ਚਉਕੜਿ
ਚਾਰ ਕੌਡੀਆਂ ਨਾਲ/ਬਦਲੇ।
ਵਿਆਕਰਣ: ਵਿਸ਼ੇਸ਼ਣ (ਮੁਲਿ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਉ (ਚਾਰ); ਅਪਭ੍ਰੰਸ਼/ਪ੍ਰਾਕ੍ਰਿਤ - ਚਉ; ਪਾਲੀ - ਚਤੁ; ਸੰਸਕ੍ਰਿਤ - ਚਤੁਰ੍ (चतुर् - ਚਾਰ) + ਪੁਰਾਤਨ ਪੰਜਾਬੀ - ਕੌੜਿ/ਕਉਡੀ; ਨੇਪਾਲੀ - ਕੌੜਿ; ਲਹਿੰਦੀ - ਕੌਡੀ; ਸਿੰਧੀ - ਕੋਡੀ; ਪ੍ਰਾਕ੍ਰਿਤ - ਕਵੱਡੀ; ਸੰਸਕ੍ਰਿਤ - ਕਪਰ੍ਦਹ/ਕਪਰ੍ਦਕਹ/ਕਪਰ੍ਦਿਕਾ (कपर्द:/कपर्दक:/कपर्दिका - ਕੌਡੀ, ਇਕ ਛੋਟਾ ਜਿਹਾ ਖੋਲ/ਸੰਖ ਜੋ ਸਿੱਕੇ ਦੀ ਤਰ੍ਹਾਂ ਕੰਮ ਆ ਸਕੇ)।
More Examples for ਚਉਕੜਿ
ਚਉਕੇ
ਚਉਕੇ (ਬਿਨਾਂ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਉਕਾ; ਲਹਿੰਦੀ - ਚੌਕ/ਚੌਕਾ (ਚੁਰਾਹਾ/ਚਉਂਕਾ); ਸਿੰਧੀ - ਚਉਕੁ (ਵਰਗਾਕਾਰ ਥਾਂ); ਅਪਭ੍ਰੰਸ਼/ਪ੍ਰਾਕ੍ਰਿਤ - ਚਉੱਕ/ਚਉਕਿਆ (ਚਾਰ ਦਾ ਸਮੂਹ, ਚੁਰਾਹਾ, ਵਿਹੜਾ/ਆਂਗਣ); ਪਾਲੀ - ਚਤੁੱਕ (ਚਾਰ ਦਾ ਸਮੂਹ, ਚੁਰਾਹਾ); ਸੰਸਕ੍ਰਿਤ - ਚਤੁਸ਼੍ਕ (चतुष्क - ਚਾਰ ਦਾ ਸਮੂਹ, ਚੁਰਾਹਾ, ਚਕੋਣਾ ਵਿਹੜਾ/ਆਂਗਣ)।
More Examples for ਚਉਕੇ
ਚਉਥੜੀ
ਚਉਥੀ, ਚੌਥੀ।
ਵਿਆਕਰਣ: ਵਿਸ਼ੇਸ਼ਣ (ਲਾਵ ਦਾ), ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਉਥਾ; ਅਪਭ੍ਰੰਸ਼/ਪ੍ਰਾਕ੍ਰਿਤ - ਚਉਤ੍ਥ; ਪਾਲੀ - ਚਤੁਤ੍ਥ; ਸੰਸਕ੍ਰਿਤ - ਚਤੁਰ੍ਥ (चतुर्थ - ਚੌਥਾ/ਚਉਥਾ)।
More Examples for ਚਉਥੜੀ
ਚਉਥਿ
ਚਉਥੀ ਦੁਆਰਾ, ਚਉਥੀ (ਥਿਤ) ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਉਥਾ; ਅਪਭ੍ਰੰਸ਼/ਪ੍ਰਾਕ੍ਰਿਤ - ਚਉਤ੍ਥ; ਪਾਲੀ - ਚਤੁਤ੍ਥ; ਸੰਸਕ੍ਰਿਤ - ਚਤੁਰ੍ਥ (चतुर्थ - ਚੌਥਾ/ਚਉਥਾ)।
More Examples for ਚਉਥਿ
ਚਉਥੇ
ਚਉਥੇ/ਚੌਥੇ।
ਵਿਆਕਰਣ: ਵਿਸ਼ੇਸ਼ਣ (ਥਾਵਹਿ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਉਥਾ; ਅਪਭ੍ਰੰਸ਼/ਪ੍ਰਾਕ੍ਰਿਤ - ਚਉਤ੍ਥ; ਪਾਲੀ - ਚਤੁਤ੍ਥ; ਸੰਸਕ੍ਰਿਤ - ਚਤੁਰ੍ਥ (चतुर्थ - ਚੌਥਾ/ਚਉਥਾ)।
More Examples for ਚਉਥੇ
ਚਉਥੈ
ਚਉਥੇ/ਚੌਥੇ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਉਥਾ; ਅਪਭ੍ਰੰਸ਼/ਪ੍ਰਾਕ੍ਰਿਤ - ਚਉਤ੍ਥ; ਪਾਲੀ - ਚਤੁਤ੍ਥ; ਸੰਸਕ੍ਰਿਤ - ਚਤੁਰ੍ਥ (चतुर्थ - ਚੌਥਾ/ਚਉਥਾ)।
More Examples for ਚਉਥੈ
ਚਉਥੈ
ਚਉਥੇ/ਚੌਥੇ।
ਵਿਆਕਰਣ: ਵਿਸ਼ੇਸ਼ਣ (ਪਹਰੈ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਉਥਾ; ਅਪਭ੍ਰੰਸ਼/ਪ੍ਰਾਕ੍ਰਿਤ - ਚਉਤ੍ਥ; ਪਾਲੀ - ਚਤੁਤ੍ਥ; ਸੰਸਕ੍ਰਿਤ - ਚਤੁਰ੍ਥ (चतुर्थ - ਚੌਥਾ/ਚਉਥਾ)।
ਚਉਦਸਿ
ਚਉ+ਦਸਿ, ਚੌਦਾ।
ਵਿਆਕਰਣ: ਵਿਸ਼ੇਸ਼ਣ (ਭਵਨ ਅਤੇ ਪਾਤਾਲ ਦਾ), ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਗੁਜਰਾਤੀ/ਪੁਰਾਤਨ ਅਵਧੀ - ਚਉਦਸਿ; ਅਪਭ੍ਰੰਸ਼ - ਚਉਦਸੀ; ਪ੍ਰਾਕ੍ਰਿਤ - ਚਉੱਦਸੀ; ਪਾਲੀ - ਚਾਤੁੱਦਸੀ; ਸੰਸਕ੍ਰਿਤ - ਚਤੁਰ੍ਦਸ਼ੀ (चतुर्दशी - ਹਰੇਕ ਚੰਦਰ ਪਖਵਾੜੇ ਦਾ ਚੌਦਵਾਂ ਦਿਨ; ਚੌਦਵੀਂ)।
More Examples for ਚਉਦਸਿ
ਚਉਦਹ
ਚੌਦਾਂ।
ਵਿਆਕਰਣ: ਵਿਸ਼ੇਸ਼ਣ (ਰਤਨ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਚਉਦਹ; ਪ੍ਰਾਕ੍ਰਿਤ - ਚਉੱਦਸ; ਪਾਲੀ - ਚਤੁੱਦਸ/ਚੋੱਦਸ; ਸੰਸਕ੍ਰਿਤ - ਚਤੁਰ੍ਦਸ਼ (चतुर्दश - ਚੌਦਾਂ, ੧੪)।
More Examples for ਚਉਦਹ
ਚਉਦਹ
ਚੌਦਾਂ।
ਵਿਆਕਰਣ: ਵਿਸ਼ੇਸ਼ਣ (ਭਵਨ ਦਾ), ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਚਉਦਹ; ਪ੍ਰਾਕ੍ਰਿਤ - ਚਉੱਦਸ; ਪਾਲੀ - ਚਤੁੱਦਸ/ਚੋੱਦਸ; ਸੰਸਕ੍ਰਿਤ - ਚਤੁਰ੍ਦਸ਼ (चतुर्दश - ਚੌਦਾਂ, ੧੪)।
ਚਉਪੜਿ
ਚਉਪੜ/ਚੌਪੜ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਉਪੜ/ਚੌਪੜ; ਲਹਿੰਦੀ - ਚਉਪਟ (ਚੌਪੜ ਵਰਗੀ ਖੇਡ); ਸਿੰਧੀ - ਚੌਪੜਿ (ਗੋਟੀਆਂ ਦੀ ਖੇਡ); ਉੜੀਆ/ਮਰਾਠੀ - ਚੌਪੱਟ; ਸੰਸਕ੍ਰਿਤ - ਚਤੁਸ਼੍ਪੱਟ* (चतुष्पट्ट - ਵਰਗਾਕਾਰ ਤਖਤੀ/ਪੱਟੀ)।
More Examples for ਚਉਪੜਿ
ਚਉਮੁਖ
ਚਉਮੁਖਾ, ਚਾਰ ਮੁਖਾਂ/ਮੂੰਹਾਂ ਵਾਲਾ।
ਵਿਆਕਰਣ: ਵਿਸ਼ੇਸ਼ਣ (ਦੀਵਾ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਉਮੁਖ/ਚਉਮੂੰਹਾ; ਅਪਭ੍ਰੰਸ਼ - ਚਉਮੁਖ; ਪ੍ਰਾਕ੍ਰਿਤ - ਚਉੱਮੁਹ (ਚਾਰ ਮੂੰਹਾਂ ਵਾਲਾ); ਸੰਸਕ੍ਰਿਤ - ਚਤੁਰ੍ਮੁਖ (चतुर्मुख - ਚਾਰ ਮੂੰਹਾਂ ਵਾਲਾ; ਬ੍ਰਹਮਾ ਦਾ ਉਪਨਾਮ)।
More Examples for ਚਉਮੁਖ
ਚਉਰਾਸੀਹ
ਚਉਰਾਸੀ/ਚੌਰਾਸੀ (ਲਖ)।
ਵਿਆਕਰਣ: ਵਿਸ਼ੇਸ਼ਣ (ਜੂਨਾਂ ਦਾ), ਸੰਬੰਧ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਚਉਰਾਸੀ; ਅਪਭ੍ਰੰਸ਼ - ਚੌਰਾਸੀ; ਪ੍ਰਾਕਿਤ - ਚੌਰਾਸੀਸਿ; ਸੰਸਕ੍ਰਿਤ - ਚਤੁਰਸ਼ੀਤਿ (चतुरशीति - ੮੪)।
More Examples for ਚਉਰਾਸੀਹ
ਚਉਰਾਸੀਹ
ਚਉਰਾਸੀ/ਚੌਰਾਸੀ (ਲਖ)।
ਵਿਆਕਰਣ: ਵਿਸ਼ੇਸ਼ਣ (ਜੂਨਾਂ ਦਾ), ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਚਉਰਾਸੀ; ਅਪਭ੍ਰੰਸ਼ - ਚੌਰਾਸੀ; ਪ੍ਰਾਕਿਤ - ਚੌਰਾਸੀਸਿ; ਸੰਸਕ੍ਰਿਤ - ਚਤੁਰਸ਼ੀਤਿ (चतुरशीति - ੮੪)।
ਚਹੁ
ਚਹੁੰ (ਜੁਗਾਂ ਦਾ ਉਧਾਰ ਕਰਨ ਵਾਲੇ), ਚਹੁਆਂ (ਜੁਗਾਂ ਦਾ ਉਧਾਰ ਕਰਨ ਵਾਲੇ), ਚਾਰੇ/ਚਾਰਾਂ (ਜੁਗਾਂ ਦਾ ਉਧਾਰ ਕਰਨ ਵਾਲੇ)।
ਵਿਆਕਰਣ: ਵਿਸ਼ੇਸ਼ਣ (ਚਾਰੇ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਚਹੁ; ਪਾਲੀ - ਚਤੁ; ਸੰਸਕ੍ਰਿਤ - ਚਤੁਰ੍ (चतुर् - ਚਾਰ)।
More Examples for ਚਹੁ
ਚਹੂ
ਚੌਹਾਂ (ਦਿਸ਼ਾਵਾਂ ਤੋਂ), ਚਾਰਾਂ (ਦਿਸ਼ਾਵਾਂ ਤੋਂ); ਸਾਰੇ/ਹਰ (ਪਾਸਿਆਂ ਤੋਂ)।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਚਹੁ; ਪਾਲੀ - ਚਤੁ; ਸੰਸਕ੍ਰਿਤ - ਚਤੁਰ੍ (चतुर् - ਚਾਰ)।
More Examples for ਚਹੂ
ਚਕੀ
ਕੁੰਡਾਂ ਵਿਚ, ਕੁੰਟਾਂ ਵਿਚ, ਕੂਟਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਕੀ (ਚੱਕੀ); ਸਿੰਧੀ - ਚਕੀ (ਹੱਥ ਨਾਲ ਚੱਲਣ ਵਾਲੀ ਚੱਕੀ); ਸੰਸਕ੍ਰਿਤ - ਚਕ੍ਰੀ (चक्री - ਪਹੀਆ/ਚੱਕਰ)।
More Examples for ਚਕੀ
ਚਕ੍ਰ
ਚੱਕਰ, ਘੇਰੇ; ਛਾਪੇ, ਨਿਸ਼ਾਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਕਰ; ਲਹਿੰਦੀ - ਚੱਕਰ; ਬ੍ਰਜ - ਚਕਰ; ਸੰਸਕ੍ਰਿਤ - ਚਕ੍ਰ (चक्र - ਪਹੀਆ/ਚੱਕਰ, ਕੁਮ੍ਹਿਆਰ ਦਾ ਚੱਕ; ਦਾਇਰਾ, ਘੇਰਾ; ਘੁੰਮਣਘੇਰੀ; ਸਮੇਂ ਦਾ ਗੇੜ)।
More Examples for ਚਕ੍ਰ
ਚਢਾਵਉ
ਚੜ੍ਹਾਵਾਂਗਾ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੜ੍ਹਣਾ; ਲਹਿੰਦੀ - ਚੜ੍ਹਣ; ਸਿੰਧੀ - ਚਢਣੁ (ਉਗਣਾ, ਚੜ੍ਹਣਾ); ਅਪਭ੍ਰੰਸ਼ - ਚਡਇ; ਪ੍ਰਾਕ੍ਰਿਤ - ਚਡਇ; ਸੰਸਕ੍ਰਿਤ - ਚਢਤਿ (चढति - ਉਗਦਾ ਹੈ, ਚੜ੍ਹਦਾ ਹੈ)।
More Examples for ਚਢਾਵਉ
ਚਤੁਰ
ਚਤਰ, ਸਿਆਣਾ, ਅਕਲਮੰਦ, ਬੁਧੀਵਾਨ।
ਵਿਆਕਰਣ: ਵਿਸ਼ੇਸ਼ਣ (ਸੋਇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਚਤੁਰੁ; ਬ੍ਰਜ - ਚਤੁਰ; ਸੰਸਕ੍ਰਿਤ - ਚਤੁਰ (चतुर - ਤੇਜ; ਨਿਪੁੰਨ, ਚਲਾਕ, ਹੁਸ਼ਿਆਰ, ਸੂਝਵਾਨ)।
