ਮਉਲਿਓ

ਮਉਲਿਆ, ਪ੍ਰਫੁਲਤ ਹੋ ਗਿਆ, ਖਿੜ ਪਿਆ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਮਉਲਯੋ; ਅਪਭ੍ਰੰਸ਼ - ਮਉਲਯ; ਪ੍ਰਾਕ੍ਰਿਤ - ਮਉਲਿਅ; ਸੰਸਕ੍ਰਿਤ - ਮੁਕੁਲਿਤ (मुकुलित - ਖਿੜਿਆ ਹੋਇਆ, ਫੁਲਾਂ ਨਾਲ ਪ੍ਰਫੁਲਤ)।

ਮਉਲਿਆ

ਮੌਲਿਆ ਰਹਿੰਦਾ ਹੈ, ਖਿੜਿਆ ਰਹਿੰਦਾ ਹੈ, ਪ੍ਰਫੁੱਲਤ ਹੋਇਆ ਰਹਿੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਉਲਿਆ; ਅਪਭ੍ਰੰਸ਼ - ਮਉਲਯ; ਪ੍ਰਾਕ੍ਰਿਤ - ਮਉਲਿਅ; ਸੰਸਕ੍ਰਿਤ - ਮੁਕੁਲਿਤ (मुकुलित - ਖਿੜਿਆ ਹੋਇਆ, ਫੁਲਾਂ ਨਾਲ ਪ੍ਰਫੁਲਤ)।

ਮਇਆ

ਦਇਆ, ਕਿਰਪਾ, ਮਿਹਰ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਇਆ; ਰਾਜਸਥਾਨੀ/ਅਵਧੀ/ਬ੍ਰਜ - ਮਯਾ (ਤਰਸ, ਦਿਆਲਤਾ; ਖੁਸ਼ੀ); ਸੰਸਕ੍ਰਿਤ - ਮਯਸ੍ (मयस् - ਤਾਜਗੀ, ਅਨੰਦ, ਖੁਸ਼ੀ)।

ਮਸਾਨੁ

ਮਸਾਣ, ਸਮਸ਼ਾਨ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਗੁਜਰਾਤੀ - ਮਸਾਣ; ਸਿੰਧੀ - ਮਸਾਣੁ; ਅਪਭ੍ਰੰਸ਼ - ਮਸਾਣੀ/ਮਸਾਣ; ਪ੍ਰਾਕ੍ਰਿਤ - ਮਸਾਣ/ਸੁਸਾਣ; ਪਾਲੀ - ਸੁਸਾਨ; ਸੰਸਕ੍ਰਿਤ - ਸ਼੍ਮਸ਼ਾਨਮ੍ (श्मशानम् - ਸ਼ਵ ਦਾ ਸਥਾਨ, ਕਬਰਿਸਤਾਨ, ਮਰਘਟ, ਸ਼ਮਸ਼ਾਨ ਘਾਟ)।

ਮਸੀਤਿ

ਮਸੀਤ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਮਸੀਤ; ਬ੍ਰਜ - ਮਸੀਤ; ਸਿੰਧੀ - ਮਸਜਿਦ/ਮਸੀਤ; ਅਰਬੀ - ਮਸਜਦ/ਮਸਜਿਦ (مسجِد - ਸਿਜਦਾ ਕਰਨ ਦੀ ਥਾਂ, ਨਮਾਜ ਅਦਾ ਕਰਨ ਦੀ ਥਾਂ)।

ਮਹਤ

ਮਹੱਤਾ/ਮਹੱਤਤਾ, ਵਡਿਆਈ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਮਹਤ; ਅਪਭ੍ਰੰਸ਼ - ਮਹਤੁ; ਪ੍ਰਾਕ੍ਰਿਤ/ਪਾਲੀ - ਮਹੱਤ; ਸੰਸਕ੍ਰਿਤ - ਮਹਤ੍ਤ੍ਵ (महत्त्व - ਮਹਾਨਤਾ, ਵਿਸ਼ਾਲਤਾ)।

ਮਹਲਾ

ਮਹਲ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਫ਼ਾਰਸੀ - ਮਹਲ; ਅਰਬੀ - ਮਹੱਲ (ਉਤਰਨ ਦੀ ਥਾਂ, ਨਿਵਾਸ ਸਥਾਨ); ਅਰਬੀ - ਹੱਲ (ਉਤਰਨਾ)।

ਮਹਲਿ

ਮਹੱਲ ਵਿਚ; ਪ੍ਰਭੂ ਦੇ ਸਰੂਪ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਮਹਲ; ਅਰਬੀ - ਮਹੱਲ (ਉਤਰਨ ਦੀ ਥਾਂ, ਨਿਵਾਸ ਸਥਾਨ); ਅਰਬੀ - ਹੱਲ (ਉਤਰਣਾ)।

ਮਹਲੀ

ਮਹਲ/ਮਹਿਲ ਵਿਚ; ਦਰਗਾਹ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਮਹਲ; ਅਰਬੀ - ਮਹੱਲ (ਉਤਰਨ ਦੀ ਥਾਂ, ਨਿਵਾਸ ਸਥਾਨ); ਅਰਬੀ - ਹੱਲ (ਉਤਰਣਾ)।

ਮਹਾ

ਮਹਾਨ, ਵੱਡੇ; ਬਲਵਾਨ/ਤਾਕਤਵਰ।

ਵਿਆਕਰਣ: ਵਿਸ਼ੇਸ਼ਣ (ਮੋਹ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਸਿੰਧੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਮਹਾ (ਮਹਾਨ); ਸੰਸਕ੍ਰਿਤ - ਮਹ (मह - ਮਹਾਨ, ਮਜਬੂਤ, ਤਾਕਤਵਰ, ਸ਼ਕਤੀਸ਼ਾਲੀ, ਭਰਪੂਰ)।

ਮਹਾ ਬਲਵੰਡਾ

ਮਹਾਂ ਬਲ ਵਾਲਾ, ਮਹਾਂ ਬਲਵਾਨ, ਬਹੁਤ ਤਾਕਤਵਰ।

ਵਿਆਕਰਣ: ਵਿਸ਼ੇਸ਼ਣ (ਨਾਥੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਸਿੰਧੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਮਹਾ (ਮਹਾਨ); ਸੰਸਕ੍ਰਿਤ - ਮਹ (मह - ਮਹਾਨ, ਮਜਬੂਤ, ਤਾਕਤਵਰ, ਸ਼ਕਤੀਸ਼ਾਲੀ, ਭਰਪੂਰ) + ਰਾਜਸਥਾਨੀ - ਬਲਬੰਡ; ਬ੍ਰਜ - ਬਲਵੰਡ; ਸੰਸਕ੍ਰਿਤ - ਬਲਵੰਡ/ਬਲਵ੍ਰਿੰਡ (बलवण्ड/बलवृण्ड - ਤਕੜਾ/ਮਜਬੂਤ, ਸ਼ਕਤੀਸ਼ਾਲੀ)।

ਮਹਿ

ਵਿਚੋਂ।

ਵਿਆਕਰਣ: ਸੰਬੰਧਕ।

ਵਿਉਤਪਤੀ: ਅਪਭ੍ਰੰਸ਼ - ਮਹਿ/ਮਹਿਇ; ਪ੍ਰਾਕ੍ਰਿਤ - ਮਜਿਅ; ਪਾਲੀ/ਸੰਸਕ੍ਰਿਤ - ਮਧ੍ਯ (मध्य - ਵਿਚ)।

ਮਹੇਸਾ

ਮਹੇਸ਼, ਸ਼ਿਵ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਰਾਜਸਥਾਨੀ/ਬ੍ਰਜ/ਪ੍ਰਾਕ੍ਰਿਤ - ਮਹੇਸ; ਸੰਸਕ੍ਰਿਤ - ਮਹੇਸ਼ (महेश - ਮਹਾਨ ਪ੍ਰਭੂ ਜਾਂ ਦੇਵਤਾ, ਸ਼ਿਵ ਦਾ ਨਾਮ)।

ਮਹੇਲੀਹੋ

(ਹੇ) ਇਸਤਰੀਓ! (ਹੇ) ਜੀਵ-ਇਸਤਰੀਓ! (ਹੇ) ਜਗਿਆਸੂਓ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਗੁਜਰਾਤੀ - ਮਹੇਲਿ; ਅਪਭ੍ਰੰਸ਼/ਪ੍ਰਾਕ੍ਰਿਤ - ਮਹਿਲਾ/ਮਹੇਲੀ; ਪਾਲੀ - ਮਹਿਲਾ (ਇਸਤਰੀ); ਸੰਸਕ੍ਰਿਤ - ਮਹਿਲਾ (महिला - ਕਾਮੁਕ ਜਾਂ ਨਸ਼ੇ ਵਿਚ ਧੁਤ ਔਰਤ, ਇਸਤਰੀ)।

ਮਖੀ

ਮਖੀ (ਵਾਂਗ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਮਖੀ; ਸਿੰਧੀ - ਮਖਿ; ਅਪਭ੍ਰੰਸ਼/ਪ੍ਰਾਕ੍ਰਿਤ - ਮਕ੍ਖਿਆ; ਪਾਲੀ - ਮਕ੍ਖਿਕਾ (ਮਖੀ); ਸੰਸਕ੍ਰਿਤ - ਮਕ੍ਸ਼ਿਕਾ (मक्षिका - ਮਖੀ, ਸ਼ਹਿਦ-ਮਖੀ)।

ਮਗਨ

ਮਗਨ, ਮਸਤ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਰਾਜਸਥਾਨੀ - ਮਗਨ; ਸਿੰਧੀ - ਮਗਨ/ਮਘਨੁ; ਬ੍ਰਜ - ਮਗਨ (ਲੀਨ/ਨਿਮਗਨ); ਸੰਸਕ੍ਰਿਤ - ਮਗ੍ਨ (मग्न - ਡੁੱਬਿਆ ਹੋਇਆ, ਲੀਨ/ਮਗਨ ਹੋਇਆ)।

ਮਗਨੁ

ਮਗਨ, ਮਸਤ, ਖਚਤ।

ਵਿਆਕਰਣ: ਵਿਸ਼ੇਸ਼ਣ (ਪ੍ਰਾਣੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਰਾਜਸਥਾਨੀ - ਮਗਨ; ਸਿੰਧੀ - ਮਗਨ/ਮਘਨੁ; ਬ੍ਰਜ - ਮਗਨ (ਲੀਨ/ਨਿਮਗਨ); ਸੰਸਕ੍ਰਿਤ - ਮਗ੍ਨ (मग्न - ਡੁੱਬਿਆ ਹੋਇਆ, ਲੀਨ/ਮਗਨ ਹੋਇਆ)।

ਮਜਨੁ

ਚੁੱਭੀ ਲਾ ਕੇ ਕੀਤਾ ਇਸ਼ਨਾਨ, ਪਾਣੀ ਵਿਚ ਚੁੱਭੀ ਲਾ ਕੇ ਕੀਤਾ ਰਸਮੀ ਇਸ਼ਨਾਨ; ਇਸ਼ਨਾਨ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਮਜਨ (ਚੁੱਭੀ ਮਾਰ ਕੇ ਕੀਤਾ ਗਿਆ ਇਸ਼ਨਾਨ, ਇਸ਼ਨਾਨ); ਅਪਭ੍ਰੰਸ਼/ਪ੍ਰਾਕ੍ਰਿਤ - ਮੱਜਣ; ਸੰਸਕ੍ਰਿਤ - ਮੱਜਨਮ੍ (मज्जनम् - ਚੁੱਭੀ ਲਾਉਣਾ, ਗੋਤਾ ਲਾਉਣਾ; ਨਹਾਉਣਾ)।

ਮਣ

ਮਣ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਮਾਰਵਾੜੀ/ਪੁਰਾਤਨ ਪੰਜਾਬੀ/ਲਹਿੰਦੀ - ਮਣ; ਸਿੰਧੀ - ਮਣੁ; ਬ੍ਰਜ/ਕਸ਼ਮੀਰੀ - ਮਨ; ਸੰਸਕ੍ਰਿਤ - ਮਣ (मण - ਅਨਾਜ ਤੋਲਣ ਦਾ ਇਕ ਵਿਸ਼ੇਸ਼ ਮਾਪ; ਮਣ, ਭਾਰ ਦੀ ਇਕ ਇਕਾਈ ਜੋ ਲਗਭਗ ੩੭ ਕਿਲੋ ਦੇ ਬਰਾਬਰ ਹੁੰਦੀ ਹੈ)।

ਮਣਾ

ਮਣਾਂ (ਮੂੰਹੀਂ), ਬਹੁਤ ਵਡਾ।

ਵਿਆਕਰਣ: ਵਿਸ਼ੇਸ਼ਣ (ਭਾਗੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਮਾਰਵਾੜੀ/ਪੁਰਾਤਨ ਪੰਜਾਬੀ/ਲਹਿੰਦੀ - ਮਣ; ਸਿੰਧੀ - ਮਣੁ; ਬ੍ਰਜ/ਕਸ਼ਮੀਰੀ - ਮਨ; ਸੰਸਕ੍ਰਿਤ - ਮਣ (मण - ਅਨਾਜ ਤੋਲਣ ਦਾ ਇਕ ਵਿਸ਼ੇਸ਼ ਮਾਪ; ਮਣ, ਭਾਰ ਦੀ ਇਕ ਇਕਾਈ ਜੋ ਲਗਭਗ ੩੭ ਕਿਲੋ ਦੇ ਬਰਾਬਰ ਹੁੰਦੀ ਹੈ)।

ਮਣੀਆ

ਮਣੀ (ਰੂਪੀ)।

ਵਿਆਕਰਣ: ਵਿਸ਼ੇਸ਼ਣ (ਮੰਤੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਮਣੀ; ਸਿੰਧੀ - ਮਣਿ; ਪ੍ਰਾਕ੍ਰਿਤ/ਪਾਲੀ - ਮਣਿ (ਗਹਿਣਾ); ਸੰਸਕ੍ਰਿਤ - ਮਣਿਹ (मणि: - ਮਣੀ, ਗਹਿਣਾ)।

ਮਤ

ਮਤਾਂ, ਨਾ।

ਵਿਆਕਰਣ: ਨਿਪਾਤ।

ਵਿਉਤਪਤੀ: ਪੁਰਾਤਨ ਅਵਧੀ - ਮਤੁ/ਮਤਿ; ਲਹਿੰਦੀ - ਮਤ; ਸਿੰਧੀ - ਮਤਾਂ/ਮਤ; ਪ੍ਰਾਕ੍ਰਿਤ - ਮੰਤ; ਪਾਲੀ - ਮਾ; ਸੰਸਕ੍ਰਿਤ - ਮਾ (मा - ਨਿਖੇਧ-ਅਰਥਕ; ਐਸਾ ਨਾ ਹੋਵੇ ਕਿ)।

ਮਤਵਾਰੋ

ਮਤਵਾਰਾ/ਮਤਵਾਲਾ, ਮਸਤ।

ਵਿਆਕਰਣ: ਵਿਸ਼ੇਸ਼ਣ (ਮਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਮਤਵਾਰੋ; ਪੁਰਾਤਨ ਅਵਧੀ - ਮਤਵਾਰਾ; ਪੁਰਾਤਨ ਪੰਜਾਬੀ/ਲਹਿੰਦੀ - ਮਤਵਾਲਾ; ਅਪਭ੍ਰੰਸ਼ - ਮੱਤਵਾਲਾ; ਪ੍ਰਾਕ੍ਰਿਤ - ਮੱਤਵਾਲ; ਸੰਸਕ੍ਰਿਤ - ਮੱਤਪਾਲ* (मत्तपाल - ਮਤਵਾਲਾ/ਸ਼ਰਾਬੀ)।

ਮਤਿ

ਮਤਿ; ਸਿਖਿਆ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਮਤਿ; ਸੰਸਕ੍ਰਿਤ - ਮਤਿਹ (मति: - ਬੁਧੀ, ਸਮਝਦਾਰੀ)।

More Examples

ਮਤੀ

ਮੱਤੀਂ/ਮੱਤਾਂ, ਸਿਖਿਆਵਾਂ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਤੀ/ਮਤਿ; ਸੰਸਕ੍ਰਿਤ - ਮਤਿ (मति - ਬੁੱਧੀ, ਅਕਲ, ਸਮਝਦਾਰੀ)।

ਮਤੁ

ਮਤ, ਨਾ।

ਵਿਆਕਰਣ: ਨਿਪਾਤ।

ਵਿਉਤਪਤੀ: ਪੁਰਾਤਨ ਅਵਧੀ - ਮਤੁ/ਮਤਿ; ਲਹਿੰਦੀ - ਮਤ; ਸਿੰਧੀ - ਮਤਾਂ/ਮਤ; ਪ੍ਰਾਕ੍ਰਿਤ - ਮੰਤ; ਪਾਲੀ - ਮਾ; ਸੰਸਕ੍ਰਿਤ - ਮਾ (मा - ਨਿਖੇਧ-ਅਰਥਕ; ਐਸਾ ਨਾ ਹੋਵੇ ਕਿ)।

ਮਥੰਨਿ

ਮੱਥੇ ਉੱਤੇ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਮੱਥਾ (ਮੱਥਾ); ਸਿੰਧੀ - ਮਥੁ/ਮਥੋ (ਚੋਟੀ/ਸਿਰਾ, ਸਤਹ, ਸਿਰ); ਅਪਭ੍ਰੰਸ਼ - ਮਤ੍ਥ/ਮਤ੍ਥਾ; ਪ੍ਰਾਕ੍ਰਿਤ - ਮਤ੍ਥ/ਮਤ੍ਥਯ (ਸਿਰ); ਪਾਲੀ - ਮਤ੍ਥ (ਖੋਪੜੀ, ਮੱਥਾ); ਸੰਸਕ੍ਰਿਤ - ਮਸ੍ਤਮ੍/ਮਸ੍ਤਕਮ੍ (मस्तम्/मस्तकम् - ਸਿਰ)।

ਮਦਨ

ਮਦਨ, ਮਦਮਸਤ ਕਰਨ ਵਾਲੀ।

ਵਿਆਕਰਣ: ਵਿਸ਼ੇਸ਼ਣ (ਮੂਰਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਸੰਸਕ੍ਰਿਤ - ਮਦਨ (मदन - ਮਦਮਸਤ ਕਰਨ ਵਾਲਾ; ਖੁਸ਼ ਕਰਨ ਵਾਲਾ; ਪ੍ਰੇਮ ਜਾਂ ਪ੍ਰੇਮ ਦਾ ਦੇਵਤਾ)।

ਮਦਨਾ

ਮਸਤ, ਮਤਵਾਲਾ।

ਵਿਆਕਰਣ: ਵਿਸ਼ੇਸ਼ਣ (ਤੂੰ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਸੰਸਕ੍ਰਿਤ - ਮਦਨ (मदन - ਮਦਮਸਤ ਕਰਨ ਵਾਲਾ; ਖੁਸ਼ ਕਰਨ ਵਾਲਾ; ਪ੍ਰੇਮ ਜਾਂ ਪ੍ਰੇਮ ਦਾ ਦੇਵਤਾ)।

ਮਦਿ

ਮਦ ਵਿਚ, ਨਸ਼ੇ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਮਦ (ਸ਼ਰਾਬ, ਮਾਣ/ਹੰਕਾਰ); ਅਵਧੀ - ਮਦ (ਨਸ਼ਾ, ਮਾਣ/ਹੰਕਾਰ); ਬ੍ਰਜ - ਮਦ (ਨਸ਼ਾ, ਨਸ਼ੀਲੀ ਸ਼ਰਾਬ); ਪਾਲੀ - ਮਦ (ਨਸ਼ਾ, ਜਿਨਸੀ ਧੱਕਾ/ਵਧੀਕੀ); ਸੰਸਕ੍ਰਿਤ - ਮਦ (मद - ਨਸ਼ਾ, ਨਸ਼ੀਲੀ ਸ਼ਰਾਬ, ਬਦਕਾਰੀ, ਮਾਣ/ਹੰਕਾਰ)।

ਮਧੁਸੂਦਨੁ

ਮਧੁਸੂਦਨ, ਮਧੁ ਰਾਖਸ਼ ਦੇ ਮਾਰਨ ਵਾਲਾ; ਪ੍ਰਭੂ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸੰਸਕ੍ਰਿਤ - ਮਧੁਸੂਦਨ (मधुसूदन - ਮਧੂ ਦੈਂਤ ਦਾ ਵਧ ਕਰਨ ਵਾਲਾ, ਸ਼੍ਰੀ ਕ੍ਰਿਸ਼ਨ; ਵਿਸ਼ਨੂੰ ਦਾ ਉਪ ਨਾਂ)।

