ਡਸੰਤੇ

ਫਿਰਦੇ ਹਨ ਡਸਦੇ, ਡੰਗ ਮਾਰਦੇ ਫਿਰਦੇ ਹਨ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਡਸਨਾ (ਡੰਗ); ਪੁਰਾਤਨ ਅਵਧੀ/ਪ੍ਰਾਕ੍ਰਿਤ - ਡਸਅਇ; ਪਾਲੀ - ਡਸਤਿ; ਸੰਸਕ੍ਰਿਤ - ਦਸ਼ਤਿ (दशति - ਵਢਦਾ/ਡੰਗ ਮਾਰਦਾ ਹੈ)।

ਡਹਕੈ

ਠਗਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਡਹਕਣਾ; ਬ੍ਰਜ - ਡਹਕਨਾ (ਠਗਣਾ, ਠਗਿਆ ਜਾਣਾ)।

ਡਗਮਗੇ

ਡਗਮਗਾਉਣ ਲੱਗ ਪਏ ਹਨ, ਥਿੜਕਣ ਲੱਗ ਪਏ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਡਗਮਗੇ (ਡਗਮਗਾਉਂਦਾ ਹੈ, ਥਿੜਕਦਾ ਹੈ); ਅਪਭ੍ਰੰਸ਼ - ਡਗਮਗਿਯ; ਪ੍ਰਾਕ੍ਰਿਤ - ਡੱਗਮੱਗਿਯ (ਡਗਮਗਾਇਆ); ਸੰਸਕ੍ਰਿਤ - ਦ੍ਰਾਘਯਤਿ (द्राघयति - ਫੈਲਾਉਂਦਾ ਹੈ, ਵਿਸਥਾਰ ਕਰਦਾ ਹੈ)।

ਡਡੈ

ਡੱਡੇ ਦੁਆਰਾ, ਡੱਡੇ (ਅੱਖਰ) ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਡਰ

ਡਰ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਮੈਥਿਲੀ/ਮਰਾਠੀ/ਮਾਰਵਾੜੀ/ਬ੍ਰਜ - ਡਰ; ਸਿੰਧੀ - ਡਰੁ; ਅਪਭ੍ਰੰਸ਼/ਪ੍ਰਾਕ੍ਰਿਤ - ਡਰ; ਪਾਲੀ - ਦਰ (ਡਰ); ਸੰਸਕ੍ਰਿਤ - ਦਰ (दर - ਡਰ, ਦਹਿਸ਼ਤ)।

ਡਰ

ਡਰ (ਵਿਚ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਮੈਥਿਲੀ/ਮਰਾਠੀ/ਮਾਰਵਾੜੀ/ਬ੍ਰਜ - ਡਰ; ਸਿੰਧੀ - ਡਰੁ; ਅਪਭ੍ਰੰਸ਼/ਪ੍ਰਾਕ੍ਰਿਤ - ਡਰ; ਪਾਲੀ - ਦਰ (ਡਰ); ਸੰਸਕ੍ਰਿਤ - ਦਰ (दर - ਡਰ, ਦਹਿਸ਼ਤ)।

ਡਰਉ

ਡਰਉਂ, ਡਰਾਂ/ਡਰਦਾ ਹਾਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਡਰਣਾ (ਡਰਨਾ), ਡਰਾਉਣਾ (ਡਰਾਉਣਾ); ਲਹਿੰਦੀ - ਡਰਣ; ਸਿੰਧੀ - ਡਰਣੁ; ਕਸ਼ਮੀਰੀ - ਡਰੁਨ (ਡਰਨਾ); ਪ੍ਰਾਕ੍ਰਿਤ - ਡਰਇ (ਡਰਦਾ ਹੈ); ਸੰਸਕ੍ਰਿਤ - ਦਰਤਿ (दरति - ਡਰਿਆ ਹੋਇਆ ਹੈ)।

ਡਰਾਇਆ

ਡਰਾ ਦਿੱਤਾ, ਭੈ-ਭੀਤ ਕਰ ਦਿੱਤਾ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਡਰਨਾ; ਲਹਿੰਦੀ - ਡਰਣ; ਸਿੰਧੀ - ਡਰਣੁ; ਕਸ਼ਮੀਰੀ - ਡਰੁਨ (ਡਰਨਾ); ਪ੍ਰਾਕ੍ਰਿਤ - ਡਰਇ (ਡਰਦਾ ਹੈ); ਸੰਸਕ੍ਰਿਤ - ਦਰਤਿ (दरति - ਡਰਿਆ ਹੋਇਆ ਹੈ)।

ਡਰਾਏ

ਡਰਾਉਂਦੀ, ਭੈ-ਭੀਤ ਕਰਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਡਰਣਾ (ਡਰਨਾ), ਡਰਾਉਣਾ (ਡਰਾਉਣਾ); ਲਹਿੰਦੀ - ਡਰਣ; ਸਿੰਧੀ - ਡਰਣੁ; ਕਸ਼ਮੀਰੀ - ਡਰੁਨ (ਡਰਨਾ); ਪ੍ਰਾਕ੍ਰਿਤ - ਡਰਇ (ਡਰਦਾ ਹੈ); ਸੰਸਕ੍ਰਿਤ - ਦਰਤਿ (दरति - ਡਰਿਆ ਹੋਇਆ ਹੈ)।

