ਖ - The Guru Granth Sahib Dictionary | Glossary
ਖਸਮ

ਖਸਮ ਦੇ, ਮਾਲਕ ਦੇ, ਸਵਾਮੀ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ/ਅਰਬੀ - ਖ਼ਸਮ (ਮਾਲਕ)।

ਖਸਮ

ਖਸਮ (ਦੀ); ਮਾਲਕ-ਪ੍ਰਭੂ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ/ਅਰਬੀ - ਖ਼ਸਮ (ਮਾਲਕ)।

ਖਸਮ

ਮਾਲਕ (ਪ੍ਰਤੀ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ/ਅਰਬੀ - ਖ਼ਸਮ (ਮਾਲਕ)।

ਖਸਮ

ਮਾਲਕ (ਅਗੇ), ਪ੍ਰਭੂ (ਅਗੇ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ/ਅਰਬੀ - ਖ਼ਸਮ (ਮਾਲਕ)।

ਖਸਮ

ਮਾਲਕ (ਨਾਲ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ/ਅਰਬੀ - ਖ਼ਸਮ (ਮਾਲਕ)।

ਖਸੰਮ

ਖਸਮ (ਦੀ), ਮਾਲਕ (ਦੀ); ਗੁਰੂ ਨਾਨਕ ਸਾਹਿਬ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ/ਅਰਬੀ - ਖ਼ਸਮ (ਮਾਲਕ, ਸੁਆਮੀ, ਪਤੀ)।

ਖਸੰਮ

ਖਸਮ (ਕੋਲ), ਮਾਲਕ (ਕੋਲ); ਗੁਰੂ ਨਾਨਕ ਸਾਹਿਬ (ਕੋਲ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ/ਅਰਬੀ - ਖ਼ਸਮ (ਮਾਲਕ, ਸੁਆਮੀ, ਪਤੀ)।

ਖਸੰਮ

ਖਸਮ (ਦੇ), ਮਾਲਕ (ਦੇ); ਗੁਰੂ ਅੰਗਦ ਸਾਹਿਬ (ਦੇ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ/ਅਰਬੀ - ਖ਼ਸਮ (ਮਾਲਕ, ਸੁਆਮੀ, ਪਤੀ)।

ਖਸਮਾਨਾ

ਖਸਮਾਨਾ, ਖਸਮ ਵਾਲਾ (ਬਿਰਦ), ਮਾਲਕ ਦੀ ਤਰ੍ਹਾਂ (ਬਿਰਦ); ਮਾਲਕੀ, ਸਰਪ੍ਰਸਤੀ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਰਬੀ/ਫ਼ਾਰਸੀ - ਖਸਮਾਨਹ (ਮਾਲਕ ਦੀ ਤਰ੍ਹਾਂ, ਭਾਵ ਮਾਲਕੀ)।

ਖਸਮੁ

ਖਸਮ ਨੂੰ, ਮਾਲਕ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਖ਼ਸਮ; ਅਰਬੀ - ਖ਼ਸਮ (ਮਾਲਕ, ਸੁਆਮੀ, ਪਤੀ, ਆਕਾ)।

ਖਸਮੁ

ਖਸਮ, ਮਾਲਕ।

ਵਿਆਕਰਣ: ਵਿਸ਼ੇਸ਼ਣ (ਸਚੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਖ਼ਸਮ; ਅਰਬੀ - ਖ਼ਸਮ (ਮਾਲਕ, ਸੁਆਮੀ, ਪਤੀ)।

ਖਸਮੁ

ਖਸਮ, ਮਾਲਕ, ਸੁਆਮੀ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਖ਼ਸਮ; ਅਰਬੀ - ਖ਼ਸਮ (ਮਾਲਕ, ਸੁਆਮੀ, ਪਤੀ)।

ਖਸਮੈ

ਖਸਮ ਦੇ, ਮਾਲਕ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ/ਅਰਬੀ - ਖ਼ਸਮ (ਮਾਲਕ)।

ਖਸਮੈ

ਖਸਮ (ਦਾ), ਮਾਲਕ (ਦਾ), ਪ੍ਰਭੂ-ਪਤੀ (ਦਾ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ/ਅਰਬੀ - ਖ਼ਸਮ (ਮਾਲਕ)।

ਖਸਮੈ

ਖਸਮ ਨੂੰ, ਮਾਲਕ ਨੂੰ।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ/ਅਰਬੀ - ਖ਼ਸਮ (ਮਾਲਕ)।

ਖਸਮੈ

ਖਸਮ ਦੀ, ਮਾਲਕ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ/ਅਰਬੀ - ਖ਼ਸਮ (ਮਾਲਕ)।

ਖਸਮੈ

ਖਸਮ ਨਾਲ, ਮਾਲਕ ਨਾਲ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ/ਅਰਬੀ - ਖ਼ਸਮ (ਮਾਲਕ)।

ਖਸਮੈ

ਖਸਮ ਨੂੰ, ਮਾਲਕ ਨੂੰ, ਪ੍ਰਭੂ-ਪਤੀ ਨੂੰ।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ/ਅਰਬੀ - ਖ਼ਸਮ (ਮਾਲਕ)।

ਖਖੈ

ਖੱਖੇ ਦੁਆਰਾ, ਖੱਖੇ (ਅੱਖਰ ਦੁਆਰਾ)।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਖਚਿ

ਖਚਤ (ਰਹਿੰਦਾ ਹੈ), ਗਲਤਾਨ (ਰਹਿੰਦਾ ਹੈ); ਮਗਨ (ਰਹਿੰਦਾ ਹੈ)।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਖਚਨਾ/ਖਚ (ਜੁੜਨਾ, ਮਿਲਣਾ); ਸੰਸਕ੍ਰਿਤ - ਖਚ੍ (खच् - ਬੰਨ੍ਹਣਾ; ਜੜਨਾ)।

ਖਟ

ਛੇ।

ਵਿਆਕਰਣ: ਵਿਸ਼ੇਸ਼ਣ (ਸਾਸਤ੍ਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ - ਖਟ; ਸੰਸਕ੍ਰਿਤ - ਕ੍ਸ਼ਟ/ਸ਼ਟ (क्षट/षट - ਛੇ)।

ਖਟਿਆ

ਖਟਿਆ, ਕਮਾਇਆ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਖੱਟਣ (ਕਮਾਉਣਾ, ਖਟਣਾ); ਸਿੰਧੀ - ਖਟੁਨ (ਜਿੱਤਣਾ, ਪ੍ਰਾਪਤ ਕਰਨਾ); ਕਸ਼ਮੀਰੀ - ਖਟੁਨ (ਲੁਕਾਉਣਾ, ਹਰਾਉਣਾ); ਸੰਸਕ੍ਰਿਤ - ਖੱਟਯਤਿ (खट्टयति - ਲੁਕਾਉਂਦਾ ਹੈ, ਜਿਤਦਾ ਹੈ)।

ਖਟਿਹੁ

ਖੱਟੋ, ਕਮਾਓ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖਟਣਾ; ਲਹਿੰਦੀ - ਖੱਟਣ (ਕਮਾਉਣਾ); ਸਿੰਧੀ - ਖਟੁਨ (ਜਿੱਤਣਾ, ਪ੍ਰਾਪਤ ਕਰਨਾ); ਕਸ਼ਮੀਰੀ - ਖਟੁਨ (ਲੁਕਾਉਣਾ; ਹਾਵੀ ਹੋਣਾ); ਸੰਸਕ੍ਰਿਤ - ਖੱਟਯਤਿ (खट्टयति - ਲੁਕਾਉਂਦਾ ਹੈ; ਜਿੱਤਦਾ ਹੈ)।

ਖਟੀਐ

ਖੱਟੀ ਹੋਈ, ਕਮਾਈ ਹੋਈ।

ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਦੋਹੀ ਦਾ), ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖਟਣਾ; ਲਹਿੰਦੀ - ਖੱਟਣ (ਕਮਾਉਣਾ); ਸਿੰਧੀ - ਖਟੁਨ (ਜਿੱਤਣਾ, ਪ੍ਰਾਪਤ ਕਰਨਾ); ਕਸ਼ਮੀਰੀ - ਖਟੁਨ (ਲੁਕਾਉਣਾ; ਹਾਵੀ ਹੋਣਾ); ਸੰਸਕ੍ਰਿਤ - ਖੱਟਯਤਿ (खट्टयति - ਲੁਕਾਉਂਦਾ ਹੈ; ਜਿੱਤਦਾ ਹੈ)।

ਖਟੁ

ਛੇ।

ਵਿਆਕਰਣ: ਵਿਸ਼ੇਸ਼ਣ (ਮਾਸਾ ਦਾ), ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ - ਖਟ ; ਸੰਸਕ੍ਰਿਤ - ਕ੍ਸ਼ਟ/ਸ਼ਟ (क्षट/षट - ਛੇ)।

