ਰਸ
ਹੇ ਰਸ ਵਿਚ ਭਿੱਜੇ ਹੋਏ! ਹੇ ਰਸ-ਪੂਰਤ! ਹੇ ਪ੍ਰੇਮ-ਰਸ ਦੇ ਪੁੰਜ!
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਪ੍ਰੀਤਮ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੁਜਰਾਤੀ/ਪੁਰਾਤਨ ਅਵਧੀ - ਰਸ; ਸਿੰਧੀ - ਰਸੁ (ਰਸ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਰਸ (ਗੰਨੇ ਆਦਿ ਦਾ ਰਸ, ਤਰੀ; ਸੁਆਦ); ਸੰਸਕ੍ਰਿਤ - ਰਸਹ (रस: - ਸਾਰ, ਤੱਤ; ਬੂਟਿਆਂ ਦਾ ਰਸ; ਸੁਆਦ, ਜ਼ਾਇਕਾ)।
More Examples for ਰਸ
ਰਸਨਾ
(ਹੇ) ਰਸਨਾ! (ਹੇ) ਜੀਭਾ/ਜੀਭ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਰਸਨਾ; ਪ੍ਰਾਕ੍ਰਿਤ - ਰਸਣਾ; ਸੰਸਕ੍ਰਿਤ - ਰਸ਼ਨਾ/ਰਸਨਾ (रशना/रसना - ਜੀਭ/ਜੁਬਾਨ)।
More Examples for ਰਸਨਾ
ਰਸਾਲੇ
ਰਸ ਵਾਲੇ, ਰਸ-ਪੂਰਨ, ਰਸ-ਲੀਨ ਹੋਏ।
ਵਿਆਕਰਣ: ਵਿਸ਼ੇਸ਼ਣ (ਭਗਤ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਉੜੀਆ/ਬੰਗਾਲੀ/ਬ੍ਰਜ - ਰਸਾਲ (ਰਸਦਾਰ); ਸੰਸਕ੍ਰਿਤ - ਰਸਾਲ (रसाल - ਸੁਆਦਲਾ, ਮਿੱਠਾ)।
More Examples for ਰਸਾਲੇ
ਰਸਿ
ਰਸ ਨਾਲ, ਸਵਾਦ ਨਾਲ; ਪਿਆਰ ਨਾਲ, ਪ੍ਰੇਮ ਨਾਲ; ਮੋਹ ਨਾਲ; ਅਨੰਦ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੁਜਰਾਤੀ/ਪੁਰਾਤਨ ਅਵਧੀ - ਰਸ; ਸਿੰਧੀ - ਰਸੁ (ਰਸ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਰਸ (ਗੰਨੇ ਆਦਿ ਦਾ ਰਸ, ਤਰੀ; ਸੁਆਦ); ਸੰਸਕ੍ਰਿਤ - ਰਸਹ (रस: - ਸਾਰ, ਤੱਤ; ਬੂਟਿਆਂ ਦਾ ਰਸ; ਸੁਆਦ, ਜ਼ਾਇਕਾ)।
More Examples for ਰਸਿ
ਰਸੀਆ
ਰਸੀਆ, ਰਸ ਲੈਣ ਵਾਲਾ, ਰਸ ਦਾ ਪ੍ਰੇਮੀ; ਮਾਣਨ ਵਾਲਾ; ਮਿਲਾਪ ਦਾ ਅਨੰਦ ਲੈਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਆਪੇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਸਿਯਾ; ਅਪਭ੍ਰੰਸ਼/ਪ੍ਰਾਕ੍ਰਿਤ - ਰਸਿਅ (ਰਸੀਲਾ, ਰਸੀਆ); ਸੰਸਕ੍ਰਿਤ - ਰਸਿਨ (रसिन - ਰਸੀਲਾ)।
More Examples for ਰਸੀਆ
ਰਸੁ
ਰਸ, ਸੁਆਦ; ਅਨੰਦ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੁਜਰਾਤੀ/ਪੁਰਾਤਨ ਅਵਧੀ - ਰਸ; ਸਿੰਧੀ - ਰਸੁ (ਰਸ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਰਸ (ਗੰਨੇ ਆਦਿ ਦਾ ਰਸ, ਤਰੀ; ਸੁਆਦ); ਸੰਸਕ੍ਰਿਤ - ਰਸਹ (रस: - ਸਾਰ, ਤਤ; ਬੂਟਿਆਂ ਦਾ ਰਸ; ਸੁਆਦ, ਜਾਇਕਾ)।
More Examples for ਰਸੁ
ਰਸੁ
ਰਸ, ਸੁਆਦ; ਅਨੰਦ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੁਜਰਾਤੀ/ਪੁਰਾਤਨ ਅਵਧੀ - ਰਸ; ਸਿੰਧੀ - ਰਸੁ (ਰਸ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਰਸ (ਗੰਨੇ ਆਦਿ ਦਾ ਰਸ, ਤਰੀ; ਸੁਆਦ); ਸੰਸਕ੍ਰਿਤ - ਰਸਹ (रस: - ਸਾਰ, ਤਤ; ਬੂਟਿਆਂ ਦਾ ਰਸ; ਸੁਆਦ, ਜਾਇਕਾ)।
ਰਹਸੀ
ਰਹੇਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਹਣਾ; ਲਹਿੰਦੀ - ਰਹਣ (ਰਹਿਣਾ); ਅਪਭ੍ਰੰਸ਼ - ਰਹੈ; ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ)।
More Examples for ਰਹਸੀ
ਰਹੰਸੀ
ਰਹਸੀ, ਹਰਸ਼ਵੰਤ ਹੋਈ, ਅਨੰਦਤ ਹੋਈ, ਖੁਸ਼ ਹੋਈ, ਖਿੜ/ਵਿਗਸ ਗਈ, ਖੇੜੇ/ਵਿਗਾਸ ਵਿਚ ਆ ਗਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਹਸੀਐ; ਅਪਭ੍ਰੰਸ਼ - ਰਹਸਇ (ਉਤੇਜਿਤ, ਪ੍ਰਸੰਨ ਹੁੰਦਾ ਹੈ); ਪ੍ਰਾਕ੍ਰਿਤ - ਰਹੱਸਇ (ਪ੍ਰਸੰਨ ਹੁੰਦਾ ਹੈ); ਸੰਸਕ੍ਰਿਤ - ਰਭਸਯਤਿ/ਰਭਸਤਿ (रभस्यति/रभसति - ਖੁਸ਼ੀ ਪਰਗਟ ਕਰੇਗਾ, ਗਲੇ ਮਿਲੇਗਾ)।
More Examples for ਰਹੰਸੀ
ਰਹਣਾ
ਰਹਿਣਾ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਹਣਾ; ਲਹਿੰਦੀ - ਰਹਣ (ਰਹਿਣਾ); ਅਪਭ੍ਰੰਸ਼ - ਰਹੈ; ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ)।
More Examples for ਰਹਣਾ
ਰਹਣੁ
ਰਹਿਣ/ਰਹਿਣਾ, ਵਾਸਾ, ਟਿਕਾਣਾ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਹਣਾ; ਲਹਿੰਦੀ - ਰਹਣ (ਰਹਿਣਾ); ਅਪਭ੍ਰੰਸ਼ - ਰਹੈ; ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ)।
More Examples for ਰਹਣੁ
ਰਹਤ
ਰਹਿੰਦੀ, ਟਿਕਦੀ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਹਣਾ; ਲਹਿੰਦੀ - ਰਹਣ (ਰਹਿਣਾ); ਅਪਭ੍ਰੰਸ਼ - ਰਹੈ; ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ)।
More Examples for ਰਹਤ
ਰਹਤੇ
ਰਹਿੰਦੇ ਸਨ, ਨਿਵਾਸ ਕਰਦੇ ਸਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਹਣਾ; ਲਹਿੰਦੀ - ਰਹਣ (ਰਹਿਣਾ); ਅਪਭ੍ਰੰਸ਼ - ਰਹੈ; ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ)।
More Examples for ਰਹਤੇ
ਰਹਨਿ
ਰਹਿੰਦੀਆਂ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਰਹਣ (ਰਹਿਣਾ); ਅਪਭ੍ਰੰਸ਼ - ਰਹੈ; ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ)।
More Examples for ਰਹਨਿ
ਰਹਰਾਸਿ
ਰਾਹਿ-ਰਾਸਤ, ਸਹੀ ਰਾਹ, ਰਹੁ-ਰੀਤ, ਜੀਵਨ-ਮਰਿਆਦਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਰਹ (ਰਾਹ) + ਰਾਸਤ (ਸਹੀ/ਠੀਕ)।
More Examples for ਰਹਰਾਸਿ
ਰਹਾਂ
ਰਹਿੰਦਾ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਹਣਾ; ਲਹਿੰਦੀ - ਰਹਣ (ਰਹਿਣਾ); ਅਪਭ੍ਰੰਸ਼ - ਰਹੈ; ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ)।
More Examples for ਰਹਾਂ
ਰਹਾਇ
ਰਹਿੰਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਹਣਾ; ਲਹਿੰਦੀ - ਰਹਣ (ਰਹਿਣਾ); ਅਪਭ੍ਰੰਸ਼ - ਰਹੈ; ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ)।
More Examples for ਰਹਾਇ
ਰਹਾਈਆ
ਠਾਕ ਕੇ ਰੋਕੀ ਜਾ ਸਕਦੀ, ਰੋਕ ਕੇ ਰਖੀ ਜਾ ਸਕਦੀ, ਰੁਕ ਸਕਦੀ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਹਣਾ; ਲਹਿੰਦੀ - ਰਹਣ (ਰਹਿਣਾ); ਅਪਭ੍ਰੰਸ਼ - ਰਹੈ; ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ)।
More Examples for ਰਹਾਈਆ
ਰਹਾਏ
(ਵਰਜਦੇ) ਰਹਿ ਗਏ, (ਰੋਕਦੇ) ਹਾਰ ਗਏ, (ਰੋਕਦੇ) ਥੱਕ ਗਏ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਹਣਾ; ਲਹਿੰਦੀ - ਰਹਣ (ਰਹਿਣਾ); ਅਪਭ੍ਰੰਸ਼ - ਰਹੈ; ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ)।
More Examples for ਰਹਾਏ
ਰਹਿ ਗਏ
ਰਹਿ ਗਏ, ਥੱਕ ਗਏ, ਹਾਰ ਗਏ; ਮਰ ਗਏ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਹਣਾ; ਲਹਿੰਦੀ - ਰਹਣ (ਰਹਿਣਾ); ਅਪਭ੍ਰੰਸ਼ - ਰਹੈ; ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ) + ਲਹਿੰਦੀ - ਗਇਆ; ਬ੍ਰਜ - ਗਯਾ; ਅਪਭ੍ਰੰਸ਼ - ਗਯਅ; ਪ੍ਰਾਕ੍ਰਿਤ - ਗਯ; ਪਾਲੀ - ਗਤ; ਸੰਸਕ੍ਰਿਤ - ਗਤਹ (गत: - ਚਲਾ ਗਿਆ)।
More Examples for ਰਹਿ ਗਏ
ਰਹਿਓ
(ਪੂਰ) ਰਹਿਆ (ਹੈਂ), (ਵਿਆਪਕ) ਹੋ ਰਿਹਾ (ਹੈਂ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਹਣਾ; ਲਹਿੰਦੀ - ਰਹਣ; ਸਿੰਧੀ - ਰਹਣੁ (ਰਹਿਣਾ); ਅਪਭ੍ਰੰਸ਼ - ਰਹਇ; ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ)।
More Examples for ਰਹਿਓ
ਰਹਿਓ
ਰਹਿਆ, ਰਿਹਾ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਹਣਾ; ਲਹਿੰਦੀ - ਰਹਣ; ਸਿੰਧੀ - ਰਹਣੁ (ਰਹਿਣਾ); ਅਪਭ੍ਰੰਸ਼ - ਰਹਇ; ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ)।
ਰਹਿਆ
(ਰਵ) ਰਿਹਾ ਹੈ, (ਰਮ) ਰਿਹਾ ਹੈ, (ਵਿਆਪ) ਰਿਹਾ ਹੈ, (ਵਿਆਪਕ) ਹੋ ਰਿਹਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਹਿਆ; ਅਪਭ੍ਰੰਸ਼ - ਰਹਆ (ਰਿਹਾ ਹੋਇਆ); ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ)।
More Examples for ਰਹਿਆ
ਰਹਿਆ ਸਮਾਇ
ਸਮਾ ਰਿਹਾ ਹੈ, ਵਿਆਪ ਰਿਹਾ ਹੈ, ਰਵ ਰਿਹਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਹਿਆ; ਅਪਭ੍ਰੰਸ਼ - ਰਹਆ (ਰਿਹਾ ਹੋਇਆ); ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ) + ਪੁਰਾਤਨ ਪੰਜਾਬੀ - ਸਮਾਉਣਾ; ਸਿੰਧੀ - ਸਮਾਇਜਣੁ (ਸੰਮਿਲਤ ਹੋਣਾ); ਪ੍ਰਾਕ੍ਰਿਤ - ਸੰਮਾਇ; ਪਾਲੀ - ਸੱਮਿਤ; ਸੰਸਕ੍ਰਿਤ - ਸੰਮਾਤਿ (संमाति - ਵਿਚ ਸੰਮਿਲਤ ਹੈ)।
More Examples for ਰਹਿਆ ਸਮਾਇ
ਰਹਿਆ ਧਾਰਿ
