ਦਇਆ

ਦਇਆ, ਤਰਸ, ਰਹਿਮ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਇਆ; ਪ੍ਰਾਕ੍ਰਿਤ/ਪਾਲੀ - ਦਅਯਾ; ਸੰਸਕ੍ਰਿਤ - ਦਯਾ (दया - ਤਰਸ, ਕਰੁਣਾ)।

ਦਇਆਲ

(ਦੀਨ) ਦਇਆਲ, (ਦੀਨਾਂ ਉਤੇ) ਦਇਆ ਕਰਨ ਵਾਲਾ।

ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਯਾਲ/ਦਇਆਲ; ਲਹਿੰਦੀ - ਦਇਆਲ; ਰਾਜਸਥਾਨੀ/ਬ੍ਰਜ - ਦਯਾਲ; ਪ੍ਰਾਕ੍ਰਿਤ - ਦਆਲੁ; ਸੰਸਕ੍ਰਿਤ - ਦਯਾਲੁ (दयालु - ਦਇਆ ਦਾ ਘਰ, ਦਇਆਵਾਨ)।

More Examples

ਦਇਆਲੁ

ਦਇਆਲ/ਦਿਆਲ, ਦਿਆਲੂ, ਦਇਆਵਾਨ।

ਵਿਆਕਰਣ: ਵਿਸ਼ੇਸ਼ਣ (ਹਰਿ ਪੁਰਖੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪ੍ਰਾਕ੍ਰਿਤ - ਦਆਲੁ; ਸੰਸਕ੍ਰਿਤ - ਦਯਾਲੁ (दयालु - ਦਇਆ ਦਾ ਘਰ, ਦਇਆਵਾਨ)।

More Examples

ਦਸ

ਦਸ ਤੇ ਅਠ, ਅਠਾਰ੍ਹਾਂ।

ਵਿਆਕਰਣ: ਵਿਸ਼ੇਸ਼ਣ (ਸਿਧਾਨ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੰਜਾਬੀ/ਮੈਥਲੀ/ਅਵਧੀ/ਬੰਗਾਲੀ/ਪ੍ਰਾਕ੍ਰਿਤ/ਪਾਲੀ - ਦਸ; ਸੰਸਕ੍ਰਿਤ - ਦਸ਼ (दश - ਦਸ) + ਬ੍ਰਜ - ਅਸ਼੍ਟ; ਸੰਸਕ੍ਰਿਤ - ਅਸ਼੍ਟਾ (अष्टा - ਅੱਠ)।

ਦਸਨ

ਦੰਦ (ਵਿਹੂਣਾ)।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਦਸਨ (ਦੰਦ); ਅਪਭ੍ਰੰਸ਼/ਪ੍ਰਾਕ੍ਰਿਤ - ਦਸਣ; ਪਾਲੀ - ਦਸਨ (ਦੰਦੀ ਵਢਣਾ; ਦੰਦ); ਸੰਸਕ੍ਰਿਤ - ਦਸ਼ਨਮ੍ (दशनम् - ਦੰਦ; ਦੰਦੀ)।

ਦਸਮ ਦੁਆਰਾ

ਦਸਮ-ਦੁਆਰ, ਦਸਵਾਂ ਦੁਆਰ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਸਮ; ਸੰਸਕ੍ਰਿਤ - ਦਸ਼ਮ (दशम - ਦਸਵਾਂ) + ਅਪਭ੍ਰੰਸ਼/ਪ੍ਰਾਕ੍ਰਿਤ - ਦੁਆਰ; ਪਾਲੀ - ਦਵਾਰ; ਸੰਸਕ੍ਰਿਤ - ਦ੍ਵਾਰ (द्वार - ਦਰਵਾਜਾ)।

ਦਸਮੀ

ਦਸਵੀਂ ਦੁਆਰਾ, ਦਸਵੀਂ (ਥਿਤ) ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼ - ਦਸਮੀ; ਸੰਸਕ੍ਰਿਤ - ਦਸ਼ਮੀ (दशमी - ਹਰੇਕ ਚੰਦਰ ਪਖਵਾੜੇ ਦਾ ਦਸਵਾਂ ਦਿਨ; ਦਸਵੀਂ)।

ਦਸਵਾ

ਦਸਵਾਂ।

ਵਿਆਕਰਣ: ਵਿਸ਼ੇਸ਼ਣ (ਦੁਆਰੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਸਵਾ/ਦਸਵਾਂ/ਦਸਮਾਂ; ਲਹਿੰਦੀ - ਦਾਹਵਾਂ/ਦਾਵਾਂ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਸਮ; ਸੰਸਕ੍ਰਿਤ - ਦਸ਼ਮ (दशम - ਦਸਵਾਂ)।

ਦਸੀ

ਦਸੀਂ, ਦਸਾਂ।

ਵਿਆਕਰਣ: ਵਿਸ਼ੇਸ਼ਣ (ਮਾਸੀ ਦਾ), ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੰਜਾਬੀ/ਮੈਥਲੀ/ਅਵਧੀ/ਬੰਗਾਲੀ/ਪ੍ਰਾਕ੍ਰਿਤ/ਪਾਲੀ - ਦਸ; ਸੰਸਕ੍ਰਿਤ - ਦਸ਼ (दश - ਦਸ)।

ਦਸੇ

ਦਸਾਂ ਹੀ; ਸਾਰੇ (ਪਾਸੇ)।

ਵਿਆਕਰਣ: ਵਿਸ਼ੇਸ਼ਣ (ਦਿਸਾ ਦਾ), ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਸਣਾ; ਲਹਿੰਦੀ - ਦੱਸਣ (ਦੱਸਣਾ); ਸਿੰਧੀ - ਡਸਣੁ (ਇਸ਼ਾਰਾ ਕਰਨਾ); ਪ੍ਰਾਕ੍ਰਿਤ - ਦੱਸਏਇ/ਦੱਸਇ/ਦਰਿਸੇਇ; ਪਾਲੀ - ਦੱਸੇਤਿ; ਸੰਸਕ੍ਰਿਤ - ਦਰ੍ਸ਼ਯਤਿ (दर्शयति - ਦੇਖਦਾ ਹੈ)।

ਦਸੈ

ਦਸੇ/ਦਸ।

ਵਿਆਕਰਣ: ਵਿਸ਼ੇਸ਼ਣ (ਬੰਦ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੰਜਾਬੀ/ਮੈਥਲੀ/ਅਵਧੀ/ਬੰਗਾਲੀ/ਪ੍ਰਾਕ੍ਰਿਤ/ਪਾਲੀ - ਦਸ; ਸੰਸਕ੍ਰਿਤ - ਦਸ਼ (दश - ਦਸ)।

ਦਬੁ

ਦਰਬ, ਧਨ, ਧਨ-ਦੌਲਤ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ

ਵਿਉਤਪਤੀ: ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ - ਦੱਵ; ਪਾਲੀ - ਦੱਬ (ਧਨ/ਦੌਲਤ, ਜਾਇਦਾਦ); ਸੰਸਕ੍ਰਿਤ - ਦ੍ਰਵ੍ਯਮ੍ (द्रव्यम् - ਪਦਾਰਥ; ਜਾਇਦਾਦ; ਦਵਾਈ)।

ਦਭੁ

ਦੱਭ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਭ; ਲਹਿੰਦੀ - ਦ੍ਰਭ/ਦਰਭ/ਦਭ; ਸਿੰਧੀ - ਡ੍ਰਭੁ; ਅਪਭ੍ਰੰਸ਼ - ਦਭ; ਪ੍ਰਾਕ੍ਰਿਤ - ਦਬ੍ਭ (ਕੁਸ਼ਾ ਨਾਂ ਦੀ ਘਾਹ ਦੀ ਇਕ ਕਿਸਮ); ਪਾਲੀ - ਦਬ੍ਭ; ਸੰਸਕ੍ਰਿਤ - ਦਰ੍ਭ (दर्भ - ਘਾਹ, ਵਿਸ਼ੇਸ਼ ਕਰਕੇ ਪੋਆ ਸਾਈਨੋਸ਼ੁਰੌਏਡੀਸ ਜਾਂ ਕੁਸ਼ਾ ਦਾ ਪੂਲਾ)।

ਦਮ

ਦਮਾਂ/ਦਮੜਿਆਂ (ਨਾਲ), ਧਨ (ਨਾਲ)।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦੰਮ/ਦਮ (ਪੈਸਾ, ਕੀਮਤ); ਅਪਭ੍ਰੰਸ਼/ਪ੍ਰਾਕ੍ਰਿਤ - ਦੰਮ; ਸੰਸਕ੍ਰਿਤ - ਦ੍ਰੱਮ (द्रम्म - ਸਿੱਕਾ)।

ਦਯੁ

ਦਈ/ਦਈਵ ਨੂੰ, ਹਰੀ/ਪ੍ਰਭੂ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਈ; ਬ੍ਰਜ - ਦਈ (ਪਰਮਾਤਮਾ, ਭਾਗ/ਕਿਸਮਤ); ਪ੍ਰਾਕ੍ਰਿਤ - ਦੇਵਿਯ (ਦੇਵਤਿਆਂ ਨਾਲ ਸੰਬੰਧਤ); ਸੰਸਕ੍ਰਿਤ - ਦੈਵਯ (दैव्य - ਦੈਵੀ; ਦੈਵੀ ਤਾਕਤ)।

ਦਰ

ਦਰ, ਦੁਆਰੇ, ਦਰਵਾਜੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਫ਼ਾਰਸੀ - ਦਰ; ਫ਼ਾਰਸੀ - ਦਰਵਾਜ਼ਹ (ਦਰਵਾਜਾ)।

ਦਰਸਨ

ਦਰਸ਼ਨ ਦੀ, ਦੀਦਾਰ ਦੀ; ਹਾਜ਼ਰ-ਨਾਜ਼ਰਤਾ ਦੇ ਅਨੁਭਵ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦਰਸਨ; ਪ੍ਰਾਕ੍ਰਿਤ - ਦੱਸਣ; ਸੰਸਕ੍ਰਿਤ - ਦਰ੍ਸ਼ਨ (दर्शन - ਦਰਸ਼ਨ)।

ਦਰਸਨਹ

ਦਰਸ਼ਨ, ਦੀਦਾਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦਰਸਨ; ਪ੍ਰਾਕ੍ਰਿਤ - ਦੱਸਣ; ਸੰਸਕ੍ਰਿਤ - ਦਰ੍ਸ਼ਨ (दर्शन - ਦਰਸ਼ਨ)।

ਦਰਸਨਿ

ਦਰਸ਼ਨ ਵਿਚ, ਦੀਦਾਰ ਵਿਚ; ਹਾਜ਼ਰ-ਨਾਜ਼ਰਤਾ ਦੇ ਅਨੁਭਵ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਰਸਨ; ਅਪਭ੍ਰੰਸ਼ - ਦਰਸਨ; ਪ੍ਰਾਕ੍ਰਿਤ - ਦੱਸਣ; ਸੰਸਕ੍ਰਿਤ - ਦਰ੍ਸ਼ਨ (दर्शन - ਦਰਸ਼ਨ)।

ਦਰਸੁ

ਦਰਸ਼ਨ, ਦੀਦਾਰ; ਹਾਜ਼ਰ-ਨਾਜ਼ਰਤਾ ਦਾ ਅਨੁਭਵ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਦਰਸ (ਦਰਸ਼ਨ, ਝਲਕ); ਸੰਸਕ੍ਰਿਤ - ਦਰ੍ਸ਼ (दर्श - ਵੇਖਣਾ; ਦਿਖ/ਰੂਪ)।