More Examples for ਚਤੁਰ
ਚਤੁਰਾਈ
ਚਤੁਰਾਈ, ਚਲਾਕੀ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਚਤੁਰਾਈ (ਚਲਾਕੀ, ਛਲ); ਪ੍ਰਾਕ੍ਰਿਤ - ਚਤੁਰਯਾ; ਸੰਸਕ੍ਰਿਤ - ਚਤੁਰਤਾ (चतुरता - ਚਲਾਕੀ, ਮੁਹਾਰਤ, ਚਤੁਰਾਈ/ਸਮਝਦਾਰੀ)।
More Examples for ਚਤੁਰਾਈ
ਚਤੁਰੁ
ਚਤੁਰ, ਸਿਆਣਾ, ਅਕਲਮੰਦ, ਬੁਧੀਵਾਨ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਚਤੁਰੁ; ਬ੍ਰਜ - ਚਤੁਰ; ਸੰਸਕ੍ਰਿਤ - ਚਤੁਰ (चतुर - ਤੇਜ; ਨਿਪੁੰਨ, ਚਲਾਕ, ਹੁਸ਼ਿਆਰ, ਸੂਝਵਾਨ)।
More Examples for ਚਤੁਰੁ
ਚਬਣ
ਚੱਬਣ ਵਾਲੇ, ਦੰਦ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਮਾਰਵਾੜੀ - ਚਾਬਣੋ; ਬ੍ਰਜ - ਚਾਬਨਾ; ਪੁਰਾਤਨ ਪੰਜਾਬੀ - ਚਬਣਾ; ਲਹਿੰਦੀ - ਚੱਬਣ; ਸਿੰਧੀ - ਚਬਣੁ (ਚਬਾਉਣਾ); ਪ੍ਰਾਕ੍ਰਿਤ - ਚੱਵ; ਸੰਸਕ੍ਰਿਤ - ਚਰ੍ਵਣਮ੍ (चर्वणम् - ਚਬਾਉਣਾ, ਚਬਣਾ, ਸਵਾਦ ਲੈਣਾ; ਦਾੜ੍ਹ)।
More Examples for ਚਬਣ
ਚਰਣ
ਚਰਨਾਂ ਨੂੰ; ਨਾਮ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਚਰਣ; ਸੰਸਕ੍ਰਿਤ - ਚਰਣਮ੍ (चरणम् - ਪੈਰ)।
More Examples for ਚਰਣ
ਚਰਣ
ਚਰਣ/ਚਰਨ; ਨਾਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਚਰਣ; ਸੰਸਕ੍ਰਿਤ - ਚਰਣਮ੍ (चरणम् - ਪੈਰ)।
ਚਰਣਾਰਬਿੰਦ
ਚਰਣ-ਅਰਬਿੰਦ, ਚਰਨ-ਕਮਲਾਂ ਵਿਚ; ਨਾਮ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਚਰਣਾਰਬਿੰਦ; ਅਵਧੀ/ਰਾਜਸਥਾਨੀ - ਚਰਣਾਰਵਿੰਦ; ਸੰਸਕ੍ਰਿਤ - ਚਰਣਾਰਵਿੰਦਮ੍ (चरणारविंदम् - ਕਮਲ ਫੁੱਲ ਵਰਗਾ ਪੈਰ)।
More Examples for ਚਰਣਾਰਬਿੰਦ
ਚਰਣੀ
ਚਰਣੀਂ, ਚਰਣਾਂ ਵਿਚ; ਨਾਮ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਚਰਣ; ਸੰਸਕ੍ਰਿਤ - ਚਰਣਮ੍ (चरणम् - ਪੈਰ)।
More Examples for ਚਰਣੀ
ਚਰਨ
ਚਰਨ (ਕਮਲਾਂ) ਵਿਚ, (ਕਮਲਾਂ ਵਰਗੇ) ਚਰਨਾਂ ਵਿਚ; ਨਾਮ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਚਰਣ; ਸੰਸਕ੍ਰਿਤ - ਚਰਣਮ੍ (चरणम् - ਪੈਰ)।
More Examples for ਚਰਨ
ਚਰਨ
ਚਰਨਾਂ ਨੂੰ; ਨਾਮ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਚਰਣ; ਸੰਸਕ੍ਰਿਤ - ਚਰਣਮ੍ (चरणम् - ਪੈਰ)।
ਚਰਨਨ
ਚਰਨਾਂ (ਨਾਲ/ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਚਰਣ; ਸੰਸਕ੍ਰਿਤ - ਚਰਣਮ੍ (चरणम् - ਪੈਰ)।
More Examples for ਚਰਨਨ
ਚਰਨਾਰਬਿੰਦ
ਚਰਨ+ਅਰਬਿੰਦ, ਚਰਨ-ਕਮਲਾਂ ਵਿਚ; ਨਾਮ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਚਰਣਾਰਬਿੰਦ; ਅਵਧੀ/ਰਾਜਸਥਾਨੀ - ਚਰਣਾਰਵਿੰਦ; ਸੰਸਕ੍ਰਿਤ - ਚਰਣਾਰਵਿੰਦਮ੍ (चरणारविंदम् - ਕਮਲ ਫੁੱਲ ਵਰਗਾ ਪੈਰ)।
More Examples for ਚਰਨਾਰਬਿੰਦ
ਚਲਸੀ
ਚਲਾ ਜਾਵੇਗਾ, ਪਲਾਇਣ ਕਰ ਜਾਵੇਗਾ, ਚਲਾਇਮਾਨ ਹੋ ਜਾਵੇਗਾ; ਨਾਸ ਹੋ ਜਾਵੇਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਚਲਸਿ; ਸੰਸਕ੍ਰਿਤ - ਚਲਸ਼ਿ੍ਯਤਿ (चलिष्यति - ਚਲੇਗਾ)।
More Examples for ਚਲਸੀ
ਚਲਹ
ਚਲਦੇ ਹਨ, ਤੁਰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਾ (ਜਾਣਾ, ਤੁਰਨਾ); ਲਹਿੰਦੀ - ਚਲਣਾ (ਸ਼ੁਰੂ ਕਰਨਾ, ਜਾਣਾ, ਤੁਰਨਾ); ਸਿੰਧੀ - ਚਲਣੁ (ਜਾਣਾ, ਰਵਾਨਗੀ); ਅਪਭ੍ਰੰਸ਼ - ਚਲਇ; ਪ੍ਰਾਕ੍ਰਿਤ - ਚੱਲਇ; ਸੰਸਕ੍ਰਿਤ - ਚਲਯਤਿ (चलयति - ਚਲਦਾ ਹੈ)।
More Examples for ਚਲਹ
ਚਲਹਿ
ਚਲਦੇ ਹਨ, ਵਗਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਚਲਹਿ/ਚੱਲਹਿ; ਪ੍ਰਾਕ੍ਰਿਤ/ਸੰਸਕ੍ਰਿਤ - ਚਲੰਤਿ (चलन्ति - ਚਲਦੇ ਹਨ)।
More Examples for ਚਲਹਿ
ਚਲਣ
ਚੱਲਣ (ਦਾ)।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਾ (ਜਾਣਾ, ਤੁਰਨਾ); ਲਹਿੰਦੀ - ਚਲਣਾ (ਸ਼ੁਰੂ ਕਰਨਾ, ਜਾਣਾ, ਤੁਰਨਾ); ਸਿੰਧੀ - ਚਲਣੁ (ਜਾਣਾ, ਰਵਾਨਗੀ); ਅਪਭ੍ਰੰਸ਼ - ਚਲਇ; ਪ੍ਰਾਕ੍ਰਿਤ - ਚੱਲਇ; ਸੰਸਕ੍ਰਿਤ - ਚਲਯਤਿ (चलयति - ਚਲਦਾ ਹੈ)।
More Examples for ਚਲਣ
ਚਲਣਹਾਰ
ਚੱਲਣ ਵਾਲੇ, ਜਾਣ ਵਾਲੇ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਹਾਰੁ; ਲਹਿੰਦੀ - ਚਲਣਹਾਰ (ਚਲਣ ਵਾਲਾ); ਸਿੰਧੀ - ਚਲਣੁ (ਚਲਣਾ); ਅਪਭ੍ਰੰਸ਼/ਪ੍ਰਾਕ੍ਰਿਤ - ਚੱਲਇ; ਸੰਸਕ੍ਰਿਤ - ਚਲਯਤਿ+ਹਾਰ (चलयति+हार - ਚਲਦਾ ਹੈ+ਕਰਨ ਵਾਲਾ)।
More Examples for ਚਲਣਹਾਰ
ਚਲਣਵਾਰਾ
ਚੱਲਣਵਾਲਾ, ਜਾਣਵਾਲਾ; ਚੱਲਣ ਦਾ, ਜਾਣ ਦਾ, ਕੂਚ ਕਰਨ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਹਾਰੁ; ਲਹਿੰਦੀ - ਚਲਣਹਾਰ (ਚਲਣ ਵਾਲਾ); ਸਿੰਧੀ - ਚਲਣੁ (ਚਲਣਾ); ਅਪਭ੍ਰੰਸ਼/ਪ੍ਰਾਕ੍ਰਿਤ - ਚੱਲਇ; ਸੰਸਕ੍ਰਿਤ - ਚਲਯਤਿ+ਹਾਰ (चलयति+हार - ਚਲਦਾ ਹੈ+ਕਰਨ ਵਾਲਾ)।
More Examples for ਚਲਣਵਾਰਾ
ਚਲਣਾ
ਚਲਣਾ ਪੈਂਦਾ ਹੈ, ਤੁਰਨਾ ਪੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਾ (ਜਾਣਾ, ਤੁਰਨਾ); ਲਹਿੰਦੀ - ਚਲਣਾ (ਸ਼ੁਰੂ ਕਰਨਾ, ਜਾਣਾ, ਤੁਰਨਾ); ਸਿੰਧੀ - ਚਲਣੁ (ਜਾਣਾ, ਰਵਾਨਗੀ); ਅਪਭ੍ਰੰਸ਼ - ਚਲਇ; ਪ੍ਰਾਕ੍ਰਿਤ - ਚੱਲਇ; ਸੰਸਕ੍ਰਿਤ - ਚਲਯਤਿ (चलयति - ਚਲਦਾ ਹੈ)।
More Examples for ਚਲਣਾ
ਚਲਣੁ
ਚਲਣਾ, ਚਲੇ ਜਾਣਾ, ਤੁਰਨਾ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਾ (ਜਾਣਾ, ਤੁਰਨਾ); ਲਹਿੰਦੀ - ਚਲਣਾ (ਸ਼ੁਰੂ ਕਰਨਾ, ਜਾਣਾ, ਤੁਰਨਾ); ਸਿੰਧੀ - ਚਲਣੁ (ਜਾਣਾ, ਰਵਾਨਗੀ); ਅਪਭ੍ਰੰਸ਼ - ਚਲਇ; ਪ੍ਰਾਕ੍ਰਿਤ - ਚੱਲਇ; ਸੰਸਕ੍ਰਿਤ - ਚਲਯਤਿ (चलयति - ਚਲਦਾ ਹੈ)।
More Examples for ਚਲਣੁ
ਚਲਤ
ਚਲਿਤਰਾਂ ਦੁਆਰਾ, ਕੌਤਕਾਂ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਿਤਰ (ਵਿਵਹਾਰ/ਵਤੀਰਾ, ਸੁਭਾਅ; ਕਪਟ-ਪੂਰਨ ਆਚਰਨ); ਲਹਿੰਦੀ - ਚਲਿਤਰ (ਚਰਿਤਰ, ਚਲਨ; ਚਲਾਕੀ, ਛਲ); ਬ੍ਰਜ - ਚਰਿਤ/ਚਰਿਤ੍ਰ (ਵਿਰਤਾਂਤ, ਆਚਰਨ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਚਰਿੱਤ (ਕਰਨੀ, ਕਰਤੂਤ); ਸੰਸਕ੍ਰਿਤ - ਚਰਿਤ੍ਰਮ੍ (चरित्रम् - ਚਾਲਚਲਨ, ਵਤੀਰਾ, ਕਰਨੀ)।
More Examples for ਚਲਤ
ਚਲਤੁ
ਚਲਿੱਤ/ਚਲਿੱਤਰ, ਕੌਤਕ, ਤਮਾਸ਼ਾ; ਅਚੰਭਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਿਤਰ (ਵਿਵਹਾਰ/ਵਤੀਰਾ, ਸੁਭਾਅ; ਕਪਟ-ਪੂਰਨ ਆਚਰਨ); ਲਹਿੰਦੀ - ਚਲਿਤਰ (ਚਰਿਤਰ, ਚਲਨ; ਚਲਾਕੀ, ਛਲ); ਬ੍ਰਜ - ਚਰਿਤ/ਚਰਿਤ੍ਰ (ਵਿਰਤਾਂਤ, ਆਚਰਨ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਚਰਿੱਤ (ਕਰਨੀ, ਕਰਤੂਤ); ਸੰਸਕ੍ਰਿਤ - ਚਰਿਤ੍ਰਮ੍ (चरित्रम् - ਚਾਲਚਲਨ, ਵਤੀਰਾ, ਕਰਨੀ)।
More Examples for ਚਲਤੁ
ਚਲਦਿਆ
