ਨ - The Guru Granth Sahib Dictionary | Glossary

ਨਾ, ਨਹੀਂ।

ਵਿਆਕਰਣ: ਨਿਪਾਤ।

ਵਿਉਤਪਤੀ: ਪੁਰਾਤਨ ਪੰਜਾਬੀ - ਨਾ/ਨ; ਮਾਰਵਾੜੀ/ਅਵਧੀ/ਲਹਿੰਦੀ/ਸਿੰਧੀ/ਕਸ਼ਮੀਰੀ/ਅਪਭ੍ਰੰਸ਼ - ਨ; ਪ੍ਰਾਕ੍ਰਿਤ - ਣਅ/ਣਾ; ਪਾਲੀ - ਨਾ/ਨ; ਸੰਸਕ੍ਰਿਤ - ਨਹ (न: - ਨਹੀਂ, ਨਿਖੇਧ-ਬੋਧਕ)।

ਨਉ

ਨੌਂ।

ਵਿਆਕਰਣ: ਵਿਸ਼ੇਸ਼ਣ (ਨਿਧਿ ਦਾ), ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਅਵਧੀ/ਨੇਪਾਲੀ - ਨਉ; ਲਹਿੰਦੀ - ਨੌ; ਸਿੰਧੀ - ਨਵ; ਕਸ਼ਮੀਰੀ - ਨਵ/ਨਉ/ਨਮ; ਅਪਭ੍ਰੰਸ਼ - ਨਵਮ/ਨਵ/ਨਉ; ਪ੍ਰਾਕ੍ਰਿਤ - ਣਵ; ਪਾਲੀ - ਨਵ; ਸੰਸਕ੍ਰਿਤ - ਨਵਨ੍ (नवन् - ਨੌ)।

ਨਉ

ਨੂੰ।

ਵਿਆਕਰਣ: ਸੰਬੰਧਕ।

ਵਿਉਤਪਤੀ: ਪੁਰਾਤਨ ਪੰਜਾਬੀ - ਨੋ/ਨਉ; ਬ੍ਰਜ/ਅਪਭ੍ਰੰਸ਼ - ਕਉ (ਨੂੰ); ਪ੍ਰਾਕ੍ਰਿਤ - ਕਓ; ਸੰਸਕ੍ਰਿਤ - ਕੁਤਹ/ਕਹ (कुत:/क: - ਕਿਥੋਂ/ਕੌਣ)।

ਨਉ

ਨੌ (ਨਿਧੀਆਂ ਵਾਲਾ), ਨੌਂ (ਖਜਾਨਿਆਂ ਵਾਲਾ), ਨੌਂ (ਭੰਡਾਰਿਆਂ ਵਾਲਾ)।

ਵਿਆਕਰਣ: ਵਿਸ਼ੇਸ਼ਣ (ਨਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਨੇਪਾਲੀ - ਨਉ; ਲਹਿੰਦੀ - ਨੌ; ਸਿੰਧੀ - ਨਵ; ਕਸ਼ਮੀਰੀ - ਨਵ/ਨਉ/ਨਮ; ਅਪਭ੍ਰੰਸ਼ - ਨਵਮ/ਨਵ/ਨਉ; ਪ੍ਰਾਕ੍ਰਿਤ - ਣਵ; ਪਾਲੀ - ਨਵ; ਸੰਸਕ੍ਰਿਤ - ਨਵਨ੍ (नवन् - ਨੌ)।

ਨਉ

ਨਉ, ਨੌ, ਨੌਂ।

ਵਿਆਕਰਣ: ਵਿਸ਼ੇਸ਼ਣ (ਦਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਵਧੀ/ਨੇਪਾਲੀ - ਨਉ; ਲਹਿੰਦੀ - ਨੌ; ਸਿੰਧੀ - ਨਵ; ਕਸ਼ਮੀਰੀ - ਨਵ/ਨਉ/ਨਮ; ਅਪਭ੍ਰੰਸ਼ - ਨਵਮ/ਨਵ/ਨਉ; ਪ੍ਰਾਕ੍ਰਿਤ - ਣਵ; ਪਾਲੀ - ਨਵ; ਸੰਸਕ੍ਰਿਤ - ਨਵਨ੍ (नवन् - ਨੌ)।

ਨਉਕਾ

ਨੌਕਾ, ਬੇੜੀ, ਕਿਸ਼ਤੀ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਨਉਕਾ; ਸੰਸਕ੍ਰਿਤ - ਨੌਕਾ (नौका - ਛੋਟੀ ਕਿਸ਼ਤੀ, ਬੇੜੀ)।

ਨਉਮੀ

ਨਉਵੀਂ/ਨੌਂਵੀਂ ਦੁਆਰਾ, ਨਉਵੀਂ/ਨੌਵੀਂ (ਥਿਤ) ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਨਉਮੀ; ਬ੍ਰਜ - ਨੌਮੀ; ਪ੍ਰਾਕ੍ਰਿਤ - ਣਵਮੀ/ਣਉਮੀ; ਸੰਸਕ੍ਰਿਤ - ਨਵਮੀ (नवमी - ਹਰੇਕ ਚੰਦਰ ਪਖਵਾੜੇ ਦਾ ਨਉਵਾਂ ਦਿਨ; ਨਉਮੀ)।

ਨਈਬੇਦਾ

ਨੈਵੇਦ, ਦੇਵਤੇ ਨੂੰ ਸਮਰਪਤ ਭੋਜ-ਪਦਾਰਥ, ਭੋਗ; ਪ੍ਰਸ਼ਾਦ, ਮਿੱਠਾ ਪਦਾਰਥ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਗੜ੍ਹਵਾਲੀ - ਨੈਬੇਦ; ਬ੍ਰਜ - ਨੈਵੇਦ; ਸੰਸਕ੍ਰਿਤ - ਨੈਵੇਦ੍ਯ (नैवेद्य - ਦੇਵਤੇ ਜਾਂ ਮੂਰਤੀ ਨੂੰ ਖਾਣਜੋਗ ਚੀਜਾਂ ਦੀ ਭੇਟ)।

ਨਸੀ

ਨੱਸ ਗਈ, ਭੱਜ ਗਈ; ਦੂਰ ਹੋ ਗਈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਸੈ; ਪ੍ਰਾਕ੍ਰਿਤ - ਣੱਸਅਇ/ਣਾਸਅਇ (ਨਾਸ ਹੋ ਜਾਂਦਾ ਹੈ, ਦੂਰ ਚਲਾ ਜਾਂਦਾ ਹੈ); ਪਾਲੀ - ਨੱਸਤਿ; ਸੰਸਕ੍ਰਿਤ - ਨਸ਼ਯਤਿ (नश्यति - ਗੁਆਚ ਗਿਆ ਹੈ, ਨਾਸ ਹੋ ਜਾਂਦਾ ਹੈ, ਦੂਰ ਚਲਾ ਜਾਂਦਾ ਹੈ)।

ਨਹ

ਨਹੀਂ।

ਵਿਆਕਰਣ: ਨਿਪਾਤ।

ਵਿਉਤਪਤੀ: ਰਾਜਸਥਾਨੀ - ਨਹ; ਬ੍ਰਜ/ਅਪਭ੍ਰੰਸ - ਨਹੀ/ਨਹਿ; ਪ੍ਰਾਕ੍ਰਿਤ - ਣਹਿ; ਸੰਸਕ੍ਰਿਤ - ਨਹਿ (नहि - ਨਹੀਂ)।

ਨਹਿ

ਨਹੀਂ।

ਵਿਆਕਰਣ: ਨਿਪਾਤ।

ਵਿਉਤਪਤੀ: ਬ੍ਰਜ/ਅਪਭ੍ਰੰਸ - ਨਹੀ/ਨਹਿ; ਪ੍ਰਾਕ੍ਰਿਤ - ਣਹਿ; ਸੰਸਕ੍ਰਿਤ - ਨਹਿ (नहि - ਨਹੀਂ)।

ਨਗਰਿ

(ਗਗਨ) ਨਗਰ ਵਿਚ; ਦਸਮ ਦੁਆਰ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਨਗਰੁ; ਬ੍ਰਜ/ਪਾਲੀ - ਨਗਰ; ਸੰਸਕ੍ਰਿਤ - ਨਗਰਮ੍ (नगरम् - ਕਸਬਾ, ਸ਼ਹਿਰ)।

ਨਚਹਿ

ਨੱਚਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਚਹਿ; ਅਪਭ੍ਰੰਸ਼ - ਨੱਚਹਿ; ਪ੍ਰਾਕ੍ਰਿਤ - ਣੱਚੰਤਿ; ਪਾਲੀ - ਨੱਚਤਿ; ਸੰਸਕ੍ਰਿਤ - ਨ੍ਰਿਤਯੰਤਿ (नृत्यन्ति - ਨੱਚਦੇ ਹਨ)।

ਨਦਰਿ

ਨਜ਼ਰ, ਨਿਗਾਹ, ਦ੍ਰਿਸ਼ਟੀ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਰਬੀ - ਨਜ਼ਰ (ਦੇਖਣਾ, ਦ੍ਰਿਸ਼ਟੀ)।

ਨਦਰਿ

ਨਜਰ, ਨਿਗਾਹ, ਦ੍ਰਿਸ਼ਟੀ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਰਬੀ - ਨਜ਼ਰ (ਦੇਖਣਾ, ਦ੍ਰਿਸ਼ਟੀ)।

ਨਦਰਿ

ਨਜ਼ਰ, ਨਿਗਾਹ, ਦ੍ਰਿਸ਼ਟੀ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਰਬੀ - ਨਜ਼ਰ (نظر - ਦੇਖਣਾ, ਦ੍ਰਿਸ਼ਟੀ)।

ਨਦਰਿ

ਨਦਰ, ਨਜ਼ਰ, ਨਿਗਾਹ, ਦ੍ਰਿਸ਼ਟੀ; ਮਿਹਰ ਦੀ ਨਜ਼ਰ, ਕਿਰਪਾ-ਦ੍ਰਿਸ਼ਟੀ; ਮਿਹਰ/ਕਿਰਪਾ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਰਬੀ - ਨਜ਼ਰ (ਦੇਖਣਾ, ਦ੍ਰਿਸ਼ਟੀ)।

ਨਦਰਿ

ਨਦਰ ਕਰ ਕੇ, ਨਦਰ ਨਾਲ, ਨਜ਼ਰ ਨਾਲ, ਨਿਗਾਹ ਨਾਲ, ਦ੍ਰਿਸ਼ਟੀ ਨਾਲ; ਮਿਹਰ ਦੀ ਨਜ਼ਰ ਨਾਲ, ਕਿਰਪਾ-ਦ੍ਰਿਸ਼ਟੀ ਨਾਲ; ਮਿਹਰ/ਕਿਰਪਾ ਨਾਲ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਰਬੀ - ਨਜ਼ਰ (ਦੇਖਣਾ, ਦ੍ਰਿਸ਼ਟੀ)।

ਨਦਰਿ

ਨਦਰ ਨਾਲ, ਨਜ਼ਰ ਨਾਲ, ਨਿਗਾਹ ਨਾਲ, ਦ੍ਰਿਸ਼ਟੀ ਨਾਲ; ਮਿਹਰ ਦੀ ਨਜ਼ਰ ਨਾਲ, ਕਿਰਪਾ-ਦ੍ਰਿਸ਼ਟੀ ਨਾਲ; ਮਿਹਰ/ਕਿਰਪਾ ਨਾਲ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਰਬੀ - ਨਜ਼ਰ (ਦੇਖਣਾ, ਦ੍ਰਿਸ਼ਟੀ)।

ਨਦਰਿ

ਨਦਰ ਨਾਲ, ਨਜ਼ਰ ਨਾਲ, ਨਿਗਾਹ ਨਾਲ, ਦ੍ਰਿਸ਼ਟੀ ਨਾਲ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਰਬੀ - ਨਜ਼ਰ (ਦੇਖਣਾ, ਦ੍ਰਿਸ਼ਟੀ)।

ਨਦਰੀ

(ਮਿਹਰ ਦੀ) ਨਜ਼ਰ ਕਰਨ ਵਾਲਾ, ਕਿਰਪਾਲੂ/ਮਿਹਰਵਾਨ-ਪ੍ਰਭੂ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਰਬੀ - ਨਜ਼ਰ (نظر - ਦੇਖਣਾ, ਦ੍ਰਿਸ਼ਟੀ)।

ਨਦਰੀ

ਨਦਰਾਲੂ ਦੀ, ਨਦਰੀ (ਸਾਹਿਬ) ਦੀ, ਨਜਰ ਕਰਨ ਵਾਲੇ ਦੀ, ਕਿਰਪਾਲੂ/ਮਿਹਰਵਾਨ-ਪ੍ਰਭੂ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਰਬੀ - ਨਜ਼ਰ (نظر - ਦੇਖਣਾ, ਦ੍ਰਿਸ਼ਟੀ)।

ਨਦਰੀ

(ਮਿਹਰ ਦੀ) ਨਜ਼ਰ ਦੁਆਰਾ, (ਕਿਰਪਾ) ਦ੍ਰਿਸ਼ਟੀ ਦੁਆਰਾ; ਮਿਹਰ/ਕਿਰਪਾ ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਰਬੀ - ਨਜ਼ਰ (نظر - ਦੇਖਣਾ, ਦ੍ਰਿਸ਼ਟੀ)।

ਨਦਰੀ

ਨਜਰੀਂ/ਨਜਰ ਵਿਚ, ਦ੍ਰਿਸ਼ਟੀ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਰਬੀ - ਨਜ਼ਰ (نظر - ਦੇਖਣਾ, ਦ੍ਰਿਸ਼ਟੀ)।

ਨਦਰੀ

ਨਦਰਿ (ਹੇਠ), ਮਿਹਰ ਦੀ ਨਜ਼ਰ (ਹੇਠ); ਰਜ਼ਾਅ (ਅਧੀਨ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀਲਿੰਗ, ਇਕਵਚਨ।

ਵਿਉਤਪਤੀ: ਅਰਬੀ - ਨਜ਼ਰ (نظر - ਦੇਖਣਾ, ਦ੍ਰਿਸ਼ਟੀ)।

ਨਦਰੀ

ਨਜ਼ਰੀਂ, ਨਜ਼ਰ ਵਿਚ, ਨਿਗਾਹ ਵਿਚ, ਦ੍ਰਿਸ਼ਟੀ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਰਬੀ - ਨਜ਼ਰ (نظر - ਦੇਖਣਾ, ਦ੍ਰਿਸ਼ਟੀ)।

ਨਦਰੀ

ਨਜ਼ਰੀਂ, ਨਜ਼ਰ ਦੁਆਰਾ, ਨਿਗਾਹ ਦੁਆਰਾ, ਦ੍ਰਿਸ਼ਟੀ ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਰਬੀ - ਨਜ਼ਰ (نظر - ਦੇਖਣਾ, ਦ੍ਰਿਸ਼ਟੀ)।

ਨਮਸਕਾਰ

ਨਮਸਕਾਰ, ਪ੍ਰਣਾਮ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਨਮਸਕਾਰ; ਗੜ੍ਹਵਾਲੀ/ਰਾਜਸਥਾਨੀ/ਸਿੰਧੀ - ਨਮਸ੍ਕਾਰੁ (ਸਤਿਕਾਰ ਨਾਲ ਕੀਤਾ ਨਮਸਕਾਰ); ਸੰਸਕ੍ਰਿਤ - ਨਮਸ੍ਕਾਰਹ (नमस्कार: - ਨਮਸਕਾਰ, ਪ੍ਰਣਾਮ, ਸ਼ਰਧਾਂਜਲੀ)।

ਨਰ

(ਦੈਵੀ ਸੁਭਾ ਵਾਲੇ) ਨਰ, (ਦੈਵੀ ਗੁਣਾਂ ਵਾਲੇ) ਮਨੁਖ, (ਸ੍ਰੇਸ਼ਟ) ਮਨੁਖ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਨਰ; ਸਿੰਧੀ - ਨਰੁ; ਪ੍ਰਾਕ੍ਰਿਤ - ਣਰ; ਪਾਲੀ - ਨਰ (ਆਦਮੀ); ਸੰਸਕ੍ਰਿਤ - ਨਰਹ (नर: - ਆਦਮੀ, ਨਰ)।

