ਬਉਰਾ
(ਹੇ) ਬਉਰਾ! (ਹੇ) ਬਉਲੇ! (ਹੇ) ਝੱਲੇ! (ਹੇ) ਕਮਲੇ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਉਰਾ/ਬਾਵਰਾ; ਬ੍ਰਜ - ਬਾਵਰੋ/ਬਾਵਰੇ/ਬਾਵਰਾ (ਪਾਗਲ); ਸਿੰਧੀ - ਵਾਉਰਣੁ (ਛੱਟਣਾ/ਫਟਕਣਾ); ਸੰਸਕ੍ਰਿਤ - ਵਾਯੁਰ (वायुर - ਹਵਾਯੁਕਤ/ਛੂਛਾ, ਪਾਗਲ)।
More Examples for ਬਉਰਾ
ਬਉਰੇ
ਬਾਵਰੇ/ਬਾਵਲੇ, ਝੱਲੇ, ਕਮਲੇ, ਪਾਗਲ।
ਵਿਆਕਰਣ: ਵਿਸ਼ੇਸ਼ਣ (ਮਨ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਉਰਾ/ਬਾਵਰਾ; ਬ੍ਰਜ - ਬਾਵਰੋ/ਬਾਵਰੇ/ਬਾਵਰਾ (ਪਾਗਲ); ਸਿੰਧੀ - ਵਾਉਰਣੁ (ਛੱਟਣਾ/ਫਟਕਣਾ); ਸੰਸਕ੍ਰਿਤ - ਵਾਯੁਰ (वायुर - ਹਵਾਯੁਕਤ/ਛੂਛਾ, ਪਾਗਲ)।
More Examples for ਬਉਰੇ
ਬਈਅਰਿ
ਇਸਤਰੀ, ਜੀਵ-ਇਸਤਰੀ; ਜਗਿਆਸੂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬੁੰਦੇਲੀ - ਬਇਅਰਿ; ਬ੍ਰਜ - ਬਇਯਰ (ਇਸਤਰੀ); ਸੰਸਕ੍ਰਿਤ - ਵਰੋਰੁ (वरोरु - ਸੁੰਦਰ ਇਸਤਰੀ)।
More Examples for ਬਈਅਰਿ
ਬਸਹਿ
ਵਸਦੀਆਂ ਹਨ, ਰਹਿੰਦੀਆਂ ਹਨ, ਨਿਵਾਸ ਕਰਦੀਆਂ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਸਣਾ; ਬ੍ਰਜ - ਬਸਨਾ (ਵਸਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
More Examples for ਬਸਹਿ
ਬਸੰਤ
ਬਸੰਤ, ਖਿੜਾਓ ਵਾਲਾ ਸਮਾਂ/ਰੁੱਤ; ਅਨੰਦ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਲਹਿੰਦੀ - ਬਸੰਤ (ਬਸੰਤ; ਭਾਰਤੀ ਸ਼ਾਸਤਰੀ ਸੰਗੀਤ ਵਿਚ ਇਕ ਮਾਪ/ਪੈਮਾਨਾ); ਸਿੰਧੀ - ਬਸੰਤੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵਸੰਤ (ਬਸੰਤ); ਸੰਸਕ੍ਰਿਤ - ਵਸੰਤ (वसन्त - ਬਸੰਤ ਰੁਤ)।
More Examples for ਬਸੰਤ
ਬਸਤੁ
ਵੱਸਦਾ (ਹੈ), ਨਿਵਾਸ ਕਰਦਾ (ਹੈ), ਰਹਿੰਦਾ (ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ - ਵਸਤ; ਬ੍ਰਜ - ਬਸਤ (ਵਸਦਾ ਹੈ); ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
More Examples for ਬਸਤੁ
ਬਸੰਤੁ
ਬਸੰਤ (ਵਾਲਾ), ਖਿੜਾਓ (ਵਾਲਾ)।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਸੰਤ (ਸਾਲ ਵਿਚਲੀ ਬਸੰਤ ਰੁਤ); ਪ੍ਰਾਕ੍ਰਿਤ/ਪਾਲੀ - ਵਸੰਤ (ਬਸੰਤ); ਸੰਸਕ੍ਰਿਤ - ਵਸੰਤਹ (वसंत: - ਬਸੰਤ ਰੁਤ)।
More Examples for ਬਸੰਤੁ
ਬਸਤ੍ਰ
ਬਸਤਰ, ਕਪੜੇ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਸਤ੍ਰ; ਸੰਸਕ੍ਰਿਤ - ਵਸ੍ਤ੍ਰਣਮ੍ (वस्त्रणम् - ਬਸਤਰ, ਕਪੜੇ)।
More Examples for ਬਸਤ੍ਰ
ਬਸਾਵੈ
ਵਸਾਉਂਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵੱਸਣ (ਵਸਣਾ); ਬ੍ਰਜ - ਬਸਨਾ (ਵਸਣਾ, ਰਹਿਣਾ, ਹੋਣਾ); ਅਪਭ੍ਰੰਸ਼/ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ; ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
More Examples for ਬਸਾਵੈ
ਬਸੀਠਾ
ਵਿਚੋਲਾ, ਵਸੀਲਾ।
ਵਿਆਕਰਣ: ਵਿਸ਼ੇਸ਼ਣ (ਸਤਿਗੁਰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਸੀਠ/ਬਸੀਟ (ਪਿੰਡ ਦਾ ਮੁਖੀਆ, ਦੂਤ); ਪੁਰਾਤਨ ਅਵਧੀ - ਬਸੀਠ (ਦੂਤ); ਪ੍ਰਾਕ੍ਰਿਤ - ਵਸਿਟ੍ਠ; ਸੰਸਕ੍ਰਿਤ - ਵਸਿਸ਼੍ਠ (वसिष्ठ - ਸ੍ਰੇਸ਼ਠ)।
More Examples for ਬਸੀਠਾ
ਬਸੇ
ਵਸਦੇ ਹਨ, ਰਹਿੰਦੇ ਹਨ, ਨਿਵਾਸ ਕਰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਸਣਾ; ਬ੍ਰਜ - ਬਸਨਾ (ਵਸਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
More Examples for ਬਸੇ
ਬਹਾਲਿਆ
ਬਿਠਾਲਿਆ/ਬਿਠਾਇਆ ਹੋਇਆ ਹੈ; ਮੁਕੱਰਰ ਕੀਤਾ ਹੋਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਬਹਾਲ/ਬਹਾਲਣਾ (ਬਿਠਾਉਣਾ); ਲਹਿੰਦੀ - ਬਹਣ (ਬੈਠਣਾ); ਪ੍ਰਾਕ੍ਰਿਤ - ਵਸਇ; ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
More Examples for ਬਹਾਲਿਆ
ਬਹਿ
ਬਹਿ ਕੇ, ਬੈਠ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਬਹਿਣਾ (ਬੈਠਣਾ); ਲਹਿੰਦੀ - ਬਹਣ (ਬੈਠਣਾ, ਗੱਦੀ/ਆਸਣ ਤੇ ਬੈਠਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
More Examples for ਬਹਿ
ਬਹਿਠਾ ਆਇ
ਆ ਬੈਠਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੈਠਾ/ਬੈਠੀ/ਬੈਠੇ; ਲਹਿੰਦੀ - ਬਇਠਾ; ਸਿੰਧੀ - ਵੇਠੋ; ਅਪਭ੍ਰੰਸ਼ - ਬਇਟ੍ਠ; ਪ੍ਰਾਕ੍ਰਿਤ - ਉਵਵਿਟ੍ਠ/ਬਿਟ੍ਠ; ਸੰਸਕ੍ਰਿਤ - ਉਪਵਿਸ਼੍ਟ (उपविष्ट - ਬੈਠਾ ਹੋਇਆ) + ਬ੍ਰਜ - ਆਏ; ਅਪਭ੍ਰੰਸ਼ - ਆਏ/ਆਅਇ; ਪ੍ਰਾਕ੍ਰਿਤ - ਆਅਅ; ਸੰਸਕ੍ਰਿਤ - ਆਗਤ (आगत - ਆਉਣਾ)।
More Examples for ਬਹਿਠਾ ਆਇ
ਬਹਿਠੀਆ
ਬਹਿਠੀਆਂ/ਬੈਠੀਆਂ।
ਵਿਆਕਰਣ: ਵਿਸ਼ੇਸ਼ਣ (ਇਸਤਰੀਆਂ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਹਿਣਾ (ਬੈਠਣਾ); ਲਹਿੰਦੀ - ਬਹਣ (ਬੈਠਣਾ, ਗੱਦੀ/ਆਸਣ ’ਤੇ ਬੈਠਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
More Examples for ਬਹਿਠੀਆ
ਬਹੁ
ਬਹੁਤ, ਬੜੇ, ਕਈ, ਅਨੇਕ।
ਵਿਆਕਰਣ: ਵਿਸ਼ੇਸ਼ਣ (ਲੋਗ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬਹੁ (बहु - ਬਹੁਤ)।
More Examples for ਬਹੁ
ਬਹੁ
ਬਹੁਤ, ਬੜੇ, ਕਈ, ਅਨੇਕ।
ਵਿਆਕਰਣ: ਵਿਸ਼ੇਸ਼ਣ (ਖੰਡ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬਹੁ (बहु - ਬਹੁਤ)।
ਬਹੁ
ਬਹੁਤ, ਬੜੇ, ਕਈ, ਅਨੇਕ।
ਵਿਆਕਰਣ: ਵਿਸ਼ੇਸ਼ਣ (ਬੰਧਨ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬਹੁ (बहु - ਬਹੁਤ)।
ਬਹੁ
ਬਹੁਤ, ਬੜੇ, ਕਈ, ਅਨੇਕ।
ਵਿਆਕਰਣ: ਵਿਸ਼ੇਸ਼ਣ (ਸੰਗੀ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬਹੁ (बहु - ਬਹੁਤ)।
ਬਹੁ
ਬਹੁਤ, ਬੜੀਆਂ, ਕਈ, ਅਨੇਕ।
ਵਿਆਕਰਣ: ਵਿਸ਼ੇਸ਼ਣ (ਜੋਨਿ ਦਾ), ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬਹੁ (बहु - ਬਹੁਤ)।
ਬਹੁ
ਬਹੁਤ, ਕਈ।
ਵਿਆਕਰਣ: ਵਿਸ਼ੇਸ਼ਣ (ਸਿਮ੍ਰਿਤਿ ਅਤੇ ਸਾਸਤ ਦਾ), ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬਹੁ (बहु - ਬਹੁਤ)।
ਬਹੁ
ਬਹੁਤ।
ਵਿਆਕਰਣ: ਵਿਸ਼ੇਸ਼ਣ (ਸੋਭ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬਹੁ (बहु - ਬਹੁਤ)।
ਬਹੁਤ
ਬਹੁਤ, ਅਨੇਕ।
ਵਿਆਕਰਣ: ਵਿਸ਼ੇਸ਼ਣ (ਜਤਨ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਬਹੁਤੁ; ਪ੍ਰਾਕ੍ਰਿਤ - ਬਹੁੱਤੋ; ਪਾਲੀ - ਬਹੁੱਤ; ਸੰਸਕ੍ਰਿਤ - ਬਹੁਤਮ੍ (बहुतम् - ਬਹੁਤ)।
More Examples for ਬਹੁਤ
ਬਹੁਤੀ
ਬਹੁਤ ਹੀ (ਪੱਤਰ+ਆਲੀ/ਪੱਤਰਾਂ ਵਾਲੀ), ਬਹੁਤ ਹੀ (ਪੱਤਿਆਂ ਵਾਲੀ); ਬਹੁਤ ਹੀ (ਸੰਘਣੀ)।
ਵਿਆਕਰਣ: ਵਿਸ਼ੇਸ਼ਣ (ਛਾਉ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਬਹੁਤੁ; ਪ੍ਰਾਕ੍ਰਿਤ - ਬਹੁੱਤੋ; ਪਾਲੀ - ਬਹੁੱਤ; ਸੰਸਕ੍ਰਿਤ - ਬਹੁਤਮ੍ (बहुतम् - ਬਹੁਤ)।
More Examples for ਬਹੁਤੀ
ਬਹੁਤੁ
ਬਹੁਤ, ਅਨੇਕ, ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਜਨਮ ਦਾ), ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਬਹੁੁਤੁ; ਪ੍ਰਾਕ੍ਰਿਤ - ਬਹੁੱਤੋ; ਪਾਲੀ - ਬਹੁੱਤ; ਸੰਸਕ੍ਰਿਤ - ਬਹੁਤਮ੍ (बहुतम् - ਬਹੁਤ)।
More Examples for ਬਹੁਤੁ
ਬਹੁਤੁ
ਬਹੁਤ, ਅਨੇਕ, ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਵਾਰੋਲੇ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਬਹੁੁਤੁ; ਪ੍ਰਾਕ੍ਰਿਤ - ਬਹੁੱਤੋ; ਪਾਲੀ - ਬਹੁੱਤ; ਸੰਸਕ੍ਰਿਤ - ਬਹੁਤਮ੍ (बहुतम् - ਬਹੁਤ)।
ਬਹੁਤੁ
ਬਹੁਤ, ਬੜਾ।
ਵਿਆਕਰਣ: ਵਿਸ਼ੇਸ਼ਣ (ਦੁਖੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਬਹੁਤੁ; ਪ੍ਰਾਕ੍ਰਿਤ - ਬਹੁੱਤੋ; ਪਾਲੀ - ਬਹੁੱਤ; ਸੰਸਕ੍ਰਿਤ - ਬਹੁਤਮ੍ (बहुतम् - ਬਹੁਤ)।
ਬਹੁਤੁ
ਬਹੁਤ, ਬੜਾ।
ਵਿਆਕਰਣ: ਵਿਸ਼ੇਸ਼ਣ (ਹਿਤੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਬਹੁਤੁ; ਪ੍ਰਾਕ੍ਰਿਤ - ਬਹੁੱਤੋ; ਪਾਲੀ - ਬਹੁੱਤ; ਸੰਸਕ੍ਰਿਤ - ਬਹੁਤਮ੍ (बहुतम् - ਬਹੁਤ)।
ਬਹੁਤੁ ਪਿਈਣੀ
ਬਹੁਤ ਪੈਣੀ/ਪੈਨੀ, ਬਹੁਤ ਬਰੀਕ।
ਵਿਆਕਰਣ: ਵਿਸ਼ੇਸ਼ਣ (ਵਾਟ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਬਹੁਤੁ; ਪ੍ਰਾਕ੍ਰਿਤ - ਬਹੁੱਤੋ; ਪਾਲੀ - ਬਹੁੱਤ; ਸੰਸਕ੍ਰਿਤ - ਬਹੁਤਮ੍ (बहुतम् - ਬਹੁਤ)।
More Examples for ਬਹੁਤੁ ਪਿਈਣੀ
ਬਹੁਤੇ
ਬਹੁਤ, ਬੜੇ, ਕਈ, ਅਨੇਕ।
ਵਿਆਕਰਣ: ਵਿਸ਼ੇਸ਼ਣ (ਵੇਸ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਬਹੁੁਤੁ; ਪ੍ਰਾਕ੍ਰਿਤ - ਬਹੁੱਤੋ; ਪਾਲੀ - ਬਹੁੱਤ; ਸੰਸਕ੍ਰਿਤ - ਬਹੁਤਮ੍ (बहुतम् - ਬਹੁਤ)।
More Examples for ਬਹੁਤੇ
ਬਹੁਤੇ
ਬਹੁਤ, ਬੜੇ, ਕਈ, ਅਨੇਕ।
ਵਿਆਕਰਣ: ਵਿਸ਼ੇਸ਼ਣ (ਭੇਖ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਬਹੁੁਤੁ; ਪ੍ਰਾਕ੍ਰਿਤ - ਬਹੁੱਤੋ; ਪਾਲੀ - ਬਹੁੱਤ; ਸੰਸਕ੍ਰਿਤ - ਬਹੁਤਮ੍ (बहुतम् - ਬਹੁਤ)।
ਬਹੁਤੇ
ਬਹੁਤ, ਬੜੇ, ਕਈ, ਅਨੇਕ।
ਵਿਆਕਰਣ: ਵਿਸ਼ੇਸ਼ਣ (ਜਨਮ ਦਾ), ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਬਹੁਤੁ; ਪ੍ਰਾਕ੍ਰਿਤ - ਬਹੁੱਤੋ; ਪਾਲੀ - ਬਹੁੱਤ; ਸੰਸਕ੍ਰਿਤ - ਬਹੁਤਮ੍ (बहुतम् - ਬਹੁਤ)।
ਬਕਹਿ
ਬਕਦੇ ਹਨ, ਬੋਲਦੇ ਹਨ; ਕਰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਕਹਿ; ਅਪਭ੍ਰੰਸ਼ - ਵੱਕਹਿ; ਪ੍ਰਾਕ੍ਰਿਤ - ਵੱਕੰਤਿ (ਬੋਲਦੇ ਹਨ); ਸੰਸਕ੍ਰਿਤ - ਬੱਕ੍* (बक्क् - ਵਿਅਰਥ ਬੋਲਣਾ)।
More Examples for ਬਕਹਿ
ਬਕਰਾ
ਬੱਕਰਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਬਕਰਾ; ਸਿੰਧੀ - ਬਕਰੁ/ਬਕਰੋ; ਬ੍ਰਜ - ਬਕੁਰਾ/ਬਕਰਾ; ਪ੍ਰਾਕ੍ਰਿਤ - ਵੱਕਰਅ (ਬੱਕਰਾ); ਸੰਸਕ੍ਰਿਤ - ਬਰ੍ਕਰ/ਵਰ੍ਕਰਹ (बर्कर/वर्कर: - ਬੱਚਾ, ਲੇਲਾ, ਬੱਕਰੀ)।
More Examples for ਬਕਰਾ
ਬਖਸੰਦਗੀ
ਬਖਸ਼ਿਸ਼ ਕਰਨ ਵਾਲਾ।
ਵਿਆਕਰਣ: ਵਿਸ਼ੇਸ਼ਣ (ਤੂ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਬਖ਼ਸ਼ੰਦਗੀ (بخشندگی - ਅਜਾਦੀ; ਬਖਸ਼ਿਸ਼)।
