ਹਉ

ਹਉਂ ਵਿਚ, ਹਉਮੈ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਣੀ ਮਾਰਵਾੜੀ/ਬ੍ਰਜ - ਹਉ; ਅਪਭ੍ਰੰਸ਼ - ਹਉਂ; ਪ੍ਰਾਕ੍ਰਿਤ/ਪਾਲੀ - ਅਹੰ; ਸੰਸਕ੍ਰਿਤ - ਅਹਮ੍ (अहम् - ਮੈਂ)।

ਹਉਮੈ

ਹਉਮੈ ਨੂੰ, ਹਉ-ਹਉ ਮੈਂ-ਮੈਂ/ਹੰਗਤਾ/ਮੈਂ-ਮੇਰੀ ਦੀ ਭਾਵਨਾ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਣੀ ਮਾਰਵਾੜੀ/ਪੁਰਾਤਨ ਪੰਜਾਬੀ/ਬ੍ਰਜ - ਹਉਮੈ; ਅਪਭ੍ਰੰਸ਼ - ਹਉਂ+ਮੈ/ਮਇ; ਪ੍ਰਾਕ੍ਰਿਤ/ਪਾਲੀ - ਅਹੰ+ਮਇ/ਮਯ; ਸੰਸਕ੍ਰਿਤ - ਅਹਮ੍+ਮਯਾ (अहम्+मया - ਮੈਂ+ਮੇਰੇ ਦੁਆਰਾ)।

More Examples

ਹਸਹਿ

ਹੱਸਦੇ ਹਨ; ਖੁਸ਼ ਹੁੰਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹਸਹਿ; ਅਪਭ੍ਰੰਸ਼ - ਹੱਸਹਿ; ਪ੍ਰਾਕ੍ਰਿਤ/ਪਾਲੀ - ਹਸੰਤਿ; ਸੰਸਕ੍ਰਿਤ - ਹਸੰਤਿ (हसन्ति - ਹੱਸਦੇ ਹਨ)।

ਹਸਤਿ

ਹਾਥੀ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਹਸਤਿ/ਹਸਤੀ (ਹਾਥੀ); ਸੰਸਕ੍ਰਿਤ - ਹਸ੍ਤਿਨ੍ (हस्तिन् - ਹੱਥੀਂ, ਹੱਥ ਚਲਾਕੀ/ਹੱਥਾਂ ਨਾਲ ਚਲਾਕੀ; ਹਾਥੀ)।

ਹਹਿ

ਹੈਂ, ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।

ਹਕਾਰਾ

ਸੱਦਾ, ਬੁਲਾਵਾ; ਹੁਕਮ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹਕਾਰਾ (ਸੱਦਾ, ਬੁਲਾਵਾ); ਫ਼ਾਰਸੀ - ਹਰਕਾਰਹ (ہرکارہ - ਸੰਦੇਸ਼ ਪਹੁੰਚਾਉਣ ਵਾਲਾ, ਕਾਸਿਦ/ਡਾਕੀਆ)।

ਹਟੀਐ

ਹਟੀਏ, ਪਿਛੇ ਹਟੀਏ, ਪਿਛੇ ਹੋੋਈਏ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹਟਣਾ; ਲਹਿੰਦੀ - ਹਟਣ; ਸਿੰਧੀ - ਹਟਣੁ (ਮੁੜਣਾ, ਪਿੱਛੇ ਹਟਣਾ ਜਾਂ ਰਸਤੇ ਤੋਂ ਹਟਣਾ); ਕਸ਼ਮੀਰੀ - ਹੱਟੁਨ (ਰਸਤੇ ਤੋਂ ਹਟਣਾ, ਪਿੱਛੇ ਹਟਣਾ, ਅੱਗੇ ਨੂੰ ਝੁਕਣਾ); ਸੰਸਕ੍ਰਿਤ - ਹੱਟ* (हट्ट - ਚੱਲਣਾ/ਹਟਣਾ)।

ਹਡ

ਹੱਡਾਂ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਹਾਡ/ਹਾੜ; ਪੁਰਾਤਨ ਪੰਜਾਬੀ - ਹਡ; ਲਹਿੰਦੀ - ਹੱਡ; ਸਿੰਧੀ - ਹਡੁ; ਅਪਭ੍ਰੰਸ਼/ਪ੍ਰਾਕ੍ਰਿਤ - ਹੱਡ; ਸੰਸਕ੍ਰਿਤ - ਹੱਡ (हड्ड - ਹੱਡੀ)।

ਹਡਾ

ਹੱਡਾਂ (ਨੂੰ)।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਹਾਡ/ਹਾੜ; ਪੁਰਾਤਨ ਪੰਜਾਬੀ - ਹਡ; ਲਹਿੰਦੀ - ਹੱਡ; ਸਿੰਧੀ - ਹਡੁ; ਅਪਭ੍ਰੰਸ਼/ਪ੍ਰਾਕ੍ਰਿਤ - ਹੱਡ; ਸੰਸਕ੍ਰਿਤ - ਹੱਡ (हड्ड - ਹੱਡੀ)।

ਹਢਾਇ

ਹੰਢਾਅ, ਪਹਿਨ; ਲਿਆ, ਕਰ, ਰਖ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹੰਢਣਾ (ਬੁੱਢਾ/ਪੁਰਾਣਾ ਹੋਣਾ, ਬਹੁਤ ਅਨੁਭਵ ਹੋਣਾ), ਹੰਢਾਉਣਾ (ਕਪੱੜਾ ਹੰਢਾਉਣਾ); ਲਹਿੰਦੀ - ਹਢਣ/ਹੰਢਣ/ਹੰਡਣ (ਪਹਿਨਉਣਾ, ਬੁੱਢੇ/ਪੁਰਾਣਾ ਹੋਣਾ), ਹੰਢਾਵਨ (ਪਹਿਨਣਾ/ਘਸਾਉਣਾ; ਲੰਬੇ ਸਮੇਂ ਲਈ ਇਕ ਔਰਤ ਨੂੰ ਮਾਲਕਣ ਵਜੋਂ ਰਖਣਾ); ਸਿੰਧੀ - ਹੰਡਣੁ (ਥੱਕਣਾ, ਜਾਰੀ ਰਹਿਣਾ, ਹੰਢਣਾ); ਕਸ਼ਮੀਰੀ - ਹੰਡੁਨ (ਹੰਢਾਇਆ ਜਾਣਾ); ਸੰਸਕ੍ਰਿਤ - ਹੰਤ (हन्त - ਥੱਕਣਾ, ਘਸਣਾ, ਹੰਢਣਾ)।

