ਛਡਾਇ
ਛਡਾ (ਲੈਂਦਾ ਹੈ), ਬਚਾ (ਲੈਂਦਾ ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਛਡਣਾ (ਤਿਆਗਣਾ/ਛੱਡਣਾ); ਲਹਿੰਦੀ - ਛਡਣ (ਛੱਡਣਾ); ਸਿੰਧੀ - ਛਡਣੁ (ਤਿਆਗਣਾ/ਛੱਡਣਾ); ਅਪਭ੍ਰੰਸ਼/ਪ੍ਰਾਕ੍ਰਿਤ - ਛੱਡਇ; ਪਾਲੀ - ਛੱਡੇਤਿ (ਤਿਆਗਦਾ ਹੈ/ਛੱਡਦਾ ਹੈ); ਸੰਸਕ੍ਰਿਤ - ਛਰ੍ਦਤਿ (छर्दति - ਵਗਾਉਂਦਾ ਹੈ)।
ਛਡਾਇ
ਛਡਾ (ਲਵੇਗਾ), ਬਚਾ (ਲਵੇਗਾ)।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਛਡਣਾ (ਤਿਆਗਣਾ/ਛੱਡਣਾ); ਲਹਿੰਦੀ - ਛਡਣ (ਛੱਡਣਾ); ਸਿੰਧੀ - ਛਡਣੁ (ਤਿਆਗਣਾ/ਛੱਡਣਾ); ਅਪਭ੍ਰੰਸ਼/ਪ੍ਰਾਕ੍ਰਿਤ - ਛੱਡਇ; ਪਾਲੀ - ਛੱਡੇਤਿ (ਤਿਆਗਦਾ ਹੈ/ਛੱਡਦਾ ਹੈ); ਸੰਸਕ੍ਰਿਤ - ਛਰ੍ਦਤਿ (छर्दति - ਵਗਾਉਂਦਾ ਹੈ)।
ਛਡਾਏ
ਛਡਾਏ/ਛਡਾਵੇ; ਮੁਕਤ ਕਰਾਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਛਡਣਾ (ਤਿਆਗਣਾ/ਛੱਡਣਾ); ਲਹਿੰਦੀ - ਛਡਣ (ਛੱਡਣਾ); ਸਿੰਧੀ - ਛਡਣੁ (ਤਿਆਗਣਾ/ਛੱਡਣਾ); ਅਪਭ੍ਰੰਸ਼/ਪ੍ਰਾਕ੍ਰਿਤ - ਛੱਡਇ; ਪਾਲੀ - ਛੱਡੇਤਿ (ਤਿਆਗਦਾ ਹੈ/ਛੱਡਦਾ ਹੈ); ਸੰਸਕ੍ਰਿਤ - ਛਰ੍ਦਤਿ (छर्दति - ਵਗਾਉਂਦਾ ਹੈ)।
ਛਡਾਏ
ਛਡਾਉਂਦਾ ਹੈ, ਮੁਕਤ ਕਰਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਛਡਣਾ (ਤਿਆਗਣਾ/ਛੱਡਣਾ); ਲਹਿੰਦੀ - ਛਡਣ (ਛੱਡਣਾ); ਸਿੰਧੀ - ਛਡਣੁ (ਤਿਆਗਣਾ/ਛੱਡਣਾ); ਅਪਭ੍ਰੰਸ਼/ਪ੍ਰਾਕ੍ਰਿਤ - ਛੱਡਇ; ਪਾਲੀ - ਛੱਡੇਤਿ (ਤਿਆਗਦਾ ਹੈ/ਛੱਡਦਾ ਹੈ); ਸੰਸਕ੍ਰਿਤ - ਛਰ੍ਦਤਿ (छर्दति - ਵਗਾਉਂਦਾ ਹੈ)।
ਛਡਾਵਣਹਾਰੋ
ਛਡਾਵਣਹਾਰੁ, ਛਡਾਉਣ ਵਾਲਾ, ਮੁਕਤ ਕਰਾਉਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਕਰਤਾ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਛਡਣਾ (ਤਿਆਗਣਾ/ਛੱਡਣਾ); ਲਹਿੰਦੀ - ਛਡਣ (ਛੱਡਣਾ); ਸਿੰਧੀ - ਛਡਣੁ (ਤਿਆਗਣਾ/ਛੱਡਣਾ); ਅਪਭ੍ਰੰਸ਼/ਪ੍ਰਾਕ੍ਰਿਤ - ਛੱਡਇ; ਪਾਲੀ - ਛੱਡੇਤਿ (ਤਿਆਗਦਾ ਹੈ/ਛੱਡਦਾ ਹੈ); ਸੰਸਕ੍ਰਿਤ - ਛਰ੍ਦਤਿ (छर्दति - ਵਗਾਉਂਦਾ ਹੈ)।
ਛਡਿ
