ਭਉ
ਭਉ, ਭੈ, ਡਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਅਪਭ੍ਰੰਸ਼ - ਭਉ; ਪ੍ਰਾਕ੍ਰਿਤ/ਪਾਲੀ - ਭਯ; ਸੰਸਕ੍ਰਿਤ - ਭਯ (भय - ਡਰ)।
More Examples for ਭਉ
ਭਉ
ਭੈ/ਡਰ; ਰੱਬੀ-ਭੈ/ਅਦਬ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਅਪਭ੍ਰੰਸ਼ - ਭਉ; ਪ੍ਰਾਕ੍ਰਿਤ/ਪਾਲੀ - ਭਯ; ਸੰਸਕ੍ਰਿਤ - ਭਯ (भय - ਡਰ)।
ਭਉਦੀਆ
ਭਉਂਦੀਆਂ, ਘੁੰਮਦੀਆਂ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਲਹਿੰਦੀ - ਭਉਦਾ/ਭਉਦੀ; ਅਪਭ੍ਰੰਸ਼/ਪ੍ਰਾਕ੍ਰਿਤ - ਭਮਡਇ/ਭਮਇ; ਪਾਲੀ - ਭਮਤਿ; ਸੰਸਕ੍ਰਿਤ - ਭ੍ਰਮਤਿ (भ्रमति - ਭ੍ਰਮਦਾ ਹੈ, ਘੁੰਮਦਾ ਹੈ)।
More Examples for ਭਉਦੀਆ
ਭਇਓ
ਭਇਆ ਹੈ, ਹੋਇਆ ਹੈ, ਹੋ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਭਯੋ; ਅਪਭ੍ਰੰਸ਼ - ਭਇਯ; ਪ੍ਰਾਕ੍ਰਿਤ - ਭਵਿਅ; ਸੰਸਕ੍ਰਿਤ - ਭਵਿਤ (भवित - ਹੋਇਆ, ਹੋਣ ਵਾਲਾ)।
More Examples for ਭਇਓ
ਭਇਓ
(ਲੀਨ) ਭਇਆ, (ਲੀਨ) ਹੋਇਆ; ਲੱਗਾ, ਜੁੜਿਆ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਭਯੋ; ਅਪਭ੍ਰੰਸ਼ - ਭਇਯ; ਪ੍ਰਾਕ੍ਰਿਤ - ਭਵਿਅ; ਸੰਸਕ੍ਰਿਤ - ਭਵਿਤ (भवित - ਹੋਇਆ, ਹੋਣ ਵਾਲਾ)।
ਭਇਆ
ਭਇਆ, ਹੋਇਆ, ਹੋ ਗਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਇਆ; ਅਪਭ੍ਰੰਸ਼ - ਭਇਯ; ਪ੍ਰਾਕ੍ਰਿਤ - ਭਵਿਅ; ਸੰਸਕ੍ਰਿਤ - ਭਵਿਤ (भवित - ਹੋਇਆ, ਹੋਣ ਵਾਲਾ)।
More Examples for ਭਇਆ
ਭਈ
ਹੋਈ; ਪੈਦਾ ਹੋਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਇਆ; ਅਪਭ੍ਰੰਸ਼ - ਭਇਯ; ਪ੍ਰਾਕ੍ਰਿਤ - ਭਵਿਅ; ਸੰਸਕ੍ਰਿਤ - ਭਵਿਤ (भवित - ਹੋਇਆ, ਹੋਣ ਵਾਲਾ)।
More Examples for ਭਈ
ਭਏ
ਭਇਆ ਹੈ, ਹੋ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਇਆ; ਅਪਭ੍ਰੰਸ਼ - ਭਇਯ; ਪ੍ਰਾਕ੍ਰਿਤ - ਭਵਿਅ; ਸੰਸਕ੍ਰਿਤ - ਭਵਿਤ (भवित - ਹੋਇਆ, ਹੋਣ ਵਾਲਾ)।
More Examples for ਭਏ
ਭਖਲਾਏ
ਭਖਲਾਉਂਦਾ ਹੈ, ਬਰੜਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਭਖਲਾਉਣਾ (ਭਖਾਉਣਾ; ਬੇਤੁਕਾ ਬੋਲਣਾ), ਭਖਣਾ/ਭਖਨਾ (ਭਖਣਾ; ਗੁੱਸੇ ਨਾਲ ਮਘਣਾ); ਬ੍ਰਜ - ਬੌਖਲਾਨਾ (ਗੁੱਸੇ ਕਾਰਨ ਆਪੇ ਤੋਂ ਬਾਹਰ ਹੋਣਾ, ਗੁੱਸੇ ਵਿਚ ਅਵਾ ਤਵਾ ਬੋਲਣਾ); ਸਿੰਧੀ - ਭਖਣੁ (ਭੌਂਕਣਾ); ਸੰਸਕ੍ਰਿਤ - ਭਸ਼੍ਤਿ (भष्ति - ਭੌਂਕਦਾ ਹੈ, ਗਰਜਦਾ ਹੈ)।
More Examples for ਭਖਲਾਏ
ਭਗ ਮੁਖਿ
ਭਾਗਾਂ ਵਾਲਾ, ਭਾਗਸ਼ਾਲੀ।
ਵਿਆਕਰਣ: ਵਿਸ਼ੇਸ਼ਣ (ਜਨਮੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਭਗ (भग - ਚੰਗੀ ਕਿਸਮਤ; ਸ਼੍ਰੇਸ਼ਠ; ਖੁਸਹਾਲੀ) + ਮੁਖ੍ਯ (मुख्य - ਮੁਖ ਨਾਲ ਸੰਬੰਧ ਰੱਖਣ ਵਾਲਾ; ਸ੍ਰੇਸ਼ਟ, ਉੱਤਮ)।
More Examples for ਭਗ ਮੁਖਿ
ਭਗਤ
ਭਗਤ, ਭਗਤੀ ਕਰਨ ਵਾਲੇ; ਪ੍ਰਭੂ ਦੇ ਸੇਵਕ।
ਵਿਆਕਰਣ: ਵਿਸ਼ੇਸ਼ਣ (ਬੇਣੀ ਦਾ); ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਭਗਤਾ/ਭਗਤੁ; ਸੰਸਕ੍ਰਿਤ - ਭਕ੍ਤ (भक्त - ਨਿਸ਼ਠਾਵਾਨ, ਭਗਤੀ ਕਰਨ ਵਾਲਾ)।
More Examples for ਭਗਤ
ਭਗਤਹੁ
(ਹੇ) ਭਗਤੋ! (ਹੇ) ਭਗਤੀ ਕਰਨ ਵਾਲਿਓ! (ਹੇ) ਪ੍ਰਭੂ ਦੇ ਸੇਵਕੋ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਭਗਤਾ/ਭਗਤੁ; ਸੰਸਕ੍ਰਿਤ - ਭਕ੍ਤ (भक्त - ਨਿਸ਼ਠਾਵਾਨ, ਭਗਤੀ ਕਰਨ ਵਾਲਾ)।
More Examples for ਭਗਤਹੁ
ਭਗਤਾ
ਭਗਤਾਂ ਦੀ, ਭਗਤੀ ਕਰਨ ਵਾਲਿਆਂ ਦੀ, ਪ੍ਰਭੂ ਦੇ ਸੇਵਕਾਂ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਭਗਤਾ/ਭਗਤੁ; ਸੰਸਕ੍ਰਿਤ - ਭਕ੍ਤ (भक्त - ਨਿਸ਼ਠਾਵਾਨ, ਭਗਤੀ ਕਰਨ ਵਾਲਾ)।
More Examples for ਭਗਤਾ
ਭਗਤਿ
ਭਗਤੀ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਗਤੀ/ਭਗਤਿ; ਬ੍ਰਜ/ਅਪਭ੍ਰੰਸ਼ - ਭਗਤਿ; ਸੰਸਕ੍ਰਿਤ - ਭਕ੍ਤਿ (भक्ति - ਭਗਤੀ, ਸੇਵਾ, ਪੂਜਾ, ਬੰਦਗੀ)।
More Examples for ਭਗਤਿ
ਭਗਤੀ
ਭਗਤੀ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਗਤੀ/ਭਗਤਿ; ਬ੍ਰਜ/ਅਪਭ੍ਰੰਸ਼ - ਭਗਤਿ; ਸੰਸਕ੍ਰਿਤ - ਭਕ੍ਤਿ (भक्ति - ਭਗਤੀ, ਸੇਵਾ, ਪੂਜਾ, ਬੰਦਗੀ)।
More Examples for ਭਗਤੀ
ਭਗਤੁ
ਭਗਤ, ਭਗਤੀ ਕਰਨ ਵਾਲਾ, ਪ੍ਰਭੂ ਦਾ ਸੇਵਕ।
ਵਿਆਕਰਣ: ਵਿਸ਼ੇਸ਼ਣ (ਪੂਤੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਭਗਤਾ/ਭਗਤੁ; ਸੰਸਕ੍ਰਿਤ - ਭਕ੍ਤ (भक्त - ਨਿਸ਼ਠਾਵਾਨ, ਭਗਤੀ ਕਰਨ ਵਾਲਾ)।
More Examples for ਭਗਤੁ
ਭਗਵਉ
ਭਗਵਾ, ਗੇਰੂਆ।
ਵਿਆਕਰਣ: ਵਿਸ਼ੇਸ਼ਣ (ਭੇਸੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਗਵਾ/ਭਗਵਾਂ; ਭੋਜਪੁਰੀ/ਬ੍ਰਜ - ਭਗਵਾਂ; ਰਾਜਸਥਾਨੀ - ਭਗਵੋਂ (ਭਗਵੇ/ਗੇਰੂਏ ਰੰਗ ਦਾ ਕਪੜਾ)।
More Examples for ਭਗਵਉ
ਭਗਵਤ
ਭਗਵੰਤ ਨੂੰ, ਭਗਵਾਨ ਨੂੰ, ਪ੍ਰਭੂ ਨੂੰ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਭਗਵੰਤ; ਸਿੰਧੀ - ਭਗਵੰਤੁ (ਪਰਮਾਤਮਾ); ਸੰਸਕ੍ਰਿਤ - ਭਗਵਤ੍ (भगवत् - ਭਾਗਾਂ ਵਾਲਾ, ਭਾਗਸ਼ਾਲੀ, ਖੁਸ਼ਹਾਲ, ਖੁਸ਼)।
More Examples for ਭਗਵਤ
ਭਗਵੰਤ
ਭਗਵੰਤ, ਭਾਗਾਂ ਵਾਲੇ, ਭਾਗਸ਼ਾਲੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਭਗਵੰਤ; ਸਿੰਧੀ - ਭਗਵੰਤੁ (ਪਰਮਾਤਮਾ); ਸੰਸਕ੍ਰਿਤ - ਭਗਵਤ੍ (भगवत् - ਭਾਗਾਂ ਵਾਲਾ, ਭਾਗਸ਼ਾਲੀ, ਖੁਸ਼ਹਾਲ, ਖੁਸ਼)।
More Examples for ਭਗਵੰਤ
ਭਗਵੰਤ
ਭਗਵੰਤ ਨੂੰ, ਭਗਵਾਨ ਨੂੰ, ਪ੍ਰਭੂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਭਗਵੰਤ; ਸਿੰਧੀ - ਭਗਵੰਤੁ (ਪਰਮਾਤਮਾ); ਸੰਸਕ੍ਰਿਤ - ਭਗਵਤ੍ (भगवत् - ਭਾਗਾਂ ਵਾਲਾ, ਭਾਗਸ਼ਾਲੀ, ਖੁਸ਼ਹਾਲ, ਖੁਸ਼)।
ਭਗਵਾਨ
ਭਗਵਾਨ ਜੀ, ਪ੍ਰਭੂ ਜੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਭਗਵਾਨ (ਪਰਮਾਤਮਾ/ਪ੍ਰਭੂ); ਸੰਸਕ੍ਰਿਤ - ਭਗਵਾਨ੍ (भगवान् - ਪਰਮਾਤਮਾ ਜਾਂ ਪੂਜਨੀਕ ਹਸਤੀ; ਪੂਜਣਜੋਗ, ਸਤਿਕਾਰਜੋਗ, ਦੈਵੀ)।
More Examples for ਭਗਵਾਨ
ਭਗਵਾਨ
ਭਗਵਾਨ, ਪ੍ਰਭੂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਭਗਵਾਨ (ਪਰਮਾਤਮਾ/ਪ੍ਰਭੂ); ਸੰਸਕ੍ਰਿਤ - ਭਗਵਾਨ੍ (भगवान् - ਪਰਮਾਤਮਾ ਜਾਂ ਪੂਜਨੀਕ ਹਸਤੀ; ਪੂਜਣਜੋਗ, ਸਤਿਕਾਰਜੋਗ, ਦੈਵੀ)।
ਭਜਉ
ਭਜੋ, ਅਰਾਧੋ; ਗੁਣਾਂ ਦਾ ਚਿੰਤਨ ਕਰੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਭਜੁ (ਗ੍ਰਹਿਣ ਕਰਨਾ, ਅਨੁਸਰਣ ਕਰਨਾ, ਪਾਲਣ ਕਰਨਾ); ਸੰਸਕ੍ਰਿਤ - ਭਜ੍ (भज् - ਅਰਾਧਣਾ/ਪੂਜਣਾ, ਸਤਕਾਰ ਕਰਨਾ)।
More Examples for ਭਜਉ
ਭਜਨ
ਭਜਨ (ਬਿਨਾਂ), ਅਰਾਧਨਾ (ਬਿਨਾਂ); ਗੁਣਾਂ ਦੇ ਚਿੰਤਨ (ਬਿਨਾਂ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਅਵਧੀ/ਲਹਿੰਦੀ/ਬ੍ਰਜ - ਭਜਨ; ਸੰਸਕ੍ਰਿਤ - ਭਜਨਮ੍ (भजनम् - ਸਤਿਕਾਰ, ਪੂਜਾ, ਸ਼ਰਧਾ)।
More Examples for ਭਜਨ
ਭਜਨੁ
ਭਜਨ, ਅਰਾਧਨਾ, ਗੁਣਾਂ ਦਾ ਚਿੰਤਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਅਵਧੀ/ਲਹਿੰਦੀ/ਬ੍ਰਜ - ਭਜਨ; ਸੰਸਕ੍ਰਿਤ - ਭਜਨਮ੍ (भजनम् - ਸਤਿਕਾਰ, ਪੂਜਾ, ਸ਼ਰਧਾ)।
More Examples for ਭਜਨੁ
ਭਜਿ
ਭਜ (ਲੈ), ਅਰਾਧ (ਲੈ), ਸਿਮਰ (ਲੈ); ਗੁਣਾਂ ਦਾ ਚਿੰਤਨ ਕਰ (ਲੈ)।
ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਭਜੁ (ਗ੍ਰਹਿਣ ਕਰਨਾ, ਅਨੁਸਰਣ ਕਰਨਾ, ਪਾਲਣ ਕਰਨਾ); ਸੰਸਕ੍ਰਿਤ - ਭਜ੍ (भज् - ਅਰਾਧਣਾ/ਪੂਜਣਾ, ਸਤਿਕਾਰ ਕਰਨਾ)।
More Examples for ਭਜਿ
ਭਜੁ
ਭਜ, ਅਰਾਧ; ਗੁਣਾਂ ਦਾ ਚਿੰਤਨ ਕਰ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਭਜੁ (ਗ੍ਰਹਿਣ ਕਰਨਾ, ਅਨੁਸਰਣ ਕਰਨਾ, ਪਾਲਣ ਕਰਨਾ); ਸੰਸਕ੍ਰਿਤ - ਭਜ੍ (भज् - ਅਰਾਧਣਾ/ਪੂਜਣਾ, ਸਤਕਾਰ ਕਰਨਾ)।
More Examples for ਭਜੁ
ਭਜੁ
ਭਜ, ਅਰਾਧ; ਗੁਣਾਂ ਦਾ ਚਿੰਤਨ ਕਰ।
ਵਿਆਕਰਣ: ਕਿਰਿਆ, ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਭਜੁ (ਗ੍ਰਹਿਣ ਕਰਨਾ, ਅਨੁਸਰਣ ਕਰਨਾ, ਪਾਲਣ ਕਰਨਾ); ਸੰਸਕ੍ਰਿਤ - ਭਜ੍ (भज् - ਅਰਾਧਣਾ/ਪੂਜਣਾ, ਸਤਕਾਰ ਕਰਨਾ)।
ਭਜੇ
ਭਜੇ, ਅਰਾਧੇ, ਚਿੰਤਨ ਕੀਤੇ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਭਜੁ (ਗ੍ਰਹਿਣ ਕਰਨਾ, ਅਨੁਸਰਣ ਕਰਨਾ, ਪਾਲਣ ਕਰਨਾ); ਸੰਸਕ੍ਰਿਤ - ਭਜ੍ (भज् - ਅਰਾਧਣਾ/ਪੂਜਣਾ, ਸਤਿਕਾਰ ਕਰਨਾ)।
More Examples for ਭਜੇ
ਭਜੈ
ਭਜਦਾ ਹੈਂ, ਅਰਾਧਦਾ ਹੈਂ; ਗੁਣਾਂ ਦਾ ਚਿੰਤਨ ਕਰਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਭਜੁ (ਗ੍ਰਹਿਣ ਕਰਨਾ, ਅਨੁਸਰਣ ਕਰਨਾ, ਪਾਲਣ ਕਰਨਾ); ਸੰਸਕ੍ਰਿਤ - ਭਜ੍ (भज् - ਅਰਾਧਣਾ/ਪੂਜਣਾ, ਸਤਿਕਾਰ ਕਰਨਾ)।
More Examples for ਭਜੈ
ਭਟਿਆਣੀ