ਹਥਿ

ਹੱਥ ਵਿਚ; ਵਸ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਹਥ; ਸਿੰਧੀ - ਹਥੁ; ਅਪਭ੍ਰੰਸ਼/ਪ੍ਰਾਕ੍ਰਿਤ - ਹਤ੍ਥ (ਹੱਥ); ਪਾਲੀ - ਹਤ੍ਥ (ਹੱਥ, ਹੱਥਾ/ਹੈਂਡਲ); ਸੰਸਕ੍ਰਿਤ - ਹਸ੍ਤਹ (हस्त: - ਹੱਥ)।

ਹਥੀ

ਹੱਥਾਂ ਲਈ/ਨੂੰ।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਹੱਥ; ਸਿੰਧੀ - ਹਥੁ; ਅਪਭ੍ਰੰਸ਼/ਪ੍ਰਾਕ੍ਰਿਤ - ਹਤ੍ਥ; ਪਾਲੀ - ਹਤ੍ਥ (ਹੱਥ, ਬਾਂਹ ਦਾ ਅਗਲਾ ਹਿੱਸਾ); ਸੰਸਕ੍ਰਿਤ - ਹਸ੍ਤਹ (हस्त: - ਹੱਥ)।

ਹਥੁ

ਹੱਥ; ਸਰਪ੍ਰਸਤੀ; ਮਿਹਰ, ਕਿਰਪਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਹਥ; ਸਿੰਧੀ - ਹਥੁ; ਅਪਭ੍ਰੰਸ਼/ਪ੍ਰਾਕ੍ਰਿਤ - ਹਤ੍ਥ (ਹੱਥ); ਪਾਲੀ - ਹਤ੍ਥ (ਹੱਥ, ਹੱਥਾ); ਸੰਸਕ੍ਰਿਤ - ਹਸ੍ਤਹ (हस्त: - ਹੱਥ)।

ਹਮ

ਹਮਾਰਾ, ਸਾਡਾ।

ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਉਤਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਅਵਧੀ/ਮੈਥਲੀ/ਭੋਜਪੁਰੀ/ਬ੍ਰਜ - ਹਮ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਅਮ੍ਹੇ; ਸੰਸਕ੍ਰਿਤ - ਅਸ੍ਮਦ੍ (अस्मद् - ਪੜਨਾਵ, ਉਤਮ ਪੁਰਖ, ਬਹੁਵਚਨ ਦੇ ਸੰਬੰਧਕੀ ਰੂਪਾਂ ਦਾ ਮੂਲ)।

ਹਮਾਰਾ

ਹਮਾਰਾ, ਸਾਡਾ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਜੀਵਣਾ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਹਮਰੇ/ਹਮਰੀ/ਹਮਰਾ/ਹਮਾਰਾ/ਹਮਾਰੈ (ਸਾਡਾ); ਅਵਧੀ - ਹਮਰ; ਭੋਜਪੁਰੀ - ਹਮਾਰ (ਮੇਰਾ/ਮੇਰੀ); ਉੜੀਆ - ਆਮਰ; ਅਪਭ੍ਰੰਸ਼ - ਅਮਹਾਰ; ਸੰਸਕ੍ਰਿਤ - ਅਸਮਾਕ (अस्माक - ਸਾਡਾ)।

ਹਮਾਰੈ

ਹਮਾਰੇ, ਸਾਡੇ।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਗ੍ਰਿਹਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਹਮਰੇ/ਹਮਰੀ/ਹਮਰਾ/ਹਮਾਰਾ/ਹਮਾਰੈ (ਸਾਡਾ); ਅਵਧੀ - ਹਮਰ; ਭੋਜਪੁਰੀ - ਹਮਾਰ (ਮੇਰਾ/ਮੇਰੀ); ਉੜੀਆ - ਆਮਰ; ਅਪਭ੍ਰੰਸ਼ - ਅਮਹਾਰ; ਸੰਸਕ੍ਰਿਤ - ਅਸਮਾਕ (अस्माक - ਸਾਡਾ)।

ਹਰ

ਹਰ ਇਕ (ਰੰਗ ਨਾਲ)।

ਵਿਆਕਰਣ: ਵਿਸ਼ੇਸ਼ਣ (ਰੰਗੀ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਹਰ (ਹਰੇਕ, ਹਰ ਇਕ, ਹਰ ਕੋਈ)।

ਹਰਖ

ਹਰਖ/ਹਰਸ਼, ਖੁਸ਼ੀਆਂ, ਖੇੜੇ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਰਾਜਸਥਾਨੀ/ਅਵਧੀ/ਬ੍ਰਜ - ਹਰਖ; ਸੰਸਕ੍ਰਿਤ - ਹਰ੍ਸ਼ਹ (हर्ष: - ਅਨੰਦ, ਖੁਸ਼ੀ)।

ਹਰਤਾ

(ਦੁਖ) ਹਰਣ ਵਾਲਾ, (ਦੁਖ) ਦੂਰ ਕਰਨ ਵਾਲਾ।

ਵਿਆਕਰਣ: ਕਰਤਰੀ ਵਾਚ ਕਿਰਦੰਤ (ਵਿਸ਼ੇਸ਼ਣ ਨਾਮੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਹਰਤਾ (ਹਰਨ ਵਾਲਾ; ਦੂਰ ਕਰਨ ਵਾਲਾ, ਨਾਸ਼ ਕਰਨ ਵਾਲਾ); ਪਾਲੀ - ਹਰਤਿ; ਸੰਸਕ੍ਰਿਤ - ਹਰਤਿ (हरति - ਲੈ ਜਾਂਦਾ ਹੈ, ਲਿਆਉਂਦਾ ਹੈ; ਰਿਗਵੇਦ - ਖੋਹ ਕੇ ਲੈ ਜਾਂਦਾ ਹੈ)।