ਛੱਡ ਦੇ, ਤਿਆਗ ਦੇ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਛੱਡਿ (ਛੱਡ ਕੇ, ਤਿਆਗ ਕੇ); ਪ੍ਰਾਕ੍ਰਿਤ - ਛੱਡਇ; ਪਾਲੀ - ਛੱਡੇਤਿ (ਛੱਡਦਾ ਹੈ/ਤਿਆਗਦਾ ਹੈ); ਸੰਸਕ੍ਰਿਤ - ਛਰ੍ਦਤਿ (छर्दति - ਵਗਾਉਂਦਾ ਹੈ)।
ਛਡਿ
ਛੱਡ (ਖਲੋਤੇ); ਛੱਡ (ਗਏ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਛੱਡਿ (ਛੱਡ ਕੇ, ਤਿਆਗ ਕੇ); ਪ੍ਰਾਕ੍ਰਿਤ - ਛੱਡਇ; ਪਾਲੀ - ਛੱਡੇਤਿ (ਛੱਡਦਾ ਹੈ/ਤਿਆਗਦਾ ਹੈ); ਸੰਸਕ੍ਰਿਤ - ਛਰ੍ਦਤਿ (छर्दति - ਵਗਾਉਂਦਾ ਹੈ)।
ਛਤੁ
ਛਤਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਛਤ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਛੱਤ (ਛਤਰੀ); ਸੰਸਕ੍ਰਿਤ - ਛਤ੍ਰਮ੍ (छत्रम् - ਛਤਰ)।
ਛਾਇ
ਛਾਇ (ਰਹੀ ਹੈ); ਢਕ (ਰਹੀ ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਉੜੀਆ - ਛਾਇ; ਬ੍ਰਜ - ਛਾਈ; ਪ੍ਰਾਕ੍ਰਿਤ - ਛਾਯਾ/ਛਾਆ/ਛਾਈ; ਪਾਲੀ - ਛਾਯਾ (ਛਾਂ, ਪਰਛਾਵਾਂ); ਸੰਸਕ੍ਰਿਤ - ਛਾਯਾ (छाया - ਛਾਂ, ਪਰਛਾਵਾਂ, ਪ੍ਰਤਿਬਿੰਬ)।
ਛਾਇਆ
ਛੱਤਿਆ ਹੈ; ਭਰਪੂਰ ਕੀਤਾ ਹੈ, ਭਰ ਦਿੱਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਛਾਇਆ; ਪ੍ਰਾਕ੍ਰਿਤ - ਛਾਯਾ/ਛਾਆ/ਛਾਈ; ਪਾਲੀ/ਸੰਸਕ੍ਰਿਤ - ਛਾਯਾ (छाया - ਛਾਂ, ਪ੍ਰਤੀਬਿੰਬ)।
ਛਾਇਆ
ਛਾਇਆ, ਛਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਛਾਇਆ; ਪ੍ਰਾਕ੍ਰਿਤ - ਛਾਯਾ/ਛਾਆ/ਛਾਈ; ਪਾਲੀ/ਸੰਸਕ੍ਰਿਤ - ਛਾਯਾ (छाया - ਛਾਂ, ਪ੍ਰਤੀਬਿੰਬ)।
ਛਾਈ
ਛਾਊ (ਮਾਊ), ਅਲੋਪ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੰਜਾਬੀ - ਛਾਂਈ-ਮਾਂਈ (ਲੁਪਤ ਹੋ ਜਾਣ ਵਾਲਾ); ਸੰਸਕ੍ਰਿਤ - ਛਾਯ-ਮਾਯਾ (छाय-माया - ਛਾਇਆ ਅਤੇ ਮਾਇਆ, ਭਰਮ ਅਤੇ ਮਾਇਆ)।
ਛਾਈ
ਛਾਂ, ਛਾਇਆ, ਪਰਛਾਵਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਉੜੀਆ - ਛਾਇ; ਬ੍ਰਜ - ਛਾਈ; ਪ੍ਰਾਕ੍ਰਿਤ - ਛਾਯਾ/ਛਾਆ/ਛਾਈ; ਪਾਲੀ - ਛਾਯਾ (ਛਾਂ, ਪਰਛਾਵਾਂ); ਸੰਸਕ੍ਰਿਤ - ਛਾਯਾ (छाया - ਛਾਂ, ਪਰਛਾਵਾਂ, ਪ੍ਰਤਿਬਿੰਬ)।
ਛਾਈ