ਮਨ

ਮਨ (ਦਾ), ਚਿਤ (ਦਾ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਮੰਨ; ਅਪਭ੍ਰੰਸ਼ - ਮਨੇ/ਮਣੇ; ਪ੍ਰਾਕ੍ਰਿਤ - ਮਣਿ/ਮਣ; ਸੰਸਕ੍ਰਿਤ - ਮਨਸ੍ (मनस् - ਮਨ)।

More Examples

ਮਨਾ

ਮਨ ਵਿਚ, ਚਿਤ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਮੰਨ; ਅਪਭ੍ਰੰਸ਼ - ਮਨੇ/ਮਣੇ; ਪ੍ਰਾਕ੍ਰਿਤ - ਮਣਿ/ਮਣ; ਸੰਸਕ੍ਰਿਤ - ਮਨਸ੍ (मनस् - ਮਨ)।

ਮਨਸਾ

ਮਨਸਾ ਦਾ, ਮਨ ਦੀ ਇਛਾ ਦਾ।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬਘੇਲੀ - ਮਨਸਾ/ਮੰਸਾ; ਰਾਜਸਥਾਨੀ/ਬ੍ਰਜ - ਮਨਸਾ (ਇੱਛਾ, ਤਾਂਘ); ਸੰਸਕ੍ਰਿਤ - ਮਨਸ੍ (मनस् - ਮਨ; ਸਨੇਹ, ਇੱਛਾ, ਮਨੋਦਸ਼ਾ/ਮਿਜ਼ਾਜ)।

ਮਨਮੁਖ

ਮਨਮੁਖ, ਮਨ ਦੇ ਪਿਛੇ ਲੱਗਣ ਵਾਲੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਨਮੁਖ; ਅਪਭ੍ਰੰਸ਼ - ਮਨ+ਮੁਖਿ; ਸੰਸਕ੍ਰਿਤ - ਮਨਮੁਖਯ (मनमुख्य - ਮਨ ਨੂੰ ਪ੍ਰਮੁੱਖਤਾ ਦੇਣ ਵਾਲੇ)।

ਮਨਮੁਖਿ

ਮਨਮੁਖ ਨੇ, ਮਨ ਦੇ ਪਿਛੇ ਲੱਗਣ ਵਾਲੇ ਮਨੁਖ ਨੇ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਨਮੁਖ; ਅਪਭ੍ਰੰਸ਼ - ਮਨ+ਮੁਖਿ; ਸੰਸਕ੍ਰਿਤ - ਮਨਮੁਖਯ (मनमुख्य - ਮਨ ਨੂੰ ਪ੍ਰਮੁਖਤਾ ਦੇਣ ਵਾਲੇ)।

ਮਨਿ

ਮਨ (ਚਿਤਵੇ), ਮਨ (ਚਾਹੇ), ਮਨ (ਇੱਛਤ)।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਮੰਨ; ਅਪਭ੍ਰੰਸ਼ - ਮਨੇ/ਮਣੇ; ਪ੍ਰਾਕ੍ਰਿਤ - ਮਣਿ/ਮਣ; ਸੰਸਕ੍ਰਿਤ - ਮਨਸ੍ (मनस् - ਮਨ)।

More Examples

ਮਨੁ

ਮਨ ਨੂੰ, ਚਿਤ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਮੰਨ; ਅਪਭ੍ਰੰਸ਼ - ਮਨੇ/ਮਣੇ; ਪ੍ਰਾਕ੍ਰਿਤ - ਮਣਿ/ਮਣ; ਸੰਸਕ੍ਰਿਤ - ਮਨਸ੍ (मनस् - ਮਨ)।

More Examples

ਮਨੂਆ

ਮਨ, ਚਿਤ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਮਨ/ਮਨੁਆ/ਮਨੂਆ; ਅਪਭ੍ਰੰਸ਼ - ਮਨੇ/ਮਣੇ; ਪ੍ਰਾਕ੍ਰਿਤ - ਮਣਿ/ਮਣ; ਸੰਸਕ੍ਰਿਤ - ਮਨਸ੍ (मनस् - ਮਨ)।

ਮਮਤਾ

ਮਮਤਾ, ਮੈਂ-ਮੇਰੀ, ਅਪਣੱਤ, ਪਕੜ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਮਮਤਾ (ਪਿਆਰ, ਮੋਹ, ਹਉਮੈ, ਲੋਭ); ਸੰਸਕ੍ਰਿਤ - ਮਮਤਾ (ममता - 'ਮੈਂ' ਦੀ ਭਾਵਨਾ, ਮਲਕੀਅਤ ਦੀ ਭਾਵਨਾ, ਖੁਦਗਰਜ਼ੀ, ਹਉਮੈ)।

ਮਰਹੁ

ਮਰਦੇ ਹੋ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਮਰਣਾ; ਸਿੰਧੀ - ਮਰਣੁ (ਮੌਤ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਮਰਣ (ਮਰਣਾ, ਮੌਤ); ਸੰਸਕ੍ਰਿਤ - ਮਰਣਮ੍ (मरणम् - ਮਰਨਾ)।

ਮਰਣ

ਮਰਣ ਦੇ, ਮੌਤ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਮਰਣੁ (ਮਰਨਾ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਮਰਣ; ਸੰਸਕ੍ਰਿਤ - ਮਰਣਮ੍ (मरणम् - ਮਰਨਾ, ਮੌਤ)।

ਮਰਣੰ

ਮਰਣ/ਮਰਨਾ, ਮੌਤ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਮਰਣੁ (ਮਰਨਾ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਮਰਣ; ਸੰਸਕ੍ਰਿਤ - ਮਰਣਮ੍ (मरणम् - ਮਰਨਾ, ਮੌਤ)।

ਮਰਣਾ

ਮਰਨਾ (ਹੋ ਗਿਆ)।

ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਮਰਣਾ; ਸਿੰਧੀ - ਮਰਣੁ (ਮੌਤ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਮਰਣ (ਮਰਣਾ, ਮੌਤ); ਸੰਸਕ੍ਰਿਤ - ਮਰਣਮ੍ (मरणम् - ਮਰਨਾ)।

ਮਰਣੁ

ਮਰਨ, ਮਰਨ; ਮੌਤ।

ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਮਰਣੁ (ਮਰਣਾ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਮਰਣ; ਸੰਸਕ੍ਰਿਤ - ਮਰਣਮ੍ (मरणम् - ਮਰਣਾ, ਮੌਤ)।

ਮਰਣੈ

ਮਰਨ (ਜੋਗ); ਖਤਮ ਹੋਣ (ਜੋਗ), ਨਾਸ ਹੋਣ (ਜੋਗ)।

ਵਿਆਕਰਣ: ਵਿਸ਼ੇਸ਼ਣ (ਕੋ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਰਣਾ; ਲਹਿੰਦੀ - ਮਰਣ; ਸਿੰਧੀ - ਮਰਣੁ (ਮਰਨਾ); ਅਪਭ੍ਰੰਸ਼/ਪ੍ਰਾਕ੍ਰਿਤ - ਮਰਇ; ਪਾਲੀ/ਸੰਸਕ੍ਰਿਤ - ਮਰਤਿ (मरति - ਮਰਦਾ ਹੈ)।

ਮਰਤ

ਮਰਨ ਉੱਤੇ।

ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਮਰਤੋ/ਮਰਤਾ/ਮਰਤ; ਸੰਸਕ੍ਰਿਤ - ਮ੍ਰਿਤ (मृत - ਮੁਰਦਾ/ਮਰਿਆ ਹੋਇਆ)।

ਮਰਦਨ

ਮਰਦਾਂ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬੁੰਦੇਲੀ/ਬ੍ਰਜ - ਮਰਦਨ; ਫ਼ਾਰਸੀ - ਮਰਦਾਨ (مردان‎ - ਮਰਦ, ਬਹਾਦਰ ਮਨੁਖ ਦਾ ਬਹੁਵਚਨ)।

ਮਰਨ

ਮਰਨ ਤੋਂ, ਮੌਤ ਤੋਂ।

ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਆਪਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਰਣਾ; ਲਹਿੰਦੀ - ਮਰਣ; ਸਿੰਧੀ - ਮਰਣੁ (ਮਰਨਾ); ਅਪਭ੍ਰੰਸ਼/ਪ੍ਰਾਕ੍ਰਿਤ - ਮਰਇ; ਪਾਲੀ/ਸੰਸਕ੍ਰਿਤ - ਮਰਤਿ (मरति - ਮਰਦਾ ਹੈ)।

ਮਰਨਿ

ਮਰਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਮਰਣਾ; ਸਿੰਧੀ - ਮਰਣੁ (ਮੌਤ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਮਰਣ (ਮਰਣਾ, ਮੌਤ); ਸੰਸਕ੍ਰਿਤ - ਮਰਣਮ੍ (मरणम् - ਮਰਨਾ)।

ਮਰਾਉ

ਮਰਾਉਂ/ਮਰਉਂ, ਮਰਦੀ ਹਾਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਮਰਣਾ; ਸਿੰਧੀ - ਮਰਣੁ (ਮੌਤ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਮਰਣ (ਮਰਨਾ, ਮੌਤ); ਸੰਸਕ੍ਰਿਤ - ਮਰਣਮ੍ (मरणम् - ਮਰਨਾ)।

ਮਰਿ

ਮਰਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਰਣਾ; ਲਹਿੰਦੀ - ਮਰਣ; ਸਿੰਧੀ - ਮਰਣੁ (ਮਰਨਾ); ਅਪਭ੍ਰੰਸ਼/ਪ੍ਰਾਕ੍ਰਿਤ - ਮਰਇ; ਪਾਲੀ/ਸੰਸਕ੍ਰਿਤ - ਮਰਤਿ (मरति - ਮਰਦਾ ਹੈ)।

ਮਰੀਐ

ਮਰੀਦਾ ਹੈ/ਮਰ ਜਾਈਦਾ ਹੈ; ਮਰਣ-ਵਰਗੇ ਹੋ ਜਾਈਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਮਰਣੁ (ਮਰਣਾ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਮਰਣ; ਸੰਸਕ੍ਰਿਤ - ਮਰਣਮ੍ (मरणम् - ਮਰਣਾ, ਮੌਤ)।

ਮਰੁ

ਮਰਨ; ਮੌਤ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਰਣਾ; ਲਹਿੰਦੀ - ਮਰਣ; ਸਿੰਧੀ - ਮਰਣੁ (ਮਰਨਾ); ਅਪਭ੍ਰੰਸ਼/ਪ੍ਰਾਕ੍ਰਿਤ - ਮਰਇ; ਪਾਲੀ/ਸੰਸਕ੍ਰਿਤ - ਮਰਤਿ (मरति - ਮਰਦਾ ਹੈ)।

ਮਰੈ

ਮਰਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਮਰਣੁ (ਮਰਣਾ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਮਰਣ; ਸੰਸਕ੍ਰਿਤ - ਮਰਣਮ੍ (मरणम् - ਮਰਣਾ, ਮੌਤ)।

ਮਰੋੜੈ

ਮਰੋੜਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਰੋੜੈ; ਬ੍ਰਜ - ਮਰੋਰੈ (ਮੋੜਦਾ ਹੈ, ਹਥ ਮਰੋੜਦਾ ਹੈ); ਅਪਭ੍ਰੰਸ਼/ਪ੍ਰਾਕ੍ਰਿਤ - ਮੋਡਅਇ (ਮੋੜਦਾ ਹੈ, ਤੋੜਦਾ ਹੈ); ਸੰਸਕ੍ਰਿਤ - ਮੋਟਤਿ (मोटति - ਮੋੜਦਾ ਹੈ)।

ਮਲਕਲਮਉਤ

ਮਲਕਲ+ਮਉਤ, ਮਲਕ-ਉਲ-ਮਉਤ, ਮੌਤ ਦਾ ਫਰਿਸ਼ਤਾ; ਜਮਦੂਤ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਰਬੀ - ਮਲਕੁਲਮੌਤ (ملکالموَت - ਮੌਤ ਦੇ ਫਰਿਸ਼ਤਾ, ਅਜ਼ਰਾਇਲ)।

ਮਲਕੁ

ਮਲਕ, ਮਲਕ-ਉਲ-ਮੌਤ, ਮੌਤ ਦਾ ਫਰਿਸ਼ਤਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ - ਮਲਕ; ਅਰਬੀ - ਮਲਿਕ (ملِک - ਰਾਜਾ, ਮੁੱਖੀਆ, ਪਾਤਸ਼ਾਹ)।

ਮਲਿ

ਮਲ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਮਲਣਾ/ਮਲਨਾ; ਲਹਿੰਦੀ - ਮਲਣ (ਰਗੜਣਾ/ਮਲਣਾ); ਅਪਭ੍ਰੰਸ਼ - ਮਲਇ; ਪ੍ਰਾਕ੍ਰਿਤ - ਮਲਅਇ (ਰਗੜਦਾ/ਮਲਦਾ ਹੈ); ਸੰਸਕ੍ਰਿਤ - ਮਲਤਿ* (मलति - ਮਸਲਦਾ ਹੈ, ਰਗੜਦਾ/ਮਲਦਾ ਹੈ)।

ਮਲੀਣੰ

ਮਲੀਨ, ਗੰਦੇ।

ਵਿਆਕਰਣ: ਵਿਸ਼ੇਸ਼ਣ (ਕਰਪੂਰ, ਪੁਹਪ ਅਤੇ ਸੁਗੰਧਾ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਮਰਾਠੀ - ਮਲੀਣ; ਸਿੰਧੀ - ਮਲੀਨੁ (ਗੰਦਾ, ਮੈਲਾ); ਰਾਜਸਥਾਨੀ - ਮਲੀਣ/ਮਲੀਨ; ਬ੍ਰਜ - ਮਲਿਨ; ਪ੍ਰਾਕ੍ਰਿਤ - ਮਲਿਣ; ਪਾਲੀ - ਮਲਿਨ; ਸੰਸਕ੍ਰਿਤ - ਮਲਿਨ (मलिन - ਗੰਦਾ)।

ਮਲੀਣੁ

ਮਲੀਨ, ਮੈਲਾ, ਗੰਦਾ।

ਵਿਆਕਰਣ: ਵਿਸ਼ੇਸ਼ਣ (ਜੀਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਮਰਾਠੀ - ਮਲੀਣ; ਸਿੰਧੀ - ਮਲੀਨੁ (ਗੰਦਾ, ਮੈਲਾ); ਰਾਜਸਥਾਨੀ - ਮਲੀਣ/ਮਲੀਨ; ਬ੍ਰਜ - ਮਲਿਨ; ਪ੍ਰਾਕ੍ਰਿਤ - ਮਲਿਣ; ਪਾਲੀ - ਮਲਿਨ; ਸੰਸਕ੍ਰਿਤ - ਮਲਿਨ (मलिन - ਗੰਦਾ)।

ਮਲੁ

ਅੱਲ-ਪੱਲ, ਗੰਦਗੀ, ਗੰਦੀ-ਮੰਦੀ ਸ਼ੈ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਭੋਜਪੁਰੀ/ਅਵਧੀ/ਲਹਿੰਦੀ - ਮਲ; ਸਿੰਧੀ - ਮਲੁ; ਪ੍ਰਾਕ੍ਰਿਤ/ਪਾਲੀ - ਮਲ; ਸੰਸਕ੍ਰਿਤ - ਮਲਹ (मल: - ਮਲ, ਗੰਦਗੀ, ਮੈਲ, ਅਪਵਿਤਰਤਾ)।

ਮਲੇਛ

ਮਲੇਛਾਂ ਦਾ, ਮੁਸਲਮਾਨਾਂ ਦਾ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਲੇਛ; ਬ੍ਰਜ - ਮਲੇਚ੍ਛ (ਮੈਲੇ, ਵਰਨ-ਅਸ਼ਰਮ ਧਰਮ ਨਾ ਮੰਨਣ ਵਾਲੇ; ਮੁਸਲਮਾਨ); ਸੰਸਕ੍ਰਿਤ - ਮਲੇਚ੍ਛਹ (म्लेच्छ: - ਅਸਭਿਅ, ਗ਼ੈਰ ਆਰੀਆ, ਅਸ਼ੁੱਧ)।

ਮਾਇ

ਮਾਇਆ; ਮਾਇਆ-ਮੋਹ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਮਾਇਆ; ਸੰਸਕ੍ਰਿਤ - ਮਾਯਾ (माया - ਧਨ, ਛਲ, ਮਿਥਿਆ)।

ਮਾਇਆ

ਮਾਇਆ (ਦੇ); ਮਾਇਆ-ਮੋਹ (ਦੇ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਮਾਇਆ; ਸੰਸਕ੍ਰਿਤ - ਮਾਯਾ (माया - ਧਨ, ਛਲ, ਮਿਥਿਆ)।

More Examples

ਮਾਈ

(ਛਾਊ) ਮਾਊ, ਅਲੋਪ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੰਜਾਬੀ - ਛਾਂਈ-ਮਾਂਈ (ਲੁਪਤ ਹੋ ਜਾਣ ਵਾਲਾ); ਸੰਸਕ੍ਰਿਤ - ਛਾਯ-ਮਾਯਾ (छाय-माया - ਛਾਇਆ ਅਤੇ ਮਾਇਆ, ਭਰਮ ਅਤੇ ਮਾਇਆ)।

ਮਾਈਏ

(ਹੇ) ਮਾਈਏ! (ਹੇ) ਮਾਏ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਾਂ/ਮਾਉ/ਮਾਈ; ਲਹਿੰਦੀ - ਮਾ/ਮਾਈ (ਮਾਂ); ਸਿੰਧੀ - ਮਾਉ, ਮਾਈ (ਇਸਤਰੀ ਲਈ ਇਕ ਸਤਿਕਾਰਜੋਗ ਸੰਬੋਧਨ); ਪ੍ਰਾਕ੍ਰਿਤ - ਮਾਯਾ; ਪਾਲੀ - ਮਾਤਾ; ਸੰਸਕ੍ਰਿਤ - ਮਾਤ੍ਰਿ (मातृ - ਮਾਂ)।

ਮਾਹਾ

ਮਾਹ, ਮਹੀਨੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਮਾਹ; ਸਿੰਧੀ - ਮਾਹੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਮਾਸ (ਮਹੀਨਾ); ਸੰਸਕ੍ਰਿਤ - ਮਾਸਹ (मास: - ਚੰਦਰਮਾ; ਮਹੀਨਾ)।

ਮਾਹਿ

ਮਾਹ ਦੁਆਰਾ, ਮਹੀਨੇ ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਪੁਰਾਤਨ ਪੰਜਾਬੀ/ਅਪਭ੍ਰੰਸ਼ - ਮਾਹੀ; ਪ੍ਰਾਕ੍ਰਿਤ/ਪਾਲੀ - ਮੱਝ; ਸੰਸਕ੍ਰਿਤ - ਮਧਯੇ (मध्ये - ਵਿਚ, ਵਿਚਕਾਰ, ਵਿਚਾਲੇ)।

ਮਾਹੁ

ਮਾਹ, ਮਹੀਨਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਮਾਹ; ਸਿੰਧੀ - ਮਾਹੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਮਾਸ (ਮਹੀਨਾ); ਸੰਸਕ੍ਰਿਤ - ਮਾਸਹ (मास: - ਚੰਦਰਮਾ, ਮਹੀਨਾ)।

ਮਾਘਿ

ਮਾਘ ਦੁਆਰਾ, ਦੇਸੀ ਸਾਲ ਦੇ ਗਿਆਰਵੇਂ ਮਹੀਨੇ ਮਾਘ ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼/ਪਾਲੀ - ਮਾਘ; ਸੰਸਕ੍ਰਿਤ - ਮਾਘਹ (माघ: - ਜਨਵਰੀ-ਫਰਵਰੀ ਦੇ ਸਮਾਨੰਤਰ ਹਿੰਦੂ ਚੰਦਰ-ਸਾਲ ਦੇ ਬਾਰ੍ਹਾਂ ਮਹੀਨਿਆਂ ਵਿਚੋਂ ਗਿਆਰਵਾਂ ਮਹੀਨਾ)।

ਮਾਂਝ

ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ੩੧ ਮੁੱਖ ਰਾਗਾਂ ਵਿਚੋਂ ਇਕ ਰਾਗ ਦਾ ਨਾਂ।