ਨਰ

ਨਰ (ਨੂੰ/ਉਤੇ), ਬੰਦੇ (ਨੂੰ/ਉਤੇ), ਆਦਮੀ (ਨੂੰ/ਉਤੇ), ਵਿਅਕਤੀ (ਨੂੰ/ਉਤੇ), ਮਨੁਖ (ਨੂੰ/ਉਤੇ)।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਰ; ਸਿੰਧੀ - ਨਰੁ; ਪ੍ਰਾਕ੍ਰਿਤ - ਣਰ; ਪਾਲੀ - ਨਰ (ਆਦਮੀ); ਸੰਸਕ੍ਰਿਤ - ਨਰਹ (नर: - ਆਦਮੀ, ਨਰ)।

ਨਰ

ਨਰ (ਨੂੰ), ਬੰਦੇ (ਨੂੰ), ਮਨੁਖ (ਨੂੰ)।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਰ; ਸਿੰਧੀ - ਨਰੁ; ਪ੍ਰਾਕ੍ਰਿਤ - ਣਰ; ਪਾਲੀ - ਨਰ (ਆਦਮੀ); ਸੰਸਕ੍ਰਿਤ - ਨਰਹ (नर: - ਆਦਮੀ, ਨਰ)।

ਨਰ

ਬੰਦੇ ਨੇ, ਮਨੁਖ ਨੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਰ; ਸਿੰਧੀ - ਨਰੁ; ਪ੍ਰਾਕ੍ਰਿਤ - ਣਰ; ਪਾਲੀ - ਨਰ (ਆਦਮੀ); ਸੰਸਕ੍ਰਿਤ - ਨਰਹ (नर: - ਆਦਮੀ, ਨਰ)।

ਨਰ

ਹੇ ਨਰ!; ਹੇ ਮਨੁਖ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਰ; ਸਿੰਧੀ - ਨਰੁ; ਪ੍ਰਾਕ੍ਰਿਤ - ਣਰ; ਪਾਲੀ - ਨਰ (ਆਦਮੀ); ਸੰਸਕ੍ਰਿਤ - ਨਰਹ (नर: - ਆਦਮੀ, ਨਰ)।

ਨਰ

ਬੰਦਿਆਂ ਨੇ/ਆਦਮੀਆਂ ਨੇ, ਮਨੁਖਾਂ ਨੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਨਰ; ਸਿੰਧੀ - ਨਰੁ; ਪ੍ਰਾਕ੍ਰਿਤ - ਣਰ; ਪਾਲੀ - ਨਰ (ਆਦਮੀ); ਸੰਸਕ੍ਰਿਤ - ਨਰਹ (नर: - ਆਦਮੀ, ਨਰ)।

ਨਰਕ

ਨਰਕਾਂ ਵਿਚ; ਦੁਖਾਂ ਵਿਚ, ਜੀਵਨ ਦੇ ਦੁਖਦਾਈ ਪਲਾਂ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ/ਬ੍ਰਜ - ਨਰਕ; ਸੰਸਕ੍ਰਿਤ - ਨਰਕਹ (नरक: - ਨਰਕ)।

ਨਰਕ

ਨਰਕਾਂ (ਵਿਚ); ਦੁਖਾਂ (ਵਿਚ), ਜੀਵਨ ਦੇ ਦੁਖਦਾਈ ਪਲਾਂ (ਵਿਚ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ/ਬ੍ਰਜ - ਨਰਕ; ਸੰਸਕ੍ਰਿਤ - ਨਰਕਹ (नरक: - ਨਰਕ)।

ਨਰਕ

ਨਰਕਾਂ ਨੂੰ; ਦੁਖਾਂ ਨੂੰ, ਜੀਵਨ ਦੇ ਦੁਖਦਾਈ ਪਲਾਂ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ/ਬ੍ਰਜ - ਨਰਕ; ਸੰਸਕ੍ਰਿਤ - ਨਰਕਹ (नरक: - ਨਰਕ)।

ਨਰਕਿ

ਨਰਕ ਵਿਚ; ਦੁਖ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ/ਬ੍ਰਜ - ਨਰਕ; ਸੰਸਕ੍ਰਿਤ - ਨਰਕਹ (नरक: - ਨਰਕ)

ਨਰਕਿ

ਨਰਕ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ/ਬ੍ਰਜ - ਨਰਕ; ਸੰਸਕ੍ਰਿਤ - ਨਰਕਹ (नरक: - ਨਰਕ)।

ਨਵ

ਨਉਂ/ਨੌਂ (ਨਿਧਿ/ਨਿਧੀ), ਨੌਂ (ਨਿਧੀਆਂ ਵਾਲਾ), ਨੌਂ (ਖਜਾਨਿਆਂ ਵਾਲਾ); ਸਾਰੀਆਂ ਬਰਕਤਾਂ ਬਖਸ਼ਣ ਵਾਲਾ।

ਵਿਆਕਰਣ: ਵਿਸ਼ੇਸ਼ਣ (ਨਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਵ; ਪ੍ਰਾਕ੍ਰਿਤ - ਣਵ; ਪਾਲੀ - ਨਵ; ਸੰਸਕ੍ਰਿਤ - ਨਵਨ੍ (नवन् - ਨੌਂ)।

ਨਵ

ਨੌਂ।

ਵਿਆਕਰਣ: ਵਿਸ਼ੇਸ਼ਣ (ਖੰਡਾ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਨਵ; ਪ੍ਰਾਕ੍ਰਿਤ - ਣਵ; ਪਾਲੀ - ਨਵ; ਸੰਸਕ੍ਰਿਤ - ਨਵਨ੍ (नवन् - ਨੌਂ)।

ਨਵਨਿਧਿ

ਨਉਂ/ਨੌਂ ਨਿਧਿ/ਨਿਧੀ, ਨੌਂ ਨਿਧੀਆਂ ਦਾ ਖਜਾਨਾ, ਨੌਂ ਨਿਧੀਆਂ ਦਾ ਭੰਡਾਰ; ਨੌਂ ਨਿਧੀਆਂ ਦੀ ਬਰਕਤ।

ਵਿਆਕਰਣ: ਨਾਂਵ, ਕਰਮ ਕਾਰਕ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਵਨਿਧਿ/ਨਉਨਿਧਿ; ਸੰਸਕ੍ਰਿਤ - ਨਵਨਿਧਿ (नवनिधि - ਕੁਬੇਰ ਦੇ ਨੌ ਖਜ਼ਾਨਿਆਂ ਦਾ ਇੱਕ ਸਮੂਹ)।

ਨਵੇ

ਨੌਂਵੇਂ/ਨੌਂ ਹੀ।

ਵਿਆਕਰਣ: ਵਿਸ਼ੇਸ਼ਣ (ਨਾਥ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਵਧੀ/ਨੇਪਾਲੀ - ਨਉ; ਲਹਿੰਦੀ - ਨੌ; ਸਿੰਧੀ - ਨਵ; ਕਸ਼ਮੀਰੀ - ਨਵ/ਨਉ/ਨਮ; ਅਪਭ੍ਰੰਸ਼ - ਨਵਮ/ਨਵ/ਨਉ; ਪ੍ਰਾਕ੍ਰਿਤ - ਣਵ; ਪਾਲੀ - ਨਵ; ਸੰਸਕ੍ਰਿਤ - ਨਵਨ੍ (नवन् - ਨੌ)।

ਨਾ

ਨਹੀਂ।

ਵਿਆਕਰਣ: ਨਿਪਾਤ।

ਵਿਉਤਪਤੀ: ਪੁਰਾਤਨ ਪੰਜਾਬੀ - ਨਾ/ਨ; ਮਾਰਵਾੜੀ/ਅਵਧੀ/ਲਹਿੰਦੀ/ਸਿੰਧੀ/ਕਸ਼ਮੀਰੀ/ਅਪਭ੍ਰੰਸ਼ - ਨ; ਪ੍ਰਾਕ੍ਰਿਤ - ਣਅ/ਣਾ; ਪਾਲੀ - ਨਾ/ਨ; ਸੰਸਕ੍ਰਿਤ - ਨਹ (न:

ਨਾ

ਬੇ-ਮਰਿਆਦਾ, ਮਰਿਆਦਾ ਹੀਣ; ਨੰਗਾ।

ਵਿਆਕਰਣ: ਵਿਸ਼ੇਸ਼ਣ (ਪ੍ਰਾਣੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਾ/ਨ; ਮਾਰਵਾੜੀ/ਅਵਧੀ/ਲਹਿੰਦੀ/ਸਿੰਧੀ/ਕਸ਼ਮੀਰੀ/ਅਪਭ੍ਰੰਸ਼ - ਨ; ਪ੍ਰਾਕ੍ਰਿਤ - ਣਅ/ਣਾ; ਪਾਲੀ - ਨ/ਨਾ; ਸੰਸਕ੍ਰਿਤ - ਨਹ (न: - ਨਹੀਂ, ਨਿਖੇਧ-ਬੋਧਕ)।

ਨਾਉ

ਨਾਮ, ਨਾਮਣਾ, ਪ੍ਰਸਿੱਧੀ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਮਰਾਠੀ/ਰਾਜਸਥਾਨੀ/ਸਿੰਧੀ - ਨਾਉ; ਪੁਰਾਤਨ ਮਾਰਵਾੜੀ/ਮਰਾਠੀ - ਨਾਵ; ਕਸ਼ਮੀਰੀ - ਨਾਮ/ਨਾਵ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਉ

ਨਾਮ, ਨਾਂ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਮਰਾਠੀ/ਰਾਜਸਥਾਨੀ/ਸਿੰਧੀ - ਨਾਉ; ਪੁਰਾਤਨ ਮਾਰਵਾੜੀ/ਮਰਾਠੀ - ਨਾਵ; ਕਸ਼ਮੀਰੀ - ਨਾਮ/ਨਾਵ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਉ

ਨਾਉਂ, ਨਾਮ, ਨਾਂ; ਨਾਮਣਾ, ਨੇਕ ਨਾਮੀ, ਪ੍ਰਸਿਧੀ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਮਰਾਠੀ/ਰਾਜਸਥਾਨੀ/ਸਿੰਧੀ - ਨਾਉ; ਪੁਰਾਤਨ ਮਾਰਵਾੜੀ/ਮਰਾਠੀ - ਨਾਵ; ਕਸ਼ਮੀਰੀ - ਨਾਮ/ਨਾਵ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਉ

ਨਾਉਂ, ਨਾਮ, ਨਾਂ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਮਰਾਠੀ/ਰਾਜਸਥਾਨੀ/ਸਿੰਧੀ - ਨਾਉ; ਪੁਰਾਤਨ ਮਾਰਵਾੜੀ/ਮਰਾਠੀ - ਨਾਵ; ਕਸ਼ਮੀਰੀ - ਨਾਮ/ਨਾਵ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਉ

ਨਾਮ, ਨਾਂ; ਨਾਮਣਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਮਰਾਠੀ/ਰਾਜਸਥਾਨੀ/ਸਿੰਧੀ - ਨਾਉ; ਪੁਰਾਤਨ ਮਾਰਵਾੜੀ/ਮਰਾਠੀ - ਨਾਵ; ਕਸ਼ਮੀਰੀ - ਨਾਮ/ਨਾਵ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਉ

ਨਾਉਂ ਨੂੰ, ਨਾਮ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਮਰਾਠੀ/ਰਾਜਸਥਾਨੀ/ਸਿੰਧੀ - ਨਾਉ; ਪੁਰਾਤਨ ਮਾਰਵਾੜੀ/ਮਰਾਠੀ - ਨਾਵ; ਕਸ਼ਮੀਰੀ - ਨਾਮ/ਨਾਵ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਉ

ਨਾਂ, ਨਾਮ; ਨਾਮਣਾ, ਵਡਿਆਈ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਮਰਾਠੀ/ਰਾਜਸਥਾਨੀ/ਸਿੰਧੀ - ਨਾਉ; ਪੁਰਾਤਨ ਮਾਰਵਾੜੀ/ਮਰਾਠੀ - ਨਾਵ; ਕਸ਼ਮੀਰੀ - ਨਾਮ/ਨਾਵ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਇ

ਨਹਾ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਮਰਾਠੀ/ਰਾਜਸਥਾਨੀ/ਸਿੰਧੀ ਆਦਿ - ਨਾਉ; ਪੁਰਾਤਨ ਮਾਰਵਾੜੀ/ਮਰਾਠੀ ਆਦਿ - ਨਾਵ; ਕਸ਼ਮੀਰੀ - ਨਾਮ/ਨਾਵ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਇ

ਨਾਉਂ ਸਦਕਾ, ਨਾਮ ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਮਰਾਠੀ/ਰਾਜਸਥਾਨੀ/ਸਿੰਧੀ ਆਦਿ - ਨਾਉ; ਪੁਰਾਤਨ ਮਾਰਵਾੜੀ/ਮਰਾਠੀ ਆਦਿ - ਨਾਵ; ਕਸ਼ਮੀਰੀ - ਨਾਮ/ਨਾਵ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ)।

ਨਾਇ

ਨਾਉ ਨੂੰ, ਨਾਮ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਮਰਾਠੀ/ਰਾਜਸਥਾਨੀ/ਸਿੰਧੀ - ਨਾਉ; ਕਸ਼ਮੀਰੀ - ਨਾਮ/ਨਾਵ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਇ

ਨਾਉ ਦੁਆਰਾ/ਨਾਲ, ਨਾਮ ਦੁਆਰਾ/ਨਾਲ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਮਰਾਠੀ/ਰਾਜਸਥਾਨੀ/ਸਿੰਧੀ - ਨਾਉ; ਕਸ਼ਮੀਰੀ - ਨਾਮ/ਨਾਵ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਇ

ਨਾਉ ਨਾਲ/ਦੁਆਰਾ, ਨਾਮ ਨਾਲ/ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਣੀ ਪੰਜਾਬੀ/ਪੁਰਾਣੀ ਮਰਾਠੀ/ਰਾਜਸਥਾਨੀ/ਸਿੰਧੀ ਆਦਿ - ਨਾਉ; ਪੁਰਾਣੀ ਮਾਰਵਾੜੀ/ਮਰਾਠੀ ਆਦਿ - ਨਾਵ; ਕਸ਼ਮੀਰੀ - ਨਾਮ/ਨਾਵ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ)।

ਨਾਇ

ਨਾਮ ਨਾਲ, ਨਾਮ ਸਦਕਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਣੀ ਪੰਜਾਬੀ/ਪੁਰਾਣੀ ਮਰਾਠੀ/ਰਾਜਸਥਾਨੀ/ਸਿੰਧੀ ਆਦਿ - ਨਾਉ; ਪੁਰਾਣੀ ਮਾਰਵਾੜੀ/ਮਰਾਠੀ ਆਦਿ - ਨਾਵ; ਕਸ਼ਮੀਰੀ - ਨਾਮ/ਨਾਵ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ)।

ਨਾਏ

ਨਹਾਉਂਦਾ ਹੈ, ਇਸ਼ਨਾਨ ਕਰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਮਰਾਠੀ/ਰਾਜਸਥਾਨੀ/ਸਿੰਧੀ - ਨਾਉ; ਪੁਰਾਤਨ ਮਾਰਵਾੜੀ/ਮਰਾਠੀ - ਨਾਵ; ਕਸ਼ਮੀਰੀ - ਨਾਮ/ਨਾਵ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਸਨ

ਡਰ ਨਾਸ ਕਰਨ ਵਾਲਾ।

ਵਿਆਕਰਣ: ਕਰਤਰੀ ਵਾਚ ਕਿਰਦੰਤ (ਵਿਸ਼ੇਸ਼ਣ ਨਾਮ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ/ਸਿੰਧੀ/ਅਪਭ੍ਰੰਸ਼ - ਭਉ; ਪ੍ਰਾਕ੍ਰਿਤ/ਪਾਲੀ - ਭਯ; ਸੰਸਕ੍ਰਿਤ - ਭਯ (भय - ਡਰ) + ਬ੍ਰਜ - ਨਾਸਨ; ਸੰਸਕ੍ਰਿਤ - ਨਾਸ਼ਨ (नाशन - ਨਸ਼ਟ ਕਰਨ ਵਾਲਾ)।