ਡਰਾਵਣਾ

ਡਰਾਉਣਾ, ਭਿਆਨਕ।

ਵਿਆਕਰਣ: ਵਿਸ਼ੇਸ਼ਣ (ਜੀਵ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਡਰਨਾ; ਲਹਿੰਦੀ - ਡਰਣ; ਸਿੰਧੀ - ਡਰਣੁ; ਕਸ਼ਮੀਰੀ - ਡਰੁਨ (ਡਰਨਾ); ਪ੍ਰਾਕ੍ਰਿਤ - ਡਰਇ (ਡਰਦਾ ਹੈ); ਸੰਸਕ੍ਰਿਤ - ਦਰਤਿ (दरति - ਡਰਿਆ ਹੋਇਆ ਹੈ)।

ਡਰਿ

ਡਰ ਸਦਕਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਡਰਣਾ (ਡਰਨਾ), ਡਰਾਉਣਾ (ਡਰਾਉਣਾ); ਲਹਿੰਦੀ - ਡਰਣ; ਸਿੰਧੀ - ਡਰਣੁ; ਕਸ਼ਮੀਰੀ - ਡਰੁਨ (ਡਰਨਾ); ਪ੍ਰਾਕ੍ਰਿਤ - ਡਰਇ (ਡਰਦਾ ਹੈ); ਸੰਸਕ੍ਰਿਤ - ਦਰਤਿ (दरति - ਡਰਿਆ ਹੋਇਆ ਹੈ)।

ਡਰੁ

ਡਰ, ਭੈ/ਭੈਅ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਡਰਣਾ (ਡਰਨਾ), ਡਰਾਉਣਾ (ਡਰਾਉਣਾ); ਲਹਿੰਦੀ - ਡਰਣ; ਸਿੰਧੀ - ਡਰਣੁ; ਕਸ਼ਮੀਰੀ - ਡਰੁਨ (ਡਰਨਾ); ਪ੍ਰਾਕ੍ਰਿਤ - ਡਰਇ (ਡਰਦਾ ਹੈ); ਸੰਸਕ੍ਰਿਤ - ਦਰਤਿ (दरति - ਡਰਿਆ ਹੋਇਆ ਹੈ)।

ਡਰੁ

ਡਰ ਨੂੰ, ਭੈ/ਭੈਅ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਡਰਣਾ (ਡਰਨਾ), ਡਰਾਉਣਾ (ਡਰਾਉਣਾ); ਲਹਿੰਦੀ - ਡਰਣ; ਸਿੰਧੀ - ਡਰਣੁ; ਕਸ਼ਮੀਰੀ - ਡਰੁਨ (ਡਰਨਾ); ਪ੍ਰਾਕ੍ਰਿਤ - ਡਰਇ (ਡਰਦਾ ਹੈ); ਸੰਸਕ੍ਰਿਤ - ਦਰਤਿ (दरति - ਡਰਿਆ ਹੋਇਆ ਹੈ)।

ਡਰੈ

ਡਰਦਾ ਹੈ, ਭੈ/ਭੈਅ-ਭੀਤ ਹੁੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਡਰੈ; ਪ੍ਰਾਕ੍ਰਿਤ - ਡਰਇ (ਡਰਦਾ ਹੈ); ਸੰਸਕ੍ਰਿਤ - ਦਰਤਿ (दरति - ਡਰਿਆ ਹੋਇਆ ਹੈ)।

ਡਰੈ

ਡਰਦਾ ਸੀ, ਭੈ/ਭੈਅ-ਭੀਤ ਹੁੰਦਾ ਸੀ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਡਰੈ; ਪ੍ਰਾਕ੍ਰਿਤ - ਡਰਇ (ਡਰਦਾ ਹੈ); ਸੰਸਕ੍ਰਿਤ - ਦਰਤਿ (दरति - ਡਰਿਆ ਹੋਇਆ ਹੈ)।

ਡਰੈ

ਡਰ ਸਕਦਾ ਹੈ, ਭੈ/ਭੈਅ-ਭੀਤ ਹੋ ਸਕਦਾ ਹੈ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਡਰੈ; ਪ੍ਰਾਕ੍ਰਿਤ - ਡਰਇ (ਡਰਦਾ ਹੈ); ਸੰਸਕ੍ਰਿਤ - ਦਰਤਿ (दरति - ਡਰਿਆ ਹੋਇਆ ਹੈ)।

ਡਾਨੁ

ਡੰਨ/ਡੰਡ/ਦੰਡ, ਸਜ਼ਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਡਾਨ; ਪੁਰਾਤਨ ਪੰਜਾਬੀ - ਡੰਨ (ਸਜ਼ਾ); ਪ੍ਰਾਕ੍ਰਿਤ - ਦੰਡ (ਸੋਟੀ); ਪਾਲੀ - ਦੰਡ (ਰੁਖ ਦਾ ਤਣਾ, ਸੋਟੀ, ਹੱਥਾ; ਸਜ਼ਾ); ਸੰਸਕ੍ਰਿਤ - ਦੰਡ (दंड - ਸੋਟੀ, ਸੋਟਾ; ਸਜ਼ਾ)।

