਪਦਾ/ਵਿਆਪਕ ਹੁੰਦਾ ਹੈ)।
More Examples for ਵਿਆਪਏ
ਵਿਆਪਨਿ
ਵਿਆਪਦੇ ਹਨ, ਪ੍ਰਭਾਵ ਪਾਉਂਦੇ ਹਨ; ਚੰਬੜਦੇ ਹਨ, ਲੱਗਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਆਪਣੁ/ਬਿਆਪਣਾ/ਵਿਆਪਣਾ (ਜੋੜਨਾ, ਵਿਸਥਾਰ ਕਰਨਾ, ਵਿਆਪਣਾ/ਵਿਆਪਕ ਹੋਣਾ); ਅਸਾਮੀ - ਬਿਯਪਿਬ (ਫੈਲਣਾ, ਵਧਣਾ/ਵਿਸਥਾਰ ਕਰਨਾ); ਸੰਸਕ੍ਰਿਤ - ਵਯਾਪਨੋਤਿ (व्यापनोति - ਵਿਆਪਦਾ/ਵਿਆਪਕ ਹੁੰਦਾ ਹੈ)।
More Examples for ਵਿਆਪਨਿ
ਵਿਆਪਿਆ
ਵਿਆਪਿਆ ਰਹਿੰਦਾ ਹੈ, ਗਲਤਾਨ ਰਹਿੰਦਾ ਹੈ, ਫਸਿਆ ਰਹਿੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਆਪਣੁ/ਬਿਆਪਣਾ/ਵਿਆਪਣਾ (ਜੋੜਨਾ, ਵਿਸਥਾਰ ਕਰਨਾ, ਵਿਆਪਣਾ/ਵਿਆਪਕ ਹੋਣਾ); ਅਸਾਮੀ - ਬਿਯਪਿਬ (ਫੈਲਣਾ, ਵਧਣਾ/ਵਿਸਥਾਰ ਕਰਨਾ); ਸੰਸਕ੍ਰਿਤ - ਵਯਾਪਨੋਤਿ (व्यापनोति - ਵਿਆਪਦਾ/ਵਿਆਪਕ ਹੁੰਦਾ ਹੈ)।
More Examples for ਵਿਆਪਿਆ
ਵਿਸਮਾਦੁ
ਅਸਚਰਜ, ਅਚੰਭਾ; ਵਿਸਮਾਦ-ਜਨਕ/ਵਿਸਮਾਦ-ਪੂਰਨ, ਅਸਚਰਜ-ਜਨਕ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਵਿਸ੍ਮਾਦ/ਬਿਸ੍ਮਾਦ; ਪ੍ਰਾਕ੍ਰਿਤ - ਵਿਹਮਹ; ਸੰਸਕ੍ਰਿਤ - ਵਿਸ੍ਮਯ (विस्मय - ਅਸਚਰਜ, ਅਚੰਭੇ ਦਾ ਭਾਵ)।
More Examples for ਵਿਸਮਾਦੁ
ਵਿਸਰਿਓਹਿ
ਤੂੰ ਵਿਸਾਰਿਆ ਹੋਇਆ ਹੈਂ, ਤੂੰ ਭੁਲਾਇਆ ਹੋਇਆ ਹੈਂ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਸਰਿਆ; ਬੰਗਾਲੀ - ਬਿਸਰਾ (ਵਿਸਰਿਆ); ਲਹਿੰਦੀ - ਵਿਸਰਣ (ਵਿਸਰਿਆ); ਪ੍ਰਾਕ੍ਰਿਤ - ਵਿੱਸਰਇ/ਵਿਮਹਰਇ; ਪਾਲੀ - ਵਿਸੱਰਤਿ; ਸੰਸਕ੍ਰਿਤ - ਵਿਸਮਰਤਿ (विसमरति - ਭੁਲਦਾ ਹੈ, ਵਿਸਰਦਾ ਹੈ)।
More Examples for ਵਿਸਰਿਓਹਿ
ਵਿਸਰੀਆਂ
ਵਿਸਰੀਆ, ਵਿਸਰ ਗਈਆਂ, ਭੁੱਲ ਗਈਆਂ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਸਰਿਆ; ਬੰਗਾਲੀ - ਬਿਸਰਾ (ਵਿਸਰਿਆ); ਲਹਿੰਦੀ - ਵਿਸਰਣ (ਵਿਸਰਿਆ); ਪ੍ਰਾਕ੍ਰਿਤ - ਵਿੱਸਰਇ/ਵਿਮਹਰਇ; ਪਾਲੀ - ਵਿਸੱਰਤਿ; ਸੰਸਕ੍ਰਿਤ - ਵਿਸਮਰਤਿ (विसमरति - ਭੁਲਦਾ ਹੈ, ਵਿਸਰਦਾ ਹੈ)।
More Examples for ਵਿਸਰੀਆਂ
ਵਿਸਾਹੁ
ਵਿਵਸਾਯ, ਵਣਜਣਜੋਗ ਪਦਾਰਥ; ਰਾਸ, ਪੂੰਜੀ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬਘੇਲੀ/ਬ੍ਰਜ - ਬੇਸਾਹ; ਰਾਜਸਥਾਨੀ - ਵਿਵਸਾਯ; ਪੁਰਾਤਨ ਮਰਾਠੀ - ਵੇਵਸਾਯ; ਅਪਭ੍ਰੰਸ਼/ਪ੍ਰਾਕ੍ਰਿਤ - ਵਵਸਾਯ; ਸੰਸਕ੍ਰਿਤ - ਵ੍ਯਵਸਾਯ (व्यवसाय - ਜਤਨ, ਮਿਹਨਤ; ਕਾਰੋਬਾਰ, ਰੋਜਗਾਰ, ਵਪਾਰ; ਕਿਸੇ ਵਿਸ਼ੇਸ਼ ਕਿੱਤੇ ਜਾਂ ਵਪਾਰ ਨੂੰ ਅਪਨਾਉਣਾ)।
More Examples for ਵਿਸਾਹੁ
ਵਿਸਾਰਣਾ
ਵਿਸਾਰਨਹਾਰ, ਵਿਸਾਰਨ ਵਾਲਾ, ਦੂਰ ਕਰਨ ਦੇ ਸਮਰਥ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਿਸਾਰਣ; ਸਿੰਧੀ - ਵਿਸਾਰਣੁ (ਵਿਸਾਰ ਦੇਣਾ/ਭੁਲਾ ਦੇਣਾ); ਪ੍ਰਾਕ੍ਰਿਤ - ਵੀਸਾਰੇਇ/ਵਿਸਾਰਿਅ (ਭੁਲਾਇਆ ਹੋਇਆ); ਸੰਸਕ੍ਰਿਤ - ਵਿਸ੍ਮਾਰਯਤਿ (विस्मारयति - ਭੁਲਾਉਂਦਾ ਹੈ)।
More Examples for ਵਿਸਾਰਣਾ
ਵਿਸਾਰਿ
ਵਿਸਾਰ (ਕੇ), ਭੁਲਾ (ਕੇ)।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਲਹਿੰਦੀ - ਵਿਸਾਰਣ; ਸਿੰਧੀ - ਵਿਸਾਰਣੁ (ਵਿਸਾਰ ਦੇਣਾ/ਭੁਲਾ ਦੇਣਾ); ਪ੍ਰਾਕ੍ਰਿਤ - ਵੀਸਾਰੇਇ/ਵਿਸਾਰਿਅ (ਭੁੱਲਿਆ ਹੋਇਆ); ਸੰਸਕ੍ਰਿਤ - ਵਿਸ੍ਮਾਰਯਤਿ (विस्मारयति - ਭੁਲਾਉਂਦਾ ਹੈ)।
More Examples for ਵਿਸਾਰਿ
ਵਿਸਾਰਿਓਨੁ
ਵਿਸਾਰ ਦਿੱਤਾ ਹੈ, ਭੁਲਾ ਦਿੱਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਸਾਰਣਾ; ਲਹਿੰਦੀ - ਵਿਸਾਰਣ; ਸਿੰਧੀ - ਵਿਸਾਰਣੁ (ਵਿਸਾਰ ਦੇਣਾ/ਭੁਲਾ ਦੇਣਾ); ਪ੍ਰਾਕ੍ਰਿਤ - ਵੀਸਾਰੇਇ/ਵਿਸਾਰਿਅ (ਭੁੱਲਿਆ ਹੋਇਆ); ਸੰਸਕ੍ਰਿਤ - ਵਿਸ੍ਮਾਰਯਤਿ (विस्मारयति - ਭੁਲਾਉਂਦਾ ਹੈ)।
More Examples for ਵਿਸਾਰਿਓਨੁ
ਵਿਸਾਰੇ
