ਲਇਆ

(ਹਰ) ਲਿਆ ਹੈ, (ਠੱਗ) ਲਿਆ ਹੈ, (ਚੁਰਾ) ਲਿਆ ਹੈ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਲਇਆ; ਅਪਭ੍ਰੰਸ਼ - ਲਇਅ; ਸੰਸਕ੍ਰਿਤ - ਲਾਤ (लात - ਲਿਆ, ਪ੍ਰਾਪਤ ਕੀਤਾ)।

More Examples

ਲਇਐ

ਲੈਣ ਨਾਲ/ਲੈਣ ਸਦਕਾ, ਜਪਣ ਨਾਲ/ਜਪਣ ਸਦਕਾ।

ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੈਣਾ (ਲੈਣਾ); ਲਹਿੰਦੀ - ਲੇਵਣ/ਲੈਹਣ (ਲੈਣਾ, ਪ੍ਰਾਪਤ ਕਰਨਾ); ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜਦਾ ਹੈ, ਲੈਂਦਾ ਹੈ)।

ਲਈ

(ਹਰ) ਲਈ ਹੈ, (ਲੁੱਟ) ਲਈ ਹੈ, (ਠੱਗ) ਲਈ ਹੈ, (ਚੁਰਾ) ਲਈ ਹੈ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੈਣਾ (ਲੈਣਾ); ਲਹਿੰਦੀ - ਲੇਵਣ/ਲੈਹਣ (ਲੈਣਾ, ਪ੍ਰਾਪਤ ਕਰਨਾ); ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜਦਾ ਹੈ, ਲੈਂਦਾ ਹੈ)।

ਲਈਅਹਿ

(ਖੋਹ) ਲਏ ਜਾਂਦੇ ਹਨ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੈਣਾ (ਲੈਣਾ); ਲਹਿੰਦੀ - ਲੇਵਣ/ਲੈਹਣ (ਲੈਣਾ, ਪ੍ਰਾਪਤ ਕਰਨਾ); ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜਦਾ ਹੈ, ਲੈਂਦਾ ਹੈ)।

ਲਏ

ਸਮਾ ਲੈਂਦਾ ਹੈ, ਲੀਨ ਕਰ ਲੈਂਦਾ ਹੈ।

ਵਿਆਕਰਣ: ਸੰਜੁਕਤ ਕਿਰਿਆਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਸਮਾਉਣਾ; ਸਿੰਧੀ - ਸਮਾਇਜਣੁ ( ਸੰਮਿਲਤ ਹੋਣਾ); ਪ੍ਰਾਕ੍ਰਿਤ - ਸੰਮਾਇ (ਵਿਚ ਸੰਮਿਲਤ ਹੈ); ਪਾਲੀ - ਸੱਮਿਤ; ਸੰਸਕ੍ਰਿਤ - ਸੰਮਾਤਿ (संमाति - ਵਿਚ ਸੰਮਿਲਤ ਹੈ)। + ਪੁਰਾਤਨ ਪੰਜਾਬੀ - ਲਏ; ਅਪਭ੍ਰੰਸ਼/ਪ੍ਰਾਕ੍ਰਿਤ - ਲਇਅ; ਸੰਸਕ੍ਰਿਤ - ਲਾਤਿ (लाति - ਲੈਂਦਾ ਹੈ)।

ਲਏ ਲਿਖਾਇ

ਲਿਖਾ ਲਏ ਗਏ ਹਨ, ਉਕਰੇ ਜਾ ਚੁੱਕੇ ਹਨ; ਨਿਸ਼ਚਿਤ/ ਮੁਕਰਰ ਕੀਤੇ ਜਾ ਚੁੱਕੇ ਹਨ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਏ; ਅਪਭ੍ਰੰਸ਼/ਪ੍ਰਾਕ੍ਰਿਤ - ਲਇਅ; ਸੰਸਕ੍ਰਿਤ - ਲਾਤਿ (लाति - ਲੈਂਦਾ ਹੈ) + ਪੁਰਾਤਨ ਪੰਜਾਬੀ - ਲਿਖਣੁ (ਲਿਖਣਾ); ਸੰਸਕ੍ਰਿਤ - ਲਿਖਯਤਿ (लिखयति - ਲਿਖਿਆ ਜਾਂਦਾ ਹੈ)।

ਲਏਹਾ

ਲਈਏ; ਜਪੀਏ, ਅਰਾਧੀਏ, ਚਿੰਤਨ ਕਰੀਏ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੈਣਾ (ਲੈਣਾ); ਲਹਿੰਦੀ - ਲੇਵਣ/ਲੈਹਣ (ਲੈਣਾ, ਪ੍ਰਾਪਤ ਕਰਨਾ); ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜਦਾ ਹੈ, ਲੈਂਦਾ ਹੈ)।

ਲਹਸਹਿ

ਲਭ ਸਕੇਂਗਾ, ਭਾਲ ਸਕੇਂਗਾ, ਢੂੰਡ ਸਕੇਂਗਾ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਹਣਾ/ਲਹਿਣਾ (ਲਭਣਾ, ਲੈਣਾ); ਸਿੰਧੀ - ਲਹਣੁ (ਪ੍ਰਾਪਤ ਕਰਨਾ); ਅਪਭ੍ਰੰਸ਼ - ਲਹਇ; ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਪਾਲੀ - ਲਭਤਿ (ਪ੍ਰਾਪਤ ਕਰਦਾ ਹੈ); ਸੰਸਕ੍ਰਿਤ - ਲਭਤੇ/ਲਭਯਤਿ (लभते/लभयति - ਫੜ੍ਹਦਾ ਹੈ, ਲੈਂਦਾ ਹੈ)।

ਲਹਣਾ

ਲਹਣਾ, ਗੁਰੂ ਨਾਨਕ ਸਾਹਿਬ ਦਾ ਸੇਵਕ ਭਾਈ ਲਹਣਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਹਣਾ/ਲਹਿਣਾ (ਲਭਣਾ, ਲੈਣਾ; ਗੁਰੂ ਅੰਗਦ ਸਾਹਿਬ ਜੀ ਦਾ ਨਾਂ); ਸਿੰਧੀ - ਲਹਣੁ (ਪ੍ਰਾਪਤ ਕਰਨਾ); ਅਪਭ੍ਰੰਸ਼ - ਲਹਇ; ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਪਾਲੀ - ਲਭਤਿ (ਪ੍ਰਾਪਤ ਕਰਦਾ ਹੈ); ਸੰਸਕ੍ਰਿਤ - ਲਭਤੇ/ਲਭਯਤਿ (लभते/लभयति - ਫੜ੍ਹਦਾ ਹੈ, ਲੈਂਦਾ ਹੈ)।

ਲਹਣੇ

ਲਹਣੇ (ਦੀ), ਗੁਰੂ ਨਾਨਕ ਸਾਹਿਬ ਦੇ ਸੇਵਕ ਭਾਈ ਲਹਣਾ ਜੀ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਹਣਾ/ਲਹਿਣਾ (ਲਭਣਾ, ਲੈਣਾ; ਗੁਰੂ ਅੰਗਦ ਸਾਹਿਬ ਜੀ ਦਾ ਨਾਂ); ਸਿੰਧੀ - ਲਹਣੁ (ਪ੍ਰਾਪਤ ਕਰਨਾ); ਅਪਭ੍ਰੰਸ਼ - ਲਹਇ; ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਪਾਲੀ - ਲਭਤਿ (ਪ੍ਰਾਪਤ ਕਰਦਾ ਹੈ); ਸੰਸਕ੍ਰਿਤ - ਲਭਤੇ/ਲਭਯਤਿ (लभते/लभयति - ਫੜ੍ਹਦਾ ਹੈ, ਲੈਂਦਾ ਹੈ)।

ਲਹਨੑਿ

ਲੈਂਦੇ, ਪ੍ਰਾਪਤ ਕਰਦੇ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਲਹਨ; ਪ੍ਰਾਕ੍ਰਿਤ - ਲਹੰਤਿ (ਲੈਂਦੇ ਹਨ); ਪਾਲੀ - ਲਭੰਤਿ (ਪ੍ਰਾਪਤ ਕਰਦੇ ਹਨ); ਸੰਸਕ੍ਰਿਤ - ਲਭੰਤੇ (लभन्ते - ਫੜ੍ਹਦੇ ਹੈ, ਲੈਂਦੇ ਹੈ)।

ਲਹੰਨਿ

ਲੈਂਦੇ ਹਨ, ਪ੍ਰਾਪਤ ਕਰਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਹਣਾ/ਲਹਿਣਾ (ਲਭਣਾ, ਲੈਣਾ); ਸਿੰਧੀ - ਲਹਣੁ (ਪ੍ਰਾਪਤ ਕਰਨਾ); ਅਪਭ੍ਰੰਸ਼ - ਲਹਇ; ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਪਾਲੀ - ਲਭਤਿ (ਪ੍ਰਾਪਤ ਕਰਦਾ ਹੈ); ਸੰਸਕ੍ਰਿਤ - ਲਭਤੇ/ਲਭਯਤਿ (लभते/लभयति - ਫੜ੍ਹਦਾ ਹੈ, ਲੈਂਦਾ ਹੈ)।

ਲਹਨਿ੍

ਲੈਂਦੀਆਂ ਸਨ, ਪ੍ਰਾਪਤ ਕਰਦੀਆਂ ਸਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਲਹਨ; ਪ੍ਰਾਕ੍ਰਿਤ - ਲਹੰਤਿ (ਲੈਂਦੇ ਹਨ); ਪਾਲੀ - ਲਭੰਤਿ (ਪ੍ਰਾਪਤ ਕਰਦੇ ਹਨ); ਸੰਸਕ੍ਰਿਤ - ਲਭੰਤੇ (लभन्ते - ਫੜ੍ਹਦੇ ਹੈ, ਲੈਂਦੇ ਹੈ)।

ਲਹਿ

ਲਹਿ (ਜਾਂਦੀ ਹੈ), ਲਥ (ਜਾਂਦੀ ਹੈ), ਉਤਰ (ਜਾਂਦੀ ਹੈ); ਦੂਰ (ਹੋ ਜਾਂਦੀ ਹੈ)।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਹਣਾ/ਲਹਿਣਾ (ਲਭਣਾ, ਲੈਣਾ; ਗੁਰੂ ਅੰਗਦ ਸਾਹਿਬ ਜੀ ਦਾ ਨਾਂ); ਸਿੰਧੀ - ਲਹਣੁ (ਪ੍ਰਾਪਤ ਕਰਨਾ); ਅਪਭ੍ਰੰਸ਼ - ਲਹਇ; ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਪਾਲੀ - ਲਭਤਿ (ਪ੍ਰਾਪਤ ਕਰਦਾ ਹੈ); ਸੰਸਕ੍ਰਿਤ - ਲਭਤੇ/ਲਭਯਤਿ (लभते/लभयति - ਫੜ੍ਹਦਾ ਹੈ, ਲੈਂਦਾ ਹੈ)।

ਲਹਿ ਪਾਵੈ

ਲੱਭ ਪਾਉਂਦਾ ਹੈ, ਲੱਭ ਲੈਂਦਾ ਹੈ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਹਣਾ/ਲਹਿਣਾ (ਲਭਣਾ, ਲੈਣਾ; ਗੁਰੂ ਅੰਗਦ ਸਾਹਿਬ ਜੀ ਦਾ ਨਾਂ); ਸਿੰਧੀ - ਲਹਣੁ (ਪ੍ਰਾਪਤ ਕਰਨਾ); ਅਪਭ੍ਰੰਸ਼ - ਲਹਇ; ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਪਾਲੀ - ਲਭਤਿ (ਪ੍ਰਾਪਤ ਕਰਦਾ ਹੈ); ਸੰਸਕ੍ਰਿਤ - ਲਭਤੇ/ਲਭਯਤਿ (लभते/लभयति - ਫੜ੍ਹਦਾ ਹੈ, ਲੈਂਦਾ ਹੈ) + ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।

ਲਹਿਆ

(ਬੁੱਝ) ਲਿਆ ਹੈ, (ਸਮਝ) ਲਿਆ ਹੈ, (ਜਾਣ) ਲਿਆ ਹੈ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਹਣਾ/ਲਹਿਣਾ (ਲਭਣਾ, ਲੈਣਾ); ਸਿੰਧੀ - ਲਹਣੁ (ਪ੍ਰਾਪਤ ਕਰਨਾ); ਅਪਭ੍ਰੰਸ਼ - ਲਹਇ; ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਪਾਲੀ - ਲਭਤਿ (ਪ੍ਰਾਪਤ ਕਰਦਾ ਹੈ); ਸੰਸਕ੍ਰਿਤ - ਲਭਤੇ/ਲਭਯਤਿ (लभते/लभयति - ਫੜ੍ਹਦਾ ਹੈ, ਲੈਂਦਾ ਹੈ)।

ਲਹੈ

ਲੈ ਸਕਦੀ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਹੈ; ਅਪਭ੍ਰੰਸ਼ - ਲਹਇ; ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਪਾਲੀ - ਲਭਤਿ (ਪ੍ਰਾਪਤ ਕਰਦਾ ਹੈ); ਸੰਸਕ੍ਰਿਤ - ਲਭਤੇ/ਲਭਯਤਿ (लभते/लभयति - ਫੜ੍ਹਦਾ ਹੈ, ਲੈਂਦਾ ਹੈ)।

ਲਖ

(ਚਉਰਾਸੀ/ਚੌਰਾਸੀ) ਲਖ।

ਵਿਆਕਰਣ: ਵਿਸ਼ੇਸ਼ਣ (ਜੂਨਾਂ ਦਾ), ਸੰਬੰਧ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ/ਅਪਭ੍ਰੰਸ਼ - ਲਖ; ਪ੍ਰਾਕ੍ਰਿਤ - ਲੱਖ; ਸੰਸਕ੍ਰਿਤ - ਲਕ੍ਸ਼ (लक्ष - ਲਖ)।