ਡਾਨੈ

ਡੰਨ/ਡੰਡ ਲਾਉਂਦਾ ਹੈ, ਸਜਾ ਲਾਉਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਡਾਨੈ; ਪ੍ਰਾਕ੍ਰਿਤ - ਡੰਡਅਇ; ਸੰਸਕ੍ਰਿਤ - ਦੰਡਯਤਿ (दन्डयति - ਸਜਾ/ਡੰਡ ਦਿੰਦਾ ਹੈ)।

ਡਾਰਿ

ਡਾਲ (ਦੇ), ਗੇਰ (ਦੇ), ਸੁੱਟ (ਦੇ); ਛੱਡ (ਦੇ)।

ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਡਾਰਣਾ; ਬ੍ਰਜ - ਡਾਰਨਾ (ਸੁੱਟਣਾ, ਨਸ਼ਟ ਕਰਨਾ); ਪੁਰਾਤਨ ਅਵਧੀ - ਡਾਰਅਇ (ਸੁੱਟਦਾ ਹੈ, ਦੂਰ ਕਰਦਾ ਹੈ); ਪ੍ਰਾਕ੍ਰਿਤ - ਦਾਡਇ/ਡਾਰਇ/ਡਾਲਇ (ਸੁੱਟਦਾ ਹੈ); ਸੰਸਕ੍ਰਿਤ - ਦਾਲਯਤਿ (दालयति - ਕੱਟਦਾ ਹੈ, ਵੰਡਦਾ ਹੈ)।

ਡਾਰਿ

ਡਾਲ (ਦੇਣਾ ਹੈ), ਸੁਟ (ਦੇਣਾ ਹੈ), ਹਵਾਲੇ (ਕਰ ਦੇਣਾ ਹੈ।

ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਡਾਰਣਾ; ਬ੍ਰਜ - ਡਾਰਨਾ (ਸੁੱਟਣਾ, ਨਸ਼ਟ ਕਰਨਾ); ਪੁਰਾਤਨ ਅਵਧੀ - ਡਾਰਅਇ (ਸੁੱਟਦਾ ਹੈ, ਦੂਰ ਕਰਦਾ ਹੈ); ਪ੍ਰਾਕ੍ਰਿਤ - ਦਾਡਇ/ਡਾਰਇ/ਡਾਲਇ (ਸੁੱਟਦਾ ਹੈ); ਸੰਸਕ੍ਰਿਤ - ਦਾਲਯਤਿ (दालयति - ਕੱਟਦਾ ਹੈ, ਵੰਡਦਾ ਹੈ)।

ਡਾਰੀ

ਡਾਲੀ ਹੋਈ ਹੈ, ਪਾਈ ਹੋਈ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਡਾਰਣਾ; ਬ੍ਰਜ - ਡਾਰਨਾ (ਸੁੱਟਣਾ, ਨਸ਼ਟ ਕਰਨਾ); ਪੁਰਾਤਨ ਅਵਧੀ - ਡਾਰਅਇ (ਸੁੱਟਦਾ ਹੈ, ਦੂਰ ਕਰਦਾ ਹੈ); ਪ੍ਰਾਕ੍ਰਿਤ - ਦਾਡਇ/ਡਾਰਇ/ਡਾਲਇ (ਸੁੱਟਦਾ ਹੈ); ਸੰਸਕ੍ਰਿਤ - ਦਾਲਯਤਿ (दालयति - ਕੱਟਦਾ ਹੈ, ਵੰਡਦਾ ਹੈ)।

ਡਾਰੇ

(ਕਰ) ਸੁਟਦਾ ਹੈ, (ਕਰ) ਦਿੰਦਾ ਹੈ।

ਵਿਆਕਰਣ: ਸੰਜੁਕਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ

ਵਿਉਤਪਤੀ: ਪੁਰਾਤਨ ਪੰਜਾਬੀ - ਡਾਰਣਾ; ਬ੍ਰਜ - ਡਾਰਨਾ (ਸੁੱਟਣਾ, ਨਸ਼ਟ ਕਰਨਾ); ਪੁਰਾਤਨ ਅਵਧੀ - ਡਾਰਅਇ (ਸੁੱਟਦਾ ਹੈ, ਦੂਰ ਕਰਦਾ ਹੈ); ਪ੍ਰਾਕ੍ਰਿਤ - ਦਾਡਇ/ਡਾਰਇ/ਡਾਲਇ (ਸੁੱਟਦਾ ਹੈ); ਸੰਸਕ੍ਰਿਤ - ਦਾਲਯਤਿ (दालयति - ਕੱਟਦਾ ਹੈ, ਵੰਡਦਾ ਹੈ)