ਸੁਆਹ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਲਹਿੰਦੀ/ਸਿੰਧੀ - ਛਾਈ (ਸੁਆਹ); ਪਾਲੀ - ਛਾਦਿ (ਛਾਂ, ਸੁਆਹ); ਸੰਸਕ੍ਰਿਤ - ਛਾਦਿ (छादि - ਢੱਕਣਾ; ਮੁਠੀ ਭਰ ਸੁਆਹ)।
ਛਾਏ
ਛਾਏ ਹੋਏ, ਫੈਲੇ ਹੋਏ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਘਨ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ
ਵਿਉਤਪਤੀ: ਪੁਰਾਤਨ ਪੰਜਾਬੀ - ਛਾਉਣਾ; ਗੁਜਰਾਤੀ - ਛਾਵੁੰ (ਛੱਪਰ ਪਾਉਣਾ); ਬ੍ਰਜ - ਛਾਨਾ (ਛੱਪਰ ਪਾਉਣਾ, ਚਾਰੇ ਪਾਸੇ ਫੈਲਣਾ, ਵਿਆਪਕ ਹੋਣਾ); ਸਿੰਧੀ - ਛਾਂਇਣੁ (ਛੱਤਣਾ); ਪ੍ਰਾਕ੍ਰਿਤ - ਛਾਯਅਇ; ਪਾਲੀ - ਛਾਦੇਤਿ; ਸੰਸਕ੍ਰਿਤ - ਛਾਦਯਤਿ (छादयति - ਢੱਕਦਾ ਹੈ, ਘੁੰਡ ਕਢਦਾ ਹੈ/ਪਰਦਾ ਕਰਦਾ ਹੈ)।
ਛਾਡਿ
ਛੱਡ ਦੇ, ਤਿਆਗ ਦੇ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਛਾਡਨਾ; ਪੁਰਾਤਨ ਪੰਜਾਬੀ - ਛਡਣਾ (ਤਿਆਗਣਾ/ਛਡਣਾ); ਲਹਿੰਦੀ - ਛਡਣ (ਛੱਡਣਾ); ਸਿੰਧੀ - ਛਡਣੁ (ਤਿਆਗਣਾ/ਛੱਡਣਾ); ਅਪਭ੍ਰੰਸ਼/ਪ੍ਰਾਕ੍ਰਿਤ - ਛੱਡਇ; ਪਾਲੀ - ਛੱਡੇਤਿ (ਤਿਆਗਦਾ ਹੈ/ਛੱਡਦਾ ਹੈ); ਸੰਸਕ੍ਰਿਤ - ਛਰ੍ਦਤਿ (छर्दति - ਵਗਾਉਂਦਾ ਹੈ)।
ਛਾਡਿ
ਛਡ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਬ੍ਰਜ - ਛਾਡਨਾ; ਪੁਰਾਤਨ ਪੰਜਾਬੀ - ਛਡਣਾ (ਤਿਆਗਣਾ/ਛਡਣਾ); ਲਹਿੰਦੀ - ਛਡਣ (ਛਡਣਾ); ਸਿੰਧੀ - ਛਡਣੁ (ਤਿਆਗਣਾ/ਛਡਣਾ); ਅਪਭ੍ਰੰਸ਼/ਪ੍ਰਾਕ੍ਰਿਤ - ਛੱਡਇ; ਪਾਲੀ - ਛੱਡੇਤਿ (ਤਿਆਗਦਾ ਹੈ/ਛਡਦਾ ਹੈ); ਸੰਸਕ੍ਰਿਤ - ਛਰ੍ਦਤਿ (छर्दति - ਵਗਾਉਂਦਾ ਹੈ)।
ਛਾਡਿ
ਛੱਡ (ਕੇ), ਤਿਆਗ (ਕੇ)।

ਛੱਡ (ਦੇ), ਤਿਆਗ (ਦੇ)।
ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਛਾਡਨਾ; ਪੁਰਾਤਨ ਪੰਜਾਬੀ - ਛਡਣਾ (ਤਿਆਗਣਾ/ਛਡਣਾ); ਲਹਿੰਦੀ - ਛਡਣ (ਛਡਣਾ); ਸਿੰਧੀ - ਛਡਣੁ (ਤਿਆਗਣਾ/ਛਡਣਾ); ਅਪਭ੍ਰੰਸ਼/ਪ੍ਰਾਕ੍ਰਿਤ - ਛੱਡਇ; ਪਾਲੀ - ਛੱਡੇਤਿ (ਤਿਆਗਦਾ ਹੈ/ਛਡਦਾ ਹੈ); ਸੰਸਕ੍ਰਿਤ - ਛਰ੍ਦਤਿ (छर्दति - ਵਗਾਉਂਦਾ ਹੈ)।
ਛਾਡਿਤ
ਛਡਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਛਾੜਤ (ਛਡਦਾ); ਪ੍ਰਾਕ੍ਰਿਤ - ਛੱਡਇ; ਪਾਲੀ - ਛੱਡੇਤਿ (ਛਡਦਾ ਹੈ/ਤਿਆਗਦਾ ਹੈ); ਸੰਸਕ੍ਰਿਤ - ਛਰ੍ਦਤਿ (छर्दति - ਵਗਾਉਂਦਾ ਹੈ)।
