ਥ - The Guru Granth Sahib Dictionary | Glossary
ਥਕਿ

ਥੱਕ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਥਕਣਾ; ਲਹਿੰਦੀ - ਥੱਕਣ; ਸਿੰਧੀ - ਥਕਣੁ (ਥੱਕਿਆ ਹੋਣਾ/ਥੱਕਣਾ); ਪਾਲੀ - ਠੱਕ (ਰੁਕਿਆ ਹੋਇਆ, ਬਚਿਆ ਹੋਇਆ, ਥੱਕਿਆ ਹੋਇਆ); ਸੰਸਕ੍ਰਿਤ - ਸ੍ਥੱਕ (स्थक्क - ਰੋਕ, ਪੜਾਅ)।

ਥਕੀ

ਥੱਕ ਗਈ ਸੀ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਥਕਣਾ; ਲਹਿੰਦੀ - ਥੱਕਣ; ਸਿੰਧੀ - ਥਕਣੁ (ਥੱਕਿਆ ਹੋਣਾ/ਥੱਕਣਾ); ਪਾਲੀ - ਠੱਕ (ਰੁਕਿਆ ਹੋਇਆ, ਬਚਿਆ ਹੋਇਆ, ਥੱਕਿਆ ਹੋਇਆ); ਸੰਸਕ੍ਰਿਤ - ਸ੍ਥੱਕ (स्थक्क - ਰੋਕ, ਪੜਾਅ)।

ਥਕੀ

ਥੱਕ ਗਈ ਹੈ, ਰਹਿ ਗਈ ਹੈ, ਮੁਕ ਗਈ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਥਕਣਾ; ਲਹਿੰਦੀ - ਥੱਕਣ; ਸਿੰਧੀ - ਥਕਣੁ (ਥੱਕਿਆ ਹੋਣਾ/ਥੱਕਣਾ); ਪਾਲੀ - ਠੱਕ (ਰੁਕਿਆ ਹੋਇਆ, ਬਚਿਆ ਹੋਇਆ, ਥੱਕਿਆ ਹੋਇਆ); ਸੰਸਕ੍ਰਿਤ - ਸ੍ਥੱਕ (स्थक्क - ਰੋਕ, ਪੜਾਅ)।

ਥਕੇ

ਥਕ ਹੋਏ, ਹਾਰੇ-ਹੁੱਟੇ ਹੋਏ।

ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਬਨਵਾਸੀਆ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਥਕਣਾ; ਲਹਿੰਦੀ - ਥੱਕਣ; ਸਿੰਧੀ - ਥਕਣੁ (ਥੱਕਿਆ ਹੋਣਾ/ਥੱਕਣਾ); ਪਾਲੀ - ਠੱਕ (ਰੁਕਿਆ ਹੋਇਆ, ਬਚਿਆ ਹੋਇਆ, ਥੱਕਿਆ ਹੋਇਆ); ਸੰਸਕ੍ਰਿਤ - ਸ੍ਥੱਕ (स्थक्क - ਰੋਕ, ਪੜਾਅ)।

ਥਥੈ

ਥੱਥੇ ਦੁਆਰਾ, ਥੱਥੇ (ਅੱਖਰ) ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਥਲ

ਮਾਰੂਥਲ, ਰੇਤਲੇ ਥਾਂ/ਇਲਾਕੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ/ਕਸ਼ਮੀਰੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਥਲ; ਸੰਸਕ੍ਰਿਤ - ਸਥਲ੍ (स्थल् - ਖੁਸ਼ਕ ਜਮੀਨ)।

ਥਲ

ਥਲ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਮਾਰੂਥਲ ਦੇ (ਸਿਰ ‘ਤੇ), ਰੇਤਲੇ/ਖੁਸ਼ਕ ਥਾਂ (‘ਤੇ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ/ਕਸ਼ਮੀਰੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਥਲ; ਸੰਸਕ੍ਰਿਤ - ਸਥਲ੍ (स्थल् - ਖੁਸ਼ਕ ਜਮੀਨ)।