ਡਾਲੀ

(ਸੈਂਕੜੇ) ਡਾਲੀਆਂ ਵਾਲਾ, (ਸੈਂਕੜੇ) ਟਾਹਣੀਆਂ ਵਾਲਾ; (ਸੈਂਕੜੇ) ਸੰਗਤਾਂ ਵਾਲਾ।

ਵਿਆਕਰਣ: ਵਿਸ਼ੇਸ਼ਣ (ਨਾਨਕੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਗੁਜਰਾਤੀ/ਬ੍ਰਜ/ਪੁਰਾਤਨ ਪੰਜਾਬੀ - ਡਾਲੀ (ਟਾਹਣੀ); ਸਿੰਧੀ - ਡਾਰੁ (ਵੱਡਾ ਟਾਹਣ), ਡਾਰੀ (ਟਾਹਣੀ); ਪ੍ਰਾਕ੍ਰਿਤ - ਡਾਲ; ਸੰਸਕ੍ਰਿਤ - ਡਾਲ (डाल - ਟਾਹਣੀ)।

ਡਾਲੀ

ਡਾਲੀ ਉਤੇ, ਟਾਹਣੀ ਉਤੇ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਗੁਜਰਾਤੀ/ਬ੍ਰਜ/ਪੁਰਾਤਨ ਪੰਜਾਬੀ - ਡਾਲੀ (ਟਾਹਣੀ); ਸਿੰਧੀ - ਡਾਰੁ (ਵੱਡਾ ਟਾਹਣ), ਡਾਰੀ (ਟਾਹਣੀ); ਪ੍ਰਾਕ੍ਰਿਤ - ਡਾਲ; ਸੰਸਕ੍ਰਿਤ - ਡਾਲ (डाल - ਟਾਹਣੀ)।

ਡਿਠੁ

ਡਿਠਾ ਹੈ, ਦੇਖਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਡਿੱਠਾ; ਸਿੰਧੀ - ਡਿਠੋ; ਪ੍ਰਾਕ੍ਰਿਤ/ਪਾਲੀ - ਦਿਟ੍ਠ; ਸੰਸਕ੍ਰਿਤ - ਦ੍ਰਿਸ਼੍ਟ੍ (दृष्ट् - ਦੇਖਿਆ)।

ਡਿਠੇ

ਡਿਠੇ ਹਨ, ਦੇਖੇ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਡਿੱਠਾ; ਸਿੰਧੀ - ਡਿਠੋ; ਪ੍ਰਾਕ੍ਰਿਤ/ਪਾਲੀ - ਦਿਟ੍ਠ; ਸੰਸਕ੍ਰਿਤ - ਦ੍ਰਿਸ਼੍ਟ੍ (दृष्ट् - ਦੇਖਿਆ)।

ਡਿਠੇ

ਡਿਠਿਆਂ, ਡਿਠੇ ਜਾਣ ਨਾਲ, ਵੇਖੇ ਜਾਣ ਨਾਲ, ਵੇਖਣ ਨਾਲ।

ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਡਿੱਠਾ; ਸਿੰਧੀ - ਡਿਠੋ; ਪ੍ਰਾਕ੍ਰਿਤ/ਪਾਲੀ - ਦਿਟ੍ਠ; ਸੰਸਕ੍ਰਿਤ - ਦ੍ਰਿਸ਼੍ਟ੍ (दृष्ट् - ਦੇਖਿਆ)।

ਡਿਠੋ

ਡਿਠਾ, ਦੇਖਿਆ।

ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਡਿਠੋ (ਦੇਖਿਆ); ਅਪਭ੍ਰੰਸ਼ - ਦਿਟ੍ਠ; ਪ੍ਰਾਕ੍ਰਿਤ - ਦਿਟ੍ਠ/ਦੇਟ੍ਠ; ਪਾਲੀ - ਦਿਟ੍ਠ; ਸੰਸਕ੍ਰਿਤ - ਦ੍ਰਿਸ਼੍ਟ੍ (दृष्ट - ਦੇਖਿਆ)।

ਡੀਠਾ

ਡਿਠਾ ਹੈ, ਵੇਖਿਆ ਹੈ, ਵੇਖ ਲਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਡਿੱਠਾ; ਸਿੰਧੀ - ਡਿਠੋ; ਪ੍ਰਾਕ੍ਰਿਤ/ਪਾਲੀ - ਦਿਟ੍ਠ; ਸੰਸਕ੍ਰਿਤ - ਦ੍ਰਿਸ਼ਟ (दृष्ट् - ਦੇਖਿਆ)।

ਡੀਠਾ

ਡਿਠਾ (ਹੋਵੇ), ਵੇਖਿਆ (ਹੋਵੇ)।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਡਿੱਠਾ; ਸਿੰਧੀ - ਡਿਠੋ; ਪ੍ਰਾਕ੍ਰਿਤ/ਪਾਲੀ - ਦਿਟ੍ਠ; ਸੰਸਕ੍ਰਿਤ - ਦ੍ਰਿਸ਼ਟ (दृष्ट् - ਦੇਖਿਆ)।

ਡੀਠਾ

ਡਿਠਾ ਹੈ, ਵੇਖਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਡਿੱਠਾ; ਸਿੰਧੀ - ਡਿਠੋ; ਪ੍ਰਾਕ੍ਰਿਤ/ਪਾਲੀ - ਦਿਟ੍ਠ; ਸੰਸਕ੍ਰਿਤ - ਦ੍ਰਿਸ਼ਟ (दृष्ट् - ਦੇਖਿਆ)।