ਨਾਸਾ

ਨਾਸ ਹੋ ਗਿਆ ਹੈ, ਖਤਮ ਹੋ ਗਿਆ ਹੈ; ਦੂਰ ਹੋ ਗਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਾਸੈ; ਪੁਰਾਤਨ ਅਵਧੀ - ਨਾਸਅਇ; ਅਪਭ੍ਰੰਸ਼ - ਨਾਸਇ; ਪ੍ਰਾਕ੍ਰਿਤ - ਣੱਸਅਇ/ਣਾਸਅਇ (ਨਾਸ ਹੋ ਜਾਂਦਾ ਹੈ, ਦੂਰ ਚਲਾ ਜਾਂਦਾ ਹੈ); ਪਾਲੀ - ਨੱਸਤਿ; ਸੰਸਕ੍ਰਿਤ - ਨਸ਼ਯਤਿ (नश्यति - ਗੁਆਚ ਗਿਆ ਹੈ, ਨਾਸ ਹੋ ਜਾਂਦਾ ਹੈ, ਦੂਰ ਚਲਾ ਜਾਂਦਾ ਹੈ)।

ਨਾਹ

ਨਾਥ ਨੂੰ, ਖਸਮ ਨੂੰ, ਮਾਲਕ ਨੂੰ; ਪਤੀ ਨੂੰ, ਪ੍ਰਭੂ-ਪਤੀ ਨੂੰ; ਪ੍ਰਭੂ ਨੂੰ।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਅਵਧੀ - ਨਾਹੁ; ਅਪਭ੍ਰੰਸ਼ - ਨਾਹ (ਸੁਆਮੀ, ਮਾਲਕ); ਪ੍ਰਾਕ੍ਰਿਤ - ਣਾਹ; ਪਾਲੀ - ਨਾਥ; ਸੰਸਕ੍ਰਿਤ - ਨਾਥ (नाथ - ਸ਼ਰਣ, ਮਦਦ; ਰਾਖਾ, ਸੁਆਮੀ)।

ਨਾਹ

ਨਾਥ, ਖਸਮ, ਮਾਲਕ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਅਵਧੀ - ਨਾਹੁ; ਅਪਭ੍ਰੰਸ਼ - ਨਾਹ (ਸੁਆਮੀ, ਮਾਲਕ); ਪ੍ਰਾਕ੍ਰਿਤ - ਣਾਹ; ਪਾਲੀ - ਨਾਥ; ਸੰਸਕ੍ਰਿਤ - ਨਾਥ (नाथ - ਸ਼ਰਣ, ਮਦਦ; ਰਾਖਾ, ਸੁਆਮੀ)।

ਨਾਹ

ਨਾਥ ਦੇ, ਖਸਮ ਦੇ, ਮਾਲਕ ਦੇ, ਸੁਆਮੀ ਦੇ; ਪ੍ਰਭੂ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਅਵਧੀ - ਨਾਹੁ; ਅਪਭ੍ਰੰਸ਼ - ਨਾਹ (ਸੁਆਮੀ, ਮਾਲਕ); ਪ੍ਰਾਕ੍ਰਿਤ - ਣਾਹ; ਪਾਲੀ - ਨਾਥ; ਸੰਸਕ੍ਰਿਤ - ਨਾਥ (नाथ - ਸ਼ਰਣ, ਮਦਦ; ਰਾਖਾ, ਸੁਆਮੀ)।

ਨਾਹ

ਖਸਮ, ਮਾਲਕ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਅਵਧੀ - ਨਾਹੁ; ਅਪਭ੍ਰੰਸ਼ - ਨਾਹ (ਸੁਆਮੀ, ਮਾਲਕ); ਪ੍ਰਾਕ੍ਰਿਤ - ਣਾਹ; ਪਾਲੀ - ਨਾਥ; ਸੰਸਕ੍ਰਿਤ - ਨਾਥ (नाथ - ਸ਼ਰਣ, ਮਦਦ; ਰਾਖਾ, ਸੁਆਮੀ)।

ਨਾਹਿਨ

ਨਹੀਂ।

ਵਿਆਕਰਣ: ਨਿਪਾਤ।

ਵਿਉਤਪਤੀ: ਬ੍ਰਜ - ਨਾਹਿਨ/ਨਾਹੀ/ਨਾਹਿ/ਨਹੀ/ਨਹਿ; ਅਪਭ੍ਰੰਸ਼ - ਨਾਹੀ/ਨਾਹਿ/ਨਹੀ/ਨਹਿ; ਪ੍ਰਾਕ੍ਰਿਤ - ਣਹਿ; ਸੰਸਕ੍ਰਿਤ - ਨਹਿ (नहि - ਨਹੀਂ)।

ਨਾਹੁ

ਨਾਥ, ਖਸਮ, ਮਾਲਕ; ਪਤੀ, ਪ੍ਰਭੂ-ਪਤੀ; ਪ੍ਰਭੂ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਅਵਧੀ - ਨਾਹੁ; ਅਪਭ੍ਰੰਸ਼ - ਨਾਹ (ਸੁਆਮੀ, ਮਾਲਕ); ਪ੍ਰਾਕ੍ਰਿਤ - ਣਾਹ; ਪਾਲੀ - ਨਾਥ; ਸੰਸਕ੍ਰਿਤ - ਨਾਥ (नाथ - ਸ਼ਰਣ, ਮਦਦ; ਰਾਖਾ, ਸੁਆਮੀ)।

ਨਾਂਗੜਾ

ਨਾਂਗਾ, ਨੰਗਾ; ਨਿਰਵਸਤਰ, ਬਿਨਾਂ ਕਪੜੇ ਤੋਂ।

ਵਿਆਕਰਣ: ਵਿਸ਼ੇਸ਼ਣ (ਜੀਵ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਾਗਾ; ਲਹਿੰਦੀ - ਨੰਗਾ; ਸਿੰਧੀ - ਨੰਗੁ; ਪ੍ਰਾਕ੍ਰਿਤ - ਣੱਗ/ਣਗਿਣ; ਪਾਲੀ - ਨੱਗ; ਸੰਸਕ੍ਰਿਤ - ਨਗ੍ਨ (नग्न - ਬਸਤਰ ਹੀਣ, ਅਣਕੱਜਿਆ)।

ਨਾਠੀ

ਨਠ ਗਈ ਹੈ, ਨੱਸ ਗਈ ਹੈ, ਭੱਜ ਗਈ ਹੈ; ਦੂਰ ਹੋ ਗਈ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਅਵਧੀ/ਬ੍ਰਜ - ਨਾਠੀ (ਨਾਠਾ ਦਾ ਇਸਤਰੀ ਲਿੰਗ), ਨਾਠਾ (ਦੂਰ ਗਿਆ/ਨੱਸ ਗਿਆ); ਪੁਰਾਤਨ ਪੰਜਾਬੀ/ਲਹਿੰਦੀ - ਨੱਠਾ; ਪ੍ਰਾਕ੍ਰਿਤ/ਪਾਲੀ - ਨਟ੍ਠ (ਦੂਰ ਗਿਆ/ਨੱਸ ਗਿਆ); ਸੰਸਕ੍ਰਿਤ - ਨਸ਼ਯਤਿ (नश्यति - ਗੁਆਚ ਗਿਆ ਹੈ, ਨਾਸ ਹੋ ਜਾਂਦਾ ਹੈ, ਨੱਸ ਜਾਂਦਾ ਹੈ)।

ਨਾਠੀਆ

ਨਾਠੀਆਂ ਦੇ, ਪਰਾਹੁਣਿਆਂ/ਪ੍ਰਾਹੁਣਿਆਂ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਾਠੀ/ਨਾਠੀਅੜਾ (ਥੋੜ੍ਹਚਿਰਾ ਪ੍ਰਹੁਣਾ/ਮਹਿਮਾਨ); ਲਹਿੰਦੀ - ਨਾਠੀ (ਪ੍ਰਹੁਣਾ/ਮਹਿਮਾਨ); ਸਿੰਧੀ - ਨਾਠੀ (ਜਵਾਈ); ਸੰਸਕ੍ਰਿਤ - ਨਸ਼੍ਟ (नष्ट - ਗਵਾਚਿਆ; ਖਤਮ ਹੋਇਆ)।

ਨਾਥ

ਨਾਥ, ਮਾਲਕ; ਸਹਾਰਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਨਾਥੁ; ਬ੍ਰਜ - ਨਾਥ (ਮਾਲਕ, ਸੁਆਮੀ, ਪਤੀ); ਪਾਲੀ - ਨਾਥ; ਸੰਸਕ੍ਰਿਤ - ਨਾਥ (नाथ - ਰਾਖਾ, ਮਾਲਕ)।

ਨਾਥੁ

ਨਾਥ, ਮਾਲਕ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਨਾਥੁ; ਬ੍ਰਜ - ਨਾਥ (ਮਾਲਕ, ਸੁਆਮੀ, ਪਤੀ); ਪਾਲੀ - ਨਾਥ; ਸੰਸਕ੍ਰਿਤ - ਨਾਥ (नाथ - ਰਾਖਾ, ਮਾਲਕ)।

ਨਾਦ

ਨਾਦ/ਨਾਦਾਂ, ਅਵਾਜਾਂ, ਧੁਨਾਂ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਨਾਦ; ਸੰਸਕ੍ਰਿਤ - ਨਾਦਹ (नाद: - ਉਚੀ ਦਹਾੜ, ਧੁਨੀ)।

ਨਾਦ

ਸੰਖ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਨਾਦ; ਸੰਸਕ੍ਰਿਤ - ਨਾਦਹ (नाद: - ਉਚੀ ਦਹਾੜ, ਧੁਨੀ)।

ਨਾਦੁ

ਨਾਦ, ਅਵਾਜ, ਧੁਨ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਨਾਦ; ਸੰਸਕ੍ਰਿਤ - ਨਾਦਹ (नाद: - ਉਚੀ ਦਹਾੜ, ਧੁਨੀ)।

ਨਾਨਕ

(ਹੇ) ਨਾਨਕ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਨਾਨਕ

ਨਾਨਕ-ਪਪੀਹੇ (ਨੂੰ), ਨਾਨਕ-ਜਗਿਆਸੂ (ਨੂੰ)।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸਾਰੰਗ (ਇਕ ਪ੍ਰਕਾਰ ਦਾ ਮਿਰਗ; ਕੋਇਲ; ਪਪੀਹਾ); ਪ੍ਰਾਕ੍ਰਿਤ/ਪਾਲੀ - ਸਾਰੰਗ (ਧਾਰੀਦਾਰ ਹਿਰਨ); ਸੰਸਕ੍ਰਿਤ - ਸ਼ਾਰਙ੍ਗਹ (शारङ्ग: - ਚਿਤਕਬਰਾ, ਇਕ ਤਰ੍ਹਾਂ ਦਾ ਹਿਰਨ, ਭਾਰਤੀ ਕੋਇਲ)।

ਨਾਨਕ

ਨਾਨਕ ਦਾ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਨਾਨਕ

ਨਾਨਕ (ਦਾ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਨਾਨਕ

ਨਾਨਕ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਨਾਨਕ

ਹੇ ਨਾਨਕ !

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਨਾਨਕ

ਨਾਨਕ!

ਵਿਆਕਰਣ: ਨਾਂਵ; ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਨਾਨਕ

ਨਾਨਕ-ਪਪੀਹੇ (ਨੂੰ), ਨਾਨਕ-ਜਗਿਆਸੂ (ਨੂੰ)।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਸਾਰੰਗ (ਇਕ ਪ੍ਰਕਾਰ ਦਾ ਮਿਰਗ, ਕੋਇਲ, ਪਪੀਹਾ); ਪ੍ਰਾਕ੍ਰਿਤ/ਪਾਲੀ - ਸਾਰੰਗ (ਧਾਰੀਦਾਰ ਹਿਰਨ); ਸੰਸਕ੍ਰਿਤ - ਸ਼ਾਰਙ੍ਗਹ (शारङ्ग: - ਚਿਤਕਬਰਾ, ਇਕ ਤਰ੍ਹਾਂ ਦਾ ਹਿਰਨ, ਭਾਰਤੀ ਕੋਇਲ)।

ਨਾਨਕ

ਨਾਨਕ ਨੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਨਾਨਕ

ਨਾਨਕ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਨਾਨਕ

ਦਾਸ ਨਾਨਕ ਲਈ।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।

ਨਾਨਕ

(ਜਨ) ਨਾਨਕ, (ਦਾਸ) ਨਾਨਕ (ਮੁਹਰ-ਛਾਪ)।

ਨਾਭਿ

ਨਾਭੀ ਵਿਚਲੇ, ਧੁੰਨੀ ਵਿਚਲੇ; ਹਿਰਦੇ ਵਿਚਲੇ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਾਭਿ/ਨਾਭੀ; ਪਾਲੀ - ਨਾਭਿ (ਧੁੰਨੀ; ਪਹੀਏ ਦੀ ਧੁਰੀ); ਸੰਸਕ੍ਰਿਤ - ਨਾਭਿਹ (नाभि: - ਧੁੰਨੀ; ਕਸਤੂਰੀ)।

ਨਾਮ

ਨਾਮ ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮ

ਨਾਮ ਦਾ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮ

ਨਾਮ (ਦੀ)।

ਨਾਮ (ਬਿਨਾਂ)।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮ

ਨਾਮ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮ

ਨਾਮ ਦੀ।

ਨਾਮ (ਤੋਂ), ਨਾਮ (ਦੁਆਰਾ)।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮ

ਨਾਮ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮ

ਨਾਮ (ਧਨ)।

ਨਾਮ (ਦੇ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮ

ਨਾਮ (ਰੂਪੀ)।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮ

ਨਾਮ (ਦਾ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮ

ਨਾਮ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮਰਜਾਦੁ

ਨਾ+ਮਰਜਾਦੁ, ਬੇ-ਮਰਿਆਦਾ, ਮਰਿਆਦਾ ਹੀਣ, ਦਸਤੂਰ ਤੋਂ ਉਲਟ; ਨੰਗਾ, ਨੰਗ-ਮੁਨੰਗਾ।

ਵਿਆਕਰਣ: ਵਿਸ਼ੇਸ਼ਣ (ਜੀਵ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਾ/ਨ; ਮਾਰਵਾੜੀ/ਅਵਧੀ/ਲਹਿੰਦੀ/ਸਿੰਧੀ/ਕਸ਼ਮੀਰੀ/ਅਪਭ੍ਰੰਸ਼ - ਨ; ਪ੍ਰਾਕ੍ਰਿਤ - ਣਅ/ਣਾ; ਪਾਲੀ - ਨ/ਨਾ; ਸੰਸਕ੍ਰਿਤ - ਨਹ (न: - ਨਹੀਂ, ਨਿਖੇਧ-ਬੋਧਕ) + ਰਾਜਸਥਾਨੀ/ਅਪਭ੍ਰੰਸ਼ - ਮਰਜਾਦ (ਮਰਿਆਦਾ, ਸੀਮਾ, ਹਦ); ਸੰਸਕ੍ਰਿਤ - ਮਰਯਾਦਾ (मर्यादा - ਖੇਤਰ; ਚਜ-ਅਚਾਰ; ਰਿਗਵੇਦ - ਸੀਮਾ)।

ਨਾਮਿ

ਨਾਮ ਸਦਕਾ/ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮਿ

(ਹਰਿ) ਨਾਮ ਵਿਚ, (ਹਰੀ ਦੇ) ਨਾਮ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮਿ

ਨਾਉ ਦੁਆਰਾ, ਨਾਮ ਨਾਲ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮਿ

(ਹਰਿ) ਨਾਮ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮਿ

ਨਾਮ ਦੁਆਰਾ, ਨਾਮ ਸਦਕਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮਿ

(ਹਰਿ ਹਰਿ) ਨਾਮ ਸਦਕਾ/ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮਿ

(ਹਰੀ) ਨਾਮ ਸਦਕਾ/ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮਿ

ਨਾਮ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮੁ

ਨਾਮ ਨੂੰ, (ਨਿਰੰਜਨ) ਨਾਮ (ਵਾਲੇ) ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮੁ

ਨਾਮ; ਓਅੰਕਾਰ ਦਾ ਨਾਮ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮੁ

(ਹਰਿ ਹਰਿ) ਨਾਮ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮੁ

ਨਾਮ ਨੂੰ, (ਅਲਖ) ਨਾਮ (ਵਾਲੇ) ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮੁ

(ਹਰਿ) ਨਾਮ।

(ਹਰਿ ਹਰਿ) ਨਾਮ (ਰੂਪੀ)।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਮੁ

ਨਾਮ, ਨਾਂ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਕਸ਼ਮੀਰੀ - ਨਾਮ/ਨਾਵ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ)।

ਨਾਮੇ

(ਹਰਿ) ਨਾਮ ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਰਦ

ਨਾਰਦ, ਇਕ ਮੁਨੀ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਨਾਰਦੁ; ਅਵਧੀ/ਰਾਜਸਥਾਨੀ/ਬ੍ਰਜ - ਨਾਰਦ; ਸੰਸਕ੍ਰਿਤ - ਨਾਰਦਹ (नारद: - ਇਕ ਰਿਸ਼ੀ ਦਾ ਨਾਂ)।

ਨਾਰਾਇਣੈ

ਨਾਰਾਇਣ ਦੇ, ਪ੍ਰਭੂ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਾਰਾਇਨ/ਨਾਰਾਯਨ/ਨਾਰਾਯਣ (ਵਿਸ਼ਨੂੰ ਦਾ ਇਕ ਨਾਮ, ਪ੍ਰਭੂ); ਸੰਸਕ੍ਰਿਤ - ਨਾਰਾਯਣਹ (नारायण: - ਆਦਿ ਮਨੁਖ ਦਾ ਪੁੱਤਰ; ਵਿਸ਼ਨੂੰ ਦਾ ਇਕ ਨਾਂ, ਪਰ ਖਾਸ ਤੌਰ ‘ਤੇ ਉਹ ਦੇਵਤਾ ਜੋ ਸਾਰੇ ਸੰਸਾਰਾਂ ਤੋਂ ਪਹਿਲਾਂ ਮੰਨਿਆ ਜਾਂਦਾ ਹੈ)।

ਨਾਰਾਇਣੈ

ਨਾਰਾਇਣ ਨੂੰ, ਪ੍ਰਭੂ ਨੂੰ।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਾਰਾਇਨ/ਨਾਰਾਯਨ/ਨਾਰਾਯਣ (ਵਿਸ਼ਨੂੰ ਦਾ ਇਕ ਨਾਮ, ਪ੍ਰਭੂ); ਸੰਸਕ੍ਰਿਤ - ਨਾਰਾਯਣਹ (नारायण: - ਆਦਿ ਮਨੁਖ ਦਾ ਪੁੱਤਰ; ਵਿਸ਼ਨੂੰ ਦਾ ਇਕ ਨਾਂ, ਪਰ ਖਾਸ ਤੌਰ ‘ਤੇ ਉਹ ਦੇਵਤਾ ਜੋ ਸਾਰੇ ਸੰਸਾਰਾਂ ਤੋਂ ਪਹਿਲਾਂ ਮੰਨਿਆ ਜਾਂਦਾ ਹੈ)।

ਨਾਰਾਇਨੁ

ਨਰਾਇਣ-ਪ੍ਰਭੂ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਾਰਾਇਨ/ਨਾਰਾਯਨ/ਨਾਰਾਯਣ (ਵਿਸ਼ਨੂੰ ਦਾ ਇਕ ਨਾਮ, ਪ੍ਰਭੂ); ਸੰਸਕ੍ਰਿਤ - ਨਾਰਾਯਣਹ (नारायण:- ਆਦਿ ਮਨੁਖ ਦਾ ਪੁੱਤਰ; ਵਿਸ਼ਨੂੰ ਦਾ ਇਕ ਨਾਂ, ਪਰ ਖਾਸ ਤੌਰ ‘ਤੇ ਉਹ ਦੇਵਤਾ ਜੋ ਸਾਰੇ ਸੰਸਾਰਾਂ ਤੋਂ ਪਹਿਲਾਂ ਮੰਨਿਆ ਜਾਂਦਾ ਹੈ)।

ਨਾਰਿ

ਨਾਰੀਆਂ, ਇਸਤਰੀਆਂ, ਜੀਵ-ਇਸਤਰੀਆਂ; ਜਗਿਆਸੂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਨਾਰਿ/ਨਾਰਿਯ/ਨਾਰੀ (ਔਰਤ, ਨਾੜੀ); ਅਪਭ੍ਰੰਸ਼ - ਨਾਰਿ/ਨਾਰੀ; ਪ੍ਰਾਕ੍ਰਿਤ - ਣਾਰੀ; ਪਾਲੀ - ਨਾਰੀ; ਸੰਸਕ੍ਰਿਤ - ਨਾਰੀ (ਇਸਤਰੀ, ਪਤਨੀ)।

ਨਾਰੀ

ਨਾਰੀਆਂ, ਇਸਤਰੀਆਂ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਨਾਰਿ/ਨਾਰਿਯ/ਨਾਰੀ (ਔਰਤ, ਨਾੜੀ); ਅਪਭ੍ਰੰਸ਼ - ਨਾਰਿ/ਨਾਰੀ; ਪ੍ਰਾਕ੍ਰਿਤ - ਣਾਰੀ; ਪਾਲੀ - ਨਾਰੀ; ਸੰਸਕ੍ਰਿਤ - ਨਾਰੀ (ਇਸਤਰੀ, ਪਤਨੀ)।

ਨਾਰੀ

ਨਾਰੀ ਨੇ, ਜੀਵ-ਇਸਤਰੀ ਨੇ; ਜਗਿਆਸੂ ਨੇ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਾਰਿ/ਨਾਰਿਯ/ਨਾਰੀ (ਔਰਤ, ਨਾੜੀ); ਅਪਭ੍ਰੰਸ਼ - ਨਾਰਿ/ਨਾਰੀ; ਪ੍ਰਾਕ੍ਰਿਤ - ਣਾਰੀ; ਪਾਲੀ - ਨਾਰੀ; ਸੰਸਕ੍ਰਿਤ - ਨਾਰੀ (ਇਸਤਰੀ, ਪਤਨੀ)।

ਨਾਰੀ

ਨਾਰੀ ਲਈ/ਨੂੰ, ਇਸਤਰੀ (ਦੀ ਜਨਨ-ਇੰਦਰੀ) ਲਈ/ਨੂੰ।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਾਰਿ/ਨਾਰਿਯ/ਨਾਰੀ (ਔਰਤ, ਨਾੜੀ); ਅਪਭ੍ਰੰਸ਼ - ਨਾਰਿ/ਨਾਰੀ; ਪ੍ਰਾਕ੍ਰਿਤ - ਣਾਰੀ; ਪਾਲੀ - ਨਾਰੀ; ਸੰਸਕ੍ਰਿਤ - ਨਾਰੀ (ਇਸਤਰੀ, ਪਤਨੀ)।

ਨਾਰੀ

ਨਾਰੀ, ਜੀਵ-ਇਸਤਰੀ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਾਰਿ/ਨਾਰਿਯ/ਨਾਰੀ (ਔਰਤ, ਨਾੜੀ); ਅਪਭ੍ਰੰਸ਼ - ਨਾਰਿ/ਨਾਰੀ; ਪ੍ਰਾਕ੍ਰਿਤ - ਣਾਰੀ; ਪਾਲੀ - ਨਾਰੀ; ਸੰਸਕ੍ਰਿਤ - ਨਾਰੀ (ਇਸਤਰੀ, ਪਤਨੀ)।

ਨਾਰੀ

(ਹੇ) ਨਾਰੀਓ! (ਹੇ) ਇਸਤਰੀਓ! (ਹੇ) ਜਗਿਆਸੂਓ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਨਾਰਿ/ਨਾਰਿਯ/ਨਾਰੀ (ਔਰਤ, ਨਾੜੀ); ਅਪਭ੍ਰੰਸ਼ - ਨਾਰਿ/ਨਾਰੀ; ਪ੍ਰਾਕ੍ਰਿਤ - ਣਾਰੀ; ਪਾਲੀ - ਨਾਰੀ; ਸੰਸਕ੍ਰਿਤ - ਨਾਰੀ (ਇਸਤਰੀ, ਪਤਨੀ)।

ਨਾਰੇ

(ਹੇ) ਨਾਰੀਓ! (ਹੇ) ਸਖੀਓ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਨਾਰਿ/ਨਾਰਿਯ/ਨਾਰੀ (ਔਰਤ, ਨਾੜੀ); ਅਪਭ੍ਰੰਸ਼ - ਨਾਰਿ/ਨਾਰੀ; ਪ੍ਰਾਕ੍ਰਿਤ - ਣਾਰੀ; ਪਾਲੀ - ਨਾਰੀ; ਸੰਸਕ੍ਰਿਤ - ਨਾਰੀ (ਇਸਤਰੀ, ਪਤਨੀ)।

ਨਾਲਿ

ਨਾਲ, ਅਗੇ, ਪ੍ਰਤੀ।

ਵਿਆਕਰਣ: ਸੰਬੰਧਕ।

ਵਿਉਤਪਤੀ: ਪੁਰਾਤਨ ਪੰਜਾਬੀ - ਨਾਲਿ (ਸਾਥ); ਕਸ਼ਮੀਰੀ - ਨਾਲ (ਛਾਤੀ); ਪ੍ਰਾਕ੍ਰਿਤ - ਅੰਕਵਾਲਿਇ; ਸੰਸਕ੍ਰਿਤ - ਅਙ੍ਕਪਾਲਿਹ (अङ्कपालि: - ਗਲ ਨਾਲ ਲਾਉਣਾ, ਗਲਵਕੜੀ ਪਾਉਣੀ)।

ਨਾਲੇ

ਨਾਲ ਹੀ, ਨਾਲ ਦੀ ਨਾਲ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ - ਨਾਲਿ (ਸਾਥ); ਕਸ਼ਮੀਰੀ - ਨਾਲ (ਛਾਤੀ); ਪ੍ਰਾਕ੍ਰਿਤ - ਅੰਕਵਾਲਿਇ; ਸੰਸਕ੍ਰਿਤ - ਅਙ੍ਕਪਾਲਿਹ (अङ्कपालि: - ਗਲ ਨਾਲ ਲਾਉਣਾ, ਗਲਵਕੜੀ ਪਾਉਣੀ)।

ਨਾਲੇ

ਨਾਲਿ, ਨਾਲ, ਸਮੇਤ।

ਨਾਲਿ, ਨਾਲ (ਹੀ)।

ਨਾਵਹਿ

(ਭਾਵੇਂ) ਨਹਾ ਲੈਣ, (ਭਾਵੇਂ) ਨਹਾਉਂਦੇ ਫਿਰਨ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਹਾਉਣਾ; ਪ੍ਰਾਕ੍ਰਿਤ - ਣਹਾਵਇ; ਪਾਲੀ - ਨਹਾਪੇਤਿ (ਨਹਾਉਂਦਾ ਹੈ, ਧੋਂਦਾ ਹੈ); ਸੰਸਕ੍ਰਿਤ - ਸ੍ਨਾਪਯਤਿ (स्नापयति - ਨਵ੍ਹਾਉਂਦਾ ਹੈ, ਧੋਂਦਾ ਹੈ )।

ਨਾਵਹਿ

ਨਹਾਉਂਦੇ ਹਨ

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਹਾਉਣਾ (ਨਹਾਉਣਾ, ਧੋਣਾ); ਪ੍ਰਾਕ੍ਰਿਤ - ਣਹਾਵਇ; ਪਾਲੀ - ਨਹਾਪੇਤਿ (ਨਹਾਉਂਦਾ ਹੈ, ਧੋਂਦਾ ਹੈ); ਸੰਸਕ੍ਰਿਤ - ਸ੍ਨਾਪਯਤਿ (स्नापयति - ਨਵ੍ਹਾਉਂਦਾ ਹੈ, ਧੋਂਦਾ ਹੈ)।

ਨਾਵਹੁ

ਨਾਵਹੁੰ, ਨਾਵੋਂ, ਨਾਉਂ, ਨਾਮ ਤੋਂ।

ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਮਰਾਠੀ/ਰਾਜਸਥਾਨੀ/ਸਿੰਧੀ - ਨਾਉ; ਮਾਰਵਾੜੀ/ਮਰਾਠੀ - ਨਾਵ; ਕਸ਼ਮੀਰੀ - ਨਾਮ/ਨਾਵ; ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਵਹੁ

ਨਹਾਉਂਦੇ ਹੋ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਹਾਉਣਾ; ਕਸ਼ਮੀਰੀ - ਨਾਵੁਨ (ਨਹਾਉਣਾ); ਪ੍ਰਾਕ੍ਰਿਤ - ਣਹਾਵੇਇ; ਪਾਲੀ - ਨਹਾਪੇਤਿ (ਨਹਾਉਂਦਾ ਹੈ, ਧੋਂਦਾ ਹੈ); ਸੰਸਕ੍ਰਿਤ - ਸ੍ਨਾਪਯਤਿ (स्नापयति - ਨਵਾਉਂਦਾ ਹੈ, ਧੋਂਦਾ ਹੈ)।

ਨਾਵਾਲਿਆ

ਨਵ੍ਹਾਇਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਹਾਉਣਾ; ਕਸ਼ਮੀਰੀ - ਨਾਵੁਨ (ਨਹਾਉਣਾ); ਪ੍ਰਾਕ੍ਰਿਤ - ਣਹਾਵੇਇ; ਪਾਲੀ - ਨਹਾਪੇਤਿ (ਨਹਾਉਂਦਾ ਹੈ, ਧੋਂਦਾ ਹੈ); ਸੰਸਕ੍ਰਿਤ - ਸ੍ਨਾਪਯਤਿ (स्नापयति - ਨਵਾਉਂਦਾ ਹੈ, ਧੋਂਦਾ ਹੈ)।

ਨਾਵੈ

ਨਾਉਂ (ਬਿਨਾਂ), ਨਾਮ (ਬਿਨਾਂ), ਨਾਂ (ਬਿਨਾਂ)।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਮਰਾਠੀ/ਰਾਜਸਥਾਨੀ/ਸਿੰਧੀ - ਨਾਉ; ਮਾਰਵਾੜੀ/ਮਰਾਠੀ - ਨਾਵ; ਕਸ਼ਮੀਰੀ - ਨਾਮ/ਨਾਵ; ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਵੈ

ਨਾਮ (ਤੋਂ), ਪ੍ਰਭੂ-ਨਾਮ (ਤੋਂ)।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਮਰਾਠੀ/ਰਾਜਸਥਾਨੀ/ਸਿੰਧੀ - ਨਾਉ; ਮਾਰਵਾੜੀ/ਮਰਾਠੀ - ਨਾਵ; ਕਸ਼ਮੀਰੀ - ਨਾਮ/ਨਾਵ; ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਾਵੈ

ਨਾਉ (ਲਿਖਣ) ਲਈ, ਲੇਖਾ (ਲਿਖਣ) ਲਈ।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਮਰਾਠੀ/ਰਾਜਸਥਾਨੀ/ਸਿੰਧੀ - ਨਾਉ; ਮਾਰਵਾੜੀ/ਮਰਾਠੀ - ਨਾਵ; ਕਸ਼ਮੀਰੀ - ਨਾਮ/ਨਾਵ; ਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।