ਖਟੁ

ਛੇ।

ਵਿਆਕਰਣ: ਵਿਸ਼ੇਸ਼ਣ (ਕਰਮ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ - ਖਟ; ਸੰਸਕ੍ਰਿਤ - ਕ੍ਸ਼ਟ/ਸ਼ਟ (क्षट/षट - ਛੇ)।

ਖਟੇ

ਖੱਟਦਾ ਹੈ, ਕਮਾਉਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖਟਣਾ; ਲਹਿੰਦੀ - ਖੱਟਣ (ਕਮਾਉਣਾ); ਸਿੰਧੀ - ਖਟੁਨ (ਜਿੱਤਣਾ, ਪ੍ਰਾਪਤ ਕਰਨਾ); ਕਸ਼ਮੀਰੀ - ਖਟੁਨ (ਲੁਕਾਉਣਾ; ਹਾਵੀ ਹੋਣਾ); ਸੰਸਕ੍ਰਿਤ - ਖੱਟਯਤਿ (खट्टयति - ਲੁਕਾਉਂਦਾ ਹੈ; ਜਿੱਤਦਾ ਹੈ)।

ਖਤ੍ਰੀ

ਖਤ੍ਰੀ/ਖੱਤਰੀ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਖਤਰੀ; ਅਪਭ੍ਰੰਸ਼ - ਖੱਤਿਅ/ਖੱਤਿਯ; ਪ੍ਰਾਕ੍ਰਿਤ - ਖੱਤਿਅ; ਪਾਲੀ - ਕ੍ਖੱਤਅ; ਸੰਸਕ੍ਰਿਤ - ਕ੍ਸ਼ਤ੍ਰਿਯ (क्षत्रिय - ਦੇਸ਼ ਦਾ ਸ਼ਾਸ਼ਕ, ਸਨਾਤਨ ਮਤ ਵਿਚ ਮੰਨੇ ਗਏ ਚਾਰ ਵਰਣਾਂ ਵਿਚੋਂ ਦੂਜੇ ਵਰਣ ਦਾ ਵਿਅਕਤੀ)।

ਖਪਹਿ

ਖਪਦੇ ਹਨ, ਦੁਖੀ ਹੁੰਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖਪਹਿ (ਖਿਝਦੇ ਹਨ, ਕੁੜ੍ਹਦੇ ਹਨ, ਗੁੱਸੇ ਹੁੰਦੇ ਹਨ; ਖਤਮ ਹੁੰਦੇ ਹਨ); ਬ੍ਰਜ - ਖਪਹਿ; ਅਪਭ੍ਰੰਸ਼ - ਖੱਪਹਿ (ਨਸ਼ਟ ਹੁੰਦੇ ਹਨ; ਮੁੱਕ ਜਾਂਦੇ ਹਨ, ਖਰਚ ਹੁੰਦੇ ਹਨ); ਪ੍ਰਾਕ੍ਰਿਤ - ਖੱਪੰਤ; ਸੰਸਕ੍ਰਿਤ - ਕ੍ਸ਼ਪਯੰਤਿ (क्षपयन्ति - ਸੁੱਟਦੇ ਹਨ, ਵਗਾਹ ਕੇ ਮਾਰਦੇ ਹਨ; ਨਸ਼ਟ ਕਰਦੇ ਹਨ)।

ਖਪਰੁ

ਖੱਪਰ, ਕਚਕੌਲ, ਭਾਂਡਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪੁਰਾਤਨ ਮਾਰਵਾੜੀ - ਖਪਰ; ਲਹਿੰਦੀ - ਖੱਪਰ; ਬ੍ਰਜ - ਖੱਪਰੁ; ਅਪਭ੍ਰੰਸ਼/ਪ੍ਰਾਕ੍ਰਿਤ - ਖੱਪਰ (ਠੀਕਰਾ, ਕਚਕੌਲ/ਭੀਖ ਮੰਗਣ ਵਾਲਾ ਭਾਂਡਾ, ਖੋਪੜੀ, ਜੋਗੀ ਦਾ ਕਚਕੌਲ/ਭੀਖ ਮੰਗਣ ਵਾਲਾ ਭਾਂਡਾ); ਸੰਸਕ੍ਰਿਤ - ਖਰ੍ਪਰ (खर्पर - ਖੋਪੜੀ; ਕਚਕੌਲ/ਮੰਗਤੇ ਦਾ ਭੀਖ ਮੰਗਣ ਵਾਲਾ ਭਾਂਡਾ)।

ਖਬਰਿ

ਖਬਰ, ਖਬਰ-ਸਾਰ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਅਵਧੀ/ਰਾਜਸਥਾਨੀ/ਬ੍ਰਜ - ਖਬਰ; ਅਰਬੀ - ਖ਼ਬਰ (خبر - ਖਬਰ; ਗਿਆਨ; ਜਾਗਰੂਕਤਾ; ਸੁਨੇਹਾ)।

ਖੵਤ੍ਰੀ

ਖੱਤਰੀ ਦਾ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਖਤਰੀ; ਅਪਭ੍ਰੰਸ਼ - ਖੱਤਿਅ/ਖੱਤਿਯ; ਪ੍ਰਾਕ੍ਰਿਤ - ਖੱਤਿਅ; ਪਾਲੀ - ਕ੍ਖੱਤਅ; ਸੰਸਕ੍ਰਿਤ - ਕ੍ਸ਼ਤ੍ਰਿਯ (क्षत्रिय - ਦੇਸ਼ ਦਾ ਸ਼ਾਸ਼ਕ, ਸਨਾਤਨ ਮਤ ਵਿਚ ਮੰਨੇ ਗਏ ਚਾਰ ਵਰਣਾਂ ਵਿਚੋਂ ਦੂਜੇ ਵਰਣ ਦਾ ਵਿਅਕਤੀ)।

ਖਰਚੁ

ਖਰਚ, ਗੁਜ਼ਰ-ਬਸਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਖ਼ਰਚ (ਬਾਹਰ ਨਿਕਲਣ ਦਾ ਭਾਵ, ਆਮਦਨੀ ਦੇ ਉਲਟ; ਉਹ ਮਾਲ ਜਿਹੜਾ ਖਰਚਿਆ ਜਾ ਸਕੇ; ਖਰਚਾ, ਗੁਜ਼ਾਰਾ; ਭੋਜਨ); ਅਰਬੀ - ਖ਼ਰਜ (ਉਹ ਮਾਲ ਜੋ ਹੱਥੋਂ ਨਿਕਲ ਜਾਵੇ; ਲਾਗਤ)।

ਖਰਚੁ

ਖਰਚਾ, ਰਕਮ, ਨਕਦੀ; ਗੁਜ਼ਰ-ਬਸਰ ਲਈ ਧਨ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਖ਼ਰਚ (ਬਾਹਰ ਨਿਕਲਣ ਦਾ ਭਾਵ, ਆਮਦਨੀ ਦੇ ਉਲਟ; ਉਹ ਮਾਲ ਜਿਹੜਾ ਖਰਚਿਆ ਜਾ ਸਕੇ; ਖਰਚਾ, ਗੁਜ਼ਾਰਾ; ਭੋਜਨ); ਅਰਬੀ - ਖ਼ਰਜ (ਉਹ ਮਾਲ ਜੋ ਹੱਥੋਂ ਨਿਕਲ ਜਾਵੇ; ਲਾਗਤ)।

ਖਰਾ

ਖਰਾ, ਖਾਲਸ, ਨਿਰੋਲ।

ਵਿਆਕਰਣ: ਵਿਸ਼ੇਸ਼ਣ (ਸਚੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਖਰਾ (ਖਾਲਸ, ਸ਼ੁੱਧ); ਸਿੰਧੀ - ਖਰੋ (ਅਸਲੀ, ਪ੍ਰਮਾਣਕ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਖਰ (ਕਠੋਰ, ਖੁਰਦਰਾ, ਬੇਰਹਿਮ ਤਿੱਖਾ); ਸੰਸਕ੍ਰਿਤ - ਖਰ (खर - ਕਠੋਰ, ਤਿੱਖਾ, ਕਸੈਲਾ)।

ਖਰਾ

ਬਹੁਤ (ਡਰਾਉਣਾ), ਬੜਾ (ਭਿਆਨਕ)।

ਵਿਆਕਰਣ: ਵਿਸ਼ੇਸ਼ਣ (ਜੀਵ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਖਰਾ (ਖਾਲਸ, ਸ਼ੁੱਧ); ਸਿੰਧੀ - ਖਰੋ (ਅਸਲੀ, ਪ੍ਰਮਾਣਕ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਖਰ (ਕਠੋਰ, ਖੁਰਦਰਾ, ਬੇਰਹਿਮ ਤਿੱਖਾ); ਸੰਸਕ੍ਰਿਤ - ਖਰ (खर - ਕਠੋਰ, ਤਿੱਖਾ, ਕਸੈਲਾ)।