ਵਿਸਾਰ ਕੇ, ਭੁਲਾ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਲਹਿੰਦੀ - ਵਿਸਾਰਣ; ਸਿੰਧੀ - ਵਿਸਾਰਣੁ (ਵਿਸਾਰ ਦੇਣਾ/ਭੁਲਾ ਦੇਣਾ); ਪ੍ਰਾਕ੍ਰਿਤ - ਵੀਸਾਰੇਇ/ਵਿਸਾਰਿਅ (ਭੁਲਾਇਆ ਹੋਇਆ); ਸੰਸਕ੍ਰਿਤ - ਵਿਸ੍ਮਾਰਯਤਿ (विस्मारयति - ਭੁਲਾਉਂਦਾ ਹੈ)।
More Examples for ਵਿਸਾਰੇ
ਵਿਸੁ
ਵਿਸ਼, ਜਹਿਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪ੍ਰਾਕ੍ਰਿਤ/ਪਾਲੀ - ਵਿਸ; ਸੰਸਕ੍ਰਿਤ - ਵਿਸ਼ (विष - ਜ਼ਹਿਰ)।
More Examples for ਵਿਸੁ
ਵਿਸੂਲਾ
ਵਿਹੁਲਾ, ਵਿਸ਼ ਵਾਲਾ, ਜ਼ਹਿਰੀਲਾ।
ਵਿਆਕਰਣ: ਵਿਸ਼ੇਸ਼ਣ (ਬਾਗ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਹੁਲਾ/ਵਿਸੂਲਾ; ਲਹਿੰਦੀ - ਵਿਹੁਲਾ (ਵਿਹੁ ਵਾਲਾ/ਜਹਿਰੀਲਾ); ਪ੍ਰਾਕ੍ਰਿਤ - ਵਿਸਲੋ; ਸੰਸਕ੍ਰਿਤ - ਵਿਸ਼ਲਹ (विषल: - ਜ਼ਹਿਰ)।
More Examples for ਵਿਸੂਲਾ
ਵਿਹਾਣਾ
ਵਿਹਾਵੇਗਾ, ਬੀਤੇਗਾ, ਗੁਜਰੇਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਹਾਉਣਾ (ਲੰਘਣਾ, ਬੀਤਣਾ, ਬਰਬਾਦ ਕਰਨਾ); ਗੁਜਰਾਤੀ - ਵਿਹਾਣਵੁੰ (ਗੁਜਰਨਾ, ਮਰਨਾ); ਪ੍ਰਾਕ੍ਰਿਤ - ਵਿਹਾਣ (ਤਿਆਗ/ਛਡਣਾ); ਸੰਸਕ੍ਰਿਤ - ਵਿਹਾਪਯਤਿ (विहापयति - ਛਡਵਾਉਣਾ)।
More Examples for ਵਿਹਾਣਾ
ਵਿਹੂਣੀ
ਵਾਂਝੀ, ਸਖਣੀ।
ਵਿਆਕਰਣ: ਸੰਬੰਧਕ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਵਿਹੂਣੀ/ਵਿਹੂਣ (ਬਿਨਾਂ, ਬਗੈਰ); ਸੰਸਕ੍ਰਿਤ - ਵਿਧੂਨ/ਵਿਹੂਨ (विधून/विहून - ਛਡਿਆ ਹੋਇਆ, ਬਿਨਾਂ)।
More Examples for ਵਿਹੂਣੀ
ਵਿਕਰਾਲਿ
ਵਿਕਰਾਲ, ਭੈੜੀ, ਚੰਦਰੀ।
ਵਿਆਕਰਣ: ਵਿਸ਼ੇਸ਼ਣ (ਚਤੁਰਾਈ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ - ਬਿਕਰਾਲ; ਸੰਸਕ੍ਰਿਤ - ਵਿਕਰਾਲ (विकराल - ਬਹੁਤ ਭਿਆਨਕ, ਡਰਾਉਣਾ)।
More Examples for ਵਿਕਰਾਲਿ
ਵਿਕਾਰੋ
ਵਿਕਾਰੁ, ਵਿਕਾਰ, ਮਾੜਾ ਕਰਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਵਿਕਾਰ; ਸੰਸਕ੍ਰਿਤ - ਵਿਕਾਰ (विकार - ਤਬਦੀਲੀ/ਬਦਲਾਅ, ਸੋਧ; ਬਿਮਾਰੀ)।
More Examples for ਵਿਕਾਰੋ
ਵਿਖਾਲਿਆ
ਵਿਖਾਲਿਆ ਹੈ, ਵਿਖਾਲ ਦਿੱਤਾ ਹੈ, ਵਿਖਾ ਦਿੱਤਾ ਹੈ, ਦਿਖਾ ਦਿੱਤਾ ਹੈ; ਅਨੁਭਵ ਕਰਵਾ ਦਿੱਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੇਖਣਾ/ਵੇਖਾਲਣਾ; ਲਹਿੰਦੀ - ਵੇਖਣ (ਵੇਖਣਾ), ਵੇਖਾਲਣ (ਵਿਖਾਉਣਾ); ਪ੍ਰਾਕ੍ਰਿਤ - ਵੇਹਇ; ਸੰਸਕ੍ਰਿਤ - ਵਿਕਸ਼ਤੇ (विक्षते - ਵੇਖਦਾ ਹੈ)।
More Examples for ਵਿਖਾਲਿਆ
ਵਿਗੁਚਣਾ
ਵਿਗੁਚਣਾ ਪੈਂਦਾ ਹੈ, ਘਾਟੇ ਵਿਚ ਰਹਿਣਾ ਪੈਂਦਾ ਹੈ, ਖੁਆਰ ਹੋਣਾ ਪੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਗੁਚਣਾ/ਵਿਗੁਚਣਾ (ਲੋੜ ਵਿਚ ਹੋਣਾ, ਬੇਸਹਾਰਾ ਹੋਣਾ); ਸੰਸਕ੍ਰਿਤ - ਵਿਗਰੁਕਯਤੇ (विगरुकयते - ਲੁੱਟਿਆ ਗਿਆ)।
More Examples for ਵਿਗੁਚਣਾ
ਵਿਗੁਚੀਐ
ਵਿਗੁਚੀਦਾ ਹੈ, ਘਾਟੇ ਵਿਚ ਰਹੀਦਾ ਹੈ, ਖੁਆਰ ਹੋਈਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਗੁਚਣਾ/ਵਿਗੁਚਣਾ (ਲੋੜ ਵਿਚ ਹੋਣਾ, ਬੇਸਹਾਰਾ ਹੋਣਾ); ਸੰਸਕ੍ਰਿਤ - ਵਿਗਰੁਕਯਤੇ (विगरुकयते - ਲੁੱਟਿਆ ਗਿਆ)।
More Examples for ਵਿਗੁਚੀਐ
ਵਿਚਾਰਾ
ਵਿਚਾਰੇ।
ਵਿਆਕਰਣ: ਵਿਸ਼ੇਸ਼ਣ (ਜੰਤ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਬੇਚਾਰਹ (ਸਹਾਇਤਾ ਤੋਂ ਵਿਰਵਾ)।
More Examples for ਵਿਚਾਰਾ
ਵਿਚਿ
ਵਿਚਲੀ।
ਵਿਆਕਰਣ: ਸੰਬੰਧਕ।
ਵਿਉਤਪਤੀ: ਸਿੰਧੀ - ਵਿਚਿ; ਅਪਭ੍ਰੰਸ਼ - ਵਿੱਚਿ; ਪ੍ਰਾਕ੍ਰਿਤ - ਵਿੱਚ; ਸੰਸਕ੍ਰਿਤ - ਵਰ੍ਤ੍ਮਨਿ੍ (वर्त्मनि् - ਵਿੱਚ)।
More Examples for ਵਿਚਿ
ਵਿਚੁ
ਵਿਚੋਲਾਪਨ, ਵਿਚੋਲਗੀ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਵਿਚਿ; ਅਪਭ੍ਰੰਸ਼ - ਵਿੱਚਿ; ਪ੍ਰਾਕ੍ਰਿਤ - ਵਿੱਚ; ਸੰਸਕ੍ਰਿਤ - ਵਰ੍ਤ੍ਮਨਿ੍ (वर्त्मनि् - ਵਿਚ)।
