ਪਉ
ਪਉ/ਪਓ/ਪਵੋ, ਜਾ ਪਉ।
ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਵਾਪਰਨਾ/ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਉ
ਪਉਣ
ਪਉਣ/ਪੌਣ ਦਾ, ਹਵਾ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਉਣੁ; ਅਪਭ੍ਰੰਸ਼ - ਪਉਣ/ਪਉਨ; ਪ੍ਰਾਕ੍ਰਿਤ - ਪਵਣ/ਪਯਣ; ਸੰਸਕ੍ਰਿਤ - ਪਵਨ੍ (पवन् - ਹਵਾ)।
More Examples for ਪਉਣ
ਪਉਣੁ
ਪਉਣ, ਹਵਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਉਣੁ; ਅਪਭ੍ਰੰਸ਼ - ਪਉਣ/ਪਉਨ; ਪ੍ਰਾਕ੍ਰਿਤ - ਪਵਣ/ਪਯਣ; ਸੰਸਕ੍ਰਿਤ - ਪਵਨ੍ (पवन् - ਹਵਾ)।
More Examples for ਪਉਣੁ
ਪਇਆ
ਪਏ+ਆ, ਪਏ ਹਨ, ਪੈ ਗਏ ਹਨ; ਆ ਗਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਇਆ
ਪਇਐ
ਪਏ ਹੋਏ ਅਨੁਸਾਰ, ਉਕਰੇ/ਲਿਖੇ ਹੋਏ ਅਨੁਸਾਰ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਵਾਪਰਨਾ/ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਇਐ
ਪਈ
ਪੈ ਗਈ; ਆ ਗਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਵਾਪਰਨਾ/ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਈ
ਪਈਸੁ
ਪਈ (ਰਹਿੰਦੀ) ਹੈ ਉਸ ਦੇ, ਉਸ ਦੇ ਪਈ (ਰਹਿੰਦੀ) ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਵਾਪਰਨਾ/ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਈਸੁ
ਪਏ
ਪਏ, ਹੋਏ, ਹੋ ਗਏ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति - ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਏ
ਪਸਾਉ
ਪਰਸਾਦ, ਕਿਰਪਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਪਸਾਉ; ਪ੍ਰਾਕ੍ਰਿਤ - ਪਸਾਯ; ਸੰਸਕ੍ਰਿਤ - ਪ੍ਰਸਾਦਹ (प्रसाद: - ਕਿਰਪਾ)।
More Examples for ਪਸਾਉ
ਪਸਾਰਿਆ
ਪਸਰਿਆ ਹੋਇਆ ਹੈ, ਫੈਲਿਆ ਹੋਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਸਰਣਾ; ਬ੍ਰਜ - ਪਸਰਨਾ (ਖਿਲ੍ਹਾਰਨਾ/ਫੈਲਾਉਣਾ); ਸਿੰਧੀ - ਪਸਿਰਣੁ (ਵਧਾਉਣਾ/ਫੁਲਾਉਣਾ); ਪ੍ਰਾਕ੍ਰਿਤ - ਪਸਰਅਇ; ਪਾਲੀ - ਪਸਰਤਿ (ਫੈਲਾਉਂਦਾ ਹੈ, ਖਿੰਡਾਉਂਦਾ ਹੈ); ਸੰਸਕ੍ਰਿਤ - ਪ੍ਰਸਰਤਿ (प्रसरति - ਅਗੇ ਵਧਦਾ ਹੈ, ਫੈਲਾਉਂਦਾ ਹੈ, ਬਿਮਾਰੀ ਵਿਚੋਂ ਬਾਹਰ ਨਿਕਲਦਾ ਹੈ)।
More Examples for ਪਸਾਰਿਆ
ਪਸੁ
ਪਸ਼ੂ (ਦੀ), ਡੰਗਰ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਰਾਜਸਥਾਨੀ - ਪਸੁ; ਬ੍ਰਜ - ਪਸੁ/ਪਸੂ (ਪਸ਼ੂ); ਅਪਭ੍ਰੰਸ਼ - ਪਸੁ; ਪ੍ਰਾਕ੍ਰਿਤ - ਪਸੁ (ਪਸ਼ੂ, ਸਿੰਗਾਂ ਵਾਲਾ ਚੌਪਾਇਆ, ਬੱਕਰੀ, ਭੇਡ); ਪਾਲੀ - ਪਸੁ (ਪਸ਼ੂ); ਸੰਸਕ੍ਰਿਤ - ਪਸ਼ੁ (पशु - ਘਰੇਲੂ ਜਾਂ ਬਲੀ ਵਾਲਾ ਜਾਨਵਰ; ਬੱਕਰੀ)।
More Examples for ਪਸੁ
ਪਹਰਿਆ
"ਪਹਿਰਿਆਂ (ਦੇ), ਪਹਿਰੇ ਸਿਰਲੇਖ ਵਾਲੀ ਬਾਣੀ (ਦੇ), ਪਹਿਰਿਆਂ 'ਤੇ ਅਧਾਰਿਤ ਬਾਣੀ (ਦੇ)। (ਰਾਤ ਦੇ ਚਾਰ) ਪਹਿਰਾਂ ’ਤੇ ਅਧਾਰਤ ਕਾਵਿ-ਰੂਪ (ਦੇ), (ਰਾਤ ਦੇ ਚਾਰ) ਪਹਿਰਾਂ ਰਾਹੀਂ ਗੁਰ-ਉਪਦੇਸ ਨਿਰੂਪਣ ਕਰਨ ਵਾਲੀ ਬਾਣੀ (ਦੇ)।"
ਵਿਆਕਰਣ: ਨਾਂਵ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਕਸ਼ਮੀਰੀ/ਬ੍ਰਜ/ਅਪਭ੍ਰੰਸ਼ - ਪਹਰ; ਸੰਸਕ੍ਰਿਤ - ਪ੍ਰਹਰ (प्रहर - ਦਿਨ-ਰਾਤ ਦਾ ਅਠਵਾਂ ਹਿੱਸਾ, ਤਿੰਨ ਘੰਟੇ ਦਾ ਸਮਾਂ)।
More Examples for ਪਹਰਿਆ
ਪਹਰੀ
ਪਹਰਿ, ਪਹਿਰ ਪਿਛੋਂ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਲਹਿੰਦੀ/ਸਿੰਧੀ/ਕਸ਼ਮੀਰੀ/ਬ੍ਰਜ/ਅਪਭ੍ਰੰਸ਼ - ਪਹਰ; ਸੰਸਕ੍ਰਿਤ - ਪ੍ਰਹਰ (प्रहर - ਦਿਨ-ਰਾਤ ਦਾ ਅਠਵਾਂ ਹਿੱਸਾ, ਤਿੰਨ ਘੰਟੇ ਦਾ ਸਮਾਂ)।
More Examples for ਪਹਰੀ
ਪਹਰੈ
ਪਹਿਰ ਵਿਚ, ਰਾਤ ਦੇ ਪਹਿਲੇ ਪਹਿਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਕਸ਼ਮੀਰੀ/ਬ੍ਰਜ/ਅਪਭ੍ਰੰਸ਼ - ਪਹਰ; ਸੰਸਕ੍ਰਿਤ - ਪ੍ਰਹਰ (प्रहर - ਦਿਨ-ਰਾਤ ਦਾ ਅਠਵਾਂ ਹਿੱਸਾ, ਤਿੰਨ ਘੰਟੇ ਦਾ ਸਮਾਂ)।
More Examples for ਪਹਰੈ
ਪਹਿਰੇਉ
ਪਹਿਰੇਉਂ/ਪਹਿਰਉਂ, ਪਹਿਨ ਲਵਾਂ, ਪਾ ਲਵਾਂ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਪਹਿਰਨਾ (ਵਸਤਰ ਧਾਰਨ ਕਰਨਾ); ਸਿੰਧੀ - ਪਹਰਣੁ; ਮਰਾਠੀ - ਪਹਿਰਣੇ; ਸੰਸਕ੍ਰਿਤ - ਪਰਿਧਾ (परिधा - ਆਲੇ-ਦੁਆਲੇ ਧਰਨਾ; ਵਸਤਰ ਧਾਰਨ ਕਰਨਾ)।
More Examples for ਪਹਿਰੇਉ
ਪਹਿਰੇਇ
ਪਹਿਨੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਪਹਿਰਨਾ (ਵਸਤਰ ਧਾਰਨ ਕਰਨਾ); ਸਿੰਧੀ - ਪਹਰਣੁ; ਮਰਾਠੀ - ਪਹਿਰਣੇ; ਸੰਸਕ੍ਰਿਤ - ਪਰਿਧਾ (परिधा - ਆਲੇ-ਦੁਆਲੇ ਧਰਨਾ; ਵਸਤਰ ਧਾਰਨ ਕਰਨਾ)।
More Examples for ਪਹਿਰੇਇ
ਪਹਿਲਾ
ਪਹਿਲਾਂ, ਸਭ ਤੋਂ ਪਹਿਲਾਂ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਉੜੀਆ/ਬੰਗਾਲੀ/ਲਹਿੰਦੀ - ਪਹਿਲਾ; ਬ੍ਰਜ - ਪਹਿਲ/ਪਹਿਲਾ; ਅਪਭ੍ਰੰਸ਼ - ਪਹਿਲਯ/ਪਹਿਲ; ਪ੍ਰਾਕ੍ਰਿਤ - ਪਹਿੱਲ (ਪਹਿਲਾ, ਪ੍ਰਥਮ); ਸੰਸਕ੍ਰਿਤ - ਪ੍ਰਥਿੱਲ (प्रथिल्ल - ਪਹਿਲਾ)।
More Examples for ਪਹਿਲਾ
ਪਹਿਲੈ
ਪਹਿਲੇ।
ਵਿਆਕਰਣ: ਵਿਸ਼ੇਸ਼ਣ (ਪਹਰੈ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਉੜੀਆ/ਬੰਗਾਲੀ/ਲਹਿੰਦੀ - ਪਹਿਲਾ; ਬ੍ਰਜ - ਪਹਿਲ/ਪਹਿਲਾ; ਅਪਭ੍ਰੰਸ਼ - ਪਹਿਲਯ/ਪਹਿਲ; ਪ੍ਰਾਕ੍ਰਿਤ - ਪਹਿੱਲ (ਪਹਿਲਾ, ਪ੍ਰਥਮ); ਸੰਸਕ੍ਰਿਤ - ਪ੍ਰਥਿੱਲ(प्रथिल्ल - ਪਹਿਲਾ)।
More Examples for ਪਹਿਲੈ
ਪਹੁਚੈ
(ਆ) ਪਹੁੰਚਦਾ ਹੈ, (ਆ) ਪੁੱਜਦਾ ਹੈ; (ਆ) ਘੇਰਦਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਹੁੰਚਣਾ/ਪਹੁਚਣਾ; ਲਹਿੰਦੀ - ਪਹੋਂਚਣ (ਆਉਣਾ); ਸਿੰਧੀ - ਪਹੁਚਣੁ (ਪਹੁੰਚਣਾ); ਅਪਭ੍ਰੰਸ਼/ਪ੍ਰਾਕ੍ਰਿਤ - ਪਹੁੱਚਅਇ (ਪਹੁੰਚਦਾ ਹੈ); ਸੰਸਕ੍ਰਿਤ - ਪ੍ਰਭੂਤ (प्रभूत - ਬਹੁਤ, ਮਹਾਨ)।
More Examples for ਪਹੁਚੈ
ਪਹੂਚਿਓ
(ਆਣ) ਪਹੁੰਚਿਆ ਹੈ, (ਆ) ਪਹੁੰਚਿਆ ਹੈ, (ਆ) ਗਿਆ ਹੈ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਹੂਚਨਾ; ਪੁਰਾਤਨ ਪੰਜਾਬੀ - ਪਹੁੰਚਣਾ/ਪਹੁਚਣਾ; ਲਹਿੰਦੀ - ਪਹੋਂਚਣ (ਆਉਣਾ); ਸਿੰਧੀ - ਪਹੁਚਣੁ (ਪਹੁੰਚਣਾ); ਅਪਭ੍ਰੰਸ਼/ਪ੍ਰਾਕ੍ਰਿਤ - ਪਹੁੱਚਅਇ (ਪਹੁੰਚਦਾ ਹੈ); ਸੰਸਕ੍ਰਿਤ - ਪ੍ਰਭੂਤ (प्रभूत - ਬਹੁਤ, ਮਹਾਨ)।
More Examples for ਪਹੂਚਿਓ
ਪਕੜਿ
ਪਕੜ ਕੇ, ਫੜ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਪਕੜਣਾ; ਬ੍ਰਜ - ਪਕੜਨਾ (ਫੜਣਾ/ਜ਼ਬਤ ਕਰਨਾ); ਸੰਸਕ੍ਰਿਤ - ਪੱਕਡ (पक्कड - ਪਕੜ)।
More Examples for ਪਕੜਿ
ਪਗ
ਪੈਰਾਂ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ/ਗੁਜਰਾਤੀ - ਪਗ/ਪਾਗ; ਮਰਾਠੀ/ਬ੍ਰਜ - ਪਗ; ਪੁਰਾਤਨ ਅਵਧੀ - ਪਗੁ (ਪੈਰ); ਸੰਸਕ੍ਰਿਤ - ਪਦਗਹ (पदग: - ਪੈਦਲ, ਪੈਦਲ ਚਲਣ ਵਾਲਾ)।
More Examples for ਪਗ
ਪਚਾਸ
ਪੰਜਾਹ।
ਵਿਆਕਰਣ: ਵਿਸ਼ੇਸ਼ਣ (ਫਾਹੀਵਾਲ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਉੜੀਆ - ਪੰਚਾਸ; ਮੈਥਿਲੀ/ਬ੍ਰਜ - ਪਚਾਸ; ਕਸ਼ਮੀਰੀ - ਪੰਚਾਹ; ਅਪਭ੍ਰੰਸ਼ - ਪੰਚਾਸ; ਪ੍ਰਾਕ੍ਰਿਤ - ਪੰਣਾਸਾ; ਪਾਲੀ - ਪਣ੍ਣਾਸ; ਸੰਸਕ੍ਰਿਤ - ਪਞ੍ਚਾਸ਼ਤ੍ (पञ्चाशत् - ਪੰਜਾਹ)।
More Examples for ਪਚਾਸ
ਪਛਾਣਹੁ
ਪਛਾਣੋ; ਜਾਣੋ, ਸਮਝੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛਾਨਣਾ (ਪਛਾਨਣਾ); ਪ੍ਰਾਕ੍ਰਿਤ - ਪੱਚਭਿਆਣਾਦਿ/ਪੱਚਹਿਯਾਣਇ; ਸੰਸਕ੍ਰਿਤ - ਪ੍ਰਤਯਭਿਜਾਨਾਤਿ (प्रत्यभिजानाति - ਪਛਾਣਦਾ ਹੈ)।
More Examples for ਪਛਾਣਹੁ
ਪਛਾਣਿਆ
ਪਛਾਣਿਆ, ਜਾਣਿਆ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛਾਨਣਾ (ਪਛਾਨਣਾ); ਪ੍ਰਾਕ੍ਰਿਤ - ਪੱਚਭਿਆਣਾਦਿ/ਪੱਚਹਿਯਾਣਇ; ਸੰਸਕ੍ਰਿਤ - ਪ੍ਰਤਯਭਿਜਾਨਾਤਿ (प्रत्यभिजानाति - ਪਛਾਣਦਾ ਹੈ)।
More Examples for ਪਛਾਣਿਆ
ਪਛਾਣੀਐ
ਪਛਾਣੀਦਾ ਹੈ; ਜਾਣੀਦਾ ਹੈ, ਸਮਝੀਦਾ ਹੈ; ਅਨੁਭਵ ਕਰੀਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛਾਨਣਾ (ਪਛਾਨਣਾ); ਪ੍ਰਾਕ੍ਰਿਤ - ਪੱਚਭਿਆਣਾਦਿ/ਪੱਚਹਿਯਾਣਇ; ਸੰਸਕ੍ਰਿਤ - ਪ੍ਰਤਯਭਿਜਾਨਾਤਿ (प्रत्यभिजानाति - ਪਛਾਣਦਾ ਹੈ)।
More Examples for ਪਛਾਣੀਐ
ਪਛਾਣੈ
ਪਛਾਣ ਲਵੇ; ਜਾਣ ਲਵੇ, ਸਮਝ ਲਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛਾਨਣਾ (ਪਛਾਨਣਾ); ਪ੍ਰਾਕ੍ਰਿਤ - ਪੱਚਭਿਆਣਾਦਿ/ਪੱਚਹਿਯਾਣਇ; ਸੰਸਕ੍ਰਿਤ - ਪ੍ਰਤਯਭਿਜਾਨਾਤਿ (प्रत्यभिजानाति - ਪਛਾਣਦਾ ਹੈ)।
More Examples for ਪਛਾਣੈ
ਪਛਾਤਾ
ਪਛਾਣਿਆ ਹੈ, ਪਛਾਣ ਲਿਆ ਹੈ, ਸਿਆਣ ਲਿਆ ਹੈ, ਜਾਣ ਲਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛਾਨਣਾ (ਪਛਾਨਣਾ); ਪ੍ਰਾਕ੍ਰਿਤ - ਪੱਚਭਿਆਣਾਦਿ/ਪੱਚਹਿਯਾਣਇ; ਸੰਸਕ੍ਰਿਤ - ਪ੍ਰਤਯਭਿਜਾਨਾਤਿ (प्रत्यभिजानाति - ਪਛਾਣਦਾ ਹੈ)।
More Examples for ਪਛਾਤਾ
ਪਛਾਨਉ
ਪਛਾਨੋ/ਪਛਾਣੋ; ਜਾਣੋ, ਸਮਝੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛਾਨਣਾ (ਪਛਾਨਣਾ); ਪ੍ਰਾਕ੍ਰਿਤ - ਪੱਚਭਿਆਣਾਦਿ/ਪੱਚਹਿਯਾਣਇ; ਸੰਸਕ੍ਰਿਤ - ਪ੍ਰਤਯਭਿਜਾਨਾਤਿ (प्रत्यभिजानाति - ਪਛਾਣਦਾ ਹੈ)।
More Examples for ਪਛਾਨਉ
ਪਛਾਨਾ
ਪਛਾਣਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛਾਣਨਾ (ਪਛਾਣਨਾ); ਪ੍ਰਾਕ੍ਰਿਤ - ਪੱਚਭਿਆਣਾਦਿ/ਪੱਚਹਿਯਾਣਇ; ਸੰਸਕ੍ਰਿਤ - ਪ੍ਰਤਯਭਿਜਾਨਾਤਿ (प्रत्यभिजानाति - ਪਛਾਣਦਾ ਹੈ)।
More Examples for ਪਛਾਨਾ
ਪਛਾਨਿਆ
ਪਛਾਣਿਆ, ਸਿਆਣਿਆ, ਜਾਣਿਆ, ਸਮਝਿਆ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛਾਨਣਾ (ਪਛਾਨਣਾ); ਪ੍ਰਾਕ੍ਰਿਤ - ਪੱਚਭਿਆਣਾਦਿ/ਪੱਚਹਿਯਾਣਇ; ਸੰਸਕ੍ਰਿਤ - ਪ੍ਰਤਯਭਿਜਾਨਾਤਿ (प्रत्यभिजानाति - ਪਛਾਣਦਾ ਹੈ)।
More Examples for ਪਛਾਨਿਆ
ਪਛਿਮ
ਪੱਛਮ ਵੱਲੋਂ, ਪੱਛਮ ਦਿਸ਼ਾ ਵੱਲੋਂ।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛਮ; ਲਹਿੰਦੀ - ਪੱਛਮ; ਬ੍ਰਜ - ਪਚ੍ਛਮ (ਪੱਛਮ); ਪ੍ਰਾਕ੍ਰਿਤ/ਪਾਲੀ - ਪਚ੍ਛਿਮ (ਪੱਛਮੀ); ਸੰਸਕ੍ਰਿਤ - ਪਸ਼੍ਚਿਮਹ (पश्चिम: - ਅਖੀਰਲਾ/ਅੰਤਲਾ, ਪੱਛਮ, ਪੱਛਮੀ; ਪਿੱਛੇ/ਮਗਰ, ਪਿਛੋਂ/ਮਗਰੋਂ)।
More Examples for ਪਛਿਮ
ਪਛੁਤਾਏ
ਪਛਤਾਉਂਦੀ ਹੈ, ਪਛਤਾਵਾ ਕਰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਛੁਤਾਣ (ਪਛਤਾਉਣਾ); ਪ੍ਰਾਕ੍ਰਿਤ - ਪਚ੍ਛੁੱਤਾਵਿਅ (ਪਛਤਾਇਆ ਹੋਇਆ); ਸੰਸਕ੍ਰਿਤ - ਪਸ਼੍ਚੋੱਤਾਪ (पश्चोत्ताप - ਪਛਤਾਵਾ)।
More Examples for ਪਛੁਤਾਏ
ਪਛੁਤਾਹੀ
ਪਛੁਤਾਹਿ, ਪਛਤਾਵੇਂਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛੁਤਾਣੁ; ਬ੍ਰਜ - ਪਛੁਤਾਣ (ਪਛਤਾਉਣਾ); ਪ੍ਰਾਕ੍ਰਿਤ - ਪਚ੍ਛੁੱਤਾਵਿਅ (ਪਛਤਾਇਆ ਹੋਇਆ); ਸੰਸਕ੍ਰਿਤ - ਪਸ਼੍ਚੋੱਤਾਪ (पश्चोत्ताप - ਪਛਤਾਵਾ)।
More Examples for ਪਛੁਤਾਹੀ
ਪਛੁਤਾਣੀ
ਪਛਤਾਈ, ਪਛਤਾਵੇ ਵਿਚ ਆਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛੁਤਾਣੁ; ਬ੍ਰਜ - ਪਛੁਤਾਣ (ਪਛਤਾਉਣਾ); ਪ੍ਰਾਕ੍ਰਿਤ - ਪਚ੍ਛੁੱਤਾਵਿਅ (ਪਛਤਾਇਆ ਹੋਇਆ); ਸੰਸਕ੍ਰਿਤ - ਪਸ਼੍ਚੋੱਤਾਪ (पश्चोत्ताप - ਪਛਤਾਵਾ)।
More Examples for ਪਛੁਤਾਣੀ
ਪਛੁਤਾਣੇ
ਪਛਤਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛੁਤਾਣੁ; ਬ੍ਰਜ - ਪਛੁਤਾਣ (ਪਛਤਾਉਣਾ); ਪ੍ਰਾਕ੍ਰਿਤ - ਪਚ੍ਛੁੱਤਾਵਿਅ (ਪਛਤਾਇਆ ਹੋਇਆ); ਸੰਸਕ੍ਰਿਤ - ਪਸ਼੍ਚੋੱਤਾਪ (पश्चोत्ताप - ਪਛਤਾਵਾ)।