ਛਾਰੁ
ਛਾਰ, ਸੁਆਹ; ਧੂੜ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਛਾਰ; ਸੰਸਕ੍ਰਿਤ - ਕ੍ਸ਼ਾਰ (क्षार - ਰਾਖ, ਸੁਆਹ)।
ਛਿਅ
ਛੇ।
ਵਿਆਕਰਣ: ਵਿਸ਼ੇਸ਼ਣ (ਘਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਛੇ/ਛੀ; ਲਹਿੰਦੀ - ਛੇ/ਛੀ; ਸਿੰਧੀ - ਛ/ਛੀਹ; ਅਪਭ੍ਰੰਸ਼ - ਛਹ; ਪ੍ਰਾਕ੍ਰਿਤ/ਪਾਲੀ - ਛ; ਸੰਸਕ੍ਰਿਤ - ਸ਼ਸ਼੍/ਸ਼ਟ/ਕ੍ਸ਼ਟ (षष्/षट/क्षट - six)।
ਛਿਦ੍ਰ
ਛੇਦ/ਛੇਕ, ਸੁਰਾਖ, ਗੋਲਕਾਂ, ਦੁਆਰ; ਇੰਦਰੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਛਿਦਰ (ਮੋਰੀ, ਚੀਰ, ਦਰਾੜ; ਗਲਤੀ, ਭੁੱਲ/ਉਕਾਈ); ਬ੍ਰਜ - ਛਿਦ੍ਰ; ਸੰਸਕ੍ਰਿਤ - ਛਿਦ੍ਰਮ੍ (छिद्रम् - ਮੋਰੀ, ਚੀਰ, ਦਰਾੜ; ਕੁਦਰਤ ਦੁਆਰਾ ਬਣਾਇਆ ਗਿਆ ਪਾੜ ਜਾਂ ਮੋਰੀ)।
ਛਿਨ
ਛਿਣ (ਵਿਚ), ਪਲ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਰਾਜਸਥਾਨੀ/ਸਿੰਧੀ - ਛਿਨ; ਬ੍ਰਜ - ਛਿਨ/ਛਿਣ; ਸੰਸਕ੍ਰਿਤ - ਕ੍ਸ਼ਣ (क्षण: - ਅਖ ਦਾ ਝਮਕਣਾ/ਝਪਕਣਾ, ਪਲ) ।
ਛੀਜਹਿ
ਛਿੱਜ ਰਿਹਾ ਹੈਂ, ਛਿੱਜਦਾ ਜਾ ਰਿਹਾ ਹੈਂ; ਖੀਣ/ਕਮਜੋਰ ਹੁੰਦਾ ਜਾ ਰਿਹਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਨਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਛੀਜਨਾ (ਖੀਣ ਹੋਣਾ, ਮੁਰਝਾਉਣਾ); ਪੁਰਾਤਨ ਪੰਜਾਬੀ - ਛਿਜਣਾ (ਅਲੱਗ ਹੋਣਾ, ਖਰਾਬ ਹੋਣਾ, ਮਰਨਾ); ਲਹਿੰਦੀ - ਛਿੱਜਣ; ਸਿੰਧੀ - ਛਿਜਣੁ (ਟੁੱਟਣਾ, ਹੜ੍ਹ ਕਾਰਣ ਡਿਗਣਾ); ਪ੍ਰਾਕ੍ਰਿਤ - ਛਿੱਜਅਇ; ਪਾਲੀ - ਛਿੱਜਤਿ; ਸੰਸਕ੍ਰਿਤ - ਛਿਦਯਤੇ (छिद्यते - ਕਟਿਆ ਹੋਇਆ, ਵੰਡਿਆ ਹੋਇਆ)।
ਛੀਜੈ
ਛਿਜਦਾ ਹੈ, ਕਮਜੋਰ ਹੁੰਦਾ ਹੈ, ਖੀਣ/ਨਾਸ ਹੁੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਛੀਜਨਾ (ਖੀਣ ਹੋਣਾ, ਮੁਰਝਾਉਣਾ); ਪੁਰਾਤਨ ਪੰਜਾਬੀ - ਛਿਜਣਾ (ਅਲੱਗ ਹੋਣਾ, ਖਰਾਬ ਹੋਣਾ, ਮਰਨਾ); ਲਹਿੰਦੀ - ਛਿੱਜਣ; ਸਿੰਧੀ - ਛਿਜਣੁ (ਟੁੱਟਣਾ, ਹੜ੍ਹ ਕਾਰਣ ਡਿਗਣਾ); ਪ੍ਰਾਕ੍ਰਿਤ - ਛਿੱਜਅਇ; ਪਾਲੀ - ਛਿੱਜਤਿ; ਸੰਸਕ੍ਰਿਤ - ਛਿਦਯਤੇ (छिद्यते - ਕਟਿਆ ਹੋਇਆ, ਵੰਡਿਆ ਹੋਇਆ)।