More Examples

ਹਰਨ

ਹਰਨ/ਹਰਣ ਵਾਲਾ, ਦੂਰ ਕਰਨ ਵਾਲਾ।

ਵਿਆਕਰਣ: ਵਿਸ਼ੇਸ਼ਣ (ਨਿਰੰਕਾਰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹਰਨਾ (ਲੈਣਾ, ਜ਼ਬਤ ਕਰਨਾ, ਲੁੱਟਣਾ); ਅਪਭ੍ਰੰਸ਼ - ਹਰਇ; ਪ੍ਰਾਕ੍ਰਿਤ - ਹਰਅਇ; ਪਾਲੀ - ਹਰਤਿ; ਸੰਸਕ੍ਰਿਤ - ਹਰਤਿ (हरति - ਲੈ ਜਾਂਦਾ ਹੈ, ਲਿਆਉਂਦਾ ਹੈ; ਰਿਗਵੇਦ - ਖੋਹ ਕੇ ਲੈ ਜਾਂਦਾ ਹੈ)।

ਹਰਿ

ਹਰੀ (ਦਾ), ਪ੍ਰਭੂ (ਦਾ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।

More Examples

ਹਰਿਆ

ਹਰਿਆ, ਹਰਿਆ-ਭਰਿਆ, ਪ੍ਰਫੁਲਤ, ਸਰ-ਸਬਜ਼।

ਵਿਆਕਰਣ: ਵਿਸ਼ੇਸ਼ਣ (ਮਨੁ ਅਤੇ ਤਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹਰਾ (ਹਰਾ); ਸਿੰਧੀ - ਹਰਯੋ (ਤਾਜ਼ਾ ਅਤੇ ਹਰਾ); ਅਪਭ੍ਰੰਸ਼ - ਹਰਿਅ; ਪ੍ਰਾਕ੍ਰਿਤ - ਹਰਿਯ (ਹਰਾ); ਪਾਲੀ - ਹਰਿਤ (ਹਰਾ, ਤਾਜ਼ਾ); ਸੰਸਕ੍ਰਿਤ - ਹਰਿਤ੍ (हरित् - ਪੀਲਾ; ਹਰਾ)।

More Examples

ਹਰੀ

ਹਰਿ (ਦਾ), ਪ੍ਰਭੂ (ਦਾ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪ/ਦੁਖ ਹਰਨ ਵਾਲਾ/ਦੂਰ ਕਰਨ ਵਾਲਾ; ਹਰੀ, ਪ੍ਰਭੂ)।

ਹਰੁ

ਹਰ, ਦੂਰ ਕਰ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹਰਨਾ (ਲੈਣਾ, ਜਬਤ ਕਰਨਾ, ਲੁਟਣਾ); ਅਪਭ੍ਰੰਸ਼ - ਹਰਇ; ਪ੍ਰਾਕ੍ਰਿਤ - ਹਰਅਇ; ਪਾਲੀ - ਹਰਤਿ; ਸੰਸਕ੍ਰਿਤ - ਹਰਤਿ (हरति - ਲੈ ਜਾਂਦਾ ਹੈ, ਲਿਆਉਂਦਾ ਹੈ; ਰਿਗਵੇਦ - ਖੋਹ ਕੇ ਲੈ ਜਾਂਦਾ ਹੈ)।

ਹਰੇ

(ਹੇ) ਹਰੀ! (ਹੇ) ਪ੍ਰਭੂ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪ/ਦੁਖ ਹਰਨ ਵਾਲਾ/ਦੂਰ ਕਰਨ ਵਾਲਾ; ਹਰੀ, ਪ੍ਰਭੂ)।

ਹਰੈ

ਹਰਦਾ ਹੈ, ਦੂਰ ਕਰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹਰਨਾ (ਲੈਣਾ, ਜਬਤ ਕਰਨਾ, ਲੁਟਣਾ); ਅਪਭ੍ਰੰਸ਼ - ਹਰਇ; ਪ੍ਰਾਕ੍ਰਿਤ - ਹਰਅਇ; ਪਾਲੀ - ਹਰਤਿ; ਸੰਸਕ੍ਰਿਤ - ਹਰਤਿ (हरति - ਲੈ ਜਾਂਦਾ ਹੈ, ਲਿਆਉਂਦਾ ਹੈ; ਰਿਗਵੇਦ - ਖੋਹ ਕੇ ਲੈ ਜਾਂਦਾ ਹੈ)।

ਹਲਤੁ

ਹਲਤ; ਇਹ ਲੋਕ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹਲਤ (ਇਥੇ ਇਸ ਸੰਸਾਰ ਵਿਚ); ਸੰਸਕ੍ਰਿਤ - ਅਤ੍ਰ (अत्र - ਇਸ ਥਾਂ 'ਤੇ, ਇਥੇ; ਉਥੇ)।

ਹਾਟੁ

ਹੱਟ/ਹੱਟੀ, ਦੁਕਾਨ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਗੁਜਰਾਤੀ/ਨੇਪਾਲੀ/ਆਸਾਮੀ/ਪੁਰਾਤਨ ਅਵਧੀ/ਬ੍ਰਜ - ਹਾਟ; ਪੁਰਾਤਨ ਪੰਜਾਬੀ - ਹਟ; ਲਹਿੰਦੀ - ਹੱਟ; ਸਿੰਧੀ - ਹਟ (ਹੱਟੀ/ਦੁਕਾਨ); ਅਪਭ੍ਰੰਸ਼/ਪ੍ਰਾਕ੍ਰਿਤ - ਹੱਟ (ਹੱਟੀ/ਦੁਕਾਨ, ਬਜ਼ਾਰ); ਸੰਸਕ੍ਰਿਤ - ਹੱਟ (हट्ट - ਬਜ਼ਾਰ, ਮੇਲਾ/ਮੰਡੀ)।

ਹਾਥ

ਹਥ (ਵਿਚ), ਹਥ-ਵਸ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਰਾਜਸਥਾਨੀ/ਬ੍ਰਜ - ਹਾਥ; ਲਹਿੰਦੀ - ਹਥ; ਸਿੰਧੀ - ਹਥੁ; ਅਪਭ੍ਰੰਸ਼/ਪ੍ਰਾਕ੍ਰਿਤ - ਹਤ੍ਥ (ਹਥ); ਪਾਲੀ - ਹਤ੍ਥ (ਹਥ, ਹਥਾ); ਸੰਸਕ੍ਰਿਤ - ਹਸ੍ਤਹ (हस्त: - ਹਥ)।