ਖਰੀ

ਖਰੀ (ਸੋਂਹਦੀ), ਬਹੁਤ (ਸੋਭਨੀਕ), ਬੜੀ (ਸੋਭਾ ਵਾਲੀ)।

ਵਿਆਕਰਣ: ਵਿਸ਼ੇਸ਼ਣ (ਮੁੰਧ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਖਰਾ (ਖਾਲਸ, ਸ਼ੁਧ); ਸਿੰਧੀ - ਖਰੋ (ਅਸਲੀ, ਪ੍ਰਮਾਣਕ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਖਰ (ਕਠੋਰ, ਖੁਰਦਰਾ, ਬੇਰਹਿਮ, ਤਿੱਖਾ); ਸੰਸਕ੍ਰਿਤ - ਖਰ (खर - ਕਠੋਰ, ਤਿੱਖਾ, ਕਸੈਲਾ)।

ਖਰੀ

ਬਹੁਤ, ਬੜੀ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਖਰਾ (ਖਾਲਸ, ਸ਼ੁਧ); ਸਿੰਧੀ - ਖਰੋ (ਅਸਲੀ, ਪ੍ਰਮਾਣਕ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਖਰ (ਕਠੋਰ, ਖੁਰਦਰਾ, ਬੇਰਹਿਮ, ਤਿੱਖਾ); ਸੰਸਕ੍ਰਿਤ - ਖਰ (खर - ਕਠੋਰ, ਤਿੱਖਾ, ਕਸੈਲਾ)।

ਖਰੀ

ਬਹੁਤ ਅਉਖੀ (ਹੁੰਦੀ) ਹੈ, ਬਹੁਤ ਦੁਖੀ (ਹੁੰਦੀ) ਹੈ।

ਵਿਆਕਰਣ: ਵਿਸ਼ੇਸ਼ਣ (ਜੀਵ-ਇਸਤਰੀ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਖਰਾ (ਖਾਲਸ, ਸ਼ੁਧ); ਸਿੰਧੀ - ਖਰੋ (ਅਸਲੀ, ਪ੍ਰਮਾਣਕ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਖਰ (ਕਠੋਰ, ਖੁਰਦਰਾ, ਬੇਰਹਿਮ, ਤਿੱਖਾ); ਸੰਸਕ੍ਰਿਤ - ਖਰ (खर - ਕਠੋਰ, ਤਿੱਖਾ, ਕਸੈਲਾ)।

ਖਰੀਦਿ

ਖਰੀਦ (ਕਰ) ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਖਰੀਦਨਾ/ਖਰੀਦਣ; ਬ੍ਰਜ - ਖਰੀਦ; ਫ਼ਾਰਸੀ - ਖ਼ਰੀਦਨ (خریِدن - ਖਰੀਦਣਾ)।

ਖਰੇ

ਖਰੇ, ਖਾਲਸ, ਸ਼ੁਧ; ਪਰਵਾਨ।

ਵਿਆਕਰਣ: ਵਿਸ਼ੇਸ਼ਣ (ਉਹ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਖਰਾ (ਖਾਲਸ, ਸ਼ੁੱਧ); ਸਿੰਧੀ - ਖਰੋ (ਅਸਲੀ, ਪ੍ਰਮਾਣਕ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਖਰ (ਕਠੋਰ, ਖੁਰਦਰਾ, ਬੇਰਹਿਮ ਤਿੱਖਾ); ਸੰਸਕ੍ਰਿਤ - ਖਰ (खर - ਕਠੋਰ, ਤਿੱਖਾ, ਕਸੈਲਾ)।

ਖਲਾਸੁ

ਖਲਾਸ, ਮੁਕਤ।

ਵਿਆਕਰਣ: ਵਿਸ਼ੇਸ਼ਣ (ਸੋ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਭੋਜਪੁਰੀ/ਰਾਜਸਥਾਨੀ/ਬ੍ਰਜ - ਖਲਾਸ; ਸਿੰਧੀ - ਖ਼ਲਾਸੁ; ਅਰਬੀ - ਖ਼ਲਾਸ (خلاص - ਮੈਲ-ਦੋਸ਼ ਆਦਿ ਤੋਂ ਬਿਨਾਂ; ਰਿਹਾਅ, ਮੁਕਤ; ਅਜਾਦ; ਖ਼ਤਮ)।

ਖਲਾਵੈ

ਖੁਆਉਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖੁਆਉਣਾ/ਖੁਵਾਉਣਾ/ਖਿਲਾਉਣਾ (ਖਵਾਉਣਾ); ਪ੍ਰਾਕ੍ਰਿਤ - ਖਾਵਿਯੰਤ (ਖੁਆਇਆ ਜਾ ਰਿਹਾ ਹੈ); ਪਾਲੀ - ਖਾਦਾਪੇਤਿ (ਖਾਣ ਨੂੰ ਦੇਂਦਾ ਹੈ, ਖਵਾਉਂਦਾ ਹੈ); ਸੰਸਕ੍ਰਿਤ - ਖਾਦਯਤਿ (खादयति - ਖਵਾਉਂਦਾ ਹੈ)।

ਖੜਗੁ

ਖੜਗ, ਤਲਵਾਰ, ਕਿਰਪਾਨ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ - ਖੜਗ/ਖੜਗਿ; ਭੋਜਪੁਰੀ/ਰਾਜਸਥਾਨੀ - ਖੜਗ; ਬ੍ਰਜ - ਖੜਗ/ਖਰਗ; ਸੰਸਕ੍ਰਿਤ - ਖਡ੍ਗਹ (खड्ग: - ਤਲਵਾਰ, ਕਿਰਪਾਨ)।

ਖੜਾ

ਖੜਾ, ਖਲੋਤਾ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਨੇਪਾਲੀ/ਬ੍ਰਜ/ਪੁਰਾਤਨ ਪੰਜਾਬੀ - ਖੜਾ; ਸਿੰਧੀ - ਖੜੋ (ਸਿੱਧਾ ਖੜਾ); ਸੰਸਕ੍ਰਿਤ - ਖਡਕ (खडक - ਸਿੱਧਾ; ਕਿੱਲ/ਬੋਲਟ, ਥੰਮ)।

ਖੜੀ

ਖੜ੍ਹੀ, ਖਲੋਤੀ; ਸਾਵਧਾਨ ਹੋਈ।

ਵਿਆਕਰਣ: ਵਰਤਮਾਨ ਕਿਰਦੰਤ (ਵਿਸ਼ੇਸ਼ਣ ਉਮਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਨੇਪਾਲੀ/ਬ੍ਰਜ/ਪੁਰਾਤਨ ਪੰਜਾਬੀ - ਖੜਾ; ਸਿੰਧੀ - ਖੜੋ (ਸਿੱਧਾ ਖੜਾ); ਸੰਸਕ੍ਰਿਤ - ਖਡਕ (खडक - ਸਿੱਧਾ; ਕਿੱਲ/ਬੋਲਟ, ਥੰਮ)।

ਖੜੀਆ

ਖੜ੍ਹੀਆਂ/ਖਲੋਤੀਆਂ।

ਵਿਆਕਰਣ: ਵਿਸ਼ੇਸ਼ਣ (ਇਸਤਰੀਆਂ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖੜਣਾ; ਲਹਿੰਦੀ - ਖੜਣ; ਕਸ਼ਮੀਰੀ - ਖੜਣੁ (ਖਲੋਣਾ); ਸੰਸਕ੍ਰਿਤ - ਖਡਤਿ (खडति - ਖਲੋਂਦਾ ਹੈ)।

ਖੜੀਆਹ

ਖੜ੍ਹੀਆਂ; ਸੁਚੇਤ, ਸਾਵਧਾਨ।

ਵਿਆਕਰਣ: ਵਿਸ਼ੇਸ਼ਣ (ਸੇ ਦਾ), ਕਰਤਾ ਕਾਰਕ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖੜਣਾ; ਲਹਿੰਦੀ - ਖੜਣ; ਕਸ਼ਮੀਰੀ - ਖੜਣੁ (ਖਲੋਣਾ); ਸੰਸਕ੍ਰਿਤ - ਖਡਤਿ (खडति - ਖਲੋਂਦਾ ਹੈ)।

ਖੜੋਤੇ

(ਛੱਡ) ਖਲੋਤੇ; (ਛੱਡ) ਗਏ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖੜੋਣਾ; ਕਸ਼ਮੀਰੀ - ਖੜਣੁ (ਖੜਣਾ/ਖੜੇ ਹੋਣਾ); ਸੰਸਕ੍ਰਿਤ - ਖਾਡਯਤਿ (खाडयति - ਖੜਾ ਕਰਦਾ ਹੈ)।