More Examples for ਪਛੁਤਾਣੇ
ਪਛੁਤਾਨੀ
ਪਛਤਾਈ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛੁਤਾਣੁ; ਬ੍ਰਜ - ਪਛੁਤਾਣ (ਪਛਤਾਉਣਾ); ਪ੍ਰਾਕ੍ਰਿਤ - ਪਚ੍ਛੁੱਤਾਵਿਅ (ਪਛਤਾਇਆ ਹੋਇਆ); ਸੰਸਕ੍ਰਿਤ - ਪਸ਼੍ਚੋੱਤਾਪ (पश्चोत्ताप - ਪਛਤਾਵਾ)।
More Examples for ਪਛੁਤਾਨੀ
ਪਛੁਤਾਵਹਿਗਾ
ਪਛਤਾਵੇਂਗਾ, ਪਛਤਾਵਾ ਕਰੇਂਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛੁਤਾਣੁ; ਬ੍ਰਜ - ਪਛੁਤਾਣ (ਪਛਤਾਉਣਾ); ਪ੍ਰਾਕ੍ਰਿਤ - ਪਚ੍ਛੁੱਤਾਵਿਅ (ਪਛਤਾਇਆ ਹੋਇਆ); ਸੰਸਕ੍ਰਿਤ - ਪਸ਼੍ਚੋੱਤਾਪ (पश्चोत्ताप - ਪਛਤਾਵਾ)।
More Examples for ਪਛੁਤਾਵਹਿਗਾ
ਪਛੋਤਾਈਐ
ਪਛਤਾਈਏ, ਪਛਤਾਉਣਾ ਪਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਛੋਤਾਉਣਾ/ਪਛੋਤਾਣਾ; ਬ੍ਰਜ - ਪਛੁਤਾਣ (ਪਛਤਾਉਣਾ); ਪ੍ਰਾਕ੍ਰਿਤ - ਪਚ੍ਛੁੱਤਾਵਿਅ (ਪਛਤਾਇਆ ਹੋਇਆ); ਸੰਸਕ੍ਰਿਤ - ਪਸ਼੍ਚੋੱਤਾਪ (पश्चोत्ताप - ਪਛਤਾਵਾ)।
More Examples for ਪਛੋਤਾਈਐ
ਪਟ
ਪਟ (ਦੀ), ਰੇਸ਼ਮ (ਦੀ); ਮਖਮਲ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਟੁ (ਰੇਸ਼ਮ); ਅਪਭ੍ਰੰਸ਼/ਪ੍ਰਾਕ੍ਰਿਤ - ਪੱਟ (ਕਪੜਾ; ਬਸਤਰ; ਪੱਗ); ਪਾਲੀ - ਪੱਟ (ਬੁਣਿਆ ਹੋਇਆ ਰੇਸ਼ਮ; ਵਧੀਆ ਕੱਪੜਾ; ਸੂਤੀ ਕਪੜਾ; ਪੱਗ ਆਦਿ); ਸੰਸਕ੍ਰਿਤ - ਪੱਟਹ (पट्ट: - ਕਪੜਾ; ਬੁਣਿਆ ਹੋਇਆ ਰੇਸ਼ਮ)।
More Examples for ਪਟ
ਪਟਿ
ਪਟ ਵਿਚ, ਰੇਸ਼ਮ ਵਿਚ; ਮਖਮਲ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਟੁ (ਰੇਸ਼ਮ); ਅਪਭ੍ਰੰਸ਼/ਪ੍ਰਾਕ੍ਰਿਤ - ਪੱਟ (ਕਪੜਾ; ਬਸਤਰ; ਪੱਗ); ਪਾਲੀ - ਪੱਟ (ਬੁਣਿਆ ਹੋਇਆ ਰੇਸ਼ਮ; ਵਧੀਆ ਕੱਪੜਾ; ਸੂਤੀ ਕਪੜਾ; ਪੱਗ ਆਦਿ); ਸੰਸਕ੍ਰਿਤ - ਪੱਟਹ (पट्ट: - ਕਪੜਾ; ਬੁਣਿਆ ਹੋਇਆ ਰੇਸ਼ਮ)।
More Examples for ਪਟਿ
ਪਟੋਲਾ
ਪਟੋਲਾ, ਰੇਸ਼ਮੀ ਕਪੜਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਟੋਲਾ (ਰੇਸ਼ਮੀ ਕੱਪੜਾ); ਬ੍ਰਜ/ਉਰਦੂ - ਪਟੋਲਾ (ਰੇਸ਼ਮੀ ਕੱਪੜੇ ਦੀ ਇਕ ਕਿਸਮ, ਰੇਸ਼ਮੀ ਕੱਪੜੇ ਦੀ ਇਕ ਕਿਸਮ ਜੋ ਗੁਜਰਾਤ ਵਿਚ ਤਿਆਰ ਹੁੰਦੀ ਹੈ); ਸਿੰਧੀ - ਪਟੋਰੋ/ਪਟੋਲੋ (ਰੇਸ਼ਮੀ ਕੱਪੜਾ); ਗੁਜਰਾਤੀ - ਪਟੋਲੁੰ; ਪੁਰਾਤਨ ਗੁਜਰਾਤੀ - ਪਟਉਲਊਂ (ਔਰਤਾਂ ਵੱਲੋਂ ਪਹਿਨਿਆ ਜਾਣ ਵਾਲਾ ਇਕ ਵਧੀਆ ਰੇਸ਼ਮੀ ਕੱਪੜਾ); ਸੰਸਕ੍ਰਿਤ - ਪੱਟਦੁਕੂਲ* (पट्टदुकूल - ਵਧੀਆ ਰੇਸ਼ਮੀ ਕੱਪੜਾ)।
More Examples for ਪਟੋਲਾ
ਪਤਿਤ
ਪਤਿਤਾਂ ਨੂੰ, ਧਰਮ-ਕਰਮ ਤੋਂ ਡਿਗੇ ਹੋਇਆਂ ਨੂੰ, ਸ਼ੁਭ ਆਚਰਣ ਤੋਂ ਜਾਂ ਵਿਕਾਰਾਂ ਵਿਚ ਡਿਗੇ ਹੋਇਆਂ ਨੂੰ, ਪਾਪੀਆਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਗੜ੍ਹਵਾਲੀ/ਬ੍ਰਜ - ਪਤਿਤ (ਡਿਗਿਆ ਹੋਇਆ, ਅਚਾਰ, ਨੈਤਿਕਤਾ ਜਾਂ ਧਰਮ ਤੋਂ ਡਿਗਿਆ ਹੋਇਆ; ਨੀਚ, ਪਾਪੀ); ਪਾਲੀ - ਪਤਿਤ; ਸੰਸਕ੍ਰਿਤ - ਪਤਿਤਹ (पतित: - ਡਿਗਿਆ ਹੋਇਆ)।
More Examples for ਪਤਿਤ
ਪਤੀਣੋਹਿ
ਪਤੀਣਿਆ/ਪਤੀਜਿਆ ਹੈਂ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਨੇਪਾਲੀ - ਪਤਯਾਉਨੁ; ਗੁਜਰਾਤੀ - ਪਤੀਜਵੁੰ; ਪੁਰਾਤਨ ਪੰਜਾਬੀ/ਲਹਿੰਦੀ - ਪਤੀਜਣਾ; ਬ੍ਰਜ - ਪਤੀਜਨ/ਪਤਿਯਾਨਾ (ਭਰੋਸਾ ਕਰਨਾ, ਵਿਸ਼ਵਾਸ ਕਰਨਾ, ਭਰੋਸਾ ਪੈਦਾ ਕਰਨਾ); ਪ੍ਰਾਕ੍ਰਿਤ - ਪੱਤਿਅ/ਪੱਤਿਅਇ/ਪੱਤਿਆਇ; ਪਾਲੀ - ਪੱਤਿਯ (ਭਰੋਸਾ ਕਰਨਾ); ਸੰਸਕ੍ਰਿਤ - ਪ੍ਰਤ੍ਯਯ (प्रत्यय - ਵਿਸ਼ਵਾਸ, ਭਰੋਸਾ)।
More Examples for ਪਤੀਣੋਹਿ
ਪਥਰ
ਸੈਲ-ਪਥਰਾਂ ਵਿਚ, ਪਰਬਤਾਂ-ਪਥਰਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਸੈਲ; ਪ੍ਰਾਕ੍ਰਿਤ - ਸੇਲ (ਪਥਰ, ਪਹਾੜ); ਸੰਸਕ੍ਰਿਤ - ਸ਼ੈਲ (शैल - ਪਥਰ ਦਾ ਬਣਿਆ, ਪਥਰੀਲਾ, ਚੱਟਾਨੀ) + ਪੁਰਾਤਨ ਪੰਜਾਬੀ - ਪਥਰ; ਲਹਿੰਦੀ - ਪਥਰ/ਪੱਥਰ; ਸਿੰਧੀ - ਪਥਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪਤ੍ਥਰ (ਪਥਰ); ਸੰਸਕ੍ਰਿਤ - ਪ੍ਰਸ੍ਤਰ (प्रस्तर - ਕੋਈ ਖਿਲਰੀ ਹੋਈ ਚੀਜ, ਬੈਠਣ ਲਈ ਘਾਹ, ਪਧਰੀ ਸਤ੍ਹਾ, ਮੈਦਾਨ, ਚੱਟਾਨ, ਪਥਰ)।
More Examples for ਪਥਰ
ਪਦ
ਪਦ (ਕਾਰਣ/ਲਈ), ਰੁਤਬੇ (ਕਾਰਣ/ਲਈ); ਅਵਸਥਾ (ਕਾਰਣ/ਲਈ)।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਦੁ (ਪਦਵੀ, ਦਰਜਾ); ਰਾਜਸਥਾਨੀ/ਬ੍ਰਜ - ਪਦ (ਪੈਰ-ਚਿੰਨ੍ਹ, ਚਿੰਨ੍ਹ, ਨਿਸ਼ਾਨ, ਦਰਜਾ, ਮਾਣ, ਮਾਤਰਾ); ਸੰਸਕ੍ਰਿਤ - ਪਦਮ੍ (पदम् - ਕਦਮ, ਗਤੀ, ਛਾਲ; ਪੈਰ-ਚਿੰਨ੍ਹ, ਚਿੰਨ੍ਹ, ਨਿਸ਼ਾਨ)।
More Examples for ਪਦ
ਪਦਾਰਥ
ਪਦਾਰਥ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਗੜ੍ਹਵਾਲੀ/ਅਵਧੀ - ਪਦਾਰਥ; ਰਾਜਸਥਾਨੀ - ਪਦਾਰ੍ਥ; ਸਿੰਧੀ - ਪਦਾਰ੍ਥੁ; ਸੰਸਕ੍ਰਿਤ - ਪਦਾਰ੍ਥ (पदार्थ - ਵਸਤੂ, ਅਸਤਿਤਵ ਦਾ ਮੂਲ ਜਾਂ ਭੌਤਿਕ ਰੂਪ; ਪਦਾਰਥ, ਗੁਣ, ਕਿਰਿਆ, ਪਛਾਣ, ਵਿਭਿੰਨਤਾ)।
More Examples for ਪਦਾਰਥ
ਪਦਾਰਥੁ
ਪਦਾਰਥ, ਵਸਤੂ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਅਵਧੀ - ਪਦਾਰਥ; ਰਾਜਸਥਾਨੀ - ਪਦਾਰ੍ਥ; ਸਿੰਧੀ - ਪਦਾਰ੍ਥੁ; ਸੰਸਕ੍ਰਿਤ - ਪਦਾਰ੍ਥ (पदार्थ - ਵਸਤੂ, ਅਸਤਿਤਵ ਦਾ ਮੂਲ ਜਾਂ ਭੌਤਿਕ ਰੂਪ; ਪਦਾਰਥ, ਗੁਣ, ਕਿਰਿਆ, ਪਛਾਣ, ਵਿਭਿੰਨਤਾ)।
More Examples for ਪਦਾਰਥੁ
ਪਨਹ
ਪਨਾਹ ਵਿਚ, ਸ਼ਰਣ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪਨਾਹ; ਬ੍ਰਜ - ਪਨਾਹ/ਪਨਹ; ਫ਼ਾਰਸੀ - ਪਨਹ (پنہ - ਸ਼ਰਣ); ਫ਼ਾਰਸੀ - ਪਨਾਹ (پناہ - ਸੁਰਖਿਆ, ਸ਼ਰਣ, ਛਾਂ, ਆਸਰਾ/ਓਟ)।
More Examples for ਪਨਹ
ਪਰ
ਪਰਾਏ, ਦੂਜੇ ਦੇ।
ਵਿਆਕਰਣ: ਵਿਸ਼ੇਸ਼ਣ (ਦਰਬੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਰੁ; ਅਪਭ੍ਰੰਸ਼ - ਪਰ (ਪਰਾਇਆ); ਪ੍ਰਾਕ੍ਰਿਤ/ਪਾਲੀ - ਪਰ (ਦੂਜਾ, ਅਲੱਗ); ਸੰਸਕ੍ਰਿਤ - ਪਰ (पर - ਦੁਰੇਡਾ, ਪਰੇ, ਹੋਰ)।
More Examples for ਪਰ
ਪਰਉ
ਪਰਉਂ, ਪੈਂਦਾ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਬ੍ਰਜ - ਪੜੈ/ਪੜੇ; ਅਪਭ੍ਰੰਸ਼/ਪ੍ਰਾਕ੍ਰਿਤ - ਪਡਇ (ਡਿਗਦਾ ਹੈ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति - ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਰਉ
ਪਰਸਿ
ਪਰਸ (ਸਕਦੇ), ਛੂਹ (ਸਕਦੇ); ਪ੍ਰਭਾਵ ਪਾ (ਸਕਦੇ)।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਰਸਣਾ (ਛੂਹਣਾ, ਰਸਮੀ ਤੌਰ 'ਤੇ ਛਿੜਕਣਾ); ਬ੍ਰਜ - ਪਰਸਨਾ; ਅਪਭ੍ਰੰਸ਼ - ਪਰਸ (ਛੂਹਣਾ); ਪ੍ਰਾਕ੍ਰਿਤ - ਫਾਸਅਇ/ਫਾਸੇਇ; ਪਾਲੀ - ਫੱਸੇਤਿ (ਛੂੰਹਦਾ ਹੈ); ਸੰਸਕ੍ਰਿਤ - ਸ੍ਪਰਸ਼ਯਤੇ (स्पर्शयते - ਛੁਹਾਉਂਦਾ ਹੈ)।
More Examples for ਪਰਸਿ
ਪਰਗਟੁ
ਪਰਗਟ, ਪ੍ਰਤਖ।
ਵਿਆਕਰਣ: ਵਿਸ਼ੇਸ਼ਣ (ਜੋਤਿ ਦਾ),ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ/ਪ੍ਰਾਕ੍ਰਿਤ - ਪਰਗਟ ; ਸੰਸਕ੍ਰਿਤ - ਪ੍ਰਕਟ (प्रकट - ਸਾਹਮਣੇ, ਪ੍ਰਤਖ, ਪਰਗਟ)।
More Examples for ਪਰਗਟੁ
ਪਰਗਾਸਿ
ਪ੍ਰਕਾਸ਼ਤ ਹੋ ਆਉਂਦੇ ਹਨ, ਪ੍ਰਗਟ ਹੋ ਆਉਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਪਰਗਾਸ; ਸੰਸਕ੍ਰਿਤ - ਪ੍ਰਕਾਸ਼੍ (प्रकाश् - ਚਾਨਣ)।
More Examples for ਪਰਗਾਸਿ
ਪਰਗਾਸਿਆ
ਪ੍ਰਕਾਸ਼ਿਆ ਹੈ, ਪ੍ਰਕਾਸ਼ਤ ਹੋ ਗਿਆ ਹੈ, ਖਿੜ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਪਰਗਾਸ; ਸੰਸਕ੍ਰਿਤ - ਪ੍ਰਕਾਸ਼੍ (प्रकाश् - ਚਾਨਣ)।
More Examples for ਪਰਗਾਸਿਆ
ਪਰਗਾਸੁ
ਪ੍ਰਕਾਸ਼, ਚਾਨਣ; ਗਿਆਨ ਦਾ ਚਾਨਣ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਪਰਗਾਸ; ਸੰਸਕ੍ਰਿਤ - ਪ੍ਰਕਾਸ਼੍ (प्रकाश् - ਚਾਨਣ)।
More Examples for ਪਰਗਾਸੁ
ਪਰਤ
ਪੈਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਰਤ (ਡਿਗਦਾ ਹੈ, ਹੋਇਆ); ਨੇਪਾਲੀ - ਪਰਨੁ (ਹੋਣਾ, ਜਰੂਰੀ); ਅਪਭ੍ਰੰਸ਼/ਪ੍ਰਾਕ੍ਰਿਤ - ਪਡਇ (ਡਿਗਦਾ ਹੈ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਰਤ
ਪਰਤਾਪ
ਪ੍ਰਤਾਪ, ਤੇਜ, ਜਾਹੋ-ਜਲਾਲ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਭੋਜਪੁਰੀ/ਅਵਧੀ/ਰਾਜਸਥਾਨੀ - ਪਰਤਾਪ; ਬ੍ਰਜ - ਪ੍ਰਤਾਪ/ਪਰਤਾਪ; ਸੰਸਕ੍ਰਿਤ - ਪ੍ਰਤਾਪ (प्रताप - ਗਰਮੀ, ਨਿਘ; ਸ਼ਾਨ, ਚਮਕ; ਮਹਿਮਾ)।
More Examples for ਪਰਤਾਪ
ਪਰਦੇਸੀਆ
ਪਰ+ਦੇਸੀਆ! (ਹੇ) ਪਰਦੇਸੀਆ! (ਹੇ) ਪਰਦੇਸੀ! (ਹੇ) ਕਿਸੇ ਦੂਜੇ ਦੇਸ ਦੇ ਵਾਸੀ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਪਰਦੇਸੀ; ਸੰਸਕ੍ਰਿਤ - ਪਰਦੇਸ਼ਿਨ੍ (परदेशिन् - ਪਰਦੇਸੀ/ਵਿਦੇਸ਼ੀ)।
More Examples for ਪਰਦੇਸੀਆ
ਪਰਪੰਚ
ਪਰਪੰਚ ਵਿਚ, ਅਡੰਬਰ ਵਿਚ, ਛਲ-ਫਰੇਬ ਵਿਚ; ਜਗਤ-ਪਸਾਰੇ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਬ੍ਰਜ - ਪਰਪੰਚ; ਰਾਜਸਥਾਨੀ - ਪ੍ਰਪੰਚ (ਸੰਸਾਰ; ਛਲ/ਫਰੇਬ, ਝੂਠ/ਧੋਖਾ, ਕਪਟ); ਸੰਸਕ੍ਰਿਤ - ਪ੍ਰਪਞ੍ਚਹ (प्रपञ्च: - ਫੈਲਾਅ/ਵਿਸਥਾਰ, ਵਿਕਾਸ, ਪ੍ਰਗਟਾਵਾ; ਛਲ/ਫਰੇਬ, ਧੋਖਾ, ਗਲਤੀ)।
More Examples for ਪਰਪੰਚ
ਪਰਪੰਚਿ
ਪਰਪੰਚ ਵਿਚ, ਜਗਤ-ਪਸਾਰੇ ਵਿਚ, ਸੰਸਾਰ ਵਿਚ; ਅਡੰਬਰ ਵਿਚ; ਛਲ-ਫਰੇਬ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਬ੍ਰਜ - ਪਰਪੰਚ; ਰਾਜਸਥਾਨੀ - ਪ੍ਰਪੰਚ (ਸੰਸਾਰ; ਛਲ/ਫਰੇਬ, ਝੂਠ/ਧੋਖਾ, ਕਪਟ); ਸੰਸਕ੍ਰਿਤ - ਪ੍ਰਪਞ੍ਚਹ (प्रपञ्च: - ਫੈਲਾਅ/ਵਿਸਥਾਰ, ਵਿਕਾਸ, ਪ੍ਰਗਟਾਵਾ; ਛਲ/ਫਰੇਬ, ਧੋਖਾ, ਗਲਤੀ)।
More Examples for ਪਰਪੰਚਿ
ਪਰਪੰਚੁ
ਪਰਪੰਚ, ਅਡੰਬਰ; ਛਲ-ਫਰੇਬ; ਜਗਤ-ਪਸਾਰਾ, ਸੰਸਾਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਬ੍ਰਜ - ਪਰਪੰਚ; ਰਾਜਸਥਾਨੀ - ਪ੍ਰਪੰਚ (ਸੰਸਾਰ; ਛਲ/ਫਰੇਬ, ਝੂਠ/ਧੋਖਾ, ਕਪਟ); ਸੰਸਕ੍ਰਿਤ - ਪ੍ਰਪਞ੍ਚਹ (प्रपञ्च: - ਫੈਲਾਅ/ਵਿਸਥਾਰ, ਵਿਕਾਸ, ਪ੍ਰਗਟਾਵਾ; ਛਲ/ਫਰੇਬ, ਧੋਖਾ, ਗਲਤੀ)।
More Examples for ਪਰਪੰਚੁ
ਪਰਬਤੁ
ਪਰਬਤ, ਪਹਾੜ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਗੜ੍ਹਵਾਲੀ/ਅਵਧੀ/ਭੋਜਪੁਰੀ/ਰਾਜਸਥਾਨੀ - ਪਰਬਤ; ਬ੍ਰਜ - ਪਰਵਤੁ/ਪਰਬਤ; ਸੰਸਕ੍ਰਿਤ - ਪਰਵਤ (पर्वत - ਪਹਾੜ, ਉਚਾਈ, ਪਹਾੜੀ, ਚੱਟਾਨ)।
More Examples for ਪਰਬਤੁ
ਪਰਮ
ਪਰਮ, ਸਰਬ-ਉਚ, ਸਰਬੋਤਮ।
ਵਿਆਕਰਣ: ਵਿਸ਼ੇਸ਼ਣ (ਤਤੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪਰਮ (ਸਭ ਤੋਂ ਉੱਚਾ, ਸਭ ਤੋਂ ਵਧੀਆ, ਸਰਵਉੱਚ); ਸੰਸਕ੍ਰਿਤ - ਪਰਮ (परम - ਸਭ ਤੋਂ ਵਧੀਆ, ਸਭ ਤੋਂ ਵਧੀਆ, ਅਤਿਅੰਤ, ਮਹਾਨ; ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਪੂਰੀ ਤਰ੍ਹਾਂ)।
More Examples for ਪਰਮ
ਪਰਮ
ਪਰਮ, ਸਰਬ-ਉਚ, ਸਰਬੋਤਮ।
ਵਿਆਕਰਣ: ਵਿਸ਼ੇਸ਼ਣ (ਪਦਵੀ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪਰਮ (ਸਭ ਤੋਂ ਉੱਚਾ, ਸਭ ਤੋਂ ਵਧੀਆ, ਸਰਵਉੱਚ); ਸੰਸਕ੍ਰਿਤ - ਪਰਮ (परम - ਸਭ ਤੋਂ ਵਧੀਆ, ਸਭ ਤੋਂ ਵਧੀਆ, ਅਤਿਅੰਤ, ਮਹਾਨ; ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਪੂਰੀ ਤਰ੍ਹਾਂ)।
ਪਰਮ
ਪਰਮ, ਸਰਬ-ਉਚ, ਸਰਬੋਤਮ।
ਵਿਆਕਰਣ: ਵਿਸ਼ੇਸ਼ਣ (ਪਦੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪਰਮ (ਸਭ ਤੋਂ ਉੱਚਾ, ਸਭ ਤੋਂ ਵਧੀਆ, ਸਰਵਉੱਚ); ਸੰਸਕ੍ਰਿਤ - ਪਰਮ (परम - ਸਭ ਤੋਂ ਵਧੀਆ, ਸਭ ਤੋਂ ਵਧੀਆ, ਅਤਿਅੰਤ, ਮਹਾਨ; ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਪੂਰੀ ਤਰ੍ਹਾਂ)।
ਪਰਮ
ਪਰਮ, ਸਰਬ-ਉਚ, ਸਰਬੋਤਮ, ਸ੍ਰੇਸ਼ਟ।