ਨਿਆਉ

ਨਿਆਂ, ਇਨਸਾਫ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ/ਲਹਿੰਦੀ - ਨਿਆਉ; ਅਪਭ੍ਰੰਸ਼ - ਨਿਆਉ; ਪ੍ਰਾਕ੍ਰਿਤ - ਣਾਯ; ਸੰਸਕ੍ਰਿਤ - ਨਯਾਯ (न्याय - ਵਿਧੀ, ਨਿਆਂ)।

ਨਿਸਤਾਰਾ

ਨਿਸਤਾਰਾ, ਪਾਰ-ਉਤਾਰਾ, ਮੁਕਤੀ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਿਸਤਾਰਾ; ਸਿੰਧੀ - ਨਿਸ੍ਤਾਰੋ (ਛੁਟਕਾਰਾ, ਮੁਕਤੀ); ਸੰਸਕ੍ਰਿਤ - ਨਿਸ੍ਤਾਰਹ (निस्तार: - ਛੁਟਕਾਰਾ, ਪਾਰ ਲੰਘਣਾ, ਬਚਾਅ)।

ਨਿਸਿ

ਰਾਤ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਉੜੀਆ/ਰਾਜਸਥਾਨੀ/ਮੈਥਿਲੀ/ਅਪਭ੍ਰੰਸ਼ - ਨਿਸਿ (ਰਾਤ); ਪ੍ਰਾਕ੍ਰਿਤ - ਣਿਸੀਹ/ਣਿਸਿ; ਪਾਲੀ - ਨਿਸੀਥਾ/ਨਿਸਿ (ਅਧੀ ਰਾਤ); ਸੰਸਕ੍ਰਿਤ - ਨਿਸ਼ੀਥਹ/ਨਿਸ਼ਿ (निशीथ:/निशि - ਅਧੀ ਰਾਤ, ਰਾਤ)।

ਨਿਹਕਾਮ

ਨਿਸ਼ਕਾਮ, ਕਰਮ ਦੇ ਫਲ ਦੀ ਕਾਮਨਾ ਤੋਂ ਰਹਿਤ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਨਿਹਕਾਮ; ਬ੍ਰਜ - ਨਿਹਕਾਮੀ/ਨਿਹਕਾਮ; ਸੰਸਕ੍ਰਿਤ - ਨਿਸ਼੍ਕਾਮ (निष्काम - ਕਿਸੇ ਮੰਤਵ ਤੋਂ ਬਿਨਾ ਕੀਤਾ ਕਾਰਜ, ਕਾਮਨਾ ਤੋਂ ਰਹਿਤ ਕੰਮ, ਨਿਸ਼ਕਾਮ)।

ਨਿਹਕੇਵਲ

ਬੰਧਨ ਮੁਕਤ, ਨਿਰਲੇਪ, ਸ਼ੁਧ, ਪਵਿੱਤਰ; ਉੱਚੇ ਸੁੱਚੇ ਜੀਵਨ ਵਾਲੀ।

ਵਿਆਕਰਣ: ਵਿਸ਼ੇਸ਼ਣ (ਉਹ ਦਾ), ਕਰਤਾ ਕਾਰਕ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਵਧੀ - ਨਿਹਕੇਵਲ; ਪ੍ਰਾਕ੍ਰਿਤ - ਨਿਸ੍ਕੇਵਲ; ਸੰਸਕ੍ਰਿਤ - ਨਿਸ਼੍ਕੈਵਲਯ (निष्कैवल्य - ਕੇਵਲ, ਸ਼ੁਧ, ਨਿਰਪੇਖ)।

ਨਿਹਕੇਵਲੁ

ਬੰਧਨ ਮੁਕਤ ਨੂੰ, ਨਿਰਲੇਪ ਨੂੰ, ਸ਼ੁਧ ਨੂੰ, ਪਵਿੱਤਰ ਨੂੰ।

ਵਿਆਕਰਣ: ਵਿਸ਼ੇਸ਼ਣ (ਪ੍ਰਭੂ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ - ਨਿਹਕੇਵਲ; ਪ੍ਰਾਕ੍ਰਿਤ - ਨਿਸ੍ਕੇਵਲ; ਸੰਸਕ੍ਰਿਤ - ਨਿਸ਼੍ਕੈਵਲਯ (निष्कैवल्य - ਕੇਵਲ, ਸ਼ੁਧ, ਨਿਰਲੇਪ)।

ਨਿਹਕੇਵਲੁ

ਬੰਧਨ ਮੁਕਤ; ਨਿਰਲੇਪ; ਸ਼ੁਧ, ਪਵਿੱਤਰ।

ਵਿਆਕਰਣ: ਵਿਸ਼ੇਸ਼ਣ (ਪ੍ਰਭੂ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ - ਨਿਹਕੇਵਲ; ਪ੍ਰਾਕ੍ਰਿਤ - ਨਿਸ੍ਕੇਵਲ; ਸੰਸਕ੍ਰਿਤ - ਨਿਸ਼੍ਕੈਵਲਯ (निष्कैवल्य - ਕੇਵਲ, ਸ਼ੁਧ, ਨਿਰਲੇਪ)।

ਨਿਹਚਉ

ਨਿਹਚਾ ਕਰਕੇ, ਦ੍ਰਿੜ੍ਹ ਵਿਸ਼ਵਾਸ ਧਾਰ ਕੇ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਿਸਚਉ; ਬ੍ਰਜ - ਨਿਸਚਯ; ਅਪਭ੍ਰੰਸ਼ - ਨਿਚ੍ਛਉ/ਨਿਚ੍ਛਯ; ਪ੍ਰਾਕ੍ਰਿਤ - ਣਿੱਚਯ/ਣਿਚ੍ਛਯ; ਪਾਲੀ - ਨਿਚ੍ਛਯ (ਨਿਸ਼ਚਤਤਾ); ਸੰਸਕ੍ਰਿਤ - ਨਿਸ਼੍ਚਯਹ (निश्चय: - ਪੁਛ-ਗਿਛ, ਦ੍ਰਿੜਤਾ)।

ਨਿਹਚਉ

ਨਿਹਚਾ/ਨਿਸ਼ਚਾ, ਯਕੀਨ, ਦ੍ਰਿੜ ਵਿਸ਼ਵਾਸ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਿਸਚਉ; ਬ੍ਰਜ - ਨਿਸਚਯ; ਅਪਭ੍ਰੰਸ਼ - ਨਿਚ੍ਛਉ/ਨਿਚ੍ਛਯ; ਪ੍ਰਾਕ੍ਰਿਤ - ਣਿੱਚਯ/ਣਿਚ੍ਛਯ; ਪਾਲੀ - ਨਿਚ੍ਛਯ (ਨਿਸ਼ਚਤਤਾ); ਸੰਸਕ੍ਰਿਤ - ਨਿਸ਼੍ਚਯਹ (निश्चय: - ਪੁਛ-ਗਿਛ, ਦ੍ਰਿੜਤਾ)।

ਨਿਹਚਲ

ਅਚੱਲ, ਸਥਿਰ; ਸਦਾ-ਥਿਰ।

ਵਿਆਕਰਣ: ਵਿਸ਼ੇਸ਼ਣ (ਥਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਿਹਚਲ; ਪ੍ਰਾਕ੍ਰਿਤ - ਨਿਸਚਲ; ਸੰਸਕ੍ਰਿਤ - ਨਿਸ਼ਚਲ੍ (निश्चचल् - ਨਿਹਚਲ, ਅਚੱਲ)।

ਨਿਹਫਲੰ

ਨਿਹਫਲ, ਨਿਸਫਲ, ਵਿਅਰਥ।

ਵਿਆਕਰਣ: ਵਿਸ਼ੇਸ਼ਣ (ਜਨਮਸੵ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਿਹਫਲ (ਫਲ ਰਹਿਤ, ਬੇਕਾਰ); ਅਪਭ੍ਰੰਸ਼/ਪ੍ਰਾਕ੍ਰਿਤ - ਣਿਪ੍ਫਲ; ਪਾਲੀ - ਨਿਪ੍ਫਲ (ਫਲ ਰਹਿਤ); ਸੰਸਕ੍ਰਿਤ - ਨਿਸ਼੍ਫਲ (निष्फल - ਫਲ ਰਹਿਤ, ਬੀਜ ਰਹਿਤ; ਨਪੁੰਸਕ)।

ਨਿਹਾਲ

ਨਿਹਾਲ (ਹੋ ਗਏ)।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਭੋਜਪੁਰੀ/ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ - ਨਿਹਾਲ (ਸਫ਼ਲ ਮਨੋਰਥ; ਸੰਤੁਸ਼ਟ; ਧੰਨਤਾਜੋਗ; ਪ੍ਰਸੰਨ); ਸਿੰਧੀ - ਨਿਹਾਲੁ; ਫ਼ਾਰਸੀ - ਨਿਹਾਲ (نِہال - ਤਾਜਾ ਲਗਿਆ ਬੂਟਾ; ਹਰਿਆ ਭਰਿਆ; ਕਾਮਯਾਬ; ਖੁਸ਼)।

ਨਿਹਾਲਿ

ਨਿਹਾਲੇ/ਨਿਹਾਰੇ, ਵੇਖੇ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਿਹਾਲਣਾ/ਨਿਹਾਰਣਾ (ਵੇਖਣਾ, ਉਮੀਦ ਕਰਨੀ); ਅਪਭ੍ਰੰਸ਼ - ਨਿਹਾਲਇ; ਪ੍ਰਾਕ੍ਰਿਤ - ਣਿਭਾਲੇਇ/ਣਿਭਾਲ; ਸੰਸਕ੍ਰਿਤ - ਨਿਭਾਲਯਤਿ (निभालयति - ਵੇਖਦਾ ਹੈ)।

ਨਿਹਾਲਿਹ

ਨਿਹਾਲੀਏ, ਨਿਹਾਰੀਏ, ਵੇਖੀਏ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਿਹਾਲਣਾ/ਨਿਹਾਰਣਾ (ਵੇਖਣਾ, ਉਮੀਦ ਕਰਨੀ); ਅਪਭ੍ਰੰਸ਼ - ਨਿਹਾਲਇ; ਪ੍ਰਾਕ੍ਰਿਤ - ਣਿਭਾਲੇਇ/ਣਿਭਾਲ; ਸੰਸਕ੍ਰਿਤ - ਨਿਭਾਲਯਤਿ (निभालयति - ਵੇਖਦਾ ਹੈ)।

ਨਿਹਾਲੀ

ਤਲਾਈ, ਵਿਛੌਣਾ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਨਿਹਾਲੀ (ਵਿਛੌਣਾ, ਤੁਲਾਈ)।

ਨਿਹਾਲੇ

ਨਿਹਾਰ ਰਹੀ ਹੈ, ਵੇਖ/ਤੱਕ ਰਹੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਿਹਾਲੀਐ; ਅਪਭ੍ਰੰਸ਼ - ਨਿਹਾਲਇ; ਪ੍ਰਾਕ੍ਰਿਤ - ਣਿਭਾਲੇਇ/ਣਿਭਾਲ (ਵੇਖਦਾ ਹੈ); ਸੰਸਕ੍ਰਿਤ - ਨਿਭਾਲਯਤਿ (निभालयति - ਦੇਖਿਆ ਜਾਂਦਾ ਹੈ, ਅਵਲੋਕਨ ਕੀਤਾ ਜਾਂਦਾ ਹੈ)।

ਨਿਹਾਲੇ

ਨਿਹਾਲਦਾ ਹੈ, ਨਿਹਾਰਦਾ ਹੈ, ਵੇਖਦਾ ਹੈ, ਤੱਕਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਿਹਾਲੀਐ; ਅਪਭ੍ਰੰਸ਼ - ਨਿਹਾਲਇ; ਪ੍ਰਾਕ੍ਰਿਤ - ਣਿਭਾਲੇਇ/ਣਿਭਾਲ (ਵੇਖਦਾ ਹੈ); ਸੰਸਕ੍ਰਿਤ - ਨਿਭਾਲਯਤਿ (निभालयति - ਦੇਖਿਆ ਜਾਂਦਾ ਹੈ, ਅਵਲੋਕਨ ਕੀਤਾ ਜਾਂਦਾ ਹੈ)।

ਨਿਕਸਤ

ਨਿਕਲਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਿਕਸਤ (ਨਿਕਲਦਾ); ਸੰਸਕ੍ਰਿਤ - ਨਿਸ਼੍ਕਸਤਿ* (निष्कसति - ਬਾਹਰ ਜਾਂਦਾ ਹੈ)।

ਨਿਖੰਜਨੋ

ਨਿਖੰਜਨੁ, ਨਿ+ਖੰਜਨ, ਮਥ ਦੇਣ ਵਾਲਾ, ਨਾਸ ਕਰਨ ਵਾਲਾ; ਅਸਮਰਥ ਕਰ ਦੇਣ ਵਾਲਾ, ਨਿਕੰਮਾ ਕਰਨ ਵਾਲਾ।

ਵਿਆਕਰਣ: ਵਿਸ਼ੇਸ਼ਣ (ਨਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਨਿਗੁਰੇ

ਨਿ+ਗੁਰੇ, ਨਿਗੁਰੇ (ਦਾ), ਗੁਰੂ-ਹੀਣੇ (ਦਾ); ਗੁਰ-ਸ਼ਬਦ ਤੋਂ ਹੀਣੇ (ਦਾ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਸਿੰਧੀ - ਨਿਗੁਰੋ; ਪੁਰਾਤਨ ਪੰਜਾਬੀ/ਲਹਿੰਦੀ/ਅਵਧੀ/ਬ੍ਰਜ - ਨਿਗੁਰਾ (ਕਿਸੇ ਮੁਰਸ਼ਦ ਜਾਂ ਸਿਖਿਆਦਾਤਾ ਤੋਂ ਰਹਿਤ); ਸੰਸਕ੍ਰਿਤ - ਗੁਰੁ (गुरु - ਭਾਰੀ, ਦੀਰਘ; ਅਧਿਆਪਕ, ਅਧਿਆਤਮਕ ਮੁਰਸ਼ਦ) + ਨਿਹ (नि: - ਇਕ ਵਿਰੋਧ ਅਰਥਕ ਅਗੇਤਰ)।

ਨਿਡਰੁ

ਨਿ+ਡਰ, ਡਰ ਰਹਿਤ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਗੁਜਰਾਤੀ/ਨੇਪਾਲੀ/ਬ੍ਰਜ - ਨਿਡਰ; ਸਿੰਧੀ - ਨਿਡਰੁ; ਅਪਭ੍ਰੰਸ਼ - ਨਿਡਰ; ਪਾਲੀ - ਨਿੱਦਰ; ਸੰਸਕ੍ਰਿਤ - ਨਿਰ੍ਦਰ (निर्दर - ਡਰ ਰਹਿਤ)।

ਨਿਤ

ਨਿਤ, ਨਿਰੰਤਰ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਨਿਤ; ਸੰਸਕ੍ਰਿਤ - ਨਿਤ੍ਯ (नित्य - ਨਿਰੰਤਰ, ਲਗਾਤਾਰ, ਹਮੇਸ਼ਾ)।

ਨਿੰਦਾ

ਨਿੰਦਾ/ਨਿੰਦਿਆ, ਬਦਖੋਈ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਿੰਦਿਆ; ਲਹਿੰਦੀ - ਨਿੰਦਿਆ/ਨਿੰਦਾ; ਸਿੰਧੀ - ਨਿੰਦਾ (ਨਿੰਦਾ); ਪ੍ਰਾਕ੍ਰਿਤ - ਣਿੰਦਾ; ਪਾਲੀ/ਸੰਸਕ੍ਰਿਤ - ਨਿੰਦਾ (निन्दा - ਨਿੰਦਾ, ਤ੍ਰਿਸਕਾਰ, ਦੋਸ਼)।

ਨਿੰਦਾ

ਨਿੰਦਿਆ (ਕਾਰਨ/ਕਰਕੇ), ਬਦਖੋਈ (ਕਾਰਨ/ਕਰਕੇ)।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਿੰਦਿਆ; ਲਹਿੰਦੀ - ਨਿੰਦਿਆ/ਨਿੰਦਾ; ਸਿੰਧੀ - ਨਿੰਦਾ (ਨਿੰਦਾ); ਪ੍ਰਾਕ੍ਰਿਤ - ਣਿੰਦਾ; ਪਾਲੀ/ਸੰਸਕ੍ਰਿਤ - ਨਿੰਦਾ (निन्दा - ਨਿੰਦਾ, ਤ੍ਰਿਸਕਾਰ, ਦੋਸ਼)।