ਦਰਗਹ

ਦਰਗਾਹ ਤੋਂ, ਧੁਰ-ਦਰਗਾਹ ਤੋਂ।

ਵਿਆਕਰਣ: ਨਾਂਵ, ਅਪਾਦਾਨ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਦਰਗਾਹ/ਦਰਗਹ (ਕਚਿਹਰੀ, ਮਕਬਰਾ, ਸ਼ਾਹੀ ਦਰਬਾਰ, ਰੱਬ ਦੀ ਕਚਹਿਰੀ)।

ਦਰਦੁ

ਦਰਦ, ਪੀੜ; ਤਰਸ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਦਰਦ (ਦੁਖ-ਤਕਲੀਫ਼, ਪੀੜ)।

ਦਰਵਾਜੇ

ਦਰਵਾਜੇ, ਬੂਹੇ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਅਵਧੀ/ਰਾਜਸਥਾਨੀ/ਬ੍ਰਜ - ਦਰਵਾਜਾ; ਫ਼ਾਰਸੀ - ਦਰਵਾਜ਼ਾ (دروازہ - ਕਿਸੇ ਇਮਾਰਤ ਦੇ ਪ੍ਰਵੇਸ਼ ਦੁਆਰ 'ਤੇ ਸਰਕਣ ਵਾਲੀ ਜਾਂ ਗੋਲ ਘੁੰਮਣ ਵਾਲੀ ਰੋਕ, ਦਰਵਾਜ਼ਾ, ਦੁਆਰ; ਕਮਰਾ)।

ਦਰਵਾਜੈ

ਦਰਵਾਜੇ 'ਤੇ, ਬੂਹੇ 'ਤੇ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਅਵਧੀ/ਰਾਜਸਥਾਨੀ/ਬ੍ਰਜ - ਦਰਵਾਜਾ; ਫ਼ਾਰਸੀ - ਦਰਵਾਜ਼ਾ (دروازہ - ਕਿਸੇ ਇਮਾਰਤ ਦੇ ਪ੍ਰਵੇਸ਼ ਦੁਆਰ 'ਤੇ ਸਰਕਣ ਵਾਲੀ ਜਾਂ ਗੋਲ ਘੁੰਮਣ ਵਾਲੀ ਰੋਕ, ਦਰਵਾਜ਼ਾ, ਦੁਆਰ; ਕਮਰਾ)।

ਦਰਵੇਸ

ਦਰਵੇਸ਼, ਪੁਗਿਆ/ਪਹੁੰਚਿਆ ਹੋਇਆ ਫਕੀਰ।

ਵਿਆਕਰਣ: ਵਿਸ਼ੇਸ਼ਣ (ਸੇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ - ਦਰਵੇਸ; ਲਹਿੰਦੀ - ਦਰਵੇਸ਼; ਸਿੰਧੀ - ਦਰਵੇਸ਼ੁ; ਫ਼ਾਰਸੀ - ਦਰਵੇਸ਼ (درویش - ਗਰੀਬ, ਭਿਖਾਰੀ; ਜਾਚਕ, ਸਾਧਕ, ਫਕੀਰ, ਸੰਤ)।

ਦਰਵੇਸਾਂ

ਦਰਵੇਸ਼ਾਂ (ਨੂੰ), ਫਕੀਰਾਂ (ਨੂੰ)।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ - ਦਰਵੇਸ; ਲਹਿੰਦੀ - ਦਰਵੇਸ਼; ਸਿੰਧੀ - ਦਰਵੇਸ਼ੁ; ਫ਼ਾਰਸੀ - ਦਰਵੇਸ਼ (درویش - ਗਰੀਬ, ਭਿਖਾਰੀ; ਜਾਚਕ, ਸਾਧਕ, ਫਕੀਰ, ਸੰਤ)।

ਦਰਵੇਸਾਵੀ

ਦਰਵੇਸਾਂ ਵਾਲੀ, ਫਕੀਰਾਂ ਵਾਲੀ।

ਵਿਆਕਰਣ: ਵਿਸ਼ੇਸ਼ਣ (ਰੀਤਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਦਰਵੇਸੀ; ਫ਼ਾਰਸੀ - ਦਰਵੇਸ਼ੀ (درویشی - ਦਰਵੇਸ਼ ਦਾ ਸਿਧਾਂਤ ਜਾਂ ਜੀਵਨ-ਜਾਚ, ਫਕੀਰੀ/ਸੰਤਤਾਈ; ਗਰੀਬੀ)।

ਦਰਵੇਸੀ

ਦਰਵੇਸ਼ੀ, ਫਕੀਰੀ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਦਰਵੇਸੀ; ਫ਼ਾਰਸੀ - ਦਰਵੇਸ਼ੀ (درویشی - ਦਰਵੇਸ਼ ਦਾ ਸਿਧਾਂਤ ਜਾਂ ਜੀਵਨ-ਜਾਚ, ਫਕੀਰੀ/ਸੰਤਤਾਈ; ਗਰੀਬੀ)।

ਦਰਵੇਸੁ

ਦਰਵੇਸ਼, ਫਕੀਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ - ਦਰਵੇਸ; ਲਹਿੰਦੀ - ਦਰਵੇਸ਼; ਸਿੰਧੀ - ਦਰਵੇਸ਼ੁ; ਫ਼ਾਰਸੀ - ਦਰਵੇਸ਼ (درویش - ਗਰੀਬ, ਭਿਖਾਰੀ; ਜਾਚਕ, ਸਾਧਕ, ਫਕੀਰ, ਸੰਤ)।

ਦਰਿ

ਡਿਉੜੀ (ਉਤੇ), ਦਹਲੀਜ (ਉਤੇ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਅਵਧੀ/ਰਾਜਸਥਾਨੀ/ਬ੍ਰਜ - ਦਰ (ਦਰਵਾਜਾ); ਫ਼ਾਰਸੀ - ਦਰ (در - ਵਿਚ, ਅੰਦਰ; ਦਰਵਾਜਾ)।

ਦਰੀਆਉ

ਦਰਿਆ 'ਤੇ, ਦਰਿਆ ਦੇ ਕੰਢੇ 'ਤੇ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦਰਿਆਉ/ਦਰਿਆ; ਫ਼ਾਰਸੀ - ਦਰਯਾ/ਦਰਯਾਬ (ਸਮੁੰਦਰ)।

ਦਰੀਆਵੈ

ਦਰੀਆ/ਦਰਿਆ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦਰਿਆਉ/ਦਰਿਆ; ਫ਼ਾਰਸੀ - ਦਰਯਾ/ਦਰਯਾਬ (ਸਮੁੰਦਰ)।

ਦਰੁ

ਦਰ, ਦਰਵਾਜਾ; ਦਰਬਾਰ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਦਰ; ਫ਼ਾਰਸੀ - ਦਰਵਾਜ਼ਹ (ਦਰਵਾਜਾ)।

ਦਲਿ

ਦਲ ਦਿੰਦਾ ਹੈ, ਫੇਹ ਦਿੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦਲਨਾ (ਮੋਟਾ-ਮੋਟਾ ਪੀਹਣਾ); ਪੁਰਾਤਨ ਪੰਜਾਬੀ - ਦਲਣਾ (ਬਾਲਣ ਵਾਲੀ ਲੱਕੜੀ ਕੱਟਣਾ, ਫੇਹਣਾ, ਅਨਾਜ ਪੀਹਣਾ, ਮੋਟਾ-ਮੋਟਾ ਪੀਹਣਾ); ਅਪਭ੍ਰੰਸ਼ - ਦਲਇ; ਪ੍ਰਾਕ੍ਰਿਤ - ਦਲਅਇ; ਪਾਲੀ - ਦਲਤਿ (ਫਟਦਾ ਹੈ); ਸੰਸਕ੍ਰਿਤ - ਦਲਤਿ (दलति - ਤਿੜਕਦਾ ਹੈ/ਟੁੱਟਦਾ ਹੈ, ਦੋਫਾੜ ਹੋ ਜਾਂਦਾ ਹੈ)।

ਦਾਸ

ਦਾਸ (ਦੀ), ਗੁਲਾਮ (ਦੀ); ਸੇਵਕ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਾਸ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਾਸ (ਸੇਵਕ, ਨੌਕਰ); ਸੰਸਕ੍ਰਿਤ - ਦਾਸਹ (दास: - ਗੁਲਾਮ, ਸੇਵਕ, ਨੌਕਰ)।

ਦਾਸਨਿ

ਦਾਸਾਂ ਦਾ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਾਸ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਾਸ (ਸੇਵਕ, ਨੌਕਰ); ਸੰਸਕ੍ਰਿਤ - ਦਾਸਹ (दास: - ਗੁਲਾਮ, ਸੇਵਕ, ਨੌਕਰ)।

ਦਾਸਾ

ਦਾਸ, ਗੁਲਾਮ, ਸੇਵਕ।

ਵਿਆਕਰਣ: ਵਿਸ਼ੇਸ਼ਣ (ਹਮ ਦਾ), ਕਰਤਾ ਕਾਰਕ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਾਸ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਾਸ (ਸੇਵਕ, ਨੌਕਰ); ਸੰਸਕ੍ਰਿਤ - ਦਾਸਹ (दास: - ਗੁਲਾਮ, ਸੇਵਕ, ਨੌਕਰ)।

ਦਾਸੁ

ਨਾਨਕ ਦਾਸ/ਸੇਵਕ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਾਸ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਾਸ (ਸੇਵਕ, ਨੌਕਰ); ਸੰਸਕ੍ਰਿਤ - ਦਾਸਹ (दास: - ਗੁਲਾਮ, ਸੇਵਕ, ਨੌਕਰ)।

More Examples

ਦਾਖ

ਦਾਖਾਂ, ਅੰਗੂਰੀਆਂ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਅਵਧੀ/ਪੁਰਾਤਨ ਪੰਜਾਬੀ - ਦਾਖ; ਲਹਿੰਦੀ - ਦ੍ਰਾਖ/ਦਾਖ; ਸਿੰਧੀ - ਡ੍ਰਾਖ (ਅੰਗੂਰ ਦੀ ਵੇਲ, ਛੋਟੇ ਅਕਾਰ ਦਾ ਅੰਗੂਰ, ਸੌਗੀ); ਅਪਭ੍ਰੰਸ਼/ਪ੍ਰਾਕ੍ਰਿਤ - ਦਕ੍ਖ; ਸੰਸਕ੍ਰਿਤ - ਦ੍ਰਾਕ੍ਸ਼ਾ (द्राक्षा - ਅੰਗੂਰ ਦੀ ਵੇਲ, ਅੰਗੂਰ)।

ਦਾਜੁ

ਦਾਜ, ਦਹੇਜ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦਾਜ; ਨੇਪਾਲੀ - ਦਾਇਜੋ; ਬ੍ਰਜ - ਦਾਇਜ; ਪੁਰਾਤਨ ਅਵਧੀ - ਦਾਯਜ; ਪਾਲੀ - ਦਾਯੱਜ (ਵਿਰਾਸਤ, ਦਾਜ); ਸੰਸਕ੍ਰਿਤ - ਦਾਯਹ (दाय: - ਤੋਹਫ਼ਾ, ਤੋਹਫ਼ਾ, ਦਾਨ; ਹਿੱਸਾ, ਵਿਰਾਸਤ, ਵਿਰਾਸਤ; ਵਿਆਹ ਦੀ ਫੀਸ)।

ਦਾਣੇ

ਦਾਣੇ, ਬੀਜ; ਚੋਗੇ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਫ਼ਾਰਸੀ - ਦਾਨਾ (ਅਨਾਜ ਦਾ ਕਿਣਕਾ, ਦਾਣਾ); ਫ਼ਾਰਸੀ - ਦਾਨਹ (ਅਨਾਜ)।

