ਕਉ
ਕਿਸੇ ਨੂੰ।
ਵਿਆਕਰਣ: ਪੜਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਕਉ; ਸੰਸਕ੍ਰਿਤ - ਕਹ (क: - ਨੂੰ)।
More Examples for ਕਉ
ਕਉਤਕ
ਕੌਤਕਾਂ ਨੂੰ, ਚੋਜਾਂ ਨੂੰ, ਤਮਾਸ਼ਿਆਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਕਉਤਿਕ; ਬ੍ਰਜ - ਕਉਤਕ; ਸੰਸਕ੍ਰਿਤ - ਕੌਤੁਕ (कौतुक - ਉਤਸੁਕਤਾ, ਅਨੰਦ, ਖੇਡ, ਇੱਛਾ, ਤਿਉਹਾਰ, ਜਗਿਆਸਾ, ਤਮਾਸ਼ਾ; ਸਲਾਮ; ਅਨੰਦ ਦਾ ਮੌਸਮ, ਨਾਚ)।
More Examples for ਕਉਤਕ
ਕਉਨ
ਕੌਣ, ਕੀ, ਕਿਹੜੀ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਗਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਉਣ; ਬ੍ਰਜ - ਕਉਨ; ਅਪਭ੍ਰੰਸ਼ - ਕਵਣ/ਕਉਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।
More Examples for ਕਉਨ
ਕਉਨੁ
ਕੌਣ? ਕਿਹੜਾ?
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਉਣ; ਬ੍ਰਜ - ਕਉਨ; ਅਪਭ੍ਰੰਸ਼ - ਕਵਣ/ਕਉਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।
More Examples for ਕਉਨੁ
ਕਉਨੁ
ਕੌਣ? ਕਿਹੜਾ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਗੵਾਨੁ ਅਤੇ ਧੵਾਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਉਣ; ਬ੍ਰਜ - ਕਉਨ; ਅਪਭ੍ਰੰਸ਼ - ਕਵਣ/ਕਉਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।
ਕਸ
(ਰਸਾਂ) ਕਸਾਂ ਨੂੰ, (ਮਿਠੇ) ਕਸੈਲੇ ਰਸਾਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਸ/ਕਸੈਲਾ; ਬੰਗਾਲੀ - ਕਸਾ (ਕਸੈਲਾ); ਪ੍ਰਾਕ੍ਰਿਤ/ਪਾਲੀ - ਕਸਾਯ; ਸੰਸਕ੍ਰਿਤ - ਕਸ਼ਾਯ (कषाय - ਪੀਲਾ ਲਾਲ, ਕਸੈਲਾ)।
More Examples for ਕਸ
ਕਸਮਲ
ਪਾਪ, ਦੋਸ਼, ਮਾੜੇ ਕਰਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਸਮਲ; ਬ੍ਰਜ - ਕਸ਼੍ਮਲ (ਅਸ਼ੁਧਤਾ, ਪਾਪ); ਸੰਸਕ੍ਰਿਤ - ਕਸ਼੍ਮਲਮ੍ (कश्मलम् - ਮੈਲ, ਗੰਦਗੀ; ਅਸ਼ੁਧਤਾ, ਪਾਪ)।
More Examples for ਕਸਮਲ
ਕਸੁੰਭ
ਕਸੁੰਭੇ ਦੇ; ਛਿਨ-ਭੰਗਰ ਪਦਾਰਥਾਂ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਸੁੰਭ/ਕਸੁੰਭਾ; ਬ੍ਰਜ - ਕੁਸੁੰਭ/ਕਸੁੰਭਾ/ਕਸੁੰਭੀ (ਕਸੁੰਭਾ/ਕਸੁੰਭੇ ਦਾ ਫੁਲ); ਪ੍ਰਾਕ੍ਰਿਤ - ਕੁਸੁੰਭ (ਕੇਸਰ); ਪਾਲੀ - ਕੁਸੁੰਭ (ਕਸੁੰਭਾ/ਕਸੁੰਭੇ ਦਾ ਫੁਲ); ਸੰਸਕ੍ਰਿਤ - ਕੁਸੁੰਭਹ (कुसुम्भ: - ਕਸੁੰਭਾ/ਕਸੁੰਭੇ ਦਾ ਫੁਲ; ਕੇਸਰ)।
More Examples for ਕਸੁੰਭ
ਕਸੁੰਭੜੈ
ਕਸੁੰਭੇ ਨੂੰ, ਕਸੁੰਭੇ ਦੇ ਫੁਲ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਸੁੰਭ/ਕਸੁੰਭਾ; ਬ੍ਰਜ - ਕੁਸੁੰਭ/ਕਸੁੰਭਾ/ਕਸੁੰਭੀ (ਕਸੁੰਭਾ/ਕਸੁੰਭੇ ਦਾ ਫੁਲ); ਪ੍ਰਾਕ੍ਰਿਤ - ਕੁਸੁੰਭ (ਕੇਸਰ); ਪਾਲੀ - ਕੁਸੁੰਭ (ਕਸੁੰਭਾ/ਕਸੁੰਭੇ ਦਾ ਫੁਲ); ਸੰਸਕ੍ਰਿਤ - ਕੁਸੁੰਭਹ (कुसुम्भ: - ਕਸੁੰਭਾ/ਕਸੁੰਭੇ ਦਾ ਫੁਲ; ਕੇਸਰ)।
More Examples for ਕਸੁੰਭੜੈ
ਕਹਉ
ਕਹਾਂ, ਆਖਾਂ, ਬਿਆਨ ਕਰਾਂ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ); ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਣਨ ਕਰਦਾ ਹੈ)।
More Examples for ਕਹਉ
ਕਹਸਨਿ
ਕਹਿਣਗੇ, ਆਖਣਗੇ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਕਹਸਣ/ਕਹਸਨਿ/ਕਹਿਸਨ; ਸੰਸਕ੍ਰਿਤ - ਕਥਯਿਸ਼੍ਯੰਤਿ (कथयिष्यन्ति - ਕਥਨਗੇ, ਕਹਿਣਗੇ)।
More Examples for ਕਹਸਨਿ
ਕਹਣਾ
ਕਥਨ, ਬਿਓਰਾ, ਵਿਵਰਣ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ); ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਨਣ ਕਰਦਾ ਹੈ)।
More Examples for ਕਹਣਾ
ਕਹਣਿ
ਕਹਿਣ ਨਾਲ, ਆਖਣ ਨਾਲ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਕਹਣੁ (ਕਹਿਣਾ, ਬੋਲਣਾ); ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦਾ ਹੈ/ਉਪਦੇਸ਼ ਦਿੰਦਾ ਹੈ); ਸੰਸਕ੍ਰਿਤ - ਕਥਯਤਿ (कथयति - ਗੱਲਬਾਤ ਕਰਦਾ ਹੈ, ਵਰਣਨ ਕਰਦਾ ਹੈ)।
More Examples for ਕਹਣਿ
ਕਹਣੁ
ਕਥਨ ਕੀਤੀ ਗਈ, ਕਥਨ/ਬਿਆਨ ਕੀਤੀ ਜਾ ਸਕੀ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਕਹਣੁ (ਕਹਿਣਾ, ਬੋਲਣਾ); ਪ੍ਰਾਕ੍ਰਿਤ - ਕਹੇਇ/ਕਹਇ/ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦਾ ਹੈ/ਉਪਦੇਸ਼ ਦਿੰਦਾ ਹੈ); ਸੰਸਕ੍ਰਿਤ - ਕਥਯਤਿ (कथयति - ਗੱਲਬਾਤ ਕਰਦਾ ਹੈ, ਵਰਣਨ ਕਰਦਾ ਹੈ)।
More Examples for ਕਹਣੁ
ਕਹਣੁ ਜਾਇ
ਕਹਿਆ ਜਾ ਸਕਦਾ, ਬਿਆਨ/ਵਰਣਨ ਕੀਤਾ ਜਾ ਸਕਦਾ।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਕਹਣੁ (ਕਹਿਣਾ, ਬੋਲਣਾ); ਪ੍ਰਾਕ੍ਰਿਤ - ਕਹੇਇ/ਕਹਇ/ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦਾ ਹੈ/ਉਪਦੇਸ਼ ਦਿੰਦਾ ਹੈ); ਸੰਸਕ੍ਰਿਤ - ਕਥਯਤਿ (कथयति - ਗੱਲਬਾਤ ਕਰਦਾ ਹੈ, ਵਰਣਨ ਕਰਦਾ ਹੈ) + ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
More Examples for ਕਹਣੁ ਜਾਇ
ਕਹਣੁ ਜਾਈਐ
ਕਹੀ ਜਾ ਸਕਦੀ, ਬਿਆਨ/ਵਰਣਨ ਕੀਤੀ ਜਾ ਸਕਦੀ।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਕਹਣੁ (ਕਹਿਣਾ, ਬੋਲਣਾ); ਪ੍ਰਾਕ੍ਰਿਤ - ਕਹੇਇ/ਕਹਇ/ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦਾ ਹੈ/ਉਪਦੇਸ਼ ਦਿੰਦਾ ਹੈ); ਸੰਸਕ੍ਰਿਤ - ਕਥਯਤਿ (कथयति - ਗੱਲਬਾਤ ਕਰਦਾ ਹੈ, ਵਰਣਨ ਕਰਦਾ ਹੈ) + ਪੁਰਾਤਨ ਪੰਜਾਬੀ - ਜਾਣਾ (ਜਾਣਾ); ਅਪਭ੍ਰੰਸ਼ - ਜਾਈ/ਜਾਇ; ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
More Examples for ਕਹਣੁ ਜਾਈਐ
ਕਹਤ
ਕਿਹਾ/ਕਹਿਆ ਹੋਇਆ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਬ੍ਰਜ - ਕਹਤ; ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਣਨ ਕਰਦਾ ਹੈ)।
More Examples for ਕਹਤ
ਕਹਤੇ
ਕਹਿੰਦੇ ਸਨ, ਕਥਨ ਕਰਦੇ ਸਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਕਹਤਾ; ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ) ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਨਣ ਕਰਦਾ ਹੈ)।
More Examples for ਕਹਤੇ
ਕਹਾ
ਕਹਾਂ, ਕਿਥੇ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਕਹਾ; ਅਪਭ੍ਰੰਸ਼ - ਕਾਹਾਂ; ਪ੍ਰਾਕ੍ਰਿਤ - ਕਹਿਂ (ਕਿਥੇ, ਕਿਸ ਸਥਾਨ ‘ਤੇ); ਸੰਸਕ੍ਰਿਤ - ਕੁਤ੍ਰ (कुत्र - ਕਿਥੇ)।
More Examples for ਕਹਾ
ਕਹਾ
ਕੀ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਗੁਨ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਕਹਾ (ਕੀ, ਕਿਉਂ); ਸੰਸਕ੍ਰਿਤ - ਕਹ (क: - ਕੌਣ)।
ਕਹਾ
ਕੀ?
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਹਾ (ਕੀ, ਕਿਉਂ); ਸੰਸਕ੍ਰਿਤ - ਕਹ (क: - ਕੌਣ)।
ਕਹਾ
ਕੀ?
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਹਾ (ਕੀ, ਕਿਉਂ); ਸੰਸਕ੍ਰਿਤ - ਕਹ (क: - ਕੌਣ)।
ਕਹਾਏ
ਕਹਾ ਸਕਦਾ ਹੈ, ਅਖਵਾ ਸਕਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ); ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਨਣ ਕਰਦਾ ਹੈ)।
More Examples for ਕਹਾਏ
ਕਹਿ
ਕਹਿੰਦਾ ਹੈ, ਕਥਨ ਕਰਦਾ ਹੈ, ਆਖਦਾ/ਉਚਾਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ, ਬੋਲਣਾ); ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਉਪਦੇਸ਼ ਦਿੰਦਾ ਹੈ); ਸੰਸਕ੍ਰਿਤ - ਕਥਯਤਿ (कथयति - ਗੱਲਬਾਤ ਕਰਦਾ ਹੈ, ਵਰਣਨ ਕਰਦਾ ਹੈ)।
More Examples for ਕਹਿ
ਕਹਿਓ
ਕਹਿਆ ਹੋਇਆ; ਵੀਚਾਰ ਕੇ ਕਿਹਾ ਹੋਇਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ); ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ) ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਣਨ ਕਰਦਾ ਹੈ)।
More Examples for ਕਹਿਓ
ਕਹਿਆ
ਕਿਹਾ ਹੈ, ਆਖਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਆ/ਕਿਹਾ; ਅਪਭ੍ਰੰਸ਼ - ਕਹਿਅ; ਪ੍ਰਾਕ੍ਰਿਤ - ਕਹਿਯ; ਪਾਲੀ - ਕਥਿਤ (ਕਿਹਾ ਹੋਇਆ); ਸੰਸਕ੍ਰਿਤ - ਕਥਿਤ (कथित - ਕਿਹਾ ਹੋਇਆ; ਵਾਰਤਾਲਾਪ; ਕਹਾਣੀ)।
More Examples for ਕਹਿਆ
ਕਹੀ
ਆਖੀ, ਕੀਤੀ ਜਾਣੀ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਅਰਦਾਸਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਆ/ਕਿਹਾ(ਕਹਿਣਾ, ਬੋਲਣਾ, ਹੁਕਮ ਕਰਨਾ ਆਦਿ); ਅਪਭ੍ਰੰਸ਼ - ਕਹਿਅ; ਪ੍ਰਾਕ੍ਰਿਤ - ਕਹਿਯ; ਪਾਲੀ - ਕਥਿਤ (ਕਿਹਾ ਹੋਇਆ); ਸੰਸਕ੍ਰਿਤ - ਕਥਿਤ (कथित - ਕਿਹਾ ਹੋਇਆ; ਵਾਰਤਾਲਾਪ; ਕਹਾਣੀ)।
More Examples for ਕਹੀ
ਕਹੀ ਜਾਇ
ਕਹੀ ਜਾ ਸਕਦੀ, ਆਖੀ ਜਾ ਸਕਦੀ, ਕਥਨ ਕੀਤੀ ਜਾ ਸਕਦੀ, ਬਿਆਨ ਕੀਤੀ ਜਾ ਸਕਦੀ।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਆ/ਕਿਹਾ(ਕਹਿਣਾ, ਬੋਲਣਾ, ਹੁਕਮ ਕਰਨਾ ਆਦਿ); ਅਪਭ੍ਰੰਸ਼ - ਕਹਿਅ; ਪ੍ਰਾਕ੍ਰਿਤ - ਕਹਿਯ; ਪਾਲੀ - ਕਥਿਤ (ਕਿਹਾ ਹੋਇਆ); ਸੰਸਕ੍ਰਿਤ - ਕਥਿਤ (कथित - ਕਿਹਾ ਹੋਇਆ; ਵਾਰਤਾਲਾਪ; ਕਹਾਣੀ) + ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
More Examples for ਕਹੀ ਜਾਇ
ਕਹੀਅਹਿ
ਕਹੇ ਜਾ ਰਹੇ ਹਨ; ਗਾਏ ਜਾ ਰਹੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ); ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਣਨ ਕਰਦਾ ਹੈ)।
More Examples for ਕਹੀਅਹਿ
ਕਹੀਐ
ਕਹਿਣਾ ਚਾਹੀਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ); ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ) ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਨਣ ਕਰਦਾ ਹੈ)।
More Examples for ਕਹੀਐ
ਕਹੁ
ਕਹੋ, ਦੱਸੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ, ਬੋਲਣਾ); ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦਾ ਹੈ/ਉਪਦੇਸ਼ ਦਿੰਦਾ ਹੈ); ਸੰਸਕ੍ਰਿਤ - ਕਥਯਤਿ (कथयति - ਗੱਲਬਾਤ ਕਰਦਾ ਹੈ, ਵਰਣਨ ਕਰਦਾ ਹੈ)।
More Examples for ਕਹੁ
ਕਹੁ
ਕਹੋ, ਦੱਸੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ, ਬੋਲਣਾ); ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦਾ ਹੈ/ਉਪਦੇਸ਼ ਦਿੰਦਾ ਹੈ); ਸੰਸਕ੍ਰਿਤ - ਕਥਯਤਿ (कथयति - ਗੱਲਬਾਤ ਕਰਦਾ ਹੈ, ਵਰਣਨ ਕਰਦਾ ਹੈ)।
ਕਹੈ
ਕਹਿੰਦਾ ਹੈ, ਆਖਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਕਹੈ; ਪ੍ਰਾਕ੍ਰਿਤ - ਕਹੇਇ; ਪਾਲੀ - ਕਥੇਤਿ; ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਕਹਿੰਦਾ ਹੈ)।
More Examples for ਕਹੈ
ਕਚੁ
ਕੱਚਾ।
ਵਿਆਕਰਣ: ਵਿਸ਼ੇਸ਼ਣ (ਸੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਚੁ; ਅਪਭ੍ਰੰਸ਼/ਪ੍ਰਾਕ੍ਰਿਤ - ਕੱਚ; ਸੰਸਕ੍ਰਿਤ - ਕੱਚ (कच्च - ਕੱਚਾ)।
More Examples for ਕਚੁ
ਕਚੇ
ਕੱਚੇ, ਥੋਥੇ, ਅਧੂਰੇ।
ਵਿਆਕਰਣ: ਵਿਸ਼ੇਸ਼ਣ (ਕਹਦੇ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਚਾ/ਕਚੀ; ਲਹਿੰਦੀ - ਕੱਚਾ/ਕੱਚੀ (ਜੋ ਪੱਕਾ ਨਹੀਂ); ਸਿੰਧੀ - ਕਚੋ/ਕਚੀ (ਕੱਚਾ, ਕਮਜ਼ੋਰ/ਕੱਚੀ); ਸੰਸਕ੍ਰਿਤ - ਕੱਚ (कच्च - ਕੱਚਾ ਜਖ਼ਮ, ਕੱਚਾ)।
More Examples for ਕਚੇ
ਕਚੈ
ਕੱਚੇ।
ਵਿਆਕਰਣ: ਵਿਸ਼ੇਸ਼ਣ (ਭਾਂਡੈ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਚਾ/ਕਚੀ; ਲਹਿੰਦੀ - ਕੱਚਾ/ਕੱਚੀ (ਜੋ ਪੱਕਾ ਨਹੀਂ); ਸਿੰਧੀ - ਕਚੋ/ਕਚੀ (ਕੱਚਾ, ਕਮਜ਼ੋਰ/ਕੱਚੀ); ਸੰਸਕ੍ਰਿਤ - ਕੱਚ (कच्च - ਕੱਚਾ ਜਖਮ, ਕੱਚਾ)।
More Examples for ਕਚੈ
ਕਛੁ
ਕੁਝ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਛੁ/ਕਛੂ/ਕਛੁ; ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
More Examples for ਕਛੁ
ਕਛੂ
ਕੁਝ ਵੀ/ਜਰਾ ਵੀ, ਬਿਲਕੁਲ ਵੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਕਿਛੁ/ਕਛੂ/ਕਛੁ; ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
More Examples for ਕਛੂ
ਕਛੂ