ਭਟਿਆਣੀ, ਭੱਟ ਜਾਤ ਦੀ ਇਸਤਰੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਭਟਿਣੀ (ਭੱਟ ਜਾਤੀ ਦੀ ਇਸਤਰੀ/ਭਟਿਆਣੀ); ਅਪਭ੍ਰੰਸ਼ - ਭਟ; ਪ੍ਰਾਕ੍ਰਿਤ - ਭੱਟ; ਸੰਸਕ੍ਰਿਤ - ਭੱਟਹ (भट्ट: - ਭੱਟਾਂ ਦੀ ਰਲਵੀਂ-ਮਿਲਵੀਂ ਜਾਤ)।
More Examples for ਭਟਿਆਣੀ
ਭਠਿ
ਭੱਠੀ ਵਾਂਗ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਠੀ/ਭਠ (ਭੱਠੀ); ਲਹਿੰਦੀ - ਭੱਠ (ਭਠਿਆਰੇ ਦੀ ਭੱਠੀ), ਭੱਠੀ (ਆਵਾ, ਸ਼ਰਾਬ ਦੀ ਭੱਠੀ); ਬ੍ਰਜ - ਭਟ੍ਠੀ/ਭਟ੍ਟਿ (ਇਕ ਵਡਾ ਭਾਂਡਾ ਜਿਸ ਵਿਚ ਦਾਣੇ ਭੁੰਨੇ ਜਾਂਦੇ ਹਨ; ਸ਼ਰਾਬ ਦੀ ਭੱਠੀ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਭਟ੍ਠ; ਸੰਸਕ੍ਰਿਤ - ਭ੍ਰਸ਼੍ਟ੍ਰ (भ्रष्ट्र - ਤਲਣ ਵਾਲੀ ਕੜਾਹੀ/ਤਵਾ)।
More Examples for ਭਠਿ
ਭਣਾ
ਭਣਨਾ, ਕਹਿਣਾ, ਉਚਾਰਣਾ, ਜਪਣਾ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਭਣ; ਸੰਸਕ੍ਰਿਤ - ਭਣ੍ (भण् - ਉੱਚੀ ਬੋਲਣਾ, ਬੋਲਣਾ)।
More Examples for ਭਣਾ
ਭਣੈ
ਭਣਦਾ ਹੈ, ਕਹਿੰਦਾ ਹੈ, ਆਖਦਾ ਹੈ, ਕਥਨ ਕਰਦਾ ਹੈ, ਉਚਾਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਪੁਰਾਤਨ ਮਾਰਵਾੜੀ/ਬ੍ਰਜ - ਭਣੈ; ਅਪਭ੍ਰੰਸ਼/ਪ੍ਰਾਕ੍ਰਿਤ - ਭਣਇ; ਪਾਲੀ - ਭਣਤਿ (ਆਖਦਾ ਹੈ, ਦੱਸਦਾ ਹੈ); ਸੰਸਕ੍ਰਿਤ - ਭਣਤਿ (भणति - ਉੱਚੀ ਅਵਾਜ਼ ਨਾਲ ਬੁਲਾਉਂਦਾ ਹੈ, ਬੋਲਦਾ ਹੈ)।
More Examples for ਭਣੈ
ਭਤਾਰਾ
ਭਤਾਰ ਜੀ, ਪਤੀ ਜੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬੰਗਾਲੀ - ਭਾਤਾਰ; ਪੁਰਾਤਨ ਬੰਗਾਲੀ/ਆਸਾਮੀ/ਬ੍ਰਜ - ਭਤਾਰ (ਪਤੀ, ਮਾਲਕ); ਸਿੰਧੀ - ਭਤਾਰੁ; ਅਪਭ੍ਰੰਸ਼ - ਭੱਤਾਰ; ਪ੍ਰਾਕ੍ਰਿਤ/ਪਾਲੀ - ਭਟਰ; ਸੰਸਕ੍ਰਿਤ - ਭਰ੍ਤ੍ਰਿ (भर्तृ - ਪਤੀ)।
More Examples for ਭਤਾਰਾ
ਭਤਾਰੇ
ਭਤਾਰ ਦੇ, ਪਤੀ ਦੇ; ਪ੍ਰਭੂ-ਪਤੀ ਦੇ, ਪ੍ਰਭੂ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬੰਗਾਲੀ - ਭਾਤਾਰ; ਪੁਰਾਤਨ ਬੰਗਾਲੀ/ਆਸਾਮੀ/ਬ੍ਰਜ - ਭਤਾਰ (ਪਤੀ, ਮਾਲਕ); ਸਿੰਧੀ - ਭਤਾਰੁ; ਅਪਭ੍ਰੰਸ਼ - ਭੱਤਾਰ; ਪ੍ਰਾਕ੍ਰਿਤ/ਪਾਲੀ - ਭਟਰ; ਸੰਸਕ੍ਰਿਤ - ਭਰ੍ਤ੍ਰਿ (भर्तृ - ਪਤੀ)।
More Examples for ਭਤਾਰੇ
ਭਤਿ
(ਕਿਸ) ਭਾਂਤ, (ਕਿਸ) ਤਰ੍ਹਾਂ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਸਿੰਧੀ/ਅਪਭ੍ਰੰਸ਼ - ਭਾਂਤਿ (ਕਿਸਮ/ਵੰਨਗੀ); ਪ੍ਰਾਕ੍ਰਿਤ - ਭਾੱਤਿ (ਭਗਤੀ, ਪ੍ਰਬੰਧ, ਕਿਸਮ/ਵੰਨਗੀ); ਪਾਲੀ - ਭਾੱਤਿ (ਸੇਵਾ, ਭਗਤੀ); ਸੰਸਕ੍ਰਿਤ - ਭਕ੍ਤਿ (भक्ति - ਮਲਕੀਅਤ; ਪੂਜਾ, ਭਗਤੀ)।
More Examples for ਭਤਿ
ਭਬੵੰ
ਭਾਗਸ਼ਾਲੀ, ਭਾਗਾਂ ਵਾਲਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਭਵਯ (भव्य - ਹੋਣਾ, ਹੋਂਦ ਵਾਲਾ, ਮੌਜੂਦ; ਸਹੀ, ਸ਼ਾਨਦਾਰ; ਸ਼ੁਭ, ਭਾਗਾਂ ਵਾਲਾ/ਭਾਗਸ਼ਾਲੀ)।
More Examples for ਭਬੵੰ
ਭਰ
ਭਰੇ ਹਨ, ਭਰੇ ਹੋਏ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਰਨਾ; ਲਹਿੰਦੀ - ਭਰਣ; ਸਿੰਧੀ - ਭਰਣੁ (ਭਰਨਾ); ਪ੍ਰਾਕ੍ਰਿਤ - ਭਰਇ (ਸਹਾਰਾ ਦਿੰਦਾ ਹੈ, ਭਰਦਾ ਹੈ); ਪਾਲੀ - ਭਰਤਿ (ਸਹਿੰਦਾ ਹੈ, ਸਹਾਰਾ ਦਿੰਦਾ ਹੈ); ਸੰਸਕ੍ਰਿਤ - ਭਰਤਿ (भरति - ਸਹਿੰਦਾ ਹੈ, ਲਿਆਉਂਦਾ ਹੈ, ਰਖਦਾ ਹੈ; ਰਿਗਵੇਦ - ਭਰਦਾ ਹੈ)।
More Examples for ਭਰ
ਭਰਪੂਰਿ
ਭਰਪੂਰ, ਵਿਆਪਕ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਭਰਪੂਰ (ਪਰੀਪੂਰਨ); ਪ੍ਰਾਕ੍ਰਿਤ - ਭਰਪੂਰ (ਪੂਰੀ ਤਰ੍ਹਾਂ ਭਰਿਆ ਹੋਇਆ); ਸੰਸਕ੍ਰਿਤ - ਭਰ+ਪੂਰ੍ਣ (भर+पूर्ण - ਭਰਿਆ+ਪੂਰੀ ਤਰ੍ਹਾਂ, ਪੂਰੀ ਤਰ੍ਹਾਂ ਭਰਿਆ ਹੋਇਆ; ਪਾਲਨ ਪੋਸ਼ਨ ਕਰਨ ਵਾਲਾ)।
More Examples for ਭਰਪੂਰਿ
ਭਰਪੂਰੁ
ਭਰਪੂਰ ਹੈ, ਮੌਜੂਦ ਹੈ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਭਰਪੂਰ (ਪਰੀਪੂਰਨ); ਪ੍ਰਾਕ੍ਰਿਤ - ਭਰਪੂਰ (ਪੂਰੀ ਤਰ੍ਹਾਂ ਭਰਿਆ ਹੋਇਆ); ਸੰਸਕ੍ਰਿਤ - ਭਰ+ਪੂਰ੍ਣ (भर+पूर्ण - ਭਰਿਆ+ਪੂਰੀ ਤਰ੍ਹਾਂ, ਪੂਰੀ ਤਰ੍ਹਾਂ ਭਰਿਆ ਹੋਇਆ; ਪਾਲਣ ਪੋਸ਼ਣ ਕਰਨ ਵਾਲਾ)।
More Examples for ਭਰਪੂਰੁ
ਭਰਮ
ਭਰਮ, ਭੁਲੇਖੇ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਭਰਮ (ਭੁਲੇਖਾ); ਸੰਸਕ੍ਰਿਤ - ਭ੍ਰਮ (भ्रम - ਚਕਰ ਆਉਣਾ; ਗਲਤੀ)।
More Examples for ਭਰਮ
ਭਰਮਹਿ
ਭਰਮਦੇ ਹਨ, ਭਉਂਦੇ ਹਨ, ਭਟਕਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਰਮਣਾ (ਗਲਤ ਹੋਣਾ, ਸ਼ੱਕ/ਭਰਮ ਕਰਨਾ); ਬ੍ਰਜ - ਭਰਮਨਾ (ਭਰਮ ਅਧੀਨ ਹੋਣਾ; ਭਟਕਣਾ); ਸੰਸਕ੍ਰਿਤ - ਭ੍ਰਮਤਿ (भ्रमति - ਭ੍ਰਮਦਾ ਹੈ, ਘੁੰਮਦਾ ਹੈ)।
More Examples for ਭਰਮਹਿ
ਭਰਮਤ
ਭਰਮਦਾ ਫਿਰਿਆ, ਭਟਕਦਾ ਰਿਹਾ।
ਵਿਆਕਰਣ: ਸੰਜੁਕਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਬ੍ਰਜ - ਭਰਮਤ (ਭਰਮਦਾ/ਭਟਕਦਾ ਹੈ); ਸੰਸਕ੍ਰਿਤ - ਭ੍ਰਮਤਿ (भ्रमति - ਭ੍ਰਮਦਾ ਹੈ, ਘੁੰਮਦਾ ਹੈ) + ਬ੍ਰਜ - ਫਿਰਿਓ (ਫਿਰਿਆ); ਪ੍ਰਾਕ੍ਰਿਤ - ਫਿਰਅਇ (ਜਾਂਦਾ ਹੈ, ਵਾਪਸ ਆਉਂਦਾ ਹੈ/ਮੁੜਦਾ ਹੈ); ਸੰਸਕ੍ਰਿਤ - ਫਿਰਤਿ* (फिरति - ਚਲਦਾ ਹੈ, ਭਟਕਦਾ ਹੈ, ਮੁੜਦਾ ਹੈ)।
More Examples for ਭਰਮਤ
ਭਰਮਿ
ਭਰਮ ਨੇ, ਭੁਲੇਖੇ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਭਰਮ (ਭੁਲੇਖਾ); ਸੰਸਕ੍ਰਿਤ - ਭ੍ਰਮ (भ्रम - ਚੱਕਰ ਆਉਣਾ; ਗਲਤੀ)।
More Examples for ਭਰਮਿ
ਭਰਮਿਓਹੁ
ਭਰਮਿਆ ਹੈਂ, ਭਰਮ ਗਿਆ ਹੈਂ, ਭਟਕ ਗਿਆ ਹੈਂ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਰਮਣਾ (ਗਲਤ ਹੋਣਾ, ਸ਼ੱਕ/ਭਰਮ ਕਰਨਾ); ਬ੍ਰਜ - ਭਰਮਨਾ (ਭਰਮ ਅਧੀਨ ਹੋਣਾ; ਭਟਕਣਾ); ਸੰਸਕ੍ਰਿਤ - ਭ੍ਰਮਤਿ (भ्रमति - ਭ੍ਰਮਦਾ ਹੈ, ਘੁੰਮਦਾ ਹੈ)।
More Examples for ਭਰਮਿਓਹੁ
ਭਰਮੁ
ਭਰਮ, ਭੁਲੇਖਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਭਰਮ (ਭੁਲੇਖਾ); ਸੰਸਕ੍ਰਿਤ - ਭ੍ਰਮ (भ्रम - ਚੱਕਰ ਆਉਣਾ; ਗਲਤੀ)।
More Examples for ਭਰਮੁ
ਭਰਮੇ
ਭਰਮ ਕਾਰਣ, ਭੁਲੇਖੇ ਕਾਰਣ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਭਰਮ (ਭੁਲੇਖਾ); ਸੰਸਕ੍ਰਿਤ - ਭ੍ਰਮ (भ्रम - ਚੱਕਰ ਆਉਣਾ; ਗਲਤੀ)।
More Examples for ਭਰਮੇ
ਭਰਮੈ
ਭਰਮ ਵਿਚ, ਭੁਲੇਖੇ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਭਰਮ (ਭੁਲੇਖਾ); ਸੰਸਕ੍ਰਿਤ - ਭ੍ਰਮ (भ्रम - ਚਕਰ ਆਉਣਾ; ਗਲਤੀ)।
More Examples for ਭਰਮੈ
ਭਰਾਤੀ
ਭਟਕਣਾ; ਭਰਾਂਤੀ, ਗਲਤ-ਫਹਿਮੀ, ਭਰਮ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਭ੍ਰਾਂਤੀ/ਭਰਾਂਤੀ/ਭਰਾਤੀ; ਸੰਸਕ੍ਰਿਤ - ਭ੍ਰਾਂਤਿ (भ्रान्ति - ਭਟਕਣਾ, ਭੁੱਲ, ਭਰਮ)।
More Examples for ਭਰਾਤੀ
ਭਰਾਂਦਿ
ਭ੍ਰਾਂਤਿ/ਭ੍ਰਾਂਤੀ, ਭਟਕਣਾ, ਭਰਮ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਭ੍ਰਾਂਤੀ/ਭਰਾਂਤੀ/ਭਰਾਤੀ; ਸੰਸਕ੍ਰਿਤ - ਭ੍ਰਾਂਤਿ (भ्रान्ति - ਭਟਕਣਾ, ਭੁੱਲ, ਭਰਮ)।
More Examples for ਭਰਾਂਦਿ
ਭਰਿ
ਭਰ (ਜੋਬਨ) ਕਾਰਣ, ਭਰ (ਜੁਆਨੀ) ਕਾਰਣ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਰ (ਬਹੁਤ), ਭਰਿ (ਕੁਲੀ ਦਾ ਭਾਰ); ਲਹਿੰਦੀ - ਭਰਿ (ਭਾਰੀ ਬੋਝ); ਸਿੰਧੀ - ਭਰਿ/ਭਰੁ (ਪੂਰਨਤਾ); ਪ੍ਰਾਕ੍ਰਿਤ - ਭਰ (ਬੋਝ/ਭਾਰ, ਪੂਰਨਤਾ); ਸੰਸਕ੍ਰਿਤ - ਭਰ (भर - ਲੈ ਜਾਣਾ, ਦੂਰ ਲੈ ਜਾਣਾ, ਲੁੱਟ; ਵਜਨ, ਭਾਰ)।
More Examples for ਭਰਿ
ਭਰਿਆ
ਭਰਿਆ, ਭਰਿਆ ਹੋਇਆ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਸਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਰਨਾ; ਲਹਿੰਦੀ - ਭਰਣ; ਸਿੰਧੀ - ਭਰਣੁ (ਭਰਨਾ); ਪ੍ਰਾਕ੍ਰਿਤ - ਭਰਇ (ਸਹਾਰਾ ਦਿੰਦਾ ਹੈ, ਭਰਦਾ ਹੈ); ਪਾਲੀ - ਭਰਤਿ (ਸਹਿੰਦਾ ਹੈ, ਸਹਾਰਾ ਦਿੰਦਾ ਹੈ); ਸੰਸਕ੍ਰਿਤ - ਭਰਤਿ (भरति - ਸਹਿੰਦਾ ਹੈ, ਲਿਆਉਂਦਾ ਹੈ, ਰਖਦਾ ਹੈ; ਰਿਗਵੇਦ - ਭਰਦਾ ਹੈ)।
More Examples for ਭਰਿਆ
ਭਰਿਆ
ਭਰਿਆ, ਭਰਿਆ ਹੋਇਆ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਮੈ ਦਾ), ਕਰਤਾ ਕਾਰਕ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਰਨਾ; ਲਹਿੰਦੀ - ਭਰਣ; ਸਿੰਧੀ - ਭਰਣੁ (ਭਰਨਾ); ਪ੍ਰਾਕ੍ਰਿਤ - ਭਰਇ (ਸਹਾਰਾ ਦਿੰਦਾ ਹੈ, ਭਰਦਾ ਹੈ); ਪਾਲੀ - ਭਰਤਿ (ਸਹਿੰਦਾ ਹੈ, ਸਹਾਰਾ ਦਿੰਦਾ ਹੈ); ਸੰਸਕ੍ਰਿਤ - ਭਰਤਿ (भरति - ਸਹਿੰਦਾ ਹੈ, ਲਿਆਉਂਦਾ ਹੈ, ਰਖਦਾ ਹੈ; ਰਿਗਵੇਦ - ਭਰਦਾ ਹੈ)।
ਭਰਿਸਟੁ
ਭ੍ਰਿਸ਼ਟ, ਅਪਵਿੱਤਰ, ਪਲੀਤ, ਗੰਦਾ।
ਵਿਆਕਰਣ: ਵਿਸ਼ੇਸ਼ਣ (ਥਾਨ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਭ੍ਰਸਟ (ਅਪਵਿੱਤਰ, ਮਲੀਨ); ਸੰਸਕ੍ਰਿਤ - ਭ੍ਰਿਸ਼੍ਟ (भृष्ट - ਡਿੱਗਿਆ ਹੋਇਆ, ਹੇਠਾਂ ਡਿੱਗਿਆ ਹੋਇਆ; ਬਰਬਾਦ ਹੋਇਆ, ਗੁਆਚਿਆ ਹੋਇਆ, ਗਿਆ ਹੋਇਆ)।
