ਵਸਹਿ
(ਤੂੰ) ਵਸਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਸਣਾ; ਬ੍ਰਜ - ਬਸਨਾ (ਵਸਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ )।
ਵਸਗਤਿ
ਵੱਸ ਵਿਚ, ਕਾਬੂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਵਸ਼ਗਤ (वशगत - ਵਸ ਕੀਤਾ ਹੋਇਆ)।
ਵਸਤੁ
ਵਸਤੂ, ਚੀਜ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਵਸ੍ਤੁ; ਸੰਸਕ੍ਰਿਤ - ਵਸ੍ਤੁ (वस्तु - ਵਿਦਮਾਨ ਚੀਜ, ਚੀਜ, ਪਦਾਰਥ)।
ਵਸਤੂ
ਵਸਤੂਆਂ/ਵਸਤਾਂ, ਚੀਜਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਸਤੁ/ਵਸਤੂ; ਸੰਸਕ੍ਰਿਤ - ਵਸ੍ਤੁ (वस्तु - ਆਸਣ ਜਾਂ ਕਿਸੇ ਵੀ ਚੀਜ਼ ਦਾ ਸਥਾਨ; ਉਹ ਵਸਤੂ ਜਿਸ ਦੀ ਹੋਂਦ ਹੋਵੇ)।
ਵਸਾ
ਵਸਾਂ, ਵਸਦੀ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਸਣਾ; ਲਹਿੰਦੀ - ਵੱਸਨ (ਵਸਣਾ); ਬ੍ਰਜ - ਬਸਨਾ (ਵਸਣਾ ਤੇ ਲੰਮੇਂ ਸਮੇਂ ਤਕ ਜੀਣਾ); ਅਪਭ੍ਰੰਸ਼/ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ; ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਵਸਾਇਆ
ਵਸਾਇਆ, ਅਬਾਦ ਕੀਤਾ, ਵਿਕਸਿਤ ਕੀਤਾ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਵਸਣਾ (ਰਹਿਣਾ, ਨਿਵਾਸ ਕਰਨਾ); ਬੰਗਾਲੀ - ਬਸਾ; ਬ੍ਰਜ - ਬਸਨਾ; ਮਰਾਠੀ - ਵਸਣੇ; ਪ੍ਰਾਕ੍ਰਿਤ/ਸੰਸਕ੍ਰਿਤ - ਵਸ (वस - ਵਸਣਾ, ਰਹਿਣਾ)।
ਵਸਾਇਆ
ਵਸਾਇਆ ਹੈ, ਵਸਾ ਦਿੱਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਵਸਣਾ (ਰਹਿਣਾ, ਨਿਵਾਸ ਕਰਨਾ); ਬੰਗਾਲੀ - ਬਸਾ; ਬ੍ਰਜ - ਬਸਨਾ; ਮਰਾਠੀ - ਵਸਣੇ; ਪ੍ਰਾਕ੍ਰਿਤ/ਸੰਸਕ੍ਰਿਤ - ਵਸ (वस - ਵਸਣਾ, ਰਹਿਣਾ)।
ਵਸਾਇਆ
ਵਸਾਇਆ/ਵਸਾ ਲਿਆ ਹੈ, ਟਿਕਾਇਆ/ਟਿਕਾ ਲਿਆ ਹੈ ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਵਸਣਾ (ਰਹਿਣਾ, ਨਿਵਾਸ ਕਰਨਾ); ਬੰਗਾਲੀ - ਬਸਾ; ਬ੍ਰਜ - ਬਸਨਾ; ਮਰਾਠੀ - ਵਸਣੇ; ਪ੍ਰਾਕ੍ਰਿਤ/ਸੰਸਕ੍ਰਿਤ - ਵਸ (वस - ਵਸਣਾ, ਰਹਿਣਾ)।
ਵਸਾਏ