ਮਾਟੀ

ਮਿੱਟੀ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਉੜੀਆ/ਭੋਜਪੁਰੀ/ਮੈਥਿਲੀ/ਬੰਗਾਲੀ/ਅਵਧੀ/ਬ੍ਰਜ - ਮਾਟੀ; ਪ੍ਰਾਕ੍ਰਿਤ - ਮੱਟੀ; ਪਾਲੀ - ਮੱਟਿਕਾ; ਸੰਸਕ੍ਰਿਤ - ਮ੍ਰਿਤਿ੍ਕਾ (मृत्तिका - ਮਿੱਟੀ, ਚੀਕਣੀ ਮਿੱਟੀ)।

ਮਾਣਸ

ਮਾਣਸਾਂ (ਤੋਂ), ਮਨੁਖਾਂ (ਤੋਂ)।

ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਾਣਸ; ਅਪਭ੍ਰੰਸ਼ - ਮਾਨੁਸ/ਮਨੁਸ; ਪ੍ਰਾਕ੍ਰਿਤ - ਮਣੁਸ/ਮਾਣੁਸ; ਪਾਲੀ - ਮਨੁਸ (ਨਰ); ਸੰਸਕ੍ਰਿਤ - ਮਨੁਸ਼ਹ (मनुष: - ਮਨੁਖ; ਨਰ)।

ਮਾਣਹਿ

ਮਾਣਦਾ ਹੈਂ, ਭੋਗਦਾ ਹੈਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਾਨਣਾ; ਲਹਿੰਦੀ - ਮਾਣਣ; ਸਿੰਧੀ - ਮਾਣਣੁ (ਅਨੰਦ ਮਾਨਣਾ); ਪ੍ਰਾਕ੍ਰਿਤ - ਮਾਣੇਇ/ਮਾਣਅਇ; ਪਾਲੀ - ਮਾਨੇਤਿ; ਸੰਸਕ੍ਰਿਤ - ਮਾਨਯਤਿ (मानयति - ਆਦਰ/ਸਨਮਾਨ ਕਰਦਾ ਹੈ)।

ਮਾਣਹੁ

ਮਾਣੋ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਮਾਣਕ

ਮਾਣਕ, ਲਾਲ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਸਿੰਧੀ - ਮਾਣਿਕੁ; ਸੰਸਕ੍ਰਿਤ - ਮਾਣਿਕਯਮ੍ (माणिक्यम् - ਮਾਣਕ/ਲਾਲ)।

ਮਾਣੰਨਿ

ਮਾਣਦੇ ਹਨ, ਭੋਗਦੇ ਹਨ; ਲੈਂਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਾਨਣਾ; ਲਹਿੰਦੀ - ਮਾਣਣ; ਸਿੰਧੀ - ਮਾਣਣੁ (ਅਨੰਦ ਮਾਨਣਾ); ਪ੍ਰਾਕ੍ਰਿਤ - ਮਾਣੇਇ/ਮਾਣਅਇ; ਪਾਲੀ - ਮਾਨੇਤਿ; ਸੰਸਕ੍ਰਿਤ - ਮਾਨਯਤਿ (मानयति - ਆਦਰ/ਸਨਮਾਨ ਕਰਦਾ ਹੈ)।

ਮਾਣੀ

ਮਾਣਦੀ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਮਾਣਣ; ਸਿੰਧੀ - ਮਾਣਣੁ (ਅਨੰਦ ਮਾਨਣਾ); ਪ੍ਰਾਕ੍ਰਿਤ - ਮਾਣੇਇ/ਮਾਣਅਇ; ਪਾਲੀ - ਮਾਨੇਤਿ; ਸੰਸਕ੍ਰਿਤ - ਮਾਨਯਤਿ (मानयति - ਆਦਰ/ਸਨਮਾਨ ਕਰਦਾ ਹੈ)।

ਮਾਣੁ

ਮਾਣ, ਸਨਮਾਨ, ਆਦਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਕਸ਼ਮੀਰੀ - ਮਾਨ; ਲਹਿੰਦੀ - ਮਾਣ; ਸਿੰਧੀ - ਮਾਣੁ; ਪ੍ਰਾਕ੍ਰਿਤ - ਮਾਣ; ਪਾਲੀ/ਸੰਸਕ੍ਰਿਤ - ਮਾਨ (मान - ਮਾਣ)।

ਮਾਣੇ

ਮਾਣਦੀ ਹੈ, ਭੋਗਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਮਾਣਣ; ਸਿੰਧੀ - ਮਾਣਣੁ (ਅਨੰਦ ਮਾਨਣਾ); ਪ੍ਰਾਕ੍ਰਿਤ - ਮਾਣੇਇ/ਮਾਣਅਇ; ਪਾਲੀ - ਮਾਨੇਤਿ; ਸੰਸਕ੍ਰਿਤ - ਮਾਨਯਤਿ (मानयति - ਆਦਰ/ਸਨਮਾਨ ਕਰਦਾ ਹੈ)।

ਮਾਣੈ

(ਰੰਗ) ਮਾਣਦੀ ਹੈ, (ਅਨੰਦ) ਲੈਂਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਮਾਣਣ; ਸਿੰਧੀ - ਮਾਣਣੁ (ਅਨੰਦ ਮਾਨਣਾ); ਪ੍ਰਾਕ੍ਰਿਤ - ਮਾਣੇਇ/ਮਾਣਅਇ; ਪਾਲੀ - ਮਾਨੇਤਿ; ਸੰਸਕ੍ਰਿਤ - ਮਾਨਯਤਿ (मानयति - ਆਦਰ/ਸਨਮਾਨ ਕਰਦਾ ਹੈ)।

ਮਾਣੋ

ਮਾਣੁ, ਮਾਣ, ਸਨਮਾਨ, ਆਦਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਕਸ਼ਮੀਰੀ - ਮਾਨ; ਲਹਿੰਦੀ - ਮਾਣ; ਸਿੰਧੀ - ਮਾਣੁ; ਪ੍ਰਾਕ੍ਰਿਤ - ਮਾਣ; ਪਾਲੀ/ਸੰਸਕ੍ਰਿਤ - ਮਾਨ (मान - ਮਾਣ)।

ਮਾਤ

ਮਾਤਾ, ਮਾਂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਮਾਤ; ਪਾਲੀ - ਮਾਤਾ; ਸੰਸਕ੍ਰਿਤ - ਮਾਤ੍ਰਿ (मातृ - ਮਾਂ)।

ਮਾਤਾ

ਮਾਤਾ (ਦੇ), ਮਾਂ (ਦੇ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪਾਲੀ - ਮਾਤਾ; ਸੰਸਕ੍ਰਿਤ - ਮਾਤ੍ਰਿ (मातृ - ਮਾਂ)।

ਮਾਤੀ

ਮਸਤੀ ਹੋਈ, ਮਸਤ ਹੋਈ; ਲੀਨ ਹੋਈ।

ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਸਾਧਨ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਮਾਤੈ; ਪੁਰਾਤਨ ਅਵਧੀ - ਮਾਤਅਇ (ਨਸ਼ੇ ਵਿਚ ਚੂਰ ਹੁੰਦਾ ਹੈ, ਮਸਤ ਹੁੰਦਾ ਹੈ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਮੱਤ ( ਮਦਹੋਸ਼, ਹੰਕਾਰੀ); ਸੰਸਕ੍ਰਿਤ - ਮੱਤ (मत्त - ਪ੍ਰਸੰਨ; ਮਦਹੋਸ਼, ਵਾਸ਼ਨਾਪੂਰਨ; ਕਮਲਾ)।

ਮਾਥੈ

ਮਥੇ ਉਤੇ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਮਥਾ (ਮਥਾ); ਸਿੰਧੀ - ਮਥੁ/ਮਥੋ (ਚੋਟੀ/ਸਿਰਾ, ਸਤਹ, ਸਿਰ); ਅਪਭ੍ਰੰਸ਼ - ਮਤ੍ਥ/ਮਤ੍ਥਾ; ਪ੍ਰਾਕ੍ਰਿਤ - ਮਤ੍ਥ/ਮਤ੍ਥਯ (ਸਿਰ); ਪਾਲੀ - ਮਤ੍ਥ (ਖੋਪੜੀ, ਮਥਾ); ਸੰਸਕ੍ਰਿਤ - ਮਸ੍ਤਮ੍/ਮਸ੍ਤਕਮ੍ (मस्तम्/मस्तकम् - ਸਿਰ)।

ਮਾਧਉ

ਹੇ ਮਾਧੋ ਜੀ! ਹੇ ਮਾਇਆ ਦੇ ਪਤੀ ਪ੍ਰਭੂ ਜੀ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਮਾਧਉ/ਮਾਧੋ; ਸੰਸਕ੍ਰਿਤ - ਮਾਧਵਹ (माधव: - ਮਾਇਆ ਦਾ ਪਤੀ; ਵਿਸ਼ਨੂੰ, ਕ੍ਰਿਸ਼ਣ ਦਾ ਇਕ ਨਾਂ; ਯਾਦਵ ਕੁਲ ਦੇ ਇਕ ਮਹਾਨ ਰਾਜੇ ਮਧੁ ਦੇ ਵੰਸ਼ ਨਾਲ ਸੰਬੰਧਤ ਜਿਸ ਵਿਚ ਕ੍ਰਿਸ਼ਣ ਜੀ ਦਾ ਜਨਮ ਹੋਇਆ ਸੀ) + ਪੁਰਾਤਨ ਪੰਜਾਬੀ/ਲਹਿੰਦੀ - ਜੀਉ (ਸਹਿਮਤੀ ਜਾਂ ਸਤਿਕਾਰ ਬੋਧਕ ਸ਼ਬਦ); ਸਿੰਧੀ - ਜੀਉ (ਹਾਂ, ਨਾਂਵਾਂ ਨਾਲ ਜੋੜਿਆ ਗਿਆ ਸਤਿਕਾਰ ਬੋਧਕ ਸ਼ਬਦ); ਸੰਸਕ੍ਰਿਤ - ਜੀਵ (जीव - ਲੰਮੀ ਉਮਰ ਹੋਵੇ!)।

ਮਾਧਾਣੀ

ਮਧਾਣੀ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਮਧਾਣੀ/ਮਾਧਾਣੀ; ਸਿੰਧੀ - ਮਾਧਾਣੀ; ਪ੍ਰਾਕ੍ਰਿਤ/ਸੰਸਕ੍ਰਿਤ - ਮੰਥਾਨ (मन्थान - ਮੰਥਨ ਕਰਨ ਵਾਲਾ ਜੰਤਰ, ਮਧਾਣੀ)।

ਮਾਨ

ਮੰਨ (ਲੈ)।

ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੰਨਣਾ; ਲਹਿੰਦੀ - ਮੰਨਣ (ਆਗਿਆ ਮੰਨਣਾ, ਸਵੀਕਾਰਨਾ; ਵਾਅਦਾ ਕਰਨਾ); ਸਿੰਧੀ - ਮੰਨਣੁ (ਆਦਰ ਕਰਨਾ, ਆਗਿਆ ਮੰਨਣਾ); ਅਪਭ੍ਰੰਸ਼ - ਮਣਇ; ਪ੍ਰਾਕ੍ਰਿਤ - ਮੰਣਏ (ਵੀਚਾਰਦਾ ਹੈ); ਪਾਲੀ - ਮੰਨਤਿ (ਵੀਚਾਰਦਾ ਹੈ, ਸਮਝਦਾ ਹੈ; ਦ੍ਰਿੜ੍ਹ ਹੈ); ਸੰਸਕ੍ਰਿਤ - ਮਨਯਤੇ (मन्यते - ਵੀਚਾਰਦਾ ਹੈ; ਆਦਰ ਕਰਦਾ ਹੈ)।

ਮਾਨਉ

ਮੰਨੋ, ਸਮਝੋ, ਜਾਣੋ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੰਨਣਾ; ਲਹਿੰਦੀ - ਮੰਨਣ (ਆਗਿਆ ਮੰਨਣਾ, ਸਵੀਕਾਰਨਾ; ਵਾਅਦਾ ਕਰਨਾ); ਸਿੰਧੀ - ਮੰਨਣੁ (ਆਦਰ ਕਰਨਾ, ਆਗਿਆ ਮੰਨਣਾ); ਅਪਭ੍ਰੰਸ਼ - ਮਣਇ; ਪ੍ਰਾਕ੍ਰਿਤ - ਮੰਣਏ (ਵੀਚਾਰਦਾ ਹੈ); ਪਾਲੀ - ਮੰਨਤਿ (ਵੀਚਾਰਦਾ ਹੈ, ਸਮਝਦਾ ਹੈ; ਦ੍ਰਿੜ੍ਹ ਹੈ); ਸੰਸਕ੍ਰਿਤ - ਮਨਯਤੇ (मन्यते - ਵੀਚਾਰਦਾ ਹੈ; ਆਦਰ ਕਰਦਾ ਹੈ)।

ਮਾਨਸ

ਮਨੁਖ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਾਣਸ; ਅਪਭ੍ਰੰਸ਼ - ਮਾਨੁਸ/ਮਨੁਸ; ਪ੍ਰਾਕ੍ਰਿਤ - ਮਣੁਸ/ਮਾਣੁਸ; ਪਾਲੀ - ਮਨੁਸ (ਨਰ); ਸੰਸਕ੍ਰਿਤ - ਮਨੁਸ਼ਹ (मनुष: - ਮਨੁਖ; ਨਰ)।

ਮਾਨਹੁ

ਮੰਨੋ, ਸਮਝੋ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੰਨਣਾ; ਲਹਿੰਦੀ - ਮੰਨਣ (ਆਗਿਆ ਮੰਨਣਾ, ਸਵੀਕਾਰਨਾ; ਵਾਅਦਾ ਕਰਨਾ); ਸਿੰਧੀ - ਮੰਨਣੁ (ਆਦਰ ਕਰਨਾ, ਆਗਿਆ ਮੰਨਣਾ); ਅਪਭ੍ਰੰਸ਼ - ਮਣਇ; ਪ੍ਰਾਕ੍ਰਿਤ - ਮੰਣਏ (ਵੀਚਾਰਦਾ ਹੈ); ਪਾਲੀ - ਮੰਨਤਿ (ਵੀਚਾਰਦਾ ਹੈ, ਸਮਝਦਾ ਹੈ; ਦ੍ਰਿੜ੍ਹ ਹੈ); ਸੰਸਕ੍ਰਿਤ - ਮਨਯਤੇ (मन्यते - ਵੀਚਾਰਦਾ ਹੈ; ਆਦਰ ਕਰਦਾ ਹੈ )।

ਮਾਨਤ

ਮੰਨਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੰਨਣਾ; ਲਹਿੰਦੀ - ਮੰਨਣ (ਆਗਿਆ ਮੰਨਣਾ, ਸਵੀਕਾਰਨਾ; ਵਾਅਦਾ ਕਰਨਾ); ਸਿੰਧੀ - ਮੰਨਣੁ (ਆਦਰ ਕਰਨਾ, ਆਗਿਆ ਮੰਨਣਾ); ਅਪਭ੍ਰੰਸ਼ - ਮਣਇ; ਪ੍ਰਾਕ੍ਰਿਤ - ਮੰਣਏ (ਵੀਚਾਰਦਾ ਹੈ); ਪਾਲੀ - ਮੰਨਤਿ (ਵੀਚਾਰਦਾ ਹੈ, ਸਮਝਦਾ ਹੈ; ਦ੍ਰਿੜ੍ਹ ਹੈ); ਸੰਸਕ੍ਰਿਤ - ਮਨਯਤੇ (मन्यते - ਵੀਚਾਰਦਾ ਹੈ; ਆਦਰ ਕਰਦਾ ਹੈ )।

ਮਾਨਿਓ

ਮੰਨਿਆ ਹੈ, ਜਾਣਿਆ ਹੈ, ਸਮਝਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੰਨਣਾ; ਲਹਿੰਦੀ - ਮੰਨਣ (ਆਗਿਆ ਮੰਨਣਾ, ਸਵੀਕਾਰਨਾ; ਵਾਅਦਾ ਕਰਨਾ); ਸਿੰਧੀ - ਮੰਨਣੁ (ਆਦਰ ਕਰਨਾ, ਆਗਿਆ ਮੰਨਣਾ); ਅਪਭ੍ਰੰਸ਼ - ਮਣਇ; ਪ੍ਰਾਕ੍ਰਿਤ - ਮੰਣਏ (ਵੀਚਾਰਦਾ ਹੈ); ਪਾਲੀ - ਮੰਨਤਿ (ਵੀਚਾਰਦਾ ਹੈ, ਸਮਝਦਾ ਹੈ; ਦ੍ਰਿੜ੍ਹ ਹੈ); ਸੰਸਕ੍ਰਿਤ - ਮਨਯਤੇ (मन्यते - ਵੀਚਾਰਦਾ ਹੈ; ਆਦਰ ਕਰਦਾ ਹੈ)।

ਮਾਨਿਆ

ਮੰਨਿਆ ਹੈ, ਮੰਨਿਆ ਹੋਇਆ ਹੈ, ਸਮਝਿਆ ਹੈ, ਸਮਝਿਆ ਹੋਇਆ ਹੈ, ਜਾਣਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੰਨਣਾ; ਲਹਿੰਦੀ - ਮੰਨਣ (ਆਗਿਆ ਮੰਨਣਾ, ਸਵੀਕਾਰਨਾ; ਵਾਅਦਾ ਕਰਨਾ); ਸਿੰਧੀ - ਮੰਨਣੁ (ਆਦਰ ਕਰਨਾ, ਆਗਿਆ ਮੰਨਣਾ); ਅਪਭ੍ਰੰਸ਼ - ਮਣਇ; ਪ੍ਰਾਕ੍ਰਿਤ - ਮੰਣਏ (ਵਿਚਾਰਦਾ ਹੈ); ਪਾਲੀ - ਮੰਨਤਿ (ਵਿਚਾਰਦਾ ਹੈ, ਸਮਝਦਾ ਹੈ; ਦ੍ਰਿੜ੍ਹ ਹੈ); ਸੰਸਕ੍ਰਿਤ - ਮਨਯਤੇ (मन्यते - ਵਿਚਾਰਦਾ ਹੈ; ਆਦਰ ਕਰਦਾ ਹੈ)।

ਮਾਨੁ

ਮੰਨ; ਜਾਣ, ਸਮਝ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੰਨਣਾ; ਲਹਿੰਦੀ - ਮੰਨਣ (ਆਗਿਆ ਮੰਨਣਾ, ਸਵਿਕਾਰਨਾ; ਵਾਅਦਾ ਕਰਨਾ); ਸਿੰਧੀ - ਮੰਨਣੁ (ਆਦਰ ਕਰਨਾ, ਆਗਿਆ ਮੰਨਣਾ); ਅਪਭ੍ਰੰਸ਼ - ਮਣਇ; ਪ੍ਰਾਕ੍ਰਿਤ - ਮੰਣਏ (ਵੀਚਾਰਦਾ ਹੈ); ਪਾਲੀ - ਮੰਨਤਿ (ਵੀਚਾਰਦਾ ਹੈ, ਸਮਝਦਾ ਹੈ; ਦ੍ਰਿੜ੍ਹ ਹੈ); ਸੰਸਕ੍ਰਿਤ - ਮਨਯਤੇ (मन्यते - ਵੀਚਾਰਦਾ ਹੈ; ਆਦਰ ਕਰਦਾ ਹੈ)।

More Examples

ਮਾਨੁਖ

ਮਨੁਖ ਦੀ (ਦੇਹ), ਮਨੁਖਾ (ਦੇਹੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਾਣਸ; ਅਪਭ੍ਰੰਸ਼ - ਮਾਨੁਸ/ਮਨੁਸ; ਪ੍ਰਾਕ੍ਰਿਤ - ਮਣੁਸ/ਮਾਣੁਸ; ਪਾਲੀ - ਮਨੁਸ (ਨਰ); ਸੰਸਕ੍ਰਿਤ - ਮਨੁਸ਼ਹ (मनुष: - ਮਨੁਖ; ਨਰ)।