ਛੁਟਹਿ
ਛੁਟ ਸਕੇਂ, ਬਾਹਰ ਨਿਕਲ ਸਕੇਂ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਛੁਟਹਿ; ਅਪਭ੍ਰੰਸ਼ - ਛੂੱਟਹਿ/ਛੁੱਟਹਿ; ਸੰਸਕ੍ਰਿਤ - ਕ੍ਸ਼ੁਟਯੰਤੇ (क्षुटयन्ते - ਛੁੱਟਦੇ ਹਨ, ਮੁਕਤ ਹੁੰਦੇ ਹਨ)।
ਛੁਟਕਿਓ
ਛੁਟ ਗਿਆ ਹੈ, ਖਤਮ ਹੋ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਛੁਟਕੋ; ਬ੍ਰਜ - ਛੁਟਕਾਨਾ (ਛਡਣਾ); ਸਿੰਧੀ - ਛੁਟਕਣੁ (ਬਾਹਰ ਕਢ ਦਿਤਾ ਜਾਣਾ); ਸੰਸਕ੍ਰਿਤ - ਕ੍ਸ਼ੁਟਯਤੇ (क्षुटयते - ਛਡ ਦਿਤਾ)।
ਛੁਟਿ
ਛੁੱਟ (ਗਈ ਹੈ), ਦੂਰ (ਹੋ ਗਈ ਹੈ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਛੁਟਣਾ; ਲਹਿੰਦੀ - ਛੁਟਣ; ਸਿੰਧੀ - ਛੁਟਣੁ (ਢਿੱਲਾ ਹੋਣਾ, ਛੁੱਟਣਾ); ਪ੍ਰਾਕ੍ਰਿਤ - ਛੁੱਟਇ; ਸੰਸਕ੍ਰਿਤ - ਕ੍ਸ਼ੁਟਯਤੇ (क्षुटयते - ਛੱਡਿਆ ਜਾਂਦਾ ਹੈ, ਰਿਹਾਅ ਕੀਤਾ ਜਾਂਦਾ ਹੈ)।
ਛੁਟਿਆ
ਛੁੱਟਿਆਂ ਹੋਇਆਂ ਦੇ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਛੁਟਣ; ਸਿੰਧੀ - ਛੁਟਣੁ (ਢਿੱਲਾ ਹੋਣਾ, ਛੁੱਟਣਾ); ਪ੍ਰਾਕ੍ਰਿਤ - ਛੁੱਟਇ; ਕ੍ਸ਼ੁਟਯਤੇ (क्षुटयते - ਛੱਡਿਆ ਜਾਂਦਾ ਹੈ, ਰਿਹਾਅ ਕੀਤਾ ਜਾਂਦਾ ਹੈ)।
ਛੁਟੀ
ਛੁਟ ਗਈ; ਦੂਰ ਹੋ ਗਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਛੁਟਣਾ; ਲਹਿੰਦੀ - ਛੁਟਣ; ਸਿੰਧੀ - ਛੁਟਣੁ (ਢਿੱਲਾ ਹੋਣਾ, ਛੁੱਟਣਾ); ਪ੍ਰਾਕ੍ਰਿਤ - ਛੁੱਟਇ; ਸੰਸਕ੍ਰਿਤ - ਕ੍ਸ਼ੁਟਯਤੇ (क्षुटयते - ਛੱਡਿਆ ਜਾਂਦਾ ਹੈ, ਰਿਹਾਅ ਕੀਤਾ ਜਾਂਦਾ ਹੈ)।
ਛੁਟੀ
ਛੁਟ ਗਈ, ਰਹਿ ਗਈ।

ਛੁਟੀਐ
ਛੁੱਟੀਦਾ ਹੈ, ਛੁੱਟਿਆ ਜਾਂਦਾ ਹੈ; ਮੁਕਤ ਹੋਇਆ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਛੁਟਣਾ; ਲਹਿੰਦੀ - ਛੁਟਣ; ਸਿੰਧੀ - ਛੁਟਣੁ (ਢਿੱਲਾ ਹੋਣਾ, ਛੁੱਟਣਾ); ਪ੍ਰਾਕ੍ਰਿਤ - ਛੁੱਟਇ; ਸੰਸਕ੍ਰਿਤ - ਕ੍ਸ਼ੁਟਯਤੇ (क्षुटयते - ਛੱਡਿਆ ਜਾਂਦਾ ਹੈ, ਰਿਹਾਅ ਕੀਤਾ ਜਾਂਦਾ ਹੈ)।
ਛੁਟੇ