ਕੁਝ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਛੁ/ਕਛੂ/ਕਛੁ; ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਛੂਐ
ਕਛੂ/ਕੁਝ ਵੀ; ਕੋਈ ਵੀ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਕਾਜੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਛੁ/ਕਛੂ/ਕਛੁ; ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
More Examples for ਕਛੂਐ
ਕਜਲ
ਕੱਜਲ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕੱਜਲ/ਕਜਲਾ/ਕਾਜਲ; ਪੁਰਾਤਨ ਪੰਜਾਬੀ - ਕਜਲ; ਲਹਿੰਦੀ - ਕੱਜਲ; ਸਿੰਧੀ - ਕਜਲੁ; ਅਪਭ੍ਰਸ਼/ਪ੍ਰਾਕ੍ਰਿਤ/ਪਾਲੀ - ਕੱਜਲ (ਅੱਖਾਂ ਲਈ ਕੱਜਲ ਵਜੋਂ ਵਰਤੀ ਜਾਂਦੀ ਦੀਵੇ ਦੀ ਕਾਲਖ); ਸੰਸਕ੍ਰਿਤ - ਕੱਜਲ (कज्जल - ਕੱਜਲ/ਦੀਵੇ ਦੀ ਕਾਲਖ)।
More Examples for ਕਜਲ
ਕਟਿਆ
ਕੱਟਿਆ ਗਿਆ ਹੈ, ਨਾਸ ਹੋ ਗਿਆ ਹੈ; ਦੂਰ ਹੋ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਟਣਾ; ਸਿੰਧੀ - ਕਟਣੁ (ਕੱਟਣਾ); ਅਪਭ੍ਰੰਸ਼ - ਕੱਟਇ; ਪ੍ਰਾਕ੍ਰਿਤ - ਕੱਤਅਇ/ਕੱਟਅਇ; ਸੰਸਕ੍ਰਿਤ - ਕਰ੍ਤਤਿ (कर्तति - ਕੱਟਦਾ ਹੈ)।
More Examples for ਕਟਿਆ
ਕਟੀਐ
ਕੱਟੀਦੀ ਹੈ, ਕੱਟੀ ਜਾਂਦੀ ਹੈ, ਲਥ ਜਾਂਦੀ ਹੈ; ਦੂਰ ਹੋ ਜਾਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਟਣਾ; ਸਿੰਧੀ - ਕਟਣੁ (ਕੱਟਣਾ); ਅਪਭ੍ਰੰਸ਼ - ਕੱਟਇ; ਪ੍ਰਾਕ੍ਰਿਤ - ਕੱਤਅਇ/ਕੱਟਅਇ; ਸੰਸਕ੍ਰਿਤ - ਕਰ੍ਤਤਿ (कर्तति - ਕੱਟਦਾ ਹੈ)।
More Examples for ਕਟੀਐ
ਕਠਨੁ
ਕਠਨ, ਔਖਾ, ਮੁਸ਼ਕਿਲ।
ਵਿਆਕਰਣ: ਵਿਸ਼ੇਸ਼ਣ (ਖੇਲੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਕਠਣ; ਸਿੰਧੀ - ਕਠਿਨੁ (ਕਰੜਾ, ਔਖਾ/ਮੁਸ਼ਕਲ); ਬ੍ਰਜ - ਕਠਿਨ/ਕਠੀਨ; ਪਾਲੀ - ਕਠਿਨ; ਸੰਸਕ੍ਰਿਤ - ਕਠਿਨ (कठिन - ਕਰੜਾ, ਸਖਤ)।
More Examples for ਕਠਨੁ
ਕਢਿ
ਕਢ ਲੈਂਦਾ ਹੈ; ਬਚਾਅ ਲੈਂਦਾ ਹੈ।
ਵਿਆਕਰਣ: ਸੰਜੁਕਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਢੈ (ਬਾਹਰ ਕਢਦਾ ਹੈ); ਅਪਭ੍ਰੰਸ਼ - ਕਢੈ/ਕੱਢਇ; ਪ੍ਰਾਕ੍ਰਿਤ - ਕਡਢਇ (ਖਿੱਚਦਾ ਹੈ, ਲਕੀਰ ਮਾਰਦਾ ਹੈ, ਹਲ ਵਾਹੁੰਦਾ ਹੈ); ਸੰਸਕ੍ਰਿਤ - ਕਡ੍ਢਤਿ (कड्ढति - ਖਿੱਚਦਾ ਹੈ, ਬਾਹਰ ਕਢਦਾ ਹੈ)।
More Examples for ਕਢਿ
ਕਢੀਐ
ਕੱਢੀ ਜਾਂਦੀ ਹੈ, ਕੱਢ ਲਈ ਜਾਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਢੈ (ਬਾਹਰ ਕਢਦਾ ਹੈ); ਅਪਭ੍ਰੰਸ਼ - ਕਢੈ/ਕੱਢਇ; ਪ੍ਰਾਕ੍ਰਿਤ - ਕਡਢਇ (ਖਿਚਦਾ ਹੈ, ਲਕੀਰ ਮਾਰਦਾ ਹੈ, ਹਲ ਵਾਹੁੰਦਾ ਹੈ); ਸੰਸਕ੍ਰਿਤ - ਕੱਡਤਿ (कड्ढति - ਖਿਚਦਾ ਹੈ, ਬਾਹਰ ਕਢਦਾ ਹੈ)।
More Examples for ਕਢੀਐ
ਕਢੇ
(ਮਾਰ) ਕਢੇ ਹਨ, ਭਜਾ ਦਿੱਤੇ ਹਨ, ਦੂਰ ਕਰ ਦਿੱਤੇ ਹਨ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਢੈ (ਬਾਹਰ ਕਢਦਾ ਹੈ); ਅਪਭ੍ਰੰਸ਼ - ਕਢੈ/ਕੱਢਇ; ਪ੍ਰਾਕ੍ਰਿਤ - ਕਡਢਇ (ਖਿੱਚਦਾ ਹੈ, ਲਕੀਰ ਮਾਰਦਾ ਹੈ, ਹਲ ਵਾਹੁੰਦਾ ਹੈ); ਸੰਸਕ੍ਰਿਤ - ਕਡ੍ਢਤਿ (कड्ढति - ਖਿੱਚਦਾ ਹੈ, ਬਾਹਰ ਕਢਦਾ ਹੈ)।
More Examples for ਕਢੇ
ਕਢੈ
(ਵੇਗਾਰ) ਕਢਦੀ ਹੈ, (ਬਿਨਾਂ ਮਜ਼ਦੂਰੀ ਕਾਰ/ਸੇਵਾ) ਕਰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਢੈ (ਬਾਹਰ ਕਢਦਾ ਹੈ); ਅਪਭ੍ਰੰਸ਼ - ਕਢੈ/ਕਢਇ; ਪ੍ਰਾਕ੍ਰਿਤ - ਕਡ੍ਢਇ (ਖਿੱਚਦਾ ਹੈ, ਲਕੀਰ ਮਾਰਦਾ ਹੈ, ਹਲ ਵਾਹੁੰਦਾ ਹੈ); ਸੰਸਕ੍ਰਿਤ - ਕਡ੍ਢਤਿ (कड्ढति - ਖਿੱਚਦਾ ਹੈ, ਬਾਹਰ ਕਢਦਾ ਹੈ)।
More Examples for ਕਢੈ
ਕਤ
ਕਿਤੇ; ਕਿਸੇ ਥਾਂ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਕਤ (ਕਿਉਂ; ਕਿਥੇ; ਕਿਵੇਂ); ਅਪਭ੍ਰੰਸ਼ - ਕੱਤ; ਪ੍ਰਾਕ੍ਰਿਤ - ਕੱਤੋ; ਸੰਸਕ੍ਰਿਤ - ਕੁਤਹ (कुत: - ਕਿਸ ਤੋਂ/ਕੋਲੋਂ; ਕਿਸ ਸਮੇਂ ਤੋਂ; ਕਿਸ ਲਈ; ਕਿਉਂ)।
More Examples for ਕਤ
ਕਤਹੂ
(ਹੋਰ) ਕਿਤੇ ਵੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਕਤ (ਕਿਉਂ; ਕਿਥੇ; ਕਿਵੇਂ); ਅਪਭ੍ਰੰਸ਼ - ਕੱਤ; ਪ੍ਰਾਕ੍ਰਿਤ - ਕੱਤੋ; ਸੰਸਕ੍ਰਿਤ - ਕੁਤਹ (कुत: - ਕਿਸ ਤੋਂ/ਕੋਲੋਂ; ਕਿਸ ਸਮੇਂ ਤੋਂ; ਕਿਸ ਲਈ; ਕਿਉਂ)।
More Examples for ਕਤਹੂ
ਕਤਿਕ
ਕੱਤਕ ਦੁਆਰਾ, ਦੇਸੀ ਸਾਲ ਦੇ ਅਠਵੇਂ ਮਹੀਨੇ ਕੱਤਕ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਤਾ/ਕਤਕ; ਅਪਭ੍ਰੰਸ - ਕੱਤਿਗ; ਪ੍ਰਾਕ੍ਰਿਤ - ਕੱਤਿਯ; ਸੰਸਕ੍ਰਿਤ - ਕਾਰ੍ਤਿਕ (कार्तिक - ਅਕਤੂਬਰ-ਨਵੰਬਰ ਦੇ ਸਮਾਨੰਤਰ ਹਿੰਦੂ ਚੰਦਰ-ਸਾਲ ਦੇ ਬਾਰ੍ਹਾਂ ਮਹੀਨਿਆਂ ਵਿਚੋਂ ਅਠਵਾਂ ਮਹੀਨਾ)।
More Examples for ਕਤਿਕ
ਕਤੇਬਾ
ਕਤੇਬਾਂ/ਕਿਤਾਬਾਂ, ਸਾਮੀ ਮੱਤ ਦੀਆਂ ਧਾਰਮਕ ਕਿਤਾਬਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਗੁਰਬਾਣੀ - ਕਤੇਬ; ਅਰਬੀ - ਕਿਤੇਬ/ਕਿਤਾਬ (ਸਾਮੀ ਧਰਮ ਗ੍ਰੰਥ)।
More Examples for ਕਤੇਬਾ
ਕਥ
(ਜਿਥੇ) ਕਿਥੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਕਥ; ਅਪਭ੍ਰੰਸ਼/ਪ੍ਰਾਕ੍ਰਿਤ - ਕਤ੍ਥ; ਸੰਸਕ੍ਰਿਤ - ਕੁਤ੍ਰ (कुत्र - ਕਿਥੇ)।
More Examples for ਕਥ
ਕਥਹਿ
ਕਥਦੀਆਂ ਹਨ, ਕਥਨ ਕਰਦੀਆਂ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਕਥਹਿ; ਪ੍ਰਾਕ੍ਰਿਤ - ਕਤ੍ਥੰਤਿ; ਸੰਸਕ੍ਰਿਤ - ਕਥਯੰਤਿ (कथयन्ति - ਕਥਨ/ਵਰਨਨ ਕਰਦੇ ਹਨ)।
More Examples for ਕਥਹਿ
ਕਥਨੀ
ਕਥਨੀ, ਕਥਾ, ਵਿਚਾਰ; ਕਹੀ ਹੋਈ ਗੱਲ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਥਨੀ; ਸੰਸਕ੍ਰਿਤ - ਕਥਨ (कथन - ਬਿਆਨ ਕਰਨਾ)।
More Examples for ਕਥਨੀ
ਕਥਿਆ
ਕਥਿਆ (ਜਾ ਸਕਦਾ), ਕਥਨ ਕੀਤਾ (ਜਾ ਸਕਦਾ)।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਥ (ਕਹਿਣਾ/ਆਖਣਾ); ਪਾਲੀ - ਕਥੇਤਿ; ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਕਹਿੰਦਾ ਹੈ)।
More Examples for ਕਥਿਆ
ਕਥੀਐ
ਕਥੋ, ਕਥਾ ਕਰੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਥਿ/ਕਥਇ; ਪਾਲੀ - ਕਥੇਤਿ; ਸੰਸਕ੍ਰਿਤ - ਕਥਯਤਿ (कथयति - ਕਥਨ/ਵਰਣਨ ਕਰਦਾ ਹੈ)।
More Examples for ਕਥੀਐ
ਕਥੂਰੀ
ਕਥੂਰੀ/ਕਸਤੂਰੀ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਸਿੰਧੀ/ਅਪਭ੍ਰੰਸ਼ - ਕਥੂਰੀ; ਪ੍ਰਾਕ੍ਰਿਤ - ਕਤ੍ਥੂਰੀ; ਪਾਲੀ - ਕਤ੍ਥੂਰਿਕਾ; ਸੰਸਕ੍ਰਿਤ - ਕਸਤੂਰੀ (कस्तूरी - ਕਸਤੂਰੀ)।
More Examples for ਕਥੂਰੀ
ਕਦ
ਕਦੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਕਦ/ਕਦੇ; ਬ੍ਰਜ - ਕਦ (ਕਦੋਂ, ਕਿਸ ਵੇਲੇ); ਅਪਭ੍ਰੰਸ਼ -ਕਦਇ (ਕਦੀ); ਪ੍ਰਾਕ੍ਰਿਤ - ਕਦਾ/ਕਦਾਇ (ਕਦੋਂ, ਕਿਸ ਵੇਲੇ/ਕਦੀ); ਪਾਲੀ - ਕਦਾ (ਕਦੋਂ); ਸੰਸਕ੍ਰਿਤ - ਕਦਾ (कदा - ਕਦੋਂ, ਕਿਸ ਵੇਲੇ)।
More Examples for ਕਦ
ਕਨਾਰੈ
ਕਿਨਾਰੇ 'ਤੇ, ਕੰਢੇ 'ਤੇ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਨਾਰਾ/ਕਿਨਾਰਾ; ਰਾਜਸਥਾਨੀ - ਕਨਾਰੋ/ਕਿਨਾਰੋ/ਕਿਨਾਰਾ/ਕਿਨਾਰੈ; ਬ੍ਰਜ - ਕਿਨਾਰਾ; ਸਿੰਧੀ - ਕਿਨਾਰੋ (ਕੰਢਾ, ਸਿਰਾ, ਹੱਦ, ਸਮੁੰਦਰ ਦਾ ਤਟ, ਅੰਤ); ਫ਼ਾਰਸੀ - ਕਨਾਰਹ/ਕਿਨਾਰਹ (کِنارہ - ਪਾਸਾ, ਤਰਫ)।
More Examples for ਕਨਾਰੈ
ਕਪਹਿ
ਕੱਟ ਦਿੰਦੀਓਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਪੋਠੇਹਾਰੀ - ਕੱਪਣਾ (ਕੱਟਣਾ, ਟੁੱਕਣਾ, ਵੱਢਣਾ, ਵਾਢੀ ਕਰਨਾ; ਕਤਲ ਕਰਨਾ); ਅਪਭ੍ਰੰਸ਼/ਪ੍ਰਾਕ੍ਰਿਤ - ਕੱਪਣ; ਸੰਸਕ੍ਰਿਤ - ਕਲ੍ਪ੍ (कल्प् - ਕੱਟਣਾ; ਕਾਟ ਕਰਨਾ)।
More Examples for ਕਪਹਿ
ਕਪਰ
ਕੱਪਰ ਦੇ, ਤੂਫਾਨ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਪਰ (ਦਰਿਆ ਦੀ ਲਹਿਰ, ਮੰਝਧਾਰ); ਸਿੰਧੀ - ਕਪਰੁ (ਦਰਿਆ ਜਾਂ ਝੀਲ ਦਾ ਉੱਚਾ ਕਿਨਾਰਾ)।
More Examples for ਕਪਰ
ਕਪੜਿ
ਕਪੜੇ ਵਿਚ, ਵਸਤਰ ਵਿਚ; ਲਿਬਾਸ ਵਿਚ, ਪਹਿਰਾਵੇ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਪੜਾ; ਸਿੰਧੀ - ਕਪੜੁ/ਕਪੜੋ (ਕਪੜਾ, ਮੋਟਾ ਕਪੜਾ); ਅਪਭ੍ਰੰਸ਼ - ਕੱਪਡ/ਕੱਪਡੁ/ਕਾਪਡ (ਕਪੜਾ); ਪ੍ਰਾਕ੍ਰਿਤ - ਕੱਪਡ (ਪੁਰਾਣਾ ਕਪੜਾ, ਕਪੜਾ); ਪਾਲੀ - ਕੱਪਟ (ਗੰਦਾ ਪੁਰਾਣਾ ਕਪੜਾ ਜਾਂ ਟਾਕੀ); ਸੰਸਕ੍ਰਿਤ - ਕਰ੍ਪਟਮ੍ (कर्पटम् - ਫਟਿਆ ਪੁਰਾਣਾ ਜਾਂ ਟਾਕੀਆਂ ਲੱਗਿਆ ਕਪੜਾ, ਕਪੜੇ ਦਾ ਟੁਕੜਾ ਜਾਂ ਟਾਕੀ, ਚੀਥੜਾ)।
More Examples for ਕਪੜਿ
ਕਪੜੁ
ਕਪੜਾ, ਕਪੜਾ-ਲੱਤਾ, ਮਾਇਕੀ ਸਾਜੋ-ਸਮਾਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਪੜਾ; ਸਿੰਧੀ - ਕਪੜੁ/ਕਪੜੋ (ਕਪੜਾ, ਮੋਟਾ ਕਪੜਾ); ਅਪਭ੍ਰੰਸ਼ - ਕੱਪਡ/ਕੱਪਡੁ/ਕਾਪਡ (ਕਪੜਾ); ਪ੍ਰਾਕ੍ਰਿਤ - ਕੱਪਡ (ਪੁਰਾਣਾ ਕਪੜਾ, ਕਪੜਾ); ਪਾਲੀ - ਕੱਪਟ (ਗੰਦਾ ਪੁਰਾਣਾ ਕਪੜਾ ਜਾਂ ਟਾਕੀ); ਸੰਸਕ੍ਰਿਤ - ਕਰ੍ਪਟਮ੍ (कर्पटम् - ਫਟਿਆ ਪੁਰਾਣਾ ਜਾਂ ਟਾਕੀਆਂ ਲੱਗਿਆ ਕਪੜਾ, ਕਪੜੇ ਦਾ ਟੁਕੜਾ ਜਾਂ ਟਾਕੀ, ਚੀਥੜਾ)।
More Examples for ਕਪੜੁ
ਕਪੇ
ਕੰਪੇ, ਕੰਬਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਪੈ/ਕੰਪੈ; ਪ੍ਰਾਕ੍ਰਿਤ - ਕੰਪਅਇ; ਪਾਲੀ - ਕਮ੍ਪਤਿ; ਸੰਸਕ੍ਰਿਤ - ਕਮ੍ਪਤੇ (कम्पते - ਥਰਥਰਾਉਂਦਾ ਹੈ, ਕੰਬਦਾ ਹੈ)।
More Examples for ਕਪੇ
ਕਬ
ਕਦੀ/ਕਦੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਗੜ੍ਹਵਾਲੀ/ਮੈਥਿਲੀ/ਅਵਧੀ/ਰਾਜਸਥਾਨੀ/ਬ੍ਰਜ - ਕਬ (ਕਦੇ); ਸੰਸਕ੍ਰਿਤ - ਕਦਾ (कदा - ਕਦੋਂ, ਕਿਸ ਵੇਲੇ)।
More Examples for ਕਬ
ਕਬੀਰ
ਕਬੀਰ ਦਾ, ਭਗਤ ਕਬੀਰ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਵਧੀ/ਰਾਜਸਥਾਨੀ/ਬ੍ਰਜ - ਕਬੀਰ (ਮਹਾਨ, ਵਡਾ; ਸੰਤ ਕਬੀਰ); ਅਰਬੀ - ਕਬੀਰ (كبير - ਮਹਾਨ, ਵਡਾ)।
More Examples for ਕਬੀਰ
ਕਬੈ
ਕਦੇ, ਕਦੇ ਵੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਗੜ੍ਹਵਾਲੀ/ਮੈਥਿਲੀ/ਅਵਧੀ/ਰਾਜਸਥਾਨੀ/ਬ੍ਰਜ - ਕਬ (ਕਦੇ); ਸੰਸਕ੍ਰਿਤ - ਕਦਾ (कदा - ਕਦੋਂ, ਕਿਸ ਵੇਲੇ)।
More Examples for ਕਬੈ
ਕਮਲ
ਕਮਲ/ਕੰਵਲ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਕਮਲ; ਸੰਸਕ੍ਰਿਤ - ਕਮਲਮ੍ (कमलम् - ਕੰਵਲ/ਕੰਵਲ ਦਾ ਫੁੱਲ)।
More Examples for ਕਮਲ
ਕਮਾਉ
ਕਮਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਮਾਉਣਾ; ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ ਭਾਸ਼ਾਵਾਂ - ਕਮਾਵਤਿ; ਸੰਸਕ੍ਰਿਤ - ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।
More Examples for ਕਮਾਉ
ਕਮਾਇ
ਕਮਾ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਮਾਉਣਾ; ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ - ਕਮਾਵਤਿ; ਸੰਸਕ੍ਰਿਤ ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।
More Examples for ਕਮਾਇ
ਕਮਾਇਆ
ਕਮਾਇਆ, ਧਾਰਨ ਕੀਤਾ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ - ਕਮਾਵਤਿ; ਸੰਸਕ੍ਰਿਤ ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।
More Examples for ਕਮਾਇਆ
ਕਮਾਈਐ
ਕਮਾਈਦੀ ਹੈ, ਕਮਾਈਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਮਾਉਣਾ; ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ - ਕਮਾਵਤਿ; ਸੰਸਕ੍ਰਿਤ ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।
More Examples for ਕਮਾਈਐ
ਕਮਾਏ
ਕਮਾਉਂਦਾ ਹੈ; ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਮਾਉਣਾ; ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ - ਕਮਾਵਤਿ; ਸੰਸਕ੍ਰਿਤ -ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।
More Examples for ਕਮਾਏ
ਕਮਾਹਿ
ਕਮਾਉਂਦੇ ਹਨ, ਕਰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਮਾਉਣਾ; ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ ਭਾਸ਼ਾਵਾਂ - ਕਮਾਵਤਿ; ਸੰਸਕ੍ਰਿਤ - ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।
More Examples for ਕਮਾਹਿ
ਕਮਾਣੈ
ਕਮਾਉਣ ਕਰਕੇ/ਕਾਰਣ; ਕੀਤੇ ਕਾਰਣ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ - ਕਾਮਾਨ; ਲਹਿੰਦੀ - ਕਮਾਵਣ; ਕਸ਼ਮੀਰੀ - ਕਮਾਵੁਨ (ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਸੰਸਕ੍ਰਿਤ - ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਈ ਕਰਦਾ ਹੈ)।