ਡੁਖੀ

ਡੁਖੀਂ/ਦੁਖੀਂ, ਦੁਖਾਂ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ/ਸਿੰਧੀ - ਡੁਖੀ; ਬ੍ਰਜ - ਦੁਖਿਯਾ/ਦੁਖੀਆ/ਦੁਖੀ; ਪ੍ਰਾਕ੍ਰਿਤ - ਦੁਕ੍ਖਿਦ/ਦੁਕ੍ਖਿਅ; ਪਾਲੀ - ਦੁਕ੍ਖਿਤ; ਸੰਸਕ੍ਰਿਤ - ਦੁਹਖਿਤ (दु:खित - ਦੁਖੀ, ਦੁਖੀ/ਨਾਖੁਸ਼)।

ਡੁਬੇ

ਡੁਬ ਗਏ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਡੁਬਣਾ; ਕਸ਼ਮੀਰੀ - ਡੁਬੁਨ; ਅਪਭ੍ਰੰਸ਼ - ਡੁੱਬ (ਡੁਬਣਾ); ਸੰਸਕ੍ਰਿਤ - ਡੁੱਬ (डुब्ब - ਡੁੱਬਣਾ, ਡਿਗਣਾ, ਢਲਣਾ)।

ਡੁਬੋਹੁ

ਡੁੱਬਿਆ ਹੈਂ, ਡੁੱਬ ਗਿਆ ਹੈਂ।

ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਡੁਬਣਾ; ਕਸ਼ਮੀਰੀ - ਡੁਬੁਨ; ਅਪਭ੍ਰੰਸ਼ - ਡੁੱਬ (ਡੁਬਣਾ); ਸੰਸਕ੍ਰਿਤ - ਡੁੱਬ (डुब्ब - ਡੁੱਬਣਾ, ਡਿਗਣਾ, ਢਲਣਾ)।

ਡੁੰਮਣੀ

ਡੁੰ-ਮਣੀ, ਦੋ-ਮਨੀ, ਦੋ ਮਨਾਂ ਵਾਲੀ, ਦੋ-ਚਿੱਤੀ, ਦੁਵਿਧਾ ਵਿਚ ਭਟਕਣ ਵਾਲੀ; ਉਦਾਸ, ਗਮਗੀਨ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਡੁੰਮਣਾ (ਦੋ ਮਨਾਂ ਵਾਲਾ), ਡੁੰਮਣੀ (ਦੋ ਮਨਾਂ ਵਾਲੀ); ਸੰਸਕ੍ਰਿਤ - ਦਵ+ਮਨਸ੍ (दव+मनस् - ਦੋ ਮਨ)।

ਡੁਲਾਵੈ

ਡੋਲਦਾ ਹੈ, ਡਾਵਾਂਡੋਲ ਹੁੰਦਾ ਹੈ, ਥਿੜਕਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਡੋਲਨਾ (ਝੂਲਣਾ); ਸਿੰਧੀ - ਡੋਰਣੁ (ਖੋਜ ਵਿਚ ਭਟਕਣਾ); ਪ੍ਰਾਕ੍ਰਿਤ - ਡੋਲੰਤ (ਹਿਲਣਾ); ਪਾਲੀ - ਦੋਲਾਯਤਿ (ਝੂਲਦਾ ਹੈ); ਸੰਸਕ੍ਰਿਤ - ਦੋਲਾਯਤੇ (दोलायते - ਇਧਰ ਓਧਰ ਹਿਲਦਾ ਹੈ)।

ਡੂਬਿ

ਡੁੱਬ (ਮੋਇਆ ਹੈਂ), ਡੁੱਬ (ਮਰਿਆ ਹੈਂ)।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਡੂਬਨਾ; ਲਹਿੰਦੀ - ਡੁਬਣਾ; ਕਸ਼ਮੀਰੀ - ਡੁਬੁਨ; ਅਪਭ੍ਰੰਸ਼ - ਡੁੱਬ (ਡੁਬਣਾ); ਸੰਸਕ੍ਰਿਤ - ਡੁੱਬ (डुब्ब - ਡੁਬਣਾ, ਡਿਗਣਾ, ਢਲਣਾ)।

ਡੂਬੀਅਲੇ

ਡੁਬ ਗਏ ਹਨ; ਗਰਕ ਹੋ ਗਏ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਡੂਬਨਾ; ਲਹਿੰਦੀ - ਡੁਬਣਾ; ਕਸ਼ਮੀਰੀ - ਡੁਬੁਨ; ਅਪਭ੍ਰੰਸ਼ - ਡੁੱਬ (ਡੁਬਣਾ); ਸੰਸਕ੍ਰਿਤ - ਡੁੱਬ (डुब्ब - ਡੁਬਣਾ, ਡਿਗਣਾ, ਢਲਣਾ)।