ਵਸਾਉਂਦਾ ਹੈ, ਵਸਾ ਲੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਵਸਣਾ (ਰਹਿਣਾ, ਨਿਵਾਸ ਕਰਨਾ); ਬੰਗਾਲੀ - ਬਸਾ; ਬ੍ਰਜ - ਬਸਨਾ; ਮਰਾਠੀ - ਵਸਣੇ; ਪ੍ਰਾਕ੍ਰਿਤ/ਸੰਸਕ੍ਰਿਤ - ਵਸ (वस - ਵਸਣਾ, ਰਹਿਣਾ)।
ਵਸਾਏ
ਵਸਾ ਦੇਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਵਸਣਾ (ਰਹਿਣਾ, ਨਿਵਾਸ ਕਰਨਾ); ਬੰਗਾਲੀ - ਬਸਾ; ਬ੍ਰਜ - ਬਸਨਾ; ਮਰਾਠੀ - ਵਸਣੇ; ਪ੍ਰਾਕ੍ਰਿਤ/ਸੰਸਕ੍ਰਿਤ - ਵਸ (वस - ਵਸਣਾ, ਰਹਿਣਾ)।
ਵਸਾਵਏ
ਵਸਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਵਸਣਾ (ਰਹਿਣਾ, ਨਿਵਾਸ ਕਰਨਾ); ਬੰਗਾਲੀ - ਬਸਾ; ਬ੍ਰਜ - ਬਸਨਾ; ਮਰਾਠੀ - ਵਸਣੇ; ਪ੍ਰਾਕ੍ਰਿਤ/ਸੰਸਕ੍ਰਿਤ - ਵਸ (वस - ਵਸਣਾ, ਰਹਿਣਾ)।
ਵਸਾਵੈ
ਵਸਾਉਂਦਾ ਹੈ, ਧਾਰਨ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਵਸਣਾ (ਰਹਿਣਾ, ਨਿਵਾਸ ਕਰਨਾ); ਬੰਗਾਲੀ - ਬਸਾ; ਬ੍ਰਜ - ਬਸਨਾ; ਮਰਾਠੀ - ਵਸਣੇ; ਪ੍ਰਾਕ੍ਰਿਤ/ਸੰਸਕ੍ਰਿਤ - ਵਸ (वस - ਵਸਣਾ, ਰਹਿਣਾ)।
ਵਸਿ
ਵੱਸ ਵਿਚ, ਕਾਬੂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ - ਵਸ; ਸੰਸਕ੍ਰਿਤ - ਵਸ਼ (वश - ਅਧੀਨ)।
ਵਸਿਆ
ਵਸੇ ਹੋਏ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਸਿਆ; ਅਪਭ੍ਰੰਸ਼/ਪ੍ਰਾਕ੍ਰਿਤ - ਵਸਿਅ; ਸੰਸਕ੍ਰਿਤ - ਉਸ਼ਿਤ (उषित - ਵਸਿਆ ਹੋਇਆ)।
ਵਸਿਆ
ਵੱਸਿਆ ਹੋਇਆ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਸਿਆ; ਅਪਭ੍ਰੰਸ਼/ਪ੍ਰਾਕ੍ਰਿਤ - ਵਸਿਅ; ਸੰਸਕ੍ਰਿਤ - ਉਸ਼ਿਤ (उषित - ਵਸਿਆ ਹੋਇਆ)।
ਵਸਿਆ
ਵਸਿਆ ਹੈ, ਵਸਿਆ ਹੋਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਸਿਆ; ਅਪਭ੍ਰੰਸ਼/ਪ੍ਰਾਕ੍ਰਿਤ - ਵਸਿਅ; ਸੰਸਕ੍ਰਿਤ - ਉਸ਼ਿਤ (उषित - ਵਸਿਆ ਹੋਇਆ)।
ਵਸਿਆ
(ਆ) ਵੱਸਿਆ ਹੈ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਸਿਆ; ਅਪਭ੍ਰੰਸ਼/ਪ੍ਰਾਕ੍ਰਿਤ - ਵਸਿਅ; ਸੰਸਕ੍ਰਿਤ - ਉਸ਼ਿਤ (उषित - ਵਸਿਆ ਹੋਇਆ)।
ਵਸਿਆ
ਵੱਸਿਆ ਹੈ, ਵੱਸ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਸਿਆ; ਅਪਭ੍ਰੰਸ਼/ਪ੍ਰਾਕ੍ਰਿਤ - ਵਸਿਅ; ਸੰਸਕ੍ਰਿਤ - ਉਸ਼ਿਤ (उषित - ਵੱਸਿਆ ਹੋਇਆ)।
ਵਸੈ