ਨਿੰਦਿਆ

ਨਿੰਦਿਆ/ਨਿੰਦਾ, ਬਦਖੋਈ, ਬਦਨਾਮੀ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਿੰਦਿਆ; ਲਹਿੰਦੀ - ਨਿੰਦਿਆ/ਨਿੰਦਾ; ਸਿੰਧੀ - ਨਿੰਦਾ (ਨਿੰਦਾ); ਪ੍ਰਾਕ੍ਰਿਤ - ਣਿੰਦਾ; ਪਾਲੀ/ਸੰਸਕ੍ਰਿਤ - ਨਿੰਦਾ (निन्दा - ਨਿੰਦਾ, ਤ੍ਰਿਸਕਾਰ, ਦੋਸ਼)।

ਨਿੰਦਿਆ

ਨਿੰਦਿਆ/ਨਿੰਦਾ ਦੇ, ਬਦਖੋਈ ਦੇ, ਬਦਨਾਮੀ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਿੰਦਿਆ; ਲਹਿੰਦੀ - ਨਿੰਦਿਆ/ਨਿੰਦਾ; ਸਿੰਧੀ - ਨਿੰਦਾ (ਨਿੰਦਾ); ਪ੍ਰਾਕ੍ਰਿਤ - ਣਿੰਦਾ; ਪਾਲੀ/ਸੰਸਕ੍ਰਿਤ - ਨਿੰਦਾ (निन्दा - ਨਿੰਦਾ, ਤ੍ਰਿਸਕਾਰ, ਦੋਸ਼)।

ਨਿਧਾਨ

ਖਜਾਨੇ, ਨਿਧੀਆਂ ਦੇ ਭੰਡਾਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪ੍ਰਾਕ੍ਰਿਤ - ਨਿਧਾਣ (ਭੰਡਾਰ/ਗੁਦਾਮ); ਪਾਲੀ - ਨਿਧਾਨ (ਗੁਦਾਮ, ਸੰਗ੍ਰਿਹ); ਸੰਸਕ੍ਰਿਤ - ਨਿਧਾਨਮ੍ (निधानम् - ਕੁਝ ਜਮ੍ਹਾ ਕਰਨ ਲਈ ਬਣੀ ਥਾਂ; ਭੰਡਾਰ/ਗੁਦਾਮ)।

ਨਿਧਾਨ

ਖਜਾਨਾ, ਨਿਧੀਆਂ ਦਾ ਭੰਡਾਰ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪ੍ਰਾਕ੍ਰਿਤ - ਨਿਧਾਣ (ਭੰਡਾਰ/ਗੁਦਾਮ); ਪਾਲੀ - ਨਿਧਾਨ (ਗੁਦਾਮ, ਸੰਗ੍ਰਿਹ); ਸੰਸਕ੍ਰਿਤ - ਨਿਧਾਨਮ੍ (निधानम् - ਕੁਝ ਜਮ੍ਹਾ ਕਰਨ ਲਈ ਬਣੀ ਥਾਂ; ਭੰਡਾਰ/ਗੁਦਾਮ)।

ਨਿਧਿ

ਨਿਧੀ, ਖਜਾਨਾ, ਭੰਡਾਰ; ਬਰਕਤ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਿਧਿ/ਨਿਦ੍ਧਿ/ਨਿਧੀ (ਨੌ ਨਿਧੀਆਂ); ਸੰਸਕ੍ਰਿਤ - ਨਿਧਿਹ (निधि: - ਖਜ਼ਾਨਾ, ਭੰਡਾਰ; ਕੁਬੇਰ ਦੇ ਨੌ ਖਜ਼ਾਨੇ)।

ਨਿਧਿ

ਨਿਧੀਆਂ, ਖਜਾਨੇ, ਭੰਡਾਰ; ਬਰਕਤਾਂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਨਿਧਿ/ਨਿਦ੍ਧਿ/ਨਿਧੀ (ਨੌ ਨਿਧੀਆਂ); ਸੰਸਕ੍ਰਿਤ - ਨਿਧਿਹ (निधि: - ਖਜਾਨਾ, ਭੰਡਾਰ; ਕੁਬੇਰ ਦੇ ਨੌ ਖਜਾਨੇ)।

ਨਿਧਿ

(ਨੌ) ਨਿਧੀਆਂ ਵਾਲਾ, (ਨੌਂ) ਖਜਾਨਿਆਂ ਵਾਲਾ, (ਨੌਂ) ਭੰਡਾਰਿਆਂ ਵਾਲਾ।

ਵਿਆਕਰਣ: ਵਿਸ਼ੇਸ਼ਣ (ਨਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਿਧਿ/ਨਿਦ੍ਧਿ/ਨਿਧੀ (ਨੌ ਨਿਧੀਆਂ); ਸੰਸਕ੍ਰਿਤ - ਨਿਧਿਹ (निधि: - ਖਜਾਨਾ, ਭੰਡਾਰ; ਕੁਬੇਰ ਦੇ ਨੌ ਖਜਾਨੇ)।

ਨਿਧਿ

(ਨਉਂ/ਨੌਂ) ਨਿਧਿ/ਨਿਧੀ, (ਨੌਂ) ਨਿਧੀਆਂ ਵਾਲਾ, (ਨੌਂ) ਖਜਾਨਿਆਂ ਵਾਲਾ; ਸਾਰੀਆਂ ਬਰਕਤਾਂ ਬਖਸ਼ਣ ਵਾਲਾ।

ਵਿਆਕਰਣ: ਵਿਸ਼ੇਸ਼ਣ (ਨਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਿਧਿ/ਨਿਦ੍ਧਿ/ਨਿਧੀ (ਨੌ ਨਿਧੀਆਂ); ਸੰਸਕ੍ਰਿਤ - ਨਿਧਿਹ (निधि: - ਖਜਾਨਾ, ਭੰਡਾਰ; ਕੁਬੇਰ ਦੇ ਨੌ ਖਜਾਨੇ)।

ਨਿਧਿ

ਨਿਧੀ ਤੋਂ, ਖਜਾਨੇ ਤੋਂ, ਭੰਡਾਰ ਤੋਂ, (ਭਉ) ਸਾਗਰ ਤੋਂ, (ਸੰਸਾਰ) ਸਮੁੰਦਰ ਤੋਂ।

ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਿਧਿ/ਨਿਦ੍ਧਿ/ਨਿਧੀ (ਨੌ ਨਿਧੀਆਂ); ਸੰਸਕ੍ਰਿਤ - ਨਿਧਿਹ (निधि: - ਖਜਾਨਾ, ਭੰਡਾਰ; ਕੁਬੇਰ ਦੇ ਨੌ ਖਜਾਨੇ)।

ਨਿਧਿ

ਨਿਧੀ, ਖਜਾਨਾ, ਭੰਡਾਰ; ਬਰਕਤ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਿਧਿ/ਨਿਦ੍ਧਿ/ਨਿਧੀ (ਨੌ ਨਿਧੀਆਂ); ਸੰਸਕ੍ਰਿਤ - ਨਿਧਿਹ (निधि: - ਖਜਾਨਾ, ਭੰਡਾਰ; ਕੁਬੇਰ ਦੇ ਨੌ ਖਜਾਨੇ)।

ਨਿਨਾਉ

ਨਾਮ ਤੋਂ ਹੀਣਾ, ਨਾਮ ਤੋਂ ਬਿਨਾਂ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਮਰਾਠੀ - ਨਿਨਾਂਵਾ; ਗੁਜਰਾਤੀ - ਨਨਾਮੁੰ; ਬ੍ਰਜ - ਨਿਨਾਵਾ; ਆਸਾਮੀ - ਨਿਨਾਉ; ਸੰਸਕ੍ਰਿਤ - ਨਿਰ੍ਣਾਮਕ* (निर्णामक - ਨਾਮ ਤੋਂ ਬਿਨਾਂ/ਬੇਨਾਮ)।

ਨਿਬਹੈ

ਨਿਭਦਾ ਹੈ, ਚੱਲਦਾ ਹੈ; ਭੁਗਤਣਾ/ਭੋਗਣਾ ਪੈਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਿਬਣਾ/ਨਿਭਣਾ; ਸਿੰਧੀ - ਨਿਬਹਣੁ (ਨਿਭਣਾ; ਨਿਭਾਉਣਾ; ਪਰਸਪਰ ਸੰਬੰਧ ਬਣਾ ਕੇ ਰਖਣਾ); ਪਾਲੀ - ਨਿੱਬੱਹਤਿ (ਬਾਹਰ ਲਿਜਾਂਦਾ ਹੈ); ਸੰਸਕ੍ਰਿਤ - ਨਿਰਵਹਤਿ (निरवहति - ਬਾਹਰ ਲਿਜਾਂਦਾ ਹੈ; ਰਿਗਵੇਦ - ਪੂਰਾ ਕਰਦਾ ਹੈ, ਸਫਲ ਹੁੰਦਾ ਹੈ)।

ਨਿਬੇੜਣਹਾਰੋ

ਨਿਬੇੜਨਹਾਰੁ, ਨਿਬੇੜਨ ਵਾਲਾ, ਨਿਬੇੜਾ ਕਰਨ ਵਾਲਾ, ਨਿਆਂ/ਫੈਸਲਾ ਕਰਨ ਵਾਲਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਨਿਬੇੜਾ; ਬ੍ਰਜ - ਨਿਬੇਰਾ (ਅੰਤ, ਸਮਾਪਤ, ਨਿਪਟਾਰਾ; ਕਿਸੇ ਕੰਮ ਨੂੰ ਕਰਨ ਦੀ ਗਤੀ); ਪ੍ਰਾਕ੍ਰਿਤ - ਣਿੱਵੁਡ (ਸ਼ਾਤ); ਪਾਲੀ - ਨਿੱਬੁਟ (ਪ੍ਰਸੰਨ); ਸੰਸਕ੍ਰਿਤ - ਨਿਰਵ੍ਰਿਤ (निर्वृति - ਸੰਤੁਸ਼ਟ, ਸ਼ਾਂਤੀ, ਬੁਝਿਆ ਹੋਇਆ, ਬੰਦ ਹੋਇਆ)।

ਨਿਮਖ

(ਇਕ) ਨਿਮਖ ਲਈ, ਅੱਖ ਝਮਕਣ ਵਿਚ ਲਗੇ ਸਮੇਂ ਲਈ; ਛਿਣ-ਪਲ ਲਈ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਰਾਜਸਥਾਨੀ - ਨਿਮਖ/ਨਿਮੇਖ; ਬ੍ਰਜ - ਨਿਮੇਖ; ਪਾਲੀ - ਨਿਮਿਸ/ਨਿਮੇਸ (ਅਖ ਦਾ ਝਮਕਣਾ); ਸੰਸਕ੍ਰਿਤ - ਨਿਮਿਸ਼ਹ/ਨਿਮੇਸ਼ਹ (निमिष:/निमेष: - ਅੱਖ ਦਾ ਝਮਕਣਾ, ਪਲ)।

ਨਿਮਾਣੀ

ਨਿ-ਮਾਣੀ, ਮਾਣ ਰਹਿਤ।

ਵਿਆਕਰਣ: ਵਿਸ਼ੇਸ਼ਣ (ਦੇਹ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਿਮਾਣਾ/ਨਮਾਣਾ (ਗਰੀਬ, ਬੇਵਸ); ਲਹਿੰਦੀ - ਨਿਮਾਣਾ (ਨਿਮਾਣਾ, ਗਰੀਬ); ਸਿੰਧੀ - ਨਿਮਾਣੋ; ਪ੍ਰਾਕ੍ਰਿਤ - ਨਿੱਮਾਣ; ਪਾਲੀ - ਨਿੱਮਾਨ (ਨਿਮਾਣਾ); ਸੰਸਕ੍ਰਿਤ - ਨਿਰਮਾਨ (निरमान - ਮਾਣ/ਹੰਕਾਰ ਰਹਿਤ)।

ਨਿਮ੍ਰਿਤ

ਨਿਮਰਤਾ, ਨਿਰਮਾਣਤਾ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਨਿਮਰਤਾ; ਬ੍ਰਜ - ਨਮਰਤ/ਨਮਰਤਾ; ਸੰਸਕ੍ਰਿਤ - ਨਮ੍ਰਤਾ (नम्रता - ਝੁਕਣਾ; ਨਮਸਕਾਰ, ਸਤਿਕਾਰ; ਅਧੀਨਤਾ, ਨਿਮਰਤਾ)।

ਨਿਰੰਕਾਰ

ਨਿਰ+ਅਕਾਰ, (ਹੇ) ਨਿਰੰਕਾਰ! (ਹੇ) ਅਕਾਰ ਤੋਂ ਰਹਿਤ! (ਹੇ) ਨਿਰੰਕਾਰ-ਪ੍ਰਭੂ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਿਰੰਕਾਰ; ਸੰਸਕ੍ਰਿਤ - ਨਿਰਾਕਾਰ (निराकार - ਅਕਾਰ ਰਹਿਤ)।

ਨਿਰੰਕਾਰ

ਨਿਰ+ਅਕਾਰ ਦੇ, ਨਿਰੰਕਾਰ ਦੇ, ਅਕਾਰ ਤੋਂ ਰਹਿਤ ਦੇ; ਨਿਰੰਕਾਰ-ਪ੍ਰਭੂ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਿਰੰਕਾਰ; ਸੰਸਕ੍ਰਿਤ - ਨਿਰਾਕਾਰ (निराकार - ਅਕਾਰ ਰਹਿਤ)।

ਨਿਰੰਜਨ

ਨਿਰੰਜਨ (ਦਾ), ਮਾਇਆ ਦੀ ਕਾਲਖ ਤੋਂ ਮੁਕਤ (ਹਰੀ ਦਾ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਿਰੰਜਨ; ਸੰਸਕ੍ਰਿਤ - ਨਿਰੰਜਨ (निरंजन - ਅੰਜਨ/ਕਾਲਖ ਰਹਿਤ, ਦੋਸ਼ ਤੋਂ ਰਹਿਤ, ਨਿਰਲੇਪ)।

ਨਿਰੰਜਨ

ਨਿਰ-ਅੰਜਨ, ਮਾਇਆ ਦੀ ਕਾਲਖ ਤੋਂ ਰਹਿਤ।

ਵਿਆਕਰਣ: ਵਿਸ਼ੇਸ਼ਣ (ਨਾਮੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: Apabhransh - niranjan; Sanskrit - niranjan (निरंजन - without kohl, without culpability/fault, unattached/unsullied).