ਵਿਆਕਰਣ: ਵਿਸ਼ੇਸ਼ਣ (ਪੁਰਖ ਦਾ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪਰਮ (ਸਭ ਤੋਂ ਉੱਚਾ, ਸਭ ਤੋਂ ਵਧੀਆ, ਸਰਵਉੱਚ); ਸੰਸਕ੍ਰਿਤ - ਪਰਮ (परम - ਸਭ ਤੋਂ ਵਧੀਆ, ਸਭ ਤੋਂ ਵਧੀਆ, ਅਤਿਅੰਤ, ਮਹਾਨ; ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਪੂਰੀ ਤਰ੍ਹਾਂ)।
ਪਰਮਹੰਸੁ
ਪਰਮਹੰਸ ਨੂੰ, ਜੀਵਾਤਮਾ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਬ੍ਰਜ - ਪਰਮਹੰਸ (ਪਰਮਾਤਮਾ; ਜੀਵਾਤਮਾ; ਸੰਤ); ਸੰਸਕ੍ਰਿਤ - ਪਰਮਹੰਸ (परमहंस - ਭਗਤ; ਸੰਨਿਆਸੀ, ਇਕ ਧਾਰਮਕ ਮਨੁਖ ਜਿਸ ਨੇ ਅਮੂਰਤ ਧਿਆਨ ਦੁਆਰਾ ਆਪਣੀਆਂ ਸਾਰੀਆਂ ਇੰਦਰੀਆਂ ਨੂੰ ਕਾਬੂ ਕਰ ਲਿਆ ਹੈ)।
More Examples for ਪਰਮਹੰਸੁ
ਪਰਮਗਤਿ
ਪਰਮ-ਗਤੀ, ਪਰਮ-ਅਵਸਥਾ, ਉੱਚੀ ਆਤਮਕ ਅਵਸਥਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਸਿੰਧੀ/ਬ੍ਰਜ - ਪਰਮਗਤਿ (ਅਜਾਦੀ, ਮੁਕਤੀ ਦੀ ਅਵਸਥਾ); ਸੰਸਕ੍ਰਿਤ - ਪਰਮਗਤਿਹ (परमगति: - ਪਰਮਗਤੀ/ਪਰਮ-ਅਨੰਦ)।
More Examples for ਪਰਮਗਤਿ
ਪਰਮਪਦੁ
ਪਰਮ-ਪਦ, ਸਰਬ ਉੱਚ ਪਦ, ਸਰਬੋਤਮ ਰੁਤਬਾ; ਸਰਬੋਤਮ ਅਵਸਥਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਰਮ-ਪਦ (ਮੁਕਤੀ); ਸੰਸਕ੍ਰਿਤ - ਪਰਮ-ਪਦਮ੍ (परम-पदम् - ਸਰਬ ਉੱਚ ਪਦ, ਉੱਚਾ ਦਰਜਾ)।
More Examples for ਪਰਮਪਦੁ
ਪਰਮਾਨੰਦਾ
ਪਰਮਾਨੰਦ ਨੂੰ, ਪਰਮ ਅਨੰਦ ਦੇਣ ਵਾਲੇ ਨੂੰ; ਪ੍ਰਭੂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਰਮਾਨੰਦ/ਪਰਮਨੰਦ; ਸੰਸਕ੍ਰਿਤ - ਪਰਮਾਨੰਦ (परमानंद - ਸੁੰਦਰਤਾ, ਪਰਮ ਅਨੰਦ/ਪਰਮ ਅਨੰਦ/ਬਖ਼ਸ਼ਿਸ਼; ਰੱਬ)।
More Examples for ਪਰਮਾਨੰਦਾ
ਪਰਮਾਨੰਦੇ
ਪਰਮਾਨੰਦ ਨੂੰ, ਪਰਮ-ਅਨੰਦ ਨੂੰ, ਪਰਮ ਆਨੰਦ ਦੇਣ ਵਾਲੇ ਨੂੰ; ਪ੍ਰਭੂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਰਮਾਨੰਦ/ਪਰਮਨੰਦ; ਸੰਸਕ੍ਰਿਤ - ਪਰਮਾਨੰਦ (परमानंद - ਪਰਮ ਸੁਖ, ਪਰਮ ਅਨੰਦ; ਪਰਮੇਸ਼ਰ)।
More Examples for ਪਰਮਾਨੰਦੇ
ਪਰਮੇਸਰ
ਪਰਮ+ਈਸਰ (ਤੋਂ), ਪਰਮ ਈਸ਼ਵਰ (ਤੋਂ), ਸਰਬ-ਉਚ ਪ੍ਰਭੂ (ਤੋਂ)।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਰਮੇਸ਼ਵਰ/ਪਰਮੇਸਵਰ/ਪਰਮੇਸੁਰ; ਸੰਸਕ੍ਰਿਤ - ਪਰਮੇਸ਼ਵਰ (परमेश्वर - ਸਰਬ-ਉਚ ਪ੍ਰਭੂ, ਸਰਬ-ਉਚ ਬ੍ਰਹਮ)।
More Examples for ਪਰਮੇਸਰ
ਪਰਮੇਸਰੁ
ਪਰਮ+ਈਸਰੁ, ਪਰਮ ਈਸ਼ਵਰ, ਸਰਬ-ਉਚ ਪ੍ਰਭੂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਰਮੇਸ਼ਵਰ/ਪਰਮੇਸਵਰ/ਪਰਮੇਸੁਰ; ਸੰਸਕ੍ਰਿਤ - ਪਰਮੇਸ਼ਵਰ (परमेश्वर - ਸਰਬ-ਉਚ ਪ੍ਰਭੂ, ਸਰਬ-ਉਚ ਬ੍ਰਹਮ)।
More Examples for ਪਰਮੇਸਰੁ
ਪਰਮੇਸੁਰ
ਪਰਮ+ਈਸੁਰ, ਪਰਮੇਸ਼ਵਰ/ਪਰਮੇਸ਼ਰ ਜੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਪਰਮੇਸ਼ਵਰ/ਪਰਮੇਸਵਰ/ਪਰਮੇਸੁਰ; ਸੰਸਕ੍ਰਿਤ - ਪਰਮੇਸ਼ਵਰ (परमेश्वर - ਸਰਬ-ਉਚ ਪ੍ਰਭੂ, ਸਰਬ-ਉਚ ਬ੍ਰਹਮ)।
More Examples for ਪਰਮੇਸੁਰ
ਪਰਵਦਗਾਰ
(ਹੇ) ਪਰਵਦਗਾਰ, (ਹੇ) ਪਾਲਣਹਾਰ, (ਹੇ) ਪਾਲਣ ਵਾਲੇ, (ਹੇ) ਪਾਲਣ-ਪੋਸ਼ਣ ਕਰਨ ਵਾਲੇ।
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਪਰਵਦਗਾਰ; ਫ਼ਾਰਸੀ - ਪਰਵਰਦਗਾਰ (پروردِگار - ਪਾਲਣਹਾਰ, ਰੱਬ, ਰੱਬੀ ਮਿਹਰ, ਖੋਜੀ/ਖੋਜਕਰਤਾ)।
More Examples for ਪਰਵਦਗਾਰ
ਪਰਵਾਣੁ
ਪਰਵਾਣ, ਕਬੂਲ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਰਮਾਣ/ਪਰਵਾਣ (ਮਾਪ, ਮਾਤਰਾ, ਉਮਰ ਦੀ ਸਮਾਨਤਾ); ਅਪਭ੍ਰੰਸ਼ - ਪਰਮਾਣ; ਪਾਲੀ/ਪ੍ਰਾਕ੍ਰਿਤ - ਪਰਿਮਾਣ (ਮਾਪ/ਪੈਮਾਨਾ, ਹੱਦ, ਸੀਮਾ); ਸੰਸਕ੍ਰਿਤ - ਪਰਿਮਾਣ (परिमाण - ਮਾਪ/ਪੈਮਾਨਾ)।
More Examples for ਪਰਵਾਣੁ
ਪਰਵਾਨੁ
ਪ੍ਰਮਾਣਤ, ਮੰਨੇ ਹੋਏ, ਪ੍ਰਸਿੱਧ; ਪੁੰਨ ਵਜੋਂ ਮੰਨੇ ਹੋਏ ਕਰਮ।
ਵਿਆਕਰਣ: ਵਿਸ਼ੇਸ਼ਣ (ਤੀਰਥ, ਪੁੰਨ ਅਤੇ ਦਇਆ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਰਮਾਣ/ਪਰਵਾਣ (ਮਾਪ, ਮਾਤਰਾ, ਉਮਰ ਦੀ ਸਮਾਨਤਾ); ਅਪਭ੍ਰੰਸ਼ - ਪਰਮਾਣ; ਪਾਲੀ/ਪ੍ਰਾਕ੍ਰਿਤ - ਪਰਿਮਾਣ (ਮਾਪ/ਪੈਮਾਨਾ, ਹੱਦ, ਸੀਮਾ); ਸੰਸਕ੍ਰਿਤ - ਪਰਿਮਾਣਮ੍ (परिमाण - ਮਾਪ/ਪੈਮਾਨਾ)।
More Examples for ਪਰਵਾਨੁ
ਪਰਵਾਰੁ
ਪਰਵਾਰ, ਟੱਬਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਰਵਾਰ (ਟੱਬਰ); ਗੁਜਰਾਤੀ/ਬ੍ਰਜ - ਪਰਵਾਰ (ਟੱਬਰ, ਨਿਰਭਰ); ਪ੍ਰਾਕ੍ਰਿਤ - ਪਰਿਵਾਰ (ਸੇਵਾਦਾਰ); ਪਾਲੀ - ਪਰਿਵਾਰ (ਘੇਰਾ, ਚੇਲੇ); ਸੰਸਕ੍ਰਿਤ - ਪਰਿਵਾਰ (परिवार - ਪਰਦਾ, ਆਲਾ-ਦੁਆਲਾ, ਵਾੜ; ਚੇਲੇ)।
More Examples for ਪਰਵਾਰੁ
ਪਰਵਿਰਤੀ
ਪਰਵਿਰਤ ਹੋਣ ਵਾਲੇ।
ਵਿਆਕਰਣ: ਵਿਸ਼ੇਸ਼ਣ (ਕਰਮ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਸੰਸਕ੍ਰਿਤ - ਪ੍ਰਵ੍ਰਿੱਤਿ (प्रवृत्ति - ਅੱਗੇ ਵਧਣਾ, ਤਰੱਕੀ; ਗਤੀਵਿਧੀ, ਕਾਰਜ)।
More Examples for ਪਰਵਿਰਤੀ
ਪਰਾਇਆ
ਦੂਜੇ ਦਾ, ਬੇਗਾਨਾ, ਓਪਰਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਰਾਇਆ/ਪਰਾਯਾ (ਓਪਰਾ/ਅਜਨਬੀ); ਲਹਿੰਦੀ - ਪਰਾਇਆ; ਸਿੰਧੀ - ਪਰਾਯੋ (ਦੂਜੇ ਨਾਲ ਸੰਬੰਧਤ, ਅਜਨਬੀ, ਪਰਦੇਸੀ); ਪ੍ਰਾਕ੍ਰਿਤ - ਪਰਾਯ; ਸੰਸਕ੍ਰਿਤ - ਪਰਗਤ (परगत - ਦੂਜੇ ਨਾਲ ਸੰਬੰਧਤ)।
More Examples for ਪਰਾਇਆ
ਪਰਾਇਐ
ਪਰਾਏ, ਬਿਗਾਨੇ/ਬੇਗਾਨੇ।
ਵਿਆਕਰਣ: ਵਿਸ਼ੇਸ਼ਣ (ਬਾਰਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਰਾਇਆ/ਪਰਾਯਾ (ਓਪਰਾ/ਅਜਨਬੀ); ਲਹਿੰਦੀ - ਪਰਾਇਆ; ਸਿੰਧੀ - ਪਰਾਯੋ (ਦੂਜੇ ਨਾਲ ਸੰਬੰਧਤ, ਅਜਨਬੀ, ਪਰਦੇਸੀ); ਪ੍ਰਾਕ੍ਰਿਤ - ਪਰਾਯ; ਸੰਸਕ੍ਰਿਤ - ਪਰਗਤ (परगत - ਦੂਜੇ ਨਾਲ ਸੰਬੰਧਤ)।
More Examples for ਪਰਾਇਐ
ਪਰਾਈ
ਪਰਾਈ, ਬਿਗਾਨੀ, ਦੂਜੇ ਦੀ।
ਵਿਆਕਰਣ: ਵਿਸ਼ੇਸ਼ਣ (ਰੋਟੀ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਲਹਿੰਦੀ/ਬ੍ਰਜ/ਅਪਭ੍ਰੰਸ਼ - ਪਰਾਈ; ਪ੍ਰਾਕ੍ਰਿਤ - ਪਰਾਯ; ਸੰਸਕ੍ਰਿਤ - ਪਰਗਤ (परगत - ਦੂਜੇ ਨਾਲ ਸਬੰਧਤ)।
More Examples for ਪਰਾਈ
ਪਰਾਣ
ਪ੍ਰਾਣ, ਸੁਆਸ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਪਰਾਣ; ਸੰਸਕ੍ਰਿਤ - ਪ੍ਰਾਣਹ (प्राण: - ਸੁਆਸ)।
More Examples for ਪਰਾਣ
ਪਰਾਨੀ
ਪ੍ਰਾਣੀ, ਜੀਵ, ਮਨੁਖ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਪ੍ਰਾਣੀ; ਸੰਸਕ੍ਰਿਤ - ਪ੍ਰਾਣਿਨ੍ (प्राणिन् - ਪ੍ਰਾਣੀ, ਜੀਵ)।
More Examples for ਪਰਾਨੀ
ਪਰਾਪਤਿ
ਪ੍ਰਾਪਤ ਹੋਈ, ਮਿਲੀ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਰਾਪਤ; ਸੰਸਕ੍ਰਿਤ - ਪ੍ਰਾਪਤਿਹ (प्राप्ति: - ਪਰਾਪਤੀ, ਉਪਲਬਧੀ)।
More Examples for ਪਰਾਪਤਿ
ਪਰਾਪਤੇ
ਪ੍ਰਾਪਤ ਹੋ ਜਾਂਦਾ ਹੈ, ਮਿਲ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਰਾਪਤ; ਸੰਸਕ੍ਰਿਤ - ਪ੍ਰਾਪਤਿਹ (प्राप्ति: - ਪਰਾਪਤੀ, ਉਪਲਬਧੀ)।
More Examples for ਪਰਾਪਤੇ
ਪਰਿਓ
ਪਰਿਆ/ਪਿਆ (ਡੋਲਦਾ ਹੈ), (ਫਿਰਦਾ) ਪਿਆ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਪੜਯੋ (ਡਿਗਿਆ ਹੋਇਆ, ਵਾਪਰਿਆ, ਪ੍ਰਾਪਤ ਹੋਇਆ, ਪ੍ਰਾਪਤ ਹੋਇਆ; ਭੁੰਜੇ ਲੇਟਣਾ); ਅਪਭ੍ਰੰਸ਼ - ਪਡਿਅ; ਪ੍ਰਾਕ੍ਰਿਤ - ਪਡਿਯ/ਪਡਿਅ (ਡਿਗਿਆ ਹੋਇਆ); ਸੰਸਕ੍ਰਿਤ - ਪਤਤਿ (पतति - ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਰਿਓ
ਪਰੀ
ਪਰੀਆਂ (ਸਹਿਤ), ਰਾਗਣੀਆਂ (ਸਹਿਤ)।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਪਰੀ (ਉਡਣ ਵਾਲੀ ਔਰਤ, ਅਤਿ ਸੁੰਦਰ)।
More Examples for ਪਰੀ
ਪਰੇ
ਪਏ (ਦੀ)।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਬ੍ਰਜ - ਪੜੈ/ਪੜੇ; ਅਪਭ੍ਰੰਸ਼/ਪ੍ਰਾਕ੍ਰਿਤ - ਪਡਇ (ਡਿਗਦਾ ਹੈ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਰੇ
ਪਰੈ
ਪਵੇਗੀ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਵਧੀ/ਬ੍ਰਜ - ਪੜੈ/ਪੜੇ; ਅਪਭ੍ਰੰਸ਼/ਪ੍ਰਾਕ੍ਰਿਤ - ਪਡਇ (ਡਿਗਦਾ ਹੈ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਰੈ
ਪਰੋ
ਪਰਉ/ਪੜਉ, ਡਿਗ ਪਏਗਾ, ਢਹਿ-ਢੇਰੀ ਹੋ ਜਾਏਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਬ੍ਰਜ - ਪੜੈ/ਪੜੇ; ਅਪਭ੍ਰੰਸ਼/ਪ੍ਰਾਕ੍ਰਿਤ - ਪਡਇ (ਡਿਗਦਾ ਹੈ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति - ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਰੋ
ਪਰੋਵਣਾ
ਪਰੋਣਾ ਹੁੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪਰੋਣਾ (ਮਣਕਿਆਂ ਨੂੰ ਪਰੋਣਾ); ਬ੍ਰਜ - ਪਿਰੋਨਾ (ਗੁੰਦਣਾ, ਬੁਣਨਾ, ਮੋਤੀਆਂ ਨੂੰ ਪਰੋਣਾ); ਕਸ਼ਮੀਰੀ - ਪਿਰੁਨ (ਮਣਕਿਆਂ ਨੂੰ ਪਰੋਣਾ); ਸੰਸਕ੍ਰਿਤ - ਪਰਿਵਯਤਿ (परिवयति - ਬੁਣਦਾ ਹੈ)।
More Examples for ਪਰੋਵਣਾ
ਪਲਤੁ
ਪਲਤ, ਪਰਲੋਕ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਲਤ; ਸੰਸਕ੍ਰਿਤ - ਪਰਤ੍ਰ (परत्र - ਹੋਰ ਕਿਤੇ, ਇਸ ਤੋਂ ਬਾਅਦ/ਅੱਗੇ)।
More Examples for ਪਲਤੁ
ਪਲੀ
ਪਲ ਗਈ ਹੈ; ਚਿੱਟੀ ਹੋ ਗਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪਲਿਯਾ/ਪਲਿਆ (ਪਹਿਲੀ ਵਾਰ ਦਿਖਾਈ ਦੇਣ ਵਾਲੇ ਚਿੱਟੇ ਵਾਲ/ਸ਼ੁਰੂ ਵਿਚ ਆਉਣ ਵਾਲੇ ਚਿੱਟੇ ਵਾਲ); ਸਿੰਧੀ - ਪਰਯੋ; ਅਪਭ੍ਰੰਸ਼ - ਪਲਿਯ/ਪਲਿਉ (ਪੱਕੇ ਜਾਂ ਚਿੱਟੇ ਰੰਗ ਦਾ); ਪ੍ਰਾਕ੍ਰਿਤ - ਪਲਿਅ (ਚਿੱਟੇ ਵਾਲ); ਪਾਲੀ - ਪਲਿਤ (ਚਿੱਟੇ ਵਾਲ ਵਾਲਾ); ਸੰਸਕ੍ਰਿਤ - ਪਲਿਤ (पलित - ਚਿੱਟਾ, ਸਲੇਟੀ, ਪੁਰਾਣਾ; ਬੁਢੇਪਾ)।
More Examples for ਪਲੀ
ਪਲੈ
ਪੱਲੇ, ਲੜ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਲਾ; ਪੁਰਾਤਨ ਮਾਰਵਾੜੀ - ਪਲਾ; ਲਹਿੰਦੀ - ਪੱਲੋ/ਪੱਲਾ (ਝੋਲੀ, ਕੱਪੜੇ ਦਾ ਦਾਮਨ, ਲੜ ਆਦਿ); ਸਿੰਧੀ - ਪਲੁ (ਕੱਪੜੇ ਦਾ ਕਿਨਾਰਾ); ਕਸ਼ਮੀਰੀ - ਪਲਵ (ਕੱਪੜਾ); ਸੰਸਕ੍ਰਿਤ - ਪੱਲਵ (पल्लव - ਕੱਪੜੇ ਦਾ ਟੁਕੜਾ)।
More Examples for ਪਲੈ
ਪਵਸਿ
ਪੈ ਰਹੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪਵਸੇ; ਪੁਰਾਤਨ ਅਵਧੀ/ਬ੍ਰਜ - ਪਵਸਿ (ਪਵੇਗਾ); ਅਪਭ੍ਰੰਸ਼ - ਪਵਸਇ/ਪਵਸਿ; ਪ੍ਰਾਕ੍ਰਿਤ - ਪਵਸਇ; ਸੰਸਕ੍ਰਿਤ - ਪਤਿਸ਼੍ਯਤਿ (पतिष्यति - ਡਿੱਗੇਗਾ)।
More Examples for ਪਵਸਿ
ਪਵਹੀ
(ਪਾਰ) ਪਵੇਂਗਾ, (ਪਾਰ) ਹੋਵੇਂਗਾ; (ਮੁਕਤ) ਹੋਵੇਂਗਾ।
ਵਿਆਕਰਣ: ਸੰਜੁਗਤ ਕਿਰਿਆ, ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਵਹੀ
ਪਵਣੁ
ਪਵਣ (ਰੂਪ), ਹਵਾ (ਰੂਪ)।
ਵਿਆਕਰਣ: ਵਿਸ਼ੇਸ਼ਣ (ਵਾਜਾ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪ੍ਰਾਕ੍ਰਿਤ - ਪਵਣ/ਪਯਣ; ਸੰਸਕ੍ਰਿਤ - ਪਵਨ੍ (पवन् - ਹਵਾ)।
More Examples for ਪਵਣੁ
ਪਵੰਦੀਈ
ਪੈ ਰਹੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਵੰਦੀਈ
ਪਵਨੈ
ਪਵਨ ਵਿਚ, ਹਵਾ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪ੍ਰਾਕ੍ਰਿਤ - ਪਵਣ/ਪਯਣ; ਸੰਸਕ੍ਰਿਤ - ਪਵਨ੍ (पवन् - ਹਵਾ)।
More Examples for ਪਵਨੈ
ਪਵਾਹੀ
ਪਹੇ ਦੀ, ਰਸਤੇ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪਵਾਹ; ਮੁਲਤਾਨੀ - ਪਵਹ/ਪਵਾਹਾ (ਪਹਿਆ/ਰਸਤਾ); ਸੰਸਕ੍ਰਿਤ - ਪ੍ਰਪਥ (प्रपथ - ਰਸਤਾ; ਰਿਗਵੇਦ - ਸਫ਼ਰ)।
More Examples for ਪਵਾਹੀ
ਪਵਿਤੁ
ਪਾਵਨ ਪਵਿੱਤਰ, ਪਰਮ ਪਵਿੱਤਰ।