ਮਾਨੈ

ਮਾਨੈ, ਮੰਨਦਾ ਹੈ, ਸਮਝਦਾ ਹੈ, ਜਾਣਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੰਨਣਾ; ਲਹਿੰਦੀ - ਮੰਨਣ (ਆਗਿਆ ਮੰਨਣਾ, ਸਵੀਕਾਰਨਾ; ਵਾਅਦਾ ਕਰਨਾ); ਸਿੰਧੀ - ਮੰਨਣੁ (ਆਦਰ ਕਰਨਾ, ਆਗਿਆ ਮੰਨਣਾ); ਅਪਭ੍ਰੰਸ਼ - ਮਣਇ; ਪ੍ਰਾਕ੍ਰਿਤ - ਮੰਣਏ (ਵੀਚਾਰਦਾ ਹੈ); ਪਾਲੀ - ਮੰਨਤਿ (ਵੀਚਾਰਦਾ ਹੈ, ਸਮਝਦਾ ਹੈ; ਦ੍ਰਿੜ੍ਹ ਹੈ); ਸੰਸਕ੍ਰਿਤ - ਮਨਯਤੇ (मन्यते - ਵੀਚਾਰਦਾ ਹੈ; ਆਦਰ ਕਰਦਾ ਹੈ)।

ਮਾਨੋ

ਮੰਨੋ, ਸਮਝੋ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੰਨਣਾ; ਲਹਿੰਦੀ - ਮੰਨਣ (ਆਗਿਆ ਮੰਨਣਾ, ਸਵੀਕਾਰਨਾ; ਵਾਅਦਾ ਕਰਨਾ) ਸਿੰਧੀ - ਮੰਨਣੁ (ਆਦਰ ਕਰਨਾ, ਆਗਿਆ ਮੰਨਣਾ); ਅਪਭ੍ਰੰਸ਼ - ਮਣਇ; ਪ੍ਰਾਕ੍ਰਿਤ - ਮੰਣਏ (ਵੀਚਾਰਦਾ ਹੈ); ਪਾਲੀ - ਮੰਨਤਿ (ਵੀਚਾਰਦਾ ਹੈ, ਸਮਝਦਾ ਹੈ; ਦ੍ਰਿੜ੍ਹ ਹੈ); ਸੰਸਕ੍ਰਿਤ - ਮਨਯਤੇ (मन्यते - ਵੀਚਾਰਦਾ ਹੈ; ਆਦਰ ਕਰਦਾ ਹੈ )।

ਮਾਮਲੇ

ਮਾਮਲੇ, ਮਸਲੇ, ਜੰਜਾਲ, ਜਿੰਮੇਵਾਰੀਆਂ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਮਾਮਲਾ; ਬ੍ਰਜ - ਮਾਮਲ/ਮਾਮਲਾ; ਸਿੰਧੀ - ਮਾਮਿਲੋ; ਫ਼ਾਰਸੀ - ਮੁਆਮਲਾ; ਅਰਬੀ - ਮੁਆਮਲਹ (معاملہ - ਪਰਸਪਰ ਮਿਲ ਕੇ ਕੰਮ ਕਰਨਾ, ਲੈਣ-ਦੇਣ; ਗੱਲਬਾਤ, ਉਹ ਗੱਲ ਜਿਹੜੀ ਅਮਲ ਵਿਚ ਆਵੇ; ਘਟਨਾ; ਝਗੜਾ; ਲਗਾਨ)।

ਮਾਮਾਣੀਆ

ਮਾਮਿਆਂ ਦੀਆਂ (ਤੀਵੀਆਂ); ਮਾਮੀਆਂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਮਰਾਠੀ/ਗੁਜਰਾਤੀ/ਬ੍ਰਜ - ਮਾਮੀ; ਕਸ਼ਮੀਰੀ - ਮਾਮਣ; ਪ੍ਰਾਕ੍ਰਿਤ - ਮਾਮਿਯ/ਮਾਮੀ (ਮਾਮੀ/ਮਾਂ ਦੇ ਭਰਾ ਦੀ ਪਤਨੀ); ਸੰਸਕ੍ਰਿਤ - ਮਾਮ (माम - ਮਾਮਾ/ਮਾਂ ਦਾ ਭਰਾ)।

ਮਾਰਗ

ਮਾਰਗ 'ਤੇ, ਰਸਤੇ 'ਤੇ, ਰਾਹ 'ਤੇ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਮਾਰਗ; ਸੰਸਕ੍ਰਿਤ - ਮਾਰ੍ਗ (मार्ग - ਲੀਹ, ਰਸਤਾ, ਸੜਕ)।

ਮਾਰਗੁ

ਰਾਹ, ਮਾਰਗ; ਰੀਤ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਮਾਰਗ; ਸੰਸਕ੍ਰਿਤ - ਮਾਰ੍ਗ (मार्ग - ਲੀਹ, ਰਸਤਾ, ਸੜਕ)।

ਮਾਰਿ

ਮਾਰ (ਕਢੇ ਹਨ); ਭਜਾ ਦਿੱਤੇ ਹਨ, ਦੂਰ ਕਰ ਦਿੱਤੇ ਹਨ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਮਾਰਿ (ਮਾਰ ਕੇ); ਪ੍ਰਾਕ੍ਰਿਤ - ਮਾਰੇਇ/ਮਾਰਇ (ਮਾਰਦਾ ਹੈ, ਵਾਰ ਕਰਦਾ ਹੈ); ਪਾਲੀ - ਮਾਰੇਤਿ; ਸੰਸਕ੍ਰਿਤ - ਮਾਰਯਤਿ (मारयति - ਮਾਰਦਾ ਹੈ)।

ਮਾਰਿ ਸਾਕੈ

ਮਾਰ ਸਕਦਾ, ਖਤਮ ਕਰ ਸਕਦਾ, ਨਾਸ ਕਰ ਸਕਦਾ।

ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਮਾਰਿ (ਮਾਰ ਕੇ); ਪ੍ਰਾਕ੍ਰਿਤ - ਮਾਰੇਇ/ਮਾਰਇ (ਮਾਰਦਾ ਹੈ, ਵਾਰ ਕਰਦਾ ਹੈ); ਪਾਲੀ - ਮਾਰੇਤਿ; ਸੰਸਕ੍ਰਿਤ - ਮਾਰਯਤਿ (मारयति - ਮਾਰਦਾ ਹੈ)+ਬ੍ਰਜ - ਸਕੈ/ਸਾਕੈ (ਕਰ ਸਕਦਾ ਹੈ/ਸਮਰਥ ਹੁੰਦਾ ਹੈ); ਅਪਭ੍ਰੰਸ਼ - ਸੱਕਇ; ਪ੍ਰਾਕ੍ਰਿਤ - ਸੱਕੇਇ/ਸੱਕਅਇ; ਪਾਲੀ - ਸੱਕੋਤਿ/ਸੱਕਤਿ; ਸੰਸਕ੍ਰਿਤ - ਸ਼ਕ੍ਨੋਤਿ (शक्नोति - ਕਾਬਲ/ਲਾਇਕ ਹੈ)।

ਮਾਰਿਅੜਾ

ਮਾਰਿਆ ਹੈ, ਮਾਰ ਦਿੱਤਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਾਰਣਾ; ਲਹਿੰਦੀ - ਮਾਰਣ; ਕਸ਼ਮੀਰੀ - ਮਾਰੁਨ (ਮਾਰਨਾ, ਵਾਰ ਕਰਨਾ); ਪ੍ਰਾਕ੍ਰਿਤ - ਮਾਰੇਇ/ਮਾਰਇ; ਪਾਲੀ - ਮਾਰੇਤਿ; ਸੰਸਕ੍ਰਿਤ - ਮਾਰਯਤਿ (मारयति - ਮਾਰਦਾ ਹੈ, ਵਾਰ ਕਰਦਾ ਹੈ)।

ਮਾਰੀ

(ਜੇ) ਮਾਰੀ ਜਾਵੇ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਾਰਣਾ; ਲਹਿੰਦੀ - ਮਾਰਣ; ਕਸ਼ਮੀਰੀ - ਮਾਰੁਨ (ਮਾਰਨਾ, ਵਾਰ ਕਰਨਾ); ਪ੍ਰਾਕ੍ਰਿਤ - ਮਾਰੇਇ/ਮਾਰਇ; ਪਾਲੀ - ਮਾਰੇਤਿ; ਸੰਸਕ੍ਰਿਤ - ਮਾਰਯਤਿ (मारयति - ਮਾਰਦਾ ਹੈ, ਵਾਰ ਕਰਦਾ ਹੈ)।

ਮਾਰੀਐ

ਮਾਰਨੀ ਚਾਹੀਦੀ ਹੈ, ਖਤਮ ਕਰਨੀ ਚਾਹੀਦੀ ਹੈ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਾਰਣਾ; ਲਹਿੰਦੀ - ਮਾਰਣ; ਕਸ਼ਮੀਰੀ - ਮਾਰੁਨ (ਮਾਰਨਾ, ਵਾਰ ਕਰਨਾ); ਪ੍ਰਾਕ੍ਰਿਤ - ਮਾਰੇਇ/ਮਾਰਇ; ਪਾਲੀ - ਮਾਰੇਤਿ; ਸੰਸਕ੍ਰਿਤ - ਮਾਰਯਤਿ (मारयति - ਮਾਰਦਾ ਹੈ, ਵਾਰ ਕਰਦਾ ਹੈ)।

ਮਾਰੂ

ਮਾਰੂ (ਕਾਫੀ), ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ੩੧ ਮਿਸ਼ਰਤ ਰਾਗਾਂ ਵਿਚੋਂ ਇਕ ਰਾਗ ਦਾ ਨਾਂ।

ਵਿਉਤਪਤੀ: ਸਿੰਧੀ - ਮਾਰੂ (ਸੰਗੀਤ ਵਿਚ ਇਕ ਰਾਗ ਦਾ ਨਾਂ); ਰਾਜਸਥਾਨੀ/ਬ੍ਰਜ - ਮਾਰੂ (ਇਕ ਰਾਗ ਜੋ ਜੁੱਧ ਵਿਚ ਗਾਇਆ ਜਾਂਦਾ ਹੈ); ਪ੍ਰਾਕ੍ਰਿਤ/ਪਾਲੀ - ਮਾਰ; ਸੰਸਕ੍ਰਿਤ - ਮਾਰ (मार - ਮੌਤ, ਮਾਰਨਾ, ਮਹਾਂਮਾਰੀ)।

ਮਾਰੇ

ਮਾਰ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਾਰਣਾ; ਲਹਿੰਦੀ - ਮਾਰਣ; ਕਸ਼ਮੀਰੀ - ਮਾਰੁਨ (ਮਾਰਨਾ, ਵਾਰ ਕਰਨਾ); ਪ੍ਰਾਕ੍ਰਿਤ - ਮਾਰੇਇ/ਮਾਰਇ; ਪਾਲੀ - ਮਾਰੇਤਿ; ਸੰਸਕ੍ਰਿਤ - ਮਾਰਯਤਿ (मारयति - ਮਾਰਦਾ ਹੈ, ਵਾਰ ਕਰਦਾ ਹੈ)।

ਮਾਲੰ

ਮਾਲ, ਮਾਲ ਅਸਬਾਬ, ਧਨ, ਦੌਲਤ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਰਬੀ - ਮਾਲ (مال - ਧਨ, ਦੌਲਤ)।

ਮਾਲੁ

ਮਾਲ ਨੂੰ, ਮਾਲ-ਅਸਬਾਬ ਨੂੰ, ਧਨ-ਦੌਲਤ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਰਬੀ - ਮਾਲ (مال - ਧਨ, ਦੌਲਤ)।

ਮਾੜੜੀਐ

ਮਾੜੜੀ/ਮਾੜੀ ਵਿਚ, ਅਟਾਰੀ ਵਿਚ, ਚੁਬਾਰੇ ਵਿਚ; ਉੱਚੀ ਥਾਂ 'ਤੇ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਮਾੜੀ; ਸਿੰਧੀ - ਮਾੜੀ (ਉਪਰਲੀ ਮੰਜਲ, ਮੰਡਪ); ਪ੍ਰਾਕ੍ਰਿਤ - ਮਾਡਿਅ/ਮਾਲ (ਉਸਾਰਿਆ ਹੋਇਆ ਘਰ, ਸਭਾ); ਪਾਲੀ - ਮਾਲ (ਮੰਡਪ, ਤੰਬੂ, ਇਮਾਰਤ ਦਾ ਬਾਹਰਲਾ ਸਜਿਆ ਭਾਗ); ਸੰਸਕ੍ਰਿਤ - ਮਾਡ (माड - ਘਰ ਦੀ ਉਪਰਲੀ ਮੰਜਲ)।

ਮਾੜੀਆ

ਮਾੜੀਆਂ, ਅਟਾਰੀਆਂ, ਚੁਬਾਰੇ; ਉੱਚੀਆਂ ਥਾਂਵਾਂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਮਾੜੀ; ਸਿੰਧੀ - ਮਾੜੀ (ਉਪਰਲੀ ਮੰਜਲ, ਮੰਡਪ); ਪ੍ਰਾਕ੍ਰਿਤ - ਮਾਡਿਅ/ਮਾਲ (ਉਸਾਰਿਆ ਹੋਇਆ ਘਰ, ਸਭਾ); ਪਾਲੀ - ਮਾਲ (ਮੰਡਪ, ਤੰਬੂ, ਇਮਾਰਤ ਦਾ ਬਾਹਰਲਾ ਸਜਿਆ ਭਾਗ); ਸੰਸਕ੍ਰਿਤ - ਮਾਡ (माड - ਘਰ ਦੀ ਉਪਰਲੀ ਮੰਜਲ)।

More Examples

ਮਿਸੁ

ਮਿੱਸਾ, ਮਿਸ਼ਰਤ।

ਵਿਆਕਰਣ: ਵਿਸ਼ੇਸ਼ਣ (ਭੋਜਨ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਸਾ; ਲਹਿੰਦੀ - ਮਿੱਸਾ (ਮਿਸ਼ਰਤ/ਮਿਲਵਾਂ, ਮਿਸ਼ਰਤ ਅਨਾਜ ਦਾ); ਸਿੰਧੀ - ਮਿਸੋ (ਉਹ ਫਸਲਾਂ, ਜਿੰਨ੍ਹਾ ਵਿਚ ਮਟਰ, ਛੋਲੇ ਅਤੇ ਹੋਰ ਦਾਲਾਂ ਸ਼ਾਮਲ ਹੋਣ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਮਿੱਸ; ਸੰਸਕ੍ਰਿਤ - ਮਿਸ਼੍ਰ (मिश्र - ਮਿਸ਼ਰਤ/ਮਿਲਵਾਂ)।

ਮਿਹਮਾਣਾ

ਮਹਿਮਾਨ, ਪ੍ਰਾਹੁਣਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਮਿਹਮਾਨ/ਮਿਹਮਾਣ/ਮੇਹਮਾਣ; ਫ਼ਾਰਸੀ - ਮਿਹਮਾਨ (مِہمان - ਮਹਿਮਾਨ, ਮੁਲਾਕਾਤੀ)।

ਮਿਹਰਵਾਨ

(ਹੇ) ਮਿਹਰਵਾਨ! (ਹੇ) ਕਿਰਪਾਵਾਨ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਮਿਹਰਬਾਨ (ਦਿਆਲੂ, ਕਿਰਪਾਲੂ, ਦਇਆਵਾਨ); ਫ਼ਾਰਸੀ - ਮਿਹਰਬਾਨ (مهربان - ਦਿਆਲੂ, ਕਿਰਪਾਲੂ, ਮਿਹਰਵਾਨ)।

ਮਿਹਰਵਾਨੁ

ਮਿਹਰਵਾਨ, ਕਿਰਪਾਵਾਨ।

ਵਿਆਕਰਣ: ਵਿਸ਼ੇਸ਼ਣ (ਗੁਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਮਿਹਰਬਾਨ (ਦਿਆਲੂ, ਕਿਰਪਾਲੂ, ਦਇਆਵਾਨ); ਫ਼ਾਰਸੀ - ਮਿਹਰਬਾਨ (مهربان - ਦਿਆਲੂ, ਕਿਰਪਾਲੂ, ਮਿਹਰਵਾਨ)।

ਮਿਟਾਇ

ਮਿਟ ਜਾਂਦਾ ਹੈ; ਦੂਰ ਹੋ ਜਾਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਟਾਉਣਾ; ਸਿੰਧੀ - ਮਿਟਾਇਣੁ (ਮਿਟਾਉਣਾ); ਪ੍ਰਾਕ੍ਰਿਤ - ਮੇਟਵਅਇ (ਪੂੰਝਦਾ/ਸਾਫ ਕਰਦਾ ਹੈ); ਪਾਲੀ - ਮੱਟ (ਸਾਫ ਕੀਤਾ/ਪੂੰਝਿਆ, ਪਾਲਿਸ਼ ਕੀਤਾ, ਖਾਲਸ/ਸ਼ੁਧ); ਸੰਸਕ੍ਰਿਤ - ਮ੍ਰਿਸ਼੍ਟ (मृष्ट - ਰਗੜਿਆ, ਧੋਤਾ, ਖਾਲਸ/ਸ਼ੁਧ)।

ਮਿਟਾਇਆ

ਮਿਟਾਇਆ ਹੈ, ਮਿਟਾ ਲਿਆ ਹੈ, ਖਤਮ ਕਰ ਲਿਆ ਹੈ; ਦੂਰ ਕਰ ਲਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਟਾਉਣਾ; ਸਿੰਧੀ - ਮਿਟਾਇਣੁ (ਮਿਟਾਉਣਾ); ਪ੍ਰਾਕ੍ਰਿਤ - ਮੇਟਵਅਇ (ਪੂੰਝਦਾ/ਸਾਫ ਕਰਦਾ ਹੈ); ਪਾਲੀ - ਮੱਟ (ਸਾਫ ਕੀਤਾ/ਪੂੰਝਿਆ, ਪਾਲਿਸ਼ ਕੀਤਾ, ਖਾਲਸ/ਸ਼ੁਧ); ਸੰਸਕ੍ਰਿਤ - ਮ੍ਰਿਸ਼੍ਟ (मृष्ट - ਰਗੜਿਆ, ਧੋਤਾ, ਖਾਲਸ/ਸ਼ੁਧ)।

ਮਿਟਿਓ

ਮਿਟਿਆ/ਮਿਟ ਗਿਆ ਸੀ, ਦੂਰ ਹੋਇਆ/ਦੂਰ ਹੋ ਗਿਆ ਸੀ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਮਿਟਯੋ (ਮਿਟਿਆ ਹੋਇਆ); ਪ੍ਰਾਕ੍ਰਿਤ - ਮਿਟਿੱਜਅਇ (ਮਿਟਾ ਦਿਤਾ ਗਿਆ ਹੈ); ਪਾਲੀ - ਮੱਟ (ਮਿਟਾਇਆ ਗਿਆ, ਚਮਕਾਇਆ); ਸੰਸਕ੍ਰਿਤ - ਮ੍ਰਿਸ਼੍ਟ (मृष्ट - ਨਿਰਮਲ, ਸ਼ੁਧ, ਧੋਤਾ ਹੋਇਆ, ਮਾਂਜਿਆ ਹੋਇਆ, ਮਿਠਾ)।

ਮਿਟਿਆ

ਮਿਟਿਆ, ਮਿਟ ਗਿਆ, ਖਤਮ ਹੋ ਗਿਆ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਮਿਟਯੋ (ਮਿਟਿਆ ਹੋਇਆ); ਪ੍ਰਾਕ੍ਰਿਤ - ਮਿਟਿੱਜਅਇ (ਮਿਟਾ ਦਿਤਾ ਗਿਆ ਹੈ); ਪਾਲੀ - ਮੱਟ (ਮਿਟਾਇਆ ਗਿਆ, ਚਮਕਾਇਆ); ਸੰਸਕ੍ਰਿਤ - ਮ੍ਰਿਸ਼੍ਟ (मृष्ट - ਨਿਰਮਲ, ਸ਼ੁਧ, ਧੋਤਾ ਹੋਇਆ, ਮਾਂਜਿਆ ਹੋਇਆ, ਮਿੱਠਾ)।

ਮਿਟੀ

ਮਿਟ ਗਈ, ਖਤਮ ਹੋ ਗਈ; ਦੂਰ ਹੋ ਗਈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਟਣਾ; ਸਿੰਧੀ - ਮਿਟਣੁ (ਮਿਟਣਾ); ਪ੍ਰਾਕ੍ਰਿਤ - ਮਿਟਿੱਜਅਇ (ਪੂੰਝ ਦਿਤਾ/ਮਿਟਾ ਦਿਤਾ ਗਿਆ ਹੈ); ਪਾਲੀ - ਮੱਟ (ਪੂੰਝਿਆ/ਮਿਟਾਇਆ, ਚਮਕਾਇਆ); ਸੰਸਕ੍ਰਿਤ - ਮ੍ਰਿਸ਼੍ਟ (मृष्ट - ਨਿਰਮਲ, ਸ਼ੁਧ, ਧੋਤਾ ਹੋਇਆ, ਮਾਂਜਿਆ ਹੋਇਆ, ਮਿਠਾ)।