ਡੂਮਿ

(ਸਤੇ) ਡੂਮ ਨੇ, (ਸਤੇ) ਮੀਰਾਸੀ ਨੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ - ਡੂਮ; ਸਿੰਧੀ - ਡੂਮੁ (ਘੁੰਮ-ਫਿਰ ਕੇ ਗਾਉਣ ਵਾਲਿਆਂ ਦੀ ਇਕ ਜਾਤੀ, ਘੁੰਮਦਾ-ਫਿਰਦਾ ਗਾਇਕ); ਪ੍ਰਾਕ੍ਰਿਤ - ਡੁੰਬ; ਸੰਸਕ੍ਰਿਤ - ਡੋਮ੍ਬ/ਡੋਮ (डोम्ब/डोम - ਗਾਉਣ ਅਤੇ ਵਜਾਉਣ ਦੇ ਪੇਸ਼ੇ ਵਾਲਾ ਨੀਵੀਂ ਜਾਤ ਦਾ ਆਦਮੀ)।

ਡੇਹੁ

(ਰਾਤ) ਦਿਨ; ਹਰ ਵੇਲੇ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਹ/ਦਿਹ/ਦੇਂਹ/ਦੇਹੂੰ (ਦਿਨ, ਸੂਰਜ); ਲਹਿੰਦੀ - ਦੇਹੁੰ/ਦੇਹੇਂ (ਸੂਰਜ); ਸਿੰਧੀ - ਡੀਂਹੁ/ਡਿੰਹੁ (ਦਿਨ ਵੇਲੇ); ਅਪਭ੍ਰੰਸ਼ - ਦਿਵਹ; ਪ੍ਰਾਕ੍ਰਿਤ - ਦਿਵਸ/ਦਿਸ; ਪਾਲੀ - ਦਿਵਸ (ਦਿਨ); ਸੰਸਕ੍ਰਿਤ - ਦਿਵਸ (दिवस - ਸਵਰਗ; ਦਿਨ)।

ਡੇਖਣਹਾਰੁ

ਦੇਖਣਹਾਰ ਨੂੰ; ਦੇਖਭਾਲ/ਸਾਂਭ-ਸੰਭਾਲ ਕਰਨ ਵਾਲੇ ਨੂੰ, ਪ੍ਰਭੂ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ) + ਪੁਰਾਤਨ ਪੰਜਾਬੀ - ਹਾਰ; ਸੰਸਕ੍ਰਿਤ - ਕਾਰ (कार - ਕਰਨ ਵਾਲਾ)।

ਡੇਖੈ

ਦੇਖੈ, ਦੇਖਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।

ਡੇਰਾ

ਡੇਰਾ, ਟਿਕਾਣਾ, ਘਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ/ਅਵਧੀ/ਬ੍ਰਜ - ਡੇਰਾ (ਪੜਾਅ, ਟਿਕਾਣਾ, ਨਿਵਾਸ ਸਥਾਨ); ਸੰਸਕ੍ਰਿਤ - ਡੇਰ (डेर - ਵਿਸ਼ਰਾਮ-ਗ੍ਰਹਿ)।

ਡੇਵਸਾ

ਦੇਵਸਾਂ, ਦੇ ਦਿਆਂਗਾ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦੇਵਣ/ਡੇਵਣ (ਦੇਣਾ) ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਡੋਸੜੇ

ਡੋਸ, ਦੋਸ਼।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਡੋਸੜਾ/ਡੋਸ/ਡੋਹ; ਸਿੰਧੀ - ਡੋਹੁ (ਗਲਤੀ, ਅਪਰਾਧ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦੋਸ; ਸੰਸਕ੍ਰਿਤ - ਦੋਸ਼ਹ (दोष: - ਗਲਤੀ)।

ਡੋਹਾਗਣਿ

ਡੁਹਾਗਣ ਨੂੰ, ਛੁਟੜ ਇਸਤਰੀ ਨੂੰ।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਡੁਹਾਗਿਣੀ (ਉਹ ਪਤਨੀ ਜਿਸ ਨੇ ਪਤੀ ਦਾ ਪਿਆਰ ਗੁਆ ਲਿਆ ਹੈ, ਵਿਧਵਾ); ਪ੍ਰਾਕ੍ਰਿਤ - ਦੂਭਾੱਗ; ਪਾਲੀ - ਦੋਬ੍ਭਾੱਗ (ਮਾੜੇ ਭਾਗ); ਸੰਸਕ੍ਰਿਤ - ਦੌਰ੍ਭਾਗਯ (दौर्भाग्य - ਪਤੀ ਵੱਲੋਂ ਪਸੰਦ ਨਾ ਕੀਤੀ ਜਾਣ ਵਾਲੀ ਇਸਤਰੀ ਦੀ ਨਾਖੁਸ਼ੀ, ਮਾੜੇ ਭਾਗ)।