ਵੱਸੇ, ਵੱਸ ਜਾਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਸੈ; ਅਪਭ੍ਰੰਸ਼/ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ; ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਵਸੈ
ਵੱਸਦਾ ਹੈ, ਰਹਿੰਦਾ ਹੈ, ਨਿਵਾਸ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਸੈ; ਅਪਭ੍ਰੰਸ਼/ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ; ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵੱਸਦਾ ਹੈ)।
ਵਸੈ
ਵੱਸਦੀ ਹੈ, ਰਹਿੰਦੀ ਹੈ, ਨਿਵਾਸ ਕਰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਸੈ; ਅਪਭ੍ਰੰਸ਼/ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ; ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਵਸੈ
ਵੱਸਦਾ ਹੈ, ਵੱਸ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਸੈ; ਅਪਭ੍ਰੰਸ਼/ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ; ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵੱਸਦਾ ਹੈ)।
ਵਹੈ
ਵਹਿੰਦਾ ਹੈ, ਵਹਿ ਤੁਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਵਹੈ; ਪ੍ਰਾਕ੍ਰਿਤ - ਵਹਇ; ਪਾਲੀ/ਸੰਸਕ੍ਰਿਤ - ਵਹਤਿ (वहति - ਲੈ ਜਾਂਦਾ ਹੈ, ਵਹਿੰਦਾ ਹੈ)।
ਵਹੈ
ਵਹਿੰਦਾ ਹੈ, ਵਗਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਵਹੈ; ਪ੍ਰਾਕ੍ਰਿਤ - ਵਹਇ; ਪਾਲੀ/ਸੰਸਕ੍ਰਿਤ - ਵਹਤਿ (वहति - ਲੈ ਜਾਂਦਾ ਹੈ, ਵਹਿੰਦਾ ਹੈ)।
ਵਖਰੁ
ਵਖਰ, ਸੌਦਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਖਰ (ਭੰਡਾਰ, ਮਾਲ); ਲਹਿੰਦੀ - ਬੱਖਰ (ਗੋਦਾਮ, ਵਸਤੂ); ਬ੍ਰਜ - ਬੱਖਰ/ਵੱਖਰ (ਭੰਡਾਰ); ਗੁਜਰਾਤੀ/ਸਿੰਧੀ - ਵਖਾਰ (ਗੋਦਾਮ); ਅਪਭ੍ਰੰਸ਼/ਪ੍ਰਾਕ੍ਰਿਤ - ਵਕ੍ਖਾਰ (ਅੰਨ/ਅਨਾਜ ਦਾ ਭੰਡਾਰ/ਗੋਦਾਮ); ਸੰਸਕ੍ਰਿਤ - ਵਕ੍ਸ਼ਸ੍ਕਾਰ (वक्षस्कार - ਟੋਕਰੀ)।
ਵਖਾਣਾ