ਧਾਰ ਰਿਹਾ ਹੈ, ਸਥਿਤ ਕਰ ਰਿਹਾ ਹੈ, ਟਿਕਾ ਰਿਹਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਹਿਆ; ਅਪਭ੍ਰੰਸ਼ - ਰਹਆ (ਰਿਹਾ ਹੋਇਆ); ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ) + ਪੁਰਾਤਨ ਪੰਜਾਬੀ - ਧਾਰਣਾ (ਰਖਣਾ, ਪਹਿਨਣਾ, ਖੁਦ ਲੈਣਾ, ਦੇਣਾ ਹੈ); ਅਪਭ੍ਰੰਸ਼ - ਧਾਰਇ; ਪ੍ਰਾਕ੍ਰਿਤ - ਧਾਰੇਇ; ਪਾਲੀ - ਧਾਰੇਇ; ਸੰਸਕ੍ਰਿਤ - ਧਾਰਯਤਿ (धारयति - ਫੜ ਕੇ ਰਖਦਾ ਹੈ, ਲੈ ਜਾਂਦਾ ਹੈ, ਰਖਦਾ ਹੈ)।
More Examples for ਰਹਿਆ ਧਾਰਿ
ਰਹਿਆ ਪਰੋਈ
ਪਰੋਇ ਰਹਿਆ, ਪਰੋ ਰਿਹਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਹਿਆ; ਅਪਭ੍ਰੰਸ਼ - ਰਹਆ (ਰਿਹਾ ਹੋਇਆ); ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ) + ਪੁਰਾਤਨ ਪੰਜਾਬੀ/ਲਹਿੰਦੀ - ਪਰੋਣਾ (ਮਣਕਿਆਂ ਨੂੰ ਪਰੋਣਾ); ਬ੍ਰਜ - ਪਿਰੋਨਾ (ਗੁੰਦਣਾ, ਬੁਣਨਾ, ਮੋਤੀਆਂ ਨੂੰ ਪਰੋਣਾ); ਕਸ਼ਮੀਰੀ - ਪਿਰੁਨ (ਮਣਕਿਆਂ ਨੂੰ ਪਰੋਣਾ); ਸੰਸਕ੍ਰਿਤ - ਪਰਿਵਯਤਿ (परिवयति - ਬੁਣਦਾ ਹੈ)।
More Examples for ਰਹਿਆ ਪਰੋਈ
ਰਹਿਆ ਭਰਪੂਰਿ
ਭਰਪੂਰ ਹੋ ਰਿਹਾ ਹੈ, ਵਿਆਪਕ ਹੋ ਰਿਹਾ ਹੈ, ਪਰੀਪੂਰਨ ਹੋ ਰਿਹਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਹਿਆ; ਅਪਭ੍ਰੰਸ਼ - ਰਹਆ (ਰਿਹਾ ਹੋਇਆ); ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ) + ਪੁਰਾਤਨ ਪੰਜਾਬੀ/ਬ੍ਰਜ - ਭਰਪੂਰ (ਪਰੀਪੂਰਨ); ਪ੍ਰਾਕ੍ਰਿਤ - ਭਰਪੂਰ (ਪੂਰੀ ਤਰ੍ਹਾਂ ਭਰਿਆ ਹੋਇਆ); ਸੰਸਕ੍ਰਿਤ - ਭਰ+ਪੂਰ੍ਣ (भर+पूर्ण - ਭਰਿਆ+ਪੂਰੀ ਤਰ੍ਹਾਂ, ਪੂਰੀ ਤਰ੍ਹਾਂ ਭਰਿਆ ਹੋਇਆ; ਪਾਲਨ ਪਾਲਣ ਪੋਸ਼ਣ ਕਰਨ ਵਾਲਾ)।
More Examples for ਰਹਿਆ ਭਰਪੂਰਿ
ਰਹੀ
(ਰਚ) ਰਹੀ ਹੈਂ, (ਰਚ-ਮਿਚ) ਰਹੀ ਹੈਂ, (ਖਚਿਤ ਹੋ) ਰਹੀ ਹੈਂ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਹਣਾ; ਲਹਿੰਦੀ - ਰਹਣ (ਰਹਿਣਾ); ਅਪਭ੍ਰੰਸ਼ - ਰਹੈ; ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ)।
More Examples for ਰਹੀ
ਰਹੁ
ਰਹੁ, ਰਹੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਹਣਾ; ਲਹਿੰਦੀ - ਰਹਣ (ਰਹਿਣਾ); ਅਪਭ੍ਰੰਸ਼ - ਰਹੈ; ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ)।
More Examples for ਰਹੁ
ਰਹੇ
(ਸਮਾਏ) ਰਹਿੰਦੇ ਹਨ, (ਲੀਨ ਹੋਏ) ਰਹਿੰਦੇ ਹਨ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਹਣਾ; ਲਹਿੰਦੀ - ਰਹਣ (ਰਹਿਣਾ); ਅਪਭ੍ਰੰਸ਼ - ਰਹੈ; ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ)।
More Examples for ਰਹੇ
ਰਹੈ
(ਦਿੰਦਾ) ਰਹਿੰਦਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ -ਰਹੈ; ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ)।
More Examples for ਰਹੈ
ਰਖਸੀ
ਰਖਣਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਖਣਾ; ਲਹਿੰਦੀ - ਰਖਣ (ਰਖਣਾ, ਧਰਨਾ/ਟਿਕਾਉਣਾ); ਸਿੰਧੀ - ਰਖਣੁ (ਰਖਣਾ); ਪ੍ਰਾਕ੍ਰਿਤ - ਰੱਖਇ; ਪਾਲੀ - ਰੱਕ੍ਖਤਿ (ਰਖਿਆ ਕਰਦਾ ਹੈ, ਰਖਦਾ ਹੈ); ਸੰਸਕ੍ਰਿਤ - ਰਕ੍ਸ਼ਤਿ (रक्षति - ਰਖਿਆ ਕਰਦਾ ਹੈ)।
More Examples for ਰਖਸੀ
ਰਖਹਿ
ਰਖਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਖਣਾ; ਲਹਿੰਦੀ - ਰਖਣ (ਰਖਣਾ, ਧਰਨਾ/ਟਿਕਾਉਣਾ); ਸਿੰਧੀ - ਰਖਣੁ (ਰਖਣਾ); ਪ੍ਰਾਕ੍ਰਿਤ - ਰੱਖਇ; ਪਾਲੀ - ਰੱਕ੍ਖਤਿ (ਰਖਿਆ ਕਰਦਾ ਹੈ, ਰਖਦਾ ਹੈ); ਸੰਸਕ੍ਰਿਤ - ਰਕ੍ਸ਼ਤਿ (रक्षति - ਰਖਿਆ ਕਰਦਾ ਹੈ)।
More Examples for ਰਖਹਿ
ਰਖਹੁ
ਰਖੋ; ਬਚਾਓ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਰਖਣ; ਸਿੰਧੀ - ਰਖਣੁ (ਰਖਣਾ); ਅਪਭ੍ਰੰਸ਼/ਪ੍ਰਾਕ੍ਰਿਤ - ਰਕ੍ਖਇ; ਪਾਲੀ - ਰਕ੍ਖਤਿ (ਰਖਿਆ ਕਰਦਾ ਹੈ, ਰਖਦਾ ਹੈ); ਸੰਸਕ੍ਰਿਤ - ਰਕ੍ਸ਼ਤਿ (रक्षति - ਹਿਫਾਜਤ ਕਰਦਾ ਹੈ, ਪਹਿਰੇਦਾਰੀ ਕਰਦਾ ਹੈ)।
More Examples for ਰਖਹੁ
ਰਖਣ
ਰਖਣ (ਵਾਲਾ), ਰਖਿਆ (ਕਰਨ ਵਾਲਾ)।
ਵਿਆਕਰਣ: ਵਿਸ਼ੇਸ਼ਣ (ਗੁਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਖਣਾ; ਲਹਿੰਦੀ - ਰਖਣ; ਸਿੰਧੀ - ਰਖਣੁ (ਰਖਣਾ); ਅਪਭ੍ਰੰਸ਼/ਪ੍ਰਾਕ੍ਰਿਤ - ਰਕ੍ਖਇ; ਪਾਲੀ - ਰਕ੍ਖਤਿ (ਰਖਿਆ ਕਰਦਾ ਹੈ, ਰਖਦਾ ਹੈ); ਸੰਸਕ੍ਰਿਤ - ਰਕ੍ਸ਼ਤਿ (रक्षति - ਹਿਫਾਜਤ ਕਰਦਾ ਹੈ, ਪਹਿਰੇਦਾਰੀ ਕਰਦਾ ਹੈ)।
More Examples for ਰਖਣ
ਰਖਵਾਲੇ
ਰਖਵਾਲੇ, ਰਖਿਆ ਕਰਨ ਵਾਲੇ।
ਵਿਆਕਰਣ: ਵਿਸ਼ੇਸ਼ਣ (ਗੁਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਰਖਵਾਲਾ; ਨੇਪਾਲੀ - ਰਖਵਾਲੋ; ਬ੍ਰਜ - ਰਖਵਾਰਾ; ਸਿੰਧੀ - ਰਖਵਾਲੁ; ਪ੍ਰਾਕ੍ਰਿਤ - ਰਕ੍ਖਵਾਲ; ਸੰਸਕ੍ਰਿਤ - ਰਕ੍ਸ਼ਪਾਲ (रक्षपाल - ਚੌਂਕੀਦਾਰ, ਰਾਖਾ/ਰਖਵਾਲਾ)।
More Examples for ਰਖਵਾਲੇ
ਰਖਿ
ਰਖ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਰਖਣਾ; ਲਹਿੰਦੀ - ਰਖਣ; ਸਿੰਧੀ - ਰਖਣੁ (ਰਖਣਾ); ਅਪਭ੍ਰੰਸ਼/ਪ੍ਰਾਕ੍ਰਿਤ - ਰਕ੍ਖਇ; ਪਾਲੀ - ਰਕ੍ਖਤਿ (ਰਖਿਆ ਕਰਦਾ ਹੈ, ਰਖਦਾ ਹੈ); ਸੰਸਕ੍ਰਿਤ - ਰਕ੍ਸ਼ਤਿ (रक्षति - ਹਿਫ਼ਾਜਤ ਕਰਦਾ ਹੈ, ਪਹਿਰੇਦਾਰੀ ਕਰਦਾ ਹੈ)।
More Examples for ਰਖਿ
ਰਖਿਓਨੁ
ਰਖਿਆ+ਉਨੁ, ਰਖਿਆ ਹੈ ਉਸ ਨੇ, ਉਸ ਨੇ ਰਖਿਆ ਹੋਇਆ ਹੈ।
ਵਿਆਕਰਣ: ਕਿਰਿਆ, ਭੂਤਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਰਖਿਓਨੇ/ਰਖਿਆ+ਓਨ; ਅਪਭ੍ਰੰਸ਼ - ਰਖਿਅ+ਓਅਣ; ਪ੍ਰਾਕ੍ਰਿਤ - ਰੱਖਇ+ਅਮੁਣਾ (ਰਖਦਾ ਹੈ/ਉਸ ਦੁਆਰਾ); ਪਾਲੀ - ਰੱਕ੍ਖਤਿ+? ; ਸੰਸਕ੍ਰਿਤ - ਰਕ੍ਸ਼ਤਿ+ਅਮੁਨਾ (रक्षति+अमुना - ਰਖਿਆ ਕਰਦਾ ਹੈ+ਉਸ ਦੁਆਰਾ)।
More Examples for ਰਖਿਓਨੁ
ਰਖਿਅਨੁ
ਰਖੇ+ਆ+ਉਨੁ, ਰਖੇ ਆ ਉਸ ਨੇ, ਰਖੇ ਹਨ ਉਸ ਨੇ, ਉਸ ਨੇ ਰਖੇ ਹਨ, ਉਸ ਨੇ ਰਖ ਲਏ ਹਨ, ਉਸ ਨੇ ਬਚਾਅ ਲਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਖਣਾ; ਲਹਿੰਦੀ - ਰਖਣ (ਰਖਣਾ, ਧਰਨਾ/ਟਿਕਾਉਣਾ); ਸਿੰਧੀ - ਰਖਣੁ (ਰਖਣਾ); ਪ੍ਰਾਕ੍ਰਿਤ - ਰੱਖਇ; ਪਾਲੀ - ਰੱਕ੍ਖਤਿ (ਰਖਿਆ ਕਰਦਾ ਹੈ, ਰਖਦਾ ਹੈ); ਸੰਸਕ੍ਰਿਤ - ਰਕ੍ਸ਼ਤਿ (रक्षति - ਰਖਿਆ ਕਰਦਾ ਹੈ) + ਪੁਰਾਤਨ ਪੰਜਾਬੀ - ਓਨ੍ਹੀ; ਲਹਿੰਦੀ - ਓਨ; ਅਪਭ੍ਰੰਸ਼ - ਓਅਣ; ਪ੍ਰਾਕ੍ਰਿਤ - ਅਮੁਣਾ; ਸੰਸਕ੍ਰਿਤ - ਅਮੁਨਾ (अमुना - ਉਸ ਦੁਆਰਾ)।
More Examples for ਰਖਿਅਨੁ
ਰਖਿਆ
ਰਖਿਆ, ਧਰਿਆ, ਟਿਕਾਇਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਖਣਾ; ਲਹਿੰਦੀ - ਰਖਣ (ਰਖਣਾ, ਧਰਨਾ/ਟਿਕਾਉਣਾ); ਸਿੰਧੀ - ਰਖਣੁ (ਰਖਣਾ); ਪ੍ਰਾਕ੍ਰਿਤ - ਰੱਖਇ; ਪਾਲੀ - ਰੱਕ੍ਖਤਿ (ਰਖਿਆ ਕਰਦਾ ਹੈ, ਰਖਦਾ ਹੈ); ਸੰਸਕ੍ਰਿਤ - ਰਕ੍ਸ਼ਤਿ (रक्षति - ਰਖਿਆ ਕਰਦਾ ਹੈ)।
More Examples for ਰਖਿਆ
ਰਖੀ
ਰਖੀ, ਟਿਕਾਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਖਣਾ; ਲਹਿੰਦੀ - ਰਖਣ; ਸਿੰਧੀ - ਰਖਣੁ (ਰਖਣਾ); ਅਪਭ੍ਰੰਸ਼/ਪ੍ਰਾਕ੍ਰਿਤ - ਰਕ੍ਖਇ; ਪਾਲੀ - ਰਕ੍ਖਤਿ (ਰਖਿਆ ਕਰਦਾ ਹੈ, ਰਖਦਾ ਹੈ); ਸੰਸਕ੍ਰਿਤ - ਰਕ੍ਸ਼ਤਿ (रक्षति - ਹਿਫਾਜਤ ਕਰਦਾ ਹੈ, ਪਹਿਰੇਦਾਰੀ ਕਰਦਾ ਹੈ)।
More Examples for ਰਖੀ
ਰਖੇ
ਰਖੇ ਸਨ, ਰਖੇ ਹੋਏ ਸਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਰਖਣ; ਸਿੰਧੀ - ਰਖਣੁ (ਰਖਣਾ); ਅਪਭ੍ਰੰਸ਼/ਪ੍ਰਾਕ੍ਰਿਤ - ਰਕ੍ਖਇ; ਪਾਲੀ - ਰਕ੍ਖਤਿ (ਰਖਿਆ ਕਰਦਾ ਹੈ, ਰਖਦਾ ਹੈ); ਸੰਸਕ੍ਰਿਤ - ਰਕ੍ਸ਼ਤਿ (रक्षति - ਹਿਫ਼ਾਜਤ ਕਰਦਾ ਹੈ, ਪਹਿਰੇਦਾਰੀ ਕਰਦਾ ਹੈ)।
More Examples for ਰਖੇ
ਰਚਨਾ
ਰਚਨਾ; ਖੇਡ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਚਨਾ (ਰਚਨਾ, ਜੀਵ), ਰਚਣਾ (ਬਣਾਉਣਾ, ਰਚਨਾ ਕਰਨਾ); ਬ੍ਰਜ - ਰਚਨਾ (ਬਣਵਾਉਣਾ); ਨੇਪਾਲੀ - ਰਚਨੁ (ਬਣਾਉਣਾ); ਸਿੰਧੀ - ਰਚਣੁ (ਬਣਾਉਣਾ, ਖੋਜ ਕਰਨਾ); ਸੰਸਕ੍ਰਿਤ - ਰਚਯਤੇ (रचयते - ਸਜਾਇਆ)।
More Examples for ਰਚਨਾ
ਰਚਨੁ
ਅਕਾਰ, ਸਰੂਪ, ਰਚਨਾ; ਖੇਲ, ਤਮਾਸ਼ਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਚਨਾ (ਰਚਨਾ, ਜੀਵ), ਰਚਣਾ (ਬਣਾਉਣਾ, ਰਚਨਾ ਕਰਨਾ); ਬ੍ਰਜ - ਰਚਨਾ (ਬਣਵਾਉਣਾ); ਨੇਪਾਲੀ - ਰਚਨੁ (ਬਣਾਉਣਾ); ਸਿੰਧੀ - ਰਚਣੁ (ਬਣਾਉਣਾ, ਖੋਜ ਕਰਨਾ); ਸੰਸਕ੍ਰਿਤ - ਰਚਯਤੇ (रचयते - ਸਜਾਇਆ)।
More Examples for ਰਚਨੁ
ਰਚਾਇਆ
ਰਚਾਇਆ ਹੈ, ਰਚਾਇਆ ਹੋਇਆ ਹੈ, ਰਚਾ ਦਿੱਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਚਨਾ (ਰਚਨਾ, ਜੀਵ), ਰਚਣਾ (ਬਣਾਉਣਾ, ਰਚਨਾ ਕਰਨਾ); ਬ੍ਰਜ - ਰਚਨਾ (ਬਣਵਾਉਣਾ); ਨੇਪਾਲੀ - ਰਚਨੁ (ਬਣਾਉਣਾ); ਸਿੰਧੀ - ਰਚਣੁ (ਬਣਾਉਣਾ, ਖੋਜ ਕਰਨਾ); ਸੰਸਕ੍ਰਿਤ - ਰਚਯਤੇ (रचयते - ਸਜਾਇਆ)।