ਮਿਟੈ

ਮਿਟਦਾ ਹੈ, ਮਿਟ ਜਾਂਦਾ ਹੈ; ਖਤਮ ਹੋ ਜਾਂਦਾ ਹੈ; ਨਾਸ ਹੋ ਜਾਂਦਾ ਹੈ; ਦੂਰ ਹੋ ਜਾਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਟਣਾ; ਸਿੰਧੀ - ਮਿਟਣੁ (ਮਿਟਣਾ); ਪ੍ਰਾਕ੍ਰਿਤ - ਮਿਟਿੱਜਅਇ (ਪੂੰਝ ਦਿਤਾ/ਮਿਟਾ ਦਿਤਾ ਗਿਆ ਹੈ); ਪਾਲੀ - ਮੱਟ (ਪੂੰਝਿਆ/ਮਿਟਾਇਆ, ਚਮਕਾਇਆ); ਸੰਸਕ੍ਰਿਤ - ਮ੍ਰਿਸ਼੍ਟ (मृष्ट - ਨਿਰਮਲ, ਸ਼ੁਧ, ਧੋਤਾ ਹੋਇਆ, ਮਾਂਜਿਆ ਹੋਇਆ, ਮਿਠਾ)।

ਮਿਠੀਆਂ

ਮਿੱਠੀਆਂ।

ਵਿਆਕਰਣ: ਵਿਸ਼ੇਸ਼ਣ (ਵਸਤੂ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਵਧੀ/ਲਹਿੰਦੀ - ਮਿਠਾ; ਸਿੰਧੀ - ਮਿਠੋ (ਮਿੱਠਾ); ਅਪਭ੍ਰੰਸ਼ - ਮਿਟ੍ਠਾ/ਮਿਟ੍ਠ (ਮਨ ਨੂੰ ਭਾਉਣ ਵਾਲਾ, ਮਿੱਠਾ); ਪ੍ਰਾਕ੍ਰਿਤ/ਪਾਲੀ - ਮਿਸ੍ਟੋ/ਮਿੱਟ੍ਠਾ/ਮੱਟ੍ਠਾ (ਸਾਫ਼, ਨਿਰਮਲ, ਮਿੱਠਾ); ਸੰਸਕ੍ਰਿਤ - ਮ੍ਰਿਸ਼੍ਟ (मृष्ट - ਨਿਰਮਲ, ਸ਼ੁੱਧ, ਧੋਤਾ ਹੋਇਆ, ਮਾਂਜਿਆ ਹੋਇਆ, ਮਿੱਠਾ)।

ਮਿਤਾ

ਮਿੱਤਾਂ/ਮਿੱਤਰਾਂ ਤੋਂ।

ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਗੜ੍ਹਵਾਲੀ/ਲਹਿੰਦੀ - ਮਿੱਤਰ; ਸਿੰਧੀ - ਮਿਤ੍ਰੁ; ਰਾਜਸਥਾਨੀ/ਬ੍ਰਜ/ਸੰਸਕ੍ਰਿਤ - ਮਿਤ੍ਰ (मित्र - ਦੋਸਤ/ਮਿੱਤਰ)।

ਮਿਤੁ

ਮਿੱਤਰ, ਦੋਸਤ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਤ; ਅਪਭ੍ਰੰਸ਼ - ਮਿਤੁ/ਮਿਤ; ਪ੍ਰਾਕ੍ਰਿਤ/ਪਾਲੀ - ਮਿੱਤ; ਸੰਸਕ੍ਰਿਤ - ਮਿਤ੍ਰ (मित्र - ਦੋਸਤ/ਮਿੱਤਰ)।

ਮਿਤ੍ਰ

ਮਿੱਤਰਾਂ ਵਿਚੋਂ, ਦੋਸਤਾਂ ਵਿਚੋਂ।

ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਗੜ੍ਹਵਾਲੀ/ਲਹਿੰਦੀ - ਮਿੱਤਰ; ਸਿੰਧੀ - ਮਿਤ੍ਰੁ; ਰਾਜਸਥਾਨੀ/ਬ੍ਰਜ/ਸੰਸਕ੍ਰਿਤ - ਮਿਤ੍ਰ (मित्र - ਦੋਸਤ/ਮਿੱਤਰ)।

ਮਿਥਿਆ

ਮਿਥਿਆ, ਝੂਠੀ; ਨਾਸ਼ਵਾਨ, ਛਿਣ-ਭੰਗਰ, ਬਿਨਸਨਹਾਰ; ਵਿਅਰਥ, ਨਿਸਫਲ।

ਵਿਆਕਰਣ: ਵਿਸ਼ੇਸ਼ਣ (ਮੋਹੁ ਅਤੇ ਮਾਇ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਥਿਆ; ਸੰਸਕ੍ਰਿਤ - ਮਿਥਯਾ (मिथ्या - ਝੂਠਮੂਠ, ਵਿਅਰਥ)।

More Examples

ਮਿਰਤਕ

ਮ੍ਰਿਤਿਕਾ ਦੇ, ਮਿੱਟੀ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ - ਮਿਰਤਕ; ਬ੍ਰਜ - ਮ੍ਰਿਤਕ/ਮਿਰਤਕ; ਸੰਸਕ੍ਰਿਤ - ਮ੍ਰਿਤਕ (मृतक - ਮੁਰਦਾ)।

ਮਿਰਤਕੜਾ

ਮਿਰਤਕ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ - ਮਿਰਤਕ; ਬ੍ਰਜ - ਮ੍ਰਿਤਕ/ਮਿਰਤਕ; ਸੰਸਕ੍ਰਿਤ - ਮ੍ਰਿਤਕ (मृतक - ਮੁਰਦਾ)।

ਮਿਲਹ

(ਗਲ) ਮਿਲੀਏ।

ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਲਣਾ; ਲਹਿੰਦੀ - ਮਿਲਣ (ਮਿਲਣਾ, ਪ੍ਰਾਪਤ ਹੋਣਾ); ਸਿੰਧੀ - ਮਿਲਣੁ (ਲਭਣਾ, ਮਿਲਣਾ); ਅਪਭ੍ਰੰਸ਼ - ਮਿਲੈ/ਮਿਲਇ; ਪ੍ਰਾਕ੍ਰਿਤ - ਮਿਲਅਇ (ਮਿਲਦਾ ਹੈ); ਸੰਸਕ੍ਰਿਤ - ਮਿਲਤਿ (मिलति - ਮਿਲਦਾ ਹੈ, ਸਾਹਮਣਾ ਕਰਦਾ ਹੈ)।

ਮਿਲਹੁ

ਮਿਲੋ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਲਣਾ; ਲਹਿੰਦੀ - ਮਿਲਣ (ਮਿਲਣਾ, ਪ੍ਰਾਪਤ ਹੋਣਾ); ਸਿੰਧੀ - ਮਿਲਣੁ (ਲਭਣਾ, ਮਿਲਣਾ); ਅਪਭ੍ਰੰਸ਼ - ਮਿਲੈ/ਮਿਲਇ; ਪ੍ਰਾਕ੍ਰਿਤ - ਮਿਲਅਇ (ਮਿਲਦਾ ਹੈ); ਸੰਸਕ੍ਰਿਤ - ਮਿਲਤਿ (मिलति - ਮਿਲਦਾ ਹੈ, ਸਾਹਮਣਾ ਕਰਦਾ ਹੈ)।

More Examples

ਮਿਲਣੈ

ਮਿਲਣੇ/ਮਿਲਣ (ਨੂੰ), ਮਿਲਣ (ਲਈ)।

ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਲਣਾ; ਲਹਿੰਦੀ - ਮਿਲਣ (ਮਿਲਣਾ, ਪ੍ਰਾਪਤ ਹੋਣਾ); ਸਿੰਧੀ - ਮਿਲਣੁ (ਲੱਭਣਾ, ਮਿਲਣਾ); ਅਪਭ੍ਰੰਸ਼ - ਮਿਲੈ/ਮਿਲਇ; ਪ੍ਰਾਕ੍ਰਿਤ - ਮਿਲਅਇ (ਮਿਲਦਾ ਹੈ); ਸੰਸਕ੍ਰਿਤ - ਮਿਲਤਿ (मिलति - ਮਿਲਦਾ ਹੈ, ਸਾਹਮਣਾ ਕਰਦਾ ਹੈ)।

ਮਿਲਨ

ਮਿਲਣ (ਦੀ), ਮਿਲਾਪ (ਦੀ)।

ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਲਣਾ; ਲਹਿੰਦੀ - ਮਿਲਣ (ਮਿਲਣਾ, ਪ੍ਰਾਪਤ ਹੋਣਾ); ਸਿੰਧੀ - ਮਿਲਣੁ (ਪ੍ਰਾਪਤ ਹੋਣਾ, ਨਾਲ ਮਿਲਣਾ); ਅਪਭ੍ਰੰਸ਼/ਪ੍ਰਾਕ੍ਰਿਤ - ਮਿਲਇ; ਸੰਸਕ੍ਰਿਤ - ਮਿਲਤਿ (मिलति - ਮਿਲਦਾ ਹੈ)।

ਮਿਲਾ

ਮਿਲਾਂ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਲਣਾ; ਲਹਿੰਦੀ - ਮਿਲਣ (ਮਿਲਣਾ, ਪ੍ਰਾਪਤ ਹੋਣਾ); ਸਿੰਧੀ - ਮਿਲਣੁ (ਲੱਭਣਾ, ਮਿਲਣਾ); ਅਪਭ੍ਰੰਸ਼ - ਮਿਲੈ/ਮਿਲਇ; ਪ੍ਰਾਕ੍ਰਿਤ - ਮਿਲਅਇ (ਮਿਲਦਾ ਹੈ); ਸੰਸਕ੍ਰਿਤ - ਮਿਲਤਿ (मिलति - ਮਿਲਦਾ ਹੈ, ਸਾਹਮਣਾ ਕਰਦਾ ਹੈ)।

ਮਿਲਾਇ

ਮਿਲਾ (ਦਿੱਤਾ ਹੈ ਮੈਨੂੰ), (ਮੈਨੂੰ) ਮਿਲਾ (ਦਿੱਤਾ ਹੈ)।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਲਣਾ; ਲਹਿੰਦੀ - ਮਿਲਣ (ਮਿਲਣਾ, ਪ੍ਰਾਪਤ ਹੋਣਾ); ਸਿੰਧੀ - ਮਿਲਣੁ (ਪ੍ਰਾਪਤ ਹੋਣਾ, ਨਾਲ ਮਿਲਣਾ); ਅਪਭ੍ਰੰਸ਼/ਪ੍ਰਾਕ੍ਰਿਤ - ਮਿਲਇ; ਸੰਸਕ੍ਰਿਤ - ਮਿਲਤਿ (मिलति - ਮਿਲਦਾ ਹੈ)।

ਮਿਲਾਇਆ

ਮਿਲਾਇਆ ਹੋਇਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੇਲਣਾ; ਲਹਿੰਦੀ - ਮੇਲਣ (ਮਿਲਾਉਣਾ); ਅਪਭ੍ਰੰਸ਼ - ਮੇਲਇ (ਮਿਲਾਉਂਦਾ ਹੈ); ਪ੍ਰਾਕ੍ਰਿਤ - ਮੇਲਅਇ/ਮਿਲਾਵਅਇ (ਜੋੜਦਾ ਹੈ, ਮੇਲਦਾ ਹੈ); ਸੰਸਕ੍ਰਿਤ - ਮੇਲਯਤਿ (मेलयति - ਇਕੱਠਾ ਹੁੰਦਾ ਹੈ, ਮੇਲੀਦਾ ਹੈ)।

ਮਿਲਾਈ

ਮਿਲਾਈ ਹੋਈ।

ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਸਾਧਨ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੇਲਣਾ; ਲਹਿੰਦੀ - ਮੇਲਣ (ਮਿਲਾਉਣਾ); ਅਪਭ੍ਰੰਸ਼ - ਮੇਲਇ (ਮਿਲਾਉਂਦਾ ਹੈ); ਪ੍ਰਾਕ੍ਰਿਤ - ਮੇਲਅਇ/ਮਿਲਾਵਅਇ (ਜੋੜਦਾ ਹੈ, ਮੇਲਦਾ ਹੈ); ਸੰਸਕ੍ਰਿਤ - ਮੇਲਯਤਿ (मेलयति - ਇਕੱਠਾ ਹੁੰਦਾ ਹੈ, ਮੇਲੀਦਾ ਹੈ)।

ਮਿਲਾਈਆ

ਮਿਲਾਈਆਂ ਹਨ, ਮਿਲਾ ਲਈਆਂ ਹਨ, ਜੋੜ ਲਈਆਂ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੇਲਣਾ; ਲਹਿੰਦੀ - ਮੇਲਣ (ਮਿਲਾਉਣਾ); ਅਪਭ੍ਰੰਸ਼ - ਮੇਲਇ (ਮਿਲਾਉਂਦਾ ਹੈ); ਪ੍ਰਾਕ੍ਰਿਤ - ਮੇਲਅਇ/ਮਿਲਾਵਅਇ (ਜੋੜਦਾ ਹੈ, ਮੇਲਦਾ ਹੈ); ਸੰਸਕ੍ਰਿਤ - ਮੇਲਯਤਿ (मेलयति - ਇਕੱਠਾ ਹੁੰਦਾ ਹੈ, ਮੇਲੀਦਾ ਹੈ)।

ਮਿਲਾਏ

ਮਿਲਾਏ, ਮਿਲਾ ਦੇਵੇ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੇਲਣਾ; ਲਹਿੰਦੀ - ਮੇਲਣ (ਮਿਲਾਉਣਾ); ਅਪਭ੍ਰੰਸ਼ - ਮੇਲਇ (ਮਿਲਾਉਂਦਾ ਹੈ); ਪ੍ਰਾਕ੍ਰਿਤ - ਮੇਲਅਇ/ਮਿਲਾਵਅਇ (ਜੋੜਦਾ ਹੈ, ਮੇਲਦਾ ਹੈ); ਸੰਸਕ੍ਰਿਤ - ਮੇਲਯਤਿ (मेलयति - ਇਕੱਠਾ ਹੁੰਦਾ ਹੈ, ਮੇਲੀਦਾ ਹੈ)।

ਮਿਲਾਵਣਹਾਰੁ

ਮਿਲਾਵਣਹਾਰ, ਮਿਲਾਉਣ ਵਾਲਾ।

ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੇਲਣਾ; ਲਹਿੰਦੀ - ਮੇਲਣ (ਮਿਲਾਉਣਾ); ਅਪਭ੍ਰੰਸ਼ - ਮੇਲਇ (ਮਿਲਾਉਂਦਾ ਹੈ); ਪ੍ਰਾਕ੍ਰਿਤ - ਮੇਲਅਇ/ਮਿਲਾਵਅਇ (ਜੋੜਦਾ ਹੈ, ਮੇਲਦਾ ਹੈ); ਸੰਸਕ੍ਰਿਤ - ਮੇਲਯਤਿ (मेलयति - ਇਕੱਠਾ ਹੁੰਦਾ ਹੈ, ਮੇਲੀਦਾ ਹੈ)।

ਮਿਲਾਵੈ

ਮਿਲਾਵੇ, ਮਿਲਾ ਦੇਵੇ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੇਲਣਾ; ਲਹਿੰਦੀ - ਮੇਲਣ (ਮਿਲਾਉਣਾ); ਅਪਭ੍ਰੰਸ਼ - ਮੇਲਇ (ਮਿਲਾਉਂਦਾ ਹੈ); ਪ੍ਰਾਕ੍ਰਿਤ - ਮੇਲਅਇ/ਮਿਲਾਵਅਇ (ਜੋੜਦਾ ਹੈ, ਮੇਲਦਾ ਹੈ); ਸੰਸਕ੍ਰਿਤ - ਮੇਲਯਤਿ (मेलयति - ਇਕੱਠਾ ਹੁੰਦਾ ਹੈ, ਮੇਲੀਦਾ ਹੈ)।

ਮਿਲਿ

ਮਿਲ ਕੇ, ਇਕੱਠੇ ਹੋ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਮਿਲਣਾ; ਲਹਿੰਦੀ - ਮਿਲਣ (ਮਿਲਣਾ, ਪ੍ਰਾਪਤ ਹੋਣਾ); ਸਿੰਧੀ - ਮਿਲਣੁ (ਪ੍ਰਾਪਤ ਹੋਣਾ, ਨਾਲ ਮਿਲਣਾ); ਅਪਭ੍ਰੰਸ਼/ਪ੍ਰਾਕ੍ਰਿਤ - ਮਿਲਇ; ਸੰਸਕ੍ਰਿਤ - ਮਿਲਤਿ (मिलति - ਮਿਲਦਾ ਹੈ)।

ਮਿਲਿਆ

ਮਿਲਿਆ ਹੈ, ਮਿਲ ਪਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਲਿਆ; ਅਪਭ੍ਰੰਸ਼/ਪ੍ਰਾਕ੍ਰਿਤ - ਮਿਲਿਯ; ਸੰਸਕ੍ਰਿਤ - ਮਿਲਿਤ (मिलित - ਮਿਲਿਆ ਹੋਇਆ, ਮਿਲਣ ਨਾਲ)।

ਮਿਲੀ

ਮਿਲ ਪਈ ਹਾਂ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਲਣਾ; ਲਹਿੰਦੀ - ਮਿਲਣ (ਮਿਲਣਾ, ਪ੍ਰਾਪਤ ਹੋਣਾ); ਸਿੰਧੀ - ਮਿਲਣੁ (ਲੱਭਣਾ, ਮਿਲਣਾ); ਅਪਭ੍ਰੰਸ਼ - ਮਿਲੈ/ਮਿਲਇ; ਪ੍ਰਾਕ੍ਰਿਤ - ਮਿਲਅਇ (ਮਿਲਦਾ ਹੈ); ਸੰਸਕ੍ਰਿਤ - ਮਿਲਤਿ (मिलति - ਮਿਲਦਾ ਹੈ, ਸਾਹਮਣਾ ਕਰਦਾ ਹੈ)।

ਮਿਲੀਐ

ਮਿਲੀਏ, ਮਿਲਿਆ ਜਾਵੇ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਲਿਆ; ਅਪਭ੍ਰੰਸ਼/ਪ੍ਰਾਕ੍ਰਿਤ - ਮਿਲਿਯ; ਸੰਸਕ੍ਰਿਤ - ਮਿਲਿਤ (मिलित - ਮਿਲਿਆ ਹੋਇਆ, ਮਿਲਣ ਨਾਲ)।

ਮਿਲੇ

(ਆ) ਮਿਲੇ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਆਏ; ਅਪਭ੍ਰੰਸ਼ - ਆਏ/ਆਅਇ (ਆਏ ਹੋਏ); ਪ੍ਰਾਕ੍ਰਿਤ - ਆਅਅ; ਸੰਸਕ੍ਰਿਤ - ਆਗਤ (आगत - ਆਉਣਾ) + ਪੁਰਾਤਨ ਪੰਜਾਬੀ - ਮਿਲੈ; ਅਪਭ੍ਰੰਸ਼ - ਮਿਲੈ/ਮਿਲਇ; ਪ੍ਰਾਕ੍ਰਿਤ - ਮਿਲਇ; ਸੰਸਕ੍ਰਿਤ - ਮਿਲਤਿ (मिलति - ਮਿਲਦਾ ਹੈ)।

ਮਿਲੈ

ਮਿਲੇ, ਮਿਲ ਪਵੇ, ਮਿਲ ਜਾਵੇ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਲੈ; ਅਪਭ੍ਰੰਸ਼ - ਮਿਲੈ/ਮਿਲਇ; ਪ੍ਰਾਕ੍ਰਿਤ - ਮਿਲਇ; ਸੰਸਕ੍ਰਿਤ - ਮਿਲਤਿ (मिलति - ਮਿਲਦਾ ਹੈ)।

More Examples

ਮੀਠ

ਮਿੱਠਾ; ਪਿਆਰਾ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਅਵਧੀ/ਬ੍ਰਜ - ਮੀਠਾ; ਪੁਰਾਤਨ ਪੰਜਾਬੀ/ਅਵਧੀ/ਲਹਿੰਦੀ - ਮਿਠਾ; ਸਿੰਧੀ - ਮਿਠੋ (ਮਿੱਠਾ); ਅਪਭ੍ਰੰਸ਼ - ਮਿਟ੍ਠਾ/ਮਿਟ੍ਠ (ਮਨ ਨੂੰ ਭਾਉਣ ਵਾਲਾ, ਮਿੱਠਾ); ਪ੍ਰਾਕ੍ਰਿਤ/ਪਾਲੀ - ਮਿਸ੍ਟੋ/ਮਿੱਟ੍ਠਾ/ਮੱਟ੍ਠਾ (ਸਾਫ਼, ਨਿਰਮਲ, ਮਿੱਠਾ); ਸੰਸਕ੍ਰਿਤ - ਮ੍ਰਿਸ਼੍ਟ (मृष्ट - ਨਿਰਮਲ, ਸ਼ੁਧ, ਧੋਤਾ ਹੋਇਆ, ਮਾਂਜਿਆ ਹੋਇਆ, ਮਿੱਠਾ)।