More Examples for ਵਿਚੁ
ਵਿਛਾਵਣ
ਵਿਛੌਣਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਛਾਵਨ/ਬਿਛਾਉਨਾ; ਪੁਰਾਤਨ ਪੰਜਾਬੀ - ਵਿਛਾਉਣਾ/ਵਿਛੌਣਾ; ਲਹਿੰਦੀ - ਵਿਛਾਵਣ/ਵਿਛਾਵਣਾ/ਵਿਛੋਣਾ (ਬਿਸਤਰਾ); ਪਾਲੀ - ਵਿਚ੍ਛਾਦਨਾ (ਚਾਦਰ/ਗਿਲਾਫ); ਸੰਸਕ੍ਰਿਤ - ਵਿਚ੍ਛਾਦਨ* (विच्छादन - ਢਕਣਾ)।
More Examples for ਵਿਛਾਵਣ
ਵਿਛੁੰਨੜੇ
ਵਿਛੜ ਜਾਣ ਨਾਲ, ਵਿਛੜ ਜਾਣ ਕਰਕੇ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਛੁੜਨਾ; ਪੁਰਾਤਨ ਪੰਜਾਬੀ - ਵਿਛੜਣਾ (ਵਖ/ਅਲਗ ਹੋਣਾ, ਹਟਾਉਣਾ); ਸਿੰਧੀ - ਵਿਛੁੜਣੁ (ਵਖ/ਅਲਗ ਹੋਣਾ); ਪ੍ਰਾਕ੍ਰਿਤ - ਵਿਚ੍ਛਡਿਅ (ਵਖ/ਅਲਗ); ਸੰਸਕ੍ਰਿਤ - ਵਿਕ੍ਸ਼ੁਟਤਿ (विक्षुटति - ਅਲਗ ਹੋ ਜਾਂਦਾ ਹੈ/ਟੁਟ ਜਾਂਦਾ ਹੈ)।
More Examples for ਵਿਛੁੰਨੜੇ
ਵਿਛੁੰਨਿਆ
ਵਿਛੁੰਨਿ+ਆ, ਵਿਛੁੰਨੇ ਗਏ, ਵਿਛੜ ਗਏ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਛੁੜਨਾ; ਪੁਰਾਤਨ ਪੰਜਾਬੀ - ਵਿਛੜਣਾ (ਵਖ/ਅਲਗ ਹੋਣਾ, ਹਟਾਉਣਾ); ਸਿੰਧੀ - ਵਿਛੁੜਣੁ (ਵਖ/ਅਲਗ ਹੋਣਾ); ਪ੍ਰਾਕ੍ਰਿਤ - ਵਿਚ੍ਛਡਿਅ (ਵਖ/ਅਲਗ); ਸੰਸਕ੍ਰਿਤ - ਵਿਕ੍ਸ਼ੁਟਤਿ (विक्षुटति - ਅਲਗ ਹੋ ਜਾਂਦਾ ਹੈ/ਟੁਟ ਜਾਂਦਾ ਹੈ)।
More Examples for ਵਿਛੁੰਨਿਆ
ਵਿਛੁੰਨੀਆ
ਵਿਛੁੰਨੀਆਂ, ਵਿਛੜੀਆਂ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਇਕਿ ਦਾ), ਕਰਤਾ ਕਾਰਕ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਛੁੜਨਾ; ਪੁਰਾਤਨ ਪੰਜਾਬੀ - ਵਿਛੜਣਾ (ਵਖ/ਅਲਗ ਹੋਣਾ, ਹਟਾਉਣਾ); ਸਿੰਧੀ - ਵਿਛੁੜਣੁ (ਵਖ/ਅਲਗ ਹੋਣਾ); ਪ੍ਰਾਕ੍ਰਿਤ - ਵਿਚ੍ਛਡਿਅ (ਵਖ/ਅਲਗ); ਸੰਸਕ੍ਰਿਤ - ਵਿਕ੍ਸ਼ੁਟਤਿ (विक्षुटति - ਅਲਗ ਹੋ ਜਾਂਦਾ ਹੈ/ਟੁਟ ਜਾਂਦਾ ਹੈ)।
More Examples for ਵਿਛੁੰਨੀਆ
ਵਿਛੁੰਨੀਆ
ਵਿਛੁੰਨੀਆਂ, ਵਿਛੜੀਆਂ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਛੁੜਨਾ; ਪੁਰਾਤਨ ਪੰਜਾਬੀ - ਵਿਛੜਣਾ (ਵਖ/ਅਲਗ ਹੋਣਾ, ਹਟਾਉਣਾ); ਸਿੰਧੀ - ਵਿਛੁੜਣੁ (ਵਖ/ਅਲਗ ਹੋਣਾ); ਪ੍ਰਾਕ੍ਰਿਤ - ਵਿਚ੍ਛਡਿਅ (ਵਖ/ਅਲਗ); ਸੰਸਕ੍ਰਿਤ - ਵਿਕ੍ਸ਼ੁਟਤਿ (विक्षुटति - ਅਲਗ ਹੋ ਜਾਂਦਾ ਹੈ/ਟੁਟ ਜਾਂਦਾ ਹੈ)।
ਵਿਛੁੜਿ
ਵਿਛੜ ਕੇ, ਵਖ ਹੋ ਕੇ; ਦੂਰ ਹੋ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਬ੍ਰਜ - ਬਿਛੁੜਨਾ; ਪੁਰਾਤਨ ਪੰਜਾਬੀ - ਵਿਛੜਣਾ (ਵਖ/ਅਲੱਗ ਹੋਣਾ, ਹਟਾਉਣਾ); ਸਿੰਧੀ - ਵਿਛੁੜਣੁ (ਵਖ/ਅਲੱਗ ਹੋਣਾ); ਪ੍ਰਾਕ੍ਰਿਤ - ਵਿਚ੍ਛਡਿਅ (ਵਖ/ਅਲੱਗ); ਸੰਸਕ੍ਰਿਤ - ਵਿਕ੍ਸ਼ੁਟਤਿ (विक्षुटति - ਅਲੱਗ ਹੋ ਜਾਂਦਾ ਹੈ/ਟੁਟ ਜਾਂਦਾ ਹੈ)।
More Examples for ਵਿਛੁੜਿ
ਵਿਛੁੜਿਆ
ਵਿਛੜਿਆਂ ਨੂੰ, ਵਿਛੜਿਆਂ ਹੋਇਆਂ ਨੂੰ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਛੁੜਨਾ; ਪੁਰਾਤਨ ਪੰਜਾਬੀ - ਵਿਛੜਣਾ (ਵਖ/ਅਲਗ ਹੋਣਾ, ਹਟਾਉਣਾ); ਸਿੰਧੀ - ਵਿਛੁੜਣੁ (ਵਖ/ਅਲਗ ਹੋਣਾ); ਪ੍ਰਾਕ੍ਰਿਤ - ਵਿਚ੍ਛਡਿਅ (ਵਖ/ਅਲਗ); ਸੰਸਕ੍ਰਿਤ - ਵਿਕ੍ਸ਼ੁਟਤਿ (विक्षुटति - ਅਲਗ ਹੋ ਜਾਂਦਾ ਹੈ/ਟੁਟ ਜਾਂਦਾ ਹੈ)।
More Examples for ਵਿਛੁੜਿਆ
ਵਿਛੁੜੀਆਹੁ
ਵਿਛੜਦੀ ਹੈ, ਵਖ ਹੁੰਦੀ ਹੈ; ਦੂਰ ਹੁੰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਛੁੜਨਾ; ਪੁਰਾਤਨ ਪੰਜਾਬੀ - ਵਿਛੜਣਾ (ਵਖ/ਅਲਗ ਹੋਣਾ, ਹਟਾਉਣਾ); ਸਿੰਧੀ - ਵਿਛੁੜਣੁ (ਵਖ/ਅਲਗ ਹੋਣਾ); ਪ੍ਰਾਕ੍ਰਿਤ - ਵਿਚ੍ਛਡਿਅ (ਵਖ/ਅਲਗ); ਸੰਸਕ੍ਰਿਤ - ਵਿਕ੍ਸ਼ੁਟਤਿ (विक्षुटति - ਅਲਗ ਹੋ ਜਾਂਦਾ ਹੈ/ਟੁਟ ਜਾਂਦਾ ਹੈ)।
More Examples for ਵਿਛੁੜੀਆਹੁ
ਵਿਛੁੜੇ