More Examples for ਰਚਾਇਆ
ਰਚਿ
ਰਚ (ਲਈ ਹੈ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਚਨਾ (ਰਚਨਾ, ਜੀਵ), ਰਚਣਾ (ਬਣਾਉਣਾ, ਰਚਨਾ ਕਰਨਾ); ਬ੍ਰਜ - ਰਚਨਾ (ਬਣਵਾਉਣਾ); ਨੇਪਾਲੀ - ਰਚਨੁ (ਬਣਾਉਣਾ); ਸਿੰਧੀ - ਰਚਣੁ (ਬਣਾਉਣਾ, ਖੋਜ ਕਰਨਾ); ਸੰਸਕ੍ਰਿਤ - ਰਚਯਤੇ (रचयते - ਸਜਾਇਆ)।
More Examples for ਰਚਿ
ਰਚਿਓ
ਰਚਿਆ ਹੈ/ਰਚਿਆ ਹੋਇਆ ਹੈ, ਰੁਝਾ ਹੋਇਆ ਹੈ, ਮਗਨ ਹੋਇਆ ਪਿਆ ਹੈ, ਗਲਤਾਨ ਹੋਇਆ ਪਿਆ ਹੈ, ਖਚਤ ਹੋਇਆ ਪਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਰਚਿਓੜੋ (ਰਚਿਆ ਹੋਇਆ); ਅਪਭ੍ਰੰਸ਼ - ਰਚ (ਰਚਣਾ, ਬਣਾਉਣਾ); ਪ੍ਰਾਕ੍ਰਿਤ - ਰਚਇ (ਰਚਦਾ ਹੈ); ਸੰਸਕ੍ਰਿਤ - ਰਚਯਤਿ (रचयति - ਰਚਿਆ ਜਾਂਦਾ ਹੈ)।
More Examples for ਰਚਿਓ
ਰਚਿਆ
ਰਚਿਆ, ਬਣਾਇਆ, ਸਿਰਜਿਆ, ਬੱਧਾ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਚਨਾ (ਰਚਨਾ, ਜੀਵ), ਰਚਣਾ (ਬਣਾਉਣਾ, ਰਚਨਾ ਕਰਨਾ); ਬ੍ਰਜ - ਰਚਨਾ (ਬਣਵਾਉਣਾ); ਨੇਪਾਲੀ - ਰਚਨੁ (ਬਣਾਉਣਾ); ਸਿੰਧੀ - ਰਚਣੁ (ਬਣਾਉਣਾ, ਖੋਜ ਕਰਨਾ); ਸੰਸਕ੍ਰਿਤ - ਰਚਯਤੇ (रचयते - ਸਜਾਇਆ)।
More Examples for ਰਚਿਆ
ਰਚੀ
ਰਚ ਗਈ, ਰਚ ਮਿਚ ਗਈ, ਲੀਨ ਹੋ ਗਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਚਨਾ (ਰਚਨਾ, ਜੀਵ), ਰਚਣਾ (ਬਣਾਉਣਾ, ਰਚਨਾ ਕਰਨਾ); ਬ੍ਰਜ - ਰਚਨਾ (ਬਣਵਾਉਣਾ); ਨੇਪਾਲੀ - ਰਚਨੁ (ਬਣਾਉਣਾ); ਸਿੰਧੀ - ਰਚਣੁ (ਬਣਾਉਣਾ, ਖੋਜ ਕਰਨਾ); ਸੰਸਕ੍ਰਿਤ - ਰਚਯਤੇ (रचयते - ਸਜਾਇਆ)।
More Examples for ਰਚੀ
ਰਛਕ
(ਭਗਤਾਂ ਦਾ) ਰਖਿਅਕ, (ਪ੍ਰਭੂ ਦੇ ਭਗਤਾਂ ਦੀ) ਰਖਿਆ ਕਰਨ ਵਾਲਾ।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਰਚ੍ਛਕ; ਬ੍ਰਜ - ਰਕ੍ਸ਼ਕ/ਰਚ੍ਛਕ; ਸੰਸਕ੍ਰਿਤ - ਰਕ੍ਸ਼ਕਹ (रक्षक: - ਪਹਿਰੇਦਾਰ, ਰਾਖਾ)।
More Examples for ਰਛਕ
ਰਜਾ
ਰਜਾ/ਰਜਿਆ ਹਾਂ, ਰਜ ਗਿਆ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਜਣਾ; ਲਹਿੰਦੀ - ਰੱਜਣਾ (ਸੰਤੁਸ਼ਟ ਹੋਣਾ); ਸਿੰਧੀ - ਰਜਣੁ (ਤ੍ਰਿਪਤ ਕਰਨਾ, ਸੰਤੁਸ਼ਟ ਕਰਨਾ); ਪ੍ਰਾਕ੍ਰਿਤ - ਰੱਜਅਇ (ਨਾਲ ਜੁੜਿਆ ਹੈ, ਦਾ ਸ਼ੁਕੀਨ ਹੈ); ਪਾਲੀ - ਰੱਜਤਿ (ਉਤਸ਼ਾਹਤ ਹੈ, ਅਨੰਦ ਲੈਂਦਾ ਹੈ); ਸੰਸਕ੍ਰਿਤ - ਰਜਯਤੇ (रज्यते - ਅਨੰਦ ਲੈਂਦਾ ਹੈ)।
More Examples for ਰਜਾ
ਰਜਾਇ
ਰਜ਼ਾ ਅਧੀਨ, ਮਰਜੀ ਅਧੀਨ; ਹੁਕਮ ਅਧੀਨ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਰਬੀ - ਰਜ਼ਾ/ਰਿਜ਼ਾ (ਮਰਜ਼ੀ, ਖ਼ੁਸ਼ੀ)।
More Examples for ਰਜਾਇ
ਰਜਾਇ
ਰਜ਼ਾ, ਮਰਜੀ; ਹੁਕਮ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਰਬੀ - ਰਜ਼ਾ/ਰਿਜ਼ਾ (ਮਰਜ਼ੀ, ਖੁਸ਼ੀ)।
ਰਜਾਈ
ਰਜਾ ਵਿਚ, ਮਰਜੀ ਵਿਚ; ਹੁਕਮ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ - ਰਜਾ; ਫ਼ਾਰਸੀ - ਰਿਜ਼ਾ/ਰਜ਼ਾ; ਅਰਬੀ - ਰਿਜ਼ਾ (رضا - ਖੁਸ਼ ਹੋਣ ਦੀ ਅਵਸਥਾ, ਸੰਤੁਸ਼ਟੀ, ਅਨੰਦ, ਚੰਗੀ ਖੁਸ਼ੀ; ਚਾਹ, ਇਛਾ/ਮਰਜੀ, ਤਮੰਨਾ)।
More Examples for ਰਜਾਈ
ਰਡ
ਰਡ, ਇਕ ਛੰਦ/ਕਾਵਿ-ਰੂਪ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਰੱਡ; ਅਪਭ੍ਰੰਸ਼ - ਰੱਡ/ਰੱਡਾ; ਪ੍ਰਾਕ੍ਰਿਤ - ਰੱਡਾ (ਇਕ ਛੰਦ)।
More Examples for ਰਡ
ਰਣ
ਰਣ (ਵਿਚ), ਰਣ-ਭੂਮੀ (ਵਿਚ), ਜੰਗ ਦੇ ਮੈਦਾਨ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਣ (ਲੜਾਈ, ਜੰਗ, ਜੰਗ ਦਾ ਮੈਦਾਨ); ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਰਣ (ਲੜਾਈ, ਜੁੱਧ); ਸੰਸਕ੍ਰਿਤ - ਰਣਮ੍ (रणम् - ਲੜਾਈ, ਜੰਗ)।
More Examples for ਰਣ
ਰਤਨ
ਰਤਨ, ਕੀਮਤੀ ਪਦਾਰਥ; ਰਤਨਾਂ ਵਰਗੇ ਅਨਮੋਲ ਪੁਰਸ਼, ਦੈਵੀ ਗੁਣਾਂ ਨਾਲ ਭਰਪੂਰ ਵਿਅਕਤੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਰਤਨ; ਸੰਸਕ੍ਰਿਤ - ਰਤ੍ਨਮ੍ (रत्नम् - ਗਹਿਣੇ, ਮਾਣਕ ਆਦਿ ਕੀਮਤੀ ਪਦਾਰਥ, ਹੀਰਾ; ਕੀਮਤੀ ਖਜਾਨਾ)।
More Examples for ਰਤਨ
ਰਤੰਨ
ਰਤਨ, ਰਤਨਾਂ ਵਰਗੇ; ਨੈਣ, ਨੇਤਰ, ਅੱਖਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਰਤਨ; ਸੰਸਕ੍ਰਿਤ - ਰਤ੍ਨਮ੍ (रत्नम् - ਗਹਿਣੇ, ਮਾਣਕ ਆਦਿ ਕੀਮਤੀ ਪਦਾਰਥ, ਹੀਰਾ; ਕੀਮਤੀ ਖਜਾਨਾ)।
More Examples for ਰਤੰਨ
ਰਤਨਾ
ਰਤਨਾਂ (ਵਿਚ), ਕੀਮਤੀ ਪੱਥਰਾਂ (ਵਿਚ); ਅਮੋਲਕ/ਸ੍ਰੇਸ਼ਟ/ਉੱਤਮ ਪਦਾਰਥਾਂ (ਵਿਚ); ਅਮੋਲਕ ਗੁਣਾਂ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਰਤਨ; ਸੰਸਕ੍ਰਿਤ - ਰਤ੍ਨਮ੍ (रत्नम् - ਗਹਿਣੇ, ਮਾਣਕ ਆਦਿ ਕੀਮਤੀ ਪਦਾਰਥ, ਹੀਰਾ; ਕੀਮਤੀ ਖਜਾਨਾ)।
More Examples for ਰਤਨਾ
ਰਤੰਨਾ
ਰਤਨ, ਇਕ ਕੀਮਤੀ ਪਥਰ; ਅਮੋਲਕ ਪਦਾਰਥ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਤਨ; ਸੰਸਕ੍ਰਿਤ - ਰਤ੍ਨਮ੍ (रत्नम् - ਗਹਿਣੇ, ਮਾਣਕ ਆਦਿ ਕੀਮਤੀ ਪਦਾਰਥ, ਹੀਰਾ; ਕੀਮਤੀ ਖਜਾਨਾ)।
More Examples for ਰਤੰਨਾ
ਰਤੰਨਾ
ਰਤਨ, ਇਕ ਕੀਮਤੀ ਪਥਰ; ਅਮੋਲਕ ਪਦਾਰਥ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਤਨ; ਸੰਸਕ੍ਰਿਤ - ਰਤ੍ਨਮ੍ (रत्नम् - ਗਹਿਣੇ, ਮਾਣਕ ਆਦਿ ਕੀਮਤੀ ਪਦਾਰਥ, ਹੀਰਾ; ਕੀਮਤੀ ਖਜਾਨਾ)।
ਰਤਨਿ
(ਗਿਆਨ) ਰਤਨ ਰਾਹੀਂ, (ਗੁਰ-ਗਿਆਨ) ਰਤਨ ਰਾਹੀਂ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਤਨ; ਸੰਸਕ੍ਰਿਤ - ਰਤ੍ਨਮ੍ (रत्नम् - ਗਹਿਣੇ, ਮਾਣਕ ਆਦਿ ਕੀਮਤੀ ਪਦਾਰਥ, ਹੀਰਾ; ਕੀਮਤੀ ਖਜਾਨਾ)।
More Examples for ਰਤਨਿ
ਰਤਨੁ
ਰਤਨ ਰੂਪੀ; ਅਮੋਲਕ।
ਵਿਆਕਰਣ: ਵਿਸ਼ੇਸ਼ਣ (ਰਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਤਨ; ਸੰਸਕ੍ਰਿਤ - ਰਤ੍ਨਮ੍ (रत्नम् - ਗਹਿਣੇ, ਮਾਣਕ ਆਦਿ ਕੀਮਤੀ ਪਦਾਰਥ, ਹੀਰਾ; ਕੀਮਤੀ ਖਜਾਨਾ)।
More Examples for ਰਤਨੁ
ਰਤਨੁ
ਰਤਨ, ਇਕ ਕੀਮਤੀ ਪਥਰ; ਅਮੋਲਕ ਪਦਾਰਥ।
ਵਿਆਕਰਣ: ਵਿਸ਼ੇਸ਼ਣ (ਗਿਆਨੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਤਨ; ਸੰਸਕ੍ਰਿਤ - ਰਤ੍ਨਮ੍ (रत्नम् - ਗਹਿਣੇ, ਮਾਣਕ ਆਦਿ ਕੀਮਤੀ ਪਦਾਰਥ, ਹੀਰਾ; ਕੀਮਤੀ ਖਜਾਨਾ)।
ਰਤਨੁ
ਰਤਨ, ਇਕ ਕੀਮਤੀ ਪਥਰ; ਅਮੋਲਕ ਪਦਾਰਥ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਤਨ; ਸੰਸਕ੍ਰਿਤ - ਰਤ੍ਨਮ੍ (रत्नम् - ਗਹਿਣੇ, ਮਾਣਕ ਆਦਿ ਕੀਮਤੀ ਪਦਾਰਥ, ਹੀਰਾ; ਕੀਮਤੀ ਖਜਾਨਾ)।
ਰਤਨੁ
ਰਤਨ, ਇਕ ਕੀਮਤੀ ਪਥਰ; ਅਮੋਲਕ ਪਦਾਰਥ।
ਵਿਆਕਰਣ: ਵਿਸ਼ੇਸ਼ਣ (ਨਾਮੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਤਨ; ਸੰਸਕ੍ਰਿਤ - ਰਤ੍ਨਮ੍ (रत्नम् - ਗਹਿਣੇ, ਮਾਣਕ ਆਦਿ ਕੀਮਤੀ ਪਦਾਰਥ, ਹੀਰਾ; ਕੀਮਤੀ ਖਜਾਨਾ)।
ਰਤਨੁ
ਰਤਨ, ਇਕ ਕੀਮਤੀ ਪਥਰ; ਅਮੋਲਕ ਪਦਾਰਥ।
ਵਿਆਕਰਣ: ਵਿਸ਼ੇਸ਼ਣ (ਜਨਮੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਤਨ; ਸੰਸਕ੍ਰਿਤ - ਰਤ੍ਨਮ੍ (रत्नम् - ਗਹਿਣੇ, ਮਾਣਕ ਆਦਿ ਕੀਮਤੀ ਪਦਾਰਥ, ਹੀਰਾ; ਕੀਮਤੀ ਖਜਾਨਾ)।
ਰਤਨੁ
ਰਤਨ, ਇਕ ਕੀਮਤੀ ਪਥਰ; ਅਮੋਲਕ ਪਦਾਰਥ।
ਵਿਆਕਰਣ: ਵਿਸ਼ੇਸ਼ਣ (ਸਬਦੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਤਨ; ਸੰਸਕ੍ਰਿਤ - ਰਤ੍ਨਮ੍ (रत्नम् - ਗਹਿਣੇ, ਮਾਣਕ ਆਦਿ ਕੀਮਤੀ ਪਦਾਰਥ, ਹੀਰਾ; ਕੀਮਤੀ ਖਜਾਨਾ)।
ਰਤੰਨੁ
ਰਤਨ, ਇਕ ਅਮੋਲਕ ਪਥਰ।
ਵਿਆਕਰਣ: ਵਿਸ਼ੇਸ਼ਣ (ਸਬਦੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਤਨ; ਸੰਸਕ੍ਰਿਤ - ਰਤ੍ਨਮ੍ (रत्नम् - ਗਹਿਣੇ, ਮਾਣਕ ਆਦਿ ਕੀਮਤੀ ਪਦਾਰਥ, ਹੀਰਾ; ਕੀਮਤੀ ਖਜਾਨਾ)।
More Examples for ਰਤੰਨੁ
ਰਤੜਾ
ਰੱਤਾ ਹੈ, ਰੰਗਿਆ ਹੈ, ਰਚਿਆ-ਮਿਚਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਤਾ (ਰੰਗਿਆ ਹੋਇਆ, ਲਾਲ); ਲਹਿੰਦੀ - ਰੱਤਾ; ਸਿੰਧੀ - ਰਤੋ (ਲਾਲ); ਪ੍ਰਾਕ੍ਰਿਤ - ਰੱਤ (ਲਾਲ, ਲਾਲ ਰੰਗ); ਪਾਲੀ - ਰੱਤ (ਰੰਗਿਆ ਹੋਇਆ, ਲਾਲ); ਸੰਸਕ੍ਰਿਤ - ਰਕ੍ਤ (रक्त - ਰੰਗਦਾਰ, ਰੰਗਿਆ ਹੋਇਆ, ਲਾਲ; ਲਹੂ)।
More Examples for ਰਤੜਾ
ਰਤੜੀਆਹ
ਰੱਤੀਆਂ ਹੋਈਆਂ ਤੋਂ, ਰੰਗੀਆਂ ਹੋਈਆਂ ਤੋਂ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਅਪਾਦਾਨ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਤਾ (ਰੰਗਿਆ ਹੋਇਆ, ਲਾਲ); ਲਹਿੰਦੀ - ਰੱਤਾ; ਸਿੰਧੀ - ਰਤੋ (ਲਾਲ); ਪ੍ਰਾਕ੍ਰਿਤ - ਰੱਤ (ਲਾਲ, ਲਾਲ ਰੰਗ); ਪਾਲੀ - ਰੱਤ (ਰੰਗਿਆ ਹੋਇਆ, ਲਾਲ); ਸੰਸਕ੍ਰਿਤ - ਰਕ੍ਤ (रक्त - ਰੰਗਦਾਰ, ਰੰਗਿਆ ਹੋਇਆ, ਲਾਲ; ਲਹੂ)।
