ਝਤਿ
ਝੱਟ, ਸਮਾਂ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਲਹਿੰਦੀ - ਝਤ (ਸਮਾਂ); ਅਪਭ੍ਰੰਸ਼ - ਝਤਿ; ਪ੍ਰਾਕ੍ਰਿਤ - ਝਡੱਤਿ; ਸੰਸਕ੍ਰਿਤ - ਝਟਿਤਿ (झटिति - ਝੱਟ, ਤੁਰੰਤ, ਛੇਤੀ)।
More Examples for ਝਤਿ
ਝਰੈ
ਝਰਦਾ ਹੈ, ਵਹਿੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਝਰਨਾ; ਪੁਰਾਤਨ ਪੰਜਾਬੀ - ਝੜਣਾ (ਡਿਗਣਾ, ਹਿਲਣਾ/ਝੜਨਾ); ਲਹਿੰਦੀ - ਝੜਣ (ਤੁਪਕੇ ਡਿਗਣਾ, ਰਿਸਣਾ); ਪ੍ਰਾਕ੍ਰਿਤ - ਝਡਇ; ਸੰਸਕ੍ਰਿਤ - ਝਟਤਿ (झटति - ਡਿਗਦਾ ਹੈ)।
More Examples for ਝਰੈ
ਝਲੇ
ਪੱਖੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝਲਣਾ (ਪੱਖਾ ਝਲਣਾ); ਸੰਸਕ੍ਰਿਤ - ਝੱਲ (झल्ल - ਅਚਾਨਕ ਹੋਈ ਗਤੀਵਿਧੀ)।
More Examples for ਝਲੇ
ਝੜਿ
ਝੜ-ਝੜ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਝੜਣਾ (ਡਿਗਣਾ, ਹਿਲਣਾ/ਝੜਨਾ); ਲਹਿੰਦੀ - ਝੜਣ (ਤੁਪਕੇ ਡਿਗਣਾ, ਰਿਸਣਾ); ਪ੍ਰਾਕ੍ਰਿਤ - ਝਡਇ; ਸੰਸਕ੍ਰਿਤ - ਝਟਤਿ (झटति - ਡਿਗਦਾ ਹੈ)।
More Examples for ਝੜਿ
ਝੜੇ ਝੜਿ ਪਾਹਿ
ਝੜ-ਝੜ ਪੈਂਦੇ ਹਨ, ਝੜ-ਝੜ ਡਿਗਦੇ ਹਨ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝੜਣਾ (ਡਿਗਣਾ, ਹਿਲਣਾ/ਝੜਨਾ); ਲਹਿੰਦੀ - ਝੜਣ (ਤੁਪਕੇ ਡਿਗਣਾ, ਰਿਸਣਾ); ਪ੍ਰਾਕ੍ਰਿਤ - ਝਡਇ; ਸੰਸਕ੍ਰਿਤ - ਝਟਤਿ (झटति - ਡਿਗਦਾ ਹੈ) + ਪੁਰਾਤਨ ਪੰਜਾਬੀ - ਪਾਉਣਾ; ਲਹਿੰਦੀ - ਪਾਵਣ; ਸਿੰਧੀ - ਪਾਇਣੁ (ਪ੍ਰਾਪਤ ਕਰਨਾ); ਪ੍ਰਾਕ੍ਰਿਤ - ਪਾਵਇ (ਪ੍ਰਾਪਤ ਕਰਦਾ ਹੈ); ਪਾਲੀ - ਪਾਪੇਤਿ (ਪ੍ਰਾਪਤ ਕਰਦਾ ਹੈ, ਲਿਆਉਂਦਾ ਹੈ); ਸੰਸਕ੍ਰਿਤ - ਪ੍ਰਾਪਯਤਿ (प्रापयति - ਪ੍ਰਾਪਤ ਕਰਾਉਂਦਾ ਹੈ; ਪ੍ਰਾਪਤ ਕਰਦਾ ਹੈ)।
More Examples for ਝੜੇ ਝੜਿ ਪਾਹਿ
ਝਾਕ
ਝਾਕ; ਆਸ, ਉਮੀਦ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਝਾਕ (ਝਾਕਣਾ; ਉਮੀਦ); ਪੁਰਾਤਨ ਮਾਰਵਾੜੀ - ਝਾਕਇ (ਝਾਕਣਾ); ਸੰਸਕ੍ਰਿਤ - ਝੰਖ* (झन्ख - ਝਾਕ)।
More Examples for ਝਾਕ