More Examples for ਕਮਾਣੈ
ਕਮਾਦੈ
ਕਮਾਦ ਨਾਲ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਮਾਦ; ਸਿੰਧੀ - ਕਮੰਦੁ (ਗੰਨਾ); ਫ਼ਾਰਸੀ/ਅਰਬੀ - ਕੰਦ (قند - ਬੂਰਾ, ਮਿਸ਼ਰੀ, ਖੰਡ)।
More Examples for ਕਮਾਦੈ
ਕਮਾਵਣੀ
ਕਮਾਉਣੀ ਹੈ, ਕਮਾਉਣ ਹੁੰਦੀ ਹੈ, ਕਰਨੀ ਹੁੰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ - ਕਮਾਵਤਿ; ਸੰਸਕ੍ਰਿਤ ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।
More Examples for ਕਮਾਵਣੀ
ਕਰ
ਕਰ, ਹੱਥ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਅਵਧੀ/ਬ੍ਰਜ - ਕਰ; ਸੰਸਕ੍ਰਿਤ - ਕਰਹ (कर: - ਹਥ)।
More Examples for ਕਰ
ਕਰਉ
ਕਰਉਂ, ਕਰਦਾ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕਾਰਜ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਉ
ਕਰੰਉ
ਕਰਾਂ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕਾਰਜ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੰਉ
ਕਰਈ
ਕਰੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ - ਕਰਣਾ; ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।
More Examples for ਕਰਈ
ਕਰਸੀ
ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ - ਕਰਣਾ; ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।
More Examples for ਕਰਸੀ
ਕਰਹਲਾ
(ਹੇ) ਕਰਹੋ! (ਹੇ) ਊਠ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ/ਬ੍ਰਜ - ਕਰਹਾ; ਸਿੰਧੀ - ਕਰਹੋ/ਕਰਹੁ; ਅਪਭ੍ਰੰਸ/ਪ੍ਰਾਕ੍ਰਿਤ - ਕਰਹ/ਕਰਭ (ਊਠ); ਸੰਸਕ੍ਰਿਤ - ਕਰਭ (करभ - ਊਠ; ਛੋਟੀ ਉਮਰ ਦਾ ਊਠ)।
More Examples for ਕਰਹਲਾ
ਕਰਹਿ
ਕਰਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਹਿ/ਕਰਇ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਹਿ
ਕਰਹਿ
ਕਰੇਂ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਇ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
ਕਰਹੁ
(ਅਨੰਦ) ਕਰੋ, (ਅਨੰਦ) ਮਾਣੋ, (ਖੇੜਾ) ਮਾਣੋ, (ਖੁਸ਼ੀ) ਮਾਣੋ, (ਪ੍ਰਸੰਨਤਾ) ਮਾਣੋ।
ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕਾਰਜ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਹੁ
ਕਰੰਗ
ਕਰੰਗ, ਪਿੰਜਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਰੰਗ; ਸਿੰਧੀ - ਕਰੰਘੋ; ਅਪਭ੍ਰੰਸ਼/ਪ੍ਰਾਕ੍ਰਿਤ - ਕਰੰਕ (ਹੱਡੀ, ਪਿੰਜਰ); ਸੰਸਕ੍ਰਿਤ - ਕਰਙ੍ਕ (करङ्क - ਖੋਪੜੀ, ਸਿਰ; ਸਰੀਰ ਦੀ ਕੋਈ ਵੀ ਹੱਡੀ)।
More Examples for ਕਰੰਗ
ਕਰਣ
ਕਰਤਾ/ਕਰਣ ਵਾਲਾ (ਕਾਰਣ), (ਕਾਰਣ/ਸਬੱਬ) ਬਣਾਉਣ ਦੇ ਜੋਗ, (ਕਰਾਉਣ ਦੇ) ਸਮਰਥ।
ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਕਰਣ (करण - ਕਾਰਜ ਦਾ ਸਾਧਨ ਜਾਂ ਉਪਾਅ, ਕਾਰਣ ਜਾਂ ਪ੍ਰਯੋਜਨ)।
More Examples for ਕਰਣ
ਕਰਣ ਕਰੇਣ
(ਹੇ) ਕਰਣ-ਕਰਾਉਣ ਵਾਲੇ! (ਹੇ) ਕਾਰਣ ਕਰਨ/ਬਣਾਉਣ ਵਾਲੇ! (ਹੇ) ਕਾਰਣ ਕਰਤਾ! (ਹੇ) ਸਬੱਬ ਬਣਾਉਣ ਵਾਲੇ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਕਰਣ (करण - ਕਾਰਜ ਦਾ ਸਾਧਨ ਜਾਂ ਉਪਾਅ, ਕਾਰਣ ਜਾਂ ਪ੍ਰਯੋਜਨ) + ਲਹਿੰਦੀ - ਕਰਾਉਣਾ (ਕਿਸੇ ਦੂਜੇ ਕੋਲੋਂ ਕੰਮ ਕਰਾਉਣਾ); ਅਪਭ੍ਰੰਸ਼ - ਕਰਾਵਏ; ਪ੍ਰਾਕ੍ਰਿਤ - ਕਾਰਾਵੇਇ; ਪਾਲੀ - ਕਾਰਾਪੇਤਿ (ਕਰਵਾਉਂਦਾ ਹੈ); ਸੰਸਕ੍ਰਿਤ - ਕਾਰਯਤਿ (कारयति - ਕਰਾਇਆ ਜਾਂਦਾ ਹੈ)।
More Examples for ਕਰਣ ਕਰੇਣ
ਕਰਣ ਕਾਰਣ
ਕਾਰਣ ਕਰਨ/ਬਣਾਉਣ ਵਾਲਾ, ਕਾਰਣ ਕਰਤਾ, ਸਬੱਬ ਬਣਾਉਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਆਪੇ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਕਰਣ (करण - ਕਾਰਜ ਦਾ ਸਾਧਨ ਜਾਂ ਉਪਾਅ, ਕਾਰਣ ਜਾਂ ਪ੍ਰਯੋਜਨ) + ਸੰਸਕ੍ਰਿਤ - ਕਾਰਣ (कारण - ਕਾਰਣ, ਖਾਤਰ)।
More Examples for ਕਰਣ ਕਾਰਣ
ਕਰਣਾ
ਕਰਣਜੋਗ, (ਸਭ ਕੁਝ ਕਰਨ ਵਿਚ) ਸਮਰਥ।
ਵਿਆਕਰਣ: ਕਰਤਰੀ ਵਾਚਕ ਕਿਰਦੰਤ (ਵਿਸ਼ੇਸ਼ਣ ਕਰਤਾ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬੰਗਾਲੀ - ਕਰਣਾ (ਕੰਮ, ਫਰਜ); ਪ੍ਰਾਕ੍ਰਿਤ - ਕਰਣ (ਸੰਦ/ਸਾਧਨ); ਪਾਲੀ - ਕਰਣ (ਕਰਨਾ/ਬਣਾਉਣਾ); ਸੰਸਕ੍ਰਿਤ - ਕਰਣ (करण - ਕਾਰਜ)।
More Examples for ਕਰਣਾ
ਕਰਣੀ
ਕਰਨੀ ਹੈ, ਕਰਨੀ ਹੁੰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣੀ; ਸਿੰਧੀ - ਕਰਣੀ (ਕੰਮ, ਕਾਰਜ); ਪ੍ਰਾਕ੍ਰਿਤ - ਕਰਣੀਅ; ਪਾਲੀ - ਕਰਣੀਯ (ਫਰਜ, ਕਾਰੋਬਾਰ); ਸੰਸਕ੍ਰਿਤ - ਕਰਣੀਯ (करणीय - ਕਰਨ ਜੋਗ, ਕੰਮ)।
More Examples for ਕਰਣੀ
ਕਰਣੋ
(ਜੋ) ਕਰਨਾ ਸੀ।
ਵਿਆਕਰਣ: ਸੰਜੁਕਤ ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਕਰਣੋ; ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕਾਰਜ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ) + ਰਾਜਸਥਾਨੀ - ਹੁਤੋ; ਬ੍ਰਜ - ਹੁਤੋ/ਹੁਤ (ਸੀ); ਅਪਭ੍ਰੰਸ਼ - ਹੁੱਤਉ; ਪ੍ਰਾਕ੍ਰਿਤ - ਹੁੱਤੋ/ਹੁੱਤੰ (ਹੋਇਆ, ਭੂਤਕਾਲ/ਅਤੀਤ); ਸੰਸਕ੍ਰਿਤ - ਭੂਤ (भूत - ਹੋਣਾ/ਬਣਨਾ, ਹੋਇਆ, ਭੂਤਕਾਲ/ਅਤੀਤ )।
More Examples for ਕਰਣੋ
ਕਰਤ
ਕਰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਕਰਤ; ਅਪਭ੍ਰੰਸ਼ - ਕਰਤ (ਕਰਦੇ ਹੋਏ); ਪ੍ਰਾਕ੍ਰਿਤ - ਕਰ; ਸੰਸਕ੍ਰਿਤ - ਕ੍ਰਿ (कृ - ਕਰਨਾ)।
More Examples for ਕਰਤ
ਕਰਤਾ
ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।
ਵਿਆਕਰਣ: ਵਿਸ਼ੇਸ਼ਣ (ਓਅੰਕਾਰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
More Examples for ਕਰਤਾ
ਕਰਤਾ
ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।
ਵਿਆਕਰਣ: ਵਿਸ਼ੇਸ਼ਣ (ਆਪਿ ਤੂੰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
ਕਰਤਾ
ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
ਕਰਤਾ
ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।
ਵਿਆਕਰਣ: ਵਿਸ਼ੇਸ਼ਣ (ਤੂ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
ਕਰਤਾ
ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।
ਵਿਆਕਰਣ: ਵਿਸ਼ੇਸ਼ਣ (ਤੂੰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
ਕਰਤਾ
ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।
ਵਿਆਕਰਣ: ਵਿਸ਼ੇਸ਼ਣ (ਸੋ ਦਾ); ਕਰਤਾ ਕਾਰਕ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
ਕਰਤਾ
ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।
ਵਿਆਕਰਣ: ਵਿਸ਼ੇਸ਼ਣ (ਰਾਮੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
ਕਰਤਾਰੁ
ਕਰਤਾਰ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਤਾਰੁ; ਬ੍ਰਜ - ਕਰਤਾਰ; ਅਪਭ੍ਰੰਸ਼ - ਕਰਤਾਰੁ/ਕੱਤਾਰੁ; ਪ੍ਰਾਕ੍ਰਿਤ - ਕੱਤਾਰੋ; ਸੰਸਕ੍ਰਿਤ - ਕਰਿਤ (कृर्त - ਕਰਨ ਵਾਲਾ)।
More Examples for ਕਰਤਾਰੁ
ਕਰਤੁ
ਕਰਦਾ (ਹੈਂ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਰਤ; ਅਪਭ੍ਰੰਸ਼ - ਕਰਤ (ਕਰਦੇ ਹੋਏ); ਪ੍ਰਾਕ੍ਰਿਤ - ਕਰ; ਸੰਸਕ੍ਰਿਤ - ਕ੍ਰਿ (कृ - ਕਰਨਾ)।
More Examples for ਕਰਤੁ
ਕਰਤੇ
ਕਰਤੇ (ਦੀਆਂ), ਕਰਤਾਪੁਰਖ (ਦੀਆਂ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
More Examples for ਕਰਤੇ
ਕਰਤੇ
(ਹੇ) ਕਰਤੇ! (ਹੇ) ਕਰਨਵਾਲੇ! (ਹੇ) ਸਿਰਜਣਹਾਰ/ਕਰਨਹਾਰ! (ਹੇ) ਕਰਤਾਰ! (ਹੇ) ਕਰਤਾ-ਪੁਰਖ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
ਕਰਨ
ਕੰਨਾਂ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਕਰਨ/ਕਰਣ; ਸੰਸਕ੍ਰਿਤ - ਕਰ੍ਣਹ (कर्ण: - ਕੰਨ; ਭਾਂਡੇ ਦੀ ਡੰਡੀ; ਕੋਨਾ, ਸਿਰਾ)।
More Examples for ਕਰਨ
ਕਰਨ ਕਾਰਨ ਸਮਰਥੁ
ਕਰਨ ਕਰਾਉਣ ਦੇ ਸਮਰੱਥ, ਕਰਨ ਕਰਾਉਣ ਦੇ ਜੋਗ।
ਵਿਆਕਰਣ: ਵਿਸ਼ੇਸ਼ਣ (ਸੁਆਮੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਕਰਣ (करण - ਕਾਰਜ ਦਾ ਸਾਧਨ ਜਾਂ ਉਪਾਅ, ਕਾਰਣ ਜਾਂ ਪ੍ਰਯੋਜਨ) + ਸਿੰਧੀ - ਕਾਰਣੁ; ਅਪਭ੍ਰੰਸ਼ - ਕਾਰਣਿ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਕਾਰਣ (कारण - ਕਾਰਣ, ਖਾਤਰ) + ਸਿੰਧੀ - ਸਮਰਥੁ; ਬੁੰਦੇਲੀ/ਰਾਜਸਥਾਨੀ/ਬ੍ਰਜ - ਸਮਰਥ (ਯੋਗ, ਲਾਇਕ; ਤਾਕਤਵਰ, ਮਜਬੂਤ); ਸੰਸਕ੍ਰਿਤ - ਸਮਰ੍ਥ (समर्थ - ਇਕੋ ਜਿਹਾ ਜਾਂ ਢੁਕਵਾਂ ਉਦੇਸ਼ ਜਾਂ ਨਿਸ਼ਾਨਾ ਹੋਣਾ; ਬਹੁਤ ਮਜ਼ਬੂਤ ਜਾਂ ਤਾਕਤਵਰ, ਕਾਬਲ, ਲਾਇਕ, ਯੋਗ)।
More Examples for ਕਰਨ ਕਾਰਨ ਸਮਰਥੁ
ਕਰਮ
ਕਰਮਾਂ (ਦਾ), ਕੰਮਾਂ (ਦਾ), ਕਾਰਜਾਂ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬੁੰਦੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕੰਮ, ਕਾਰਵਾਈ, ਪ੍ਰਦਰਸ਼ਨ, ਕਾਰੋਬਾਰ; ਬਲਿਦਾਨ ਦੇ ਰੂਪ ਵਿਚ ਕੀਤਾ ਕੋਈ ਧਾਰਮਕ ਕੰਮ ਜਾਂ ਰੀਤ, ਖਾਸ ਤੌਰ 'ਤੇ ਭਵਿੱਖ ਵਿਚ ਪ੍ਰਾਪਤ ਹੋਣ ਵਾਲੇ ਫਲ ਦੀ ਆਸ ਵਿਚ; ਕੰਮ, ਕਿਰਤ, ਗਤੀਵਿਧੀ)।
More Examples for ਕਰਮ
ਕਰਮੰ
ਕਰਮ; ਕਰਮ-ਧਰਮ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕਾਰਜ, ਕੰਮ)।
More Examples for ਕਰਮੰ
ਕਰਮ ਧਰਮ
ਕਰਮਾਂ-ਧਰਮਾਂ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬੁੰਦੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕੰਮ, ਕਾਰਵਾਈ, ਪ੍ਰਦਰਸ਼ਨ, ਕਾਰੋਬਾਰ; ਬਲਿਦਾਨ ਦੇ ਰੂਪ ਵਿਚ ਕੀਤਾ ਕੋਈ ਧਾਰਮਕ ਕੰਮ ਜਾਂ ਰੀਤ, ਖਾਸ ਤੌਰ 'ਤੇ ਭਵਿੱਖ ਵਿਚ ਪ੍ਰਾਪਤ ਹੋਣ ਵਾਲੇ ਫਲ ਦੀ ਆਸ ਵਿਚ; ਕੰਮ, ਕਿਰਤ, ਗਤੀਵਿਧੀ) + ਅਪਭ੍ਰੰਸ਼ - ਧਰਮੁ; ਪ੍ਰਾਕ੍ਰਿਤ - ਧੰਮੋ/ਧੰਮ; ਸੰਸਕ੍ਰਿਤ - ਧਰ੍ਮ (धर्म - ਜੋ ਸਥਾਪਤ ਹੈ, ਕਾਨੂੰਨ, ਫਰਜ, ਅਧਿਕਾਰ)।
More Examples for ਕਰਮ ਧਰਮ
ਕਰਮਿ
ਕਰਮ ਵਿਚ, ਭਾਗ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਰਬੀ - ਕਰਮ (ਫ਼ਜ਼ਲ, ਕਿਰਪਾ)।
More Examples for ਕਰਮਿ
ਕਰਮੁ
ਕਰਮ-ਲੇਖ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬੁੰਦੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕੰਮ, ਕਾਰਵਾਈ, ਪ੍ਰਦਰਸ਼ਨ, ਕਾਰੋਬਾਰ; ਬਲਿਦਾਨ ਦੇ ਰੂਪ ਵਿਚ ਕੀਤਾ ਕੋਈ ਧਾਰਮਕ ਕੰਮ ਜਾਂ ਰੀਤ, ਖਾਸ ਤੌਰ 'ਤੇ ਭਵਿੱਖ ਵਿਚ ਪ੍ਰਾਪਤ ਹੋਣ ਵਾਲੇ ਫਲ ਦੀ ਆਸ ਵਿਚ; ਕੰਮ, ਕਿਰਤ, ਗਤੀਵਿਧੀ)।
More Examples for ਕਰਮੁ
ਕਰਮੁ
ਕਰਮ, ਕਰਮ-ਧਰਮ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬੁੰਦੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕੰਮ, ਕਾਰਵਾਈ, ਪ੍ਰਦਰਸ਼ਨ, ਕਾਰੋਬਾਰ; ਬਲਿਦਾਨ ਦੇ ਰੂਪ ਵਿਚ ਕੀਤਾ ਕੋਈ ਧਾਰਮਕ ਕੰਮ ਜਾਂ ਰੀਤ, ਖਾਸ ਤੌਰ 'ਤੇ ਭਵਿੱਖ ਵਿਚ ਪ੍ਰਾਪਤ ਹੋਣ ਵਾਲੇ ਫਲ ਦੀ ਆਸ ਵਿਚ; ਕੰਮ, ਕਿਰਤ, ਗਤੀਵਿਧੀ)।
ਕਰੜਾ
ਸਖਤ, ਕਰੜਾ; ਅਤਿ ਕਠਨ।
ਵਿਆਕਰਣ: ਵਿਸ਼ੇਸ਼ਣ (ਸਾਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਰੜਾ; ਅਪਭ੍ਰੰਸ਼ - ਕਰਿਡਅ; ਪ੍ਰਾਕ੍ਰਿਤ - ਕਰਿਡ; ਸੰਸਕ੍ਰਿਤ - ਕ੍ਰਿਡ੍ (कृड् - ਸਖ਼ਤ)।
More Examples for ਕਰੜਾ
ਕਰਾਇ
ਕਰਾ, ਕਰਵਾ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਾਉਣਾ (ਕਰਵਾਉਣਾ/ਬਣਵਾਉਂਣਾ); ਅਪਭ੍ਰੰਸ਼/ਪ੍ਰਾਕ੍ਰਿਤ - ਕਾਰਾਵੇਇ (ਕਰਵਾਉਂਦਾ ਹੈ); ਪਾਲੀ - ਕਾਰਾਪੇਤਿ (ਕਰਵਾਉਂਦਾ ਹੈ); ਸੰਸਕ੍ਰਿਤ - ਕਾਰਯਤਿ (कारयति - ਕਰਵਾਉਂਦਾ ਹੈ)।
More Examples for ਕਰਾਇ
ਕਰਾਇਦਾ
ਕਰਾ ਦਿੰਦਾ ਹੈ, ਬਣਾ ਦਿੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਰਾਉਣਾ (ਕਿਸੇ ਦੂਜੇ ਕੋਲੋਂ ਕੰਮ ਕਰਾਉਣਾ); ਅਪਭ੍ਰੰਸ਼ - ਕਰਾਵਏ; ਪ੍ਰਾਕ੍ਰਿਤ - ਕਾਰਾਵੇਇ; ਪਾਲੀ - ਕਾਰਾਪੇਤਿ (ਕਰਵਾਉਂਦਾ ਹੈ); ਸੰਸਕ੍ਰਿਤ - ਕਾਰਯਤਿ (कारयति - ਕਰਾਇਆ ਜਾਂਦਾ ਹੈ)।
More Examples for ਕਰਾਇਦਾ
ਕਰਾਰੇ
ਕਰੜੇ, ਤਕੜੇ; ਬਹਾਦਰ।
ਵਿਆਕਰਣ: ਵਿਸ਼ੇਸ਼ਣ (ਵੀਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੰਜਾਬੀ - ਕਰਾਰਾ (ਸਖਤ, ਰੁੱਖਾ, ਕਰੜਾ); ਬ੍ਰਜ - ਕਰਾਲ (ਉੱਚਾ, ਭਿਆਨਕ); ਪ੍ਰਾਕ੍ਰਿਤ - ਕਰਾਲ (ਮੂੰਹ ਬਨਾਉਣਾ, ਡਰਾਵਣਾ, ਉੱਚਾ); ਸੰਸਕ੍ਰਿਤ - ਕਡਾਰ (कडार - ਉਚੇ ਦੰਦ ਹੋਣਾ)।