ਵਿਛੜੇ ਹਨ, ਵਿਛੜੇ ਹੋਏ ਹਨ, ਦੂਰ ਹੋਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਛੁੜਨਾ; ਪੁਰਾਤਨ ਪੰਜਾਬੀ - ਵਿਛੜਣਾ (ਵਖ/ਅਲਗ ਹੋਣਾ, ਹਟਾਉਣਾ); ਸਿੰਧੀ - ਵਿਛੁੜਣੁ (ਵਖ/ਅਲਗ ਹੋਣਾ); ਪ੍ਰਾਕ੍ਰਿਤ - ਵਿਚ੍ਛਡਿਅ (ਵਖ/ਅਲਗ); ਸੰਸਕ੍ਰਿਤ - ਵਿਕ੍ਸ਼ੁਟਤਿ (विक्षुटति - ਅਲਗ ਹੋ ਜਾਂਦਾ ਹੈ/ਟੁਟ ਜਾਂਦਾ ਹੈ)।
More Examples for ਵਿਛੁੜੇ
ਵਿਛੋੜਿਅਨੁ
ਵਿਛੋੜੇ ਹਨ ਉਸ ਨੇ, ਉਸ ਨੇ ਵਿਛੋੜ ਦਿੱਤੇ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਛੁੜਨਾ; ਪੁਰਾਤਨ ਪੰਜਾਬੀ - ਵਿਛੜਣਾ (ਵਖ/ਅਲਗ ਹੋਣਾ, ਹਟਾਉਣਾ); ਸਿੰਧੀ - ਵਿਛੁੜਣੁ (ਵਖ/ਅਲਗ ਹੋਣਾ); ਪ੍ਰਾਕ੍ਰਿਤ - ਵਿਚ੍ਛਡਿਅ (ਵਖ/ਅਲਗ); ਸੰਸਕ੍ਰਿਤ - ਵਿਕ੍ਸ਼ੁਟਤਿ (विक्षुटति - ਅਲਗ ਹੋ ਜਾਂਦਾ ਹੈ/ਟੁਟ ਜਾਂਦਾ ਹੈ)।
More Examples for ਵਿਛੋੜਿਅਨੁ
ਵਿਜੋਗ
ਵਿਜੋਗ, ਵਿਛੋੜੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਵਿਜੋਗ; ਸੰਸਕ੍ਰਿਤ - ਵਿਯੋਗ੍ (वियोग् - ਵਿਛੋੜਾ)।
More Examples for ਵਿਜੋਗ
ਵਿਜੋਗੋ
ਵਿਜੋਗੁ, ਵਿਜੋਗ, ਵਿਛੋੜਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਵਿਜੋਗ; ਸੰਸਕ੍ਰਿਤ - ਵਿਯੋਗ੍ (वियोग् - ਵਿਛੋੜਾ)।
More Examples for ਵਿਜੋਗੋ
ਵਿਡਾਣੀ
ਅਸਚਰਜ।
ਵਿਆਕਰਣ: ਵਿਸ਼ੇਸ਼ਣ (ਖੇਡਾਂ ਦਾ), ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਡਾਣੀ/ਵਿਡਾਣ; ਅਪਭ੍ਰੰਸ਼ - ਵਿਡਾਣੀ; ਪ੍ਰਾਕ੍ਰਿਤ - ਵਿਡਾਣ (ਕੌਤਕ); ਸੰਸਕ੍ਰਿਤ - ਵਿਡੰਬਨ੍ (विडंबन् - ਨਕਲ, ਛਲ)।
More Examples for ਵਿਡਾਣੀ
ਵਿਡਾਣੁ
ਕੌਤਕ; ਅਸਚਰਜ ਕੌਤਕ, ਅਸਚਰਜ ਕੌਤਕੀ ਖੇਲ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਡਾਣੀ/ਵਿਡਾਣ; ਅਪਭ੍ਰੰਸ਼ - ਵਿਡਾਣੀ; ਪ੍ਰਾਕ੍ਰਿਤ - ਵਿਡਾਣ (ਕੌਤਕ); ਸੰਸਕ੍ਰਿਤ - ਵਿਡੰਬਨ੍ (विडंबन् - ਨਕਲ, ਛਲ)।
More Examples for ਵਿਡਾਣੁ
ਵਿਧਣਕਾਰੇ
ਵਿਧਣ+ਕਾਰੇ, ਧਣੀ ਵਿਹੂਣੀਆਂ ਵਾਲੀ ਕਾਰ ਕਾਰਣ, ਨਿਖਸਮੀਆਂ ਵਾਲੀ ਕਾਰ ਕਾਰਣ; ਵਿਧਵਾਵਾਂ ਵਾਲੀ ਕਾਰ ਕਾਰਣ, ਦੁਹਾਗਣਾਂ ਵਾਲੇ ਕੰਮ ਕਾਰਣ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਵਿਧਣ/ਵਿਧਵਾ/ਬਿਧਵਾ; ਸੰਸਕ੍ਰਿਤ - ਵਿਧਵਾ (विधवा - ਅਜਿਹੀ ਇਸਤਰੀ ਜਿਸ ਦਾ ਪਤੀ ਮਰ ਗਿਆ ਹੋਵੇ)।
More Examples for ਵਿਧਣਕਾਰੇ
ਵਿਧਣੀਆ
ਵਿ+ਧਣੀਆ, ਧਣੀ ਵਿਹੂਣੀ, ਨਿਖਸਮੀ; ਪਤੀ ਤੋਂ ਬਿਨਾਂ, ਵਿਧਵਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਵਿਧਣ/ਵਿਧਵਾ/ਬਿਧਵਾ; ਸੰਸਕ੍ਰਿਤ - ਵਿਧਵਾ (विधवा - ਜਿਸ ਇਸਤਰੀ ਦਾ ਪਤੀ ਮਰ ਗਿਆ ਹੋਵੇ)।
More Examples for ਵਿਧਣੀਆ
ਵਿਰਲਾ
ਵਿਰਲਾ, ਟਾਂਵਾ।
ਵਿਆਕਰਣ: ਵਿਸ਼ੇਸ਼ਣ (ਕੋਈ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਿਰਲਾ; ਸਿੰਧੀ - ਵਿਰਲੋ (ਵਿਰਲਾ, ਅਸਧਾਰਨ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ- ਵਿਰਲ (ਵੱਖਰਾ, ਥੋੜਾ); ਸੰਸਕ੍ਰਿਤ - ਵਿਰਲ (विरल - ਸੁਰਾਖ ਵਾਲਾ, ਮੋਕਲਾ, ਵਖਰਾ, ਸੁਤੰਤਰ, ਥੋੜਾ ਜਿਹਾ)।
More Examples for ਵਿਰਲਾ
ਵਿਰਲੇ
ਵਿਰਲੇ, ਟਾਂਵੇਂ।
ਵਿਆਕਰਣ: ਵਿਸ਼ੇਸ਼ਣ (ਸੇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਵਿਰਲਾ; ਸਿੰਧੀ - ਵਿਰਲੋ (ਵਿਰਲਾ, ਅਸਧਾਰਨ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ- ਵਿਰਲ (ਵੱਖਰਾ, ਥੋੜਾ); ਸੰਸਕ੍ਰਿਤ - ਵਿਰਲ (विरल - ਸੁਰਾਖ ਵਾਲਾ, ਮੋਕਲਾ, ਵਖਰਾ, ਸੁਤੰਤਰ, ਥੋੜਾ ਜਿਹਾ)।
More Examples for ਵਿਰਲੇ
ਵਿਰਲੇ
ਵਿਰਲੇ, ਟਾਂਵੇਂ।
ਵਿਆਕਰਣ: ਵਿਸ਼ੇਸ਼ਣ (ਕੇਈ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਵਿਰਲਾ; ਸਿੰਧੀ - ਵਿਰਲੋ (ਵਿਰਲਾ, ਅਸਧਾਰਨ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ- ਵਿਰਲ (ਵੱਖਰਾ, ਥੋੜਾ); ਸੰਸਕ੍ਰਿਤ - ਵਿਰਲ (विरल - ਸੁਰਾਖ ਵਾਲਾ, ਮੋਕਲਾ, ਵਖਰਾ, ਸੁਤੰਤਰ, ਥੋੜਾ ਜਿਹਾ)।