More Examples for ਭਰਿਸਟੁ
ਭਰੀ
ਭਰੀ ਗਈ, ਭਰ ਗਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਰਨਾ (ਭਰਨਾ); ਲਹਿੰਦੀ - ਭਰਣ; ਸਿੰਧੀ - ਭਰਣੁ (ਭਰਨਾ); ਪ੍ਰਾਕ੍ਰਿਤ - ਭਰਇ (ਸਹਿਯੋਗ ਕਰਦਾ ਹੈ, ਭਰਦਾ ਹੈ); ਪਾਲੀ - ਭਰਤਿ (ਭਰਦਾ ਹੈ, ਸਹਿਯੋਗ ਕਰਦਾ ਹੈ); ਸੰਸਕ੍ਰਿਤ - ਭਰਤਿ (भरति - ਭਰਦਾ ਹੈ, ਲਿਆਉਂਦਾ ਹੈ, ਰਖਦਾ ਹੈ)।
More Examples for ਭਰੀ
ਭਰੀਐ
ਭਰ ਜਾਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਰਨਾ; ਲਹਿੰਦੀ - ਭਰਣ; ਸਿੰਧੀ - ਭਰਣੁ (ਭਰਨਾ); ਪ੍ਰਾਕ੍ਰਿਤ - ਭਰਇ (ਸਹਾਰਾ ਦਿੰਦਾ ਹੈ, ਭਰਦਾ ਹੈ); ਪਾਲੀ - ਭਰਤਿ (ਸਹਿੰਦਾ ਹੈ, ਸਹਾਰਾ ਦਿੰਦਾ ਹੈ); ਸੰਸਕ੍ਰਿਤ - ਭਰਤਿ (भरति - ਸਹਿੰਦਾ ਹੈ, ਲਿਆਉਂਦਾ ਹੈ, ਰੱਖਦਾ ਹੈ; ਰਿਗਵੇਦ - ਭਰਦਾ ਹੈ)।
More Examples for ਭਰੀਐ
ਭਰੇ
ਭਰਦਾ ਹੈ, ਭਰ ਦਿੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਰਨਾ (ਭਰਨਾ); ਲਹਿੰਦੀ - ਭਰਣ; ਸਿੰਧੀ - ਭਰਣੁ (ਭਰਨਾ); ਪ੍ਰਾਕ੍ਰਿਤ - ਭਰਇ (ਸਹਿਯੋਗ ਕਰਦਾ ਹੈ, ਭਰਦਾ ਹੈ); ਪਾਲੀ - ਭਰਤਿ (ਭਰਦਾ ਹੈ, ਸਹਿਯੋਗ ਕਰਦਾ ਹੈ); ਸੰਸਕ੍ਰਿਤ - ਭਰਤਿ (भरति - ਭਰਦਾ ਹੈ, ਲਿਆਉਂਦਾ ਹੈ, ਰਖਦਾ ਹੈ)।
More Examples for ਭਰੇ
ਭਲਾ
ਭਲਾ, ਚੰਗਾ; ਪਿਆਰਾ, ਸੁਲਖਣਾ, ਸ਼ੁਭ।
ਵਿਆਕਰਣ: ਵਿਸ਼ੇਸ਼ਣ (ਸੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਭਲਾ (ਚੰਗਾ); ਸਿੰਧੀ - ਭਲੁ/ਭਲੋ (ਨੇਕੀ, ਚੰਗਾ; ਲਾਭ); ਅਪਭ੍ਰੰਸ਼ - ਭਲ (ਨੇਕ, ਚੰਗਾ); ਪ੍ਰਾਕ੍ਰਿਤ - ਭੱਲ/ਭੱਲਯ (ਚੰਗਾ); ਸੰਸਕ੍ਰਿਤ - ਭੱਲ (भल्ल - ਸ਼ੁਭ)।
More Examples for ਭਲਾ
ਭਲਾ
ਭਲਾ, ਚੰਗਾ; ਪਿਆਰਾ, ਸੁਲਖਣਾ, ਸ਼ੁਭ।
ਵਿਆਕਰਣ: ਵਿਸ਼ੇਸ਼ਣ (‘ਸੁ’ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਭਲਾ (ਚੰਗਾ); ਸਿੰਧੀ - ਭਲੁ/ਭਲੋ (ਨੇਕੀ, ਚੰਗਾ; ਲਾਭ); ਅਪਭ੍ਰੰਸ਼ - ਭਲ (ਨੇਕ, ਚੰਗਾ); ਪ੍ਰਾਕ੍ਰਿਤ - ਭੱਲ/ਭੱਲਯ (ਚੰਗਾ); ਸੰਸਕ੍ਰਿਤ - ਭੱਲ (भल्ल - ਸ਼ੁਭ)।
ਭਲਾ
ਭਲਾ, ਚੰਗਾ; ਪਿਆਰਾ, ਸੁਲਖਣਾ, ਸ਼ੁਭ।
ਵਿਆਕਰਣ: ਵਿਸ਼ੇਸ਼ਣ (ਸੋ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਭਲਾ (ਚੰਗਾ); ਸਿੰਧੀ - ਭਲੁ/ਭਲੋ (ਨੇਕੀ, ਚੰਗਾ; ਲਾਭ); ਅਪਭ੍ਰੰਸ਼ - ਭਲ (ਨੇਕ, ਚੰਗਾ); ਪ੍ਰਾਕ੍ਰਿਤ - ਭੱਲ/ਭੱਲਯ (ਚੰਗਾ); ਸੰਸਕ੍ਰਿਤ - ਭੱਲ (भल्ल - ਸ਼ੁਭ)।
ਭਲਾ
ਭਲਾ, ਚੰਗਾ; ਪਿਆਰਾ, ਸੁਲਖਣਾ, ਸ਼ੁਭ।
ਵਿਆਕਰਣ: ਵਿਸ਼ੇਸ਼ਣ (ਮਾਹ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਭਲਾ (ਚੰਗਾ); ਸਿੰਧੀ - ਭਲੁ/ਭਲੋ (ਨੇਕੀ, ਚੰਗਾ; ਲਾਭ); ਅਪਭ੍ਰੰਸ਼ - ਭਲ (ਨੇਕ, ਚੰਗਾ); ਪ੍ਰਾਕ੍ਰਿਤ - ਭੱਲ/ਭੱਲਯ (ਚੰਗਾ); ਸੰਸਕ੍ਰਿਤ - ਭੱਲ (भल्ल - ਸ਼ੁਭ)।
ਭਲਾ
ਭਲਾ, ਚੰਗਾ; ਪਿਆਰਾ, ਸੁਲਖਣਾ, ਸ਼ੁਭ।
ਵਿਆਕਰਣ: ਵਿਸ਼ੇਸ਼ਣ (ਸੋਈ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਭਲਾ (ਚੰਗਾ); ਸਿੰਧੀ - ਭਲੁ/ਭਲੋ (ਨੇਕੀ, ਚੰਗਾ; ਲਾਭ); ਅਪਭ੍ਰੰਸ਼ - ਭਲ (ਨੇਕ, ਚੰਗਾ); ਪ੍ਰਾਕ੍ਰਿਤ - ਭੱਲ/ਭੱਲਯ (ਚੰਗਾ); ਸੰਸਕ੍ਰਿਤ - ਭੱਲ (भल्ल - ਸ਼ੁਭ)।
ਭਲਾ
ਭਲਾ, ਚੰਗਾ; ਪਿਆਰਾ, ਸੁਲਖਣਾ, ਸ਼ੁਭ।
ਵਿਆਕਰਣ: ਵਿਸ਼ੇਸ਼ਣ (ਵੈਸਾਖੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਭਲਾ (ਚੰਗਾ); ਸਿੰਧੀ - ਭਲੁ/ਭਲੋ (ਨੇਕੀ, ਚੰਗਾ; ਲਾਭ); ਅਪਭ੍ਰੰਸ਼ - ਭਲ (ਨੇਕ, ਚੰਗਾ); ਪ੍ਰਾਕ੍ਰਿਤ - ਭੱਲ/ਭੱਲਯ (ਚੰਗਾ); ਸੰਸਕ੍ਰਿਤ - ਭੱਲ (भल्ल - ਸ਼ੁਭ)।
ਭਲਾ
ਭਲਾ, ਚੰਗਾ; ਪਿਆਰਾ, ਸੁਲਖਣਾ, ਸ਼ੁਭ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਲਹਿੰਦੀ - ਭਲਾ (ਚੰਗਾ); ਸਿੰਧੀ - ਭਲੁ/ਭਲੋ (ਨੇਕੀ, ਚੰਗਾ; ਲਾਭ); ਅਪਭ੍ਰੰਸ਼ - ਭਲ (ਨੇਕ, ਚੰਗਾ); ਪ੍ਰਾਕ੍ਰਿਤ - ਭੱਲ/ਭੱਲਯ (ਚੰਗਾ); ਸੰਸਕ੍ਰਿਤ - ਭੱਲ (भल्ल - ਸ਼ੁਭ)।
ਭਲਾ ਕਰਿ
ਭਲਾ ਕਰ, ਚੰਗਾ ਕਰ।
ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਭਲਾ (ਚੰਗਾ); ਸਿੰਧੀ - ਭਲੁ/ਭਲੋ (ਨੇਕੀ, ਚੰਗਾ; ਲਾਭ); ਅਪਭ੍ਰੰਸ਼ - ਭਲ (ਨੇਕ, ਚੰਗਾ); ਪ੍ਰਾਕ੍ਰਿਤ - ਭੱਲ/ਭੱਲਯ (ਚੰਗਾ); ਸੰਸਕ੍ਰਿਤ - ਭੱਲ (भल्ल - ਸ਼ੁਭ) + ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕੰਮ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਭਲਾ ਕਰਿ
ਭਲੀ
ਭਲੀ, ਚੰਗੀ, ਨੇਕ।
ਵਿਆਕਰਣ: ਵਿਸ਼ੇਸ਼ਣ (ਕਾਰ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਭਲਾ (ਚੰਗਾ); ਸਿੰਧੀ - ਭਲੁ/ਭਲੋ (ਨੇਕੀ, ਚੰਗਾ; ਲਾਭ); ਅਪਭ੍ਰੰਸ਼ - ਭਲ (ਨੇਕ, ਚੰਗਾ); ਪ੍ਰਾਕ੍ਰਿਤ - ਭੱਲ/ਭੱਲਯ (ਚੰਗਾ); ਸੰਸਕ੍ਰਿਤ - ਭੱਲ (भल्ल - ਸ਼ੁਭ)।
More Examples for ਭਲੀ
ਭਲੀ
ਭਲੀ, ਚੰਗੀ, ਨੇਕ।
ਵਿਆਕਰਣ: ਵਿਸ਼ੇਸ਼ਣ (ਰੀਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਭਲਾ (ਚੰਗਾ); ਸਿੰਧੀ - ਭਲੁ/ਭਲੋ (ਨੇਕੀ, ਚੰਗਾ; ਲਾਭ); ਅਪਭ੍ਰੰਸ਼ - ਭਲ (ਨੇਕ, ਚੰਗਾ); ਪ੍ਰਾਕ੍ਰਿਤ - ਭੱਲ/ਭੱਲਯ (ਚੰਗਾ); ਸੰਸਕ੍ਰਿਤ - ਭੱਲ (भल्ल - ਸ਼ੁਭ)।
ਭਵ
ਹੇ ਭਵ-ਖੰਡਨ! ਹੇ ਆਵਾ-ਗਵਨ ਨਿਵਾਰਣਹਾਰ! ਹੇ ਜਨਮ ਮਰਨ ਦੇ ਦੁਖ ਦੂਰ ਕਰਨ ਵਾਲੇ ਹਰੀ; ਹੇ ਮੁਕਤ ਕਰਨ ਵਾਲੇ ਹਰੀ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਭਵਖੰਡਨ (ਜਨਮ-ਮਰਨ ਦੇ ਦੁਖ ਨੂੰ ਨਸ਼ਟ ਕਰਨ ਵਾਲਾ); ਸੰਸਕ੍ਰਿਤ - ਭਵ+ਖੰਡਨ (भव+खण्डन - ਜਨਮ/ਜੂਨ+ਨਸ਼ਟ ਕਰਨ ਵਾਲਾ, ਤੋੜਣ ਵਾਲਾ)।
More Examples for ਭਵ
ਭਵਹਿ
ਭਉਂਦਾ ਹੈਂ, ਭਟਕਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਉਣਾ; ਲਹਿੰਦੀ - ਭਵਣ; ਸਿੰਧੀ - ਭਵਣੁ/ਭਉਣੁ (ਘੁੰਮਣਾ, ਭਉਣਾ); ਪ੍ਰਾਕ੍ਰਿਤ - ਭਮਇ; ਪਾਲੀ - ਭਮਤਿ; ਸੰਸਕ੍ਰਿਤ - ਭ੍ਰਮਤਿ (भ्रमति - ਇਧਰ ਉਧਰ ਭਉਂਦਾ ਹੈ, ਘੁੰਮਦਾ ਹੈ, ਭਟਕਦਾ ਹੈ)।
More Examples for ਭਵਹਿ
ਭਵਜਲਿ
ਭਵਜਲ ਵਿਚ, ਸੰਸਾਰ-ਸਮੁੰਦਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਭਵਜਲ (ਸੰਸਾਰ-ਸਮੁੰਦਰ); ਸੰਸਕ੍ਰਿਤ - ਭਵ+ਜਲਮ੍ (भव+जलम् - ਸੰਸਾਰਕ ਹੋਂਦ ਰੂਪੀ ਜਲ/ਸਮੁੰਦਰ)।
More Examples for ਭਵਜਲਿ
ਭਵਜਲੁ
ਭਵਜਲ, ਸੰਸਾਰ-ਸਮੁੰਦਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਭਵਜਲ (ਸੰਸਾਰ-ਸਮੁੰਦਰ); ਸੰਸਕ੍ਰਿਤ - ਭਵ+ਜਲਮ੍ (भव+जलम् - ਸੰਸਾਰਕ ਹੋਂਦ ਰੂਪੀ ਜਲ/ਸਮੁੰਦਰ)।
More Examples for ਭਵਜਲੁ
ਭਵਜਲੁ
ਭਵਜਲ, ਸੰਸਾਰ-ਸਮੁੰਦਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਭਵਜਲ (ਸੰਸਾਰ-ਸਮੁੰਦਰ); ਸੰਸਕ੍ਰਿਤ - ਭਵ+ਜਲਮ੍ (भव+जलम् - ਸੰਸਾਰਕ ਹੋਂਦ ਰੂਪੀ ਜਲ/ਸਮੁੰਦਰ)।
ਭਵਣ
ਭਵਨਾਂ (ਵਿਚ), ਲੋਕਾਂ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ/ਅਵਧੀ/ਭੋਜਪੁਰੀ - ਭਵਨ; ਬ੍ਰਜ - ਭਵਣ/ਭਵਨ; ਪ੍ਰਾਕ੍ਰਿਤ - ਭਵਣ; ਪਾਲੀ - ਭਵਨ; ਸੰਸਕ੍ਰਿਤ - ਭਵਨਮ੍ (भवनम् - ਘਰ, ਮਕਾਨ, ਹਵੇਲੀ/ਮਹਲ, ਭਵਨ)।
More Examples for ਭਵਣ
ਭਵਰੁ
ਭਵਰਾ/ਭਉਰਾ/ਭੌਰਾ।
ਵਿਆਕਰਣ: ਵਿਸ਼ੇਸ਼ਣ (ਮਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਭਉਰ; ਸਿੰਧੀ/ਅਪਭ੍ਰੰਸ਼ - ਭਉਰੁ; ਲਹਿੰਦੀ - ਭਵਰ; ਪ੍ਰਾਕ੍ਰਿਤ/ਪਾਲੀ - ਭੰਵਰ; ਸੰਸਕ੍ਰਿਤ - ਭ੍ਰਮਰ੍ (भ्रमर् - ਭੌਰਾ)।
More Examples for ਭਵਰੁ
ਭਵਿ ਭਵਿ
ਭਉਂ-ਭਉਂ ਕੇ, ਘੁੰਮ-ਘੁੰਮ ਕੇ, ਫਿਰ-ਫਿਰ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਭਉਣਾ; ਲਹਿੰਦੀ - ਭਵਣ; ਸਿੰਧੀ - ਭਵਣੁ/ਭਉਣੁ (ਘੁੰਮਣਾ, ਭਉਣਾ); ਪ੍ਰਾਕ੍ਰਿਤ - ਭਮਇ; ਪਾਲੀ - ਭਮਤਿ; ਸੰਸਕ੍ਰਿਤ - ਭ੍ਰਮਤਿ (भ्रमति - ਇਧਰ ਉਧਰ ਭਉਂਦਾ ਹੈ, ਘੁੰਮਦਾ ਹੈ, ਭਟਕਦਾ ਹੈ)।
More Examples for ਭਵਿ ਭਵਿ
ਭਵਿਓਮੑਿ
ਭਵਿਆਂ ਹਾਂ ਮੈਂ, ਭਉਂ ਆਇਆ ਹਾਂ ਮੈਂ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਉਣਾ; ਲਹਿੰਦੀ - ਭਵਣ; ਸਿੰਧੀ - ਭਵਣੁ/ਭਉਣੁ (ਘੁੰਮਣਾ, ਭਉਣਾ); ਪ੍ਰਾਕ੍ਰਿਤ - ਭਮਇ; ਪਾਲੀ - ਭਮਤਿ; ਸੰਸਕ੍ਰਿਤ - ਭ੍ਰਮਤਿ (भ्रमति - ਇਧਰ ਉਧਰ ਭਉਂਦਾ ਹੈ, ਘੁੰਮਦਾ ਹੈ, ਭਟਕਦਾ ਹੈ)।
More Examples for ਭਵਿਓਮੑਿ
ਭਵਿਆ
ਭਉਂਦਾ ਰਿਹਾ ਹੈ, ਫਿਰਦਾ ਰਿਹਾ ਹੈ, ਘੁੰਮਦਾ ਰਿਹਾ ਹੈ, ਭਟਕਦਾ ਰਿਹਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਉਣਾ; ਲਹਿੰਦੀ - ਭਵਣ; ਸਿੰਧੀ - ਭਵਣੁ/ਭਉਣੁ (ਘੁੰਮਣਾ, ਭਉਣਾ); ਪ੍ਰਾਕ੍ਰਿਤ - ਭਮਇ; ਪਾਲੀ - ਭਮਤਿ; ਸੰਸਕ੍ਰਿਤ - ਭ੍ਰਮਤਿ (भ्रमति - ਇਧਰ ਉਧਰ ਭਉਂਦਾ ਹੈ, ਘੁੰਮਦਾ ਹੈ, ਭਟਕਦਾ ਹੈ)।
More Examples for ਭਵਿਆ
ਭਾਉ
ਭਾਵਾਂ/ਮਨੋਭਾਵਾਂ ਨੂੰ, ਵਲਵਲਿਆਂ ਨੂੰ