ਮੀਠਾ

ਮਿੱਠਾ, ਸੁਆਦਲਾ; ਪਿਆਰਾ।

ਵਿਆਕਰਣ: ਵਿਸ਼ੇਸ਼ਣ (ਮੋਹੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਅਵਧੀ/ਬ੍ਰਜ - ਮੀਠਾ; ਪੁਰਾਤਨ ਪੰਜਾਬੀ/ਅਵਧੀ/ਲਹਿੰਦੀ - ਮਿਠਾ; ਸਿੰਧੀ - ਮਿਠੋ (ਮਿੱਠਾ); ਅਪਭ੍ਰੰਸ਼ - ਮਿਟ੍ਠਾ/ਮਿਟ੍ਠ (ਮਨ ਨੂੰ ਭਾਉਣ ਵਾਲਾ, ਮਿੱਠਾ); ਪ੍ਰਾਕ੍ਰਿਤ/ਪਾਲੀ - ਮਿਸ੍ਟੋ/ਮਿੱਟ੍ਠਾ/ਮੱਟ੍ਠਾ (ਸਾਫ਼, ਨਿਰਮਲ, ਮਿੱਠਾ); ਸੰਸਕ੍ਰਿਤ - ਮ੍ਰਿਸ਼੍ਟ (मृष्ट - ਨਿਰਮਲ, ਸ਼ੁੱਧ, ਧੋਤਾ ਹੋਇਆ, ਮਾਂਜਿਆ ਹੋਇਆ, ਮਿੱਠਾ)।

More Examples

ਮੀਤ

ਮਿੱਤਰ, ਦੋਸਤ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ/ਪੁਰਾਤਨ ਅਵਧੀ/ਭੋਜਪੁਰੀ - ਮੀਤ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਮਿੱਤ; ਸੰਸਕ੍ਰਿਤ - ਮਿਤ੍ਰ (मित्र - ਦੋਸਤ/ਮਿੱਤਰ)।

More Examples

ਮੀਤਾ

(ਹੇ) ਮਿੱਤਰ; (ਹੇ) ਮਿੱਤਰ-ਮਨ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਪੁਰਾਤਨ ਅਵਧੀ/ਭੋਜਪੁਰੀ - ਮੀਤ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਮਿੱਤ; ਸੰਸਕ੍ਰਿਤ - ਮਿਤ੍ਰ (मित्र - ਦੋਸਤ/ਮਿੱਤਰ)।

ਮੀਤੁ

ਮੀਤ, ਮਿੱਤਰ, ਦੋਸਤ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਪੁਰਾਤਨ ਅਵਧੀ/ਭੋਜਪੁਰੀ - ਮੀਤ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਮਿੱਤ; ਸੰਸਕ੍ਰਿਤ - ਮਿਤ੍ਰ (मित्र - ਦੋਸਤ/ਮਿੱਤਰ)।

More Examples

ਮੀਨੁ

ਮੱਛ/ਮੱਛੀ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਮੀਨ; ਅਪਭ੍ਰੰਸ਼/ਪ੍ਰਾਕ੍ਰਿਤ - ਮੀਣ; ਸੰਸਕ੍ਰਿਤ - ਮੀਨਹ (मीन: - ਮੱਛੀ)।

ਮੀਰੁ

ਮੀਰ, ਬਾਦਸ਼ਾਹ; ਬਾਬਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਮੀਰ; ਅਰਬੀ - ਅਮੀਰ (ਸਰਦਾਰ, ਚੌਧਰੀ; ਬਾਦਸ਼ਾਹ)।

ਮੁਆ

(ਡੁੱਬ) ਮੋਇਆ ਹੈਂ, (ਡੁੱਬ) ਮਰਿਆ ਹੈਂ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਅਵਧੀ - ਮੁਆ; ਲਹਿੰਦੀ - ਮੋਇਆ/ਮੋਆ; ਸਿੰਧੀ - ਮੁਓ/ਮੋ; ਅਪਭ੍ਰੰਸ਼ - ਮੁਅ; ਪ੍ਰਾਕ੍ਰਿਤ - ਮੁਅ/ਮਯ; ਪਾਲੀ - ਮਤ (ਮੁਰਦਾ/ਮਰਿਆ ਹੋਇਆ); ਸੰਸਕ੍ਰਿਤ - ਮ੍ਰਿਤ (मृत - ਮੁਰਦਾ/ਮਰਿਆ ਹੋਇਆ; ਰਿਗਵੇਦ - ਮੌਤ)।

ਮੁਇਓਹਿ

ਤੂੰ ਮੋਇਆ ਹੋਇਆ ਹੈਂ, ਤੂੰ ਮਰਿਆ ਹੋਇਆ ਹੈਂ।

ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਅਵਧੀ - ਮੁਆ; ਲਹਿੰਦੀ - ਮੋਇਆ/ਮੋਆ; ਸਿੰਧੀ - ਮੁਓ/ਮੋ; ਅਪਭ੍ਰੰਸ਼ - ਮੁਅ; ਪ੍ਰਾਕ੍ਰਿਤ - ਮੁਅ/ਮਯ; ਪਾਲੀ - ਮਤ (ਮੁਰਦਾ/ਮਰਿਆ ਹੋਇਆ); ਸੰਸਕ੍ਰਿਤ - ਮ੍ਰਿਤ (मृत - ਮੁਰਦਾ/ਮਰਿਆ ਹੋਇਆ; ਰਿਗਵੇਦ - ਮੌਤ)।

ਮੁਇਆ

ਮੋਇਆਂ (ਨਾਲ), ਮਰਿਆਂ ਹੋਇਆਂ (ਨਾਲ)।

ਵਿਆਕਰਣ: ਭੂਤ ਕਿਰਦੰਤ (ਨਾਂਵ), ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਅਵਧੀ - ਮੁਆ; ਲਹਿੰਦੀ - ਮੋਇਆ/ਮੋਆ; ਸਿੰਧੀ - ਮੁਓ/ਮੋ; ਅਪਭ੍ਰੰਸ਼ - ਮੁਅ; ਪ੍ਰਾਕ੍ਰਿਤ - ਮੁਅ/ਮਯ; ਪਾਲੀ - ਮਤ (ਮੁਰਦਾ/ਮਰਿਆ ਹੋਇਆ); ਸੰਸਕ੍ਰਿਤ - ਮ੍ਰਿਤ (मृत - ਮੁਰਦਾ/ਮਰਿਆ ਹੋਇਆ; ਰਿਗਵੇਦ - ਮੌਤ)।

ਮੁਈ

ਮਰ ਗਈ ਹੈ, ਖਤਮ ਹੋ ਗਈ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਅਵਧੀ - ਮੁਆ; ਲਹਿੰਦੀ - ਮੋਇਆ/ਮੋਆ; ਸਿੰਧੀ - ਮੁਓ/ਮੋ; ਅਪਭ੍ਰੰਸ਼ - ਮੁਅ; ਪ੍ਰਾਕ੍ਰਿਤ - ਮੁਅ/ਮਯ; ਪਾਲੀ - ਮਤ (ਮੁਰਦਾ/ਮਰਿਆ ਹੋਇਆ); ਸੰਸਕ੍ਰਿਤ - ਮ੍ਰਿਤ (मृत - ਮੁਰਦਾ/ਮਰਿਆ ਹੋਇਆ; ਰਿਗਵੇਦ - ਮੌਤ)।

ਮੁਏ

ਮੋਇਆਂ ਵਰਗੇ, ਮਰਿਆਂ ਵਰਗੇ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਅਵਧੀ - ਮੁਆ; ਲਹਿੰਦੀ - ਮੋਇਆ/ਮੋਆ; ਸਿੰਧੀ - ਮੁਓ/ਮੋ; ਅਪਭ੍ਰੰਸ਼ - ਮੁਅ; ਪ੍ਰਾਕ੍ਰਿਤ - ਮੁਅ/ਮਯ; ਪਾਲੀ - ਮਤ (ਮੁਰਦਾ/ਮਰਿਆ ਹੋਇਆ); ਸੰਸਕ੍ਰਿਤ - ਮ੍ਰਿਤ (मृत - ਮੁਰਦਾ/ਮਰਿਆ ਹੋਇਆ; ਰਿਗਵੇਦ - ਮੌਤ)।

ਮੁਸਲਾ

ਮੁਸੱਲਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ/ਅਰਬੀ - ਮੁਸੱਲਾ (مُصلا - ਨਮਾਜ਼ ਪੜ੍ਹਣ ਦੀ ਥਾਂ; ਨਮਾਜ਼ ਪੜ੍ਹਣ ਲਈ ਚਟਾਈ)।

ਮੁਹ

ਮੂੰਹ, ਚਿਹਰੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ - ਮੁਹ; ਸੰਸਕ੍ਰਿਤ - ਮੁਖ (मुख - ਮੂੰਹ)।

ਮੁਹਤਾਜੁ

ਮੁਹਤਾਜ, ਮੁਥਾਜ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ - ਮੁਥਾਜ/ਮੁਹਤਾਜ; ਰਾਜਸਥਾਨੀ - ਮੋਹਤਾਜ (ਲੋੜਵੰਦ, ਗਰੀਬ; ਨਿਰਭਰ); ਅਰਬੀ - ਮੁਹਤਾਜ (مُحتاج - ਲੋੜਵੰਦ)।

ਮੁਹਤਿ

ਮੁਹਤ (ਕੁ) ਵਿਚ/ਨੂੰ, ਦੋ (ਕੁ) ਘੜੀਆਂ ਵਿਚ ਨੂੰ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪ੍ਰਾਕ੍ਰਿਤ/ਪਾਲੀ - ਮੁਹੁੱਤ (੪੮ ਮਿੰਟਾਂ ਬਰਾਬਰ ਸਮਾਂ); ਸੰਸਕ੍ਰਿਤ - ਮੁਹੂਰ੍ਤ (मुहूर्त - ਛਿਣ)।

ਮੁਹਬਤਿ

ਮੁਹੱਬਤ, ਪਿਆਰ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਮੁਹਬਤਿ/ਮਹਬਤਿ; ਸਿੰਧੀ - ਮੁਹੱਬਤ; ਫ਼ਾਰਸੀ - ਮੁਹੱਬਤ/ਮਹੱਬਤ (ਪ੍ਰੇਮ, ਪਿਆਰ; ਦੋਸਤੀ/ਮਿੱਤਰਤਾ; ਦਿਆਲਤਾ); ਅਰਬੀ - ਮੁਹੱਬਤ (مُہبّت - ਪਿਆਰ)।

ਮੁਹਲਤਿ

ਮੁਹਲਤ, ਮਿਆਦ, ਸਮਾਂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਵਧੀ - ਮੁਹਲਤਿ; ਅਰਬੀ - ਮੁਹਲਤ (مُہلت - ਇਕ ਨਿਸ਼ਚਿਤ ਸਮੇਂ ਜਾਂ ਮਿਆਦ ਵਿਚ ਦਿੱਤੀ ਗਿਆ ਸਮਾਂ/ਖੁੱਲ, ਸਮਾਂ, ਵਿਹਲ/ਖਾਲੀ ਸਮਾਂ, ਟਾਲ-ਮਟੋਲ)।

ਮੁਹਾਇ

ਲੁਟਾ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਮੁਹਣੁ/ਮੁਹ (ਲੁੱਟਣਾ, ਚੁਰਾਉਣਾ); ਕਸ਼ਮੀਰੀ - ਮੁਹੁਨ (ਛਲ ਕਰਨਾ, ਧੋਖਾ ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਮੁਸਇ (ਚੁਰਾਉਂਦਾ ਹੈ); ਪਾਲੀ - ਮੁਸਤਿ (ਕਪਟ ਕਰਦਾ ਹੈ, ਧੋਖਾ ਦਿੰਦਾ ਹੈ); ਸੰਸਕ੍ਰਿਤ - ਮੁਸ਼ਤਿ (मुषति - ਚੁਰਾਉਂਦਾ ਹੈ)।

ਮੁਹਿ

ਮੂੰਹ ਹੀ ਮੂੰਹ ਉਤੇ, ਮੁੰਹੋਂ-ਮੂੰਹ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ - ਮੁਹ; ਸੰਸਕ੍ਰਿਤ - ਮੁਖ (मुख - ਮੂੰਹ)।

ਮੁਕਤ

ਮੁਕਤ, ਖਲਾਸ, ਅਜਾਦ; ਮਾਇਕੀ ਬੰਧਨਾਂ, ਵਿਕਾਰਾਂ ਅਤੇ ਜਨਮ-ਮਰਣ ਦੇ ਡਰ ਤੋਂ ਮੁਕਤ।

ਵਿਆਕਰਣ: ਵਿਸ਼ੇਸ਼ਣ (ਅਜਾਮਲੁ ਅਤੇ ਗਨਿਕਾ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਮੁਕਤੁ; ਸੰਸਕ੍ਰਿਤ - ਮੁਕ੍ਤ (मुक्त - ਅਜ਼ਾਦ)।

ਮੁਕਤਾ

ਮੁਕਤ; ਮਾਇਕੀ ਬੰਧਨਾਂ, ਵਿਕਾਰਾਂ ਅਤੇ ਜਨਮ-ਮਰਣ ਦੇ ਡਰ ਤੋਂ ਮੁਕਤ।

ਵਿਆਕਰਣ: ਵਿਸ਼ੇਸ਼ਣ (ਨਰੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਮੁਕਤਾ/ਮੁਕਤ; ਅਪਭ੍ਰੰਸ਼ - ਮੁਕਤੁ; ਸੰਸਕ੍ਰਿਤ - ਮੁਕ੍ਤ (मुक्त - ਅਜਾਦ)।

More Examples

ਮੁਕਤਿ

ਮੁਕਤ, ਖਲਾਸ, ਅਜਾਦ; ਮਾਇਕੀ ਬੰਧਨਾਂ, ਵਿਕਾਰਾਂ ਅਤੇ ਜਨਮ-ਮਰਣ ਦੇ ਡਰ ਤੋਂ ਮੁਕਤ।

ਵਿਆਕਰਣ: ਵਿਸ਼ੇਸ਼ਣ (ਮਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਮੁਕਤਿ; ਸੰਸਕ੍ਰਿਤ - ਮੁਕ੍ਤਿ (मुक्ति - ਛੁਟਕਾਰਾ, ਮੁਕਤੀ)।

More Examples

ਮੁਕਤੁ

ਮੁਕਤ, ਮਾਇਆ-ਮੋਹ ਤੋਂ ਮੁਕਤ।

ਵਿਆਕਰਣ: ਵਿਸ਼ੇਸ਼ਣ (ਸੇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਮੁਕਤੁ; ਸੰਸਕ੍ਰਿਤ - ਮੁਕ੍ਤ (मुक्त - ਅਜ਼ਾਦ)।

More Examples

ਮੁਕੀਆਂ

ਮੁੱਕੀਆਂ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਗੁਜਰਾਤੀ - ਮੁੱਕੋ; ਪੁਰਾਤਨ ਪੰਜਾਬੀ - ਮੁਕਾ, ਮੁਕੀ; ਲਹਿੰਦੀ - ਮੁੱਕਾ (ਮੁੱਕਾ ਦੀ ਮਾਰ, ਘਸੁੰਨ), ਮੁੱਕੀ (ਮੁੱਕੇ ਦਾ ਇਸਤਰੀ ਲਿੰਗ); ਸਿੰਧੀ - ਮੁਕ; ਸੰਸਕ੍ਰਿਤ - ਮੁੱਕ੍* (मुक्क् - ਮੁੱਕੇ ਦੀ ਮਾਰ)।

ਮੁਖ

(ਉੱਜਲ) ਮੁਖ ਵਾਲੇ, (ਨੂਰ ਨਾਲ ਚਮਕਦੇ) ਮੁਖ ਵਾਲੇ; ਸੁਰਖਰੂ।

ਵਿਆਕਰਣ: ਵਿਸ਼ੇਸ਼ਣ (ਤੇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ/ਅਪਭ੍ਰੰਸ਼/ਸੰਸਕ੍ਰਿਤ - ਮੁਖ (मुख - ਮੂੰਹ)।

ਮੁਖਿ

ਮੁਖ ਵਿਚ, ਮੂੰਹ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਪਭ੍ਰੰਸ਼/ਸੰਸਕ੍ਰਿਤ - ਮੁਖ (मुख - ਮੂੰਹ)।

ਮੁਖੁ

ਮੁਖ/ਮੂੰਹ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਪਭ੍ਰੰਸ਼/ਸੰਸਕ੍ਰਿਤ - ਮੁਖ (मुख - ਮੂੰਹ) ।

ਮੁਗਧ

ਮੂਰਖ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਮੁਗਧ; ਸੰਸਕ੍ਰਿਤ - ਮੁਗ੍ਧ (मुग्ध - ਮੂਰਖ, ਅਗਿਆਨੀ)।

ਮੁਝੈ

ਮੈਨੂੰ।

ਵਿਆਕਰਣ: ਪੜਨਾਂਵ, ਸੰਪ੍ਰਦਾਨ ਕਾਰਕ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਮੁਝ; ਅਪਭ੍ਰੰਸ਼ - ਮੁਜ੍ਝੁ (ਮੈਨੂੰ); ਪ੍ਰਾਕ੍ਰਿਤ - ਮੰ/ਮਏ; ਪਾਲੀ - ਮੰ/ਮਯਾ; ਸੰਸਕ੍ਰਿਤ - ਮਹ (म: - ਪੜਨਾਵ, ਉਤਮ ਪੁਰਖ, ਇਕ ਵਚਨ ਦੇ ਸੰਬੰਧਕੀ ਰੂਪਾਂ ਦਾ ਮੂਲ)।

ਮੁਠੜੀ

ਮੁੱਠੀ ਹੋਈ ਹਾਂ, ਮੁਹੀ ਹੋਈ ਹਾਂ, ਠੱਗੀ ਹੋਈ ਹਾਂ, ਲੁੱਟੀ ਹੋਈ ਹਾਂ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੁਠਾ, ਮੁਠੀ; ਲਹਿੰਦੀ - ਮੁੱਠਾ, ਮੁਠੀ (ਮੁਠਾ ਦਾ ਇਸਤਰੀ ਲਿੰਗ); ਸਿੰਧੀ - ਮੁਠੋ (ਬਰਬਾਦ ਹੋਇਆ, ਲੁੱਟਿਆ ਹੋਇਆ); ਅਪਭ੍ਰੰਸ਼/ਪ੍ਰਾਕ੍ਰਿਤ - ਮੁਟ੍ਠ (ਲੁੱਟਿਆ ਹੋਇਆ); ਸੰਸਕ੍ਰਿਤ - ਮੁਸ਼੍ਟ (मुष्ट - ਚੋਰੀ ਹੋਇਆ)।

ਮੁਠੀ

ਮੁਠੀ ਹਾਂ, ਮੁਹੀ ਗਈ ਹਾਂ, ਠੱਗੀ ਗਈ ਹਾਂ, ਲੁੱਟੀ ਗਈ ਹਾਂ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੁਠਾ, ਮੁਠੀ; ਲਹਿੰਦੀ - ਮੁੱਠਾ, ਮੁਠੀ (ਮੁਠਾ ਦਾ ਇਸਤਰੀ ਲਿੰਗ); ਸਿੰਧੀ - ਮੁਠੋ (ਬਰਬਾਦ ਹੋਇਆ, ਲੁੱਟਿਆ ਹੋਇਆ); ਅਪਭ੍ਰੰਸ਼/ਪ੍ਰਾਕ੍ਰਿਤ - ਮੁਟ੍ਠ (ਲੁੱਟਿਆ ਹੋਇਆ); ਸੰਸਕ੍ਰਿਤ - ਮੁਸ਼੍ਟ (मुष्ट - ਚੋਰੀ ਹੋਇਆ)।