More Examples for ਰਤੜੀਆਹ
ਰਤੜੇ
ਰੱਤੇ ਹੋਏ, ਰੰਗੇ ਹੋਏ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਮਨ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਤਾ (ਰੰਗਿਆ ਹੋਇਆ, ਲਾਲ); ਲਹਿੰਦੀ - ਰੱਤਾ; ਸਿੰਧੀ - ਰਤੋ (ਲਾਲ); ਪ੍ਰਾਕ੍ਰਿਤ - ਰੱਤ (ਲਾਲ, ਲਾਲ ਰੰਗ); ਪਾਲੀ - ਰੱਤ (ਰੰਗਿਆ ਹੋਇਆ, ਲਾਲ); ਸੰਸਕ੍ਰਿਤ - ਰਕ੍ਤ (रक्त - ਰੰਗਦਾਰ, ਰੰਗਿਆ ਹੋਇਆ, ਲਾਲ; ਲਹੂ)।
More Examples for ਰਤੜੇ
ਰਤਾ
ਰੱਤਾ ਸੀ, ਰੰਗਿਆ ਸੀ, ਰਚਿਆ-ਮਿਚਿਆ ਸੀ, ਖਚਤ ਸੀ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਤਾ (ਰੰਗਿਆ ਹੋਇਆ, ਲਾਲ); ਲਹਿੰਦੀ - ਰੱਤਾ; ਸਿੰਧੀ - ਰਤੋ (ਲਾਲ); ਪ੍ਰਾਕ੍ਰਿਤ - ਰੱਤ (ਲਾਲ, ਲਾਲ ਰੰਗ); ਪਾਲੀ - ਰੱਤ (ਰੰਗਿਆ ਹੋਇਆ, ਲਾਲ); ਸੰਸਕ੍ਰਿਤ - ਰਕ੍ਤ (रक्त - ਰੰਗਦਾਰ, ਰੰਗਿਆ ਹੋਇਆ, ਲਾਲ; ਲਹੂ)।
More Examples for ਰਤਾ
ਰਤਿ
ਰੱਤਾ ਹਾਂ, ਰੰਗਿਆ ਹਾਂ, ਰੰਗਿਆ ਗਿਆ ਹਾਂ, ਰਚ-ਮਿਚ ਗਿਆ ਹਾਂ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਤਾ (ਰੰਗਿਆ ਹੋਇਆ, ਲਾਲ); ਲਹਿੰਦੀ - ਰੱਤਾ; ਸਿੰਧੀ - ਰਤੋ (ਲਾਲ); ਪ੍ਰਾਕ੍ਰਿਤ - ਰੱਤ (ਲਾਲ, ਲਾਲ ਰੰਗ); ਪਾਲੀ - ਰੱਤ (ਰੰਗਿਆ ਹੋਇਆ, ਲਾਲ); ਸੰਸਕ੍ਰਿਤ - ਰਕ੍ਤ (रक्त - ਰੰਗਦਾਰ, ਰੰਗਿਆ ਹੋਇਆ, ਲਾਲ; ਲਹੂ)।
More Examples for ਰਤਿ
ਰਤਿਆ
ਰੱਤਿਆਂ, ਰੰਗੇ ਜਾਇਆਂ, ਰੱਤੇ/ਰੰਗੇ ਜਾਣ ਸਦਕਾ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਤਾ (ਰੰਗਿਆ ਹੋਇਆ, ਲਾਲ); ਲਹਿੰਦੀ - ਰੱਤਾ; ਸਿੰਧੀ - ਰਤੋ (ਲਾਲ); ਪ੍ਰਾਕ੍ਰਿਤ - ਰੱਤ (ਲਾਲ, ਲਾਲ ਰੰਗ); ਪਾਲੀ - ਰੱਤ (ਰੰਗਿਆ ਹੋਇਆ, ਲਾਲ); ਸੰਸਕ੍ਰਿਤ - ਰਕ੍ਤ (रक्त - ਰੰਗਦਾਰ, ਰੰਗਿਆ ਹੋਇਆ, ਲਾਲ; ਲਹੂ)।
More Examples for ਰਤਿਆ
ਰਤੀ
ਰੱਤੀ, ਰੱਤੀ ਭਰ; ਰੰਚਕ-ਮਾਤਰ, ਭੋਰਾ-ਭਰ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਲਹਿੰਦੀ - ਰਤੀ (ਮਾਸੇ ਦਾ ਅਠਵਾਂ ਹਿੱਸਾ); ਸਿੰਧੀ - ਰਤੀ (ਇਕ ਰਤੀ; ਬੀਜ); ਸੰਸਕ੍ਰਿਤ - ਰਕ੍ਤਿਕਾ (रक्तिका - ਇਕ ਬੂਟਾ ਜਾਂ ਉਸਦਾ ਦਾ ਬੀਜ ਜੋ ਇਕ ਰਤੀ ਤੋਲਣ ਲਈ ਵਰਤੋਂ ਵਿਚ ਆਉਂਦਾ ਹੈ)।
More Examples for ਰਤੀ
ਰਤੀਆ
ਰਤੀਆਂ ਹਨ, ਰੰਗੀਆਂ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਤਾ (ਰੰਗਿਆ ਹੋਇਆ, ਲਾਲ); ਲਹਿੰਦੀ - ਰੱਤਾ; ਸਿੰਧੀ - ਰਤੋ (ਲਾਲ); ਪ੍ਰਾਕ੍ਰਿਤ - ਰੱਤ (ਲਾਲ, ਲਾਲ ਰੰਗ); ਪਾਲੀ - ਰੱਤ (ਰੰਗਿਆ ਹੋਇਆ, ਲਾਲ); ਸੰਸਕ੍ਰਿਤ - ਰਕ੍ਤ (रक्त - ਰੰਗਦਾਰ, ਰੰਗਿਆ ਹੋਇਆ, ਲਾਲ; ਲਹੂ)।
More Examples for ਰਤੀਆ
ਰਤੁ
ਰੱਤ (ਦਾ), ਲਹੂ (ਦਾ), ਖੂਨ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਤ; ਲਹਿੰਦੀ - ਰੱਤ; ਸਿੰਧੀ - ਰਤੁ (ਲਹੂ); ਪ੍ਰਾਕ੍ਰਿਤ - ਰੱਤ (ਲਾਲ, ਲਾਲ ਰੰਗ); ਪਾਲੀ - ਰੱਤ (ਰੰਗਿਆ ਹੋਇਆ, ਲਾਲ); ਸੰਸਕ੍ਰਿਤ - ਰਕ੍ਤ (रक्त - ਰੰਗਦਾਰ, ਰੰਗਿਆ ਹੋਇਆ, ਲਾਲ; ਲਹੂ)।
More Examples for ਰਤੁ
ਰਤੇ
ਰੱਤੇ, ਰੰਗੇ; ਪਿਆਰ-ਰੰਗ ਵਿਚ ਰੰਗੇ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਭਗਤ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਤਾ (ਰੰਗਿਆ ਹੋਇਆ, ਲਾਲ); ਲਹਿੰਦੀ - ਰੱਤਾ; ਸਿੰਧੀ - ਰਤੋ (ਲਾਲ); ਪ੍ਰਾਕ੍ਰਿਤ - ਰੱਤ (ਲਾਲ, ਲਾਲ ਰੰਗ); ਪਾਲੀ - ਰੱਤ (ਰੰਗਿਆ ਹੋਇਆ, ਲਾਲ); ਸੰਸਕ੍ਰਿਤ - ਰਕ੍ਤ (रक्त - ਰੰਗਦਾਰ, ਰੰਗਿਆ ਹੋਇਆ, ਲਾਲ; ਲਹੂ)।
More Examples for ਰਤੇ
ਰਤੇ
ਰੱਤੇ ਹੋਏ, ਰੰਗੇ ਹੋਏ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਤਾ (ਰੰਗਿਆ ਹੋਇਆ, ਲਾਲ); ਲਹਿੰਦੀ - ਰੱਤਾ; ਸਿੰਧੀ - ਰਤੋ (ਲਾਲ); ਪ੍ਰਾਕ੍ਰਿਤ - ਰੱਤ (ਲਾਲ, ਲਾਲ ਰੰਗ); ਪਾਲੀ - ਰੱਤ (ਰੰਗਿਆ ਹੋਇਆ, ਲਾਲ); ਸੰਸਕ੍ਰਿਤ - ਰਕ੍ਤ (रक्त - ਰੰਗਦਾਰ, ਰੰਗਿਆ ਹੋਇਆ, ਲਾਲ; ਲਹੂ)।
ਰਥ
ਰਥ, ਵਾਹਨ; ਗੱਡੀਆਂ, ਆਵਾਜਾਈ ਦੇ ਸਾਧਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ - ਰਥੁ; ਬ੍ਰਜ - ਰਥ (ਇਕ ਪ੍ਰਾਚੀਨ ਸਵਾਰੀ; ਸਰੀਰ); ਅਪਭ੍ਰੰਸ਼ - ਰਥ; ਸੰਸਕ੍ਰਿਤ - ਰਥਹ (रथ: - ਵਾਹਨ, ਗੱਡੀ, ਵਿਸ਼ੇਸ਼ ਕਰਕੇ ਜੁਧ ਵਿਚ ਵਰਤਿਆ ਜਾਣ ਵਾਲਾ ਵਾਹਨ/ਰਥ)।
More Examples for ਰਥ
ਰਥੁ
(ਸੂਰਜ ਦਾ) ਰਥ।
ਵਿਆਕਰਣ: ਨਾਂਵ, ਕਰਤਾ ਕਾਰਕ; ਅਨਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ - ਰਥੁ; ਬ੍ਰਜ - ਰਥ (ਇਕ ਪ੍ਰਾਚੀਨ ਸਵਾਰੀ; ਸਰੀਰ); ਅਪਭ੍ਰੰਸ਼ - ਰਥ; ਸੰਸਕ੍ਰਿਤ - ਰਥਹ (रथ: - ਵਾਹਨ, ਗਡੀ, ਵਿਸ਼ੇਸ਼ ਕਰਕੇ ਜੁਧ ਵਿਚ ਵਰਤਿਆ ਜਾਣ ਵਾਲਾ ਵਾਹਨ/ਰਥ)।
More Examples for ਰਥੁ
ਰਪਿ
ਰੰਗਣਾ/ਰੰਗ (ਕਰਦੀ ਹਾਂ); ਰੰਗਦੀ ਹਾਂ।
ਵਿਆਕਰਣ: ਸੰਜੁਕਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਪਣਾ/ਰੰਗਣਾ (ਰੰਗ ਚਾੜ੍ਹਣਾ); ਲਹਿੰਦੀ - ਰੰਗਣ (ਉਹ ਭਾਂਡਾ ਜਿਸ ਵਿਚ ਕਪੜੇ ਰੰਗੇ ਜਾਂਦੇ ਹਨ); ਅਪਭ੍ਰੰਸ਼ - ਰੰਗਿਯਇ; ਪ੍ਰਾਕ੍ਰਿਤ - ਰਂਗਿਯ/ਰਣਗਅਇ; ਸੰਸਕ੍ਰਿਤ - ਰੰਗਯਤਿ (रङ्गयति - ਰੰਗਦਾ ਹੈ)।
More Examples for ਰਪਿ
ਰਬ
ਰੱਬ (ਦੇ), ਪਾਲਣਹਾਰ ਪਰਮਾਤਮਾ (ਦੇ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਰਬੀ - ਰੱਬ (ਪਾਲਣ ਵਾਲਾ, ਪਰਮਾਤਮਾ, ਖੁਦਾ)।
More Examples for ਰਬ
ਰਬਿ
ਰੱਬ ਦੁਆਰਾ, ਪਾਲਣਹਾਰ ਪ੍ਰਮਾਤਮਾ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਰਬੀ - ਰੱਬ (ਪਾਲਣ ਵਾਲਾ, ਪਰਮਾਤਮਾ, ਖੁਦਾ)।
More Examples for ਰਬਿ
ਰਬੁ
ਰੱਬ, ਪਾਲਣਹਾਰ ਪ੍ਰਮਾਤਮਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਰਬੀ - ਰੱਬ (ਪਾਲਣ ਵਾਲਾ, ਪਰਮਾਤਮਾ, ਖੁਦਾ)।
More Examples for ਰਬੁ
ਰਮਈਆ
ਸੁੰਦਰ, ਸੋਹਣਾ, ਪਿਆਰਾ; ਸੁਆਮੀ, ਮਾਲਕ; ਵਿਆਪਕ ਪ੍ਰਭੂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਮਯਾ/ਰਮਈਆ; ਭੋਜਪੁਰੀ - ਰਮਇਯਾ; ਬ੍ਰਜ - ਰਮੈਯਾ (ਸੁਆਮੀ, ਮਾਲਕ); ਸੰਸਕ੍ਰਿਤ - ਰਮਯ (रम्य - ਅਨੰਦ ਲੈਣ ਜੋਗ, ਸੋਹਣਾ/ਸੁੰਦਰ)।
More Examples for ਰਮਈਆ
ਰਮਤ
ਜਪਦਾ ਹੈ, ਸਿਮਰਦਾ ਹੈ, ਅਰਾਧਦਾ ਹੈ, ਧਿਆਉਂਦਾ ਹੈ, ਚਿੰਤਨ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੁਰਬਾਣੀ - ਰਵਣਾ (ਯਾਦ ਕਰਨਾ); ਸੰਸਕ੍ਰਿਤ - ਰਵਣ (रवण - ਅਵਾਜ)।
More Examples for ਰਮਤ
ਰਮਤੁ
ਰਮਦਾ (ਰਹਿੰਦਾ ਹੈ), ਜਪਦਾ (ਰਹਿੰਦਾ ਹੈ), ਸਿਮਰਦਾ (ਰਹਿੰਦਾ ਹੈ), ਅਰਾਧਦਾ (ਰਹਿੰਦਾ ਹੈ), ਧਿਆਉਂਦਾ (ਰਹਿੰਦਾ ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੁਰਬਾਣੀ - ਰਵਣਾ (ਯਾਦ ਕਰਨਾ); ਸੰਸਕ੍ਰਿਤ - ਰਵਣ (रवण - ਅਵਾਜ)।
More Examples for ਰਮਤੁ
ਰਮਤੇ
ਰਮਦੇ ਸਨ, ਵਿਚਰਦੇ ਸਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਰਮਣੋ (ਫਿਰਣਾ, ਘੁੰਮਣਾ, ਸਮਾਂ ਬੀਤਣਾ); ਸੰਸਕ੍ਰਿਤ - ਰਮ੍ (रम् - ਘੁੰਮਣਾ, ਫਿਰਣਾ)।
More Examples for ਰਮਤੇ
ਰਲਾਇਆ
ਰਲਾਇਆ, ਮਿਲਾਇਆ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਲਣਾ (ਮਿਲਾਉਣਾ, ਰਲਾਉਣਾ); ਲਹਿੰਦੀ - ਰਲਣ (ਜੁੜਨਾ, ਰਲ ਜਾਣਾ, ਨਦੀ ਦਾ ਸਮੁੰਦਰ ਵਿਚ ਡਿੱਗਣਾ); ਸਿੰਧੀ - ਰਲਣੁ; ਕਸ਼ਮੀਰੀ - ਰਲੁਨ (ਨਾਲ ਮਿਲਾਇਆ ਜਾਣਾ); ਸੰਸਕ੍ਰਿਤ - ਰਲ੍* (रल् - ਨਾਲ ਮਿਲਣਾ, ਜੁੜਨਾ)।
More Examples for ਰਲਾਇਆ
ਰਲਿ
ਰਲ (ਗਈ ਹੈ), ਮਿਲ (ਗਈ ਹੈ), ਸਮਾ (ਗਈ ਹੈ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਲਣਾ (ਮਿਲਾਉਣਾ, ਰਲਾਉਣਾ); ਲਹਿੰਦੀ - ਰਲਣ (ਜੋੜਣਾ, ਰਲਾਉਣਾ, ਨਦੀ ਦਾ ਸਮੁੰਦਰ ਵਿਚ ਡਿੱਗਣਾ); ਸਿੰਧੀ - ਰਲਣੁ; ਕਸ਼ਮੀਰੀ - ਰਲੁਨ (ਨਾਲ ਮਿਲਾਇਆ ਜਾਣਾ); ਸੰਸਕ੍ਰਿਤ - ਰਲ੍* (रल् - ਨਾਲ ਮਿਲਣਾ, ਜੁੜਨਾ)।
More Examples for ਰਲਿ
ਰਲੀ
ਰਲ ਗਈ ਹੈ, ਮਿਲ ਗਈ ਹੈ; ਲੀਨ ਹੋ ਗਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਲਣਾ (ਮਿਲਾਉਣਾ, ਰਲਾਉਣਾ); ਲਹਿੰਦੀ - ਰਲਣ (ਜੋੜਣਾ, ਰਲਾਉਣਾ, ਨਦੀ ਦਾ ਸਮੁੰਦਰ ਵਿਚ ਡਿੱਗਣਾ); ਸਿੰਧੀ - ਰਲਣੁ; ਕਸ਼ਮੀਰੀ - ਰਲੁਨ (ਨਾਲ ਮਿਲਾਇਆ ਜਾਣਾ); ਸੰਸਕ੍ਰਿਤ - ਰਲ੍* (रल् - ਨਾਲ ਮਿਲਣਾ, ਜੁੜਨਾ)।
More Examples for ਰਲੀ
ਰਲੀਆ
ਰਲੀਆਂ, ਖੁਸ਼ੀਆਂ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਲਣਾ (ਮਿਲਾਉਣਾ, ਰਲਾਉਣਾ); ਲਹਿੰਦੀ - ਰਲਣ (ਜੋੜਣਾ, ਰਲਾਉਣਾ, ਨਦੀ ਦਾ ਸਮੁੰਦਰ ਵਿਚ ਡਿੱਗਣਾ); ਸਿੰਧੀ - ਰਲਣੁ; ਕਸ਼ਮੀਰੀ - ਰਲੁਨ (ਨਾਲ ਮਿਲਾਇਆ ਜਾਣਾ); ਸੰਸਕ੍ਰਿਤ - ਰਲ੍* (रल् - ਨਾਲ ਮਿਲਣਾ, ਜੁੜਨਾ)।