ਵਖਾਣਦਾ ਹਾਂ, ਵਖਿਆਣਦਾ ਹਾਂ, ਵਖਿਆਣ ਕਰਦਾ ਹਾਂ, ਉਚਾਰਦਾ ਹਾਂ, ਜਪਦਾ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਖਾਣੈ; ਅਪਭ੍ਰੰਸ਼ - ਵਖਾਣਿਇ; ਪ੍ਰਾਕ੍ਰਿਤ - ਵਕ੍ਖਾਣਅਇ (ਵਖਾਣਦਾ ਹੈ, ਵਰਣਨ ਕਰਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਭਾਸ਼ਣ, ਵਿਖਿਆਣ)।
ਵਖਾਣੀਆ
ਵਖਾਣੀ+ਆ, ਵਖਾਣੀ ਹੈ, ਉਚਾਰੀ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਖਾਣਨਾ (ਵਿਆਖਿਆ ਕਰਨੀ); ਸਿੰਧੀ - ਵਖਾਣਣੁ/ਵਾਖਾਣਣੁ (ਪ੍ਰਸੰਸਾ ਕਰਨੀ); ਅਪਭ੍ਰੰਸ਼ - ਵਖਾਣਿਅ; ਪ੍ਰਾਕ੍ਰਿਤ - ਵਕ੍ਖਾਣਅਇ (ਦੱਸਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਟਿੱਪਣੀ, ਵਰਣਨ)।
ਵਖਾਣੇ
ਵਖਾਣਿ, ਵਖਾਣ ਕੇ, ਜਪ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਵਖਾਣੈ; ਅਪਭ੍ਰੰਸ਼ - ਵਖਾਣਿਇ; ਪ੍ਰਾਕ੍ਰਿਤ - ਵਕ੍ਖਾਣਅਇ (ਵਖਾਣਦਾ ਹੈ, ਵਰਣਨ ਕਰਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਭਾਸ਼ਣ, ਵਿਖਿਆਨ)।
ਵਖਾਣੈ
ਵਖਾਣਦਾ ਹੈ, ਆਖਦਾ ਹੈ, ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਖਾਣੈ; ਅਪਭ੍ਰੰਸ਼ - ਵਖਾਣਿਅ; ਪ੍ਰਾਕ੍ਰਿਤ - ਵਕ੍ਖਾਣਅਇ (ਵਖਾਣਦਾ ਹੈ, ਵਰਨਨ ਕਰਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਭਾਸ਼ਨ, ਵਿਖਿਆਨ)।
ਵਖਾਣੈ
ਵਖਾਣਦਾ ਹੈ, ਆਖਦਾ ਹੈ, ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਖਾਣੈ; ਅਪਭ੍ਰੰਸ਼ - ਵਖਾਣਿਇ; ਪ੍ਰਾਕ੍ਰਿਤ - ਵਕ੍ਖਾਣਅਇ (ਵਖਾਣਦਾ ਹੈ, ਵਰਨਨ ਕਰਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਭਾਸ਼ਨ, ਵਿਖਿਆਨ)।
ਵਖਾਣੈ
ਵਖਾਣਦਾ ਹੈ, ਆਖਦਾ ਹੈ, ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਖਾਣੈ; ਅਪਭ੍ਰੰਸ਼ - ਵਖਾਣਿਇ; ਪ੍ਰਾਕ੍ਰਿਤ - ਵਕ੍ਖਾਣਅਇ (ਵਖਾਣਦਾ ਹੈ, ਵਰਣਨ ਕਰਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਭਾਸ਼ਣ, ਵਿਖਿਆਨ)।
ਵਖਾਣੈ
ਬਿਆਨ ਕਰਦਾ ਹੈ, ਕਥਨ ਕਰਦਾ ਹੈ, ਵਰਣਨ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਖਾਣੈ; ਅਪਭ੍ਰੰਸ਼ - ਵਖਾਣਿਇ; ਪ੍ਰਾਕ੍ਰਿਤ - ਵਕ੍ਖਾਣਅਇ (ਵਖਾਣਦਾ ਹੈ, ਵਰਣਨ ਕਰਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਭਾਸ਼ਣ, ਵਿਖਿਆਣ)।