ਝੂਠ
ਝੂਠੀ, ਨਾਸ਼ਵਾਨ।
ਵਿਆਕਰਣ: ਵਿਸ਼ੇਸ਼ਣ (ਰਚਨਾ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਝੂਠੁ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੂੱਠ/ਜੂੱਠ/ਝੁਟ੍ਠ; ਸੰਸਕ੍ਰਿਤ - ਝੂੱਠ (झूठ्ठ - ਨਕਲੀ, ਅਸ਼ੁਧ, ਗਲਤ)।
More Examples for ਝੂਠ
ਝੂਠਹ
ਝੂਠ ਵਿਚ, ਕੂੜ ਵਿਚ; ਨਾਸ਼ਵਾਨ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਸਿੰਧੀ - ਝੂਠੁ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੂੱਠ/ਜੂੱਠ/ਝੁਟ੍ਠ; ਸੰਸਕ੍ਰਿਤ - ਝੂੱਠ (झूठ्ठ - ਨਕਲੀ, ਅਸ਼ੁਧ, ਗਲਤ)।
More Examples for ਝੂਠਹ
ਝੂਠਾ
ਝੂਠਾ, ਵਿਖਾਵੇ ਵਾਲਾ।
ਵਿਆਕਰਣ: ਵਿਸ਼ੇਸ਼ਣ (ਰੁਦਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝੂਠਾ (ਝੂਠਾ); ਸਿੰਧੀ - ਝੂਠੁ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੂੱਠ/ਜੂੱਠ/ਝੁਟ੍ਠ; ਸੰਸਕ੍ਰਿਤ - ਝੂੱਠ (झूठ्ठ - ਨਕਲੀ, ਅਸ਼ੁੱਧ, ਗ਼ਲਤ)।
More Examples for ਝੂਠਾ
ਝੂਠਿ
ਝੂਠ ਕਾਰਣ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਝੂਠੁ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੂੱਠ/ਜੂੱਠ/ਝੁਟ੍ਠ; ਸੰਸਕ੍ਰਿਤ - ਝੂੱਠ (झूठ्ठ - ਨਕਲੀ, ਅਸ਼ੁਧ, ਗਲਤ)।
More Examples for ਝੂਠਿ
ਝੂਠੀ
ਝੂਠੀ, ਮਿਥਿਆ।
ਵਿਆਕਰਣ: ਵਿਸ਼ੇਸ਼ਣ (ਦੁਨੀਆ ਦਾ), ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਝੂਠਾ (ਝੂਠਾ); ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਜੁਟ੍ਠ/ਝੂਟ੍ਠ; ਸੰਸਕ੍ਰਿਤ - ਝੂਟ੍ਠ* (झूट्ठ - ਨਕਲੀ/ਗਲਤ).
More Examples for ਝੂਠੀ
ਝੂਠੀ
ਝੂਠੀ, ਮਿਥਿਆ।
ਵਿਆਕਰਣ: ਵਿਸ਼ੇਸ਼ਣ (ਪ੍ਰੀਤਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਝੂਠਾ (ਝੂਠਾ); ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਜੁਟ੍ਠ/ਝੂਟ੍ਠ; ਸੰਸਕ੍ਰਿਤ - ਝੂਟ੍ਠ* (झूट्ठ - ਨਕਲੀ/ਗਲਤ).