More Examples for ਰਲੀਆ
ਰਲੈ
ਰਲਦਾ, ਮਿਲਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਲਣਾ (ਮਿਲਾਉਣਾ, ਰਲਾਉਣਾ); ਲਹਿੰਦੀ - ਰਲਣ (ਜੁੜਨਾ, ਰਲ ਜਾਣਾ, ਨਦੀ ਦਾ ਸਮੁੰਦਰ ਵਿਚ ਡਿੱਗਣਾ); ਸਿੰਧੀ - ਰਲਣੁ; ਕਸ਼ਮੀਰੀ - ਰਲੁਨ (ਨਾਲ ਮਿਲਾਇਆ ਜਾਣਾ); ਸੰਸਕ੍ਰਿਤ - ਰਲ੍* (रल् - ਨਾਲ ਮਿਲਣਾ, ਜੁੜਨਾ)।
More Examples for ਰਲੈ
ਰਵਤੁ
ਰਵਿਆ/ਰਮਿਆ (ਰਹਿੰਦਾ ਹੈ), ਸਮਾਇਆ (ਰਹਿੰਦਾ ਹੈ), ਵਿਆਪਕ ਹੋਇਆ (ਰਹਿੰਦਾ ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੁਰਬਾਣੀ - ਰਵਣਾ (ਵਿਆਪਕ ਹੋਣਾ, ਫੈਲੇ ਹੋਣਾ, ਵਸਣਾ); ਸਿੰਧੀ - ਰਵਣੁ (ਘੁੰਮਣਾ-ਫਿਰਨਾ, ਅਨੰਦ ਲੈਣਾ); ਸੰਸਕ੍ਰਿਤ - ਰਮਤਿ (रमति - ਘੁੰਮਦਾ-ਫਿਰਦਾ ਹੈ; ਵਿਆਪਕ ਹੁੰਦਾ ਹੈ; ਠਹਿਰਦਾ/ਅਰਾਮ ਕਰਦਾ ਹੈ; ਕ੍ਰੀੜਾ/ਸੰਭੋਗ ਕਰਦਾ ਹੈ, ਖੁਸ਼ ਹੁੰਦਾ ਹੈ)।
More Examples for ਰਵਤੁ
ਰਵੰਤੁ
ਰਵਦਾ ਹੈ, ਮਾਣਦਾ ਹੈ; ਮਿਲਾਪ ਦਾ ਆਨੰਦ ਬਖਸ਼ਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੁਰਬਾਣੀ - ਰਵਣਾ (ਵਿਆਪਕ ਹੋਣਾ, ਫੈਲੇ ਹੋਣਾ, ਵਸਣਾ); ਸਿੰਧੀ - ਰਵਣੁ (ਘੁੰਮਣਾ-ਫਿਰਨਾ, ਅਨੰਦ ਲੈਣਾ); ਸੰਸਕ੍ਰਿਤ - ਰਮਤਿ (रमति - ਘੁੰਮਦਾ-ਫਿਰਦਾ ਹੈ; ਵਿਆਪਕ ਹੁੰਦਾ ਹੈ; ਠਹਿਰਦਾ/ਅਰਾਮ ਕਰਦਾ ਹੈ; ਕ੍ਰੀੜਾ/ਸੰਭੋਗ ਕਰਦਾ ਹੈ, ਖੁਸ਼ ਹੁੰਦਾ ਹੈ)।
More Examples for ਰਵੰਤੁ
ਰਵਾਣੀ
ਵਹਿਣ/ਪ੍ਰਵਾਹ ਵਿਚ, ਰਵਾਂ-ਰਵੀਂ; ਬਿਨਾਂ ਸੋਚੇ-ਸਮਝੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਭੋਜਪੁਰੀ - ਰਵਾਨੀ (ਪ੍ਰਵਾਹ, ਬੋਲਣ/ਪੜ੍ਹਣ ਦਾ ਪ੍ਰਵਾਹ/ਰਵਾਨੀ); ਬ੍ਰਜ/ਸਿੰਧੀ - ਰਵਾਨੀ (ਪ੍ਰਵਾਅ, ਤੇਜ); ਫ਼ਾਰਸੀ - ਰਵਾਨੀ (روانی - ਪ੍ਰਵਾਹ, ਗਤੀ, ਰਵਾਨੀ)।
More Examples for ਰਵਾਣੀ
ਰਵਿ
ਰਵ (ਰਿਹਾ ਹੈ), ਰਮ (ਰਿਹਾ ਹੈ), ਵਿਆਪ (ਰਿਹਾ ਹੈ), ਵਿਆਪਕ (ਹੋ ਰਿਹਾ ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੁਰਬਾਣੀ - ਰਵਣਾ (ਵਿਆਪਕ ਹੋਣਾ, ਫੈਲੇ ਹੋਣਾ, ਵਸਣਾ); ਸਿੰਧੀ - ਰਵਣੁ (ਘੁੰਮਣਾ-ਫਿਰਨਾ, ਅਨੰਦ ਲੈਣਾ); ਸੰਸਕ੍ਰਿਤ - ਰਮਤਿ (रमति - ਘੁੰਮਦਾ-ਫਿਰਦਾ ਹੈ; ਵਿਆਪਕ ਹੁੰਦਾ ਹੈ; ਠਹਿਰਦਾ/ਅਰਾਮ ਕਰਦਾ ਹੈ; ਕ੍ਰੀੜਾ/ਸੰਭੋਗ ਕਰਦਾ ਹੈ, ਖੁਸ਼ ਹੁੰਦਾ ਹੈ)।
More Examples for ਰਵਿ
ਰਵੈ
ਰਵਦਾ ਹੈ, ਭੋਗਦਾ ਹੈ, ਮਾਣਦਾ ਹੈ; ਮਿਲਾਪ ਦਾ ਅਨੰਦ ਬਖਸ਼ਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਰਾਵਣਾ/ਰਵਣਾ (ਖੁਸ਼ ਕਰਨਾ); ਬ੍ਰਜ - ਰਾਵਨ (ਮਾਨਣ ਵਾਲਾ/ਭੋਗਣ ਵਾਲਾ); ਅਵਧੀ - ਰਾਵਇ (ਅਨੰਦ ਮਾਣਦਾ ਹੈ); ਪ੍ਰਾਕ੍ਰਿਤ - ਰਾਮੇਇ (ਅਨੰਦ ਲੈਂਦਾ ਹੈ); ਸੰਸਕ੍ਰਿਤ - ਰਾਮਯਤਿ (रामयति - ਪ੍ਰਸੰਨ ਕਰਦਾ ਹੈ, ਸੰਤੁਸ਼ਟ ਕਰਦਾ ਹੈ)।
More Examples for ਰਵੈ
ਰਾਉ
ਰਾਜੇ ਨੂੰ, ਬਾਦਸ਼ਾਹ ਨੂੰ, ਹੁਕਮਰਾਨ ਨੂੰ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਅਵਧੀ - ਰਾਯ/ਰਾਉ (ਰਾਜਾ); ਸਿੰਧੀ - ਰਾਉ (ਰਾਜਕੁਮਾਰ, ਸ੍ਰੇਸ਼ਟ); ਬ੍ਰਜ - ਰਾਉ/ਰਾਓ (ਰਾਜਾ, ਸਤਿਕਾਰ-ਬੋਧਕ ਲਕਬ); ਅਪਭ੍ਰੰਸ਼ - ਰਾਯ/ਰਾਉ; ਪ੍ਰਾਕ੍ਰਿਤ - ਰਾਆ/ਰਾਯ; ਪਾਲੀ - ਰਾਜਾ; ਸੰਸਕ੍ਰਿਤ - ਰਾਜਨ੍ (राजन् - ਸਰਦਾਰ, ਰਾਜਾ)।
More Examples for ਰਾਉ
ਰਾਇ
ਰਾਇ।
ਵਿਆਕਰਣ: ਵਿਸ਼ੇਸ਼ਣ (ਬਲਵੰਡਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਅਵਧੀ - ਰਾਯ/ਰਾਉ (ਰਾਜਾ); ਸਿੰਧੀ - ਰਾਉ (ਰਾਜਕੁਮਾਰ, ਸ੍ਰੇਸ਼ਟ); ਬ੍ਰਜ - ਰਾਉ/ਰਾਓ (ਰਾਜਾ, ਸਤਿਕਾਰ-ਬੋਧਕ ਲਕਬ); ਅਪਭ੍ਰੰਸ਼ - ਰਾਯ/ਰਾਉ; ਪ੍ਰਾਕ੍ਰਿਤ - ਰਾਆ/ਰਾਯ; ਪਾਲੀ - ਰਾਜਾ; ਸੰਸਕ੍ਰਿਤ - ਰਾਜਨ੍ (राजन् - ਸਰਦਾਰ, ਰਾਜਾ)।
More Examples for ਰਾਇ
ਰਾਇਆ
(ਹੇ) ਰਾਜੇ! (ਹੇ) ਪ੍ਰਭੂ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਰਾਇ/ਰਾਉ; ਅਪਭ੍ਰੰਸ਼ - ਰਾਆ; ਪ੍ਰਾਕ੍ਰਿਤ - ਰਾਯ/ਰਾਆਆ; ਸੰਸਕ੍ਰਿਤ - ਰਾਜਨ੍ (राजन् - ਰਾਜਾ)।
More Examples for ਰਾਇਆ
ਰਾਈ
ਰਾਈ-ਮਾਤਰ; ਬਹੁਤ ਥੋੜ੍ਹਾ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਮੈਥਿਲੀ/ਬ੍ਰਜ - ਰਾਈ (ਸਰ੍ਹੋਂ ਦਾ ਦਾਣਾ); ਸਿੰਧੀ - ਰਾਈ; ਅਪਭ੍ਰੰਸ਼ - ਰਾਈ; ਪ੍ਰਾਕ੍ਰਿਤ - ਰਾਇਆ (ਸਰ੍ਹੋਂ); ਪਾਲੀ - ਰਾਜਿਕਾ (ਭਾਰ ਦਾ ਮਾਪ, ੧ ਸਰ੍ਹੋਂ ਦਾ ਦਾਣਾ); ਸੰਸਕ੍ਰਿਤ - ਰਾਜਿਕਾ (राजिका - ਸਰ੍ਹੋਂ)।
More Examples for ਰਾਈ
ਰਾਸਿ
ਠੀਕ, ਸਹੀ; ਰਾਹਿ-ਰਾਸਤ ‘ਤੇ, ਸਹੀ ਰਾਹ ‘ਤੇ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਾਸਿ; ਫ਼ਾਰਸੀ - ਰਾਸਤਿ/ਰਾਸਤ (ਠੀਕ, ਸਹੀ)।
More Examples for ਰਾਸਿ
ਰਾਹਿ
ਰਾਹ ‘ਤੇ, ਰਾਹ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ - ਰਾਹ; ਸਿੰਧੀ - ਰਾਹੁ; ਫ਼ਾਰਸੀ - ਰਾਹ (راہ - ਸੜਕ, ਮਾਰਗ, ਰਾਹ, ਯਾਤਰਾ; ਢੰਗ, ਤਰੀਕਾ)।
More Examples for ਰਾਹਿ
ਰਾਹੁ
ਰਾਹ; ਸਿਲਸਿਲਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ - ਰਾਹ; ਸਿੰਧੀ - ਰਾਹੁ; ਫ਼ਾਰਸੀ - ਰਾਹ (راہ - ਸੜਕ, ਮਾਰਗ, ਰਾਹ, ਯਾਤਰਾ; ਢੰਗ, ਤਰੀਕਾ)।
More Examples for ਰਾਹੁ
ਰਾਖਉ
ਰਖ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਾਖਨਾ; ਪੁਰਾਤਨ ਪੰਜਾਬੀ - ਰਖਣਾ; ਲਹਿੰਦੀ - ਰਖਣ; ਸਿੰਧੀ - ਰਖਣੁ (ਰਖਣਾ); ਅਪਭ੍ਰੰਸ਼/ਪ੍ਰਾਕ੍ਰਿਤ - ਰਕ੍ਖਇ; ਪਾਲੀ - ਰਕ੍ਖਤਿ (ਰਖਿਆ ਕਰਦਾ ਹੈ, ਰਖਦਾ ਹੈ); ਸੰਸਕ੍ਰਿਤ - ਰਕ੍ਸ਼ਤਿ (रक्षति - ਹਿਫ਼ਾਜਤ ਕਰਦਾ ਹੈ, ਪਹਿਰੇਦਾਰੀ ਕਰਦਾ ਹੈ)।
More Examples for ਰਾਖਉ
ਰਾਖਹੁ
ਰਖੋ; ਦ੍ਰਿੜ ਕਰੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰਖਣਾ; ਲਹਿੰਦੀ - ਰਖਣ; ਸਿੰਧੀ - ਰਖਣੁ (ਰਖਣਾ); ਅਪਭ੍ਰੰਸ਼/ਪ੍ਰਾਕ੍ਰਿਤ - ਰਕ੍ਖਇ; ਪਾਲੀ - ਰਕ੍ਖਤਿ (ਰਖਿਆ ਕਰਦਾ ਹੈ, ਰਖਦਾ ਹੈ); ਸੰਸਕ੍ਰਿਤ - ਰਕ੍ਸ਼ਤਿ (रक्षति - ਹਿਫਾਜਤ ਕਰਦਾ ਹੈ, ਪਹਿਰੇਦਾਰੀ ਕਰਦਾ ਹੈ)।
More Examples for ਰਾਖਹੁ
ਰਾਖਿਆ
ਰਖਿਆ ਹੈ, ਧਰਿਆ ਹੈ, ਟਿਕਾ ਦਿੱਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਾਖਨਾ; ਲਹਿੰਦੀ - ਰਖਣ; ਸਿੰਧੀ - ਰਖਣੁ (ਰਖਣਾ); ਅਪਭ੍ਰੰਸ਼/ਪ੍ਰਾਕ੍ਰਿਤ - ਰਕ੍ਖਇ; ਪਾਲੀ - ਰਕ੍ਖਤਿ (ਰਖਿਆ ਕਰਦਾ ਹੈ, ਰਖਦਾ ਹੈ); ਸੰਸਕ੍ਰਿਤ - ਰਕ੍ਸ਼ਤਿ (रक्षति - ਹਿਫ਼ਾਜਤ ਕਰਦਾ ਹੈ, ਪਹਿਰੇਦਾਰੀ ਕਰਦਾ ਹੈ)।
More Examples for ਰਾਖਿਆ
ਰਾਖੀ
ਰਖੀ, ਟਿਕਾਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਾਖਨਾ; ਪੁਰਾਤਨ ਪੰਜਾਬੀ - ਰਖਣਾ; ਲਹਿੰਦੀ - ਰਖਣ; ਸਿੰਧੀ - ਰਖਣੁ (ਰਖਣਾ); ਅਪਭ੍ਰੰਸ਼/ਪ੍ਰਾਕ੍ਰਿਤ - ਰਕ੍ਖਇ; ਪਾਲੀ - ਰਕ੍ਖਤਿ (ਰਖਿਆ ਕਰਦਾ ਹੈ, ਰਖਦਾ ਹੈ); ਸੰਸਕ੍ਰਿਤ - ਰਕ੍ਸ਼ਤਿ (रक्षति - ਹਿਫ਼ਾਜਤ ਕਰਦਾ ਹੈ, ਪਹਿਰੇਦਾਰੀ ਕਰਦਾ ਹੈ)।
More Examples for ਰਾਖੀ
ਰਾਖੀਐ
ਰੱਖੀਏ, ਰੱਖ ਲੀਜੀਏ, ਰੱਖ ਲਉ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਾਖਨਾ; ਪੁਰਾਤਨ ਪੰਜਾਬੀ - ਰਖਣਾ; ਲਹਿੰਦੀ - ਰਖਣ; ਸਿੰਧੀ - ਰਖਣੁ (ਰਖਣਾ); ਅਪਭ੍ਰੰਸ਼/ਪ੍ਰਾਕ੍ਰਿਤ - ਰਕ੍ਖਇ; ਪਾਲੀ - ਰਕ੍ਖਤਿ (ਰਖਿਆ ਕਰਦਾ ਹੈ, ਰਖਦਾ ਹੈ); ਸੰਸਕ੍ਰਿਤ - ਰਕ੍ਸ਼ਤਿ (रक्षति - ਹਿਫ਼ਾਜਤ ਕਰਦਾ ਹੈ, ਪਹਿਰੇਦਾਰੀ ਕਰਦਾ ਹੈ)।
More Examples for ਰਾਖੀਐ
ਰਾਖੁ
ਰਖ/ਸੰਭਾਲ, ਯਾਦ ਰਖ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਾਖਨਾ; ਪੁਰਾਤਨ ਪੰਜਾਬੀ - ਰਖਣਾ; ਲਹਿੰਦੀ - ਰਖਣ; ਸਿੰਧੀ - ਰਖਣੁ (ਰਖਣਾ); ਅਪਭ੍ਰੰਸ਼/ਪ੍ਰਾਕ੍ਰਿਤ - ਰਕ੍ਖਇ; ਪਾਲੀ - ਰਕ੍ਖਤਿ (ਰਖਿਆ ਕਰਦਾ ਹੈ, ਰਖਦਾ ਹੈ); ਸੰਸਕ੍ਰਿਤ - ਰਕ੍ਸ਼ਤਿ (रक्षति - ਹਿਫ਼ਾਜਤ ਕਰਦਾ ਹੈ, ਪਹਿਰੇਦਾਰੀ ਕਰਦਾ ਹੈ)।
More Examples for ਰਾਖੁ
ਰਾਖੇ
ਰਖ ਲਏ ਹਨ; ਬਚਾ ਲਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਰਾਖਨਾ; ਪੁਰਾਤਨ ਪੰਜਾਬੀ - ਰਖਣਾ; ਲਹਿੰਦੀ - ਰਖਣ; ਸਿੰਧੀ - ਰਖਣੁ (ਰਖਣਾ); ਅਪਭ੍ਰੰਸ਼/ਪ੍ਰਾਕ੍ਰਿਤ - ਰਕ੍ਖਇ; ਪਾਲੀ - ਰਕ੍ਖਤਿ (ਰਖਿਆ ਕਰਦਾ ਹੈ, ਰਖਦਾ ਹੈ); ਸੰਸਕ੍ਰਿਤ - ਰਕ੍ਸ਼ਤਿ (रक्षति - ਹਿਫ਼ਾਜਤ ਕਰਦਾ ਹੈ, ਪਹਿਰੇਦਾਰੀ ਕਰਦਾ ਹੈ)।
More Examples for ਰਾਖੇ
ਰਾਖੈ
ਰਖਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਾਖਨਾ; ਪੁਰਾਤਨ ਪੰਜਾਬੀ - ਰਖਣਾ; ਲਹਿੰਦੀ - ਰਖਣ; ਸਿੰਧੀ - ਰਖਣੁ (ਰਖਣਾ); ਅਪਭ੍ਰੰਸ਼/ਪ੍ਰਾਕ੍ਰਿਤ - ਰਕ੍ਖਇ; ਪਾਲੀ - ਰਕ੍ਖਤਿ (ਰਖਿਆ ਕਰਦਾ ਹੈ, ਰਖਦਾ ਹੈ); ਸੰਸਕ੍ਰਿਤ - ਰਕ੍ਸ਼ਤਿ (रक्षति - ਹਿਫ਼ਾਜਤ ਕਰਦਾ ਹੈ, ਪਹਿਰੇਦਾਰੀ ਕਰਦਾ ਹੈ)।