More Examples

ਲਖਾਵੈ

ਲਖਾਵੇ, ਵਿਖਾਵੇ, ਦਰਸਾਵੇ; ਜਣਾਵੇ, ਸਮਝਾਵੇ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਲਖਨਾ; ਪੁਰਾਤਨ ਪੰਜਾਬੀ - ਲਖਣਾ (ਸਮਝਣਾ); ਲਹਿੰਦੀ - ਲਖਣ (ਵੇਖਣਾ); ਸਿੰਧੀ - ਲਖਣੁ (ਸੁਨਿਸਚਿਤ ਕਰਨਾ/ਪਤਾ ਲਗਾਉਣਾ); ਪ੍ਰਾਕ੍ਰਿਤ - ਲਕ੍ਖਅਇ (ਦੇਖਦਾ ਹੈ, ਜਾਣਦਾ ਹੈ); ਸੰਸਕ੍ਰਿਤ - ਲਕ੍ਸ਼ਤਿ (लक्षति - ਪਛਾਣਦਾ ਹੈ; ਦੇਖਦਾ/ਸਮਝਦਾ ਹੈ)।

ਲਖਿਆ

ਲਖਿਆ (ਜਾ ਸਕਦਾ), ਜਾਣਿਆ (ਜਾ ਸਕਦਾ)।

ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਖਿਆ; ਬ੍ਰਜ - ਲਖਿਯਾ; ਅਪਭ੍ਰੰਸ਼ - ਲਕਿ੍ਖਯਾ (ਦੇਖਿਆ, ਸਮਝਿਆ); ਪ੍ਰਾਕ੍ਰਿਤ - ਲਕ੍ਖਅਇ; ਪਾਲੀ - ਲਕ੍ਖਇ (ਦੇਖਦਾ ਹੈ, ਜਾਣਦਾ ਹੈ); ਸੰਸਕ੍ਰਿਤ - ਲਕ੍ਸ਼ਤਿ (लक्षति - ਪਛਾਣਦਾ ਹੈ; ਦੇਖਦਾ/ਸਮਝਦਾ ਹੈ)।

ਲਖਿਆ ਜਾਇ

ਲਖਿਆ ਜਾ ਸਕਦਾ, ਜਾਣਿਆ ਜਾ ਸਕਦਾ।

ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਖਿਆ; ਬ੍ਰਜ - ਲਖਿਯਾ; ਅਪਭ੍ਰੰਸ਼ - ਲਕਿ੍ਖਯਾ (ਦੇਖਿਆ, ਸਮਝਿਆ); ਪ੍ਰਾਕ੍ਰਿਤ - ਲਕ੍ਖਅਇ; ਪਾਲੀ - ਲਕ੍ਖਇ (ਦੇਖਦਾ ਹੈ, ਜਾਣਦਾ ਹੈ); ਸੰਸਕ੍ਰਿਤ - ਲਕ੍ਸ਼ਤਿ (लक्षति - ਪਛਾਣਦਾ ਹੈ; ਦੇਖਦਾ/ਸਮਝਦਾ ਹੈ) + ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।

ਲਖੀਐ

ਲਖਿਆ ਜਾ ਸਕਦਾ, ਜਾਣਿਆ ਜਾ ਸਕਦਾ; ਦੇਖਿਆ ਜਾ ਸਕਦਾ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਲਖਨਾ; ਪੁਰਾਤਨ ਪੰਜਾਬੀ - ਲਖਣਾ (ਸਮਝਣਾ); ਲਹਿੰਦੀ - ਲਖਣ (ਵੇਖਣਾ); ਸਿੰਧੀ - ਲਖਣੁ (ਸੁਨਿਸਚਿਤ ਕਰਨਾ/ਪਤਾ ਲਗਾਉਣਾ); ਪ੍ਰਾਕ੍ਰਿਤ - ਲਕ੍ਖਅਇ (ਦੇਖਦਾ ਹੈ, ਜਾਣਦਾ ਹੈ); ਸੰਸਕ੍ਰਿਤ - ਲਕ੍ਸ਼ਤਿ (लक्षति - ਪਛਾਣਦਾ ਹੈ; ਦੇਖਦਾ/ਸਮਝਦਾ ਹੈ)।

ਲਖੁ

(ਇਕ) ਲਖ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ/ਅਪਭ੍ਰੰਸ਼ - ਲਖ; ਪ੍ਰਾਕ੍ਰਿਤ - ਲੱਖ; ਸੰਸਕ੍ਰਿਤ - ਲਕਸ਼ (लक्ष - ਸੌ ਹਜਾਰ)।

ਲਗਈ

ਲੱਗਦਾ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੱਗਣਾ; ਲਹਿੰਦੀ - ਲੱਗਣ; ਸਿੰਧੀ - ਲਗਣੁ (ਲੱਗਣਾ/ਜੁੜਣਾ); ਪ੍ਰਾਕ੍ਰਿਤ - ਲੱਗਇ (ਛੁੰਹਦਾ ਹੈ/ਨਾਲ ਲੱਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲੱਗਦਾ ਹੈ/ਜੁੜਦਾ ਹੈ)।

ਲਗਣੰ

ਲਗਦਾ ਹੈ; ਪੈਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਗਣਾ; ਲਹਿੰਦੀ - ਲੱਗਣ; ਸਿੰਧੀ - ਲਗਣੁ (ਲਗਣਾ/ਜੁੜਣਾ); ਪ੍ਰਾਕ੍ਰਿਤ - ਲੱਗਇ (ਛੁੰਹਦਾ ਹੈ/ਨਾਲ ਲਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲਗਦਾ ਹੈ/ਜੁੜਦਾ ਹੈ)।

ਲਗਨਿ

ਲੱਗਦੇ ਹਨ, ਲੱਗ ਜਾਂਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਗਣਾ; ਲਹਿੰਦੀ - ਲੱਗਣ; ਸਿੰਧੀ - ਲਗਣੁ (ਲਗਣਾ/ਜੁੜਣਾ); ਪ੍ਰਾਕ੍ਰਿਤ - ਲੱਗਇ (ਛੁੰਹਦਾ ਹੈ/ਨਾਲ ਲਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲਗਦਾ ਹੈ/ਜੁੜਦਾ ਹੈ)।

ਲਗੜਾ

ਲੱਗਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਲਗਾ

ਲਗਾ ਹੈ, ਲਗਾ ਹੁੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਗਾ; ਅਪਭ੍ਰੰਸ਼ - ਲੱਗਾ/ਲੱਗ (ਨਾਲ ਲਗਾ ਹੋਇਆ); ਪ੍ਰਾਕ੍ਰਿਤ - ਲੱਗਇ (ਛੁੰਹਦਾ ਹੈ/ਨਾਲ ਲਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲਗਦਾ ਹੈ/ਜੁੜਦਾ ਹੈ)

ਲਗਾਇ

ਲਗਾ, ਲਾ, ਜੋੜ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਗਣਾ; ਲਹਿੰਦੀ - ਲੱਗਣ; ਸਿੰਧੀ - ਲਗਣੁ (ਲਗਣਾ/ਜੁੜਣਾ); ਪ੍ਰਾਕ੍ਰਿਤ - ਲੱਗਇ (ਛੁੰਹਦਾ ਹੈ/ਨਾਲ ਲਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲਗਦਾ ਹੈ/ਜੁੜਦਾ ਹੈ)।

ਲਗਾਇਓ

ਲਗਾਇਆ ਹੈ, ਲਗਾਇਆ ਹੋਇਆ ਹੈ, ਲਗਾ ਰਖਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਗਣਾ; ਲਹਿੰਦੀ - ਲੱਗਣ; ਸਿੰਧੀ - ਲਗਣੁ (ਲਗਣਾ/ਜੁੜਣਾ); ਪ੍ਰਾਕ੍ਰਿਤ - ਲੱਗਇ (ਛੁੰਹਦਾ ਹੈ/ਨਾਲ ਲਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲਗਦਾ ਹੈ/ਜੁੜਦਾ ਹੈ)।

ਲਗਾਇਆ

ਲਗਾਇਆ ਹੈ, ਲਗਾ ਦਿੱਤਾ ਹੈ, ਲਾ ਦਿੱਤਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਗਣਾ; ਲਹਿੰਦੀ - ਲੱਗਣ; ਸਿੰਧੀ - ਲਗਣੁ (ਲਗਣਾ/ਜੁੜਣਾ); ਪ੍ਰਾਕ੍ਰਿਤ - ਲੱਗਇ (ਛੁੰਹਦਾ ਹੈ/ਨਾਲ ਲਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲਗਦਾ ਹੈ/ਜੁੜਦਾ ਹੈ)।

ਲਗਿਆ

ਲੱਗਿਆਂ, ਲੱਗਣ ਨਾਲ, ਜੁੜਣ ਨਾਲ।

ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਗਾ; ਅਪਭ੍ਰੰਸ਼ - ਲੱਗਾ/ਲੱਗ (ਨਾਲ ਲਗਾ ਹੋਇਆ); ਪ੍ਰਾਕ੍ਰਿਤ - ਲੱਗਇ (ਛੁੰਹਦਾ ਹੈ/ਨਾਲ ਲਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲਗਦਾ ਹੈ/ਜੁੜਦਾ ਹੈ)।

ਲਗੀ

ਲੱਗੀ ਹੈ, ਜੁੜੀ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਗਣਾ; ਲਹਿੰਦੀ - ਲੱਗਣ; ਸਿੰਧੀ - ਲਗਣੁ (ਲਗਣਾ/ਜੁੜਣਾ); ਪ੍ਰਾਕ੍ਰਿਤ - ਲੱਗਇ (ਛੁੰਹਦਾ ਹੈ/ਨਾਲ ਲਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲਗਦਾ ਹੈ/ਜੁੜਦਾ ਹੈ)।

ਲਗੇ

ਲੱਗੇ ਹੋਏ, ਜੁੜੇ ਹੋਏ।

ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਜੀਵ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਗਣਾ; ਲਹਿੰਦੀ - ਲੱਗਣ; ਸਿੰਧੀ - ਲਗਣੁ (ਲਗਣਾ/ਜੁੜਣਾ); ਪ੍ਰਾਕ੍ਰਿਤ - ਲੱਗਇ (ਛੁੰਹਦਾ ਹੈ/ਨਾਲ ਲਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲਗਦਾ ਹੈ/ਜੁੜਦਾ ਹੈ)।

ਲਗੈ

ਲੱਗਦੀ ਹੈ, ਵਿਆਪਦੀ ਹੈ, ਪੋਂਹਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਲਗੈ; ਪ੍ਰਾਕ੍ਰਿਤ - ਲੱਗਇ (ਨਾਲ ਲਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਜੁੜਿਆ ਹੈ, ਲੱਗਦਾ ਹੈ)।

ਲਗੈ ਜਾਇ

ਜਾ ਲੱਗੇ।

ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਗਣਾ; ਲਹਿੰਦੀ - ਲੱਗਣ; ਸਿੰਧੀ - ਲਗਣੁ (ਲਗਣਾ/ਜੁੜਣਾ); ਪ੍ਰਾਕ੍ਰਿਤ - ਲੱਗਇ (ਛੁੰਹਦਾ ਹੈ/ਨਾਲ ਲਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲਗਦਾ ਹੈ/ਜੁੜਦਾ ਹੈ) + ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।

ਲਘਾਇ

ਲੰਘਾ ਦਿੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੰਘਣਾ; ਲਹਿੰਦੀ - ਲੱਘਣ; ਸਿੰਧੀ - ਲੰਘਣੁ (ਪਾਰ ਲੰਘਣਾ); ਅਪਭ੍ਰੰਸ਼/ਪ੍ਰਾਕ੍ਰਿਤ - ਲੰਘੇਇ; ਪਾਲੀ - ਲੰਘੇਤਿ; ਸੰਸਕ੍ਰਿਤ - ਲੰਘਯਤਿ (लन्घयति - ਛਾਲ ਮਾਰਦਾ ਹੈ, ਉਲੰਘਦਾ ਹੈ, ਉਪਰ ਚੜ੍ਹਦਾ ਹੈ)।

ਲਘਾਈਐ

ਲੰਘਾਇਆ ਜਾ ਸਕਦਾ ਹੈ, ਟਪਾਇਆ ਜਾ ਸਕਦਾ ਹੈ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੰਘਣਾ; ਲਹਿੰਦੀ - ਲੱਘਣ; ਸਿੰਧੀ - ਲੰਘਣੁ (ਪਾਰ ਲੰਘਣਾ); ਅਪਭ੍ਰੰਸ਼/ਪ੍ਰਾਕ੍ਰਿਤ - ਲੰਘੇਇ; ਪਾਲੀ - ਲੰਘੇਤਿ; ਸੰਸਕ੍ਰਿਤ - ਲੰਘਯਤਿ (लन्घयति - ਛਾਲ ਮਾਰਦਾ ਹੈ, ਉਲੰਘਦਾ ਹੈ, ਉਪਰ ਚੜ੍ਹਦਾ ਹੈ)।

ਲਘਾਏ

ਲੰਘਾਇਗੀ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੰਘਣਾ; ਲਹਿੰਦੀ - ਲੱਘਣ; ਸਿੰਧੀ - ਲੰਘਣੁ (ਪਾਰ ਲੰਘਣਾ); ਅਪਭ੍ਰੰਸ਼/ਪ੍ਰਾਕ੍ਰਿਤ - ਲੰਘੇਇ; ਪਾਲੀ - ਲੰਘੇਤਿ; ਸੰਸਕ੍ਰਿਤ - ਲੰਘਯਤਿ (लन्घयति - ਛਾਲ ਮਾਰਦਾ ਹੈ, ਉਲੰਘਦਾ ਹੈ, ਉਪਰ ਚੜ੍ਹਦਾ ਹੈ)।