ਵਖਾਣੋ
ਵਖਾਨ/ਵਖਿਆਨ, ਬਿਆਨ, ਉਪਦੇਸ਼।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਖਾਣਨਾ (ਵਿਆਖਿਆ ਕਰਨੀ); ਸਿੰਧੀ - ਵਖਾਣਣੁ/ਵਾਖਾਣਣੁ (ਪ੍ਰਸੰਸਾ ਕਰਨੀ); ਅਪਭ੍ਰੰਸ਼ - ਵਖਾਣਿਅ; ਪ੍ਰਾਕ੍ਰਿਤ - ਵਕ੍ਖਾਣਅਇ (ਦੱਸਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਟਿੱਪਣੀ, ਵਰਣਨ)।
ਵਖਿ
ਵੱਖ, ਇਕ ਪਾਸੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਵਖ (ਪਾਸਾ), ਵੱਖੀ (ਵੱਖੀ); ਲਹਿੰਦੀ - ਵਖੀ/ਵੱਖੀ (ਵੱਖੀ); ਅਪਭ੍ਰੰਸ਼/ਪ੍ਰਾਕ੍ਰਿਤ - ਵਕ੍ਖ; ਸੰਸਕ੍ਰਿਤ - ਵਕ੍ਸ਼ਸ੍ (वक्षस् - ਛਾਤੀ)।
ਵਖਿ
ਵਖ ਹੋ ਕੇ, ਇਕ ਪਾਸੇ ਹੋ ਕੇ, ਨਿਰਲੇਪ ਹੋ ਕੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਵਖ (ਪਾਸਾ), ਵੱਖੀ (ਵੱਖੀ); ਲਹਿੰਦੀ - ਵਖੀ/ਵੱਖੀ (ਵੱਖੀ); ਅਪਭ੍ਰੰਸ਼/ਪ੍ਰਾਕ੍ਰਿਤ - ਵਕ੍ਖ; ਸੰਸਕ੍ਰਿਤ - ਵਕ੍ਸ਼ਸ੍ (वक्षस् - ਛਾਤੀ)।
ਵਖਿਆਨ
ਵਖਿਆਨ, ਉਪਦੇਸ਼।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਖਿਆਨ/ਵਖਿਆਨ; ਅਵਧੀ/ਰਾਜਸਥਾਨੀ/ਬ੍ਰਜ - ਬਖਾਨ; ਅਪਭ੍ਰੰਸ਼ - ਵਖਾਣ; ਪ੍ਰਾਕ੍ਰਿਤ - ਵਕ੍ਖਾਣ (ਵਰਣਨ, ਬਿਆਨ/ਕਥਨ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਟਿੱਪਣੀ, ਵਰਣਨ)।
ਵਗਾਇਨਿ
ਵਗਾਉਂਦੇ ਹਨ, ਚਲਾਉਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਗਣਾ; ਲਹਿੰਦੀ - ਵਗਣ (ਚਲਣਾ, ਵਗਣਾ, ਵਹਿਣਾ); ਕਸ਼ਮੀਰੀ - ਵਗੁਨ (ਵਗਣਾ); ਅਪਭ੍ਰੰਸ਼/ਪ੍ਰਾਕ੍ਰਿਤ - ਵੱਗਇ (ਜਾਂਦਾ ਹੈ); ਸੰਸਕ੍ਰਿਤ - ਵਲਗਤਿ (वलगति - ਉਛਲਦਾ ਹੈ/ਕੁੱਦਦਾ ਹੈ)।
ਵਗਾਈ
ਵਾਹੀ, ਚਲਾਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਜਹਿ
ਵੱਜਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਜਣਾ; ਲਹਿੰਦੀ - ਵਜਣ; ਸਿੰਧੀ - ਵਜਣੁ; ਕਸ਼ਮੀਰੀ - ਵਜੁਨ (ਗੇਂਦ, ਘੜੀ ਆਦਿ ਦੀ ਅਵਾਜ ਕਰਨੀ); ਪ੍ਰਾਕ੍ਰਿਤ - ਵਜਇ; ਪਾਲੀ - ਵਜਤਿ (ਵਜਾਇਆ ਜਾਂਦਾ ਹੈ); ਸੰਸਕ੍ਰਿਤ - ਵਾਦਯਤੇ (वादयते - ਵਜਾਇਆ ਜਾਂਦਾ ਹੈ)।
ਵਜਗਿ