ਛੁਟ ਗਏ ਹਨ, ਦੂਰ ਹੋ ਗਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਛੁਟਣਾ; ਲਹਿੰਦੀ - ਛੁਟਣ; ਸਿੰਧੀ - ਛੁਟਣੁ (ਢਿਲਾ ਹੋਣਾ, ਛੁਟਣਾ); ਪ੍ਰਾਕ੍ਰਿਤ - ਛੁੱਟਇ; ਸੰਸਕ੍ਰਿਤ - ਕ੍ਸ਼ੁਟਯਤੇ (क्षुटयते - ਛਡਿਆ ਜਾਂਦਾ ਹੈ, ਰਿਹਾਅ ਕੀਤਾ ਜਾਂਦਾ ਹੈ)।
ਛੁਟੈ
(ਤੇਲ) ਛੁਟਦਾ ਹੈ, (ਤੇਲ) ਬਾਹਰ ਨਿਕਲਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਛੁਟਾ/ਛੁਟੇ; ਅਪਭ੍ਰੰਸ਼ - ਛੁੱਟਏ; ਪ੍ਰਾਕ੍ਰਿਤ - ਛੁੱਟਇ; ਸੰਸਕ੍ਰਿਤ - ਛੁਟਤਿ (छुटति - ਛੁਟਦਾ ਹੈ)।
ਛੁਟੈ
ਛੁੱਟ ਜਾਂਦਾ ਹੈ; ਬਚ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਛੁਟਾ/ਛੁਟੇ; ਅਪਭ੍ਰੰਸ਼ - ਛੁੱਟਏ; ਪ੍ਰਾਕ੍ਰਿਤ - ਛੁੱਟਇ; ਸੰਸਕ੍ਰਿਤ - ਛੁਟਤਿ (छुटति - ਛੁਟਦਾ ਹੈ)।
ਛੁਰੀ
ਛੁਰੀ, ਕਰਦ, ਚਾਕੂ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਅਪਭ੍ਰੰਸ਼ - ਛੁਰੀ; ਪ੍ਰਾਕ੍ਰਿਤ - ਛੁਰੀ/ਛੁਰਿਆ (ਚਾਕੂ, ਕਰਦ); ਪਾਲੀ - ਛੁਰਿਕਾ; ਸੰਸਕ੍ਰਿਤ - ਕ੍ਸ਼ੁਰੀ (क्षुरी - ਚਾਕੂ, ਖੰਜਰ/ਛੁਰਾ)।
ਛੁੜਕੀ
ਛੁੜਕ/ਛੁੱਟ ਗਈ, ਟੁੱਟ ਗਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਛੁੜਕਣ/ਛੁੜਕਣਾ; ਸਿੰਧੀ - ਛੁੜਣੁ (ਮੁਕਤ ਹੋਣਾ, ਹਿੱਲਣਾ, ਤਿਲਕ ਜਾਣਾ); ਪ੍ਰਾਕ੍ਰਿਤ - ਖੁਡਅਇ (ਵਖ ਹੋਇਆ, ਟੁੱਟਾ ਹੋਇਆ); ਸੰਸਕ੍ਰਿਤ - ਕ੍ਸ਼ੁਟਯਤੇ (क्षुटयते - ਛਡਿਆ ਜਾਂਦਾ ਹੈ/ਰਿਹਾਅ ਕੀਤਾ ਜਾਂਦਾ ਹੈ)।
ਛੂਟਸਿ
ਛੁਟਦਾ, ਮੁਕਤ ਹੁੰਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਛੁਟਣਾ; ਲਹਿੰਦੀ - ਛੁਟਣ; ਸਿੰਧੀ - ਛੁਟਣੁ (ਢਿੱਲਾ ਹੋਣਾ, ਛੁੱਟਣਾ); ਪ੍ਰਾਕ੍ਰਿਤ - ਛੁੱਟਇ; ਸੰਸਕ੍ਰਿਤ - ਕ੍ਸ਼ੁਟਯਤੇ (क्षुटयते - ਛੱਡਿਆ ਜਾਂਦਾ ਹੈ, ਰਿਹਾਅ ਕੀਤਾ ਜਾਂਦਾ ਹੈ)।
ਛੂਟਹਿ
ਛੁੱਟੇਂਗਾ, ਮੁਕਤ ਹੋਵੇਂਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਛੁਟਣਾ; ਲਹਿੰਦੀ - ਛੁਟਣ; ਸਿੰਧੀ - ਛੁਟਣੁ (ਢਿਲਾ ਹੋਣਾ, ਛੁਟਣਾ); ਪ੍ਰਾਕ੍ਰਿਤ - ਛੁੱਟਇ; ਸੰਸਕ੍ਰਿਤ - ਕ੍ਸ਼ੁਟਯਤੇ (क्षुटयते - ਛਡਿਆ ਜਾਂਦਾ ਹੈ, ਰਿਹਾਅ ਕੀਤਾ ਜਾਂਦਾ ਹੈ)।
ਛੂਟਾ
ਛੁਟਾ, ਛੁਟ ਗਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਛੂਟਾ; ਪੁਰਾਤਨ ਪੰਜਾਬੀ - ਛੁਟਾ; ਅਪਭ੍ਰੰਸ਼ - ਛੁੱਟਏ; ਪ੍ਰਾਕ੍ਰਿਤ - ਛੁੱਟਇ; ਸੰਸਕ੍ਰਿਤ - ਛੁਟਤਿ (छुटति - ਛੁਟਦਾ ਹੈ)।