ਵਿਲਲਾਇ
ਵਿਲਲਾ ਕੇ, ਵਿਲਕ ਕੇ; ਖਪ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਬਿਲਲਾਉਣਾ; ਬ੍ਰਜ - ਬਿਲਲਾਨਾ (ਰਵਾਉਂਣਾ); ਪ੍ਰਾਕ੍ਰਿਤ - ਵਿਲਾਵਿਅ (ਫੁੱਟ-ਫੁੱਟ ਕੇ ਰਵਾਇਆ ਹੋਇਆ); ਸੰਸਕ੍ਰਿਤ - ਵਿਲਾਪਯਤਿ (विलापयति - ਵਿਰਲਾਪ ਕਰਾਉਂਦਾ ਹੈ)।
More Examples for ਵਿਲਲਾਇ
ਵਿਲਾੜਿ
ਦੌੜ ਕੇ, ਭੱਜ ਕੇ, ਛਾਲਾਂ ਮਾਰ ਕੇ; ਬੜੀ ਛੇਤੀ-ਛੇਤੀ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਲਹਿੰਦੀ - ਵਿਲਾੜ (ਭੱਜਣਾ, ਦੌੜ-ਭੱਜ ਕਰਨੀ)।
More Examples for ਵਿਲਾੜਿ
ਵਿਲਾੜਿ ਵਿਲਾੜਿ
ਦੌੜ ਦੌੜ ਕੇ, ਭੱਜ ਭੱਜ ਕੇ, ਛਾਲਾਂ ਮਾਰ ਕੇ; ਬੜੀ ਛੇਤੀ-ਛੇਤੀ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਲਹਿੰਦੀ - ਵਿਲਾੜ (ਭੱਜਣਾ, ਦੌੜ-ਭੱਜ ਕਰਨੀ)।
More Examples for ਵਿਲਾੜਿ ਵਿਲਾੜਿ
ਵੀਆਹੀਆ
ਵਿਆਹੀਆਂ (ਸੀਗੀਆਂ), ਵਿਆਹੀਆਂ (ਸੀ/ਸਨ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਆਹਣਾ (ਵਿਆਹ ਕਰਨਾ); ਪ੍ਰਾਕ੍ਰਿਤ - ਵਿਵਾਹੇਇ (ਵਿਆਹ ਕਰਦਾ ਹੈ); ਸੰਸਕ੍ਰਿਤ - ਵਿਵਾਹਯਤਿ (विवाहयति - ਵਿਆਹ ਵਿਚ ਕੁੜੀ ਦਿੰਦਾ ਹੈ)।
More Examples for ਵੀਆਹੀਆ
ਵੀਆਹੁ
ਵਿਆਹ, ਸ਼ਾਦੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਿਆਹ; ਸਿੰਧੀ - ਵਿਹਾਉ; ਅਪਭ੍ਰੰਸ਼ - ਵਿਵਾਹ/ਵਿਵਾਹੁ; ਪ੍ਰਾਕ੍ਰਿਤ - ਵਿਵਾਹ/ਵਿਆਹ; ਪਾਲੀ - ਵਿਵਾਹ; ਸੰਸਕ੍ਰਿਤ - ਵਿਵਾਹਹ (विवाह: - ਵਿਆਹ, ਸ਼ਾਦੀ)।
More Examples for ਵੀਆਹੁ
ਵੀਸਰਿਆ
ਵਿਸਰਿਆ ਹੈ, ਵਿਸਰ ਗਿਆ ਹੈ, ਭੁੱਲ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਸਰਣਾ (ਭੁੱਲ ਜਾਣਾ); ਪਾਲੀ - ਵਿੱਸਰਤਿ; ਸੰਸਕ੍ਰਿਤ - ਵਿਸ੍ਮਰਤਿ (विस्मरति - ਭੁੱਲਦਾ ਹੈ)।
More Examples for ਵੀਸਰਿਆ
ਵੀਸਰੇ
ਵਿਸਰ ਜਾਂਦੇ ਹਨ, ਵਿਸਰਜਨ ਹੋ ਜਾਂਦੇ ਹਨ; ਦੂਰ ਹੋ ਜਾਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਸਰਣਾ (ਭੁੱਲ ਜਾਣਾ); ਪਾਲੀ - ਵਿੱਸਰਤਿ; ਸੰਸਕ੍ਰਿਤ - ਵਿਸ੍ਮਰਤਿ (विस्मरति - ਭੁੱਲਦਾ ਹੈ)।
More Examples for ਵੀਸਰੇ
ਵੀਹ
ਵੀਹ।
ਵਿਆਕਰਣ: ਵਿਸ਼ੇਸ਼ਣ (ਸਜਣ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੀਹ/ਵੀਹ; ਲਹਿੰਦੀ/ਸਿੰਧੀ - ਵੀਹ; ਪੁਰਾਤਨ ਮਾਰਵਾੜੀ/ਬ੍ਰਜ - ਬੀਸ/ਵੀਸ; ਅਪਭ੍ਰੰਸ਼ - ਵੀਸ; ਪ੍ਰਾਕ੍ਰਿਤ - ਵਿੰਸਦਿ/ਵੀਸਇ/ਵੀਸੰ/ਵੀਸਾ; ਸੰਸਕ੍ਰਿਤ - ਵਿੰਸ਼ਤਿ (विंशति - ਵੀਹ/੨੦)।
More Examples for ਵੀਹ
ਵੀਚਾਰਿ
ਵਿਚਾਰ ਰਾਹੀਂ/ਦੁਆਰਾ, ਗਿਆਨ-ਵਿਚਾਰ ਰਾਹੀਂ/ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵੀਚਾਰ, ਚਰਚਾ)।
More Examples for ਵੀਚਾਰਿ
ਵੀਚਾਰਿਆ
ਵੀਚਾਰਿਆ ਹੈ, ਸਮਝਿਆ ਹੈ, ਜਾਣਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਚਾਰਣਾ (ਸੋਚਣਾ, ਗਹੁ ਕਰਨਾ); ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵੀਚਾਰ, ਚਰਚਾ)।
More Examples for ਵੀਚਾਰਿਆ
ਵੀਚਾਰੀ
ਵੀਚਾਰਿ, ਵੀਚਾਰ ਰਾਹੀਂ/ਦੁਆਰਾ, ਗਿਆਨ-ਵੀਚਾਰ ਰਾਹੀਂ/ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਚਾਰਣਾ (ਸੋਚਣਾ); ਪ੍ਰਾਕ੍ਰਿਤ - ਵਿਚਾਰਇ (ਘੁੰਮਦਾ ਹੈ); ਸੰਸਕ੍ਰਿਤ - ਵਿਚਾਰਤਿ (विचारति - ਇਧਰ-ਉਧਰ ਘੁੰਮਦਾ ਹੈ, ਵਿਚਾਰਦਾ ਹੈ)।
More Examples for ਵੀਚਾਰੀ
ਵੀਚਾਰੀਆ
ਵਿਚਾਰਵਾਨ।
ਵਿਆਕਰਣ: ਵਿਸ਼ੇਸ਼ਣ (ਮਨ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਚਾਰਣਾ (ਸੋਚਣਾ, ਗਹੁ ਕਰਨਾ); ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵੀਚਾਰ, ਚਰਚਾ)।
More Examples for ਵੀਚਾਰੀਆ
ਵੀਚਾਰੁ
ਵਿਚਾਰ; ਨਿਰਣਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵਿਚਾਰ, ਚਰਚਾ)।