More Examples for ਰਾਖੈ
ਰਾਗ
ਰਾਗ, ਸੰਗੀਤ ਵਿੱਦਿਆ ਦੇ ਕਿਸੇ ਖਾਸ ਸੁਰ ਪ੍ਰਬੰਧ ਅਨੁਸਾਰ ਗਾਉਣ ਦਾ ਢੰਗ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਰਾਗ (ਪਿਆਰ, ਜਨੂੰਨ; ਰਾਗ); ਅਪਭ੍ਰੰਸ਼ - ਰਾਗ (ਰੰਗ), ਰਾਗਿ (ਰਾਗ); ਪਾਲੀ - ਰਾਗ (ਰੰਗ, ਜਨੂੰਨ); ਸੰਸਕ੍ਰਿਤ - ਰਾਗ (राग - ਰੰਗ, ਲਾਲੀ; ਜਨੂੰਨ, ਪਿਆਰ; ਸੰਗੀਤਕ ਸਵਰ, ਇਕਸੁਰਤਾ, ਸੰਗੀਤਕ ਬੰਦਸ਼; ਮਗਰਲੇ ਸੰਗੀਤਕ ਪ੍ਰਬੰਧ ਵਿਚ ਇਕ ਵਿਸ਼ੇਸ਼ ਰਾਗ ਜਾਂ ਰਾਗ ਦੇ ਸਵਰਾਂ ਦੀ ਬੰਦਸ਼)।
More Examples for ਰਾਗ
ਰਾਚਿ
ਰਚ (ਰਹੀ ਹੈਂ), ਖਚਤ ਹੋ (ਰਹੀ ਹੈਂ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਾਚਨਾ; ਲਹਿੰਦੀ - ਰੱਚਣ (ਲੀਨ ਹੋਣਾ, ਨਿਯੁਕਤ ਹੋਣਾ, ਮਿਲੇ ਹੋਣਾ/ਰਚੇ ਮਿਚੇ ਹੋਣਾ); ਪ੍ਰਾਕ੍ਰਿਤ - ਰੱਚਅਇ (ਜੁੜਿਆ ਹੋਇਆ ਹੈ); ਸੰਸਕ੍ਰਿਤ - ਰਕ੍ਤ (रक्त - ਉਤੇਜਤ, ਸ਼ੌਕੀਨ)।
More Examples for ਰਾਚਿ
ਰਾਚੀ
ਰਚੀ ਹੈ, ਬਣਾਈ ਹੈ, ਸਿਰਜੀ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਾਚਨਾ; ਲਹਿੰਦੀ - ਰੱਚਣ (ਲੀਨ ਹੋਣਾ, ਨਿਯੁਕਤ ਹੋਣਾ, ਮਿਲੇ ਹੋਣਾ/ਰਚੇ ਮਿਚੇ ਹੋਣਾ); ਪ੍ਰਾਕ੍ਰਿਤ - ਰੱਚਅਇ (ਜੁੜਿਆ ਹੋਇਆ ਹੈ); ਸੰਸਕ੍ਰਿਤ - ਰਕ੍ਤ (रक्त - ਉਤੇਜਤ, ਸ਼ੌਕੀਨ)।
More Examples for ਰਾਚੀ
ਰਾਜ
ਰਾਜ (ਨਾਲ), ਰਾਜ-ਭਾਗ (ਨਾਲ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਮਾਰਵਾੜੀ/ਬ੍ਰਜ - ਰਾਜ; ਸਿੰਧੀ - ਰਾਜੁ; ਪ੍ਰਾਕ੍ਰਿਤ/ਪਾਲੀ - ਰੱਜ; ਸੰਸਕ੍ਰਿਤ - ਰਾਜਯਮ੍ (राज्यम् - ਸ਼ਾਸਨ/ਰਾਜਸ਼ਾਹੀ; ਰਿਗਵੇਦ - ਰਾਜ/ਸਾਮਰਾਜ)।
More Examples for ਰਾਜ
ਰਾਜੰ
ਰਾਜ, ਰਾਜ-ਭਾਗ, ਸਾਮਰਾਜ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਮਾਰਵਾੜੀ/ਬ੍ਰਜ - ਰਾਜ; ਸਿੰਧੀ - ਰਾਜੁ; ਪ੍ਰਾਕ੍ਰਿਤ/ਪਾਲੀ - ਰੱਜ; ਸੰਸਕ੍ਰਿਤ - ਰਾਜਯਮ੍ (राज्यम् - ਸ਼ਾਸਨ/ਰਾਜਸ਼ਾਹੀ; ਰਿਗਵੇਦ - ਰਾਜ/ਸਾਮਰਾਜ)।
More Examples for ਰਾਜੰ
ਰਾਜਾ
ਰਾਜਾ, ਬਾਦਸ਼ਾਹ, ਹੁਕਮਰਾਨ।
ਵਿਆਕਰਣ: ਵਿਸ਼ੇਸ਼ਣ (ਰਾਮ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਰਾਜਾ; ਸੰਸਕ੍ਰਿਤ - ਰਾਜਨ੍ (राजन् - ਰਾਜਾ)।
ਰਾਜੁ
ਰਾਜ, ਸਾਮਰਾਜ, ਸ਼ਾਸਨ; ਹਲੇਮੀ ਰਾਜ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਮਾਰਵਾੜੀ/ਬ੍ਰਜ - ਰਾਜ; ਸਿੰਧੀ - ਰਾਜੁ; ਪ੍ਰਾਕ੍ਰਿਤ/ਪਾਲੀ - ਰੱਜ; ਸੰਸਕ੍ਰਿਤ - ਰਾਜਯਮ੍ (राज्यम् - ਸ਼ਾਸਨ/ਰਾਜਸ਼ਾਹੀ; ਰਿਗਵੇਦ - ਰਾਜ/ਸਾਮਰਾਜ)।
More Examples for ਰਾਜੁ
ਰਾਜੇ
ਰਾਜੇ ਦੇ, ਬਾਦਸ਼ਾਹ ਦੇ, ਹੁਕਮਰਾਨ ਦੇ।
ਵਿਆਕਰਣ: ਵਿਸ਼ੇਸ਼ਣ (ਰਾਮ ਦਾ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਰਾਜਾ; ਸੰਸਕ੍ਰਿਤ - ਰਾਜਨ (राजन् - ਰਾਜਾ)।
More Examples for ਰਾਜੇ
ਰਾਂਡ
ਰੰਡੀ, ਵਿਧਵਾ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮਰਾਠੀ - ਰਾਂਡ; ਗੁਜਰਾਤੀ/ਬ੍ਰਜ - ਰਾਂਡ/ਰਾਂਡੀ; ਪੁਰਾਤਨ ਪੰਜਾਬੀ - ਰੰਡ/ਰੰਡੀ; ਲਹਿੰਦੀ - ਰੰਡ/ਰੰਡਾ/ਰੰਡੀ; ਸਿੰਧੀ - ਰੰਡੜੀ; ਅਪਭ੍ਰੰਸ਼ - ਰੰਡ/ਰੰਡੀ; ਪ੍ਰਾਕ੍ਰਿਤ - ਰੰਡਾ (ਵਿਧਵਾ); ਸੰਸਕ੍ਰਿਤ - ਰੰਡਾ (रन्डा - ਜੋ ਜਿਨਸੀ ਸੰਭੋਗ ਤੋਂ ਵਾਂਝਾ ਹੈ ਜਾਂ ਉਸ ਵਿਚ ਲਿਪਤ ਨਹੀ ਹੋਂਦਾ, ਵਿਧਵਾ)।
More Examples for ਰਾਂਡ
ਰਾਤਾ
ਰਾਤਾ ਹਾਂ, ਰੱਤਾ ਹਾਂ, ਰੰਗਿਆ ਹਾਂ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਾਤਾ; ਪੁਰਾਤਨ ਪੰਜਾਬੀ - ਰਤਾ (ਰੰਗਿਆ ਹੋਇਆ, ਲਾਲ); ਲਹਿੰਦੀ - ਰੱਤਾ; ਸਿੰਧੀ - ਰਤੋ (ਲਾਲ); ਪ੍ਰਾਕ੍ਰਿਤ - ਰੱਤ (ਲਾਲ, ਲਾਲ ਰੰਗ); ਪਾਲੀ - ਰੱਤ (ਰੰਗਿਆ ਹੋਇਆ, ਲਾਲ); ਸੰਸਕ੍ਰਿਤ - ਰਕ੍ਤ (रक्त - ਰੰਗਦਾਰ, ਰੰਗਿਆ ਹੋਇਆ, ਲਾਲ; ਲਹੂ)।
More Examples for ਰਾਤਾ
ਰਾਤਿ
ਰਾਤ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਰਾਤਿ; ਅਪਭ੍ਰੰਸ਼ - ਰਾਤਿ/ਰਾਤੀ; ਪ੍ਰਾਕ੍ਰਿਤ - ਰੱਤੀ/ਰਾਇ; ਪਾਲੀ - ਰੱਤਿ; ਸੰਸਕ੍ਰਿਤ - ਰਾਤ੍ਰਿ/ਰਾਤ੍ਰੀ (रात्रि/रात्री - ਰਾਤ)।
More Examples for ਰਾਤਿ
ਰਾਤਿ
ਰਾਤ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਰਾਤਿ; ਅਪਭ੍ਰੰਸ਼ - ਰਾਤਿ/ਰਾਤੀ; ਪ੍ਰਾਕ੍ਰਿਤ - ਰੱਤੀ/ਰਾਇ; ਪਾਲੀ - ਰੱਤਿ; ਸੰਸਕ੍ਰਿਤ - ਰਾਤ੍ਰਿ/ਰਾਤ੍ਰੀ (रात्रि/रात्री - ਰਾਤ)।
ਰਾਤੀ
ਰੱਤੀ ਗਈ ਹੈ, ਰੰਗੀ ਗਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਰਾਤ; ਸਿੰਧੀ - ਰਾਤਿ; ਅਪਭ੍ਰੰਸ਼ - ਰਾਤੀ/ਰਾਤਿ; ਪ੍ਰਾਕ੍ਰਿਤ - ਰੱਤੀ/ਰਾਇ; ਪਾਲੀ - ਰੱਤਿ; ਸੰਸਕ੍ਰਿਤ - ਰਾਤ੍ਰਿ/ਰਾਤ੍ਰੀ (रात्रि/रात्री - ਰਾਤ)।
More Examples for ਰਾਤੀ
ਰਾਤੇ
ਰੱਤੇ ਗਏ ਹਨ, ਰੰਗੇ ਗਏ ਹਨ; ਰਚੇ ਗਏ ਹਨ; ਭਿੱਜ ਗਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਰਾਤਾ; ਪੁਰਾਤਨ ਪੰਜਾਬੀ - ਰਤਾ (ਰੰਗਿਆ ਹੋਇਆ, ਲਾਲ); ਲਹਿੰਦੀ - ਰੱਤਾ; ਸਿੰਧੀ - ਰਤੋ (ਲਾਲ); ਪ੍ਰਾਕ੍ਰਿਤ - ਰੱਤ (ਲਾਲ, ਲਾਲ ਰੰਗ); ਪਾਲੀ - ਰੱਤ (ਰੰਗਿਆ ਹੋਇਆ, ਲਾਲ); ਸੰਸਕ੍ਰਿਤ - ਰਕ੍ਤ (रक्त - ਰੰਗਦਾਰ, ਰੰਗਿਆ ਹੋਇਆ, ਲਾਲ; ਲਹੂ)।
More Examples for ਰਾਤੇ
ਰਾਤੈ
ਰਾਤੇ/ਰੱਤੇ ਨੇ, ਰੰਗੇ ਨੇ; ਰਚੇ ਨੇ; ਭਿੱਜੇ ਨੇ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਹਰੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਾਤਾ; ਪੁਰਾਤਨ ਪੰਜਾਬੀ - ਰਤਾ (ਰੰਗਿਆ ਹੋਇਆ, ਲਾਲ); ਲਹਿੰਦੀ - ਰੱਤਾ; ਸਿੰਧੀ - ਰਤੋ (ਲਾਲ); ਪ੍ਰਾਕ੍ਰਿਤ - ਰੱਤ (ਲਾਲ, ਲਾਲ ਰੰਗ); ਪਾਲੀ - ਰੱਤ (ਰੰਗਿਆ ਹੋਇਆ, ਲਾਲ); ਸੰਸਕ੍ਰਿਤ - ਰਕ੍ਤ (रक्त - ਰੰਗਦਾਰ, ਰੰਗਿਆ ਹੋਇਆ, ਲਾਲ; ਲਹੂ)।
More Examples for ਰਾਤੈ
ਰਾਧੀ
ਰਾਧੀ ਹੋਈ ਨੂੰ, ਬੀਜੀ ਹੋਈ ਨੂੰ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਰਾਧਾ (ਵਾਹਿਆ, ਬੀਜਿਆ); ਸੰਸਕ੍ਰਿਤ - ਰਾਦ੍ਧ (राद्ध - ਸੰਪੂਰਨ, ਤਿਆਰ)।
More Examples for ਰਾਧੀ
ਰਾਮ
ਰਾਮ।
ਵਿਉਤਪਤੀ: ਅਪਭ੍ਰੰਸ਼ - ਰਾਮ; ਸੰਸਕ੍ਰਿਤ - ਰਾਮਹ (राम: - ਸੁੰਦਰ, ਮਨੋਹਰ; ਪ੍ਰਸੰਨ; ਕੁਝ ਅਵਤਾਰਾਂ ਦਾ ਨਾਂ; ਰਾਜਾ ਦਸ਼ਰਥ ਦਾ ਪੁੱਤਰ)।
More Examples for ਰਾਮ
ਰਾਮ
ਰਾਮ, ਸੁੰਦਰਾਵਲਾ-ਪ੍ਰਭੂ, ਵਿਆਪਕ-ਪ੍ਰਭੂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਰਾਮ; ਸੰਸਕ੍ਰਿਤ - ਰਾਮਹ (राम: - ਸੁੰਦਰ, ਮਨੋਹਰ; ਪ੍ਰਸੰਨ; ਕੁਝ ਅਵਤਾਰਾਂ ਦਾ ਨਾਂ; ਰਾਜਾ ਦਸ਼ਰਥ ਦਾ ਪੁੱਤਰ)।
ਰਾਮ
ਰਾਮ ਨੂੰ, ਸੁੰਦਰਾਵਲੇ-ਪ੍ਰਭੂ ਨੂੰ, ਵਿਆਪਕ-ਪ੍ਰਭੂ ਨੂੰ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਰਾਮ; ਸੰਸਕ੍ਰਿਤ - ਰਾਮਹ (राम: - ਸੁੰਦਰ, ਮਨੋਹਰ; ਪ੍ਰਸੰਨ; ਕੁਝ ਅਵਤਾਰਾਂ ਦਾ ਨਾਂ; ਰਾਜਾ ਦਸ਼ਰਥ ਦਾ ਪੁੱਤਰ)।
ਰਾਮਕਲੀ
ਰਾਮਕਲੀ (ਦੀ), ਰਾਮਕਲੀ ਰਾਗ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਾਮਕਰੀ/ਰਾਮਕਲੀ; ਸੰਸਕ੍ਰਿਤ - ਰਾਮਕਰੀ/ਰਾਮਕਿਰੀ/ਰਾਮਕੇਲੀ (रामकरी/रामकिरी/रामकेली - ਸੰਗੀਤ ਵਿਚ ਇਕ ਰਾਗ ਦਾ ਨਾਂ)।
More Examples for ਰਾਮਕਲੀ
ਰਾਮਦਾਸ
ਰਾਮਦਾਸ, ਗੁਰੂ ਰਾਮਦਾਸ ਸਾਹਿਬ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਰਾਮ; ਸੰਸਕ੍ਰਿਤ - ਰਾਮਹ (राम: - ਸੁੁੰਦਰ, ਮਨੋਹਰ; ਪ੍ਰਸੰਨ; ਕੁਝ ਅਵਤਾਰਾਂ ਦਾ ਨਾਂ; ਰਾਜਾ ਦਸ਼ਰਥ ਦਾ ਪੁੱਤਰ) + ਪੁਰਾਤਨ ਪੰਜਾਬੀ - ਦਾਸ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਾਸ (ਸੇਵਕ, ਨੌਕਰ); ਸੰਸਕ੍ਰਿਤ - ਦਾਸਹ (दास: - ਗੁਲਾਮ, ਸੇਵਕ, ਨੌਕਰ)।
More Examples for ਰਾਮਦਾਸ
ਰਾਮਦਾਸੈ
ਰਾਮਦਾਸ ਦੀ, ਗੁਰੂ ਰਾਮਦਾਸ ਸਾਹਿਬ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਰਾਮ; ਸੰਸਕ੍ਰਿਤ - ਰਾਮਹ (राम: - ਸੁੁੰਦਰ, ਮਨੋਹਰ; ਪ੍ਰਸੰਨ; ਕੁਝ ਅਵਤਾਰਾਂ ਦਾ ਨਾਂ; ਰਾਜਾ ਦਸ਼ਰਥ ਦਾ ਪੁੱਤਰ) + ਪੁਰਾਤਨ ਪੰਜਾਬੀ - ਦਾਸ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਾਸ (ਸੇਵਕ, ਨੌਕਰ); ਸੰਸਕ੍ਰਿਤ - ਦਾਸਹ (दास: - ਗੁਲਾਮ, ਸੇਵਕ, ਨੌਕਰ)।
More Examples for ਰਾਮਦਾਸੈ
ਰਾਮਾ
ਰਾਮ ਦੀ, ਸੁੰਦਰਾਵਲੇ-ਪ੍ਰਭੂ ਦੀ, ਵਿਆਪਕ-ਪ੍ਰਭੂ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਰਾਮ; ਸੰਸਕ੍ਰਿਤ - ਰਾਮਹ (राम: - ਸੁੁੰਦਰ, ਮਨੋਹਰ; ਪ੍ਰਸੰਨ; ਕੁਝ ਅਵਤਾਰਾਂ ਦਾ ਨਾਂ; ਰਾਜਾ ਦਸ਼ਰਥ ਦਾ ਪੁੱਤਰ)।
More Examples for ਰਾਮਾ