ਲਜਾ

ਲਾਜ, ਪਤਿ, ਇੱਜਤ, ਇਜਤ-ਆਬਰੂ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਭੋਜਪੁਰੀ/ਅਵਧੀ/ਮੈਥਿਲੀ/ਉੜੀਆ/ਬੰਗਾਲੀ/ਮਰਾਠੀ/ਮਾਰਵਾੜੀ/ਬ੍ਰਜ - ਲਾਜ; ਪੁਰਾਤਨ ਪੰਜਾਬੀ/ਲਹਿੰਦੀ/ਸਿੰਧੀ - ਲਜ; ਅਪਭ੍ਰੰਸ਼ - ਲੱਜ/ਲੱਜਾ; ਪ੍ਰਾਕ੍ਰਿਤ/ਪਾਲੀ - ਲੱਜਾ; ਸੰਸਕ੍ਰਿਤ - ਲੱਜਾ (लज्जा - ਸ਼ਰਮ, ਲਾਜ)।

ਲਜੁ

ਲੱਜ, ਰੱਸੀ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਜ/ਲਜੂ; ਲਹਿੰਦੀ - ਲੱਜ (ਖੂਹ ਦੀ ਲੱਜ/ਰੱਸੀ, ਰੱਸੀ); ਸਿੰਧੀ - ਲਜ; ਅਪਭ੍ਰੰਸ਼ - ਲੱਜੁ; ਪ੍ਰਾਕ੍ਰਿਤ - ਰੱਜੂ/ਲੱਜੁ; ਪਾਲੀ - ਰੱਜੁ (ਰੱਸੀ); ਸੰਸਕ੍ਰਿਤ - ਰੱਜੂ (रज्जु - ਰੱਸੀ, ਧਾਗਾ/ਡੋਰੀ)।

ਲਤਾੜੀਅਹਿ

ਲਤਾੜਿਆ ਜਾਵੇਂ, ਮਧੋਲਿਆ ਜਾਵੇਂ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਲਤਾੜਣੋ; ਪੁਰਾਤਨ ਪੰਜਾਬੀ - ਲਤਾੜਣਾ (ਪੈਰ ਹੇਠ ਮਧੋਲਣਾ, ਬੇਇਜਤੀ ਕਰਨੀ); ਲਹਿੰਦੀ - ਲਤਾੜਨ; ਸਿੰਧੀ - ਲਤਾੜਣੁ (ਮਧੋਲਣਾ, ਤੁਰਨਾ)।

ਲਥੀ

ਲਥ ਗਈ ਹੈ, ਲਹਿ ਗਈ ਹੈ; ਦੂਰ ਹੋ ਗਈ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਥਾ/ਲਥੀ; ਲਹਿੰਦੀ - ਲੱਥਾ/ਲੱਥੀ; ਸਿੰਧੀ - ਲਥੋ (ਉਤਰਿਆ ਹੋਇਆ); ਸੰਸਕ੍ਰਿਤ - ਲਸ੍ਤ* (लस्त - ਫਸਿਆ ਹੋਇਆ, ਖਿਸਕਿਆ ਹੋਇਆ, ਉਤਰਿਆ ਹੋਇਆ)।

ਲਦਿ

ਲੱਦ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਲਦਣਾ; ਲਹਿੰਦੀ - ਲੱਡਣ (ਲੱਦਣਾ, ਢੋਣਾ); ਸਿੰਧੀ - ਲਡਣੁ (ਲੱਦਣਾ); ਅਪਭ੍ਰੰਸ਼/ਪ੍ਰਾਕ੍ਰਿਤ - ਲੱਦੇਇ; ਸੰਸਕ੍ਰਿਤ - ਲਰ੍ਦਯਤਿ (लर्दयति - ਲੱਦਦਾ ਹੈ)।

ਲਦਿ ਗਏ

ਲੱਦ ਗਏ ਹਨ, ਚਲੇ ਗਏ ਹਨ, ਮੁੱਕ ਗਏ ਹਨ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਦਣਾ; ਲਹਿੰਦੀ - ਲੱਡਣ (ਲੱਦਣਾ, ਢੋਣਾ); ਸਿੰਧੀ - ਲਡਣੁ (ਲੱਦਣਾ); ਅਪਭ੍ਰੰਸ਼/ਪ੍ਰਾਕ੍ਰਿਤ - ਲੱਦੇਇ; ਸੰਸਕ੍ਰਿਤ - ਲਰ੍ਦਯਤਿ (लर्दयति - ਲੱਦਦਾ ਹੈ) + ਅਪਭ੍ਰੰਸ਼ - ਗਯਾ; ਪ੍ਰਾਕ੍ਰਿਤ - ਗਯ; ਸੰਸਕ੍ਰਿਤ - ਗਤ (गत - ਗਿਆ ਹੋਇਆ)।

ਲਦਿਆ

ਚੱਲ ਪਿਆ, ਤੁਰ ਪਿਆ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਦਣਾ; ਲਹਿੰਦੀ - ਲੱਡਣ (ਲੱਦਣਾ, ਢੋਣਾ); ਸਿੰਧੀ - ਲਡਣੁ (ਲੱਦਣਾ; ਅਪਭ੍ਰੰਸ਼/ਪ੍ਰਾਕ੍ਰਿਤ - ਲੱਦੇਇ; ਸੰਸਕ੍ਰਿਤ - ਲਰ੍ਦਯਤਿ (लर्दयति - ਲੱਦਦਾ ਹੈ)।

ਲਧੜਾ

ਲਭ ਲਿਆ, ਖੋਜ ਲਿਆ, ਭਾਲ ਲਿਆ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਲਾਧਾ (ਲਭਾ); ਪੁਰਾਤਨ ਪੰਜਾਬੀ/ਲਹਿੰਦੀ - ਲਧਾ; ਸਿੰਧੀ - ਲਧੋ (ਉਸਨੇ ਲਭ ਲਿਆ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਲਦ੍ਧ (ਲੈ ਲਿਆ); ਸੰਸਕ੍ਰਿਤ - ਲਬ੍ਧ (लब्ध - ਲੈ ਲਿਆ, ਖੋਹ ਲਿਆ)।

ਲਧਾ

ਲਧਾ ਹੈ, ਲਭਿਆ ਹੈ, ਲਭ ਲਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਲਾਧਾ (ਲਭਾ); ਪੁਰਾਤਨ ਪੰਜਾਬੀ/ਲਹਿੰਦੀ - ਲਧਾ; ਸਿੰਧੀ - ਲਧੋ (ਉਸਨੇ ਲਭ ਲਿਆ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਲਦ੍ਧ (ਲੈ ਲਿਆ); ਸੰਸਕ੍ਰਿਤ - ਲਬ੍ਧ (लब्ध - ਲੈ ਲਿਆ, ਖੋਹ ਲਿਆ)।

ਲਪਟਾਇ

ਲਿਪਟ (ਰਹੇ ਹਨ), ਲਿਪਟੇ (ਹੋਏ ਹਨ), ਚੰਬੜੇ (ਹੋਏ ਹਨ)।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਿਪਟਣਾ; ਬ੍ਰਜ - ਲਿਪਟਨਾ (ਲਿਪਟਣਾ/ਚਿਪਕਣਾ); ਪ੍ਰਾਕ੍ਰਿਤ - ਲਿੱਪਅਇ; ਪਾਲੀ - ਲਿੱਪਤਿ (ਲਿਬੜਦਾ ਹੈ); ਸੰਸਕ੍ਰਿਤ - ਲਿਪਯਤੇ (लिप्यते - ਲਿਬੇੜਿਆ ਜਾਂਦਾ ਹੈ)।

ਲਪਟਾਇਓ

ਲਪਟਿਆ ਹੈ, ਚੰਬੜਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਿਪਟਣਾ; ਬ੍ਰਜ - ਲਿਪਟਨਾ (ਲਿਪਟਣਾ/ਚਿਪਕਣਾ); ਪ੍ਰਾਕ੍ਰਿਤ - ਲਿੱਪਅਇ; ਪਾਲੀ - ਲਿੱਪਤਿ (ਲਿਬੜਦਾ ਹੈ); ਸੰਸਕ੍ਰਿਤ - ਲਿਪਯਤੇ (लिप्यते - ਲਿਬੇੜਿਆ ਜਾਂਦਾ ਹੈ)।

ਲਪਟਾਨੋ

ਲਿਪਟੇ ਹੋ, ਚੰਬੜੇ ਹੋ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਿਪਟਣਾ; ਬ੍ਰਜ - ਲਿਪਟਨਾ (ਲਿਪਟਣਾ/ਚਿਪਕਣਾ); ਪ੍ਰਾਕ੍ਰਿਤ - ਲਿੱਪਅਇ; ਪਾਲੀ - ਲਿੱਪਤਿ (ਲਿਬੜਦਾ ਹੈ); ਸੰਸਕ੍ਰਿਤ - ਲਿਪਯਤੇ (लिप्यते - ਲਿਬੇੜਿਆ ਜਾਂਦਾ ਹੈ)।

ਲਪਟੈ

ਲਪਟਦਾ/ਲਿਪਟਦਾ ਹੈ, ਚਿੰਬੜਦਾ ਹੈ; ਖਚਤ ਹੁੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਿਪਟਣਾ; ਬ੍ਰਜ - ਲਿਪਟਨਾ (ਲਿਪਟਣਾ/ਚਿਪਕਣਾ); ਪ੍ਰਾਕ੍ਰਿਤ - ਲਿੱਪਅਇ; ਪਾਲੀ - ਲਿੱਪਤਿ (ਲਿਬੜਦਾ ਹੈ); ਸੰਸਕ੍ਰਿਤ - ਲਿਪਯਤੇ (लिप्यते - ਲਿਬੇੜਿਆ ਜਾਂਦਾ ਹੈ)।

ਲਬਧ

ਲਭਦੇ ਹਨ, ਮਿਲਦੇ ਹਨ, ਪ੍ਰਾਪਤ ਹੁੰਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਲਬਧ (ਲਿਆ); ਸੰਸਕ੍ਰਿਤ - ਲਬ੍ਧਮ੍ (लब्धम् - ਲਿਆ, ਜ਼ਬਤ ਕੀਤਾ)।

ਲਬਧਿਅੰ

ਲਭਦਾ ਹੈ; ਮਿਲਦਾ ਹੈ, ਪ੍ਰਾਪਤ ਹੁੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਲਬਧ (ਲਿਆ); ਸੰਸਕ੍ਰਿਤ - ਲਬ੍ਧਮ੍ (लब्धम् - ਲਿਆ, ਜ਼ਬਤ ਕੀਤਾ)।

ਲਬਧੇਣਿ

ਲਭਦੀ ਹੈ; ਮਿਲਦੀ ਹੈ, ਪ੍ਰਾਪਤ ਹੁੰਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਲਬਧ (ਲਿਆ); ਸੰਸਕ੍ਰਿਤ - ਲਬ੍ਧਮ੍ (लब्धम् - ਲਿਆ, ਜ਼ਬਤ ਕੀਤਾ)।

ਲਬਿ

ਲੋਭ ਵਿਚ, ਲਾਲਚ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਬ; ਸੰਸਕ੍ਰਿਤ - ਲੋਭ (लोभ - ਲਾਲਸਾ, ਲਾਲਚ, ਇਛਾ)।

ਲਬੁ

ਲਬ; ਮੂੰਹ ਦਾ ਚਸਕਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਬ; ਸੰਸਕ੍ਰਿਤ - ਲੋਭ (लोभ - ਲਾਲਸਾ, ਲਾਲਚ, ਇਛਾ)।

More Examples

ਲਭਈ

ਲਭਦੀ, ਲਭੀ ਜਾ ਸਕਦੀ, ਪਾਈ ਜਾ ਸਕਦੀ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਭਣਾ; ਲਹਿੰਦੀ - ਲਭਣ; ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜ੍ਹਦਾ ਹੈ, ਲੈਂਦਾ ਹੈ)।

ਲਭਣੰ

ਲਭਦਾ ਹੈ, ਮਿਲਦਾ ਹੈ, ਪ੍ਰਾਪਤ ਹੁੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਸੰਸਕ੍ਰਿਤ - ਲਭਨਮ੍ (लभनम् - ਲੈਣ ਦੀ ਜਾਂ ਮਾਲਕੀ ਪ੍ਰਾਪਤ ਕਰਨ ਦੀ ਕਿਰਿਆ)।

ਲਭੵਤੇ

ਲਭਦਾ ਹੈ; ਮਿਲਦਾ ਹੈ, ਪ੍ਰਾਪਤ ਹੁੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਸੰਸਕ੍ਰਿਤ - ਲਭਤੇ (लभते - ਫੜਦਾ ਹੈ, ਲੈਂਦਾ ਹੈ)।

ਲਭੀ

ਲੱਭੇਗਾ।

ਵਿਆਕਰਣ: ਕਿਰਿਆ, ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਭਣਾ; ਲਹਿੰਦੀ - ਲਭਣ; ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜ੍ਹਦਾ ਹੈ, ਲੈਂਦਾ ਹੈ)।

ਲਲੀ

ਲੱਲੀ ਦੁਆਰਾ, ਲੱਲੀ (ਅੱਖਰ) ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸੰਸਕ੍ਰਿਤ - ਲ੍ਰਿ (लृ - ਵੈਦਿਕ ਸੰਸਕ੍ਰਿਤ ਦਾ ਇਕ ਸਵਰ)।