ਚਲਦਿਆਂ, ਜਾਂਦਿਆਂ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਾ (ਜਾਣਾ, ਤੁਰਨਾ); ਲਹਿੰਦੀ - ਚਲਣਾ (ਸ਼ੁਰੂ ਕਰਨਾ, ਜਾਣਾ, ਤੁਰਨਾ); ਸਿੰਧੀ - ਚਲਣੁ (ਜਾਣਾ, ਰਵਾਨਗੀ); ਅਪਭ੍ਰੰਸ਼ - ਚਲਇ; ਪ੍ਰਾਕ੍ਰਿਤ - ਚੱਲਇ; ਸੰਸਕ੍ਰਿਤ - ਚਲਯਤਿ (चलयति - ਚਲਦਾ ਹੈ)।
More Examples for ਚਲਦਿਆ
ਚਲੰਦੀ
ਚਲਦੀ ਹੈ, ਤੁਰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਾ (ਜਾਣਾ, ਚਲਣਾ, ਵਿਵਹਾਰ ਕਰਨਾ); ਲਹਿੰਦੀ - ਚੱਲਣ (ਅਰੰਭ ਕਰਨਾ, ਚਲਣਾ, ਤੁਰਨਾ); ਸਿੰਧੀ - ਚਲਣੁ (ਜਾਣਾ, ਚਲਣਾ, ਮਰਨਾ); ਅਪਭ੍ਰੰਸ਼ - ਚਲਇ; ਪ੍ਰਾਕ੍ਰਿਤ - ਚੱਲਇ (ਚਲਦਾ ਹੈ); ਸੰਸਕ੍ਰਿਤ - ਚਲਯਤਿ (चलयति - ਚਲਦਾ ਹੈ)।
More Examples for ਚਲੰਦੀ
ਚਲਨੀ
ਚਲਦੇ, ਹਿਲਦੇ; ਟਲਦੇ, ਬਦਲਦੇ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਾ (ਜਾਣਾ, ਤੁਰਨਾ); ਲਹਿੰਦੀ - ਚਲਣਾ (ਸ਼ੁਰੂ ਕਰਨਾ, ਜਾਣਾ, ਤੁਰਨਾ); ਸਿੰਧੀ - ਚਲਣੁ (ਜਾਣਾ, ਰਵਾਨਗੀ); ਅਪਭ੍ਰੰਸ਼ - ਚਲਇ; ਪ੍ਰਾਕ੍ਰਿਤ - ਚੱਲਇ; ਸੰਸਕ੍ਰਿਤ - ਚਲਯਤਿ (चलयति - ਚਲਦਾ ਹੈ)।
More Examples for ਚਲਨੀ
ਚਲਾ
ਚਲਾਂ, ਚਲਦਾ ਹਾਂ, ਜਾਂਦਾ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਾ (ਜਾਣਾ, ਤੁਰਨਾ); ਲਹਿੰਦੀ - ਚਲਣਾ (ਸ਼ੁਰੂ ਕਰਨਾ, ਜਾਣਾ, ਤੁਰਨਾ); ਸਿੰਧੀ - ਚਲਣੁ (ਜਾਣਾ, ਰਵਾਨਗੀ); ਅਪਭ੍ਰੰਸ਼ - ਚਲਇ; ਪ੍ਰਾਕ੍ਰਿਤ - ਚੱਲਇ; ਸੰਸਕ੍ਰਿਤ - ਚਲਯਤਿ (चलयति - ਚਲਦਾ ਹੈ)।
More Examples for ਚਲਾ
ਚਲਾਂ
ਚੱਲਾਂ, ਚਲਦਾ ਹਾਂ; ਵਿਚਰਦਾ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਾ (ਜਾਣਾ, ਤੁਰਨਾ); ਲਹਿੰਦੀ - ਚਲਣਾ (ਸ਼ੁਰੂ ਕਰਨਾ, ਜਾਣਾ, ਤੁਰਨਾ); ਸਿੰਧੀ - ਚਲਣੁ (ਜਾਣਾ, ਰਵਾਨਗੀ); ਅਪਭ੍ਰੰਸ਼ - ਚਲਇ; ਪ੍ਰਾਕ੍ਰਿਤ - ਚੱਲਇ; ਸੰਸਕ੍ਰਿਤ - ਚਲਯਤਿ (चलयति - ਚਲਦਾ ਹੈ)।
More Examples for ਚਲਾਂ
ਚਲਾਇਆ
ਚਲਾਇਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਚੱਲਣ (ਅਰੰਭ ਕਰਨਾ, ਜਾਣਾ); ਸਿੰਧੀ - ਚਲਣੁ (ਜਾਣਾ, ਵਿਦਾ ਹੋਣਾ; ਮਰ ਜਾਣਾ); ਪ੍ਰਾਕ੍ਰਿਤ - ਚਲਇ (ਚਲਦਾ ਹੈ); ਸੰਸਕ੍ਰਿਤ - ਚਲਯਤਿ (चलयति - ਦੂਰ ਜਾਂਦਾ ਹੈ/ਚਲਾ ਜਾਂਦਾ ਹੈ)।
More Examples for ਚਲਾਇਆ
ਚਲਾਇਹਿ
ਚਲਾਉਂਦਾ ਹੈਂ, ਤੋਰਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਾ (ਜਾਣਾ, ਤੁਰਨਾ); ਲਹਿੰਦੀ - ਚਲਣਾ (ਸ਼ੁਰੂ ਕਰਨਾ, ਜਾਣਾ, ਤੁਰਨਾ); ਸਿੰਧੀ - ਚਲਣੁ (ਜਾਣਾ, ਰਵਾਨਗੀ); ਅਪਭ੍ਰੰਸ਼ - ਚਲਇ; ਪ੍ਰਾਕ੍ਰਿਤ - ਚੱਲਇ; ਸੰਸਕ੍ਰਿਤ - ਚਲਯਤਿ (चलयति - ਚਲਦਾ ਹੈ)।
More Examples for ਚਲਾਇਹਿ
ਚਲਾਇਨਿ
ਚਲਾਉਣਗੇ; (ਅੱਗੇ) ਲਾ ਲੈਣਗੇ, (ਅੱਗੇ) ਤੋਰ ਲੈਣਗੇ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਾ (ਜਾਣਾ, ਤੁਰਨਾ); ਲਹਿੰਦੀ - ਚਲਣਾ (ਸ਼ੁਰੂ ਕਰਨਾ, ਜਾਣਾ, ਤੁਰਨਾ); ਸਿੰਧੀ - ਚਲਣੁ (ਜਾਣਾ, ਰਵਾਨਗੀ); ਅਪਭ੍ਰੰਸ਼ - ਚਲਇ; ਪ੍ਰਾਕ੍ਰਿਤ - ਚੱਲਇ; ਸੰਸਕ੍ਰਿਤ - ਚਲਯਤਿ (चलयति - ਚਲਦਾ ਹੈ)।
More Examples for ਚਲਾਇਨਿ
ਚਲਾਈ
ਚਲਾਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਾ (ਜਾਣਾ, ਤੁਰਨਾ); ਲਹਿੰਦੀ - ਚਲਣਾ (ਸ਼ੁਰੂ ਕਰਨਾ, ਜਾਣਾ, ਤੁਰਨਾ); ਸਿੰਧੀ - ਚਲਣੁ (ਜਾਣਾ, ਰਵਾਨਗੀ); ਅਪਭ੍ਰੰਸ਼ - ਚਲਇ; ਪ੍ਰਾਕ੍ਰਿਤ - ਚੱਲਇ; ਸੰਸਕ੍ਰਿਤ - ਚਲਯਤਿ (चलयति - ਚਲਦਾ ਹੈ)।
More Examples for ਚਲਾਈ
ਚਲਾਏ
(ਹੁਕਮ) ਚਲਾਉਂਦਾ ਹੈ, (ਹੁਕਮ) ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਾ; ਲਹਿੰਦੀ - ਚੱਲਣ (ਅਰੰਭ ਕਰਨਾ, ਜਾਣਾ); ਸਿੰਧੀ - ਚਲਣੁ (ਜਾਣਾ, ਵਿਦਾ ਹੋਣਾ; ਮਰ ਜਾਣਾ); ਪ੍ਰਾਕ੍ਰਿਤ - ਚਲਇ (ਚਲਦਾ ਹੈ); ਸੰਸਕ੍ਰਿਤ - ਚਲਯਤਿ (चलयति - ਦੂਰ ਜਾਂਦਾ ਹੈ/ਚਲਾ ਜਾਂਦਾ ਹੈ)।
More Examples for ਚਲਾਏ
ਚਲਿ
ਚਲ (ਕੇ), ਤੁਰ (ਕੇ)।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਾ (ਜਾਣਾ, ਤੁਰਨਾ); ਲਹਿੰਦੀ - ਚਲਣਾ (ਸ਼ੁਰੂ ਕਰਨਾ, ਜਾਣਾ, ਤੁਰਨਾ); ਸਿੰਧੀ - ਚਲਣੁ (ਜਾਣਾ, ਰਵਾਨਗੀ); ਅਪਭ੍ਰੰਸ਼ - ਚਲਇ; ਪ੍ਰਾਕ੍ਰਿਤ - ਚੱਲਇ; ਸੰਸਕ੍ਰਿਤ - ਚਲਯਤਿ (चलयति - ਚਲਦਾ ਹੈ)।
More Examples for ਚਲਿ
ਚਲਿ ਗਏ
ਚਲੇ ਗਏ ਹਨ, ਤੁਰ ਗਏ ਹਨ; ਸਾਥ ਛੱਡ ਗਏ ਹਨ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਾ (ਜਾਣਾ, ਤੁਰਨਾ); ਲਹਿੰਦੀ - ਚਲਣਾ (ਸ਼ੁਰੂ ਕਰਨਾ, ਜਾਣਾ, ਤੁਰਨਾ); ਸਿੰਧੀ - ਚਲਣੁ (ਜਾਣਾ, ਰਵਾਨਗੀ); ਅਪਭ੍ਰੰਸ਼ - ਚਲਇ; ਪ੍ਰਾਕ੍ਰਿਤ - ਚੱਲਇ; ਸੰਸਕ੍ਰਿਤ - ਚਲਯਤਿ (चलयति - ਚਲਦਾ ਹੈ)। + ਅਪਭ੍ਰੰਸ਼ - ਗਯਾ; ਪ੍ਰਾਕ੍ਰਿਤ - ਗਯ; ਸੰਸਕ੍ਰਿਤ - ਗਤ (गत - ਗਿਆ ਹੋਇਆ)।
More Examples for ਚਲਿ ਗਏ
ਚਲਿਆ
ਚੱਲਿਆ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਾ (ਜਾਣਾ, ਤੁਰਨਾ); ਲਹਿੰਦੀ - ਚਲਣਾ (ਸ਼ੁਰੂ ਕਰਨਾ, ਜਾਣਾ, ਤੁਰਨਾ); ਸਿੰਧੀ - ਚਲਣੁ (ਜਾਣਾ, ਰਵਾਨਗੀ); ਅਪਭ੍ਰੰਸ਼ - ਚਲਇ; ਪ੍ਰਾਕ੍ਰਿਤ - ਚੱਲਇ; ਸੰਸਕ੍ਰਿਤ - ਚਲਯਤਿ (चलयति - ਚਲਦਾ ਹੈ)।
More Examples for ਚਲਿਆ
ਚਲੀ
ਚਲਈ, ਚਲਦੀ ਹੈ; ਵਿਚਰਦੀ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਾ (ਜਾਣਾ, ਤੁਰਨਾ); ਲਹਿੰਦੀ - ਚੱਲਣਾ (ਸ਼ੁਰੂ ਕਰਨਾ, ਜਾਣਾ, ਤੁਰਨਾ); ਸਿੰਧੀ - ਚਲਣੁ (ਜਾਣਾ, ਰਵਾਨਗੀ); ਅਪਭ੍ਰੰਸ਼ - ਚਲਇ; ਪ੍ਰਾਕ੍ਰਿਤ - ਚੱਲਇ; ਸੰਸਕ੍ਰਿਤ - ਚਲਯਤਿ (चलयति - ਚਲਦਾ ਹੈ)।
More Examples for ਚਲੀ
ਚਲੀਅਹਿ
ਖਾਧੇ ਜਾਂਦੇ ਹਨ, ਨਾਸ ਹੋ ਜਾਂਦੇ ਹਨ, ਦੂਰ ਹੋ ਜਾਂਦੇ ਹਨ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਾ (ਜਾਣਾ, ਤੁਰਨਾ); ਲਹਿੰਦੀ - ਚਲਣਾ (ਸ਼ੁਰੂ ਕਰਨਾ, ਜਾਣਾ, ਤੁਰਨਾ); ਸਿੰਧੀ - ਚਲਣੁ (ਜਾਣਾ, ਰਵਾਨਗੀ); ਅਪਭ੍ਰੰਸ਼ - ਚਲਇ; ਪ੍ਰਾਕ੍ਰਿਤ - ਚੱਲਇ; ਸੰਸਕ੍ਰਿਤ - ਚਲਯਤਿ (चलयति - ਚਲਦਾ ਹੈ)।
More Examples for ਚਲੀਅਹਿ
ਚਲੂਲਾ
ਚੂੰ-ਲਾਲਹ, ਲਾਲ, ਲਾਲ ਸੁਰਖ; ਗੂੜ੍ਹੀਆਂ ਲਾਲ।
ਵਿਆਕਰਣ: ਵਿਸ਼ੇਸ਼ਣ (ਸੇ ਦਾ), ਕਰਤਾ ਕਾਰਕ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਚਲੂਲ (ਲਾਲ-ਸੁਰਖ਼, ਖੂਨ)।
More Examples for ਚਲੂਲਾ
ਚਲੇ
ਚਲੇ (ਜਾਂਦੇ) ਹਨ, ਤੁਰ (ਜਾਂਦੇ) ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲੈ; ਅਪਭ੍ਰੰਸ਼ - ਚਲਇ; ਪ੍ਰਾਕ੍ਰਿਤ - ਚੱਲਇ; ਸੰਸਕ੍ਰਿਤ - ਚਲਯਤਿ (चलयति - ਚਲਦਾ ਹੈ)।
More Examples for ਚਲੇ
ਚਲੈ
ਚਲਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲੈ; ਅਪਭ੍ਰੰਸ਼ - ਚਲਇ; ਪ੍ਰਾਕ੍ਰਿਤ - ਚੱਲਇ; ਸੰਸਕ੍ਰਿਤ - ਚਲਯਤਿ (चलयति - ਚਲਦਾ ਹੈ)।
More Examples for ਚਲੈ
ਚੜਹਿ
ਚੜ੍ਹ ਜਾਣ, ਚੜ੍ਹ ਪੈਣ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਚੜ੍ਹਣ; ਸਿੰਧੀ - ਚਢਣੁ (ਉਗਣਾ, ਚੜ੍ਹਣਾ); ਅਪਭ੍ਰੰਸ਼ - ਚਡਇ; ਪ੍ਰਾਕ੍ਰਿਤ - ਚਡਇ; ਸੰਸਕ੍ਰਿਤ - ਚਢਤਿ (चढति - ਉਗਦਾ ਹੈ, ਚੜ੍ਹਦਾ ਹੈ)।