ਖੜੋਵਣਾ

ਖਲੋਣਾ ਹੁੰਦਾ ਹੈ, ਖੜੋਣਾ ਹੁੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖੜੋਣਾ; ਕਸ਼ਮੀਰੀ - ਖੜਣੁ (ਖੜਣਾ/ਖੜੇ ਹੋਣਾ); ਸੰਸਕ੍ਰਿਤ - ਖਾਡਯਤਿ (खाडयति - ਖੜਾ ਕਰਦਾ ਹੈ)।

ਖਾਇ

ਖਾਧੇ ਜਾਂਦੇ ਹਨ, ਨਾਸ ਹੋ ਜਾਂਦੇ ਹਨ, ਦੂਰ ਹੋ ਜਾਂਦੇ ਹਨ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ); ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।

ਖਾਇ

ਖਾਂਦਾ ਹੈ, ਖਾ ਸਕਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ); ਸੰਸਕ੍ਰਿਤ - ਖਾਦਤਿ (खादति - ਚਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।

ਖਾਇ

ਖਾਂਦਾ ਹੈਂ; ਸਹਿੰਦਾ ਹੈਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ); ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।

ਖਾਇ

ਖਾਂਦਾ ਹੈ, ਪਾਉਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਖਾਇ; ਪਾਲੀ - ਖਾਦਤਿ; ਸੰਸਕ੍ਰਿਤ - ਖਾਦਯਤਿ (खादयति - ਖਾਂਦਾ ਹੈ)।

ਖਾਇ

ਖਾ ਗਿਆ ਹੈ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ) ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।

ਖਾਇ

ਖਾਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ); ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।

ਖਾਇ

ਖਾ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ ; ਪਾਲੀ - ਖਾਦਤਿ (ਖਾਂਦਾ ਹੈ) ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।

ਖਾਇਆ

ਖਾਧਾ।

ਵਿਆਕਰਣ: ਕਿਰਿਆ, ਭੂਤ ਕਾਲ; ਅਨਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖਾਣਾ; ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ); ਸੰਸਕ੍ਰਿਤ - ਖਾਦਤਿ (खादति - ਚਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।

ਖਾਇਆ

ਖਾਧਾ, ਖਾਧਾ (ਜਾਂਦਾ ਹੈ)।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖਾਣਾ; ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ) ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵੱਢਦਾ ਹੈ; ਰਿਗਵੇਦ - ਖਾਂਦਾ ਹੈ)।

ਖਾਇਆ

ਖਾਧਾ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖਾਣਾ; ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ) ਸੰਸਕ੍ਰਿਤ - ਖਾਦਤਿ (खादति - ਚਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।

ਖਾਇਆ

ਖਾਧਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖਾਣਾ; ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ) ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।

ਖਾਈ

ਖਾਧੀ।

ਵਿਆਕਰਣ: ਕਿਰਿਆ, ਭੂਤ ਕਾਲ; ਅਨਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖਾਣਾ; ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ) ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।

ਖਾਈ

ਖਾਂਦੇ ਹੋ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮੱਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖਾਣਾ; ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ) ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)

ਖਾਈਐ

ਖਾਈਦਾ ਹੈ, ਖਾਧਾ ਜਾਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖਾਣਾ; ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ) ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।

ਖਾਏ

ਖਾਂਦਾ; ਪ੍ਰਭਾਵ ਪਾਉਂਦਾ।

ਵਿਉਤਪਤੀ: ਪੁਰਾਤਨ ਪੰਜਾਬੀ - ਖਾਣਾ; ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ); ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।

ਖਾਹਿ

(ਚੁਗਲੀ) ਖਾਂਦੇ ਹਨ, (ਚੁਗਲੀ) ਸੁਣਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਖਾਹਿ; ਪ੍ਰਾਕ੍ਰਿਤ - ਖੰਤਿ; ਪਾਲੀ - ਖਾਦੰਤਿ (ਖਾਂਦੇ ਹਨ); ਸੰਸਕ੍ਰਿਤ - ਖਾਦੰਤਿ (खादन्ति - ਚੱਬਦੇ ਹਨ, ਵਢਦੇ ਹਨ; ਰਿਗਵੇਦ - ਖਾਂਦੇ ਹਨ)।

ਖਾਹਿ

ਖਾਂਦੇ ਹਨ; ਸਹਿੰਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਖਾਹਿ; ਪ੍ਰਾਕ੍ਰਿਤ - ਖੰਤਿ; ਪਾਲੀ - ਖਾਦੰਤਿ (ਖਾਂਦੇ ਹਨ); ਸੰਸਕ੍ਰਿਤ - ਖਾਦੰਤਿ (खादन्ति - ਚੱਬਦੇ ਹਨ, ਵਢਦੇ ਹਨ; ਰਿਗਵੇਦ - ਖਾਂਦੇ ਹਨ)।

ਖਾਹਿ

(ਪਿਆ) ਖਾਵੇਂਗਾ, (ਪਿਆ) ਖਾਂਦਾ ਰਹੇਂਗਾ।

ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਖਾਹਿ; ਪ੍ਰਾਕ੍ਰਿਤ - ਖੰਤਿ; ਪਾਲੀ - ਖਾਦੰਤਿ (ਖਾਂਦੇ ਹਨ); ਸੰਸਕ੍ਰਿਤ - ਖਾਦੰਤਿ (खादन्ति - ਚੱਬਦੇ ਹਨ, ਖਾਂਦੇ ਹਨ)।

ਖਾਕੁ

ਮਿੱਟੀ, ਧੂੜੀ, ਚਰਨ ਧੂੜੀ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਅਵਧੀ/ਮਾਰਵਾੜੀ - ਖਾਕ; ਸਿੰਧੀ - ਖਾਕੁ; ਫ਼ਾਰਸੀ - ਖ਼ਾਕ (خاک - ਮਿੱਟੀ, ਸੁਆਹ; ਨਿਮਰਤਾ)।

ਖਾਟਿ

ਖੱਟ ਲੈ, ਕਮਾ ਲੈ, ਪ੍ਰਾਪਤ ਕਰ ਲੈ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਗੁਜਰਾਤੀ - ਖਾਟਵੁੰ (ਖੱਟਣਾ/ਹਾਸਲ ਕਰਨਾ); ਉੜੀਆ - ਖਾਟਿਬਾ (ਸਖਤ ਮਿਹਨਤ ਕਰਨਾ); ਬੰਗਾਲੀ - ਖਾਟਾ (ਕੰਮ ਕਰਨਾ, ਲਾਗੂ ਕਰਨਾ); ਪੁਰਾਤਨ ਪੰਜਾਬੀ - ਖਟਣਾ; ਲਹਿੰਦੀ - ਖੱਟਣ (ਕਮਾਉਣਾ, ਖਟਣਾ); ਸਿੰਧੀ - ਖਟੁਨ (ਜਿੱਤਣਾ, ਪ੍ਰਾਪਤ ਕਰਨਾ); ਕਸ਼ਮੀਰੀ - ਖਟੁਨ (ਲੁਕਾਉਣਾ, ਹਰਾਉਣਾ); ਸੰਸਕ੍ਰਿਤ - ਖੱਟਯਤਿ (खट्टयति - ਲੁਕਾਉਂਦਾ ਹੈ, ਜਿਤਦਾ ਹੈ)।

ਖਾਣਾ

ਖਾਣਾ।

ਵਿਆਕਰਣ: ਭਾਵਾਰਥ ਕਿਰਦੰਤ (ਨਾਂਵ); ਕਰਤਾ ਕਾਰਕ, ਪੁਲਿੰਗ, ਇਕਵਚਨ।

ਵਿਉਤਪਤੀ: ਭੋਜਪੁਰੀ - ਖਾਨਾ; ਗੁਜਰਾਤੀ - ਖਾਣੁ; ਪੁਰਾਤਨ ਮਾਰਵਾੜੀ/ਪ੍ਰਾਕ੍ਰਿਤ - ਖਾਣ; ਪਾਲੀ/ਸੰਸਕ੍ਰਿਤ - ਖਾਦਨ (खादन - ਖਾਣਾ)।

ਖਾਣਾ

ਖਾਣਾ।

ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਭੋਜਪੁਰੀ - ਖਾਨਾ; ਗੁਜਰਾਤੀ - ਖਾਣੁ; ਪੁਰਾਤਨ ਮਾਰਵਾੜੀ/ਪ੍ਰਾਕ੍ਰਿਤ - ਖਾਣ; ਪਾਲੀ/ਸੰਸਕ੍ਰਿਤ - ਖਾਦਨ (खादन - ਭੋਜਨ ਖਾਣਾ; ਭੋਜਨ)।