More Examples for ਕਰਾਰੇ
ਕਰਿ
ਕਿਵੇਂ, ਕਿਸ ਤਰਾਂ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਅਪਭ੍ਰੰਸ਼ - ਕਰਿਅ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਿ
ਕਰਿ
ਕਰ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਰਿ (ਕਰ ਕੇ); ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
ਕਰਿ
ਕਰ ਕੇ, ਬਣਾ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਰਿ (ਕਰ ਕੇ); ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
ਕਰਿ ਕਰਿ
ਕਰ ਕਰ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਰਿ (ਕਰ ਕੇ); ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਿ ਕਰਿ
ਕਰਿਹਉ
(ਰੰਗਣਾ/ਰੰਗ) ਕਰਦੀ ਹਾਂ; ਰੰਗਦੀ ਹਾਂ।
ਵਿਆਕਰਣ: ਸੰਜੁਕਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਕਰਹਉ (ਮੈਂ ਕਰਦਾ ਹਾਂ); ਪ੍ਰਾਕ੍ਰਿਤ - ਕਰਮੁ; ਸੰਸਕ੍ਰਿਤ - ਕੁਰ੍ਯਾਮ੍ (कुर्याम् - ਮੈਨੂੰ ਕਰਨਾ ਚਾਹੀਦਾ ਹੈ)।
More Examples for ਕਰਿਹਉ
ਕਰੀ
ਕਰੀ ਹੈ, ਕੀਤੀ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕਾਰਜ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੀ
ਕਰੀਐ
ਕਰੀਏ, ਕੀਤੀ ਜਾਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕਾਰਜ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੀਐ
ਕਰੇ
ਕਰੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਰੇ; ਅਪਭ੍ਰੰਸ਼ - ਕਰਿਅ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇ
ਕਰੇਉ
ਕਰੇਉਂ/ਕਰਉਂ, ਕਰਦੀ ਹਾਂ; ਧਾਰਦੀ ਹਾਂ, ਪਹਿਨਦੀ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕੰਮ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇਉ
ਕਰੇਇ
(ਚੋਰ) ਕਰਦਾ ਹੈ, (ਚੋਰ) ਬਣਾ ਦਿੰਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਇ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇਇ
ਕਰੇਇ
(ਜਦੋਂ) ਕਰੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਰੇ; ਅਪਭ੍ਰੰਸ਼ - ਕਰਿਅ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
ਕਰੇਗੁ
ਕਰੇਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ - ਕਰਣਾ; ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।
More Examples for ਕਰੇਗੁ
ਕਰੇਦੜ
ਕਰਨ ਵਾਲੇ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਕਰੇਂਦਾ; ਬ੍ਰਜ - ਕਰਤਾ; ਅਪਭ੍ਰੰਸ਼ - ਕਰਤ; ਪ੍ਰਾਕ੍ਰਿਤ - ਕਰੰਤ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇਦੜ
ਕਰੇਦੀ
ਕਰਦੀ ਹੋਈ, ਧਾਰਦੀ ਹੋਈ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਲਹਿੰਦੀ - ਕਰੇਂਦੀ; ਬ੍ਰਜ - ਕਰਤਾ; ਅਪਭ੍ਰੰਸ਼ - ਕਰਤ; ਪ੍ਰਾਕ੍ਰਿਤ - ਕਰੰਤ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇਦੀ
ਕਰੇਂਦੀ
ਕਰਦੀ ਹੋਈ।
ਵਿਆਕਰਣ: ਵਰਤਮਾਨ ਕਿਰਦੰਤ (ਵਿਸ਼ੇਸ਼ਣ ਸਾਖ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਰੇਂਦੀ; ਬ੍ਰਜ - ਕਰਤਾ; ਅਪਭ੍ਰੰਸ਼ - ਕਰਤ; ਪ੍ਰਾਕ੍ਰਿਤ - ਕਰੰਤ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇਂਦੀ
ਕਰੇਦੇ
(ਖੇਲ) ਕਰੇਂਦੇ, (ਖੇਲ) ਕਰਦੇ, (ਕਲੋਲ) ਕਰਦੇ ਹੋਏ।
ਵਿਆਕਰਣ: ਵਰਤਮਾਨ ਕਿਰਦੰਤ (ਵਿਸ਼ੇਸ਼ਣ ਹੰਝ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਰੇਂਦਾ; ਬ੍ਰਜ - ਕਰਤਾ; ਅਪਭ੍ਰੰਸ਼ - ਕਰਤ; ਪ੍ਰਾਕ੍ਰਿਤ - ਕਰੰਤ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇਦੇ
ਕਰੇਵਹੋ
ਕਰੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕੰਮ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇਵਹੋ
ਕਰੈ
ਕਰੈਂ/ਕਰਹਿਂ, ਕਰਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਹਿ/ਕਰਇ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੈ
ਕਰੈ
ਕਰੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਰੇ; ਅਪਭ੍ਰੰਸ਼ - ਕਰਿਅ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
ਕਰੈ ਆਰੰਭ
ਅਰੰਭ ਕਰਦਾ ਹੈ, ਸ਼ੁਰੂ ਕਰਦਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਰੇ; ਅਪਭ੍ਰੰਸ਼ - ਕਰਿਅ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ) + ਪੁਰਾਤਨ ਪੰਜਾਬੀ - ਆਰੰਭ/ਅਰੰਭ; ਗੁਜਰਾਤੀ/ਮਰਾਠੀ - ਆਰੰਭ; ਸਿੰਧੀ - ਆਰੰਭੁ; ਅਪਭ੍ਰੰਸ਼/ਪ੍ਰਾਕ੍ਰਿਤ - ਆਰੰਭ (ਸ਼ੁਰੂ/ਅਰੰਭ); ਪਾਲੀ - ਆਰਮ੍ਭ; ਸੰਸਕ੍ਰਿਤ - ਆਰਮ੍ਭਹ (आरम्भ: - ਸ਼ੁਰੂ/ਅਰੰਭ)।
More Examples for ਕਰੈ ਆਰੰਭ
ਕਰੋਧ
ਕ੍ਰੋਧ, ਗੁੱਸਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਰੋਧ; ਬ੍ਰਜ - ਕ੍ਰੋਧੁ/ਕ੍ਰੋਧ; ਸੰਸਕ੍ਰਿਤ - ਕ੍ਰੋਧ (क्रोध - ਗੁੱਸਾ)।
More Examples for ਕਰੋਧ
ਕਰੋਧੁ
ਕਰੋਧ/ਕ੍ਰੋਧ, ਗੁੱਸਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਰੋਧ; ਬ੍ਰਜ - ਕ੍ਰੋਧੁ/ਕ੍ਰੋਧ; ਸੰਸਕ੍ਰਿਤ - ਕ੍ਰੋਧ (क्रोध - ਗੁੱਸਾ)।
More Examples for ਕਰੋਧੁ
ਕਲ
ਕਲਿਜੁਗ (ਵਿਚ), ਵਰਤਮਾਨ ਜੁਗ (ਵਿਚ); ਕਲ-ਕਲੇਸ਼ ਭਰੇ ਸਮੇਂ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਲਿ (ਜੁਗ ਵਿਸ਼ੇਸ਼, ਕਲਜੁਗ, ਕਲੇਸ਼); ਪ੍ਰਾਕ੍ਰਿਤ - ਕਲਿ (ਕਲੇਸ਼, ਝਗੜਾ); ਪਾਲੀ - ਕਲਿ (ਘਾਟਾ); ਸੰਸਕ੍ਰਿਤ - ਕਲਿ (कलि - ਕਲੇਸ਼, ਲੜਾਈ; ਚਉਥਾ ਜੁਗ, ਕਲਿਜੁਗ)।
More Examples for ਕਲ
ਕਲਪਨਾ
ਕਲਪਨਾ, ਚਿੰਤਾ, ਫਿਕਰ; ਡਰ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਲਪਨਾ (ਕਲਪਨਾ; ਕਲਪਿਤ; ਅਨੁਮਾਨ); ਸੰਸਕ੍ਰਿਤ - ਕਲ੍ਪਨਾ (कल्पना - ਅਨੁਮਾਨ; ਕਾਢ, ਬਨਾਵਟ, ਬਣਾਉਣਾ, ਤਰਤੀਬ ਦੇਣੀ)।
More Examples for ਕਲਪਨਾ
ਕਲਰ
ਕੱਲਰ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਲੱਰ; ਸਿੰਧੀ - ਕਲਰੁ; ਸੰਸਕ੍ਰਿਤ - ਕੱਲਰ* (कल्लर - ਕੱਲਰ ਵਾਲੀ ਮਿੱਟੀ/ਕਲਰਾਠੀ ਧਰਤੀ)।
More Examples for ਕਲਰ
ਕਲਾ
ਕਲਾਂ, ਰਿਸ਼ਮਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਪ੍ਰਾਕ੍ਰਿਤ/ਪਾਲੀ - ਕਲਾ (ਕਲਾ, ਹੁਨਰ); ਸੰਸਕ੍ਰਿਤ - ਕਲਾ (कला - ਕੋਈ ਵਿਹਾਰਕ ਕਲਾ)।
More Examples for ਕਲਾ
ਕਲਿ
ਕਲਿਜੁਗ (ਦੀ), ਸਨਾਤਨ ਮਤ ਵਿਚ ਮੰਨੇ ਜਾਂਦੇ ਚਾਰ ਜੁਗਾਂ ਵਿਚੋਂ ਇਕ ਜੁਗ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਲਿ (ਜੁਗ ਵਿਸ਼ੇਸ਼, ਕਲਜੁਗ, ਕਲੇਸ਼); ਪ੍ਰਾਕ੍ਰਿਤ - ਕਲਿ (ਕਲੇਸ਼, ਝਗੜਾ); ਪਾਲੀ - ਕਲਿ (ਘਾਟਾ); ਸੰਸਕ੍ਰਿਤ - ਕਲਿ (कलि - ਕਲੇਸ਼, ਲੜਾਈ; ਚਉਥਾ ਜੁਗ, ਕਲਿਜੁਗ)।
More Examples for ਕਲਿ
ਕਵਣੁ
ਕੌਣ, ਕਿਹੜਾ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਅਖਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਵਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।
More Examples for ਕਵਣੁ
ਕਵਣੁ
ਕੌਣ, ਕਿਹੜਾ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਵੇਸੋ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਵਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।
ਕਵਣੁ
ਕੌਣ, ਕਿਹੜਾ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਗੁਣੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਵਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।
ਕਵਨ
ਕੌਣ? ਕਿਹੜੀ? ਕੀ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਟੇਕ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਵਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।
More Examples for ਕਵਨ
ਕਵਲ
ਕੰਵਲ/ਕਮਲ; ਹਿਰਦਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਪੁਰਾਤਨ ਅਵਧੀ/ਮੈਥਿਲੀ/ਨੇਪਾਲੀ/ਸਿੰਧੀ - ਕੰਵਲੁ; ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਕਮਲ; ਸੰਸਕ੍ਰਿਤ - ਕਮਲਮ੍ (कमलम् - ਕੰਵਲ/ਕੰਵਲ ਦਾ ਫੁਲ)।
More Examples for ਕਵਲ
ਕਵਾਉ
ਬੋਲ; ਹੁਕਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਵਾਉ/ਕੁਆਉ; ਲਹਿੰਦੀ - ਕੋ (ਰੌਲਾ), ਕੁਆਵਣ (ਸੱਦਣਾ/ਬੁਲਾਉਣਾ); ਪ੍ਰਾਕ੍ਰਿਤ - ਕਵਾ (ਬੋਲਣਾ), ਕਵਇ (ਰੌਲਾ ਪਾਉਂਦਾ ਹੈ); ਸੰਸਕ੍ਰਿਤ - ਕਵਾ (कवा - ਚੀਕ), ਕਵਤੇ (कवते - ਚੀਕ ਮਾਰਦਾ ਹੈ/ਪੁਕਾਰਦਾ ਹੈ)।
More Examples for ਕਵਾਉ
ਕੜਕਾਇ
ਕੜਕਾ ਕੇ, ਤਿੜਕਾ ਕੇ, ਭੰਨ ਕੇ, ਤੋੜ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਕੜਕਣਾ (ਖੜਖੜ ਕਰਨਾ, ਤਿੜਕਾਉਣਾ); ਅਪਭ੍ਰੰਸ਼/ਪ੍ਰਾਕ੍ਰਿਤ - ਕਡਕਿੱਯ (ਤਿੜਕਨ); ਸੰਸਕ੍ਰਿਤ - ਕਟਕਟਾ (कटकटा - ਰਗੜਨ ਦੀ ਅਵਾਜ)।
More Examples for ਕੜਕਾਇ
ਕੜੀਆਲੁ
ਕੜਿਆਲ/ਕੜਿਆਲਾ ਰੂਪੀ, ਲਗਾਮ ਨਾਲ ਲੱਗੇ ਕੰਡੇਦਾਰ ਲੋਹੇ ਰੂਪੀ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕੜਿਅਲ (ਕੜਾ); ਪ੍ਰਾਕ੍ਰਿਤ - ਕਡਾ (ਛੱਲਾ); ਸੰਸਕ੍ਰਿਤ - ਕਟ (कट - ਕੰਗਣ, ਚੂੜੀ)।
More Examples for ਕੜੀਆਲੁ
ਕਾਂ
ਕਿਸ (ਦੀ)।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਾਂ/ਕਾ (ਕਿਥੇ; ਕਿਹੜਾ); ਅਪਭ੍ਰੰਸ਼ - ਕਾ (ਕਿਸ ਦਾ); ਸੰਸਕ੍ਰਿਤ - ਕਹ (क: - ਕੌਣ)।
More Examples for ਕਾਂ
ਕਾਓ
ਕਾਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਾਉਂ/ਕਾਵ/ਕਾਂ; ਸਿੰਧੀ - ਕਾਉਂ; ਗੁਜਰਾਤੀ - ਕਾਉ; ਕਸ਼ਮੀਰੀ - ਕਾਵ; ਬ੍ਰਜ/ਅਪਭ੍ਰੰਸ਼ - ਕਾਉ; ਪ੍ਰਾਕ੍ਰਿਤ - ਕਾਯ; ਸੰਸਕ੍ਰਿਤ - ਕਾਕ/ਕਾਗ (काक/काग - ਕਾਂ)।
More Examples for ਕਾਓ
ਕਾਇਆ
ਕਾਇਆ ਦੇ, ਦੇਹੀ ਦੇ, ਸਰੀਰ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਇਆ; ਅਪਭ੍ਰੰਸ਼ - ਕਾਯਾ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਕਾਯ (काय - ਦੇਹ)।
More Examples for ਕਾਇਆ
ਕਾਈ
ਕੋਈ।
ਵਿਆਕਰਣ: ਵਿਸੇਸ਼ਣ (ਕਾਰ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮਾਰਵਾੜੀ - ਕਾਈ; ਅਪਭ੍ਰੰਸ਼ - ਕਾਇਂ; ਪ੍ਰਾਕ੍ਰਿਤ - ਕੋਇ; ਪਾਲੀ - ਕੋਚਿ; ਸੰਸਕ੍ਰਿਤ - ਕਸ਼ਚਿਦ੍ (कश्चिद् - ਕਿਸੇ ਨੂੰ ਵੀ, ਕੋਈ ਵੀ)।
More Examples for ਕਾਈ
ਕਾਈ
ਕੋਈ।
ਵਿਆਕਰਣ: ਵਿਸੇਸ਼ਣ (ਰਾਤਿ ਦਾ); ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮਾਰਵਾੜੀ - ਕਾਈ; ਅਪਭ੍ਰੰਸ਼ - ਕਾਇਂ; ਪ੍ਰਾਕ੍ਰਿਤ - ਕੋਇ; ਪਾਲੀ - ਕੋਚਿ; ਸੰਸਕ੍ਰਿਤ - ਕਸ਼ਚਿਦ੍ (कश्चिद् - ਕਿਸੇ ਨੂੰ ਵੀ, ਕੋਈ ਵੀ)।
ਕਾਹਿ
ਕਿਸ ਨੂੰ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਕਾਹੇ (ਕਿਉਂ, ਕਿਸ ਲਈ); ਸੰਸਕ੍ਰਿਤ - ਕੇਨ (केन - ਕਿਸ ਦੁਆਰਾ)।
More Examples for ਕਾਹਿ
ਕਾਹੇ
ਕਾਹਦੇ (ਉਤੇ)? ਕਿਸ (ਉਤੇ)।
ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਹੇ; ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਕਾਹੇ (ਕਿਉਂ, ਕਿਸ ਲਈ); ਸੰਸਕ੍ਰਿਤ - ਕੇਨ/ਕਥੰ (केन/कथं - ਕਿਸ ਦੁਆਰਾ, ਕਿਵੇਂ, ਕਿਸ ਪ੍ਰਕਾਰ)।
More Examples for ਕਾਹੇ
ਕਾਚੀ
ਕੱਚੀ।
ਵਿਆਕਰਣ: ਵਿਸ਼ੇਸ਼ਣ (ਸਾਰੀ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਾਚਾ/ਕਾਚੀ; ਪੁਰਾਤਨ ਪੰਜਾਬੀ - ਕਚਾ/ਕਚੀ; ਲਹਿੰਦੀ - ਕੱਚਾ/ਕੱਚੀ (ਜੋ ਪੱਕਾ ਨਹੀਂ); ਸਿੰਧੀ - ਕਚੋ/ਕਚੀ (ਕੱਚਾ, ਕਮਜ਼ੋਰ/ਕੱਚੀ); ਸੰਸਕ੍ਰਿਤ - ਕੱਚ (कच्च - ਕੱਚਾ ਜਖ਼ਮ, ਕੱਚਾ)।
More Examples for ਕਾਚੀ
ਕਾਚੀ
ਕੱਚੀ।
ਵਿਆਕਰਣ: ਵਿਸ਼ੇਸ਼ਣ (ਪਿੜ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਾਚਾ/ਕਾਚੀ; ਪੁਰਾਤਨ ਪੰਜਾਬੀ - ਕਚਾ/ਕਚੀ; ਲਹਿੰਦੀ - ਕੱਚਾ/ਕੱਚੀ (ਜੋ ਪੱਕਾ ਨਹੀਂ); ਸਿੰਧੀ - ਕਚੋ/ਕਚੀ (ਕੱਚਾ, ਕਮਜ਼ੋਰ/ਕੱਚੀ); ਸੰਸਕ੍ਰਿਤ - ਕੱਚ (कच्च - ਕੱਚਾ ਜਖ਼ਮ, ਕੱਚਾ)।