ਲਵੈ

ਲਵੇ, ਨੇੜੇ, ਨੇੜੇ-ਤੇੜੇ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ - ਲਵੈ (ਦੇ ਨੇੜੇ, ਦੇ ਬਰਾਬਰ); ਬ੍ਰਜ - ਲਉਂ (ਤਕ, ਜਦ ਤਕ); ਪ੍ਰਾਕ੍ਰਿਤ - ਲੱਗਇ (ਨਾਲ ਲਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਜੁੜਿਆ ਹੈ, ਲਗਦਾ ਹੈ)।

ਲੜਿਓ

ਲੜਿਆ ਹੈ, ਲੜਿਆ ਹੋਇਆ ਹੈ; ਲੱਗਿਆ ਹੋਇਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੜਣਾ (ਲੜਨਾ), ਲੜਾਈ (ਜੰਗ, ਲੜਾਈ); ਬ੍ਰਜ - ਲੜਣਾ (ਲੜਨਾ); ਸੰਸਕ੍ਰਿਤ - ਲਡ (लड - ਲੜਾਈ)।

ਲੜੁ

ਲੜ, ਪੱਲਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਲੜ (ਕੱਪੜੇ ਆਦਿ ਦਾ ਲਟਕਦਾ ਭਾਗ, ਪੱਲਾ, ਕੰਨੀ; ਲਟਕਣ ਵਾਲੀ ਕੋਈ ਚੀਜ਼); ਸਿੰਧੀ - ਲੜਣੁ; ਸੰਸਕ੍ਰਿਤ - ਲਡ੍ (लड् - ਹਿੱਲਣਾ, ਲਟਕਣਾ)।

ਲੜੈ

ਲੜਦਾ ਹੈ, ਝਗੜਦਾ ਹੈ; ਜੂਝਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਮਾਰਵਾੜੀ - ਲੜੈ; ਬ੍ਰਜ - ਲਡੈ; ਪੁਰਾਤਨ ਅਵਧੀ - ਲਰੈ (ਲੜਦਾ ਹੈ); ਸੰਸਕ੍ਰਿਤ - ਲਡ* (लड - ਲੜਾਈ)।

ਲਾਇ

ਲਾ (ਛੱਡੀ ਹੈ), ਲਾ (ਰਖੀ ਹੈ)।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਲਾਇ (ਲਾ ਕੇ); ਪ੍ਰਾਕ੍ਰਿਤ - ਲਾਏਇ (ਲਗਾਉਂਦਾ ਹੈ); ਸੰਸਕ੍ਰਿਤ - ਲਾਗਯਤਿ (लागयति - ਲਗਾਉਂਦਾ ਹੈ, ਜੋੜਦਾ ਹੈ)।

ਲਾਇਆ

ਲਾ ਕੇ, ਜੋੜ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਲਾਇਆ; ਅਪਭ੍ਰੰਸ਼ - ਲਾਯਇ (ਲਾਇਆ ਹੈ); ਪ੍ਰਾਕ੍ਰਿਤ - ਲਾਈਅਇ/ਲਾਏਇ; ਸੰਸਕ੍ਰਿਤ - ਲਾਗਯਤਿ (लागयति - ਲਗਾਉਂਦਾ ਹੈ)।

More Examples

ਲਾਇਦੇ

ਲਾਉਂਦੇ ਹਨ, ਜੋੜਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਾਉਣਾ; ਲਹਿੰਦੀ - ਲਾਵਣ (ਲਾਗੂ ਕਰਨਾ, ਖੇਤ ਨੂੰ ਪਾਣੀ ਲਾਉਣਾ); ਸਿੰਧੀ - ਲਾਇਣੁ (ਲਾਗੂ ਕਰਨਾ); ਅਪਭ੍ਰੰਸ਼ - ਲਾਇਈ; ਪ੍ਰਾਕ੍ਰਿਤ - ਲਾਏਇ; ਸੰਸਕ੍ਰਿਤ - ਲਾਗਯਤਿ (लागयति - ਲਗਾਉਂਦਾ ਹੈ)।

ਲਾਈ

ਲਾਈ ਹੈ, ਜੋੜੀ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਾਉਣਾ; ਲਹਿੰਦੀ - ਲਾਵਣ (ਖੇਤ ਨੂੰ ਪਾਣੀ ਲਾਉਣਾ/ਲਗਾਉਣਾ); ਸਿੰਧੀ - ਲਾਇਣੁ (ਲਾਉਣਾ/ਲਗਾਉਣਾ); ਅਪਭ੍ਰੰਸ਼ - ਲਾਇਈ; ਪ੍ਰਾਕ੍ਰਿਤ - ਲਾਏਇ; ਸੰਸਕ੍ਰਿਤ - ਲਾਗਯਤਿ (लागयति - ਲਗਾਉਂਦਾ ਹੈ)।

ਲਾਈਐ

ਲਾਈਦੀ ਹੈ, ਜੋੜੀਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਾਉਣਾ; ਲਹਿੰਦੀ - ਲਾਵਣ (ਖੇਤ ਨੂੰ ਪਾਣੀ ਲਾਉਣਾ/ਲਗਾਉਣਾ); ਸਿੰਧੀ - ਲਾਇਣੁ (ਲਾਉਣਾ/ਲਗਾਉਣਾ); ਅਪਭ੍ਰੰਸ਼ - ਲਾਇਈ; ਪ੍ਰਾਕ੍ਰਿਤ - ਲਾਏਇ; ਸੰਸਕ੍ਰਿਤ - ਲਾਗਯਤਿ (लागयति - ਲਗਾਉਂਦਾ ਹੈ)।

ਲਾਏ

ਲਾਉਂਦਾ ਹੈ, ਜੋੜਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਾਉਣਾ; ਲਹਿੰਦੀ - ਲਾਵਣ (ਖੇਤ ਨੂੰ ਪਾਣੀ ਲਾਉਣਾ/ਲਗਾਉਣਾ); ਸਿੰਧੀ - ਲਾਇਣੁ (ਲਾਉਣਾ/ਲਗਾਉਣਾ); ਅਪਭ੍ਰੰਸ਼ - ਲਾਇਈ; ਪ੍ਰਾਕ੍ਰਿਤ - ਲਾਏਇ; ਸੰਸਕ੍ਰਿਤ - ਲਾਗਯਤਿ (लागयति - ਲਗਾਉਂਦਾ ਹੈ)।

ਲਾਹਿ

ਲਾਹ ਦੇ, ਉਤਾਰ ਦੇ; ਦੂਰ ਕਰ ਦੇ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਾਹਣਾ/ਲਾਹਣ; ਲਹਿੰਦੀ - ਲਾਹਣਾ (ਉਤਾਰਨਾ); ਸਿੰਧੀ - ਲਾਹਿਣੁ (ਹੇਠਾਂ ਲਿਆਉਣਾ); ਸੰਸਕ੍ਰਿਤ - ਲਾਸਯਤਿ* (लासयति - ਤਿਲਕਣ ਪੈਦਾ ਕਰਦਾ ਹੈ, ਤਿਲਕਾਉਂਦਾ ਹੈ)।

ਲਾਹੁ

ਲਾਹਾ, ਲਾਭ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਲਾਹਾ/ਲਾਹ; ਅਵਧੀ - ਲਾਹੁ; ਸਿੰਧੀ - ਲਾਹੋ; ਅਪਭ੍ਰੰਸ਼ - ਲਾਹ; ਪ੍ਰਾਕ੍ਰਿਤ - ਲਾਹ/ਲਾਭ; ਪਾਲੀ - ਲਾਭ (ਲਾਭ); ਸੰਸਕ੍ਰਿਤ - ਲਾਭਹ (लाभ: - ਖੋਜ/ਪ੍ਰਾਪਤੀ, ਲਾਭ)।

ਲਾਖੀਐ

ਲਖ ਲਈਦਾ ਹੈ, ਦੇਖ ਲਈਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਲਖਨਾ; ਪੁਰਾਤਨ ਪੰਜਾਬੀ - ਲਖਣਾ (ਸਮਝਣਾ); ਲਹਿੰਦੀ - ਲਖਣ (ਵੇਖਣਾ); ਸਿੰਧੀ - ਲਖਣੁ (ਸੁਨਿਸਚਿਤ ਕਰਨਾ/ਪਤਾ ਲਗਾਉਣਾ); ਪ੍ਰਾਕ੍ਰਿਤ - ਲਕ੍ਖਅਇ (ਦੇਖਦਾ ਹੈ, ਜਾਣਦਾ ਹੈ); ਸੰਸਕ੍ਰਿਤ - ਲਕ੍ਸ਼ਤਿ (लक्षति - ਪਛਾਣਦਾ ਹੈ; ਦੇਖਦਾ/ਸਮਝਦਾ ਹੈ)।

ਲਾਗ

ਲਾਗ ਨਾਲ, ਰੰਗਤ ਨਾਲ; ਸੰਗਤ ਨਾਲ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਲਾਗਨਾ/ਲਗਨਾ (ਨਾਲ ਲੱਗੇ ਰਹਿਣਾ); ਪੁਰਾਤਨ ਅਵਧੀ - ਲਾਗਇ (ਨਾਲ ਲਗਦਾ ਹੈ, ਮਹਿਸੂਸ ਕੀਤਾ ਜਾਂਦਾ ਹੈ); ਲਹਿੰਦੀ - ਲੱਗਣ; ਸਿੰਧੀ - ਲਗਣੁ (ਲਗਣਾ/ਜੁੜਣਾ); ਪ੍ਰਾਕ੍ਰਿਤ - ਲੱਗਇ (ਛੂੰਹਦਾ ਹੈ/ਨਾਲ ਲਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲਗਦਾ ਹੈ/ਜੁੜਦਾ ਹੈ)।

ਲਾਗਉ

ਲੱਗਾਂ, ਪਵਾਂ, ਪੈ ਜਾਵਾਂ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਲਾਗਨਾ/ਲਗਨਾ (ਨਾਲ ਲੱਗੇ ਰਹਿਣਾ); ਪੁਰਾਤਨ ਅਵਧੀ - ਲਾਗਇ (ਨਾਲ ਲੱਗਦਾ ਹੈ, ਮਹਿਸੂਸ ਕੀਤਾ ਜਾਂਦਾ ਹੈ); ਲਹਿੰਦੀ - ਲੱਗਣ; ਸਿੰਧੀ - ਲਗਣੁ (ਲੱਗਣਾ/ਜੁੜਣਾ); ਪ੍ਰਾਕ੍ਰਿਤ - ਲੱਗਇ (ਛੁੰਹਦਾ ਹੈ/ਨਾਲ ਲੱਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲੱਗਦਾ ਹੈ/ਜੁੜਦਾ ਹੈ)।

ਲਾਗਹ

ਲੱਗੀਏ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਲਾਗਨਾ/ਲਗਨਾ (ਨਾਲ ਲੱਗੇ ਰਹਿਣਾ); ਪੁਰਾਤਨ ਅਵਧੀ - ਲਾਗਇ (ਨਾਲ ਲਗਦਾ ਹੈ, ਮਹਿਸੂਸ ਕੀਤਾ ਜਾਂਦਾ ਹੈ); ਲਹਿੰਦੀ - ਲੱਗਣ; ਸਿੰਧੀ - ਲਗਣੁ (ਲਗਣਾ/ਜੁੜਣਾ); ਪ੍ਰਾਕ੍ਰਿਤ - ਲੱਗਇ (ਛੁੰਹਦਾ ਹੈ/ਨਾਲ ਲਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲਗਦਾ ਹੈ/ਜੁੜਦਾ ਹੈ)।

ਲਾਗਾ

ਲੱਗਦੀ ਹਾਂ, ਪੈਂਦੀ ਹਾਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਲਾਗਨਾ/ਲਗਨਾ (ਨਾਲ ਲੱਗੇ ਰਹਿਣਾ); ਪੁਰਾਤਨ ਅਵਧੀ - ਲਾਗਇ (ਨਾਲ ਲਗਦਾ ਹੈ, ਮਹਿਸੂਸ ਕੀਤਾ ਜਾਂਦਾ ਹੈ); ਲਹਿੰਦੀ - ਲੱਗਣ; ਸਿੰਧੀ - ਲਗਣੁ (ਲਗਣਾ/ਜੁੜਣਾ); ਪ੍ਰਾਕ੍ਰਿਤ - ਲੱਗਇ (ਛੂੰਹਦਾ ਹੈ/ਨਾਲ ਲਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲਗਦਾ ਹੈ/ਜੁੜਦਾ ਹੈ)।

ਲਾਗਿ

ਲਗ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਬ੍ਰਜ - ਲਾਗਨਾ/ਲਗਨਾ (ਨਾਲ ਲੱਗੇ ਰਹਿਣਾ); ਪੁਰਾਤਨ ਅਵਧੀ - ਲਾਗਇ (ਨਾਲ ਲਗਦਾ ਹੈ, ਮਹਿਸੂਸ ਕੀਤਾ ਜਾਂਦਾ ਹੈ); ਲਹਿੰਦੀ - ਲੱਗਣ; ਸਿੰਧੀ - ਲਗਣੁ (ਲਗਣਾ/ਜੁੜਣਾ); ਪ੍ਰਾਕ੍ਰਿਤ - ਲੱਗਇ (ਛੂੰਹਦਾ ਹੈ/ਨਾਲ ਲਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲਗਦਾ ਹੈ/ਜੁੜਦਾ ਹੈ)।

More Examples

ਲਾਗਿਓ

ਲਾਗਿਆ ਹੈ, ਲੱਗਾ ਹੋਇਆ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਗਣਾ; ਲਹਿੰਦੀ - ਲੱਗਣ; ਸਿੰਧੀ - ਲਗਣੁ (ਲਗਣਾ/ਜੁੜਣਾ); ਪ੍ਰਾਕ੍ਰਿਤ - ਲੱਗਇ (ਛੁੰਹਦਾ ਹੈ/ਨਾਲ ਲਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲਗਦਾ ਹੈ/ਜੁੜਦਾ ਹੈ)।