ਛੂਟਿਓ
ਛੁਟਿਆ/ਛੁਟ ਗਿਆ ਹੈ; ਹਟ ਗਿਆ ਹੈ, ਰੁਕ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਛੁਟ੍ਯੋ; ਅਪਭ੍ਰੰਸ਼ - ਛੁੱਟਿਯ (ਰਿਹਾਅ/ਛੱਡਿਆ ਹੋਇਆ, ਚਲਿਆ ਗਿਆ); ਪ੍ਰਾਕ੍ਰਿਤ - ਛੁੱਟਇ; ਸੰਸਕ੍ਰਿਤ - ਕ੍ਸ਼ੁਟਯਤੇ (क्षुटयते - ਛਡਿਆ ਜਾਂਦਾ ਹੈ/ਰਿਹਾਅ ਕੀਤਾ ਜਾਂਦਾ ਹੈ)।
ਛੂਟੇ
ਛੁੱਟ ਗਏ ਹਨ, ਖੁੱਲ ਗਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਛੁਟਣਾ; ਲਹਿੰਦੀ - ਛੁਟਣ; ਸਿੰਧੀ - ਛੁਟਣੁ (ਢਿੱਲਾ ਹੋਣਾ, ਛੁੱਟਣਾ); ਪ੍ਰਾਕ੍ਰਿਤ - ਛੁੱਟਇ; ਸੰਸਕ੍ਰਿਤ - ਕ੍ਸ਼ੁਟਯਤੇ (क्षुटयते - ਛੱਡਿਆ ਜਾਂਦਾ ਹੈ, ਰਿਹਾਅ ਕੀਤਾ ਜਾਂਦਾ ਹੈ)।
ਛੂਟੈ
ਛੁਟਦਾ ਹੈ, ਛੁਟ ਜਾਂਦਾ ਹੈ, ਮੁਕਤ ਹੋ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਛੁਟਣ; ਸਿੰਧੀ - ਛੁਟਣੁ (ਢਿੱਲਾ ਹੋਣਾ, ਛੁੱਟਣਾ); ਪ੍ਰਾਕ੍ਰਿਤ - ਛੁੱਟਇ; ਸੰਸਕ੍ਰਿਤ - ਕ੍ਸ਼ੁਟਯਤੇ (क्षुटयते - ਛੱਡਿਆ ਜਾਂਦਾ ਹੈ, ਰਿਹਾਅ ਕੀਤਾ ਜਾਂਦਾ ਹੈ)।
ਛੂਟੈ
ਛੁੱਟਦਾ ਹੈ, ਮੁਕਤ ਹੁੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਛੁਟਣ; ਸਿੰਧੀ - ਛੁਟਣੁ (ਢਿੱਲਾ ਹੋਣਾ, ਛੁੱਟਣਾ); ਪ੍ਰਾਕ੍ਰਿਤ - ਛੁੱਟਇ; ਸੰਸਕ੍ਰਿਤ - ਕ੍ਸ਼ੁਟਯਤੇ (क्षुटयते - ਛੱਡਿਆ ਜਾਂਦਾ ਹੈ, ਰਿਹਾਅ ਕੀਤਾ ਜਾਂਦਾ ਹੈ)।
ਛੇਰੀਂ
ਛੇਕਾਂ ਵਿਚ, ਵਿਰਲਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਛੇਰ (ਦੰਦਾਂ ਵਿਚ ਛੇਕ); ਲਹਿੰਦੀ - ਛੇਰ (ਅੰਤਰਾਲ); ਸੰਸਕ੍ਰਿਤ - ਛਿਦ੍ਰਮ੍ (छिद्रम् - ਮੋਰੀ, ਚੀਰ/ਝੀਤ, ਦਰਾੜ/ਤੇੜ; ਕੁਦਰਤ ਦੁਆਰਾ ਬਣਿਆ ਮੋਗ੍ਹਾ ਜਾਂ ਮੋਰੀ)।
ਛੋਡਹੁ
ਛੱਡੋ, ਤਿਆਗੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਛੋਡਣ (ਛੱਡਣਾ); ਸਿੰਧੀ - ਛੋੜਣੁ (ਮੁਕਤ ਕਰਨਾ, ਛੱਡ ਦੇਣਾ); ਅਪਭ੍ਰੰਸ਼ - ਛੋੱਡਿਅ (ਛੱਡ ਕੇ); ਪ੍ਰਾਕ੍ਰਿਤ - ਛੋਡੇਇ (ਗੁਆਉਂਦਾ ਹੈ); ਸੰਸਕ੍ਰਿਤ - ਕ੍ਸ਼ੋਟਯਤਿ (क्षोटयति - ਸੁੱਟਦਾ ਹੈ)।
ਛੋਡਿਅੜੀ