ਡੋਹਾਗਣੀ

ਦੁਹਾਗਣਾਂ, ਛੁਟੜ ਇਸਤਰੀਆਂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੁਹਾਗੀ/ਦੁਹਾਗਣ/ਦੋਹਾਗਣ/ਦੋਹਾਗਣੀ; ਗੁਜਰਾਤੀ - ਦੁਹਾਗੀ/ਦੁਹਾਗਣ; ਲਹਿੰਦੀ - ਡੁਹਾਗੀ/ਡੁਹਾਗਣ; ਸਿੰਧੀ - ਡੁਹਾਗੁ (ਪਤੀ ਦੇ ਪਿਆਰ ਦੀ ਕਮੀ ਜਾਂ ਘਾਟ), ਡੁਹਾਗਿਣੀ (ਪਤੀ ਦਾ ਪਿਆਰ ਗੁਆ ਚੁੱਕੀ ਪਤਨੀ, ਵਿਧਵਾ); ਪ੍ਰਾਕ੍ਰਿਤ - ਦੂਭਾੱਗ; ਪਾਲੀ - ਦੋਬ੍ਭਾੱਗ; ਸੰਸਕ੍ਰਿਤ - ਦੌਰ੍ਭਾਗ੍ਯ (दौर्भाग्य - ਆਪਣੇ ਪਤੀ ਦੁਆਰਾ ਨਾਪਸੰਦ ਔਰਤ ਦੀ ਨਾਖੁਸ਼ੀ/ਦੁਖ; ਦੁਰਭਾਗ/ਬਦਕਿਸਮਤੀ)।

ਡੋਹਾਗਣੀ

ਦੁਹਾਗਣ, ਛੁਟੜ ਇਸਤਰੀ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੁਹਾਗੀ/ਦੁਹਾਗਣ/ਦੋਹਾਗਣ/ਦੋਹਾਗਣੀ; ਗੁਜਰਾਤੀ - ਦੁਹਾਗੀ/ਦੁਹਾਗਣ; ਲਹਿੰਦੀ - ਡੁਹਾਗੀ/ਡੁਹਾਗਣ; ਸਿੰਧੀ - ਡੁਹਾਗੁ (ਪਤੀ ਦੇ ਪਿਆਰ ਦੀ ਕਮੀ ਜਾਂ ਘਾਟ), ਡੁਹਾਗਿਣੀ (ਪਤੀ ਦਾ ਪਿਆਰ ਗੁਆ ਚੁੱਕੀ ਪਤਨੀ, ਵਿਧਵਾ); ਪ੍ਰਾਕ੍ਰਿਤ - ਦੂਭਾੱਗ; ਪਾਲੀ - ਦੋਬ੍ਭਾੱਗ; ਸੰਸਕ੍ਰਿਤ - ਦੌਰ੍ਭਾਗ੍ਯ (दौर्भाग्य - ਆਪਣੇ ਪਤੀ ਦੁਆਰਾ ਨਾਪਸੰਦ ਔਰਤ ਦੀ ਨਾਖੁਸ਼ੀ/ਦੁਖ; ਦੁਰਭਾਗ/ਬਦਕਿਸਮਤੀ)।

ਡੋਬੇ

ਡੋਬਦਾ ਹੈ, ਡੋਬ ਦਿੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਡੋਬੇ; ਬ੍ਰਜ - ਡੋਬਨਾ; ਨਿਪਾਲੀ - ਡੋਬਣ; ਪੰਜਾਬੀ - ਡੋਬਣਾ; ਸੰਸਕ੍ਰਿਤ - ਡੁੱਬ/ਡੋੱਬ ( डुब्ब/डोब्ब - ਡੁਬਣਾ/ਡੋਬਣਾ)।

ਡੋਰ

ਡੋਰਾਂ ਨਾਲ, ਭੁਜ-ਬੰਦਾਂ/ਬਾਜ਼ੂ-ਬੰਦਾਂ ਨਾਲ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਡੋਰ (ਸੂਤ ਦੀ ਰੱਸੀ); ਕਸ਼ਮੀਰੀ - ਡੋਰ (ਡੋਰੀ); ਅਪਭ੍ਰੰਸ਼ - ਡੋਰ (ਧਾਗਾ); ਪ੍ਰਾਕ੍ਰਿਤ - ਦਵਰ/ਦੋਰ/ਦੋਰੀ/ਡੋਰ (ਧਾਗਾ, ਰੱਸੀ, ਚਟਾਈ ਦਾ ਸੂਤਰ); ਸੰਸਕ੍ਰਿਤ - ਦਵਰ (दवर - ਰੱਸੀ)।

ਡੋਰਾ

ਬੋਲਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਬੋਲਾ/ਡੋਰਾ; ਲਹਿੰਦੀ - ਬੂੜਾ/ਬੋਲਾ/ਡੋਰਾ (ਕੰਨ ਰਹਿਤ); ਸੰਸਕ੍ਰਿਤ - ਬੂਟ (बूट - ਨੁਕਸਦਾਰ)।

ਡੋਲਈ

ਡੋਲਦਾ, ਥਿੜਕਦਾ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਡੋਲਨਾ (ਝੂਲਣਾ); ਸਿੰਧੀ - ਡੋਰਣੁ (ਖੋਜ ਵਿਚ ਭਟਕਣਾ); ਪ੍ਰਾਕ੍ਰਿਤ - ਡੋਲੰਤ (ਹਿਲਣਾ); ਪਾਲੀ - ਦੋਲਾਯਤਿ (ਝੂਲਦਾ ਹੈ); ਸੰਸਕ੍ਰਿਤ - ਦੋਲਾਯਤੇ (दोलायते - ਇਧਰ ਓਧਰ ਹਿਲਦਾ ਹੈ)।