ਹਾਥਿ

ਹੱਥ ਵਿਚ; ਵਸ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਰਾਜਸਥਾਨੀ/ਬ੍ਰਜ - ਹਾਥ; ਲਹਿੰਦੀ - ਹਥ; ਸਿੰਧੀ - ਹਥੁ; ਅਪਭ੍ਰੰਸ਼/ਪ੍ਰਾਕ੍ਰਿਤ - ਹਤ੍ਥ (ਹਥ); ਪਾਲੀ - ਹਤ੍ਥ (ਹਥ, ਹਥਾ); ਸੰਸਕ੍ਰਿਤ - ਹਸ੍ਤਹ (हस्त: - ਹੱਥ)।

ਹਾਰ

ਹਾਰ ਦੇ, ਹਾਰ ਸ਼ਿੰਗਾਰ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ/ਅਪਭ੍ਰੰਸ਼ - ਹਾਰੁ (ਹਾਰ); ਪ੍ਰਾਕ੍ਰਿਤ - ਹਾਰ (ਮਾਲਾ); ਸੰਸਕ੍ਰਿਤ - ਹਾਰ (हार - ਹਾਰ)।

ਹਾਰਹੁ

ਹਾਰੋ; ਗਵਾਉ/ਗਵਾਓ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹਾਰਨਾ; ਲਹਿੰਦੀ - ਹਾਰਣ; ਸਿੰਧੀ - ਹਾਰਣੁ (ਹਾਰਨਾ, ਹਾਰ ਜਾਣਾ); ਅਪਭ੍ਰੰਸ਼ - ਹਾਰਿਯ (ਹਾਰ ਗਿਆ); ਪ੍ਰਾਕ੍ਰਿਤ - ਹਾਰੇਇ (ਬਰਬਾਦ ਕਰਦਾ ਹੈ; ਹਾਰ ਗਿਆ); ਪਾਲੀ - ਹਾਰੇਤਿ (ਹਰਾਉਂਦਾ ਹੈ); ਸੰਸਕ੍ਰਿਤ - ਹਾਰਯਤਿ (हारयति - ਹਾਰਦਾ ਹੈ)।

ਹਾਰਿਓ

ਹਾਰਿਆ ਹੈਂ, ਹਾਰ ਗਿਆ ਹੈਂ, ਹਾਰ-ਹੰਭ ਗਿਆ ਹੈਂ, ਥੱਕ ਗਿਆ ਹੈਂ।

ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹਾਰਨਾ; ਲਹਿੰਦੀ - ਹਾਰਣ; ਸਿੰਧੀ - ਹਾਰਣੁ (ਹਾਰਨਾ, ਹਾਰ ਜਾਣਾ); ਅਪਭ੍ਰੰਸ਼ - ਹਾਰਿਯ (ਹਾਰ ਗਿਆ); ਪ੍ਰਾਕ੍ਰਿਤ - ਹਾਰੇਇ (ਬਰਬਾਦ ਕਰਦਾ ਹੈ; ਹਾਰ ਗਿਆ); ਪਾਲੀ - ਹਾਰੇਤਿ (ਹਰਾਉਂਦਾ ਹੈ); ਸੰਸਕ੍ਰਿਤ - ਹਾਰਯਤਿ (हारयति - ਹਾਰਦਾ ਹੈ)।

ਹਾਰਿਆ

(ਜੋਬਨ) ਹਾਰ ਜਾਣ ਨਾਲ, (ਜੋਬਨ) ਲੰਘ ਜਾਣ ‘ਤੇ।

ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਹਾਰਿਯ (ਹਾਰ ਗਿਆ); ਪ੍ਰਾਕ੍ਰਿਤ - ਹਾਰੇਇ (ਬਰਬਾਦ ਕਰਦਾ ਹੈ, ਹਾਰ ਗਿਆ); ਪਾਲੀ - ਹਾਰੇਤਿ (ਹਰਾਉਂਦਾ ਹੈ); ਸੰਸਕ੍ਰਿਤ - ਹਾਰਯਤਿ (हारयति - ਹਾਰਦਾ ਹੈ)।

ਹਾਰੀਐ

ਹਾਰੀਏ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਹਾਰਿਯ (ਹਾਰ ਗਿਆ); ਪ੍ਰਾਕ੍ਰਿਤ - ਹਾਰੇਇ (ਬਰਬਾਦ ਕਰਦਾ ਹੈ, ਹਾਰ ਗਿਆ); ਪਾਲੀ - ਹਾਰੇਤਿ (ਹਰਾਉਂਦਾ ਹੈ); ਸੰਸਕ੍ਰਿਤ - ਹਾਰਯਤਿ (हारयति - ਹਾਰਦਾ ਹੈ)।

ਹਾਰੁ

ਹਾਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ/ਅਪਭ੍ਰੰਸ਼ - ਹਾਰੁ (ਹਾਰ); ਪ੍ਰਾਕ੍ਰਿਤ - ਹਾਰ (ਮਾਲਾ); ਸੰਸਕ੍ਰਿਤ - ਹਾਰ (हार - ਹਾਰ)।

ਹਾਰੇ

ਹਾਰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹਾਰਨਾ; ਲਹਿੰਦੀ - ਹਾਰਣ; ਸਿੰਧੀ - ਹਾਰਣੁ (ਹਾਰਨਾ, ਹਾਰ ਜਾਣਾ); ਅਪਭ੍ਰੰਸ਼ - ਹਾਰਿਯ (ਹਾਰ ਗਿਆ); ਪ੍ਰਾਕ੍ਰਿਤ - ਹਾਰੇਇ (ਬਰਬਾਦ ਕਰਦਾ ਹੈ, ਹਾਰ ਗਿਆ); ਪਾਲੀ - ਹਾਰੇਤਿ (ਹਰਾਉਂਦਾ ਹੈ); ਸੰਸਕ੍ਰਿਤ - ਹਾਰਯਤਿ (हारयति - ਹਾਰਦਾ ਹੈ)।

ਹਾਲੁ

ਹਾਲ, ਹਾਲਤ, ਦਸ਼ਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਭੋਜਪੁਰੀ/ਰਾਜਸਥਾਨੀ/ਬ੍ਰਜ - ਹਾਲ; ਸਿੰਧੀ - ਹਾਲੁ; ਅਰਬੀ - ਹਾਲ (حال - ਵਰਤਮਾਨ ਕਾਲ; ਹਾਲਤ, ਦਸ਼ਾ, ਸਥਿਤੀ, ਖ਼ਬਰ)।