More Examples for ਬਖਸੰਦਗੀ
ਬਖਸਿ
ਬਖਸ਼ (ਲਿਆ ਹੈ), ਬਖਸ਼ਿਸ਼/ਕਿਰਪਾ (ਕਰ ਦਿੱਤੀ ਹੈ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਕਸਨਾ/ਬਖਸਨਾ/ਬਖਸ਼ਣਾ; ਲਹਿੰਦੀ - ਬਖ਼ਸ਼ਣ/ਬਖ਼ਸ਼ਣਾ; ਰਾਜਸਥਾਨੀ - ਬਖਸਣੋ; ਸਿੰਧੀ - ਬਖ਼੍ਸ਼ਣੁ (ਖਿਮਾ/ਮੁਆਫ ਕਰਨਾ, ਬਖਸ਼ਣਾ); ਬ੍ਰਜ - ਬਖ਼ਸ਼/ਬਖਸ; ਫ਼ਾਰਸੀ - ਬਖ਼ਸ਼ (بخش - ਦੇਣਾ, ਵਰਤਾਉਣ, ਵੰਡਣਾ; ਸੁਗਾਤ/ਤੋਹਫਾ ਦੇਣਾ)।
More Examples for ਬਖਸਿ
ਬਖਸੀਸ
ਬਖਸ਼ੀਸ਼, ਬਖਸ਼ਿਸ਼ ਵਜੋਂ ਮਿਲੀ ਦਾਤ, ਨਿਆਮਤ; ਕਿਰਪਾ, ਮਿਹਰ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਬਖ਼ਸ਼ਿਸ਼ (ਮਿਹਰ)।
More Examples for ਬਖਸੀਸ
ਬਖਸੇ
ਬਖਸ਼ਦਾ ਹੈ, ਬਖਸ਼ਿਸ਼ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਕਸਨਾ/ਬਖਸਨਾ/ਬਖਸ਼ਣਾ; ਲਹਿੰਦੀ - ਬਖ਼ਸ਼ਣ/ਬਖ਼ਸ਼ਣਾ; ਰਾਜਸਥਾਨੀ - ਬਖਸਣੋ; ਸਿੰਧੀ - ਬਖ਼੍ਸ਼ਣੁ (ਖਿਮਾ/ਮੁਆਫ ਕਰਨਾ, ਬਖਸ਼ਣਾ); ਬ੍ਰਜ - ਬਖ਼ਸ਼/ਬਖਸ; ਫ਼ਾਰਸੀ - ਬਖ਼ਸ਼ (بخش - ਦੇਣਾ, ਵਰਤਾਉਣ, ਵੰਡਣਾ; ਸੁਗਾਤ/ਤੋਹਫਾ ਦੇਣਾ)।
More Examples for ਬਖਸੇ
ਬਖਾਨਿ
ਬਖਾਨੁ, ਵਖਿਆਨ, ਕਥਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਖਾਣਨਾ (ਵਿਆਖਿਆ ਕਰਨੀ); ਸਿੰਧੀ - ਵਖਾਣਣੁ/ਵਾਖਾਣਣੁ (ਪ੍ਰਸੰਸਾ ਕਰਨੀ); ਅਪਭ੍ਰੰਸ਼ - ਵਖਾਣਿਅ; ਪ੍ਰਾਕ੍ਰਿਤ - ਵਕ੍ਖਾਣਅਇ (ਦੱਸਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਟਿੱਪਣੀ, ਵਰਣਨ)।
More Examples for ਬਖਾਨਿ
ਬਖਾਨੈ
ਬਖਾਨਦਾ/ਵਖਾਣਦਾ ਹੈ, ਉਚਾਰਦਾ ਹੈ; ਗਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਖਾਣਨਾ (ਵਿਆਖਿਆ ਕਰਨੀ); ਸਿੰਧੀ - ਵਖਾਣਣੁ/ਵਾਖਾਣਣੁ (ਪ੍ਰਸੰਸਾ ਕਰਨੀ); ਅਪਭ੍ਰੰਸ਼ - ਵਖਾਣਿਅ; ਪ੍ਰਾਕ੍ਰਿਤ - ਵਕ੍ਖਾਣਅਇ (ਦੱਸਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਟਿੱਪਣੀ, ਵਰਣਨ)।
More Examples for ਬਖਾਨੈ
ਬਖਾਨੋ
ਵਖਾਣੋ/ਬਖਾਣੋ, ਆਖੋ, ਕਹੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਖਾਣਨਾ (ਵਿਆਖਿਆ ਕਰਨੀ); ਸਿੰਧੀ - ਵਖਾਣਣੁ/ਵਾਖਾਣਣੁ (ਪ੍ਰਸੰਸਾ ਕਰਨੀ); ਅਪਭ੍ਰੰਸ਼ - ਵਖਾਣਿਅ; ਪ੍ਰਾਕ੍ਰਿਤ - ਵਕ੍ਖਾਣਅਇ (ਦੱਸਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਟਿੱਪਣੀ, ਵਰਣਨ)।
More Examples for ਬਖਾਨੋ
ਬਗਾ
ਬਗਾਂ ਨੂੰ, ਬਗਲਿਆਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਗੁਲਾ/ਬਗਲਾ; ਸਿੰਧੀ - ਬਗੁ/ਬਗੋ/ਬਗੁਲੋ; ਅਪਭ੍ਰੰਸ਼ - ਬਗ; ਪ੍ਰਾਕ੍ਰਿਤ - ਬਕ/ਬੱਕ/ਬਗ/ਬਯ (ਬਗਲਾ); ਪਾਲੀ - ਬਕ (ਕੂੰਜ, ਸਾਰਸ); ਸੰਸਕ੍ਰਿਤ - ਬਕਹ (बक: - ਬਗਲਾ; ਠੱਗ, ਦੰਭੀ)।
More Examples for ਬਗਾ
ਬਗੁਲਾ
ਬਗਲਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਗੁਲਾ/ਬਗਲਾ; ਸਿੰਧੀ - ਬਗੁ/ਬਗੋ/ਬਗੁਲੋ; ਅਪਭ੍ਰੰਸ਼ - ਬਗ; ਪ੍ਰਾਕ੍ਰਿਤ - ਬਕ/ਬੱਕ/ਬਗ/ਬਯ (ਬਗਲਾ); ਪਾਲੀ - ਬਕ (ਕੂੰਜ, ਸਾਰਸ); ਸੰਸਕ੍ਰਿਤ - ਬਕਹ (बक: - ਬਗਲਾ; ਠੱਗ, ਦੰਭੀ)।
More Examples for ਬਗੁਲਾ
ਬਚਨ
ਬਚਨ; ਉਪਦੇਸ਼।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਭੋਜਪੁਰੀ/ਰਾਜਸਥਾਨੀ/ਬ੍ਰਜ - ਵਚਨ/ਬਚਨ (ਸ਼ਬਦ, ਭਾਸ਼ਣ); ਪਾਲੀ - ਵਚਨ; ਸੰਸਕ੍ਰਿਤ - ਵਚਨਮ੍ (वचनम् - ਬੋਲਣਾ; ਕਥਨ, ਭਾਸ਼ਣ)।
More Examples for ਬਚਨ
ਬਚਨੀ
ਬਚਨਾਂ ਰਾਹੀਂ/ਦੁਆਰਾ; ਉਪਦੇਸ਼ਾਂ ਰਾਹੀਂ/ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਭੋਜਪੁਰੀ/ਰਾਜਸਥਾਨੀ/ਬ੍ਰਜ - ਵਚਨ/ਬਚਨ (ਸ਼ਬਦ, ਭਾਸ਼ਣ); ਪਾਲੀ - ਵਚਨ; ਸੰਸਕ੍ਰਿਤ - ਵਚਨਮ੍ (वचनम् - ਬੋਲਣਾ; ਕਥਨ, ਭਾਸ਼ਣ)।
More Examples for ਬਚਨੀ
ਬਡ
ਵਡੇ।
ਵਿਆਕਰਣ: ਵਿਸ਼ੇਸ਼ਣ (ਕਰਮਣਹ ਦਾ), ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਵਧੀ/ਰਾਜਸਥਾਨੀ/ਬ੍ਰਜ - ਬਡ; ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵਡਾ, ਮਹਾਨ)।
More Examples for ਬਡ
ਬਡਭਾਗੀ
ਵਡਭਾਗੀ, ਵਡੇ ਭਾਗਾਂ ਵਾਲਾ, ਭਾਗਸ਼ਾਲੀ।
ਵਿਆਕਰਣ: ਵਿਸ਼ੇਸ਼ਣ (ਜਨ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ) + ਬੰਗਾਲੀ/ਆਸਾਮੀ/ਲਹਿੰਦੀ - ਭਾਗ; ਸਿੰਧੀ - ਭਾਗੁ (ਭਾਗ); ਪ੍ਰਾਕ੍ਰਿਤ - ਭੱਗ (ਚੰਗਾ ਭਾਗ); ਪਾਲੀ - ਭਾਗਯ (ਨਸੀਬ); ਸੰਸਕ੍ਰਿਤ - ਭਾਗਯ (भाग्य - ਭਾਗਸ਼ਾਲੀ, ਭਾਗ/ਨਸੀਬ)।
More Examples for ਬਡਭਾਗੀ
ਬਣਾਇਆ
ਬਣਾਇ+ਆ, ਬਣਾਏ ਆ, ਬਣਾਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਣਨਾ; ਲਹਿੰਦੀ - ਬਣੁਣ (ਬਣਾਇਆ ਜਾਣਾ); ਸਿੰਧੀ - ਵਣਣੁ (ਫਬਣਾ/ਜਚਣਾ); ਕਸ਼ਮੀਰੀ - ਬਣਾਣੋ (ਬਣਾਉਣਾ); ਪ੍ਰਾਕ੍ਰਿਤ - ਵਣੇਇ (ਪੁਛਦਾ ਹੈ); ਪਾਲੀ - ਵਨਤਿ (ਚਾਹੁੰਦਾ ਹੈ, ਨਿਸ਼ਾਨਾ ਸਾਧਦਾ ਹੈ); ਸੰਸਕ੍ਰਿਤ - ਵਨਤਿ/ਵਨੋਤਿ (वनति/वनोति - ਚਾਹੁੰਦਾ ਹੈ, ਪ੍ਰਾਪਤ ਕਰਦਾ ਹੈ, ਤਿਆਰ ਕਰਦਾ ਹੈ)।
More Examples for ਬਣਾਇਆ
ਬਣੀ
ਬਣ ਗਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਣਨਾ (ਕਿਸੇ ਨਾਲ ਸਹਿਮਤੀ ਪਰਗਟਾਉਣਾ, ਤਿਆਰ ਹੋਣਾ, ਕੁਝ ਬਣ ਜਾਣਾ ਆਦਿ); ਲਹਿੰਦੀ - ਬੱਣਣ (ਬਣਨਾ, ਸਜਣਾ, ਤਿਆਰ ਹੋਣਾ); ਸਿੰਧੀ - ਵਣਣੁ (ਪਸੰਦ ਆਉਣਾ); ਪ੍ਰਾਕ੍ਰਿਤ - ਵਣੇਇ (ਪੁੱਛਦਾ ਹੈ); ਪਾਲੀ - ਵਨਤਿ/ਵਨਾਯਤਿ/ਵਨੋਤਿ; ਸੰਸਕ੍ਰਿਤ - ਵਨਤਿ/ਵਨੋਤਿ (वनति/वनोति - ਚਾਹੁੰਦਾ ਹੈ, ਲਾਭ ਲੈਂਦਾ ਹੈ, ਤਿਆਰ ਕਰਦਾ ਹੈ)।
More Examples for ਬਣੀ
ਬਣੇ
ਬਣੇ ਹਾਂ, ਬਣ ਗਏ ਹਾਂ, ਹੋ ਗਏ ਹਾਂ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਣਨਾ (ਕਿਸੇ ਨਾਲ ਸਹਿਮਤੀ ਪਰਗਟਾਉਣਾ, ਤਿਆਰ ਹੋਣਾ, ਕੁਝ ਬਣ ਜਾਣਾ ਆਦਿ); ਲਹਿੰਦੀ - ਬੱਣਣ (ਬਣਨਾ, ਸਜਣਾ, ਤਿਆਰ ਹੋਣਾ); ਸਿੰਧੀ - ਵਣਣੁ (ਪਸੰਦ ਆਉਣਾ); ਪ੍ਰਾਕ੍ਰਿਤ - ਵਣੇਇ (ਪੁੱਛਦਾ ਹੈ); ਪਾਲੀ - ਵਨਤਿ/ਵਨਾਯਤਿ/ਵਨੋਤਿ; ਸੰਸਕ੍ਰਿਤ - ਵਨਤਿ/ਵਨੋਤਿ (वनति/वनोति - ਚਾਹੁੰਦਾ ਹੈ, ਲਾਭ ਲੈਂਦਾ ਹੈ, ਤਿਆਰ ਕਰਦਾ ਹੈ)।
More Examples for ਬਣੇ
ਬਤਾਇਓ
ਬਤਾਇਆ ਹੈ, ਦੱਸ ਦਿੱਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਤਾਉਣਾ; ਰਾਜਸਥਾਨੀ - ਬਤਾਣੋ; ਬ੍ਰਜ - ਬਤਲਾਨਾ; ਅਵਧੀ - ਬਤਾਇਬ (ਦੱਸਣਾ); ਸਿੰਧੀ - ਬਤਾਇਣੁ (ਦੱਸਣਾ, ਵਿਖਾਉਣਾ); ਅਪਭ੍ਰੰਸ਼ - ਬਤਾਵਇ/ਵੱਤਾਵਇ (ਦੱਸਦਾ ਹੈ); ਪ੍ਰਾਕ੍ਰਿਤ - ਵੱਤਾ (ਗੱਲਬਾਤ, ਘਟਨਾ, ਚੀਜ਼); ਸੰਸਕ੍ਰਿਤ - ਵਾਰ੍ੱਤਾ (वार्त्ता - ਰੋਜ਼ੀ-ਰੋਟੀ, ਵਪਾਰ, ਸਮਾਚਾਰ)।
More Examples for ਬਤਾਇਓ
ਬਤਾਈ
ਬਤਾਉਂਦਾ ਹੈ, ਦੱਸਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਤਾਉਣਾ; ਰਾਜਸਥਾਨੀ - ਬਤਾਣੋ; ਬ੍ਰਜ - ਬਤਲਾਨਾ; ਅਵਧੀ - ਬਤਾਇਬ (ਦੱਸਣਾ); ਸਿੰਧੀ - ਬਤਾਇਣੁ (ਦੱਸਣਾ, ਵਿਖਾਉਣਾ); ਅਪਭ੍ਰੰਸ਼ - ਬਤਾਵਇ/ਵੱਤਾਵਇ (ਦੱਸਦਾ ਹੈ); ਪ੍ਰਾਕ੍ਰਿਤ - ਵੱਤਾ (ਗੱਲਬਾਤ, ਘਟਨਾ, ਚੀਜ਼); ਸੰਸਕ੍ਰਿਤ - ਵਾਰ੍ੱਤਾ (वार्त्ता - ਰੋਜ਼ੀ-ਰੋਟੀ, ਵਪਾਰ, ਸਮਾਚਾਰ)।
More Examples for ਬਤਾਈ
ਬਦਨ
ਮੁਖ, ਮੁਖੜਾ, ਚੇਹਰਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਬਦਨ (ਮੂੰਹ); ਸੰਸਕ੍ਰਿਤ - ਵਦਨ (वदन - ਬੋਲਣ ਵਾਲਾ; ਮੂੰਹ, ਚੇਹਰਾ)।
More Examples for ਬਦਨ
ਬਧਾ
ਬਧਾ ਹੈ, ਬੰਨ੍ਹਿਆ ਹੈ; ਬਣਾਇਆ ਹੈ, ਬਣਾ ਲਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਬਧਾ; ਸਿੰਧੀ - ਬਧੋ; ਬ੍ਰਜ - ਬਦ੍ਧਾ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਬਦ੍ਧ; ਸੰਸਕ੍ਰਿਤ - ਬਦ੍ਧ (बद्ध - ਬਧਾ ਹੋਇਆ, ਬੰਨ੍ਹਿਆ ਹੋਇਆ)।
More Examples for ਬਧਾ
ਬਧੀ
ਬੱਧੀ ਹੈ, ਬੱਝੀ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਬਧਾ; ਸਿੰਧੀ - ਬਧੋ; ਬ੍ਰਜ - ਬਦ੍ਧਾ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਬਦ੍ਧ; ਸੰਸਕ੍ਰਿਤ - ਬਦ੍ਧ (बद्ध - ਬਧਾ ਹੋਇਆ, ਬੰਨ੍ਹਿਆ ਹੋਇਆ)।
More Examples for ਬਧੀ
ਬਧੇ
ਬੱਧੇ ਹੋਏ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਹੰਸਾ ਆਦਮੀ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਬਧਾ; ਸਿੰਧੀ - ਬਧੋ; ਬ੍ਰਜ - ਬਦ੍ਧਾ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਬਦ੍ਧ; ਸੰਸਕ੍ਰਿਤ - ਬਦ੍ਧ (बद्ध - ਬਧਾ ਹੋਇਆ, ਬੰਨ੍ਹਿਆ ਹੋਇਆ)।
More Examples for ਬਧੇ
ਬਨ
ਵਣਾਂ ਵਿਚ, ਜੰਗਲਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਣ (ਇਕ ਖਾਸ ਕਿਸਮ ਦਾ ਰੁੱਖ), ਬਨ (ਜੰਗਲ); ਲਹਿੰਦੀ - ਵਣ; ਸਿੰਧੀ - ਵਣੁ (ਰੁੱਖ, ਝਾੜੀ); ਅਪਭ੍ਰੰਸ਼/ਪ੍ਰਾਕ੍ਰਿਤ - ਵਣ; ਪਾਲੀ - ਵਨ (ਜੰਗਲ); ਸੰਸਕ੍ਰਿਤ - ਵਨਮ੍ (वनम् - ਇਕਲਾ/ਇਕ ਰੁੱਖ; ਰਿਗਵੇਦ - ਜੰਗਲ, ਇਮਾਰਤੀ ਲਕੜ)।
More Examples for ਬਨ
ਬਨਵਾਸੀਆ
(ਹੇ) ਬਨਵਾਸੀ! (ਹੇ) ਜੰਗਲ ਵਾਸੀ! (ਹੇ) ਜੰਗਲ ਵਿਚ ਰਹਿਣ ਵਾਲੇ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪਰਾਤਨ ਪੰਜਾਬੀ - ਬਨਵਾਸੀ; ਰਾਜਸਥਾਨੀ - ਬਨਬਾਸੀ/ਬਨਵਾਸੀ; ਬ੍ਰਜ - ਵਨਵਾਸੀ/ਬਨਵਾਸੀ; ਸੰਸਕ੍ਰਿਤ - ਵਨਵਾਸਿਨ੍ (वनवासिन् - ਜੰਗਲ ਵਿਚ ਰਹਿਣ ਵਾਲਾ)।
More Examples for ਬਨਵਾਸੀਆ
ਬਨਵਾਰੀਆ
ਹੇ ਬਨਵਾਰੀ/ਬਨਵਾਲੀ! ਹੇ ਪ੍ਰਭੂ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਬਨਵਾਰੀ; ਬ੍ਰਜ - ਵਨਮਾਲੀ/ਵਨਵਾਰੀ/ਬਨਵਾਰੀ (ਬਨਮਾਲਾ ਧਾਰਨ ਵਾਲਾ, ਵਿਸ਼ਨੂੰ, ਕ੍ਰਿਸ਼ਨ); ਸੰਸਕ੍ਰਿਤ - ਵਨਮਾਲਿਨ੍ (वनमालिन् - ਜੰਗਲੀ ਫੁੱਲਾਂ ਦੀ ਮਾਲਾ ਪਹਿਨਣੀ, ਖ਼ਾਸ ਕਰ ਕੇ ਕ੍ਰਿਸ਼ਨ ਦਾ ਇਕ ਵਿਸ਼ੇਸ਼ਣੀ ਨਾਂ)।
More Examples for ਬਨਵਾਰੀਆ
ਬਨਾਈ
ਬਣਾਈ ਹੋਈ; ਰਚੀ ਹੋਈ, ਸਿਰਜੀ ਹੋਈ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਭੀਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਣਨਾ; ਲਹਿੰਦੀ - ਬਣੁਣ (ਬਣਾਇਆ ਜਾਣਾ); ਸਿੰਧੀ - ਵਣਣੁ (ਫਬਣਾ/ਜਚਣਾ); ਕਸ਼ਮੀਰੀ - ਬਣਾਣੋ (ਬਣਾਉਣਾ); ਪ੍ਰਾਕ੍ਰਿਤ - ਵਣੇਇ (ਪੁਛਦਾ ਹੈ); ਪਾਲੀ - ਵਨਤਿ (ਚਾਹੁੰਦਾ ਹੈ, ਨਿਸ਼ਾਨਾ ਸਾਧਦਾ ਹੈ); ਸੰਸਕ੍ਰਿਤ - ਵਨਤਿ/ਵਨੋਤਿ (वनति/वनोति - ਚਾਹੁੰਦਾ ਹੈ, ਪ੍ਰਾਪਤ ਕਰਦਾ ਹੈ, ਤਿਆਰ ਕਰਦਾ ਹੈ)।