ਖਾਣੀ

ਖਾਣੀਆਂ, ਉਤਪਤੀ ਦੇ ਸਰੋਤ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ/ਅਵਧੀ/ਭੋਜਪੁਰੀ/ਅਪਭ੍ਰੰਸ਼ - ਖਾਣੀ; ਪ੍ਰਾਕ੍ਰਿਤ - ਖਾਣਿ/ਖਾਣੀ; ਸੰਸਕ੍ਰਿਤ - ਖਾਨਿ੍ (खानि् - ਖਾਣ)।

ਖਾਣੀ

ਖਾਣੀਆਂ ਦੀ, ਉਤਪਤੀ ਦੇ ਸਰੋਤਾਂ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ/ਅਵਧੀ/ਭੋਜਪੁਰੀ/ਅਪਭ੍ਰੰਸ਼ - ਖਾਣੀ; ਪ੍ਰਾਕ੍ਰਿਤ - ਖਾਣਿ/ਖਾਣੀ; ਸੰਸਕ੍ਰਿਤ - ਖਾਨਿ੍ (खानि् - ਖਾਣ)।

ਖਾਣੀ

ਖਾਣੀਆਂ ਵਿਚ, ਉਤਪਤੀ ਦੇ ਸਰੋਤਾਂ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ/ਅਵਧੀ/ਭੋਜਪੁਰੀ/ਅਪਭ੍ਰੰਸ਼ - ਖਾਣੀ; ਪ੍ਰਾਕ੍ਰਿਤ - ਖਾਣਿ/ਖਾਣੀ; ਸੰਸਕ੍ਰਿਤ - ਖਾਨਿ੍ (खानि् - ਖਾਣ)।

ਖਾਣੁ

ਖਾਂਡ, ਖੰਡ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਭੋਜਪੁਰੀ - ਖਾਨਾ; ਗੁਜਰਾਤੀ - ਖਾਣੁ; ਪੁਰਾਤਨ ਮਾਰਵਾੜੀ/ਪ੍ਰਾਕ੍ਰਿਤ - ਖਾਣ; ਪਾਲੀ/ਸੰਸਕ੍ਰਿਤ - ਖਾਦਨ (खादन - ਖਾਣਾ)।

ਖਾਂਦੀਆ

ਖਾਂਦੀਆਂ ਸਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਭੋਜਪੁਰੀ - ਖਾਨਾ; ਗੁਜਰਾਤੀ - ਖਾਣੁ; ਪੁਰਾਤਨ ਮਾਰਵਾੜੀ/ਪ੍ਰਾਕ੍ਰਿਤ - ਖਾਣ; ਪਾਲੀ/ਸੰਸਕ੍ਰਿਤ - ਖਾਦਨ (खादन - ਭੋਜਨ ਖਾਣਾ; ਭੋਜਨ)।

ਖਾਧਾ

ਖਾਧਾ ਹੈ, ਖਾ ਲਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖਾਣਾ; ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ) ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।

ਖਾਧੈ

ਖਾਧਿਆਂ, ਖਾਧੇ ਜਾਣ ਨਾਲ, ਖਾਣ ਨਾਲ।

ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖਾਣਾ; ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਅਇ/ਖਾਇ; ਪਾਲੀ - ਖਾਦਤਿ (ਖਾਂਦਾ ਹੈ) ਸੰਸਕ੍ਰਿਤ - ਖਾਦਤਿ (खादति - ਚੱਬਦਾ ਹੈ, ਵਢਦਾ ਹੈ; ਰਿਗਵੇਦ - ਖਾਂਦਾ ਹੈ)।

ਖਾਮ

ਕੱਚੀ; ਰਸ-ਹੀਣ; ਵਿਅਰਥ।

ਵਿਆਕਰਣ: ਵਿਸ਼ੇਸ਼ਣ (ਕਿਰਿਆ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਅਵਧੀ/ਬ੍ਰਜ - ਖਾਮ; ਸਿੰਧੀ - ਖ਼ਾਮੁ; ਫ਼ਾਰਸੀ - ਖ਼ਾਮ (خام - ਕੱਚਾ, ਨਾ ਪੱਕਿਆ ਹੋਇਆ, ਕੱਚਾ ਭਾਂਡਾ; ਕਮਜ਼ੋਰ; ਅਪੂਰਨ)।

ਖਾਵੈ

(ਚੋਟ/ਮਾਰ) ਖਾਂਦਾ ਹੈ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਖਾਵਣ (ਖਾਣਾ); ਅਪਭ੍ਰੰਸ਼/ਪ੍ਰਾਕ੍ਰਿਤ - ਖਾਇ; ਪਾਲੀ - ਖਾਦਤਿ; ਸੰਸਕ੍ਰਿਤ - ਖਾਦਯਤਿ (खादयति - ਖਾਂਦਾ ਹੈ)।

ਖਿਸੈ

ਖਿਸਕਦਾ ਹੈ, ਖਿਸਕ ਜਾਂਦਾ ਹੈ; ਥਿੜਕ ਜਾਂਦਾ ਹੈ, ਡੋਲ ਜਾਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖਿਸਕਣਾ/ਖਿਸਣਾ (ਖਿਸਕ/ਤਿਲਕ ਜਾਣਾ); ਬ੍ਰਜ - ਖਿਸਕਣਾ/ਖਿਸਨਾ (ਡੁੱਬਣਾ, ਡਿੱਗਣਾ); ਸਿੰਧੀ - ਖਿਸਕਣੁ/ਖਿਸਣੁ (ਤਿਲਕਣਾ); ਪ੍ਰਾਕ੍ਰਿਤ - ਖਿਸਇ (ਤਿਲਕਦਾ ਹੈ); ਸੰਸਕ੍ਰਿਤ - ਖਿੱਸ੍* (खिस्स् - ਤਿਲਕਣ)।

ਖਿੰਚਿ

ਖਿੱਚ (ਲਿਆ ਹੈ)।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਨੇਪਾਲੀ - ਖਿੰਚਣੁ; ਪੁਰਾਤਨ ਪੰਜਾਬੀ - ਖਿਚਣਾ; ਪੁਰਾਤਨ ਮਾਰਵਾੜੀ - ਖੀਚ; ਬ੍ਰਜ - ਖੀਂਚ/ਖਿੰਚ/ਖਿਚ; ਅਪਭ੍ਰੰਸ਼/ਪ੍ਰਾਕ੍ਰਿਤ - ਖੰਚ; ਸੰਸਕ੍ਰਿਤ - ਖਿੰਚ* (खिन्च - ਘਸੀਟਣਾ, ਖਿਚਣਾ)।

ਖਿੰਚਿ

ਖਿੱਚ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਨੇਪਾਲੀ - ਖਿੰਚਣੁ; ਪੁਰਾਤਨ ਪੰਜਾਬੀ - ਖਿਚਣਾ; ਪੁਰਾਤਨ ਮਾਰਵਾੜੀ - ਖੀਚ; ਬ੍ਰਜ - ਖੀਂਚ/ਖਿੰਚ/ਖਿਚ; ਅਪਭ੍ਰੰਸ਼/ਪ੍ਰਾਕ੍ਰਿਤ - ਖੰਚ; ਸੰਸਕ੍ਰਿਤ - ਖਿੰਚ* (खिन्च - ਘਸੀਟਣਾ, ਖਿਚਣਾ)।

ਖਿਨੁ

(ਇਕ) ਖਿਣ/ਛਿਣ; ਥੋੜ੍ਹਾ ਸਮਾਂ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ - ਖਿਣ; ਬੰਗਾਲੀ/ਬ੍ਰਜ - ਖਨ; ਪ੍ਰਾਕ੍ਰਿਤ/ਪਾਲੀ - ਖਣ (ਪਲ); ਸੰਸਕ੍ਰਿਤ - ਕ੍ਸ਼ਣ (क्षण - ਅੱਖ ਦਾ ਝਮਕਣਾ, ਪਲ)।

ਖਿਨੈ

ਖਿਣ/ਛਿਣ (ਵਿਚ); ਥੋੜ੍ਹੇ ਸਮੇਂ (ਵਿਚ)।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ - ਖਿਣ; ਬੰਗਾਲੀ/ਬ੍ਰਜ - ਖਨ; ਪ੍ਰਾਕ੍ਰਿਤ/ਪਾਲੀ - ਖਣ (ਪਲ); ਸੰਸਕ੍ਰਿਤ - ਕ੍ਸ਼ਣ (क्षण - ਅਖ ਦਾ ਝਮਕਣਾ, ਪਲ)।