ਹਿਆਲੀਐ

ਹਿਰਦੇ ਵਿਚ, ਦਿਲ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹੀਆ; ਅਵਧੀ/ਭੋਜਪੁਰੀ/ਮੈਥਿਲੀ - ਹਿਅ/ਹਿਆ; ਉੜੀਆ - ਹਿਆ; ਅਸਾਮੀ/ਬ੍ਰਜ - ਹਿਯ/ਹਿਯਾ; ਸਿੰਧੀ - ਹੀਉ; ਪ੍ਰਾਕ੍ਰਿਤ - ਹਿਅ; ਪਾਲੀ - ਹਦਯ (ਦਿਲ); ਸੰਸਕ੍ਰਿਤ - ਹ੍ਰਿਦਯ (हृदय - ਦਿਲ, ਆਤਮਾ, ਮਨ)।

ਹਿੰਙੁ

ਹਿੰਗ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਹੀਂਗ; ਪੁਰਾਤਨ ਪੰਜਾਬੀ/ਲਹਿੰਦੀ - ਹਿੰਗ; ਅਪਭ੍ਰੰਸ਼/ਪ੍ਰਾਕ੍ਰਿਤ - ਹਿੰਗੁ; ਪਾਲੀ - ਹਿਙ੍ਗੁ (ਹਿੰਗ); ਸੰਸਕ੍ਰਿਤ - ਹਿਙ੍ਗੁ (हिङ्गु - ਹਿੰਗ ਦੀ ਬੂਟੀ)।

ਹਿਤੁ

ਹਿਤ, ਪਿਆਰ, ਮੋਹ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ - ਹਿਤ (ਪਿਆਰ; ਮੋਹ; ਰੁਚੀ; ਕਲਿਆਣ/ਭਲਾਈ); ਅਪਭ੍ਰੰਸ਼ - ਹਿਤੁ (ਪਿਆਰ; ਮੋਹ); ਪ੍ਰਾਕ੍ਰਿਤ - ਹਿਤੋ; ਪਾਲੀ - ਹਿਤ; ਸੰਸਕ੍ਰਿਤ - ਹਿਤਹ (हित: - ਮਿੱਤਰ, ਹਿਤਕਾਰੀ)।

ਹਿੰਦਵਾਣੀ

ਹਿੰਦਵਾਣੀ, ਹਿੰਦੂ ਇਸਤਰੀ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਹਿੰਦੂ/ਹਿੰਦ (ਹਿੰਦ ਦੇਸ ਦੇ ਵਾਸੀ/ਹਿੰਦ ਦੇਸ); ਸੰਸਕ੍ਰਿਤ - ਸਿੰਧ (सिंध - ਸਿੰਧ ਦੇਸ)।

ਹਿੰਦਵਾਣੀਆ

ਹਿੰਦਵਾਣੀਆਂ, ਹਿੰਦੂ ਇਸਤਰੀਆਂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਫ਼ਾਰਸੀ - ਹਿੰਦੂ/ਹਿੰਦ (ਹਿੰਦ ਦੇਸ ਦੇ ਵਾਸੀ/ਹਿੰਦ ਦੇਸ); ਸੰਸਕ੍ਰਿਤ - ਸਿੰਧ (सिंध - ਸਿੰਧ ਦੇਸ)।

ਹਿਰਤ

ਹਰਿਆ ਜਾ ਰਿਹਾ ਹੈ, ਠੱਗਿਆ ਜਾ ਰਿਹਾ ਹੈ, ਲੁੱਟਿਆ ਜਾ ਰਿਹਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਹਿਰਤ; ਸੰਸਕ੍ਰਿਤ - ਹ੍ਰਿਤ (हृत - ਜ਼ਬਤ ਕੀਤਾ, ਲਿਜਾਇਆ; ਸਵੀਕਾਰਿਆ)।

ਹਿਰਨ

ਹਰਣ (ਦੀ), ਚੁਰਾਉਣ (ਦੀ), ਚੋਰੀ ਕਰਨ (ਦੀ)।

ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹਿਰਿਆ; ਬ੍ਰਜ - ਹਿਰਯੋ; ਪ੍ਰਾਕ੍ਰਿਤ - ਹਿਰਅ/ਹਰਅ (ਖੋਹਿਆ, ਦੂਰ ਕੀਤਾ); ਸੰਸਕ੍ਰਿਤ - ਹ੍ਰਿਤ (हृत - ਜ਼ਬਤ ਕੀਤਾ, ਲਿਜਾਇਆ; ਸਵੀਕਾਰਿਆ)।

ਹਿਰਿ

ਹਰ (ਲਿਆ ਹੈ), ਲੁੱਟ (ਲਿਆ ਹੈ), ਠੱਗ (ਲਿਆ ਹੈ), ਚੁਰਾ (ਲਿਆ ਹੈ)।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਹਰਨਾ (ਲੈਣਾ, ਜਬਤ ਕਰਨਾ, ਲੁਟਣਾ); ਅਪਭ੍ਰੰਸ਼ - ਹਰਇ; ਪ੍ਰਾਕ੍ਰਿਤ - ਹਰਅਇ; ਪਾਲੀ - ਹਰਤਿ; ਸੰਸਕ੍ਰਿਤ - ਹਰਤਿ (हरति - ਲੈ ਜਾਂਦਾ ਹੈ, ਲਿਆਉਂਦਾ ਹੈ; ਰਿਗਵੇਦ - ਖੋਹ ਕੇ ਲੈ ਜਾਂਦਾ ਹੈ)।

ਹਿਰੈ

ਹਿਰਦਾ ਹੈ, ਹਿਰ ਜਾਂਦਾ ਹੈ, ਹਰਣ ਹੋ ਜਾਂਦਾ ਹੈ, ਦੂਰ ਹੋ ਜਾਂਦਾ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਹਰਨਾ (ਲੈਣਾ, ਜਬਤ ਕਰਨਾ, ਲੁਟਣਾ); ਅਪਭ੍ਰੰਸ਼ - ਹਰਇ; ਪ੍ਰਾਕ੍ਰਿਤ - ਹਰਅਇ; ਪਾਲੀ - ਹਰਤਿ; ਸੰਸਕ੍ਰਿਤ - ਹਰਤਿ (हरति - ਲੈ ਜਾਂਦਾ ਹੈ, ਲਿਆਉਂਦਾ ਹੈ; ਰਿਗਵੇਦ - ਖੋਹ ਕੇ ਲੈ ਜਾਂਦਾ ਹੈ)।