ਕਾਚੈ
ਕੱਚੇ।
ਵਿਆਕਰਣ: ਵਿਸ਼ੇਸ਼ਣ (ਤਾਗੈ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਕਾਚੋ; ਬ੍ਰਜ - ਕਾਚਾ; ਪੁਰਾਤਨ ਪੰਜਾਬੀ - ਕਚਾ/ਕਚੀ; ਲਹਿੰਦੀ - ਕੱਚਾ/ਕੱਚੀ (ਜੋ ਪੱਕਾ ਨਹੀਂ); ਸਿੰਧੀ - ਕਚੋ/ਕਚੀ (ਕੱਚਾ, ਕਮਜ਼ੋਰ/ਕੱਚੀ); ਸੰਸਕ੍ਰਿਤ - ਕੱਚ (कच्च - ਕੱਚਾ ਜਖ਼ਮ, ਕੱਚਾ)।
More Examples for ਕਾਚੈ
ਕਾਜੋ
ਕਾਜ, ਕਾਰਜ, ਕੰਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਜੁ; ਸਿੰਧੀ - ਕਾਜੁ (ਕੰਮ, ਰੌਣਕ); ਅਪਭ੍ਰੰਸ਼ - ਕੱਜ/ਕੱਜੁ; ਪ੍ਰਾਕ੍ਰਿਤ - ਕੱਜ (ਕੰਮ, ਫਰਜ਼ ਦੀ ਅਦਾਇਗੀ); ਪਾਲੀ - ਕੱਯ/ਕਰਯ; ਸੰਸਕ੍ਰਿਤ - ਕਾਰਯ (कार्य - ਜੋ ਕੀਤਾ ਗਿਆ; ਕੰਮ)।
More Examples for ਕਾਜੋ
ਕਾਂਢੀਅਹਿ
ਕਹੀਦੇ ਹਨ, ਆਖੀਦੇ ਹਨ, ਕਹੇ ਜਾਂਦੇ ਹਨ, ਆਖੇ ਜਾਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
More Examples for ਕਾਂਢੀਅਹਿ
ਕਾਂਣਿ
ਕਾਣ, ਮੁਥਾਜੀ; ਡਰ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਣ; ਬੁੰਦੇਲੀ - ਕਾਂਨ; ਅਵਧੀ - ਕਾਨਿ; ਬ੍ਰਜ - ਕਾਣ/ਕਾਨ/ਕਾਨਿ/ਕਾਂਨਿ; ਅਪਭ੍ਰੰਸ਼/ਪ੍ਰਾਕ੍ਰਿਤ - ਕਾਣਿ (ਲੋਕਲਾਜ; ਮਰਿਆਦਾ ਦਾ ਧਿਆਨ; ਸੰਕੋਚ; ਚਿੰਤਾ); ਸੰਸਕ੍ਰਿਤ - ਕਰ੍ਣੀ (कर्णी - ਬੰਧਨ)।
More Examples for ਕਾਂਣਿ
ਕਾਤੀ
ਕੈਂਚੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਾਤੀ; ਸਿੰਧੀ - ਕਾਤਰੀ; ਪ੍ਰਾਕ੍ਰਿਤ - ਕੱਤਰੀ; ਪਾਲੀ - ਕੱਤਰੀ; ਸੰਸਕ੍ਰਿਤ - ਕਰ੍ਤ੍ਰੀ (कर्त्री - ਕੈਂਚੀ, ਚਾਕੂ)।
More Examples for ਕਾਤੀ
ਕਾਨ
ਕੰਨੀਂ, ਕੰਨ 'ਤੇ/ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਰਾਜਸਥਾਨੀ/ਬ੍ਰਜ - ਕਾਨ; ਲਹਿੰਦੀ - ਕੰਨ; ਸਿੰਧੀ - ਕਨੁ; ਅਪਭ੍ਰੰਸ਼/ਪ੍ਰਾਕ੍ਰਿਤ - ਕੰਣ (ਕੰਨ); ਪਾਲੀ - ਕੰਣ (ਕੰਨ, ਨੁਕਰ, ਸਿਰਾ); ਸੰਸਕ੍ਰਿਤ - ਕਰ੍ਣਹ (कर्ण: - ਕੰਨ; ਭਾਂਡੇ ਦੀ ਡੰਡੀ, ਕੋਨਾ, ਸਿਰਾ)।
More Examples for ਕਾਨ
ਕਾਨ੍
ਕਾਨ੍ਹ ਦੇ, ਕ੍ਰਿਸ਼ਨ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਕਾਨ੍ਹ; ਪ੍ਰਾਕ੍ਰਿਤ - ਕੰਨ੍ਹ/ਕਿੰਨ੍ਹ/ਕਿਸਣ; ਪਾਲੀ - ਕਣ੍ਹ; ਸੰਸਕ੍ਰਿਤ - ਕ੍ਰਿਸ਼ਣ (कृष्ण - ਗੂੜਾ ਨੀਲਾ, ਕਾਲਾ; ਕ੍ਰਿਸ਼ਨ)।
More Examples for ਕਾਨ੍
ਕਾਪੜੁ
ਕਪੜਾ; ਪਹਿਰਾਵਾ, ਲਿਬਾਸ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੁਜਰਾਤੀ/ਬੰਗਾਲੀ - ਕਾਪੜ; ਲਹਿੰਦੀ - ਕਪੜਾ; ਸਿੰਧੀ - ਕਪੜੁ/ਕਪੜੋ (ਕਪੜਾ, ਮੋਟਾ ਕਪੜਾ); ਅਪਭ੍ਰੰਸ਼ - ਕੱਪਡ/ਕੱਪਡੁ/ਕਾਪਡ (ਕਪੜਾ); ਪ੍ਰਾਕ੍ਰਿਤ - ਕੱਪਡ (ਪੁਰਾਣਾ ਕਪੜਾ, ਕਪੜਾ); ਪਾਲੀ - ਕੱਪਟ (ਗੰਦਾ ਪੁਰਾਣਾ ਕਪੜਾ ਜਾਂ ਟਾਕੀ); ਸੰਸਕ੍ਰਿਤ - ਕਰ੍ਪਟਮ੍ (कर्पटम् - ਫਟਿਆ ਪੁਰਾਣਾ ਜਾਂ ਟਾਕੀਆਂ ਲੱਗਿਆ ਕਪੜਾ, ਕਪੜੇ ਦਾ ਟੁਕੜਾ ਜਾਂ ਟਾਕੀ, ਚੀਥੜਾ)।
More Examples for ਕਾਪੜੁ
ਕਾਬਲਹੁ
ਕਾਬਲੋਂ, ਕਾਬਲ ਤੋਂ।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਬਲ; ਫ਼ਾਰਸੀ - ਕਾਬੁਲ (ਇਕ ਸ਼ਹਿਰ ਦਾ ਨਾਂ ਜੋ ਅਫ਼ਗਾਨਿਸਤਾਨ ਦੀ ਰਾਜਧਾਨੀ ਹੈ)।
More Examples for ਕਾਬਲਹੁ
ਕਾਮ
ਕਾਮ (ਨਾਲ), ਕਾਮ-ਵਾਸ਼ਨਾ (ਨਾਲ), ਇੰਦ੍ਰਿਆਵੀ ਇੱਛਾ (ਸੰਗ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਮੁ; ਅਪਭ੍ਰੰਸ਼ - ਕਾਮ; ਪ੍ਰਾਕ੍ਰਿਤ/ਪਾਲੀ - ਕਾਮ; ਸੰਸਕ੍ਰਿਤ - ਕਾਮ (काम - ਕਾਮਨਾ/ਇੱਛਾ, ਪਿਆਰ, ਜਿਨਸੀ ਪਿਆਰ)।
More Examples for ਕਾਮ
ਕਾਮਣਿ
ਕਾਮਣ ਦੀ, ਸੁੰਦਰ ਇਸਤਰੀ ਦੀ, ਪਿਆਰੀ ਇਸਤਰੀ ਦੀ; ਪਤਨੀ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਾਮਣਿ; ਅਪਭ੍ਰੰਸ਼ - ਕਾਮਿਣਿ; ਪ੍ਰਾਕ੍ਰਿਤ - ਕਾਮਿਣੀ (ਪਿਆਰੀ, ਪਤਨੀ); ਪਾਲੀ - ਕਾਮਿਨੀ; ਸੰਸਕ੍ਰਿਤ - ਕਾਮਿਨੀ (कामिनी - ਪਿਆਰੀ)।
More Examples for ਕਾਮਣਿ
ਕਾਮਿ
ਕਾਮ ਦੁਆਰਾ, ਕਾਮ-ਵਾਸ਼ਨਾ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਮੁ; ਅਪਭ੍ਰੰਸ਼ - ਕਾਮ; ਪ੍ਰਾਕ੍ਰਿਤ/ਪਾਲੀ - ਕਾਮ; ਸੰਸਕ੍ਰਿਤ - ਕਾਮ (काम - ਕਾਮਨਾ/ਇਛਾ, ਪਿਆਰ, ਜਿਨਸੀ ਪਿਆਰ)।
More Examples for ਕਾਮਿ
ਕਾਮਿਨੀ
ਕਾਮਣੀ ਦੇ, ਸੁੰਦਰ ਇਸਤਰੀ ਦੇ, ਪਿਆਰੀ ਇਸਤਰੀ ਦੇ; ਪਤਨੀ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਾਮਣਿ; ਅਪਭ੍ਰੰਸ਼ - ਕਾਮਿਣਿ; ਪ੍ਰਾਕ੍ਰਿਤ - ਕਾਮਿਣੀ (ਪਿਆਰੀ, ਪਤਨੀ); ਪਾਲੀ - ਕਾਮਿਨੀ; ਸੰਸਕ੍ਰਿਤ - ਕਾਮਿਨੀ (कामिनी - ਪਿਆਰੀ)।
More Examples for ਕਾਮਿਨੀ
ਕਾਮੁ
ਕਾਮ, ਕਾਮ-ਵਾਸ਼ਨਾ, ਇੰਦ੍ਰਿਆਵੀ ਇਛਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਮੁ; ਅਪਭ੍ਰੰਸ਼ - ਕਾਮ; ਪ੍ਰਾਕ੍ਰਿਤ/ਪਾਲੀ - ਕਾਮ; ਸੰਸਕ੍ਰਿਤ - ਕਾਮ (काम - ਕਾਮਨਾ/ਇੱਛਾ, ਪਿਆਰ, ਜਿਨਸੀ ਪਿਆਰ)।
More Examples for ਕਾਮੁ
ਕਾਰ
ਕਾਰ, ਕਰਨੀ, ਕੰਮ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਾਰ (ਕੰਮ); ਸਿੰਧੀ - ਕਾਰਿ (ਕੰਮ, ਕਿੱਤਾ); ਸੰਸਕ੍ਰਿਤ - ਕਾਰ (कार - ਕਾਰ, ਕੰਮ)।
More Examples for ਕਾਰ
ਕਾਰਜ
ਕਾਰਜ, ਕੰਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਾਰਜ (ਕੰਮ); ਸੰਸਕ੍ਰਿਤ - ਕਾਰਯ (कार्य - ਜੋ ਕਰਨਾ ਚਾਹੀਦਾ ਹੈ/ਕਰਨਜੋਗ, ਕੰਮ)।
More Examples for ਕਾਰਜ
ਕਾਰਜਿ
ਕਾਰਜ ਵਿਚ, ਕੰਮ ਵਿਚ, ਕੰਮ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਾਰਜ (ਕੰਮ); ਸੰਸਕ੍ਰਿਤ - ਕਾਰਯ (कार्य - ਜੋ ਕਰਨਾ ਚਾਹੀਦਾ ਹੈ/ਕਰਨਜੋਗ, ਕੰਮ)।
More Examples for ਕਾਰਜਿ
ਕਾਰਣ
ਕਾਰਣ (ਕਰਤਾ/ਕਰਣ ਵਾਲਾ), ਕਾਰਣ/ਸਬੱਬ (ਬਣਾਉਣ ਦੇ ਜੋਗ), ਕਰਾਉਣ ਦੇ (ਸਮਰਥ)।
ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਕਾਰਣ (कारण - ਕਾਰਣ, ਖਾਤਰ)।
More Examples for ਕਾਰਣ
ਕਾਰਣ
ਕਾਰਣ (ਕਰਤਾ/ਕਰਣ ਵਾਲਾ), ਕਾਰਣ/ਸਬੱਬ (ਬਣਾਉਣ ਦੇ ਜੋਗ), ਕਰਾਉਣ ਦੇ (ਸਮਰਥ)।
ਵਿਆਕਰਣ: ਵਿਸ਼ੇਸ਼ਣ (ਬ੍ਰਹਮ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਕਾਰਣ (कारण - ਕਾਰਣ, ਖਾਤਰ)।
ਕਾਲ
ਕਾਲਖ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਕਾਲੁ (ਮੌਤ; ਅਕਾਲ); ਬ੍ਰਜ - ਕਾਲ (ਅਕਾਲ); ਅਪਭ੍ਰੰਸ਼/ਪ੍ਰਾਕ੍ਰਿਤ - ਕਾਲ (ਸਮਾਂ; ਮੌਤ); ਪਾਲੀ - ਕਾਲ (ਸਮਾਂ, ਸਵੇਰਾ); ਸੰਸਕ੍ਰਿਤ - ਕਾਲ (काल - ਸਮਾਂ, ਜੋਗ ਸਮਾਂ; ਕਿਸਮਤ; ਮੌਤ ਦਾ ਦੇਵਤਾ/ਮੌਤ)।
More Examples for ਕਾਲ
ਕਾਲਖ
ਕਾਲਖ ਕਾਰਣ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼ - ਕਾਲਿਖ; ਪ੍ਰਾਕ੍ਰਿਤ - ਕਾਲਿੱਕ; ਸੰਸਕ੍ਰਿਤ - ਕਾਲਿਕ (कालिक - ਕਾਲਾਪਨ, ਕਾਲੀ ਸਿਆਹੀ)।
More Examples for ਕਾਲਖ
ਕਾਲਾ
ਕਾਲਾ।
ਵਿਆਕਰਣ: ਵਿਸ਼ੇਸ਼ਣ (ਵੇਸੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਲਾ/ਕਾਲੀ; ਲਹਿੰਦੀ - ਕਾਲਾ; ਪ੍ਰਾਕ੍ਰਿਤ - ਕਾਲ; ਪਾਲੀ - ਕਾਲ (ਕਾਲਾ, ਗੂੜ੍ਹਾ); ਸੰਸਕ੍ਰਿਤ - ਕਾਲ (काल - ਕਾਲਾ, ਗੂੜ੍ਹਾ-ਨੀਲਾ)।
More Examples for ਕਾਲਾ
ਕਾਲਿ
ਕਾਲ ਨੇ, ਜਮਕਾਲ ਨੇ, ਮੌਤ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ/ਉੜੀਆ/ਅਵਧੀ - ਕਾਲਿ (ਬੀਤਿਆ ਕਲ੍ਹ, ਆਉਣ ਵਾਲਾ ਕਲ੍ਹ); ਬੰਗਾਲੀ/ਬ੍ਰਜ - ਕਾਲ (ਬੀਤਿਆ ਕਲ੍ਹ); ਪੁਰਾਤਨ ਪੰਜਾਬੀ - ਕਲ/ਕਲ੍ਹ (ਆਉਣ ਵਾਲਾ ਕਲ੍ਹ); ਲਹਿੰਦੀ - ਕੱਲ੍ਹ (ਬੀਤਿਆ ਕਲ੍ਹ); ਪ੍ਰਾਕ੍ਰਿਤ - ਕੱਲ/ਕੱਲ੍ਹਿੰ (ਆਉਣ ਵਾਲਾ ਕਲ੍ਹ, ਬੀਤਿਆ ਕਲ੍ਹ); ਪਾਲੀ - ਕੱਲੰ (ਸਵੇਰ/ਪਹੁਫੁਟਾਲਾ); ਸੰਸਕ੍ਰਿਤ - ਕਲਯਮ੍ (कल्यम् - ਸਵੇਰ/ਪਹੁਫੁਟਾਲਾ, ਆਉਣ ਵਾਲਾ ਕਲ੍ਹ)।
More Examples for ਕਾਲਿ
ਕਾਲੀ
ਕਾਲੀ।
ਵਿਆਕਰਣ: ਵਿਸ਼ੇਸ਼ਣ (ਕੋਇਲ ਦਾ), ਸੰਬੋਧਨ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਲਾ/ਕਾਲੀ; ਲਹਿੰਦੀ - ਕਾਲਾ; ਪ੍ਰਾਕ੍ਰਿਤ - ਕਾਲ; ਪਾਲੀ - ਕਾਲ (ਕਾਲਾ, ਗੂੜ੍ਹਾ); ਸੰਸਕ੍ਰਿਤ - ਕਾਲ (काल - ਕਾਲਾ, ਗੂੜ੍ਹਾ-ਨੀਲਾ)।
More Examples for ਕਾਲੀ
ਕਾਲੁ
ਕਾਲ, ਜਮਕਾਲ; ਮੌਤ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਕਾਲੁ (ਮੌਤ; ਅਕਾਲ); ਬ੍ਰਜ - ਕਾਲ (ਅਕਾਲ); ਅਪਭ੍ਰੰਸ਼/ਪ੍ਰਾਕ੍ਰਿਤ - ਕਾਲ (ਸਮਾਂ; ਮੌਤ); ਪਾਲੀ - ਕਾਲ (ਸਮਾਂ, ਸਵੇਰਾ); ਸੰਸਕ੍ਰਿਤ - ਕਾਲ (काल - ਸਮਾਂ, ਜੋਗ ਸਮਾਂ; ਕਿਸਮਤ; ਮੌਤ ਦਾ ਦੇਵਤਾ, ਮੌਤ)।
More Examples for ਕਾਲੁ
ਕਿ
ਕੀ? ਕਿਹੜਾ?
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿ (ਕੌਣ, ਕਿਹੜਾ); ਸੰਸਕ੍ਰਿਤ - ਕਹ (क: - ਕੋਈ, ਕੌਣ)।
More Examples for ਕਿ
ਕਿਉ
ਕਿਵੇਂ, ਕਿਸ ਤਰਾਂ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਉ; ਅਪਭ੍ਰੰਸ਼ - ਕਿਂ/ਕਿਉ; ਪ੍ਰਾਕ੍ਰਿਤ - ਕੇਵ/ਕਿਵ; ਸੰਸਕ੍ਰਿਤ - ਕਿਮ੍ (किम् - ਕੀ, ਕਿਵੇਂ)।
More Examples for ਕਿਉ
ਕਿਆ
ਕੀ, ਕਿਹੜਾ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਮੁਹੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਆ; ਅਪਭ੍ਰੰਸ਼ - ਕਿਯ; ਪ੍ਰਾਕ੍ਰਿਤ - ਕਿਅ; ਸੰਸਕ੍ਰਿਤ - ਕਿਮ੍ (किम् - ਕੀ)।
More Examples for ਕਿਆ
ਕਿਆ
ਕੀ?
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਆ; ਅਪਭ੍ਰੰਸ਼ - ਕਿਯ; ਪ੍ਰਾਕ੍ਰਿਤ - ਕਿਅ; ਸੰਸਕ੍ਰਿਤ - ਕਿਮ੍ (किम् - ਕੀ)।
ਕਿਆ
ਕੀ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਨੀਸਾਣੀ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਆ; ਅਪਭ੍ਰੰਸ਼ - ਕਿਯ; ਪ੍ਰਾਕ੍ਰਿਤ - ਕਿਅ; ਸੰਸਕ੍ਰਿਤ - ਕਿਮ੍ (किम् - ਕੀ)।
ਕਿਆ
ਕੀ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਮਾਨੁਖ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਆ; ਅਪਭ੍ਰੰਸ਼ - ਕਿਯ; ਪ੍ਰਾਕ੍ਰਿਤ - ਕਿਅ; ਸੰਸਕ੍ਰਿਤ - ਕਿਮ੍ (किम् - ਕੀ)।
ਕਿਆ
ਕੀ?
ਵਿਆਕਰਣ: ਵਿਸ਼ੇਸ਼ਣ (ਰਲੀਆਂ ਦਾ), ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਕਿਆ; ਅਪਭ੍ਰੰਸ਼ - ਕਿਯ; ਪ੍ਰਾਕ੍ਰਿਤ - ਕਿਅ; ਸੰਸਕ੍ਰਿਤ - ਕਿਮ੍ (किम् - ਕੀ)।
ਕਿਸ
ਕਿਸ (ਪਾਸ)? ਕਿਸ (ਅਗੇ)?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਿਸੁ; ਅਪਭ੍ਰੰਸ਼ - ਕੱਸੁ; ਪ੍ਰਾਕ੍ਰਿਤ - ਕੱਸ (ਕਿਸ); ਸੰਸਕ੍ਰਿਤ - ਕਸਯ/ਕਸਯੈ (कस्य/कस्यै - ਕਿਸ ਦਾ)।
More Examples for ਕਿਸ
ਕਿਸੁ
ਕਿਸ (ਨਾਲ)।
ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਿਸੁ; ਅਪਭ੍ਰੰਸ਼ - ਕੱਸੁ; ਪ੍ਰਾਕ੍ਰਿਤ - ਕੱਸ (ਕਿਸ); ਸੰਸਕ੍ਰਿਤ - ਕਸਯ/ਕਸਯੈ (कस्य/कस्यै - ਕਿਸ ਦਾ)।
More Examples for ਕਿਸੁ
ਕਿਸੈ
ਕਿਸ ਨੂੰ ਵੀ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਿਸੁ; ਅਪਭ੍ਰੰਸ਼ - ਕੱਸੁ; ਪ੍ਰਾਕ੍ਰਿਤ - ਕੱਸ (ਕਿਸ); ਸੰਸਕ੍ਰਿਤ - ਕਸਯ/ਕਸਯੈ (कस्य/कस्यै - ਕਿਸ ਦਾ)।
More Examples for ਕਿਸੈ
ਕਿਸੈ
ਕਿਸੇ (ਦੀ)।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਿਸੁ; ਅਪਭ੍ਰੰਸ਼ - ਕੱਸੁ; ਪ੍ਰਾਕ੍ਰਿਤ - ਕੱਸ (ਕਿਸ); ਸੰਸਕ੍ਰਿਤ - ਕਸਯ/ਕਸਯੈ (कस्य/कस्यै - ਕਿਸ ਦਾ)।
ਕਿਛੁ
ਕੁਝ ਵੀ, ਕੋਈ ਵੀ (ਕਰਮ ਕਾਂਡੀ ਕਿਰਿਆ)।
ਵਿਆਕਰਣ: ਪੜਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
More Examples for ਕਿਛੁ
ਕਿਛੁ
ਕੁਝ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਿਛੁ
ਕੁਝ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਲਾਹੇ ਦਾ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਿਛੁ
ਕੁਝ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਿਛੁ
ਕੁਝ।
ਵਿਆਕਰਣ: ਵਿਸ਼ੇਸ਼ਣ (ਕਹਣਾ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਿਛੁ
ਕੁਝ।
ਵਿਆਕਰਣ: ਵਿਸ਼ੇਸ਼ਣ (ਮਾਨੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਿਛੁ
(ਸਭ) ਕੁਝ, (ਸਾਰਾ) ਕੁਝ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਿਤ
ਕਿਨ੍ਹਾਂ, ਕਿਹੜੇ।
ਵਿਆਕਰਣ: ਵਿਸ਼ੇਸ਼ਣ (ਗੁਨ ਦਾ), ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਤੁ; ਬ੍ਰਜ - ਕਿਤ; ਅਪਭ੍ਰੰਸ - ਕਿੱਤ/ਕਿੱਤੁ; ਪ੍ਰਾਕ੍ਰਿਤ - ਕਿੱਤੋ; ਸੰਸਕ੍ਰਿਤ - ਕੁਤਹ (कुत: - ਕਿਥੋਂ, ਕਿਸ ਲਈ)।
More Examples for ਕਿਤ
ਕਿਤੜਾ
ਕਿਤਨਾ? ਕਿੰਨਾ?