More Examples for ਬਨਾਈ
ਬਨਿ
ਬਣ (ਆਈ), ਬਣ (ਗਈ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਣਨਾ; ਲਹਿੰਦੀ - ਬਣੁਣ (ਬਣਾਇਆ ਜਾਣਾ); ਸਿੰਧੀ - ਵਣਣੁ (ਫਬਣਾ/ਜਚਣਾ); ਕਸ਼ਮੀਰੀ - ਬਣਾਣੋ (ਬਣਾਉਣਾ); ਪ੍ਰਾਕ੍ਰਿਤ - ਵਣੇਇ (ਪੁਛਦਾ ਹੈ); ਪਾਲੀ - ਵਨਤਿ (ਚਾਹੁੰਦਾ ਹੈ, ਨਿਸ਼ਾਨਾ ਸਾਧਦਾ ਹੈ); ਸੰਸਕ੍ਰਿਤ - ਵਨਤਿ/ਵਨੋਤਿ (वनति/वनोति - ਚਾਹੁੰਦਾ ਹੈ, ਪ੍ਰਾਪਤ ਕਰਦਾ ਹੈ, ਤਿਆਰ ਕਰਦਾ ਹੈ)।
More Examples for ਬਨਿ
ਬਨਿਓ
ਬਣਿਆ (ਹੈ), ਬਣਿਆ ਹੋਇਆ (ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਣਨਾ; ਲਹਿੰਦੀ - ਬਣੁਣ (ਬਣਾਇਆ ਜਾਣਾ); ਸਿੰਧੀ - ਵਣਣੁ (ਫਬਣਾ/ਜਚਣਾ); ਕਸ਼ਮੀਰੀ - ਬਣਾਣੋ (ਬਣਾਉਣਾ); ਪ੍ਰਾਕ੍ਰਿਤ - ਵਣੇਇ (ਪੁਛਦਾ ਹੈ); ਪਾਲੀ - ਵਨਤਿ (ਚਾਹੁੰਦਾ ਹੈ, ਨਿਸ਼ਾਨਾ ਸਾਧਦਾ ਹੈ); ਸੰਸਕ੍ਰਿਤ - ਵਨਤਿ/ਵਨੋਤਿ (वनति/वनोति - ਚਾਹੁੰਦਾ ਹੈ, ਪ੍ਰਾਪਤ ਕਰਦਾ ਹੈ, ਤਿਆਰ ਕਰਦਾ ਹੈ)।
More Examples for ਬਨਿਓ
ਬਨੇ
ਬਣੇ ਹੋਏ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਣਨਾ; ਲਹਿੰਦੀ - ਬਣੁਣ (ਬਣਾਇਆ ਜਾਣਾ); ਸਿੰਧੀ - ਵਣਣੁ (ਫਬਣਾ/ਜਚਣਾ); ਕਸ਼ਮੀਰੀ - ਬਣਾਣੋ (ਬਣਾਉਣਾ); ਪ੍ਰਾਕ੍ਰਿਤ - ਵਣੇਇ (ਪੁਛਦਾ ਹੈ); ਪਾਲੀ - ਵਨਤਿ (ਚਾਹੁੰਦਾ ਹੈ, ਨਿਸ਼ਾਨਾ ਸਾਧਦਾ ਹੈ); ਸੰਸਕ੍ਰਿਤ - ਵਨਤਿ/ਵਨੋਤਿ (वनति/वनोति - ਚਾਹੁੰਦਾ ਹੈ, ਪ੍ਰਾਪਤ ਕਰਦਾ ਹੈ, ਤਿਆਰ ਕਰਦਾ ਹੈ)।
More Examples for ਬਨੇ
ਬਪੁੜੇ
ਵਿਚਾਰੇ; ਤੁੱਛ ਜਿਹੇ।
ਵਿਆਕਰਣ: ਵਿਸ਼ੇਸ਼ਣ (ਬਗ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ ।
ਵਿਉਤਪਤੀ: ਅਪਭ੍ਰੰਸ਼ - ਬੱਪ/ਬੱਪੁਡਾ (ਮੂਰਖ, ਵਿਚਾਰਾ); ਸੰਸਕ੍ਰਿਤ - ਵਰਾਕ/ਬੱਪੁਡ (वराक/बप्पुड - ਵਿਚਾਰਾ/ਬਦਨਸੀਬ)।
More Examples for ਬਪੁੜੇ
ਬੵਾਧਿ
ਬਿਆਧ, ਰੋਗ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਯਾਧਿ/ਬਿਯਾਧ (ਬਿਮਾਰੀ, ਰੋਗ); ਪਾਲੀ - ਵਯਾਧਿ (ਬਿਮਾਰੀ); ਸੰਸਕ੍ਰਿਤ - ਵਯਾਧਿਹ (व्याधि: - ਵਿਕਾਰ, ਰੋਗ, ਬਿਮਾਰੀ)।
More Examples for ਬੵਾਧਿ
ਬਰਸ
ਬਰਖਾ/ਵਰਖਾ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਵਰਿਸ; ਸੰਸਕ੍ਰਿਤ - ਵਰ੍ਸ਼ (वर्ष - ਬਰਖਾ/ਵਰਖਾ)।
More Examples for ਬਰਸ
ਬਰਸੈ
ਬਰਸਦੀ/ਵਰਸਦੀ ਹੈ, ਵਰ੍ਹਦੀ ਹੈ, ਵਰਖਾ ਹੁੰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰਸਣਾ/ਬਰਸਣਾ/ਵਰ੍ਹਣਾ; ਲਹਿੰਦੀ - ਵੱਸਣ; ਸਿੰਧੀ - ਵਸਣੁ (ਮੀਂਹ ਪੈਣਾ); ਅਪਭ੍ਰੰਸ਼ - ਵਰਸਅਇ; ਪ੍ਰਾਕ੍ਰਿਤ - ਵੱਸਦਿ/ਵਰਿਸਅਇ; ਪਾਲੀ - ਵੱਸਤਿ; ਸੰਸਕ੍ਰਿਤ - ਵਰ੍ਸ਼ਤਿ (वर्षति - ਮੀਂਹ ਪੈਂਦਾ ਹੈ)
More Examples for ਬਰਸੈ
ਬਰੜਾਇਓ
ਬਰੜਾਇਆ, ਬੁੜ-ਬੁੜਾਇਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੜਬੜਾਉਣਾ/ਬਰੜਾਉਣਾ; ਸਿੰਧੀ - ਬੜਬੜਾਇਣੁ (ਬੁੜਬੁੜਾਉਣਾ, ਬੁੜ ਬੁੜ ਕਰਨਾ); ਪ੍ਰਾਕ੍ਰਿਤ - ਬਡਬਡਇ (ਵੈਣ/ਕੀਰਨੇ ਪਾਉਂਦਾ ਹੈ); ਸੰਸਕ੍ਰਿਤ - ਬਡਬਡ* (बडबड - ਬੁੜਬੁੜਾਉਣਾ, ਬੁੜ ਬੁੜ ਕਰਨਾ)।
More Examples for ਬਰੜਾਇਓ
ਬਰਾਤੀ
ਬਰਾਤੀ, ਜਾਂਞੀ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ/ਰਾਜਸਥਾਨੀ/ਬ੍ਰਜ - ਬਰਾਤੀ (ਜਾਞੀ/ਜੰਞ 'ਚ ਸ਼ਾਮਲ ਹੋਣ ਵਾਲਾ ਵਿਅਕਤੀ); ਸੰਸਕ੍ਰਿਤ - ਵਰਯਾਤ੍ਰਾ (वरयात्रा - ਲਾੜੇ ਦੀ ਜੰਞ)।
More Examples for ਬਰਾਤੀ
ਬਲ
ਬਲਵਾਨ, ਬਲ ਵਾਲੀ, ਬਲਸ਼ਾਲੀ, ਤਾਕਤਵਰ।
ਵਿਆਕਰਣ: ਵਿਸ਼ੇਸ਼ਣ (ਬੁਧਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਬਲੁ; ਕਸ਼ਮੀਰੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਬਲ (ਜੋਰ/ਤਾਕਤ); ਸੰਸਕ੍ਰਿਤ - ਬਲ (बल - ਸ਼ਕਤੀ, ਜੋਰ/ਤਾਕਤ)।
More Examples for ਬਲ
ਬਲੰਨੑਿ
ਬਲਣ, ਜਲਣ, ਤਪਣ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਲਣਾ; ਲਹਿੰਦੀ - ਬਲਣ; ਸਿੰਧੀ - ਬਰਣੁ (ਬਲਣਾ, ਮਚਣਾ); ਸੰਸਕ੍ਰਿਤ - ਦ੍ਵਲਤਿ (द्वलति - ਬਲਦਾ ਹੈ)।
More Examples for ਬਲੰਨੑਿ
ਬਲਵੰਡਿ
ਬਲਵੰਡ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਬਲਬੰਡ; ਬ੍ਰਜ - ਬਲਵੰਡ; ਸੰਸਕ੍ਰਿਤ - ਬਲਵੰਡ/ਬਲਵ੍ਰਿੰਡ (बलवण्ड/बलवृण्ड - ਤਕੜਾ/ਮਜਬੂਤ, ਸ਼ਕਤੀਸ਼ਾਲੀ)।
More Examples for ਬਲਵੰਡਿ
ਬਲਾਇਆ
ਬਲ ਉਠਿਆ ਹੈ, ਜਗਮਗਾ ਉਠਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਲਣਾ; ਲਹਿੰਦੀ - ਬਲਣ; ਸਿੰਧੀ - ਬਰਣੁ (ਬਲਣਾ, ਮਚਣਾ); ਸੰਸਕ੍ਰਿਤ - ਦ੍ਵਲਤਿ (द्वलति - ਬਲਦਾ ਹੈ)।
More Examples for ਬਲਾਇਆ
ਬਲਿ
ਬਲਿਹਾਰ! ਸਦਕੇ!
ਵਿਆਕਰਣ: ਵਿਸਮਕ।
ਵਿਉਤਪਤੀ: ਪੁਰਾਤਨ ਪੰਜਾਬੀ - ਬਲਿਹਾਰਣੁ (ਕੁਰਬਾਨ ਕਰਨਾ, ਸਮਰਪਣ ਕਰਨਾ); ਸੰਸਕ੍ਰਿਤ - ਬਲਿਹਾਰ (बलिहार - ਸ਼ਰਧਾਂਜਲੀ ਅਥਵਾ ਬਲਿਦਾਨ ਦੀ ਪੇਸ਼ਕਸ਼)।
More Examples for ਬਲਿ
ਬਲਿ ਜਾਈ
ਬਲਿਹਾਰ ਜਾਂਦਾ ਹਾਂ, ਵਾਰਨੇ ਜਾਂਦਾ ਹਾਂ, ਸਦਕੇ ਜਾਂਦਾ ਹਾਂ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਲਿਹਾਰਣੁ (ਕੁਰਬਾਨ ਕਰਨਾ, ਸਮਰਪਣ ਕਰਨਾ); ਸੰਸਕ੍ਰਿਤ - ਬਲਿਹਾਰ (बलिहार - ਸ਼ਰਧਾਂਜਲੀ ਅਥਵਾ ਬਲਿਦਾਨ ਦੀ ਪੇਸ਼ਕਸ਼) + ਪੁਰਾਤਨ ਪੰਜਾਬੀ - ਜਾਈ/ਜਾਇ; ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
More Examples for ਬਲਿ ਜਾਈ
ਬਲਿ ਜਾਈਐ
ਬਲਿਹਾਰ ਜਾਣਾ ਚਾਹੀਦਾ ਹੈ, ਵਾਰਨੇ ਜਾਣਾ ਚਾਹੀਦਾ ਹੈ, ਸਦਕੇ ਜਾਣਾ ਚਾਹੀਦਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਲਿਹਾਰਣੁ (ਕੁਰਬਾਨ ਕਰਨਾ, ਸਮਰਪਣ ਕਰਨਾ); ਸੰਸਕ੍ਰਿਤ - ਬਲਿਹਾਰ (बलिहार - ਸ਼ਰਧਾਂਜਲੀ ਅਥਵਾ ਬਲਿਦਾਨ ਦੀ ਪੇਸ਼ਕਸ਼) + ਪੁਰਾਤਨ ਪੰਜਾਬੀ - ਜਾਣਾ (ਜਾਣਾ); ਅਪਭ੍ਰੰਸ਼ - ਜਾਈ/ਜਾਇ; ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
More Examples for ਬਲਿ ਜਾਈਐ
ਬਲਿਹਾਰ
ਬਲਿਹਾਰ, ਵਾਰਨੇ, ਸਦਕੇ।
ਵਿਆਕਰਣ: ਵਿਸਮਕ।
ਵਿਉਤਪਤੀ: ਪੁਰਾਤਨ ਪੰਜਾਬੀ - ਬਲਿਹਾਰਣੁ (ਕੁਰਬਾਨ ਕਰਨਾ, ਸਮਰਪਣ ਕਰਨਾ); ਸੰਸਕ੍ਰਿਤ - ਬਲਿਹਾਰ (बलिहार - ਸ਼ਰਧਾਂਜਲੀ ਅਥਵਾ ਬਲਿਦਾਨ ਦੀ ਭਾਵਨਾ)।
More Examples for ਬਲਿਹਾਰ
ਬਲਿਹਾਰੀ
ਬਲਿਹਾਰ ਹਾਂ, ਕੁਰਬਾਨ ਹਾਂ, ਸਦਕੇ ਜਾਂਦਾ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਲਿਹਾਰਣੁ (ਕੁਰਬਾਨ ਕਰਨਾ, ਸਮਰਪਣ ਕਰਨਾ); ਸੰਸਕ੍ਰਿਤ - ਬਲਿਹਾਰ (बलिहार - ਸ਼ਰਧਾਂਜਲੀ ਅਥਵਾ ਬਲਿਦਾਨ ਦੀ ਭਾਵਨਾ)।
More Examples for ਬਲਿਹਾਰੀ
ਬਲਿਹਾਰੈ
ਬਲਿਹਾਰੇ/ਬਲਿਹਾਰ (ਜਾਂਦੀ ਹਾਂ), ਵਾਰਨੇ (ਜਾਂਦੀ ਹਾਂ), ਸਦਕੇ (ਜਾਂਦੀ ਹਾਂ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਲਿਹਾਰਣੁ (ਕੁਰਬਾਨ ਕਰਨਾ, ਸਮਰਪਣ ਕਰਨਾ); ਸੰਸਕ੍ਰਿਤ - ਬਲਿਹਾਰ (बलिहार - ਸ਼ਰਧਾਂਜਲੀ ਅਥਵਾ ਬਲਿਦਾਨ ਦੀ ਭਾਵਨਾ)।
More Examples for ਬਲਿਹਾਰੈ
ਬਲੁ
ਬਲ, ਜੋਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਬਲੁ; ਕਸ਼ਮੀਰੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਬਲ (ਜੋਰ/ਤਾਕਤ); ਸੰਸਕ੍ਰਿਤ - ਬਲ (बल - ਸ਼ਕਤੀ, ਜੋਰ/ਤਾਕਤ)।
More Examples for ਬਲੁ
ਬਾਸਕੁ
ਬਾਸ਼ਕ ਨਾਗ ਨੂੰ, ਸੱਪਾਂ ਦੇ ਰਾਜੇ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਬਾਸਕ; ਲਹਿੰਦੀ - ਬਾਸੁਕ; ਬ੍ਰਜ - ਵਾਸੁਕ; ਸੰਸਕ੍ਰਿਤ - ਵਾਸੁਕਿਹ/ਵਾਸੁਕੇਯ (वासुकि:/वासुकेय - ਨਾਗਰਾਜ, ਨਾਗਾਂ ਦੇ ਤਿੰਨ ਮੁੱਖ ਰਾਜਿਆਂ ਵਿੱਚੋਂ ਇਕ)।
More Examples for ਬਾਸਕੁ
ਬਾਸੁਰ
(ਰਾਤ) ਦਿਨ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਰਾਜਸਥਾਨੀ/ਬ੍ਰਜ - ਬਾਸਰ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵਾਸਰ; ਸੰਸਕ੍ਰਿਤ - ਵਾਸਰਮ੍ (वासरम् - ਦਿਨ)।
More Examples for ਬਾਸੁਰ
ਬਾਹ
ਬਾਂਹਾਂ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਮਰਾਠੀ - ਬਾਹੀ; ਬੰਗਾਲੀ/ਪੁਰਾਤਨ ਮਾਰਵਾੜੀ/ਬ੍ਰਜ - ਬਾਹ/ਬਾਹਾ; ਪੁਰਾਤਨ ਪੰਜਾਬੀ - ਬਾਹ/ਬਾਂਹ; ਲਹਿੰਦੀ/ਸਿੰਧੀ - ਬਾਂਹ; ਪ੍ਰਾਕ੍ਰਿਤ - ਬਾਹ/ਬਾਹਾ/ਬਾਹੁ; ਪਾਲੀ - ਬਾਹਾ; ਸੰਸਕ੍ਰਿਤ - ਬਾਹੁ (बाहु - ਬਾਂਹ)।
More Examples for ਬਾਹ
ਬਾਹਰਿ
ਬਾਹਰ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਅਪਭ੍ਰੰਸ਼ - ਬਾਹਰ/ਬਾਹਰਿ; ਪ੍ਰਾਕ੍ਰਿਤ - ਬਾਹਿਰ/ਬਾਹਰ; ਪਾਲੀ - ਬਾਹਿਰ; ਸੰਸਕ੍ਰਿਤ - ਬਾਹਿਰ (बाहिर - ਬਾਹਰੀ ਪਖ, ਬਹਰੂਨੀ)।
More Examples for ਬਾਹਰਿ
ਬਾਹਰੀ
ਬਾਹਰੀ, ਵਾਂਝੀਆਂ, ਸਖਣੀਆਂ।
ਵਿਆਕਰਣ: ਵਿਸ਼ੇਸ਼ਣ (ਜੋ ਦਾ), ਕਰਤਾ ਕਾਰਕ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਹਰਾ/ਬਾਹਰੀ; ਪੁਰਾਤਨ ਗੁਜਰਾਤੀ - ਬਾਹਰਿ; ਅਪਭ੍ਰੰਸ਼ - ਬਾਹਿਰਿ; ਪ੍ਰਾਕ੍ਰਿਤ - ਬਾਹਿਰੋ/ਬਾਹਿਰ (ਬਾਹਰੀ, ਬਾਹਰ ਵਾਲਾ, ਪਰੇ); ਪਾਲੀ/ਸੰਸਕ੍ਰਿਤ - ਬਾਹਿਰ (बाहिर - ਬਾਹਰੀ, ਬਹਰੂਨੀ)।
More Examples for ਬਾਹਰੀ
ਬਾਹੜੀਆਂ
ਬਾਹਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਮਰਾਠੀ - ਬਾਹੀ; ਬੰਗਾਲੀ/ਪੁਰਾਤਨ ਮਾਰਵਾੜੀ/ਬ੍ਰਜ - ਬਾਹ/ਬਾਹਾ; ਪੁਰਾਤਨ ਪੰਜਾਬੀ - ਬਾਹ/ਬਾਂਹ; ਲਹਿੰਦੀ/ਸਿੰਧੀ - ਬਾਂਹ; ਪ੍ਰਾਕ੍ਰਿਤ - ਬਾਹ/ਬਾਹਾ/ਬਾਹੁ; ਪਾਲੀ - ਬਾਹਾ; ਸੰਸਕ੍ਰਿਤ - ਬਾਹੁ (बाहु - ਬਾਂਹ)।
More Examples for ਬਾਹੜੀਆਂ
ਬਾਂਛੈ
ਬਾਂਛਦਾ ਹੈ, ਚਾਹੁੰਦਾ ਹੈ, ਲੋੜਦਾ ਹੈ, ਇਛਾ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਾਂਛੈ; ਅਪਭ੍ਰੰਸ਼ - ਬਾਂਛਇ; ਪ੍ਰਾਕ੍ਰਿਤ - ਵੰਛਇ (ਲੋਚਦਾ ਹੈ, ਕਾਮਨਾ ਕਰਦਾ ਹੈ); ਸੰਸਕ੍ਰਿਤ - ਵਾਂਛਤਿ (वांछति - ਲੋਚਦਾ ਹੈ)।
More Examples for ਬਾਂਛੈ
ਬਾਜ
ਬਾਜ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ/ਬ੍ਰਜ - ਬਾਜ; ਫ਼ਾਰਸੀ - ਬਾਜ਼ (باز - ਬਾਜ/ਸ਼ਿਕਰਾ, ਇਕ ਸ਼ਿਕਾਰੀ ਪੰਛੀ, ਮਾਦਾ ਬਾਜ)।
More Examples for ਬਾਜ
ਬਾਜਾਰ