ਦਾਤਾ

ਦੇਣਹਾਰ ਦਾਤਾਰ।

ਵਿਆਕਰਣ: ਵਿਸ਼ੇਸ਼ਣ (ਸਤਿਗੁਰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦਾਤਾ; ਸੰਸਕ੍ਰਿਤ - ਦਾਤਾ/ਦਾਤ੍ਰਿ (दाता/दातृ - ਦੇਣ ਵਾਲਾ)।

More Examples

ਦਾਤਾਰਾ

ਦਾਤਾਰ, ਦਾਤਾ, ਦੇਣ ਵਾਲਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦਾਤਾ; ਸੰਸਕ੍ਰਿਤ - ਦਾਤਾ/ਦਾਤ੍ਰਿ (दाता/दातृ - ਦੇਣ ਵਾਲਾ)।

ਦਾਤਿ

ਦਾਤ, ਨਿਆਮਤ; ਬਖਸ਼ਿਸ਼।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦਾਤਿ; ਪ੍ਰਾਕ੍ਰਿਤ - ਦਾਤਯ; ਸੰਸਕ੍ਰਿਤ - ਦਾਤਵਯ੍ (दातव्य् - ਦੇਣ ਜੋਗ; ਦਾਨ)।

ਦਾਤੀ

ਦਾਤਾਂ, ਨਿਆਮਤਾਂ; ਬਖਸ਼ਿਸ਼ਾਂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਦਾਤਿ; ਪ੍ਰਾਕ੍ਰਿਤ - ਦਾਤਯ; ਸੰਸਕ੍ਰਿਤ - ਦਾਤਵਯ੍ (दातव्य् - ਦੇਣ ਜੋਗ; ਦਾਨ)।

ਦਾਤੇ

ਹੇ ਦਾਤਾ ਜੀ, ਹੇ ਦਾਤਾਰ-ਪ੍ਰਭੂ ਜੀ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼/ਸੰਸਕ੍ਰਿਤ - ਦਾਤਾ (दाता - ਦੇਣ ਵਾਲਾ)।

ਦਾਨ

ਦਾਨ (ਕਰ ਕੇ); ਦਾਤ (ਕਰ ਕੇ)।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦਾਨੁ; ਪ੍ਰਾਕ੍ਰਿਤ - ਦਾਣ; ਪਾਲੀ - ਦਾਨ; ਸੰਸਕ੍ਰਿਤ - ਦਾਨਮ੍ (दानम् - ਦੇਣਾ, ਉਪਹਾਰ, ਇਨਾਮ)।

ਦਾਨਾ

ਦਾਨਾ, ਸਿਆਣਾ, ਸੂਝਵਾਨ, ਜਾਨਣ ਵਾਲਾ।

ਵਿਆਕਰਣ: ਵਿਸ਼ੇਸ਼ਣ (ਤੂ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ/ਲਹਿੰਦੀ - ਦਾਨਾ; ਸਿੰਧੀ - ਦਾਨਾ/ਦਾਨਾਉ; ਫ਼ਾਰਸੀ - ਦਾਨਾ (دانا - ਸਿਆਣਾ, ਬਿਬੇਕੀ, ਵਿਦਵਾਨ)।

ਦਾਨੁ

ਦਾਨ, ਖੈਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦਾਨੁ; ਪ੍ਰਾਕ੍ਰਿਤ - ਦਾਣ; ਪਾਲੀ - ਦਾਨ; ਸੰਸਕ੍ਰਿਤ - ਦਾਨਮ੍ (दानम् - ਦੇਣਾ; ਉਪਹਾਰ/ਦਾਨ)।

ਦਾਰਾ

ਇਸਤਰੀ, ਪਤਨੀ; ਜੀਵਨ-ਸਾਥੀ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਦਾਰਾ (ਪਤਨੀ, ਇਸਤਰੀ); ਪ੍ਰਾਕ੍ਰਿਤ - ਦਾਰ; ਪਾਲੀ - ਦਾਰਾ; ਸੰਸਕ੍ਰਿਤ - ਦਾਰਾਹ (दारा: - ਪਤਨੀ)।

ਦਾਰੂ

ਔਖਧ, ਦਵਾ, ਇਲਾਜ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਦਾਰੂ (ਦਵਾ, ਔਖਧ)।

ਦਾਵਣਿ

ਦਾਮਨ ਨਾਲ, ਪੱਲੇ ਨਾਲ, ਲੜ ਨਾਲ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ - ਦਾਵਣ (ਡੋਰੀ; ਕੱਪੜੇ ਦਾ ਲੜ, ਪੱਲਾ); ਬ੍ਰਜ - ਦਾਵਨ; ਫ਼ਾਰਸੀ - ਦਾਮਨ (دامن - ਪੱਲਾ, ਕੰਨੀ/ਕੋਰ; ਪਹਾੜ ਨਾਲ ਲੱਗਦਾ ਖੇਤਰ)।

ਦਾੜੀ

ਦਾੜ੍ਹੀ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦਾੜੀ; ਸਿੰਧੀ - ਡਾੜੀ; ਬ੍ਰਜ - ਦਾੜੀ; ਅਪਭ੍ਰੰਸ਼ - ਦਾਢੀ; ਪ੍ਰਾਕ੍ਰਿਤ - ਦਾਢਿਆ; ਪਾਲੀ - ਦਾਠਿਕਾ; ਸੰਸਕ੍ਰਿਤ - ਦਾਢਿਕਾ (दाढिका - ਦਾੜ੍ਹੀ)।

ਦਿਸਈ

ਦਿਸਦਾ, ਦਿਖਾਈ ਦਿੰਦਾ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼ - ਦਿਸੈ; ਪ੍ਰਾਕ੍ਰਿਤ - ਦਿੱਸਇ; ਸੰਸਕ੍ਰਿਤ - ਦ੍ਰਿਸ਼ਯਤੇ (दृशयते - ਦਿਖਦਾ ਹੈ)।

ਦਿਸਹਿ

ਦਿਸਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਿਸਣਾ; ਲਹਿੰਦੀ - ਦਿੱਸਣੁ (ਦਿਸਣਾ); ਬ੍ਰਜ/ਅਪਭ੍ਰੰਸ਼ - ਦਿਸੈ; ਪ੍ਰਾਕ੍ਰਿਤ - ਦਿੱਸਇ; ਸੰਸਕ੍ਰਿਤ - ਦ੍ਰਿਸ਼ਯਤੇ (दृशयते - ਦਿਖਦਾ ਹੈ)।

ਦਿਸਟਿ

ਦ੍ਰਿਸ਼ਟੀ, ਨਜ਼ਰ, ਨਿਗਾਹ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦ੍ਰਿਸ਼ਟਿ; ਸੰਸਕ੍ਰਿਤ - ਦ੍ਰਿਸ਼੍ਟਿ (दृष्टि - ਨਜਰ, ਦਿਖ)।

ਦਿਸਨਿ

ਦਿਸਦੀਆਂ ਹਨ, ਦਿਖਾਈ ਦਿੰਦੀਆਂ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਿਸਣਾ; ਲਹਿੰਦੀ - ਦਿੱਸਣੁ (ਦਿਸਣਾ); ਬ੍ਰਜ/ਅਪਭ੍ਰੰਸ਼ - ਦਿਸੈ; ਪ੍ਰਾਕ੍ਰਿਤ - ਦਿੱਸਇ; ਸੰਸਕ੍ਰਿਤ - ਦ੍ਰਿਸ਼ਯਤੇ (दृशयते - ਦਿਖਦਾ ਹੈ)।

ਦਿਸਿ

(ਚੌਹਾਂ) ਦਿਸ਼ਾਵਾਂ ਤੋਂ, (ਚਾਰਾਂ) ਦਿਸ਼ਾਵਾਂ ਤੋਂ; (ਸਾਰੇ/ਹਰ) ਪਾਸਿਆਂ ਤੋਂ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਗੁਜਰਾਤੀ/ਅਵਧੀ - ਦਿਸਿ; ਬ੍ਰਜ - ਦਿਸ (ਦਿਸ਼ਾ, ਬੰਨਾ/ਪਾਸਾ); ਅਪਭ੍ਰੰਸ਼ - ਦਿਸ/ਦਿਸਾ; ਪ੍ਰਾਕ੍ਰਿਤ - ਦਿਸਾ/ਦਿਸਿ (ਦਿਸ਼ਾ, ਤਿਮਾਹੀ); ਪਾਲੀ - ਦਿਸਾ; ਸੰਸਕ੍ਰਿਤ - ਦਿਸ਼੍/ਦਿਸ਼ਾ (दिश्/दिशा - ਦਿਸ਼ਾ, ਖੇਤਰ)।

ਦਿਸੈ

ਦਿਸਦਾ ਹੈ, ਨਜਰ ਆਉਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼ - ਦਿਸੈ; ਪ੍ਰਾਕ੍ਰਿਤ - ਦਿੱਸਇ; ਸੰਸਕ੍ਰਿਤ - ਦ੍ਰਿਸ਼ਯਤੇ (दृशयते - ਦਿਖਦਾ ਹੈ)।

ਦਿਹਾ

(ਚਾਰ) ਦਿਨਾਂ ਦਾ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਹ/ਦਿਹ/ਦੇਂਹ/ਦੇਹੂੰ (ਦਿਨ, ਸੂਰਜ); ਲਹਿੰਦੀ - ਦੇਹੁੰ/ਦੇਹੇਂ (ਸੂਰਜ); ਸਿੰਧੀ - ਡੀਂਹੁ/ਡਿੰਹੁ (ਦਿਨ ਵੇਲੇ); ਅਪਭ੍ਰੰਸ਼ - ਦਿਵਹ; ਪ੍ਰਾਕ੍ਰਿਤ - ਦਿਵਸ/ਦਿਸ; ਪਾਲੀ - ਦਿਵਸ (ਦਿਨ); ਸੰਸਕ੍ਰਿਤ - ਦਿਵਸ (दिवस - ਸਵਰਗ; ਦਿਨ)।

ਦਿਹਾੜੈ

ਦਿਹਾੜੇੇ, ਦਿਨ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦਿਹਾੜਾ/ਦਿਹਾੜੀ (ਦਿਨ); ਸਿੰਧੀ - ਡਿਹਾੜੋ (ਸਾਰਾ ਦਿਨ ਤੇ ਰਾਤ), ਡਿਹਾੜੀ (ਇਕ ਦਿਨ ਦੀ ਤਨਖਾਹ); ਅਪਭ੍ਰੰਸ਼ - ਦਿਅਹਡਾ/ਦਿਅਹਡਅ/ਦਿਹ/ਦਿਹਾ (ਦਿਨ); ਪ੍ਰਾਕ੍ਰਿਤ - ਦਿਵਸ/ਦਿਸ/ਦਿਣਸ; ਪਾਲੀ - ਦਿਵਸ (ਦਿਨ); ਸੰਸਕ੍ਰਿਤ - ਦਿਵਸ (दिवस - ਅਕਾਸ਼/ਸਵਰਗ; ਦਿਨ)।

ਦਿਖਾਇਆ

ਦਿਖਾਇਆ/ਵਿਖਾਇਆ ਹੈ, ਦਿਖਾ/ਵਿਖਾ ਦਿੱਤਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਿਖਾਉਣਾ/ਦਿਖਾਲਣਾ (ਦਿਖਾਉਣਾ); ਬ੍ਰਜ - ਦੀਖਾਨਾ; ਪੁਰਾਤਨ ਅਵਧੀ - ਦਿਖਾਅਇ (ਦੇਖਿਆ); ਪ੍ਰਾਕ੍ਰਿਤ - ਦਿਕ੍ਖਾਵਅਇ (ਦਿਖਾਉਂਦਾ ਹੈ); ਸੰਸਕ੍ਰਿਤ - ਦ੍ਰਿਕ੍ਸ਼ਤਿ (दृक्षति - ਦੇਖਦਾ ਹੈ)।