ਵਿਆਕਰਣ: ਵਿਸ਼ੇਸ਼ਣ (ਦੁਖੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਿਤੜਾ; ਅਪਭ੍ਰੰਸ਼ - ਕਿੱਤਿਅ/ਕਿੱਤਿਉ/ਕੇੱਤਿਉ; ਪ੍ਰਾਕ੍ਰਿਤ - ਕਿੱਤਿਯ (ਕਿੰਨਾ ਜਿਆਦਾ); ਸੰਸਕ੍ਰਿਤ - ਕਿਯਤ੍ (कियत् - ਕਿੰਨਾ ਵੱਡਾ, ਕਿੰਨਾ ਲੰਮਾ, ਕਿੰਨਾ ਜਿਆਦਾ)।
More Examples for ਕਿਤੜਾ
ਕਿਤੀ
ਕਿਤਨੇ ਹੀ, ਕਿੰਨੇ ਹੀ, ਕਿਤਨੇ, ਕਿੰਨੇ।
ਵਿਆਕਰਣ: ਵਿਸ਼ੇਸ਼ਣ (ਮਿਤ੍ਰ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਕਿਤੋ; ਬੁੰਦੇਲੀ - ਕਿਤੌ; ਅਵਧੀ - ਕਿੱਤਾ, ਕਿੱਤੀ (ਕਿੱਤਾ ਦਾ ਇਸਤਰੀ ਲਿੰਗ); ਬ੍ਰਜ - ਕਿਤਾ/ਕਿਤੋ/ਕਿਤਿਕ/ਕਿਤੀਕ; ਅਪਭ੍ਰੰਸ਼ - ਕਿੱਤਿਅ/ਕਿੱਤਿਉ/ਕੇੱਤਿਉ; ਪ੍ਰਾਕ੍ਰਿਤ - ਕਿੱਤਿਯ (ਕਿੰਨਾ ਜਿਆਦਾ); ਸੰਸਕ੍ਰਿਤ - ਕਿਯਤ੍ (कियत् - ਕਿੰਨਾ ਵੱਡਾ, ਕਿੰਨਾ ਲੰਮਾ, ਕਿੰਨਾ ਜਿਆਦਾ)।
More Examples for ਕਿਤੀ
ਕਿਤੀ
ਕਿਤਨੇ ਹੀ, ਕਿੰਨੇ ਹੀ, ਕਿਤਨੇ, ਕਿੰਨੇ।
ਵਿਆਕਰਣ: ਵਿਸ਼ੇਸ਼ਣ (ਵੇਸ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਕਿਤੋ; ਬੁੰਦੇਲੀ - ਕਿਤੌ; ਅਵਧੀ - ਕਿੱਤਾ, ਕਿੱਤੀ (ਕਿੱਤਾ ਦਾ ਇਸਤਰੀ ਲਿੰਗ); ਬ੍ਰਜ - ਕਿਤਾ/ਕਿਤੋ/ਕਿਤਿਕ/ਕਿਤੀਕ; ਅਪਭ੍ਰੰਸ਼ - ਕਿੱਤਿਅ/ਕਿੱਤਿਉ/ਕੇੱਤਿਉ; ਪ੍ਰਾਕ੍ਰਿਤ - ਕਿੱਤਿਯ (ਕਿੰਨਾ ਜਿਆਦਾ); ਸੰਸਕ੍ਰਿਤ - ਕਿਯਤ੍ (कियत् - ਕਿੰਨਾ ਵੱਡਾ, ਕਿੰਨਾ ਲੰਮਾ, ਕਿੰਨਾ ਜਿਆਦਾ)।
ਕਿਤੀ
ਕਿਤਨੇ ਹੀ, ਕਿੰਨੇ ਹੀ, ਕਿਤਨੇ, ਕਿੰਨੇ।
ਵਿਆਕਰਣ: ਵਿਸ਼ੇਸ਼ਣ (ਸਾਡੜੇ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਕਿਤੋ; ਬੁੰਦੇਲੀ - ਕਿਤੌ; ਅਵਧੀ - ਕਿੱਤਾ, ਕਿੱਤੀ (ਕਿੱਤਾ ਦਾ ਇਸਤਰੀ ਲਿੰਗ); ਬ੍ਰਜ - ਕਿਤਾ/ਕਿਤੋ/ਕਿਤਿਕ/ਕਿਤੀਕ; ਅਪਭ੍ਰੰਸ਼ - ਕਿੱਤਿਅ/ਕਿੱਤਿਉ/ਕੇੱਤਿਉ; ਪ੍ਰਾਕ੍ਰਿਤ - ਕਿੱਤਿਯ (ਕਿੰਨਾ ਜਿਆਦਾ); ਸੰਸਕ੍ਰਿਤ - ਕਿਯਤ੍ (कियत् - ਕਿੰਨਾ ਵੱਡਾ, ਕਿੰਨਾ ਲੰਮਾ, ਕਿੰਨਾ ਜਿਆਦਾ)।
ਕਿਤੀਆਹ
ਕਿਤੀਆਂ, ਕਿੰਨੀਆਂ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਕਿਤੋ; ਬੁੰਦੇਲੀ - ਕਿਤੌ; ਅਵਧੀ - ਕਿੱਤਾ, ਕਿੱਤੀ (ਕਿੱਤਾ ਦਾ ਇਸਤਰੀ ਲਿੰਗ); ਬ੍ਰਜ - ਕਿਤਾ/ਕਿਤੋ/ਕਿਤਿਕ/ਕਿਤੀਕ; ਅਪਭ੍ਰੰਸ਼ - ਕਿੱਤਿਅ/ਕਿੱਤਿਉ/ਕੇੱਤਿਉ; ਪ੍ਰਾਕ੍ਰਿਤ - ਕਿੱਤਿਯ (ਕਿੰਨਾ ਜਿਆਦਾ); ਸੰਸਕ੍ਰਿਤ - ਕਿਯਤ੍ (कियत् - ਕਿੰਨਾ ਵੱਡਾ, ਕਿੰਨਾ ਲੰਮਾ, ਕਿੰਨਾ ਜਿਆਦਾ)।
More Examples for ਕਿਤੀਆਹ
ਕਿਤੁ
ਕਿਉਂ, ਕਿਸ ਕਾਰਨ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਕਿਤੁ; ਅਪਭ੍ਰੰਸ - ਕਿੱਤ/ਕਿੱਤੁ; ਪ੍ਰਾਕ੍ਰਿਤ - ਕਿੱਤੋ; ਸੰਸਕ੍ਰਿਤ - ਕੁਤਹ (कुत: - ਕਿਥੋਂ, ਕਿਸ ਲਈ)।
More Examples for ਕਿਤੁ
ਕਿਤੁ
ਕਿਸ? ਕਿਹੜੇ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਸੰਜਮਿ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਤੁ; ਬ੍ਰਜ - ਕਿਤ; ਅਪਭ੍ਰੰਸ - ਕਿੱਤ/ਕਿੱਤੁ; ਪ੍ਰਾਕ੍ਰਿਤ - ਕਿੱਤੋ; ਸੰਸਕ੍ਰਿਤ - ਕੁਤਹ (कुत: - ਕਿਥੋਂ, ਕਿਸ ਲਈ)।
ਕਿਤੈ
ਕਿਸੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਉਪਾਇ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਿਤ (ਕਿਸ ਲਈ); ਰਾਜਸਥਾਨੀ/ਅਵਧੀ/ਬ੍ਰਜ - ਕਿਤ (ਕਿਥੇ; ਕਿਸ ਵਲ, ਕਿਧਰ); ਪ੍ਰਾਕ੍ਰਿਤ - ਕੁਤ੍ਥ; ਸੰਸਕ੍ਰਿਤ - ਕੁਤ੍ਰ (कुत्र - ਕਿਥੇ)।
More Examples for ਕਿਤੈ
ਕਿਥੈ
ਕਿਥੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਥਹੁ; ਅਪਭ੍ਰੰਸ਼ - ਕਿਤ੍ਥੇ; ਸੰਸਕ੍ਰਿਤ - ਕੁਤ੍ਰ (कुत्र - ਕਿਥੇ)।
More Examples for ਕਿਥੈ
ਕਿਨ
(ਜਿਸ) ਕਿਸੇ ਨੇ, ਜਿਸ ਨੇ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਿਨ/ਕਿਣ; ਪ੍ਰਾਕ੍ਰਿਤ - ਕਿਣ/ਕੇਣ; ਸੰਸਕ੍ਰਿਤ - ਕੇਨ (केन - ਕਿਸ ਦੁਆਰਾ)।
More Examples for ਕਿਨ
ਕਿਨੇਹੀ
ਕਿਹੋ ਜਿਹੀ?
ਵਿਆਕਰਣ: ਵਿਸ਼ੇਸ਼ਣ (ਆਸਕੀ ਦਾ) ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੇਹਾ/ਕੇਹੀ/ਕੇਹੇ/ਕਿਨੇਹਾ/ਕਿਨੇਹੀ; ਲਹਿੰਦੀ - ਕੇਹਾ (ਕਿਹੋ ਜਿਹਾ, ਕੈਸਾ); ਅਪਭ੍ਰੰਸ਼ - ਕਇਸ (ਕਿਸ ਤਰ੍ਹਾਂ ਦਾ); ਪ੍ਰਾਕ੍ਰਿਤ - ਕੀਇਸ/ਕੀਸ; ਪਾਲੀ - ਕੀਦਿਸ/ਕੀਰਿਸ (ਕਿਸ ਪ੍ਰਕਾਰ ਦਾ/ਦੇ); ਸੰਸਕ੍ਰਿਤ - ਕੀਦ੍ਰਿਸ਼ (कीदृश - ਕਿਸ ਤਰ੍ਹਾਂ ਦਾ, ਕਿਸ ਪ੍ਰਕਾਰ ਦਾ)।
More Examples for ਕਿਨੇਹੀ
ਕਿਨੇਹੀ
ਕਿਹੋ ਜਿਹੀ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਕੇਹਾ/ਕੇਹੀ/ਕੇਹੇ/ਕਿਨੇਹਾ/ਕਿਨੇਹੀ; ਲਹਿੰਦੀ - ਕੇਹਾ (ਕਿਹੋ ਜਿਹਾ, ਕੈਸਾ); ਅਪਭ੍ਰੰਸ਼ - ਕਇਸ (ਕਿਸ ਤਰ੍ਹਾਂ ਦਾ); ਪ੍ਰਾਕ੍ਰਿਤ - ਕੀਇਸ/ਕੀਸ; ਪਾਲੀ - ਕੀਦਿਸ/ਕੀਰਿਸ (ਕਿਸ ਪ੍ਰਕਾਰ ਦਾ/ਦੇ); ਸੰਸਕ੍ਰਿਤ - ਕੀਦ੍ਰਿਸ਼ (कीदृश - ਕਿਸ ਤਰ੍ਹਾਂ ਦਾ, ਕਿਸ ਪ੍ਰਕਾਰ ਦਾ)।
ਕਿਨੈ
ਕਿਸੇ ਨੇ ਹੀ, ਕਿਸੇ ਵਿਰਲੇ ਨੇ ਹੀ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਣੀ ਮਾਰਵਾੜੀ/ਪੁਰਾਤਨ ਪੰਜਾਬੀ - ਕਿਨੈ; ਅਪਭ੍ਰੰਸ਼ - ਕਿਨ/ਕਿਣ; ਪ੍ਰਾਕ੍ਰਿਤ - ਕਿਣ/ਕੇਣ; ਸੰਸਕ੍ਰਿਤ - ਕੇਨ (केन - ਕਿਸ ਦੁਆਰਾ)।
More Examples for ਕਿਨੈ
ਕਿਰਖੈ
ਵਾਹ ਦਿੰਦੀ ਹੈ; ਲੀਕ ਵਾਹ ਦਿੰਦੀ ਹੈ, ਕਾਟੇ ਵਾਲੀ ਲੀਕ ਮਾਰ ਦਿੰਦੀ ਹੈ; ਕੱਟ ਦਿੰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਰਖਣਾ; ਬ੍ਰਜ - ਕਿਰਖ; ਸੰਸਕ੍ਰਿਤ - ਕ੍ਰਿਸ਼੍ (कृष् - ਖਿੱਚਣਾ, ਪੁੱਟਣਾ, ਘਸੀਟਣਾ; ਕਿਸੇ ਵੱਲ ਖਿੱਚਣਾ; ਹਲ ਵਾਹੁਣਾ, ਖੇਤੀ ਕਰਨਾ)।
More Examples for ਕਿਰਖੈ
ਕਿਰਤ
ਕਿਰਤ ਅਨੁਸਾਰ, ਕਿਰਤ-ਲੇਖ ਅਨੁਸਾਰ, (ਜੀਵਨ ਵਿਚ ਕੀਤੇ ਜਾਣ ਵਾਲੇ ਕਰਮਾਂ ਦੇ) ਕਰਮ-ਲੇਖ ਅਨੁਸਾਰ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਿਰਤਿ; ਸੰਸਕ੍ਰਿਤ - ਕ੍ਰਿਤਿਹ (कृति: - ਰਚਨਾ, ਨਿਰਮਾਣ; ਕਾਰਜ, ਕਰਮ)।
More Examples for ਕਿਰਤ
ਕਿਰਤਿ
ਕਿਰਤ ਅਨੁਸਾਰ, ਕਰਮ-ਲੇਖ ਅਨੁਸਾਰ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਿਰਤਿ; ਸੰਸਕ੍ਰਿਤ - ਕ੍ਰਿਤਿਹ (कृति: - ਰਚਨਾ, ਨਿਰਮਾਣ; ਕਾਰਜ, ਕਰਮ)।
More Examples for ਕਿਰਤਿ
ਕਿਰਤੁ
ਕਿਰਤ-ਲੇਖ, (ਜੀਵਨ ਵਿਚ ਕੀਤੇ ਜਾਣ ਵਾਲੇ ਕਰਮਾਂ ਦਾ) ਕਰਮ-ਲੇਖ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਿਰਤਿ; ਸੰਸਕ੍ਰਿਤ - ਕ੍ਰਿਤਿਹ (कृति: - ਰਚਨਾ, ਨਿਰਮਾਣ; ਕਾਰਜ, ਕਰਮ)।
More Examples for ਕਿਰਤੁ
ਕਿਰਪਾ
ਕਿਰਪਾ (ਨਾਲ/ਸਦਕਾ), ਮਿਹਰ (ਨਾਲ/ਸਦਕਾ)।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਿਰਪਾ; ਪ੍ਰਾਕ੍ਰਿਤ - ਕਰਿਪਾ; ਸੰਸਕ੍ਰਿਤ - ਕ੍ਰਿਪਾ (कृपा - ਕਿਰਪਾ, ਦਿਆਲਤਾ)।
More Examples for ਕਿਰਪਾ
ਕਿਰਪਾਨਿਧਿ
ਕਿਰਪਾ-ਨਿਧੀ ਦਾ, ਕਿਰਪਾ ਦੀ ਖਾਣ ਦਾ, ਕਿਰਪਾ ਦੇ ਖਜਾਨੇ ਦਾ, ਕਿਰਪਾਲੂ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕ੍ਰਿਪਾਨਿਧਿ/ਕਿਰਪਾਨਿਧਿ (ਕਿਰਪਾ ਦਾ ਖਜ਼ਾਨਾ, ਕਿਰਪਾਲੂ); ਸੰਸਕ੍ਰਿਤ - ਕ੍ਰਿਪਾ + ਨਿਧਿਹ (कृपा +निधि: - ਕਿਰਪਾ, ਦਿਆਲਤਾ + ਖਜ਼ਾਨਾ, ਭੰਡਾਰ)।
More Examples for ਕਿਰਪਾਨਿਧਿ
ਕਿਲਵਿਖ
ਕਿਲਵਿਖ, ਪਾਪ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਲਵਿਖ/ਕਿਲਬਿਖ; ਸੰਸਕ੍ਰਿਤ - ਕਿਲਵਿਸ਼ਨ੍/ਕਿਲਬਿਸ਼ਨ੍ (किल्विषन्/किल्बिषन् - ਨੁਕਸ, ਅਪਰਾਧ, ਪਾਪ, ਦੋਸ਼)।
More Examples for ਕਿਲਵਿਖ
ਕਿਲਵਿਖ
ਕਿਲਵਿਖ, ਪਾਪ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਲਵਿਖ/ਕਿਲਬਿਖ; ਸੰਸਕ੍ਰਿਤ - ਕਿਲਵਿਸ਼ਨ੍/ਕਿਲਬਿਸ਼ਨ੍ (किल्विषन्/किल्बिषन् - ਨੁਕਸ, ਅਪਰਾਧ, ਪਾਪ, ਦੋਸ਼)।
ਕੀਓ
ਕੀਆ/ਕੀਤਾ, ਬਣਾਇਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਰਾਜਸਥਾਨੀ - ਕੀਆ; ਅਪਭ੍ਰੰਸ਼ - ਕੀਅ/ਕੀਅਆ; ਪ੍ਰਾਕ੍ਰਿਤ - ਕਰੀਇ; ਸੰਸਕ੍ਰਿਤ - ਕ੍ਰਿਤਹ (कृत: - ਕੀਤਾ)।
More Examples for ਕੀਓ
ਕੀਆ
ਕੀਤਾ ਹੋਇਆ, ਕਮਾਇਆ ਹੋਇਆ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਰਾਜਸਥਾਨੀ - ਕੀਆ/ਕੀਏ; ਅਪਭ੍ਰੰਸ਼ - ਕੀਅ/ਕੀਅਆ; ਪ੍ਰਾਕ੍ਰਿਤ - ਕਰੀਇ; ਸੰਸਕ੍ਰਿਤ - ਕ੍ਰਿਤਹ (कृत: - ਕੀਤਾ)।
More Examples for ਕੀਆ
ਕੀਈ
ਕੀਤੀ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਰਾਜਸਥਾਨੀ - ਕੀਆ; ਅਪਭ੍ਰੰਸ਼ - ਕੀਅ/ਕੀਅਆ; ਪ੍ਰਾਕ੍ਰਿਤ - ਕਰੀਇ; ਸੰਸਕ੍ਰਿਤ - ਕ੍ਰਿਤਹ (कृत: - ਕੀਤਾ)।
More Examples for ਕੀਈ
ਕੀਏ
ਕੀਤੇ, ਕਰ ਦਿਤੇ; ਬਣਾ ਦਿਤੇ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਰਾਜਸਥਾਨੀ - ਕੀਆ/ਕੀਏ; ਅਪਭ੍ਰੰਸ਼ - ਕੀਅ/ਕੀਅਆ; ਪ੍ਰਾਕ੍ਰਿਤ - ਕਰੀਇ; ਸੰਸਕ੍ਰਿਤ - ਕ੍ਰਿਤਹ (कृत: - ਕੀਤਾ)।
More Examples for ਕੀਏ
ਕੀਚ
ਕੀਚੜ/ਚਿੱਕੜ, ਗਾਰਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੁਜਰਾਤੀ/ਰਾਜਸਥਾਨੀ/ਅਵਧੀ/ਮੈਥਿਲੀ/ਬ੍ਰਜ - ਕੀਚ; ਪ੍ਰਾਕ੍ਰਿਤ - ਕਿੱਚ (ਚਿੱਕੜ); ਸੰਸਕ੍ਰਿਤ - ਕਿੱਚ* (किच्च - ਚਿੱਕੜ, ਘੱਟਾ)।
More Examples for ਕੀਚ
ਕੀਜੈ
ਕੀਜੀਏ, ਕੀਤੀ ਜਾਏ/ਜਾਵੇ, ਵਰਤੀ ਜਾਏ/ਜਾਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮੈਥਿਲੀ - ਕੀਜਅਇ; ਬ੍ਰਜ - ਕੀਜਿਯੇ; ਪ੍ਰਾਕ੍ਰਿਤ - ਕਿੱਜਅਇ; ਸੰਸਕ੍ਰਿਤ - ਕ੍ਰਿਯਤੇ (क्रियते - ਕਰ ਦਿਤਾ)।
More Examples for ਕੀਜੈ
ਕੀਤਾ
ਕੀਤਾ ਹੋਇਆ; ਬਣਾਇਆ ਹੋਇਆ, ਰਚਿਆ ਹੋਇਆ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਪੁਰਾਤਨ ਅਵਧੀ - ਕੀਤਾ; ਸਿੰਧੀ - ਕੀਤੋ; ਪ੍ਰਾਕ੍ਰਿਤ - ਕਿੱਤ; ਸੰਸਕ੍ਰਿਤ - ਕ੍ਰਿਤ (कृत - ਕੀਤਾ ਹੋਇਆ)।
More Examples for ਕੀਤਾ
ਕੀਤਿਆ
ਕੀਤੇ+ਆ, ਕੀਤੇ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ/ਪੁਰਾਤਨ ਅਵਧੀ - ਕੀਤਾ; ਸਿੰਧੀ - ਕੀਤੋ; ਪ੍ਰਾਕ੍ਰਿਤ - ਕਿੱਤ; ਸੰਸਕ੍ਰਿਤ - ਕ੍ਰਿਤ (कृत - ਕੀਤਾ ਹੋਇਆ)।
More Examples for ਕੀਤਿਆ
ਕੀਤੀ
ਕੀਤੀ, ਕਮਾਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੀਤਾ/ਕੀਤੀ; ਲਹਿੰਦੀ - ਕੀਤਾ; ਸਿੰਧੀ - ਕੀਤੋ; ਦਰਦ ਭਾਸ਼ਾਵਾਂ - ਕੀਤੀ; ਸੰਸਕ੍ਰਿਤ - ਕ੍ਰਿਤਹ (कृत: - ਕੀਤਾ)।
More Examples for ਕੀਤੀ
ਕੀਤੇ
ਕੀਤੇ ਸਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ/ਪੁਰਾਤਨ ਅਵਧੀ - ਕੀਤਾ; ਸਿੰਧੀ - ਕੀਤੋ; ਪ੍ਰਾਕ੍ਰਿਤ - ਕਿੱਤ; ਸੰਸਕ੍ਰਿਤ - ਕ੍ਰਿਤ (कृत - ਕੀਤਾ ਹੋਇਆ)।
More Examples for ਕੀਤੇ
ਕੀਤੋਨੁ
ਕੀਤਾ ਹੈ ਉਸ ਨੇ, ਉਸ ਨੇ ਕੀਤਾ ਹੈ, ਉਸ ਨੇ ਕਰ ਦਿੱਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਪੁਰਾਤਨ ਅਵਧੀ - ਕੀਤਾ; ਸਿੰਧੀ - ਕੀਤੋ; ਪ੍ਰਾਕ੍ਰਿਤ - ਕਿੱਤ; ਸੰਸਕ੍ਰਿਤ - ਕ੍ਰਿਤ (कृत - ਕੀਤਾ ਹੋਇਆ) + ਪੁਰਾਤਨ ਪੰਜਾਬੀ - ਓਨ੍ਹੀ; ਲਹਿੰਦੀ - ਓਨ; ਅਪਭ੍ਰੰਸ਼ - ਓਅਣ; ਪ੍ਰਾਕ੍ਰਿਤ - ਅਮੁਣਾ; ਸੰਸਕ੍ਰਿਤ - ਅਮੁਨਾ (अमुना - ਉਸ ਦੁਆਰਾ)।
More Examples for ਕੀਤੋਨੁ
ਕੀਨੑਾ
ਕੀਤਾ ਸੀ, ਬਣਾਇਆ ਸੀ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ - ਕੀਨਾ; ਬਘੇਲੀ/ਬ੍ਰਜ - ਕੀਨ (ਕੀਤਾ ਹੋਇਆ); ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।
More Examples for ਕੀਨੑਾ
ਕੀਨੑੈ
ਕਰਨ ਨਾਲ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ - ਕੀਨਾ; ਬਘੇਲੀ/ਬ੍ਰਜ - ਕੀਨ (ਕੀਤਾ ਹੋਇਆ); ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।