ਲਾਗੀ

ਲੱਗੀ ਹੈ, ਲੱਗ ਗਈ ਹੈ, ਚੰਬੜ ਗਈ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਲਾਗਨਾ/ਲਗਨਾ (ਨਾਲ ਲੱਗੇ ਰਹਿਣਾ); ਪੁਰਾਤਨ ਅਵਧੀ - ਲਾਗਇ (ਨਾਲ ਲਗਦਾ ਹੈ, ਮਹਿਸੂਸ ਕੀਤਾ ਜਾਂਦਾ ਹੈ); ਲਹਿੰਦੀ - ਲੱਗਣ; ਸਿੰਧੀ - ਲਗਣੁ (ਲਗਣਾ/ਜੁੜਣਾ); ਪ੍ਰਾਕ੍ਰਿਤ - ਲੱਗਇ (ਛੁੰਹਦਾ ਹੈ/ਨਾਲ ਲਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲਗਦਾ ਹੈ/ਜੁੜਦਾ ਹੈ)।

ਲਾਗੁ

ਲਗ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਲਾਗਨਾ/ਲਗਨਾ (ਨਾਲ ਲੱਗੇ ਰਹਿਣਾ); ਪੁਰਾਤਨ ਅਵਧੀ - ਲਾਗਇ (ਨਾਲ ਲਗਦਾ ਹੈ, ਮਹਿਸੂਸ ਕੀਤਾ ਜਾਂਦਾ ਹੈ); ਲਹਿੰਦੀ - ਲੱਗਣ; ਸਿੰਧੀ - ਲਗਣੁ (ਲਗਣਾ/ਜੁੜਣਾ); ਪ੍ਰਾਕ੍ਰਿਤ - ਲੱਗਇ (ਛੁੰਹਦਾ ਹੈ/ਨਾਲ ਲਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲਗਦਾ ਹੈ/ਜੁੜਦਾ ਹੈ)।

ਲਾਗੇ

ਲੱਗੇ ਹਨ, ਲੱਗ ਗਏ ਹਨ, ਲੱਗੇ ਹੋਏ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਲਾਗਨਾ/ਲਗਨਾ (ਨਾਲ ਲੱਗੇ ਰਹਿਣਾ); ਪੁਰਾਤਨ ਅਵਧੀ - ਲਾਗਇ (ਨਾਲ ਲਗਦਾ ਹੈ, ਮਹਿਸੂਸ ਕੀਤਾ ਜਾਂਦਾ ਹੈ); ਲਹਿੰਦੀ - ਲੱਗਣ; ਸਿੰਧੀ - ਲਗਣੁ (ਲਗਣਾ/ਜੁੜਣਾ); ਪ੍ਰਾਕ੍ਰਿਤ - ਲੱਗਇ (ਛੂੰਹਦਾ ਹੈ/ਨਾਲ ਲਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲਗਦਾ ਹੈ/ਜੁੜਦਾ ਹੈ)।

ਲਾਗੈ

ਲੱਗਦੀ ਹੈ, ਚੰਬੜਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਲਾਗਨਾ/ਲਗਨਾ (ਨਾਲ ਲੱਗੇ ਰਹਿਣਾ); ਪੁਰਾਤਨ ਅਵਧੀ - ਲਾਗਇ (ਨਾਲ ਲੱਗਦਾ ਹੈ, ਮਹਿਸੂਸ ਕੀਤਾ ਜਾਂਦਾ ਹੈ); ਲਹਿੰਦੀ - ਲੱਗਣ; ਸਿੰਧੀ - ਲਗਣੁ (ਲੱਗਣਾ/ਜੁੜਣਾ); ਪ੍ਰਾਕ੍ਰਿਤ - ਲੱਗਇ (ਛੂੰਹਦਾ ਹੈ/ਨਾਲ ਲੱਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲੱਗਦਾ ਹੈ/ਜੁੜਦਾ ਹੈ)।

ਲਾਗੋ

ਲਾਗਾ ਹੈ, ਲੱਗਾ ਹੈ, ਲੱਗਾ ਹੋਇਆ ਹੈ, ਲੱਗ ਗਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਲਾਗਨਾ/ਲਗਨਾ (ਨਾਲ ਲੱਗੇ ਰਹਿਣਾ); ਪੁਰਾਤਨ ਅਵਧੀ - ਲਾਗਇ (ਨਾਲ ਲਗਦਾ ਹੈ, ਮਹਿਸੂਸ ਕੀਤਾ ਜਾਂਦਾ ਹੈ); ਲਹਿੰਦੀ - ਲੱਗਣ; ਸਿੰਧੀ - ਲਗਣੁ (ਲਗਣਾ/ਜੁੜਣਾ); ਪ੍ਰਾਕ੍ਰਿਤ - ਲੱਗਇ (ਛੂੰਹਦਾ ਹੈ/ਨਾਲ ਲਗਦਾ ਹੈ); ਪਾਲੀ - ਲੱਗਤਿ; ਸੰਸਕ੍ਰਿਤ - ਲਗਯਤਿ (लगयति - ਲਗਦਾ ਹੈ/ਜੁੜਦਾ ਹੈ)।

ਲਾਜ

ਲਾਜ, ਸ਼ਰਮ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਭੋਜਪੁਰੀ/ਅਵਧੀ/ਮੈਥਿਲੀ/ਉੜੀਆ/ਬੰਗਾਲੀ/ਮਰਾਠੀ/ਮਾਰਵਾੜੀ/ਬ੍ਰਜ - ਲਾਜ; ਪੁਰਾਤਨ ਪੰਜਾਬੀ/ਲਹਿੰਦੀ/ਸਿੰਧੀ - ਲਜ; ਅਪਭ੍ਰੰਸ਼ - ਲੱਜ/ਲੱਜਾ; ਪ੍ਰਾਕ੍ਰਿਤ/ਪਾਲੀ - ਲੱਜਾ; ਸੰਸਕ੍ਰਿਤ - ਲੱਜਾ (लज्जा - ਸ਼ਰਮ, ਲਾਜ)।

ਲਾਥਾ

ਲਥ ਗਿਆ ਹੈ, ਲਹਿ ਗਿਆ ਹੈ; ਦੂਰ ਹੋ ਗਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਲਾਥਾ/ਲਾਥੀ; ਪੁਰਾਤਨ ਪੰਜਾਬੀ - ਲਥਾ/ਲਥੀ; ਲਹਿੰਦੀ - ਲੱਥਾ/ਲੱਥੀ; ਸਿੰਧੀ - ਲਥੋ (ਉਤਰਿਆ ਹੋਇਆ); ਸੰਸਕ੍ਰਿਤ - ਲਸ੍ਤ* (लस्त - ਫਸਿਆ ਹੋਇਆ, ਖਿਸਕਿਆ ਹੋਇਆ, ਉਤਰਿਆ ਹੋਇਆ)।

ਲਾਥੇ

ਲਥ ਗਏ, ਲਹਿ ਗਏ; ਦੂਰ ਹੋ ਗਏ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਲਾਥਾ/ਲਾਥੀ; ਪੁਰਾਤਨ ਪੰਜਾਬੀ - ਲਥਾ/ਲਥੀ; ਲਹਿੰਦੀ - ਲੱਥਾ/ਲੱਥੀ; ਸਿੰਧੀ - ਲਥੋ (ਉਤਰਿਆ ਹੋਇਆ); ਸੰਸਕ੍ਰਿਤ - ਲਸ੍ਤ* (लस्त - ਫਸਿਆ ਹੋਇਆ, ਖਿਸਕਿਆ ਹੋਇਆ, ਉਤਰਿਆ ਹੋਇਆ)।

ਲਾਧਾ

ਲਾਧਾ ਹੈ, ਲਭਾ/ਲਭਿਆ ਹੈ, ਲਭ ਗਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਲਾਧਾ (ਲਭਾ); ਪੁਰਾਤਨ ਪੰਜਾਬੀ/ਲਹਿੰਦੀ - ਲਧਾ; ਸਿੰਧੀ - ਲਧੋ (ਉਸਨੇ ਲਭ ਲਿਆ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਲਦ੍ਧ (ਲੈ ਲਿਆ); ਸੰਸਕ੍ਰਿਤ - ਲਬ੍ਧ (लब्ध - ਲੈ ਲਿਆ, ਖੋਹ ਲਿਆ)।

ਲਾਭੁ

ਲਾਭ, ਮੁਨਾਫਾ, ਫਾਇਦਾ, ਨਫਾ; ਖੱਟੀ, ਵਾਧਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ/ਰਾਜਸਥਾਨੀ - ਲਾਭ; ਸਿੰਧੀ - ਲਾਭੁ; ਪਾਲੀ - ਲਾਭ (ਲਾਭ); ਸੰਸਕ੍ਰਿਤ - ਲਾਭਹ (लाभ: - ਖੋਜ/ਪ੍ਰਾਪਤੀ, ਲਾਭ)।

ਲਾਭੈ

ਲੱਭੇਗਾ, ਮਿਲੇਗਾ।

ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਭਣਾ; ਲਹਿੰਦੀ - ਲਭਣ; ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜ੍ਹਦਾ ਹੈ, ਲੈਂਦਾ ਹੈ)।

ਲਾਲ

ਲਾਲ।

ਵਿਆਕਰਣ: ਵਿਸ਼ੇਸ਼ਣ (ਕਵਾਈ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਲਾਲ (ਲਾਲ; ਲਾਲ ਰੰਗ; ਪਿਆਰਾ)।

ਲਾਲਚਿ

ਲਾਲਚ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਾਲਚੁ; ਬ੍ਰਜ - ਲਾਲਚ/ਲਾਲਚੁ (ਪ੍ਰਬਲ ਇਛਾ); ਅਪਭ੍ਰੰਸ਼ - ਲਾਲਚ੍ਛੁ; ਪ੍ਰਾਕ੍ਰਿਤ - ਲਾਲਚ੍ਛੋ (ਤਮ੍ਹਾ, ਹਿਰਸ); ਸੰਸਕ੍ਰਿਤ - ਲਾਲਿਤਯ (लालितय - ਪਿਆਰ, ਸੁੰਦਰਤਾ, ਮਧੁਰਤਾ)।

ਲਾਵ

ਲਾਵ ਰਾਹੀਂ, ਪ੍ਰਕਰਮਾ/ਪ੍ਰਦਖਣਾ/ਫੇਰੇ ਰਾਹੀਂ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੰਜਾਬੀ - ਲਾਵ (ਵਿਆਹ ਦੀ ਰਸਮ, ਅਨੰਦ-ਕਾਰਜ); ਸੰਸਕ੍ਰਿਤ - ਲਗ੍ਨ (लग्न - ਕਿਸੇ ਕੰਮ ਦੀ ਸ਼ੁਰੂਆਤ ਲਈ ਨੀਯਤ ਕੀਤੀ ਸੁਲੱਖਣੀ ਘੜੀ ਜਾਂ ਸਮਾਂ)।

ਲਾਵਏ

ਲਾਉਂਦਾ ਹੈ/ਲਾ ਦਿੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਾਉਣਾ; ਲਹਿੰਦੀ - ਲਾਵਣ (ਲਾਗੂ ਕਰਨਾ, ਖੇਤ ਨੂੰ ਪਾਣੀ ਲਾਉਣਾ); ਸਿੰਧੀ - ਲਾਇਣੁ (ਲਾਗੂ ਕਰਨਾ); ਅਪਭ੍ਰੰਸ਼ - ਲਾਇਈ; ਪ੍ਰਾਕ੍ਰਿਤ - ਲਾਏਇ; ਸੰਸਕ੍ਰਿਤ - ਲਾਗਯਤਿ (लागयति - ਲਗਾਉਂਦਾ ਹੈ)।

ਲਾਵਹੁ

ਲਾਉਂਦੇ ਹੋ, ਲਗਾਉਂਦੇ ਹੋ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਾਉਣਾ; ਲਹਿੰਦੀ - ਲਾਵਣ (ਲਾਗੂ ਕਰਨਾ, ਖੇਤ ਨੂੰ ਪਾਣੀ ਲਾਉਣਾ); ਸਿੰਧੀ - ਲਾਇਣੁ (ਲਾਗੂ ਕਰਨਾ); ਅਪਭ੍ਰੰਸ਼ - ਲਾਇਈ; ਪ੍ਰਾਕ੍ਰਿਤ - ਲਾਏਇ; ਸੰਸਕ੍ਰਿਤ - ਲਾਗਯਤਿ (लागयति - ਲਗਾਉਂਦਾ ਹੈ)।

ਲਾਵੀ

ਲਾਵੀ/ਵਾਢੀ ਕਰਨ ਵਾਲੇ ਨੇੇ, ਲਾਵੇ/ਵਾਢੇ ਨੇ; ਜਮ/ਮੌਤ ਰੂਪੀ ਲਾਵੇ/ਵਾਢੇ ਨੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਲਾਵਾ; ਪਾਲੀ - ਲਾਵਕ; ਸੰਸਕ੍ਰਿਤ - ਲਾਵਕਹ (लावक: - ਫਸਲ ਕਟਣ ਵਾਲਾ)।

ਲਾਵੈ

ਲਾਵ ਰਾਹੀਂ, ਲਾਵ ਦੁਆਰਾ, ਲਾਵ ਸਦਕਾ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੰਜਾਬੀ - ਲਾਵ (ਵਿਆਹ ਦੀ ਰਸਮ, ਅਨੰਦ-ਕਾਰਜ); ਸੰਸਕ੍ਰਿਤ - ਲਗ੍ਨ (लग्न - ਕਿਸੇ ਕੰਮ ਨੂੰ ਅਰੰਭ ਕਰਨ ਦੀ ਸੁਲੱਖਣੀ ਘੜੀ ਜਾਂ ਨੀਯਤ ਕੀਤਾ ਸਮਾਂ)।