ਰਾਮਾਨੰਦੁ
ਰਾਮ ਦਾ ਅਨੰਦ; ਰਾਮ ਦੇ ਮਿਲਾਪ ਦਾ ਅਨੰਦ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰਾਮਾਨੰਦ/ਰਾਮਨੰਦ; ਸੰਸਕ੍ਰਿਤ - ਰਾਮਾਨੰਦ (रामानन्द - ਰਾਮ ਦਾ ਅਨੰਦ; ਇਕ ਧਾਰਮਕ ਪੰਥ ਦਾ ਮੋਢੀ ਭਗਤ ਰਾਮਾਨੰਦ)।
More Examples for ਰਾਮਾਨੰਦੁ
ਰਾਮਿ
ਰਾਮ ਨੇ, ਸੁੰਦਰਾਵਲੇ-ਪ੍ਰਭੂ ਨੇ, ਵਿਆਪਕ-ਪ੍ਰਭੂ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਰਾਮ; ਸੰਸਕ੍ਰਿਤ - ਰਾਮਹ (राम: - ਸੁੰਦਰ, ਮਨੋਹਰ; ਪ੍ਰਸੰਨ; ਕੁਝ ਅਵਤਾਰਾਂ ਦਾ ਨਾਂ; ਰਾਜਾ ਦਸ਼ਰਥ ਦਾ ਪੁੱਤਰ)।
More Examples for ਰਾਮਿ
ਰਾਮੁ
ਰਾਮ ਦਾ, ਸੁੰਦਰਾਵਲੇ-ਪ੍ਰਭੂ ਦਾ, ਵਿਆਪਕ-ਪ੍ਰਭੂ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਰਾਮ; ਸੰਸਕ੍ਰਿਤ - ਰਾਮਹ (राम: - ਸੁੁੰਦਰ, ਮਨੋਹਰ; ਪ੍ਰਸੰਨ; ਕੁਝ ਅਵਤਾਰਾਂ ਦਾ ਨਾਂ; ਰਾਜਾ ਦਸ਼ਰਥ ਦਾ ਪੁੱਤਰ)।
More Examples for ਰਾਮੁ
ਰਾਮੁ
ਰਾਮ, ਸੁੰਦਰਾਵਲਾ-ਪ੍ਰਭੂ, ਵਿਆਪਕ-ਪ੍ਰਭੂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਰਾਮ; ਸੰਸਕ੍ਰਿਤ - ਰਾਮਹ (राम: - ਸੁੰਦਰ, ਮਨੋਹਰ; ਪ੍ਰਸੰਨ; ਕੁਝ ਅਵਤਾਰਾਂ ਦਾ ਨਾਂ; ਰਾਜਾ ਦਸ਼ਰਥ ਦਾ ਪੁੱਤਰ)।
ਰਾਮੁ
ਰਾਮ, ਸੁੰਦਰਾਵਲਾ-ਪ੍ਰਭੂ, ਵਿਆਪਕ-ਪ੍ਰਭੂ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਰਾਮ; ਸੰਸਕ੍ਰਿਤ - ਰਾਮਹ (राम: - ਸੁੰਦਰ, ਮਨੋਹਰ; ਪ੍ਰਸੰਨ; ਕੁਝ ਅਵਤਾਰਾਂ ਦਾ ਨਾਂ; ਰਾਜਾ ਦਸ਼ਰਥ ਦਾ ਪੁੱਤਰ)।
ਰਾਵਣਿ
ਰਾਵਣ ਲਈ, ਮਾਣਨ ਲਈ, ਮਿਲਾਪ ਦਾ ਅਨੰਦ ਮਾਣਨ ਲਈ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਰਾਵਣਾ/ਰਵਣਾ (ਖੁਸ਼ ਕਰਨਾ); ਬ੍ਰਜ - ਰਾਵਨ (ਮਾਨਣ ਵਾਲਾ/ਭੋਗਣ ਵਾਲਾ); ਅਵਧੀ - ਰਾਵਇ (ਅਨੰਦ ਮਾਣਦਾ ਹੈ); ਪ੍ਰਾਕ੍ਰਿਤ - ਰਾਮੇਇ (ਅਨੰਦ ਲੈਂਦਾ ਹੈ); ਸੰਸਕ੍ਰਿਤ - ਰਾਮਯਤਿ (रामयति - ਪ੍ਰਸੰਨ ਕਰਦਾ ਹੈ, ਸੰਤੁਸ਼ਟ ਕਰਦਾ ਹੈ)।
More Examples for ਰਾਵਣਿ
ਰਾਵਿਓ
ਰਾਵਿਆ, ਭੋਗਿਆ, ਮਾਣਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਰਾਵਣਾ/ਰਵਣਾ (ਪ੍ਰਸੰਨ ਕਰਨਾ, ਖੁਸ਼ ਕਰਨਾ); ਬ੍ਰਜ - ਰਾਵਨ (ਮਾਨਣ ਵਾਲਾ, ਭੋਗਣ ਵਾਲਾ); ਅਵਧੀ - ਰਾਵਇ (ਅਨੰਦ ਮਾਣਦਾ ਹੈ); ਪ੍ਰਾਕ੍ਰਿਤ - ਰਾਮੇਇ (ਅਨੰਦ ਲੈਂਦਾ ਹੈ); ਸੰਸਕ੍ਰਿਤ - ਰਾਮਯਤਿ (रामयति - ਪ੍ਰਸੰਨ ਕਰਦਾ ਹੈ, ਸੰਤੁਸ਼ਟ ਕਰਦਾ ਹੈ)।
More Examples for ਰਾਵਿਓ
ਰਾਵਿਅੜੀ
ਰਾਵੀ, ਭੋਗੀ; ਮਾਣੀ; ਮਿਲਾਪ ਦਾ ਅਨੰਦ ਬਖਸ਼ਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਰਾਵਣਾ/ਰਵਣਾ (ਪ੍ਰਸੰਨ ਕਰਨਾ, ਖੁਸ਼ ਕਰਨਾ); ਬ੍ਰਜ - ਰਾਵਨ (ਮਾਨਣ ਵਾਲਾ, ਭੋਗਣ ਵਾਲਾ); ਅਵਧੀ - ਰਾਵਇ (ਅਨੰਦ ਮਾਣਦਾ ਹੈ); ਪ੍ਰਾਕ੍ਰਿਤ - ਰਾਮੇਇ (ਅਨੰਦ ਲੈਂਦਾ ਹੈ); ਸੰਸਕ੍ਰਿਤ - ਰਾਮਯਤਿ (रामयति - ਪ੍ਰਸੰਨ ਕਰਦਾ ਹੈ, ਸੰਤੁਸ਼ਟ ਕਰਦਾ ਹੈ)।
More Examples for ਰਾਵਿਅੜੀ
ਰਾਵੀ
ਭੋਗੀ; ਮਾਣੀ; ਮਿਲਾਪ ਦਾ ਅਨੰਦ ਬਖਸ਼ਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਰਾਵਣਾ/ਰਵਣਾ (ਖੁਸ਼ ਕਰਨਾ); ਬ੍ਰਜ - ਰਾਵਨ (ਮਾਨਣ ਵਾਲਾ/ਭੋਗਣ ਵਾਲਾ); ਅਵਧੀ - ਰਾਵਇ (ਅਨੰਦ ਮਾਣਦਾ ਹੈ); ਪ੍ਰਾਕ੍ਰਿਤ - ਰਾਮੇਇ (ਅਨੰਦ ਲੈਂਦਾ ਹੈ); ਸੰਸਕ੍ਰਿਤ - ਰਾਮਯਤਿ (रामयति - ਪ੍ਰਸੰਨ ਕਰਦਾ ਹੈ, ਸੰਤੁਸ਼ਟ ਕਰਦਾ ਹੈ)।
More Examples for ਰਾਵੀ
ਰਾਵੀ
ਭੋਗੀ; ਮਾਣੀ; ਮਿਲਾਪ ਦਾ ਅਨੰਦ ਬਖਸ਼ਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਰਾਵਣਾ/ਰਵਣਾ (ਖੁਸ਼ ਕਰਨਾ); ਬ੍ਰਜ - ਰਾਵਨ (ਮਾਨਣ ਵਾਲਾ/ਭੋਗਣ ਵਾਲਾ); ਅਵਧੀ - ਰਾਵਇ (ਅਨੰਦ ਮਾਣਦਾ ਹੈ); ਪ੍ਰਾਕ੍ਰਿਤ - ਰਾਮੇਇ (ਅਨੰਦ ਲੈਂਦਾ ਹੈ); ਸੰਸਕ੍ਰਿਤ - ਰਾਮਯਤਿ (रामयति - ਪ੍ਰਸੰਨ ਕਰਦਾ ਹੈ, ਸੰਤੁਸ਼ਟ ਕਰਦਾ ਹੈ)।
ਰਾਵੈ
ਰਵਦਾ ਹੈ, ਭੋਗਦਾ ਹੈ, ਮਾਣਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਰਾਵਣਾ/ਰਵਣਾ (ਖੁਸ਼ ਕਰਨਾ); ਬ੍ਰਜ - ਰਾਵਨ (ਮਾਨਣ ਵਾਲਾ/ਭੋਗਣ ਵਾਲਾ); ਅਵਧੀ - ਰਾਵਇ (ਅਨੰਦ ਮਾਣਦਾ ਹੈ); ਪ੍ਰਾਕ੍ਰਿਤ - ਰਾਮੇਇ (ਅਨੰਦ ਲੈਂਦਾ ਹੈ); ਸੰਸਕ੍ਰਿਤ - ਰਾਮਯਤਿ (रामयति - ਪ੍ਰਸੰਨ ਕਰਦਾ ਹੈ, ਸੰਤੁਸ਼ਟ ਕਰਦਾ ਹੈ)।
More Examples for ਰਾਵੈ
ਰਾਵੈ
ਰਵਦਾ ਹੈ, ਭੋਗਦਾ ਹੈ, ਮਾਣਦਾ ਹੈ; ਮਿਲਾਪ ਦਾ ਅਨੰਦ ਬਖਸ਼ਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਰਾਵਣਾ/ਰਵਣਾ (ਖੁਸ਼ ਕਰਨਾ); ਬ੍ਰਜ - ਰਾਵਨ (ਮਾਨਣ ਵਾਲਾ/ਭੋਗਣ ਵਾਲਾ); ਅਵਧੀ - ਰਾਵਇ (ਅਨੰਦ ਮਾਣਦਾ ਹੈ); ਪ੍ਰਾਕ੍ਰਿਤ - ਰਾਮੇਇ (ਅਨੰਦ ਲੈਂਦਾ ਹੈ); ਸੰਸਕ੍ਰਿਤ - ਰਾਮਯਤਿ (रामयति - ਪ੍ਰਸੰਨ ਕਰਦਾ ਹੈ, ਸੰਤੁਸ਼ਟ ਕਰਦਾ ਹੈ)।
ਰੀਤਿ
ਰੀਤ, ਜੀਵਨ ਰੀਤ; ਮਰਿਆਦਾ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਵਧੀ/ਰਾਜਸਥਾਨੀ/ਸਿੰਧੀ/ਬ੍ਰਜ - ਰੀਤਿ (ਤਰੀਕਾ, ਰਿਵਾਜ, ਚਜ-ਅਚਾਰ, ਵਿਹਾਰ); ਸੰਸਕ੍ਰਿਤ - ਰੀਤਿ (रीति - ਗਤੀ; ਧਾਰਾ; ਤਰੀਕਾ, ਰਿਵਾਜ, ਚਜ-ਅਚਾਰ)।
More Examples for ਰੀਤਿ
ਰੀਰੀ
ਰੀਰੀ ਦੁਆਰਾ, ਰੀਰੀ (ਅੱਖਰ) ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਰੀ (ॠ - ਸੰਸਕ੍ਰਿਤ ਵਰਨਮਾਲਾ ਦਾ ਅੱਠਵਾਂ ਸਵਰ)।
More Examples for ਰੀਰੀ
ਰੁਖੀ
ਰੁੱਖੀ, ਅਨ-ਚੋਪੜੀ।
ਵਿਆਕਰਣ: ਵਿਸ਼ੇਸ਼ਣ (ਰੋਟੀ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰੁਖਾ, ਰੁਖੀ (ਰੁੱਖਾ ਦਾ ਇਸਤਰੀ ਲਿੰਗ); ਲਹਿੰਦੀ - ਰੁੱਖਾ (ਖੁਰਦਰਾ, ਖੁਸ਼ਕ, ਘਿਓ ਤੋਂ ਬਿਨਾਂ); ਸਿੰਧੀ - ਰੁਖੋ (ਖੁਸ਼ਕ, ਖੁਰਦਰਾ, ਕਠੋਰ, ਨਿਰਦਈ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਰੁਕ੍ਖ (ਖੁਰਦਰਾ); ਸੰਸਕ੍ਰਿਤ - ਰੂਕ੍ਸ਼ (रूक्ष - ਖੁਸ਼ਕ, ਖੁਰਦਰਾ)।
More Examples for ਰੁਖੀ
ਰੁਤਿ
ਰੁੱਤਾਂ, ਮੌਸਮ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰੁਤਿ; ਬ੍ਰਜ - ਰੁਤ; ਸੰਸਕ੍ਰਿਤ - ਰਿਤੁ (ऋतु - ਰੁਤ, ਮੌਸਮ, ਸਾਲ ਦਾ ਇਕ ਹਿੱਸਾ)।
More Examples for ਰੁਤਿ
ਰੁਤੀ
ਰੁੱਤੀਂ/ਰੁੱਤਾਂ, ਮੌਸਮ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰੁਤੀ/ਰੁਤਿ; ਬ੍ਰਜ - ਰੁਤ; ਸੰਸਕ੍ਰਿਤ - ਰਿਤੁ (ऋतु - ਰੁਤ, ਮੌਸਮ, ਸਾਲ ਦਾ ਇਕ ਹਿੱਸਾ)।
More Examples for ਰੁਤੀ
ਰੁਦ੍ਰਾਖੰ
ਰੁਦ੍ਰਾਖ/ਰਦ੍ਰਾਕਸ਼ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਰੁਦ੍ਰਾਖ; ਪਾਲੀ - ਰੁਦ੍ਰਾਕ੍ਸ਼; ਸੰਸਕ੍ਰਿਤ - ਰੁਦ੍ਰਾਕ੍ਸ਼ਮ੍ (रुद्राक्षम् - ਰੁਦ੍ਰ ਦੀਆਂ ਅੱਖਾਂ ਵਾਲਾ, ਰੁਦਰਾਕਸ਼ ਦਾ ਰੁੱਖ; ਮਾਲਾ)।
More Examples for ਰੁਦ੍ਰਾਖੰ
ਰੁੰਨਾ
ਰੋਇਆ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਰੁੰਨਾ (ਰੋਇਆ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਰੁਣ੍ਣ (ਰੋਣਾ); ਸੰਸਕ੍ਰਿਤ - ਰੁਣ੍ਣ* (रुण्ण - ਰੋਇਆ)।
More Examples for ਰੁੰਨਾ
ਰੁੰਨੀ
ਰੋਂਦੀ ਹੈ; ਦੁਖੀ ਹੁੰਦੀ ਹੈ, ਵੈਰਾਗਵਾਨ ਹੁੰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਰੁੰਨਾ (ਰੋਇਆ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਰੁਣ੍ਣ (ਰੋਣਾ); ਸੰਸਕ੍ਰਿਤ - ਰੁਣ੍ਣ* (रुण्ण - ਰੋਇਆ)।
More Examples for ਰੁੰਨੀ
ਰੁੰਨੇ
ਰੋਏ; ਦੁਖੀ ਹੋਏ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਰੁੰਨਾ (ਰੋਇਆ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਰੁਣ੍ਣ (ਰੋਣਾ); ਸੰਸਕ੍ਰਿਤ - ਰੁਣ੍ਣ* (रुण्ण - ਰੋਇਆ)।
More Examples for ਰੁੰਨੇ
ਰੁਲਾਇਆ
ਰੁਲਾਇਆ ਹੈ, ਰੁਲਾਇਆ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰੁਲਣਾ; ਸਿੰਧੀ - ਰੁਲਣੁ (ਰੁਲਣਾ/ਭਟਕਣਾ); ਪ੍ਰਾਕ੍ਰਿਤ - ਰੁਲਇ (ਲੇਟਦਾ ਹੈ); ਸੰਸਕ੍ਰਿਤ - ਰੁਲ (रुल - ਰਿੜ੍ਹਨਾ)।
More Examples for ਰੁਲਾਇਆ
ਰੁਲੈ
ਰੁਲਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰੁਲਣਾ; ਸਿੰਧੀ - ਰੁਲਣੁ (ਰੁਲਣਾ/ਭਟਕਣਾ); ਪ੍ਰਾਕ੍ਰਿਤ - ਰੁਲਇ (ਲੇਟਦਾ ਹੈ); ਸੰਸਕ੍ਰਿਤ - ਰੁਲ (रुल - ਰਿੜ੍ਹਨਾ)।
More Examples for ਰੁਲੈ
ਰੂਆਏ
ਰੁਆਉਂਦਾ ਹੈ; ਦੁਖ ਦਿੰਦਾ ਹੈ; ਡਰਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਰੂਆ; ਅਪਭ੍ਰੰਸ਼/ਪ੍ਰਾਕ੍ਰਿਤ - ਰੂਅ; ਸੰਸਕ੍ਰਿਤ - ਰੁਧ੍ (रुध् - ਰੋਣਾ, ਕੁਰਲਾਉਣਾ)।
More Examples for ਰੂਆਏ
ਰੂਹੁ
ਰੂਹ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਰੂਹ; ਸਿੰਧੀ - ਰੂਹੁ; ਅਰਬੀ - ਰੂਹ (روُح - ਆਤਮਾ)।