ਖੀਣੁ

ਕਮਜੋਰ, ਲਿੱਸਾ, ਨਿਰਬਲ।

ਵਿਆਕਰਣ: ਵਿਸ਼ੇਸ਼ਣ (ਤਨੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਖੀਣੁ (ਨਿਰਬਲ); ਪ੍ਰਾਕ੍ਰਿਤ - ਖੀਣ (ਬਰਬਾਦ ਹੋਇਆ, ਥਕਿਆ ਹੋਇਆ, ਕਮਜੋਰ, ਪਤਲਾ); ਪਾਲੀ - ਖੀਣ (ਬਰਬਾਦ ਹੋਇਆ, ਥਕਿਆ ਹੋਇਆ); ਸੰਸਕ੍ਰਿਤ - ਕ੍ਸ਼ੀਣ (क्षीण - ਥਕਿਆ ਹੋਇਆ, ਨਿਰਬਲ)।

ਖੀਰੇ

ਦੁਧ ਨਾਲ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਖੀਰੁ (ਦੁਧ); ਪ੍ਰਾਕ੍ਰਿਤ/ਪਾਲੀ - ਖੀਰ; ਸੰਸਕ੍ਰਿਤ - ਕ੍ਸ਼ੀਰਮ੍ (क्षीरम् - ਦੁਧ, ਸੰਘਣਾ ਦੁਧ)।

ਖੀਵੀ

(ਮਾਤਾ) ਖੀਵੀ (ਦਾ), ਗੁਰੂ ਅੰਗਦ ਸਾਹਿਬ ਦੀ ਪਤਨੀ (ਦਾ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖੀਵੀ (ਖੀਵਾ ਦਾ ਇਸਤਰੀ ਲਿੰਗ; ਗੁਰੂ ਅੰਗਦ ਸਾਹਿਬ ਦੀ ਪਤਨੀ); ਪੁਰਾਤਨ ਪੰਜਾਬੀ/ਲਹਿੰਦੀ - ਖੀਵਾ (ਮਦਹੋਸ਼/ਸ਼ਰਾਬੀ, ਅਭਿਮਾਨੀ); ਅਪਭ੍ਰੰਸ਼/ਪ੍ਰਾਕ੍ਰਿਤ - ਖੀਵ (ਮਦਹੋਸ਼/ਸਰਾਬੀ); ਸੰਸਕ੍ਰਿਤ - ਕ੍ਸ਼ੀਬ/ਕ੍ਸ਼ੀਵ (क्षीब/क्षीव - ਮਦਹੋਸ਼/ਸ਼ਰਾਬੀ, ਉਤਸ਼ਾਹਿਤ)।

ਖੁਆਇਓਹੁ

ਖੁਆਇਆ ਹੈ, ਖੁੰਝਾਇਆ ਹੈ, ਖੁਆਰ ਕੀਤਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖੋਣਾ (ਗੁਆਉਣਾ, ਉਜਾੜਨਾ, ਸੁਟਣਾ); ਪ੍ਰਾਕ੍ਰਿਤ - ਖਵੇਇ (ਉਜਾੜਦਾ ਹੈ, ਸੁਟਦਾ ਹੈ, ਡੋਲ੍ਹਦਾ ਹੈ); ਸੰਸਕ੍ਰਿਤ - ਕ੍ਸ਼ਪਯਤਿ (क्षपयति - ਉਜਾੜਦਾ ਹੈ/ਬਰਬਾਦ ਕਰਦਾ ਹੈ, ਸੁਟਦਾ ਹੈ)।

ਖੁਆਇਅਨੁ

ਖੁਆਇ+ਅਨੁ, ਖੁਆਏ ਹਨ ਉਸ ਨੇ, ਉਸ ਨੇ ਖੁਆਏ ਹਨ, ਉਸ ਨੇ ਭੁਲਾਏ ਹੋਏ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖੋਣਾ (ਗੁਆਉਣਾ, ਉਜਾੜਨਾ, ਸੁਟਣਾ); ਪ੍ਰਾਕ੍ਰਿਤ - ਖਵੇਇ (ਉਜਾੜਦਾ ਹੈ, ਸੁਟਦਾ ਹੈ, ਡੋਲ੍ਹਦਾ ਹੈ); ਸੰਸਕ੍ਰਿਤ - ਕ੍ਸ਼ਪਯਤਿ (क्षपयति - ਉਜਾੜਦਾ ਹੈ/ਬਰਬਾਦ ਕਰਦਾ ਹੈ, ਸੁਟਦਾ ਹੈ) + ਅਵਧੀ/ਬ੍ਰਜ/ਲਹਿੰਦੀ - ਓਨ; ਅਪਭ੍ਰੰਸ਼ - ਓਅਣ (ਉਹ, ਉਨ੍ਹਾਂ); ਪ੍ਰਾਕ੍ਰਿਤ - ਅਮੁਣਾ; ਸੰਸਕ੍ਰਿਤ - ਅਮੁਨਾ (अमुना - ਉਸ ਦੁਆਰਾ)।

ਖੁਆਰੁ

ਖੁਆਰ, ਦੁਖੀ।

ਵਿਆਕਰਣ: ਵਿਸ਼ੇਸ਼ਣ (ਜੂਠੇ ਦਾ), ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਖ਼੍ਵਾਰ (ਜ਼ਲੀਲ, ਪ੍ਰੇਸ਼ਾਨ)।

ਖੁਆਰੁ

ਖੱਜਲ-ਖੁਆਰ (ਕਰਨ ਵਾਲਾ); ਪਰੇਸ਼ਾਨ/ਦੁਖੀ (ਕਰਨ ਵਾਲਾ)।

ਵਿਆਕਰਣ: ਵਿਸ਼ੇਸ਼ਣ (ਹੁਕਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਖ਼੍ਵਾਰ (ਜ਼ਲੀਲ, ਪ੍ਰੇਸ਼ਾਨ)।

ਖੁਸਿ

ਖੁੱਸ (ਲੈਂਦਾ ਹੈ), ਖੋਹ (ਲੈਂਦਾ ਹੈ)।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖੁਸਣਾ (ਜਬਰਦਸਤੀ ਖੋਹਣਾ); ਸਿੰਧੀ - ਖੁਸਣੁ (ਖੋਹ ਲੈਣਾ, ਖਰਾਬ ਹੋਣਾ); ਸੰਸਕ੍ਰਿਤ - ਸ੍ਕੁਸ਼ਯਤੇ (स्कुष्यते - ਖੋਂਹਦਾ ਹੈ, ਖੋਬਦਾ ਹੈ)।

ਖੁਸੀਆ

ਖੁਸ਼ੀਆਂ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਬੁੰਦੇਲੀ/ਅਵਧੀ/ਰਾਜਸਥਾਨੀ/ਭੋਜਪੁਰੀ/ਬ੍ਰਜ - ਖੁਸੀ; ਫ਼ਾਰਸੀ - ਖ਼ੁਸ਼ੀ (خوشی - ਪ੍ਰਸੰਨਤਾ, ਖੁਸ਼ੀ, ਅਨੰਦ)।

ਖੁੰਦਕਾਰੁ

ਜਹਾਨ ਪੈਦਾ ਕਰਨ ਵਾਲਾ/ਬਣਾਉਣ ਵਾਲਾ; ਬਾਦਸ਼ਾਹ, ਮਾਲਕ/ਸੁਆਮੀ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਖ਼ੁੰਦਕਾਰ/ਖ੍ਵੰਦਕਾਰ (خُندکار - ਜਹਾਨ ਪੈਦਾ ਕਰਨ ਵਾਲਾ; ਬਾਦਸ਼ਾਹ, ਮਾਲਕ)।

ਖੁਰ

(ਸਿਰ ਤੋਂ) ਪੈਰ ਦੇ ਨਹੁੰਆਂ ਤੱਕ, (ਸਿਰ ਤੋਂ) ਪੈਰਾਂ ਤਕ।

ਵਿਆਕਰਣ: ਕਿਰਿਆ ਵਿਸ਼ੇਸਣ।

ਵਿਉਤਪਤੀ: ਪੁਰਾਤਨ ਪੰਜਾਬੀ - ਖੁਰ (ਖੁਰ, ਪੈਰ); ਸਿੰਧੀ - ਖੁਰੁ; ਪ੍ਰਾਕ੍ਰਿਤ/ਪਾਲੀ - ਖੁਰ; ਸੰਸਕ੍ਰਿਤ - ਖੁਰਹ (खुर: - ਖੁਰ)।