ਡੋਲਤ

ਡੋਲਦਾ ਹੈ, ਡੋਲਦਾ ਫਿਰਦਾ ਹੈ, ਭਟਕਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਪਭ੍ਰੰਸ਼ - ਡੋਲਤ (ਹਿਲਾਇਆ, ਲਹਿਰਾਇਆ); ਪ੍ਰਾਕ੍ਰਿਤ - ਡੋਲਅਇ/ਦੋਲਅਇ (ਹਿਲਾਉਂਦਾ ਹੈ); ਸੰਸਕ੍ਰਿਤ - ਦੋਲਯਤਿ (दोलयति - ਝੂਲਦਾ ਹੈ)।

ਡੋਲਤ

ਡੋਲਦਾ ਹੈ, ਡੋਲਦਾ ਫਿਰਦਾ ਹੈ, ਭਟਕਦਾ ਫਿਰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਪਭ੍ਰੰਸ਼ - ਡੋਲਤ (ਹਿਲਾਇਆ, ਲਹਿਰਾਇਆ); ਪ੍ਰਾਕ੍ਰਿਤ - ਡੋਲਅਇ/ਦੋਲਅਇ (ਹਿਲਾਉਂਦਾ ਹੈ); ਸੰਸਕ੍ਰਿਤ - ਦੋਲਯਤਿ (दोलयति - ਝੂਲਦਾ ਹੈ)।

ਡੋਲਤ

ਡੋਲਦਾ ਹੈਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਪਭ੍ਰੰਸ਼ - ਡੋਲਤ (ਹਿਲਾਇਆ ਹੋਇਆ, ਡੋਲਿਆ ਹੋਇਆ); ਪ੍ਰਾਕ੍ਰਿਤ - ਡੋਲਅਇ/ਦੋਲਅਇ (ਹਿਲਾਉਂਦਾ ਹੈ); ਸੰਸਕ੍ਰਿਤ - ਦੋਲਯਤਿ (दोलयति - ਝੂਲਦਾ ਹੈ)।

ਡੋਲਤਾ

ਡੋਲਦਾ, ਥਿੜਕਦਾ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਪਭ੍ਰੰਸ਼ - ਡੋਲਤ (ਹਿਲਾਇਆ ਹੋਇਆ, ਡੋਲਿਆ ਹੋਇਆ); ਪ੍ਰਾਕ੍ਰਿਤ - ਡੋਲਅਇ/ਦੋਲਅਇ (ਹਿਲਾਉਂਦਾ ਹੈ); ਸੰਸਕ੍ਰਿਤ - ਦੋਲਯਤਿ (दोलयति - ਝੂਲਦਾ ਹੈ)।

ਡੋਲਾਨੇ

ਡੋਲਦੇ, ਥਿੜਕਦੇ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਡੋਲਨਾ (ਝੂਲਣਾ); ਸਿੰਧੀ - ਡੋਰਣੁ (ਖੋਜ ਵਿਚ ਭਟਕਣਾ); ਪ੍ਰਾਕ੍ਰਿਤ - ਡੋਲੰਤ (ਹਿਲਣਾ); ਪਾਲੀ - ਦੋਲਾਯਤਿ (ਝੂਲਦਾ ਹੈ); ਸੰਸਕ੍ਰਿਤ - ਦੋਲਾਯਤੇ (दोलायते - ਇਧਰ ਓਧਰ ਹਿਲਦਾ ਹੈ)।

ਡੋਲੇ

ਡੋਲਦਾ/ਡਾਵਾਂਡੋਲ ਹੁੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਡੋਲਨਾ (ਝੂਲਣਾ); ਸਿੰਧੀ - ਡੋਰਣੁ (ਖੋਜ ਵਿਚ ਭਟਕਣਾ); ਪ੍ਰਾਕ੍ਰਿਤ - ਡੋਲੰਤ (ਹਿਲਣਾ); ਪਾਲੀ - ਦੋਲਾਯਤਿ (ਝੂਲਦਾ ਹੈ); ਸੰਸਕ੍ਰਿਤ - ਦੋਲਾਯਤੇ (दोलायते - ਇਧਰ ਓਧਰ ਹਿਲਦਾ ਹੈ)।

ਡੋਲੈ

(ਪਰਿਆ/ਪਿਆ) ਡੋਲਦਾ ਹੈ, (ਪਰਿਆ/ਪਿਆ) ਫਿਰਦਾ ਹੈ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਡੋਲਨਾ (ਝੂਲਣਾ); ਸਿੰਧੀ - ਡੋਰਣੁ (ਖੋਜ ਵਿਚ ਭਟਕਣਾ); ਪ੍ਰਾਕ੍ਰਿਤ - ਡੋਲੰਤ (ਹਿਲਣਾ); ਪਾਲੀ - ਦੋਲਾਯਤਿ (ਝੂਲਦਾ ਹੈ); ਸੰਸਕ੍ਰਿਤ - ਦੋਲਾਯਤੇ (दोलायते - ਇਧਰ ਓਧਰ ਹਿਲਦਾ ਹੈ)।

ਡੋਲੈ

ਡੋਲਦਾ ਹੈ, ਡਾਵਾਂਡੋਲ ਹੁੰਦਾ ਹੈ।