(੧) ਬਜ਼ਾਰ; ਬਜ਼ਾਰ ਦਾ ਸਮਾਨ, ਮਸਖਰੀ/ਤਮਾਸ਼ੇ ਦਾ ਸਮਾਨ। (੨) ਪ੍ਰਦਰਸ਼ਨ, ਵਿਖਾਵਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਬਾਜ਼ਾਰ (ਵੇਚਣ ਅਤੇ ਖਰੀਦਣ ਦਾ ਅਸਥਾਨ, ਕਈ ਦੁਕਾਨਾਂ ਦਾ ਸਮੂਹ)।
More Examples for ਬਾਜਾਰ
ਬਾਜੀਗਰੁ
ਬਾਜੀਗਰ, ਬਾਜੀ ਪਾਉਣ ਵਾਲਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਬਾਜੀਗਰ; ਸੰਸਕ੍ਰਿਤ - ਬਾਜ਼ੀਗਰ (بازیگر - ਸਟੰਟਮੈਨ, ਰੱਸੀ 'ਤੇ ਨੱਚਣ ਵਾਲਾ, ਮਦਾਰੀ, ਜਾਦੂਗਰ)।
More Examples for ਬਾਜੀਗਰੁ
ਬਾਜੇ
ਵੱਜਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਾਜਨਾ; ਪੁਰਾਤਨ ਪੰਜਾਬੀ - ਵਜਣਾ; ਲਹਿੰਦੀ - ਵਜਣ; ਸਿੰਧੀ - ਵਜਣੁ; ਕਸ਼ਮੀਰੀ - ਵਜੁਨ (ਗੇਂਦ, ਘੜੀ ਆਦਿ ਦੀ ਅਵਾਜ ਕਰਨੀ); ਪ੍ਰਾਕ੍ਰਿਤ - ਵਜਇ; ਪਾਲੀ - ਵਜਤਿ (ਵਜਾਇਆ ਜਾਂਦਾ ਹੈ); ਸੰਸਕ੍ਰਿਤ - ਵਾਦਯਤੇ (वादयते - ਵਜਾਇਆ ਜਾਂਦਾ ਹੈ)।
More Examples for ਬਾਜੇ
ਬਾਣਿ
ਬਾਣੀ ਨੂੰ, ਬਚਨ ਨੂੰ, ਬੋਲ ਨੂੰ; ਰੱਬੀ ਇਲਹਾਮ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਣੀ (ਸ਼ਬਦ, ਬੋਲੀ, ਭਾਸ਼ਾ); ਪ੍ਰਾਕ੍ਰਿਤ - ਵਾਣੀ; ਸੰਸਕ੍ਰਿਤ - ਵਾਣੀ (वाणी - ਅਵਾਜ, ਧੁਨੀ)।
More Examples for ਬਾਣਿ
ਬਾਣੀ
ਬਾਣੀ ਦੁਆਰਾ/ਰਾਹੀਂ, ਬਚਨ ਦੁਆਰਾ/ਰਾਹੀਂ, ਬੋਲ ਦੁਆਰਾ/ਰਾਹੀਂ; ਰੱਬੀ ਇਲਹਾਮ ਦੁਆਰਾ/ਰਾਹੀਂ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਣੀ (ਸ਼ਬਦ, ਬੋਲੀ, ਭਾਸ਼ਾ); ਪ੍ਰਾਕ੍ਰਿਤ - ਵਾਣੀ; ਸੰਸਕ੍ਰਿਤ - ਵਾਣੀ (वाणी - ਅਵਾਜ, ਧੁਨੀ)।
More Examples for ਬਾਣੀ
ਬਾਣੀ
ਬਾਣੀ, ਬਚਨ, ਬੋਲ; ਰੱਬੀ ਇਲਹਾਮ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਣੀ (ਸ਼ਬਦ, ਬੋਲੀ, ਭਾਸ਼ਾ); ਪ੍ਰਾਕ੍ਰਿਤ - ਵਾਣੀ; ਸੰਸਕ੍ਰਿਤ - ਵਾਣੀ (वाणी - ਅਵਾਜ, ਧੁਨੀ)।
ਬਾਣੀ
ਬਾਣੀ, ਬਚਨ, ਬੋਲ; ਰੱਬੀ ਇਲਹਾਮ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਣੀ (ਸ਼ਬਦ, ਬੋਲੀ, ਭਾਸ਼ਾ); ਪ੍ਰਾਕ੍ਰਿਤ - ਵਾਣੀ; ਸੰਸਕ੍ਰਿਤ - ਵਾਣੀ (वाणी - ਅਵਾਜ, ਧੁਨੀ)।
ਬਾਣੀਆ
ਬਾਣੀਆਂ ਦੇ, ਬਚਨਾਂ ਦੇ, ਬੋਲਾਂ ਦੇ; ਰੱਬੀ ਇਲਹਾਮਾਂ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਣੀ (ਸ਼ਬਦ, ਬੋਲੀ, ਭਾਸ਼ਾ); ਪ੍ਰਾਕ੍ਰਿਤ - ਵਾਣੀ; ਸੰਸਕ੍ਰਿਤ - ਵਾਣੀ (वाणी - ਅਵਾਜ, ਧੁਨੀ)।
More Examples for ਬਾਣੀਆ
ਬਾਤ
ਗੱਲ, ਬਚਨ, ਕਥਨ; ਤੱਥ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਬਾਤ; ਸਿੰਧੀ - ਵਾਤੁ; ਬ੍ਰਜ - ਬਾਤ; ਅਪਭ੍ਰੰਸ਼ - ਵੱਤ; ਪ੍ਰਾਕ੍ਰਿਤ - ਵਾਤਾ/ਵੱਤ (ਗੱਲ-ਬਾਤ); ਸੰਸਕ੍ਰਿਤ - ਵਾਰ੍ਤਾ (वार्ता - ਬਿਰਤਾਂਤ, ਬਾਤ-ਚੀਤ, ਸਮਾਚਾਰ, ਗੱਲ)।
More Examples for ਬਾਤ
ਬਾਤਾ
ਬਾਤਾਂ, ਗੱਲਾਂ, ਰਮਜਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਬਾਤ; ਸਿੰਧਿ - ਵਾਤੁ; ਬ੍ਰਜ - ਬਾਤ; ਅਪਭ੍ਰੰਸ਼ - ਵੱਤ; ਪ੍ਰਾਕ੍ਰਿਤ - ਵਾਤਾ/ਵੱਤ (ਗੱਲ-ਬਾਤ); ਸੰਸਕ੍ਰਿਤ - ਵਾਰ੍ਤਾ (वार्ता - ਬਿਰਤਾਂਤ, ਬਾਤ-ਚੀਤ, ਸਮਾਚਾਰ, ਗੱਲ)।
More Examples for ਬਾਤਾ
ਬਾਤੀ
ਬੱਤੀ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਪੁਰਾਤਨ ਅਵਧੀ/ਮੈਥਿਲੀ/ਬੰਗਾਲੀ/ਬ੍ਰਜ - ਬਾਤੀ; ਪੁਰਾਤਨ ਪੰਜਾਬੀ - ਬਤੀ; ਲਹਿੰਦੀ - ਬੱਤੀ/ਵੱਤੀ; ਅਪਭ੍ਰੰਸ਼ - ਵੱਤਿ; ਪ੍ਰਾਕ੍ਰਿਤ - ਵੱਤਿ/ਵੱਟਿ; ਪਾਲੀ - ਵਟ੍ਟਿ; ਸੰਸਕ੍ਰਿਤ - ਵਰ੍ਤਿ (वर्ति - ਬੱਤੀ)।
More Examples for ਬਾਤੀ
ਬਾਦੰ
ਵਾਦ-ਵਿਵਾਦ ਵਿਚ, ਸ਼ਾਸਤ੍ਰਾਰਥ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਾਦ/ਵਾਦ; ਅਪਭ੍ਰੰਸ਼ - ਵਾਦ (ਵਿਵਾਦ, ਚਰਚਾ, ਸ਼ਾਸਤ੍ਰਾਰਥ); ਪਾਲੀ - ਵਾਦ; ਸੰਸਕ੍ਰਿਤ - ਵਾਦਹ (वाद: - ਗੱਲਬਾਤ, ਕਥਨ, ਬਹਿਸ)।
More Examples for ਬਾਦੰ
ਬਾਧਿਓ
ਬੱਧਾ, ਬੱਧਾ ਹੋਇਆ ਹੈ, ਲੱਗਾ ਹੋਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਾਂਧਯੌ; ਅਪਭ੍ਰੰਸ਼ - ਬਾਂਧਿਅ; ਪ੍ਰਾਕ੍ਰਿਤ - ਬੰਧਿਅ (ਬੰਨ੍ਹਿਆ ਹੋਇਆ); ਪਾਲੀ/ਸੰਸਕ੍ਰਿਤ - ਬੰਧਤਿ (बन्धति - ਬੰਨ੍ਹਦਾ ਹੈ)।
More Examples for ਬਾਧਿਓ
ਬਾਂਧਿਆ
ਬੰਨ੍ਹ ਦਿੱਤੀ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਾਂਧਯੌ; ਅਪਭ੍ਰੰਸ਼ - ਬਾਂਧਿਅ; ਪ੍ਰਾਕ੍ਰਿਤ - ਬੰਧਿਅ (ਬੰਨ੍ਹਿਆ ਹੋਇਆ); ਪਾਲੀ/ਸੰਸਕ੍ਰਿਤ - ਬੰਧਤਿ (बन्धति - ਬੰਨ੍ਹਦਾ ਹੈ)।
More Examples for ਬਾਂਧਿਆ
ਬਾਧੀ
ਬਧੀ ਹੋਈ ਹੈ, ਬੰਨ੍ਹੀ ਹੋਈ ਹੈ; ਲਾਈ ਹੋਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਾਧਾ; ਲਹਿੰਦੀ - ਬਧਾ; ਸਿੰਧੀ - ਬਧੋ; ਬ੍ਰਜ - ਬਦ੍ਧਾ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਬਦ੍ਧ; ਸੰਸਕ੍ਰਿਤ - ਬਦ੍ਧ (बद्ध - ਬੱਧਾ ਹੋਇਆ, ਬੰਨ੍ਹਿਆ ਹੋਇਆ)।
More Examples for ਬਾਧੀ
ਬਾਧੇ
ਬੰਨ੍ਹਦੇ, ਜੂੜਦੇ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਾਧਾ; ਲਹਿੰਦੀ - ਬਧਾ; ਸਿੰਧੀ - ਬਧੋ; ਬ੍ਰਜ - ਬਦ੍ਧਾ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਬਦ੍ਧ; ਸੰਸਕ੍ਰਿਤ - ਬਦ੍ਧ (बद्ध - ਬੱਧਾ ਹੋਇਆ, ਬੰਨ੍ਹਿਆ ਹੋਇਆ)।
More Examples for ਬਾਧੇ
ਬਾਂਧੇ
ਬੰਨ੍ਹੇ ਹਨ, ਬੰਨ੍ਹੇ ਹੋਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਾਧਾ; ਲਹਿੰਦੀ - ਬਧਾ; ਸਿੰਧੀ - ਬਧੋ; ਬ੍ਰਜ - ਬਦ੍ਧਾ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਬਦ੍ਧ; ਸੰਸਕ੍ਰਿਤ - ਬਦ੍ਧ (बद्ध - ਬੱਧਾ ਹੋਇਆ, ਬੰਨ੍ਹਿਆ ਹੋਇਆ)।
More Examples for ਬਾਂਧੇ
ਬਾਨੀ
ਬਾਣ, ਆਦਤ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਾਣ/ਬਾਨ; ਰਾਜਸਥਾਨੀ - ਬਾਣ; ਬ੍ਰਜ - ਬਾਨ (ਗੁਣ, ਆਦਤ, ਸੁਭਾਅ); ਗੁਜਰਾਤੀ - ਵਾਣ; ਪ੍ਰਾਕ੍ਰਿਤ - ਵੱਣ; ਸੰਸਕ੍ਰਿਤ - ਵਰ੍ਣ (वर्ण - ਕੱਜਣ/ਢੱਕਣ; ਰੰਗ; ਅੱਖਰ, ਸ਼ਬਦ; ਮਨੁਖਾਂ ਦੀ ਇਕ ਸ਼੍ਰੇਣੀ, ਕਬੀਲਾ, ਵਰਗ ਜਾਂ ਜਾਤ; ਚਾਰ ਸਮਾਜਕ ਜਮਾਤਾਂ ਜਾਂ ਜਾਤਾਂ ਵਿਚੋਂ ਇਕ ਸ਼੍ਰੇਣੀ)।
More Examples for ਬਾਨੀ
ਬਾਬਾ
(ਹੇ) ਬਾਬਾ! (ਹੇ) ਸਤਿਕਾਰ-ਜੋਗ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਬਾ (ਪਿਤਾ, ਦਾਦਾ; ਸਤਿਕਾਰ-ਬੋਧਕ ਪਦ); ਕਸ਼ਮੀਰੀ - ਬਬ/ਬਾਬ (ਪਿਤਾ, ਦਾਦਾ); ਸੰਸਕ੍ਰਿਤ - ਬਾੱਬ* (बाब्ब* - ਪਿਤਾ)।
More Examples for ਬਾਬਾ
ਬਾਬੁਲਾ
(ਹੇ) ਬਾਬੁਲ ਜੀ! (ਹੇ) ਪਿਤਾ ਜੀ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ/ਸਿੰਧੀ - ਬਾਬਲ; ਬ੍ਰਜ - ਬਾਬੁਲ; ਸੰਸਕ੍ਰਿਤ - ਵਪਿਲ (वपिल - ਪਿਤਾ)।
More Examples for ਬਾਬੁਲਾ
ਬਾਬੋਲਾ
(ਹੇ) ਬਾਬੁਲ ਜੀ! (ਹੇ) ਪਿਤਾ ਜੀ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ/ਸਿੰਧੀ - ਬਾਬਲ; ਬ੍ਰਜ - ਬਾਬੁਲ (ਪਿਤਾ, ਪੀਓ); ਸੰਸਕ੍ਰਿਤ - ਵਪਿਲ (वपिल - ਪਿਤਾ)।
More Examples for ਬਾਬੋਲਾ
ਬਾਰ
ਵਾਰ/ਵਾਰੀ, ਸਮੇਂ, ਵੇਲੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਗੜ੍ਹਵਾਲੀ/ਰਾਜਸਥਾਨੀ/ਬ੍ਰਜ - ਬਾਰ (ਸਮਾਂ/ਵੇਲਾ, ਵਾਰੀ; ਦੇਰੀ; ਬਾਰ-ਬਾਰ, ਬਾਰ-ਬਾਰ/ਫਿਰ ਤੋਂ); ਅਪਭ੍ਰੰਸ਼ - ਵਾਰ (ਵੇਲਾ, ਕੋਈ ਨੀਅਤ ਸਮਾਂ, ਅਵਸਰ, ਵਾਰੀ; ਚਿਰ); ਪ੍ਰਾਕ੍ਰਿਤ - ਵਾਰ; ਪਾਲੀ - ਵਾਰ (ਸਮਾਂ, ਵਾਰੀ); ਸੰਸਕ੍ਰਿਤ - ਵਾਰਹ (वार: - ਨੀਅਤ ਸਮਾਂ, ਆਪਣੀ ਵਾਰੀ, ਹਫ਼ਤੇ ਦਾ ਦਿਨ)।
More Examples for ਬਾਰ
ਬਾਰਿ
ਬਾਰ 'ਤੇ, ਬੂਹੇ 'ਤੇ, ਦਰਵਾਜੇ 'ਤੇ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ ਗੁਜਰਾਤੀ/ਲਹਿੰਦੀ/ਅਪਭ੍ਰੰਸ਼ - ਬਾਰ; ਪ੍ਰਾਕ੍ਰਿਤ - ਬਾਰ/ਦਾਰ; ਸੰਸਕ੍ਰਿਤ - ਦ੍ਵਾਰਮ੍ (द्वारम् - ਦਰਵਾਜਾ, ਪ੍ਰਵੇਸ਼-ਦੁਆਰ, ਮਾਰਗ)।
More Examples for ਬਾਰਿ
ਬਾਰੁ
ਘਰ ਦਾ ਬਾਰ, ਘਰ ਦਾ ਦਰਵਾਜਾ, ਘਰ-ਘਾਟ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ ਗੁਜਰਾਤੀ/ਲਹਿੰਦੀ/ਅਪਭ੍ਰੰਸ਼ - ਬਾਰ; ਪ੍ਰਾਕ੍ਰਿਤ - ਬਾਰ/ਦਾਰ; ਸੰਸਕ੍ਰਿਤ - ਦ੍ਵਾਰਮ੍ (द्वारम् - ਦਰਵਾਜਾ, ਪ੍ਰਵੇਸ਼-ਦੁਆਰ, ਮਾਰਗ)।
More Examples for ਬਾਰੁ
ਬਾਰੂ
ਬਾਲੂ ਦੀ, ਰੇਤੇ/ਰੇਤ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ/ਮੈਥਿਲੀ - ਬਾਲੂ; ਬ੍ਰਜ - ਬਾਲੂ/ਬਾਰੂ; ਪ੍ਰਾਕ੍ਰਿਤ - ਵਾਲੁਆ; ਪਾਲੀ - ਵਾਲੁਕਾ (ਰੇਤ); ਸੰਸਕ੍ਰਿਤ - ਵਾਲੁਕਾ (वालुका - ਰੇਤ, ਬਜਰੀ)।
More Examples for ਬਾਰੂ
ਬਾਲ
ਬਾਲਾਂ ਦੇ, ਬੱਚਿਆਂ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਾਲ/ਬਾਲਾ; ਕਸ਼ਮੀਰੀ - ਬਾਲ; ਪ੍ਰਾਕ੍ਰਿਤ - ਬਾਲ/ਬਾਲਾ (ਜਵਾਨ/ਨੌਜਵਾਨ); ਪਾਲੀ - ਬਾਲ (ਅਨਜਾਣ/ਅਨਭੋਲ, ਜਵਾਨ/ਨੌਜਵਾਨ); ਸੰਸਕ੍ਰਿਤ - ਬਾਲ (बाल - ਜਵਾਨ/ਨੌਜਵਾਨ)।
More Examples for ਬਾਲ
ਬਾਲਕ
ਬਾਲਕਾਂ ਨੂੰ, ਬਾਲਾਂ ਨੂੰ, ਬੱਚਿਆਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਲਕ; ਸੰਸਕ੍ਰਿਤ - ਬਾਲਕਹ (बालक: - ਬੱਚਾ, ਲੜਕਾ, ਜਵਾਨ)।
More Examples for ਬਾਲਕ
ਬਾਲਣ
ਬਾਲਣ (ਦੇ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਲਣ; ਲਹਿੰਦੀ - ਬਾਲੁਣ/ਬਾਲਣ (ਈਂਧਨ); ਸਿੰਧੀ - ਬਾਰਣੁ (ਬਾਲਣ); ਸੰਸਕ੍ਰਿਤ - ਦ੍ਵਾਲਨ* (द्वालन - ਮਘਾਉਂਦਾ ਹੈ)।
More Examples for ਬਾਲਣ
ਬਾਵਰੋ
ਬਾਵਲਾ, ਝੱਲਾ, ਪਾਗਲ।
ਵਿਆਕਰਣ: ਵਿਸ਼ੇਸ਼ਣ (ਮਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਉਰਾ/ਬਾਵਰਾ; ਬ੍ਰਜ - ਬਾਵਰੋ/ਬਾਵਰੇ/ਬਾਵਰਾ (ਪਾਗਲ); ਸਿੰਧੀ - ਵਾਉਰਣੁ (ਛੱਟਣਾ/ਫਟਕਣਾ); ਸੰਸਕ੍ਰਿਤ - ਵਾਯੁਰ (वायुर - ਹਵਾਯੁਕਤ/ਛੂਛਾ, ਪਾਗਲ)।
More Examples for ਬਾਵਰੋ
ਬਾਵਲਿ ਹੋਈ
ਬਾਵਲੀ ਹੋਈ, ਬੌਰੀ ਹੋਈ, ਕਮਲੀ ਹੋਈ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਉਰਾ/ਬਾਵਰਾ; ਬ੍ਰਜ - ਬਾਵਰੋ/ਬਾਵਰੇ/ਬਾਵਰਾ (ਪਾਗਲ); ਸਿੰਧੀ - ਵਾਉਰਣੁ (ਛੱਟਣਾ/ਫਟਕਣਾ); ਸੰਸਕ੍ਰਿਤ - ਵਾਯੁਰ (वायुर - ਹਵਾਯੁਕਤ/ਛੂਛਾ, ਪਾਗਲ) + ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
More Examples for ਬਾਵਲਿ ਹੋਈ
ਬਾਵਲੇ
(ਹੇ) ਬਾਵਲੇ/ਬਉਲੇ! (ਹੇ) ਬੌਰੇ! (ਹੇ) ਕਮਲੇ!