More Examples for ਕੀਨੑੈ
ਕੀਨੀ
ਕੀਤੀ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਵਧੀ - ਕੀਨਾ; ਬਘੇਲੀ/ਬ੍ਰਜ - ਕੀਨ (ਕੀਤਾ ਹੋਇਆ); ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।
More Examples for ਕੀਨੀ
ਕੀਨੁ
ਕੀਨਾ/ਕੀਤਾ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬਘੇਲੀ/ਬ੍ਰਜ - ਕੀਨ (ਕੀਤਾ ਹੋਇਆ); ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।
More Examples for ਕੀਨੁ
ਕੀਮ
ਕੀਮਤ, ਮੁੱਲ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਰਬੀ - ਕੀਮਤ (ਮੁੱਲ, ਕਦਰ)।
More Examples for ਕੀਮ
ਕੀਰਤਨ
ਕੀਰਤਨ (ਵਿਚ), ਜਸ (ਵਿਚ), ਕੀਰਤੀ (ਵਿਚ), ਉਸਤਤਿ (ਵਿਚ), ਸਿਫਤਿ-ਸਾਲਾਹ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਕੀਰਤਨ; ਬ੍ਰਜ - ਕੀਰ੍ਤਨ/ਕੀਰਤਨ/ਕਿਰ੍ਤਨ/ਕਿਰਤਨ (ਭਜਨ ਗਾਉਣਾ, ਉਸਤਤਿ ਵਿਚ ਭਜਨ ਗਾਉਣਾ, ਉਸਤਤਿ); ਸੰਸਕ੍ਰਿਤ - ਕੀਰ੍ਤਨਮ੍ (कीर्तनम् - ਜਿਕਰ ਕਰਨਾ, ਦੁਹਰਾਉਣਾ, ਕਹਿਣਾ, ਦੱਸਣਾ)।
More Examples for ਕੀਰਤਨ
ਕੀਰਤਿ
ਕੀਰਤੀ, ਉਸਤਤਿ, ਸਿਫਤਿ-ਸਾਲਾਹ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੀਰਤਿ; ਸੰਸਕ੍ਰਿਤ - ਕੀਰ੍ਤਿ (कीर्ति - ਕੀਰਤੀ, ਜੱਸ)।
More Examples for ਕੀਰਤਿ
ਕੀਰਤਿ
ਕੀਰਤੀ, ਉਸਤਤਿ, ਸਿਫਤਿ-ਸਾਲਾਹ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੀਰਤਿ; ਸੰਸਕ੍ਰਿਤ - ਕੀਰ੍ਤਿ (कीर्ति - ਕੀਰਤੀ, ਜੱਸ)।
ਕੀੜਾ
ਕੀੜਾ, ਕਿਰਮ; ਕੀੜੇ ਸਮਾਨ ਤੁਛ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕੀੜਾ; ਬ੍ਰਜ - ਕੀਢਾ/ਕੀੜਾ/ਕੀਰਾ; ਪ੍ਰਾਕ੍ਰਿਤ - ਕੀਡ/ਕੀਡਯ (ਕੀੜਾ, ਕਿਰਮ); ਪਾਲੀ - ਕੀਟ/ਕੀਟਕ (ਕੀੜਾ); ਸੰਸਕ੍ਰਿਤ - ਕੀਟਹ (कीट: - ਕੀੜਾ, ਕਿਰਮ)।
More Examples for ਕੀੜਾ
ਕੁਆਉ
ਕਿਥੇ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਸਿੰਧੀ - ਕੁਆਓ; ਪ੍ਰਾਕ੍ਰਿਤ - ਕੁਆ (ਕਿਥੇ); ਪਾਲੀ - ਕੁਤੋ; ਸੰਸਕ੍ਰਿਤ - ਕੁਤਹ (कुत: - ਕਿਥੋਂ)।
More Examples for ਕੁਆਉ
ਕੁਆਰੀ
ਕੁਆਰੀ, ਅਣਵਿਆਹੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਸਿੰਧੀ - ਕੁਆਰੀ; ਅਪਭ੍ਰੰਸ਼ - ਕੁਵਾਰੀ; ਪ੍ਰਾਕ੍ਰਿਤ - ਕੁਮਾਰਿਯਾ/ਕੁਮਾਰੀ; ਪਾਲੀ - ਕੁਮਾਰੀ; ਸੰਸਕ੍ਰਿਤ - ਕੁਮਾਰਿਕਾ (कुमारिका - ਕੁਆਰੀ, ਦਸ ਤੋਂ ਬਾਰਾਂ ਸਾਲ ਦੀ ਕੁਆਰੀ ਕੁੜੀ)।
More Examples for ਕੁਆਰੀ
ਕੁਹਾੜਾ
ਕੁਹਾੜਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੁਹਾੜਾ/ਕੁਲ੍ਹਾੜਾ; ਲਹਿੰਦੀ - ਕੁਹਾੜਾ; ਸਿੰਧੀ - ਕੁਹਾੜੋ; ਬ੍ਰਜ - ਕੁਹਾਰਾ; ਅਪਭ੍ਰੰਸ਼ - ਕੁਹਾਡ; ਪ੍ਰਾਕ੍ਰਿਤ - ਕੁਢਾਰ/ਕੁਹਾਡ; ਸੰਸਕ੍ਰਿਤ - ਕੁਠਾਰ (कुठार - ਕੁਹਾੜੀ ਜਾਂ ਕੁਹਾੜਾ)।
More Examples for ਕੁਹਾੜਾ
ਕੁੰਚਰ
ਹਾਥੀ।
ਵਿਆਕਰਣ: ਵਿਸ਼ੇਸ਼ਣ (ਮਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਕੁੰਚਰੁ; ਬ੍ਰਜ - ਕੁੰਜਰੁ; ਅਪਭ੍ਰੰਸ਼/ਪ੍ਰਾਕ੍ਰਿਤ - ਕੁੰਜਰ; ਸੰਸਕ੍ਰਿਤ - ਕੁਞ੍ਜਰਹ (कुञ्जर: - ਹਾਥੀ)।
More Examples for ਕੁੰਚਰ
ਕੁਠੇ
ਕੋਹੇ, ਕੋਹ ਦਿੱਤੇ, ਕੋਹ ਸੁੱਟੇ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕੁਠਾ (ਕੋਹਿਆ ਹੋਇਆ, ਮੁਸਲਮਾਨੀ ਤਰੀਕੇ ਨਾਲ ਬਣਾਇਆ ਹੋਇਆ ਮਾਸ); ਸਿੰਧੀ - ਕੁਠੋ (ਵੱਢਿਆ, ਮਾਰਿਆ); ਸੰਸਕ੍ਰਿਤ - ਕੁਸ਼੍ਟ (कुष्ट - ਮਾਰਿਆ, ਪਾੜਿਆ)।
More Examples for ਕੁਠੇ
ਕੁੰਡਾ
ਕੁੰਡਾਂ, ਕੁੰਟਾਂ, ਕੂਟਾਂ, ਦਿਸ਼ਾਵਾਂ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਸਿੰਧੀ - ਕੁੰਡ; ਬ੍ਰਜ - ਕੁੰਟ (ਨੁੱਕਰ, ਪਾਸਾ); ਸੰਸਕ੍ਰਿਤ - ਕੁੰਟ* (कुंट - ਨੁੱਕਰ)।
More Examples for ਕੁੰਡਾ
ਕੁਤਿਆ
(ਹੇ) ਕੁੱਤਿਆ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ - ਕੁਤਾ; ਸਿੰਧੀ - ਕੁਤੋ; ਪ੍ਰਾਕ੍ਰਿਤ/ਸੰਸਕ੍ਰਿਤ - ਕੁੱਤ (कुत्त - ਕੁੱਤਾ)।
More Examples for ਕੁਤਿਆ
ਕੁਦਰਤਿ
ਕੁਦਰਤ, ਪ੍ਰਕਿਰਤੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੁਦਰਤਿ; ਅਰਬੀ - ਕੁਦਰਤ ( قُدرَت - ਤਾਕਤ, ਰੱਬੀ ਤਾਕਤ, .ਕੁਦਰਤ
More Examples for ਕੁਦਰਤਿ
ਕੁੰਨੇ
ਕੁੰਨੇ ਨਾਲ, ਹਾਂਡੀ ਨਾਲ, ਮਿੱਟੀ ਦੇ ਭਾਂਡੇ ਨਾਲ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਕੁਨੋ (ਮਿੱਟੀ ਦਾ ਭਾਂਡਾ); ਅਪਭ੍ਰੰਸ਼/ਪ੍ਰਾਕ੍ਰਿਤ - ਕੁੰਡ (ਭਾਂਡਾ, ਤਲਾਬ); ਪਾਲੀ - ਕੁੰਡਿ; ਸੰਸਕ੍ਰਿਤ - ਕੁੰਡਹ (कुण्ड: - ਕਟੋਰਾ, ਪਾਣੀ ਦਾ ਭਾਂਡਾ; ਪਾਣੀ ਦੀ ਖੱਡ, ਖੱਡ)।
More Examples for ਕੁੰਨੇ
ਕੁਮਤਿ
ਕੁ-ਮਤਿ, ਭੈੜੀ ਮਤਿ, ਖੋਟੀ ਮਤਿ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਬ੍ਰਜ - ਕੁਮਤਿ (ਮਾੜੀ ਜਾਂ ਗਲਤ ਸਲਾਹ, ਮੂਰਖਤਾ); ਪਾਲੀ/ਸੰਸਕ੍ਰਿਤ - ਕੁਮਤਿ (कुमति - ਬੁਰੀ ਭਾਵਨਾ; ਕਮਜ਼ੋਰ ਬੁੱਧੀ, ਮੂਰਖਤਾ)।
More Examples for ਕੁਮਤਿ
ਕੁਮਲਾਇ
ਕੁਮਲਾ ਕੇ, ਮੁਰਝਾ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਕੁਮਲਾਉਣਾ; ਬ੍ਰਜ - ਕੁਮਲਾਨਾ (ਮੁਰਝਾਉਣਾ); ਪ੍ਰਾਕ੍ਰਿਤ - ਕੁਮਲਾਇ (ਕੁਮਲਾਉਂਦਾ/ਮੁਰਝਾਉਂਦਾ ਹੈ); ਸੰਸਕ੍ਰਿਤ - ਕੁਙ੍ਮਲਾਯਤੇ* (कुङ्मलायते - ਮੁਰਝਾ/ਕੁਮਲਾ ਜਾਂਦਾ ਹੈ)।
More Examples for ਕੁਮਲਾਇ
ਕੁਮਲਾਵਤੀ
ਕੁਮਲਾਉਂਦੀ ਹੈ, ਕੁਮਲਾ ਜਾਂਦੀ ਹੈ, ਮੁਰਝਾ ਜਾਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕੁਮਲਾਵਤਿ/ਕੁਮਲਾਵਤੀ (ਕੁਮਲਾਉਂਦੀ/ਮੁਰਝਾਉਂਦੀ ਹੈ); ਪ੍ਰਾਕ੍ਰਿਤ - ਕੁਮਲਾਇ (ਕੁਮਲਾਉਂਦਾ/ਮੁਰਝਾਉਂਦਾ ਹੈ); ਸੰਸਕ੍ਰਿਤ - ਕੁਙ੍ਮਲਾਯਤੇ* (कुङ्मलायते - ਮੁਰਝਾ/ਕੁਮਲਾ ਜਾਂਦਾ ਹੈ)।
More Examples for ਕੁਮਲਾਵਤੀ
ਕੁਲਹ
ਕੁਲਾਂ ਦਾ, ਵੰਸ਼ਾਂ ਦਾ, ਖਾਨਦਾਨਾਂ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਮਾਰਵਾੜੀ/ਬੰਗਾਲੀ/ਅਸਾਮੀ/ਨੇਪਾਲੀ/ਲਹਿੰਦੀ/ਬ੍ਰਜ - ਕੁਲ (ਕਬੀਲਾ, ਪਰਿਵਾਰ, ਜਾਤ); ਪ੍ਰਾਕ੍ਰਿਤ - ਕੁਲ (ਘਰ, ਪਰਿਵਾਰ); ਪਾਲੀ - ਕੁਲ (ਕਬੀਲਾ/ਬਰਾਦਰੀ, ਕਟੁੰਬ/ਪਰਿਵਾਰ); ਸੰਸਕ੍ਰਿਤ - ਕੁਲਮ੍ (कुलम् - ਝੁੰਡ, ਫੌਜ; ਨਸਲ, ਪਰਿਵਾਰ; ਨੇਕ ਪਰਿਵਾਰ; ਘਰ)।
More Examples for ਕੁਲਹ
ਕੂਕੇ
ਕੂਕਦਾ ਹੈ, ਕੂਕ ਰਿਹਾ ਹੈ, ਪੁਕਾਰ ਰਿਹਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂਕਣਾ; ਲਹਿੰਦੀ - ਕੂਕਣ (ਕੂਕਣਾ/ਚੀਕਣਾ); ਸਿੰਧੀ - ਕੂਕਣੁ (ਕੂਕਣਾ/ਚੀਕਣਾ); ਪ੍ਰਾਕ੍ਰਿਤ - ਕੁੱਕਅਇ (ਪੁਕਾਰਦਾ ਹੈ/ਬਲਾਉਂਦਾ ਹੈ); ਸੰਸਕ੍ਰਿਤ - ਕੂੱਕਤਿ (कूक्कति - ਕੂਕਦਾ ਹੈ/ਚੀਕਦਾ ਹੈ)।
More Examples for ਕੂਕੇ
ਕੂਕੇਦਿਆ
ਕੂਕੇਂਦਿਆਂ/ਕੂਕਦਿਆਂ, ਕੂਕਾਂ ਮਾਰਦਿਆਂ, ਪੁਕਾਰਦਿਆਂ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਕੂਕਣਾ; ਲਹਿੰਦੀ - ਕੂਕਣ (ਕੂਕਣਾ/ਚੀਕਣਾ); ਸਿੰਧੀ - ਕੂਕਣੁ (ਕੂਕਣਾ/ਚੀਕਣਾ); ਪ੍ਰਾਕ੍ਰਿਤ - ਕੁੱਕਅਇ (ਪੁਕਾਰਦਾ ਹੈ/ਬਲਾਉਂਦਾ ਹੈ); ਸੰਸਕ੍ਰਿਤ - ਕੂੱਕਤਿ (कूक्कति - ਕੂਕਦਾ ਹੈ/ਚੀਕਦਾ ਹੈ)।
More Examples for ਕੂਕੇਦਿਆ
ਕੂੰਜੜੀਆ
ਕੂੰਜੜੀਆਂ ਨੂੰ, ਕੂੰਜਾਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੰਜ; ਲਹਿੰਦੀ - ਕੂੰਜ (ਪਾਣੀ ਵਾਲੀ ਬਤਖ/ਕੂੰਜ); ਪ੍ਰਾਕ੍ਰਿਤ - ਕੋਂਚ (ਇਕ ਤਰ੍ਹਾਂ ਦਾ ਪੰਛੀ); ਪਾਲੀ - ਕੋਣ੍ਚ (ਬਗਲੇ ਵਰਗਾ ਇਕ ਪੰਛੀ); ਸੰਸਕ੍ਰਿਤ - ਕ੍ਰੁਞ੍ਚਹ/ਕ੍ਰੌਂਚ (ਕ੍ਰੌਂਚ/क्रुञ्च्: - ਇਕ ਪ੍ਰਕਾਰ ਦਾ ਜਲ ਪੰਛੀ)।
More Examples for ਕੂੰਜੜੀਆ
ਕੂੰਜਾਂ
ਕੂੰਜਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੰਜ; ਲਹਿੰਦੀ - ਕੂੰਜ (ਪਾਣੀ ਵਾਲੀ ਬਤਖ/ਕੂੰਜ); ਪ੍ਰਾਕ੍ਰਿਤ - ਕੋਂਚ (ਇਕ ਤਰ੍ਹਾਂ ਦਾ ਪੰਛੀ); ਪਾਲੀ - ਕੋਣ੍ਚ (ਬਗਲੇ ਵਰਗਾ ਇਕ ਪੰਛੀ); ਸੰਸਕ੍ਰਿਤ - ਕ੍ਰੁਞ੍ਚਹ/ਕ੍ਰੌਂਚ (ਕ੍ਰੌਂਚ/क्रुञ्च्: - ਇਕ ਪ੍ਰਕਾਰ ਦਾ ਜਲ ਪੰਛੀ)।
More Examples for ਕੂੰਜਾਂ
ਕੂੜਾ
ਝੂਠਾ, ਨਾਸ਼ਵਾਨ।
ਵਿਆਕਰਣ: ਵਿਸ਼ੇਸ਼ਣ (ਵਾਪਾਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।
More Examples for ਕੂੜਾ
ਕੂੜਾਵੇ
ਕੂੜੇ, ਕੂੜ ਦੇ ਧਾਰਨੀ, ਝੂਠੇ, ਝੂਠ ਵਿਚ ਲਿਪਤ; ਨਾਸ਼ਵਾਨ, ਛਿਣ-ਭੰਗਰ।
ਵਿਆਕਰਣ: ਵਿਸ਼ੇਸ਼ਣ (ਸਾਕ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।
More Examples for ਕੂੜਾਵੇ
ਕੂੜਿ
ਕੂੜ ਨਾਲ, ਝੂਠ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜ; ਰਾਜਸਥਾਨੀ - ਕੂੜੋ/ਕੂੜ; ਅਪਭ੍ਰੰਸ਼ - ਕੂੜਾ/ਕੂੜ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ (कूट - ਝੂਠ)।
More Examples for ਕੂੜਿ
ਕੂੜਿਆਰ
ਕੂੜ ਵਾਲੇ, ਕੂੜ ਦੇ ਧਾਰਨੀ, ਝੂਠੇ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕੂੜਿਆਰ; ਅਪਭ੍ਰੰਸ਼ - ਕੂੜਾਯਾਰ /ਕੂੜਆਰ; ਪ੍ਰਾਕ੍ਰਿਤ - ਕੂਡਆਰ; ਸੰਸਕ੍ਰਿਤ - ਕੂਟ+ਕਾਰ (कूट+कार - ਝੂਠ+ਵਾਲਾ/ਵਾਲੇ)।
More Examples for ਕੂੜਿਆਰ
ਕੂੜਿਆਰ
ਕੂੜ ਵਾਲੇ, ਕੂੜ ਦੇ ਧਾਰਨੀ, ਝੂਠੇ।
ਵਿਆਕਰਣ: ਵਿਸ਼ੇਸ਼ਣ (ਬ੍ਰਾਹਮਣ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕੂੜਿਆਰ; ਅਪਭ੍ਰੰਸ਼ - ਕੂੜਾਯਾਰ /ਕੂੜਆਰ; ਪ੍ਰਾਕ੍ਰਿਤ - ਕੂਡਆਰ; ਸੰਸਕ੍ਰਿਤ - ਕੂਟ+ਕਾਰ (कूट+कार - ਝੂਠ+ਵਾਲਾ/ਵਾਲੇ)।
ਕੂੜਿਆਰੇ
ਕੂੜਿਆਰ/ਕੂੜਿਆਰੀ, ਕੂੜ ਦੀ ਧਾਰਨੀ, ਝੂਠੀ, ਝੂਠ ਵਿਚ ਲਿਪਤ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕੂੜਿਆਰ; ਅਪਭ੍ਰੰਸ਼ - ਕੂੜਾਯਾਰ/ਕੂੜਆਰ; ਪ੍ਰਾਕ੍ਰਿਤ - ਕੂਡਆਰ; ਸੰਸਕ੍ਰਿਤ - ਕੂਟ+ਕਾਰ (कूट+कार - ਝੂਠ+ਵਾਲਾ/ਵਾਲੇ)।
More Examples for ਕੂੜਿਆਰੇ
ਕੂੜੀਆ
ਕੂੜੀਆਂ, ਝੂਠੀਆਂ।
ਵਿਆਕਰਣ: ਵਿਸ਼ੇਸ਼ਣ (ਸਲਾਮ ਤੇ ਜਬਾਬ ਰੂਪੀ ਦੋਵਾਂ ਕਿਰਿਆਵਾਂ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।
More Examples for ਕੂੜੀਆ
ਕੂੜੁ
ਕੂੜ ਹੀ ਕੂੜ, ਝੂਠ ਹੀ ਝੂਠ, ਨਾਸ਼ਵਾਨ ਹੀ ਨਾਸ਼ਵਾਨ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।
More Examples for ਕੂੜੁ
ਕੂੜੇ
ਕੂੜ ਵਿਚ, ਝੂਠ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।
More Examples for ਕੂੜੇ
ਕੂੜੈ
ਕੂੜੇ ਦਾ; (ਨਾਸ਼ਵਾਨ ਮਾਇਕੀ ਪਦਾਰਥਾਂ ਵਿਚ ਗ੍ਰਸਤ) ਨਾਸ਼ਵਾਨ ਮਨੁਖ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜਾ/ਕੂੜ; ਰਾਜਸਥਾਨੀ - ਕੂੜੋ/ਕੂੜ; ਅਪਭ੍ਰੰਸ਼ - ਕੂੜਾ/ਕੂੜ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ (कूट - ਝੂਠ)।
More Examples for ਕੂੜੈ
ਕੂੜੋ
ਕੂੜ-ਕੁਸੱਤ, ਝੂਠ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜ; ਰਾਜਸਥਾਨੀ - ਕੂੜੋ/ਕੂੜ; ਅਪਭ੍ਰੰਸ਼ - ਕੂੜਾ/ਕੂੜ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ (कूट - ਝੂਠ)।
More Examples for ਕੂੜੋ
ਕੂੜੋ
ਕੂੜ ਹੀ ਕੂੜ, ਝੂਠ ਹੀ ਝੂਠ, ਨਾਸ਼ਵਾਨ ਹੀ ਨਾਸ਼ਵਾਨ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।
ਕੇਇ
ਕੋਈ, ਵਿਰਲੇ, ਟਾਵੇਂ ਟਾਵੇਂ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੇਇ; ਅਪਭ੍ਰੰਸ਼ - ਕੇਈ (ਕੋਈ); ਪ੍ਰਾਕ੍ਰਿਤ - ਕਅਇ; ਸੰਸਕ੍ਰਿਤ - ਕਤਿ (कति - ਕਿਤਨੇ, ਕਿੰਨੇ)।
More Examples for ਕੇਇ