More Examples for ਵੀਚਾਰੁ
ਵੀਚਾਰੇ
ਵਿਚਾਰ ਕਰਕੇ, ਵਿਚਾਰ (ਕਰਨ) ਕਰਕੇ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਚਾਰਣਾ (ਸੋਚਣਾ); ਪ੍ਰਾਕ੍ਰਿਤ - ਵਿਚਾਰਇ (ਘੁੰਮਦਾ ਹੈ); ਸੰਸਕ੍ਰਿਤ - ਵਿਚਾਰਤਿ (विचारति - ਇਧਰ-ਉਧਰ ਘੁੰਮਦਾ ਹੈ, ਵਿਚਾਰਦਾ ਹੈ)।
More Examples for ਵੀਚਾਰੇ
ਵੀਚਾਰੋ
ਵੀਚਾਰਦਾ ਹੈ, ਵੀਚਾਰ (ਕਰਦਾ ਹੈ); ਗਿਆਨ-ਵੀਚਾਰ (ਕਰਦਾ ਹੈ)।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵਿਚਾਰ, ਚਰਚਾ)।
More Examples for ਵੀਚਾਰੋ
ਵੀਚਾਰੋਵਾ
ਵੀਚਾਰੁ, ਵਿਚਾਰ, ਨਿਰਣਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵਿਚਾਰ, ਚਰਚਾ)।
More Examples for ਵੀਚਾਰੋਵਾ
ਵੀਛੁੜੇ
ਵਿਛੜੇ ਹਾਂ, ਵਿਛੜੇ ਹੋਏ ਹਾਂ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਛੁੜਨਾ; ਪੁਰਾਤਨ ਪੰਜਾਬੀ - ਵਿਛੜਣਾ (ਵਖ/ਅਲੱਗ ਹੋਣਾ, ਹਟਾਉਣਾ); ਸਿੰਧੀ - ਵਿਛੁੜਣੁ (ਵਖ/ਅਲੱਗ ਹੋਣਾ); ਪ੍ਰਾਕ੍ਰਿਤ - ਵਿਚ੍ਛਡਿਅ (ਵਖ/ਅਲੱਗ); ਸੰਸਕ੍ਰਿਤ - ਵਿਕ੍ਸ਼ੁਟਤਿ (विक्षुटति - ਅਲੱਗ ਹੋ ਜਾਂਦਾ ਹੈ/ਟੁਟ ਜਾਂਦਾ ਹੈ)।
More Examples for ਵੀਛੁੜੇ
ਵੀਛੁੜੈ
ਵਿਛੜਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਛੁੜਨਾ; ਪੁਰਾਤਨ ਪੰਜਾਬੀ - ਵਿਛੜਣਾ (ਵਖ/ਅਲਗ ਹੋਣਾ, ਹਟਾਉਣਾ); ਸਿੰਧੀ - ਵਿਛੁੜਣੁ (ਵਖ/ਅਲਗ ਹੋਣਾ); ਪ੍ਰਾਕ੍ਰਿਤ - ਵਿਚ੍ਛਡਿਅ (ਵਖ/ਅਲਗ); ਸੰਸਕ੍ਰਿਤ - ਵਿਕ੍ਸ਼ੁਟਤਿ (विक्षुटति - ਅਲਗ ਹੋ ਜਾਂਦਾ ਹੈ/ਟੁਟ ਜਾਂਦਾ ਹੈ)।
More Examples for ਵੀਛੁੜੈ
ਵੀਰ
ਵੀਰ, ਭਰਾ; ਸੰਬੰਧੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੀਰ/ਬੀਰ; ਲਹਿੰਦੀ - ਵੀਰ (ਭਰਾ); ਬ੍ਰਜ/ਸਿੰਧੀ - ਵੀਰੁ (ਸੂਰਮਾ); ਕਸ਼ਮੀਰੀ - ਵੀਰ (ਬਹਾਦਰ ਆਦਮੀ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵੀਰ (ਸੂਰਮਾ); ਸੰਸਕ੍ਰਿਤ - ਵੀਰ (वीर - ਆਦਮੀ; ਸੂਰਮਾ; ਪੁੱਤਰ)।
More Examples for ਵੀਰ
ਵੀਰਵਾਰਿ
ਵੀਰਵਾਰ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਵੀਰਵਾਰ (ਹਫ਼ਤੇ ਦਾ ਚੌਥਾ ਦਿਨ/ਵੀਰਵਾਰ); ਸੰਸਕ੍ਰਿਤ - ਵਾਰਹ (वार: - ਨੀਅਤ ਸਮਾਂ, ਆਪਣੀ ਵਾਰੀ, ਹਫ਼ਤੇ ਦਾ ਦਿਨ) + ਸੰਸਕ੍ਰਿਤ - ਵੀਰ (वीर - ਆਦਮੀ; ਸੂਰਮਾ; ਪੁੱਤਰ)।
More Examples for ਵੀਰਵਾਰਿ
ਵੁਠੜਾ
ਵਸਿਆ (ਹੈ), ਵਸ ਗਿਆ (ਹੈ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੁਠਾ; ਲਹਿੰਦੀ - ਵੁੱਠਾ; ਸਿੰਧੀ - ਵੁਠੋ (ਵਰ੍ਹਿਆ; ਵੱਸਿਆ); ਪ੍ਰਾਕ੍ਰਿਤ/ਪਾਲੀ - ਵੁਟ੍ਠ; ਸੰਸਕ੍ਰਿਤ - ਵ੍ਰਿਸ਼੍ਟ (वृष्ट - ਵਰ੍ਹਿਆ)।
More Examples for ਵੁਠੜਾ
ਵੇਸ
ਵੇਸ, ਰੂਪ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵੇਸ; ਸੰਸਕ੍ਰਿਤ - ਵੇਸ਼ (वेष/वेश - ਵੇਸ, ਪੌਸ਼ਾਕ, ਕਪੜੇ, ਪਹਿਰਾਵਾ)।
More Examples for ਵੇਸ
ਵੇਸਾ
ਵੇਸ; ਰੂਪ, ਸਰੂਪ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵੇਸ; ਸੰਸਕ੍ਰਿਤ - ਵੇਸ਼ (वेष/वेश - ਵੇਸ, ਪੌਸ਼ਾਕ, ਵਸਤ੍ਰ, ਪਹਿਰਾਵਾ)।
More Examples for ਵੇਸਾ
ਵੇਸੀ
ਵੇਸੀਂ, ਵੇਸਾਂ ਨਾਲ, ਭੇਖਾਂ ਨਾਲ, ਪਹਿਰਾਵਿਆਂ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵੇਸ; ਸੰਸਕ੍ਰਿਤ - ਵੇਸ਼ (वेष/वेश - ਵੇਸ, ਪੌਸ਼ਾਕ, ਵਸਤ੍ਰ, ਪਹਿਰਾਵਾ)।
More Examples for ਵੇਸੀ
ਵੇਸੁ
ਵੇਸ; ਰੂਪ, ਸਰੂਪ; ਸ਼ਖਸੀਅਤ, ਸੁਭਾਅ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵੇਸ; ਸੰਸਕ੍ਰਿਤ - ਵੇਸ਼ (वेष/वेश - ਵੇਸ, ਪੌਸ਼ਾਕ, ਵਸਤ੍ਰ, ਪਹਿਰਾਵਾ)।
More Examples for ਵੇਸੁ
ਵੇਸੁ