More Examples for ਚੜਹਿ
ਚੜਾਇਆ
ਚੜ੍ਹਾਇਆ ਹੈ, ਚੜ੍ਹਾ ਦਿੱਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਾੜ੍ਹਣਾ; ਲਹਿੰਦੀ - ਚਾੜ੍ਹਣ; ਸਿੰਧੀ - ਚਾੜ੍ਹਣੁ (ਚੜ੍ਹਾਉਣਾ); ਸੰਸਕ੍ਰਿਤ - ਚਾਢਯਤਿ (चाढयति - ਚੜ੍ਹਾਉਂਦਾ/ਉਠਾਉਂਦਾ ਹੈ)।
More Examples for ਚੜਾਇਆ
ਚੜਿ
ਚੜ੍ਹ ਕੇ, ਬੈਠ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਚੜ੍ਹਣਾ; ਲਹਿੰਦੀ - ਚੜ੍ਹਣ; ਸਿੰਧੀ - ਚਢਣੁ (ਉਗਣਾ, ਚੜ੍ਹਣਾ); ਅਪਭ੍ਰੰਸ਼ - ਚਡਇ; ਪ੍ਰਾਕ੍ਰਿਤ - ਚਡਇ; ਸੰਸਕ੍ਰਿਤ - ਚਢਤਿ (चढति - ਉਗਦਾ ਹੈ, ਚੜ੍ਹਦਾ ਹੈ)।
More Examples for ਚੜਿ
ਚੜੈ
ਚੜ੍ਹਦਾ ਹੈ, ਵਧਦਾ ਹੈ, ਵਾਧੇ ਵਿਚ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੜ੍ਹਣਾ; ਲਹਿੰਦੀ - ਚੜ੍ਹਣ; ਸਿੰਧੀ - ਚਢਣੁ (ਉਗਣਾ, ਚੜ੍ਹਣਾ); ਅਪਭ੍ਰੰਸ਼ - ਚਡਇ; ਪ੍ਰਾਕ੍ਰਿਤ - ਚਡਇ; ਸੰਸਕ੍ਰਿਤ - ਚਢਤਿ (चढति - ਉਗਦਾ ਹੈ, ਚੜ੍ਹਦਾ ਹੈ)।
More Examples for ਚੜੈ
ਚਾਉ
ਚਾਉ/ਚਾਅ, ਉਤਸ਼ਾਹ, ਸ਼ੌਂਕ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਅਵਧੀ - ਚਾਉ (ਪ੍ਰਬਲ ਇਛਾ); ਲਹਿੰਦੀ - ਚਾਹ (ਇਛਾ); ਸਿੰਧੀ - ਚਾਹੁ (ਇਛਾ, ਪਿਆਰ); ਅਪਭ੍ਰੰਸ਼ - ਚਾਹਇ (ਚਾਹੁੰਦਾ ਹੈ, ਇਛਾ ਕਰਦਾ ਹੈ); ਪ੍ਰਾਕ੍ਰਿਤ - ਚਾਹਇ (ਇਛਾ ਕਰਦਾ ਹੈ, ਉਮੀਦ ਕਰਦਾ ਹੈ, ਪੁੱਛਦਾ ਹੈ); ਸੰਸਕ੍ਰਿਤ - ਚਾਹ (चाह - ਦੇਖਣਾ, ਢੂੰਡਣਾ, ਇਛਾ ਕਰਨੀ)।
More Examples for ਚਾਉ
ਚਾਹਤ
ਚਾਹੁੰਦੇ ਹਨ, ਲੋਚਦੇ ਹਨ, ਇੱਛਾ ਕਰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਾਹਣਾ (ਇਛਾ ਕਰਨਾ, ਮੰਗ ਕਰਨਾ); ਲਹਿੰਦੀ - ਚਾਹਣ (ਇਛਾ ਕਰਨਾ); ਸਿੰਧੀ - ਚਾਹੁਣ (ਚਾਹੁਣਾ, ਪਸੰਦ ਕਰਨਾ); ਕਸ਼ਮੀਰੀ - ਚਾਹੁਨ (ਇਛਾ ਕਰਨਾ); ਅਪਭ੍ਰੰਸ਼ - ਚਾਹਇ; ਪ੍ਰਾਕ੍ਰਿਤ - ਚਾਹਅਇ (ਇਛਾ ਕਰਦਾ ਹੈ, ਉਮੀਦ ਕਰਦਾ ਹੈ, ਪੁਛਦਾ ਹੈ); ਸੰਸਕ੍ਰਿਤ - ਚਾਹ* (चाह - ਦੇਖਣਾ, ਵੇਖਣਾ, ਇਛਾ ਕਰਨਾ)।
More Examples for ਚਾਹਤ
ਚਾਹੈ
ਚਾਹੁੰਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਾਹਣਾ (ਇਛਾ ਕਰਨਾ, ਮੰਗ ਕਰਨਾ); ਲਹਿੰਦੀ - ਚਾਹਣ (ਇਛਾ ਕਰਨਾ); ਸਿੰਧੀ - ਚਾਹੁਣ (ਚਾਹੁਣਾ, ਪਸੰਦ ਕਰਨਾ); ਕਸ਼ਮੀਰੀ - ਚਾਹੁਨ (ਇਛਾ ਕਰਨਾ); ਅਪਭ੍ਰੰਸ਼ - ਚਾਹਇ; ਪ੍ਰਾਕ੍ਰਿਤ - ਚਾਹਅਇ (ਇਛਾ ਕਰਦਾ ਹੈ, ਉਮੀਦ ਕਰਦਾ ਹੈ, ਪੁਛਦਾ ਹੈ); ਸੰਸਕ੍ਰਿਤ - ਚਾਹ* (चाह - ਦੇਖਣਾ, ਵੇਖਣਾ, ਇਛਾ ਕਰਨਾ)।
More Examples for ਚਾਹੈ
ਚਾਕਰੀ
ਨੌਕਰੀ, ਸੇਵਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਚਾਕਰੀ (ਨੌਕਰੀ, ਸੇਵਾਦਾਰੀ)।
More Examples for ਚਾਕਰੀ
ਚਾਖਤ
ਚੱਖਦਿਆਂ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਚਾਖਤ; ਸੰਸਕ੍ਰਿਤ - ਚਕ੍ਸ਼ਤਿ* (चक्षति - ਚਖਦਾ ਹੈ)।
More Examples for ਚਾਖਤ
ਚਾਖਿ
ਚਾਖ/ਚਖ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਬ੍ਰਜ - ਚਾਖਨਾ; ਪੁਰਾਤਨ ਪੰਜਾਬੀ - ਚਖਣਾ; ਲਹਿੰਦੀ - ਚੱਖਣ; ਸਿੰਧੀ - ਚਖਣੁ (ਚਖਣਾ); ਅਪਭ੍ਰੰਸ਼ - ਚਕ੍ਖਇ; ਪ੍ਰਾਕ੍ਰਿਤ - ਚਕ੍ਖਅਇ; ਸੰਸਕ੍ਰਿਤ - ਚਕ੍ਸ਼ਤਿ* (चक्षति - ਚਖਦਾ ਹੈ)।
More Examples for ਚਾਖਿ
ਚਾਖਿਆ
ਚਖਿਆ ਹੈ, ਸੁਆਦ ਮਾਣਿਆ ਹੈ; ਅਨੰਦ ਮਾਣਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਚਾਖਨਾ; ਪੁਰਾਤਨ ਪੰਜਾਬੀ - ਚਖਣਾ; ਲਹਿੰਦੀ - ਚੱਖਣ; ਸਿੰਧੀ - ਚਖਣੁ (ਚਖਣਾ); ਅਪਭ੍ਰੰਸ਼ - ਚਕ੍ਖਇ; ਪ੍ਰਾਕ੍ਰਿਤ - ਚਕ੍ਖਅਇ; ਸੰਸਕ੍ਰਿਤ - ਚਕ੍ਸ਼ਤਿ* (चक्षति - ਚਖਦਾ ਹੈ)।
More Examples for ਚਾਖਿਆ
ਚਾਖੀ
ਚੱਖੀ, ਖਾਧੀ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਚਾਖਨਾ; ਪੁਰਾਤਨ ਪੰਜਾਬੀ - ਚਖਣਾ; ਲਹਿੰਦੀ - ਚੱਖਣ; ਸਿੰਧੀ - ਚਖਣੁ (ਚਖਣਾ); ਅਪਭ੍ਰੰਸ਼ - ਚਕ੍ਖਇ; ਪ੍ਰਾਕ੍ਰਿਤ - ਚਕ੍ਖਅਇ; ਸੰਸਕ੍ਰਿਤ - ਚਕ੍ਸ਼ਤਿ* (चक्षति - ਚਖਦਾ ਹੈ)।
More Examples for ਚਾਖੀ
ਚਾਖੀਐ
ਚਖੀਦਾ ਹੈ; ਰਸ/ਸਵਾਦ ਮਾਣੀਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਚਾਖਨਾ; ਪੁਰਾਤਨ ਪੰਜਾਬੀ - ਚਖਣਾ; ਲਹਿੰਦੀ - ਚੱਖਣ; ਸਿੰਧੀ - ਚਖਣੁ (ਚਖਣਾ); ਅਪਭ੍ਰੰਸ਼ - ਚਕ੍ਖਇ; ਪ੍ਰਾਕ੍ਰਿਤ - ਚਕ੍ਖਅਇ; ਸੰਸਕ੍ਰਿਤ - ਚਕ੍ਸ਼ਤਿ* (चक्षति - ਚਖਦਾ ਹੈ)।
More Examples for ਚਾਖੀਐ
ਚਾਖੈ
ਚਖਦਾ ਹੈ; ਮਾਣਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਚਾਖਨਾ; ਪੁਰਾਤਨ ਪੰਜਾਬੀ - ਚਖਣਾ; ਲਹਿੰਦੀ - ਚੱਖਣ; ਸਿੰਧੀ - ਚਖਣੁ (ਚਖਣਾ); ਅਪਭ੍ਰੰਸ਼ - ਚਕ੍ਖਇ; ਪ੍ਰਾਕ੍ਰਿਤ - ਚਕ੍ਖਅਇ; ਸੰਸਕ੍ਰਿਤ - ਚਕ੍ਸ਼ਤਿ* (चक्षति - ਚਖਦਾ ਹੈ)।
More Examples for ਚਾਖੈ
ਚਾਂਗੇਦਿਆ
ਚਾਂਗੇਂਦਿਆਂ/ਚਾਂਗਦਿਆਂ, ਚਾਂਗਰਾਂ ਮਾਰਦਿਆਂ, ਉੱਚੀ ਉੱਚੀ ਕੂਕਦਿਆਂ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਚਾਂਗਰ/ਚਾਂਗ (ਤਿੱਖੀ ਚੀਕ; ਕੂਕ, ਚੀਕ); ਸਿੰਧੀ - ਚਾਂਗਾਰ (ਤੋਤੇ ਦੀ ਚਹਿਕ)।
More Examples for ਚਾਂਗੇਦਿਆ
ਚਾਟੜਿਆ
ਚਾਟੜਿਆਂ ਦੇ, ਚੇਲਿਆਂ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪਜਾਬੀ - ਚਾਟੜਾ (ਚੇਲਾ); ਪ੍ਰਾਕ੍ਰਿਤ - ਚੇਡ; ਪਾਲੀ - ਚੇਟ (ਗੁਲਾਮ); ਸੰਸਕ੍ਰਿਤ - ਚੇਟ (चेट - ਗੁਲਾਮ, ਦਾਸ/ਸੇਵਕ)।
More Examples for ਚਾਟੜਿਆ
ਚਾਨਣਾ
ਚਾਨਣ, ਪ੍ਰਕਾਸ਼।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਚਾਨੁਣ/ਚਾਨਣਾ (ਲੋਅ, ਪ੍ਰਕਾਸ਼, ਚਾਨਣ); ਸਿੰਧੀ - ਚਾਣਡਰਿਣੀ/ਚਾਣਡਰਾਣੀ/ਚਾਣਡਰਾਣੁ; ਅਪਭ੍ਰੰਸ਼ - ਚਾਂਦਨ; ਪ੍ਰਾਕ੍ਰਿਤ - ਚਾਂਦਿਣ; ਸੰਸਕ੍ਰਿਤ - ਚਾਂਦ੍ਰਣ (चान्द्रण - ਚੰਦ ਦੀ ਚਾਨਣੀ, ਚੰਦ ਦਾ ਪ੍ਰਕਾਸ਼)।
More Examples for ਚਾਨਣਾ
ਚਾਨਣੁ
ਚਾਨਣ, ਪ੍ਰਕਾਸ਼; ਚੇਤਨਤਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਚਾਨੁਣ/ਚਾਨਣਾ (ਲੋਅ, ਪ੍ਰਕਾਸ਼, ਚਾਨਣ); ਸਿੰਧੀ - ਚਾਣਡਰਿਣੀ/ਚਾਣਡਰਾਣੀ/ਚਾਣਡਰਾਣੁ; ਅਪਭ੍ਰੰਸ਼ - ਚਾਂਦਨ; ਪ੍ਰਾਕ੍ਰਿਤ - ਚਾਂਦਿਣ; ਸੰਸਕ੍ਰਿਤ - ਚਾਂਦ੍ਰਣ (चान्द्रण - ਚੰਦ ਦੀ ਚਾਨਣੀ, ਚੰਦ ਦਾ ਪ੍ਰਕਾਸ਼)।
More Examples for ਚਾਨਣੁ
ਚਾਨਾਣੁ
ਚਾਨਣ, ਉਜਾਲਾ, ਪ੍ਰਕਾਸ਼।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਚਾਨੁਣ/ਚਾਨਣਾ (ਲੋਅ, ਪ੍ਰਕਾਸ਼, ਚਾਨਣ); ਸਿੰਧੀ - ਚਾਣਡਰਿਣੀ/ਚਾਣਡਰਾਣੀ/ਚਾਣਡਰਾਣੁ; ਅਪਭ੍ਰੰਸ਼ - ਚਾਂਦਨ; ਪ੍ਰਾਕ੍ਰਿਤ - ਚਾਂਦਿਣ; ਸੰਸਕ੍ਰਿਤ - ਚਾਂਦ੍ਰਣ (चान्द्रण - ਚੰਦ ਦੀ ਚਾਨਣੀ, ਚੰਦ ਦਾ ਪ੍ਰਕਾਸ਼)।
More Examples for ਚਾਨਾਣੁ
ਚਾਬਕੁ
ਚਾਬਕ, ਕੋੜਾ/ਕੋਰੜਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਚਾਬਕ; ਫ਼ਾਰਸੀ - ਚਾਬੁਕ (چابُک - ਤੇਜ, ਫੁਰਤੀਲਾ; ਛਾਂਟਾ/ਕੋਰੜਾ, ਘੋੜੇ ਦਾ ਛਾਂਟਾ)।