ਕੇਸ
ਕੇਸ, ਵਾਲ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਪੁਰਾਤਨ ਗੁਜਰਾਤੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਕੇਸ; ਸੰਸਕ੍ਰਿਤ - ਕੇਸ਼ਹ (केश: - ਸਿਰ ਦੇ ਵਾਲ, ਕੇਸ)।
More Examples for ਕੇਸ
ਕੇਸੋ
ਕੇਸੋ/ਕੇਸ਼ਵ ਦੇ, ਲੰਮੇ ਕੇਸਾਂ ਵਾਲੇ ਪ੍ਰਭੂ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕੇਸਵ/ਕੇਸਉ/ਕੇਸੋ; ਪ੍ਰਾਕ੍ਰਿਤ - ਕੇਸਵ; ਸੰਸਕ੍ਰਿਤ - ਕੇਸ਼ਵ (केशव - ਲੰਮੇ ਕੇਸਾਂ ਵਾਲਾ; ਕ੍ਰਿਸ਼ਨ ਜਾਂ ਵਿਸ਼ਨੂੰ ਦਾ ਇਕ ਨਾਮ; ਬ੍ਰਹਮ)।
More Examples for ਕੇਸੋ
ਕੇਹਾ
ਕਿਹੋ ਜਿਹਾ, ਕਿਸ ਤਰ੍ਹਾਂ ਦਾ, ਕੈਸਾ।
ਵਿਆਕਰਣ: ਵਿਸ਼ੇਸ਼ਣ (ਦਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੇਹਾ/ਕੇਹੀ/ਕੇਹੇ/ਕਿਨੇਹਾ/ਕਿਨੇਹੀ; ਲਹਿੰਦੀ - ਕੇਹਾ (ਕਿਹੋ ਜਿਹਾ, ਕੈਸਾ); ਅਪਭ੍ਰੰਸ਼ - ਕਇਸ (ਕਿਸ ਤਰ੍ਹਾਂ ਦਾ); ਪ੍ਰਾਕ੍ਰਿਤ - ਕੀਇਸ/ਕੀਸ; ਪਾਲੀ - ਕੀਦਿਸ/ਕੀਰਿਸ (ਕਿਸ ਪ੍ਰਕਾਰ ਦਾ/ਦੇ); ਸੰਸਕ੍ਰਿਤ - ਕੀਦ੍ਰਿਸ਼ (कीदृश - ਕਿਸ ਤਰ੍ਹਾਂ ਦਾ, ਕਿਸ ਪ੍ਰਕਾਰ ਦਾ)।
More Examples for ਕੇਹਾ
ਕੇਤੜਾ
ਕਿਤਨਾ, ਕਿੰਨਾ।
ਵਿਆਕਰਣ: ਵਿਸ਼ੇਸ਼ਣ (ਧੁਕਣੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।
More Examples for ਕੇਤੜਾ
ਕੇਤੜਿਆ
ਕੇਤੜੇ, ਕਿਤਨੇ, ਕਿੰਨੇ।
ਵਿਆਕਰਣ: ਵਿਸ਼ੇਸ਼ਣ (ਜੁਗ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।
More Examples for ਕੇਤੜਿਆ
ਕੇਤੀ
ਕਿਤਨੀ, ਕਿੰਨੀ।
ਵਿਆਕਰਣ: ਵਿਸ਼ੇਸ਼ਣ (ਲੋਕਾਈ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।
More Examples for ਕੇਤੀ
ਕੇਤੀਆ
ਕਿਤਨੀਆਂ, ਕਿੰਨੀਆਂ, ਕਈ; ਅਨੇਕ, ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਕਹਾਣੀਆਂ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੀ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।
More Examples for ਕੇਤੀਆ
ਕੇਤੇ
ਕਿਤਨੇ, ਕਿੰਨੇ, ਕਈ; ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਰਾਮ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।
More Examples for ਕੇਤੇ
ਕੇਤੇ
ਕਿਤਨੇ, ਕਿੰਨੇ, ਕਈ; ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਬੀਚਾਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।
ਕੇਤੇ
ਕਿਤਨੇ, ਕਿੰਨੇ, ਕਈ; ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਵਾਵਣਹਾਰੇ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।
ਕੇਲ
ਖੇਲ (ਕਰਦਾ ਸੀ), ਕਲੋਲ (ਕਰਦਾ ਸੀ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਕੇਲ; ਬ੍ਰਜ - ਕੇਲਿ/ਕੇਰਿ/ਕੇਲ; ਅਪਭ੍ਰੰਸ਼/ਪ੍ਰਾਕ੍ਰਿਤ - ਕੇਲਿ; ਸੰਸਕ੍ਰਿਤ - ਕੇਲਿ/ਕੇਲਾ (केलि/केला - ਖੇਡ, ਖੇਡ, ਮਜ਼ੇਦਾਰ/ਕਾਮੁਕ/ਕਾਮੀ ਖੇਡ, ਮਨੋਰੰਜਨ)।
More Examples for ਕੇਲ
ਕੇਲ ਕਰੇਦੇ
ਖੇਲ ਕਰੇਂਦੇ, ਖੇਲ ਕਰਦੇ, ਕਲੋਲ ਕਰਦੇ ਹੋਏ।
ਵਿਆਕਰਣ: ਵਰਤਮਾਨ ਕਿਰਦੰਤ (ਵਿਸ਼ੇਸ਼ਣ ਹੰਝ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਕੇਲ; ਬ੍ਰਜ - ਕੇਲਿ/ਕੇਰਿ/ਕੇਲ; ਅਪਭ੍ਰੰਸ਼/ਪ੍ਰਾਕ੍ਰਿਤ - ਕੇਲਿ; ਸੰਸਕ੍ਰਿਤ - ਕੇਲਿ/ਕੇਲਾ (केलि/केला - ਖੇਡ, ਖੇਡ, ਮਜ਼ੇਦਾਰ/ਕਾਮੁਕ/ਕਾਮੀ ਖੇਡ, ਮਨੋਰੰਜਨ) + ਲਹਿੰਦੀ - ਕਰੇਂਦਾ; ਬ੍ਰਜ - ਕਰਤਾ; ਅਪਭ੍ਰੰਸ਼ - ਕਰਤ; ਪ੍ਰਾਕ੍ਰਿਤ - ਕਰੰਤ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕੇਲ ਕਰੇਦੇ
ਕੇਲਾਂ
ਖੇਲਾਂ, ਕਲੋਲਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਕੇਲ; ਬ੍ਰਜ - ਕੇਲਿ/ਕੇਰਿ/ਕੇਲ; ਅਪਭ੍ਰੰਸ਼/ਪ੍ਰਾਕ੍ਰਿਤ - ਕੇਲਿ; ਸੰਸਕ੍ਰਿਤ - ਕੇਲਿ/ਕੇਲਾ (केलि/केला - ਖੇਡ, ਖੇਡ, ਮਜ਼ੇਦਾਰ/ਕਾਮੁਕ/ਕਾਮੀ ਖੇਡ, ਮਨੋਰੰਜਨ)।
More Examples for ਕੇਲਾਂ
ਕੈ
(ਘੋਖ) ਕੇ, (ਪਰਖ) ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਕੈ; ਅਪਭ੍ਰੰਸ਼ - ਕਇਅ; ਪ੍ਰਾਕ੍ਰਿਤ - ਕਰਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕੈ
ਕੈਸਾ
ਕੈਸਾ, ਕਿਹੋ-ਜਿਹਾ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਕੈਸਾ/ਕੈਸੀ; ਪੁਰਾਤਨ ਅਵਧੀ - ਕੈਸ; ਅਪਭ੍ਰੰਸ਼ - ਕਇਸ; ਪ੍ਰਾਕ੍ਰਿਤ - ਕੀਇਸ/ਕੀਸ; ਪਾਲੀ - ਕੀਰਿਸ/ਕੀਦਿਸ; ਸੰਸਕ੍ਰਿਤ - ਕੀਦ੍ਰਿਸ਼ (कीदृश - ਕਿਸ ਕਿਸਮ ਦਾ)।
More Examples for ਕੈਸਾ
ਕੈਸੀ
ਕਿਹੋ ਜਿਹੀ, ਕਿਵੇਂ, ਕਿਸ ਤਰ੍ਹਾਂ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਕੈਸਾ/ਕੈਸੀ; ਪੁਰਾਤਨ ਅਵਧੀ - ਕੈਸ; ਅਪਭ੍ਰੰਸ਼ - ਕਇਸ; ਪ੍ਰਾਕ੍ਰਿਤ - ਕੀਇਸ/ਕੀਸ; ਪਾਲੀ - ਕੀਰਿਸ/ਕੀਦਿਸ; ਸੰਸਕ੍ਰਿਤ - ਕੀਦ੍ਰਿਸ਼ (कीदृश - ਕਿਸ ਕਿਸਮ ਦਾ)।
More Examples for ਕੈਸੀ
ਕੋ
ਕੋਈ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਬ੍ਰਜ/ਅਪਭ੍ਰੰਸ਼ - ਕੋ; ਪਾਲੀ/ਪ੍ਰਾਕ੍ਰਿਤ - ਕੋ/ਕਾ (ਕੋਈ); ਸੰਸਕ੍ਰਿਤ - ਕਹ (क: - ਕਿਥੇ, ਕੋਈ)।
More Examples for ਕੋ
ਕੋ
ਕੋਈ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਬ੍ਰਜ/ਅਪਭ੍ਰੰਸ਼ - ਕੋ; ਪਾਲੀ/ਪ੍ਰਾਕ੍ਰਿਤ - ਕੋ/ਕਾ (ਕੋਈ); ਸੰਸਕ੍ਰਿਤ - ਕਹ (क: - ਕਿਥੇ, ਕੋਈ)।
ਕੋ
ਕੋਈ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਸਹਾਈ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਬ੍ਰਜ/ਅਪਭ੍ਰੰਸ਼ - ਕੋ; ਪਾਲੀ/ਪ੍ਰਾਕ੍ਰਿਤ - ਕੋ/ਕਾ (ਕੋਈ); ਸੰਸਕ੍ਰਿਤ - ਕਹ (क: - ਕਿਥੇ, ਕੋਈ)।
ਕੋ
ਕੋਈ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਸਾਥੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਬ੍ਰਜ/ਅਪਭ੍ਰੰਸ਼ - ਕੋ; ਪਾਲੀ/ਪ੍ਰਾਕ੍ਰਿਤ - ਕੋ/ਕਾ (ਕੋਈ); ਸੰਸਕ੍ਰਿਤ - ਕਹ (क: - ਕਿਥੇ, ਕੋਈ)।
ਕੋ
ਕੋਈ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਬੇਲੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਬ੍ਰਜ/ਅਪਭ੍ਰੰਸ਼ - ਕੋ; ਪਾਲੀ/ਪ੍ਰਾਕ੍ਰਿਤ - ਕੋ/ਕਾ (ਕੋਈ); ਸੰਸਕ੍ਰਿਤ - ਕਹ (क: - ਕਿਥੇ, ਕੋਈ)।
ਕੋਊ
ਕੋਈ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕੋਊ/ਕੋਉ; ਅਪਭ੍ਰੰਸ਼ - ਕੋਉ/ਕੋ; ਪਾਲੀ/ਪ੍ਰਾਕ੍ਰਿਤ - ਕੋ/ਕਾ (ਕੋਈ); ਸੰਸਕ੍ਰਿਤ - ਕਹ (क: - ਕਿਥੇ, ਕੋਈ)।
More Examples for ਕੋਊ
ਕੋਇ
(ਸਭ) ਕੋਈ, (ਹਰ) ਕੋਈ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੋਈ/ਕੋਇ; ਪ੍ਰਾਕ੍ਰਿਤ/ਪਾਲੀ - ਕੋ; ਸੰਸਕ੍ਰਿਤ - ਕਹ (क: - ਕੋਈ, ਕੌਣ)।
More Examples for ਕੋਇ
ਕੋਈ
ਕੋਈ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੋਈ/ਕੋਇ; ਪ੍ਰਾਕ੍ਰਿਤ/ਪਾਲੀ - ਕੋ; ਸੰਸਕ੍ਰਿਤ - ਕਹ (क: - ਕੋਈ, ਕੌਣ)।
More Examples for ਕੋਈ
ਕੋਈ
ਕੋਈ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਸਿਖੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੋਈ/ਕੋਇ; ਪ੍ਰਾਕ੍ਰਿਤ/ਪਾਲੀ - ਕੋ; ਸੰਸਕ੍ਰਿਤ - ਕਹ (क: - ਕੋਈ, ਕੌਣ)।
ਕੋਏ
(ਹੋਰ) ਕਿਸੇ ਨੂੰ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੋਈ/ਕੋਇ; ਪ੍ਰਾਕ੍ਰਿਤ/ਪਾਲੀ - ਕੋ; ਸੰਸਕ੍ਰਿਤ - ਕਹ (क: - ਕੋਈ, ਕੌਣ)।
More Examples for ਕੋਏ
ਕੋਕਿਲ
ਕੋਇਲ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਸੰਸਕ੍ਰਿਤ - ਕੋਕਿਲ (कोकिल - ਕਾਲੀ ਜਾਂ ਭਾਰਤੀ ਕੋਇਲ; ਭਾਰਤੀ ਕਾਵਿ ਵਿਚ ਅਕਸਰ ਇਸ ਦਾ ਜਿਕਰ ਕੀਤਾ ਜਾਂਦਾ ਹੈ, ਕਿਉਂਜੁ ਇਸਦੀ ਸੰਗੀਤਕ ਕੂਕ ਕੋਮਲ ਜਜ਼ਬਿਆਂ ਨੂੰ ਪ੍ਰੇਰਤ ਕਰਨ ਵਾਲੀ ਮੰਨੀ ਜਾਂਦੀ ਹੈ)।
More Examples for ਕੋਕਿਲ
ਕੋਟਨ
ਕਰੋੜਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਪਾਲੀ/ਸੰਸਕ੍ਰਿਤ - ਕੋਟਿ (कोटि - ਇਕ ਕਰੋੜ) + ਬ੍ਰਜ - ਮੈ; ਪ੍ਰਾਕ੍ਰਿਤ - ਮਯ (ਸਹਿਤ); ਸੰਸਕ੍ਰਿਤ - ਮਯ (मय - ਇਕ ਪਿਛੇਤਰ ਜੋ ਅਧਿਕਤਾ ਦੇ ਅਰਥ ਵਿਚ ਸ਼ਬਦਾਂ ਨਾਲ ਲਾਇਆ ਜਾਂਦਾ ਹੈ)।
More Examples for ਕੋਟਨ
ਕੋਟਿ
(ਤੇਤੀ) ਕਰੋੜ; ਅਣਗਿਣਤ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਪਾਲੀ/ਸੰਸਕ੍ਰਿਤ - ਕੋਟਿ (कोटि - ਇਕ ਕਰੋੜ)।
More Examples for ਕੋਟਿ
ਕੋਟਿ
ਕੋਟਾਂ, ਕਰੋੜਾਂ।
ਵਿਆਕਰਣ: ਵਿਸ਼ੇਸ਼ਣ (ਕਰਮ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਪਾਲੀ/ਸੰਸਕ੍ਰਿਤ - ਕੋਟਿ (कोटि - ਇਕ ਕਰੋੜ)।
ਕੋਟੀ
ਕਰੋੜਾਂ (ਹੀ); ਬਹੁਤ ਸਾਰੇ।
ਵਿਆਕਰਣ: ਵਿਸ਼ੇਸ਼ਣ (ਪੀਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪਾਲੀ/ਸੰਸਕ੍ਰਿਤ - ਕੋਟਿ (कोटि - ਕਰੋੜ)।
More Examples for ਕੋਟੀ
ਕੋਠੇ
ਕੋਠੇ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਕੋਠਾ/ਕੋਠੜੀ; ਮਰਾਠੀ - ਕੋਠਾ/ਕੋਠੀ; ਪ੍ਰਾਕ੍ਰਿਤ - ਕੋਟਠ; ਸੰਸਕ੍ਰਿਤ - ਕੋਸ਼ਠ (कोष्ठ - ਭਾਂਡਾ, ਅੰਨ-ਭੰਡਾਰ, ਅੰਦਰਲਾ ਕਮਰਾ)।
More Examples for ਕੋਠੇ
ਕੋਰ
ਕਸਰ, ਘਾਟ, ਕਮੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕੋਰ (ਕਿਨਾਰਾ; ਸਿਰਾ; ਦੋਸ਼, ਐਬ); ਸੰਸਕ੍ਰਿਤ - ਕੋਰ (कोर - ਸਾਫ, ਨਿਰਮਲ, ਨਵਾਂ, ਨਾ ਵਰਤਿਆ ਹੋਇਆ)।
More Examples for ਕੋਰ
ਕ੍ਰਮ
ਕਰਮ ਕਰਕੇ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕਾਰਜ, ਕੰਮ)।
More Examples for ਕ੍ਰਮ
ਕ੍ਰਿਸਨ
ਕ੍ਰਿਸ਼ਨ ਦੀ, ਆਕਰਸ਼ਕ ਦੀ, ਆਕਰਸ਼ਕ ਪ੍ਰਭੂ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕ੍ਰਿਸਨ; ਸੰਸਕ੍ਰਿਤ - ਕ੍ਰਿਸ਼੍ਣ (कृष्ण - ਕਾਲਾ, ਸਾਂਵਲਾ, ਗੂੜ੍ਹਾ ਨੀਲਾ; ਆਕਰਸ਼ਕ; ਕ੍ਰਿਸ਼ਨ)।
More Examples for ਕ੍ਰਿਸਨ
ਕ੍ਰਿਸ੍ਨੰ
ਕ੍ਰਿਸ਼ਨ, ਆਕਰਸ਼ਕ-ਪ੍ਰਭੂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕ੍ਰਿਸਨੰ/ਕ੍ਰਿਸਨ; ਸੰਸਕ੍ਰਿਤ - ਕ੍ਰਿਸ਼੍ਣ (कृष्ण - ਕਾਲਾ, ਸਾਂਵਲਾ, ਗੂੜ੍ਹਾ ਨੀਲਾ; ਆਕਰਸ਼ਕ; ਕ੍ਰਿਸ਼ਨ)।
More Examples for ਕ੍ਰਿਸ੍ਨੰ
ਕ੍ਰਿਤੰ
ਕਰ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਿਰਤ; ਸੰਸਕ੍ਰਿਤ - ਕ੍ਰਿਤ (कृत - ਕੀਤਾ ਹੋਇਆ, ਕਾਰਜ, ਕਰਮ)।
More Examples for ਕ੍ਰਿਤੰ
ਕ੍ਰਿਪਾਲ
ਕਿਰਪਾਲੂ/ਕਿਰਪਾਲ, ਕਿਰਪਾਵਾਨ, ਮਿਹਰਵਾਨ।
ਵਿਆਕਰਣ: ਵਿਸ਼ੇਸ਼ਣ (ਸੰਤ ਜਨ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਿਰਪਾਲ; ਸੰਸਕ੍ਰਿਤ - ਕ੍ਰਿਪਾਲੁ (कृपालु - ਰਹਿਮ ਦਿਲ, ਦਿਆਲੂ)।
More Examples for ਕ੍ਰਿਪਾਲ
ਕ੍ਰਿਪਾਲੁ ਹੋਯਉ
ਕਿਰਪਾਲੂ ਹੋਇਆ ਹੈ, ਕਿਰਪਾਵਾਨ ਹੋਇਆ ਹੈ, ਦਿਆਲ ਹੋਇਆ ਹੈ, ਮਿਹਰਵਾਨ ਹੋ ਗਿਆ ਹੈ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਿਰਪਾਲ; ਸੰਸਕ੍ਰਿਤ - ਕ੍ਰਿਪਾਲੁ (कृपालु - ਰਹਿਮ ਦਿਲ, ਦਿਆਲੂ) + ਰਾਜਸਥਾਨੀ - ਹੋਇਓ; ਬ੍ਰਜ - ਹੋਯੋ; ਅਪਭ੍ਰੰਸ਼ - ਹੋਆ/ਹੋਇ (ਹੋਇਆ); ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
More Examples for ਕ੍ਰਿਪਾਲੁ ਹੋਯਉ
ਕ੍ਰੋਧ
ਕ੍ਰੋਧ (ਨਾਲ), ਗੁੱਸੇ (ਨਾਲ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਰੋਧ; ਬ੍ਰਜ - ਕ੍ਰੋਧੁ/ਕ੍ਰੋਧ; ਸੰਸਕ੍ਰਿਤ - ਕ੍ਰੋਧ (क्रोध - ਗੁੱਸਾ)।