ਖੇਹ

ਖੇਹ, ਸਵਾਹ, ਮਿੱਟੀ।

ਵਿਆਕਰਣ: ਵਿਸ਼ੇਸ਼ਣ (ਦੇਹ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ - ਖੇਹ (ਸੁਆਹ, ਧੂੜ, ਕੂੜਾ, ਗੋਹਾ); ਪ੍ਰਾਕ੍ਰਿਤ - ਖੇਹ (ਧੂੜ); ਸੰਸਕ੍ਰਿਤ - ਕ੍ਸ਼ਯ (क्षय - ਘਾਟਾ, ਰਹਿੰਦ-ਖੁੂੰਦ)।

ਖੇਤੀ

ਖੇਤੀ, ਫਸਲ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਗੁਜਰਾਤੀ/ਮਰਾਠੀ/ਨੇਪਾਲੀ/ਬ੍ਰਜ - ਖੇਤੀ; ਲਹਿੰਦੀ - ਖੇਤਰੀ (ਫਸਲ, ਖੇਤੀਬਾੜੀ); ਪ੍ਰਾਕ੍ਰਿਤ - ਖੇੱਤਿਅ/ਖਿੱਤਅ (ਖੇਤਾਂ ਨਾਲ ਸਬੰਧਤ); ਸੰਸਕ੍ਰਿਤ - ਕ੍ਸ਼ੇਤ੍ਰਿਯ (क्षेत्रिय - ਘਾਹ ਦੀ ਚਰਾਗਾਹ, ਕਿਸੇ ਥਾਂ ਦਾ ਵਾਤਾਵਰਣ)।

ਖੇਤੁ

ਖੇਤ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖੇਤਰ/ਖੇਤ; ਬ੍ਰਜ - ਖੇਤ; ਅਪਭ੍ਰੰਸ਼ - ਖੇਤਂ; ਪ੍ਰਾਕ੍ਰਿਤ - ਖੇੱਤ/ਖਿਤ/ਛੇੱਤ/ਛਿਤ; ਪਾਲੀ - ਖੇੱਤ (ਖੇਤ); ਸੰਸਕ੍ਰਿਤ - ਕਸ਼ੇਤ੍ਰ (क्षेत्र - ਜਮੀਨ)।

ਖੇਮ

ਕੁਸ਼ਲਾਂ ਦੀ, ਸੁਖਾਂ ਦੀ, ਖੁਸ਼ੀਆਂ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਗੜ੍ਹਵਾਲੀ/ਗੁਜਰਾਤੀ/ਰਾਜਸਥਾਨੀ/ਬ੍ਰਜ - ਖੇਮ (ਤੰਦਰੁਸਤੀ, ਅਰਾਮ, ਖੁਸ਼ੀ); ਅਪਭ੍ਰੰਸ਼/ਪ੍ਰਾਕ੍ਰਿਤ - ਖੇਮ (ਅਰਾਮ ਨਾਲ ਰਹਿਣਾ; ਚੰਗੀ ਕਿਸਮਤ); ਪਾਲੀ - ਖੇਮ (ਸ਼ਾਂਤ; ਸ਼ਾਂਤੀ); ਸੰਸਕ੍ਰਿਤ - ਕ੍ਸ਼ੇਮ (क्षेम - ਰਹਿਣ ਜੋਗ; ਅਰਾਮ, ਸੌਖ ਜਾਂ ਸੁਰੱਖਿਆ ਦੇਣ ਵਾਲਾ; ਇਕ ਸੁਰੱਖਿਅਤ, ਅਸਾਨ ਜਾਂ ਅਰਾਮਦਾਇਕ ਅਵਸਥਾ, ਖੁਸ਼ੀ)।

ਖੇਲ

ਖੇਲ-ਤਮਾਸ਼ੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਵਧੀ/ਸਿੰਧੀ/ਬ੍ਰਜ - ਖੇਲ (ਖੇਡ); ਪ੍ਰਾਕ੍ਰਿਤ - ਖੇੱਲਣ (ਖੇਡ ਰਿਹਾ ਹੈ); ਸੰਸਕ੍ਰਿਤ - ਖੇੱਲ (खेल्ल - ਖੇਡ)।

ਖੇਲਣ

ਖੇਡਣ (ਲੱਗਾ ਹੋਇਆ ਹੈ)।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖੇਲਣਾ (ਖੇਡਣਾ), ਖਿਲਾਉਣਾ (ਖਿਡਾਉਣਾ); ਅਪਭ੍ਰੰਸ਼ - ਖੇਲਇ; ਪ੍ਰਾਕ੍ਰਿਤ - ਖੇੱਲਅਇ (ਖੇਡਦਾ ਹੈ); ਸੰਸਕ੍ਰਿਤ - ਖੇੱਲ (खेल्ल - ਖੇਡ)।

ਖੇਲਨ

ਖੇਡਣ (ਲੱਗ ਪਏ ਹਾਂ)।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖੇਲਣਾ (ਖੇਡਣਾ), ਖਿਲਾਉਣਾ (ਖਿਡਾਉਣਾ); ਅਪਭ੍ਰੰਸ਼ - ਖੇਲਇ; ਪ੍ਰਾਕ੍ਰਿਤ - ਖੇੱਲਅਇ (ਖੇਡਦਾ ਹੈ); ਸੰਸਕ੍ਰਿਤ - ਖੇੱਲ (खेल्ल - ਖੇਡ)।

ਖੇਲੁ

ਖੇਲ, ਖੇਲ/ਖੇਡ-ਤਮਾਸ਼ਾ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਅਵਧੀ/ਸਿੰਧੀ/ਬ੍ਰਜ - ਖੇਲ (ਖੇਡ); ਪ੍ਰਾਕ੍ਰਿਤ - ਖੇੱਲਣ (ਖੇਡ ਰਿਹਾ ਹੈ); ਸੰਸਕ੍ਰਿਤ - ਖੇੱਲ (खेल्ल - ਖੇਡ)।

ਖੇਲੁ

ਖੇਲ/ਖੇਡ; ਜੀਵਨ-ਖੇਡ, ਜੀਵਨ-ਜਾਚ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਅਵਧੀ/ਸਿੰਧੀ/ਬ੍ਰਜ - ਖੇਲ (ਖੇਡ); ਪ੍ਰਾਕ੍ਰਿਤ - ਖੇੱਲਣ (ਖੇਡ ਰਿਹਾ ਹੈ); ਸੰਸਕ੍ਰਿਤ - ਖੇੱਲ (खेल्ल - ਖੇਡ)।

ਖੇਲੋ

ਖੇਲੁ, ਖੇਲ, ਖੇਡ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਅਵਧੀ/ਸਿੰਧੀ/ਬ੍ਰਜ - ਖੇਲ (ਖੇਡ); ਪ੍ਰਾਕ੍ਰਿਤ - ਖੇੱਲਣ (ਖੇਡ ਰਿਹਾ ਹੈ); ਸੰਸਕ੍ਰਿਤ - ਖੇੱਲ (खेल्ल - ਖੇਡ)।

ਖੇਵਟ

(ਗੁਰੂ) ਮਲਾਹ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਖੇਵਟ; ਅਪਭ੍ਰੰਸ/ਪ੍ਰਾਕ੍ਰਿਤ - ਕੇਵੱਟ; ਸੰਸਕ੍ਰਿਤ - ਕੈਵਰ੍ਤਹ (कैवर्त: - ਕਿਸ਼ਤੀ ਚਲਾਉਣ ਵਾਲਾ, ਮਲਾਹ, ਮਛੇਰਾ)।

ਖੇਵਟੁ

ਮਲਾਹ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਖੇਵਟ; ਅਪਭ੍ਰੰਸ/ਪ੍ਰਾਕ੍ਰਿਤ - ਕੇਵੱਟ; ਸੰਸਕ੍ਰਿਤ - ਕੈਵਰ੍ਤਹ (कैवर्त: - ਕਿਸ਼ਤੀ ਚਲਾਉਣ ਵਾਲਾ, ਮਲਾਹ, ਮਛੇਰੇ)।

ਖੋਇ

ਗਵਾ (ਕੇ)।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਖੋਣਾ (ਗੁਆਉਣਾ, ਉਜਾੜਨਾ, ਸੁਟਣਾ); ਪ੍ਰਾਕ੍ਰਿਤ - ਖਵੇਇ (ਉਜਾੜਦਾ ਹੈ, ਸੁਟਦਾ ਹੈ, ਡੋਲ੍ਹਦਾ ਹੈ); ਸੰਸਕ੍ਰਿਤ - ਕ੍ਸ਼ਪਯਤਿ (क्षपयति - ਉਜਾੜਦਾ ਹੈ/ਬਰਬਾਦ ਕਰਦਾ ਹੈ, ਸੁਟਦਾ ਹੈ)।