ਥਲ

ਥਲਾਂ ਦੇ, ਮਾਰੂਥਲਾਂ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ/ਕਸ਼ਮੀਰੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਥਲ; ਸੰਸਕ੍ਰਿਤ - ਸਥਲ੍ (स्थल् - ਖੁਸ਼ਕ ਜਮੀਨ)।

ਥਲ

ਜਲ-ਸਥਲ, ਜਲ-ਸਥਾਨ, ਪਾਣੀ ਵਾਲੇ ਥਾਂ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਜਲ; ਸੰਸਕ੍ਰਿਤ - ਜਲਮ੍ (जलम् - ਪਾਣੀ )। ਲਹਿੰਦੀ/ਕਸ਼ਮੀਰੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਥਲ; ਸੰਸਕ੍ਰਿਤ - ਸਥਲ੍ (स्थल् - ਖੁਸ਼ਕ ਜਮੀਨ)।

ਥਲਿ

ਥਲ ਵਿਚ, ਮਾਰੂਥਲ ਵਿਚ, ਸੁੱਕੇ/ਖੁਸ਼ਕ ਥਾਂ ਵਿਚ, ਧਰਤੀ ਉੱਤੇ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ/ਕਸ਼ਮੀਰੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਥਲ; ਸੰਸਕ੍ਰਿਤ - ਸਥਲ੍ (स्थल् - ਖੁਸ਼ਕ ਜਮੀਨ)।

ਥਾਉ

ਥਾਂ, ਸਥਾਨ, ਟਿਕਾਣੇ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਥਾਉ; ਪ੍ਰਾਕ੍ਰਿਤ - ਥਾਨ; ਸੰਸਕ੍ਰਿਤ - ਸ੍ਥਾਨਮ੍ (स्थानम् - ਸਥਾਨ, ਥਾਂ)।

ਥਾਉ

ਥਾਂ, ਸਥਾਨ, ਟਿਕਾਣਾ; ਆਸਰਾ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਥਾਉ; ਪ੍ਰਾਕ੍ਰਿਤ - ਥਾਨ; ਸੰਸਕ੍ਰਿਤ - ਸ੍ਥਾਨਮ੍ (स्थानम् - ਸਥਾਨ, ਥਾਂ)।

ਥਾਉ

ਥਾਂ, ਸਥਾਨ ਟਿਕਾਣਾ; ਆਸਰਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਥਾਉ; ਪ੍ਰਾਕ੍ਰਿਤ - ਥਾਨ; ਸੰਸਕ੍ਰਿਤ - ਸ੍ਥਾਨਮ੍ (स्थानम् - ਸਥਾਨ, ਥਾਂ)।

ਥਾਇ

ਥਾਂ (ਨਹੀਂ ਪੈਂਦੀ), ਪਰਵਾਣ (ਨਹੀਂ ਹੁੰਦੀ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਥਾਇ/ਥਾਉ; ਪ੍ਰਾਕ੍ਰਿਤ - ਥਾਨ; ਸੰਸਕ੍ਰਿਤ - ਸ੍ਥਾਨਮ੍ (स्थानम् - ਥਾਂ, ਸਥਾਨ)।

ਥਾਇ

ਥਾਇੰ (ਪੈਂਦੀ); ਕਬੂਲ (ਪੈਂਦੀ)।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਥਾਇ/ਥਾਉ; ਪ੍ਰਾਕ੍ਰਿਤ - ਥਾਨ; ਸੰਸਕ੍ਰਿਤ - ਸ੍ਥਾਨਮ੍ (स्थानम् - ਸਥਾਨ, ਥਾਂ)।

ਥਾਕਾ

ਥੱਕਿਆ ਹੈ, ਥੱਕ ਗਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਥਕਣਾ; ਲਹਿੰਦੀ - ਥੱਕਣ; ਸਿੰਧੀ - ਥਕਣੁ (ਥੱਕਿਆ ਹੋਣਾ/ਥੱਕਣਾ); ਪਾਲੀ - ਠੱਕ (ਰੁਕਿਆ ਹੋਇਆ, ਬਚਿਆ ਹੋਇਆ, ਥੱਕਿਆ ਹੋਇਆ); ਸੰਸਕ੍ਰਿਤ - ਸ੍ਥੱਕ (स्थक्क - ਰੋਕ, ਪੜਾਅ)।