ਦਿਖਾਲਹਿ

ਦਿਖਾਲਦੇ ਹਨ, ਵਿਖਾਲਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਿਖਾਉਣਾ/ਦਿਖਾਲਣਾ (ਦਿਖਾਉਣਾ); ਬ੍ਰਜ - ਦੀਖਾਨਾ; ਪੁਰਾਤਨ ਅਵਧੀ - ਦਿਖਾਅਇ (ਦੇਖਿਆ); ਪ੍ਰਾਕ੍ਰਿਤ - ਦਿਕ੍ਖਾਵਅਇ (ਦਿਖਾਉਂਦਾ ਹੈ); ਸੰਸਕ੍ਰਿਤ - ਦ੍ਰਿਕ੍ਸ਼ਤਿ (दृक्षति - ਦੇਖਦਾ ਹੈ)।

ਦਿਤਮੁ

(ਮਿਲਾ) ਦਿੱਤਾ ਹੈ ਮੈਨੂੰ, ਮੈਨੂੰ (ਮਿਲਾ) ਦਿੱਤਾ ਹੈ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦਿਤਾ; ਕਸ਼ਮੀਰੀ - ਦਯੁਤ; ਅਪਭ੍ਰੰਸ਼ - ਦਿਤ/ਦਿਯ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਦੱਤ/ਦਿੱਤ (दत्त/दित्त - ਦਿਤਾ ਹੋਇਆ)।

ਦਿਤਾ

ਦਿੱਤਾ, (ਤੋਰ) ਦਿੱਤਾ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦਿਤਾ; ਕਸ਼ਮੀਰੀ - ਦਯੁਤ; ਅਪਭ੍ਰੰਸ਼ - ਦਿਤ/ਦਿਯ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਦੱਤ/ਦਿੱਤ (दत्त/दित्त - ਦਿਤਾ ਹੋਇਆ)।

ਦਿਤਿ

ਦਿੱਤੀ ਹੋਈ।

ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਦਾਤਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦਿਤਾ; ਕਸ਼ਮੀਰੀ - ਦਯੁਤ; ਅਪਭ੍ਰੰਸ਼ - ਦਿਤ/ਦਿਯ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਦੱਤ/ਦਿੱਤ (दत्त/दित्त - ਦਿਤਾ ਹੋਇਆ)।

ਦਿਤੀਅਨੁ

ਦਿਤੀ+ਆ+ਉਨੁ, ਦਿੱਤੀ ਹੈ ਉਸ ਨੂੰ, ਉਸ ਨੂੰ ਦਿੱਤੀ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦਿਤਾ; ਕਸ਼ਮੀਰੀ - ਦਯੁਤ; ਅਪਭ੍ਰੰਸ਼ - ਦਿਤ/ਦਿਯ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਦੱਤ/ਦਿੱਤ (दत्त/दित्त - ਦਿਤਾ ਹੋਇਆ)+ ਪੁਰਾਤਨ ਪੰਜਾਬੀ - ਓਨ੍ਹੀ; ਲਹਿੰਦੀ - ਓਨ; ਅਪਭ੍ਰੰਸ਼ - ਓਅਣ; ਪ੍ਰਾਕ੍ਰਿਤ - ਅਮੁਣਾ; ਸੰਸਕ੍ਰਿਤ - ਅਮੁਨਾ (अमुना - ਉਸ ਦੁਆਰਾ)।

ਦਿਨ

(ਚਾਰ) ਦਿਨ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਲਹਿੰਦੀ - ਦਿਨ; ਸਿੰਧੀ - ਦਿਣੁ; ਅਪਭ੍ਰੰਸ਼ - ਦਿਨੁ; ਪ੍ਰਾਕ੍ਰਿਤ - ਦਿਣ; ਪਾਲੀ/ਸੰਸਕ੍ਰਿਤ - ਦਿਨ (दिन - ਦਿਨ)।

ਦਿਨਸੁ

ਦਿਨ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਿਨਸੁ; ਲਹਿੰਦੀ - ਦਿਨ; ਸਿੰਧੀ - ਦਿਣੁ; ਅਪਭ੍ਰੰਸ਼ - ਦਿਨੁ; ਪ੍ਰਾਕ੍ਰਿਤ - ਦਿਣ; ਪਾਲੀ/ਸੰਸਕ੍ਰਿਤ - ਦਿਨ (दिन - ਦਿਨ)।

More Examples

ਦਿਨੁ

ਦਿਨ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦਿਨ; ਸਿੰਧੀ - ਦਿਣੁ; ਅਪਭ੍ਰੰਸ਼ - ਦਿਨੁ; ਪ੍ਰਾਕ੍ਰਿਤ - ਦਿਣ; ਪਾਲੀ/ਸੰਸਕ੍ਰਿਤ - ਦਿਨ (दिन - ਦਿਨ)।

More Examples

ਦਿਬ

ਦਿੱਬ, ਦੈਵੀ, ਗਿਆਨਯੁਕਤ, ਗਿਆਨ ਵਾਲੀ।

ਵਿਆਕਰਣ: ਵਿਸ਼ੇਸ਼ਣ (ਦ੍ਰਿਸਟਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦਿਵ/ਦਿਬ; ਅਪਭ੍ਰੰਸ਼ - ਦਿੱਵ/ਦਿਵੁ; ਪ੍ਰਾਕ੍ਰਿਤ - ਦਿੱਵ; ਸੰਸਕ੍ਰਿਤ - ਦਿਵਯ (दिव्य - ਦੈਵੀ, ਸਵਰਗੀ, ਅਰਸ਼ੀ; ਮਨਮੋਹਕ, ਸੁੰਦਰ)।

ਦਿਲ

ਦਿਲ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ/ਬ੍ਰਜ - ਦਿਲ/ਦਿਲੁ; ਸਿੰਧੀ/ਫ਼ਾਰਸੀ - ਦਿਲ (دل - ਦਿਲ, ਆਤਮਾ, ਮਨ, ਭਾਵਨਾ, ਜੀਵਾਤਮਾ, ਜਮੀਰ, ਇੱਛਾ)।

ਦਿਵਸ

ਦਿਨ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪ੍ਰਾਕ੍ਰਿਤ - ਦਿਵਸ/ਦਿਸ; ਪਾਲੀ - ਦਿਵਸ (ਦਿਨ); ਸੰਸਕ੍ਰਿਤ - ਦਿਵਸ (दिवस - ਸਵਰਗ; ਦਿਨ)।

ਦਿਵਾਇਆ

ਦਿਵਾ ਦਿੱਤਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ) ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੀਓ

ਦਿੱਤੇ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਰਾਜਸਥਾਨੀ - ਦਿਯੋ; ਬ੍ਰਜ - ਦਿਆ; ਅਪਭ੍ਰੰਸ਼ - ਦੱਅ; ਸੰਸਕ੍ਰਿਤ - ਦੱਤ (दत्त - ਦਿਤਾ ਹੋਇਆ)।

ਦੀਅਰਾ

ਦੀਵਾ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੀਯਰਾ/ਦੀਵਰਾ; ਬੁੰਦੇਲੀ - ਦਿਯਰਾ; ਅਪਭ੍ਰੰਸ਼ - ਦੀਵਅ; ਪ੍ਰਾਕ੍ਰਿਤ - ਦੀਵਯ; ਸੰਸਕ੍ਰਿਤ - ਦੀਪਹ (दीपक - ਦੀਵਾ)।

ਦੀਆ

ਦਿੱਤਾ ਹੈ, ਦੇ ਦਿੱਤਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੀਆ; ਅਪਭ੍ਰੰਸ਼ - ਦੱਅ; ਸੰਸਕ੍ਰਿਤ - ਦੱਤ (दत्त - ਦਿਤਾ ਹੋਇਆ)।

ਦੀਸੈ

ਦਿਸਦਾ ਹੈ, ਨਜ਼ਰ ਆਉਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼ - ਦਿਸੈ; ਪ੍ਰਾਕ੍ਰਿਤ - ਦਿੱਸਇ; ਸੰਸਕ੍ਰਿਤ - ਦ੍ਰਿਸ਼ਯਤੇ (दृशयते - ਦਿਖਦਾ ਹੈ)।

ਦੀਜੈ

ਦੇਣਾ ਚਾਹੀਦਾ ਹੈ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੀਜੈ; ਅਪਭ੍ਰੰਸ਼ - ਦਿੱਜਇ; ਪ੍ਰਾਕ੍ਰਿਤ - ਦੇੱਜਇ (ਦਿੰਦਾ ਹੈ, ਦੇਣਾ ਚਾਹੀਦਾ ਹੈ); ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੀਨ

ਦੀਨ (ਦਇਆਲ), ਦੀਨਾਂ ਉਤੇ (ਦਇਆ ਕਰਨ ਵਾਲਾ)।

ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਦੀਨੁ; ਬ੍ਰਜ/ਅਪਭ੍ਰੰਸ਼ - ਦੀਨ; ਪ੍ਰਾਕ੍ਰਿਤ - ਦੀਣ; ਪਾਲੀ - ਦੀਨ (ਗਰੀਬ, ਦੁਖੀ); ਸੰਸਕ੍ਰਿਤ - ਦੀਨ (दीन - ਅਲਪ/ਤੁਛ, ਉਦਾਸ)।

ਦੀਨਬੰਧ

ਦੀਨ ਬੰਧੂ/ਦੀਨਾਂ ਦਾ ਬੰਧੂ, ਗ਼ਰੀਬਾਂ/ਨਿਤਾਣਿਆਂ ਦਾ ਸਹਾਈ।

ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੀਨਬੰਧੁ; ਸੰਸਕ੍ਰਿਤ - ਦੀਨਬੰਧੁਹ (दीनबन्धु: - ਦੁਖੀਆਂ ਦਾ ਸਾਥੀ; ਪ੍ਰਭੂ ਦਾ ਇਕ ਨਾਂ)।

ਦੀਨਾ

(ਡਾਲ) ਦੇਣਾ ਹੈ, (ਸੁਟ) ਦੇਣਾ ਹੈ, (ਹਵਾਲੇ) ਕਰ ਦੇਣਾ ਹੈ।

ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ - ਦੀਨਾ; ਅਪਭ੍ਰੰਸ਼ - ਦਿੱਣਅ/ਦਿੱਣਾ; ਪ੍ਰਾਕ੍ਰਿਤ - ਦਿੱਣ; ਸੰਸਕ੍ਰਿਤ - ਦੱਤ (दत्त - ਦਿਤਾ ਹੋਇਆ)।

ਦੀਨੇ

ਦਿੱਤੇ ਸਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਅਵਧੀ - ਦੀਨਾ; ਅਪਭ੍ਰੰਸ਼ - ਦਿੱਣਅ/ਦਿੱਣਾ; ਪ੍ਰਾਕ੍ਰਿਤ - ਦਿੱਣ; ਸੰਸਕ੍ਰਿਤ - ਦੱਤ (दत्त - ਦਿਤਾ ਹੋਇਆ)।

ਦੀਨੋ

ਦੀਨਾ ਹੈ, ਦਿੱਤਾ ਹੈ, ਦੇ ਦਿੱਤਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ - ਦੀਨਾ; ਅਪਭ੍ਰੰਸ਼ - ਦਿੱਣਅ/ਦਿੱਣਾ; ਪ੍ਰਾਕ੍ਰਿਤ - ਦਿੱਣ; ਸੰਸਕ੍ਰਿਤ - ਦੱਤ (दत्त - ਦਿੱਤਾ ਹੋਇਆ)।

ਦੀਪ

ਦੀਪ, ਦੀਵੇ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ/ਪਾਲੀ - ਦੀਪ; ਸੰਸਕ੍ਰਿਤ - ਦੀਪਹ (दीप: - ਦੀਵਾ)।