ਹੀ

ਹੀ।

ਵਿਆਕਰਣ: ਨਿਪਾਤ।

ਵਿਉਤਪਤੀ: ਅਪਭ੍ਰੰਸ਼ - ਹੀ; ਸੰਸਕ੍ਰਿਤ - ਹਿਂ (हिं - ਇਸ ਲਈ, ਕਿਉਂਜੁ, ਨਿਰਸੰਦੇਹ, ਨਿਸ਼ਚੇ ਹੀ, ਕਿਸੇ ਗੱਲ ‘ਤੇ ਬਲ ਦੇਣ ਲਈ ਵੀ ਇਸ ਦਾ ਪ੍ਰਯੋਗ ਹੁੰਦਾ ਹੈ)।

More Examples

ਹੀਨ

ਹੀਣ, ਹੀਣੀਆਂ।

ਵਿਆਕਰਣ: ਸੰਬੰਧਕ।

ਵਿਉਤਪਤੀ: ਬ੍ਰਜ - ਹੀਨ (ਬਿਨਾਂ/ਬਗੈਰ); ਅਪਭ੍ਰੰਸ਼/ਪ੍ਰਾਕ੍ਰਿਤ - ਹੀਣ (ਛਡਿਆ ਹੋਇਆ; ਘੱਟ); ਪਾਲੀ - ਹੀਨ (ਘਟੀਆ, ਗਰੀਬ); ਸੰਸਕ੍ਰਿਤ - ਹੀਨ (हीन - ਛਡਿਆ ਹੋਇਆ; ਨੀਚ; ਘਟੀਆ)।

ਹੁਇ

ਹੋ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।

ਹੁਕਮਿ

ਹੁਕਮ ਅਧੀਨ/ਅਨੁਸਾਰ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਰਬੀ - ਹੁਕਮ (ਆਦੇਸ਼)।

ਹੁਕਮੀ

ਹੁਕਮ ਵਾਲਾ, ਹੁਕਮੀ-ਪ੍ਰਭੂ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਰਬੀ - ਹੁਕਮ (ਆਦੇਸ਼)।

ਹੁਕਮੁ

ਹੁਕਮ, ਅਦੇਸ਼, ਫਰਮਾਨ/ਫਰਮਾਣ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹੁਕਮ; ਅਰਬੀ - ਹੁਕਮ (حُکم - ਆਦੇਸ਼)।

ਹੂ

ਹੀ, (ਕਰੋੜਾਂ) ਹੀ।

ਵਿਆਕਰਣ: ਵਿਸ਼ੇਸ਼ਣ (ਪੀਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹੂ; ਅਪਭ੍ਰੰਸ਼ - ਹੁ; ਪ੍ਰਾਕ੍ਰਿਤ - ਹੁ/ਖੁ/ਖਲੁ; ਸੰਸਕ੍ਰਿਤ - ਖਲੁ (खलु - ਨਿਰਸੰਦੇਹ/ਯਕੀਨਨ, ਹੀ)।

ਹੂਆ

ਹੋਇਆ ਹੈ, ਉਤਪੰਨ ਹੋਇਆ ਹੈ, ਪੈਦਾ ਹੋਇਆ ਹੈ, ਹੋਂਦ ਵਿਚ ਆਇਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਹੂਆ; ਪ੍ਰਾਕ੍ਰਿਤ - ਭੂਅ/ਹੂਅ/ਹੁਵ (ਹੋਇਆ); ਪਾਲੀ - ਭੂਤ (ਪੈਦਾ ਹੋਣਾ); ਸੰਸਕ੍ਰਿਤ - ਭੂਤ (भूत - ਹੋਣਾ, ਹੋਇਆ, ਹੋ ਚੁਕਿਆ)।

ਹੇ

ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਹੇ; ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।

ਹੇਤਿ

ਹੇਤ ਵਿਚ, ਭਾਵ ਵਿਚ, ਪਿਆਰ ਵਿਚ, ਪ੍ਰੇਮ ਵਿਚ, ਸਨੇਹ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਹੇਤ (ਪਿਆਰ, ਮੋਹ, ਮਿੱਤਰਤਾ); ਗੜਵਾਲੀ/ਅਵਧੀ/ਬ੍ਰਜ - ਹੇਤੁ (ਪਿਆਰ, ਮੋਹ); ਪਾਲੀ - ਹੇਤੁ (ਕਾਰਣ); ਸੰਸਕ੍ਰਿਤ - ਹੇਤੁਹ (हेतु: - ਮਨੋਰਥ, ਕਾਰਣ)।

ਹੇਤੁ

ਹਿਤ, ਪਿਆਰ, ਮੋਹ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਹੇਤ (ਪਿਆਰ, ਮੋਹ, ਮਿੱਤਰਤਾ); ਗੜਵਾਲੀ/ਅਵਧੀ/ਬ੍ਰਜ - ਹੇਤੁ (ਪਿਆਰ, ਮੋਹ); ਪਾਲੀ - ਹੇਤੁ (ਕਾਰਣ); ਸੰਸਕ੍ਰਿਤ - ਹੇਤੁਹ (हेतु: - ਮਨੋਰਥ, ਕਾਰਣ)।

ਹੇਰੂ

ਹੇਰਣ ਵਾਲੇ, ਤਾੜਣ ਵਾਲੇ, ਤੱਕ ਰਖਣ ਵਾਲੇ; ਜਸੂਸ; ਦੂਤ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਰਾਜਸਥਾਨੀ - ਹੇਰੂ; ਗੁਜਰਾਤੀ - ਹੇਰੋ; ਕਸ਼ਮੀਰੀ - ਹੇਰੂਓ; ਅਪਭ੍ਰੰਸ਼ - ਹੇਰਿਯ; ਪ੍ਰਾਕ੍ਰਿਤ - ਹੇਰਿਅ (ਜਸੂਸ); ਸੰਸਕ੍ਰਿਤ - ਹੇਰਕ/ਹੇਰਿਕ (हेरक/हेरिक - ਜਸੂਸ; ਚੋਰ)।

ਹੈ

(ਚੱਲੇ) ਹਨ; ਲੈ (ਚੱਲੇ) ਹਨ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।

More Examples

ਹੈਯਾਤੀ

ਹਯਾਤ ਵਿਚ/ਦੌਰਾਨ, ਜਿੰਦਗੀ ਵਿਚ/ਦੌਰਾਨ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ/ਅਰਬੀ - ਹਯਾਤ (حیات - ਜਿੰਦਗੀ; ਉਮਰ)।