ਥਾਨ

ਸਥਾਨ, ਥਾਂ; ਹਿਰਦਾ-ਸਥਾਨ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਠਾਂ/ਥਾਉਂ/ਥਾਂ; ਲਹਿੰਦੀ - ਥਾਂ; ਸਿੰਧੀ - ਥਾਉਂ; ਕਸ਼ਮੀਰੀ/ਬ੍ਰਜ - ਥਾਨ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਥਾਮ/ਥਾਣ; ਸੰਸਕ੍ਰਿਤ - ਸ੍ਥਾਨਮ੍ (स्थानम् - ਸਥਾਨ/ਥਾਂ)।

ਥਾਨ

ਸਥਾਨ; ਦੇਵ-ਸਥਾਨ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਠਾਂ/ਥਾਉਂ/ਥਾਂ; ਲਹਿੰਦੀ - ਥਾਂ; ਸਿੰਧੀ - ਥਾਉਂ; ਕਸ਼ਮੀਰੀ/ਬ੍ਰਜ - ਥਾਨ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਥਾਮ/ਥਾਣ; ਸੰਸਕ੍ਰਿਤ - ਸ੍ਥਾਨਮ੍ (स्थानम् - ਸਥਾਨ/ਥਾਂ)।

ਥਾਨੰਤਰਿ

(ਥਾਂ) ਥਾਂ ਅੰਦਰ; ਹਰ ਥਾਂ ਅੰਦਰ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਬ੍ਰਜ - ਥਨੰਤਰ; ਪਾਲੀ - ਥਾਨੰਤਰ; ਸੰਸਕ੍ਰਿਤ - ਸ੍ਥਾਨਾੰਤਰ (स्थानान्तर - ਦੂਜੀ/ਹੋਰ ਥਾਂ)।

ਥਾਨਿ

ਥਾਂ 'ਤੇ/ਉੱਤੇ, ਸਥਾਨ 'ਤੇ/ਉੱਤੇ, ਟਿਕਾਣੇ 'ਤੇ/ਉੱਤੇ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਬੰਗਾਲੀ/ਬ੍ਰਜ - ਥਾਨ; ਸਿੰਧੀ - ਠਾਣੋ; ਅਪਭ੍ਰੰਸ਼/ਪ੍ਰਾਕ੍ਰਿਤ - ਥਾਣ (ਥਾਂ/ਜਗ੍ਹਾ/ਸਥਾਨ); ਪਾਲੀ - ਠਾਨ (ਥਾਂ/ਜਗ੍ਹਾ/ਸਥਾਨ, ਹਾਲਾਤ/ਸਥਿਤੀ); ਸੰਸਕ੍ਰਿਤ - ਸ੍ਥਾਨਮ੍ (स्थानम् - ਥਾਂ/ਜਗ੍ਹਾ/ਸਥਾਨ)।

ਥਾਨਿ

ਥਾਂ (ਥਾਂ ਅੰਦਰ); ਹਰ ਥਾਂ ਅੰਦਰ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਬੰਗਾਲੀ/ਬ੍ਰਜ - ਥਾਨ; ਸਿੰਧੀ - ਠਾਣੋ; ਅਪਭ੍ਰੰਸ਼/ਪ੍ਰਾਕ੍ਰਿਤ - ਥਾਣ (ਥਾਂ/ਜਗ੍ਹਾ/ਸਥਾਨ); ਪਾਲੀ - ਠਾਨ (ਥਾਂ/ਜਗ੍ਹਾ/ਸਥਾਨ, ਹਾਲਾਤ/ਸਥਿਤੀ); ਸੰਸਕ੍ਰਿਤ - ਸ੍ਥਾਨਮ੍ (स्थानम् - ਥਾਂ/ਜਗ੍ਹਾ/ਸਥਾਨ)।