ਝੂਠੁ
ਝੂਠਾ (ਪਸਾਰਾ), ਝੂਠਾ (ਖਿਲਾਰਾ)।
ਵਿਆਕਰਣ: ਵਿਸ਼ੇਸ਼ਣ (ਜਗੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਝੂਠੁ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੂੱਠ/ਜੂੱਠ/ਝੁਟ੍ਠ; ਸੰਸਕ੍ਰਿਤ - ਝੂੱਠ (झूठ्ठ - ਨਕਲੀ, ਅਸ਼ੁਧ, ਗਲਤ)।
More Examples for ਝੂਠੁ
ਝੂਠੇ
(ਹੇ) ਝੂਠੇ! (ਹੇ) ਝੂਠ ਵਿਚ ਗ੍ਰਸਤ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝੂਠ/ਝੂਠਾ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੁਟ੍ਠ; ਸੰਸਕ੍ਰਿਤ - ਝੂਟ੍ਠ (झूट्ठ - ਨਕਲੀ, ਅਸ਼ੁੱਧ, ਗਲਤ)।
More Examples for ਝੂਠੇ
ਝੂਠੈ
ਝੂਠੇ ਦਾ; ਨਾਸ਼ਮਾਨ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਝੂਠੁ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੂੱਠ/ਜੂੱਠ/ਝੁਟ੍ਠ; ਸੰਸਕ੍ਰਿਤ - ਝੂੱਠ (झूठ्ठ - ਨਕਲੀ, ਅਸ਼ੁਧ, ਗਲਤ)।
More Examples for ਝੂਠੈ
ਝੂਠੋ
ਝੂਠਾ, ਮਿਥਿਆ, ਬਿਨਸਨਹਾਰ।
ਵਿਆਕਰਣ: ਵਿਸ਼ੇਸ਼ਣ (ਸਾਜੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਝੂਠੁ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੂੱਠ/ਜੂੱਠ/ਝੁਟ੍ਠ; ਸੰਸਕ੍ਰਿਤ - ਝੂੱਠ (झूठ्ठ - ਨਕਲੀ, ਅਸ਼ੁਧ, ਗਲਤ)।
More Examples for ਝੂਠੋ
ਝੂਠੋ
ਝੂਠਾ, ਮਿਥਿਆ, ਬਿਨਸਨਹਾਰ।
ਵਿਆਕਰਣ: ਵਿਸ਼ੇਸ਼ਣ (ਜਗ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਝੂਠੁ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੂੱਠ/ਜੂੱਠ/ਝੁਟ੍ਠ; ਸੰਸਕ੍ਰਿਤ - ਝੂੱਠ (झूठ्ठ - ਨਕਲੀ, ਅਸ਼ੁਧ, ਗਲਤ)।
ਝੂਰਹਿ
ਝੂਰੇਂਗਾ, ਦੁਖੀ ਹੋਵੇਂਗਾ; ਪਛਤਾਵੇਂਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝੁਰਨਾ (ਮੁਰਝਾਉਣਾ, ਦੁਖੀ ਹੋਣਾ); ਲਹਿੰਦੀ - ਝੁਰਣ (ਸੋਗ ਵਿਚ ਝੂਰਨਾ); ਸਿੰਧੀ - ਝੁਰਣੁ (ਸੱਟ, ਅਸਫਲਤਾ ਕਾਰਣ ਦੁਖੀ ਹੋਣਾ ਆਦਿ); ਸੰਸਕ੍ਰਿਤ - ਝੁਰਤਿ (झुरति - ਬਰਬਾਦ ਹੁੰਦਾ ਹੈ)।