More Examples for ਚਾਬਕੁ
ਚਾਰ
ਸੁੰਦਰ (ਚਿਤ ਵਾਲਾ), ਸੋਹਣੇ (ਚਿਤ ਵਾਲਾ); ਸ੍ਰੇਸ਼ਟ (ਮਨ ਵਾਲਾ)।
ਵਿਆਕਰਣ: ਵਿਸ਼ੇਸ਼ਣ (ਪ੍ਰਭੂ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਚਾਰ/ਚਾਰੁ; ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਚਾਰੁ (चारु - ਸੁੰਦਰ, ਮਨੋਹਰ, ਸ੍ਰੇਸ਼ਟ)।
More Examples for ਚਾਰ
ਚਾਰਿ
ਚਾਰ।
ਵਿਆਕਰਣ: ਵਿਸ਼ੇਸ਼ਣ (ਵੇਦ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਅਵਧੀ/ਮੈਥਿਲੀ/ਉੜੀਆ/ਸਿੰਧੀ/ਅਪਭ੍ਰੰਸ਼ - ਚਾਰਿ; ਪ੍ਰਾਕ੍ਰਿਤ/ਪਾਲੀ - ਚੱਤਾਰਿ (ਚਾਰ); ਸੰਸਕ੍ਰਿਤ - ਚਤਵਾਰਿ (चत्वारि - ਚਾਰ)।
More Examples for ਚਾਰਿ
ਚਾਰਿ
ਚਾਰ।
ਵਿਆਕਰਣ: ਵਿਸ਼ੇਸ਼ਣ (ਪਦਾਰਥ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਅਵਧੀ/ਮੈਥਿਲੀ/ਉੜੀਆ/ਸਿੰਧੀ/ਅਪਭ੍ਰੰਸ਼ - ਚਾਰਿ; ਪ੍ਰਾਕ੍ਰਿਤ/ਪਾਲੀ - ਚੱਤਾਰਿ (ਚਾਰ); ਸੰਸਕ੍ਰਿਤ - ਚਤਵਾਰਿ (चत्वारि - ਚਾਰ)।
ਚਾਰਿ
ਚਾਰ।
ਵਿਆਕਰਣ: ਵਿਸ਼ੇਸ਼ਣ (ਜੁਗਾ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਅਵਧੀ/ਮੈਥਿਲੀ/ਉੜੀਆ/ਸਿੰਧੀ/ਅਪਭ੍ਰੰਸ਼ - ਚਾਰਿ; ਪ੍ਰਾਕ੍ਰਿਤ/ਪਾਲੀ - ਚੱਤਾਰਿ (ਚਾਰ); ਸੰਸਕ੍ਰਿਤ - ਚਤਵਾਰਿ (चत्वारि - ਚਾਰ)।
ਚਾਰੇ
ਚਾਰੇ।
ਵਿਆਕਰਣ: ਵਿਸ਼ੇਸ਼ਣ (ਵੇਦ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਸਿੰਧੀ/ਅਪਭ੍ਰੰਸ਼ - ਚਾਰਿ; ਪ੍ਰਾਕ੍ਰਿਤ/ਪਾਲੀ - ਚੱਤਾਰਿ; ਸੰਸਕ੍ਰਿਤ - ਚਤਵਾਰਿ (चत्वारि - ਗਿਣਤੀ ਬੋਧਕ, ਚਾਰ)।
More Examples for ਚਾਰੇ
ਚਾਰੇ
ਚਾਰੇ।
ਵਿਆਕਰਣ: ਵਿਸ਼ੇਸ਼ਣ (ਕੁੰਡਾਂ ਦਾ), ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਸਿੰਧੀ/ਅਪਭ੍ਰੰਸ਼ - ਚਾਰਿ; ਪ੍ਰਾਕ੍ਰਿਤ/ਪਾਲੀ - ਚੱਤਾਰਿ; ਸੰਸਕ੍ਰਿਤ - ਚਤਵਾਰਿ (चत्वारि - ਗਿਣਤੀ ਬੋਧਕ, ਚਾਰ)।
ਚਾਰੇ
ਚਾਰੇ।
ਵਿਆਕਰਣ: ਵਿਸ਼ੇਸ਼ਣ (ਜੁਗ ਦਾ), ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਸਿੰਧੀ/ਅਪਭ੍ਰੰਸ਼ - ਚਾਰਿ; ਪ੍ਰਾਕ੍ਰਿਤ/ਪਾਲੀ - ਚੱਤਾਰਿ; ਸੰਸਕ੍ਰਿਤ - ਚਤਵਾਰਿ (चत्वारि - ਗਿਣਤੀ ਬੋਧਕ, ਚਾਰ)।
ਚਾਰੇ
ਚਾਰੇ।
ਵਿਆਕਰਣ: ਵਿਸ਼ੇਸ਼ਣ (ਬੇਦ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਸਿੰਧੀ/ਅਪਭ੍ਰੰਸ਼ - ਚਾਰਿ; ਪ੍ਰਾਕ੍ਰਿਤ/ਪਾਲੀ - ਚੱਤਾਰਿ; ਸੰਸਕ੍ਰਿਤ - ਚਤਵਾਰਿ (चत्वारि - ਗਿਣਤੀ ਬੋਧਕ, ਚਾਰ)।
ਚਾਰੇ
ਚਾਰੇ।
ਵਿਆਕਰਣ: ਵਿਸ਼ੇਸ਼ਣ (ਕੁੰਡਾ ਦਾ), ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਸਿੰਧੀ/ਅਪਭ੍ਰੰਸ਼ - ਚਾਰਿ; ਪ੍ਰਾਕ੍ਰਿਤ/ਪਾਲੀ - ਚੱਤਾਰਿ; ਸੰਸਕ੍ਰਿਤ - ਚਤਵਾਰਿ (चत्वारि - ਗਿਣਤੀ ਬੋਧਕ, ਚਾਰ)।
ਚਾਰੇ
ਚਾਰੇ।
ਵਿਆਕਰਣ: ਵਿਸ਼ੇਸ਼ਣ (ਖਾਣੀ ਦਾ), ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਆਕਰਣ: ਵਿਸ਼ੇਸ਼ਣ (ਖਾਣੀ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਸਿੰਧੀ/ਅਪਭ੍ਰੰਸ਼ - ਚਾਰਿ; ਪ੍ਰਾਕ੍ਰਿਤ/ਪਾਲੀ - ਚੱਤਾਰਿ; ਸੰਸਕ੍ਰਿਤ - ਚਤਵਾਰਿ (चत्वारि - ਗਿਣਤੀ ਬੋਧਕ, ਚਾਰ)।
ਚਾਰੇ
ਚਾਰੇ/ਚਾਰ।
ਵਿਆਕਰਣ: ਵਿਸ਼ੇਸ਼ਣ (ਖਾਣੀ ਦਾ), ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਸਿੰਧੀ/ਅਪਭ੍ਰੰਸ਼ - ਚਾਰਿ; ਪ੍ਰਾਕ੍ਰਿਤ/ਪਾਲੀ - ਚੱਤਾਰਿ; ਸੰਸਕ੍ਰਿਤ - ਚਤਵਾਰਿ (चत्वारि - ਗਿਣਤੀ ਬੋਧਕ, ਚਾਰ)।
ਚਾਰੋ
ਚਾਰਾ, ਜਤਨ; ਜੋਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਚਾਰੋ; ਬ੍ਰਜ - ਚਾਰਾ; ਫ਼ਾਰਸੀ - ਚਾਰਹ (چارہ - ਇਲਾਜ; ਸਹਾਇਤਾ; ਜਤਨ, ਹੀਲਾ-ਵਸੀਲਾ)।
More Examples for ਚਾਰੋ
ਚਾਲਿਆ
ਚਲਾਏ ਜਾਂਦੇ ਹਨ, ਧੱਕੇ ਜਾਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਾਲਿਆ; ਅਪਭ੍ਰੰਸ਼ - ਚਾਲਿਅ; ਪ੍ਰਾਕ੍ਰਿਤ - ਚਲਇ; ਸੰਸਕ੍ਰਿਤ - ਚਲਤਿ (चलति - ਚਲਦਾ ਹੈ)।
More Examples for ਚਾਲਿਆ
ਚਾਲੀ
ਚੱਲੀ ਹੈ, ਚੱਲ ਪਈ ਹੈ, ਤੁਰ ਪਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਾ; ਲਹਿੰਦੀ - ਚੱਲਣ (ਅਰੰਭ ਕਰਨਾ, ਜਾਣਾ); ਸਿੰਧੀ - ਚਲਣੁ (ਜਾਣਾ, ਵਿਦਾ ਹੋਣਾ; ਮਰ ਜਾਣਾ); ਪ੍ਰਾਕ੍ਰਿਤ - ਚਲਇ (ਚਲਦਾ ਹੈ); ਸੰਸਕ੍ਰਿਤ - ਚਲਯਤਿ (चलयति - ਦੂਰ ਜਾਂਦਾ ਹੈ/ਚਲਾ ਜਾਂਦਾ ਹੈ)।
More Examples for ਚਾਲੀ
ਚਾਲੀਐ
ਚਾਲੀ/ਚੱਲੀ ਹੈ; ਅਪਣਾਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚਲਣਾ; ਲਹਿੰਦੀ - ਚੱਲਣ (ਅਰੰਭ ਕਰਨਾ, ਜਾਣਾ); ਸਿੰਧੀ - ਚਲਣੁ (ਜਾਣਾ, ਵਿਦਾ ਹੋਣਾ; ਮਰ ਜਾਣਾ); ਪ੍ਰਾਕ੍ਰਿਤ - ਚਲਇ (ਚਲਦਾ ਹੈ); ਸੰਸਕ੍ਰਿਤ - ਚਲਯਤਿ (चलयति - ਦੂਰ ਜਾਂਦਾ ਹੈ/ਚਲਾ ਜਾਂਦਾ ਹੈ)।
More Examples for ਚਾਲੀਐ
ਚਾਲੈ
ਚਲਦਾ, ਜਾਂਦਾ; ਨਿਭਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਬ੍ਰਜ - ਚਾਲੈ; ਪੁਰਾਤਨ ਪੰਜਾਬੀ - ਚਲੈ; ਅਪਭ੍ਰੰਸ਼ - ਚਲਇ; ਪ੍ਰਾਕ੍ਰਿਤ - ਚੱਲਇ; ਸੰਸਕ੍ਰਿਤ - ਚਲਯਤਿ (चलयति - ਚਲਦਾ ਹੈ)।
More Examples for ਚਾਲੈ
ਚਾੜਣ
ਚਾੜ੍ਹਣ (ਲਈ)।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਚਾੜਣ; ਸਿੰਧੀ - ਚਾੜਣੁ (ਚੜ੍ਹਾਉਣਾ); ਕਸ਼ਮੀਰੀ - ਚਾਰਨ (ਚੁੱਕਣਾ, ਇਕੱਤਰ ਕਰਨਾ); ਸੰਸਕ੍ਰਿਤ - ਚਾਡਯਤਿ (चाडयति - ਉਠਾਉਂਦਾ ਹੈ)।
More Examples for ਚਾੜਣ
ਚਾੜਿ
ਚੜਿ, ਚੜ੍ਹ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ )।
ਵਿਉਤਪਤੀ: ਲਹਿੰਦੀ - ਚਾੜਣ; ਸਿੰਧੀ - ਚਾੜਣੁ (ਚੜ੍ਹਾਉਣਾ); ਕਸ਼ਮੀਰੀ - ਚਾਰਨ (ਚੁੱਕਣਾ, ਇਕੱਤਰ ਕਰਨਾ); ਸੰਸਕ੍ਰਿਤ - ਚਾਡਯਤਿ (चाडयति - ਉਠਾਉਂਦਾ ਹੈ)।
More Examples for ਚਾੜਿ
ਚਿਕੜਿ
ਚਿੱਕੜ ਵਿਚ, ਗਾਰੇ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਚੀਕੜ; ਪੁਰਾਤਨ ਪੰਜਾਬੀ - ਚਿਕੜ; ਲਹਿੰਦੀ - ਚਿੱਕੁੜ/ਚਿੱਕੜ; ਸੰਸਕ੍ਰਿਤ - ਚਿਕਿਲਹ (चिकिल: - ਚਿੱਕੜ, ਦਲਦਲ)।
More Examples for ਚਿਕੜਿ
ਚਿਕੜੁ
ਚਿੱਕੜ, ਗਾਰਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਚੀਕੜ; ਪੁਰਾਤਨ ਪੰਜਾਬੀ - ਚਿਕੜ; ਲਹਿੰਦੀ - ਚਿੱਕੁੜ/ਚਿੱਕੜ; ਸੰਸਕ੍ਰਿਤ - ਚਿਕਿਲਹ (चिकिल: - ਚਿੱਕੜ, ਦਲਦਲ)।
More Examples for ਚਿਕੜੁ
ਚਿੰਜੂ
ਚੁੰਝਾਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੁੰਜ; ਲਹਿੰਦੀ - ਚੁੰਜ/ਚਿੰਜ; ਸਿੰਧੀ - ਚੂੰਜਿ; ਪ੍ਰਾਕ੍ਰਿਤ - ਚੰਚੁ/ਚੁੰਚੁਲਿ; ਸੰਸਕ੍ਰਿਤ - ਚਞ੍ਚੁ (चञ्चु - ਚੁੰਝ)।
More Examples for ਚਿੰਜੂ
ਚਿਤ
(ਸੁੰਦਰ) ਚਿਤ ਵਾਲਾ, (ਸੋਹਣੇ) ਚਿਤ ਵਾਲਾ; (ਸ੍ਰੇਸ਼ਟ) ਮਨ ਵਾਲਾ।
ਵਿਆਕਰਣ: ਵਿਸ਼ੇਸ਼ਣ (ਪ੍ਰਭੂ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਅਵਧੀ/ਬ੍ਰਜ - ਚੀਤ (ਮਨ); ਪੁਰਾਤਨ ਪੰਜਾਬੀ - ਚਿਤ (ਚੇਤਾ/ਯਾਦਾਸ਼ਤ); ਸਿੰਧੀ/ਅਪਭ੍ਰੰਸ਼ - ਚਿਤੁ; ਪ੍ਰਾਕ੍ਰਿਤ/ਪਾਲੀ - ਚਿਤ (ਮਨ); ਸੰਸਕ੍ਰਿਤ - ਚਿੱਤ (चित्त - ਜਾਹਰ/ਦਿਸਦਾ, ਮਨ)।