ਵਿਆਕਰਣ: ਵਿਸ਼ੇਸ਼ਣ (ਮਨ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਉਰਾ/ਬਾਵਰਾ; ਬ੍ਰਜ - ਬਾਵਰੋ/ਬਾਵਰੇ/ਬਾਵਰਾ (ਪਾਗਲ); ਸਿੰਧੀ - ਵਾਉਰਣੁ (ਛੱਟਣਾ/ਫਟਕਣਾ); ਸੰਸਕ੍ਰਿਤ - ਵਾਯੁਰ (वायुर - ਹਵਾਯੁਕਤ/ਛੂਛਾ, ਪਾਗਲ)।
More Examples for ਬਾਵਲੇ
ਬਿਓਗ
ਬਿਜੋਗ/ਵਿਜੋਗ; ਵਿਛੋੜੇ ਦੇ ਦੁਖ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਗੜ੍ਹਵਾਲੀ/ਰਾਜਸਥਾਨੀ - ਬਿਜੋਗ; ਅਪਭ੍ਰੰਸ਼ - ਵਿਜੋਗ; ਸੰਸਕ੍ਰਿਤ - ਵਿਯੋਗ੍ (वियोग् - ਵਿਛੋੜਾ)।
More Examples for ਬਿਓਗ
ਬਿਅੰਤ
ਬੇਅੰਤ-ਬੇਅੰਤ, ਅਨੰਤ-ਬੇਅੰਤ।
ਵਿਆਕਰਣ: ਵਿਸ਼ੇਸ਼ਣ (ਭੰਡਾਰ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਬੇ (ਨਾਹ ਸੂਚਕ ਅਗੇਤਰ, ਬਿਨਾਂ/ਬਗ਼ੈਰ) + ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਅੰਤ (ਅੰਤ); ਪਾਲੀ/ਸੰਸਕ੍ਰਿਤ - ਅੰਤ (अन्त - ਅੰਤ, ਸੀਮਾ, ਨੇੜਤਾ)।
More Examples for ਬਿਅੰਤ
ਬਿਆਪਹਿ
ਵਿਆਪਦੇ ਹਨ, ਜੋਰ ਪਾਉਂਦੇ ਹਨ, ਪ੍ਰਭਾਵ ਪਾਉਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਆਪਣੁ/ਬਿਆਪਣਾ/ਵਿਆਪਣਾ (ਜੋੜਨਾ, ਵਿਸਥਾਰ ਕਰਨਾ, ਵਿਆਪਣਾ/ਵਿਆਪਕ ਹੋਣਾ); ਅਸਾਮੀ - ਬਿਯਪਿਬ (ਫੈਲਣਾ, ਵਧਣਾ/ਵਿਸਥਾਰ ਕਰਨਾ); ਸੰਸਕ੍ਰਿਤ - ਵਯਾਪਨੋਤਿ (व्यापनोति - ਵਿਆਪਦਾ/ਵਿਆਪਕ ਹੁੰਦਾ ਹੈ)।
More Examples for ਬਿਆਪਹਿ
ਬਿਆਪੈ
ਵਿਆਪਦਾ ਹੈ, ਫਸਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਆਪਣੁ/ਬਿਆਪਣਾ/ਵਿਆਪਣਾ (ਜੋੜਨਾ, ਵਿਸਥਾਰ ਕਰਨਾ, ਵਿਆਪਣਾ/ਵਿਆਪਕ ਹੋਣਾ); ਅਸਾਮੀ - ਬਿਯਪਿਬ (ਫੈਲਣਾ, ਵਧਣਾ/ਵਿਸਥਾਰ ਕਰਨਾ); ਸੰਸਕ੍ਰਿਤ - ਵਯਾਪਨੋਤਿ (व्यापनोति - ਵਿਆਪਦਾ/ਵਿਆਪਕ ਹੁੰਦਾ ਹੈ)।
More Examples for ਬਿਆਪੈ
ਬਿਸਮ
ਬਿਸਮ (ਭਈ ਹਾਂ), ਵਿਸਮਾਦਤ (ਹੋ ਗਈ ਹਾਂ), ਅਸਚਰਜ (ਹੋ ਗਈ ਹਾਂ), ਹੈਰਾਨ (ਹੋ ਗਈ ਹਾਂ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਵਿਸ੍ਮਾਦ/ਬਿਸ੍ਮਾਦ; ਪ੍ਰਾਕ੍ਰਿਤ - ਵਿਹਮਹ; ਸੰਸਕ੍ਰਿਤ - ਵਿਸ੍ਮਯ (विस्मय - ਅਸਚਰਜ, ਅਚੰਭੇ ਦਾ ਭਾਵ)।
More Examples for ਬਿਸਮ
ਬਿਸਰਾਇਓ
ਵਿਸਾਰਿਆ ਹੈ/ਵਿਸਾਰ ਦਿਤਾ ਹੈ, ਭੁਲਾ ਦਿਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਸਾਰਣਾ/ਬਿਸਾਰਣਾ; ਲਹਿੰਦੀ - ਵਿਸਾਰਣ; ਸਿੰਧੀ - ਵਿਸਿਆਰਣੁ (ਭੁਲਣਾ); ਪ੍ਰਾਕ੍ਰਿਤ - ਵਿੱਸਾਰਿਉਣ/ਵਿਸਾਰੇਇ/ਵਿਸਾਰਿਅ (ਭੁਲਿਆ ਹੋਇਆ); ਸੰਸਕ੍ਰਿਤ - ਵਿਸ੍ਮਾਰਯਤਿ (विस्मारयति - ਭੁਲਾਉਣਾ)।
More Examples for ਬਿਸਰਾਇਓ
ਬਿਸਰਾਇਆ
ਵਿਸਾਰਿਆ ਹੈ, ਵਿਸਾਰਿਆ ਹੋਇਆ ਹੈ, ਭੁਲਾਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਸਾਰਣਾ; ਲਹਿੰਦੀ - ਵਿਸਾਰਣ; ਬ੍ਰਜ - ਬਿਸਾਰਨਾ (ਭੁਲਾਉਣਾ); ਸਿੰਧੀ - ਵਿਸਾਰਣੁ (ਭੁੱਲਣਾ); ਪ੍ਰਾਕ੍ਰਿਤ - ਵਿਮ੍ਹਾਰਿਅ/ਵਿੱਸਾਰਿਉਣ/ਵੀਸਾਰੇਇ/ਵਿਸਾਰਿਅ (ਭੁੱਲਿਆ ਹੋਇਆ); ਸੰਸਕ੍ਰਿਤ - ਵਿਸ੍ਮਾਰਯਤਿ (विस्मारयति - ਭੁਲਾਉਂਦਾ ਹੈ)।
More Examples for ਬਿਸਰਾਇਆ
ਬਿਸਰਾਨਾ
ਵਿਸਾਰਿਆ ਹੈ, ਵਿਸਾਰ ਦਿੱਤਾ ਹੈ, ਭੁਲਾ ਦਿੱਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਸਾਰਣਾ; ਲਹਿੰਦੀ - ਵਿਸਾਰਣ; ਬ੍ਰਜ - ਬਿਸਾਰਨਾ (ਭੁਲਾਉਣਾ); ਸਿੰਧੀ - ਵਿਸਾਰਣੁ (ਭੁੱਲ ਜਾਣਾ); ਪ੍ਰਾਕ੍ਰਿਤ - ਵਿਮ੍ਹਾਰਿਅ/ਵਿੱਸਾਰਿਉਣ/ਵੀਸਾਰੇਇ/ਵਿਸਾਰਿਅ (ਭੁੱਲ ਗਿਆ); ਸੰਸਕ੍ਰਿਤ - ਵਿਸ੍ਮਾਰਯਤਿ (विस्मारयति - ਭੁਲਾਉਂਦਾ ਹੈ)।
More Examples for ਬਿਸਰਾਨਾ
ਬਿਸਾਰਿਆ
ਵਿਸਾਰਿਆ, ਵਿਸਾਰ ਦਿੱਤਾ, ਭੁਲਾ ਦਿੱਤਾ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਸਾਰਨਾ/ਬਿਸਾਰਣਾ; ਲਹਿੰਦੀ - ਵਿਸਾਰਣ; ਸਿੰਧੀ - ਵਿਸਾਰਣੁ (ਵਿਸਾਰ ਦੇਣਾ/ਭੁਲਾ ਦੇਣਾ); ਪ੍ਰਾਕ੍ਰਿਤ - ਵੀਸਾਰੇਇ/ਵਿਸਾਰਿਅ (ਭੁਲਾਇਆ ਹੋਇਆ); ਸੰਸਕ੍ਰਿਤ - ਵਿਸ੍ਮਾਰਯਤਿ (विस्मारयति - ਭੁਲਾਉਂਦਾ ਹੈ)।
More Examples for ਬਿਸਾਰਿਆ
ਬਿਹਾਤੁ
ਬੀਤ ਰਿਹਾ (ਹੈ)/ਬੀਤਦਾ ਜਾਂਦਾ (ਹੈ)/ਬੀਤਦਾ ਜਾ ਰਿਹਾ (ਹੈ), ਲੰਘ ਰਿਹਾ (ਹੈ), ਗੁਜਰ ਰਿਹਾ (ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਹਾਤ (ਛਡਦਾ ਹੈ, ਤਿਆਗਦਾ ਹੈ, ਬੀਤਦਾ/ਗੁਜਰਦਾ ਹੈ); ਸੰਸਕ੍ਰਿਤ - ਵਿਹੀਯਤੇ (विहीयते - ਗਵਾਚ ਗਿਆ ਹੈ)।
More Examples for ਬਿਹਾਤੁ
ਬਿਹਾਲ
ਬੇਹਾਲ, ਬੁਰੇ ਹਾਲ; ਦੁਖੀ।
ਵਿਆਕਰਣ: ਵਿਸ਼ੇਸ਼ਣ (ਚੀਤ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ - ਬੇਹਾਲ; ਬ੍ਰਜ - ਬਿਹਾਲ; ਸਿੰਧੀ - ਬੇਹਾਲੁ; ਫ਼ਾਰਸੀ - ਬੇਹਾਲ (بےحال - ਬਦ/ਬੁਰਾ ਹਾਲ, ਭੈੜੀ ਹਾਲਤ)।
More Examples for ਬਿਹਾਲ
ਬਿਹੂਨ
ਵਿਹੂਣੀ, ਹੀਣੀ, ਬਿਨਾਂ।
ਵਿਆਕਰਣ: ਸੰਬੰਧਕ।
ਵਿਉਤਪਤੀ: ਬ੍ਰਜ - ਬਿਹੂਣ/ਬਿਹੂਨ/ਬਿਹੂਣਾ/ਬਿਹੂਣੀ; ਅਪਭ੍ਰੰਸ਼/ਪ੍ਰਾਕ੍ਰਿਤ - ਵਿਹੂਣੀ/ਵਿਹੂਣ; ਸੰਸਕ੍ਰਿਤ - ਵਿਧੂਨ/ਵਿਹੂਨ (विधून/विहून - ਛਡਿਆ ਹੋਇਆ, ਬਿਨਾਂ)।
More Examples for ਬਿਹੂਨ
ਬਿਕਲ
ਵਿਕਲ, ਕਠਨ, ਔਖੇ; ਵਿਆਕੁਲ ਕਰਨ ਵਾਲੇ।
ਵਿਆਕਰਣ: ਵਿਸ਼ੇਸ਼ਣ (ਭ੍ਰਮ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਕਲ (ਵਿਆਕੁਲ, ਬੇਚੈਨ, ਘਬਰਾਇਆ ਹੋਇਆ); ਸੰਸਕ੍ਰਿਤ - ਵਿਕਲ (विकल - ਕਿਸੇ ਭਾਗ ਜਾਂ ਅੰਗ ਜਾਂ ਮੈਂਬਰ ਤੋਂ ਵਾਂਝਾ/ਹੀਣਾ, ਅਪੰਗ; ਉਲਝਿਆ ਹੋਇਆ)।
More Examples for ਬਿਕਲ
ਬਿਕਾਨਾ
ਵਿਕ ਗਿਆ, ਵਿਕਿਆ ਰਿਹਾ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਕਾਉਣਾ/ਬਿਕਾਉਣਾ; ਨੇਪਾਲੀ - ਬਿਕਾਉਨੁ; ਬ੍ਰਜ - ਬਿਕਾਨਾ (ਵੇਚਣਾ); ਸੰਸਕ੍ਰਿਤ - ਵਿਕ੍ਰਾਪਯਤਿ* (विक्रापयति - ਵੇਚਦਾ ਹੈ)।
More Examples for ਬਿਕਾਨਾ
ਬਿਕਾਰ
ਵਿਕਾਰ; ਬੇਕਾਰ ਕੰਮ, ਮਾੜੇ ਕੰਮ, ਬੁਰੇ/ਮੰਦੇ ਕਰਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਵਿਕਾਰ; ਸੰਸਕ੍ਰਿਤ - ਵਿਕਾਰ (विकार - ਤਬਦੀਲੀ/ਬਦਲਾਅ, ਸੋਧ; ਬਿਮਾਰੀ)।
More Examples for ਬਿਕਾਰ
ਬਿਕਾਰੋ
ਬੇਕਾਰ, ਵਿਅਰਥ।
ਵਿਆਕਰਣ: ਵਿਸ਼ੇਸ਼ਣ (ਰੋਵਣੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਵਿਕਾਰ; ਸੰਸਕ੍ਰਿਤ - ਵਿਕਾਰ (विकार - ਤਬਦੀਲੀ/ਬਦਲਾਅ, ਸੋਧ; ਬਿਮਾਰੀ)।
More Examples for ਬਿਕਾਰੋ
ਬਿਖ
ਬਿਖ, ਵਿਸ਼।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਖ; ਪ੍ਰਾਕ੍ਰਿਤ/ਪਾਲੀ - ਵਿਸ; ਸੰਸਕ੍ਰਿਤ - ਵਿਸ਼ (विष - ਜ਼ਹਿਰ)।
More Examples for ਬਿਖ
ਬਿਖਮੁ
ਵਿਸ਼ਮ, ਕਠਨ, ਔਖੇ।
ਵਿਆਕਰਣ: ਵਿਸ਼ੇਸ਼ਣ (ਭਉਜਲੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ - ਬਿਖਮ; ਬ੍ਰਜ - ਵਿਸਮ/ਬਿਸਮ/ਬਿਖਮ; ਪ੍ਰਾਕ੍ਰਿਤ/ਪਾਲੀ - ਵਿਸਮ (ਉੱਚਾ-ਨੀਵਾਂ, ਉਲਟ, ਔਖਾ); ਸੰਸਕ੍ਰਿਤ - ਵਿਸ਼ਮ (विषम - ਅ-ਸਮਾਨ, ਉੱਚਾ-ਨੀਵਾਂ, ਔਖਾ, ਖਤਰਨਾਕ)।
More Examples for ਬਿਖਮੁ
ਬਿਖਿਅਨ
ਵਿਸ਼ਿਆਂ (ਦੀ), ਮਾਇਕੀ ਰਸਾਂ (ਦੀ), ਇੰਦਰਿਆਵੀ ਰਸਾਂ (ਦੀ); ਵਿਸ਼ੇ-ਵਿਕਾਰਾਂ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਖੈ (ਇੰਦਰਿਆਵੀ ਭੋਗ-ਰਸ); ਸੰਸਕ੍ਰਿਤ - ਵਿਸ਼ਯਹ (विषय: - ਪ੍ਰਭਾਵ ਜਾਂ ਗਤੀਵਿਧੀ ਦਾ ਖੇਤਰ; ਅੱਖਾਂ, ਕੰਨਾਂ, ਮਨ ਆਦਿ ਦੀ ਪਹੁੰਚ/ਸੀਮਾ; ਇੰਦਰੀਆਂ ਦਾ ਵਿਸ਼ਾ, ਜੋ ਗਿਣਤੀ ਵਿਚ ਪੰਜ ਹਨ)।
More Examples for ਬਿਖਿਅਨ
ਬਿਖਿਆ
ਬਿਖਿਆ ਦੇ, ਬਿਖ/ਜ਼ਹਿਰ ਦੇ, ਬਿਖ/ਜ਼ਹਿਰ ਰੂਪੀ ਮਾਇਆ ਦੇ; ਵਿਸ਼ਿਆਂ ਦੀ ਵਾਸ਼ਨਾ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਖਿਆ (ਜ਼ਹਿਰ; ਕੋਈ ਬੁਰੀ ਚੀਜ); ਬਘੇਲੀ - ਬਿਕ੍ਖਊਂ; ਗੜ੍ਹਵਾਲੀ/ਅਵਧੀ/ਬ੍ਰਜ - ਬਿਖ; ਸੰਸਕ੍ਰਿਤ - ਵਿਸ਼ਮ੍ (विषम् - ਜ਼ਹਿਰ)।
More Examples for ਬਿਖਿਆ
ਬਿਖੁ
ਵਿਸ਼ ਉੱਤੇ, ਜ਼ਹਿਰ ਉੱਤੇ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਖ; ਪ੍ਰਾਕ੍ਰਿਤ/ਪਾਲੀ - ਵਿਸ; ਸੰਸਕ੍ਰਿਤ - ਵਿਸ਼ (विष - ਜ਼ਹਿਰ)।
More Examples for ਬਿਖੁ
ਬਿਖੈ
ਵਿਸ਼ਿਆਂ ਦੀ; ਇੰਦਰਿਆਵੀ ਵਿਸ਼ਿਆਂ ਦੀ, ਮਾਇਕੀ ਵਿਸ਼ਿਆਂ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਖੈ (ਇੰਦਰਿਆਵੀ ਭੋਗ-ਰਸ); ਸੰਸਕ੍ਰਿਤ - ਵਿਸ਼ਯਹ (विषय: - ਪ੍ਰਭਾਵ ਜਾਂ ਗਤੀਵਿਧੀ ਦਾ ਖੇਤਰ; ਅੱਖਾਂ, ਕੰਨਾਂ, ਮਨ ਆਦਿ ਦੀ ਪਹੁੰਚ/ਸੀਮਾ; ਇੰਦਰੀਆਂ ਦਾ ਵਿਸ਼ਾ, ਜੋ ਗਿਣਤੀ ਵਿਚ ਪੰਜ ਹਨ)।
More Examples for ਬਿਖੈ
ਬਿਗਤੀ
ਬਿ+ਗਤੀ/ਗਤਿ, ਬੇ-ਗਤੇ, ਬਿਨਾਂ ਗਤੀ ਦੇ, ਬਿਨਾਂ ਮੁਕਤੀ ਦੇ।
ਵਿਆਕਰਣ: ਵਿਸ਼ੇਸ਼ਣ (ਮਨਮੁਖ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ/ਬ੍ਰਜ - ਬਿਗਤੀ; ਸੰਸਕ੍ਰਿਤ - ਵਿਗਤਿ (विगति - ਮਾੜੀ ਹਾਲਤ, ਦੁਰਗਤੀ, ਦੁਰਦਸ਼ਾ)।
More Examples for ਬਿਗਤੀ
ਬਿਚਰੈ
ਵਿਚਰਦਾ ਹੈ, ਫਿਰਦਾ ਹੈ; ਵਰਤੋਂ-ਵਿਹਾਰ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਚਰੈ (ਵਿਚਾਰ ਕਰਦਾ ਹੈ); ਸੰਸਕ੍ਰਿਤ - ਵਿਚਰਤਿ (विचरति - ਇਧਰ-ਉਧਰ ਫਿਰਦਾ ਹੈ; ਵਿਹਾਰ ਕਰਦਾ ਹੈ; ਵਿਚਾਰ ਕਰਦਾ ਹੈ)।
More Examples for ਬਿਚਰੈ
ਬਿਜ
ਬੱਜਰ, ਚੂਨਾ-ਗਚ, ਪੱਕੇ/ਮਜਬੂਤ।
ਵਿਆਕਰਣ: ਵਿਸ਼ੇਸ਼ਣ (ਮੰਦਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪ੍ਰਾਕ੍ਰਿਤ - ਵੱਜ; ਪਾਲੀ - ਵਜਿਰ; ਸੰਸਕ੍ਰਿਤ - ਵਜ੍ਰ (वज्र - ਬਿਜਲੀ ਦੀ ਗਰਜ)।
More Examples for ਬਿਜ
ਬਿਜਉਰੀਆਂ
ਬਿਜੌਰੀਆਂ, ਨਿੰਬੂ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਜੌਰਾ; ਲਹਿੰਦੀ - ਬਿਜਉਰ; ਪ੍ਰਾਕ੍ਰਿਤ - ਬਿੱਜਉਰ; ਸੰਸਕ੍ਰਿਤ - ਵੀਜਪੂਰ (वीजपूर - ਸਧਾਰਨ ਨਿੰਬੂ ਜਾਂ ਉਸ ਦੀ ਕਿਸਮ)।
More Examples for ਬਿਜਉਰੀਆਂ
ਬਿਜੁਲੀਆਂ
ਬਿਜਲੀਆਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਜਲੀ; ਲਹਿੰਦੀ - ਵਿੱਜਲੀ; ਬ੍ਰਜ - ਬਿਜੁਲੀ; ਬੰਗਾਲੀ/ਨੇਪਾਲੀ - ਬਿਜੁਲਿ; ਪ੍ਰਾਕ੍ਰਿਤ - ਵਿੱਜੁੱਲਯਾ/ਵਿੱਜੁਲਾਅ (ਬਿਜਲੀ ਦੀ ਲਿਸ਼ਕ); ਪਾਲੀ - ਵਿੱਜੁੱਲਤਾ; ਸੰਸਕ੍ਰਿਤ - ਵਿਦ੍ਯੁੱਲਤਾ (विद्युल्लता - ਅਸਮਾਨੀ ਬਿਜਲੀ ਜੋ ਧਰਤੀ ਨੇੜੇ ਆ ਕੇ ਹਿੱਸਿਆਂ ਵਿਚ ਵੰਡੀ ਜਾਂਦੀ ਹੈ)।
More Examples for ਬਿਜੁਲੀਆਂ
ਬਿਤਾਲੇ
ਬਿ+ਤਾਲੇ, ਬੇ-ਤਾਲੇ, ਜੀਵਨ-ਤਾਲ ਤੋਂ ਖੁੰਝੇ ਹੋਏ, ਭੂਤਨੇ।
ਵਿਆਕਰਣ: ਵਿਸ਼ੇਸ਼ਣ (ਮਨਮੁਖ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਬੇਤਾਲ (ਤਾਲ ਰਹਿਤ); ਬ੍ਰਜ - ਵੇਤਾਲ/ਬੇਤਾਲ; ਸੰਸਕ੍ਰਿਤ - ਵੇਤਾਲਹ (वेताल: - ਇਕ ਪ੍ਰਕਾਰ ਦਾ ਦੈਂਤ, ਭੂਤ, ਰੂਹ/ਆਤਮਾ, ਪਿਸ਼ਾਚਮਿਰਤਕ ਸਰੀਰ ਨੂੰ ਵੱਸ ਵਿਚ ਕਰ ਲੈਣ ਵਾਲਾ)।
More Examples for ਬਿਤਾਲੇ
ਬਿੰਦ
ਬਿੰਦ, ਭੋਰਾ, ਰਤਾ, ਛਿਣ/ਖਿਣ, ਥੋੜ੍ਹਾ ਸਮਾਂ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਬਿੰਦ (ਬੂੰਦ; ਵੀਰਜ; ਪਲ, ਸਮੇਂ ਦਾ ਛੋਟਾ ਵਕਫ਼ਾ); ਪ੍ਰਾਕ੍ਰਿਤ - ਬਿੰਦੁ (ਬੂੰਦ, ਦਾਗ/ਧੱਬਾ; ਮਾਮੂਲੀ/ਤੁਛ ਚੀਜ); ਪਾਲੀ - ਬਿੰਦੁ; ਸੰਸਕ੍ਰਿਤ - ਬਿੰਦੁਹ (बिन्दु: - ਬੂੰਦ, ਦਾਗ/ਧੱਬਾ; ਕਣ)।