ਥਾਪੀ

ਥਾਪੀ ਹੈ, ਸਥਾਪਤ ਕੀਤੀ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਥਾਪਣਾ; ਸਿੰਧੀ - ਥਾਪਣੁ (ਸਥਾਪਤ ਕਰਨਾ); ਪ੍ਰਾਕ੍ਰਿਤ - ਥੱਪਿਅ (ਸਥਾਪਤ ਕੀਤਾ ਹੋਇਆ); ਸੰਸਕ੍ਰਿਤ - ਸ੍ਥਾਪਯਤੇ (स्थापयते - ਸਥਾਪਤ ਕੀਤਾ ਗਿਆ ਹੈ, ਖੜਾ ਕੀਤਾ ਗਿਆ ਹੈ)।

ਥਾਵਹਿ

ਥਾਂ ਨੂੰ, ਟਿਕਾਣੇ ਨੂੰ; ਪਦ ਨੂੰ, ਰੁਤਬੇ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਥਾਉ; ਪ੍ਰਾਕ੍ਰਿਤ - ਥਾਨ; ਸੰਸਕ੍ਰਿਤ - ਸ੍ਥਾਨਮ੍ (स्थानम् - ਸਥਾਨ, ਥਾਂ)।

ਥਾਵਹੁ

ਥਾਵਹੁੰ, ਥਾਵੋਂ, ਥਾਂ ਤੋਂ, ਸਥਾਨ ਤੋਂ, ਟਿਕਾਣੇ ਤੋਂ।

ਵਿਆਕਰਣ: ਨਾਂਵ, ਅਪਾਦਾਨ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਥਾਉ; ਪ੍ਰਾਕ੍ਰਿਤ - ਥਾਨ; ਸੰਸਕ੍ਰਿਤ - ਸ੍ਥਾਨਮ੍ (स्थानम् - ਸਥਾਨ, ਥਾਂ)।

ਥਿਤੀ

ਥਿਤੀ, ਬਾਣੀ ਦਾ ਨਾਂ; ਚੰਦਰਮਾ ਦੇ ਵਧਣ-ਘੱਟਣ ਨਾਲ ਬਣਦੀਆਂ ਥਿਤਾਂ/ਤਾਰੀਖਾਂ 'ਤੇ ਅਧਾਰਤ ਕਾਵਿ-ਰੂਪ, ਪੰਦਰਾਂ ਥਿਤਾਂ ਦੁਆਰਾ ਗੁਰ-ਉਪਦੇਸ ਨਿਰੂਪਣ ਕਰਨ ਵਾਲੀ ਬਾਣੀ।

ਵਿਆਕਰਣ: ਨਾਂਵ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਥਿਤ (ਚੰਦਰ-ਤਾਰੀਖ); ਪਾਲੀ/ਸੰਸਕ੍ਰਿਤ - ਤਿਥਿ (तिथि - ਚੰਦਰਮਾ ਦੁਆਰਾ ਸੂਰਜ ਤੋਂ 12 ਡਿਗਰੀ ਦੂਰ ਜਾਣ ਵਿਚ ਲੱਗਾ ਸਮਾਂ)।

ਥਿਤੀ

ਥਿੱਤੀਂ/ਥਿੱਤਾਂ, ਚੰਦਰਮਾ ਦੇ ਵਧਣ-ਘੱਟਣ ਨਾਲ ਬਣਦੀਆਂ ਥਿੱਤਾਂ/ਤਾਰੀਖਾਂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਥਿਤ (ਚੰਦਰ-ਤਾਰੀਖ); ਪਾਲੀ/ਸੰਸਕ੍ਰਿਤ - ਤਿਥਿ (तिथि - ਚੰਦਰਮਾ ਦੁਆਰਾ ਸੂਰਜ ਤੋਂ 12 ਡਿਗਰੀ ਦੂਰ ਜਾਣ ਵਿਚ ਲੱਗਾ ਸਮਾਂ)।