ਵਿਆਕਰਣ: ਵਿਸ਼ੇਸ਼ਣ (ਭੋਜਨ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪ੍ਰਾਕ੍ਰਿਤ - ਪਵਿੱਤ (ਪਵਿੱਤਰ); ਸੰਸਕ੍ਰਿਤ - ਪਵਿਤ੍ਰ (पवित्र - ਸ਼ੁੱਧ, ਪਾਵਨ, ਪਾਕ)।
More Examples for ਪਵਿਤੁ
ਪਵਿਤ੍ਰ
ਪਵਿੱਤਰ, ਨਿਰਮਲ।
ਵਿਆਕਰਣ: ਵਿਸ਼ੇਸ਼ਣ (ਇਸਨਾਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਵਿਤ੍ਰੁ/ਪਵਿਤਰੁ; ਬ੍ਰਜ/ਅਪਭ੍ਰੰਸ਼/ਸੰਸਕ੍ਰਿਤ - ਪਵਿਤ੍ਰ (पवित्र - ਸ਼ੁਧ, ਪਾਵਨ, ਪਾਕ)।
More Examples for ਪਵਿਤ੍ਰ
ਪਵਿਤ੍ਰ
ਪਵਿੱਤਰ, ਨਿਰਮਲ।
ਵਿਆਕਰਣ: ਵਿਸ਼ੇਸ਼ਣ (ਸਰੀਰਾ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਵਿਤ੍ਰੁ/ਪਵਿਤਰੁ; ਬ੍ਰਜ/ਅਪਭ੍ਰੰਸ਼/ਸੰਸਕ੍ਰਿਤ - ਪਵਿਤ੍ਰ (पवित्र - ਸ਼ੁਧ, ਪਾਵਨ, ਪਾਕ)।
ਪਵਿਤ੍ਰ
ਪਵਿੱਤਰ, ਨਿਰਮਲ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਸਿੰਧੀ - ਪਵਿਤ੍ਰੁ/ਪਵਿਤਰੁ; ਬ੍ਰਜ/ਅਪਭ੍ਰੰਸ਼/ਸੰਸਕ੍ਰਿਤ - ਪਵਿਤ੍ਰ (पवित्र - ਸ਼ੁਧ, ਪਾਵਨ, ਪਾਕ)।
ਪਵੈ
ਪੈ ਸਕਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਵਾਪਰਨਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਵੈ
ਪੜਹਿ
ਪੜ੍ਹਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਪਢਹਿ; ਪ੍ਰਾਕ੍ਰਿਤ - ਪਢੰਤਿ; ਪਾਲੀ - ਪਟ੍ਠੰਤਿ; ਸੰਸਕ੍ਰਿਤ - ਪਠੰਤਿ (पठन्ति - ਪੜ੍ਹਦੇ ਹਨ)।
More Examples for ਪੜਹਿ
ਪੜਹੁ
ਪਉ/ਪਓ/ਪਵੋ, ਜਾ ਪਉ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਪੜੀ/ਪਰੀ (ਡਿਗੀ ਹੋਈ, ਵਾਪਰੀ, ਪ੍ਰਾਪਤ ਹੋਈ; ਭੁੰਜੇ ਲੇਟਣਾ); ਅਪਭ੍ਰੰਸ਼ - ਪਡਿਅ; ਪ੍ਰਾਕ੍ਰਿਤ - ਪਡਿਯ/ਪਡਿਅ (ਡਿਗਿਆ ਹੋਇਆ); ਸੰਸਕ੍ਰਿਤ - ਪਤਤਿ (पतति - ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪੜਹੁ
ਪੜਿ
ਪੜ੍ਹ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਪੜਿ; ਅਪਭ੍ਰੰਸ਼ - ਪਢਿ (ਪੜ੍ਹ ਕੇ); ਪ੍ਰਾਕ੍ਰਿਤ - ਪਢਇ; ਪਾਲੀ/ਸੰਸਕ੍ਰਿਤ - ਪਠਤਿ (पठति - ਪੜ੍ਹਦਾ ਹੈ)।
More Examples for ਪੜਿ
ਪੜਿਆ
ਪੜ੍ਹਿਆ, ਪੜ੍ਹਿਆ ਹੋਇਆ, ਪੜ੍ਹਿਆ-ਲਿਖਿਆ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪੜ੍ਹਣ; ਸਿੰਧੀ - ਪੜ੍ਹਣੁ (ਪੜ੍ਹਣਾ); ਅਪਭ੍ਰੰਸ਼ - ਪਢਇ; ਪ੍ਰਾਕ੍ਰਿਤ - ਪਢਅਇ; ਪਾਲੀ - ਪਠਤਿ (ਪੜ੍ਹਦਾ ਹੈ); ਸੰਸਕ੍ਰਿਤ - ਪਠਤਿ (पठति - ਉੱਚੀ ਦੋਹਰਾਅ ਕੇ ਪੜ੍ਹਦਾ ਹੈ, ਪੜ੍ਹਦਾ ਹੈ)।
More Examples for ਪੜਿਆ
ਪੜੀਅਹਿ
ਭਾਵੇਂ ਪੜ੍ਹ ਲਏ ਜਾਣ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਪੜ੍ਹਣ; ਸਿੰਧੀ - ਪੜ੍ਹਣੁ (ਪੜ੍ਹਣਾ); ਅਪਭ੍ਰੰਸ਼ - ਪਢਇ; ਪ੍ਰਾਕ੍ਰਿਤ - ਪਢਅਇ; ਪਾਲੀ - ਪਠਤਿ (ਪੜ੍ਹਦਾ ਹੈ); ਸੰਸਕ੍ਰਿਤ - ਪਠਤਿ (पठति - ਉਚੀ ਦੋਹਰਾਅ ਕੇ ਪੜ੍ਹਦਾ ਹੈ, ਪੜ੍ਹਦਾ ਹੈ)।
More Examples for ਪੜੀਅਹਿ

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਪੜ੍ਹਣ; ਸਿੰਧੀ - ਪੜ੍ਹਣੁ (ਪੜ੍ਹਣਾ); ਅਪਭ੍ਰੰਸ਼ - ਪਢਇ; ਪ੍ਰਾਕ੍ਰਿਤ - ਪਢਅਇ; ਪਾਲੀ - ਪਠਤਿ (ਪੜ੍ਹਦਾ ਹੈ); ਸੰਸਕ੍ਰਿਤ - ਪਠਤਿ (पठति - ਉਚੀ ਦੋਹਰਾਅ ਕੇ ਪੜ੍ਹਦਾ ਹੈ, ਪੜ੍ਹਦਾ ਹੈ)।
ਪੜੀਐ
ਪੜ੍ਹਨੀ ਚਾਹੀਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪੜ੍ਹਣ; ਸਿੰਧੀ - ਪੜ੍ਹਣੁ (ਪੜ੍ਹਣਾ); ਅਪਭ੍ਰੰਸ਼ - ਪਢਇ; ਪ੍ਰਾਕ੍ਰਿਤ - ਪਢਅਇ; ਪਾਲੀ - ਪਠਤਿ (ਪੜ੍ਹਦਾ ਹੈ); ਸੰਸਕ੍ਰਿਤ - ਪਠਤਿ (पठति - ਉਚੀ ਦੋਹਰਾਅ ਕੇ ਪੜ੍ਹਦਾ ਹੈ, ਪੜ੍ਹਦਾ ਹੈ)।
More Examples for ਪੜੀਐ
ਪੜੁ
ਪੜ੍ਹ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪੜ੍ਹਣ; ਸਿੰਧੀ - ਪੜ੍ਹਣੁ (ਪੜ੍ਹਣਾ); ਅਪਭ੍ਰੰਸ਼ - ਪਢਇ; ਪ੍ਰਾਕ੍ਰਿਤ - ਪਢਅਇ; ਪਾਲੀ - ਪਠਤਿ (ਪੜ੍ਹਦਾ ਹੈ); ਸੰਸਕ੍ਰਿਤ - ਪਠਤਿ (पठति - ਉਚੀ ਦੋਹਰਾਅ ਕੇ ਪੜ੍ਹਦਾ ਹੈ, ਪੜ੍ਹਦਾ ਹੈ)।
More Examples for ਪੜੁ
ਪੜੇ
ਪੜ੍ਹਣ (ਦਾ)।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਢੈ/ਪਢੇ/ਪੜੈ/ਪੜੇ; ਅਪਭ੍ਰੰਸ਼ - ਪਢਇ; ਪ੍ਰਾਕ੍ਰਿਤ - ਪਢਅਇ; ਪਾਲੀ - ਪਠਤਿ (ਪੜ੍ਹਦਾ ਹੈ); ਸੰਸਕ੍ਰਿਤ - ਪਠਤਿ (पठति - ਉਚੀ ਦੋਹਰਾਅ ਕੇ ਪੜ੍ਹਦਾ ਹੈ, ਪੜ੍ਹਦਾ ਹੈ)।
More Examples for ਪੜੇ
ਪਾਉ
ਪੈਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ; ਪ੍ਰਾਪਤ ਕਰਦਾ ਹੈ)।
More Examples for ਪਾਉ
ਪਾਇ
ਪੈਂਦਾ; ਪ੍ਰਾਪਤ ਹੁੰਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਾਇ
ਪਾਇਓ
ਪਾਇਆ ਹੈ, ਪਾ ਲਿਆ ਹੈ, ਪ੍ਰਾਪਤ ਕੀਤਾ/ਕਰ ਲਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਇਓ
ਪਾਇਆ
ਪਾਇਆ ਜਾ ਸਕਦਾ, ਪ੍ਰਾਪਤ ਕੀਤਾ ਜਾ ਸਕਦਾ; ਜਾਣਿਆ ਜਾ ਸਕਦਾ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਇਆ
ਪਾਇਆ
ਪਾਇਆ ਹੈ, ਪਾ ਲਿਆ ਹੈ, ਪ੍ਰਾਪਤ ਕੀਤਾ/ਕਰ ਲਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
ਪਾਇਆ
ਪਾਇਆ ਹੈ, ਪਾ ਲਿਆ ਹੈ, ਪ੍ਰਾਪਤ ਕੀਤਾ/ਕਰ ਲਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
ਪਾਈ
ਪਾਈ ਹੈ, ਪਾ ਲਈ ਹੈ, ਪ੍ਰਾਪਤ ਕੀਤੀ ਹੈ, ਪ੍ਰਾਪਤ ਕਰ ਲਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਈ
ਪਾਈ
ਪਾਈ ਹੈ, ਪਾ ਲਈ ਹੈ, ਪ੍ਰਾਪਤ ਕੀਤੀ ਹੈ, ਪ੍ਰਾਪਤ ਕਰ ਲਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
ਪਾਈਂ
ਪਾਉਂਦੀ; ਬੰਨ੍ਹਦੀ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

More Examples for ਪਾਈਂ
ਪਾਈਆ
ਪਾਈਆਂ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਈਆ
ਪਾਈਆ
ਪਾਈ, ਪ੍ਰਾਪਤ ਕੀਤੀ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
ਪਾਈਐ
ਪਾਈਦਾ ਹੈ, ਪਾ ਲਈਦਾ ਹੈ, ਪਾ ਲਿਆ ਜਾਂਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਈਐ
ਪਾਏ
ਪੈਰੀਂ, ਚਰਨੀਂ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਮਰਾਠੀ/ਗੁਜਰਾਤੀ/ਪੁਰਾਤਨ ਅਵਧੀ - ਪਾਯ; ਨੇਪਾਲੀ/ਲਹਿੰਦੀ/ਸਿੰਧੀ - ਪਾਉ; ਕਸ਼ਮੀਰੀ - ਪਾਵ; ਬ੍ਰਜ - ਪਾਵ/ਪਾਂ/ਪਾਇਂ/ਪਾਂਵ/ਪਾਵ/ਪਾਉ; ਅਪਭ੍ਰੰਸ਼ - ਪਾਵ; ਪ੍ਰਾਕ੍ਰਿਤ - ਪਾਯ; ਸੰਸਕ੍ਰਿਤ - ਪਾਦ (पाद - ਪੈਰ)।
More Examples for ਪਾਏ
ਪਾਸਿ
ਪਾਸ, ਕੋਲ।
ਵਿਆਕਰਣ: ਸੰਬੰਧਕ।
ਵਿਉਤਪਤੀ: ਪੁਰਾਤਨ ਪੰਜਾਬੀ/ਮੈਥਿਲੀ/ਬੰਗਾਲੀ - ਪਾਸ (ਨਾਲ, ਨੇੜੇ); ਲਹਿੰਦੀ - ਪਾਸੇ (ਵਲ, ਹਰ ਪਾਸੇ); ਸਿੰਧੀ - ਪਾਸੇ (ਇਕ ਪਾਸੇ); ਸੰਸਕ੍ਰਿਤ - ਪਾਰ੍ਸ਼ਵਤਸ੍ (पार्श्वतस् - ਪਾਸੇ-ਪਰਨੇ)।
More Examples for ਪਾਸਿ
ਪਾਸੁ
ਪਾਸਾ, ਬੰਨਾ; ਆਸਰਾ, ਸਹਾਰਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਮੈਥਿਲੀ/ਬੰਗਾਲੀ - ਪਾਸ (ਨਾਲ, ਨੇੜੇ); ਲਹਿੰਦੀ - ਪਾਸੇ (ਵੱਲ, ਹਰ ਪਾਸੇ); ਸਿੰਧੀ - ਪਾਸੇ (ਇਕ ਪਾਸੇ); ਸੰਸਕ੍ਰਿਤ - ਪਾਰ੍ਸ਼ਵਤਸ੍ (पार्श्वतस् - ਪਾਸੇ)।
More Examples for ਪਾਸੁ
ਪਾਸੈ
ਪਾਸੇ ਦੁਆਰਾ/ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਪਾਸਾ (ਸੰਚਾ, ਠੱਪਾ ਆਦਿ); ਉੜੀਆ - ਪਾਸਾ (ਪਾਸੇ ਦਾ ਖੇਲ, ਚੌਪੜ ਦਾ ਖੇਲ); ਨੇਪਾਲੀ/ਬੰਗਾਲੀ - ਪਾਸਾ; ਪ੍ਰਾਕ੍ਰਿਤ - ਪਾਸਗ; ਪਾਲੀ - ਪਾਸਕ (ਠੱਪਾ, ਸੰਚਾ, ਪਾਸਾ); ਸੰਸਕ੍ਰਿਤ - ਪਾਸ਼ਹ/ਪਾਸ਼ਕ (पाश: - ਠੱਪਾ, ਸੰਚਾ; ਨਰਦਾਂ, ਗੋਟੀਆਂ)।
More Examples for ਪਾਸੈ
ਪਾਹਿ
ਪੈਂਦੇ ਹਨ, ਭਟਕਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਵਾਪਰਨਾ/ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
More Examples for ਪਾਹਿ
ਪਾਕੜਿਆ
ਪਕੜ ਲਿਆ, ਫੜ੍ਹ ਲਿਆ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਕੜਣਾ; ਬ੍ਰਜ - ਪਕੜਨਾ (ਫੜਣਾ/ਜ਼ਬਤ ਕਰਨਾ); ਸੰਸਕ੍ਰਿਤ - ਪੱਕਡ (पक्कड - ਪਕੜ)।
More Examples for ਪਾਕੜਿਆ
ਪਾਕੁ
ਪਾਵਨ ਪਵਿੱਤਰ, ਪਰਮ ਪਵਿੱਤਰ।
ਵਿਆਕਰਣ: ਵਿਸ਼ੇਸ਼ਣ (ਭੋਜਨ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਪਾਕ (ਪਵਿੱਤਰ) + ਪ੍ਰਾਕ੍ਰਿਤ - ਪਵਿੱਤ (ਪਵਿੱਤਰ); ਸੰਸਕ੍ਰਿਤ - ਪਵਿਤ੍ਰ (पवित्र - ਸ਼ੁੱਧ, ਪਾਵਨ, ਪਾਕ)।
More Examples for ਪਾਕੁ
ਪਾਖੰਡਿ
ਪਖੰਡੀ ਨੂੰ, ਦੰਭੀ ਨੂੰ, ਲੋਕ ਵਿਖਾਵਾ ਕਰਨ ਵਾਲੇ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਾਖੰਡ; ਪ੍ਰਾਕ੍ਰਿਤ - ਪਾਸੰਡ; ਸੰਸਕ੍ਰਿਤ - ਪਾਸ਼ੰਡ/ਪਾਸ਼ਣ੍ਡ (पाषंड/पाषण्ड - ਦੰਭ, ਦਿਖਾਵਾ)।
More Examples for ਪਾਖੰਡਿ
ਪਾਂਚ
ਪੰਜਾਂ (ਦਾ)।
ਵਿਆਕਰਣ: ਵਿਸ਼ੇਸ਼ਣ (ਤਤ ਦਾ), ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਵਧੀ/ਮੈਥਲੀ/ਬੰਗਾਲੀ/ਨੇਪਾਲੀ/ਬ੍ਰਜ - ਪਾਂਚ; ਪੁਰਾਤਨ ਪੰਜਾਬੀ - ਪੰਜ; ਲਹਿੰਦੀ - ਪਾਂਜ/ਪੰਜ; ਸਿੰਧੀ - ਪੰਜ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਪੰਚ (पंच - ਪੰਜ)।
More Examples for ਪਾਂਚ
ਪਾਚਉ
ਪੰਜੇ।
ਵਿਆਕਰਣ: ਵਿਸ਼ੇਸ਼ਣ (ਇੰਦ੍ਰੀ ਦਾ), ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਪਾਂਚ/ਪਾਚ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਪੰਚ (पंच - ਪੰਜ)।
More Examples for ਪਾਚਉ
ਪਾਚਉ
ਪੰਜੇ।
ਵਿਆਕਰਣ: ਵਿਸ਼ੇਸ਼ਣ (ਤਤ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਪਾਂਚ/ਪਾਚ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਪੰਚ (पंच - ਪੰਜ)।
ਪਾਛੈ
ਪਿਛੋਂ, ਮਗਰੋਂ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਮਾਰਵਾੜੀ - ਪਾਛਇ; ਅਵਧੀ/ਬੰਗਾਲੀ - ਪਾਛੇ; ਲਹਿੰਦੀ - ਪਿੱਛੇ (ਪਿਛੇ); ਪ੍ਰਾਕ੍ਰਿਤ - ਪਚ੍ਛੋ/ਪਚ੍ਛਾਦੋ; ਪਾਲੀ - ਪਚ੍ਛਤੋ (ਪਿਛੇ ਤੋਂ); ਸੰਸਕ੍ਰਿਤ - ਪਸ਼੍ਚ (पश्च - ਪਿਛਲਾ ਹਿੱਸਾ)।
More Examples for ਪਾਛੈ
ਪਾਣੀ
ਪਾਣੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਸਿੰਧੀ/ਅਪਭ੍ਰੰਸ਼ - ਪਾਣੀ; ਪ੍ਰਾਕ੍ਰਿਤ - ਪਾਣੀਅ; ਸੰਸਕ੍ਰਿਤ - ਪਾਨੀਯ (पानीय - ਪਾਣੀ)।
More Examples for ਪਾਣੀ
ਪਾਤਣੀ
ਪਾਤਣੀ, ਮਲਾਹ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬੰਗਾਲੀ - ਪਾਤਨੀ; ਪੁਰਾਤਨ ਪੰਜਾਬੀ - ਪਤਣੀ/ਪਾਤਣੀ (ਪਾਤਣੀ/ਮਲਾਹ, ਬੇੜੀ ਦੇ ਕੋਲ ਰਹਿਣ ਵਾਲਾ); ਲਹਿੰਦੀ/ਸਿੰਧੀ - ਪਾਤਣੀ (ਪਾਤਣੀ/ਮਲਾਹ); ਪ੍ਰਾਕ੍ਰਿਤ - ਪੱਤਣ; ਸੰਸਕ੍ਰਿਤ - ਪੱਟਨ (पट्टन - ਕਸਬਾ/ਨਗਰ)।
More Examples for ਪਾਤਣੀ
ਪਾਤਾਲ
ਪਤਾਲ (ਦੀ), ਧਰਤੀ ਦੇ ਹੇਠਲੇ ਪਾਸੇ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪਾਲੀ - ਪਾਤਾਲ; ਸੰਸਕ੍ਰਿਤ - ਪਾਤਾਲਮ੍ (पातालम् - ਪਤਾਲ, ਧਰਤੀ ਦੇ ਹੇਠਲੇ ਲੋਕ)।
More Examples for ਪਾਤਾਲ
ਪਾਤਿਸਾਹ
(ਹੇ) ਪਾਤਸ਼ਾਹ! (ਹੇ) ਗੁਰੂ ਅਮਰਦਾਸ ਸਾਹਿਬ ਜੀ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਤਿਸਾਹ/ਪਾਤਸਾਹ; ਬ੍ਰਜ - ਪਾਤਸਾਹ/ਪਾਤਿਸਾਹ/ਪਾਤਸਾ; ਸਿੰਧੀ - ਪਾਤਿਸ਼ਾਹੁ; ਫ਼ਾਰਸੀ - ਪਾਤਸ਼ਾਹ/ਪਾਦਸ਼ਾਹ (پادِشاه - ਰਖਿਆ ਕਰਨ ਵਾਲਾ ਮਾਲਕ, ਸਮਰਾਟ, ਸੰਪ੍ਰਭੂ, ਰਾਜਾ)।
More Examples for ਪਾਤਿਸਾਹ
ਪਾਤਿਸਾਹੁ
ਪਾਤਸ਼ਾਹ, ਬਾਦਸ਼ਾਹ, ਹੁਕਮਰਾਨ।
ਵਿਆਕਰਣ: ਵਿਸ਼ੇਸ਼ਣ (ਪਰਮੇਸਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਤਿਸਾਹ/ਪਾਤਸਾਹ; ਬ੍ਰਜ - ਪਾਤਸਾਹ/ਪਾਤਿਸਾਹ/ਪਾਤਸਾ; ਸਿੰਧੀ - ਪਾਤਿਸ਼ਾਹੁ; ਫ਼ਾਰਸੀ - ਪਾਤਸ਼ਾਹ/ਪਾਦਸ਼ਾਹ (پادِشاه - ਰਖਿਆ ਕਰਨ ਵਾਲਾ ਮਾਲਕ, ਸਮਰਾਟ, ਸੰਪ੍ਰਭੂ, ਰਾਜਾ)।