More Examples

ਮੁਣਸਾ

ਮਨੁਖਾਂ ਦਾ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਾਣਸ; ਅਪਭ੍ਰੰਸ਼ - ਮਾਨੁਸ/ਮਨੁਸ; ਪ੍ਰਾਕ੍ਰਿਤ - ਮਣੁਸ/ਮਾਣੁਸ; ਪਾਲੀ - ਮਨੁਸ (ਨਰ); ਸੰਸਕ੍ਰਿਤ - ਮਨੁਸ਼ਹ (मनुष: - ਮਨੁਖ; ਨਰ)।

ਮੁਤੀ

ਛੁਟੜ ਕੀਤੀਆਂ ਹੋਈਆਂ ਹਨ, ਛਡੀਆਂ ਹੋਈਆਂ ਹਨ।

ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਮੁੱਤਾ (ਛਡਿਆ; ਘਲਿਆ); ਪ੍ਰਾਕ੍ਰਿਤ - ਮੁੱਤ/ਮੋੱਤ; ਪਾਲੀ - ਮੁੱਤ (ਰਿਹਾ ਕੀਤਾ); ਸੰਸਕ੍ਰਿਤ - ਮੁਕ੍ਤ (मुक्त - ਅਜਾਦ ਕਰਨਾ)।

ਮੁਤੀ ਧਾਹ

ਧਾਹ ਮਾਰੀ ਹੈ; ਦੁਖ ਵਿਚ ਉੱਚੀ-ਉੱਚੀ ਪੁਕਾਰ ਕੀਤੀ ਹੈ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਮੁੱਤਾ (ਛਡਿਆ; ਘਲਿਆ); ਪ੍ਰਾਕ੍ਰਿਤ - ਮੁੱਤ/ਮੋੱਤ; ਪਾਲੀ - ਮੁੱਤ (ਰਿਹਾ ਕੀਤਾ); ਸੰਸਕ੍ਰਿਤ - ਮੁਕ੍ਤ (मुक्त - ਅਜਾਦ ਕਰਨਾ) + ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ - ਧਾਹ (loud lament, cry of pain ਉੱਚੀ ਵਿਰਲਾਪ, ਦਰਦ ਦੀ ਚੀਖ/ਧਾਹ)।

ਮੁਦ੍ਰਾ

ਮੁਦ੍ਰਾਵਾਂ, ਚਿੰਨ੍ਹ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੁੰਦਰੀ/ਮੁੰਦਰ (ਕੰਨ ਵਿਚ ਪਾਉਣ ਵਾਲਾ ਛੱਲਾ); ਲਹਿੰਦੀ - ਮੁੰਦਰੀ (ਅੰਗੂਠੀ; ਕੰਨ ਵਿਚ ਪਾਉਣ ਵਾਲਾ ਛੱਲਾ); ਸਿੰਧੀ - ਮੁੰਦੜ; ਪ੍ਰਾਕ੍ਰਿਤ - ਮੁਦ੍ਦਾ; ਸੰਸਕ੍ਰਿਤ - ਮੁਦ੍ਰਾ (मुद्रा - ਮੁਹਰ ਛਾਪ, ਮੁਹਰ, ਮੁਹਰ ਵਾਲੀ ਅੰਗੂਠੀ)।

ਮੁਰਾਰਿ

ਮੁਰ+ਅਰਿ ਦਾ, ਮੁਰ ਦੈਂਤ ਨੂੰ ਮਾਰਨ ਵਾਲੇ ਮੁਰਾਰਿ/ਮੁਰਾਰੀ ਦਾ; ਪ੍ਰਭੂ ਦਾ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਮੁਰਾਰ (ਕ੍ਰਿਸ਼ਣ); ਸੰਸਕ੍ਰਿਤ - ਮੁਰਾਰਿ (मुरारि - ਮੁਰ ਦੈਂਤ ਦਾ ਵੈਰੀ, ਕ੍ਰਿਸ਼ਨ ਜਾਂ ਵਿਸਨੂੰ ਦਾ ਇਕ ਨਾਂ)।

ਮੁਰੀਦਾ

ਮੁਰੀਦਾਂ ਨੂੰ, ਸੇਵਕਾਂ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਮੁਰੀਦ; ਸਿੰਧੀ - ਮੁਰੀਦੁ; ਅਰਬੀ - ਮੁਰੀਦ (مُریِد - ਸ਼ਰਧਾ ਰਖਣ ਵਾਲਾ, ਚਾਹਵਾਨ; ਚੇਲਾ)।

ਮੁੜਿ

ਗਿੜ ਮੁੜ ਕੇ, ਗਿੜ ਗਿੜ ਕੇ ਤੇ ਮੁੜ ਮੁੜੇ ਕੇ, ਗੇੜਾ ਦੇ ਦੇਕੇ ਤੇ ਪਰਤ ਪਰਤ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੰਜਾਬੀ - ਮੁੜਿ; ਅਪਭ੍ਰੰਸ਼ - ਮੁਡਿ; ਪ੍ਰਾਕ੍ਰਿਤ - ਮੋਡਇ; ਸੰਸਕ੍ਰਿਤ - ਮੁਟਤਿ (मुटति - ਮੁੜਦਾ ਹੈ)।

ਮੂ

ਮੇਰੇ (ਜਿਹੀਆਂ), ਮੇਰੇ (ਵਰਗੀਆਂ)।

ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ/ਸਿੰਧੀ - ਮੂੰ; ਅਪਭ੍ਰੰਸ਼ - ਮੈ/ਮਇ; ਪ੍ਰਾਕ੍ਰਿਤ/ਪਾਲੀ - ਮਇ/ਮਯ; ਸੰਸਕ੍ਰਿਤ - ਮਯਾ (मया - ਮੇਰੇ ਦੁਆਰਾ)।

ਮੂਠੀ

ਮੁਠੀ ਹੈ, ਠੱਗੀ ਹੈ, ਠੱਗੀ ਹੋਈ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੁਠਾ, ਮੁਠੀ; ਲਹਿੰਦੀ - ਮੁੱਠਾ, ਮੁਠੀ (ਮੁਠਾ ਦਾ ਇਸਤਰੀ ਲਿੰਗ); ਸਿੰਧੀ - ਮੁਠੋ (ਬਰਬਾਦ ਹੋਇਆ, ਲੁੱਟਿਆ ਹੋਇਆ); ਅਪਭ੍ਰੰਸ਼/ਪ੍ਰਾਕ੍ਰਿਤ - ਮੁਟ੍ਠ (ਲੁੱਟਿਆ ਹੋਇਆ); ਸੰਸਕ੍ਰਿਤ - ਮੁਸ਼੍ਟ (मुष्ट - ਚੋਰੀ ਹੋਇਆ)।

ਮੂਰਖ

ਮੂਰਖ! ਬੇਸਮਝ!

ਵਿਆਕਰਣ: ਵਿਸ਼ੇਸ਼ਣ (ਮਨ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਮੂਰਖ; ਪ੍ਰਾਕ੍ਰਿਤ - ਮੂਰੁਕ੍ਖ; ਸੰਸਕ੍ਰਿਤ - ਮੂਰ੍ਖ (मूर्ख - ਮੂੜ੍ਹ, ਅਨਜਾਣ)।

More Examples

ਮੂਰਖਾ

ਮੂਰਖਾਂ ਦੇ, ਬੇਸਮਝਾਂ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਮੂਰਖ; ਪ੍ਰਾਕ੍ਰਿਤ - ਮੂਰੁਕ੍ਖ; ਸੰਸਕ੍ਰਿਤ - ਮੂਰਖ (मूर्ख - ਮੂੜ੍ਹ, ਅਨਜਾਣ)।

ਮੂਰਖੁ

ਮੂਰਖ, ਬੇਸਮਝ।

ਵਿਆਕਰਣ: ਵਿਸ਼ੇਸ਼ਣ (ਕੋਈ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਮੂਰਖ; ਪ੍ਰਾਕ੍ਰਿਤ - ਮੂਰੁਕ੍ਖ; ਸੰਸਕ੍ਰਿਤ - ਮੂਰਖ (मूर्ख - ਮੂੜ੍ਹ, ਅਨਜਾਣ)।

ਮੂਰਤ

ਮਹੂਰਤ, ਸਮੇਂ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪ੍ਰਾਕ੍ਰਿਤ/ਪਾਲੀ - ਮੁਹੁੱਤ (੪੮ ਮਿੰਟਾਂ ਬਰਾਬਰ ਸਮਾਂ); ਸੰਸਕ੍ਰਿਤ - ਮੁਹੂਰ੍ਤ (मुहूर्त - ਛਿਣ)।

ਮੂਰਤਿ

ਮੂਰਤੀ/ਮੂਰਤ, ਹਸਤੀ, ਸਰੂਪ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਮੂਰਤਿ; ਸੰਸਕ੍ਰਿਤ - ਮੂਰਤਿਹ (मूर्ति: - ਮੂਰਤੀ, ਨਿਸ਼ਚਿਤ ਆਕਾਰ)।

More Examples

ਮੂਰਤੁ

ਮਹੂਰਤ, ਸਮਾਂ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪ੍ਰਾਕ੍ਰਿਤ/ਪਾਲੀ - ਮੁਹੁੱਤ (੪੮ ਮਿੰਟਾਂ ਬਰਾਬਰ ਸਮਾਂ); ਸੰਸਕ੍ਰਿਤ - ਮੁਹੂਰ੍ਤ (मुहूर्त - ਛਿਣ)।

ਮੂਲੁ

ਮੂ਼ਲ, ਮੁਢ, ਅਸਲਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਮੂਲ (मूल - ਜੜ੍ਹ)

ਮੂੜ

ਮੂੜ੍ਹ, ਮੂਰਖ।

ਵਿਆਕਰਣ: ਵਿਸ਼ੇਸ਼ਣ (ਮਨਮੁਖ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੂੜ (ਮੂਰਖ); ਅਪਭ੍ਰੰਸ਼/ਪ੍ਰਾਕ੍ਰਿਤ - ਮੂਢ (ਮੂਰਖ); ਪਾਲੀ - ਮੂਲ੍ਹ (ਗੁਨਾਹਗਾਰ, ਮੂਰਖ); ਸੰਸਕ੍ਰਿਤ - ਮੂਢ (मूढ - ਬੇਵਕੂਫ਼, ਕੁਰਾਹੇ ਪਿਆ ਹੋਇਆ)।

More Examples

ਮੂੜੇ

(ਹੇ) ਮੂੜ੍ਹ! (ਹੇ) ਮੂਰਖ! (ਹੇ) ਬੇਸਮਝ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੂੜ (ਮੂਰਖ); ਅਪਭ੍ਰੰਸ਼/ਪ੍ਰਾਕ੍ਰਿਤ - ਮੂਢ (ਮੂਰਖ); ਪਾਲੀ - ਮੂਲ੍ਹ (ਗੁਨਾਹਗਾਰ, ਮੂਰਖ); ਸੰਸਕ੍ਰਿਤ - ਮੂਢ (मूढ - ਬੇਵਕੂਫ਼, ਕੁਰਾਹੇ ਪਿਆ ਹੋਇਆ)।

ਮੇਂ

ਮਹਿ, ਵਿਚ।

ਵਿਆਕਰਣ: ਸੰਬੰਧਕ।

ਵਿਉਤਪਤੀ: ਅਪਭ੍ਰੰਸ਼ - ਮਹਿ/ਮਹਿਇ; ਪ੍ਰਾਕ੍ਰਿਤ - ਮਜਿਅ; ਪਾਲੀ/ਸੰਸਕ੍ਰਿਤ - ਮਧ੍ਯ (मध्य - ਵਿਚ)।

ਮੇਟੀਐ

ਮੇਟਿਆ ਜਾ ਸਕਦਾ, ਮਿਟਾਇਆ ਜਾ ਸਕਦਾ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਟਾਉਣਾ; ਸਿੰਧੀ - ਮਿਟਾਇਣੁ (ਮਿਟਾਉਣਾ); ਪ੍ਰਾਕ੍ਰਿਤ - ਮੇਟਵਅਇ (ਪੂੰਝਦਾ/ਸਾਫ ਕਰਦਾ ਹੈ); ਪਾਲੀ - ਮੱਟ (ਸਾਫ ਕੀਤਾ/ਪੂੰਝਿਆ, ਪਾਲਿਸ਼ ਕੀਤਾ, ਖਾਲਸ/ਸ਼ੁਧ); ਸੰਸਕ੍ਰਿਤ - ਮ੍ਰਿਸ਼੍ਟ (मृष्ट - ਰਗੜਿਆ, ਧੋਤਾ, ਖਾਲਸ/ਸ਼ੁਧ)।

ਮੇਟੈ

ਮੇਟ ਸਕਦਾ।

ਮੇਰਾ

ਮੇਰਾ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਹਰਿ ਅਤੇ ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਮੇਰਾ/ਮੇਰੀ; ਅਪਭ੍ਰੰਸ਼ - ਮੇਰਾ/ਮਹਾਰਿਯ (ਮੇਰਾ/ਮੇਰੀ); ਪ੍ਰਾਕ੍ਰਿਤ - ਮੰ/ਮਏ; ਪਾਲੀ - ਮੰ/ਮਯਾ; ਸੰਸਕ੍ਰਿਤ - ਮਹ (म: - ਪੜਨਾਵ, ਉਤਮ ਪੁਰਖ, ਇਕ ਵਚਨ ਦੇ ਸੰਬੰਧਕੀ ਰੂਪਾਂ ਦਾ ਮੂਲ)।

More Examples

ਮੇਰਾਣੁ

ਮੇਰੂ/ਸੁਮੇਰ ਪਰਬਤ; ਮੰਦਰ/ਮੰਦਰਾਚਲ ਪਰਬਤ।

ਵਿਆਕਰਣ: ਵਿਸ਼ੇਸ਼ਣ (ਪਰਬਤੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ - ਮੇਰੁ; ਅਪਭ੍ਰੰਸ਼ - ਮੇਰੁ/ਮੇਰਉ; ਪ੍ਰਾਕ੍ਰਿਤ - ਮੇਰੁ (ਇਕ ਵਿਸ਼ੇਸ਼ ਪਰਬਤ; ਸ਼ਿਰੋਮਣੀ); ਸੰਸਕ੍ਰਿਤ - ਮੇਰੁ (मेरु - ਪੁਰਾਣਾਂ ਅਨੁਸਾਰ ਪ੍ਰਿਥਵੀ ਦੇ ਮੱਧ ਵਿਚ ਇਕ ਵੱਡਾ ਪਹਾੜ; ਮਾਲਾ ਦਾ ਸ਼ਿਰੋਮਣੀ ਮਣਕਾ)।

ਮੇਰੇ

ਮੇਰੇ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਬਾਬੋਲਾ ਦਾ), ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਮੇਰਾ/ਮੇਰੀ; ਅਪਭ੍ਰੰਸ਼ - ਮੇਰਾ/ਮਹਾਰਿਯ (ਮੇਰਾ/ਮੇਰੀ); ਪ੍ਰਾਕ੍ਰਿਤ - ਮੰ/ਮਏ; ਪਾਲੀ - ਮੰ/ਮਯਾ; ਸੰਸਕ੍ਰਿਤ - ਮਹ (म: - ਪੜਨਾਂਵ, ਉਤਮ ਪੁਰਖ, ਇਕ ਵਚਨ ਦੇ ਸੰਬੰਧਕੀ ਰੂਪਾਂ ਦਾ ਮੂਲ)।

More Examples

ਮੇਰਿਹੋ

ਮੇਰਿਓ, ਮੇਰੇ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਸ੍ਰਵਣਹੁ ਦਾ), ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਮੇਰਾ/ਮੇਰੀ; ਅਪਭ੍ਰੰਸ - ਮੇਰਾ/ਮਹਾਰਿਯ (ਮੇਰਾ/ਮੇਰੀ); ਪ੍ਰਾਕ੍ਰਿਤ - ਮੰ/ਮਏ; ਪਾਲੀ - ਮੰ/ਮਯਾ; ਸੰਸਕ੍ਰਿਤ - ਮਹ (म: - ਪੜਨਾਵ, ਉਤਮ ਪੁਰਖ, ਇਕ ਵਚਨ ਦੇ ਸੰਬੰਧਕੀ ਰੂਪਾਂ ਦਾ ਮੂਲ)।

ਮੇਰੀ

ਮੇਰੀ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਮਾਏ ਦਾ), ਸੰਬੋਧਨ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਮੇਰਾ/ਮੇਰੀ; ਅਪਭ੍ਰੰਸ - ਮੇਰਾ/ਮਹਾਰਿਯ (ਮੇਰਾ/ਮੇਰੀ); ਪ੍ਰਾਕ੍ਰਿਤ - ਮੰ/ਮਏ; ਪਾਲੀ - ਮੰ/ਮਯਾ; ਸੰਸਕ੍ਰਿਤ - ਮਹ (म: - ਪੜਨਾਵ, ਉਤਮ ਪੁਰਖ, ਇਕ ਵਚਨ ਦੇ ਸੰਬੰਧਕੀ ਰੂਪਾਂ ਦਾ ਮੂਲ)।

More Examples

ਮੇਰੈ

ਮੇਰੇ (ਅੰਦਰ), ਮੇਰੇ (ਵਿਚ)।

ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਮੇਰਾ/ਮੇਰੀ; ਅਪਭ੍ਰੰਸ਼ - ਮੇਰਾ/ਮਹਾਰਿਯ (ਮੇਰਾ/ਮੇਰੀ); ਪ੍ਰਾਕ੍ਰਿਤ - ਮੰ/ਮਏ; ਪਾਲੀ - ਮੰ/ਮਯਾ; ਸੰਸਕ੍ਰਿਤ - ਮਹ (म: - ਪੜਨਾਵ, ਉਤਮ ਪੁਰਖ, ਇਕ ਵਚਨ ਦੇ ਸੰਬੰਧਕੀ ਰੂਪਾਂ ਦਾ ਮੂਲ)।

ਮੇਰੋ

ਮੇਰਾ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਮਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਮੇਰੋ; ਅਪਭ੍ਰੰਸ਼ - ਮੇਰਾ/ਮਹਾਰਿਯ (ਮੇਰਾ/ਮੇਰੀ); ਪ੍ਰਾਕ੍ਰਿਤ - ਮੰ/ਮਏ; ਪਾਲੀ - ਮੰ/ਮਯਾ; ਸੰਸਕ੍ਰਿਤ - ਮਹ (म: - ਪੜਨਾਂਵ, ਉਤਮ ਪੁਰਖ, ਇਕ ਵਚਨ ਦੇ ਸੰਬੰਧਕੀ ਰੂਪਾਂ ਦਾ ਮੂਲ)।

More Examples

ਮੇਲਹੁ

ਮੇਲੋ, ਮੇਲ ਦਿਓ, ਮਿਲਾ ਦਿਓ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਲਣਾ; ਲਹਿੰਦੀ - ਮਿਲਣ (ਮਿਲਣਾ, ਪ੍ਰਾਪਤ ਹੋਣਾ); ਸਿੰਧੀ - ਮਿਲਣੁ (ਲੱਭਣਾ, ਮਿਲਣਾ); ਅਪਭ੍ਰੰਸ਼ - ਮਿਲੈ/ਮਿਲਇ; ਪ੍ਰਾਕ੍ਰਿਤ - ਮਿਲਅਇ (ਮਿਲਦਾ ਹੈ); ਸੰਸਕ੍ਰਿਤ - ਮਿਲਤਿ (मिलति - ਮਿਲਦਾ ਹੈ, ਸਾਹਮਣਾ ਕਰਦਾ ਹੈ)।

ਮੇਲਣਹਾਰੋ

ਮੇਲਨਹਾਰੁ, ਮੇਲਣਵਾਲਾ, ਮਿਲਾਉਣ ਵਾਲਾ, ਜੋੜਣ ਵਾਲਾ।

ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਲਣਾ; ਲਹਿੰਦੀ - ਮਿਲਣ (ਮਿਲਣਾ, ਪ੍ਰਾਪਤ ਹੋਣਾ); ਸਿੰਧੀ - ਮਿਲਣੁ (ਲੱਭਣਾ, ਮਿਲਣਾ); ਅਪਭ੍ਰੰਸ਼ - ਮਿਲੈ/ਮਿਲਇ; ਪ੍ਰਾਕ੍ਰਿਤ - ਮਿਲਅਇ (ਮਿਲਦਾ ਹੈ); ਸੰਸਕ੍ਰਿਤ - ਮਿਲਤਿ (मिलति - ਮਿਲਦਾ ਹੈ, ਸਾਹਮਣਾ ਕਰਦਾ ਹੈ)।