ਥਿਰੁ

ਸਥਿਰ, ਅਡੋਲ।

ਵਿਆਕਰਣ: ਵਿਸ਼ੇਸ਼ਣ (ਥਾਨਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬੰਗਾਲੀ/ਅਵਧੀ/ਪੁਰਾਤਨ ਪੰਜਾਬੀ - ਥਿਰ (ਦ੍ਰਿੜ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਥਿਰ (ਦ੍ਰਿੜ, ਠੋਸ); ਸੰਸਕ੍ਰਿਤ - ਸ੍ਥਿਰ (स्थिर - ਦ੍ਰਿੜ, ਸਖਤ, ਮਜਬੂਤ, ਹੰਢਣਸਾਰ)।

ਥਿਰੁ

ਸਥਿਰ, ਸਦਾ-ਥਿਰ।

ਵਿਆਕਰਣ: ਵਿਸ਼ੇਸ਼ਣ (ਸੋਹਾਗੋ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬੰਗਾਲੀ/ਅਵਧੀ/ਪੁਰਾਤਨ ਪੰਜਾਬੀ - ਥਿਰ (ਦ੍ਰਿੜ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਥਿਰ (ਦ੍ਰਿੜ, ਠੋਸ); ਸੰਸਕ੍ਰਿਤ - ਸ੍ਥਿਰ (स्थिर - ਦ੍ਰਿੜ, ਸਖਤ, ਮਜ਼ਬੂਤ, ਹੰਢਣਸਾਰ)।

ਥਿਰੁ

ਸਥਿਰ, ਸਦੀਵੀ, ਸਦਾ ਕਾਇਮ, ਅਡੋਲ।

ਵਿਆਕਰਣ: ਵਿਸ਼ੇਸ਼ਣ (ਤੂ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬੰਗਾਲੀ/ਅਵਧੀ/ਪੁਰਾਤਨ ਪੰਜਾਬੀ - ਥਿਰ (ਦ੍ਰਿੜ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਥਿਰ (ਦ੍ਰਿੜ, ਠੋਸ); ਸੰਸਕ੍ਰਿਤ - ਸ੍ਥਿਰ (स्थिर - ਦ੍ਰਿੜ, ਸਖਤ, ਮਜਬੂਤ, ਹੰਢਣਸਾਰ)।

ਥਿਰੁ

ਸਥਿਰ, ਸਦੀਵੀ, ਸਦਾ ਕਾਇਮ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਬੰਗਾਲੀ/ਅਵਧੀ/ਪੁਰਾਤਨ ਪੰਜਾਬੀ - ਥਿਰ (ਦ੍ਰਿੜ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਥਿਰ (ਦ੍ਰਿੜ, ਠੋਸ); ਸੰਸਕ੍ਰਿਤ - ਸ੍ਥਿਰ (स्थिर - ਦ੍ਰਿੜ, ਸਖਤ, ਮਜਬੂਤ, ਹੰਢਣਸਾਰ)।

ਥਿਰੁ

ਸਥਿਰ, ਸਦੀਵੀ, ਸਦਾ ਕਾਇਮ ਰਹਿਣ ਵਾਲੀ।

ਵਿਆਕਰਣ: ਵਿਸ਼ੇਸ਼ਣ (ਭਗਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬੰਗਾਲੀ/ਅਵਧੀ/ਪੁਰਾਤਨ ਪੰਜਾਬੀ - ਥਿਰ (ਦ੍ਰਿੜ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਥਿਰ (ਦ੍ਰਿੜ, ਠੋਸ); ਸੰਸਕ੍ਰਿਤ - ਸ੍ਥਿਰ (स्थिर - ਦ੍ਰਿੜ, ਸਖਤ, ਮਜਬੂਤ, ਹੰਢਣਸਾਰ)।