ਵਜੇਗੀ, ਵਾਪਰੇਗੀ, ਹੋ ਕੇ ਰਹੇਗੀ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਜਗਿ; ਕਸ਼ਮੀਰੀ - ਵਾਯੁਨ; ਪ੍ਰਾਕ੍ਰਿਤ - ਵਾਏਇ/ਵਾਦੇੰਤਿ; ਸੰਸਕ੍ਰਿਤ - ਵਾਦਯਤਿ (वादयति- ਵਜਵਾਉਂਦਾ ਹੈ)।
ਵਜਾਇਆ
ਵਜਾਇਆ, ਵਜਾ ਦਿਤਾ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਜਣਾ; ਲਹਿੰਦੀ - ਵਜਣ; ਸਿੰਧੀ - ਵਜਣੁ; ਕਸ਼ਮੀਰੀ - ਵਜੁਨ (ਗੇਂਦ, ਘੜੀ ਆਦਿ ਦੀ ਅਵਾਜ ਕਰਨੀ); ਪ੍ਰਾਕ੍ਰਿਤ - ਵਜਇ; ਪਾਲੀ - ਵਜਤਿ (ਵਜਾਇਆ ਜਾਂਦਾ ਹੈ); ਸੰਸਕ੍ਰਿਤ - ਵਾਦਯਤੇ (वादयते - ਵਜਾਇਆ ਜਾਂਦਾ ਹੈ)।
ਵਜੇ
ਵੱਜੇ, ਵੱਜ ਪਏ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਟਾਈਅਹਿ
ਵਟਾਈਦੇ ਹਨ, ਵਟਾਏ/ਬਦਲੇ ਜਾਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਟਾਉਣਾ (ਮੁਰੜਵਾਉਂਣਾ, ਬਦਲਨਾ); ਸਿੰਧੀ - ਵਟਾਇਣੁ (ਬਦਲਨਾ); ਪਾਲੀ - ਵੱਟਾਪੇਤਿ; ਸੰਸਕ੍ਰਿਤ - ਵਰ੍ਤਯਤਿ (वर्तयति - ਮੁਰੜਵਾਉਂਦਾ ਹੈ, ਘੁੰਮਦਾ ਹੈ)।
ਵਟਿ
ਵੱਟ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਵਟਣਾ (ਮਰੋੜਨਾ); ਲਹਿੰਦੀ - ਵੱਟਣ (ਮਰੋੜਨਾ); ਸਿੰਧੀ - ਵਟਣੁ (ਮਰੋੜਨਾ, ਗੁੰਦਣਾ, ਨਿਚੋੜਨਾ); ਪ੍ਰਾਕ੍ਰਿਤ - ਵੱਟੇਇ/ਵੱਟਇ (ਮੋੜਦਾ ਹੈ, ਘੁੰਮਾਉਂਦਾ ਹੈ); ਪਾਲੀ - ਵੱਟੇਤਿ (ਮੋੜਦਾ ਹੈ, ਮਰੋੜਦਾ ਹੈ); ਸੰਸਕ੍ਰਿਤ - ਵਰ੍ਤਯਤਿ (वर्तयति - ਮੋੜਿਆ ਜਾਂਦਾ ਹੈ, ਘੁੰਮਦਾ ਹੈ)।
ਵਟੇ
ਵੱਟਦਾ ਹੈ, ਵੱਟ ਚਾੜ੍ਹਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਟਣਾ (ਮਰੋੜਨਾ); ਲਹਿੰਦੀ - ਵੱਟਣ (ਮਰੋੜਨਾ); ਸਿੰਧੀ - ਵਟਣੁ (ਮਰੋੜਨਾ, ਗੁੰਦਣਾ, ਨਿਚੋੜਨਾ); ਪ੍ਰਾਕ੍ਰਿਤ - ਵੱਟੇਇ/ਵੱਟਇ (ਮੋੜਦਾ ਹੈ, ਘੁੰਮਾਉਂਦਾ ਹੈ); ਪਾਲੀ - ਵੱਟੇਤਿ (ਮੋੜਦਾ ਹੈ, ਮਰੋੜਦਾ ਹੈ); ਸੰਸਕ੍ਰਿਤ - ਵਰ੍ਤਯਤਿ (वर्तयति - ਮੋੜਿਆ ਜਾਂਦਾ ਹੈ, ਘੁੰਮਦਾ ਹੈ)।
ਵਡ
ਵੱਡੇ; ਬਹੁਤ।
ਵਿਆਕਰਣ: ਵਿਸ਼ੇਸ਼ਣ (ਪੁੰਨੇ ਦਾ), ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ)।
ਵਡ
ਵੱਡੀ।
ਵਿਆਕਰਣ: ਵਿਸ਼ੇਸ਼ਣ (ਮੇਦਨੀ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ)।
ਵਡ
(ਹੇ) ਵਡੇ!