More Examples for ਬਿੰਦ
ਬਿਦਿਆ
ਵਿਦਿਆ, ਸਿਖਿਆ, ਗਿਆਨ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਦਿਆ; ਬ੍ਰਜ - ਬਿਦਯਾ (ਗਿਆਨ); ਸੰਸਕ੍ਰਿਤ - ਵਿਦਯਾ (विद्या - ਗਿਆਨ, ਵਿਗਿਆਨ, ਸਿਖਿਆ, ਵਿਦਵਤਾ, ਦਰਸ਼ਨ)।
More Examples for ਬਿਦਿਆ
ਬਿਧਾਤੈ
ਬਿਧਾਤੇ/ਵਿਧਾਤੇ, ਸਿਰਜਣਹਾਰ, ਰਚਨਹਾਰ।
ਵਿਆਕਰਣ: ਵਿਸ਼ੇਸ਼ਣ (ਪੁਰਖਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਧਾਤਾ; ਅਪਭ੍ਰੰਸ਼ - ਵਿਧਾਤਾ (ਬ੍ਰਹਮਾ ਜਾਂ ਈਸ਼ਵਰ, ਸ੍ਰਿਸ਼ਟੀ ਬਨਾਉਣ ਵਾਲਾ); ਸੰਸਕ੍ਰਿਤ - ਵਿਧਾਤ੍ਰਿ (विधातृ - ਵੰਡਣ ਵਾਲਾ, ਪ੍ਰਬੰਧਕ, ਨਿਰਮਾਤਾ, ਲੇਖਕ, ਸਿਰਜਣਹਾਰ)।
More Examples for ਬਿਧਾਤੈ
ਬਿਧਿ
(ਇਸ) ਵਿਧੀ (ਦੀ), (ਇਸ) ਜੁਗਤੀ (ਦੀ), (ਇਸ) ਤਰ੍ਹਾਂ (ਦੀ), (ਇਸ) ਪ੍ਰਕਾਰ (ਦੀ), (ਇਸ) ਕਿਸਮ (ਦੀ)।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਬਿਧਿ; ਪਾਲੀ - ਵਿਧਿ; ਸੰਸਕ੍ਰਿਤ - ਵਿਧਿ (विधि - ਨਿਯਮ, ਵਿਧੀ; ਨਸੀਬ)।
More Examples for ਬਿਧਿ
ਬਿਨਉ
ਬੇਨਤੀ, ਬਿਨੈ, ਜੋਦੜੀ, ਅਰਜੋਈ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਨਉ (ਬੇਨਤੀ/ਮਿੰਨਤ); ਪੁਰਾਤਨ ਅਵਧੀ - ਬਿਨਯ (ਬੇਨਤੀ/ਅਰਜੋਈ); ਪ੍ਰਾਕ੍ਰਿਤ - ਵਿਣਯ (ਸ਼ਿਸ਼ਟਤਾ, ਸਮਝੌਤਾ); ਸੰਸਕ੍ਰਿਤ - ਵਿਨਯ (विनय - ਦੂਰ ਲੈ ਜਾਂਦਾ ਹੈ; ਰਿਗਵੇਦ - ਅਗਵਾਈ, ਚੰਗੀ ਨਸਲ/ਕਿਸਮ)।
More Examples for ਬਿਨਉ
ਬਿਨਸਸੀ
ਬਿਨਸੇਗੀ, ਨਾਸ ਹੋਵੇਗੀ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
More Examples for ਬਿਨਸਸੀ
ਬਿਨਸਹਿ
ਬਿਨਸਦੀਆਂ ਹਨ, ਬਿਨਸ ਜਾਂਦੀਆਂ ਹਨ, ਨਾਸ ਹੋ ਜਾਂਦੀਆਂ ਹਨ, ਖਤਮ ਹੋ ਜਾਂਦੀਆਂ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
More Examples for ਬਿਨਸਹਿ
ਬਿਨਸਿ
ਬਿਨਸ (ਜਾਏਗਾ), ਖਤਮ (ਹੋ ਜਏਗਾ), ਨਾਸ (ਹੋ ਜਾਏਗਾ)।
ਵਿਆਕਰਣ: ਸੰਜੁਗਤ ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
More Examples for ਬਿਨਸਿ
ਬਿਨਸੀ
ਬਿਨਸ ਜਾਏਗਾ, ਨਾਸ ਹੋ ਜਾਏਗਾ; ਦੂਰ ਹੋ ਜਾਏਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
More Examples for ਬਿਨਸੀ
ਬਿਨਸੈ
ਬਿਨਸਦਾ ਹੈ, ਨਾਸ ਹੋ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
More Examples for ਬਿਨਸੈ
ਬਿਨਤੀ
ਬੇਨਤੀ, ਬਿਨੈ, ਜੋਦੜੀ, ਅਰਜੋਈ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ - ਬੇਨਤੀ/ਬੇਨਤਿ; ਭੋਜਪੁਰੀ - ਬੇਨਤਿ; ਅਵਧੀ - ਬਿਨਤੀ; ਸਿੰਧੀ - ਵਿਨਤੀ (ਬੇਨਤੀ); ਅਪਭ੍ਰੰਸ਼ - ਬਿਣਤਿ/ਵਿਣਤਿ (ਸੂਚਨਾ, ਬੇਨਤੀ); ਪ੍ਰਾਕ੍ਰਿਤ - ਵਿੱਣੱਤਿ (ਬੇਨਤੀ); ਪਾਲੀ - ਵਿੱਨੱਤਿ (ਸੂਚਨਾ, ਜਾਣਕਾਰੀ, ਬੇਨਤੀ); ਸੰਸਕ੍ਰਿਤ - ਵਿਜਨ੍ਪਤਿ (विजन्पति - ਸੂਚਨਾ, ਇਤਲਾਹ, ਸ਼ਿਕਾਇਤ, ਬੇਨਤੀ)।
More Examples for ਬਿਨਤੀ
ਬਿਨਾਸੀ
ਬਿਨਸ ਗਈ ਹੈ, ਬਿਨਾਸ ਹੋ ਗਈ ਹੈ, ਨਾਸ ਹੋ ਗਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
More Examples for ਬਿਨਾਸੀ
ਬਿਨਾਸੇ
ਬਿਨਸ ਗਏ ਹਨ, ਨਾਸ ਹੋ ਗਏ ਹਨ; ਦੂਰ ਹੋ ਗਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
More Examples for ਬਿਨਾਸੇ
ਬਿਨਾਸੈ
ਬਿਨਾਸ/ਨਾਸ ਹੋ ਜਾਂਦਾ ਹੈ, ਬਿਨਸ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
More Examples for ਬਿਨਾਸੈ
ਬਿਨੋਦ
ਖੇਲਾਂ ਵਿਚ, ਤਮਾਸ਼ਿਆਂ ਵਿਚ, ਕਲੋਲਾਂ ਵਿਚ, ਕੌਤਕਾਂ ਵਿਚ; ਅਨੰਦਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ/ਬ੍ਰਜ - ਬਿਨੋਦ; ਸੰਸਕ੍ਰਿਤ - ਵਿਨੋਦ (विनोद - ਉਤਸੁਕਤਾ; ਖੇਲ, ਖੇਡ, ਮਨਪਰਚਾਵਾ; ਖੁਸ਼ੀ, ਸੰਤੁਸ਼ਟੀ, ਮਨੋਰੰਜਨ; ਜਿਨਸੀ ਅਨੰਦ ਦਾ ਇਕ ਢੰਗ)।
More Examples for ਬਿਨੋਦ
ਬਿਮਲ
ਬਿ+ਮਲ, ਮਲ ਰਹਿਤ, ਨਿਰਮਲ; ਪਵਿੱਤਰ।
ਵਿਆਕਰਣ: ਵਿਸ਼ੇਸ਼ਣ (ਪਦ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਮਲ; ਸੰਸਕ੍ਰਿਤ - ਵਿਮਲ (विमल - ਮਲ ਰਹਿਤ, ਨਿਰਮਲ)।
More Examples for ਬਿਮਲ
ਬਿਮੁਖਨ
ਬਿਮੁਖਾਂ/ਬੇਮੁਖਾਂ (ਦਾ), ਮੂੰਹ ਮੋੜਨ ਵਾਲਿਆਂ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬੇਮੁਖਿਯਨ/ਵਿਮੁਖਨ (ਵੇਮੁਖ ਦਾ ਬਹੁਵਚਨ); ਸੰਸਕ੍ਰਿਤ - ਵਿਮੁਖ (विमुख - ਉਲਟਾ, ਜਿਸ ਦਾ ਮੂੰਹ ਮੋੜਿਆ ਹੋਇਆ ਹੋਵੇ, ਜਿਸ ਦਾ ਮੂੰਹ ਫੇਰਿਆ ਹੋਵੇ)।
More Examples for ਬਿਮੁਖਨ
ਬਿਰਹੈ
ਬਿਰਹੇ ਵਿਚ, ਵਿਛੋੜੇ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਰਹ/ਬਿਰਹਾ; ਸਿੰਧੀ - ਵਿਰਹੁ (ਦੋਸਤਾਂ ਜਾਂ ਪ੍ਰੇਮੀਆਂ ਦਾ ਵਿਛੋੜਾ); ਪ੍ਰਾਕ੍ਰਿਤ - ਵਿਰਹ (ਵਿਛੋੜਾ); ਪਾਲੀ - ਵਿਰਹ (ਖਾਲੀ); ਸੰਸਕ੍ਰਿਤ - ਵਿਰਹਹ (विरह: - ਛੱਡਣਾ, ਖਾਸ ਕਰਕੇ ਪ੍ਰੇਮੀਆਂ ਦਾ ਵਿਛੋੜਾ)।
More Examples for ਬਿਰਹੈ
ਬਿਰਖ
ਬਿਰਖਾਂ 'ਤੇ, ਰੁੱਖਾਂ 'ਤੇ, ਦਰਖਤਾਂ 'ਤੇ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਰਖ; ਅਪਭ੍ਰੰਸ਼ - ਬਿਰਖ/ਵਿਰਖ/ਵਿਰਕ੍ਖ; ਪ੍ਰਾਕ੍ਰਿਤ - ਵਕ੍ਖ; ਸੰਸਕ੍ਰਿਤ - ਵ੍ਰਕ੍ਸ਼ (वृक्ष - ਰੁੱਖ)।
More Examples for ਬਿਰਖ
ਬਿਰਥਾ
ਵਿਅਰਥ, ਅਜਾਈਂ, ਬੇਕਾਰ, ਨਿਸਫਲ।
ਵਿਆਕਰਣ: ਵਿਸ਼ੇਸ਼ਣ (ਜਨਮੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬਘੇਲੀ/ਅਵਧੀ/ਰਾਜਸਥਾਨੀ/ਬ੍ਰਜ - ਬਿਰਥਾ (ਵਿਅਰਥ, ਬੇਕਾਰ); ਸੰਸਕ੍ਰਿਤ - ਵ੍ਰਿਥਾ (वृथा - ਵਿਅਰਥ ਵਿਚ, ਵਿਅਰਥ, ਬੇਕਾਰ ਵਿਚ, ਫਲਹੀਣ)।
More Examples for ਬਿਰਥਾ
ਬਿਰਥਾ
ਵਿਅਰਥ, ਅਜਾਈਂ, ਬੇਕਾਰ, ਨਿਸਫਲ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬਘੇਲੀ/ਅਵਧੀ/ਰਾਜਸਥਾਨੀ/ਬ੍ਰਜ - ਬਿਰਥਾ (ਵਿਅਰਥ, ਬੇਕਾਰ); ਸੰਸਕ੍ਰਿਤ - ਵ੍ਰਿਥਾ (वृथा - ਵਿਅਰਥ ਵਿਚ, ਵਿਅਰਥ, ਬੇਕਾਰ ਵਿਚ, ਫਲਹੀਣ)।
ਬਿਰਥਾ
ਵਿਅਰਥ, ਅਜਾਈਂ, ਬੇਕਾਰ, ਨਿਸਫਲ।
ਵਿਆਕਰਣ: ਵਿਸ਼ੇਸ਼ਣ (ਅਵਸਥਾ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਬਘੇਲੀ/ਅਵਧੀ/ਰਾਜਸਥਾਨੀ/ਬ੍ਰਜ - ਬਿਰਥਾ (ਵਿਅਰਥ, ਬੇਕਾਰ); ਸੰਸਕ੍ਰਿਤ - ਵ੍ਰਿਥਾ (वृथा - ਵਿਅਰਥ ਵਿਚ, ਵਿਅਰਥ, ਬੇਕਾਰ ਵਿਚ, ਫਲਹੀਣ)।
ਬਿਰਦੁ
ਬਿਰਦ; ਪ੍ਰਭੂ ਦਾ ਕਿਰਪਾਲੂ ਅਤੇ ਬਖਸ਼ਣਹਾਰ ਹੋਣ ਦਾ ਸੁਭਾ/ਰਵਾਇਤ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਰਦ (ਗੁਣ, ਜਸ, ਉਸਤਤ, ਵਡਿਆਈ); ਸੰਸਕ੍ਰਿਤ - ਵਿਰੁਦਹ/ਬਿਰੁਦ/ਬਿਰਦ (विरुद:/बिरुद/बिरद - ਉਸਤਤਮਈ ਕਵਿਤਾ, ਵਾਰਤਕ ਜਾਂ ਕਵਿਤਾ ਵਿਚ ਕਿਸੇ ਰਾਜਕੁਮਾਰ ਦੀ ਪ੍ਰਸੰਸਾ/ਵਡਿਆਈ)।
More Examples for ਬਿਰਦੁ
ਬਿਰਧਿ
ਬਿਰਧਾਂ ਨੂੰ, ਬੁਢਿਆਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਰਧ/ਵਿਰਧ (ਬੁਢਾ, ਬਿਰਧ-ਅਵਸਥਾ); ਅਪਭ੍ਰੰਸ਼ - ਵਿਰਧੁ (ਵਡੀ ਅਵਸਥਾ ਦਾ); ਸੰਸਕ੍ਰਿਤ - ਵ੍ਰਿਦ੍ਧ (वृद्ध - ਵਡਾ, ਬੁਢਾ)।
More Examples for ਬਿਰਧਿ
ਬਿਰਮਾਵਉ
ਬਿਰਮਾਵਾਂ, ਪਰਚਾਵਾਂ, ਵਲਾਵਾਂ, ਧੀਰਜ ਦਿਆਂ, ਠਹਿਰਾਵਾਂ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਰਮਾਉਣਾ (ਖੁਸ਼ ਕਰਨਾ, ਰਿਝਾਉਣਾ); ਬ੍ਰਜ - ਬਿਰਮ/ਬਿਰਮਾ (ਠਹਿਰਨਾ, ਰੋਕਣਾ; ਪ੍ਰੇਮ ਵਿਚ ਬੰਨਣਾ, ਮੋਹ ਲੈਣਾ); ਸੰਸਕ੍ਰਿਤ - ਵਿਰਮ (विरम - ਠਹਿਰਨਾ, ਅਟਕਣਾ; ਅਰਾਮ ਕਰਨਾ)।
More Examples for ਬਿਰਮਾਵਉ
ਬਿਰਲਾ
ਵਿਰਲਾ, ਟਾਵਾਂ।
ਵਿਆਕਰਣ: ਵਿਸ਼ੇਸ਼ਣ (ਕੋਇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਰਲਾ; ਲਹਿੰਦੀ - ਵਿਰਲਾ; ਸਿੰਧੀ - ਵਿਰਲੋ (ਵਿਰਲਾ, ਅਸਧਾਰਨ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵਿਰਲ (ਵੱਖਰਾ, ਥੋੜਾ); ਸੰਸਕ੍ਰਿਤ - ਵਿਰਲ (विरल - ਸੁਰਾਖ ਵਾਲਾ, ਮੋਕਲਾ, ਵਖਰਾ, ਸੁਤੰਤਰ, ਥੋੜਾ ਜਿਹਾ)।
More Examples for ਬਿਰਲਾ
ਬਿਰਲੇ
ਵਿਰਲੇ, ਟਾਵੇਂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਰਲਾ; ਲਹਿੰਦੀ - ਵਿਰਲਾ; ਸਿੰਧੀ - ਵਿਰਲੋ (ਵਿਰਲਾ, ਅਸਧਾਰਨ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ- ਵਿਰਲ (ਵੱਖਰਾ, ਥੋੜਾ); ਸੰਸਕ੍ਰਿਤ - ਵਿਰਲ (विरल - ਸੁਰਾਖ ਵਾਲਾ, ਮੋਕਲਾ, ਵਖਰਾ, ਸੁਤੰਤਰ, ਥੋੜਾ ਜਿਹਾ)।
More Examples for ਬਿਰਲੇ
ਬੀਉ
ਬੀਜ; ਨਾਮ ਰੂਪ ਬੀਜ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੀਉ; ਨੇਪਾਲੀ - ਬੀਉ/ਬੀਯੁ; ਪ੍ਰਾਕ੍ਰਿਤ - ਬੀਅ; ਪਾਲੀ - ਬੀਜ (ਬੀਜ); ਸੰਸਕ੍ਰਿਤ - ਬੀਜਮ੍ (बीजम् - ਬੀਜ, ਵੀਰਜ)।
More Examples for ਬੀਉ
ਬੀਚਾਰ
ਵੀਚਾਰ/ਵਿਚਾਰ; ਗਿਆਨ-ਵੀਚਾਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੀਚਾਰ/ਬੀਚਾਰ; ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵੀਚਾਰ, ਚਰਚਾ)
More Examples for ਬੀਚਾਰ
ਬੀਚਾਰੁ
ਵਿਚਾਰ; ਗਿਆਨ-ਵਿਚਾਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵਿਚਾਰ, ਚਰਚਾ)।
More Examples for ਬੀਚਾਰੁ
ਬੀਜ
ਬੀਜ, ਮੂਲ, ਮੁਢ/ਮੁਢਲਾ।
ਵਿਆਕਰਣ: ਵਿਸ਼ੇਸ਼ਣ (ਮੰਤ੍ਰੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਭੋਜਪੁਰੀ/ਬ੍ਰਜ/ਪਾਲੀ - ਬੀਜ (ਬੀਜ); ਸੰਸਕ੍ਰਿਤ - ਬੀਜਮ੍ (बीजम् - ਬੀਜ, ਵੀਰਜ)।
More Examples for ਬੀਜ
ਬੀਜੈ
ਬੀਜਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬੀਜੈ; ਪ੍ਰਾਕ੍ਰਿਤ - ਬੀਜਇ; ਸੰਸਕ੍ਰਿਤ - ਬੀਜਯਤਿ (बीजयति - ਬੀਜਦਾ ਹੈ)।
More Examples for ਬੀਜੈ
ਬੀਤ
ਬੀਤਦਾ (ਜਾਂਦਾ ਹੈ), ਗੁਜਰਦਾ (ਜਾਂਦਾ ਹੈ), ਲੰਘਦਾ (ਜਾਂਦਾ ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬੀਤੀ/ਬੀਤਾ (ਬੀਤਿਆ); ਪ੍ਰਾਕ੍ਰਿਤ - ਵਿੱਤ/ਵੱਤ/ਵੱਟ (ਲੰਘਿਆ ਹੋਇਆ, ਪੂਰਾ ਹੋਇਆ, ਮਰਿਆ ਹੋਇਆ); ਸੰਸਕ੍ਰਿਤ - ਵ੍ਰਿੱਤ (वृत्त - ਪੂਰਾ ਹੋਇਆ, ਲੰਘਿਆ ਹੋਇਆ, ਬੀਤਿਆ ਸਮਾਂ)।
More Examples for ਬੀਤ
ਬੁਕੁ
ਬੁੱਕ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੁਕ; ਲਹਿੰਦੀ - ਬੁੱਕ; ਸਿੰਧੀ - ਬੁਕੁ (ਇਕ ਭਰੇ ਬੁੱਕ ਜਿੰਨੀ ਮਾਤਰਾ); ਅਪਭ੍ਰੰਸ਼/ਪ੍ਰਾਕ੍ਰਿਤ - ਬੁੱਕਾ (ਬੁੱਕ, ਇਕ ਬੁੱਕ ਚੌਲ); ਸੰਸਕ੍ਰਿਤ - ਬੁੱਕ* (बुक्क - ਬੁੱਕ)।
More Examples for ਬੁਕੁ
ਬੁਝਾਇ
ਬੁਝਾ (ਦੇਵੇ), ਜਣਾ (ਦੇਵੇ), ਸੋਝੀ (ਦੇਵੇ)।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੁਝਣਾ; ਸਿੰਧੀ - ਬੁਝਣੁ (ਸਮਝਣਾ; ਸੁਣਿਆ ਜਾਂ ਜਾਣਿਆ ਜਾਂਦਾ ਹੈ); ਅਪਭ੍ਰੰਸ਼ - ਬੁੱਝਇ; ਪ੍ਰਾਕ੍ਰਿਤ - ਬੁਜ੍ਝਇ; ਪਾਲੀ - ਬੁਜ੍ਝਤਿ; ਸੰਸਕ੍ਰਿਤ - ਬੁਧਯਤੇ (बुध्यते - ਜਾਣਦਾ ਹੈ, ਸਮਝਦਾ ਹੈ)।