ਥੀਉ

ਹੋ ਜਾ, ਬਣ ਜਾ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਥੀਆ (ਹੋਣਾ, ਬਣਨਾ, ਮੌਜੂਦ ਹੋਣਾ, ਪੂਰਾ ਹੋਣਾ); ਅਪਭ੍ਰੰਸ਼ - ਥਿਅ; ਪ੍ਰਾਕ੍ਰਿਤ - ਥਿਅ/ਥਿਯ (ਖੜਾ, ਸਿੱਧਾ); ਪਾਲੀ - ਥਿਤ (ਖੜ੍ਹਾ, ਸਦੀਵੀ); ਸੰਸਕ੍ਰਿਤ - ਸ੍ਥਿਤ (स्थित - ਖੜ੍ਹਾ, ਵਸਿਆ)।

ਥੀਆ

(ਵਿਛੋੜਾ) ਹੋ ਗਿਆ, (ਵਿਛੋੜਾ) ਪੈ ਗਿਆ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਥੀਆ (ਹੋਣਾ, ਬਣਨਾ, ਮੌਜੂਦ ਹੋਣਾ, ਪੂਰਾ ਹੋਣਾ); ਅਪਭ੍ਰੰਸ਼ - ਥਿਅ; ਪ੍ਰਾਕ੍ਰਿਤ - ਥਿਅ/ਥਿਯ (ਖੜਾ, ਸਿੱਧਾ); ਪਾਲੀ - ਥਿਤ (ਖੜ੍ਹਾ, ਸਦੀਵੀ); ਸੰਸਕ੍ਰਿਤ - ਸ੍ਥਿਤ (स्थित - ਖੜ੍ਹਾ, ਵਸਿਆ)।

ਥੀਆ

ਹੋ ਗਿਆ ਹੈ।

ਹੋਇਆ ਹੈ।

ਹੋ ਗਿਆ ਹੈ, ਹੋਇਆ ਹੈ।

ਥੀਐ

ਥੀਂਦੀ ਹੈ, ਹੁੰਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਥੀਆ (ਹੋਣਾ, ਬਣਨਾ, ਮੌਜੂਦ ਹੋਣਾ, ਪੂਰਾ ਹੋਣਾ); ਅਪਭ੍ਰੰਸ਼ - ਥਿਅ; ਪ੍ਰਾਕ੍ਰਿਤ - ਥਿਅ/ਥਿਯ (ਖੜਾ, ਸਿੱਧਾ); ਪਾਲੀ - ਥਿਤ (ਖੜਾ, ਸਦੀਵੀ); ਸੰਸਕ੍ਰਿਤ - ਸ੍ਥਿਤ (स्थित - ਖੜਾ, ਵਸਿਆ)।

ਥੀਐ

ਥੀਂਦਾ ਹੈ, ਹੁੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਥੀਆ (ਹੋਣਾ, ਬਣਨਾ, ਮੌਜੂਦ ਹੋਣਾ, ਪੂਰਾ ਹੋਣਾ); ਅਪਭ੍ਰੰਸ਼ - ਥਿਅ; ਪ੍ਰਾਕ੍ਰਿਤ - ਥਿਅ/ਥਿਯ (ਖੜਾ, ਸਿੱਧਾ); ਪਾਲੀ - ਥਿਤ (ਖੜਾ, ਸਦੀਵੀ); ਸੰਸਕ੍ਰਿਤ - ਸ੍ਥਿਤ (स्थित - ਖੜਾ, ਵਸਿਆ)।

ਥੀਵਦੈ

(ਸਲਾਮਤ) ਹੁੰਦਿਆਂ, (ਸਹੀ ਸਲਾਮਤ) ਹੁੰਦਿਆਂ, ਜਿਉਂਦੇ-ਜੀਅ।

ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਥੀਵੈ (ਹੁੰਦਾ ਹੈ, ਮੌਜੂਦ ਹੁੰਦਾ ਹੈ; ਪੂਰਾ ਹੁੰਦਾ ਹੈ); ਅਪਭ੍ਰੰਸ਼ - ਥਿਅ; ਪ੍ਰਾਕ੍ਰਿਤ - ਥਿਅ/ਥਿਯ (ਖੜਾ, ਸਿੱਧਾ); ਪਾਲੀ - ਥਿਤ (ਖੜ੍ਹਾ, ਸਦੀਵੀ); ਸੰਸਕ੍ਰਿਤ - ਸ੍ਥਿਤ (स्थित - ਖੜ੍ਹਾ, ਵਸਿਆ)।