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਸਿੰਧੀ/ਅਪਭ੍ਰੰਸ਼ - ਭਾਉ; ਪ੍ਰਾਕ੍ਰਿਤ - ਭਾਵ; ਸੰਸਕ੍ਰਿਤ - ਭਾਵ (भाव - ਪ੍ਰੇਮ, ਸਨੇਹ)।
More Examples for ਭਾਉ
ਭਾਇ
ਭਾਉ ਵਿਚ, ਪ੍ਰੇਮ ਵਿਚ, ਪਿਆਰ ਵਿਚ; ਭਾਵਨਾ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ/ਅਪਭ੍ਰੰਸ਼ - ਭਾਉ; ਪ੍ਰਾਕ੍ਰਿਤ - ਭਾਵ; ਸੰਸਕ੍ਰਿਤ - ਭਾਵ (भाव - ਪ੍ਰੇਮ, ਸਨੇਹ)।
More Examples for ਭਾਇ
ਭਾਇਓ
ਭਾਇਆ, ਚੰਗਾ ਲੱਗਾ, ਪਿਆਰਾ ਲੱਗਾ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਭਾਯੋ (ਭਾਇਆ, ਚੰਗਾ ਲਗਾ); ਅਪਭ੍ਰੰਸ਼ - ਭਾਯਅ; ਪ੍ਰਾਕ੍ਰਿਤ - ਭਾਵਇ (ਪਸੰਦ ਕਰਦਾ ਹੈ); ਸੰਸਕ੍ਰਿਤ - ਭਾਪਯਤੇ (भापयते - ਚਮਕਦਾ ਹੈ)।
More Examples for ਭਾਇਓ
ਭਾਇਆ
ਭਾਵੇਗਾ, ਚੰਗਾ ਲਗੇਗਾ, ਪਿਆਰਾ ਲਗੇਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਾਉਣਾ (ਵਧੀਆ ਹੋਣਾ/ਚੰਗਾ ਲਗਣਾ); ਸਿੰਧੀ - ਭਾਇਣੁ (ਪਸੰਦ ਕਰਨਾ); ਅਪਭ੍ਰੰਸ਼ - ਭਾਯਅ; ਪ੍ਰਾਕ੍ਰਿਤ - ਭਾਵਇ (ਪਸੰਦ ਕਰਦਾ ਹੈ); ਸੰਸਕ੍ਰਿਤ - ਭਾਪਯਤੇ (भापयते - ਚਮਕਦਾ ਹੈ)।
More Examples for ਭਾਇਆ
ਭਾਈ
ਭਾਈ, ਭਰਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਾਈ; ਸਿੰਧੀ - ਭਾਉ/ਭਾਈ; ਅਪਭ੍ਰੰਸ਼ - ਭਾਇ/ਭਾਇਯ/ਭਾਉ; ਪ੍ਰਾਕ੍ਰਿਤ - ਭਾਆ/ਭਾਇ/ਭਾਇਅ/ਭਾਉ/ਭਾਉਅ; ਪਾਲੀ - ਭਾਤਾ/ਭਾਤਿਕ/ਭਾਤਿਯ; ਸੰਸਕ੍ਰਿਤ - ਭ੍ਰਾਤ੍ਰਿ (भ्रातृ - ਸਹੋਦਰ, ਭਰਾ)।
More Examples for ਭਾਈ
ਭਾਈ
ਭਾਈ, ਭਰਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਾਈ; ਸਿੰਧੀ - ਭਾਉ/ਭਾਈ; ਅਪਭ੍ਰੰਸ਼ - ਭਾਇ/ਭਾਇਯ/ਭਾਉ; ਪ੍ਰਾਕ੍ਰਿਤ - ਭਾਆ/ਭਾਇ/ਭਾਇਅ/ਭਾਉ/ਭਾਉਅ; ਪਾਲੀ - ਭਾਤਾ/ਭਾਤਿਕ/ਭਾਤਿਯ; ਸੰਸਕ੍ਰਿਤ - ਭ੍ਰਾਤ੍ਰਿ (भ्रातृ - ਸਹੋਦਰ, ਭਰਾ)।
ਭਾਈ
ਭਾਈ, ਭਰਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਾਈ; ਸਿੰਧੀ - ਭਾਉ/ਭਾਈ; ਅਪਭ੍ਰੰਸ਼ - ਭਾਇ/ਭਾਇਯ/ਭਾਉ; ਪ੍ਰਾਕ੍ਰਿਤ - ਭਾਆ/ਭਾਇ/ਭਾਇਅ/ਭਾਉ/ਭਾਉਅ; ਪਾਲੀ - ਭਾਤਾ/ਭਾਤਿਕ/ਭਾਤਿਯ; ਸੰਸਕ੍ਰਿਤ - ਭ੍ਰਾਤ੍ਰਿ (भ्रातृ - ਸਹੋਦਰ, ਭਰਾ)।
ਭਾਈ
ਹੇ ਭਾਈ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਾਈ; ਸਿੰਧੀ - ਭਾਉ/ਭਾਈ; ਅਪਭ੍ਰੰਸ਼ - ਭਾਇ/ਭਾਇਯ/ਭਾਉ; ਪ੍ਰਾਕ੍ਰਿਤ - ਭਾਆ/ਭਾਇ/ਭਾਇਅ/ਭਾਉ/ਭਾਉਅ; ਪਾਲੀ - ਭਾਤਾ/ਭਾਤਿਕ/ਭਾਤਿਯ; ਸੰਸਕ੍ਰਿਤ - ਭ੍ਰਾਤ੍ਰਿ (भ्रातृ - ਸਹੋਦਰ, ਭਰਾ)।
ਭਾਈਆ
ਭਾਈਆਂ (ਬਿਨਾਂ), ਭਰਾਵਾਂ (ਬਿਨਾਂ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਾਈ; ਸਿੰਧੀ - ਭਾਉ/ਭਾਈ; ਅਪਭ੍ਰੰਸ਼ - ਭਾਇ/ਭਾਇਯ/ਭਾਉ; ਪ੍ਰਾਕ੍ਰਿਤ - ਭਾਆ/ਭਾਇ/ਭਾਇਅ/ਭਾਉ/ਭਾਉਅ; ਪਾਲੀ - ਭਾਤਾ/ਭਾਤਿਕ/ਭਾਤਿਯ; ਸੰਸਕ੍ਰਿਤ - ਭ੍ਰਾਤ੍ਰਿ (भ्रातृ - ਸਹੋਦਰ, ਭਰਾ)।
More Examples for ਭਾਈਆ
ਭਾਈਆਂ
ਭਾਈਆਂ ਨੇ, ਭਰਾਵਾਂ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਾਈ; ਸਿੰਧੀ - ਭਾਉ/ਭਾਈ; ਅਪਭ੍ਰੰਸ਼ - ਭਾਇ/ਭਾਇਯ/ਭਾਉ; ਪ੍ਰਾਕ੍ਰਿਤ - ਭਾਆ/ਭਾਇ/ਭਾਇਅ/ਭਾਉ/ਭਾਉਅ; ਪਾਲੀ - ਭਾਤਾ/ਭਾਤਿਕ/ਭਾਤਿਯ; ਸੰਸਕ੍ਰਿਤ - ਭ੍ਰਾਤ੍ਰਿ (भ्रातृ - ਸਹੋਦਰ, ਭਰਾ)।
More Examples for ਭਾਈਆਂ
ਭਾਏ
ਭਾਏ ਹਨ, ਭਾ ਗਏ ਹਨ, ਚੰਗੇ ਲੱਗੇ ਹਨ, ਪਿਆਰੇ ਲੱਗੇ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਾਉਣਾ (ਵਧੀਆ ਹੋਣਾ/ਚੰਗਾ ਲਗਣਾ); ਸਿੰਧੀ - ਭਾਇਣੁ (ਪਸੰਦ ਕਰਨਾ); ਅਪਭ੍ਰੰਸ਼ - ਭਾਯਅ; ਪ੍ਰਾਕ੍ਰਿਤ - ਭਾਵਇ (ਪਸੰਦ ਕਰਦਾ ਹੈ); ਸੰਸਕ੍ਰਿਤ - ਭਾਪਯਤੇ (भापयते - ਚਮਕਦਾ ਹੈ)।
More Examples for ਭਾਏ
ਭਾਖਿਓ
ਭਾਖਿਆ ਹੈ, ਬੋਲਿਆ ਹੈ, ਆਖਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਭਾਖਯੋ (ਆਖਿਆ); ਪ੍ਰਾਕ੍ਰਿਤ - ਭਾਸਅਇ; ਪਾਲੀ - ਭਾਸਤਿ (ਬੋਲਦਾ ਹੈ, ਬੁਲਾਉਂਦਾ ਹੈ); ਸੰਸਕ੍ਰਿਤ - ਭਾਸ਼ਤੇ (भाषते - ਬੋਲਦਾ ਹੈ, ਕਹਿੰਦਾ ਹੈ)।
More Examples for ਭਾਖਿਓ
ਭਾਖੈ
ਭਾਖਦਾ ਹੈ, ਬੋਲਦਾ ਹੈ, ਉਚਾਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਭਾਖੈ (ਕਹਿੰਦਾ ਹੈ, ਸੱਦਦਾ ਹੈ); ਸੰਸਕ੍ਰਿਤ - ਭਾਸ਼ਤੇ (भाषते - ਬੋਲਦਾ ਹੈ, ਕਹਿੰਦਾ ਹੈ)।
More Examples for ਭਾਖੈ
ਭਾਗ
ਭਾਗਾਂ ਨਾਲ, ਨਸੀਬਾਂ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬੰਗਾਲੀ/ਆਸਾਮੀ/ਲਹਿੰਦੀ - ਭਾਗ; ਸਿੰਧੀ - ਭਾਗੁ (ਭਾਗ); ਪ੍ਰਾਕ੍ਰਿਤ - ਭੱਗ (ਚੰਗਾ ਭਾਗ); ਪਾਲੀ - ਭਾਗਯ (ਨਸੀਬ); ਸੰਸਕ੍ਰਿਤ - ਭਾਗਯ (भाग्य - ਭਾਗਸ਼ਾਲੀ, ਭਾਗ/ਨਸੀਬ)।
More Examples for ਭਾਗ
ਭਾਗਾ
ਭੱਜ ਗਏ; ਨਿਕਲ ਗਏ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਭਾਗਾ (ਭੱਜ ਗਿਆ), ਭਾਗੀ (ਭੱਜ ਗਈ); ਮਾਰਵਾੜੀ/ਅਪਭ੍ਰੰਸ਼ - ਭਾਗਇ (ਭੱਜਦਾ ਹੈ); ਪ੍ਰਾਕ੍ਰਿਤ - ਭੱਗ (ਟੁਟਾ ਹੋਇਆ; ਦੌੜਿਆ ਹੋਇਆ); ਸੰਸਕ੍ਰਿਤ - ਭਗ੍ਨ (भग्न - ਟੁਟਾ ਹੋਇਆ, ਪਾਟਾ ਹੋਇਆ, ਹਾਰਿਆ ਹੋਇਆ, ਗਵਾਚਾ ਹੋਇਆ)।
More Examples for ਭਾਗਾ
ਭਾਗਿ
ਭਾਗ ਰਾਹੀਂ; ਗੁਰੂ ਦੀ ਕਿਰਪਾ ਰਾਹੀਂ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਭਾਗ; ਸੰਸਕ੍ਰਿਤ - ਭਾਗਹ (भाग: - ਕਿਸਮਤ)।
More Examples for ਭਾਗਿ
ਭਾਗੀ
ਭੱਜ ਗਈ, ਨੱਸ ਗਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਭਾਗਾ (ਭੱਜ ਗਿਆ), ਭਾਗੀ (ਭੱਜ ਗਈ); ਮਾਰਵਾੜੀ/ਅਪਭ੍ਰੰਸ਼ - ਭਾਗਇ (ਭੱਜਦਾ ਹੈ); ਪ੍ਰਾਕ੍ਰਿਤ - ਭੱਗ (ਟੁਟਾ ਹੋਇਆ; ਦੌੜਿਆ ਹੋਇਆ); ਸੰਸਕ੍ਰਿਤ - ਭਗ੍ਨ (भग्न - ਟੁਟਾ ਹੋਇਆ, ਪਾਟਾ ਹੋਇਆ, ਹਾਰਿਆ ਹੋਇਆ, ਗਵਾਚਾ ਹੋਇਆ)।
More Examples for ਭਾਗੀ
ਭਾਗੁ
ਭਾਗ, ਨਸੀਬ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬੰਗਾਲੀ/ਆਸਾਮੀ/ਲਹਿੰਦੀ - ਭਾਗ; ਸਿੰਧੀ - ਭਾਗੁ (ਭਾਗ); ਪ੍ਰਾਕ੍ਰਿਤ - ਭੱਗ (ਚੰਗਾ ਭਾਗ); ਪਾਲੀ - ਭਾਗਯ (ਭਾਗ); ਸੰਸਕ੍ਰਿਤ - ਭਾਗਯ (भाग्य - ਭਾਗਸ਼ਾਲੀ, ਭਾਗ/ਨਸੀਬ)।
More Examples for ਭਾਗੁ
ਭਾਂਡੇ
ਭਾਂਡੇ, ਬਰਤਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਭਾਂਡਾ; ਕਸ਼ਮੀਰੀ - ਭਾਂਡੋ; ਅਪਭ੍ਰੰਸ਼ - ਭਾਂਡ/ਭੰਡ; ਪ੍ਰਾਕ੍ਰਿਤ - ਭੰਡ; ਪਾਲੀ/ਸੰਸਕ੍ਰਿਤ - ਭਾਂਡ (भाण्ड - ਪਾਤ੍ਰ, ਬਰਤਨ, ਬਾਸਨ)।
More Examples for ਭਾਂਡੇ
ਭਾਣਾ
ਭਾਇਆ, ਚੰਗਾ ਲੱਗਾ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਾਣਾ (ਇੱਛਾ); ਸਿੰਧੀ - ਭਾਣੋ (ਰੱਬ ਦੀ ਇੱਛਾ); ਪ੍ਰਾਕ੍ਰਿਤ - ਭਾਣ; ਸੰਸਕ੍ਰਿਤ - ਭਾਨ (भान - ਹਾਜਰੀ, ਰੂਪ, ਪ੍ਰਤੀਤ)।
More Examples for ਭਾਣਾ
ਭਾਣਾ
ਭਾਣਾ, ਰਜ਼ਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਾਣਾ (ਇੱਛਾ); ਸਿੰਧੀ - ਭਾਣੋ (ਰੱਬ ਦੀ ਇੱਛਾ); ਪ੍ਰਾਕ੍ਰਿਤ - ਭਾਣ; ਸੰਸਕ੍ਰਿਤ - ਭਾਨ (भान - ਹਾਜਰੀ, ਰੂਪ, ਪ੍ਰਤੀਤ)।
ਭਾਣਿ
ਭਾਣੇ ਅਨੁਸਾਰ, ਰਜ਼ਾ ਅਨੁਸਾਰ, ਹੁਕਮ ਅਨੁਸਾਰ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਾਣਾ (ਇੱਛਾ); ਸਿੰਧੀ - ਭਾਣੋ (ਰੱਬ ਦੀ ਇੱਛਾ); ਪ੍ਰਾਕ੍ਰਿਤ - ਭਾਣ; ਸੰਸਕ੍ਰਿਤ - ਭਾਨ (भान - ਹਾਜਰੀ, ਰੂਪ, ਪ੍ਰਤੀਤ)।
More Examples for ਭਾਣਿ
ਭਾਣੇ
ਭਾਉਂਦੇ, ਚੰਗੇ/ਪਿਆਰੇ ਲਗਦੇ।
ਵਿਆਕਰਣ: ਵਰਤਮਾਨ ਕਿਰਦੰਤ (ਵਿਸ਼ੇਸ਼ਣ ਸਾਦ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਾਉਣਾ (ਚੰਗਾ ਜਾਂ ਢੁਕਵਾਂ ਹੋਣਾ); ਸਿੰਧੀ - ਭਾਇਣੁ (ਪਸੰਦ ਕਰਨਾ); ਅਪਭ੍ਰੰਸ਼ - ਭਾਵਇ; ਪ੍ਰਾਕ੍ਰਿਤ - ਭਾਵਏਇ (ਪਸੰਦ ਕਰਦਾ ਹੈ); ਸੰਸਕ੍ਰਿਤ - ਭਾਪਯਤੇ (भापयते - ਚਮਕਾਉਂਦਾ ਹੈ)।
More Examples for ਭਾਣੇ
ਭਾਣੈ
ਭਾਣੇ ਅਨੁਸਾਰ, ਰਜ਼ਾ ਅਨੁਸਾਰ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਾਣਾ (ਇੱਛਾ); ਸਿੰਧੀ - ਭਾਣੋ (ਰੱਬ ਦੀ ਇੱਛਾ); ਪ੍ਰਾਕ੍ਰਿਤ - ਭਾਣ; ਸੰਸਕ੍ਰਿਤ - ਭਾਨ (भान - ਹਾਜ਼ਰੀ, ਰੂਪ, ਪ੍ਰਤੀਤ)।
More Examples for ਭਾਣੈ
ਭਾਂਤਿ
(ਅਨੇਕ) ਭਾਂਤ, (ਕਈ) ਕਿਸਮਾਂ, (ਕਈ) ਪ੍ਰਕਾਰ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਸਿੰਧੀ/ਅਪਭ੍ਰੰਸ਼ - ਭਾਂਤਿ (ਕਿਸਮ/ਵੰਨਗੀ); ਪ੍ਰਾਕ੍ਰਿਤ - ਭਾੱਤਿ (ਭਗਤੀ, ਪ੍ਰਬੰਧ, ਕਿਸਮ/ਵੰਨਗੀ); ਪਾਲੀ - ਭਾੱਤਿ (ਸੇਵਾ, ਭਗਤੀ); ਸੰਸਕ੍ਰਿਤ - ਭਕ੍ਤਿ (भक्ति - ਮਲਕੀਅਤ; ਪੂਜਾ, ਭਗਤੀ)।
More Examples for ਭਾਂਤਿ
ਭਾਤੀਜੇ
ਭਤੀਜੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਮੈਥਿਲੀ/ਬ੍ਰਜ - ਭਾਤੀਜ/ਭਾਤੀਜਾ; ਪੁਰਾਤਨ ਪੰਜਾਬੀ - ਭਤੀਜ/ਭਤੀਜਾ; ਲਹਿੰਦੀ - ਭਾਤ੍ਰਿਜਾ; ਪ੍ਰਾਕ੍ਰਿਤ - ਭੱਤਿੱਜ; ਸੰਸਕ੍ਰਿਤ - ਭ੍ਰਾਤ੍ਰੀਯ/ਭਾਤ੍ਰੇਯ (भ्रात्रीय/भ्रात्रेय - ਭਰਾ ਦਾ ਪੁੱਤਰ)।
More Examples for ਭਾਤੀਜੇ