More Examples for ਬੁਝਾਇ
ਬੁਝਾਇਆ
ਬੁਝਾ ਦਿੱਤਾ, ਸੁਝਾ ਦਿੱਤਾ, ਸਮਝਾ ਦਿੱਤਾ।
ਵਿਆਕਰਣ: ਕਿਰਿਆ, ਭੂਤ ਕਾਲ; ਅਨਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਬੁਝਾਵਣ (ਸਮਝਾਉਣਾ); ਪ੍ਰਾਕ੍ਰਿਤ - ਬੁਜ੍ਝਾਵਏਇ; ਪਾਲੀ - ਬੁਜ੍ਝਾਪੇਤਿ (ਸਮਝਾਉਂਦਾ ਹੈ); ਸੰਸਕ੍ਰਿਤ - ਬੁਧਯਤੇ (बुध्यते - ਜਾਣਦਾ ਹੈ, ਸਮਝਦਾ ਹੈ)।
More Examples for ਬੁਝਾਇਆ
ਬੁਝਾਏ
ਬੁਝ ਗਈ; ਮਿਟ ਗਈ, ਖਤਮ ਹੋ ਗਈ; ਦੂਰ ਹੋ ਗਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੁਝਣਾ; ਸਿੰਧੀ - ਬੁਝਣੁ (ਸਮਝਣਾ; ਸੁਣਿਆ ਜਾਂ ਜਾਣਿਆ ਜਾਂਦਾ ਹੈ); ਅਪਭ੍ਰੰਸ਼ - ਬੁੱਝਇ; ਪ੍ਰਾਕ੍ਰਿਤ - ਬੁਜ੍ਝਇ; ਪਾਲੀ - ਬੁਜ੍ਝਤਿ; ਸੰਸਕ੍ਰਿਤ - ਬੁਧਯਤੇ (बुध्यते - ਜਾਣਦਾ ਹੈ, ਸਮਝਦਾ ਹੈ)।
More Examples for ਬੁਝਾਏ
ਬੁਝਿ
ਬੁਝਣ ਲਈ; ਖੋਜਣ ਲਈ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਬੁਝਣੁ (ਸਮਝਣਾ; ਸੁਣਿਆ ਜਾਂ ਜਾਣਿਆ ਜਾਂਦਾ ਹੈ); ਅਪਭ੍ਰੰਸ਼ - ਬੁੱਝਇ; ਪ੍ਰਾਕ੍ਰਿਤ - ਬੁਜ੍ਝਇ; ਪਾਲੀ - ਬੁਜ੍ਝਤਿ; ਸੰਸਕ੍ਰਿਤ - ਬੁਧਯਤੇ (बुध्यते - ਜਾਣਦਾ ਹੈ, ਸਮਝਦਾ ਹੈ)।
More Examples for ਬੁਝਿ
ਬੁਝੈ
ਬੁੱਝਦਾ ਹੈ, ਸਮਝ ਆਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੁਝੈ; ਅਪਭ੍ਰੰਸ਼/ਪ੍ਰਾਕ੍ਰਿਤ - ਬੁੱਝਇ; ਸੰਸਕ੍ਰਿਤ - ਬੁਧਯਤੇ (बुध्यते - ਬੁੱਝਦਾ ਹੈ)।
More Examples for ਬੁਝੈ
ਬੁਡਾਹੀ
ਬੁਡਾਹਿ, ਡੁਬਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੁਡਣਾ; ਲਹਿੰਦੀ - ਬੁੱਡਣ; ਸਿੰਧੀ - ਬੁਡਣੁ (ਡੁੱਬਣਾ, ਗੋਤਾ ਲਾਉਣਾ); ਪ੍ਰਾਕ੍ਰਿਤ - ਬੁੱਡਅਇ; ਸੰਸਕ੍ਰਿਤ - ਬੁਡਯਤਿ* (बुडयति - ਡੁੱਬਦਾ ਹੈ)।
More Examples for ਬੁਡਾਹੀ
ਬੁਧਵਾਰਿ
ਬੁੱਧਵਾਰ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੁਧਵਾਰ; ਬ੍ਰਜ - ਬੁਧਵਾਰੁ; ਸੰਸਕ੍ਰਿਤ - ਬੁਧਵਾਰਹ (बुधवार: - ਬੁੱਧ ਗ੍ਰਹਿ ਦਾ ਦਿਨ, ਬੁੱਧਵਾਰ)।
More Examples for ਬੁਧਵਾਰਿ
ਬੁਧਿ
ਬੁਧੀ, ਅਕਲ, ਸਮਝ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਬੁਧਿ (ਸਮਝ); ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬੁਦ੍ਧਿ (बुद्धि - ਬੁਧੀ, ਸਮਝਦਾਰੀ)।
More Examples for ਬੁਧਿ
ਬੁਧਿ
ਬੁਧੀ, ਅਕਲ, ਸਮਝ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਬੁਧਿ (ਸਮਝ); ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬੁਦ੍ਧਿ (बुद्धि - ਬੁਧੀ, ਸਮਝਦਾਰੀ)।
ਬੁਰਾ
ਬੁਰਾ, ਮਾੜਾ।
ਵਿਆਕਰਣ: ਵਿਸ਼ੇਸ਼ਣ (ਕੋਇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੁਰਾ/ਬੁਰੀ/ਬੁਰਾਈ/ਬੁਰਿਆਈ; ਸਿੰਧੀ - ਬੁਰੋ (ਨੱਕਹੀਣ, ਬੁਰਾ/ਦੁਸ਼ਟ); ਬ੍ਰਜ - ਬੁਰਾ/ਬੁਰੀ/ਬੁਰਾਈ; ਸੰਸਕ੍ਰਿਤ - ਬੁਰ (बुर - ਨੁਕਸਦਾਰ, ਦੋਸ਼ਪੂਰਣ)।
More Examples for ਬੁਰਾ
ਬੁਰਾ
ਬੁਰਾ, ਮਾੜਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੁਰਾ/ਬੁਰੀ/ਬੁਰਾਈ/ਬੁਰਿਆਈ; ਸਿੰਧੀ - ਬੁਰੋ (ਨੱਕਹੀਣ, ਬੁਰਾ/ਦੁਸ਼ਟ); ਬ੍ਰਜ - ਬੁਰਾ/ਬੁਰੀ/ਬੁਰਾਈ; ਸੰਸਕ੍ਰਿਤ - ਬੁਰ (बुर - ਨੁਕਸਦਾਰ, ਦੋਸ਼ਪੂਰਣ)।
ਬੁਰਾ
ਬੁਰਾ, ਮਾੜਾ।
ਵਿਆਕਰਣ: ਵਿਸ਼ੇਸ਼ਣ (ਨਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੁਰਾ/ਬੁਰੀ/ਬੁਰਾਈ/ਬੁਰਿਆਈ; ਸਿੰਧੀ - ਬੁਰੋ (ਨੱਕਹੀਣ, ਬੁਰਾ/ਦੁਸ਼ਟ); ਬ੍ਰਜ - ਬੁਰਾ/ਬੁਰੀ/ਬੁਰਾਈ; ਸੰਸਕ੍ਰਿਤ - ਬੁਰ (बुर - ਨੁਕਸਦਾਰ, ਦੋਸ਼ਪੂਰਣ)।
ਬੁਰਿਆਈਆ
ਬੁਰਿਆਈਆਂ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੁਰਾ/ਬੁਰੀ/ਬੁਰਾਈ/ਬੁਰਿਆਈ; ਸਿੰਧੀ - ਬੁਰੋ (ਨੱਕਹੀਣ, ਬੁਰਾ); ਬ੍ਰਜ - ਬੁਰਾ/ਬੁਰੀ/ਬੁਰਾਈ; ਸੰਸਕ੍ਰਿਤ - ਬੁਰ (बुर - ਨੁਕਸਦਾਰ, ਦੋਸ਼ਪੂਰਨ)।
More Examples for ਬੁਰਿਆਈਆ
ਬੁਰੀ
ਮੰਦੀ, ਮਾੜੀ।
ਵਿਆਕਰਣ: ਵਿਸ਼ੇਸ਼ਣ (ਘਾਲ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੁਰਾ/ਬੁਰੀ/ਬੁਰਾਈ/ਬੁਰਿਆਈ; ਸਿੰਧੀ - ਬੁਰੋ (ਨੱਕਹੀਣ, ਬੁਰਾ/ਦੁਸ਼ਟ); ਬ੍ਰਜ - ਬੁਰਾ/ਬੁਰੀ/ਬੁਰਾਈ; ਸੰਸਕ੍ਰਿਤ - ਬੁਰ (बुर - ਨੁਕਸਦਾਰ, ਦੋਸ਼ਪੂਰਣ)
More Examples for ਬੁਰੀ
ਬੂਝਹਿ
ਬੁੱਝਦਾ ਹੈਂ, ਸਮਝਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੁਝਣਾ; ਲਹਿੰਦੀ - ਬੁੱਝਣ (ਸਮਝਣਾ); ਸਿੰਧੀ - ਬੁਝਣੁ (ਸਮਝਣਾ, ਸੁਣਿਆ ਜਾਂ ਜਾਣਿਆ ਜਾਣਾ); ਅਪਭ੍ਰੰਸ਼ - ਬੁਜ੍ਝਿਯ (ਜਾਣਿਆ); ਪ੍ਰਾਕ੍ਰਿਤ - ਬੁਜ੍ਝ; ਸੰਸਕ੍ਰਿਤ - ਬੁਧ੍ (बुध् - ਜਾਨਣਾ, ਸਮਝਣਾ)।
More Examples for ਬੂਝਹਿ
ਬੂਝੈ
ਬੁੱਝਦਾ, ਸਮਝਦਾ, ਜਾਣਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬੂਝੈ; ਅਪਭ੍ਰੰਸ਼ - ਬੂੱਝਇ/ਬੁੱਝਇ; ਪ੍ਰਾਕ੍ਰਿਤ - ਬੁੱਝਇ; ਸੰਸਕ੍ਰਿਤ - ਬੁਧਯਤੇ (बुध्यते - ਬੁੱਝਦਾ ਹੈ)।
More Examples for ਬੂਝੈ
ਬੂਡਿ
ਬੂਡ ਕੇ, ਡੁੱਬ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਬੁਡਣਾ (ਡੁਬਣਾ); ਲਹਿੰਦੀ - ਬੁੱਡਣ; ਸਿੰਧੀ - ਬੁਡਣੁ (ਟੁਭੀ ਮਾਰਨੀ, ਡੁਬਣਾ); ਅਪਭ੍ਰੰਸ਼ - ਬੁੱਡਇ; ਪ੍ਰਾਕ੍ਰਿਤ - ਬੁੱਡਅਇ; ਸੰਸਕ੍ਰਿਤ - ਬੁਡਯਤਿ (बुडयति - ਡੁਬਦਾ ਹੈ)।
More Examples for ਬੂਡਿ
ਬੂੰਦ
ਬੂੰਦ (ਖਾਤਰ)।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬੂੰਦ (ਬੂੰਦ); ਅਵਧੀ - ਬੂੰਦ (ਮੀਂਹ ਦੀ ਬੂੰਦ); ਪੁਰਾਤਨ ਪੰਜਾਬੀ - ਬੁੰਦ; ਲਹਿੰਦੀ - ਬੁੰਦਾ (ਬੂੰਦ); ਸਿੰਧੀ - ਬੁੰਦੋ (ਇਕ ਕਿਸਮ ਦਾ ਕੰਨ ਦਾ ਗਹਿਣਾ); ਸੰਸਕ੍ਰਿਤ - ਬੁੰਦ (बुन्द - ਬੂੰਦ, ਧੱਬਾ)।
More Examples for ਬੂੰਦ
ਬੇ
ਦੋ ਤੇ ਦਸ (੨+੧੦), ਬਾਰਾਂ (੧੨)।
ਵਿਆਕਰਣ: ਵਿਸੇਸ਼ਣ (ਮਾਹ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਮਰਾਠੀ - ਬੇ; ਅਪਭ੍ਰੰਸ਼ - ਦਿ/ਬਿ; ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦ੍ਵੇ/ਦੁਵੇ; ਸੰਸਕ੍ਰਿਤ - ਦ੍ਵ (द्व - ਦੋ) + ਪੰਜਾਬੀ/ਮੈਥਲੀ/ਅਵਧੀ/ਬੰਗਾਲੀ/ਪ੍ਰਾਕ੍ਰਿਤ/ਪਾਲੀ - ਦਸ; ਸੰਸਕ੍ਰਿਤ - ਦਸ਼ (दश - ਦਸ)।
More Examples for ਬੇ
ਬੇ ਨਿਵਾਜਾ
(ਹੇ) ਬੇ-ਨਮਾਜਾ! (ਹੇ) ਬਿਨਾਂ ਨਮਾਜ ਦੇ! (ਹੇ) ਨਿਮਾਜ ਤੋਂ ਹੀਣੇ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੇ; ਬ੍ਰਜ - ਬੇ/ਬੀ (ਬਿਨਾ, ਬਗੈਰ); ਫ਼ਾਰਸੀ - ਬੇ (بے - ਨਾਹ ਸੂਚਕ ਅਗੇਤਰ) + ਪੁਰਾਤਨ ਪੰਜਾਬੀ - ਨਮਾਜ/ਨਿਵਾਜ; ਅਵਧੀ - ਨਿਬਾਜਿ; ਰਾਜਸਥਾਨੀ - ਨਿਵਾਜ; ਬ੍ਰਜ - ਨਿਮਾਜ; ਸਿੰਧੀ - ਨਿਮਾਜ਼; ਫ਼ਾਰਸੀ/ਅਰਬੀ - ਨਮਾਜ਼ (نماز - ਆਜਿਜ਼ੀ; ਪ੍ਰਾਰਥਨਾ, ਸਿਜਦਾ; ਇਸਲਾਮ ਮਤ ਵਲੋਂ ਨਿਸ਼ਚਿਤ ਕੀਤੀ ਇਬਾਦਤ/ਦੁਆ)।
More Examples for ਬੇ ਨਿਵਾਜਾ
ਬੇਅੰਤ
ਬੇਅੰਤ, ਅਸੀਮ।
ਵਿਆਕਰਣ: ਵਿਸ਼ੇਸ਼ਣ (ਪ੍ਰਭ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਬੇ (ਨਾਹ ਸੂਚਕ ਅਗੇਤਰ, ਬਿਨਾਂ/ਬਗ਼ੈਰ) + ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਅੰਤ (ਅੰਤ); ਪਾਲੀ/ਸੰਸਕ੍ਰਿਤ - ਅੰਤ (अन्त - ਅੰਤ, ਸੀਮਾ, ਨੇੜਤਾ)।
More Examples for ਬੇਅੰਤ
ਬੇਅੰਤ
ਬੇਅੰਤ, ਅਸੀਮ।
ਵਿਆਕਰਣ: ਵਿਸ਼ੇਸ਼ਣ (ਤੂ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਬੇ (ਨਾਹ ਸੂਚਕ ਅਗੇਤਰ, ਬਿਨਾਂ/ਬਗ਼ੈਰ) + ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਅੰਤ (ਅੰਤ); ਪਾਲੀ/ਸੰਸਕ੍ਰਿਤ - ਅੰਤ (अन्त - ਅੰਤ, ਸੀਮਾ, ਨੇੜਤਾ)।
ਬੇਅੰਤਾ
ਬੇਅੰਤ, ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਲੋਕ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਬੇ (ਨਾਹ ਸੂਚਕ ਅਗੇਤਰ, ਬਿਨਾਂ/ਬਗ਼ੈਰ) + ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਅੰਤ (ਅੰਤ); ਪਾਲੀ/ਸੰਸਕ੍ਰਿਤ - ਅੰਤ (अन्त - ਅੰਤ, ਸੀਮਾ, ਨੇੜਤਾ)।
More Examples for ਬੇਅੰਤਾ
ਬੇਅੰਤਾ
ਬੇਅੰਤ, ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਭੰਡਾਰ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਬੇ (ਨਾਹ ਸੂਚਕ ਅਗੇਤਰ, ਬਿਨਾਂ/ਬਗ਼ੈਰ) + ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਅੰਤ (ਅੰਤ); ਪਾਲੀ/ਸੰਸਕ੍ਰਿਤ - ਅੰਤ (अन्त - ਅੰਤ, ਸੀਮਾ, ਨੇੜਤਾ)।
ਬੇਣੁ
ਬਾਂਸੁਰੀ/ਬੰਸੁਰੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ/ਬ੍ਰਜ - ਬੇਨੁ; ਪ੍ਰਾਕ੍ਰਿਤ/ਪਾਲੀ - ਵੇਣੁ; ਸੰਸਕ੍ਰਿਤ - ਵੇਣੁਹ (वेणु: - ਕਾਨਾ/ਸਰਕੜਾ, ਬਾਂਸ; ਬਾਂਸੁਰੀ, ਮੁਰਲੀ)।
More Examples for ਬੇਣੁ
ਬੇਤਾਲਾ
ਬੇ-ਤਾਲੇ, ਜੀਵਨ-ਤਾਲ ਤੋਂ ਖੁੰਝੇ ਹੋਏ, ਭੂਤਨੇ।
ਵਿਆਕਰਣ: ਵਿਸ਼ੇਸ਼ਣ (ਪੰਚ ਭੂਤ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਬੇਤਾਲ (ਤਾਲ ਰਹਿਤ); ਬ੍ਰਜ - ਵੇਤਾਲ/ਬੇਤਾਲ; ਸੰਸਕ੍ਰਿਤ - ਵੇਤਾਲਹ (वेताल: - ਇਕ ਪ੍ਰਕਾਰ ਦਾ ਦੈਂਤ, ਭੂਤ, ਰੂਹ/ਆਤਮਾ, ਪਿਸ਼ਾਚਮਿਰਤਕ ਸਰੀਰ ਨੂੰ ਵੱਸ ਵਿਚ ਕਰ ਲੈਣ ਵਾਲਾ)।
More Examples for ਬੇਤਾਲਾ
ਬੇਤਾਲਿਆ
ਬੇ-ਤਾਲੇ, ਜੀਵਨ-ਤਾਲ ਤੋਂ ਖੁੰਝੇ, ਭੂਤਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਬੇਤਾਲ (ਤਾਲ ਰਹਿਤ); ਬ੍ਰਜ - ਵੇਤਾਲ/ਬੇਤਾਲ; ਸੰਸਕ੍ਰਿਤ - ਵੇਤਾਲਹ (वेताल: - ਇਕ ਪ੍ਰਕਾਰ ਦਾ ਦੈਂਤ, ਭੂਤ, ਰੂਹ/ਆਤਮਾ, ਪਿਸ਼ਾਚਮਿਰਤਕ ਸਰੀਰ ਨੂੰ ਵੱਸ ਵਿਚ ਕਰ ਲੈਣ ਵਾਲਾ)।
More Examples for ਬੇਤਾਲਿਆ
ਬੇਦ
ਵੇਦ, ਸਨਾਤਨ ਮਤ ਦੇ ਚਾਰ ਪ੍ਰਾਚੀਨ ਧਾਰਮਕ ਗ੍ਰੰਥ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਵੇਦ; ਸੰਸਕ੍ਰਿਤ - ਵੇਦ੍ (वेद् - ਗਿਆਨ, ਅਧਿਆਤਮਕ ਗਿਆਨ)।
More Examples for ਬੇਦ
ਬੇਧਿਆ
ਵਿੱਧਾ ਹੈ, ਵਿਝਾ ਹੈ, ਵਿੰਨ੍ਹਿਆ ਹੈ, ਪਰਚਿਆ ਹੈ; ਲੀਨ ਹੋਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਬੇਧਿਓ; ਬ੍ਰਜ - ਬੇਧ੍ਯੋ; ਅਪਭ੍ਰੰਸ਼ - ਬੇਧਿਯਾ; ਪ੍ਰਾਕ੍ਰਿਤ - ਬੇਧਿਯਅ/ਬੇਧਿਯ; ਸੰਸਕ੍ਰਿਤ - ਵਿਦ੍ਧਮ੍ (विद्धम् - ਵਿੰਨ੍ਹਿਆ ਹੋਇਆ, ਜ਼ਖਮੀ ਹੋਇਆ; ਸੁੱਟਿਆ ਹੋਇਆ)।
More Examples for ਬੇਧਿਆ
ਬੇਪਰਵਾਹ
ਬੇਪਰਵਾਹ ਨੂੰ; ਬੇਮੁਹਤਾਜ/ਬੇਮੁਥਾਜ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੇਪਰਵਾਹ; ਸਿੰਧੀ - ਬੇਪਰਵਾਹੁ; ਫ਼ਾਰਸੀ - ਬੇਪਰਵਾ (بےپروا - ਬੇਫਿਕਰ, ਬੇਧਿਆਨਾ, ਅਜਿਹਾ ਵਿਅਕਤੀ ਜੋ ਮਸਤ-ਮੌਲਾ/ਸੁਖੀ ਰਹਿੰਦਾ ਹੈ ਅਤੇ ਚੀਜ਼ਾਂ ਨੂੰ ਬਹੁਤ ਗੰਭੀਰਤਾ ਨਾਲ ਨਹੀ ਲੈਂਦਾ)।
More Examples for ਬੇਪਰਵਾਹ
ਬੇਬਾਣੁ