ਲਿਖਤ

ਲੇਖਾਂ ਅਨੁਸਾਰ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ/ਬ੍ਰਜ - ਲਿਖਤ (ਲਿਖਿਆ ਹੋਇਆ, ਲੇਖਣ-ਕਲਾ/ਸ਼ੈਲੀ, ਹਥ-ਲਿਖਤ ਨੋਟ, ਕੁਝ ਵੀ ਲਿਖਿਆ ਹੋਇਆ); ਸੰਸਕ੍ਰਿਤ - ਲਿਖਿਤਮ੍ (लिखितम् - ਲਿਖਤ, ਲਿਖਤੀ ਦਸਤਾਵੇਜ, ਧਰਮ-ਗ੍ਰੰਥ)।

ਲਿਖੵਣਃ

ਲਿਖੇ ਅਨੁਸਾਰ।

ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸੰਸਕ੍ਰਿਤ - ਲਿਖਨਮ੍ (लिखनम् - ਝਰੀਟਣ ਦਾ, ਖੁਰਚਣ/ਸਿਆੜ ਕਢਣ ਦਾ ਕੰਮ; ਲਿਖਿਆ)।

ਲਿਖਾਇਆ

ਲਿਖਾਇਆ ਹੈ, ਲਿਖਾਇਆ ਹੋਇਆ ਹੈ, ਉਕਰਵਾਇਆ ਹੋਇਆ ਹੈ; ਮੁਕਰਰ ਕੀਤਾ ਹੋਇਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਿਖਣੁ (ਲਿਖਣਾ); ਸੰਸਕ੍ਰਿਤ - ਲਿਖਯਤਿ (लिखयति - ਲਿਖਿਆ ਜਾਂਦਾ ਹੈ)।

ਲਿਖਿ

ਲਿਖਣ ਲਈ।

ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਿਖਣੁ (ਲਿਖਣਾ); ਸੰਸਕ੍ਰਿਤ - ਲਿਖਯਤਿ (लिखयति - ਲਿਖਿਆ ਜਾਂਦਾ ਹੈ)।

ਲਿਖਿਅੜਾ

ਲਿਖਿਆ, ਲਿਖਿਆ ਹੋਇਆ, ਉਕਰਿਆ ਹੋਇਆ; ਮੁਕਰਰ ਕੀਤਾ ਹੋਇਆ।

ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਲੇਖੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਿਖਣੁ (ਲਿਖਣਾ); ਸੰਸਕ੍ਰਿਤ - ਲਿਖਯਤਿ (लिखयति - ਲਿਖਿਆ ਜਾਂਦਾ ਹੈ)।

More Examples

ਲਿਖਿਆ

ਲਿਖਿਆ ਹੋਇਆ, ਉਕਰਿਆ ਹੋਇਆ।

ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਲੇਖ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਿਖਣੁ (ਲਿਖਣਾ); ਸੰਸਕ੍ਰਿਤ - ਲਿਖਯਤਿ (लिखयति - ਲਿਖਿਆ ਜਾਂਦਾ ਹੈ)।

More Examples

ਲਿਖਿਆਸੁ

ਲਿਖਿਆ ਹੁੰਦਾ ਹੈ ਉਸ ਦੇ, ਉਸ ਦੇ ਲਿਖਿਆ ਹੁੰਦਾ ਹੈ, ਉਸ ਦੇ ਉਕਰਿਆ ਹੁੰਦਾ ਹੈ; ਉਸ ਦੇ ਮੁਕਰਰ ਕੀਤਾ ਹੁੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਿਖਣੁ (ਲਿਖਣਾ); ਸੰਸਕ੍ਰਿਤ - ਲਿਖਯਤਿ (लिखयति - ਲਿਖਿਆ ਜਾਂਦਾ ਹੈ)।

ਲਿਖੀ

(ਪੱਟੀ) ਲਿਖੀ, (ਫੱਟੀ) ਲਿਖੀ, ਬਾਣੀ ਦਾ ਸਿਰਲੇਖ; (ਗੁਰੂ ਕਾਲ ਵਿਚ ਪ੍ਰਚਲਤ ਲਿਪੀ ਦੇ ਅੱਖਰਾਂ 'ਤੇ ਅਧਾਰਤ ਬਾਣੀ) ਲਿਖੀ, (ਪ੍ਰਚਲਤ ਲਿਪੀ ਦੇ ਅੱਖਰਾਂ ਨੂੰ ਅਧਾਰ ਬਣਾ ਕੇ ਗੁਰ-ਉਪਦੇਸ ਨਿਰੂਪਣ ਕਰਨ ਵਾਲੀ ਬਾਣੀ) ਲਿਖੀ।

ਵਿਆਕਰਣ: ਨਾਂਵ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਿਖਣੁ (ਲਿਖਣਾ); ਸੰਸਕ੍ਰਿਤ - ਲਿਖਯਤਿ (लिखयति - ਲਿਖਿਆ ਜਾਂਦਾ ਹੈ)।

ਲਿਖੀਐ

ਲਿਖੀਦਾ ਹੈ, ਲਿਖਿਆ ਜਾਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਿਖਣੁ (ਲਿਖਣਾ); ਸੰਸਕ੍ਰਿਤ - ਲਿਖਯਤਿ (लिखयति - ਲਿਖਿਆ ਜਾਂਦਾ ਹੈ)।

ਲਿਖੁ

ਲਿਖ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਿਖਣੁ (ਲਿਖਣਾ); ਸੰਸਕ੍ਰਿਤ - ਲਿਖਯਤਿ (लिखयति - ਲਿਖਿਆ ਜਾਂਦਾ ਹੈ)।

ਲਿਖੇ

ਲਿਖੇ ਹੋਏ।

ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਲਿਖਤ ਦਾ), ਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ -ਲਿਖਣੁ (ਲਿਖਣਾ); ਸੰਸਕ੍ਰਿਤ - ਲਿਖਯਤਿ (लिखयति - ਲਿਖਿਆ ਜਾਂਦਾ ਹੈ)।

ਲਿਪਤ

ਲਿਪਤ ਹੁੰਦੇ, ਗਲਤਾਨ ਹੁੰਦੇ, ਖਚਤ ਹੁੰਦੇ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਲਿਪਤ; ਸੰਸਕ੍ਰਿਤ - ਲਿਪ੍ਤ (लिप्त - ਲਿਬੜਿਆ ਹੋਇਆ, ਚਿਪਕਿਆ ਹੋਇਆ)।

ਲਿਵ

ਲਿਵ, ਲਗਨ, ਸੁਰਤੀ-ਬਿਰਤੀ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਲਿਵ (ਪਿਆਰ, ਸਨੇਹ); ਬ੍ਰਜ - ਲਉ (ਲੀਨਤਾ, ਸ਼ਰਧਾ); ਸਿੰਧੀ - ਲਇ (ਬਰਬਾਦੀ); ਪ੍ਰਾਕ੍ਰਿਤ - ਲਯ (ਅਲੋਪਤਾ); ਸੰਸਕ੍ਰਿਤ - ਲਯ (लय - ਲੀਨਤਾ, ਅਲੋਪਤਾ; ਬਰਬਾਦੀ)।

More Examples

ਲਿਵਾੜਿ

ਲਬੇੜ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਲਹਿੰਦੀ - ਲਿਵੜਨਾ (ਲਿਬੜਨਾ), ਲਿਵਾੜਨਾ (ਲਿਬੇੜਨਾ); ਅਪਭ੍ਰੰਸ਼ - ਲਿੱਪਇ; ਪ੍ਰਾਕ੍ਰਿਤ - ਲਿੱਪਅਇ (ਲਿਬੜਿਆ ਹੈ); ਪਾਲੀ - ਲਿੱਪਤਿ (ਮੈਲਾ ਹੈ, ਲਿਬੇੜਦਾ ਹੈ); ਸੰਸਕ੍ਰਿਤ - ਲਿਪ੍ਯਤੇ (लिप्यते - ਲਿਬੜਿਆ ਹੈ)।

ਲਿਵੈ

ਲਿਵ (ਬਿਨਾਂ), ਲਗਨ (ਬਿਨਾਂ), ਸੁਰਤੀ-ਬਿਰਤੀ (ਬਿਨਾਂ)।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਲਿਵ (ਪਿਆਰ, ਸਨੇਹ); ਬ੍ਰਜ - ਲਉ (ਲੀਨਤਾ, ਸ਼ਰਧਾ); ਸਿੰਧੀ - ਲਇ (ਬਰਬਾਦੀ); ਪ੍ਰਾਕ੍ਰਿਤ - ਲਯ (ਅਲੋਪਤਾ); ਸੰਸਕ੍ਰਿਤ - ਲਯ (लय - ਲੀਨਤਾ, ਅਲੋਪਤਾ; ਬਰਬਾਦੀ)।

ਲੀਓ

ਲਿਆ ਹੈ, ਧਾਰਨ ਕਰ ਲਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਲੀਯੋ; ਬ੍ਰਜ - ਲਿਯੋ; ਅਪਭ੍ਰੰਸ਼ - ਲਿਯਉ; ਪ੍ਰਾਕ੍ਰਿਤ - ਲਿਯਓ/ਲਇਅ; ਸੰਸਕ੍ਰਿਤ - ਲਾਤ (लात - ਲਿਆ, ਪ੍ਰਾਪਤ ਕੀਤਾ)।

ਲੀਆ

ਲਿਆ, ਲਿਆ ਹੋਇਆ, ਪ੍ਰਾਪਤ ਕੀਤਾ।

ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਕੁਝ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਲੀਯੋ; ਬ੍ਰਜ - ਲਿਯੋ; ਅਪਭ੍ਰੰਸ਼ - ਲਿਯਉ; ਪ੍ਰਾਕ੍ਰਿਤ - ਲਿਯਓ/ਲਇਅ; ਸੰਸਕ੍ਰਿਤ - ਲਾਤ (लात - ਲਿਆ, ਪ੍ਰਾਪਤ ਕੀਤਾ)।

ਲੀਏ ਲਾਇ

ਲਾ ਲਏ ਹਨ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਲੀਯੋ; ਬ੍ਰਜ - ਲਿਯੋ; ਅਪਭ੍ਰੰਸ਼ - ਲਿਯਉ; ਪ੍ਰਾਕ੍ਰਿਤ - ਲਿਯਓ/ਲਇਅ; ਸੰਸਕ੍ਰਿਤ - ਲਾਤ (लात - ਲਿਆ, ਪ੍ਰਾਪਤ ਕੀਤਾ) + ਅਪਭ੍ਰੰਸ਼ - ਲਾਇ (ਲਾ ਕੇ); ਪ੍ਰਾਕ੍ਰਿਤ - ਲਾਏਇ (ਲਗਾਉਂਦਾ ਹੈ); ਸੰਸਕ੍ਰਿਤ - ਲਾਗਯਤਿ (लागयति - ਲਗਾਉਂਦਾ ਹੈ, ਜੋੜਦਾ ਹੈ)।

ਲੀਤਾ

ਲਿੱਤਾ (ਹੈ), ਲਿਆ (ਹੈ), ਪ੍ਰਾਪਤ ਕੀਤਾ (ਹੈ)।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੈਣਾ (ਲੈਣਾ); ਲਹਿੰਦੀ - ਲੇਵਣ/ਲੈਹਣ (ਲੈਣਾ, ਪ੍ਰਾਪਤ ਕਰਨਾ); ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜਦਾ ਹੈ, ਲੈਂਦਾ ਹੈ)।

ਲੀਨ

ਲੀਨ (ਹੋ ਜਾਣਾ ਹੈ), ਸਮਾ (ਜਾਣਾ ਹੈ)।

ਵਿਆਕਰਣ: ਸੰਜੁਕਤ ਕਿਰਿਆ, ਭਵਿਖਤ ਕਾਲ; ਅਨਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਲੀਨ; ਅਪਭ੍ਰੰਸ਼/ਪ੍ਰਾਕ੍ਰਿਤ - ਲੀਣ; ਸੰਸਕ੍ਰਿਤ - ਲੀਨ (लीन - ਨਾਲ ਚਿਪਕਿਆ ਹੋਇਆ, ਜੁੜਿਆ ਹੋਇਆ, ਸਮਰਪਤ)।

More Examples

ਲੀਨਉ

ਲਿਆ ਹੈ, ਜਪਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੈਣਾ (ਲੈਣਾ); ਲਹਿੰਦੀ - ਲੇਵਣ/ਲੈਹਣ (ਲੈਣਾ, ਪ੍ਰਾਪਤ ਕਰਨਾ); ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜਦਾ ਹੈ, ਲੈਂਦਾ ਹੈ)।

ਲੀਨੑਾ

(ਖਿੱਚ) ਲਿਆ ਹੈ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੈਣਾ (ਲੈਣਾ); ਲਹਿੰਦੀ - ਲੇਵਣ/ਲੈਹਣ (ਲੈਣਾ, ਪ੍ਰਾਪਤ ਕਰਨਾ); ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜਦਾ ਹੈ, ਲੈਂਦਾ ਹੈ)।

ਲੀਨਾ

(ਹਰ) ਲਿਆ ਹੈ, (ਲੁੱਟ) ਲਿਆ ਹੈ, (ਠੱਗ) ਲਿਆ ਹੈ, (ਚੁਰਾ) ਲਿਆ ਹੈ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੈਣਾ (ਲੈਣਾ); ਲਹਿੰਦੀ - ਲੇਵਣ/ਲੈਹਣ (ਲੈਣਾ, ਪ੍ਰਾਪਤ ਕਰਨਾ); ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜਦਾ ਹੈ, ਲੈਂਦਾ ਹੈ)।