ਖੋਇ

ਗਵਾ ਲੈਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖੋਣਾ (ਗੁਆਉਣਾ, ਉਜਾੜਨਾ, ਸੁਟਣਾ); ਪ੍ਰਾਕ੍ਰਿਤ - ਖਵੇਇ (ਉਜਾੜਦਾ ਹੈ, ਸੁਟਦਾ ਹੈ, ਡੋਲ੍ਹਦਾ ਹੈ); ਸੰਸਕ੍ਰਿਤ - ਕ੍ਸ਼ਪਯਤਿ (क्षपयति - ਉਜਾੜਦਾ ਹੈ/ਬਰਬਾਦ ਕਰਦਾ ਹੈ, ਸੁਟਦਾ ਹੈ)।

ਖੋਇਓ

ਖੋਇਆ ਹੈ, ਗਵਾ ਲਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖੋਣਾ (ਗੁਆਉਣਾ, ਉਜਾੜਨਾ, ਸੁਟਣਾ); ਪ੍ਰਾਕ੍ਰਿਤ - ਖਵੇਇ (ਉਜਾੜਦਾ ਹੈ, ਸੁਟਦਾ ਹੈ, ਡੋਲ੍ਹਦਾ ਹੈ); ਸੰਸਕ੍ਰਿਤ - ਕ੍ਸ਼ਪਯਤਿ (क्षपयति - ਉਜਾੜਦਾ ਹੈ/ਬਰਬਾਦ ਕਰਦਾ ਹੈ, ਸੁਟਦਾ ਹੈ)।

ਖੋਇਆ

ਖੋ ਦਿਤਾ, ਗਵਾ ਲਿਆ/ਛਡਿਆ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖੋਣਾ (ਗੁਆਉਣਾ, ਬਰਬਾਦ ਕਰਨਾ, ਸੁਟ ਦੇਣਾ); ਪ੍ਰਾਕ੍ਰਿਤ - ਖਵੇਇ (ਉਜਾੜਦਾ ਹੈ, ਸੁਟਦਾ ਹੈ, ਡੋਲ੍ਹਦਾ ਹੈ); ਸੰਸਕ੍ਰਿਤ - ਕ੍ਸ਼ਪਯਤਿ (क्षपयति - ਉਜਾੜਦਾ ਹੈ, ਸੁਟਦਾ ਹੈ)।

ਖੋਈ

ਖੋਈ (ਹੈ), ਗਵਾ ਲਈ (ਹੈ)।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖੋਣਾ (ਗੁਆਉਣਾ, ਉਜਾੜਨਾ, ਸੁਟਣਾ); ਪ੍ਰਾਕ੍ਰਿਤ - ਖਵੇਇ (ਉਜਾੜਦਾ ਹੈ, ਸੁਟਦਾ ਹੈ, ਡੋਲ੍ਹਦਾ ਹੈ); ਸੰਸਕ੍ਰਿਤ - ਕ੍ਸ਼ਪਯਤਿ (क्षपयति - ਉਜਾੜਦਾ ਹੈ/ਬਰਬਾਦ ਕਰਦਾ ਹੈ, ਸੁਟਦਾ ਹੈ)।

ਖੋਹਿ

ਖੋਹ (ਲਏ ਜਾਂਦੇ ਹਨ)।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖੋਹਣਾ (ਖੋਹਣਾ/ਹਥਿਆਉਣਾ); ਲਹਿੰਦੀ - ਖੋਹਣ (ਜ਼ਬਤ ਕਰਨਾ); ਸਿੰਧੀ - ਖੋਹਣੁ (ਪੁੱਟਣਾ/ਤੋੜਨਾ); ਕਸ਼ਮੀਰੀ - ਖਸੁਨ (ਗੁਪਤ ਅੰਗਾਂ ਤੋਂ ਵਾਲ ਪੁੱਟਣੇ); ਸੰਸਕ੍ਰਿਤ - ਸ੍ਕੋਸ਼ਟਿ* (स्कोषटि - ਪੁੱਟਦਾ/ਤੋੜਦਾ ਹੈ, ਖੋਭਦਾ ਹੈ)।

ਖੋਜਤ

ਖੋਜਦਾ (ਫਿਰਿਆ), ਲਭਦਾ (ਫਿਰਿਆ)।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਖੋਜਤ/ਖੋਜਤਿ; ਸੰਸਕ੍ਰਿਤ - ਖੋਜਤਿ (खोजति - ਖੋਜਦਾ ਹੈ, ਲਭਦਾ ਹੈ)।

ਖੋਜਤ

ਖੋਜਦੇ, ਲਭਦੇ।

ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਬ੍ਰਜ - ਖੋਜਤ/ਖੋਜਤਿ; ਸੰਸਕ੍ਰਿਤ - ਖੋਜਤਿ (खोजति - ਖੋਜਦਾ ਹੈ, ਲਭਦਾ ਹੈ)।

ਖੋਜਤ

ਖੋਜਦਾ ਹੈਂ, ਲਭਦਾ ਹੈਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਖੋਜਤ/ਖੋਜਤਿ; ਸੰਸਕ੍ਰਿਤ - ਖੋਜਤਿ (खोजति - ਖੋਜਦਾ ਹੈ, ਲਭਦਾ ਹੈ)।

ਖੋਜਤੇ

ਖੋਜਦਿਆਂ, ਲਭਦਿਆਂ, ਭਾਲਦਿਆਂ।

ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਬ੍ਰਜ - ਖੋਜਤ/ਖੋਜਤਿ; ਸੰਸਕ੍ਰਿਤ - ਖੋਜਤਿ (खोजति - ਖੋਜਦਾ ਹੈ, ਲਭਦਾ ਹੈ)।

ਖੋਟੇ

ਖੋਟੇ, ਖੋਟ ਵਾਲੇ, ਨਕਲੀ।

ਵਿਆਕਰਣ: ਵਿਸ਼ੇਸ਼ਣ (ਜੀਵ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਖੋਟਾ (ਝੂਠਾ, ਦੁਸ਼ਟ, ਅਸ਼ੁੱਧ, ਨੀਚ/ਖੋਟਾ); ਲਹਿੰਦੀ - ਖੋਟਾ (ਬੁਰਾ); ਮਾਰਵਾੜੀ/ਸਿੰਧੀ - ਖੋਟੋ (ਧੋਖੇਬਾਜ); ਸੰਸਕ੍ਰਿਤ - ਖੋੱਟ* (खोट्ट - ਦਾਗ/ਧੱਬਾ)।

ਖੋਟੈ

ਖੋਟੇ ਹੋਣ ਕਾਰਣ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਖੋਟਾ (ਝੂਠਾ, ਦੁਸ਼ਟ, ਅਸ਼ੁੱਧ, ਨੀਚ/ਖੋਟਾ); ਲਹਿੰਦੀ - ਖੋਟਾ (ਬੁਰਾ); ਮਾਰਵਾੜੀ/ਸਿੰਧੀ - ਖੋਟੋ (ਧੋਖੇਬਾਜ); ਸੰਸਕ੍ਰਿਤ - ਖੋੱਟ* (खोट्ट - ਦਾਗ/ਧੱਬਾ)।

ਖੋਲੇ

ਖੋਲ੍ਹੇ ਹਨ, ਖੋਲ੍ਹ ਦਿੱਤੇ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖੋਲਣਾ (ਖੋਲ੍ਹਣਾ, ਢਿਲਾ ਕਰਨਾ); ਲਹਿੰਦੀ - ਖੋਲੁਣ; ਸਿੰਧੀ - ਖੋਲਣੁ; ਕਸ਼ਮੀਰੀ - ਖੋਲੁਨ; ਸੰਸਕ੍ਰਿਤ - ਖੋੱਲ (खोल्ल - ਖੋਲ੍ਹਣਾ)।

ਖੋਵਣਾ

ਗਵਾਉਣਾ ਹੁੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਖੋਣਾ; ਬ੍ਰਜ - ਖੋਨਾ (ਗਵਾਉਣਾ, ਬਰਬਾਦ ਕਰਨਾ, ਦੂਰ ਸੁੱਟਣਾ); ਅਪਭ੍ਰੰਸ਼ - ਖੋਵੈ/ਖੋਵਇ; ਪ੍ਰਾਕ੍ਰਿਤ - ਖਵੇਇ; ਸੰਸਕ੍ਰਿਤ - ਕ੍ਸ਼ਪਯਤਿ (क्षपयति - ਨਸ਼ਟ ਕਰਦਾ ਹੈ)।

ਖੋਵੈ

ਗੁਆਉਂਦਾ ਹੈ, ਗੁਆ/ਗਵਾ ਲੈਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਖੋਵੈ/ਖੋਵਇ; ਪ੍ਰਾਕ੍ਰਿਤ - ਖਵੇਇ; ਸੰਸਕ੍ਰਿਤ - ਕ੍ਸ਼ਪਯਤਿ (क्षपयति - ਨਸ਼ਟ ਕਰਦਾ ਹੈ)।