ਵੇਸ; ਰੂਪ, ਸਰੂਪ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵੇਸ; ਸੰਸਕ੍ਰਿਤ - ਵੇਸ਼ (वेष/वेश - ਵੇਸ, ਪੌਸ਼ਾਕ, ਵਸਤ੍ਰ, ਪਹਿਰਾਵਾ)।
ਵੇਸੁਆ
ਵੇਸਵਾ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੇਸਵਾ/ਵੇਸਵਾ; ਲਹਿੰਦੀ - ਵੇਸਵਾ; ਰਾਜਸਥਾਨੀ - ਬੇਸੁਯਾ; ਬ੍ਰਜ - ਬੇਸਵਾ/ਵੇਸਵਾ/ਵੇਸ੍ਯਾ; ਅਪਭ੍ਰੰਸ਼ - ਵੇਸ; ਪ੍ਰਾਕ੍ਰਿਤ - ਵੇਸਾ/ਵੇੱਸਾ; ਪਾਲੀ - ਵੇਸੀ; ਸੰਸਕ੍ਰਿਤ - ਵੇਸ਼੍ਯਾ (वेश्या - ਵੇਸਵਾ)।
More Examples for ਵੇਸੁਆ
ਵੇਸੇ
ਵੇਸ ਵਾਲੇ ਵਿਚ, ਭੇਖ ਵਾਲੇ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵੇਸ; ਸੰਸਕ੍ਰਿਤ - ਵੇਸ਼ (वेष/वेश - ਵੇਸ, ਪੌਸ਼ਾਕ, ਵਸਤ੍ਰ, ਪਹਿਰਾਵਾ)।
More Examples for ਵੇਸੇ
ਵੇਕਾ
ਭਾਂਤ ਦੇ, (ਭਾਂਤ) ਭਾਂਤ ਦੇ, (ਕਈ) ਕਿਸਮ ਦੇ; ਕਈ ਪ੍ਰਕਾਰ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੇਕੀ; ਸਿੰਧੀ - ਵੇਕੁ (ਫਰਕ); ਪ੍ਰਾਕ੍ਰਿਤ - ਵਿਵੇਅ (ਭੇਦ, ਅੰਤਰ); ਸੰਸਕ੍ਰਿਤ - ਵਿਵੇਕਹ (विवेक: - ਵਿਵੇਚਨ, ਵਿਚਾਰ, ਭੇਦ, ਅੰਤਰ)।
More Examples for ਵੇਕਾ
ਵੇਕਾਰ
ਵਿਕਾਰੀਆਂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੇਕਾਰ; ਸੰਸਕ੍ਰਿਤ - ਵਿਕਾਰ (विकार - ਭੈੜਾ ਸੁਭਾਉ)।
More Examples for ਵੇਕਾਰ
ਵੇਖਹਿ
ਵੇਖਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਵੇਖਣ (ਵੇਖਣਾ); ਪ੍ਰਾਕ੍ਰਿਤ - ਵੇਹਇ; ਸੰਸਕ੍ਰਿਤ - ਵਿਕਸ਼ਤੇ (विक्षते - ਵੇਖਦਾ ਹੈ)।
More Examples for ਵੇਖਹਿ
ਵੇਖਹੁ
ਵੇਖੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵੇਖਣ (ਵੇਖਣਾ); ਪ੍ਰਾਕ੍ਰਿਤ - ਵੇਹਇ; ਸੰਸਕ੍ਰਿਤ - ਵਿਕਸ਼ਤੇ (विक्षते - ਵੇਖਦਾ ਹੈ)।
More Examples for ਵੇਖਹੁ
ਵੇਖਣ
ਵੇਖਣ (ਲਈ)।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵੇਖਣ (ਵੇਖਣਾ); ਸੰਸਕ੍ਰਿਤ - ਵੀਕਸ਼ਤੇ/ਵੀਕ੍ਸ਼ਯਤਿ (वीक्षते/वीक्षयति - ਵੇਖਦਾ ਹੈ)।
More Examples for ਵੇਖਣ
ਵੇਖਣਹਾਰਾ
ਵੇਖਣਹਾਰ, ਵੇਖਣਵਾਲਾ, ਦੇਖ-ਭਾਲ ਕਰਨ ਵਾਲਾ, ਸਾਂਭ-ਸੰਭਾਲ ਕਰਨ ਵਾਲਾ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦੇਖਨਹਾਰਾ/ਦੇਖਨਹਾਰ; ਪੁਰਾਤਨ ਪੰਜਾਬੀ - ਵੇਖਣਹਾਰਾ/ਵੇਖਣਹਾਰ; ਅਪਭ੍ਰੰਸ਼ - ਦੇਕ੍ਖਣਿਹਾਰਯ; ਪ੍ਰਾਕ੍ਰਿਤ - ਦੇਕ੍ਖਣਹਾੲਅ; ਸੰਸਕ੍ਰਿਤ - ਦਰ੍ਸ਼ਨਕਾਰ (दर्शनकार - ਵੇਖਣ ਵਾਲਾ)।
More Examples for ਵੇਖਣਹਾਰਾ
ਵੇਖਿ
ਵੇਖਦਾ ਹੈ, ਵੇਖ ਰਿਹਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵੇਖਣ (ਵੇਖਣਾ); ਪ੍ਰਾਕ੍ਰਿਤ - ਵੇਹਇ; ਸੰਸਕ੍ਰਿਤ - ਵਿਕਸ਼ਤੇ (विक्षते - ਵੇਖਦਾ ਹੈ)।
More Examples for ਵੇਖਿ
ਵੇਖੁ
ਵੇਖ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵੇਖਣ (ਵੇਖਣਾ); ਪ੍ਰਾਕ੍ਰਿਤ - ਵੇਹਇ; ਸੰਸਕ੍ਰਿਤ - ਵਿਕਸ਼ਤੇ (विक्षते - ਵੇਖਦਾ ਹੈ)।
More Examples for ਵੇਖੁ
ਵੇਖੈ
ਵੇਖਦਾ ਹੈ, ਵੇਖ ਰਿਹਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵੇਖਣ (ਵੇਖਣਾ); ਪ੍ਰਾਕ੍ਰਿਤ - ਵੇਹਇ; ਸੰਸਕ੍ਰਿਤ - ਵੀਕ੍ਸ਼ਤੇ/ਵੀਕ੍ਸ਼ਯਤਿ (वीक्षते/वीक्षयति - ਵੇਖਦਾ ਹੈ)।
More Examples for ਵੇਖੈ
ਵੇਗ
(ਪਉਣ ਦੇ) ਵੇਗ ਵਾਲੇ, (ਹਵਾ ਸਮਾਨ) ਤੇਜ ਚਾਲ ਚੱਲਣ ਵਾਲੇ (ਘੋੜੇ)।
ਵਿਆਕਰਣ: ਵਿਸ਼ੇਸ਼ਣ (ਤੁਰੇ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਵੇਗ; ਅਪਭ੍ਰੰਸ਼ - ਵੇਗ/ਵੇੱਗ; ਪ੍ਰਾਕ੍ਰਿਤ - ਵੇਅ/ਵੇਗ; ਪਾਲੀ - ਵੇੱਗ; ਸੰਸਕ੍ਰਿਤ - ਵੇਗਹ (वेग: - ਆਵੇਗ, ਸੰਵੇਗ, ਗਤੀ, ਤੇਜੀ)।
More Examples for ਵੇਗ
ਵੇਚਾਰਿਆ
ਵਿਚਾਰੇ; ਵਿਚਾਰੇ ਮਨੁਖ।
ਵਿਆਕਰਣ: ਵਿਸ਼ੇਸ਼ਣ (ਹੋਰਿ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਬੇਚਾਰਹ (ਸਹਾਇਤਾ ਤੋਂ ਵਿਰਵਾ)।