ਦੀਬਾਣੁ

ਦੀਵਾਨ, ਦਰਬਾਰ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਰਬੀ - ਦੀਬਾਨ (دیوان - ਸ਼ਾਹੀ ਦਰਬਾਰ)।

ਦੀਰਘ

ਲੰਮੀ, ਡੂੰਘੀ, ਦੂਰ-ਅੰਦੇਸ਼ੀ/ਦੂਰਦਰਸ਼ੀ।

ਵਿਆਕਰਣ: ਵਿਸ਼ੇਸ਼ਣ (ਦ੍ਰਿਸ਼ਟਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦੀਰਘ; ਸੰਸਕ੍ਰਿਤ - ਦੀਰ੍ਘ (दीर्घ - ਵਡਾ, ਗਹਿਰਾ)।

ਦੀਵਟੀ

ਦੀਵ+ਵਟੀ, ਦੀਵੇ ਦੀ ਵੱਟੀ ਦੀ; ਦੀਵੇ ਦੀ ਲਾਟ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਵਧੀ - ਦਿਅਟਿ; ਰਾਜਸਥਾਨੀ - ਦੀਵਟ; ਲਹਿੰਦੀ/ਬ੍ਰਜ - ਦੀਵਾ; ਸਿੰਧੀ - ਡਿਉ; ਪ੍ਰਾਕ੍ਰਿਤ - ਦੀਵ/ਦੀਵਯ; ਪਾਲੀ - ਦੀਪ/ਦੀਪਕ; ਸੰਸਕ੍ਰਿਤ - ਦੀਪਕ (दीपक - ਦੀਵਾ)।

ਦੀਵਾ

ਦੀਵਾ, ਦੀਪਕ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੀਵਾ/ਦੀਆ; ਮੈਥਿਲੀ - ਦੀਆ; ਲਹਿੰਦੀ/ਬ੍ਰਜ - ਦੀਵਾ; ਸਿੰਧੀ - ਡਿਉ; ਪ੍ਰਾਕ੍ਰਿਤ - ਦੀਵ/ਦੀਵਯ; ਪਾਲੀ - ਦੀਪ/ਦੀਪਕ; ਸੰਸਕ੍ਰਿਤ - ਦੀਪਕ (दीपक - ਦੀਵਾ)।

More Examples

ਦੁਆਦਸਿ

ਦੁਆ+ਦਸਿ, ਬਾਰ੍ਹਵੀਂ ਦੁਆਰਾ, ਬਾਰ੍ਹਵੀਂ (ਥਿਤ) ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੁਆਦਸ/ਦੁਆਦਸੀ; ਸੰਸਕ੍ਰਿਤ - ਦ੍ਵਾਦਸ਼ੀ (द्वादशी - ਹਰੇਕ ਚੰਦਰ ਪਖਵਾੜੇ ਦਾ ਬਾਰ੍ਹਵਾਂ ਦਿਨ; ਬਾਰ੍ਹਵੀਂ)।

ਦੁਆਦਸੀ

ਦੁਆ+ਦਸੀ, ਬਾਰ੍ਹਵੀਂ ਦੁਆਰਾ, ਬਾਰ੍ਹਵੀਂ (ਥਿਤ) ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੁਆਦਸ/ਦੁਆਦਸੀ; ਸੰਸਕ੍ਰਿਤ - ਦ੍ਵਾਦਸ਼ੀ (द्वादशी - ਹਰੇਕ ਚੰਦਰ ਪਖਵਾੜੇ ਦਾ ਬਾਰ੍ਹਵਾਂ ਦਿਨ; ਬਾਰ੍ਹਵੀਂ)।

ਦੁਆਰ

ਦੁਆਰਾਂ/ਦੁਆਰਿਆਂ ਤੋਂ; ਇੰਦਰਿਆਂ ਤੋਂ।

ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਦੁਆਰ; ਪਾਲੀ - ਦਵਾਰ; ਸੰਸਕ੍ਰਿਤ - ਦ੍ਵਾਰ (द्वार - ਬੂਹਾ/ਦਰਵਾਜਾ)।

ਦੁਆਰਿ

ਦੁਆਰ 'ਤੇ, ਦਰਵਾਜੇ ਉੱਤੇ, ਦਰ 'ਤੇ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਦੁਆਰ; ਪਾਲੀ - ਦਵਾਰ; ਸੰਸਕ੍ਰਿਤ - ਦ੍ਵਾਰ (द्वार - ਦਰਵਾਜਾ)।

ਦੁਆਰੁ

ਦੁਆਰਾ, ਦਰਵਾਜਾ; ਦਰ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਦੁਆਰ; ਪਾਲੀ - ਦਵਾਰ; ਸੰਸਕ੍ਰਿਤ - ਦ੍ਵਾਰ (द्वार - ਦਰਵਾਜਾ)।

ਦੁਇ

ਦੋਵੇਂ।

ਵਿਆਕਰਣ: ਵਿਸ਼ੇਸ਼ਣ (ਸਰਮੁ ਅਤੇ ਧਰਮੁ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੁਇ; ਅਪਭ੍ਰੰਸ਼ - ਦੁਇ/ਦੁਈ (ਦੋਵੇਂ); ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦ੍ਵੀ/ਦੁਵੀ/ਦੁਵਿ/ਦੁਵੇ; ਸੰਸਕ੍ਰਿਤ - ਦਵ/ਦ੍ਵ (दव/द्व - ਦੋ)।

More Examples

ਦੁਹੁ

ਦੋਹਾਂ।

ਵਿਆਕਰਣ: ਵਿਸ਼ੇਸ਼ਣ (ਦੀਵੀ ਦਾ), ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੁਇ; ਅਪਭ੍ਰੰਸ਼ - ਦੁਇ/ਦੁਈ (ਦੋਵੇਂ); ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦ੍ਵੀ/ਦੁਵੀ/ਦੁਵਿ/ਦੁਵੇ; ਸੰਸਕ੍ਰਿਤ - ਦਵ/ਦ੍ਵ (दव/द्व - ਦੋ)।

ਦੁਹੇਲਾ

ਅਉਖਾ/ਔਖਾ, ਮੁਸ਼ਕਿਲ; ਦੁਖਦਾਈ।

ਵਿਆਕਰਣ: ਵਿਸ਼ੇਸ਼ਣ (ਤਰਣੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਦੁਹੇਲਾ/ਦੁਹੇਲੀ; ਸਿੰਧੀ - ਡੁਹਿਲੋ (ਔਖਾ); ਅਪਭ੍ਰੰਸ਼/ਪ੍ਰਾਕ੍ਰਿਤ - ਦੁਹ (ਦਰਦ/ਪੀੜਾ), ਦੁਹਲ (ਉਦਾਸ/ਦੁਖੀ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।

ਦੁਹੇਲੀ

ਬਹੁਤ ਅਉਖੀ (ਹੁੰਦੀ) ਹੈ, ਬਹੁਤ ਦੁਖੀ (ਹੁੰਦੀ) ਹੈ।

ਵਿਆਕਰਣ: ਵਿਸ਼ੇਸ਼ਣ (ਜੀਵ-ਇਸਤਰੀ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਦੁਹੇਲਾ/ਦੁਹੇਲੀ; ਸਿੰਧੀ - ਡੁਹਿਲੋ (ਔਖਾ); ਅਪਭ੍ਰੰਸ਼/ਪ੍ਰਾਕ੍ਰਿਤ - ਦੁਹ (ਦਰਦ/ਪੀੜਾ), ਦੁਹਲ (ਉਦਾਸ/ਦੁਖੀ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।

ਦੁਖ

ਦੁਖ (ਭੰਜਨ), ਦੁਖ (ਹਰਣ ਵਾਲਾ), ਦੁਖ (ਦੂਰ ਕਰਨ ਵਾਲਾ)।

ਵਿਆਕਰਣ: ਵਿਸ਼ੇਸ਼ਣ (ਦੀਨ ਦਇਆਲ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।

More Examples

ਦੁਖੁ

ਦੁਖ (ਕਾਰਣ), ਕਸ਼ਟ (ਕਾਰਣ)।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।

More Examples

ਦੁਖੋ

ਦੁਖ, ਕਸ਼ਟ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਲ, ਪੀੜ)।

ਦੁਤਰ

ਦੁਸ਼ਤਰ ਤੋਂ, ਮੁਸ਼ਕਲ ਨਾਲ ਤਰੇ ਜਾਣ ਵਾਲੇ/ਬਿਖਮ (ਸੰਸਾਰ-ਸਮੁੰਦਰ) ਤੋਂ; ਵਿਕਾਰਾਂ ਨਾਲ ਭਰੇ ਸੰਸਾਰ ਤੋਂ।

ਵਿਆਕਰਣ: ਵਿਸ਼ੇਸ਼ਣ (ਸੰਸਾਰ-ਸਮੁੰਦਰ ਦਾ), ਅਪਾਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੁਤਰ/ਦੂਤਰ (ਕਠਨ); ਅਪਭ੍ਰੰਸ਼ - ਦੁੱਤਰ/ਦੁੱਤਰੁ; ਪ੍ਰਾਕ੍ਰਿਤ - ਦੁੱਤਰ; ਪਾਲੀ - ਦੁੱਤਰ (ਜਿਸ ਨੂੰ ਪਾਰ ਕਰਨਾ ਕਠਨ ਹੋਵੇ); ਸੰਸਕ੍ਰਿਤ - ਦੁਸਤਰ/ਦੁਸ਼੍ਟਤਰ (दुस्तर/दुष्टतर - ਜਿਸ ਨੂੰ ਕਾਬੂ ਕਰਨਾ ਕਠਨ ਹੋਵੇ)।

ਦੁਤੀਆ

ਦੁਤੀਆ, ਦੂਜਾ; ਪਰਾਇਆ।

ਵਿਆਕਰਣ: ਵਿਸ਼ੇਸ਼ਣ (ਭਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੁਤੀਆ; ਅਪਭ੍ਰੰਸ਼ - ਦੁਤੀਯਾ; ਸੰਸਕ੍ਰਿਤ - ਦ੍ਵਿਤੀਯਾ (द्वितीया - ਹਰ ਚੰਦਰ ਪੰਦਰਵਾੜੇ ਦਾ ਦੂਜਾ ਦਿਨ; ਦੂਜਾ)।

ਦੁਧੁ

ਦੁੱਧ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੁਧੁ; ਲਹਿੰਦੀ - ਦੁੱਧ; ਅਪਭ੍ਰੰਸ਼ - ਦੁਦ੍ਧੁ; ਪ੍ਰਾਕ੍ਰਿਤ/ਪਾਲੀ - ਦੁਦਧ੍; ਸੰਸਕ੍ਰਿਤ - ਦੁਗ੍ਧ (दुग्ध - ਦੁੱਧ)।

ਦੁਨੀ

ਦੁਨੀਆ (ਵਿਚ), ਸੰਸਾਰ (ਵਿਚ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੁਨੀਆ/ਦੁਨੀ/ਦੁਨਿਆਈ; ਅਵਧੀ/ਰਾਜਸਥਾਨੀ - ਦੁਨੀਆ/ਦੁਨੀ; ਭੋਜਪੁਰੀ - ਦੁਨਿਯਾ/ਦੁਨਿਯਾਈ; ਲਹਿੰਦੀ - ਦੁਨੀਆ; ਬ੍ਰਜ - ਦੁਨੀਯਾ/ਦੁਨੀਆ/ਦੁਨੀਯੈ/ਦੁਨੀ; ਅਰਬੀ - ਦੁਨਯਾ (دُنْيا - ਸਭ ਤੋਂ ਨੇੜੇ/ਨੇੜੇ; ਸੰਸਾਰ, ਬ੍ਰਹਿਮੰਡ, ਧਰਤੀ)।