ਭਾਦੁਇ
ਭਾਦਉ/ਭਾਦੋਂ/ਭਾਦਰੋਂ ਦੁਆਰਾ, ਦੇਸੀ ਸਾਲ ਦੇ ਛੇਵੇਂ ਮਹੀਨੇ ਭਾਦੋਂ/ਭਾਦਰੋਂ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ - ਭਾਦਉਂ; ਪੁਰਾਤਨ ਪੰਜਾਬੀ - ਭਾਦਰੋਂ/ਭਾਦੋਂ; ਪ੍ਰਾਕ੍ਰਿਤ - ਭੱਦਵਯ; ਸੰਸਕ੍ਰਿਤ - ਭਾਦ੍ਰਪਦ (भाद्रपद - ਅਗਸਤ-ਸਤੰਬਰ ਦੇ ਸਮਾਨੰਤਰ ਹਿੰਦੂ ਚੰਦਰ-ਸਾਲ ਦੇ ਬਾਰ੍ਹਾਂ ਮਹੀਨਿਆਂ ਵਿਚੋਂ ਛੇਵਾਂ ਮਹੀਨਾ)।
More Examples for ਭਾਦੁਇ
ਭਾਰਿ
ਭਾਰ/ਬੋਝ ਹੇਠ।
ਵਿਆਕਰਣ: ਨਾਂਵ; ਅਧਿਕਰਣ ਕਾਰਕ, ਪੁਲਿੰਗ, ਇਕਵਚਨ।
ਵਿਉਤਪਤੀ: ਗੁਜਰਾਤੀ/ਭੋਜਪੁਰੀ/ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਭਾਰ (भार - ਭਾਰ, ਬੋਝ)।
More Examples for ਭਾਰਿ
ਭਾਰੁ
ਭਾਰ, ਬੋਝ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੁਜਰਾਤੀ/ਭੋਜਪੁਰੀ/ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਭਾਰ (भार - ਭਾਰ, ਬੋਝ)।
More Examples for ਭਾਰੁ
ਭਾਰੋ
ਭਾਰੁ, ਭਾਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੁਜਰਾਤੀ/ਭੋਜਪੁਰੀ/ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਭਾਰ (भार - ਭਾਰ, ਬੋਝ)।
More Examples for ਭਾਰੋ
ਭਾਲਹਿ
ਭਾਲਦੇ ਹਨ, ਲਭਦੇ ਹਨ, ਢੂੰਡਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਭਾਲਣ (ਭਾਲਣਾ, ਖੋਜਣਾ, ਤੱਕਣਾ); ਕਸ਼ਮੀਰੀ - ਭਾਲਨੁ (ਵੇਖਣਾ); ਅਪਭ੍ਰੰਸ਼ - ਭਾਲ (ਅਵਲੋਕਨ ਕਰਨਾ); ਸੰਸਕ੍ਰਿਤ - ਭਾਲਯਤੇ (भालयते - ਵਰਨਣ ਕਰਦਾ, ਬਿਆਨ ਕਰਦਾ ਹੈ; ਵੇਖਦਾ ਹੈ, ਤਕਦਾ ਹੈ)।
More Examples for ਭਾਲਹਿ
ਭਾਲਾਇ
ਭਾਲ ਕਰ, ਖੋਜ ਕਰ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਭਾਲਣ (ਭਾਲਣਾ, ਖੋਜਣਾ, ਤੱਕਣਾ); ਕਸ਼ਮੀਰੀ - ਭਾਲਨੁ (ਵੇਖਣਾ); ਅਪਭ੍ਰੰਸ਼ - ਭਾਲ (ਅਵਲੋਕਨ ਕਰਨਾ); ਸੰਸਕ੍ਰਿਤ - ਭਾਲਯਤੇ (भालयते - ਵਰਨਣ ਕਰਦਾ, ਬਿਆਨ ਕਰਦਾ ਹੈ; ਵੇਖਦਾ ਹੈ, ਤਕਦਾ ਹੈ)।
More Examples for ਭਾਲਾਇ
ਭਾਲਿ
ਭਾਲ, ਲਭ, ਖੋਜ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਭਾਲਣ (ਭਾਲਣਾ, ਖੋਜਣਾ, ਤੱਕਣਾ); ਕਸ਼ਮੀਰੀ - ਭਾਲਨੁ (ਵੇਖਣਾ); ਅਪਭ੍ਰੰਸ਼ - ਭਾਲ (ਅਵਲੋਕਨ ਕਰਨਾ); ਸੰਸਕ੍ਰਿਤ - ਭਾਲਯਤੇ (भालयते - ਵਰਨਣ ਕਰਦਾ, ਬਿਆਨ ਕਰਦਾ ਹੈ; ਵੇਖਦਾ ਹੈ, ਤਕਦਾ ਹੈ)।
More Examples for ਭਾਲਿ
ਭਾਲੀਐ
ਭਾਲੀਏ, ਢੂੰਢੀਏ, ਲੱਭੀਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਭਾਲਣ (ਭਾਲਣਾ, ਖੋਜਣਾ, ਤੱਕਣਾ); ਕਸ਼ਮੀਰੀ - ਭਾਲਨੁ (ਵੇਖਣਾ); ਅਪਭ੍ਰੰਸ਼ - ਭਾਲ (ਅਵਲੋਕਨ ਕਰਨਾ); ਸੰਸਕ੍ਰਿਤ - ਭਾਲਯਤੇ (भालयते - ਵਰਨਣ ਕਰਦਾ, ਬਿਆਨ ਕਰਦਾ ਹੈ; ਵੇਖਦਾ ਹੈ, ਤਕਦਾ ਹੈ)।
More Examples for ਭਾਲੀਐ
ਭਾਲੇ
ਭਾਲ ਸਕਦਾ, ਢੂੰਡ ਸਕਦਾ, ਲਭ ਸਕਦਾ; ਕਰ ਸਕਦਾ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਭਾਲਣ (ਭਾਲਣਾ, ਖੋਜਣਾ, ਤੱਕਣਾ); ਕਸ਼ਮੀਰੀ - ਭਾਲਨੁ (ਵੇਖਣਾ); ਅਪਭ੍ਰੰਸ਼ - ਭਾਲ (ਅਵਲੋਕਨ ਕਰਨਾ); ਸੰਸਕ੍ਰਿਤ - ਭਾਲਯਤੇ (भालयते - ਵਰਨਣ ਕਰਦਾ, ਬਿਆਨ ਕਰਦਾ ਹੈ; ਵੇਖਦਾ ਹੈ, ਤਕਦਾ ਹੈ)।
More Examples for ਭਾਲੇ
ਭਾਵਏ
ਭਾਉਂਦੀ ਹੈ, ਚੰਗੀ ਲਗਦੀ ਹੈ, ਪਿਆਰੀ ਲਗਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਾਉਣਾ (ਵਧੀਆ ਹੋਣਾ/ਚੰਗਾ ਲੱਗਣਾ); ਸਿੰਧੀ - ਭਾਇਣੁ (ਪਸੰਦ ਕਰਨਾ); ਅਪਭ੍ਰੰਸ਼ - ਭਾਯਅ; ਪ੍ਰਾਕ੍ਰਿਤ - ਭਾਵਇ (ਪਸੰਦ ਕਰਦਾ ਹੈ); ਸੰਸਕ੍ਰਿਤ - ਭਾਪਯਤੇ (भापयते - ਚਮਕਦਾ ਹੈ)।
More Examples for ਭਾਵਏ
ਭਾਵਹੁ
ਭਾਓਗੇ, ਚੰਗੇ ਲੱਗੋਗੇ, ਪਿਆਰੇ ਲੱਗੋਗੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਾਉਣਾ (ਚੰਗਾ ਜਾਂ ਢੁਕਵਾਂ ਹੋਣਾ); ਸਿੰਧੀ - ਭਾਇਣੁ (ਪਸੰਦ ਕਰਨਾ); ਅਪਭ੍ਰੰਸ਼ - ਭਾਵਇ; ਪ੍ਰਾਕ੍ਰਿਤ - ਭਾਵਏਇ (ਪਸੰਦ ਕਰਦਾ ਹੈ); ਸੰਸਕ੍ਰਿਤ - ਭਾਪਯਤੇ (भापयते - ਚਮਕਾਉਂਦਾ ਹੈ)।
More Examples for ਭਾਵਹੁ
ਭਾਵਦੇ
(ਮਨ) ਭਾਉਂਦੇ, (ਮਨ ਨੂੰ) ਚੰਗੇ ਲੱਗਣ ਵਾਲੇ, (ਮਨ) ਮਰਜੀ ਵਾਲੇ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਹੁਕਮ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਾਉਣਾ (ਚੰਗਾ ਜਾਂ ਢੁਕਵਾਂ ਹੋਣਾ); ਸਿੰਧੀ - ਭਾਇਣੁ (ਪਸੰਦ ਕਰਨਾ); ਅਪਭ੍ਰੰਸ਼ - ਭਾਵਇ; ਪ੍ਰਾਕ੍ਰਿਤ - ਭਾਵਏਇ (ਪਸੰਦ ਕਰਦਾ ਹੈ); ਸੰਸਕ੍ਰਿਤ - ਭਾਪਯਤੇ (भापयते - ਚਮਕਾਉਂਦਾ ਹੈ)।
More Examples for ਭਾਵਦੇ
ਭਾਵਨਿ
ਭਾਉਂਦੀਆਂ ਹਨ, ਚੰਗੀਆਂ/ਪਿਆਰੀਆਂ ਲਗਦੀਆਂ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਾਉਣਾ (ਚੰਗਾ ਜਾਂ ਢੁਕਵਾਂ ਹੋਣਾ); ਸਿੰਧੀ - ਭਾਇਣੁ (ਪਸੰਦ ਕਰਨਾ); ਅਪਭ੍ਰੰਸ਼ - ਭਾਵਇ; ਪ੍ਰਾਕ੍ਰਿਤ - ਭਾਵਏਇ (ਪਸੰਦ ਕਰਦਾ ਹੈ); ਸੰਸਕ੍ਰਿਤ - ਭਾਪਯਤੇ (भापयते - ਚਮਕਾਉਂਦਾ ਹੈ)।
More Examples for ਭਾਵਨਿ
ਭਾਵੰਨਿ
ਭਾਉਂਦੇ ਹਨ, ਚੰਗੇ ਲੱਗਦੇ ਹਨ, ਪਿਆਰੇ ਲੱਗਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਾਉਣਾ (ਚੰਗਾ ਜਾਂ ਢੁਕਵਾਂ ਹੋਣਾ); ਸਿੰਧੀ - ਭਾਇਣੁ (ਪਸੰਦ ਕਰਨਾ); ਅਪਭ੍ਰੰਸ਼ - ਭਾਵਇ; ਪ੍ਰਾਕ੍ਰਿਤ - ਭਾਵਏਇ (ਪਸੰਦ ਕਰਦਾ ਹੈ); ਸੰਸਕ੍ਰਿਤ - ਭਾਪਯਤੇ (भापयते - ਚਮਕਾਉਂਦਾ ਹੈ)।
More Examples for ਭਾਵੰਨਿ
ਭਾਵਨੀ
ਭਾਵਨਾ, ਸ਼ਰਧਾ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ/ਸਿੰਧੀ/ਰਾਜਸਥਾਨੀ/ਬ੍ਰਜ - ਭਾਵਨਾ (ਸੋਚ/ਵਿਚਾਰ, ਅਹਿਸਾਸ, ਭਾਵਨਾ, ਇੱਛਾ); ਸੰਸਕ੍ਰਿਤ - ਭਾਵਨਾ (भावना - ਮਾਨਸਕ ਧਾਰਨਾ, ਯਾਦ, ਭੂਤਕਾਲੀ ਵਿਚਾਰਾਂ ਜਾਂ ਧਾਰਨਾਵਾਂ ਦੀ ਵਰਤਮਾਨ ਚੇਤਨਾ; ਧਾਰਮਕ ਅਤੇ ਅਮੂਰਤ ਧਿਆਨ)।
More Examples for ਭਾਵਨੀ
ਭਾਵਰਿ
ਲਾਵਾਂ, ਫੇਰੇ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਰਮਣਾ (ਗਲਤ ਹੋਣਾ, ਸ਼ੱਕ/ਭਰਮ ਕਰਨਾ); ਬ੍ਰਜ - ਭਰਮਨਾ (ਭਰਮ ਅਧੀਨ ਹੋਣਾ; ਭਟਕਣਾ); ਸੰਸਕ੍ਰਿਤ - ਭ੍ਰਮਤਿ (भ्रमति - ਭ੍ਰਮਦਾ ਹੈ, ਘੁੰਮਦਾ ਹੈ)।
More Examples for ਭਾਵਰਿ
ਭਾਵਾ
(ਜੇ) ਭਾਵਾਂ, (ਜੇ) ਭਾ ਜਾਵਾਂ, (ਜੇ) ਚੰਗੀ/ਪਿਆਰੀ ਲੱਗ ਜਾਵਾਂ।
ਵਿਆਕਰਣ: ਕਿਰਿਆ, ਸੰਭਾਵੀ ਭਵਿਖਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਾਉਣਾ (ਚੰਗਾ ਜਾਂ ਢੁਕਵਾਂ ਹੋਣਾ); ਸਿੰਧੀ - ਭਾਇਣੁ (ਪਸੰਦ ਕਰਨਾ); ਅਪਭ੍ਰੰਸ਼ - ਭਾਵਇ; ਪ੍ਰਾਕ੍ਰਿਤ - ਭਾਵਏਇ (ਪਸੰਦ ਕਰਦਾ ਹੈ); ਸੰਸਕ੍ਰਿਤ - ਭਾਪਯਤੇ (भापयते - ਚਮਕਾਉਂਦਾ ਹੈ)।
More Examples for ਭਾਵਾ
ਭਾਵੈ
ਭਾਵੇ, ਚੰਗੀ ਲੱਗੇ, ਪਿਆਰੀ ਲੱਗੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਾਉਣਾ (ਚੰਗਾ ਜਾਂ ਢੁਕਵਾਂ ਹੋਣਾ); ਸਿੰਧੀ - ਭਾਇਣੁ (ਪਸੰਦ ਕਰਨਾ); ਅਪਭ੍ਰੰਸ਼ - ਭਾਵਇ; ਪ੍ਰਾਕ੍ਰਿਤ - ਭਾਵਏਇ (ਪਸੰਦ ਕਰਦਾ ਹੈ); ਸੰਸਕ੍ਰਿਤ - ਭਾਪਯਤੇ (भापयते - ਚਮਕਾਉਂਦਾ ਹੈ)।
More Examples for ਭਾਵੈ
ਭਾਵੈ
ਭਾਉਂਦਾ ਹੈ, ਚੰਗਾ ਲਗਦਾ ਹੈ, ਪਿਆਰਾ ਲਗਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਾਉਣਾ (ਚੰਗਾ ਜਾਂ ਢੁਕਵਾਂ ਹੋਣਾ); ਸਿੰਧੀ - ਭਾਇਣੁ (ਪਸੰਦ ਕਰਨਾ); ਅਪਭ੍ਰੰਸ਼ - ਭਾਵਇ; ਪ੍ਰਾਕ੍ਰਿਤ - ਭਾਵਏਇ (ਪਸੰਦ ਕਰਦਾ ਹੈ); ਸੰਸਕ੍ਰਿਤ - ਭਾਪਯਤੇ (भापयते - ਚਮਕਾਉਂਦਾ ਹੈ)।
ਭਿਜਉ
ਭਿੱਜ ਜਾਵੇ, ਗਿੱਲੀ ਹੋ ਜਾਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਿਜਣਾ; ਲਹਿੰਦੀ - ਭਿੱਜਣਾ; ਸਿੰਧੀ - ਭਿਜਣੁ (ਗਿੱਲੇ ਹੋਣਾ, ਭਿੱਜਣਾ); ਸੰਸਕ੍ਰਿਤ - ਭਿਦ੍ (भिद् - ਪਾਟਣਾ, ਫਟਣਾ; ਫੁੱਟਣਾ, ਉੱਗਣਾ)।
More Examples for ਭਿਜਉ
ਭਿਜੈ
ਭਿੱਜਦੀ ਹੈ, ਗਿੱਲੀ ਹੁੰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਿਜਣਾ; ਲਹਿੰਦੀ - ਭਿੱਜਣਾ; ਸਿੰਧੀ - ਭਿਜਣੁ (ਗਿੱਲੇ ਹੋਣਾ, ਭਿੱਜਣਾ); ਸੰਸਕ੍ਰਿਤ - ਭਿਦ੍ (भिद् - ਪਾਟਣਾ, ਫਟਣਾ; ਫੁੱਟਣਾ, ਉੱਗਣਾ)।
More Examples for ਭਿਜੈ
ਭਿੰਨਾ
ਭਿੱਜਾ ਹੈ, ਭਿੱਜ ਗਿਆ ਹੈ; ਪੂਰਤ ਹੋ ਗਿਆ ਹੈ; ਪਸੀਜ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਭਿੰਨੀ/ਭਿੰਨਾ; ਸਿੰਧੀ - ਭੀਨੋ (ਭਿੱਜਾ/ਤਰ); ਸੰਸਕ੍ਰਿਤ - ਭਿਯਜਯਤੇ (भियजयते - ਲਿੱਬੜ ਜਾਂਦਾ ਹੈ, ਭਿੱਜ ਜਾਂਦਾ ਹੈ)।
More Examples for ਭਿੰਨਾ
ਭਿੰਨੀ
ਭਿੱਜ ਗਈ ਹੈ, ਤਰ ਹੋ ਗਈ ਹੈ; ਰਸ-ਭਿੰਨੀ ਹੋ ਗਈ ਹੈ, ਸਰਸ਼ਾਰ ਹੋ ਗਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਭਿੰਨੀ/ਭਿੰਨਾ; ਸਿੰਧੀ - ਭੀਨੋ (ਭਿੱਜਾ/ਤਰ); ਸੰਸਕ੍ਰਿਤ - ਭਿਯਜਯਤੇ (भियजयते - ਲਿੱਬੜ ਜਾਂਦਾ ਹੈ, ਭਿੱਜ ਜਾਂਦਾ ਹੈ)।
More Examples for ਭਿੰਨੀ
ਭਿੰਨੇ
ਹੇ ਰਸ ਵਿਚ ਭਿੱਜੇ ਹੋਏ! ਹੇ ਰਸ-ਪੂਰਤ! ਹੇ ਪ੍ਰੇਮ-ਰਸ ਦੇ ਪੁੰਜ!