ਮੇਲੜੀਆਹ

ਮੇਲੀਆਂ ਹਨ, ਮੇਲ ਲਈਆਂ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੇਲਣਾ; ਲਹਿੰਦੀ - ਮੇਲਣ (ਮਿਲਾਉਣਾ); ਪ੍ਰਾਕ੍ਰਿਤ - ਮੇਲਅਇ/ਮਿਲਾਵਇ (ਇਕੱਠਾ ਕਰਦਾ ਹੈ); ਸੰਸਕ੍ਰਿਤ - ਮੇਲਯਤਿ/ਮੇਲਾਪਯਤਿ (मेलयति/मेलापयति - ਨਾਲ ਮਿਲਾਉਂਦਾ ਹੈ/ਜੋੜਦਾ ਹੈ)।

ਮੇਲਾਇ

ਮਿਲਾ, ਮਿਲਾ ਦੇ, ਜੋੜ ਦੇ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਲਣਾ; ਲਹਿੰਦੀ - ਮਿਲਣ (ਮਿਲਣਾ, ਪ੍ਰਾਪਤ ਹੋਣਾ); ਸਿੰਧੀ - ਮਿਲਣੁ (ਲੱਭਣਾ, ਮਿਲਣਾ); ਅਪਭ੍ਰੰਸ਼ - ਮਿਲੈ/ਮਿਲਇ; ਪ੍ਰਾਕ੍ਰਿਤ - ਮਿਲਅਇ (ਮਿਲਦਾ ਹੈ); ਸੰਸਕ੍ਰਿਤ - ਮਿਲਤਿ (मिलति - ਮਿਲਦਾ ਹੈ, ਸਾਹਮਣਾ ਕਰਦਾ ਹੈ)।

ਮੇਲਾਇਆ

ਮਿਲਾਇਆ ਹੈ, ਮਿਲਾ ਦਿੱਤਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮਿਲਣਾ; ਲਹਿੰਦੀ - ਮਿਲਣ (ਮਿਲਣਾ, ਪ੍ਰਾਪਤ ਹੋਣਾ); ਸਿੰਧੀ - ਮਿਲਣੁ (ਲੱਭਣਾ, ਮਿਲਣਾ); ਅਪਭ੍ਰੰਸ਼ - ਮਿਲੈ/ਮਿਲਇ; ਪ੍ਰਾਕ੍ਰਿਤ - ਮਿਲਅਇ (ਮਿਲਦਾ ਹੈ); ਸੰਸਕ੍ਰਿਤ - ਮਿਲਤਿ (मिलति - ਮਿਲਦਾ ਹੈ, ਸਾਹਮਣਾ ਕਰਦਾ ਹੈ)।

ਮੇਲਿ

ਮੇਲ ਲਈ, ਮਿਲਾ ਲਈ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੇਲਿ; ਅਪਭ੍ਰੰਸ਼ - ਮੇਲਇ (ਮਿਲਾਉਂਦਾ ਹੈ); ਪ੍ਰਾਕ੍ਰਿਤ - ਮੇਲਅਇ/ਮਿਲਾਵਅਇ (ਜੋੜਦਾ ਹੈ, ਮੇਲਦਾ ਹੈ); ਸੰਸਕ੍ਰਿਤ - ਮੇਲਯਤਿ (मेलयति - ਇਕੱਠਾ ਹੁੰਦਾ ਹੈ, ਮੇਲੀਦਾ ਹੈ) + ਪੁਰਾਤਨ ਪੰਜਾਬੀ - ਲੈਣਾ (ਲੈਣਾ); ਲਹਿੰਦੀ - ਲੇਵਣ/ਲੈਹਣ (ਲੈਣਾ, ਪ੍ਰਾਪਤ ਕਰਨਾ); ਸਿੰਧੀ - ਲਭਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਲਭਇ/ਲਹਇ (ਲੈਂਦਾ ਹੈ); ਸੰਸਕ੍ਰਿਤ - ਲਭਤੇ (लभते - ਫੜਦਾ ਹੈ, ਲੈਂਦਾ ਹੈ)।

ਮੇਲਿਮੁ

ਮਿਲਾਇਆ ਹੈ ਮੈਨੂੰ, ਮੈਨੂੰ ਮਿਲਾਇਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੇਲਣਾ; ਲਹਿੰਦੀ - ਮੇਲਣ (ਮਿਲਾਉਣਾ); ਪ੍ਰਾਕ੍ਰਿਤ - ਮੇਲਅਇ/ਮਿਲਾਵਇ (ਇਕੱਠਾ ਕਰਦਾ ਹੈ); ਸੰਸਕ੍ਰਿਤ - ਮੇਲਯਤਿ/ਮੇਲਾਪਯਤਿ (मेलयति/मेलापयति - ਨਾਲ ਮਿਲਾਉਂਦਾ ਹੈ/ਜੋੜਦਾ ਹੈ)।

ਮੇਲੀ

ਮੇਲੀ, ਮਿਲਾਈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੇਲਣਾ; ਲਹਿੰਦੀ - ਮੇਲਣ (ਮਿਲਾਉਣਾ); ਪ੍ਰਾਕ੍ਰਿਤ - ਮੇਲਅਇ/ਮਿਲਾਵਇ (ਇਕੱਠਾ ਕਰਦਾ ਹੈ); ਸੰਸਕ੍ਰਿਤ - ਮੇਲਯਤਿ/ਮੇਲਾਪਯਤਿ (मेलयति/मेलापयति - ਨਾਲ ਮਿਲਾਉਂਦਾ ਹੈ/ਜੋੜਦਾ ਹੈ)।

ਮੇਲੇ

ਮੇਲਦਾ ਹੈ, ਮਿਲਾਉਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੇਲਣਾ; ਲਹਿੰਦੀ - ਮੇਲਣ (ਮਿਲਾਉਣਾ); ਪ੍ਰਾਕ੍ਰਿਤ - ਮੇਲਅਇ/ਮਿਲਾਵਇ (ਇਕੱਠਾ ਕਰਦਾ ਹੈ); ਸੰਸਕ੍ਰਿਤ - ਮੇਲਯਤਿ (मेलयति/मेलापयति - ਨਾਲ ਮਿਲਾਉਂਦਾ ਹੈ/ਜੋੜਦਾ ਹੈ)।

ਮੈ

ਮਯ/ਸ਼ਰਾਬ (ਵਿਚ ਮਸਤ), ਮਦ (ਹੋਸ਼), ਨਸ਼ਿਆਈ।

ਵਿਆਕਰਣ: ਵਿਸ਼ੇਸ਼ਣ (ਮਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਮੈ/ਮਯ (ਸ਼ਰਾਬ)।

More Examples

ਮੈਡੜੇ

ਮੈਂਡੇ, ਮੇਰੇ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਮੀਤਾ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਮੈਂਡਾ/ਮੈਡਾ (ਮੇਰਾ); ਪੁਰਾਤਨ ਪੰਜਾਬੀ/ਬ੍ਰਜ - ਮੇਰਾ/ਮੇਰੀ; ਅਪਭ੍ਰੰਸ - ਮੇਰਾ/ਮਹਾਰਿਯ (ਮੇਰਾ/ਮੇਰੀ); ਪ੍ਰਾਕ੍ਰਿਤ - ਮੰ/ਮਏ; ਪਾਲੀ - ਮੰ/ਮਯਾ; ਸੰਸਕ੍ਰਿਤ - ਮਹ (म: - ਉਤਮ ਪੁਰਖ, ਪੜਨਾਵ, ਇਕ ਵਚਨ ਦੇ ਸੰਬੰਧਕੀ ਰੂਪ ਦਾ ਮੂਲ)।

ਮੈਡਾ

ਮੈਂਦਾ, ਮੇਰਾ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਮਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਮੈਂਡਾ/ਮੈਡਾ (ਮੇਰਾ); ਪੁਰਾਤਨ ਪੰਜਾਬੀ/ਬ੍ਰਜ - ਮੇਰਾ/ਮੇਰੀ; ਅਪਭ੍ਰੰਸ - ਮੇਰਾ/ਮਹਾਰਿਯ (ਮੇਰਾ/ਮੇਰੀ); ਪ੍ਰਾਕ੍ਰਿਤ - ਮੰ/ਮਏ; ਪਾਲੀ - ਮੰ/ਮਯਾ; ਸੰਸਕ੍ਰਿਤ - ਮਹ (म: - ਉਤਮ ਪੁਰਖ, ਪੜਨਾਵ, ਇਕ ਵਚਨ ਦੇ ਸੰਬੰਧਕੀ ਰੂਪ ਦਾ ਮੂਲ)।

More Examples

ਮੈਡੇ

ਮੈਂਦੇ (ਨਾਲ), ਮੇਰੇ (ਨਾਲ)।

ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਮੈਂਡਾ/ਮੈਡਾ (ਮੇਰਾ); ਪੁਰਾਤਨ ਪੰਜਾਬੀ/ਬ੍ਰਜ - ਮੇਰਾ/ਮੇਰੀ; ਅਪਭ੍ਰੰਸ - ਮੇਰਾ/ਮਹਾਰਿਯ (ਮੇਰਾ/ਮੇਰੀ); ਪ੍ਰਾਕ੍ਰਿਤ - ਮੰ/ਮਏ; ਪਾਲੀ - ਮੰ/ਮਯਾ; ਸੰਸਕ੍ਰਿਤ - ਮਹ (म: - ਉਤਮ ਪੁਰਖ, ਪੜਨਾਵ, ਇਕ ਵਚਨ ਦੇ ਸੰਬੰਧਕੀ ਰੂਪ ਦਾ ਮੂਲ)।

ਮੈਲੁ

ਮੈਲ, ਗੰਦਗੀ; ਮਲੀਨਤਾ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੈਲੁ; ਸਿੰਧੀ - ਮੈਲੁ (ਮੈਲ, ਗੰਦਗੀ); ਬ੍ਰਜ - ਮੈਲ; ਪ੍ਰਾਕ੍ਰਿਤ - ਮਲਿ/ਮੈਲ/ਮਇਲ; ਸੰਸਕ੍ਰਿਤ - ਮਲਿਨ੍ (मलिन् - ਗੰਦਾ)।

ਮੋ

ਮੇਰਾ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਮਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਮੋ; ਬ੍ਰਜ - ਮੈ/ਮੋ; ਅਪਭ੍ਰੰਸ਼ - ਮੈ/ਮਇ; ਪ੍ਰਾਕ੍ਰਿਤ/ਪਾਲੀ - ਮਇ/ਮਯ; ਸੰਸਕ੍ਰਿਤ - ਮਯਾ (मया - ਮੇਰੇ ਦੁਆਰਾ)।

ਮੋਹ

ਮੋਹ ਦੇ, ਮਾਇਆ-ਮੋਹ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੋਹ/ਮੋਹੁ (ਪਿਆਰ, ਸੰਮੋਹਨ); ਸਿੰਧੀ - ਮੋਹੁ (ਪਿਆਰ); ਅਪਭ੍ਰੰਸ਼ - ਮੋਹ (ਪ੍ਰੇਮ, ਜਾਲ); ਪ੍ਰਾਕ੍ਰਿਤ - ਮੋਹ (ਭਰਮ, ਮੂਰਖਤਾ; ਪਿਆਰ); ਪਾਲੀ - ਮੋਹ (ਭਰਮ, ਮੂਰਖਤਾ); ਸੰਸਕ੍ਰਿਤ - ਮੋਹ (मोह - ਘਬਰਾਹਟ, ਬੇਹੋਸ਼ੀ)।

More Examples

ਮੋਹਣੀ

ਮੋਹਣੀ, ਮੋਹਣੇ ਰੂਪ ਵਾਲੀ, ਮੋਹ ਲੈਣ ਵਾਲੀ।

ਵਿਆਕਰਣ: ਵਿਸ਼ੇਸ਼ਣ (ਮਾਇਆ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਮੋਹਿਣੀ (ਮੋਹਿਤ ਕਰਨ ਵਾਲੀ, ਸੁੰਦਰ ਇਸਤਰੀ); ਸੰਸਕ੍ਰਿਤ - ਮੋਹਿਨੀ (मोहिनी - ਇਕ ਅਪਸਰਾ ਦਾ ਨਾਂ)।

More Examples

ਮੋਹਰੀ

ਮੋਹਰੀ, ਗੁਰੂ ਅਮਰਦਾਸ ਸਾਹਿਬ ਦਾ ਛੋਟਾ ਪੁੱਤਰ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੁਹਰੀ/ਮੋਹਰੀ (ਆਗੂ); ਲਹਿੰਦੀ - ਮੋਹਰ (ਪਹਿਲਾ, ਸਭ ਤੋਂ ਪਹਿਲਾ; ਤਰਜੀਹ); ਸੰਸਕ੍ਰਿਤ - ਮੁਖਰ (मुखर - ਆਗੂ)।

ਮੋਹਿ

ਮੈਂ।

ਵਿਆਕਰਣ: ਪੜਨਾਂਵ, ਕਰਤਾ ਕਾਰਕ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਮੋਹਿ (ਮੈਨੂੰ, ਮੇਰੇ ਰਾਹੀਂ); ਅਪਭ੍ਰੰਸ਼ - ਮੋਹਿ (ਮੈਨੂੰ); ਸੰਸਕ੍ਰਿਤ - ਮਹਯਮ੍ (मह्यम् - ਮੇਰੇ ਲਈ)।

ਮੋਹਿਆ

ਮੋਹਿਆ ਸੀ, ਮੋਹਿਆ ਹੋਇਆ ਸੀ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੋਹਨਾ (ਚੁਰਾਉਣਾ/ਮੋਹ ਲੈਣਾ); ਲਹਿੰਦੀ - ਮੋਹਣ; ਸਿੰਧੀ - ਮੋਹਣੁ (ਮੋਹ ਲੈਣਾ); ਅਪਭ੍ਰੰਸ਼ - ਮੋਹਇ; ਪ੍ਰਾਕ੍ਰਿਤ - ਮੋਹੇਇ; ਪਾਲੀ - ਮੋਹੇਤਿ; ਸੰਸਕ੍ਰਿਤ - ਮੋਹਯਤਿ (मोहयति - ਭਰਮਾਉਂਦਾ ਹੈ)।

ਮੋਹੀਐ

ਮੋਹੇ ਜਾਈਦਾ, ਮੋਹਿਤ ਹੋਈਦਾ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੋਹਨਾ (ਚੁਰਾਉਣਾ/ਮੋਹ ਲੈਣਾ); ਲਹਿੰਦੀ - ਮੋਹਣ; ਸਿੰਧੀ - ਮੋਹਣੁ (ਮੋਹ ਲੈਣਾ); ਅਪਭ੍ਰੰਸ਼ - ਮੋਹਇ; ਪ੍ਰਾਕ੍ਰਿਤ - ਮੋਹੇਇ; ਪਾਲੀ - ਮੋਹੇਤਿ; ਸੰਸਕ੍ਰਿਤ - ਮੋਹਯਤਿ (मोहयति - ਭਰਮਾਉਂਦਾ ਹੈ)।

ਮੋਹੁ

ਮੋਹ, (ਮਾਇਆ ਦਾ) ਮੋਹ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਮੋਹ/ਮੋਹੁ (ਪਿਆਰ, ਸੰਮੋਹਨ); ਸਿੰਧੀ - ਮੋਹੁ (ਪਿਆਰ); ਅਪਭ੍ਰੰਸ਼ - ਮੋਹ (ਪ੍ਰੇਮ, ਜਾਲ); ਪ੍ਰਾਕ੍ਰਿਤ - ਮੋਹ (ਭਰਮ, ਮੂਰਖਤਾ; ਪਿਆਰ); ਪਾਲੀ - ਮੋਹ (ਭਰਮ, ਮੂਰਖਤਾ); ਸੰਸਕ੍ਰਿਤ - ਮੋਹ (मोह - ਘਬਰਾਹਟ, ਬੇਹੋਸ਼ੀ)।

More Examples

ਮੋਖ

ਮੋਕਸ਼ (ਦੀ), ਛੁਟਕਾਰੇ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਮੋਖੁ/ਮੋਖ; ਅਪਭ੍ਰੰਸ਼ - ਮੋਖ; ਪ੍ਰਾਕ੍ਰਿਤ - ਮੋੱਖ/ਮੁੱਖ; ਪਾਲੀ - ਮੋੱਖ (ਛੁਟਕਾਰਾ); ਸੰਸਕ੍ਰਿਤ - ਮੋਕ੍ਸ਼੍ (मोक्ष् - ਵਿਸ਼ੇਸ਼ ਕਰਕੇ ਸੰਸਾਰਕ ਹੋਂਦ ਤੋਂ ਛੁਟਕਾਰਾ)।

ਮੋਤੀ

ਮੋਤੀ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਸਿੰਧੀ/ਬ੍ਰਜ - ਮੋਤੀ; ਅਪਭ੍ਰੰਸ਼/ਪ੍ਰਾਕ੍ਰਿਤ - ਮੋੱਤਿ/ਮੁੱਤਿ; ਸੰਸਕ੍ਰਿਤ - ਮੌਕ੍ਤਿਕਮ੍ (मौक्तिकम् - ਮੋਤੀ)।

ਮੋਰ

ਮੇਰੇ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਭਰਮ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਭੋਜਪੁਰੀ - ਮੋਰਾ; ਅਵਧੀ/ਬਘੇਲੀ/ਬ੍ਰਜ - ਮੋਰ; ਰਾਜਸਥਾਨੀ - ਮੇਰੋ; ਅਪਭ੍ਰੰਸ਼ - ਮੇਰਾ/ਮਹਾਰਿਯ (ਮੇਰਾ/ਮੇਰੀ); ਪ੍ਰਾਕ੍ਰਿਤ - ਮੰ/ਮਏ; ਪਾਲੀ - ਮੰ/ਮਯਾ; ਸੰਸਕ੍ਰਿਤ - ਮਹ (म: - ਪੜਨਾਂਵ, ਉਤਮ ਪੁਰਖ, ਇਕ ਵਚਨ ਦੇ ਸੰਬੰਧਕੀ ਰੂਪਾਂ ਦਾ ਮੂਲ)।

ਮੋਰਾ

ਮੇਰਾ।

ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਭੋਜਪੁਰੀ - ਮੋਰਾ; ਅਵਧੀ/ਬਘੇਲੀ/ਬ੍ਰਜ - ਮੋਰ; ਰਾਜਸਥਾਨੀ - ਮੇਰੋ; ਅਪਭ੍ਰੰਸ਼ - ਮੇਰਾ/ਮਹਾਰਿਯ (ਮੇਰਾ/ਮੇਰੀ); ਪ੍ਰਾਕ੍ਰਿਤ - ਮੰ/ਮਏ; ਪਾਲੀ - ਮੰ/ਮਯਾ; ਸੰਸਕ੍ਰਿਤ - ਮਹ (म: - ਪੜਨਾਂਵ, ਉਤਮ ਪੁਰਖ, ਇਕ ਵਚਨ ਦੇ ਸੰਬੰਧਕੀ ਰੂਪਾਂ ਦਾ ਮੂਲ)।

ਮੋੜੇਹਿ

ਮੋੜਦਾ ਹੈਂ; ਲਤਾੜਦਾ ਹੈਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਮੋੜਨਾ; ਪੁਰਾਤਨ ਪੰਜਾਬੀ - ਮੋੜਣਾ; ਲਹਿੰਦੀ - ਮੋੜਣ (ਮਰੋੜਨਾ, ਘੁਮਾਉਣਾ); ਸਿੰਧੀ - ਮੋੜਣੁ (ਮਰੋੜਨਾ, ਕੱਸ ਕੇ ਮਰੋੜਨਾ, ਮੋੜਨਾ); ਅਪਭ੍ਰੰਸ਼ - ਮੋਡਇ; ਪ੍ਰਾਕ੍ਰਿਤ - ਮੋਡਅਇ (ਮਰੋੜਦਾ ਹੈ, ਤੋੜਦਾ ਹੈ); ਸੰਸਕ੍ਰਿਤ - ਮੋਟਤਿ (मोटति - ਮਰੋੜਦਾ ਹੈ)।

ਮ੍ਰਿਗ

ਮ੍ਰਿਗ-ਤ੍ਰਿਸ਼ਨਾ (ਵਾਂਗ), ਠਗ-ਨੀਰੇ (ਵਾਂਗ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਮਿਰਗ; ਸਿੰਧੀ - ਮ੍ਰਿਗੁ/ਮਿਰਘੁ; ਬ੍ਰਜ - ਮ੍ਰਿਗ/ਮਿਰਗ (ਹਿਰਣ); ਸੰਸਕ੍ਰਿਤ - ਮ੍ਰਿਗ (मृग - ਜੰਗਲੀ ਜਾਨਵਰ, ਹਿਰਨ)।