ਦੁਨੀਆ

ਦੁਨੀਆ (ਵਿਚ), ਸੰਸਾਰ (ਵਿਚ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਰਬੀ - ਦੁਨਯਾ (ਸੰਸਾਰ)।

More Examples

ਦੁਨੀਆਂ

ਦੁਨੀਆ (ਵਾਂਗ), ਸੰਸਾਰ (ਵਾਂਗ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਰਬੀ - ਦੁਨਯਾ (ਸੰਸਾਰ)।

ਦੁਬਿਧਾ

ਦੁਵਿਧਾ ਵਿਚ, ਦੁਚਿਤੀ ਵਿਚ, ਦਵੈਤ-ਭਾਵ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਦੁਵਿਧਾ (ਉਲਝਣ, ਦੁਬਿਧਾ; ਦੋ ਦਿਸ਼ਾਵਾਂ); ਬ੍ਰਜ - ਦੁਬਿਧਾ/ਦੁਵਿਧਾ (ਸ਼ੰਕਾ ਗ੍ਰਸਤ ਹੋਣ ਦਾ ਭਾਵ); ਸੰਸਕ੍ਰਿਤ - ਦ੍ਵਿਧਾ (द्विधा - ਦੋ ਭਾਗਾਂ ਵਿਚ ਵੰਡੇ ਹੋਣ ਦਾ ਭਾਵ)।

ਦੁਯੀ

ਦੂਜੀ, ਹੋਰ; ਫਿਰ।

ਵਿਆਕਰਣ: ਵਿਸ਼ੇਸ਼ਣ (ਕੁਦਰਤਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੁਯੀ; ਅਪਭ੍ਰੰਸ਼ - ਦੁਈ/ਦੂਈ; ਪ੍ਰਾਕ੍ਰਿਤ - ਦੁਵੇ/ਦੂਇ; ਪਾਲੀ - ਦੁਵਿ/ਦੁਵੇ; ਸੰਸਕ੍ਰਿਤ - ਦ੍ਵਿ/ਦਵ (द्वि/दव - ਦੋ)।

ਦੁਯੈ

ਦੂਜੇ, ਹੋਰ।

ਵਿਆਕਰਣ: ਵਿਸ਼ੇਸ਼ਣ (ਭਾਇ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦੁਈ/ਦੁਇ; ਪ੍ਰਾਕ੍ਰਿਤ - ਦੁਈਅ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।

ਦੁਰਮਤਿ

ਦੁਰਮਤਿ ਦੂਰ ਕਰਨ ਵਾਲਾ, ਖੋਟੀ ਮਤਿ ਦੂਰ ਕਰਨ ਵਾਲਾ।

ਵਿਆਕਰਣ: ਕਰਤਰੀ ਵਾਚ ਕਿਰਦੰਤ (ਵਿਸ਼ੇਸ਼ਣ ਨਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਦੁਰ੍ਮਤਿ; ਬ੍ਰਜ - ਦੁਰਮਤਿ (ਮੂਰਖਤਾ, ਗਲਤ ਸੋਚ); ਸੰਸਕ੍ਰਿਤ - ਦੁਰਮਤਿ (दुरमति - ਮਨ ਦਾ ਮਾੜਾ ਸੁਭਾਅ, ਈਰਖਾ, ਨਫਰਤ) + ਪੁਰਾਤਨ ਪੰਜਾਬੀ/ਬ੍ਰਜ - ਹਰਨਾ (ਲੈਣਾ, ਜਬਤ ਕਰਨਾ, ਲੁਟਣਾ); ਅਪਭ੍ਰੰਸ਼ - ਹਰਇ; ਪ੍ਰਾਕ੍ਰਿਤ - ਹਰਅਇ; ਪਾਲੀ - ਹਰਤਿ; ਸੰਸਕ੍ਰਿਤ - ਹਰਤਿ (हरति - ਲੈ ਜਾਂਦਾ ਹੈ, ਲਿਆਉਂਦਾ ਹੈ; ਰਿਗਵੇਦ - ਖੋਹ ਕੇ ਲੈ ਜਾਂਦਾ ਹੈ)।

ਦੁਰਲਭ

ਦੁਰਲਭ, ਮੁਸ਼ਕਲ ਨਾਲ ਲਭਣ/ਮਿਲਣ ਵਾਲੀ।

ਵਿਆਕਰਣ: ਵਿਸ਼ੇਸ਼ਣ (ਦੇਹ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਦੁਰਲਭ; ਬ੍ਰਜ - ਦਰਲਭ/ਦੁਰ੍ਲਭ; ਸੰਸਕ੍ਰਿਤ - ਦੁਰ੍ਲਭ (दुर्लभ - ਮੁਸ਼ਕਲ ਨਾਲ ਮਿਲਣਾ, ਬਹੁਤ ਘੱਟ/ਦੁਰਲਭ)।

ਦੁਲਹਨੀ

(ਹੇ) ਦੁਲਹਨੋ! (ਹੇ) ਵਹੁਟੀਓ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਅਵਧੀ/ਮੈਥਿਲੀ - ਦੁਲਹਿਨਿ; ਨੇਪਾਲੀ - ਦੁਲਹਿ (ਲਾੜੀ); ਬ੍ਰਜ - ਦੁਲਹਨ/ਦੁਲਹਨਿ (ਲਾੜੀ, ਪਤਨੀ, ਨਵੀਂ ਵਿਆਹੀ ਔਰਤ), ਦੂਲਹ; ਸਿੰਧੀ - ਦੂਲਹੁ; ਪ੍ਰਾਕ੍ਰਿਤ - ਦੁਲਹ (ਲਾੜਾ); ਸੰਸਕ੍ਰਿਤ - ਦੁਰ੍ਲਭ (दुर्लभ - ਮੁਸ਼ਕਲ ਨਾਲ ਮਿਲਣਾ, ਬਹੁਤ ਘੱਟ/ਦੁਰਲਭ)।

ਦੂਸਰ

ਦੂਜਾ, ਹੋਰ।

ਵਿਆਕਰਣ: ਵਿਸ਼ੇਸ਼ਣ (ਕੋਇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਅਵਧੀ - ਦੂਸਰ; ਬ੍ਰਜ - ਦੂਸਰਾ/ਦੂਸਰੋ/ਦੂਸਰ; ਕੁਮਾਉਂਨੀ - ਦੂਸਰੋ (ਦੂਜਾ); ਸੰਸਕ੍ਰਿਤ - ਦ੍ਵਿਹਸਰ* (द्विहसर* - ਦੋਗੁਣਾ)।

ਦੂਖ

ਦੁਖ, ਕਸ਼ਟ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਮਾਰਵਾੜੀ/ਬ੍ਰਜ - ਦੂਖ; ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।

ਦੂਜੜੀ

ਦੂਜੀ।

ਵਿਆਕਰਣ: ਵਿਸ਼ੇਸ਼ਣ (ਲਾਵ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਦੂਜੋੜੀ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਈ (ਦੂਜੀ); ਪਾਲੀ - ਦੁਤਿੱਯਤਾ (ਮਿੱਤਰਤਾ); ਸੰਸਕ੍ਰਿਤ - ਦੁਤੀਯ (दुतीय - ਦੂਜਾ/ਦੂਜੀ)।

ਦੂਜਾ

ਦੂਜਾ, ਹੋਰ।

ਵਿਆਕਰਣ: ਵਿਸ਼ੇਸ਼ਣ (ਭਾਉ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।

More Examples

ਦੂਜੀ

ਦੂਜੀ, ਹੋਰ।

ਵਿਆਕਰਣ: ਵਿਸ਼ੇਸ਼ਣ (ਆਨ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦੂਜੀ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਈ (ਦੂਜੀ); ਪਾਲੀ - ਦੁਤਿੱਯਤਾ (ਮਿੱਤਰਤਾ); ਸੰਸਕ੍ਰਿਤ - ਦੁਤੀਯ (दुतीय - ਦੂਜਾ/ਦੂਜੀ)।

More Examples

ਦੂਜੇ

ਦੂਜੇ (ਤੋਂ), ਹੋਰ (ਤੋਂ)।

ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।

ਦੂਜੈ

ਦੂਜੇ, ਦਵੈਤ, ਹੋਰ।

ਵਿਆਕਰਣ: ਵਿਸ਼ੇਸ਼ਣ (ਭਾਏ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।

More Examples

ਦੂਣਾ

ਦੋ-ਗੁਣਾ, ਦੁੱਗਣਾ।

ਵਿਆਕਰਣ: ਵਿਸ਼ੇਸ਼ਣ (ਵਜਹੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦੂਣਾ; ਸਿੰਧੀ - ਦੌਉਣੋ; ਅਪਭ੍ਰੰਸ਼ - ਦੂਣ/ਦੂਣੁ; ਪ੍ਰਾਕ੍ਰਿਤ - ਦੂਣ (ਦੁੱਗਣਾ); ਸੰਸਕ੍ਰਿਤ - ਦੁਗੁਣ/ਦਵਿਗੁਣ (दुगुण/द्विगुण - ਦੁੱਗਣਾ, ਦੋਹਰਾ)।

ਦੂਣੀ

ਦੁਗੁਣੀ, ਦੋ ਗੁਣੀ।

ਵਿਆਕਰਣ: ਵਿਸ਼ੇਸ਼ਣ (ਕਰਾਮਾਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦੌਊਣਾ/ਦੂਣਾ; ਸਿੰਧੀ - ਦੌਉਣੋ; ਅਪਭ੍ਰੰਸ਼ - ਦੂਣ/ਦੂਣੁ; ਪ੍ਰਾਕ੍ਰਿਤ - ਦੂਣ (ਦੁਗਣਾ); ਸੰਸਕ੍ਰਿਤ - ਦੁਗੁਣ/ਦਵਿਗੁਣ (दुगुण/द्विगुण - ਦੁਗਣਾ, ਦੋਹਰਾ)।

ਦੂਤ

ਦੂਤ, ਕਾਮਾਦਿਕ ਦੂਤ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਗੜ੍ਹਵਾਲੀ/ਅਵਧੀ/ਰਾਜਸਥਾਨੀ - ਦੁਤ; ਸਿੰਧੀ - ਦੂਤੁ; ਬ੍ਰਜ - ਦੂਤ; ਸੰਸਕ੍ਰਿਤ - ਦੂਤਹ (दूत: - ਹਰਕਾਰਾ, ਏਲਚੀ, ਰਾਜਦੂਤ)।

ਦੂਤਾ

ਦੂਤਾਂ (ਨੂੰ); ਬਾਬਰ ਰੂਪੀ ਜਮ ਦੇ ਦੂਤਾਂ (ਨੂੰ), ਬਾਬਰ ਜਮ ਦੇ ਸਿਪਾਹੀ ਰੂਪੀ ਦੂਤਾਂ (ਨੂੰ)।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ/ਪਾਲੀ - ਦੂਤ; ਸੰਸਕ੍ਰਿਤ - ਦੂਤਹ/ਦੂਤਕ (दूत:/दूतक - ਸੁਨੇਹਾ ਪਹੁੰਚਾਉਣ ਵਾਲਾ/ਸੰਦੇਸ਼ਵਾਹਕ)।

ਦੂਰਿ

ਦੂਰ (ਕਰ)।

ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ/ਅਪਭ੍ਰੰਸ਼ - ਦੂਰਿ; ਪ੍ਰਾਕ੍ਰਿਤ - ਦੂਰ; ਸੰਸਕ੍ਰਿਤ - ਦੂਰ੍ (दूर् - ਦੂਰ)।