ਲੀਨੀ

ਲੀਤੀ ਹੈ, ਲਈ ਹੈ, ਲਈ ਹੋਈ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੈਣਾ (ਲੈਣਾ); ਲਹਿੰਦੀ - ਲੇਵਣ/ਲੈਹਣ (ਲੈਣਾ, ਪ੍ਰਾਪਤ ਕਰਨਾ); ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜਦਾ ਹੈ, ਲੈਂਦਾ ਹੈ)।

ਲੀਨੇ

(ਜਪ) ਲੈਣ ਨਾਲ, (ਸਿਮਰ) ਲੈਣ ਨਾਲ, (ਅਰਾਧ) ਲੈਣ ਨਾਲ, (ਧਿਆ) ਲੈਣ ਨਾਲ, (ਚਿੰਤਨ ਕਰ) ਲੈਣ ਨਾਲ।

ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੈਣਾ (ਲੈਣਾ); ਲਹਿੰਦੀ - ਲੇਵਣ/ਲੈਹਣ (ਲੈਣਾ, ਪ੍ਰਾਪਤ ਕਰਨਾ); ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜਦਾ ਹੈ, ਲੈਂਦਾ ਹੈ)।

ਲੀਨੋ

ਲੀਨਾ ਹੈ, ਲਿਆ ਹੈ, ਲੈ ਲਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੈਣਾ (ਲੈਣਾ); ਲਹਿੰਦੀ - ਲੇਵਣ/ਲੈਹਣ (ਲੈਣਾ, ਪ੍ਰਾਪਤ ਕਰਨਾ); ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜਦਾ ਹੈ, ਲੈਂਦਾ ਹੈ)।

ਲੁਹਿ ਲੁਹਿ

ਲੂਹ-ਲੂਹ ਕੇ, ਝੁਲਸ-ਝੁਲਸ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਲੂਹਣਾ (ਸੜਨਾ/ਲੂਹੇ ਜਾਣਾ); ਸਿੰਧੀ - ਲੂਹਣੁ (ਸਾੜਨਾ, ਝੁਲਸਾਉਣਾ); ਅਪਭ੍ਰੰਸ਼ - ਲੂਸਇ; ਪ੍ਰਾਕ੍ਰਿਤ - ਲੂਸਅਇ (ਨਸ਼ਟ ਕਰਦਾ ਹੈ, ਪਰੇਸ਼ਾਨ ਕਰਦਾ ਹੈ); ਸੰਸਕ੍ਰਿਤ - ਲੂਸ਼ਤਿ* (लूषति - ਸੜਦਾ ਹੈ)।

ਲੁਟਿਆ

ਲੁੱਟਿਆ ਹੈ, ਲੁੱਟ ਲਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਲੂਟਨਾ; ਪੁਰਾਤਨ ਪੰਜਾਬੀ - ਲੁਟਣਾ; ਲਹਿੰਦੀ - ਲੁੱਟਣ (ਲੁੱਟਣਾ, ਲੁੱਟ-ਖਸੁੱਟ ਕਰਨੀ); ਸਿੰਧੀ - ਲੁਟਣੁ (ਲੁੱਟ-ਖਸੁੱਟ ਕਰਨੀ); ਅਪਭ੍ਰੰਸ਼ - ਲੁੱਟਇ; ਪ੍ਰਾਕ੍ਰਿਤ - ਲੁੱਟਅਇ (ਲੁੱਟਦਾ ਹੈ); ਸੰਸਕ੍ਰਿਤ - ਲੁੱਟਤਿ* (लुट्टति - ਲੁੱਟ-ਖਸੁੱਟ ਕਰਦਾ ਹੈ)।

ਲੁਣੈ

ਲੁਣਦੀ ਹੈ, ਵਢਦੀ ਹੈ, ਕੱਟਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਲੁਣੈ; ਪ੍ਰਾਕ੍ਰਿਤ - ਲੁਣਇ; ਪਾਲੀ - ਲੁਨਾਤਿ; ਸੰਸਕ੍ਰਿਤ - ਲੁਨਾਤਿ (लुनाति - ਕਟਦਾ ਹੈ, ਵਢਦਾ ਹੈ)।

ਲੇ

ਲੇਇ, ਲੈ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਲੈਣਾ (ਲੈਣਾ); ਲਹਿੰਦੀ - ਲੇਵਣ/ਲੈਹਣ (ਲੈਣਾ, ਪ੍ਰਾਪਤ ਕਰਨਾ); ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜਦਾ ਹੈ, ਲੈਂਦਾ ਹੈ)।

ਲੇਇ

ਲੈ, ਗ੍ਰਹਿਣ ਕਰ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੇਇ; ਅਪਭ੍ਰੰਸ਼ - ਲੇਅਇ; ਅਪਭ੍ਰੰਸ਼ - ਲੇ (ਲੈਣਾ); ਪ੍ਰਾਕ੍ਰਿਤ - ਲਹਏਇ; ਪਾਲੀ - ਲਭਤਿ; ਸੰਸਕ੍ਰਿਤ - ਲਭਯਤੇ (लभयते - ਫੜਦਾ ਹੈ, ਲਭਦਾ ਹੈ, ਲੈਂਦਾ ਹੈ)।

ਲੇਹ

(ਸਮਝ) ਲੈ, (ਜਾਣ) ਲੈ।

ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੈਣਾ (ਲੈਣਾ); ਲਹਿੰਦੀ - ਲੇਵਣ/ਲੈਹਣ (ਲੈਣਾ, ਪ੍ਰਾਪਤ ਕਰਨਾ); ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜਦਾ ਹੈ, ਲੈਂਦਾ ਹੈ)।

ਲੇਹਿ

ਲੈ; ਜਪ, ਸਿਮਰ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੈਣਾ (ਲੈਣਾ); ਲਹਿੰਦੀ - ਲੇਵਣ/ਲੈਹਣ (ਲੈਣਾ, ਪ੍ਰਾਪਤ ਕਰਨਾ); ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜਦਾ ਹੈ, ਲੈਂਦਾ ਹੈ)।

ਲੇਹੁ

(ਜਾਣ) ਲਉ/ਲੈ, (ਸਮਝ) ਲਉ/ਲੈ।

ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੈਣਾ (ਲੈਣਾ); ਲਹਿੰਦੀ - ਲੇਵਣ/ਲੈਹਣ (ਲੈਣਾ, ਪ੍ਰਾਪਤ ਕਰਨਾ); ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜਦਾ ਹੈ, ਲੈਂਦਾ ਹੈ)।

ਲੇਖ

ਲੇਖ, ਬਿਉਰੇ, ਵਿਵਰਣ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਸਿੰਧੀ - ਲੇਖੁ (ਕਿਸਮਤ/ਭਾਗ); ਲਹਿੰਦੀ/ਅਪਭ੍ਰੰਸ਼ - ਲੇਖ; ਪ੍ਰਾਕ੍ਰਿਤ - ਲੇੱਖ (ਲੇਖਾ); ਸੰਸਕ੍ਰਿਤ - ਲੇਖਯ (लेख्य - ਲਿਖਿਆ ਜਾਣਾ; ਲੇਖ, ਦਸਤਾਵੇਜ਼)।

ਲੇਖਾ

ਲੇਖਾ, ਲੇਖਾ-ਜੋਖਾ, ਹਿਸਾਬ-ਕਿਤਾਬ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਭੋਜਪੁਰੀ/ਅਪਭ੍ਰੰਸ਼ - ਲੇਖਾ; ਪ੍ਰਾਕ੍ਰਿਤ - ਲੇਖ; ਸੰਸਕ੍ਰਿਤ - ਲੇਕ੍ਖਯ (लेक्खਯ - ਲਿਖਣ ਜੋਗ ਲੇਖਾ; ਲਿਖਣਾ)।

ਲੇਖਾਰੀ

ਲੇਖਾਰੀ, ਲਿਖਾਰੀ, ਲੇਖਕ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੇਖਾਰੀ/ਲਿਖਾਰੀ; ਅਪਭ੍ਰੰਸ਼ - ਲੇਖਾਰੀ; ਸੰਸਕ੍ਰਿਤ - ਲੇਖਕਾਰਿਨ* (लेखकारिन - ਲੇਖਕ/ਲਿਖਾਰੀ)।

ਲੇਖੁ

ਲੇਖ, ਕਰਮ-ਲੇਖ; ਲੇਖਾ ਜੋਖਾ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਲੇਖੁ (ਕਿਸਮਤ/ਭਾਗ); ਲਹਿੰਦੀ/ਅਪਭ੍ਰੰਸ਼ - ਲੇਖ; ਪ੍ਰਾਕ੍ਰਿਤ - ਲੇੱਖ (ਲੇਖਾ); ਸੰਸਕ੍ਰਿਤ - ਲੇਖਯ (लेख्य - ਲਿਖਿਆ ਜਾਣਾ; ਲੇਖ, ਦਸਤਾਵੇਜ਼)।

ਲੇਖੈ

ਲੇਖੇ ਵਿਚ, ਗਿਣਤੀ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਲੇਖਾ; ਅਪਭ੍ਰੰਸ਼ - ਲੇਖ (ਲੇਖਾ, ਹਿਸਾਬ); ਪ੍ਰਾਕ੍ਰਿਤ - ਲੇੱਖ; ਸੰਸਕ੍ਰਿਤ - ਲੇਖਯ (लेख्य - ਲਿਖਣ ਜੋਗ ਲੇਖ, ਲਿਖਣਾ)।

ਲੇਤ

ਤਾਰ ਲੈਂਦਾ ਹੈ, ਪਾਰ ਲੰਘਾ ਲੈਂਦਾ ਹੈ; ਮੁਕਤ ਕਰਾ ਲੈਂਦਾ ਹੈ।

ਵਿਆਕਰਣ: ਸੰਜੁਕਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੈਣਾ (ਲੈਣਾ); ਲਹਿੰਦੀ - ਲੇਵਣ/ਲੈਹਣ (ਲੈਣਾ, ਪ੍ਰਾਪਤ ਕਰਨਾ); ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜਦਾ ਹੈ, ਲੈਂਦਾ ਹੈ) + ਪੁਰਾਤਨ ਪੰਜਾਬੀ/ਬ੍ਰਜ/ਲਹਿੰਦੀ - ਉਧਾਰ; ਸਿੰਧੀ - ਉਧਾਰੁ (ਮੁਕਤੀ, ਛੁਟਕਾਰਾ; ਕਰਜਾ); ਪਾਲੀ - ਉਦ੍ਧਾਰ (ਟੈਕਸ, ਕਰਜਾ); ਸੰਸਕ੍ਰਿਤ - ਉਦ੍ਧਾਰ (उद्धार - ਉਭਾਰਨ ਦਾ ਕਾਰਜ, ਛੁਟਕਾਰਾ; ਕਰਜਾ, ਵਿਸ਼ੇਸ਼ ਕਰਕੇ ਵਿਆਜ ਦੇ ਬਗੈਰ)।

ਲੇਫ

ਲਿਹਾਫ, ਰਜਾਈਆਂ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਲੇਫ; ਫ਼ਾਰਸੀ/ਅਰਬੀ - ਲਿਹਾਫ਼ (لحاف - ਰੂੰਦਾਰ ਉਤੇ ਲੈਣ ਦਾ ਕੱਪੜਾ, ਰਜ਼ਾਈ)।

ਲੇਫੁ

ਲਿਹਾਫ, ਰਜਾਈ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਲੇਫ; ਫ਼ਾਰਸੀ/ਅਰਬੀ - ਲਿਹਾਫ਼ (لحاف - ਰੂੰਦਾਰ ਉਤੇ ਲੈਣ ਦਾ ਕੱਪੜਾ, ਰਜ਼ਾਈ)।

More Examples

ਲੇਵੈ

ਲੈਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੇਇ; ਅਪਭ੍ਰੰਸ਼ - ਲੇਅਇ; ਅਪਭ੍ਰੰਸ਼ - ਲੇ (ਲੈਣਾ); ਪ੍ਰਾਕ੍ਰਿਤ - ਲਹਏਇ; ਪਾਲੀ - ਲਭਤਿ; ਸੰਸਕ੍ਰਿਤ - ਲਭਯਤੇ (लभयते - ਫੜਦਾ ਹੈ, ਲਭਦਾ ਹੈ, ਲੈਂਦਾ ਹੈ)।

ਲੈ

ਗਾ (ਲੈ), ਗਾਇਣ ਕਰ ਲੈ।

ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੈਣਾ (ਲੈਣਾ); ਲਹਿੰਦੀ - ਲੇਵਣ/ਲੈਹਣ (ਲੈਣਾ, ਪ੍ਰਾਪਤ ਕਰਨਾ); ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜ੍ਹਦਾ ਹੈ, ਲੈਂਦਾ ਹੈ)।

More Examples

ਲੈ ਜਾਸੀ

ਲੈ ਜਾਵਸੀ, ਲੈ ਜਾਏਗਾ/ਜਾਵੇਗਾ।

ਵਿਆਕਰਣ: ਸੰਜੁਗਤ ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੈਣਾ (ਲੈਣਾ); ਲਹਿੰਦੀ - ਲੇਵਣ/ਲੈਹਣ (ਲੈਣਾ, ਪ੍ਰਾਪਤ ਕਰਨਾ); ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜਦਾ ਹੈ, ਲੈਂਦਾ ਹੈ) + ਲਹਿੰਦੀ - ਜਾਸਾ; ਅਪਭ੍ਰੰਸ਼ - ਜਾਏਸਇ; ਪ੍ਰਾਕ੍ਰਿਤ - ਜਾਸਿ; ਸੰਸਕ੍ਰਿਤ - ਯਾਸਯਤਿ (यास्यति - ਜਾਵੇਗਾ)।

ਲੈਹਉ

ਲਵਾਂਗੀ।

ਵਿਆਕਰਣ: ਕਿਰਿਆ, ਭਵਿਖਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੈਣਾ (ਲੈਣਾ); ਲਹਿੰਦੀ - ਲੇਵਣ/ਲੈਹਣ (ਲੈਣਾ, ਪ੍ਰਾਪਤ ਕਰਨਾ); ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜ੍ਹਦਾ ਹੈ, ਲੈਂਦਾ ਹੈ)।