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾ/ਵਡੀ; ਲਹਿੰਦੀ - ਵੱਡਾ; ਸਿੰਧੀ - ਵਡੋ; ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ/ਵ੍ਰਿਦ੍ਧ (वड्र/वृद्ध - ਵੱਡਾ, ਮਹਾਨ)।
ਵਡ
ਵਡੇ।
ਵਿਆਕਰਣ: ਵਿਸ਼ੇਸ਼ਣ (ਭਾਗ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ)।
ਵਡਹੁ
ਵਡਿਓਂ ਵੱਡਾ, ਵੱਡਿਆਂ ਤੋਂ ਵੀ ਵੱਡਾ।
ਵਿਆਕਰਣ: ਵਿਸ਼ੇਸ਼ਣ (ਪ੍ਰਭੂ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ)।
ਵਡਭਾਗਿ
ਵੱਡੇ ਭਾਗਾਂ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ) + ਬੰਗਾਲੀ/ਆਸਾਮੀ/ਲਹਿੰਦੀ - ਭਾਗ; ਸਿੰਧੀ - ਭਾਗੁ (ਭਾਗ); ਪ੍ਰਾਕ੍ਰਿਤ - ਭੱਗ (ਚੰਗਾ ਭਾਗ); ਪਾਲੀ - ਭਾਗਯ (ਨਸੀਬ); ਸੰਸਕ੍ਰਿਤ - ਭਾਗਯ (भाग्य - ਭਾਗਸ਼ਾਲੀ, ਭਾਗ/ਨਸੀਬ)।
ਵਡਭਾਗੀ
ਵਡਭਾਗੀ, ਵੱਡੇ ਭਾਗਾਂ ਵਾਲਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ) + ਬੰਗਾਲੀ/ਆਸਾਮੀ/ਲਹਿੰਦੀ - ਭਾਗ; ਸਿੰਧੀ - ਭਾਗੁ (ਭਾਗ); ਪ੍ਰਾਕ੍ਰਿਤ - ਭੱਗ (ਚੰਗਾ ਭਾਗ); ਪਾਲੀ - ਭਾਗਯ (ਨਸੀਬ); ਸੰਸਕ੍ਰਿਤ - ਭਾਗਯ (भाग्य - ਭਾਗਸ਼ਾਲੀ, ਭਾਗ/ਨਸੀਬ)।
ਵਡਭਾਗੀ
ਵਡਭਾਗੀ, ਵਡੇ ਭਾਗਾਂ ਵਾਲਾ।
ਵਿਆਕਰਣ: ਵਿਸ਼ੇਸ਼ਣ (ਸੋ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵਡਾ, ਮਹਾਨ) + ਬੰਗਾਲੀ/ਆਸਾਮੀ/ਲਹਿੰਦੀ - ਭਾਗ; ਸਿੰਧੀ - ਭਾਗੁ (ਭਾਗ); ਪ੍ਰਾਕ੍ਰਿਤ - ਭੱਗ (ਚੰਗਾ ਭਾਗ); ਪਾਲੀ - ਭਾਗਯ (ਨਸੀਬ); ਸੰਸਕ੍ਰਿਤ - ਭਾਗਯ (भाग्य - ਭਾਗਸ਼ਾਲੀ, ਭਾਗ/ਨਸੀਬ)।
ਵਡਭਾਗੀ