ਦੂਰੀ

ਦੂਰ, ਪਰੇ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ/ਅਪਭ੍ਰੰਸ਼ - ਦੂਰਿ; ਪ੍ਰਾਕ੍ਰਿਤ - ਦੂਰ; ਸੰਸਕ੍ਰਿਤ - ਦੂਰ੍ (दूर् - ਦੂਰ; ਦੂਰੀ)।

ਦੂਰੁ

ਦੂਰ ਵਾਲਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ/ਅਪਭ੍ਰੰਸ਼ - ਦੂਰਿ; ਪ੍ਰਾਕ੍ਰਿਤ - ਦੂਰ; ਸੰਸਕ੍ਰਿਤ - ਦੂਰ੍ (दूर् - ਦੂਰ; ਦੂਰੀ)।

ਦੇ

ਦੈਵੀ, ਰੱਬੀ, ਰੂਹਾਨੀ।

ਵਿਆਕਰਣ: ਵਿਸ਼ੇਸ਼ਣ (ਗੁਨਾ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਰਾਜਸਥਾਨੀ - ਦੇ (ਦੇਵ/ਦੇਵੀ ਦਾ ਸੰਖਿਪਤ, ਪੁਰਖ ਅਤੇ ਇਸਤਰੀ ਦੇ ਨਾਂਵਾਂ ਦੇ ਅੰਤ ਵਿਚ ਲੱਗ ਕੇ ਦੇਵ/ਦੇਵੀ ਦੇ ਅਰਥਾਂ ਨੂੰ ਸੂਚਤ ਕਰਨ ਵਾਲਾ ਪਿਛੇਤਰ); ਬ੍ਰਜ - ਦੇਈ/ਦੇ (ਦੈਵੀ); ਸੰਸਕ੍ਰਿਤ - ਦੇਵ (देव - ਸਵਰਗੀ, ਦੈਵੀ; ਦੇਵਤਾ, ਭਗਵਾਨ)।

ਦੇਉ

ਦੇਵ, ਪ੍ਰਕਾਸ਼-ਰੂਪ।

ਵਿਆਕਰਣ: ਵਿਸ਼ੇਸ਼ਣ (ਸੋਈ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਲਹਿੰਦੀ - ਦੇਉ; ਅਪਭ੍ਰੰਸ਼ - ਦੇਉ/ਦੇਵ (ਦੇਵਤਾ, ਪ੍ਰਕਾਸ਼-ਰੂਪ); ਪ੍ਰਾਕ੍ਰਿਤ - ਦੇਅ/ਦੇਵ; ਪਾਲੀ - ਦੇਵ (ਰੱਬ, ਮੀਂਹ ਦਾ ਦੇਵਤਾ); ਸੰਸਕ੍ਰਿਤ - ਦੇਵ (देव - ਦੈਵੀ, ਆਕਾਸ਼ੀ, ਪਰਮ, ਦੇਵ ਪੁਰਖ, ਦੇਵਤਾ)।

ਦੇਂਉ

(ਵਾਰ) ਦਿੰਦਾ ਹਾਂ, (ਕੁਰਬਾਨ) ਕਰ ਦਿੰਦਾ ਹਾਂ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਊ

ਦੇਊਂ, ਦਿੰਦਾ ਹਾਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਇ

ਦਿੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦੇ/ਦੇਇ; ਪ੍ਰਾਕ੍ਰਿਤ - ਦੇਏਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦੇਂਦਾ ਹੈ)।

ਦੇਇ ਦਿਖਾਲਿ

ਦਿਖਾਲ ਦਿੰਦਾ ਹੈ, ਦਿਖਾ/ਵਿਖਾ ਦਿੰਦਾ ਹੈ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦੇ/ਦੇਇ; ਪ੍ਰਾਕ੍ਰਿਤ - ਦੇਏਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ) + ਪੁਰਾਤਨ ਪੰਜਾਬੀ - ਦਿਖਾਉਣਾ/ਦਿਖਾਲਣਾ (ਦਿਖਾਉਣਾ); ਬ੍ਰਜ - ਦੀਖਾਨਾ; ਪੁਰਾਤਨ ਅਵਧੀ - ਦਿਖਾਅਇ (ਦੇਖਿਆ); ਪ੍ਰਾਕ੍ਰਿਤ - ਦਿਕ੍ਖਾਵਅਇ (ਦਿਖਾਉਂਦਾ ਹੈ); ਸੰਸਕ੍ਰਿਤ - ਦ੍ਰਿਕ੍ਸ਼ਤਿ (दृक्षति - ਦੇਖਦਾ ਹੈ)।

ਦੇਈ

ਦੇਵਈ, ਦਿੰਦਾ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਸਨਿ

ਦੇਣਗੀਆਂ; ਦਿਖਾਉਣਗੀਆਂ।

ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ/ਦੇਵਣਾ; ਲਹਿੰਦੀ - ਦੇਵਣ; ਸਿੰਧੀ - ਡਿਅਣੁ (ਦੇਣਾ, ਲੈਣਾ); ਅਪਭ੍ਰੰਸ਼ - ਦੇ/ਦੇਇ; ਪ੍ਰਾਕ੍ਰਿਤ - ਦੇਏਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦੇਂਦਾ ਹੈ)।

ਦੇਹ

ਦੇਹ/ਦੇਹੀ ਵਰਗਾ, ਸਰੀਰ ਵਰਗਾ; ਜਨਮ ਵਰਗਾ, ਜੀਵਨ ਵਰਗਾ।

ਵਿਆਕਰਣ: ਵਿਸ਼ੇਸ਼ਣ (ਪਦ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਵਧੀ/ਪੁਰਾਤਨ ਪੰਜਾਬੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦੇਹ; ਸੰਸਕ੍ਰਿਤ - ਦੇਹ (देह - ਦੇਹ/ਸਰੀਰ)।

ਦੇਹਿ

ਦੇਵੇਂ, ਦਿੰਦਾ ਹੈਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦੇਹਿ; ਪ੍ਰਾਕ੍ਰਿਤ - ਦਇਈ/ਦੇਤਿ; ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਹੀ

ਦੇਹ/ਦੇਹੀ ਨੂੰ, ਕਾਇਆ ਨੂੰ, ਸਰੀਰ ਨੂੰ, ਮਨੁਖਾ ਦੇਹੀ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਹੀ/ਦੇਹ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਦੇਹ (देह - ਦੇਹੀ, ਸਰੀਰ, ਕਾਇਆਂ)।

ਦੇਹੁ

ਦੇਹੋ, ਪ੍ਰਦਾਨ ਕਰੋ, ਬਖਸ਼ੋ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਹੁਰੀ

ਦੇਹੀ, ਦੇਹ, ਕਾਇਆ, ਸਰੀਰ, ਮਨੁਖਾ ਦੇਹੀ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਸਾਮੀ - ਦੇਹੁਰੀ (ਮੰਦਰ ਦਾ ਦਫ਼ਤਰ); ਪੁਰਾਤਨ ਪੰਜਾਬੀ - ਦੇਹੁਰਾ (ਸਮਾਧਨੁਮਾ ਪਵਿੱਤਰ ਸਮਾਰਕ, ਮੰਦਰ); ਲਹਿੰਦੀ - ਦੇਹਰੀ (ਹਿੰਦੂ ਸਾਧੂ ਦੀ ਸਮਾਧ); ਪ੍ਰਾਕ੍ਰਿਤ - ਦੇਵਹਰ; ਸੰਸਕ੍ਰਿਤ - ਦੇਵਘਰ* (देवघर* - ਮੰਦਰ)।

ਦੇਖਹਿ

ਦੇਖਦਾ ਹੈਂ, ਦੇਖ/ਵੇਖ ਰਿਹਾ ਹੈਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣ/ਦੇਖਣੇ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।

ਦੇਖਹੁ

ਦੇਖੋ/ਵੇਖੋ, ਦੇਖ/ਵੇਖ ਲਵੋ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।

ਦੇਖਾ

ਦੇਖਿਆ, ਵੇਖਿਆ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।

ਦੇਖਾਇ

ਦਿਖਾਉਂਦਾ ਹੈ, ਦਿਖਾ ਦਿੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।

ਦੇਖਾਲੇ ਆਇ

ਆ ਦਿਖਾਲਦਾ ਹੈ, ਆ ਦਿਖਾਉਂਦਾ ਹੈ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ) + ਬ੍ਰਜ - ਆਏ; ਅਪਭ੍ਰੰਸ਼ - ਆਏ/ਆਅਇ; ਪ੍ਰਾਕ੍ਰਿਤ - ਆਅਅ; ਸੰਸਕ੍ਰਿਤ - ਆਗਤ (आगत - ਆਉਣਾ)।

ਦੇਖਿ

ਦੇਖ ਕੇ, ਦਰਸ਼ਨ ਕਰਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖੈ; ਅਪਭ੍ਰੰਸ਼ - ਦੇਖਇ; ਪ੍ਰਾਕ੍ਰਿਤ - ਦੇਕਖਿਯ; ਸੰਸਕ੍ਰਿਤ - ਦ੍ਰਿਕਸ਼ਤਿ/ਦੇਕਸ਼ਤਿ (दृक्षति/देक्षति - ਦੇਖਦਾ ਹੈ)।

ਦੇਖਿਓ

ਦੇਖ/ਵੇਖ ਲਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣ/ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।

ਦੇਖਿਆ

ਦੇਖਿਆ ਹੈ, ਵੇਖਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।

ਦੇਖੈ

ਦੇਖਦਾ ਹੈ, ਨਿਗਾਹਬਾਨੀ/ਸਾਰ ਸੰਭਾਲ ਕਰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖੈ; ਅਪਭ੍ਰੰਸ਼ - ਦੇਖਇ; ਪ੍ਰਾਕ੍ਰਿਤ - ਦੇਕਖਿਯ; ਸੰਸਕ੍ਰਿਤ - ਦ੍ਰਿਕਸ਼ਤਿ/ਦੇਕਸ਼ਤਿ (दृक्षति/देक्षति - ਦੇਖਦਾ ਹੈ)।

ਦੇਤ

(ਨਿਕਾਲ) ਦਿੰਦੇ ਹਨ, (ਕਢ) ਦਿੰਦੇ ਹਨ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਦੇਤ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਤੁ

ਦਿੰਦਾ ਹੈ, ਦੇ ਦਿੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੇਤ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਨਹਾਰੁ

ਦੇਣਹਾਰ, ਦੇਣ ਵਾਲਾ, ਦਾਤਾਰ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੇਨਹਾਰ/ਦੇਨਹਾਰਾ; ਪ੍ਰਾਕ੍ਰਿਤ - ਦੇਣਹਾਰਅ/ਦੇਣਹਾਰ (ਦੇਣ ਵਾਲਾ); ਸੰਸਕ੍ਰਿਤ - ਦਾਨਧਾਰ (दानधार - ਦਾਨ ਦੇਣ ਵਾਲਾ/ਦਾਨੀ)।

ਦੇਨਿ

ਦਿੰਦੇ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ) ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਨੀ

ਦੇਵਨੀ, ਦੇਣਗੇ; ਦੱਸਣਗੇ।

ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ) ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਵ

ਦੇਵ, ਪ੍ਰਕਾਸ਼-ਰੂਪ/ਸਰੋਤ।

ਵਿਆਕਰਣ: ਵਿਸ਼ੇਸ਼ਣ (ਸੋਈ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੇਵਾ; ਅਪਭ੍ਰੰਸ਼ - ਦੇਉ/ਦੇਵ (ਦੇਵਤਾ, ਪ੍ਰਕਾਸ਼-ਰੂਪ); ਪ੍ਰਾਕ੍ਰਿਤ - ਦੇਅ/ਦੇਵ; ਪਾਲੀ - ਦੇਵਤਾ (ਦੇਵ, ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿ)।