More Examples for ਰੂਹੁ
ਰੂਪ
ਰੂਪ (ਤੋਂ), ਅਕਾਰ (ਤੋਂ)।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਰੂਪ; ਪਾਲੀ - ਰੂਪ (ਰੂਪ, ਆਕਾਰ); ਸੰਸਕ੍ਰਿਤ - ਰੂਪ (रूप - ਰੂਪ, ਅਕਾਰ; ਸੁੰਦਰਤਾ)।
More Examples for ਰੂਪ
ਰੂਪਿ
ਰੂਪ ਕਰਕੇ, ਸਰੂਪ ਕਰਕੇ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਸੰਸਕ੍ਰਿਤ - ਰੂਪ (रूप - ਰੂਪ)।
More Examples for ਰੂਪਿ
ਰੂਪੁ
ਰੂਪ, ਸਰੂਪ; ਸਰੀਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਰੂਪ; ਪਾਲੀ - ਰੂਪ (ਰੂਪ, ਆਕਾਰ); ਸੰਸਕ੍ਰਿਤ - ਰੂਪ (रूप - ਰੂਪ, ਅਕਾਰ; ਸੁੰਦਰਤਾ)।
More Examples for ਰੂਪੁ
ਰੂਪੁ
ਰੂਪ, ਸਰੂਪ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਰੂਪ; ਪਾਲੀ - ਰੂਪ (ਰੂਪ, ਆਕਾਰ); ਸੰਸਕ੍ਰਿਤ - ਰੂਪ (रूप - ਰੂਪ, ਅਕਾਰ; ਸੁੰਦਰਤਾ)।
ਰੇ
ਰੇ, ਰੇ-ਰੇ, ਨਿਰਾਦਰੀ ਵਾਲੇ ਬੋਲ।
ਵਿਆਕਰਣ: ਵਿਸਮਕ।
ਵਿਉਤਪਤੀ: ਰਾਜਸਥਾਨੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਰੇ (रे - ਸੰਬੋਧਨਾਤਮਕ ਅਵਿਐ)।
More Examples for ਰੇ
ਰੇਖ
ਰੇਖਾ, ਲੀਕ, ਧਾਰ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਸਿੰਧੀ/ਬ੍ਰਜ - ਰੇਖ/ਰੇਖਾ; ਪਾਲੀ - ਰੇਖਾ (ਰੇਖਾ, ਲਕੀਰ, ਨਿਸ਼ਾਨ); ਸੰਸਕ੍ਰਿਤ - ਰੇਖਾ (रेखा - ਝਰੀਟ, ਲਕੀਰ, ਰੇਖਾ)।
More Examples for ਰੇਖ
ਰੇਣ
ਧੂੜ, ਮਿੱਟੀ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਗੁਜਰਾਤੀ - ਰੇਣ (ਧੂੜ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਰੇਣੁ; ਸੰਸਕ੍ਰਿਤ - ਰੇਣੁ (रेणु - ਧੂੜ, ਰੇਤ; ਪਰਾਗ; ਪਾਊਡਰ/ਚੂਰਾ)।
More Examples for ਰੇਣ
ਰੈਣਿ
(ਦਿਨ) ਰਾਤ; ਹਰ ਵੇਲੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਅਪਭ੍ਰੰਸ਼ - ਰੈਣਿ; ਪ੍ਰਾਕ੍ਰਿਤ - ਰਯਣਿ; ਪਾਲੀ - ਰਜਨਿ; ਸੰਸਕ੍ਰਿਤ - ਰਜਨਿਹ (रजनि: - ਰਾਤ)।
More Examples for ਰੈਣਿ
ਰੈਨੀ
ਮੱਟੀ; ਕਪੜੇ ਰੰਗਣ ਵਾਲੇ ਰੰਗਰੇਜ/ਲਲਾਰੀ ਦੀ ਮਟਕੀ ਜਾਂ ਭਾਂਡਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
More Examples for ਰੈਨੀ
ਰੋਇ
ਰੋਂਦੇ ਹੋਏ, ਵਿਰਲਾਪ ਕਰਦੇ ਹੋਏ।
ਵਿਆਕਰਣ: ਵਰਤਮਾਨ ਕਿਰਦੰਤ (ਵਿਸ਼ੇਸ਼ਣ ਸੇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰੋਇ; ਅਪਭ੍ਰੰਸ਼ - ਰੋਇ (ਰੋਣਾ); ਪ੍ਰਾਕ੍ਰਿਤ - ਰੋਇ/ਰੋਵਇ/ਰੋਯਇ; ਪਾਲੀ/ਸੰਸਕ੍ਰਿਤ - ਰੋਦਤਿ (रोदति - ਰੋਂਦਾ ਹੈ)।
More Examples for ਰੋਇ
ਰੋਈਐ
ਰੋਇਆ ਜਾਏ, ਰੋਈਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰੋਣਾ; ਲਹਿੰਦੀ - ਰੋਵਣ (ਰੋਣਾ); ਅਪਭ੍ਰੰਸ਼ - ਰੋਵੈ/ਰੋਵਇ; ਪ੍ਰਾਕ੍ਰਿਤ - ਰੋਵਇ/ਰੋਇ/ਰੋਯਇ; ਪਾਲੀ - ਰੋਦਤਿ; ਸੰਸਕ੍ਰਿਤ - ਰੋਦਤਿ/ਰੋਦਿਤਿ (रोदति/रोदिति - ਰੋਂਦਾ ਹੈ)।
More Examples for ਰੋਈਐ
ਰੋਗ
ਰੋਗਾਂ (ਦਾ), ਬਿਮਾਰੀਆਂ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰੋਗੁ; ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਰੋਗ; ਸੰਸਕ੍ਰਿਤ - ਰੋਗਹ (रोग: - ਰੋਗ, ਬੀਮਾਰੀ)।
More Examples for ਰੋਗ
ਰੋਗੁ
ਰੋਗ, ਬਿਮਾਰੀ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਰੋਗੁ; ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਰੋਗ; ਸੰਸਕ੍ਰਿਤ - ਰੋਗਹ (रोग: - ਰੋਗ, ਬਿਮਾਰੀ)।
More Examples for ਰੋਗੁ
ਰੋਜ
ਰੋਜ, ਹਰ ਰੋਜ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਭੋਜਪੁਰੀ/ਬੁੰਦੇਲੀ/ਅਵਧੀ/ਰਾਜਸਥਾਨੀ/ਬ੍ਰਜ - ਰੋਜ; ਸਿੰਧੀ - ਰੋਜ਼ੁ (ਦਿਨ, ਰੋਜ, ਸਦਾ); ਫ਼ਾਰਸੀ - ਰੋਜ਼ (روز - ਲੋਅ ਦਾ ਸਮਾਂ; ਸੂਰਜ; ਪ੍ਰਤੱਖ; ਦਿਨ; ਹਰ ਵੇਲੇ)।
More Examples for ਰੋਜ
ਰੋਟੀ
ਰੋਟੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਰੋਟੀ (ਰੋਟੀ); ਸਿੰਧੀ - ਰੋਟੀ (ਰੋਟੀ); ਪ੍ਰਾਕ੍ਰਿਤ - ਰੋੱਟ (ਚੌਲ, ਆਟਾ); ਸੰਸਕ੍ਰਿਤ - ਰੋੱਟ (रोट्ट - ਰੋਟੀ)।
More Examples for ਰੋਟੀ
ਰੋਵਸੀ
ਰੋਵੇ, ਰੁਦਨ ਕਰੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਰੋਵਣ (ਰੋਣਾ); ਅਪਭ੍ਰੰਸ਼ - ਰੋਵੈ/ਰੋਵਇ; ਪ੍ਰਾਕ੍ਰਿਤ - ਰੋਵਇ/ਰੋਇ/ਰੋਯਇ; ਪਾਲੀ - ਰੋਦਤਿ; ਸੰਸਕ੍ਰਿਤ - ਰੋਦਤਿ/ਰੋਦਿਤਿ (रोदति/रोदिति - ਰੋਂਦਾ ਹੈ)।
More Examples for ਰੋਵਸੀ
ਰੋਵਹ
ਰੋਈਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਰੋਵਣ (ਰੋਣਾ); ਅਪਭ੍ਰੰਸ਼ - ਰੋਵੈ/ਰੋਵਇ; ਪ੍ਰਾਕ੍ਰਿਤ - ਰੋਵਇ/ਰੋਇ/ਰੋਯਇ; ਪਾਲੀ - ਰੋਦਤਿ; ਸੰਸਕ੍ਰਿਤ - ਰੋਦਤਿ/ਰੋਦਿਤਿ (रोदति/रोदिति - ਰੋਂਦਾ ਹੈ)।
More Examples for ਰੋਵਹ
ਰੋਵਹਿ
ਰੋਵਣ/ਰੋਣ; ਵੈਰਾਗਵਾਨ ਹੋਣ; ਦੁਖੀ ਹੋਣ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਰੋਵਣ (ਰੋਣਾ); ਅਪਭ੍ਰੰਸ਼ - ਰੋਵੈ/ਰੋਵਇ; ਪ੍ਰਾਕ੍ਰਿਤ - ਰੋਵਇ/ਰੋਇ/ਰੋਯਇ; ਪਾਲੀ - ਰੋਦਤਿ; ਸੰਸਕ੍ਰਿਤ - ਰੋਦਤਿ/ਰੋਦਿਤਿ (रोदति/रोदिति - ਰੋਂਦਾ ਹੈ)।
More Examples for ਰੋਵਹਿ
ਰੋਵਹੁ
ਰੋਵੋ; ਵੈਰਾਗਵਾਨ ਹੋਵੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਰੋਵਣ (ਰੋਣਾ); ਅਪਭ੍ਰੰਸ਼ - ਰੋਵੈ/ਰੋਵਇ; ਪ੍ਰਾਕ੍ਰਿਤ - ਰੋਵਇ/ਰੋਇ/ਰੋਯਇ; ਪਾਲੀ - ਰੋਦਤਿ; ਸੰਸਕ੍ਰਿਤ - ਰੋਦਤਿ/ਰੋਦਿਤਿ (रोदति/रोदिति - ਰੋਂਦਾ ਹੈ)।
More Examples for ਰੋਵਹੁ
ਰੋਵਣ
ਰੋਣ ਨੂੰ, ਰੋਣ ਲਈ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਰੋਵਣ (ਰੋਣਾ); ਅਪਭ੍ਰੰਸ਼ - ਰੋਵੈ/ਰੋਵਇ; ਪ੍ਰਾਕ੍ਰਿਤ - ਰੋਵਇ/ਰੋਇ/ਰੋਯਇ; ਪਾਲੀ - ਰੋਦਤਿ; ਸੰਸਕ੍ਰਿਤ - ਰੋਦਤਿ/ਰੋਦਿਤਿ (रोदति/रोदिति - ਰੋਂਦਾ ਹੈ)।
More Examples for ਰੋਵਣ
ਰੋਵਣਹਾਰੇ
ਰੋਣ ਵਾਲੇ; ਦੁਖੀ ਹੋਣ ਵਾਲੇ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਰੋਵਣ (ਰੋਣਾ); ਅਪਭ੍ਰੰਸ਼ - ਰੋਵੈ/ਰੋਵਇ; ਪ੍ਰਾਕ੍ਰਿਤ - ਰੋਵਇ/ਰੋਇ/ਰੋਯਇ; ਪਾਲੀ - ਰੋਦਤਿ; ਸੰਸਕ੍ਰਿਤ - ਰੋਦਤਿ/ਰੋਦਿਤਿ (रोदति/रोदिति - ਰੋਂਦਾ ਹੈ)।
More Examples for ਰੋਵਣਹਾਰੇ
ਰੋਵਣਹਾਰੇਵਾ
ਰੋਵਣਹਾਰੀ, ਰੋਣ ਵਾਲੀ।
ਵਿਆਕਰਣ: ਵਿਸ਼ੇਸ਼ਣ (ਲੋਕਾਈ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਰੋਵਣ (ਰੋਣਾ); ਅਪਭ੍ਰੰਸ਼ - ਰੋਵੈ/ਰੋਵਇ; ਪ੍ਰਾਕ੍ਰਿਤ - ਰੋਵਇ/ਰੋਇ/ਰੋਯਇ; ਪਾਲੀ - ਰੋਦਤਿ; ਸੰਸਕ੍ਰਿਤ - ਰੋਦਤਿ/ਰੋਦਿਤਿ (रोदति/रोदिति - ਰੋਂਦਾ ਹੈ)।
More Examples for ਰੋਵਣਹਾਰੇਵਾ
ਰੋਵਣਾ
ਰੋਣਾ ਹੈ; ਵੈਰਾਗਵਾਨ ਹੋਣਾ ਹੈ, ਦੁਖੀ ਹੋਣਾ ਹੈ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਰੋਵਣ (ਰੋਣਾ); ਅਪਭ੍ਰੰਸ਼ - ਰੋਵੈ/ਰੋਵਇ; ਪ੍ਰਾਕ੍ਰਿਤ - ਰੋਵਇ/ਰੋਇ/ਰੋਯਇ; ਪਾਲੀ - ਰੋਦਤਿ; ਸੰਸਕ੍ਰਿਤ - ਰੋਦਤਿ/ਰੋਦਿਤਿ (रोदति/रोदिति - ਰੋਂਦਾ ਹੈ)।
More Examples for ਰੋਵਣਾ
ਰੋਵਣੁ
ਰੋਵਣ/ਰੋਵਣਾ, ਰੋਣ/ਰੋਣਾ, ਰੋਣ-ਧੋਣ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਰੋਵਣ (ਰੋਣਾ); ਅਪਭ੍ਰੰਸ਼ - ਰੋਵੈ/ਰੋਵਇ; ਪ੍ਰਾਕ੍ਰਿਤ - ਰੋਵਇ/ਰੋਇ/ਰੋਯਇ; ਪਾਲੀ - ਰੋਦਤਿ; ਸੰਸਕ੍ਰਿਤ - ਰੋਦਤਿ/ਰੋਦਿਤਿ (रोदति/रोदिति - ਰੋਂਦਾ ਹੈ)।
More Examples for ਰੋਵਣੁ
ਰੋਵਨਹਾਰੁ
ਰੋਵਣਹਾਰ/ਰੋਣਹਾਰ, ਰੋਣ ਵਾਲਾ, ਵੈਰਾਗਵਾਨ ਹੋਣ ਵਾਲਾ; ਦੁਖੀ ਹੋਣ ਵਾਲਾ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਰੋਵਣ (ਰੋਣਾ); ਅਪਭ੍ਰੰਸ਼ - ਰੋਵੈ/ਰੋਵਇ; ਪ੍ਰਾਕ੍ਰਿਤ - ਰੋਵਇ/ਰੋਇ/ਰੋਯਇ; ਪਾਲੀ - ਰੋਦਤਿ; ਸੰਸਕ੍ਰਿਤ - ਰੋਦਤਿ/ਰੋਦਿਤਿ (रोदति/रोदिति - ਰੋਂਦਾ ਹੈ)।
More Examples for ਰੋਵਨਹਾਰੁ
ਰੋਵਨਹਾਰੇ
ਰੋਵਣਹਾਰੇ/ਰੋਣਹਾਰੇ ਦੀ, ਰੋਣ ਵਾਲੇ ਦੀ, ਵੈਰਾਗਵਾਨ ਹੋਣ ਵਾਲੇ ਦੀ; ਦੁਖੀ ਹੋਣ ਵਾਲੇ ਦੀ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਰੋਵਣ (ਰੋਣਾ); ਅਪਭ੍ਰੰਸ਼ - ਰੋਵੈ/ਰੋਵਇ; ਪ੍ਰਾਕ੍ਰਿਤ - ਰੋਵਇ/ਰੋਇ/ਰੋਯਇ; ਪਾਲੀ - ਰੋਦਤਿ; ਸੰਸਕ੍ਰਿਤ - ਰੋਦਤਿ/ਰੋਦਿਤਿ (रोदति/रोदिति - ਰੋਂਦਾ ਹੈ)।
More Examples for ਰੋਵਨਹਾਰੇ
ਰੋਵੈ
ਰੋਂਦੀ ਹੈ; ਦੁਖੀ ਹੁੰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਰੋਵਣ; ਅਪਭ੍ਰੰਸ਼ - ਰੋਵੈ/ਰੋਵਇ; ਪ੍ਰਾਕ੍ਰਿਤ - ਰੋਵਇ/ਰੋਇ/ਰੋਯਇ; ਪਾਲੀ - ਰੋਦਤਿ; ਸੰਸਕ੍ਰਿਤ - ਰੋਦਤਿ/ਰੋਦਿਤਿ (रोदति/रोदिति - ਰੋਂਦੀ ਹੈ)।