ਹੈਰਾਣੁ

ਹੈਰਾਨ, ਵਿਸਮਾਦ, ਚਕ੍ਰਿਤ।

ਵਿਆਕਰਣ: ਵਿਸ਼ੇਸ਼ਣ (ਉਮਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਹੈਰਾਨੁ; ਰਾਜਸਥਾਨੀ - ਹੈਰਾਨ/ਹੈਰਾਣ; ਬ੍ਰਜ - ਹੈਰਾਨ; ਫ਼ਾਰਸੀ/ਅਰਬੀ - ਹੈਰਾਨ (حَیران - ਹੈਰਾਨ, ਹੱਕਾ-ਬੱਕਾ)।

ਹੋਆ

ਹੋਇਆ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਹੋਆ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।

ਹੋਇ

ਹੋਏ/ਹੋਵੇ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।

More Examples

ਹੋਇ ਜਾਇ

ਹੋ ਜਾਵੇ।

ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)। + ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।

ਹੋਇਆ

ਹੋਇਆ; ਨਿਭਿਆ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹੋਇਆ; ਅਪਭ੍ਰੰਸ਼ - ਹੋਆ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।

ਹੋਇਹੈ

ਹੋਏਗੀ/ਹੋਵੇਗੀ।

ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ) + ਪੁਰਾਤਨ ਪੰਜਾਬੀ/ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।

ਹੋਈ

ਹੋਇ, ਹੁੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹੋਈ; ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।

ਹੋਏ

ਹੋ ਗਏ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।

ਹੋਸੀ

ਹੋਵਸੀ, ਹੋਵੇਗਾ।

ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹੋਣਾ; ਸਿੰਧੀ - ਹੁਣੁ (ਹੋਣਾ); ਅਪਭ੍ਰੰਸ਼ - ਹੋਆ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।

ਹੋਹਿ

ਹੋਹਿਂ, ਹੁੰਦਾ ਹੈਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹੋਣਾ; ਲਹਿੰਦੀ - ਹੋ; ਸਿੰਧੀ - ਹੁਣੁ (ਹੋਣਾ); ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।

ਹੋਹੁ

ਹੋਓ/ਹੋਵੋ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹੋਣਾ; ਲਹਿੰਦੀ - ਹੋ; ਸਿੰਧੀ - ਹੁਣੁ (ਹੋਣਾ); ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।

ਹੋਗੁ

ਹੁੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹੋਣਾ; ਸਿੰਧੀ - ਹੁਣੁ (ਹੋਣਾ); ਅਪਭ੍ਰੰਸ਼ - ਹੋਆ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।

ਹੋਛਾ

ਹੋਛਾ, ਤੁਛ।

ਵਿਆਕਰਣ: ਵਿਸ਼ੇਸ਼ਣ (ਮਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹੋਛਾ (ਹੋਛਾ/ਨੀਚ, ਮੂਰਖ, ਨਿਗੂਣਾ/ਤੁੱਛ); ਲਹਿੰਦੀ - ਹੋਛਾ (ਨਿਗੂਣੀਆਂ/ਛੋਟੀਆਂ ਗੱਲਾਂ 'ਤੇ ਝਗੜਾ ਕਰਨ ਵਾਲਾ); ਸਿੰਧੀ - ਹੋਛੋ (ਨੀਵਾਂ, ਹੋਛਾ/ਨੀਚ); ਸੰਸਕ੍ਰਿਤ - ਹੋਚ੍ਛ* (होच्छ - ਨੁਕਸਦਾਰ)।

ਹੋਛੀ

ਹੋਛੀ, ਤੁਛ।

ਵਿਆਕਰਣ: ਵਿਸ਼ੇਸ਼ਣ (ਮਤਿ ਦਾ), ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹੋਛਾ (ਹੋਛਾ/ਨੀਚ, ਮੂਰਖ, ਨਿਗੂਣਾ/ਤੁੱਛ); ਲਹਿੰਦੀ - ਹੋਛਾ (ਨਿਗੂਣੀਆਂ/ਛੋਟੀਆਂ ਗੱਲਾਂ 'ਤੇ ਝਗੜਾ ਕਰਨ ਵਾਲਾ); ਸਿੰਧੀ - ਹੋਛੋ (ਨੀਵਾਂ, ਹੋਛਾ/ਨੀਚ); ਸੰਸਕ੍ਰਿਤ - ਹੋਚ੍ਛ* (होच्छ - ਨੁਕਸਦਾਰ)।

ਹੋਛੇ

ਹੋਛੇ, ਤੁਛ।

ਵਿਆਕਰਣ: ਵਿਸ਼ੇਸ਼ਣ (ਸਾਦ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹੋਛਾ (ਹੋਛਾ/ਨੀਚ, ਮੂਰਖ, ਨਿਗੂਣਾ/ਤੁੱਛ); ਲਹਿੰਦੀ - ਹੋਛਾ (ਨਿਗੂਣੀਆਂ/ਛੋਟੀਆਂ ਗੱਲਾਂ 'ਤੇ ਝਗੜਾ ਕਰਨ ਵਾਲਾ); ਸਿੰਧੀ - ਹੋਛੋ (ਨੀਵਾਂ, ਹੋਛਾ/ਨੀਚ); ਸੰਸਕ੍ਰਿਤ - ਹੋਚ੍ਛ* (होच्छ - ਨੁਕਸਦਾਰ)।

ਹੋਤ

ਹੁੰਦੇ ਹਨ, ਹੋ ਜਾਂਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਰਾਜਸਥਾਨੀ - ਹੋਵਤੋ/ਹੋਤ; ਪ੍ਰਾਕ੍ਰਿਤ - ਹੋਤ (ਹੋਇਆ); ਸੰਸਕ੍ਰਿਤ - ਭਵਤ੍ (भवत् - ਹੋਣ ਵਾਲਾ)।