ਦੇਵਸਥਾਨੈ

ਦੇਵਸਥਾਨ ਦੀ, ਦੇਵ ਦੇ ਸਥਾਨ ਦੀ, ਪ੍ਰਕਾਸ਼ ਰੂਪ ਪ੍ਰਭੂ ਦੇ ਨਿਵਾਸ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੇਵਸਥਾਨ; ਸੰਸਕ੍ਰਿਤ - ਦੇਵਸ੍ਥਾਨ (देवस्थान - ਇਕ ਪੂਜਨੀਕ ਜਾਂ ਪਵਿੱਤਰ ਸਥਾਨ, ਦੇਵਤੇ ਦਾ ਸਥਾਨ)।

ਦੇਵਹਿ

ਦੇਂਦਾ ਹੈਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੇਵਏ; ਅਪਭ੍ਰੰਸ਼ - ਦੇਉਇ; ਪ੍ਰਾਕ੍ਰਿਤ - ਦਇਈ; ਸੰਸਕ੍ਰਿਤ - ਦਦਾਤਿ (ददाति - ਦੇਂਦਾ ਹੈ)।

ਦੇਵਹੁ

ਦਿਓ, ਪ੍ਰਦਾਨ ਕਰੋ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਵਹੋ

ਦੇਵੋ/ਦਿਓ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਵਣਹਾਰੁ

ਦੇਵਣ/ਦੇਣ ਵਾਲਾ, ਦਾਤਾ, ਦਾਤਾਰ।

ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਵਣਹਾਰੇ

ਦੇਵਣ/ਦੇਣ ਵਾਲੇ (ਨੂੰ/ਲਈ), ਦਾਤੇ (ਨੂੰ/ਲਈ), ਦਾਤਾਰ (ਨੂੰ/ਲਈ)।

ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਵਣਹਾਰੋ

ਦੇਵਣਹਾਰ, ਦੇਵਣ/ਦੇਣ ਵਾਲਾ, ਦਾਤਾ, ਦਾਤਾਰ।

ਵਿਆਕਰਣ: ਵਿਸ਼ੇਸ਼ਣ (ਤੂ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

More Examples

ਦੇਵਤਾ

ਦੇਵਤਾ।

ਵਿਆਕਰਣ: ਵਿਸ਼ੇਸ਼ਣ (ਧਰਮਰਾਇ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪਾਲੀ - ਦੇਵਤਾ (ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿਕ)।

ਦੇਵਤਿਆ

ਦੇਵਤਿਆਂ (ਸਮੇਤ)।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪਾਲੀ - ਦੇਵਤਾ (ਦੇਵ, ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿ)।

ਦੇਵਤੇ

ਦੇਵਤੇ; ਦੈਵੀ ਗੁਣ ਭਰਪੂਰ ਗਿਆਨਵਾਨ ਮਨੁਖ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪਾਲੀ - ਦੇਵਤਾ (ਦੇਵ, ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿ)।

ਦੇਵਾ

ਦੇਵ/ਦੇਵਤਾ, ਇਸ਼ਟ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੇਵਾ; ਅਪਭ੍ਰੰਸ਼ - ਦੇਉ/ਦੇਵ (ਦੇਵਤਾ, ਪ੍ਰਕਾਸ਼-ਰੂਪ); ਪ੍ਰਾਕ੍ਰਿਤ - ਦੇਅ/ਦੇਵ; ਪਾਲੀ - ਦੇਵ (ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿ)।

ਦੇਵਾਨੇ

ਦਿਵਾਨੇ, ਕਮਲੇ, ਪਾਗਲ, ਝੱਲੇ।

ਵਿਆਕਰਣ: ਵਿਸ਼ੇਸ਼ਣ (ਕਾਲੁ ਅਤੇ ਬਿਕਾਲੁ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਦੀਵਾਨਾ/ਦਿਵਾਨਾ; ਫ਼ਾਰਸੀ - ਦੀਵਾਨਾ (دِیوانا - ਸ਼ੁਦਾਈ, ਪਾਗਲ, ਝੱਲਾ/ਕਮਲਾ, ਦੀਵਾਨਾ/ਪ੍ਰੇਮੀ)।

ਦੇਵੀ

ਦੇਵੀ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਸੰਸਕ੍ਰਿਤ - ਦੇਵੀ (देवी - ਦੇਵਤੇ ਦੀ ਇਸਤਰੀ)।

ਦੇਵੈ

(ਵੰਡ) ਦਿੰਦਾ ਹੈ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੈ

ਦੇ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੈਤਹੁ

ਦੈਤਾਂ ਨੂੰ, ਰਾਖਸ਼ਾਂ ਨੂੰ; ਰਾਖਸ਼ਾਂ ਵਰਗੇ ਖਿਆਲਾਂ ਨੂੰ, ਮੰਦੇ ਖਿਆਲਾਂ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਰਾਜਸਥਾਨੀ/ਅਵਧੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਦੈਤ; ਸੰਸਕ੍ਰਿਤ - ਦੈਤ੍ਯ (दैत्य - ਦਿਤੀ ਦਾ ਪੁੱਤਰ, ਰਾਖਸ਼)।

ਦੋਊ

ਦੋਵੇਂ।

ਵਿਆਕਰਣ: ਵਿਸ਼ੇਸ਼ਣ (ਉਸਤਤਿ ਅਤੇ ਨਿੰਦਾ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੋ/ਦੋਇ/ਦੋਵੈ; ਅਵਧੀ - ਦੁਇ; ਅਪਭ੍ਰੰਸ਼ - ਦਿ/ਬਿ; ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦੁਵੇ/ਦੁਵਿ/ਦੁਇ; ਸੰਸਕ੍ਰਿਤ - ਦਵ (दव - ਦੋ)।

ਦੋਇ

ਦੋ ਵਿਚ, ਦ੍ਵੈਤ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੋ/ਦੋਇ/ਦੋਵੈ; ਅਵਧੀ - ਦੁਇ; ਅਪਭ੍ਰੰਸ਼ - ਦਿ/ਬਿ; ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦੁਵੇ/ਦੁਵਿ/ਦੁਇ; ਸੰਸਕ੍ਰਿਤ - ਦਵ (दव - ਦੋ)।

ਦੋਸਾਂ

ਦੋਸ਼ੀਆਂ (ਦਾ)।

ਵਿਆਕਰਣ: ਵਿਸ਼ੇਸ਼ਣ (ਹਮ ਦਾ), ਸੰਬੰਧ ਕਾਰਕ; ਉਤਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਅਵਧੀ/ਰਾਜਸਥਾਨੀ/ਬ੍ਰਜ - ਦੋਸੀ; ਸੰਸਕ੍ਰਿਤ - ਦੋਸ਼ਿਨ੍ (दोषिन् - ਅਸ਼ੁਧ, ਭ੍ਰਿਸ਼ਟ, ਨੁਕਸਦਾਰ; ਪਾਪੀ, ਦੋਸ਼ੀ, ਬੁਰਾ)।

ਦੋਸੁ

ਦੋਸ਼।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦੋਸ; ਸੰਸਕ੍ਰਿਤ - ਦੋਸ਼ਹ (दोष: - ਗਲਤੀ)।

ਦੋਹੀ

ਦੁਹਾਈ, ਧੁੰਮ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਦੋਹਾਈ/ਦੁਹਾਈ (ਐਲਾਨ; ਸੌਂਹ/ਕਸਮ; ਪ੍ਰਸਿੱਧੀ ਦਾ ਡੰਕਾ; ਜੈ ਜੈਕਾਰ); ਭੋਜਪੁਰੀ/ਲਹਿੰਦੀ/ਅਪਭ੍ਰੰਸ਼ - ਦੋਹਾਈ (ਆਪਣੀ ਰਖਿਆ ਲਈ ਕਿਸੇ ਨੂੰ ਉਚੀ ਉਚੀ ਬੋਲ ਕੇ ਬੁਲਾਉਣਾ; ਫਰਿਆਦ, ਪੁਕਾਰ); ਸੰਸਕ੍ਰਿਤ - ਦ੍ਵਿ + ਆਹ੍ਵਾ (द्वि - ਦੋ + आह्वा - ਪੁਕਾਰਨਾ/ਬੁਲਾਉਣਾ)।

ਦੋਖ

ਦੋਸ਼ਾਂ ਦਾ; ਔਗੁਣਾਂ ਦਾ, ਪਾਪਾਂ ਦਾ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬਘੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ - ਦੋਖ; ਸੰਸਕ੍ਰਿਤ - ਦੋਸ਼ਹ (दोष: - ਗਲਤੀ)।

ਦੋਜਕ

ਦੋਜਖ (ਦੀ), ਨਰਕ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੋਜਕ; ਫ਼ਾਰਸੀ - ਦੋਜ਼ਖ਼; ਪੁਰਾਤਨ ਫ਼ਾਰਸੀ - ਦੋਜ਼ਹਖ਼ (ਨਰਕ)।

ਦੋਨੋ

ਦੋਨਾਂ (ਨੂੰ), ਦੋਵਾਂ (ਨੂੰ)।

ਵਿਆਕਰਣ: ਵਿਸ਼ੇਸ਼ਣ (ਮਾਨ ਅਤੇ ਮੋਹ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਦੋਨੋ; ਅਪਭ੍ਰੰਸ਼ - ਦੋੱਣਿ (ਦੋਨਾਂ ਨੂੰ); ਸੰਸਕ੍ਰਿਤ - ਦ੍ਵੌ (द्वौ - ਦੋ)।

ਦੋੁਆਲੈ

ਦੁਆਲੇ, ਆਲੇ-ਦੁਆਲੇ, ਚਾਰ-ਚੁਫੇਰੇ।

ਵਿਆਕਰਣ: ਵਿਸ਼ੇਸ਼ਣ (ਰੁਦਨੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੁਆਲਾ (ਘੇਰਾ, ਚਾਰ-ਚੁਫੇਰਾ)।

ਦ੍ਰਿਸਟਿ

ਦ੍ਰਿਸ਼ਟੀ ਵਿਚ, ਨਜ਼ਰ ਵਿਚ, ਨਿਗਾਹ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦ੍ਰਿਸ਼ਟਿ; ਸੰਸਕ੍ਰਿਤ - ਦ੍ਰਿਸ਼੍ਟਿ (दृष्टि - ਨਜਰ, ਦਿਖ)।

ਦ੍ਰਿੜਾਇਆ

ਦ੍ਰਿੜਾਇ+ਆ, ਦ੍ਰਿੜਾਏ ਹਨ, ਦ੍ਰਿੜ ਕਰਾਏ ਹਨ, ਪ੍ਰਪੱਕ ਕਰਾਏ ਹਨ, ਪੱਕੇ ਕਰਾਏ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦ੍ਰਿੜ੍ਹਿ/ਦਿੜ (ਮਨ ਦੀ ਦ੍ਰਿੜਤਾ); ਸੰਸਕ੍ਰਿਤ - ਦ੍ਰਿਢ* (दृढि - ਦ੍ਰਿੜਤਾ)।

ਦ੍ਰਿੜਾਏ

ਦ੍ਰਿੜਾਉਂਦਾ ਹੈ, ਦ੍ਰਿੜ ਕਰਾਉਂਦਾ ਹੈ, ਪੱਕਾ ਕਰਾਉਂਦਾ ਹੈ, ਪ੍ਰਪੱਕ ਕਰਾਉਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦ੍ਰਿੜ੍ਹਿ/ਦਿੜ (ਮਨ ਦੀ ਦ੍ਰਿੜਤਾ); ਸੰਸਕ੍ਰਿਤ - ਦ੍ਰਿਢ* (दृढि - ਦ੍ਰਿੜਤਾ)।