More Examples for ਚਿਤ
ਚਿੰਤ
ਚਿੰਤਾ, ਫਿਕਰ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਣੀ ਗੁਜਰਾਤੀ/ਅਪਭ੍ਰੰਸ਼/ਪ੍ਰਾਕ੍ਰਿਤ - ਚਿੰਤਾ; ਪਾਲੀ/ਸੰਸਕ੍ਰਿਤ - ਚਿੰਤਾ (चिन्ता - ਚਿੰਤਨ, ਵਿਚਾਰ, ਫਿਕਰ)।
More Examples for ਚਿੰਤ
ਚਿਤਵ
ਚਿਤਵਦੇ ਹਨ, ਚਿਤਾਰਦੇ ਹਨ, ਚੇਤੇ ਕਰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੰਜਾਬੀ - ਚਿਤਵਣਾ; ਸਿੰਧੀ - ਚਿਤਵਣੁ (ਸੋਚਨਾ/ਵਿਚਾਰਨਾ); ਸੰਸਕ੍ਰਿਤ - ਚਿੱਤ (चित्त - ਦ੍ਰਿਸ਼ਟੀਗੋਚਰ; ਮਨ; ਰਿਗਵੇਦ - ਸੋਚ)।
More Examples for ਚਿਤਵ
ਚਿਤਵਹਿ
ਚਿਤਵਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੰਜਾਬੀ - ਚਿਤਵਣਾ; ਸਿੰਧੀ - ਚਿਤਵਣੁ (ਸੋਚਨਾ/ਵਿਚਾਰਨਾ); ਸੰਸਕ੍ਰਿਤ - ਚਿੱਤ (चित्त - ਦ੍ਰਿਸ਼ਟੀਗੋਚਰ; ਮਨ; ਰਿਗਵੇਦ - ਸੋਚ)।
More Examples for ਚਿਤਵਹਿ
ਚਿਤਵਤ
ਚਿਤਵਦਾ/ਸੋਚਦਾ (ਰਿਹਾ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਚਿਤਵਤ (ਚਿਤਵਦਾ/ਸੋਚਦਾ); ਪਾਲੀ - ਚੇਤੇਤਿ (ਸੋਚਦਾ ਹੈ); ਸੰਸਕ੍ਰਿਤ - ਚੇਤਯਤਿ (चेतयति - ਸੁਚੇਤ ਕਰਦਾ ਹੈ, ਧਿਆਨ ਨਾਲ ਵੇਖਦਾ ਹੈ)।
More Examples for ਚਿਤਵਤ
ਚਿੰਤਾ
ਚਿੰਤਾ, ਫ਼ਿਕਰ; ਸਾਂਭ-ਸੰਭਾਲ/ਪਾਲਣ-ਪੋਸ਼ਣ ਦੀ ਚਿੰਤਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਣੀ ਗੁਜਰਾਤੀ/ਅਪਭ੍ਰੰਸ਼/ਪ੍ਰਾਕ੍ਰਿਤ - ਚਿੰਤਾ; ਪਾਲੀ/ਸੰਸਕ੍ਰਿਤ - ਚਿੰਤਾ (चिन्ता - ਚਿੰਤਨ, ਦੁਖਦ ਵੀਚਾਰ, ਫਿਕਰ)।
More Examples for ਚਿੰਤਾ
ਚਿਤਿ
ਚੇਤੇ (ਕਰ), ਯਾਦ (ਕਰ)।
ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਅਵਧੀ/ਬ੍ਰਜ - ਚੀਤ (ਮਨ); ਪੁਰਾਤਨ ਪੰਜਾਬੀ - ਚਿਤ (ਚੇਤਾ/ਯਾਦਾਸ਼ਤ); ਸਿੰਧੀ/ਅਪਭ੍ਰੰਸ਼ - ਚਿਤੁ; ਪ੍ਰਾਕ੍ਰਿਤ/ਪਾਲੀ - ਚਿਤ (ਮਨ); ਸੰਸਕ੍ਰਿਤ - ਚਿੱਤ (चित्त - ਜਾਹਰ/ਦਿਸਦਾ, ਮਨ)।
More Examples for ਚਿਤਿ
ਚਿਤੁ
ਚਿਤ੍ਰ (ਗੁਪਤ); ਧਰਮਰਾਜ ਦੇ ਮੁਨਸ਼ੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਚਿਤਗੁਪ੍ਤ; ਸੰਸਕ੍ਰਿਤ - ਚਿਤ੍ਰਗੁਪ੍ਤਹ (चित्रगुप्त: - ਧਰਮਰਾਜ/ਜਮਰਾਜ ਦੇ ਦਰਬਾਰ ਵਿਚ ਮਨੁਖਾਂ ਦੇ ਗੁਣ ਅਤੇ ਅਉਗਣਾਂ ਨੂੰ ਲਿਖਣ ਵਾਲਾ)।
More Examples for ਚਿਤੁ
ਚਿਤੁ
ਚਿਤ, ਮਨ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਅਵਧੀ/ਬ੍ਰਜ - ਚੀਤ (ਮਨ); ਪੁਰਾਤਨ ਪੰਜਾਬੀ - ਚਿਤ (ਚੇਤਾ/ਯਾਦਾਸ਼ਤ); ਸਿੰਧੀ/ਅਪਭ੍ਰੰਸ਼ - ਚਿਤੁ; ਪ੍ਰਾਕ੍ਰਿਤ/ਪਾਲੀ - ਚਿਤ (ਮਨ); ਸੰਸਕ੍ਰਿਤ - ਚਿੱਤ (चित्त - ਜਾਹਰ/ਦਿਸਦਾ, ਮਨ)।
ਚਿਤ੍ਰ
ਚਿਤਰੀ ਹੋਈ।
ਵਿਆਕਰਣ: ਵਿਸ਼ੇਸ਼ਣ (ਮੂਰਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਚਿਤ੍ਰ/ਚਿਤਰ/ਚਿਤ (ਤਸਵੀਰ); ਸਿੰਧੀ - ਚਿਤ੍ਰੁ (ਚਿਤਰਕਾਰੀ); ਸੰਸਕ੍ਰਿਤ - ਚਿਤ੍ਰ (चित्र - ਸਪਸ਼ਟ, ਲਿਸ਼ਕਦਾ/ਚਮਕਦਾ; ਰਿਗਵੇਦ - ਰੰਗ-ਬਰੰਗਾ/ਚਿਤਕਬਰਾ; ਤਸਵੀਰ)।
More Examples for ਚਿਤ੍ਰ
ਚਿੰਦ
ਚਿੰਤ/ਚਿੰਤਾ ਵਿਚ, ਫਿਕਰ ਵਿਚ, ਚਿਤਵਨੀ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਚਿੰਤਇ; ਪ੍ਰਾਕ੍ਰਿਤ - ਚਿੰਤੇਇ; ਪਾਲੀ - ਚਿਨ੍ਤੇਤਿ; ਸੰਸਕ੍ਰਿਤ - ਚਿੰਤਯਤਿ (चिन्तयति - ਸੋਚਦਾ ਹੈ, ਪਰਵਾਹ ਕਰਦਾ ਹੈ)।
More Examples for ਚਿੰਦ
ਚਿੰਦਿਆ
(ਮਨ) ਚਿਤਵਿਆ, (ਮਨ) ਚਾਹਿਆ, (ਮਨ) ਇਛਿਆ।
ਵਿਆਕਰਣ: ਵਿਸ਼ੇਸ਼ਣ (ਫਲ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਚਿੰਤਇ; ਪ੍ਰਾਕ੍ਰਿਤ - ਚਿੰਤੇਇ; ਪਾਲੀ - ਚਿਨ੍ਤੇਤਿ; ਸੰਸਕ੍ਰਿਤ - ਚਿੰਤਯਤਿ (चिन्तयति - ਸੋਚਦਾ ਹੈ, ਪਰਵਾਹ ਕਰਦਾ ਹੈ)।
More Examples for ਚਿੰਦਿਆ
ਚਿੰਦਿਆ
(ਮਨ) ਚਿਤਵਿਆ, (ਮਨ) ਚਾਹਿਆ, (ਮਨ) ਇਛਿਆ।
ਵਿਆਕਰਣ: ਵਿਸ਼ੇਸ਼ਣ (ਫਲੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਚਿੰਤਇ; ਪ੍ਰਾਕ੍ਰਿਤ - ਚਿੰਤੇਇ; ਪਾਲੀ - ਚਿਨ੍ਤੇਤਿ; ਸੰਸਕ੍ਰਿਤ - ਚਿੰਤਯਤਿ (चिन्तयति - ਸੋਚਦਾ ਹੈ, ਪਰਵਾਹ ਕਰਦਾ ਹੈ)।
ਚਿੰਦੇ
(ਮਨ) ਚਿਤਵੇ, (ਮਨ) ਚਾਹੇ, (ਮਨ) ਇੱਛਤ।
ਵਿਆਕਰਣ: ਵਿਸ਼ੇਸ਼ਣ (ਫਲ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਚਿੰਤਇ; ਪ੍ਰਾਕ੍ਰਿਤ - ਚਿੰਤੇਇ; ਪਾਲੀ - ਚਿਨ੍ਤੇਤਿ; ਸੰਸਕ੍ਰਿਤ - ਚਿੰਤਯਤਿ (चिन्तयति - ਸੋਚਦਾ ਹੈ, ਪਰਵਾਹ ਕਰਦਾ ਹੈ)।
More Examples for ਚਿੰਦੇ
ਚਿਰਾਂਮੰ
ਚਿਰ ਤੱਕ, ਲੰਮੇ ਸਮੇਂ ਤੱਕ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਮਰਾਠੀ/ਲਹਿੰਦੀ/ਬ੍ਰਜ - ਚਿਰ (ਸਮੇਂ ਦਾ ਵਕਫ਼ਾ/ਅੰਤਰਾਲ, ਦੇਰੀ); ਅਪਭ੍ਰੰਸ਼/ਪ੍ਰਾਕ੍ਰਿਤ - ਚਿਰ (ਲੰਮਾ ਸਮਾਂ, ਦੇਰੀ); ਪਾਲੀ - ਚਿਰ (ਲੰਮੇ ਸਮੇਂ ਤੋਂ); ਸੰਸਕ੍ਰਿਤ - ਚਿਰ (चिर - ਲੰਮੇ ਸਮੇਂ ਤੱਕ ਹੰਢਣ ਵਾਲਾ)।
More Examples for ਚਿਰਾਂਮੰ
ਚਿਰੁ
ਚਿਰ ਤੱਕ, ਸਮੇਂ ਤੱਕ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਮਰਾਠੀ/ਲਹਿੰਦੀ/ਬ੍ਰਜ - ਚਿਰ (ਸਮੇਂ ਦਾ ਵਕਫ਼ਾ/ਅੰਤਰਾਲ, ਦੇਰੀ); ਅਪਭ੍ਰੰਸ਼/ਪ੍ਰਾਕ੍ਰਿਤ - ਚਿਰ (ਲੰਮਾ ਸਮਾਂ, ਦੇਰੀ); ਪਾਲੀ - ਚਿਰ (ਲੰਮੇ ਸਮੇਂ ਤੋਂ); ਸੰਸਕ੍ਰਿਤ - ਚਿਰ (चिर - ਲੰਮੇ ਸਮੇਂ ਤੱਕ ਹੰਢਣ ਵਾਲਾ)।
More Examples for ਚਿਰੁ
ਚੀਜੀ
ਚੀਜੀਂ, ਚੀਜਾਂ ਵਿਚ, ਵਸਤੂਆਂ ਵਿਚ, ਪਦਾਰਥਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਚੀਜ਼ (ਸ਼ੈ, ਪਦਾਰਥ, ਵਸਤੂ)।
More Examples for ਚੀਜੀ
ਚੀਤ
ਚਿਤ, ਮਨ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਅਵਧੀ/ਬ੍ਰਜ - ਚੀਤ (ਮਨ); ਪੁਰਾਤਨ ਪੰਜਾਬੀ - ਚਿਤ (ਚੇਤਾ/ਯਾਦਾਸ਼ਤ); ਸਿੰਧੀ/ਅਪਭ੍ਰੰਸ਼ - ਚਿਤੁ; ਪ੍ਰਾਕ੍ਰਿਤ/ਪਾਲੀ - ਚਿਤ (ਮਨ); ਸੰਸਕ੍ਰਿਤ - ਚਿਤ (चित्त - ਜਾਹਰ/ਦਿਸਦਾ, ਮਨ)।
More Examples for ਚੀਤ
ਚੀਤਿ
ਚਿਤ ਵਿਚ, ਮਨ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਅਵਧੀ/ਬ੍ਰਜ - ਚੀਤ (ਮਨ); ਪੁਰਾਤਨ ਪੰਜਾਬੀ - ਚਿਤ (ਚੇਤਾ/ਯਾਦਾਸ਼ਤ); ਸਿੰਧੀ/ਅਪਭ੍ਰੰਸ਼ - ਚਿਤੁ; ਪ੍ਰਾਕ੍ਰਿਤ/ਪਾਲੀ - ਚਿਤ (ਮਨ); ਸੰਸਕ੍ਰਿਤ - ਚਿਤ (चित्त - ਜਾਹਰ/ਦਿਸਦਾ, ਮਨ)।
More Examples for ਚੀਤਿ
ਚੀਤੁ
ਚਿੱਤ ਨੂੰ, ਮਨ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਅਵਧੀ/ਬ੍ਰਜ - ਚੀਤ (ਮਨ); ਪੁਰਾਤਨ ਪੰਜਾਬੀ - ਚਿਤ (ਚੇਤਾ/ਯਾਦਾਸ਼ਤ); ਸਿੰਧੀ/ਅਪਭ੍ਰੰਸ਼ - ਚਿਤੁ; ਪ੍ਰਾਕ੍ਰਿਤ/ਪਾਲੀ - ਚਿਤ (ਮਨ); ਸੰਸਕ੍ਰਿਤ - ਚਿਤ (चित्त - ਜਾਹਰ/ਦਿਸਦਾ, ਮਨ)।
More Examples for ਚੀਤੁ
ਚੀਨਹਿ
ਚੀਨ੍ਹਦਾ, ਪਛਾਣਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਚੀਨ੍ਹੈ; ਪ੍ਰਾਕ੍ਰਿਤ - ਚਿਹ੍ਣਅਇ (ਪਛਾਣਦਾ ਹੈ); ਸੰਸਕ੍ਰਿਤ - ਚਿਹ੍ਨਯਤਿ (चिह्नयति - ਮੁਹਰ/ਠੱਪਾ ਲਾਉਂਦਾ ਹੈ, ਨਿਸ਼ਾਨ ਕਰਦਾ ਹੈ)।