ਲੈਹਿ

(ਮੇਲ) ਲੈਂਦਾ ਹੈਂ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਹੈ; ਅਪਭ੍ਰੰਸ਼ - ਲਹਇ; ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਪਾਲੀ - ਲਭਤਿ (ਪ੍ਰਾਪਤ ਕਰਦਾ ਹੈ); ਸੰਸਕ੍ਰਿਤ - ਲਭਤੇ/ਲਭਯਤਿ (लभते/लभयति - ਫੜ੍ਹਦਾ ਹੈ, ਲੈਂਦਾ ਹੈ, ਗ੍ਰਹਿਣ ਕਰਦਾ ਹੈ)।

ਲੈਹਿ ਮਿਲਾਇ

ਮਿਲਾ ਲੈਂਦਾ ਹੈਂ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲਹੈ; ਅਪਭ੍ਰੰਸ਼ - ਲਹਇ; ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਪਾਲੀ - ਲਭਤਿ (ਪ੍ਰਾਪਤ ਕਰਦਾ ਹੈ); ਸੰਸਕ੍ਰਿਤ - ਲਭਤੇ/ਲਭਯਤਿ (लभते/लभयति - ਫੜ੍ਹਦਾ ਹੈ, ਲੈਂਦਾ ਹੈ, ਗ੍ਰਹਿਣ ਕਰਦਾ ਹੈ) + ਪੁਰਾਤਨ ਪੰਜਾਬੀ - ਮੇਲਣਾ; ਲਹਿੰਦੀ - ਮੇਲਣ (ਮਿਲਾਉਣਾ); ਅਪਭ੍ਰੰਸ਼ - ਮੇਲਇ (ਮਿਲਾਉਂਦਾ ਹੈ); ਪ੍ਰਾਕ੍ਰਿਤ - ਮੇਲਅਇ/ਮਿਲਾਵਅਇ (ਜੋੜਦਾ ਹੈ, ਮੇਲਦਾ ਹੈ); ਸੰਸਕ੍ਰਿਤ - ਮੇਲਯਤਿ (मेलयति - ਇਕੱਠਾ ਹੁੰਦਾ ਹੈ, ਮੇਲੀਦਾ ਹੈ)। ।

ਲੋਅ

ਲੋਕਾਂ (ਵਿਚ), ਭਵਨਾਂ (ਵਿਚ), ਪੁਰੀਆਂ (ਵਿਚ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਲੋਅ; ਸੰਸਕ੍ਰਿਤ - ਲੋਕਹ (लोक: - ਲੋਕ, ਸੰਸਾਰ)।

ਲੋਆ

ਲੋਅ, ਪ੍ਰਕਾਸ਼, ਚਾਨਣ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਲੋਅ; ਸੰਸਕ੍ਰਿਤ - ਲੋਕਹ (लोक: - ਲੋਕ, ਸੰਸਾਰ)।

ਲੋਇ

ਲੋਕਾਂ ਵਿਚ, ਭਵਨਾਂ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਲੋਅ; ਸੰਸਕ੍ਰਿਤ - ਲੋਕਹ (लोक: - ਲੋਕ, ਸੰਸਾਰ)।

ਲੋਇਣ

ਨੇਤਰਾਂ ਨੇ, ਨੈਣਾਂ ਨੇ, ਅੱਖਾਂ ਨੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਲੋਇਣ; ਬ੍ਰਜ - ਲੋਯਣ; ਅਪਭ੍ਰੰਸ਼/ਪ੍ਰਾਕ੍ਰਿਤ - ਲੋਅਣ; ਪਾਲੀ - ਲੋਚਨ (ਅੱਖ); ਸੰਸਕ੍ਰਿਤ - ਲੋਚਨ (लोचन - ਵੇਖਣਾ; ਅੱਖ)।

ਲੋਹਾਰੁ

ਲੁਹਾਰ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੁਹਾਰ; ਲਹਿੰਦੀ - ਲੋਹਾਰ; ਸਿੰਧੀ - ਲੁਹਾਰੁ; ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਲੋਹਾਰ (ਲੋਹੇ ਦਾ ਕੰਮ ਕਰਨ ਵਾਲਾ); ਪਾਲੀ - ਲੋਹਕਾਰ (ਠਠਿਆਰ, ਲੋਹੇ ਦਾ ਕੰਮ ਕਰਨ ਵਾਲਾ); ਸੰਸਕ੍ਰਿਤ - ਲੋਹਕਾਰ (लोहकार - ਲੋਹੇ ਦਾ ਕੰਮ ਕਰਨ ਵਾਲਾ)।

ਲੋਕ

ਹੇ ਲੋਕੋ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਲੋਕੋ; ਪ੍ਰਾਕ੍ਰਿਤ - ਲੋੱਕੋ; ਸੰਸਕ੍ਰਿਤ - ਲੋਕਹ (लोक: - ਲੋਕ)।

ਲੋਗ

ਲੋਕ/ਲੋਕੀਂ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਰਾਜਸਥਾਨੀ - ਲੋਗ; ਬ੍ਰਜ - ਲੋਕ/ਲੋਗ; ਅਪਭ੍ਰੰਸ਼/ਪ੍ਰਾਕ੍ਰਿਤ - ਲੋਅ; ਸੰਸਕ੍ਰਿਤ - ਲੋਕਹ (लोक: - ਲੋਕ, ਸੰਸਾਰ)।

ਲੋਚਦਾ

ਲੋਚਦਾ ਹੈ, ਚਾਹੁੰਦਾ ਹੈ, ਇਛਾ ਕਰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਲੋਚਦਾ; ਬ੍ਰਜ - ਲੋਚਤਾ/ਲੋਚਤ (ਇਛਾ ਕਰਦਾ ਹੈ, ਚਾਹੁੰਦਾ ਹੈ); ਸੰਸਕ੍ਰਿਤ - ਲੋਚ੍ਯਤੇ (लोच्यते - ਚਮਕਾਇਆ ਜਾਂਦਾ ਹੈ)।

ਲੋਚਨ

ਲੋਚਨ, ਨੇਤਰ, ਅੱਖਾਂ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਸੰਸਕ੍ਰਿਤ - ਲੋਚਨ (लोचन - ਵੇਖਣਾ; ਅੱਖ)।

ਲੋਚੈ

ਲੋਚਦਾ ਹੈ, ਚਾਹੁੰਦਾ ਹੈ, ਇਛਾ ਕਰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਲੋਚੈ; ਅਪਭ੍ਰੰਸ਼/ਪ੍ਰਾਕ੍ਰਿਤ - ਲੋਚਇ (ਇਛਾ ਕਰਦਾ ਹੈ, ਚਾਹੁੰਦਾ ਹੈ); ਸੰਸਕ੍ਰਿਤ - ਲੋਚ੍ਯਤੇ (लोच्यते - ਚਮਕਾਇਆ ਜਾਂਦਾ ਹੈ)।

ਲੋਣੁ

ਲੂਣ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਲੂਣੁ; ਕਸ਼ਮੀਰੀ - ਨੂਨ/ਲੁਨ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਲਵਣ/ਲੋਣ (ਨਮਕ); ਸੰਸਕ੍ਰਿਤ - ਲਵਣਹ/ਲਵਣ (लवण:/लवण - ਸਲੂਣਾ, ਨਮਕੀਨ/ਖਾਰ, ਨਮਕ)।

ਲੋਭ

ਲੋਭ, ਲਾਲਚ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਸਿੰਧੀ - ਲੋਭੁ; ਬ੍ਰਜ/ਅਪਭ੍ਰੰਸ਼ - ਲੋਭ (ਲਾਲਚ, ਤ੍ਰਿਸ਼ਨਾ); ਪਾਲੀ - ਲੋਭ (ਲਾਲਚ); ਸੰਸਕ੍ਰਿਤ - ਲੋਭਹ (लोभ: - ਅਭਿਲਾਸ਼ਾ, ਲਾਲਸਾ, ਇਛਾ)।

More Examples

ਲੋਭਾਹਿ

ਲੁਭਾਏ ਰਹਿੰਦੇ ਹਨ, ਲੁਭਾਇਮਾਨ ਰਹਿੰਦੇ ਹਨ; ਖਚਤ ਰਹਿੰਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਲੁਭਾਇ/ਲੋਭਾਈ (ਲੋਭ ਵਿਚ ਖਚਤ ਹੁੰਦਾ ਹੈ); ਪ੍ਰਾਕ੍ਰਿਤ - ਲੁਭਅਇ; ਪਾਲੀ - ਲੁਭਤਿ (ਲੋਭ ਕਰਦਾ ਹੈ); ਸੰਸਕ੍ਰਿਤ - ਲੁਭਯਤਿ (लुभयति - ਉਤਸੁਕ ਹੈ, ਚਾਹਵਾਨ ਹੈ)।

ਲੋਭਿ

ਲੋਭ ਵਿਚ, ਲਾਲਚ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਲੋਭੁ; ਬ੍ਰਜ/ਅਪਭ੍ਰੰਸ਼ - ਲੋਭ (ਲਾਲਚ, ਤ੍ਰਿਸ਼ਨਾ); ਪਾਲੀ - ਲੋਭ (ਲਾਲਚ); ਸੰਸਕ੍ਰਿਤ - ਲੋਭਹ (लोभ: - ਅਭਿਲਾਸ਼ਾ, ਲਾਲਸਾ, ਇੱਛਾ)।

ਲੋਭੀ

ਲੋਭੀ ਨੂੰ, ਲਾਲਚੀ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬੁੰਦੇਲੀ/ਰਾਜਸਥਾਨੀ/ਅਵਧੀ/ਬ੍ਰਜ/ਸਿੰਧੀ - ਲੋਭੀ; ਸੰਸਕ੍ਰਿਤ - ਲੋਭਿਨ੍ (लोभिन् - ਲੋਭੀ, ਲਾਲਚੀ)।

ਲੋਭੁ

ਲੋਭ ਨੂੰ, ਲਾਲਚ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਲੋਭੁ; ਬ੍ਰਜ/ਅਪਭ੍ਰੰਸ਼ - ਲੋਭ (ਲਾਲਚ, ਤ੍ਰਿਸ਼ਨਾ); ਪਾਲੀ - ਲੋਭ (ਲਾਲਚ); ਸੰਸਕ੍ਰਿਤ - ਲੋਭਹ (लोभ: - ਅਭਿਲਾਸ਼ਾ, ਲਾਲਸਾ, ਇੱਛਾ)।

ਲੋਰਉ

ਲੋੜਦੀ ਹਾਂ, ਚਾਹੁੰਦੀ ਹਾਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਲੋਰਨ; ਪੁਰਾਤਨ ਪੰਜਾਬੀ - ਲੋੜਣਾ (ਖੋਜਣਾ, ਚਾਹੁੰਣਾ); ਪੱਛਮੀ ਪਹਾੜੀ - ਲੋੜਨੁ (ਜਰੂਰੀ, ਲੋੜੀਂਦਾ); ਪਾਲੀ - ਲੋਟਨ (ਹਿਲਣਾ, ਕੰਬਣਾ); ਸੰਸਕ੍ਰਿਤ - ਲੋਠਤਿ/ਲੋਟਤਿ (लोठति/लोटति - ਲੁੜਕਦਾ ਹੈ/ਲੇਟਦਾ ਹੈ)।

ਲੋੜੀ

ਲੋੜੀਂ, ਲੋੜਦਾ ਹਾਂ, ਚਾਹੁੰਦਾ ਹਾਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੋੜਣਾ (ਖੋਜਣਾ/ਲਭਣਾ); ਪਾਲੀ - ਲੋੜਨੁੂ (ਜ਼ਰੂਰੀ ਹੋਣਾ); ਸੰਸਕ੍ਰਿਤ - ਲੋਟਤਿ (लोटति - ਲਪੇਟਦਾ/ਵਲ੍ਹੇਟਦਾ ਹੈ)।

ਲੋੜੀਐ

ਲੋੜੀਦੀ/ਲੋੜੀਂਦੀ ਹੈ, ਚਾਹੀਦੀ ਹੈ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੋੜਣਾ (ਖੋਜਣਾ, ਚਾਹੁੰਣਾ); ਪੱਛਮੀ ਪਹਾੜੀ - ਲੋੜਨੁ (ਜਰੂਰੀ, ਲੋੜੀਂਦਾ); ਪਾਲੀ - ਲੋਟਨ (ਹਿਲਣਾ, ਕੰਬਣਾ); ਸੰਸਕ੍ਰਿਤ - ਲੋਠਤਿ/ਲੋਟਤਿ (लोठति/लोटति - ਲੁੜਕਦਾ ਹੈ/ਲੇਟਦਾ ਹੈ)।

ਲੋੜੇ

ਲੋੜਦਾ ਹੈ, ਚਾਹੁੰਦਾ ਹੈ, ਇਛਾ ਕਰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਲੋੜਣਾ (ਖੋਜਣਾ, ਚਾਹੁੰਣਾ); ਪੱਛਮੀ ਪਹਾੜੀ - ਲੋੜਨੁ (ਜਰੂਰੀ, ਲੋੜੀਂਦਾ); ਪਾਲੀ - ਲੋਟਨ (ਹਿਲਣਾ, ਕੰਬਣਾ); ਸੰਸਕ੍ਰਿਤ - ਲੋਠਤਿ/ਲੋਟਤਿ (लोठति/लोटति - ਲੁੜਕਦਾ ਹੈ/ਲੇਟਦਾ ਹੈ)।

ਲੋੜੈ

ਲੋੜਦਾ ਹੈ, ਚਾਹੁੰਦਾ ਹੈ।