More Examples for ਵੇਚਾਰਿਆ
ਵੇਚਾਰੀਆ
ਵੇਚਾਰੀ/ਵਿਚਾਰੀ।
ਵਿਆਕਰਣ: ਵਿਸ਼ੇਸ਼ਣ (ਦੇਹ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਬੇਚਾਰਹ (ਸਹਾਇਤਾ ਤੋਂ ਵਿਰਵਾ)।
More Examples for ਵੇਚਾਰੀਆ
ਵੇਛੋੜਾ
ਵਿਛੋੜਾ (ਹੋ ਗਿਆ), ਵਿਛੋੜਾ (ਪੈ ਗਿਆ)।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਛੋੜਾ/ਬਿਛੋੜਾ; ਲਹਿੰਦੀ - ਵਿਛੋੜਾ; ਸੰਸਕ੍ਰਿਤ - ਵਿਕ੍ਸ਼ੋਟ* (विक्षोट - ਵਿਛੋੜਾ)।
More Examples for ਵੇਛੋੜਾ
ਵੇਤਗਾ
ਵੇ-ਤਗਾ, ਧਾਗੇ ਤੋਂ ਬਿਨਾਂ, ਜਨੇਊ ਤੋਂ ਬਿਨਾਂ।
ਵਿਆਕਰਣ: ਵਿਸ਼ੇਸ਼ਣ (ਓਹੁ ਜਜਮਾਨ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੇ/ਬੇ; ਫ਼ਾਰਸੀ - ਬੇ/ਬੀ (ਬਿਨਾ, ਬਗ਼ੈਰ)<footnote:27> + ਪੁਰਾਤਨ ਪੰਜਾਬੀ - ਤਗਾ/ਤਗੁ; ਅਪਭ੍ਰੰਸ਼/ਪ੍ਰਾਕ੍ਰਿਤ - ਤੱਗ; ਸੰਸਕ੍ਰਿਤ - ਤ੍ਰਾੱਗ (त्राग्ग - ਡੋਰਾ, ਧਾਗਾ)।
More Examples for ਵੇਤਗਾ
ਵੇਦ
ਗਿਆਨ; ਗਿਆਨ-ਵੀਚਾਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਵੇਦ; ਸੰਸਕ੍ਰਿਤ - ਵੇਦ੍ (वेद् - ਗਿਆਨ, ਅਧਿਆਤਮਕ ਗਿਆਨ)।
More Examples for ਵੇਦ
ਵੇਦਾ
ਵੇਦਾਂ (ਸਮੇਤ), ਸਨਾਤਨ ਮਤ ਦੇ ਚਾਰ ਪ੍ਰਾਚੀਨ ਧਾਰਮਕ ਗ੍ਰੰਥਾਂ (ਸਮੇਤ)।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਵੇਦ; ਸੰਸਕ੍ਰਿਤ - ਵੇਦ੍ (वेद् - ਗਿਆਨ, ਅਧਿਆਤਮਕ ਗਿਆਨ)।
More Examples for ਵੇਦਾ
ਵੇਮੁਖੁ
ਬੇਮੁਖ, ਮੂੰਹ ਮੋੜਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਕੋ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੇਮੁਖ; ਬ੍ਰਜ - ਵੇਮੁਖ/ਬਿਮੁਖ/ਬੇਮੁਖ (ਮੁੜਿਆ ਹੋਇਆ, ਬੇਧਿਆਨਾ, ਅਸ਼ਿਸ਼ਟ); ਸੰਸਕ੍ਰਿਤ - ਵਿਮੁਖ (विमुख - ਉਲਟਾ, ਜਿਸ ਦਾ ਮੂੰਹ ਮੋੜਿਆ ਹੋਇਆ ਹੋਵੇ, ਜਿਸ ਦਾ ਮੂੰਹ ਫੇਰਿਆ ਹੋਵੇ)।
More Examples for ਵੇਮੁਖੁ
ਵੇਲ
ਵੇਲ; ਵੰਸ਼, ਕੁਲ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਵਧੀ/ਬ੍ਰਜ - ਬੇਲ/ਬੇਲਿ; ਪ੍ਰਾਕ੍ਰਿਤ - ਵੇੱਲੀ (ਵੇਲ); ਸੰਸਕ੍ਰਿਤ - ਵੇੱਲਿ (वेल्लि - ਵੇਲ ਵਰਗਾ ਬੂਟਾ)।
More Examples for ਵੇਲ
ਵੇਲਾ
ਵੇਲਾ, ਸਮਾਂ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੇਲਾ/ਵੇਲਾ (ਸਮਾਂ); ਬ੍ਰਜ - ਬੇਰਾ/ਬੇਲਾ/ਵੇਲਾ; ਪ੍ਰਾਕ੍ਰਿਤ - ਵੇਲਾ (ਸਮੁੰਦਰੀ ਕੰਢਾ, ਜਵਾਰ-ਭਾਟਾ; ਸਮਾਂ, ਮੌਕਾ); ਪਾਲੀ - ਵੇਲਾ (ਸਮੁੰਦਰੀ ਕੰਢਾ; ਸਮਾਂ); ਸੰਸਕ੍ਰਿਤ - ਵੇਲਾ (वेला - ਹੱਦ/ਸੀਮਾ; ਸਮਾਂ)।
More Examples for ਵੇਲਾ
ਵੇਲਾ
ਵੇਲਾ, ਸਮਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੇਲਾ/ਵੇਲਾ (ਸਮਾਂ); ਬ੍ਰਜ - ਬੇਰਾ/ਬੇਲਾ/ਵੇਲਾ; ਪ੍ਰਾਕ੍ਰਿਤ - ਵੇਲਾ (ਸਮੁੰਦਰੀ ਕੰਢਾ, ਜਵਾਰ-ਭਾਟਾ; ਸਮਾਂ, ਮੌਕਾ); ਪਾਲੀ - ਵੇਲਾ (ਸਮੁੰਦਰੀ ਕੰਢਾ; ਸਮਾਂ); ਸੰਸਕ੍ਰਿਤ - ਵੇਲਾ (वेला - ਹੱਦ/ਸੀਮਾ; ਸਮਾਂ)।
ਵੇਲੈ
(ਤਿਤ/ਤਿਸ) ਵੇਲੇ, (ਉਸ) ਵੇਲੇ, (ਉਸ) ਸਮੇਂ; ਉਦੋਂ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੇਲਾ/ਵੇਲਾ (ਸਮਾਂ); ਬ੍ਰਜ - ਬੇਰਾ/ਬੇਲਾ/ਵੇਲਾ; ਪ੍ਰਾਕ੍ਰਿਤ - ਵੇਲਾ (ਸਮੁੰਦਰੀ ਕੰਢਾ, ਜਵਾਰ-ਭਾਟਾ; ਸਮਾਂ, ਮੌਕਾ); ਪਾਲੀ - ਵੇਲਾ (ਸਮੁੰਦਰੀ ਕੰਢਾ; ਸਮਾਂ); ਸੰਸਕ੍ਰਿਤ - ਵੇਲਾ (वेला - ਹੱਦ/ਸੀਮਾ; ਸਮਾਂ)।
More Examples for ਵੇਲੈ
ਵੈਸਾਖਿ
ਵੈਸਾਖ ਦੁਆਰਾ, ਦੇਸੀ ਸਾਲ ਦੇ ਦੂਜੇ ਮਹੀਨੇ ਵੈਸਾਖ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੈਸਾਖ; ਸਿੰਧੀ - ਵੇਸਾਖੁ; ਸੰਸਕ੍ਰਿਤ - ਵੈਸ਼ਾਖਹ (वैशाख: - ਅਪ੍ਰੈਲ-ਮਈ ਦੇ ਸਮਾਨੰਤਰ ਹਿੰਦੂ ਚੰਦਰ-ਸਾਲ ਦੇ ਬਾਰ੍ਹਾਂ ਮਹੀਨਿਆਂ ਵਿਚੋਂ ਦੂਜਾ ਮਹੀਨਾ।