More Examples for ਪਾਤਿਸਾਹੁ
ਪਾਤੀ
ਪੱਤੀ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਉੜੀਆ/ਬੰਗਾਲੀ/ਮਰਾਠੀ/ਨੇਪਾਲੀ - ਪਾਤ/ਪਾਤੀ; ਰਾਜਸਥਾਨੀ/ਬ੍ਰਜ - ਪਤ੍ਰ/ਪਾਤ੍ਰ; ਸੰਸਕ੍ਰਿਤ - ਪਤ੍ਰਮ੍ (पत्रम् - ਖੰਭ, ਰੁਖ ਦਾ ਪੱਤਾ, ਫੁੱਲ ਦੀ ਪੰਖੁੜੀ, ਕਿਤਾਬ ਦਾ ਪੰਨਾ/ਪੱਤਰਾ)।
More Examples for ਪਾਤੀ
ਪਾਧਾ
ਪਾਧਾ/ਪਾਂਧਾ, ਪੰਡਿਤ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਪਾਧੋ; ਬ੍ਰਜ - ਪਾਧਾ; ਪ੍ਰਾਕ੍ਰਿਤ - ਉਪਾਧਾ; ਸੰਸਕ੍ਰਿਤ - ਉਪਾਧ੍ਯਾਯ (उपाध्याय - ਉਪਦੇਸ਼ਕ, ਵੇਦਾਂ ਦਾ ਅਧਿਆਪਕ)।
More Examples for ਪਾਧਾ
ਪਾਧੇ
(ਹੇ) ਪਾਂਧੇ! (ਹੇ) ਪੰਡਿਤ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਪਾਧੋ; ਬ੍ਰਜ - ਪਾਧਾ; ਪ੍ਰਾਕ੍ਰਿਤ - ਉਪਾਧਾ; ਸੰਸਕ੍ਰਿਤ - ਉਪਾਧ੍ਯਾਯ (उपाध्याय - ਉਪਦੇਸ਼ਕ, ਵੇਦ ਦਾ ਉਪਦੇਸ਼ਕ)।
More Examples for ਪਾਧੇ
ਪਾਨ
ਪਾਨਾਂ ਦੇ ਬੀੜੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਸਿੰਧੀ - ਪਾਨੁ; ਕਸ਼ਮੀਰੀ - ਪਾਨ (ਪਾਨ ਦਾ ਪੱਤਾ); ਸੰਸਕ੍ਰਿਤ - ਪਾਰਣ (पारण - ਢਾਕ-ਪਲਾਸ ਦੀ ਲੱਕੜ ਦਾ ਬਣਿਆ, ਪੱਤਿਆਂ ਦਾ ਬਣਿਆ)।
More Examples for ਪਾਨ
ਪਾਪ
ਪਾਪ (ਤੋਂ), ਮਾੜੇ ਕਰਮ (ਤੋਂ)।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਪਾਪੁ; ਅਪਭ੍ਰੰਸ਼ - ਪਾਪ (ਪਾਪ); ਪਾਲੀ/ਸੰਸਕ੍ਰਿਤ - ਪਾਪ (पाप - ਬਦਮਾਸ਼, ਬੁਰਾ, ਪਾਪ)।
More Examples for ਪਾਪ
ਪਾਪਾ
ਪਾਪਾਂ (ਬਿਨਾਂ); ਪਾਪ ਕਰਮਾਂ (ਬਿਨਾਂ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਪਾਪੁ; ਅਪਭ੍ਰੰਸ਼ - ਪਾਪ (ਪਾਪ); ਪਾਲੀ/ਸੰਸਕ੍ਰਿਤ - ਪਾਪ (पाप - ਬਦਮਾਸ਼, ਬੁਰਾ, ਪਾਪ)।
More Examples for ਪਾਪਾ
ਪਾਪੀ
ਪਾਪੀ।
ਵਿਆਕਰਣ: ਵਿਸ਼ੇਸਣ (ਤਨੁ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ - ਪਾਪੀ; ਬ੍ਰਜ - ਪਾਪਈ; ਪਾਲੀ - ਪਾਪਿਕ; ਸੰਸਕ੍ਰਿਤ - ਪਾਪਿਨ੍ (पापिन् - ਪਾਪ ਕਰਨ ਵਾਲਾ, ਦੁਸ਼ਟ, ਬੁਰਾ)।
More Examples for ਪਾਪੀ
ਪਾਪੁ
ਪਾਪ, ਮਾੜਾ ਕਰਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਪਾਪੁ; ਅਪਭ੍ਰੰਸ਼ - ਪਾਪ (ਪਾਪ); ਪਾਲੀ/ਸੰਸਕ੍ਰਿਤ - ਪਾਪ (पाप - ਬਦਮਾਸ਼, ਬੁਰਾ, ਪਾਪ)।
More Examples for ਪਾਪੁ
ਪਾਰਜਾਤ
ਪਾਰਜਾਤ, ਜਿਸ ਨੂੰ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਮੰਨਿਆ ਜਾਂਦਾ ਹੈ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਾਰਜਾਤ/ਪਾਰਿਜਾਤ; ਸੰਸਕ੍ਰਿਤ - ਪਾਰਿਜਾਤਹ (पारिजात: - ਸਮੁੰਦਰ ਮੰਥਨ ਤੋਂ ਪੈਦਾ ਹੋਇਆ ਇਕ ਰੁਖ, ਜੋ ਬਾਅਦ ਵਿਚ ਇੰਦਰ ਦੇਵਤੇ ਨੇ ਆਪਣੇ ਬਾਗ ਵਿਚ ਲਾ ਲਿਆ)।
More Examples for ਪਾਰਜਾਤ
ਪਾਰਬ੍ਰਹਮ
ਪਾਰਬ੍ਰਹਮ (ਦੀ), ਜਗਤ ਤੋਂ ਪਰੇ ਨਿਰਗੁਣ ਬ੍ਰਹਮ (ਦੀ), ਪਰਮੇਸ਼ਰ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਾਰਬ੍ਰਹਮ/ਪਰਬ੍ਰਹਮ (ਜਗਤ ਤੋਂ ਪਰੇ ਨਿਰਗੁਣ ਬ੍ਰਹਮ); ਸੰਸਕ੍ਰਿਤ - ਪਰਮਬ੍ਰਹ੍ਮਨ੍/ਪਰਬ੍ਰਹ੍ਮਨ੍ (परमब्रह्मन्/परब्रह्मन् - ਪਾਰਬ੍ਰਹਮ/ਪਰਮਾਤਮਾ)।
More Examples for ਪਾਰਬ੍ਰਹਮ
ਪਾਰਬ੍ਰਹਮੁ
ਪਾਰਬ੍ਰਹਮ, ਜਗਤ ਤੋਂ ਪਰੇ ਨਿਰਗੁਣ ਬ੍ਰਹਮ, ਪਰਮੇਸ਼ਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪਾਰਬ੍ਰਹਮ/ਪਰਬ੍ਰਹਮ (ਜਗਤ ਤੋਂ ਪਰੇ ਨਿਰਗੁਣ ਬ੍ਰਹਮ); ਸੰਸਕ੍ਰਿਤ - ਪਰਮਬ੍ਰਹ੍ਮਨ੍/ਪਰਬ੍ਰਹ੍ਮਨ੍ (परमब्रह्मन्/परब्रह्मन् - ਪਾਰਬ੍ਰਹਮ/ਪਰਮਾਤਮਾ)।
More Examples for ਪਾਰਬ੍ਰਹਮੁ
ਪਾਰਾਵਾਰ
ਪਾਰ+ਅਵਾਰ, ਪਾਰ ਅਤੇ ਉਰਾਰ, ਉਰਵਾਰ-ਪਾਰ, ਪਰਲਾ-ਉਰਲਾ ਕੰਢਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਪਾਰਾਵਾਰ (पारावार - ਪਾਰ ਅਤੇ ਉਰਾਰ, ਉਰਲੇ-ਪਰਲੇ ਬੰਨੇ)।
More Examples for ਪਾਰਾਵਾਰ
ਪਾਰਿ
ਪਾਰ (ਪਿਆ ਹੈ), ਪਾਰ (ਪੈ ਗਿਆ ਹੈ), ਪਾਰ (ਲੰਘ ਗਿਆ ਹੈ); ਮੁਕਤ (ਹੋ ਗਿਆ ਹੈ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਕਸ਼ਮੀਰੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪਾਰ (ਦਰਿਆ ਦਾ ਦੂਜਾ ਕਿਨਾਰਾ); ਸੰਸਕ੍ਰਿਤ - ਪਾਰਹ (पार: - ਪਾਰ ਲਿਆਉਣਾ; ਰਿਗਵੇਦ - ਨਦੀ ਜਾਂ ਸਮੁੰਦਰ ਦਾ ਸਾਹਮਣੇ ਵਾਲਾ ਕਿਨਾਰਾ, ਸਭ ਤੋ ਦੂਰ ਦਾ ਸਿਰਾ/ਬੰਨਾ)।
More Examples for ਪਾਰਿ
ਪਾਰੁ
ਪਾਰ, ਪਾਰਲਾ ਬੰਨਾ; ਪਾਰਾਵਾਰ, ਅੰਤ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਕਸ਼ਮੀਰੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪਾਰ (ਦਰਿਆ ਦਾ ਦੂਜਾ ਕਿਨਾਰਾ); ਸੰਸਕ੍ਰਿਤ - ਪਾਰਹ (पार: - ਪਾਰ ਲਿਆਉਣਾ; ਰਿਗਵੇਦ - ਨਦੀ ਜਾਂ ਸਮੁੰਦਰ ਦਾ ਸਾਹਮਣੇ ਵਾਲਾ ਕਿਨਾਰਾ, ਸਭ ਤੋ ਦੂਰ ਦਾ ਸਿਰਾ/ਬੰਨਾ)।
More Examples for ਪਾਰੁ
ਪਾਵਉ
ਪਾਵਉਂ, ਪਾਉਂਦਾ ਹਾਂ, ਪ੍ਰਾਪਤ ਕਰਦਾ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਵਉ
ਪਾਵਹਿ
ਪਾਉਂਦੇ ਹਨ, ਪ੍ਰਾਪਤ ਕਰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਵਹਿ
ਪਾਵਹੁ
ਪਾਵਹੁਗੇ, ਪਾਉਗੇ, ਪ੍ਰਾਪਤ ਕਰੋਗੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ; ਪ੍ਰਾਪਤ ਕਰਦਾ ਹੈ)।
More Examples for ਪਾਵਹੁ
ਪਾਵਹੇ
ਪਾਉਂਦਾ ਹੈ, ਪ੍ਰਾਪਤ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਵਹੇ
ਪਾਵਹੇ
ਪਾਉਂਦੇ ਹਨ, ਪ੍ਰਾਪਤ ਕਰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
ਪਾਵਣਹਾਰਾ
ਪਾਵਣਹਾਰ, ਪਾਉਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਆਪੇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਵਣਹਾਰਾ
ਪਾਵੈ
ਪਾਉਂਦਾ ਹੈ, ਪਾ ਲੈਂਦਾ ਹੈ, ਪ੍ਰਾਪਤ ਕਰ ਲੈਂਦਾ ਹੈ; ਲਭ ਲੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪਾਵੈ
ਪਾਵੈ
ਪਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
ਪਾਵੈ
ਪਾ ਸਕਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
ਪਾਵੈ
ਪਾਉਂਦਾ ਹੈ, ਪਾ ਲੈਂਦਾ ਹੈ, ਪ੍ਰਾਪਤ ਕਰ ਲੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
ਪਾਵੈ
ਪਾ ਸਕਦਾ ਹੈ, ਪ੍ਰਾਪਤ ਕਰ ਸਕਦਾ ਹੈ।

ਪਿਆਰਾ
ਪਿਆਰਾ।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪਿਆਰਾ; ਸਿੰਧੀ - ਪਿਆਰੋ; ਅਪਭ੍ਰੰਸ਼ - ਪਿਯਾਰਯ (ਪਿਆਰਾ); ਪ੍ਰਾਕ੍ਰਿਤ - ਪਿਆਰ (ਪਿਆਰ); ਸੰਸਕ੍ਰਿਤ - ਪ੍ਰਿਯਕਾਰ (प्रियकार - ਦਿਆਲਤਾ ਕਰਨੀ)।
More Examples for ਪਿਆਰਾ
ਪਿਆਰਿਆ
ਪਿਆਰਿਆਂ।
ਵਿਆਕਰਣ: ਵਿਸ਼ੇਸ਼ਣ (ਭਾਈਆਂ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪਿਆਰਾ; ਸਿੰਧੀ - ਪਿਆਰੋ; ਅਪਭ੍ਰੰਸ਼ - ਪਿਯਾਰਯ (ਪਿਆਰਾ); ਪ੍ਰਾਕ੍ਰਿਤ - ਪਿਆਰ (ਪਿਆਰ); ਸੰਸਕ੍ਰਿਤ - ਪ੍ਰਿਯਕਾਰ (प्रियकार - ਦਿਆਲਤਾ ਕਰਨੀ)।
More Examples for ਪਿਆਰਿਆ
ਪਿਆਰਿਆ
ਪਿਆਰਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪਿਆਰਾ; ਸਿੰਧੀ - ਪਿਆਰੋ; ਅਪਭ੍ਰੰਸ਼ - ਪਿਯਾਰਯ (ਪਿਆਰਾ); ਪ੍ਰਾਕ੍ਰਿਤ - ਪਿਆਰ (ਪਿਆਰ); ਸੰਸਕ੍ਰਿਤ - ਪ੍ਰਿਯਕਾਰ (प्रियकार - ਦਿਆਲਤਾ ਕਰਨੀ)।
ਪਿਆਰਿਹੋ
ਹੇ ਪਿਆਰਿਓ! ਹੇ ਪਿਆਰੇ!
ਵਿਆਕਰਣ: ਵਿਸ਼ੇਸ਼ਣ (ਸੰਤ ਦਾ), ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪਿਆਰਾ; ਸਿੰਧੀ - ਪਿਆਰੋ; ਅਪਭ੍ਰੰਸ਼ - ਪਿਯਾਰਯ (ਪਿਆਰਾ); ਪ੍ਰਾਕ੍ਰਿਤ - ਪਿਆਰ (ਪਿਆਰ); ਸੰਸਕ੍ਰਿਤ - ਪ੍ਰਿਯਕਾਰ (प्रियकार - ਦਿਆਲਤਾ ਕਰਨੀ)।
More Examples for ਪਿਆਰਿਹੋ
ਪਿਆਰਿਹੋ
ਹੇ ਪਿਆਰਿਓ! ਹੇ ਪਿਆਰੇ!
ਵਿਆਕਰਣ: ਵਿਸ਼ੇਸ਼ਣ (ਸਿਖ ਦਾ), ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪਿਆਰਾ; ਸਿੰਧੀ - ਪਿਆਰੋ; ਅਪਭ੍ਰੰਸ਼ - ਪਿਯਾਰਯ (ਪਿਆਰਾ); ਪ੍ਰਾਕ੍ਰਿਤ - ਪਿਆਰ (ਪਿਆਰ); ਸੰਸਕ੍ਰਿਤ - ਪ੍ਰਿਯਕਾਰ (प्रियकार - ਦਿਆਲਤਾ ਕਰਨੀ)।
ਪਿਆਰੁ
ਪਿਆਰ, ਪ੍ਰੇਮ, ਸਨੇਹ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ/ਭੋਜਪੁਰੀ/ਲਹਿੰਦੀ/ਪ੍ਰਾਕ੍ਰਿਤ - ਪਿਆਰ (ਪਿਆਰ); ਪ੍ਰਾਕ੍ਰਿਤ - ਪਿਆਰ (ਪਿਆਰ); ਸੰਸਕ੍ਰਿਤ - ਪ੍ਰਿਯਕਾਰ (प्रियकार - ਦਿਆਲਤਾ ਕਰਨੀ)।
More Examples for ਪਿਆਰੁ
ਪਿਆਰੇ
ਪਿਆਰੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪਿਆਰਾ; ਸਿੰਧੀ - ਪਿਆਰੋ; ਅਪਭ੍ਰੰਸ਼ - ਪਿਯਾਰਯ (ਪਿਆਰਾ); ਪ੍ਰਾਕ੍ਰਿਤ - ਪਿਆਰ (ਪਿਆਰ); ਸੰਸਕ੍ਰਿਤ - ਪ੍ਰਿਯਕਾਰ (प्रियकार - ਦਿਆਲਤਾ ਕਰਨੀ)।
More Examples for ਪਿਆਰੇ
ਪਿਆਰੋ
ਪਿਆਰੁ, ਪਿਆਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ/ਭੋਜਪੁਰੀ/ਲਹਿੰਦੀ/ਪ੍ਰਾਕ੍ਰਿਤ - ਪਿਆਰ (ਪਿਆਰ); ਪ੍ਰਾਕ੍ਰਿਤ - ਪਿਆਰ (ਪਿਆਰ); ਸੰਸਕ੍ਰਿਤ - ਪ੍ਰਿਯਕਾਰ (प्रियकार - ਦਿਆਲਤਾ ਕਰਨੀ)।
More Examples for ਪਿਆਰੋ
ਪਿਆਲਾ
ਪਿਆਲਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪਿਆਲਾ; ਬ੍ਰਜ - ਪ੍ਯਾਲਾ/ਪਿਯਾਲਾ; ਫ਼ਾਰਸੀ - ਪਯਾਲਹ (پیالہ - ਕਟੋਰਾ, ਪਾਣੀ ਪੀਣ ਦਾ ਭਾਂਡਾ, ਕਾਸਾ)।
More Examples for ਪਿਆਲਾ
ਪਿਖੈ
ਪੇਖੈ, ਵੇਖੇ/ਦੇਖੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੇਖਣਾ; ਬ੍ਰਜ/ਅਪਭ੍ਰੰਸ਼ - ਪੇਖ; ਪ੍ਰਾਕ੍ਰਿਤ/ਪਾਲੀ - ਪੇਕ੍ਖ; ਸੰਸਕ੍ਰਿਤ - ਪ੍ਰੇਕ੍ਸ਼ਣਮ੍ (प्रेक्षणम् - ਨਿਹਾਰਨਾ, ਵੇਖਣਾ)।
More Examples for ਪਿਖੈ
ਪਿੰਗੁਲਾ
ਪਿੰਗਲਾ, ਪਿੰਗਲਾ ਨਾੜੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ - ਪਿੰਗੁਲਾ; ਬ੍ਰਜ - ਪਿੰਗਲਾ; ਪਾਲੀ - ਪਿਙ੍ਗਲ/ਪਿਙ੍ਗਲਾ; ਸੰਸਕ੍ਰਿਤ - ਪਿਙ੍ਗਲਾ (पिङ्गला - ਸਰੀਰ ਦੇ ਸੱਜੇ ਪਾਸੇ ਇਕ ਵਿਸ਼ੇਸ਼ ਨਾੜੀ; ਰੀੜ੍ਹ ਦੇ ਅਧਾਰ ਚੋਂ ਨਿਕਲਣ ਵਾਲੀਆਂ ਤਿੰਨ ਨਾੜੀਆਂ ਵਿਚੋਂ ਇਕ, ਜੋ ਯੋਗ-ਦਰਸ਼ਨ ਦੇ ਦਰਸਾਏ ਸਰੀਰ ਵਿਗਿਆਨ ਅਨੁਸਾਰ ਸਾਹ ਅਤੇ ਹਵਾ ਦੇ ਮੁੱਖ ਮਾਰਗ ਹਨ)।
More Examples for ਪਿੰਗੁਲਾ
ਪਿਛਲੇ
ਪਿਛਲੇ, ਪੂਰਬਲੇ, ਪਹਿਲਾਂ ਦੇ।
ਵਿਆਕਰਣ: ਵਿਸ਼ੇਸ਼ਣ (ਗੁਨਹ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਪਿਛਲੋ; ਪੁਰਾਤਨ ਪੰਜਾਬੀ/ਲਹਿੰਦੀ/ਭੋਜਪੁਰੀ/ਬ੍ਰਜ - ਪਿਛਲਾ; ਪ੍ਰਾਕ੍ਰਿਤ - ਪਚਿ੍ਛੱਲ; ਸੰਸਕ੍ਰਿਤ - ਪਾਸ਼੍ਚਾਤ੍ਯ (पाश्चात्य - ਪਿਛਲਾ, ਪਹਿਲਾਂ ਦਾ)।
More Examples for ਪਿਛਲੇ
ਪਿਛੋ
ਪਿਛੋਂ, ਮਗਰੋਂ, ਬਾਅਦ ਵਿਚ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਪਿਛਾ (ਪਿਛਲਾ ਹਿੱਸਾ, ਪਿਛੇ); ਸਿੰਧੀ - ਪਿਛੋ (ਪਿਛੇ); ਅਪਭ੍ਰੰਸ਼/ਪ੍ਰਾਕ੍ਰਿਤ - ਪਚ੍ਛ; ਸੰਸਕ੍ਰਿਤ - ਪਸ਼੍ਚ (पश्च - ਪਿਛਲਾ ਹਿੱਸਾ)।
More Examples for ਪਿਛੋ
ਪਿੰਡਿ
ਪਿੰਡ/ਪਿੰਡੇ ਵਿਚ, ਸਰੀਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪਿੰਡਾ (ਤਨ, ਸਰੀਰ); ਲਹਿੰਦੀ - ਪਿੰਡ (ਗਰਾਂ, ਥੇਹ-ਟਿੱਬਾ; ਪਿੰਡ ਭਰਾਉਣੇ); ਬ੍ਰਜ - ਪਿੰਡ; ਸੰਸਕ੍ਰਿਤ - ਪਿੰਡ (पिण्ड - ਗੋਲਾ, ਮਿੱਟੀ ਦਾ ਗੋਲਾ; ਸਰੀਰ)।
More Examples for ਪਿੰਡਿ
ਪਿੰਡੁ
ਪਿੰਡ, ਪਿੰਨਾ/ਪਿੰਨੀ, ਉਬਲੇ ਹੋਏ ਚੌਲ ਆਦਿਕ ਦਾ ਗੋਲਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪਿੰਡਾ (ਤਨ, ਸਰੀਰ); ਲਹਿੰਦੀ - ਪਿੰਡ (ਗਰਾਂ, ਥੇਹ-ਟਿੱਬਾ; ਪਿੰਡ ਭਰਾਉਣੇ); ਬ੍ਰਜ - ਪਿੰਡ; ਸੰਸਕ੍ਰਿਤ - ਪਿੰਡ (पिण्ड - ਗੋਲਾ, ਮਿੱਟੀ ਦਾ ਗੋਲਾ; ਸਰੀਰ)।