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਪ੍ਰੀਤਮ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਭਿੰਨੀ/ਭਿੰਨਾ; ਸਿੰਧੀ - ਭੀਨੋ (ਭਿੱਜਾ/ਤਰ); ਸੰਸਕ੍ਰਿਤ - ਭਿਯਜਯਤੇ (भियजयते - ਲਿੱਬੜ ਜਾਂਦਾ ਹੈ, ਭਿੱਜ ਜਾਂਦਾ ਹੈ)।
More Examples for ਭਿੰਨੇ
ਭੀਹਾਵਲਾ
ਭਿਆਨਕ, ਡਰਾਉਣਾ।
ਵਿਆਕਰਣ: ਵਿਸ਼ੇਸ਼ਣ (ਸਹੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੁਰਬਾਣੀ - ਭੀਹਾਵਲਾ/ਭੀਹਾਲਾ (ਭੈ ਤੇ ਹੌਲ ਵਾਲਾ, ਭਿਆਨਕ); ਸੰਸਕ੍ਰਿਤ - ਭਯ (भय - ਡਰ) + ਫ਼ਾਰਸੀ - ਹੌਲ (ਸਹਿਮ)।
More Examples for ਭੀਹਾਵਲਾ
ਭੀਖ
ਭੀਖ/ਭਿਖਿਆ ਲਈ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭਿਖ/ਭੀਖ; ਸਿੰਧੀ - ਭੀਖ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਭਿਕ੍ਖਾ (ਭੀਖ, ਭੀਖ ਮੰਗਣੀ); ਸੰਸਕ੍ਰਿਤ - ਭਿਕ੍ਸ਼ਾ (भिक्षा - ਭੀਖ, ਭਿਖਿਆ, ਖ਼ੈਰ)।
More Examples for ਭੀਖ
ਭੀਜੈ
ਭਿੱਜ ਜਾਏ, ਸਰਸ਼ਾਰ ਹੋ ਜਾਏ, ਲੀਨ ਹੋ ਜਾਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਭੀਜੈ; ਅਪਭ੍ਰੰਸ਼/ਪ੍ਰਾਕ੍ਰਿਤ - ਭਿੱਜਇ (ਗਿੱਲਾ ਹੁੰਦਾ ਹੈ); ਸੰਸਕ੍ਰਿਤ - ਭਿਯਜਯਤੇ* (भियजयते - ਮੈਲਾ ਹੁੰਦਾ ਹੈ, ਗਿੱਲਾ ਹੁੰਦਾ ਹੈ)।
More Examples for ਭੀਜੈ
ਭੀਤਰਿ
ਭੀਤਰ, ਅੰਦਰ, ਵਿਚ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਗੁਜਰਾਤੀ/ਅਵਧੀ - ਭੀਤਰ; ਬ੍ਰਜ - ਭੀਤਰ/ਭੀਤਰਿ; ਅਪਭ੍ਰੰਸ਼/ਪ੍ਰਾਕ੍ਰਿਤ - ਭਿੱਤਰ/ਭਿੰਤਰੇ (ਅੰਦਰ/ਵਿਚ); ਸੰਸਕ੍ਰਿਤ - ਅਭਯੰਤਰ/ਭਿਯੰਤਰ* (अभ्यन्तर/भियन्तर* - ਅੰਦਰੂਨੀ)।
More Examples for ਭੀਤਰਿ
ਭੀਤਿ
ਕੰਧ (ਵਾਂਗ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਬ੍ਰਜ - ਭੀਤਿ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਭਿੱਤਿ (ਕੰਧ); ਸੰਸਕ੍ਰਿਤ - ਭਿੱਤਿ (भित्ति - ਤਖਤੇ ਦੀ ਫੱਟੀ, ਕੰਧ)।
More Examples for ਭੀਤਿ
ਭੀਨਾ
ਭਿੱਜਾ ਹੈ, ਭਿੱਜ ਗਿਆ ਹੈ; ਪੂਰਤ ਹੋ ਗਿਆ ਹੈ; ਪਸੀਜ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਭਿੰਨਾ; ਸਿੰਧੀ - ਭੀਨੋ (ਭਿੱਜਾ/ਤਰ); ਸੰਸਕ੍ਰਿਤ - ਭਿਯਜਯਤੇ (भियजयते - ਲਿੱਬੜ ਜਾਂਦਾ ਹੈ, ਭਿੱਜ ਜਾਂਦਾ ਹੈ)।
More Examples for ਭੀਨਾ
ਭੀੜ
ਭੀੜ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਸਿੰਧੀ/ਬ੍ਰਜ/ਅਪਭ੍ਰੰਸ਼ - ਭੀੜ (ਭੀੜ); ਪ੍ਰਾਕ੍ਰਿਤ - ਭੀਡਇ (ਮਿਲਦਾ ਹੈ, ਲੜਦਾ ਹੈ); ਸੰਸਕ੍ਰਿਤ - ਭੀਟ (भीट - ਮਿਲਣਾ, ਭੀੜ)।
More Examples for ਭੀੜ
ਭੀੜੈ
ਭੀੜੇ/ਤੰਗ (ਰਾਹ) ‘ਤੇ/ਵਿਚ।
ਵਿਆਕਰਣ: ਵਿਸ਼ੇਸ਼ਣ (ਰਾਹਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭੀੜਾ (ਤੰਗ); ਸਿੰਧੀ/ਅਪਭ੍ਰੰਸ਼ - ਭੀੜ (ਭੀੜ); ਪ੍ਰਾਕ੍ਰਿਤ - ਭੀਡਇ (ਮਿਲਦਾ ਹੈ, ਲੜਦਾ ਹੈ); ਸੰਸਕ੍ਰਿਤ - ਭੀਟ (भीट - ਮਿਲਣਾ, ਭੀੜ)।
More Examples for ਭੀੜੈ
ਭੁਇ
ਭੋਂਇ/ਭੋਂ 'ਤੇ, ਜਮੀਨ 'ਤੇ; ਧਰਤੀ 'ਤੇ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਭੋਇੰ; ਸਿੰਧੀ - ਭੂੰ/ਭੂੰਇ; ਬ੍ਰਜ - ਭੁਇ; ਅਪਭ੍ਰੰਸ਼ - ਭੁਇੰ; ਪ੍ਰਾਕ੍ਰਿਤ - ਭੂਮਿ; ਸੰਸਕ੍ਰਿਤ - ਭੂਮਿਹ (भूमि: - ਧਰਤੀ, ਮਿੱਟੀ, ਜਮੀਨ)।
More Examples for ਭੁਇ
ਭੁਇਅੰਗਾ
ਭੁਇਅੰਗ ਵਰਗਾ, ਸੱਪ ਵਰਗਾ।
ਵਿਆਕਰਣ: ਵਿਸ਼ੇਸ਼ਣ (ਸਮੁੰਦਰ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭੁਅੰਗ/ਭਵੰਗ (ਇਕ ਕਿਸਮ ਦਾ ਸੱਪ); ਪ੍ਰਾਕ੍ਰਿਤ - ਭੁਅੰਗ; ਪਾਲੀ - ਭੁਜੰਗ; ਸੰਸਕ੍ਰਿਤ - ਭੁਜਙ੍ਗਹ (भुजङ्ग: - ਸੱਪ)।
More Examples for ਭੁਇਅੰਗਾ
ਭੁਖਾ
ਭੁਖਾਂ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ - ਭੂਖਉ; ਪੁਰਾਤਨ ਅਵਧੀ/ਬ੍ਰਜ - ਭੂਖਾ; ਪੁਰਾਤਨ ਪੰਜਾਬੀ/ਉੜੀਆ/ਆਸਾਮੀ - ਭੁਖਾ; ਲਹਿੰਦੀ - ਭੁੱਖਾ; ਅਪਭ੍ਰੰਸ਼ - ਭੁਕ੍ਖਾ; ਪ੍ਰਾਕ੍ਰਿਤ - ਭੁਕ੍ਖਾ/ਭੁਕ੍ਖਿਅ; ਸੰਸਕ੍ਰਿਤ - ਬੁਭੁਕ੍ਸ਼ਕ੍ (बुभुक्षक् - ਭੁਖਾ)।
More Examples for ਭੁਖਾ
ਭੁਗਤਾ
ਭੋਗਣ ਵਾਲਾ, ਖਾਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਤੂੰ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਭੁਗਤ (ਖਾਣਾ/ਭੋਗਣਾ); ਸੰਸਕ੍ਰਿਤ - ਭੁਕ੍ਤ (भुक्त - ਖਾਧਾ; ਉਹ ਜਿਸਨੇ ਖਾਧਾ; ਭੋਜਨ)।
More Examples for ਭੁਗਤਾ
ਭੁਗਤਾ
ਭੋਗਣ ਵਾਲਾ, ਖਾਣ ਵਾਲਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਭੁਗਤ (ਖਾਣਾ/ਭੋਗਣਾ); ਸੰਸਕ੍ਰਿਤ - ਭੁਕ੍ਤ (भुक्त - ਖਾਧਾ; ਉਹ ਜਿਸਨੇ ਖਾਧਾ; ਭੋਜਨ)।
ਭੁਗਤਿ
ਭੁਗਤੀ (ਦਾ), ਭੋਗਾਂ (ਦਾ), ਭੋਗ-ਪਦਾਰਥਾਂ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਭੁਗਤਿ; ਸੰਸਕ੍ਰਿਤ - ਭੁਕ੍ਤਿ (भुक्ति - ਭੋਜਨ, ਪਦਾਰਥਕ ਭੋਗ; ਸੰਸਾਰਕ ਸੁਖ, ਅਨੰਦ)।
More Examples for ਭੁਗਤਿ
ਭੁੰਚਣ
ਭੁੰਚਣ (ਲੱਗੇ ਹਨ), ਰਸ ਮਾਨਣ (ਲੱਗੇ ਹਨ), ਅਨੰਦ ਮਾਨਣ (ਲੱਗੇ ਹਨ), ਵਰਤਣ (ਲੱਗੇ ਹਨ); ਖਾਣ (ਲੱਗੇ ਹਨ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭੁੰਚਣਾ (ਖਾਣਾ, ਭੋਗਣਾ, ਆਨੰਦ ਲੈਣਾ); ਅਪਭ੍ਰੰਸ਼/ਪ੍ਰਾਕ੍ਰਿਤ - ਭੁੰਜ; ਸੰਸਕ੍ਰਿਤ - ਭੁਜ੍ (भुज् - ਖਾਣਾ, ਆਨੰਦ ਲੈਣਾ)।
More Examples for ਭੁੰਚਣ
ਭੁਯੰਗੰ
ਭੁਇਅੰਗ ਨੂੰ, ਸੱਪ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭੁਅੰਗ/ਭਵੰਗ (ਇਕ ਕਿਸਮ ਦਾ ਸੱਪ); ਪ੍ਰਾਕ੍ਰਿਤ - ਭੁਅੰਗ; ਪਾਲੀ - ਭੁਜੰਗ; ਸੰਸਕ੍ਰਿਤ - ਭੁਜਙ੍ਗਹ (भुजङ्ग: - ਸੱਪ)।
More Examples for ਭੁਯੰਗੰ
ਭੁਲਾਇਆ
ਭੁਲਾਇਆ ਹੈ, ਭੁਲਾਇਆ ਹੋਇਆ ਹੈ; ਭਟਕਾਇਆ ਹੋਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਭੁਲਣਾ; ਲਹਿੰਦੀ - ਭੁਲਣ (ਰਾਹ ਭੁਲਣਾ, ਗਲਤੀ ਕਰਨੀ); ਸਿੰਧੀ - ਭੁਲਣੁ (ਗਲਤੀ ਕਰਨੀ, ਭੁਲਣਾ); ਕਸ਼ਮੀਰੀ - ਭੁਲੁਨ (ਗੁਮਰਾਹ ਹੋਣਾ); ਪ੍ਰਾਕ੍ਰਿਤ - ਭੁੱਲਇ (ਡਿੱਗਦਾ ਹੈ, ਗਲਤੀ ਕਰਦਾ ਹੈ); ਸੰਸਕ੍ਰਿਤ - ਭੁੱਲ (भु्ल्ल - ਗਲਤੀ ਕਰਨੀ, ਭੁਲਣਾ)।
More Examples for ਭੁਲਾਇਆ
ਭੁਲਾਇਦਾ
ਭੁਲਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਭੁਲਣਾ; ਲਹਿੰਦੀ - ਭੁਲਣ (ਰਾਹ ਭੁਲਣਾ, ਗਲਤੀ ਕਰਨੀ); ਸਿੰਧੀ - ਭੁਲਣੁ (ਗਲਤੀ ਕਰਨੀ, ਭੁਲਣਾ); ਕਸ਼ਮੀਰੀ - ਭੁਲੁਨ (ਗੁਮਰਾਹ ਹੋਣਾ); ਪ੍ਰਾਕ੍ਰਿਤ - ਭੁੱਲਇ (ਡਿੱਗਦਾ ਹੈ, ਗਲਤੀ ਕਰਦਾ ਹੈ); ਸੰਸਕ੍ਰਿਤ - ਭੁੱਲ (भु्ल्ल - ਗਲਤੀ ਕਰਨੀ, ਭੁਲਣਾ)।
More Examples for ਭੁਲਾਇਦਾ
ਭੁਲਾਈਅਨੁ
ਭੁਲਾਈ ਹੈ ਉਸ ਨੇ, ਉਸ ਨੇ ਭੁਲਾਈ ਹੈ, ਉਸ ਨੇ ਭੁਲਾਈ ਹੋਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਭੁਲਣਾ; ਲਹਿੰਦੀ - ਭੁੱਲਣ (ਰਾਹ ਭੁੱਲਣਾ, ਗਲਤੀ ਕਰਨੀ); ਸਿੰਧੀ - ਭੁਲਣੁ (ਗਲਤੀ ਕਰਨੀ, ਭੁੱਲਣਾ); ਕਸ਼ਮੀਰੀ - ਭੁਲੁਨ (ਗੁਮਰਾਹ ਹੋਣਾ); ਪ੍ਰਾਕ੍ਰਿਤ - ਭੁੱਲਇ (ਡਿੱਗਦਾ ਹੈ, ਗਲਤੀ ਕਰਦਾ ਹੈ); ਸੰਸਕ੍ਰਿਤ - ਭੁੱਲ (भु्ल्ल - ਗਲਤੀ ਕਰਨੀ, ਭੁੱਲਣਾ) + ਪੁਰਾਤਨ ਪੰਜਾਬੀ - ਓਨ੍ਹੀ; ਲਹਿੰਦੀ - ਓਨ; ਅਪਭ੍ਰੰਸ਼ - ਓਅਣ; ਪ੍ਰਾਕ੍ਰਿਤ - ਅਮੁਣਾ; ਸੰਸਕ੍ਰਿਤ - ਅਮੁਨਾ (अमुना - ਉਸ ਦੁਆਰਾ)।
More Examples for ਭੁਲਾਈਅਨੁ
ਭੁਲਾਏ
ਭੁਲਾਏ ਹਨ, ਭੁਲਾਏ ਹੋਏ ਹਨ, ਭਰਮਾਏ ਹਨ, ਭਟਕਾਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੰਜਾਬੀ - ਭੁਲਣਾ; ਲਹਿੰਦੀ - ਭੁੱਲਣ (ਰਾਹ ਭੁੱਲਣਾ, ਗਲਤੀ ਕਰਨੀ); ਸਿੰਧੀ - ਭੁਲਣੁ (ਗਲਤੀ ਕਰਨੀ, ਭੁੱਲਣਾ); ਕਸ਼ਮੀਰੀ - ਭੁਲੁਨ (ਗੁਮਰਾਹ ਹੋਣਾ); ਪ੍ਰਾਕ੍ਰਿਤ - ਭੁੱਲਇ (ਡਿੱਗਦਾ ਹੈ, ਗਲਤੀ ਕਰਦਾ ਹੈ); ਸੰਸਕ੍ਰਿਤ - ਭੁੱਲ (भु्ल्ल - ਗਲਤੀ ਕਰਨੀ, ਭੁੱਲਣਾ)।