More Examples for ਝੂਰਹਿ
ਝੂਰਿ
ਝੂਰ ਕੇ, ਦੁਖੀ ਹੋ ਕੇ; ਪਛਤਾਅ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਝੁਰਨਾ (ਮੁਰਝਾਉਣਾ, ਦੁਖੀ ਹੋਣਾ); ਲਹਿੰਦੀ - ਝੁਰਣ (ਸੋਗ ਵਿਚ ਝੂਰਨਾ); ਸਿੰਧੀ - ਝੁਰਣੁ (ਸੱਟ, ਅਸਫਲਤਾ ਕਾਰਣ ਦੁਖੀ ਹੋਣਾ ਆਦਿ); ਸੰਸਕ੍ਰਿਤ - ਝੁਰਤਿ (झुरति - ਬਰਬਾਦ ਹੁੰਦਾ ਹੈ)।
More Examples for ਝੂਰਿ
ਝੂਰੇਇ
ਝੂਰਦੀ ਹੈ, ਦੁਖੀ ਹੁੰਦੀ ਹੈ; ਪਛਤਾਉਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝੁਰਨਾ (ਮੁਰਝਾਉਣਾ, ਦੁਖੀ ਹੋਣਾ); ਲਹਿੰਦੀ - ਝੁਰਣ (ਸੋਗ ਵਿਚ ਝੂਰਨਾ); ਸਿੰਧੀ - ਝੁਰਣੁ (ਸੱਟ, ਅਸਫਲਤਾ ਕਾਰਣ ਦੁਖੀ ਹੋਣਾ ਆਦਿ); ਸੰਸਕ੍ਰਿਤ - ਝੁਰਤਿ (झुरति - ਬਰਬਾਦ ਹੁੰਦਾ ਹੈ)।
More Examples for ਝੂਰੇਇ
ਝੂਰੇਦੀ
ਝੂਰਦੀ ਹਾਂ, ਦੁਖੀ ਹੁੰਦੀ ਹਾਂ; ਪਛਤਾਉਂਦੀ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝੁਰਨਾ (ਮੁਰਝਾਉਣਾ, ਦੁਖੀ ਹੋਣਾ); ਲਹਿੰਦੀ - ਝੁਰਣ (ਸੋਗ ਵਿਚ ਝੂਰਨਾ); ਸਿੰਧੀ - ਝੁਰਣੁ (ਸੱਟ, ਅਸਫਲਤਾ ਕਾਰਣ ਦੁਖੀ ਹੋਣਾ ਆਦਿ); ਸੰਸਕ੍ਰਿਤ - ਝੁਰਤਿ (झुरति - ਬਰਬਾਦ ਹੁੰਦਾ ਹੈ)।
More Examples for ਝੂਰੇਦੀ
ਝੂਰੇਦੀ
ਝੂਰਦੀ ਹੈ, ਦੁਖੀ ਹੁੰਦੀ ਹੈ; ਪਛਤਾਉਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝੁਰਨਾ (ਮੁਰਝਾਉਣਾ, ਦੁਖੀ ਹੋਣਾ); ਲਹਿੰਦੀ - ਝੁਰਣ (ਸੋਗ ਵਿਚ ਝੂਰਨਾ); ਸਿੰਧੀ - ਝੁਰਣੁ (ਸੱਟ, ਅਸਫਲਤਾ ਕਾਰਣ ਦੁਖੀ ਹੋਣਾ ਆਦਿ); ਸੰਸਕ੍ਰਿਤ - ਝੁਰਤਿ (झुरति - ਬਰਬਾਦ ਹੁੰਦਾ ਹੈ)।
ਝੋਕ
ਝੋਕੇ, ਹੁਲਾਰੇ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਭੋਜਪੁਰੀ - ਝੋਂਕ (ਹਵਾ ਦਾ ਝੋਕਾ); ਬ੍ਰਜ - ਝੁੰਕ/ਝੌਂਕ/ਝੋਂਕ (ਝੁਕਾਵ; ਝਟਕਾ; ਵੇਗ; ਹੁਲਾਰਾ); ਬੰਗਾਲੀ - ਝੁੰਕਾ (ਝੁਕਣਾ); ਸੰਸਕ੍ਰਿਤ - ਝੁੱਕਤਿ* (झुक्कति - ਝੁਕਦਾ ਹੈ, ਤੋੜਦਾ ਹੈ)।