More Examples for ਪਿੰਡੁ
ਪਿੰਡੇ
ਪਿੰਡ ਵਿਚ, ਸਰੀਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪਿੰਡਾ (ਤਨ, ਸਰੀਰ); ਲਹਿੰਦੀ - ਪਿੰਡ (ਗਰਾਂ, ਥੇਹ-ਟਿੱਬਾ; ਪਿੰਡ ਭਰਾਉਣੇ); ਬ੍ਰਜ - ਪਿੰਡ; ਸੰਸਕ੍ਰਿਤ - ਪਿੰਡ (पिण्ड - ਗੋਲਾ, ਮਿੱਟੀ ਦਾ ਗੋਲਾ; ਸਰੀਰ)।
More Examples for ਪਿੰਡੇ
ਪਿਤਾ
ਪਿਤਾ ਦਾ, ਪਿਓ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਬ੍ਰਜ/ਪਾਲੀ - ਪਿਤਾ (ਪਿਤਾ); ਸੰਸਕ੍ਰਿਤ - ਪਿਤ੍ਰਿ (पितृ - ਪਿਤਾ; ਰਿਗਵੇਦ - ਪਿਤਾ ਅਤੇ ਮਾਤਾ)।
More Examples for ਪਿਤਾ
ਪਿਰ
ਪਤੀ (ਨਾਲ); ਪ੍ਰਭੂ-ਪਤੀ (ਨਾਲ), ਪ੍ਰਭੂ (ਨਾਲ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਿਰੀ (ਪਿਆਰਾ); ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਜਾਂਦਾ; ਪ੍ਰੇਮੀ, ਪਤੀ)।
More Examples for ਪਿਰ
ਪਿਰਹੁ
ਪਤੀ ਤੋਂ; ਪ੍ਰਭੂ-ਪਤੀ ਤੋਂ, ਪ੍ਰਭੂ ਤੋਂ।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਿਰੀ (ਪਿਆਰਾ); ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਜਾਂਦਾ; ਪ੍ਰੇਮੀ, ਪਤੀ)।
More Examples for ਪਿਰਹੁ
ਪਿਰੰਮ
ਪਿਆਰੇ (ਦੇ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਿਰੀ (ਪਿਆਰਾ); ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਜਾਂਦਾ; ਪ੍ਰੇਮੀ, ਪਤੀ)।
More Examples for ਪਿਰੰਮ
ਪਿਰਮੁ
ਪ੍ਰੇਮ, ਪਿਆਰ, ਸਨੇਹ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਪਾਲੀ - ਪ੍ਰੇਮ; ਸਿੰਧੀ - ਪ੍ਰੇਮੁ; ਸੰਸਕ੍ਰਿਤ - ਪ੍ਰੇਮਨ (प्रेमन - ਪਿਆਰ)।
More Examples for ਪਿਰਮੁ
ਪਿਰਾਗੁ
ਪਿਰਾਗ, ਪ੍ਰਯਾਗ, ਹਿੰਦੂਆਂ ਦਾ ਮਹੱਤਵਪੂਰਨ ਤੀਰਥ ਸਥਾਨ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਪਿਰਾਗ; ਅਵਧੀ/ਬ੍ਰਜ - ਪਰਾਗ; ਪਾਲੀ - ਪ੍ਰਯਾਗ; ਸੰਸਕ੍ਰਿਤ - ਪ੍ਰਯਾਗਹ (प्रयाग: - ਇਲਾਹਾਬਾਦ/ਪ੍ਰਯਾਗਰਾਜ ਵਿਚ ਸਥਿਤ ਇਕ ਪ੍ਰਸਿੱਧ ਤੀਰਥ ਸਥਾਨ ਜਿਥੇ ਗੰਗਾ ਅਤੇ ਯਮੁਨਾ ਦਾ ਮਿਲਾਪ ਹੁੰਦਾ ਹੈ)।
More Examples for ਪਿਰਾਗੁ
ਪਿਰਿ
ਪਿਰ ਦੁਆਰਾ, ਪਤੀ ਦੁਆਰਾ; ਪ੍ਰਭੂ-ਪਤੀ ਦੁਆਰਾ, ਪ੍ਰਭੂ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਿਰੀ (ਪਿਆਰਾ); ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਗਿਆ; ਪ੍ਰੇਮੀ, ਪਤੀ)।
More Examples for ਪਿਰਿ
ਪਿਰੀ
ਪਿਆਰੇ ਨੂੰ, ਪ੍ਰੀਤਮ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਿਰੀ (ਪਿਆਰਾ); ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਜਾਂਦਾ; ਪ੍ਰੇਮੀ, ਪਤੀ)।
More Examples for ਪਿਰੀ
ਪਿਰੀਆ
ਪਿਰ/ਪਿਰੀ (ਦੀ), ਪਿਆਰੇ (ਦੀ), ਪ੍ਰੀਤਮ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਿਰੀ (ਪਿਆਰਾ); ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਜਾਂਦਾ; ਪ੍ਰੇਮੀ, ਪਤੀ)।
More Examples for ਪਿਰੀਆ
ਪਿਰੁ
ਪਤੀ; ਪ੍ਰਭੂ-ਪਤੀ, ਪ੍ਰਭੂ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਿਰੀ (ਪਿਆਰਾ); ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਜਾਂਦਾ; ਪ੍ਰੇਮੀ, ਪਤੀ)।
More Examples for ਪਿਰੁ
ਪਿਰੁ
ਪਤੀ ਨੂੰ; ਪ੍ਰਭੂ-ਪਤੀ ਨੂੰ, ਪ੍ਰਭੂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪਿਰੀ (ਪਿਆਰਾ); ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਜਾਂਦਾ; ਪ੍ਰੇਮੀ, ਪਤੀ)।
ਪੀਉ
ਪੀ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੀਣਾ; ਲਹਿੰਦੀ - ਪੀਵਣ; ਸਿੰਧੀ - ਪਿਣੁ (ਪੀਣਾ); ਪ੍ਰਾਕ੍ਰਿਤ - ਪਿਬਇ/ਪਿਵਇ; ਪਾਲੀ - ਪਿਬਤਿ; ਸੰਸਕ੍ਰਿਤ - ਪਿਵਤਿ (पिवति - ਪੀਂਦਾ ਹੈ)।
More Examples for ਪੀਉ
ਪੀਆ
ਪੀਤਾ ਹੈ; ਆਤਮਸਾਤ ਕੀਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੀਣਾ; ਲਹਿੰਦੀ - ਪੀਵਣ; ਸਿੰਧੀ - ਪਿਣੁ (ਪੀਣਾ); ਪ੍ਰਾਕ੍ਰਿਤ - ਪਿਬਇ/ਪਿਵਇ; ਪਾਲੀ - ਪਿਬਤਿ; ਸੰਸਕ੍ਰਿਤ - ਪਿਵਤਿ (पिवति - ਪੀਂਦਾ ਹੈ)।
More Examples for ਪੀਆ
ਪੀਐ
ਪੀਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੀਣਾ; ਲਹਿੰਦੀ - ਪੀਵਣ; ਸਿੰਧੀ - ਪਿਣੁ (ਪੀਣਾ); ਪ੍ਰਾਕ੍ਰਿਤ - ਪਿਬਇ/ਪਿਵਇ; ਪਾਲੀ - ਪਿਬਤਿ; ਸੰਸਕ੍ਰਿਤ - ਪਿਵਤਿ (पिवति - ਪੀਂਦਾ ਹੈ)।
More Examples for ਪੀਐ
ਪੀਣਾ
ਪੀਣਾ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪੀਣਾ; ਅਪਭ੍ਰੰਸ਼ - ਪਿਅਣਾ; ਪ੍ਰਾਕ੍ਰਿਤ - ਪਿਅਣ; ਸੰਸਕ੍ਰਿਤ - ਪੀ/ਪਾਨ (पी/पान - ਪੀਣਾ)।
More Examples for ਪੀਣਾ
ਪੀਪਾ
ਪੀਪਾ, ਇਕ ਭਗਤ ਦਾ ਨਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ - ਪੀਪਾ (ਗਾਗਰੌਣ ਦਾ ਇਕ ਸਰਦਾਰ ਜੋ ਬਾਅਦ ਵਿਚ ਇਕ ਭਗਤ ਅਖਵਾਇਆ)।
More Examples for ਪੀਪਾ
ਪੀਰਹੁ
ਪੀਰ; ਗੁਰੂ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ - ਪੀਰ; ਬ੍ਰਜ - ਪੀਰ/ਪੀਰਾ; ਸਿੰਧੀ - ਪੀਰੁ; ਫ਼ਾਰਸੀ - ਪੀਰ (پیر - ਵੱਡਾ, ਬਜੁਰਗ ਆਦਮੀ, ਮੁਸਲਿਮ ਅਧਿਆਤਮਿਕ ਮਾਰਗ-ਦਰਸ਼ਕ, ਮੁਸਲਿਮ ਸੰਤ)।
More Examples for ਪੀਰਹੁ
ਪੀਵਹਿ
ਪੀਵੇਂਗਾ, ਪੀ ਲਵੇਂਗਾ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪੀਵਣ; ਸਿੰਧੀ - ਪਿਅਣੁ (ਪੀਣਾ); ਪ੍ਰਾਕ੍ਰਿਤ - ਪਿਬਅਇ; ਪਾਲੀ - ਪਿਬਤਿ; ਸੰਸਕ੍ਰਿਤ - ਪਿਬਤਿ/ਪਿਵਤਿ (पिबति/पिवति - ਪੀਂਦਾ ਹੈ)।
More Examples for ਪੀਵਹਿ
ਪੀਵਹੁ
ਪੀਵੋ/ਪੀਓ; ਆਤਮਸਾਤ ਕਰੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਪੀਵਣ; ਸਿੰਧੀ - ਪਿਅਣੁ (ਪੀਣਾ); ਪ੍ਰਾਕ੍ਰਿਤ - ਪਿਬਅਇ; ਪਾਲੀ - ਪਿਬਤਿ; ਸੰਸਕ੍ਰਿਤ - ਪਿਬਤਿ/ਪਿਵਤਿ (पिबति/पिवति - ਪੀਂਦਾ ਹੈ)।
More Examples for ਪੀਵਹੁ
ਪੀਵਣਹਾਰੁ
ਪੀਵਣਹਾਰ, ਪੀਣ ਵਾਲਾ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪੀਵਣ; ਸਿੰਧੀ - ਪਿਅਣੁ (ਪੀਣਾ); ਪ੍ਰਾਕ੍ਰਿਤ - ਪਿਬਅਇ; ਪਾਲੀ - ਪਿਬਤਿ; ਸੰਸਕ੍ਰਿਤ - ਪਿਬਤਿ/ਪਿਵਤਿ (पिबति/पिवति - ਪੀਂਦਾ ਹੈ)।
More Examples for ਪੀਵਣਹਾਰੁ
ਪੀਵਨਹਾਰ
ਪੀਣ ਵਾਲਾ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਪੀਵਣ; ਸਿੰਧੀ - ਪਿਅਣੁ (ਪੀਣਾ); ਪ੍ਰਾਕ੍ਰਿਤ - ਪਿਬਅਇ; ਪਾਲੀ - ਪਿਬਤਿ; ਸੰਸਕ੍ਰਿਤ - ਪਿਬਤਿ/ਪਿਵਤਿ (पिबति/पिवति - ਪੀਂਦਾ ਹੈ)।
More Examples for ਪੀਵਨਹਾਰ
ਪੁਕਾਰਹਿ
ਪੁਕਾਰਦਾ ਹੈਂ, ਕੂਕਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੁਕਾਰਨਾ; ਨੇਪਾਲੀ/ਸਿੰਧੀ - ਪੁਕਾਰਣੁ (ਚੀਕਣਾ/ਪੁਕਾਰਨਾ, ਅਵਾਜ ਮਾਰਨਾ); ਪ੍ਰਾਕ੍ਰਿਤ - ਪੋੱਕਾਰੇਇ/ਪੁੱਕਾਰੇਇ (ਚੀਕਦਾ/ਪੁਕਾਰਦਾ ਹੈ); ਸੰਸਕ੍ਰਿਤ - ਪੂਤ੍ਕਰੋਤਿ (पूत्करोति - ਉਚੀ-ਉਚੀ ਸਾਹ ਲੈਣ ਦੀ ਅਵਾਜ ਕਰਦਾ ਹੈ)।
More Examples for ਪੁਕਾਰਹਿ
ਪੁਕਾਰਿ
ਪੁਕਾਰ (ਕੇ), ਕੂਕ (ਕੇ)।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਪੁਕਾਰਨਾ; ਨੇਪਾਲੀ/ਸਿੰਧੀ - ਪੁਕਾਰਣੁ (ਚੀਕਣਾ/ਪੁਕਾਰਨਾ, ਅਵਾਜ ਮਾਰਨਾ); ਪ੍ਰਾਕ੍ਰਿਤ - ਪੋੱਕਾਰੇਇ/ਪੁੱਕਾਰੇਇ (ਚੀਕਦਾ/ਪੁਕਾਰਦਾ ਹੈ); ਸੰਸਕ੍ਰਿਤ - ਪੂਤ੍ਕਰੋਤਿ (पूत्करोति - ਉਚੀ-ਉਚੀ ਸਾਹ ਲੈਣ ਦੀ ਅਵਾਜ ਕਰਦਾ ਹੈ)।
More Examples for ਪੁਕਾਰਿ
ਪੁਛਿ
ਪੁੱਛ ਕੇ; ਸਲਾਹ ਕਰਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ )।
ਵਿਉਤਪਤੀ: ਅਪਭ੍ਰੰਸ਼ - ਪੁੱਛਿ (ਪੁੱਛ ਕੇ); ਪ੍ਰਾਕ੍ਰਿਤ - ਪੁੱਛਹਇ; ਸੰਸਕ੍ਰਿਤ - ਪ੍ਰਿਚ੍ਛਤਿ (पृच्छति - ਪੁਛਦਾ ਹੈ)।
More Examples for ਪੁਛਿ
ਪੁਛੈ
ਪੁੱਛਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੁਛਣਾ; ਲਹਿੰਦੀ - ਪੁਛਣ; ਸਿੰਧੀ - ਪੁਛਣੁ (ਪੁਛਣਾ); ਅਪਭ੍ਰੰਸ਼ - ਪੂਛਅਇ; ਪ੍ਰਾਕ੍ਰਿਤ - ਪੁਚ੍ਛਇ; ਪਾਲੀ - ਪੁਚ੍ਛਤਿ; ਸੰਸਕ੍ਰਿਤ - ਪ੍ਰਿਚ੍ਛਤਿ (पृच्छति - ਪੁਛਦਾ ਹੈ)।
More Examples for ਪੁਛੈ
ਪੁਜਨਿ
ਪੁੱਜਦੀਆਂ, ਪਹੁੰਚਦੀਆਂ, ਅੱਪੜਦੀਆਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਪੂਜਨਾ (ਭਰਿਆ ਜਾਣਾ, ਪੂਰਾ ਹੋਣਾ); ਪੁਰਾਤਨ ਅਵਧੀ - ਪੂਜਅਇ (ਪੂਰਨ ਹੁੰਦਾ ਹੈ, ਸੰਤੁਸ਼ਟ ਹੁੰਦਾ ਹੈ, ਪਹੁੰਚਦਾ ਹੈ); ਪ੍ਰਾਕ੍ਰਿਤ - ਪੁੱਜਅਇ; ਸੰਸਕ੍ਰਿਤ - ਪੂਰਯਤੇ (पूर्यते - ਭਰ ਜਾਂਦਾ ਹੈ)।
More Examples for ਪੁਜਨਿ
ਪੁੰਡਰ
ਸਫੇਦ, ਚਿੱਟੇ।
ਵਿਆਕਰਣ: ਵਿਸ਼ੇਸ਼ਣ (ਕੇਸ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੁੰਡਰ (ਚਿੱਟਾ); ਅਪਭ੍ਰੰਸ਼ - ਪੁੰਡੁਰ (ਪੀਲਾ; ਚਿੱਟਾ); ਪ੍ਰਾਕ੍ਰਿਤ - ਪੰਡ (ਚਿੱਟਾ); ਸੰਸਕ੍ਰਿਤ - ਪੁੰਡ੍ਰ (पुंड्र - ਚਿੱਟਾ ਕੰਵਲ ਦਾ ਫੁੱਲ; ਪੀਲੇ, ਲਾਲ ਰੰਗ ਦੇ ਗੰਨੇ ਦੀ ਇਕ ਕਿਸਮ)।
More Examples for ਪੁੰਡਰ
ਪੁਤ
ਪੁੱਤਾਂ/ਪੁੱਤਰਾਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਗੁਜਰਾਤੀ - ਪੁਤਰ; ਲਹਿੰਦੀ - ਪੁੱਤਰ; ਸੰਸਕ੍ਰਿਤ - ਪੁਤ੍ਰਹ (पुत्र: - ਪੁੱਤਰ)।
More Examples for ਪੁਤ
ਪੁੰਨ
ਪੁੰਨ; ਚੰਗੇ/ਭਲੇ ਕਰਮ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਪੁੰਨ; ਸਿੰਧੀ - ਪੁਨੁ; ਅਪਭ੍ਰੰਸ਼ - ਪੁੰਨੁ; ਪ੍ਰਾਕ੍ਰਿਤ - ਪੁੰਣ; ਪਾਲੀ - ਪੁੱਨ; ਸੰਸਕ੍ਰਿਤ - ਪੁਣਯ (पुण्य - ਪਵਿੱਤਰ, ਚੰਗਾ, ਮਨੋਹਰ, ਲਾਭਦਾਇਕ)।
More Examples for ਪੁੰਨ
ਪੁਨਰਪਿ
ਪੁਨਹ+ਅਪਿ, ਪੁਨਹ/ਪੁਨਾ ਵੀ, ਫਿਰ ਵੀ, ਮੁੜਕੇ, ਦੁਬਾਰਾ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਰਾਜਸਥਾਨੀ/ਬ੍ਰਜ - ਪੁਨਰਪਿ (ਫਿਰ ਵੀ, ਤਾਂ ਵੀ; ਬਾਰ-ਬਾਰ, ਮੁੜ-ਮੁੜ); ਸੰਸਕ੍ਰਿਤ - ਪੁਨਰਪਿ (पुनरपि - ਵੀ, ਮੁੜ/ਮੁੜਕੇ, ਵੀ; ਅਤੇ, ਦੂਜੇ ਪਾਸੇ)।
More Examples for ਪੁਨਰਪਿ
ਪੁਨੀ
ਪੂਰੀ ਹੋ ਗਈ; ਪੁੱਗ ਗਈ, ਮੁੱਕ ਗਈ, ਖਤਮ ਹੋ ਗਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੁੰਨਣਾ (ਪੂਰਾ ਹੋਣਾ); ਸਿੰਧੀ - ਪੁਨੋ; ਪਾਲੀ - ਪੁੰਣ (ਪੂਰਾ); ਸੰਸਕ੍ਰਿਤ - ਪੂਰ੍ਣ (पूर्ण - ਭਰਨ ਦਾ ਕੰਮ; ਪੂਰਾ, ਸੰਪੂਰਨ, ਪੂਰਾ/ਨਿਪੁੰਨ)।
More Examples for ਪੁਨੀ
ਪੁਨੀਤ
ਪਵਿੱਤਰ ਕਰਨ ਵਾਲਾ, ਨਿਰਮਲ ਕਰਨ ਵਾਲਾ।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ/ਸੰਸਕ੍ਰਿਤ - ਪੁਨੀਤ (पुनीत - ਸ਼ੁਧ, ਮਹਾਨ; ਸੁੰਦਰ)।
More Examples for ਪੁਨੀਤ
ਪੁੰਨੇ
ਪੂਰੇ ਹੋ ਗਏ; ਪੁੱਗ ਗਏ, ਮੁੱਕ ਗਏ, ਖਤਮ ਹੋ ਗਏ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੁੰਨਣਾ (ਪੂਰਾ ਹੋਣਾ); ਸਿੰਧੀ - ਪੁਨੋ; ਪਾਲੀ - ਪੁੰਣ (ਪੂਰਾ); ਸੰਸਕ੍ਰਿਤ - ਪੂਰ੍ਣ (पूर्ण - ਭਰਨ ਦਾ ਕੰਮ; ਪੂਰਾ, ਸੰਪੂਰਨ, ਪੂਰਾ/ਨਿਪੁੰਨ)।
More Examples for ਪੁੰਨੇ
ਪੁਰਸਲਾਤ
ਪੁਲ-ਸਿਰਾਤ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੁਲਸਰਾਤ; ਫ਼ਾਰਸੀ - ਪੁਲ-ਸਿਰਾਤ (پل صراط - ਸਿਰਾਤ ਨਾਮੀ ਇਕ ਪੁਲ, ਜਿਸ ਰਾਹੀਂ ਪੱਕੇ ਮੁਸਲਮਾਨ ਦੋਜਖ/ਨਰਕ ਉੱਤੋਂ ਲੰਘ ਕੇ ਜੰਨਤ/ਸੁਰਗ ਜਾ ਸਕਦੇ ਹਨ)।
More Examples for ਪੁਰਸਲਾਤ
ਪੁਰਖ
ਪੁਰਖ (ਦੀ); ਵਿਆਪਕ (ਦੀ), ਸਮਾਏ ਹੋਏ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਪੁਰਖੁ; ਪ੍ਰਾਕ੍ਰਿਤ - ਪੁਰੁਸ; ਸੰਸਕ੍ਰਿਤ - ਪੁਰੁਸ਼ਹ (पुरुष: - ਨਗਰੀ/ਸਰੀਰ ਵਿਚ ਲੇਟਿਆ ਹੋਇਆ, ਪੁਰਸ਼/ਪੁਰਖ)।