ਹੋਦਾ ਵਾਰਿਆ

ਢਕਿਆ ਹੋਂਦਾ, ਲੁਕਾਇਆ ਹੁੰਦਾ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹੋਦਾ; ਅਪਭ੍ਰੰਸ਼ - ਹੋ+ਨ੍ਤੇ; ਪ੍ਰਾਕ੍ਰਿਤ - ਹੁਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ) + ਲਹਿੰਦੀ - ਵਾਰਨਾ (ਕਿਸੇ ਦੇ ਸਿਰ ਦੇ ਆਲੇ ਦੁਆਲੇ ਕੋਈ ਚੀਜ ਘੁੰਮਾ ਕੇ ਦਾਨ ਵਜੋਂ ਕਿਸੇ ਨੂੰ ਦੇਣੀ, ਬਲਿਹਾਰ ਜਾਣਾ); ਸਿੰਧੀ - ਵਾਰਣੁ (ਬਲਿਹਾਰ ਜਾਣਾ); ਅਪਭ੍ਰੰਸ਼ - ਵਾਰਇ; ਪ੍ਰਾਕ੍ਰਿਤ - ਵਾਰੇਇ; ਪਾਲੀ - ਵਾਰੇਤਿ; ਸੰਸਕ੍ਰਿਤ - ਵਾਰਯਤੇ (वारयते - ਬਚਾਇਆ ਜਾਂਦਾ ਹੈ, ਰਖਿਆ ਕੀਤੀ ਜਾਂਦੀ ਹੈ, ਢਕਿਆ ਜਾਂਦਾ ਹੈ)।

ਹੋਦਿਆਂ

ਹੁੰਦਿਆਂ, ਹੁੰਦਿਆਂ ਹੋਇਆਂ।

ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਹੋਦਿਆਂ; ਅਪਭ੍ਰੰਸ਼ - ਹੋਨ੍ਤੇ; ਪ੍ਰਾਕ੍ਰਿਤ - ਹੁਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।

ਹੋਦੇ

ਹੋਂਦੇ/ਹੁੰਦੇ, ਹੁੰਦੇ ਹੋਏ, ਹੁੰਦਿਆਂ।

ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਹੋਦਾ; ਅਪਭ੍ਰੰਸ਼ - ਹੋ+ਨ੍ਤੇ; ਪ੍ਰਾਕ੍ਰਿਤ - ਹੁਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।

ਹੋਨਿ

ਹੁੰਦੇ ਹਨ; ਰਹਿੰਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹੋਣਾ; ਸਿੰਧੀ - ਹੁਣੁ (ਹੋਣਾ); ਅਪਭ੍ਰੰਸ਼ - ਹੋਆ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।

ਹੋਯੋ

ਹੋਇਆ ਸੀ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਹੋਇਓ; ਬ੍ਰਜ - ਹੋਯੋ; ਅਪਭ੍ਰੰਸ਼ - ਹੋਆ/ਹੋਇ (ਹੋਇਆ); ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।

ਹੋਰ

ਹੋਰ, ਹੋਰ (ਸਭ ਕੁਝ)।

ਵਿਆਕਰਣ: ਵਿਸ਼ੇਸ਼ਣ (ਹਿਕਮਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹੋਰ/ਹੋਰੁ/ਹੋਰਿ; ਲਹਿੰਦੀ - ਹੋਰ; ਪ੍ਰਾਕ੍ਰਿਤ - ਅਵਰ; ਪਾਲੀ/ਸੰਸਕ੍ਰਿਤ - ਅਪਰ੍ (अपर् - ਹੋਰ)।

More Examples

ਹੋਰੁ

ਹੋਰ (ਕੋਈ)।

ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਦਾਤਾ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹੋਰ/ਹੋਰੁ/ਹੋਰਿ; ਲਹਿੰਦੀ - ਹੋਰ; ਪ੍ਰਾਕ੍ਰਿਤ - ਅਵਰ; ਪਾਲੀ/ਸੰਸਕ੍ਰਿਤ - ਅਪਰ੍ (अपर् - ਹੋਰ)।

More Examples

ਹੋਵਉ

ਹੋਵੇ/ਹੋਏ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਹੋਵਣੋ; ਪੁਰਾਤਨ ਪੰਜਾਬੀ - ਹੋਵਣ/ਹੋਵਨ; ਲਹਿੰਦੀ - ਹੋਵਣ; ਸਿੰਧੀ - ਹੁਅਣੁ (ਹੋਣਾ); ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।

ਹੋਵਈ

ਹੁੰਦਾ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਹੋਵਣੋ; ਪੁਰਾਤਨ ਪੰਜਾਬੀ - ਹੋਵਣ/ਹੋਵਨ; ਲਹਿੰਦੀ - ਹੋਵਣ; ਸਿੰਧੀ - ਹੁਅਣੁ (ਹੋਣਾ); ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।

ਹੋਵਹਿ

ਹੁੰਦੇ ਹਨ, ਹੋ ਜਾਂਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਹੋਵਹਿ/ਭਵਹਿ; ਪ੍ਰਾਕ੍ਰਿਤ - ਹੋਵੰਤਿ; ਪਾਲੀ - ਭਵੰਤ/ਹੋਵੰਤ; ਸੰਸਕ੍ਰਿਤ - ਭਵੰਤਿ (भवन्ति - ਹੁੰਦੇ ਹਨ)।

More Examples

ਹੋਵਹੁ

ਹੋਵੋ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਹੋਣਾ; ਸਿੰਧੀ - ਹੁਣੁ (ਹੋਣਾ); ਅਪਭ੍ਰੰਸ਼ - ਹੋਆ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।

ਹੋਵਣਾ

ਹੋਣਾ ਹੁੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਹੋਵਣੋ; ਪੁਰਾਤਨ ਪੰਜਾਬੀ - ਹੋਵਣ/ਹੋਵਨ; ਲਹਿੰਦੀ - ਹੋਵਣ; ਸਿੰਧੀ - ਹੁਅਣੁ (ਹੋਣਾ); ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।

ਹੋਵਤ

ਹੁੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਹੋਵਤ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।

ਹੋਵੰਤੋ

ਹੋਵੇਗਾ।

ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਹੋਵਹਿ/ਭਵਹਿ; ਪ੍ਰਾਕ੍ਰਿਤ - ਹੋਵੰਤਿ; ਪਾਲੀ - ਭਵੰਤ/ਹੋਵੰਤ; ਸੰਸਕ੍ਰਿਤ - ਭਵੰਤਿ (भवन्ति - ਹੁੰਦੇ ਹਨ)।

ਹੋਵੀ

ਹੁੰਦਾ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਹੋਇਵੀ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ )।

ਹੋਵੈ

ਹੁੰਦੀ ਹੈ; (ਇਕੱਤਰ) ਹੁੰਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬਿ - ਹੋਵੈ; ਅਪਭ੍ਰੰਸ਼ - ਹੋਬ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ) ।