More Examples for ਭੁਲਾਏ
ਭੁਲਾਣਾ
ਭੁਲਾ ਹੋਇਆ ਹੈ, ਭੁਲਿਆ ਹੋਇਆ ਹੈ, ਭਟਕਿਆ ਹੋਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਭੁਲਣਾ; ਲਹਿੰਦੀ - ਭੁੱਲਣ (ਰਾਹ ਭੁੱਲਣਾ, ਗਲਤੀ ਕਰਨੀ); ਸਿੰਧੀ - ਭੁਲਣੁ (ਗਲਤੀ ਕਰਨੀ, ਭੁੱਲਣਾ); ਕਸ਼ਮੀਰੀ - ਭੁਲੁਨ (ਗੁਮਰਾਹ ਹੋਣਾ); ਪ੍ਰਾਕ੍ਰਿਤ - ਭੁੱਲਇ (ਡਿੱਗਦਾ ਹੈ, ਗਲਤੀ ਕਰਦਾ ਹੈ); ਸੰਸਕ੍ਰਿਤ - ਭੁੱਲ (भु्ल्ल - ਗਲਤੀ ਕਰਨੀ, ਭੁੱਲਣਾ)।
More Examples for ਭੁਲਾਣਾ
ਭੁਲਾਣੀਆ
ਭੁਲਾਈਆਂ ਹੋਈਆਂ ਹਨ, ਭਟਕਾਈਆਂ ਹੋਈਆਂ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੰਜਾਬੀ - ਭੁਲਣਾ; ਲਹਿੰਦੀ - ਭੁੱਲਣ (ਰਾਹ ਭੁੱਲਣਾ, ਗਲਤੀ ਕਰਨੀ); ਸਿੰਧੀ - ਭੁਲਣੁ (ਗਲਤੀ ਕਰਨੀ, ਭੁੱਲਣਾ); ਕਸ਼ਮੀਰੀ - ਭੁਲੁਨ (ਗੁਮਰਾਹ ਹੋਣਾ); ਪ੍ਰਾਕ੍ਰਿਤ - ਭੁੱਲਇ (ਡਿੱਗਦਾ ਹੈ, ਗਲਤੀ ਕਰਦਾ ਹੈ); ਸੰਸਕ੍ਰਿਤ - ਭੁੱਲ (भु्ल्ल - ਗਲਤੀ ਕਰਨੀ, ਭੁੱਲਣਾ)।
More Examples for ਭੁਲਾਣੀਆ
ਭੁਲਿਆਂ
ਭੁੱਲਿਆਂ, ਭਟਕਿਆਂ, ਖੁੰਝਿਆਂ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਭੁਲਣਾ; ਲਹਿੰਦੀ - ਭੁੱਲਣ (ਰਾਹ ਭੁੱਲਣਾ, ਗਲਤੀ ਕਰਨੀ); ਸਿੰਧੀ - ਭੁਲਣੁ (ਗਲਤੀ ਕਰਨੀ, ਭੁੱਲਣਾ); ਕਸ਼ਮੀਰੀ - ਭੁਲੁਨ (ਗੁਮਰਾਹ ਹੋਣਾ); ਪ੍ਰਾਕ੍ਰਿਤ - ਭੁੱਲਇ (ਡਿੱਗਦਾ ਹੈ, ਗਲਤੀ ਕਰਦਾ ਹੈ); ਸੰਸਕ੍ਰਿਤ - ਭੁੱਲ (भु्ल्ल - ਗਲਤੀ ਕਰਨੀ, ਭੁੱਲਣਾ)।
More Examples for ਭੁਲਿਆਂ
ਭੁਲੇ
ਭੁੱਲੇ ਹੋਏ ਦਾ, ਭਟਕੇ ਹੋਏ ਦਾ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਭੁਲਣਾ; ਲਹਿੰਦੀ - ਭੁੱਲਣ (ਰਾਹ ਭੁੱਲਣਾ, ਗਲਤੀ ਕਰਨੀ); ਸਿੰਧੀ - ਭੁਲਣੁ (ਗਲਤੀ ਕਰਨੀ, ਭੁੱਲਣਾ); ਕਸ਼ਮੀਰੀ - ਭੁਲੁਨ (ਗੁਮਰਾਹ ਹੋਣਾ); ਪ੍ਰਾਕ੍ਰਿਤ - ਭੁੱਲਇ (ਡਿੱਗਦਾ ਹੈ, ਗਲਤੀ ਕਰਦਾ ਹੈ); ਸੰਸਕ੍ਰਿਤ - ਭੁੱਲ (भु्ल्ल - ਗਲਤੀ ਕਰਨੀ, ਭੁੱਲਣਾ)।
More Examples for ਭੁਲੇ
ਭੂਖ
ਭੁਖ; ਤਾਂਘ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਅਵਧੀ/ਬ੍ਰਜ - ਭੂਖ; ਅਪਭ੍ਰੰਸ਼ - ਭੁੱਖ; ਪ੍ਰਾਕ੍ਰਿਤ - ਭੁਕ੍ਖ; ਸੰਸਕ੍ਰਿਤ - ਬੁਭੁਕ੍ਸ਼ਾ (बुभुक्षा - ਖਾਣ ਦੀ ਇਛਾ, ਭੁਖ)।
More Examples for ਭੂਖ
ਭੂਖੇ
ਭੁਖੇ।
ਵਿਆਕਰਣ: ਵਿਸ਼ੇਸ਼ਣ (ਇਕਿ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਭੋਜਪੁਰੀ/ਅਵਧੀ/ਬ੍ਰਜ - ਭੂਖ; ਅਪਭ੍ਰੰਸ਼ - ਭੁੱਖ; ਪ੍ਰਾਕ੍ਰਿਤ - ਭੁਕ੍ਖ; ਸੰਸਕ੍ਰਿਤ - ਬੁਭੁਕ੍ਸ਼ਾ (बुभुक्षा - ਖਾਣ ਦੀ ਇਛਾ, ਭੁਖ)।
More Examples for ਭੂਖੇ
ਭੂਡੜੈ
ਭੂੰਡੜੇ/ਭੂੰਡ ਨੇ, ਭੈੜੇ ਨੇ, ਮਲੀਨ ਮਤ ਵਾਲੇ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਭੂਡ/ਭੂੰਡ (ਕਾਲੇ ਰੰਗ ਦਾ ਇਕ ਉਡਣ ਵਾਲਾ ਕੀੜਾ ਜੋ ਗੋਹੇ ਵਿਚੋਂ ਖੁਰਾਕ ਲੈਂਦਾ ਹੈ)।
More Examples for ਭੂਡੜੈ
ਭੂਤ
ਭੂਤ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਅਵਧੀ/ਭੋਜਪੁਰੀ/ਰਾਜਸਥਾਨੀ/ਬ੍ਰਜ - ਭੂਤ; ਸੰਸਕ੍ਰਿਤ - ਭੂਤਮ੍ (भूतम् - ਜੀਵ; ਆਤਮਾ, ਭੂਤ; ਇਕ ਤੱਤ, ਪੰਜ ਤੱਤਾਂ ਵਿਚੋਂ ਇਕ)।
More Examples for ਭੂਤ
ਭੂਰ
ਭੂਰੀ, ਚਿੱਟੀ।
ਵਿਆਕਰਣ: ਵਿਸ਼ੇਸ਼ਣ (ਦਾੜੀ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਕੋਂਕਣੀ - ਭੂਰੋ (ਭੂਰਾ ਜਿਹਾ, ਚਿੱਟਾ ਜਿਹਾ); ਪੁਰਾਤਨ ਪੰਜਾਬੀ/ਲਹਿੰਦੀ/ਮਰਾਠੀ - ਭੂਰਾ (ਭੂਰਾ); ਸਿੰਧੀ - ਭੂਰੋ (ਭੂਰਾ ਜਿਹਾ, ਚਿੱਟਾ ਜਿਹਾ); ਸੰਸਕ੍ਰਿਤ - ਬਭ੍ਰੁ (बभ्रु - ਗੂੜ੍ਹਾ ਭੂਰਾ, ਗੂੜ੍ਹਾ ਪੀਲਾ, ਲਾਲ-ਭੂਰਾ)।
More Examples for ਭੂਰ
ਭੂਲਾ
ਭੁੱਲਾ, ਭੁੱਲਾ ਹੋਇਆ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਭੁਲਣਾ; ਲਹਿੰਦੀ - ਭੁਲਣ (ਰਾਹ ਭੁਲਣਾ, ਗਲਤੀ ਕਰਨੀ); ਸਿੰਧੀ - ਭੁਲਣੁ (ਗਲਤੀ ਕਰਨੀ, ਭੁਲਣਾ); ਕਸ਼ਮੀਰੀ - ਭੁਲੁਨ (ਗੁਮਰਾਹ ਹੋਣਾ); ਪ੍ਰਾਕ੍ਰਿਤ - ਭੁੱਲਇ (ਡਿੱਗਦਾ ਹੈ, ਗਲਤੀ ਕਰਦਾ ਹੈ); ਸੰਸਕ੍ਰਿਤ - ਭੁੱਲ (भु्ल्ल - ਗਲਤੀ ਕਰਨੀ, ਭੁਲਣਾ)।
More Examples for ਭੂਲਾ
ਭੂਲਿਓ
ਭੁੱਲੇ ਹੋਏ, ਭਟਕੇ ਹੋਏ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਮਨੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਭੂਲਯੋ; ਅਪਭ੍ਰੰਸ਼/ਪ੍ਰਾਕ੍ਰਿਤ - ਭੁੱਲ (ਭੁੱਲਿਆ ਹੋਇਆ); ਸੰਸਕ੍ਰਿਤ - ਭੁੱਲ* (भुल्ल - ਗਲਤ, ਭੁੱਲਣਾ)।
More Examples for ਭੂਲਿਓ
ਭੂਲੀ
ਭੁੱਲੀ ਹੈ, ਭੁੱਲੀ ਹੋਈ ਹੈ, ਵਿਸਰੀ ਹੋਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਭੁਲਣਾ; ਲਹਿੰਦੀ - ਭੁਲਣ (ਰਾਹ ਭੁਲਣਾ, ਗਲਤੀ ਕਰਨੀ); ਸਿੰਧੀ - ਭੁਲਣੁ (ਗਲਤੀ ਕਰਨੀ, ਭੁਲਣਾ); ਕਸ਼ਮੀਰੀ - ਭੁਲੁਨ (ਗੁਮਰਾਹ ਹੋਣਾ); ਪ੍ਰਾਕ੍ਰਿਤ - ਭੁੱਲਇ (ਡਿੱਗਦਾ ਹੈ, ਗਲਤੀ ਕਰਦਾ ਹੈ); ਸੰਸਕ੍ਰਿਤ - ਭੁੱਲ (भु्ल्ल - ਗਲਤੀ ਕਰਨੀ, ਭੁਲਣਾ)।
More Examples for ਭੂਲੀ
ਭੂਲੇ
ਭੁੱਲੇ ਹਨ, ਭੁੱਲੇ ਹੋਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੰਜਾਬੀ - ਭੁਲਣਾ; ਲਹਿੰਦੀ - ਭੁਲਣ (ਰਾਹ ਭੁਲਣਾ, ਗਲਤੀ ਕਰਨੀ); ਸਿੰਧੀ - ਭੁਲਣੁ (ਗਲਤੀ ਕਰਨੀ, ਭੁਲਣਾ); ਕਸ਼ਮੀਰੀ - ਭੁਲੁਨ (ਗੁਮਰਾਹ ਹੋਣਾ); ਪ੍ਰਾਕ੍ਰਿਤ - ਭੁੱਲਇ (ਡਿੱਗਦਾ ਹੈ, ਗਲਤੀ ਕਰਦਾ ਹੈ); ਸੰਸਕ੍ਰਿਤ - ਭੁੱਲ (भु्ल्ल - ਗਲਤੀ ਕਰਨੀ, ਭੁਲਣਾ)।
More Examples for ਭੂਲੇ
ਭੂਲੈ
ਭੁੱਲਦਾ ਹੈ; ਭਉਂਦਾ ਹੈ, ਭਟਕਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਭੁਲਣਾ; ਲਹਿੰਦੀ - ਭੁਲਣ (ਰਾਹ ਭੁਲਣਾ, ਗਲਤੀ ਕਰਨੀ); ਸਿੰਧੀ - ਭੁਲਣੁ (ਗਲਤੀ ਕਰਨੀ, ਭੁਲਣਾ); ਕਸ਼ਮੀਰੀ - ਭੁਲੁਨ (ਗੁਮਰਾਹ ਹੋਣਾ); ਪ੍ਰਾਕ੍ਰਿਤ - ਭੁੱਲਇ (ਡਿੱਗਦਾ ਹੈ, ਗਲਤੀ ਕਰਦਾ ਹੈ); ਸੰਸਕ੍ਰਿਤ - ਭੁੱਲ (भु्ल्ल - ਗਲਤੀ ਕਰਨੀ, ਭੁਲਣਾ)।
More Examples for ਭੂਲੈ
ਭੇਉ
ਭੇਤ/ਭੇਦ, ਰਹੱਸ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਪੁਰਾਤਨ ਅਵਧੀ - ਭੇਉ (ਭੇਦ, ਰਹੱਸ); ਅਪਭ੍ਰੰਸ਼ - ਭੇਅ/ਭੇਆ (ਭੇਦ, ਪ੍ਰਕਾਰ); ਪ੍ਰਾਕ੍ਰਿਤ - ਭੇਅ (ਅਲਹਿਦਗੀ, ਪ੍ਰਕਾਰ); ਪਾਲੀ - ਭੇਦ (ਖੰਡਿਤ, ਵਿਛੋੜਾ, ਮਤਭੇਦ); ਸੰਸਕ੍ਰਿਤ - ਭੇਦਹ (भेद: - ਦਰਾੜ, ਅੱਡ-ਅੱਡ ਕਰਨਾ, ਵਖਰਤਾ, ਤੋੜਣਾ)।
More Examples for ਭੇਉ
ਭੇਸੁ
ਭੇਸ, ਭੇਖ, ਲਿਬਾਸ, ਪਹਿਰਾਵਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਬੁੰਦੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ - ਭੇਸ; ਅਪਭ੍ਰੰਸ਼/ਪ੍ਰਾਕ੍ਰਿਤ - ਵੇਸ (ਪਹਿਰਾਵਾ ਅਤੇ ਗਹਿਣੇ); ਪਾਲੀ - ਵੇਸ (ਪਹਿਰਾਵਾ, ਭੇਖ); ਸੰਸਕ੍ਰਿਤ - ਵੇਸ਼ (वेष/वेश - ਪਹਿਰਾਵਾ, ਫਰਜੀ ਦਿਖ)।
More Examples for ਭੇਸੁ
ਭੇਖ
ਭਿਖਾਰੀ, ਮੰਗਤੇ।
ਵਿਆਕਰਣ: ਵਿਸ਼ੇਸ਼ਣ (ਜੰਤ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਭੇਖ; ਅਪਭ੍ਰੰਸ਼/ਪ੍ਰਾਕ੍ਰਿਤ - ਵੇਸ (ਪਹਿਰਾਵਾ ਅਤੇ ਗਹਿਣੇ); ਪਾਲੀ - ਵੇਸ (ਪਹਿਰਾਵਾ, ਭੇਖ); ਸੰਸਕ੍ਰਿਤ - ਵੇਸ਼ (वेष/वेश - ਪਹਿਰਾਵਾ, ਫਰਜੀ ਦਿਖ)।
More Examples for ਭੇਖ
ਭੇਖਧਾਰੀ
ਭੇਖਧਾਰੀ, ਭੇਖ ਧਾਰਨ ਵਾਲਾ, ਭੇਖੀ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਭੇਖ; ਅਪਭ੍ਰੰਸ਼/ਪ੍ਰਾਕ੍ਰਿਤ - ਵੇਸ (ਪਹਿਰਾਵਾ ਅਤੇ ਗਹਿਣੇ); ਪਾਲੀ - ਵੇਸ (ਪਹਿਰਾਵਾ, ਭੇਖ); ਸੰਸਕ੍ਰਿਤ - ਵੇਸ਼/ਵੇਸ਼ (वेष/वेश - ਪਹਿਰਾਵਾ, ਫਰਜੀ ਦਿਖ) + ਸੰਸਕ੍ਰਿਤ - ਧਾਰਿਨ੍ (धारिन् - ਲੈ ਜਾਣ ਵਾਲਾ, ਧਾਰਨ ਵਾਲਾ, ਰੱਖਣ ਵਾਲਾ, ਸਹਾਰਾ ਦੇਣ ਵਾਲਾ)।