More Examples for ਪੁਰਖ
ਪੁਰਖਾ
ਸਿਧ ਪੁਰਖਾਂ (ਦੀਆਂ), ਪੁੱਗੇ ਹੋਏ ਅਥਵਾ ਆਪਣੀ ਸਿਧੀ ਵਿਚ ਸਫਲਤਾ ਪਾ ਚੁੱਕੇ ਜੋਗੀਆਂ/ਵਿਅਕਤੀਆਂ (ਦੀਆਂ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਪੁਰਖੁ; ਪ੍ਰਾਕ੍ਰਿਤ - ਪੁਰੁਸ; ਸੰਸਕ੍ਰਿਤ - ਪੁਰੁਸ਼ਹ (पुरुष: - ਪੁਰਸ਼/ਪੁਰਖ; ਪੁਰੀ/ਸਰੀਰ ਵਿਚ ਲੇਟਿਆ ਹੋਇਆ)।
More Examples for ਪੁਰਖਾ
ਪੁਰਖੁ
ਪੁਰਖ; ਵਿਆਪਕ, ਸਮਾਇਆ ਹੋਇਆ।
ਵਿਆਕਰਣ: ਵਿਸ਼ੇਸ਼ਣ (ਸਤਿਗੁਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਪੁਰਖੁ; ਪ੍ਰਾਕ੍ਰਿਤ - ਪੁਰੁਸ; ਸੰਸਕ੍ਰਿਤ - ਪੁਰੁਸ਼ਹ (पुरुष: - ਪੁਰਸ਼/ਪੁਰਖ; ਪੁਰੀ/ਸਰੀਰ ਵਿਚ ਲੇਟਿਆ ਹੋਇਆ)।
More Examples for ਪੁਰਖੁ
ਪੁਰਖੁ
ਪੁਰਖ; ਵਿਆਪਕ, ਸਮਾਇਆ ਹੋਇਆ।
ਵਿਆਕਰਣ: ਵਿਸ਼ੇਸ਼ਣ (ਓਅੰਕਾਰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਪੁਰਖੁ; ਪ੍ਰਾਕ੍ਰਿਤ - ਪੁਰੁਸ; ਸੰਸਕ੍ਰਿਤ - ਪੁਰੁਸ਼ਹ (पुरुष: - ਪੁਰਸ਼/ਪੁਰਖ; ਪੁਰੀ/ਸਰੀਰ ਵਿਚ ਲੇਟਿਆ ਹੋਇਆ)।
ਪੁਰਖੁ
ਪੁਰਖ; ਵਿਆਪਕ, ਸਮਾਇਆ ਹੋਇਆ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਪੁਰਖੁ; ਪ੍ਰਾਕ੍ਰਿਤ - ਪੁਰੁਸ; ਸੰਸਕ੍ਰਿਤ - ਪੁਰੁਸ਼ਹ (पुरुष: - ਪੁਰਸ਼/ਪੁਰਖ; ਪੁਰੀ/ਸਰੀਰ ਵਿਚ ਲੇਟਿਆ ਹੋਇਆ)।
ਪੁਰਖੁ
ਪੁਰਖ; ਵਿਆਪਕ, ਸਮਾਇਆ ਹੋਇਆ।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਪੁਰਖੁ; ਪ੍ਰਾਕ੍ਰਿਤ - ਪੁਰੁਸ; ਸੰਸਕ੍ਰਿਤ - ਪੁਰੁਸ਼ਹ (पुरुष: - ਪੁਰਸ਼/ਪੁਰਖ; ਪੁਰੀ/ਸਰੀਰ ਵਿਚ ਲੇਟਿਆ ਹੋਇਆ)।
ਪੁਰਾਣ
ਪੁਰਾਣਾਂਂ ਦੀ, ਸਨਾਤਨ ਮਤ ਦੇ ਪੌਰਾਣਿਕ ਗ੍ਰੰਥਾਂ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਭੋਜਪੁਰੀ/ਰਾਜਸਥਾਨੀ - ਪੁਰਾਣ; ਸਿੰਧੀ - ਪੁਰਾਣੁ; ਬ੍ਰਜ - ਪੁਰਾਣ/ਪੁਰਾਨ; ਸੰਸਕ੍ਰਿਤ - ਪੁਰਾਣਮ੍ (पुराणम् - ਪ੍ਰਾਚੀਨ ਜਾਂ ਪੁਰਾਤਨ ਸਮੇਂ ਨਾਲ ਸੰਬੰਧਤ; ਅਤੀਤ ਦੀ ਕੋਈ ਕਹਾਣੀ ਜਾਂ ਘਟਨਾ, ਪੁਰਾਤਨ ਰਵਾਇਤੀ ਇਤਿਹਾਸ, ਅਠਾਰਾਂ ਪੁਰਾਤਨ ਰਚਨਾਵਾਂ ਦਾ ਨਾਮ ਜੋ ਮੁੱਖ ਤੌਰ 'ਤੇ ਬ੍ਰਹਿਮੰਡ ਅਤੇ ਬ੍ਰਹਮ ਬੰਸਾਵਲੀ ਨਾਲ ਸੰਬੰਧਤ ਹਨ)।
More Examples for ਪੁਰਾਣ
ਪੁਰਾਨ
ਪੁਰਾਣਾਂ (ਦੇ), ਸਨਾਤਨ ਮਤ ਦੇ ਪੌਰਾਣਿਕ (ਮਿਥਿਹਾਸਕ) ਗ੍ਰੰਥਾਂ (ਦੇ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਭੋਜਪੁਰੀ/ਰਾਜਸਥਾਨੀ - ਪੁਰਾਣ; ਸਿੰਧੀ - ਪੁਰਾਣੁ; ਬ੍ਰਜ - ਪੁਰਾਣ/ਪੁਰਾਨ; ਸੰਸਕ੍ਰਿਤ - ਪੁਰਾਣਮ੍ (पुराणम् - ਪ੍ਰਾਚੀਨ ਜਾਂ ਪੁਰਾਤਨ ਸਮੇਂ ਨਾਲ ਸੰਬੰਧਤ; ਅਤੀਤ ਦੀ ਕੋਈ ਕਹਾਣੀ ਜਾਂ ਘਟਨਾ, ਪੁਰਾਤਨ ਰਵਾਇਤੀ ਇਤਿਹਾਸ, ਅਠਾਰਾਂ ਪੁਰਾਤਨ ਰਚਨਾਵਾਂ ਦਾ ਨਾਮ ਜੋ ਮੁੱਖ ਤੌਰ 'ਤੇ ਬ੍ਰਹਿਮੰਡ ਅਤੇ ਬ੍ਰਹਮ ਬੰਸਾਵਲੀ ਨਾਲ ਸੰਬੰਧਤ ਹਨ)।
More Examples for ਪੁਰਾਨ
ਪੁੜ
ਪੁੜ, ਪਾਟ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਾਤਨ ਪੰਜਾਬੀ/ਲਹਿੰਦੀ - ਪੁੜ (ਚੱਕੀ ਜਾਂ ਖਰਾਸ ਦਾ ਪੱਥਰ); ਸਿੰਧੀ - ਪੁੜੁ (ਢੱਕਣ); ਅਪਭ੍ਰੰਸ਼/ਪ੍ਰਾਕ੍ਰਿਤ - ਪੁਡ (ਬਟੂਆ); ਸੰਸਕ੍ਰਿਤ - ਪੁਟ (पुट - ਖੋਖਲੀ ਥਾਂ, ਛੋਟਾ ਗੁਦਾਮ, ਤਹਿ)।
More Examples for ਪੁੜ
ਪੂਛਉ
ਪੂਛਉਂ, ਪੁਛਦੀ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪੂਛਨਾ; ਪੁਰਾਤਨ ਪੰਜਾਬੀ - ਪੁਛਣਾ; ਲਹਿੰਦੀ - ਪੁਛਣ; ਸਿੰਧੀ - ਪੁਛਣੁ (ਪੁਛਣਾ); ਪ੍ਰਾਕ੍ਰਿਤ - ਪੁਛਅਇ; ਪਾਲੀ - ਪੁਚ੍ਛਤਿ; ਸੰਸਕ੍ਰਿਤ - ਪ੍ਰਿਚ੍ਛਤਿ (पृच्छति - ਪੁਛਦਾ)।
More Examples for ਪੂਛਉ
ਪੂਜਉ
ਪੂਜਦਾ ਹਾਂ; ਧਿਆਉਂਦਾ ਹਾਂ, ਅਰਾਧਦਾ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪੂਜਨਾ; ਪੁਰਾਤਨ ਪੰਜਾਬੀ - ਪੁਜਣਾ; ਲਹਿੰਦੀ - ਪੁੱਜਣ (ਆਉਣਾ, ਪਹੁੰਚਣਾ, ਸਮਾਪਤ ਹੋਣਾ); ਸਿੰਧੀ - ਪੁਜਣੁ (ਪੂਰਾ ਹੋਣਾ, ਆਉਣਾ/ਪਹੁੰਚਣਾ); ਅਪਭ੍ਰੰਸ਼ - ਪੁੱਜਇ; ਪ੍ਰਾਕ੍ਰਿਤ - ਪੁੱਜਅਇ (ਆਉਂਦਾ ਹੈ, ਪਹੁੰਚਦਾ ਹੈ; ਪੂਰਾ ਹੁੰਦਾ ਹੈ); ਸੰਸਕ੍ਰਿਤ - ਪੂਰਯਤੇ (पूर्यते - ਭਰਿਆ ਜਾਂਦਾ ਹੈ)।
More Examples for ਪੂਜਉ
ਪੂਜਸਿ
ਪੂਜਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੂਜਣਾ (ਪੂਜਾ ਕਰਨਾ); ਅਪਭ੍ਰੰਸ਼ - ਪੁੱਜਇ; ਪ੍ਰਾਕ੍ਰਿਤ - ਪੂਏਇ/ਪੁੱਜਅਇ; ਪਾਲੀ - ਪੂਜੇਤਿ (ਪੂਜਦਾ ਹੈ); ਸੰਸਕ੍ਰਿਤ - ਪੂਜਯਤਿ (पूजयति - ਸਤਿਕਾਰ ਕਰਦਾ ਹੈ, ਪੂਜਾ ਕਰਦਾ ਹੈ)।
More Examples for ਪੂਜਸਿ
ਪੂਜਾ
ਪੂਜਾ-ਅਰਚਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਸੰਸਕ੍ਰਿਤ - ਪੂਜਾ (पूजा - ਪੂਜਣਾ, ਪੂਜਾ ਕਰਨਾ)।
More Examples for ਪੂਜਾ
ਪੂਤ
ਪੁੱਤਰ ਦੀ; ਧੀ-ਪੁੱਤਰ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਮਰਾਠੀ/ਬੁੰਦੇਲੀ/ਅਵਧੀ/ਬ੍ਰਜ - ਪੂਤ; ਉੜੀਆ/ਨੇਪਾਲੀ/ਪੁਰਾਤਨ ਪੰਜਾਬੀ - ਪੁਤ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪੁੱਤ; ਸੰਸਕ੍ਰਿਤ - ਪੁਤ੍ਰਹ (पुत्र: - ਪੁੱਤਰ/ਬੇਟਾ)।
More Examples for ਪੂਤ
ਪੂਤਾ
(ਹੇ) ਪੁੱਤਰ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਮਰਾਠੀ/ਬੁੰਦੇਲੀ/ਅਵਧੀ/ਬ੍ਰਜ - ਪੂਤ; ਉੜੀਆ/ਨੇਪਾਲੀ/ਪੁਰਾਤਨ ਪੰਜਾਬੀ - ਪੁਤ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪੁੱਤ; ਸੰਸਕ੍ਰਿਤ - ਪੁਤ੍ਰਹ (पुत्र: - ਪੁੱਤਰ/ਬੇਟਾ)।
More Examples for ਪੂਤਾ
ਪੂਰਹਿ
(ਤਾਲ) ਪੂਰਦੇ ਹਨ; (ਤਾਲ ਦੇ ਨਾਲ) ਨੱਚਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੰਜਾਬੀ - ਪੂਰਣਾ; ਲਹਿੰਦੀ - ਪੂਰਣ; ਸਿੰਧੀ - ਪੂਰਣੁ; ਕਸ਼ਮੀਰੀ - ਪੂਰੁਨ (ਪੂਰਨਾ/ਭਰਨਾ); ਅਪਭ੍ਰੰਸ਼/ਪ੍ਰਾਕ੍ਰਿਤ - ਪੂਰਇ; ਪਾਲੀ - ਪੂਰੇਤਿ; ਸੰਸਕ੍ਰਿਤ - ਪੂਰਯਤਿ (पूर्यति - ਪੂਰਦਾ ਹੈ/ਭਰਦਾ ਹੈ)।
More Examples for ਪੂਰਹਿ
ਪੂਰਨ
ਪੂਰਨ, ਸੰਪੂਰਨ, ਮੁਕੰਮਲ।
ਵਿਆਕਰਣ: ਵਿਸ਼ੇਸ਼ਣ (ਸਚਿ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੂਰਣ (ਭਰਾਈ; ਸੰਪੂਰਨ, ਪੂਰਾ/ਨਿਪੁੰਨ); ਅਵਧੀ - ਪੂਰਨ (ਭਰਨ ਦਾ ਕੰਮ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਪੂਰਣ (ਭਰਾਈ); ਸੰਸਕ੍ਰਿਤ - ਪੂਰ੍ਣ (पूर्ण - ਭਰਨ ਦਾ ਕੰਮ; ਪੂਰਾ, ਸੰਪੂਰਨ, ਪੂਰਾ/ਨਿਪੁੰਨ)।
More Examples for ਪੂਰਨ
ਪੂਰਾ
ਪੂਰਨ, ਮੁਕੰਮਲ, ਸੰਪੂਰਨ; ਸੰਪੰਨ।
ਵਿਆਕਰਣ: ਵਿਸ਼ੇਸ਼ਣ (ਪ੍ਰਭੂ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੂਰਾ (ਭਰਿਆ ਹੋਇਆ); ਕਸ਼ਮੀਰੀ - ਪੂਰ (ਭਰਿਆ ਹੋਇਆ, ਪੂਰਾ); ਪ੍ਰਾਕ੍ਰਿਤ - ਪੂਰ (ਹੜ੍ਹ); ਪਾਲੀ - ਪੂਰ (ਭਰਿਆ ਹੋਇਆ); ਸੰਸਕ੍ਰਿਤ - ਪੂਰ (पूर - ਭਰਾਈ; ਹੜ੍ਹ)।
More Examples for ਪੂਰਾ
ਪੂਰਾ
ਪੂਰਨ, ਮੁਕੰਮਲ, ਸੰਪੂਰਨ; ਸੰਪੰਨ।
ਵਿਆਕਰਣ: ਵਿਸ਼ੇਸ਼ਣ (ਗੁਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੂਰਾ (ਭਰਿਆ ਹੋਇਆ); ਕਸ਼ਮੀਰੀ - ਪੂਰ (ਭਰਿਆ ਹੋਇਆ, ਪੂਰਾ); ਪ੍ਰਾਕ੍ਰਿਤ - ਪੂਰ (ਹੜ੍ਹ); ਪਾਲੀ - ਪੂਰ (ਭਰਿਆ ਹੋਇਆ); ਸੰਸਕ੍ਰਿਤ - ਪੂਰ (पूर - ਭਰਾਈ; ਹੜ੍ਹ)।
ਪੂਰਾ
ਪੂਰਨ, ਮੁਕੰਮਲ, ਸੰਪੂਰਨ; ਸੰਪੰਨ।
ਵਿਆਕਰਣ: ਵਿਸ਼ੇਸ਼ਣ (ਗੁਰੂ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੂਰਾ (ਭਰਿਆ ਹੋਇਆ); ਕਸ਼ਮੀਰੀ - ਪੂਰ (ਭਰਿਆ ਹੋਇਆ, ਪੂਰਾ); ਪ੍ਰਾਕ੍ਰਿਤ - ਪੂਰ (ਹੜ੍ਹ); ਪਾਲੀ - ਪੂਰ (ਭਰਿਆ ਹੋਇਆ); ਸੰਸਕ੍ਰਿਤ - ਪੂਰ (पूर - ਭਰਾਈ; ਹੜ੍ਹ)।
ਪੂਰਿ
ਪੂਰ (ਰਹੇ ਹਨ), ਵਿਆਪਕ (ਹੋ ਰਹੇ ਹਨ), ਸਮਾ (ਰਹੇ ਹਨ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੂਰਣਾ (ਭਰਨਾ); ਲਹਿੰਦੀ/ਸਿੰਧੀ - ਪੂਰਣੁ (ਬੰਦ ਕਰਨਾ); ਕਸ਼ਮੀਰੀ - ਪੂਰੁਨ (ਭਰਨਾ); ਪ੍ਰਾਕ੍ਰਿਤ - ਪੂਰਇ; ਪਾਲੀ - ਪੂਰੇਤਿ; ਸੰਸਕ੍ਰਿਤ - ਪੂਰਯਤਿ (पूर्यति - ਭਰਦਾ ਹੈ)।
More Examples for ਪੂਰਿ
ਪੂਰਿਆ
ਪੂਰਿਆ ਹੈ, ਭਰਪੂਰ ਹੈ।
ਵਿਆਕਰਣ: ਵਿਸ਼ੇਸ਼ਣ (ਪ੍ਰਭੂ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੂਰਣਾ (ਭਰਨਾ); ਲਹਿੰਦੀ/ਸਿੰਧੀ - ਪੂਰਣੁ (ਬੰਦ ਕਰਨਾ); ਕਸ਼ਮੀਰੀ - ਪੂਰੁਨ (ਭਰਨਾ); ਪ੍ਰਾਕ੍ਰਿਤ - ਪੂਰਇ; ਪਾਲੀ - ਪੂਰੇਤਿ; ਸੰਸਕ੍ਰਿਤ - ਪੂਰਯਤਿ (पूर्यति - ਭਰਦਾ ਹੈ)।
More Examples for ਪੂਰਿਆ
ਪੂਰੀ
ਪੂਰੀ ਹੋ ਗਈ, ਸੰਪੂਰਨ ਹੋ ਗਈ, ਮੁਕੰਮਲ ਹੋ ਗਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੂਰਾ (ਭਰਿਆ ਹੋਇਆ); ਕਸ਼ਮੀਰੀ - ਪੂਰ (ਭਰਿਆ ਹੋਇਆ, ਪੂਰਾ); ਪ੍ਰਾਕ੍ਰਿਤ - ਪੂਰ (ਹੜ੍ਹ); ਪਾਲੀ - ਪੂਰ (ਭਰਿਆ ਹੋਇਆ); ਸੰਸਕ੍ਰਿਤ - ਪੂਰ (पूर - ਭਰਾਈ; ਹੜ੍ਹ)।
More Examples for ਪੂਰੀ
ਪੂਰੇ
ਪੂਰੇ, ਪੂਰਨ, ਸੰਪੂਰਨ; ਸੰਪੰਨ।
ਵਿਆਕਰਣ: ਵਿਸ਼ੇਸ਼ਣ (ਗੁਰ ਦਾ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੂਰਾ (ਭਰਿਆ ਹੋਇਆ); ਕਸ਼ਮੀਰੀ - ਪੂਰ (ਭਰਿਆ ਹੋਇਆ, ਪੂਰਾ); ਪ੍ਰਾਕ੍ਰਿਤ - ਪੂਰ (ਹੜ੍ਹ); ਪਾਲੀ - ਪੂਰ (ਭਰਿਆ ਹੋਇਆ); ਸੰਸਕ੍ਰਿਤ - ਪੂਰ (पूर - ਭਰਾਈ; ਹੜ੍ਹ)।
More Examples for ਪੂਰੇ
ਪੂਰੇ
ਪੂਰੇ, ਪੂਰਨ, ਸੰਪੂਰਨ; ਸੰਪੰਨ।
ਵਿਆਕਰਣ: ਵਿਸ਼ੇਸ਼ਣ (ਗੁਰ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੂਰਾ (ਭਰਿਆ ਹੋਇਆ); ਕਸ਼ਮੀਰੀ - ਪੂਰ (ਭਰਿਆ ਹੋਇਆ, ਪੂਰਾ); ਪ੍ਰਾਕ੍ਰਿਤ - ਪੂਰ (ਹੜ੍ਹ); ਪਾਲੀ - ਪੂਰ (ਭਰਿਆ ਹੋਇਆ); ਸੰਸਕ੍ਰਿਤ - ਪੂਰ (पूर - ਭਰਾਈ; ਹੜ੍ਹ)।
ਪੂਰੇ
ਪੂਰੇ, ਪੂਰਨ, ਸੰਪੂਰਨ; ਸੰਪੰਨ।
ਵਿਆਕਰਣ: ਵਿਸ਼ੇਸ਼ਣ (ਗੁਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੂਰਾ (ਭਰਿਆ ਹੋਇਆ); ਕਸ਼ਮੀਰੀ - ਪੂਰ (ਭਰਿਆ ਹੋਇਆ, ਪੂਰਾ); ਪ੍ਰਾਕ੍ਰਿਤ - ਪੂਰ (ਹੜ੍ਹ); ਪਾਲੀ - ਪੂਰ (ਭਰਿਆ ਹੋਇਆ); ਸੰਸਕ੍ਰਿਤ - ਪੂਰ (पूर - ਭਰਾਈ; ਹੜ੍ਹ)।
ਪੂਰੈ
ਪੂਰੇ ਨੇ, ਪੂਰੇ ਗੁਰੂ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੂਰਾ (ਭਰਿਆ ਹੋਇਆ); ਕਸ਼ਮੀਰੀ - ਪੂਰ (ਭਰਿਆ ਹੋਇਆ, ਪੂਰਾ); ਪ੍ਰਾਕ੍ਰਿਤ - ਪੂਰ (ਹੜ੍ਹ); ਪਾਲੀ - ਪੂਰ (ਭਰਿਆ ਹੋਇਆ); ਸੰਸਕ੍ਰਿਤ - ਪੂਰ (पूर - ਭਰਾਈ; ਹੜ੍ਹ)।
More Examples for ਪੂਰੈ
ਪੂਰੈ
ਪੂਰੇ, ਮੁਕੰਮਲ, ਸੰਪੂਰਨ; ਸੰਪੰਨ।
ਵਿਆਕਰਣ: ਵਿਸ਼ੇਸ਼ਣ (ਗੁਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੂਰਾ (ਭਰਿਆ ਹੋਇਆ); ਕਸ਼ਮੀਰੀ - ਪੂਰ (ਭਰਿਆ ਹੋਇਆ, ਪੂਰਾ); ਪ੍ਰਾਕ੍ਰਿਤ - ਪੂਰ (ਹੜ੍ਹ); ਪਾਲੀ - ਪੂਰ (ਭਰਿਆ ਹੋਇਆ); ਸੰਸਕ੍ਰਿਤ - ਪੂਰ (पूर - ਭਰਾਈ; ਹੜ੍ਹ)।
ਪੂਰੈ
ਪੂਰੇ, ਮੁਕੰਮਲ, ਸੰਪੂਰਨ; ਸੰਪੰਨ।
ਵਿਆਕਰਣ: ਵਿਸ਼ੇਸ਼ਣ (ਗੁਰਿ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਪੂਰਾ (ਭਰਿਆ ਹੋਇਆ); ਕਸ਼ਮੀਰੀ - ਪੂਰ (ਭਰਿਆ ਹੋਇਆ, ਪੂਰਾ); ਪ੍ਰਾਕ੍ਰਿਤ - ਪੂਰ (ਹੜ੍ਹ); ਪਾਲੀ - ਪੂਰ (ਭਰਿਆ ਹੋਇਆ); ਸੰਸਕ੍ਰਿਤ - ਪੂਰ (पूर - ਭਰਾਈ; ਹੜ੍ਹ)।
ਪੇਈਅੜੈ
ਪੇਈਐ, ਪੇਕੇ, ਪੇਕੇ ਘਰ ਵਿਚ, ਪਿਤਾ ਦੇ ਘਰ ਵਿਚ; ਮਾਤ ਲੋਕ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੇਯਾ/ਪੇਆ (ਵਿਆਹੀ ਕੁੜੀ ਦੇ ਪਿਤਾ ਦਾ ਘਰ); ਪ੍ਰਾਕ੍ਰਿਤ - ਪੇਇਅ; ਪਾਲੀ - ਪੇੱਤਿਕ; ਸੰਸਕ੍ਰਿਤ - ਪੈਤ੍ਰਿਕ/ਪੈਤ੍ਰਿਕ (पैत्रिक/पैतृक - ਪਿਤਾ ਨਾਲ ਸੰਬੰਧਤ)।
More Examples for ਪੇਈਅੜੈ
ਪੈ
ਪੈ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ )।
ਵਿਉਤਪਤੀ: ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ, ਪ੍ਰਾਪਤ ਕਰਦਾ ਹੈ)।
More Examples for ਪੈ
ਪੈਸੈ
ਪੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮਰਾਠੀ/ਬੰਗਾਲੀ/ਉੜੀਆ - ਪੈਸੇ; ਬ੍ਰਜ - ਪੈਸ (ਵੜਨਾ/ਦਾਖਲ ਹੋਣਾ); ਪ੍ਰਾਕ੍ਰਿਤ - ਪਵਿਸਇ/ਪਅਇਅਇ; ਪਾਲੀ - ਪਵਿਸਤਿ; ਸੰਸਕ੍ਰਿਤ - ਪ੍ਰਵਿਸ਼ਤਿ (प्रविशति - ਵੜਦਾ ਹੈ/ਦਾਖਲ ਹੁੰਦਾ ਹੈ)।
More Examples for ਪੈਸੈ
ਪੈਝੈ
ਪਹਿਨਾਇਆ ਜਾਵੇ, ਪਹਿਰਾਇਆ ਜਾਵੇ; ਸਨਮਾਨਿਆ ਜਾਵੇ, ਮਾਨ-ਸਨਮਾਨ ਮਿਲੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਪਹਿਰਨਾ (ਵਸਤਰ ਧਾਰਨ ਕਰਨਾ); ਸਿੰਧੀ - ਪਹਰਣੁ; ਮਰਾਠੀ - ਪਹਿਰਣੇ; ਸੰਸਕ੍ਰਿਤ - ਪਰਿਧਾ (परिधा - ਆਲੇ-ਦੁਆਲੇ ਧਰਨਾ; ਵਸਤਰ ਧਾਰਨ ਕਰਨਾ)।
More Examples for ਪੈਝੈ
ਪੈਧਾ
ਪੈਨ੍ਹਾਇਆ (ਜਾਂਦਾ ਹੈ), ਸਨਮਾਨਿਆ (ਜਾਂਦਾ ਹੈ)।
ਵਿਆਕਰਣ: ਸੰਜੁਕਤ ਕਿਰਿਆ, ਸੰਭਾਵ ਭਵਿਖਤ ਕਾਲ; ਅਨਪੁਰਖ, ਪੁਲਿੰਗ, ਇਕ ਵਚਨ।
ਵਿਉਤਪਤੀ: ਪੰਜਾਬੀ - ਪਹਿਰਨਾ (ਵਸਤਰ ਧਾਰਨ ਕਰਨਾ); ਸਿੰਧੀ - ਪਹਰਣੁ; ਮਰਾਠੀ - ਪਹਿਰਣੇ; ਸੰਸਕ੍ਰਿਤ - ਪਰਿਧਾ (परिधा - ਆਲੇ-ਦੁਆਲੇ ਧਰਨਾ; ਵਸਤਰ ਧਾਰਨ ਕਰਨਾ)।
More Examples for ਪੈਧਾ
ਪੈਧਾ ਲੋੜੈ
ਪਹਿਨਣਾ ਚਾਹੁੰਦਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਪਹਿਰਨਾ (ਵਸਤਰ ਧਾਰਨ ਕਰਨਾ); ਸਿੰਧੀ - ਪਹਰਣੁ; ਮਰਾਠੀ - ਪਹਿਰਣੇ; ਸੰਸਕ੍ਰਿਤ - ਪਰਿਧਾ (परिधा - ਆਲੇ-ਦੁਆਲੇ ਧਰਨਾ; ਵਸਤਰ ਧਾਰਨ ਕਰਨਾ) + ਪੁਰਾਤਨ ਪੰਜਾਬੀ - ਲੋੜਣਾ (ਖੋਜਣਾ, ਚਾਹੁੰਣਾ); ਪੱਛਮੀ ਪਹਾੜੀ - ਲੋੜਨੁ (ਜਰੂਰੀ, ਲੋੜੀਂਦਾ); ਪਾਲੀ - ਲੋਟਨ (ਹਿਲਣਾ, ਕੰਬਣਾ); ਸੰਸਕ੍ਰਿਤ - ਲੋਠਤਿ/ਲੋਟਤਿ (लोठति/लोटति - ਲੁੜਕਦਾ ਹੈ/ਲੇਟਦਾ ਹੈ)।
More Examples for ਪੈਧਾ ਲੋੜੈ
ਪੈਧੈ
ਪਹਿਨਿਆਂ, ਪਹਿਨਣ ਨਾਲ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਪਹਿਰਨਾ (ਵਸਤਰ ਧਾਰਨ ਕਰਨਾ); ਸਿੰਧੀ - ਪਹਰਣੁ; ਮਰਾਠੀ - ਪਹਿਰਣੇ; ਸੰਸਕ੍ਰਿਤ - ਪਰਿਧਾ (परिधा - ਆਲੇ-ਦੁਆਲੇ ਧਰਨਾ; ਵਸਤਰ ਧਾਰਨ ਕਰਨਾ)।
More Examples for ਪੈਧੈ
ਪੈਨਾਇਆ
ਪਹਿਨਾਇਆ ਹੈ, ਪਾਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਹਿਣਨਾ/ਪੈਨ੍ਹਣਾ; ਕਸ਼ਮੀਰੀ - ਪਹਨੁਨ (ਵਧੀਆ ਕਪੜੇ ਪਹਿਨਣਾ); ਸੰਸਕ੍ਰਿਤ - ਪਿਨਹਤਿ (पिनहति - ਬੰਨ੍ਹਦਾ ਹੈ/ਪਹਿਨਦਾ ਹੈ)।
More Examples for ਪੈਨਾਇਆ
ਪੈਨਾਵਏ
ਪਹਿਨਾ ਰਿਹਾ ਹੈ, ਪਹਿਰਾ ਰਿਹਾ ਹੈ; ਮਾਨ-ਸਨਮਾਨ ਦੇ ਰਿਹਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਹਿਣਨਾ/ਪੈਨ੍ਹਣਾ; ਕਸ਼ਮੀਰੀ - ਪਹਨੁਨ (ਵਧੀਆ ਕਪੜੇ ਪਹਿਨਣਾ); ਸੰਸਕ੍ਰਿਤ - ਪਿਨਹਤਿ (पिनहति - ਬੰਨ੍ਹਦਾ ਹੈ/ਪਹਿਨਦਾ ਹੈ)।
More Examples for ਪੈਨਾਵਏ
ਪੈਰ
ਪੈਰ, ਚਰਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਪੈਰ; ਅਪਭ੍ਰੰਸ਼ - ਪੈੜ/ਪੈਯੜ; ਪ੍ਰਾਕ੍ਰਿਤ - ਪੈ/ਪਯ; ਸੰਸਕ੍ਰਿਤ - ਪਦ (पद - ਪੈਰ)।
More Examples for ਪੈਰ
ਪੈਰਾ
ਪੈਰਾਂ (ਥੱਲੇ), ਪੈਰਾਂ (ਹੇਠਾਂ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਪੈਰ; ਅਪਭ੍ਰੰਸ਼ - ਪੈੜ/ਪੈਯੜ; ਪ੍ਰਾਕ੍ਰਿਤ - ਪੈ/ਪਯ; ਸੰਸਕ੍ਰਿਤ - ਪਦ (पद - ਪੈਰ)।
More Examples for ਪੈਰਾ
ਪੈਰੀ
ਪੈਰੀਂ, ਪੈਰਾਂ ਵਿਚ, ਚਰਨਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਪੈਰ; ਅਪਭ੍ਰੰਸ਼ - ਪੈੜ/ਪੈਯੜ; ਪ੍ਰਾਕ੍ਰਿਤ - ਪੈ/ਪਯ; ਸੰਸਕ੍ਰਿਤ - ਪਦ (पद - ਪੈਰ)।
More Examples for ਪੈਰੀ
ਪੋਹਿ
ਪੋਹ (ਸਕਦੀ), ਵਿਆਪ (ਸਕਦੀ), ਪ੍ਰਭਾਵ ਪਾ (ਸਕਦੀ)।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੋਹਣਾ (ਗਰਮੀ, ਸਰਦੀ, ਜਹਿਰ ਆਦਿ ਦਾ ਪ੍ਰਭਾਵ ਪੈਦਾ ਕਰਨਾ, ਪ੍ਰਭਾਵਤ ਕਰਨਾ); ਬ੍ਰਜ - ਪਰਸਨਾ; ਅਪਭ੍ਰੰਸ਼ - ਪਰਸ (ਛੂਹਣਾ); ਪ੍ਰਾਕ੍ਰਿਤ - ਫਾਸਅਇ/ਫਾਸੇਇ; ਪਾਲੀ - ਫੱਸੇਤਿ (ਛੂੰਹਦਾ ਹੈ); ਸੰਸਕ੍ਰਿਤ - ਸ੍ਪਰਸ਼ਯਤੇ (स्पर्शयते - ਛੁਹਾਉਂਦਾ ਹੈ)।
More Examples for ਪੋਹਿ
ਪੋਖਿ
ਪੋਹ ਦੁਆਰਾ, ਦੇਸੀ ਸਾਲ ਦੇ ਦਸਵੇਂ ਮਹੀਨੇ ਪੋਹ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੋਖ; ਸੰਸਕ੍ਰਿਤ - ਪੌਸ਼ਹ (पौष: - ਦਸੰਬਰ-ਜਨਵਰੀ ਦੇ ਸਮਾਨੰਤਰ ਹਿੰਦੂ ਚੰਦਰ-ਸਾਲ ਦੇ ਬਾਰ੍ਹਾਂ ਮਹੀਨਿਆਂ ਵਿਚੋਂ ਦਸਵਾਂ ਮਹੀਨਾ)।
More Examples for ਪੋਖਿ
ਪੋਖੁ
ਪੋਹ, ਦੇਸੀ ਸਾਲ ਦਾ ਦਸਵਾਂ ਮਹੀਨਾ ਪੋਹ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪੋਖ; ਸੰਸਕ੍ਰਿਤ - ਪੌਸ਼ਹ (पौष: - ਦਸੰਬਰ-ਜਨਵਰੀ ਦੇ ਸਮਾਨੰਤਰ ਹਿੰਦੂ ਚੰਦਰ-ਸਾਲ ਦੇ ਬਾਰ੍ਹਾਂ ਮਹੀਨਿਆਂ ਵਿਚੋਂ ਦਸਵਾਂ ਮਹੀਨਾ)।
More Examples for ਪੋਖੁ
ਪ੍ਰਗਟ
ਪ੍ਰਗਟਿਆ, ਪ੍ਰਗਟ ਹੋਇਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ/ਪ੍ਰਾਕ੍ਰਿਤ - ਪਰਗਟ ; ਸੰਸਕ੍ਰਿਤ - ਪ੍ਰਕਟ (प्रकट - ਸਾਹਮਣੇ, ਪ੍ਰਤਖ, ਪ੍ਰਗਟ)।
More Examples for ਪ੍ਰਗਟ
ਪ੍ਰਗਟਿ
ਪ੍ਰਗਟ (ਹੋ ਗਿਆ ਹੈ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਰਗਟਣਾ/ਪ੍ਰਗਟਣਾ; ਬ੍ਰਜ - ਪਰਗਟਨਾ (ਪ੍ਰਗਟ ਹੋਣਾ, ਪ੍ਰਗਟ ਕਰਨਾ); ਅਪਭ੍ਰੰਸ/ਪ੍ਰਾਕ੍ਰਿਤ - ਪਰਗਟ; ਸੰਸਕ੍ਰਿਤ - ਪ੍ਰਕਟ (प्रकट - ਸਾਹਮਣੇ, ਪ੍ਰਤਖ, ਪਰਗਟ)।
More Examples for ਪ੍ਰਗਟਿ
ਪ੍ਰਗਟੇ
ਪ੍ਰਗਟੇ ਹਨ, ਪ੍ਰਗਟ ਹੋ ਗਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪਰਗਟਣਾ/ਪ੍ਰਗਟਣਾ; ਬ੍ਰਜ - ਪਰਗਟਨਾ (ਪ੍ਰਗਟ ਹੋਣਾ, ਪ੍ਰਗਟ ਕਰਨਾ); ਅਪਭ੍ਰੰਸ਼/ਪ੍ਰਾਕ੍ਰਿਤ - ਪਰਗਟ; ਸੰਸਕ੍ਰਿਤ - ਪ੍ਰਕਟ (प्रकट - ਸਾਹਮਣੇ, ਪ੍ਰਤਖ, ਪਰਗਟ)।
More Examples for ਪ੍ਰਗਟੇ
ਪ੍ਰਗਾਸ
ਪ੍ਰਕਾਸ਼; ਪ੍ਰਫੁੱਲਤ।
ਵਿਆਕਰਣ: ਵਿਸ਼ੇਸ਼ਣ (ਕਵਲ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਪਰਗਾਸ; ਸੰਸਕ੍ਰਿਤ - ਪ੍ਰਕਾਸ਼੍ (प्रकाश् - ਚਾਨਣ)।
More Examples for ਪ੍ਰਗਾਸ
ਪ੍ਰਗਾਸ
ਪ੍ਰਕਾਸ਼, ਚਾਨਣ; ਗਿਆਨ ਦਾ ਚਾਨਣ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਪਰਗਾਸ; ਸੰਸਕ੍ਰਿਤ - ਪ੍ਰਕਾਸ਼੍ (प्रकाश् - ਚਾਨਣ)।
ਪ੍ਰਚੰਡੁ
ਪ੍ਰਬਲ, ਤੇਜ।
ਵਿਆਕਰਣ: ਵਿਸ਼ੇਸ਼ਣ (ਗਿਆਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ/ਬ੍ਰਜ - ਪਰਚੰਡ; ਸੰਸਕ੍ਰਿਤ - ਪ੍ਰਚੰਡ (प्रचंड - ਬਹੁਤ ਜਿਆਦਾ ਤੱਤਾ ਜਾਂ ਬਲਦਾ ਹੋਇਆ, ਤੇਜ/ਤਿੱਖਾ; ਮਹਾਨ, ਵੱਡਾ, ਮਜਬੂਤ, ਸ਼ਕਤੀਸ਼ਾਲੀ)।
More Examples for ਪ੍ਰਚੰਡੁ
ਪ੍ਰਣਵਤਿ
ਪ੍ਰਣਾਮ/ਨਮਸਕਾਰ ਕਰਦਾ ਹੈ; ਬੇਨਤੀ ਕਰਦਾ ਹੈ, ਨਿਮਰਤਾ ਨਾਲ ਕਥਨ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੁਰਬਾਣੀ - ਪ੍ਰਣਵਤਿ (ਬੇਨਤੀ ਕਰਦਾ ਹੈ); ਸੰਸਕ੍ਰਿਤ - ਪ੍ਰਣਮਤਿ (प्रणमति - ਪ੍ਰਣਾਮ/ਨਮਸ਼ਕਾਰ ਕਰਦਾ ਹੈ)।
More Examples for ਪ੍ਰਣਵਤਿ
ਪ੍ਰਣਵੈ
ਬੇਨਤੀ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੁਰਬਾਣੀ - ਪ੍ਰਣਵਤਿ (ਬੇਨਤੀ ਕਰਦਾ ਹੈ); ਸੰਸਕ੍ਰਿਤ - ਪ੍ਰਣਮਤਿ (प्रणमति - ਪ੍ਰਣਾਮ/ਨਮਸ਼ਕਾਰ ਕਰਦਾ ਹੈ)।
More Examples for ਪ੍ਰਣਵੈ
ਪ੍ਰਤਿਪਾਲਦਾ
ਪ੍ਰਤਿਪਾਲਦਾ ਹੈ, ਪਾਲਣਾ ਕਰਦਾ ਹੈ, ਪਾਲਣ-ਪੋਸ਼ਣ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪ੍ਰਤਿਪਾਲਕ/ਪ੍ਰਤਿਪਾਲ; ਸਿੰਧੀ - ਪ੍ਰਤੀਪਾਲਕੁ (ਸਰਪ੍ਰਸਤ); ਸੰਸਕ੍ਰਿਤ - ਪ੍ਰਤਿਪਾਲਕਹ (प्रतिपालक: - ਰਖਿਅਕ, ਸਰਪ੍ਰਸਤ)।
More Examples for ਪ੍ਰਤਿਪਾਲਦਾ
ਪ੍ਰਧਾਨ
ਪ੍ਰਧਾਨ, ਮੁਖੀਏ, ਪ੍ਰਮੁਖ, ਸ੍ਰੇਸ਼ਟ।
ਵਿਆਕਰਣ: ਵਿਸ਼ੇਸ਼ਣ (ਤੇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਪਰਧਾਨ; ਸੰਸਕ੍ਰਿਤ - ਪ੍ਰਧਾਨ (प्रधान - ਪ੍ਰਮੁਖ, ਉੱਤਮ, ਵਧੀਆ)।
More Examples for ਪ੍ਰਧਾਨ
ਪ੍ਰਭ
ਪ੍ਰਭੂ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪ੍ਰਭੁ/ਪ੍ਰਭੂ; ਅਪਭ੍ਰੰਸ਼ - ਪ੍ਰਭੁ (ਸੁਆਮੀ, ਮਾਲਕ); ਸੰਸਕ੍ਰਿਤ - ਪ੍ਰਭੁ (प्रभु - ਮਜ਼ਬੂਤ, ਸਮਰਥ; ਸੁਆਮੀ)।
More Examples for ਪ੍ਰਭ
ਪ੍ਰਭੁ
ਪ੍ਰਭੂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪ੍ਰਭੁ/ਪ੍ਰਭੂ; ਅਪਭ੍ਰੰਸ਼ - ਪ੍ਰਭੁ (ਸੁਆਮੀ, ਮਾਲਕ); ਸੰਸਕ੍ਰਿਤ - ਪ੍ਰਭੁ (प्रभु - ਮਜ਼ਬੂਤ, ਸਮਰੱਥ; ਸੁਆਮੀ)।
More Examples for ਪ੍ਰਭੁ
ਪ੍ਰਭੂ
ਪ੍ਰਭੂ ਨਾਲ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪ੍ਰਭੁ/ਪ੍ਰਭੂ; ਅਪਭ੍ਰੰਸ਼ - ਪ੍ਰਭੁ (ਸੁਆਮੀ, ਮਾਲਕ); ਸੰਸਕ੍ਰਿਤ - ਪ੍ਰਭੁ (प्रभु - ਮਜ਼ਬੂਤ, ਸਮਰਥ; ਸੁਆਮੀ)।
More Examples for ਪ੍ਰਭੂ
ਪ੍ਰਵੇਸੰ
ਪ੍ਰਵੇਸ਼ ਲਈ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਰਾਜਸਥਾਨੀ/ਬ੍ਰਜ - ਪਰਵੇਸ; ਸੰਸਕ੍ਰਿਤ - ਪ੍ਰਵੇਸ਼ਹ (प्रवेश: - ਪ੍ਰਵੇਸ਼; ਸਟੇਜ 'ਤੇ ਪ੍ਰਵੇਸ਼; ਪ੍ਰਵੇਸ਼ ਦੁਆਰ ਜਾਂ ਦਰਵਾਜਾ)।
More Examples for ਪ੍ਰਵੇਸੰ
ਪ੍ਰਾਣੀ
(ਹੇ) ਪ੍ਰਾਣੀ! (ਹੇ) ਜੀਵ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਪ੍ਰਾਣੀ; ਸੰਸਕ੍ਰਿਤ - ਪ੍ਰਾਣਿਨ੍ (प्राणिन् - ਪ੍ਰਾਣੀ, ਜੀਵ)।
More Examples for ਪ੍ਰਾਣੀ
ਪ੍ਰਾਨ
ਪ੍ਰਾਣ-ਸਹਾਈ, ਪ੍ਰਾਣਾਂ ਦਾ ਸਹਾਈ/ਸਾਥੀ, ਜੀਵਨ-ਸਹਾਰਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਪ੍ਰਾਣ; ਸੰਸਕ੍ਰਿਤ - ਪ੍ਰਾਣਹ (प्राण: - ਸਾਹ) + ਬ੍ਰਜ/ਸੰਸਕ੍ਰਿਤ - ਸਖਾ (सखा - ਦੋਸਤ, ਸਾਥੀ)।
More Examples for ਪ੍ਰਾਨ
ਪ੍ਰਾਨੀ
(ਹੇ) ਪ੍ਰਾਣੀ! (ਹੇ) ਜੀਵ! (ਹੇ) ਮਨੁਖ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਪ੍ਰਾਣੀ; ਸੰਸਕ੍ਰਿਤ - ਪ੍ਰਾਣਿਨ੍ (प्राणिन् - ਪ੍ਰਾਣੀ, ਜੀਵ)।
More Examples for ਪ੍ਰਾਨੀ
ਪ੍ਰਿਉ
ਪ੍ਰਿਉ, ਪੀਉ, ਪ੍ਰੀਤਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਜਾਂਦਾ; ਪ੍ਰੇਮੀ, ਪਤੀ)।
More Examples for ਪ੍ਰਿਉ
ਪ੍ਰਿਅ
ਪ੍ਰੀਤਮ (ਦੇ), ਪਿਆਰੇ (ਦੇ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਸੰਸਕ੍ਰਿਤ - ਪ੍ਰਿਯ (प्रिय - ਪਿਆਰਾ, ਪਸੰਦ ਕੀਤਾ ਜਾਂਦਾ; ਪ੍ਰੇਮੀ, ਪਤੀ)।
More Examples for ਪ੍ਰਿਅ
ਪ੍ਰੀਤਮ
ਪ੍ਰੀਤਮ ਨੂੰ, ਪਿਆਰੇ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪ੍ਰੀਤਮ/ਪਰੀਤਮ; ਸਿੰਧੀ - ਪ੍ਰੀਤਮੁ (ਪ੍ਰੇਮੀ, ਪਿਆਰਾ); ਬ੍ਰਜ - ਪ੍ਰੀਤਮ; ਸੰਸਕ੍ਰਿਤ - ਪ੍ਰਿਯਤਮ (प्रियतम - ਸਭ ਤੋਂ ਪਿਆਰਾ)।
More Examples for ਪ੍ਰੀਤਮ
ਪ੍ਰੀਤਮ
ਪ੍ਰੀਤਮ ਨੂੰ, ਪਿਆਰੇ ਨੂੰ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਪ੍ਰੀਤਮ/ਪਰੀਤਮ; ਸਿੰਧੀ - ਪ੍ਰੀਤਮੁ (ਪ੍ਰੇਮੀ, ਪਿਆਰਾ); ਬ੍ਰਜ - ਪ੍ਰੀਤਮ; ਸੰਸਕ੍ਰਿਤ - ਪ੍ਰਿਯਤਮ (प्रियतम - ਸਭ ਤੋਂ ਪਿਆਰਾ)।
ਪ੍ਰੇਤੁ
ਪ੍ਰੇਤ, ਭੂਤ; ਗੁਜਰਿਆ ਹੋਇਆ, ਗੁਜਰ ਗਿਆ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਪ੍ਰੇਤੁ (ਭੂਤ, ਦੁਸ਼ਟ ਆਤਮਾ); ਬ੍ਰਜ - ਪ੍ਰੇਤ (ਭੂਤ, ਮੁਰਦਾ ਵਿਅਕਤੀ); ਸੰਸਕ੍ਰਿਤ - ਪ੍ਰੇਤ (प्रेत - ਮੁਰਦਾ; ਮਰੇ ਹੋਏ ਵਿਅਕਤੀ ਦੀ ਆਤਮਾ; ਭੂਤ)।
More Examples for ਪ੍ਰੇਤੁ
ਪ੍ਰੇਮ
ਪ੍ਰੇਮ ਵਿਚ, ਪਿਆਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਪਾਲੀ - ਪ੍ਰੇਮ; ਸਿੰਧੀ - ਪ੍ਰੇਮੁ; ਸੰਸਕ੍ਰਿਤ - ਪ੍ਰੇਮਨ (प्रेमन - ਪਿਆਰ)।
More Examples for ਪ੍ਰੇਮ
ਪ੍ਰੇਮੁ
ਪ੍ਰੇਮ (ਰੂਪੀ), ਪਿਆਰ (ਰੂਪੀ)।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਪਾਲੀ - ਪ੍ਰੇਮ; ਸਿੰਧੀ - ਪ੍ਰੇਮੁ; ਸੰਸਕ੍ਰਿਤ - ਪ੍ਰੇਮਨ (प्रेमन - ਪਿਆਰ)।
More Examples for ਪ੍ਰੇਮੁ