ਛੱਡ ਦਿੱਤੀ ਗਈ ਹਾਂ, ਤਿਆਗ ਦਿੱਤੀ ਗਈ ਹਾਂ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਛੋਡਣ (ਛੱਡਣਾ); ਸਿੰਧੀ - ਛੋੜਣੁ (ਮੁਕਤ ਕਰਨਾ, ਛੱਡ ਦੇਣਾ); ਅਪਭ੍ਰੰਸ਼ - ਛੋੱਡਿਅ (ਛੱਡ ਕੇ); ਪ੍ਰਾਕ੍ਰਿਤ - ਛੋਡੇਇ (ਗੁਆਉਂਦਾ ਹੈ); ਸੰਸਕ੍ਰਿਤ - ਕ੍ਸ਼ੋਟਯਤਿ (क्षोटयति - ਸੁੱਟਦਾ ਹੈ)।
ਛੋਡੀ
(ਕਰ) ਛੱਡੀ ਹੈ, (ਪੈਦਾ ਕਰ) ਛੱਡੀ ਹੈ, (ਬਣਾ) ਛੱਡੀ ਹੈ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਛੋਡਿ; ਅਪਭ੍ਰੰਸ਼ - ਛੋੱਡਿਅ (ਛੱਡ ਕੇ); ਪ੍ਰਾਕ੍ਰਿਤ - ਛੋਡੇਇ (ਗੁਆਉਂਦਾ ਹੈ); ਸੰਸਕ੍ਰਿਤ - ਕ੍ਸ਼ੋਟਯਤਿ (क्षोटयति - ਸੁੱਟਦਾ ਹੈ)।
ਛੋਡੀ
(ਧਾਰ) ਛੱਡੀ ਹੈ, (ਟਿਕਾ) ਰਖੀ ਹੈ, (ਟਿਕਾਈ) ਹੋਈ ਹੈ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਛੋਡਿ; ਅਪਭ੍ਰੰਸ਼ - ਛੋੱਡਿਅ (ਛੱਡ ਕੇ); ਪ੍ਰਾਕ੍ਰਿਤ - ਛੋਡੇਇ (ਗੁਆਉਂਦਾ ਹੈ); ਸੰਸਕ੍ਰਿਤ - ਕ੍ਸ਼ੋਟਯਤਿ (क्षोटयति - ਸੁੱਟਦਾ ਹੈ)।
ਛੋਡੀ
(ਲਾ) ਛੱਡੀ ਹੈ, (ਲਾ) ਰਖੀ ਹੈ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਛੋਡਿ; ਅਪਭ੍ਰੰਸ਼ - ਛੋੱਡਿਅ (ਛੱਡ ਕੇ); ਪ੍ਰਾਕ੍ਰਿਤ - ਛੋਡੇਇ (ਗੁਆਉਂਦਾ ਹੈ); ਸੰਸਕ੍ਰਿਤ - ਕ੍ਸ਼ੋਟਯਤਿ (क्षोटयति - ਸੁੱਟਦਾ ਹੈ)।
ਛੋਡੀ
(ਗਾਉਣੀ) ਛੱਡ ਦਿੱਤੀ ਹੈ, (ਗਾਇਨ ਕਰਨੀ) ਛੱਡ ਦਿੱਤੀ ਹੈ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਛੋਡਿ; ਅਪਭ੍ਰੰਸ਼ - ਛੋੱਡਿਅ (ਛੱਡ ਕੇ); ਪ੍ਰਾਕ੍ਰਿਤ - ਛੋਡੇਇ (ਗੁਆਉਂਦਾ ਹੈ); ਸੰਸਕ੍ਰਿਤ - ਕ੍ਸ਼ੋਟਯਤਿ (क्षोटयति - ਸੁੱਟਦਾ ਹੈ)।
ਛੋਰੇ
ਛੋਡੇ, ਛੱਡ ਦਿੱਤੇ, ਤਿਆਗ ਦਿੱਤੇ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬਘੇਲੀ - ਛੋਰਬ; ਬ੍ਰਜ - ਛੋੜ/ਛੋਰ; ਲਹਿੰਦੀ - ਛੋਡਣ (ਛੱਡਣਾ); ਸਿੰਧੀ - ਛੋੜਣੁ (ਮੁਕਤ ਕਰਨਾ, ਛੱਡ ਦੇਣਾ); ਅਪਭ੍ਰੰਸ਼ - ਛੋੱਡਿਅ (ਛੱਡ ਕੇ); ਪ੍ਰਾਕ੍ਰਿਤ - ਛੋਡੇਇ (ਗੁਆਉਂਦਾ ਹੈ); ਸੰਸਕ੍ਰਿਤ - ਕ੍ਸ਼ੋਟਯਤਿ (क्षोटयति - ਸੁੱਟਦਾ ਹੈ।
ਛੋੜਿਆ
ਛੋੜ/ਛੱਡ ਦਿੱਤਾ ਹੈ, ਤਿਆਗ ਦਿੱਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।