More Examples for ਭੇਖਧਾਰੀ
ਭੇਜਿ
ਭੇਜ (ਦਿੱਤਾ), ਘੱਲ (ਦਿੱਤਾ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭੇਜਣਾ; ਬ੍ਰਜ - ਭੇਜਨਾ (ਭੇਜਣਾ); ਸੰਸਕ੍ਰਿਤ - ਭੇੱਜ੍ (भेज्ज् - ਭੇਜਣਾ)।
More Examples for ਭੇਜਿ
ਭੇਟਿਆ
ਭੇਟਿਆ ਹੈ, ਮਿਲਿਆ ਹੈ, ਮਿਲ ਪਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਭੇਟਿਅ; ਪ੍ਰਾਕ੍ਰਿਤ - ਭਿੱਟਿੱਜਇ (ਇਕੱਠ ਕਰਦਾ ਹੈ, ਮਿਲਦਾ ਹੈ); ਸੰਸਕ੍ਰਿਤ - ਭੇੱਟ (भेट्ट - ਇਕੱਤਰਤਾ, ਜੋੜ-ਮੇਲ, ਇਕੱਠ)।
More Examples for ਭੇਟਿਆ
ਭੇਟਿਐ
ਭੇਟਿਆਂ, ਮਿਲਿਆਂ, ਮਿਲਣ ਸਦਕਾ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਭੇਟਿਅ; ਪ੍ਰਾਕ੍ਰਿਤ - ਭਿੱਟਿੱਜਇ (ਇਕੱਠ ਕਰਦਾ ਹੈ, ਮਿਲਦਾ ਹੈ); ਸੰਸਕ੍ਰਿਤ - ਭੇੱਟ (भेट्ट - ਇਕੱਤਰਤਾ, ਜੋੜ-ਮੇਲ, ਇਕੱਠ)।
More Examples for ਭੇਟਿਐ
ਭੇਟੀਐ
ਭੇਟਿਆ ਜਾਵੇ, ਮਿਲਿਆ ਜਾਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਭੇਟਿਅ; ਪ੍ਰਾਕ੍ਰਿਤ - ਭਿੱਟਿੱਜਇ (ਇਕੱਠ ਕਰਦਾ ਹੈ, ਮਿਲਦਾ ਹੈ); ਸੰਸਕ੍ਰਿਤ - ਭੇੱਟ (भेट्ट - ਇਕੱਤਰਤਾ, ਜੋੜ-ਮੇਲ, ਇਕੱਠ)।
More Examples for ਭੇਟੀਐ
ਭੇਟੇ
ਮਿਲੇ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਭੇਟਿਅ; ਪ੍ਰਾਕ੍ਰਿਤ - ਭਿੱਟਿੱਜਇ (ਇਕੱਠ ਕਰਦਾ ਹੈ, ਮਿਲਦਾ ਹੈ); ਸੰਸਕ੍ਰਿਤ - ਭੇੱਟ (भेट्ट - ਇਕੱਤਰਤਾ, ਜੋੜ-ਮੇਲ, ਇਕੱਠ)।
More Examples for ਭੇਟੇ
ਭੇਟੈ
ਮਿਲਦਾ ਹੈ, ਮਿਲ ਪੈਂਦਾ ਹੈ, ਪ੍ਰਾਪਤ ਹੋ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਭੇਟਿਅ; ਪ੍ਰਾਕ੍ਰਿਤ - ਭਿੱਟਿੱਜਇ (ਇਕੱਠ ਕਰਦਾ ਹੈ, ਮਿਲਦਾ ਹੈ); ਸੰਸਕ੍ਰਿਤ - ਭੇੱਟ (भेट्ट - ਇਕੱਤਰਤਾ, ਜੋੜ-ਮੇਲ, ਇਕੱਠ)।
More Examples for ਭੇਟੈ
ਭੇਦਾ
ਭੇਦ, ਪ੍ਰਕਾਰ, ਕਿਸਮਾਂ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਭੇਦ; ਸੰਸਕ੍ਰਿਤ - ਭੇਦਹ (भेद: - ਤੋੜਣਾ; ਕਿਸਮ, ਪ੍ਰਕਾਰ)।
More Examples for ਭੇਦਾ
ਭੇਦੁ
ਭੇਤ, ਰਹੱਸ, ਰਾਜ਼।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਭੇਦ; ਸੰਸਕ੍ਰਿਤ - ਭੇਦਹ (भेद: - ਤੋੜਣਾ; ਕਿਸਮ, ਪ੍ਰਕਾਰ)।
More Examples for ਭੇਦੁ
ਭੇਦੇ
ਭੇਦਿਆ ਜਾਵੇ, ਵਿੰਨਿਆ ਜਾਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਭੇਦੈ; ਪ੍ਰਾਕ੍ਰਿਤ - ਵਿਦ੍ਧਅਇ (ਵਿੰਨ੍ਹਦਾ ਹੈ); ਪਾਲੀ - ਵਿਦ੍ਧ (ਵਿੰਨ੍ਹਿਆ ਹੋਇਆ); ਸੰਸਕ੍ਰਿਤ - ਵਿਦ੍ਧ (विद्ध - ਵਿੰਨ੍ਹਿਆ ਹੋਇਆ, ਜ਼ਖਮੀ ਹੋਇਆ; ਸੁੱਟਿਆ ਹੋਇਆ)।
More Examples for ਭੇਦੇ
ਭੇਰੀ
ਨਗਾਰਾ, ਸ਼ਹਿਨਾਈ/ਨਫ਼ੀਰੀ ਨਾਲ ਵਜਾਇਆ ਜਾਣ ਵਾਲਾ ਛੋਟਾ ਨਗਾਰਾ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਭੇਰੀ; ਸੰਸਕ੍ਰਿਤ - ਭੇਰੀ/ਭੇਰਿ (भेरी/भेरि - ਨਗਾਰਾ, ਪੁਰਾਤਨ ਸਮੇਂ ਦਾ ਉਹ ਵਾਜਾ ਜਾਂ ਵੱਡਾ ਢੋਲ ਜੋ ਜੁਧ ਦੇ ਵੇਲੇ ਵਜਾਇਆ ਜਾਂਦਾ ਸੀ)।
More Examples for ਭੇਰੀ
ਭੈ
ਭੈ ਤੋਂ, ਭੈ/ਭਵ/ਭਉ ਸਾਗਰ ਤੋਂ; ਸੰਸਾਰ-ਸਮੁੰਦਰ ਤੋਂ।
ਵਿਆਕਰਣ: ਨਾਂਵ ,ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਅਪਭ੍ਰੰਸ਼ - ਭਉ; ਪ੍ਰਾਕ੍ਰਿਤ/ਪਾਲੀ - ਭਯ; ਸੰਸਕ੍ਰਿਤ - ਭਯ (भय - ਡਰ)।
ਭੈਣ
ਭੈਣ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭੈਣ; ਲਹਿੰਦੀ - ਭੇਣ; ਸਿੰਧੀ - ਭੇਣੁ; ਪ੍ਰਾਕ੍ਰਿਤ - ਭਗਿਣੀ; ਪਾਲੀ/ਸੰਸਕ੍ਰਿਤ - ਭਗਿਨੀ (भगिनी - ਭੈਣ)।
More Examples for ਭੈਣ
ਭੈਣੇ
(ਹੇ) ਭੈਣੇ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭੈਣ; ਲਹਿੰਦੀ - ਭੇਣ; ਸਿੰਧੀ - ਭੇਣੁ; ਪ੍ਰਾਕ੍ਰਿਤ - ਭਗਿਣੀ; ਪਾਲੀ/ਸੰਸਕ੍ਰਿਤ - ਭਗਿਨੀ (भगिनी - ਭੈਣ)।
More Examples for ਭੈਣੇ
ਭੋਗ
ਭੋਗ; ਸੰਸਾਰਕ ਸੁਖ-ਭੋਗ, ਭੋਗ-ਪਦਾਰਥ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼ - ਭੋਗ; ਸੰਸਕ੍ਰਿਤ - ਭੋਗਹ (भोग: - ਭੋਜਨ, ਖਾਣਾ ਪੀਣਾ)।
More Examples for ਭੋਗ
ਭੋਗੀ
ਭੋਗੀ, ਭੋਗਣ ਵਾਲਾ, ਮਾਣਨ ਵਾਲਾ; ਗ੍ਰਿਹਸਤੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਵਧੀ/ਭੋਜਪੁਰੀ/ਰਾਜਸਥਾਨੀ/ਬ੍ਰਜ/ਪਾਲੀ - ਭੋਗੀ; ਸੰਸਕ੍ਰਿਤ - ਭੋਗਿਨ੍ (भोगिन् - ਸੁਆਦ ਲੈਣ ਵਾਲਾ, ਭੋਗਾਂ ਦਾ ਅਨੰਦ ਲੈਣ ਵਾਲਾ; ਵਰਤੋਂ ਕਰਨ ਵਾਲਾ; ਮਹਿਸੂਸ ਕਰਨ ਵਾਲਾ; ਕਾਮੁਕ)।
More Examples for ਭੋਗੀ
ਭੋਗੁ
ਭੋਜਨ, ਭੋਜ-ਪਦਾਰਥ, ਭੰਡਾਰਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼ - ਭੋਗ; ਸੰਸਕ੍ਰਿਤ - ਭੋਗਹ (भोग: - ਭੋਜਨ, ਖਾਣਾ-ਪੀਣਾ/ਖਪਤ)।
More Examples for ਭੋਗੁ
ਭੋਗੈ
ਭੋਗਦਾ ਹੈ, ਮਾਣਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਭੋਗੈ; ਪ੍ਰਾਕ੍ਰਿਤ - ਭੋਗਇ/ਭੋਗਅਇ; ਸੰਸਕ੍ਰਿਤ - ਭੁਜਤਿ (भुजति - ਖਾਂਦਾ ਹੈ; ਸੁਆਦ ਲੈਂਦਾ ਹੈ; ਸੰਭੋਗ ਕਰਦਾ ਹੈ; ਸਹਿੰਦਾ ਹੈ; ਮਹਿਸੂਸ ਕਰਦਾ ਹੈ)।
More Examples for ਭੋਗੈ
ਭੋਗੋ
ਭੋਗ, ਭੋਜਨ, ਸੇਵਨ; ਸਵਾਦ, ਅਨੰਦ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼ - ਭੋਗ; ਸੰਸਕ੍ਰਿਤ - ਭੋਗਹ (भोग: - ਭੋਜਨ, ਖਾਣਾ-ਪੀਣਾ/ਖਪਤ)।
More Examples for ਭੋਗੋ
ਭੋਜਨ
(ਭਾਉ) ਭੋਜਨ, (ਪ੍ਰੀਤ) ਭੋਜਨ/ਭੋਜ; ਦਾਅਵਤ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ/ਰਾਜਸਥਾਨੀ/ਬ੍ਰਜ/ਪਾਲੀ - ਭੋਜਨ (ਭੋਜਨ); ਸੰਸਕ੍ਰਿਤ - ਭੋਜਨਮ੍ (भोजनम् - ਆਨੰਦ ਮਾਣਨਾ; ਖਾਣਾ, ਭੋਜਨ)।
More Examples for ਭੋਜਨ
ਭੋਰੀ
ਭੋਰੀ ਲਈ; ਪਲ ਭਰ ਲਈ, ਥੋੜੇ ਸਮੇਂ ਲਈ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਭੋਰਾ (ਭੋਰਾ/ਕਿਣਕਾ, ਛੋਟਾ ਟੁਕੜਾ; ਥੋੜਾ, ਥੋੜਾ ਜਿਹਾ), ਭੋਰੀ (ਭੋਰਾ ਦਾ ਇਸਤਰੀ ਲਿੰਗ)।
More Examples for ਭੋਰੀ
ਭੋਲਾਵਾ
ਭੁਲਾਵਾ, ਭੁਲੇਖਾ, ਭਰਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਭੁਲਣਾ; ਲਹਿੰਦੀ - ਭੁੱਲਣ (ਰਾਹ ਭੁੱਲਣਾ, ਗਲਤੀ ਕਰਨੀ); ਸਿੰਧੀ - ਭੁਲਣੁ (ਗਲਤੀ ਕਰਨੀ, ਭੁੱਲਣਾ); ਕਸ਼ਮੀਰੀ - ਭੁਲੁਨ (ਗੁਮਰਾਹ ਹੋਣਾ); ਪ੍ਰਾਕ੍ਰਿਤ - ਭੁੱਲਇ (ਡਿੱਗਦਾ ਹੈ, ਗਲਤੀ ਕਰਦਾ ਹੈ); ਸੰਸਕ੍ਰਿਤ - ਭੁੱਲ (भु्ल्ल - ਗਲਤੀ ਕਰਨੀ, ਭੁੱਲਣਾ)।
More Examples for ਭੋਲਾਵਾ
ਭ੍ਰਮ
ਭਰਮ (ਦੀ), ਭੁਲੇਖੇ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਭਰਮ (ਭੁਲੇਖਾ); ਸੰਸਕ੍ਰਿਤ - ਭ੍ਰਮ (भ्रम - ਚਕਰ ਆਉਣਾ; ਗਲਤੀ)।
More Examples for ਭ੍ਰਮ
ਭ੍ਰਮ
ਭਰਮ, ਭੁਲੇਖੇ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਭਰਮ (ਭੁਲੇਖਾ); ਸੰਸਕ੍ਰਿਤ - ਭ੍ਰਮ (भ्रम - ਚਕਰ ਆਉਣਾ; ਗਲਤੀ)।
ਭ੍ਰਮਤੇ
ਭਰਮਤੇ, ਭਰਮਦੇ ਹੋਏ, ਭਟਕਦੇ ਹੋਏ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਭਰਮਣਾ (ਗਲਤ ਹੋਣਾ, ਸ਼ੱਕ/ਭਰਮ ਕਰਨਾ); ਬ੍ਰਜ - ਭਰਮਨਾ (ਭਰਮ ਅਧੀਨ ਹੋਣਾ; ਭਟਕਣਾ); ਸੰਸਕ੍ਰਿਤ - ਭ੍ਰਮਤਿ (भ्रमति - ਭ੍ਰਮਦਾ ਹੈ, ਘੁੰਮਦਾ ਹੈ)।
More Examples for ਭ੍ਰਮਤੇ
ਭ੍ਰਮਿ
ਭਰਮ ਵਿਚ, ਭੁਲੇਖੇ ਵਿਚ, ਸੰਸੇ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਭਰਮ (ਭੁਲੇਖਾ); ਸੰਸਕ੍ਰਿਤ - ਭ੍ਰਮ (भ्रम - ਚੱਕਰ ਆਉਣਾ; ਗਲਤੀ)।
More Examples for ਭ੍ਰਮਿ
ਭ੍ਰਮੇ
ਭ੍ਰਮ/ਭਰਮ ਕੇ, ਭਉਂ ਕੇ।