ਨਿਰੰਜਨੁ

ਨਿਰ-ਅੰਜਨ, (ਮਾਇਆ ਦੀ) ਕਾਲਖ ਤੋਂ ਰਹਿਤ; ਮਾਇਆ ਦੇ ਪ੍ਰਭਾਵ ਤੋਂ ਨਿਰਲੇਪ, ਨਿਰਮਲ।

ਵਿਆਕਰਣ: ਵਿਸ਼ੇਸ਼ਣ (ਨਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਿਰੰਜਨ; ਸੰਸਕ੍ਰਿਤ - ਨਿਰੰਜਨ (निरंजन - ਕਾਲਖ ਰਹਿਤ), ਨਿਰ+ਅੰਜਨ (निर+अंजन - ਬਿਨਾਂ ਸੁਰਮਾ, ਬਿਨਾਂ ਕਾਲਖ)।

ਨਿਰੰਜਨੋ

ਨਿਰ+ਅੰਜਨ, (ਮਾਇਆ ਦੀ) ਕਾਲਖ ਤੋਂ ਰਹਿਤ; ਮਾਇਆ ਦੇ ਪ੍ਰਭਾਵ ਤੋਂ ਨਿਰਲੇਪ, ਨਿਰਮਲ।

ਵਿਆਕਰਣ: ਵਿਸ਼ੇਸ਼ਣ (ਨਾਮੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਿਰੰਜਨ; ਸੰਸਕ੍ਰਿਤ - ਨਿਰੰਜਨ (निरंजन - ਕਾਲਖ ਰਹਿਤ), ਨਿਰ+ਅੰਜਨ (निर+अंजन - ਬਿਨਾਂ ਸੁਰਮਾ, ਬਿਨਾਂ ਕਾਲਖ)।

ਨਿਰਜਾਸਿ

ਨਿਰਣਾ, ਨਿਸ਼ਚਾ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਿਰਜਾਸ/ਨਿਰਜਾਸਿ (ਨਿਰਣਾ); ਪ੍ਰਾਕ੍ਰਿਤ - ਣਿੱਜਾਸ; ਸੰਸਕ੍ਰਿਤ - ਨਿਰਯਾਸ (निर्यास: - ਬਿਰਖ ਵਿਚੋਂ ਨਿਕਲਿਆ ਤਰਲ ਪਦਾਰਥ ਜੋ ਗਾੜ੍ਹਾ ਹੋ ਕੇ ਗੂੰਦ ਬਣ ਜਾਂਦਾ ਹੈ; ਸਾਰ, ਨਿਚੋੜ)।

ਨਿਰੰਤਰਿ

ਨਿਰ-ਅੰਤਰ, ਲਗਾਤਾਰ, ਇਕ-ਰਸ।

ਵਿਆਕਰਣ: ਵਿਸ਼ੇਸ਼ਣ (ਜੋਤਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਅਪਭ੍ਰੰਸ਼ - ਨਿਰੰਤਰ; ਸੰਸਕ੍ਰਿਤ - ਨਿਰੰਤਰ (निरन्तर - ਬਿਨਾਂ ਅੰਤਰ, ਲਗਾਤਾਰ)।

ਨਿਰਤੇ

ਨ੍ਰਿਤ/ਨਿਰਤ, ਨਾਚ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਨਿਰਤ/ਨਿਰਤਿ; ਸੰਸਕ੍ਰਿਤ - ਨ੍ਰਿਤ੍ਯ (नृत्य - ਨੱਚਣਾ, ਅਦਾਕਾਰੀ; ਆਮ ਤੌਰ 'ਤੇ ਅਦਾਕਾਰ ਦਾ ਅਭਿਆਸ)।

ਨਿਰਧਨ

ਨਿਰ-ਧਨ, ਗਰੀਬ, ਕੰਗਾਲ।

ਵਿਆਕਰਣ: ਵਿਸ਼ੇਸ਼ਣ (ਨਰ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਭੋਜਪੁਰੀ/ਰਾਜਸਥਾਨੀ/ਬ੍ਰਜ - ਨਿਰਧਨ (ਗਰੀਬ, ਲੋੜਵੰਦ); ਸੰਸਕ੍ਰਿਤ - ਨਿਰ੍ਧਨ (निर्धन - ਗਰੀਬ)।

ਨਿਰਬਿਖਈ

ਨਿਰ+ਬਿਖਈ, ਬਿਖ ਤੋਂ ਰਹਿਤ, ਜ਼ਹਿਰ ਤੋਂ ਰਹਿਤ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਨਿਰਬਿਖ; ਸੰਸਕ੍ਰਿਤ - ਨਿਰ੍ਵਿਸ਼ (निर्विष - ਜ਼ਹਿਰ ਤੋਂ ਰਹਿਤ)।

ਨਿਰਭਉ

ਡਰ ਰਹਿਤ, ਨਿਡਰ।

ਵਿਆਕਰਣ: ਵਿਸ਼ੇਸ਼ਣ (ਓਅੰਕਾਰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਨਾਂਹਵਾਚੀ ਅਗੇਤਰ ‘ਨਿਰ’ + ਲਹਿੰਦੀ/ਸਿੰਧੀ/ਅਪਭ੍ਰੰਸ਼ - ਭਉ; ਪ੍ਰਾਕ੍ਰਿਤ/ਪਾਲੀ - ਭਯ; ਸੰਸਕ੍ਰਿਤ - ਭਯ (भय - ਡਰ)।

ਨਿਰਭਉ

ਭਉ/ਡਰ ਰਹਿਤ (ਦਾ), ਨਿਡਰ (ਦਾ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਨਾਂਹਵਾਚੀ ਅਗੇਤਰ ‘ਨਿਰ’ + ਲਹਿੰਦੀ/ਸਿੰਧੀ/ਅਪਭ੍ਰੰਸ਼ - ਭਉ; ਪ੍ਰਾਕ੍ਰਿਤ/ਪਾਲੀ - ਭਯ; ਸੰਸਕ੍ਰਿਤ - ਭਯ (भय - ਡਰ)।

ਨਿਰਭਉ

ਭੈ/ਡਰ ਤੋਂ ਰਹਿਤ; ਨਿਰਭੈ-ਪ੍ਰਭੂ।

ਵਿਆਕਰਣ: ਵਿਸ਼ੇਸ਼ਣ (ਨਿਰੰਕਾਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਨਾਂਹਵਾਚੀ ਅਗੇਤਰ ‘ਨਿਰ’ + ਲਹਿੰਦੀ/ਸਿੰਧੀ/ਅਪਭ੍ਰੰਸ਼ - ਭਉ; ਪ੍ਰਾਕ੍ਰਿਤ/ਪਾਲੀ - ਭਯ; ਸੰਸਕ੍ਰਿਤ - ਭਯ (भय - ਡਰ)।

ਨਿਰਭਉ

ਭੈ ਤੋਂ ਰਹਿਤ, ਨਿਡਰ; ਨਿਰਭੈ-ਪ੍ਰਭੂ।

ਵਿਆਕਰਣ: ਵਿਸ਼ੇਸ਼ਣ (ਨਿਰੰਕਾਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਨਾਂਹਵਾਚੀ ਅਗੇਤਰ - ਨਿਰ + ਅਪਭ੍ਰੰਸ਼ - ਭਉ; ਸੰਸਕ੍ਰਿਤ - ਭਯ (भय - ਡਰ)।

ਨਿਰਭਉ

ਡਰ ਤੋਂ ਰਹਿਤ; ਨਿਰਭੈ-ਪ੍ਰਭੂ।

ਵਿਆਕਰਣ: ਵਿਸ਼ੇਸ਼ਣ (ਨਿਰੰਕਾਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਨਾਂਹਵਾਚੀ ਅਗੇਤਰ ‘ਨਿਰ’ + ਲਹਿੰਦੀ/ਸਿੰਧੀ/ਅਪਭ੍ਰੰਸ਼ - ਭਉ; ਪ੍ਰਾਕ੍ਰਿਤ/ਪਾਲੀ - ਭਯ; ਸੰਸਕ੍ਰਿਤ - ਭਯ (भय - ਡਰ)।

ਨਿਰਭੈ

ਨਿਰ-ਭੈ, ਭੈ ਰਹਿਤ, ਡਰ-ਰਹਿਤ।

ਵਿਆਕਰਣ: ਵਿਸ਼ੇਸ਼ਣ (ਪਦੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਨਿਰਭਯ/ਨਿਰਭੈ; ਬ੍ਰਜ - ਨਿਰ੍ਭਯ/ਨਿਰਭਯ/ਨਿਰਭੈ; ਸੰਸਕ੍ਰਿਤ - ਨਿਰ੍ਭਯ (निर्भय - ਨਿਰਭਉ ਜਾਂ ਨਾ ਡਰਨ ਵਾਲਾ)।

ਨਿਰਮਲ

ਨਿਰ+ਮਲ, ਨਿਰਮਲ, ਮੈਲ ਰਹਿਤ, ਸਾਫ-ਸੁਥਰੇ; ਪਵਿੱਤਰ।

ਵਿਆਕਰਣ: ਵਿਸ਼ੇਸ਼ਣ (ਨੀਰਿ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ - ਨਿਰਮਲ; ਸਿੰਧੀ - ਨਿਰ੍ਮਲ; ਬ੍ਰਜ - ਨਿਰ੍ਮਲ/ਨਿਰਮਲ (ਖ਼ਾਲਸ/ਸ਼ੁਧ, ਸਾਫ, ਪਵਿਤਰ); ਸੰਸਕ੍ਰਿਤ - ਨਿਰ੍ਮਲ (निर्मल - ਬੇਦਾਗ, ਸਾਫ਼)।

ਨਿਰਮਲ

ਨਿਰ+ਮਲ, ਨਿਰਮਲ, ਮੈਲ ਰਹਿਤ, ਸਾਫ-ਸੁਥਰਾ; ਪਵਿੱਤਰ।

ਵਿਆਕਰਣ: ਵਿਸ਼ੇਸ਼ਣ (ਨਾਮੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ - ਨਿਰਮਲ; ਸਿੰਧੀ - ਨਿਰ੍ਮਲ; ਬ੍ਰਜ - ਨਿਰ੍ਮਲ/ਨਿਰਮਲ (ਖ਼ਾਲਸ/ਸ਼ੁਧ, ਸਾਫ, ਪਵਿਤਰ); ਸੰਸਕ੍ਰਿਤ - ਨਿਰ੍ਮਲ (निर्मल - ਬੇਦਾਗ, ਸਾਫ਼)।

ਨਿਰਮਲ

ਨਿਰਮਲ/ਨਿਰਮਲ ਕਰਨ ਵਾਲਾ, ਉਜਲ; ਪਵਿੱਤਰ।

ਵਿਆਕਰਣ: ਵਿਸ਼ੇਸ਼ਣ (ਗਿਆਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ - ਨਿਰਮਲ; ਸਿੰਧੀ - ਨਿਰ੍ਮਲ; ਬ੍ਰਜ - ਨਿਰ੍ਮਲ/ਨਿਰਮਲ (ਖ਼ਾਲਸ/ਸ਼ੁਧ, ਸਾਫ, ਪਵਿਤਰ); ਸੰਸਕ੍ਰਿਤ - ਨਿਰ੍ਮਲ (निर्मल - ਬੇਦਾਗ, ਸਾਫ਼)।

ਨਿਰਮਲਾ

ਨਿਰਮਲ, ਸਾਫ-ਸੁਥਰਾ, ਪਵਿੱਤਰ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ - ਨਿਰਮਲ; ਸਿੰਧੀ - ਨਿਰ੍ਮਲ; ਬ੍ਰਜ - ਨਿਰ੍ਮਲ/ਨਿਰਮਲ (ਖ਼ਾਲਸ/ਸ਼ੁਧ, ਸਾਫ, ਪਵਿਤਰ); ਸੰਸਕ੍ਰਿਤ - ਨਿਰ੍ਮਲ (निर्मल - ਬੇਦਾਗ, ਸਾਫ਼)।

ਨਿਰਮਲੁ

ਨਿਰ+ਮਲੁ, ਨਿਰਮਲ, ਮੈਲ ਰਹਿਤ, ਸਾਫ-ਸੁਥਰਾ; ਪਵਿੱਤਰ।

ਵਿਆਕਰਣ: ਵਿਸ਼ੇਸ਼ਣ (ਪ੍ਰਭੂ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ - ਨਿਰਮਲ; ਸਿੰਧੀ - ਨਿਰ੍ਮਲ; ਬ੍ਰਜ - ਨਿਰ੍ਮਲ/ਨਿਰਮਲ (ਖ਼ਾਲਸ/ਸ਼ੁਧ, ਸਾਫ, ਪਵਿਤਰ); ਸੰਸਕ੍ਰਿਤ - ਨਿਰ੍ਮਲ (निर्मल - ਬੇਦਾਗ, ਸਾਫ)।

ਨਿਰਮਾਇਲੁ

ਨਿਰਮਲ, ਸਾਫ-ਸੁਥਰਾ; ਪਵਿੱਤਰ।

ਵਿਆਕਰਣ: ਵਿਸ਼ੇਸ਼ਣ (ਪਿਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ - ਨਿਰਮਲ; ਸਿੰਧੀ - ਨਿਰ੍ਮਲ; ਬ੍ਰਜ - ਨਿਰ੍ਮਲ/ਨਿਰਮਲ (ਖ਼ਾਲਸ/ਸ਼ੁਧ, ਸਾਫ, ਪਵਿਤਰ); ਸੰਸਕ੍ਰਿਤ - ਨਿਰ੍ਮਲ (निर्मल - ਬੇਦਾਗ, ਸਾਫ਼)।

ਨਿਰਾਹਾਰੁ

ਨਿਰ+ਅਹਾਰੁ, ਅਹਾਰ ਰਹਿਤ, ਅਹਾਰ ਤੋਂ ਬਿਨਾਂ।

ਵਿਆਕਰਣ: ਵਿਸ਼ੇਸ਼ਣ (ਪ੍ਰਭੂ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਮੈਥਿਲੀ/ਅਵਧੀ/ਬ੍ਰਜ - ਨਿਰਾਹਾਰ/ਨਿਰਹਾਰੀ; ਸੰਸਕ੍ਰਿਤ - ਨਿਰਾਹਾਰ (निराहार - ਭੋਜਨ/ਅਹਾਰ ਬਿਨਾਂ, ਭੋਜਨ ਨਾ ਕਰਨਾ)।

ਨਿਰਾਲਮੁ

ਨਿਰਾਲਾ, ਵਖਰਾ; ਨਿਰਲੇਪ, ਅਲੇਪ, ਅਸੰਗ, ਅਛੋਹ।

ਵਿਆਕਰਣ: ਵਿਸ਼ੇਸ਼ਣ (ਕਰਤਾ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਿਰਾਲਾ/ਨਿਰਾਲੀ (ਇਕੱਲਾ, ਵਖਰਾ); ਬ੍ਰਜ - ਨਿਰਾਲਾ/ਨਿਰਾਲੀ (ਉਜਾੜ/ਗੈਰ-ਅਬਾਦ, ਵਖਰਾ); ਪ੍ਰਾਕ੍ਰਿਤ - ਣਿਰਾਲੱਅ; ਪਾਲੀ - ਨਿਰਾਲਯ (ਬੇ-ਘਰ); ਸੰਸਕ੍ਰਿਤ - ਨਿਰਾਲਯ (निरालय - ਅਰਾਮ ਕਰਨ ਦੀ ਜਗ੍ਹਾ ਤੋਂ ਬਿਨਾਂ)।

ਨਿਰਾਲਾ

ਨਿਰਾਲਾ, ਵਖਰਾ, ਵਿਲੱਖਣ; ਨਿਰਲੇਪ, ਅਲੇਪ, ਅਸੰਗ, ਅਛੋਹ।

ਵਿਆਕਰਣ: ਵਿਸ਼ੇਸ਼ਣ (ਏਕੰਕਾਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਿਰਾਲਾ/ਨਿਰਾਲੀ (ਇਕੱਲਾ, ਵਖਰਾ); ਬ੍ਰਜ - ਨਿਰਾਲਾ/ਨਿਰਾਲੀ (ਉਜਾੜ/ਗੈਰ-ਅਬਾਦ); ਪ੍ਰਾਕ੍ਰਿਤ - ਣਿਰਾਲੱਅ; ਪਾਲੀ - ਨਿਰਾਲਯ (ਬੇ-ਘਰ); ਸੰਸਕ੍ਰਿਤ - ਨਿਰਾਲਯ (निरालय - ਅਰਾਮ ਕਰਨ ਦੀ ਜਗ੍ਹਾ ਬਿਨਾਂ)।

ਨਿਰਾਲਾ

ਨਿਰਾਲਾ, ਵਖਰਾ, ਵਿਲੱਖਣ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ - ਨਿਰਾਲਾ/ਨਿਰਾਲੀ (ਇਕੱਲਾ, ਵਖਰਾ); ਬ੍ਰਜ - ਨਿਰਾਲਾ/ਨਿਰਾਲੀ (ਉਜਾੜ/ਗੈਰ-ਅਬਾਦ); ਪ੍ਰਾਕ੍ਰਿਤ - ਣਿਰਾਲੱਅ; ਪਾਲੀ - ਨਿਰਾਲਯ (ਬੇ-ਘਰ); ਸੰਸਕ੍ਰਿਤ - ਨਿਰਾਲਯ (निरालय - ਅਰਾਮ ਕਰਨ ਦੀ ਜਗ੍ਹਾ ਬਿਨਾਂ)।