ਥੁਕਾ

ਥੁਕਾਂ; ਫਿਟਕਾਂ, ਲਾਹਣਤਾਂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਨੇਪਾਲੀ/ਬੰਗਾਲੀ - ਥੁਕ; ਲਹਿੰਦੀ - ਥੁੱਕ; ਸਿੰਧੀ - ਥੁਕ (ਥੁਕ); ਅਪਭ੍ਰੰਸ਼ - ਥੁਕ/ਥੁੱਕ; ਪ੍ਰਾਕ੍ਰਿਤ - ਥੁੱਕ (ਥੁਕ, ਬਲਗਮ); ਸੰਸਕ੍ਰਿਤ - ਥੁੱਕ (थुक्क - ਥੁਕਣਾ)।

ਥੇਹਹੁ

ਥੇਹਹੁੰ, ਥੇਹੋਂ, ਥੇਹ ਤੋਂ।

ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਥੇਹ/ਥੇਹੁ (ਕਿਸੇ ਕਸਬੇ ਦੇ ਖੰਡਹਰ ਦਾ ਬਣਿਆ ਟਿੱਲਾ); ਲਹਿੰਦੀ - ਥੇਹ (ਪਿੰਡ); ਸੰਸਕ੍ਰਿਤ - ਸ੍ਤਿਭਿਹ (स्तिभि: - ਦਰਖਤਾਂ ਦਾ ਝੁਰਮਟ, ਸਮੂਹ, ਝੁੰਡ)।

ਥੈ

(ਕਿਸ) ਪਾਸ? (ਕਿਸ) ਅਗੇ?

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ - ਠਾਂ/ਥਾਉਂ/ਥਾਂ; ਲਹਿੰਦੀ - ਥਾਂ; ਸਿੰਧੀ - ਥਾਉਂ; ਕਸ਼ਮੀਰੀ/ਬ੍ਰਜ - ਥਾਨ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਥਾਮ/ਥਾਣ; ਸੰਸਕ੍ਰਿਤ - ਸ੍ਥਾਨਮ੍ (स्थानम् - ਸਥਾਨ/ਥਾਂ)।

ਥੈ

ਪਾਸ, ਅੱਗੇ।

ਵਿਆਕਰਣ: ਸੰਬੰਧਕ।

ਵਿਉਤਪਤੀ: ਪੁਰਾਤਨ ਪੰਜਾਬੀ - ਠਾਂ/ਥਾਉਂ/ਥਾਂ; ਲਹਿੰਦੀ - ਥਾਂ; ਸਿੰਧੀ - ਥਾਉਂ; ਕਸ਼ਮੀਰੀ/ਬ੍ਰਜ - ਥਾਨ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਥਾਮ/ਥਾਣ; ਸੰਸਕ੍ਰਿਤ - ਸ੍ਥਾਨਮ੍ (स्थानम् - ਸਥਾਨ/ਥਾਂ)।

ਥੋਕ

ਪਦਾਰਥ, ਵਸਤੂਆਂ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ - ਥੋਕ (ਸਮੂਹ, ਸੰਗ੍ਰਹਿ, ਗੱਠਾ/ਪੂਲਾ; ਮਾਤਰਾ/ਮਿਕਦਾਰ; ਚੀਜ਼/ਵਸਤੂ); ਸਿੰਧੀ - ਥੋਕੁ (ਚੀਜ਼/ਵਸਤੂ); ਪ੍ਰਾਕ੍ਰਿਤ - ਥਵੱਕ (ਸੰਗ੍ਰਹਿ); ਸੰਸਕ੍ਰਿਤ - ਸ੍ਤਬਕਹ (स्तबक: - ਫੁੱਲਾਂ ਦਾ ਸਮੂਹ, ਗੁੱਛਾ; ਮਾਤਰਾ/ਮਿਕਦਾਰ)।