More Examples for ਚੀਨਹਿ
ਚੀਨੑਿਆ
ਪਛਾਣਿਆ, ਜਾਣਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਚੀਨ੍ਹੈ; ਪ੍ਰਾਕ੍ਰਿਤ - ਚਿਹ੍ਣਅਇ (ਪਛਾਣਦਾ ਹੈ); ਸੰਸਕ੍ਰਿਤ - ਚਿਹ੍ਨਯਤਿ (चिह्नयति - ਮੁਹਰ/ਠੱਪਾ ਲਾਉਂਦਾ ਹੈ, ਨਿਸ਼ਾਨ ਕਰਦਾ ਹੈ)।
More Examples for ਚੀਨੑਿਆ
ਚੀਨਿੑ
ਚੀਨ੍ਹ ਕੇ, ਪਛਾਣ ਕੇ, ਜਾਣ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਬ੍ਰਜ - ਚੀਨ੍ਹੈ; ਪ੍ਰਾਕ੍ਰਿਤ - ਚਿਹ੍ਣਅਇ (ਪਛਾਣਦਾ ਹੈ); ਸੰਸਕ੍ਰਿਤ - ਚਿਹ੍ਨਯਤਿ (चिह्नयति - ਮੁਹਰ/ਠੱਪਾ ਲਾਉਂਦਾ ਹੈ, ਨਿਸ਼ਾਨ ਕਰਦਾ ਹੈ)।
More Examples for ਚੀਨਿੑ
ਚੀਨੈ
ਚੀਨਦਾ ਹੈ, ਪਛਾਣਦਾ ਹੈ, ਪਛਾਣ ਲੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਚੀਨ੍ਹੈ; ਪ੍ਰਾਕ੍ਰਿਤ - ਚਿਹ੍ਣਅਇ (ਪਛਾਣਦਾ ਹੈ); ਸੰਸਕ੍ਰਿਤ - ਚਿਹ੍ਨਯਤਿ (चिह्नयति - ਮੁਹਰ/ਠੱਪਾ ਲਾਉਂਦਾ ਹੈ, ਨਿਸ਼ਾਨ ਕਰਦਾ ਹੈ)।
More Examples for ਚੀਨੈ
ਚੀਰਿਆ
ਚੀਰੇ ਗਏ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਚੀਰਯੋ; ਪੁਰਾਤਨ ਪੰਜਾਬੀ/ਲਹਿੰਦੀ - ਚੀਰਿਆ; ਅਪਭ੍ਰੰਸ਼ - ਚੀਰਿਅ (ਚੀਰਿਆ ਹੋਇਆ, ਵੰਡਿਆ ਹੋਇਆ, ਪਾੜਿਆ ਹੋਇਆ); ਸੰਸਕ੍ਰਿਤ - ਚੀਰਿਤ (चीरित - ਵੰਡਿਆ ਹੋਇਆ, ਪਾਟਿਆ ਹੋਇਆ)।
More Examples for ਚੀਰਿਆ
ਚੀਰੀ
ਚਿਠੀ ਅਨੁਸਾਰ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੀਰ (ਚੀਰ), ਚੀਰੀ (ਚਿੱਠੀ, ਪੱਤਰ); ਸਿੰਧੀ - ਚੀਰੁ (ਤ੍ਰੇੜ/ਚੀਰ); ਪ੍ਰਾਕ੍ਰਿਤ - ਚੀਰ (ਚੀਥੜਾ); ਪਾਲੀ - ਚੀਰ (ਰੁਖ ਦੀ ਛਿੱਲ, ਰੇਸ਼ਾ, ਛਿੱਲ ਦਾ ਪਹਿਰਾਵਾ, ਪੱਟੀ/ਟੁਕੜਾ); ਸੰਸਕ੍ਰਿਤ - ਚੀਰਕ/ਚੀਰਿਕਾ (चीरक/चीरिका - ਕਾਗਜ਼ ਦੇ ਟੁਕੜੇ ‘ਤੇ ਲਿਖਿਆ ਐਲਾਨ)।
More Examples for ਚੀਰੀ
ਚੀਰੈ
ਚੀਰੇ, ਚੀਰ ਦੇਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ/ਬ੍ਰਜ - ਚੀਰੈ; ਪੁਰਾਤਨ ਅਵਧੀ - ਚੀਰਅਇ (ਪਾੜਦਾ ਹੈ); ਸੰਸਕ੍ਰਿਤ - ਚੀਰਯਤਿ* (चीरयति - ਦੁਫਾੜ ਕਰਦਾ ਹੈ)।
More Examples for ਚੀਰੈ
ਚੁਕਈ
ਚੁੱਕਦਾ, ਟੁੱਟਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਚੂਕਨਾ (ਘਟਣਾ/ਥੁੜਣਾ, ਅਸਫਲ ਹੋਣਾ, ਖਤਮ ਹੋਣਾ); ਲਹਿੰਦੀ - ਚੁੱਕਣ (ਖਤਮ ਹੋਣਾ, ਭੁਲ ਜਾਣਾ, ਗਲਤੀ ਕਰਨੀ); ਸਿੰਧੀ - ਚੁਕਣੁ (ਖਤਮ ਹੋਣਾ, ਗਲਤੀ ਕਰਨੀ); ਪ੍ਰਾਕ੍ਰਿਤ - ਚੁੱਕਅਇ (ਡਿਗਦਾ ਹੈ, ਭੁਲ ਗਿਆ ਹੈ, ਬਰਬਾਦ ਹੋ ਗਿਆ ਹੈ, ਗਲਤੀ ਕਰਦਾ ਹੈ); ਸੰਸਕ੍ਰਿਤ - ਚੁੱਕ (चुक्क - ਘੱਟਣਾ/ਥੁੜਣਾ, ਰੁਕਣਾ)।
More Examples for ਚੁਕਈ
ਚੁਕਾਇਆ
ਚੁਕਾ ਦਿੱਤਾ ਹੈ; ਦੂਰ ਕਰ ਦਿੱਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੁਕਾਉਣਾ; ਲਹਿੰਦੀ - ਚੁਕਾਵਣ (ਖਤਮ ਕਰਨਾ, ਹੱਲ ਕਰਨਾ); ਸਿੰਧੀ - ਚੁਕਾਇਣੁ (ਗਲਤੀ ਕਰਨਾ, ਖਤਮ ਕਰਨਾ); ਪ੍ਰਾਕ੍ਰਿਤ - ਚੁਕਾਵਇ (ਗਵਾਉਣ ਦਾ ਕਾਰਨ ਬਣਦਾ ਹੈ); ਸੰਸਕ੍ਰਿਤ - ਚੁੱਕ (चुक्क - ਘੱਟਣਾ, ਰੁਕਣਾ/ਬੰਦ ਹੋਣਾ)।
More Examples for ਚੁਕਾਇਆ
ਚੁਕਾਏ
ਚੁਕਾਉਂਦਾ ਹੈ; ਮੁਕਾ ਲੈਂਦਾ ਹੈ; ਦੂਰ ਕਰ ਲੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੁਕਾਉਣਾ; ਲਹਿੰਦੀ - ਚੁਕਾਵਣ (ਖਤਮ ਕਰਨਾ, ਹੱਲ ਕਰਨਾ); ਸਿੰਧੀ - ਚੁਕਾਇਣੁ (ਗਲਤੀ ਕਰਨਾ, ਖਤਮ ਕਰਨਾ); ਪ੍ਰਾਕ੍ਰਿਤ - ਚੁਕਾਵਇ (ਗਵਾਉਣ ਦਾ ਕਾਰਨ ਬਣਦਾ ਹੈ); ਸੰਸਕ੍ਰਿਤ - ਚੁੱਕ (चुक्क - ਘੱਟਣਾ, ਰੁਕਣਾ/ਬੰਦ ਹੋਣਾ)।
More Examples for ਚੁਕਾਏ
ਚੁਕਾਵੈ
ਚੁਕਾਉਂਦਾ ਹੈ; ਦੂਰ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੁਕਾਉਣਾ; ਲਹਿੰਦੀ - ਚੁਕਾਵਣ (ਖਤਮ ਕਰਨਾ, ਹੱਲ ਕਰਨਾ); ਸਿੰਧੀ - ਚੁਕਾਇਣੁ (ਗਲਤੀ ਕਰਨਾ, ਖਤਮ ਕਰਨਾ); ਪ੍ਰਾਕ੍ਰਿਤ - ਚੁਕਾਵਇ (ਗਵਾਉਣ ਦਾ ਕਾਰਨ ਬਣਦਾ ਹੈ); ਸੰਸਕ੍ਰਿਤ - ਚੁੱਕ (चुक्क - ਘੱਟਣਾ, ਰੁਕਣਾ/ਬੰਦ ਹੋਣਾ)।
More Examples for ਚੁਕਾਵੈ
ਚੁਗਨਿ
ਚੁਗਦੀਆਂ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੁਗਣਾ (ਚੁਗਣਾ, ਗੁੰਦਣਾ), ਚੁਗਾਉਣਾ (ਪੰਛੀਆਂ ਜਾਂ ਪਸ਼ੂਆਂ ਨੂੰ ਖਵਾਉਣਾ); ਲਹਿੰਦੀ - ਚੁੱਗਣ (ਚੁਗਣਾ, ਚੁਣਨਾ, ਚਰਨਾ); ਸਿੰਧੀ - ਚੁਗਣੁ (ਚੁੰਝ ਨਾਲ ਚੁਗਦਾ ਹੈ); ਸੰਸਕ੍ਰਿਤ - ਚੁਗਯਤਿ (चुगयति - ਚੁਗਦਾ ਹੈ)।
More Examples for ਚੁਗਨਿ
ਚੁਗਾਵੈ
ਚੁਗਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੁਗਣਾ (ਚੁਗਣਾ, ਗੁੰਦਣਾ), ਚੁਗਾਉਣਾ (ਪੰਛੀਆਂ ਜਾਂ ਪਸ਼ੂਆਂ ਨੂੰ ਖਵਾਉਣਾ); ਲਹਿੰਦੀ - ਚੁੱਗਣ (ਚੁਗਣਾ, ਚੁਣਨਾ, ਚਰਨਾ); ਸਿੰਧੀ - ਚੁਗਣੁ (ਚੁੰਝ ਨਾਲ ਚੁਗਦਾ ਹੈ); ਸੰਸਕ੍ਰਿਤ - ਚੁਗਯਤਿ (चुगयति - ਚੁਗਦਾ ਹੈ)।
More Examples for ਚੁਗਾਵੈ
ਚੁਗੈ
ਚੁਗਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੁਗਣਾ(ਚੁਗਣਾ/ਠੂੰਗਾ ਮਾਰਨਾ; ਗੁੰਦਣਾ); ਲਹਿੰਦੀ - ਚੁੱਗਣ (ਚੁਗਣਾ/ਠੂੰਗਾ ਮਾਰਨਾ, ਚੁਣਨਾ, ਚਰਨਾ); ਸਿੰਧੀ - ਚੁਗਣੁ (ਚੁੰਝ ਨਾਲ ਠੂੰਗਾ ਮਾਰਨਾ/ਚੁਗਣਾ); ਸੰਸਕ੍ਰਿਤ - ਚੁਗਯਤਿ (चुगयति - ਚੁਗਦਾ ਹੈ/ਠੂੰਗਾ ਮਾਰਦਾ ਹੈ)।
More Examples for ਚੁਗੈ
ਚੁਣਿ
ਚੁਣ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਚੁਣਨਾ; ਲਹਿੰਦੀ - ਚੁਣਣ (ਚੁਗਣਾ, ਚੁਣਨਾ, ਇਕੱਠਾ ਕਰਨਾ, ਛਾਂਟਣਾ); ਸਿੰਧੀ - ਚੁਣਣੁ (ਗੁੰਦਣਾ, ਤਹਿ ਲਾਊਣੀ, ਬਨਾਉਣਾ); ਅਪਭ੍ਰੰਸ਼ - ਚੁਣ (ਚੁਗਣਾ, ਚੁਣਨਾ); ਪ੍ਰਾਕ੍ਰਿਤ - ਚੁਣਇ (ਚੁਗਦਾ ਹੈ); ਸੰਸਕ੍ਰਿਤ - ਚਿਨੋਤਿ (चिनोति - ਢੇਰ ਲਾਉਂਦਾ ਹੈ, ਇਕੱਠਾ ਕਰਦਾ ਹੈ)।
More Examples for ਚੁਣਿ
ਚੁੰਮਾ
ਚੁੰਮਦਾ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੁੰਮਣਾ; ਲਹਿੰਦੀ - ਚੁੰਮਣ; ਸਿੰਧੀ - ਚੁਮਣ (ਚੁੰਮਣਾ); ਅਪਭ੍ਰੰਸ਼ - ਚੁੰਬਇ; ਪ੍ਰਾਕ੍ਰਿਤ - ਚੁੰਬਅਇ; ਪਾਲੀ - ਚੁੰਬਤਿ; ਸੰਸਕ੍ਰਿਤ - ਚੁਮ੍ਬਤਿ (चुम्बति - ਚੁੰਮਦਾ ਹੈ)।
More Examples for ਚੁੰਮਾ
ਚੁੰਮਿ
ਚੁੰਮ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਚੁੰਮਣਾ; ਲਹਿੰਦੀ - ਚੁੰਮਣ; ਸਿੰਧੀ - ਚੁਮਣ (ਚੁੰਮਣਾ); ਅਪਭ੍ਰੰਸ਼ - ਚੁੰਬਇ; ਪ੍ਰਾਕ੍ਰਿਤ - ਚੁੰਬਅਇ; ਪਾਲੀ - ਚੁੰਬਤਿ; ਸੰਸਕ੍ਰਿਤ - ਚੁਮ੍ਬਤਿ (चुम्बति - ਚੁੰਮਦਾ ਹੈ)।
More Examples for ਚੁੰਮਿ
ਚੂਕੀ
ਚੁੱਕੀ ਗਈ, ਮੁੱਕ ਗਈ, ਖਤਮ ਹੋ ਗਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਚੂਕਨਾ (ਘਟਣਾ/ਥੁੜਣਾ, ਅਸਫਲ ਹੋਣਾ, ਖਤਮ ਹੋਣਾ); ਲਹਿੰਦੀ - ਚੁੱਕਣ (ਖਤਮ ਹੋਣਾ, ਭੁਲ ਜਾਣਾ, ਗਲਤੀ ਕਰਨੀ); ਸਿੰਧੀ - ਚੁਕਣੁ (ਖਤਮ ਹੋਣਾ, ਗਲਤੀ ਕਰਨੀ); ਪ੍ਰਾਕ੍ਰਿਤ - ਚੁੱਕਅਇ (ਡਿਗਦਾ ਹੈ, ਭੁਲ ਗਿਆ ਹੈ, ਬਰਬਾਦ ਹੋ ਗਿਆ ਹੈ, ਗਲਤੀ ਕਰਦਾ ਹੈ); ਸੰਸਕ੍ਰਿਤ - ਚੁੱਕ (चुक्क - ਘੱਟਣਾ/ਥੁੜਣਾ, ਰੁਕਣਾ)।
More Examples for ਚੂਕੀ
ਚੂਕੇ