ਬੇਬਾਣ, ਤਖਤਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੇਬਾਣ/ਬਬਾਣ; ਲਹਿੰਦੀ - ਬਬਾਣ; ਬ੍ਰਜ - ਬੇਵਾਨ (ਦੇਵਤਿਆਂ ਦੀ ਸਵਾਰੀ ਜਾਂ ਵਾਹਨ; ਸਜਾਈ ਹੋਈ ਅਰਥੀ, ਬਬਾਣ); ਸੰਸਕ੍ਰਿਤ - ਵਿਮਾਨ (विमान - ਘੋੜਾ; ਹਵਾਈ ਜਹਾਜ; ਦੇਵਤਿਆਂ ਦੀ ਸਵਾਰੀ ਜਾਂ ਵਾਹਨ; ਸਜਾਈ ਹੋਈ ਅਰਥੀ, ਬਿਬਾਣ)।
More Examples for ਬੇਬਾਣੁ
ਬੇਲਾ
ਵੇਲਾ ਵਿਚ, ਘੜੀ ਵਿਚ, ਅਵਸਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੇਲਾ/ਵੇਲਾ (ਸਮਾਂ); ਬ੍ਰਜ - ਬੇਰਾ/ਬੇਲਾ/ਵੇਲਾ; ਪ੍ਰਾਕ੍ਰਿਤ - ਵੇਲਾ (ਸਮੁੰਦਰੀ ਕੰਢਾ, ਜਵਾਰ-ਭਾਟਾ; ਸਮਾਂ, ਮੌਕਾ); ਪਾਲੀ - ਵੇਲਾ (ਸਮੁੰਦਰੀ ਕੰਢਾ; ਸਮਾਂ); ਸੰਸਕ੍ਰਿਤ - ਵੇਲਾ (वेला - ਹੱਦ/ਸੀਮਾ; ਸਮਾਂ)।
More Examples for ਬੇਲਾ
ਬੇੜਾ
ਬੇੜਾ, ਵਡੀ ਬੇੜੀ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਬੇੜੀ; ਲਹਿੰਦੀ - ਬੇੜੀ/ਬੇੜਾ (ਵਡੀ ਕਿਸ਼ਤੀ; ਬੇੜੀ); ਸਿੰਧੀ - ਬੇੜੀ/ਬੋੜੋ; ਅਪਭ੍ਰੰਸ਼ - ਵੇਡੀ/ਬੇਡੀ; ਪ੍ਰਾਕ੍ਰਿਤ - ਵੇਡ/ਬੇਡੀ/ਬੇਡਾ/ਬੇਡ (ਛੋਟੀ ਕਿਸ਼ਤੀ); ਸੰਸਕ੍ਰਿਤ - ਬੇਡਾ/ਵੇਡਾ (बेडा/वेडा - ਕਿਸ਼ਤੀ, ਬੇੜੀ)।
More Examples for ਬੇੜਾ
ਬੈਸਣ
ਬੈਠਣ (ਲਈ)।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬੈਸ; ਅਪਭ੍ਰੰਸ਼ - ਬੈਸਣ (ਬੈਠਣਾ); ਸੰਸਕ੍ਰਿਤ - ਉਪਵੇਸ਼ਨਮ੍ (उपवेशनम् - ਬੈਠਣ ਦੀ ਕਿਰਿਆ, ਬੈਠਣਾ)।
More Examples for ਬੈਸਣ
ਬੈਸੰਤਰਿ
ਬੈਸੰਤਰ ਵਿਚ, ਅੱਗ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮਾਰਵਾੜੀ/ਡਿੰਗਲ/ਬ੍ਰਜ - ਬੈਸੰਤਰ; ਅਪਭ੍ਰੰਸ਼ - ਬੈਸੰਦਰ; ਪ੍ਰਾਕ੍ਰਿਤ - ਬੈਸਵਾਣਰੋ; ਸੰਸਕ੍ਰਿਤ - ਵੈਸ਼ਵਾਨਰਹ (वैशवानर: - ਅੱਗ)।
More Examples for ਬੈਸੰਤਰਿ
ਬੈਸਨੋ
ਵੈਸ਼ਨੋ, ਵਿਸ਼ਨੂੰ ਦਾ ਉਪਾਸ਼ਕ, ਸਨਾਤਨ ਮਤ ਦੀਆਂ ਤਿੰਨ ਆਧੁਨਿਕ ਸੰਪਰਦਾਵਾਂ ਵਿਚੋਂ ਵੈਸ਼ਨਵ ਸੰਪਰਦਾ ਦਾ ਪੈਰੋਕਾਰ; ਪ੍ਰਭੂ ਦਾ ਭਗਤ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੈਸਨੂੰ/ਬੈਸਨੋ; ਸੰਸਕ੍ਰਿਤ - ਵੈਸ਼੍ਣਵ (वैष्णव - ਵਿਸ਼ਨੂੰ ਨਾਲ ਸਬੰਧਤ ਜਾਂ ਸਬੰਧਤ; ਵਿਸ਼ਨੂੰ ਦਾ ਉਪਾਸਕ; ਤਿੰਨ ਮਹੱਤਵਪੂਰਨ ਆਧੁਨਿਕ ਹਿੰਦੂ ਸੰਪਰਦਾਵਾਂ ਵਿਚੋਂ ਇਕ, ਬਾਕੀ ਦੋ ਸ਼ੈਵ ਅਤੇ ਸ਼ਾਕਤ ਸੰਪਰਦਾਵਾਂ ਹਨ।)।
More Examples for ਬੈਸਨੋ
ਬੈਸਾ
ਬੈਠਦਾ ਹੈ; ਰਹਿੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਹਿਣਾ (ਬੈਠਣਾ); ਲਹਿੰਦੀ - ਬਹਣ (ਬੈਠਣਾ, ਗੱਦੀ/ਆਸਣ ‘ਤੇ ਬੈਠਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
More Examples for ਬੈਸਾ
ਬੈਸਿ
ਬੈਠ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਬ੍ਰਜ - ਬੈਸ; ਅਪਭ੍ਰੰਸ਼ - ਬੈਸਣ (ਬੈਠਣਾ); ਸੰਸਕ੍ਰਿਤ - ਉਪਵੇਸ਼ਨਮ੍ (उपवेशनम् - ਬੈਠਣ ਦੀ ਕਿਰਿਆ, ਬੈਠਣਾ)।
More Examples for ਬੈਸਿ
ਬੈਠਤ
ਬੈਠਦੇ ਹਨ, ਬਹਿੰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਹਿਣਾ/ਬੈਠਣਾ (ਬੈਠਣਾ); ਲਹਿੰਦੀ - ਬਹਣ (ਬੈਠਣਾ, ਗੱਦੀ/ਆਸਣ ਤੇ ਬੈਠਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
More Examples for ਬੈਠਤ
ਬੈਠੜੀਆਹ
ਬੈਠੀਆਂ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੈਠਾ/ਬੈਠੀ/ਬੈਠੇ; ਲਹਿੰਦੀ - ਬਇਠਾ; ਸਿੰਧੀ - ਵੇਠੋ; ਅਪਭ੍ਰੰਸ਼ - ਬਇਟ੍ਠ; ਪ੍ਰਾਕ੍ਰਿਤ - ਉਵਵਿਟ੍ਠ/ਬਿਟ੍ਠ; ਸੰਸਕ੍ਰਿਤ - ਉਪਵਿਸ਼੍ਟ (उपविष्ट - ਬੈਠਾ ਹੋਇਆ)।
More Examples for ਬੈਠੜੀਆਹ
ਬੈਠਾ
ਬੈਠਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੈਠਾ; ਸਿੰਧੀ - ਵੇਠੋ; ਅਪਭ੍ਰੰਸ਼ - ਬਇਟ੍ਠ; ਪ੍ਰਾਕ੍ਰਿਤ - ਉਵਵਿਟ੍ਠ/ਬਿਟ੍ਠ; ਸੰਸਕ੍ਰਿਤ - ਉਪਵਿਸ਼੍ਟ (उपविष्ट - ਬੈਠਾ ਹੋਇਆ)।
More Examples for ਬੈਠਾ
ਬੈਠਾ
ਬੈਠਾ ਹੋਇਆ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੈਠਾ; ਸਿੰਧੀ - ਵੇਠੋ; ਅਪਭ੍ਰੰਸ਼ - ਬਇਟ੍ਠ; ਪ੍ਰਾਕ੍ਰਿਤ - ਉਵਵਿਟ੍ਠ/ਬਿਟ੍ਠ; ਸੰਸਕ੍ਰਿਤ - ਉਪਵਿਸ਼੍ਟ (उपविष्ट - ਬੈਠਾ ਹੋਇਆ)।
ਬੈਠਿਆ
ਬੈਠਿਆਂ, ਬੈਠੇ ਹੋਇਆਂ।
ਵਿਆਕਰਣ: ਭੂਤ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਬੈਠਾ/ਬੈਠੀ/ਬੈਠੇ; ਲਹਿੰਦੀ - ਬਇਠਾ; ਸਿੰਧੀ - ਵੇਠੋ; ਅਪਭ੍ਰੰਸ਼ - ਬਇਟ੍ਠ; ਪ੍ਰਾਕ੍ਰਿਤ - ਉਵਵਿਟ੍ਠ/ਬਿਟ੍ਠ; ਸੰਸਕ੍ਰਿਤ - ਉਪਵਿਸ਼੍ਟ (उपविष्ट - ਬੈਠਾ ਹੋਇਆ)।
More Examples for ਬੈਠਿਆ
ਬੈਠੀ
ਬੈਠੀ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੈਠਾ/ਬੈਠੀ/ਬੈਠੇ; ਲਹਿੰਦੀ - ਬਇਠਾ; ਸਿੰਧੀ - ਵੇਠੋ; ਅਪਭ੍ਰੰਸ਼ - ਬਇਟ੍ਠ; ਪ੍ਰਾਕ੍ਰਿਤ - ਉਵਵਿਟ੍ਠ/ਬਿਟ੍ਠ; ਸੰਸਕ੍ਰਿਤ - ਉਪਵਿਸ਼੍ਟ (उपविष्ट - ਬੈਠਾ ਹੋਇਆ)।
More Examples for ਬੈਠੀ
ਬੈਠੇ
ਬੈਠੇ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੈਠਾ; ਸਿੰਧੀ - ਵੇਠੋ; ਅਪਭ੍ਰੰਸ਼ - ਬਇਟ੍ਠ; ਪ੍ਰਾਕ੍ਰਿਤ - ਉਵਵਿਟ੍ਠ/ਬਿਟ੍ਠ; ਸੰਸਕ੍ਰਿਤ - ਉਪਵਿਸ਼੍ਟ (उपविष्ट - ਬੈਠਾ ਹੋਇਆ)।
More Examples for ਬੈਠੇ
ਬੈਰਾਗੀਆ
ਵੈਰਾਗੀਆਂ ਦੇ, ਵੈਰਾਗਵਾਨਾਂ ਦੇ, ਮਾਇਕੀ ਤ੍ਰਿਸ਼ਨਾ ਤੋਂ ਨਿਰਲੇਪ ਹੋਇਆਂ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬੈਰਾਗੀ (ਤਿਆਗੀ, ਵਿਰਕਤ); ਸੰਸਕ੍ਰਿਤ - ਵੈਰਾਗਿਨ੍ (वैरागिन् - ਉਹ ਸੰਨਿਆਸੀ ਜਿਸਨੇ ਅਪਣੀਆਂ ਸਾਰੀਆਂ ਇਛਾਵਾਂ ਅਤੇ ਵਾਸ਼ਨਾਵਾਂ ਦਾ ਦਮਨ ਕਰ ਲਿਆ ਹੋਵੇ)।
More Examples for ਬੈਰਾਗੀਆ
ਬੋਹਿਥ
ਜਹਾਜ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੋਹਿਥਾ; ਬ੍ਰਜ - ਬੋਹਿਤ; ਅਪਭ੍ਰੰਸ਼ - ਵੋਹਿਤ੍ਥ/ਬੋਹਿਥੁ/ਬੋਹਿਤ੍ਥ (ਜਹਾਜ, ਬੇੜਾ); ਪ੍ਰਾਕ੍ਰਿਤ - ਵੋਹਿੱਤ (ਵਾਹਨ, ਕਿਸ਼ਤੀ); ਸੰਸਕ੍ਰਿਤ - ਵਹਿਤ੍ਰਮ੍ (वहित्रम् - ਲੈ ਜਾਣ ਜਾਂ ਢੋਣ ਦਾ ਸਾਧਨ, ਬੇੜਾ, ਬੇੜੀ/ਕਿਸ਼ਤੀ)।
More Examples for ਬੋਹਿਥ
ਬੋਲਣਾ
ਬੋਲਣਾ, ਕਹਿਣਾ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੋਲਣਾ; ਲਹਿੰਦੀ - ਬੋਲਣ (ਬੋਲਣਾ); ਅਪਭ੍ਰੰਸ਼ - ਬੋਲਇ/ਵੋਲਇ; ਪ੍ਰਾਕ੍ਰਿਤ - ਬੋੱਲਇ/ਬੁੱਲਇ; ਸੰਸਕ੍ਰਿਤ - ਬੋਲ (बोल - ਬੋਲਣਾ)।
More Examples for ਬੋਲਣਾ
ਬੋਲਤੇ
ਬੋਲਦੇ ਸੀ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੋਲਣਾ; ਲਹਿੰਦੀ - ਬੋਲਣ (ਬੋਲਣਾ); ਅਪਭ੍ਰੰਸ਼ - ਬੋਲਇ/ਵੋਲਇ; ਪ੍ਰਾਕ੍ਰਿਤ - ਬੋੱਲਇ/ਬੁੱਲਇ; ਸੰਸਕ੍ਰਿਤ - ਬੋਲ (बोल - ਬੋਲਣਾ)।
More Examples for ਬੋਲਤੇ
ਬੋਲਨਿ
ਬੋਲਦੇ (ਪਏ) ਹਨ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੋਲਣਾ; ਲਹਿੰਦੀ - ਬੋਲਣ (ਬੋਲਣਾ); ਅਪਭ੍ਰੰਸ਼ - ਬੋਲਇ/ਵੋਲਇ; ਪ੍ਰਾਕ੍ਰਿਤ - ਬੋੱਲਇ/ਬੁੱਲਇ; ਸੰਸਕ੍ਰਿਤ - ਬੋਲ (बोल - ਬੋਲਣਾ)।
More Examples for ਬੋਲਨਿ
ਬੋਲਾ
ਬੋਲ, ਬਚਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੋਲ (ਬੋਲੀ); ਸਿੰਧੀ - ਬੋਲੁ (ਕੌਲ/ਇਕਰਾਰ); ਕਸ਼ਮੀਰੀ - ਬੋਲ; ਪ੍ਰਾਕ੍ਰਿਤ - ਬੋੱਲਾ (ਬੋਲ/ਗੱਲ); ਸੰਸਕ੍ਰਿਤ - ਬੋਲ* (बोल - ਬੋਲੋ)।
More Examples for ਬੋਲਾ
ਬੋਲਿਆ
ਬੋਲਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੋਲਣਾ; ਲਹਿੰਦੀ - ਬੋਲਣ (ਬੋਲਣਾ); ਅਪਭ੍ਰੰਸ਼ - ਬੋਲਇ/ਵੋਲਇ; ਪ੍ਰਾਕ੍ਰਿਤ - ਬੋੱਲਇ/ਬੁੱਲਇ; ਸੰਸਕ੍ਰਿਤ - ਬੋਲ (बोल - ਬੋਲਣਾ)।
More Examples for ਬੋਲਿਆ
ਬੋਲੀਐ
ਬੋਲਣਾ ਚਾਹੀਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੋਲਣਾ; ਲਹਿੰਦੀ - ਬੋਲਣ (ਬੋਲਣਾ); ਅਪਭ੍ਰੰਸ਼ - ਬੋਲਇ/ਵੋਲਇ; ਪ੍ਰਾਕ੍ਰਿਤ - ਬੋੱਲਇ/ਬੁੱਲਇ; ਸੰਸਕ੍ਰਿਤ - ਬੋਲ (बोल - ਬੋਲਣਾ)।
More Examples for ਬੋਲੀਐ
ਬੋਲੇ
ਬੋਲਦਾ ਹੈ, ਕੂਕਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬੋਲੈ; ਅਪਭ੍ਰੰਸ਼ - ਬੋਲਹਿ; ਪ੍ਰਾਕ੍ਰਿਤ - ਬੋੱਲਇ/ਬੁੱਲਇ (ਬੋਲਦਾ ਹੈ); ਸੰਸਕ੍ਰਿਤ - ਬੋਲ (बोल - ਬੋਲਣਾ)।
More Examples for ਬੋਲੇ
ਬੋਲੈ
ਬੋਲਦਾ ਹੈ, ਕਹਿੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬੋਲੈ; ਅਪਭ੍ਰੰਸ਼ - ਬੋਲਹਿ; ਪ੍ਰਾਕ੍ਰਿਤ - ਬੋੱਲਇ/ਬੁੱਲਇ (ਬੋਲਦਾ ਹੈ); ਸੰਸਕ੍ਰਿਤ - ਬੋਲ (बोल - ਬੋਲਣਾ)।
More Examples for ਬੋਲੈ
ਬੋੜਨੑਿ
ਡੋਬਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੋੜਣਾ; ਲਹਿੰਦੀ - ਬੋੜਣ; ਸਿੰਧੀ - ਬੋੜਣੁ (ਡੋਬਣਾ); ਅਪਭ੍ਰੰਸ਼/ਪ੍ਰਾਕ੍ਰਿਤ - ਬੋਲੇਇ/ਬੋਲਅਇ; ਸੰਸਕ੍ਰਿਤ - ਬੋਡਯਤਿ (बोडयति - ਡੋਬ ਦਿੰਦਾ ਹੈ)।
More Examples for ਬੋੜਨੑਿ
ਬ੍ਰਹਮ
ਬ੍ਰਹਮ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬ੍ਰਹਮ; ਸੰਸਕ੍ਰਿਤ - ਬ੍ਰਹ੍ਮ੍ਮ੍ (ब्रह्मम् - ਵਧਣ-ਫੁਲਣ ਵਾਲਾ, ਪਰਮਾਤਮਾ)।
More Examples for ਬ੍ਰਹਮ
ਬ੍ਰਹਮਗਿਆਨੀ
ਬ੍ਰਹਮ-ਗਿਆਨੀ ਸੰਗ/ਨਾਲ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬ੍ਰਹਮਗਿਆਨੀ; ਅਵਧੀ/ਬ੍ਰਜ - ਬ੍ਰਹਮਜ੍ਞਾਨੀ/ਬ੍ਰਹਮਗ੍ਯਾਨੀ; ਸੰਸਕ੍ਰਿਤ - ਬ੍ਰਹ੍ਮਜ੍ਞਾਨਿਨ੍ (ब्रह्मज्ञानिन् - ਜੋ ਬ੍ਰਹਮ ਨੂੰ ਜਾਣਦਾ ਹੈ)।
More Examples for ਬ੍ਰਹਮਗਿਆਨੀ
ਬ੍ਰਹਮੰਡ
ਬ੍ਰਹਿਮੰਡਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਬ੍ਰਹਿਮੰਡ; ਸੰਸਕ੍ਰਿਤ - ਬ੍ਰਹਮਾਂਡ (ब्रह्मांड - ਬ੍ਰਹਮ ਦਾ ਬੀਜ)
More Examples for ਬ੍ਰਹਮੰਡ
ਬ੍ਰਹਮੰਡਾ
ਬ੍ਰਹਮੰਡ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਬ੍ਰਹਿਮੰਡ; ਸੰਸਕ੍ਰਿਤ - ਬ੍ਰਹਮਾਂਡ (ब्रह्मांड - ਬ੍ਰਹਮ ਦਾ ਬੀਜ)।
More Examples for ਬ੍ਰਹਮੰਡਾ
ਬ੍ਰਹਮਾ
ਬ੍ਰਹਮਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬ੍ਰਹਮਾ (ਸ੍ਰਿਸ਼ਟੀ-ਕਰਤਾ); ਸੰਸਕ੍ਰਿਤ - ਬ੍ਰਹ੍ਮਨ੍ (ब्रह्मन् - ਨਿਰਾਕਾਰ ਅਤੇ ਨਿਰਗੁਣ ਪਰਮਾਤਮਾ; ਵੇਦ; ਵੇਦਾਂ ਦੇ ਮੰਤਰਾਂ ਦੀ ਵਿਆਖਿਆ ਕਰਨ ਵਾਲਾ)।
More Examples for ਬ੍ਰਹਮਾ
ਬ੍ਰਹਮੁ
ਬ੍ਰਹਮ ਨੂੰ, ਪ੍ਰਭੂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬ੍ਰਹਮ; ਸੰਸਕ੍ਰਿਤ - ਬ੍ਰਹ੍ਮ੍ਮ੍ (ब्रह्मम् - ਵੱਧਣ ਫੁੱਲਣ ਵਾਲਾ, ਪਰਮਾਤਮਾ)।
More Examples for ਬ੍ਰਹਮੁ
ਬ੍ਰਤ
ਵਰਤ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਵਧੀ - ਬਰਤ; ਰਾਜਸਥਾਨੀ - ਬਰਤ/ਵਰਤ; ਬ੍ਰਜ - ਬਰਤ/ਵ੍ਰਤ (ਧਾਰਮਕ ਕਿਰਿਆਵਾਂ ਦਾ ਨਿਯਮਤ ਅਭਿਆਸ, ਵਰਤ); ਸੰਸਕ੍ਰਿਤ - ਵ੍ਰਤ (व्रत - ਆਦੇਸ਼; ਧਾਰਮਕ ਫਰਜ)।
More Examples for ਬ੍ਰਤ
ਬ੍ਰਿਥਾ
ਬੇਅਰਥ/ਵਿਅਰਥ, ਅਜਾਈਂ।
ਵਿਆਕਰਣ: ਵਿਸ਼ੇਸ਼ਣ (ਦੇਹ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬਘੇਲੀ/ਅਵਧੀ/ਰਾਜਸਥਾਨੀ/ਬ੍ਰਜ - ਬਿਰਥਾ (ਵਿਅਰਥ, ਬੇਕਾਰ); ਸੰਸਕ੍ਰਿਤ - ਵ੍ਰਿਥਾ (वृथा - ਵਿਅਰਥ ਵਿਚ, ਵਿਅਰਥ, ਬੇਕਾਰ ਵਿਚ, ਫਲਹੀਣ)।