ਨਿਲਾਜ

ਨਿਲੱਜ/ਨਿਰਲੱਜ! ਬੇਸ਼ਰਮ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਭੋਜਪੁਰੀ/ਬੰਗਾਲੀ - ਨਿਲਾਜ; ਪੁਰਾਤਨ ਪੰਜਾਬੀ/ਪੁਰਾਤਨ ਅਵਧੀ/ਰਾਜਸਥਾਨੀ - ਨਿਲਜ; ਬ੍ਰਜ - ਨਿਲੱਜ/ਨਿਲਜ; ਪ੍ਰਾਕ੍ਰਿਤ - ਣਿੱਲੱਜ; ਸੰਸਕ੍ਰਿਤ - ਨਿਰ੍ਲੱਜ (निर्लज्ज - ਬੇਸ਼ਰਮ)।

ਨਿਵਾਸ

ਨਿਵਾਸ, ਵਾਸ, ਟਿਕਾਣਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਿਵਾਸ; ਪ੍ਰਾਕ੍ਰਿਤ - ਣਿਵਾਸ; ਸੰਸਕ੍ਰਿਤ - ਨਿਵਾਸ (निवास - ਰਹਿਣ ਦੀ ਥਾਂ)।

ਨਿਵਾਸੀ

ਨਿਵਾਸੀ, ਨਿਵਾਸ ਕਰਨ ਵਾਲਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਸਿੰਧੀ/ਬ੍ਰਜ - ਨਿਵਾਸੀ; ਪਾਲੀ - ਨਿਵਾਸਿਨ; ਸੰਸਕ੍ਰਿਤ - ਨਿਵਾਸਿਨ੍ (निवासिन् - ਵਸਨੀਕ, ਨਿਵਾਸੀ)।

ਨਿਵਾਸੁ

ਨਿਵਾਸ, ਵਾਸਾ, ਟਿਕਾਣਾ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਿਵਾਸ; ਪ੍ਰਾਕ੍ਰਿਤ - ਣਿਵਾਸ; ਸੰਸਕ੍ਰਿਤ - ਨਿਵਾਸ (निवास - ਰਹਿਣ ਦੀ ਥਾਂ)।

ਨਿਵਾਸੁ

ਵਾਸ, ਵਾਸਾ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਨਿਵਾਸ; ਪ੍ਰਾਕ੍ਰਿਤ - ਣਿਵਾਸ; ਸੰਸਕ੍ਰਿਤ - ਨਿਵਾਸ (निवास - ਰਹਿਣ ਦੀ ਥਾਂ)।

ਨਿਵਾਰਿਓ

ਨਿਵਾਰਿਆ, ਨਿਵਾਰ ਦਿੱਤਾ, ਮੁਕਾ ਦਿੱਤਾ, ਖਤਮ ਕਰ ਦਿੱਤਾ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਨਿਵਾਰਿਓ; ਬ੍ਰਜ - ਨਿਵਾਰਯੋ (ਰੋਕਿਆ ਹੋਇਆ; ਦੂਰ ਕੀਤਾ ਹੋਇਆ; ਨਿਸ਼ੇਧ/ਵਰਜਤ ਕੀਤਾ ਹੋਇਆ); ਪ੍ਰਾਕ੍ਰਿਤ - ਣਿਵਾਰੇਇ; ਪਾਲੀ - ਨਿਵਾਰੇਤਿ; ਸੰਸਕ੍ਰਿਤ - ਨਿਵਾਰਯਤਿ (निवारयति - ਪਿੱਛੇ ਹਟਾਉਂਦਾ ਹੈ, ਕਾਬੂ ਵਿਚ ਰਖਦਾ ਹੈ, ਦੂਰ ਕਰਦਾ ਹੈ)।

ਨਿਵੈ

ਨਿਵਦਾ/ਨਿਉਂਦਾ ਹੈ, ਨੀਵਾਂ ਹੁੰਦਾ ਹੈ, ਝੁਕਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨਿਵੈ; ਅਪਭ੍ਰੰਸ਼ - ਨਿਵਇ; ਪ੍ਰਾਕ੍ਰਿਤ - ਣਮਇ/ਣਵਇ; ਪਾਲੀ - ਨਮਤਿ; ਸੰਸਕ੍ਰਿਤ - ਨਮਤਿ (नमति - ਨਿਵਦਾ ਹੈ)।

ਨੀਸਾਣੁ

ਨਿਸ਼ਾਨ, ਚਿੰਨ੍ਹ; ਮੁਹਰ, ਕਿਰਪਾ ਜਾਂ ਪ੍ਰਵਾਨਗੀ ਦੀ ਮੁਹਰ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਿਸਾਣ; ਫ਼ਾਰਸੀ - ਨਸ਼ਾਨ (نیشان - ਚਿੰਨ੍ਹ)।

ਨੀਸਾਣੈ

ਨਿਸ਼ਾਨ ਸਦਕਾ, ਚਿੰਨ੍ਹ ਸਦਕਾ; ਮੁਹਰ ਸਦਕਾ, ਕਿਰਪਾ ਜਾਂ ਪ੍ਰਵਾਨਗੀ ਦੀ ਮੁਹਰ ਸਦਕਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨਿਸਾਣ; ਫ਼ਾਰਸੀ - ਨਸ਼ਾਨ (نیشان - ਚਿੰਨ੍ਹ)।

ਨੀਚ

ਨੀਚ ਕਰਮ ਕਰਨ ਵਾਲਾ, ਨੀਚ-ਕਰਮੀ, ਮੰਦ-ਕਰਮੀ।

ਵਿਆਕਰਣ: ਵਿਸ਼ੇਸ਼ਣ (ਹਮ ਦਾ), ਕਰਤਾ ਕਾਰਕ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨੀਚ; ਲਹਿੰਦੀ - ਨੀਚ (ਦੁਸ਼ਟ; ਨੀਵਾਂ); ਸਿੰਧੀ - ਨੀਚੁ; ਅਪਭ੍ਰੰਸ਼/ਪ੍ਰਾਕ੍ਰਿਤ - ਣਿਚ (ਨੀਵਾਂ); ਪਾਲੀ - ਨੀਚ (ਨੀਵਾਂ, ਨਿਮਰ); ਸੰਸਕ੍ਰਿਤ - ਨੀਚ (नीच - ਨੀਵਾਂ) + ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕਾਰਜ, ਕੰਮ)।

ਨੀਚੁ

ਨੀਚਾ, ਨੀਵਾਂ; ਨਿਮਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ/ਅਪਭ੍ਰੰਸ਼ - ਨੀਚੁ; ਪ੍ਰਾਕ੍ਰਿਤ - ਣੀੱਚ; ਪਾਲੀ/ਸੰਸਕ੍ਰਿਤ - ਨੀਚ੍ (नीच् - ਨੀਵਾਂ)।

ਨੀਚੁ

ਨੀਵਾਂ।

ਵਿਆਕਰਣ: ਵਿਸ਼ੇਸ਼ਣ (ਭਾਉ ਭਗਤਿ ਕਰਨ ਵਾਲੇ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ/ਅਪਭ੍ਰੰਸ਼ - ਨੀਚੁ; ਪ੍ਰਾਕ੍ਰਿਤ - ਣੀੱਚ; ਪਾਲੀ/ਸੰਸਕ੍ਰਿਤ - ਨੀਚ੍ (नीच् - ਨੀਵਾਂ)।

ਨੀਚੁ

ਨੀਚਾ, ਨੀਵਾਂ; ਨੀਚ, ਘਟੀਆ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ/ਅਪਭ੍ਰੰਸ਼ - ਨੀਚੁ; ਪ੍ਰਾਕ੍ਰਿਤ - ਣੀੱਚ; ਪਾਲੀ/ਸੰਸਕ੍ਰਿਤ - ਨੀਚ੍ (नीच् - ਨੀਵਾਂ)।

ਨੀਦ

ਨੀਂਦ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਨੀਦ/ਨੀਂਦ; ਬ੍ਰਜ - ਨੀਦ; ਅਪਭ੍ਰੰਸ਼ - ਣਿੰਦ; ਪ੍ਰਾਕ੍ਰਿਤ - ਣਿੱਦਾ; ਪਾਲੀ - ਨਿੱਦਾ; ਸੰਸਕ੍ਰਿਤ - ਨਿਦ੍ਰਾ (निद्रा - ਨੀਂਦ)।

ਨੀਲ

ਨੀਲੇ, ਨੀਲੇ-ਹਰੇ (ਰੰਗ ਦੇ)।

ਵਿਆਕਰਣ: ਵਿਸ਼ੇਸ਼ਣ (ਬਸਤ੍ਰ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਨੀਲਾ (ਨੀਲਾ, ਹਰਾ); ਸਿੰਧੀ - ਨੀਰੋ (ਨੀਲਾ); ਪ੍ਰਾਕ੍ਰਿਤ - ਣੀਲ (ਨੀਲਾ, ਹਰਾ); ਪਾਲੀ - ਨੀਲ (ਗੂੜ੍ਹਾ ਨੀਲਾ, ਗੂੜ੍ਹਾ ਹਰਾ); ਸੰਸਕ੍ਰਿਤ - ਨੀਲ (नील - ਗੂੜ੍ਹਾ ਨੀਲਾ, ਗੂੜ੍ਹਾ ਹਰਾ, ਕਾਲਾ)।

ਨੀਲ

ਨੀਲੇ (ਰੰਗ ਦੇ), ਨੀਲੇ-ਹਰੇ (ਮੁਸਲਮਾਨੀ ਰੰਗ ਦੇ)।

ਵਿਆਕਰਣ: ਵਿਸ਼ੇਸ਼ਣ (ਬਸਤ੍ਰ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਨੀਲਾ (ਨੀਲਾ, ਹਰਾ); ਸਿੰਧੀ - ਨੀਰੋ (ਨੀਲਾ); ਪ੍ਰਾਕ੍ਰਿਤ - ਣੀਲ (ਨੀਲਾ, ਹਰਾ); ਪਾਲੀ - ਨੀਲ (ਗੂੜ੍ਹਾ ਨੀਲਾ, ਗੂੜ੍ਹਾ ਹਰਾ); ਸੰਸਕ੍ਰਿਤ - ਨੀਲ (नील - ਗੂੜ੍ਹਾ ਨੀਲਾ, ਗੂੜ੍ਹਾ ਹਰਾ, ਕਾਲਾ)।

ਨੇਹੁ

ਸਨੇਹ, ਪਿਆਰ, ਮੋਹ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਨੇਹ; ਮੈਥਿਲੀ - ਨੇਹ/ਨੇਹੁ; ਸਿੰਧੀ - ਨੇਹੁ; ਅਪਭ੍ਰੰਸ਼ - ਨੇਹ; ਪ੍ਰਾਕ੍ਰਿਤ - ਨੇਹ/ਸਿਣੇਹ (ਪਿਆਰ); ਪਾਲੀ - ਸਿਨੇਹ (ਮੁਲਾਇਮ, ਪਿਆਰ); ਸੰਸਕ੍ਰਿਤ - ਸ੍ਨੇਹਹ (स्नेह: - ਪ੍ਰੇਮ, ਕ੍ਰਿਪਾਲਤਾ, ਸੁਸ਼ੀਲਤਾ)।

ਨੇਕੀਆ

ਨੇਕੀਆਂ, ਨੇਕ ਕਰਨੀਆਂ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਫ਼ਾਰਸੀ - ਨੇਕੀ (ਭਲਾਈ, ਖੂਬੀ)।

ਨੇਕੀਆ

ਨੇਕੀਆਂ; ਨੇਕ ਕਰਣੀਆਂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਫ਼ਾਰਸੀ - ਨੇਕੀ (ਭਲਾਈ, ਖ਼ੂਬੀ)।

ਨੇਤ੍ਰੀ

ਨੇਤਰਾਂ ਵਿਚ, ਅੱਖਾਂ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਨੇਤ੍ਰ; ਪ੍ਰਾਕ੍ਰਿਤ - ਣੇਤ; ਸੰਸਕ੍ਰਿਤ - ਨੇਤ੍ਰਮ੍ (नेत्रम् - ਅੱਖ, ਨੈਣ)।

ਨੈਣ

ਨੈਣਾਂ ਨਾਲ, ਨੇਤਰਾਂ ਨਾਲ, ਅਖਾਂ ਨਾਲ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਮਾਰਵਾੜੀ - ਨੈਣ; ਸਿੰਧੀ - ਨੇਣੁ; ਬ੍ਰਜ - ਨੈਨ; ਅਪਭ੍ਰੰਸ਼ - ਨਯਣ; ਪ੍ਰਾਕ੍ਰਿਤ - ਣਯਣ; ਪਾਲੀ/ਸੰਸਕ੍ਰਿਤ - ਨਯਨ (नयन - ਅੱਖ)।

ਨੈਨ

ਨੇਤਰ, ਅੱਖਾਂ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਮਾਰਵਾੜੀ - ਨੈਣ; ਸਿੰਧੀ - ਨੇਣੁ; ਬ੍ਰਜ - ਨੈਨ; ਅਪਭ੍ਰੰਸ਼ - ਨਯਣ; ਪ੍ਰਾਕ੍ਰਿਤ - ਣਯਣ; ਪਾਲੀ/ਸੰਸਕ੍ਰਿਤ - ਨਯਨ (नयन - ਅੱਖ)।

ਨੈਨੀ

ਨੈਣੀਂ, ਨੈਣਾਂ ਵਿਚ, ਨੇਤਰਾਂ ਵਿਚ, ਅੱਖਾਂ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਮਾਰਵਾੜੀ - ਨੈਣ; ਸਿੰਧੀ - ਨੇਣੁ; ਬ੍ਰਜ - ਨੈਨ; ਅਪਭ੍ਰੰਸ਼ - ਨਯਣ; ਪ੍ਰਾਕ੍ਰਿਤ - ਣਯਣ; ਪਾਲੀ/ਸੰਸਕ੍ਰਿਤ - ਨਯਨ (नयन - ਅੱਖ)।

ਨੋ

ਨੂੰ, ਲਈ।

ਵਿਆਕਰਣ: ਸੰਬੰਧਕ।

ਵਿਉਤਪਤੀ: ਪੁਰਾਤਨ ਪੰਜਾਬੀ - ਨੋ/ਨਉ; ਬ੍ਰਜ/ਅਪਭ੍ਰੰਸ਼ - ਕਉ (ਨੂੰ); ਪ੍ਰਾਕ੍ਰਿਤ - ਕਓ; ਸੰਸਕ੍ਰਿਤ - ਕੁਤਹ/ਕਹ (कुत:/क: - ਕਿਥੋਂ/ਕੌਣ)।

ਨੋ

ਨੂੰ/'ਤੇ/ਉੱਤੇ।

ਵਿਆਕਰਣ: ਸੰਬੰਧਕ।

ਵਿਉਤਪਤੀ: ਪੁਰਾਤਨ ਪੰਜਾਬੀ - ਨੋ/ਨਉ; ਬ੍ਰਜ/ਅਪਭ੍ਰੰਸ਼ - ਕਉ (ਨੂੰ); ਪ੍ਰਾਕ੍ਰਿਤ - ਕਓ; ਸੰਸਕ੍ਰਿਤ - ਕੁਤਹ/ਕਹ (कुत:/क: - ਕਿਥੋਂ/ਕੌਣ)।

ਨ੍ਰਿਪ

ਰਾਜੇ ਦੀ, ਬਾਦਸ਼ਾਹ ਦੀ, ਹੁਕਮਰਾਨ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਨ੍ਰਿਪ/ਨਿਰਪ; ਸੰਸਕ੍ਰਿਤ - ਨ੍ਰਿਪਹ (नृप: - ਮਨੁਖਾਂ ਦਾ ਰਖਿਅਕ, ਰਾਜਾ, ਸੰਪ੍ਰਭੂ)।