ਮੁਕ ਗਏ ਹਨ, ਖਤਮ ਹੋ ਗਏ ਹਨ; ਦੂਰ ਹੋ ਗਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਚੂਕਨਾ (ਘਟਣਾ/ਥੁੜਣਾ, ਅਸਫਲ ਹੋਣਾ, ਖਤਮ ਹੋਣਾ); ਲਹਿੰਦੀ - ਚੁੱਕਣ (ਖਤਮ ਹੋਣਾ, ਭੁਲ ਜਾਣਾ, ਗਲਤੀ ਕਰਨੀ); ਸਿੰਧੀ - ਚੁਕਣੁ (ਖਤਮ ਹੋਣਾ, ਗਲਤੀ ਕਰਨੀ); ਪ੍ਰਾਕ੍ਰਿਤ - ਚੁੱਕਅਇ (ਡਿਗਦਾ ਹੈ, ਭੁਲ ਗਿਆ ਹੈ, ਬਰਬਾਦ ਹੋ ਗਿਆ ਹੈ, ਗਲਤੀ ਕਰਦਾ ਹੈ); ਸੰਸਕ੍ਰਿਤ - ਚੁੱਕ (चुक्क - ਘੱਟਣਾ/ਥੁੜਣਾ, ਰੁਕਣਾ)।
More Examples for ਚੂਕੇ
ਚੂਕੈ
ਚੁੱਕ ਜਾਏ, ਮਿਟ ਜਾਏ, ਦੂਰ ਹੋ ਜਾਏ, ਮੁੱਕ ਜਾਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਚੂਕਨਾ (ਘਟਣਾ/ਥੁੜਣਾ, ਅਸਫਲ ਹੋਣਾ, ਖਤਮ ਹੋਣਾ); ਲਹਿੰਦੀ - ਚੁੱਕਣ (ਖਤਮ ਹੋਣਾ, ਭੁਲ ਜਾਣਾ, ਗਲਤੀ ਕਰਨੀ); ਸਿੰਧੀ - ਚੁਕਣੁ (ਖਤਮ ਹੋਣਾ, ਗਲਤੀ ਕਰਨੀ); ਪ੍ਰਾਕ੍ਰਿਤ - ਚੁੱਕਅਇ (ਡਿਗਦਾ ਹੈ, ਭੁਲ ਗਿਆ ਹੈ, ਬਰਬਾਦ ਹੋ ਗਿਆ ਹੈ, ਗਲਤੀ ਕਰਦਾ ਹੈ); ਸੰਸਕ੍ਰਿਤ - ਚੁੱਕ (चुक्क - ਘੱਟਣਾ/ਥੁੜਣਾ, ਰੁਕਣਾ)।
More Examples for ਚੂਕੈ
ਚੇਤ
ਚੇਤੇ ਕਰ, ਯਾਦ ਕਰ, ਸਿਮਰ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੇਤਣਾ (ਯਾਦ/ਚੇਤੇ ਕਰਨਾ, ਵਿਚਾਰਨਾ); ਸਿੰਧੀ - ਚੇਤਣੁ (ਹੋਸ਼ ਵਿਚ ਆਉਣਾ); ਸੰਸਕ੍ਰਿਤ - ਚੇੱਤ੍ਰਿ (चेत्तृ - ਸਾਵਧਾਨ)।
More Examples for ਚੇਤ
ਚੇਤਈ
ਚੇਤਦਾ ਹੈ, ਚਿੰਤਨ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੇਤਣਾ (ਯਾਦ/ਚੇਤੇ ਕਰਨਾ, ਵੀਚਾਰਨਾ); ਸਿੰਧੀ - ਚੇਤਣੁ (ਹੋਸ਼ ਵਿਚ ਆਉਣਾ); ਸੰਸਕ੍ਰਿਤ - ਚੇੱਤ੍ਰਿ (चेत्तृ - ਸਾਵਧਾਨ)।
More Examples for ਚੇਤਈ
ਚੇਤਹਿ
ਚੇਤਦੇ, ਚੇਤੇ ਕਰਦੇ, ਯਾਦ ਕਰਦੇ, ਸਿਮਰਦੇ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੇਤਣਾ (ਯਾਦ/ਚੇਤੇ ਕਰਨਾ, ਵਿਚਾਰਨਾ); ਸਿੰਧੀ - ਚੇਤਣੁ (ਹੋਸ਼ ਵਿਚ ਆਉਣਾ); ਸੰਸਕ੍ਰਿਤ - ਚੇੱਤ੍ਰਿ (चेत्तृ - ਸਾਵਧਾਨ)।
More Examples for ਚੇਤਹਿ
ਚੇਤਹੀ
ਚੇਤੇ ਕਰਦਾ ਹੈਂ, ਯਾਦ ਕਰਦਾ ਹੈਂ, ਸਿਮਰਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੇਤਣਾ (ਯਾਦ/ਚੇਤੇ ਕਰਨਾ, ਵਿਚਾਰਨਾ); ਸਿੰਧੀ - ਚੇਤਣੁ (ਹੋਸ਼ ਵਿਚ ਆਉਣਾ); ਸੰਸਕ੍ਰਿਤ - ਚੇੱਤ੍ਰਿ (चेत्तृ - ਸਾਵਧਾਨ)।
More Examples for ਚੇਤਹੀ
ਚੇਤਨੀ
ਚਿਤਾਰਦੇ, ਚੇਤੇ ਕਰਦੇ; ਚਿਤ ਵਿਚ ਵਸਾਉਂਦੇ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੇਤਨਿ; ਅਪਭ੍ਰੰਸ਼ - ਚੇਤਨ; ਪ੍ਰਾਕ੍ਰਿਤ - ਚੇਦਇ; ਸੰਸਕ੍ਰਿਤ - ਚੇਤਯੰਤਿ (चेतयन्ति - ਚੇਤੇ ਕਰਦੇ ਹਨ।)
More Examples for ਚੇਤਨੀ
ਚੇਤਵਿਆ
ਚਿਤਵਿਆ, ਚੇਤੇ ਕੀਤਾ, ਯਾਦ ਕੀਤਾ, ਸਿਮਰਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੇਤਣਾ (ਯਾਦ/ਚੇਤੇ ਕਰਨਾ, ਵੀਚਾਰਨਾ); ਸਿੰਧੀ - ਚੇਤਣੁ (ਹੋਸ਼ ਵਿਚ ਆਉਣਾ); ਸੰਸਕ੍ਰਿਤ - ਚੇੱਤ੍ਰਿ (चेत्तृ - ਸਾਵਧਾਨ)।
More Examples for ਚੇਤਵਿਆ
ਚੇਤਿ
ਚੇਤ/ਚੇਤਰ ਵਿਚ, ਦੇਸੀ ਸਾਲ ਦੇ ਪਹਿਲੇ ਮਹੀਨੇ ਚੇਤ/ਚੇਤਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੇਤਰ/ਚੇਤ; ਲਹਿੰਦੀ - ਚੇਤ੍ਰ; ਸਿੰਧੀ - ਚੇਤਰੁ; ਪ੍ਰਾਕ੍ਰਿਤ - ਚੇੱਤ; ਸੰਸਕ੍ਰਿਤ - ਚੈਤ੍ਰਹ (चैत्र: - ਮਾਰਚ-ਅਪ੍ਰੈਲ ਦੇ ਸਮਾਨੰਤਰ ਹਿੰਦੂ ਚੰਦਰ-ਸਾਲ ਦੇ ਬਾਰ੍ਹਾਂ ਮਹੀਨਿਆਂ ਵਿਚੋਂ ਪਹਿਲਾ ਮਹੀਨਾ)।
More Examples for ਚੇਤਿ
ਚੇਤਿਓ
ਚੇਤਿਆ, ਸਿਮਰਿਆ, ਯਾਦ ਕੀਤਾ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੇਤਣਾ (ਯਾਦ/ਚੇਤੇ ਕਰਨਾ, ਵਿਚਾਰਨਾ); ਸਿੰਧੀ - ਚੇਤਣੁ (ਹੋਸ਼ ਵਿਚ ਆਉਣਾ); ਸੰਸਕ੍ਰਿਤ - ਚੇੱਤ੍ਰਿ (चेत्तृ - ਸਾਵਧਾਨ)।
More Examples for ਚੇਤਿਓ
ਚੇਤਿਆ
ਚੇਤਿਆ ਹੈ, ਚੇਤੇ ਕੀਤਾ ਹੈ, ਯਾਦ ਕੀਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੇਤਣਾ (ਯਾਦ/ਚੇਤੇ ਕਰਨਾ, ਵੀਚਾਰਨਾ); ਸਿੰਧੀ - ਚੇਤਣੁ (ਹੋਸ਼ ਵਿਚ ਆਉਣਾ); ਸੰਸਕ੍ਰਿਤ - ਚੇੱਤ੍ਰਿ (चेत्तृ - ਸਾਵਧਾਨ)।
More Examples for ਚੇਤਿਆ
ਚੇਤੀਐ
ਚੇਤੇ ਰਖਿਆ ਜਾਏ; ਸੁਚੇਤ ਰਿਹਾ ਜਾਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੇਤਣਾ (ਯਾਦ/ਚੇਤੇ ਕਰਨਾ, ਵੀਚਾਰਨਾ); ਸਿੰਧੀ - ਚੇਤਣੁ (ਹੋਸ਼ ਵਿਚ ਆਉਣਾ); ਸੰਸਕ੍ਰਿਤ - ਚੇੱਤ੍ਰਿ (चेत्तृ - ਸਾਵਧਾਨ)।
More Examples for ਚੇਤੀਐ
ਚੇਤੁ
ਸੰਕਲਪ, ਇਰਾਦਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੇਤਣਾ (ਯਾਦ/ਚੇਤੇ ਕਰਨਾ, ਵਿਚਾਰਨਾ); ਸਿੰਧੀ - ਚੇਤਣੁ (ਹੋਸ਼ ਵਿਚ ਆਉਣਾ); ਸੰਸਕ੍ਰਿਤ - ਚੇੱਤ੍ਰਿ (चेत्तृ - ਸਾਵਧਾਨ)।
More Examples for ਚੇਤੁ
ਚੇਤੇ
ਚੇਤੇ ਵਿਚ, ਯਾਦ ਵਿਚ; ਚੇਤੇ, ਯਾਦ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੇਤਣਾ (ਯਾਦ/ਚੇਤੇ ਕਰਨਾ, ਵਿਚਾਰਨਾ); ਸਿੰਧੀ - ਚੇਤਣੁ (ਹੋਸ਼ ਵਿਚ ਆਉਣਾ); ਸੰਸਕ੍ਰਿਤ - ਚੇੱਤ੍ਰਿ (चेत्तृ - ਸਾਵਧਾਨ)।
More Examples for ਚੇਤੇ
ਚੇਰੀ
ਚੇਲੀ, ਦਾਸੀ, ਸੇਵਕ।
ਵਿਆਕਰਣ: ਵਿਸ਼ੇਸ਼ਣ (ਮਾਇਆ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਪੁਰਾਤਨ ਅਵਧੀ/ਮੈਥਿਲੀ - ਚੇਰੀ; ਬ੍ਰਜ - ਚੇਰੀ/ਚੇਲੀ (ਨੌਕਰਾਣੀ/ਸੇਵਿਕਾ, ਦਾਸੀ); ਪ੍ਰਾਕ੍ਰਿਤ - ਚੇਡੀ/ਚੇਡਿਯਾ (ਕੁੜੀ, ਦਾਸੀ); ਸੰਸਕ੍ਰਿਤ - ਚੇਟਿਹ/ਚੇਟੀ (चेटि:/चेटी - ਦਾਸੀ)।
More Examples for ਚੇਰੀ
ਚੇਲੇ
ਚੇਲੇ ਨੂੰ, ਪੈਰੋਕਾਰ ਨੂੰ; ਸੇਵਕ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਚੇਲਾ; ਪ੍ਰਾਕ੍ਰਿਤ - ਚੇੱਲ; ਪਾਲੀ - ਚੇੱਲਕ; ਸੰਸਕ੍ਰਿਤ - ਚੇੱਲ/ਚੇੱਟ (चेल्ल/चेट्ट - ਲੜਕਾ, ਚੇਲਾ)।
More Examples for ਚੇਲੇ
ਚੋਟਾ
ਚੋਟਾਂ, ਸੱਟਾਂ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੋਟ (ਜ਼ਖਮ); ਸਿੰਧੀ - ਚੋਟ (ਸਟ, ਰਗੜ/ਝਰੀਟ); ਸੰਸਕ੍ਰਿਤ - ਚੋੱਟ (चोट्ट - ਵਢਦਾ ਹੈ)।
More Examples for ਚੋਟਾ
ਚੋਪੜੀ
ਚੋਪੜੀ, ਚੋਪੜੀ ਹੋਈ।
ਵਿਆਕਰਣ: ਵਿਸ਼ੇਸ਼ਣ (ਰੋਟੀ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੋਪੜੀ; ਲਹਿੰਦੀ - ਚੋਪੜੀ (ਚਿਕਨੀ, ਚਿਕਨੀ ਰੋਟੀ); ਅਪਭ੍ਰੰਸ਼ - ਚੋੱਪਡ (ਘਿਓ, ਤੇਲ); ਪ੍ਰਾਕ੍ਰਿਤ - ਚੁੱਪ (ਚਿਕਨਾ), ਚੋੱਪਡ (ਘਿਓ, ਤੇਲ); ਸੰਸਕ੍ਰਿਤ - ਚੋੱਪ੍* (चोप्प् - ਚਿਕਨਾ)।
More Examples for ਚੋਪੜੀ
ਚੋਰ
ਚੋਰਾਂ (ਦੀ); ਵਿਕਾਰਾਂ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਚੋਰ; ਸੰਸਕ੍ਰਿਤ - ਚੋਰਹ (चोर: - ਚੋਰੀ ਕਰਨ ਵਾਲਾ, ਚੋਰ)।
More Examples for ਚੋਰ
ਚੋਲਾ
ਚੋਲਾ, ਚੋਗਾ; ਸਰੀਰ ਰੂਪੀ ਚੋਲਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਚੋਲਾ (ਚੋਗਾ); ਲਹਿੰਦੀ - ਚੋਲਾ (ਲੰਬਾ ਚੋਲਾ); ਪ੍ਰਾਕ੍ਰਿਤ - ਚੋਲਅਅ (ਸੁਰਖਿਆ ਕਵਚ); ਪਾਲੀ - ਚੋਲ (ਕੱਪੜੇ ਦਾ ਟੁਕੜਾ); ਸੰਸਕ੍ਰਿਤ - ਚੋਲ (चोल - ਲੰਬਾ ਚੋਲਾ)।