ਵਡਭਾਗੀ ਨੇ, ਵਡਭਾਗਣ ਨੇ, ਵੱਡੇ ਭਾਗਾਂ ਵਾਲੀ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ) + ਬੰਗਾਲੀ/ਆਸਾਮੀ/ਲਹਿੰਦੀ - ਭਾਗ; ਸਿੰਧੀ - ਭਾਗੁ (ਭਾਗ); ਪ੍ਰਾਕ੍ਰਿਤ - ਭੱਗ (ਚੰਗਾ ਭਾਗ); ਪਾਲੀ - ਭਾਗਯ (ਨਸੀਬ); ਸੰਸਕ੍ਰਿਤ - ਭਾਗਯ (भाग्य - ਭਾਗਸ਼ਾਲੀ, ਭਾਗ/ਨਸੀਬ)।
ਵਡਭਾਗੀ
ਵਡਭਾਗੀਂ, ਵਡੇ ਭਾਗਾਂ ਨਾਲ, ਵਡੇ ਭਾਗਾਂ ਸਦਕੇ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵਡਾ, ਮਹਾਨ) + ਬੰਗਾਲੀ/ਆਸਾਮੀ/ਲਹਿੰਦੀ - ਭਾਗ; ਸਿੰਧੀ - ਭਾਗੁ (ਭਾਗ); ਪ੍ਰਾਕ੍ਰਿਤ - ਭੱਗ (ਚੰਗਾ ਭਾਗ); ਪਾਲੀ - ਭਾਗਯ (ਨਸੀਬ); ਸੰਸਕ੍ਰਿਤ - ਭਾਗਯ (भाग्य - ਭਾਗਸ਼ਾਲੀ, ਭਾਗ/ਨਸੀਬ)।
ਵਡਭਾਗੀ
ਵਡਭਾਗੀ ਨੇ, ਵੱਡੇ ਭਾਗਾਂ ਵਾਲੇ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ) + ਬੰਗਾਲੀ/ਆਸਾਮੀ/ਲਹਿੰਦੀ - ਭਾਗ; ਸਿੰਧੀ - ਭਾਗੁ (ਭਾਗ); ਪ੍ਰਾਕ੍ਰਿਤ - ਭੱਗ (ਚੰਗਾ ਭਾਗ); ਪਾਲੀ - ਭਾਗਯ (ਨਸੀਬ); ਸੰਸਕ੍ਰਿਤ - ਭਾਗਯ (भाग्य - ਭਾਗਸ਼ਾਲੀ, ਭਾਗ/ਨਸੀਬ)।
ਵਡਭਾਗੀ
ਵਡਭਾਗੀਂ, ਵੱਡੇ ਭਾਗਾਂ ਕਰਕੇ, ਵੱਡੇ ਭਾਗਾਂ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ) + ਬੰਗਾਲੀ/ਆਸਾਮੀ/ਲਹਿੰਦੀ - ਭਾਗ; ਸਿੰਧੀ - ਭਾਗੁ (ਭਾਗ); ਪ੍ਰਾਕ੍ਰਿਤ - ਭੱਗ (ਚੰਗਾ ਭਾਗ); ਪਾਲੀ - ਭਾਗਯ (ਨਸੀਬ); ਸੰਸਕ੍ਰਿਤ - ਭਾਗਯ (भाग्य - ਭਾਗਸ਼ਾਲੀ, ਭਾਗ/ਨਸੀਬ)।
ਵਡਭਾਗੀ
ਵਡਭਾਗੀਆਂ ਨੇ, ਵੱਡੇ ਭਾਗਾਂ ਵਾਲਿਆਂ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ) + ਬੰਗਾਲੀ/ਆਸਾਮੀ/ਲਹਿੰਦੀ - ਭਾਗ; ਸਿੰਧੀ - ਭਾਗੁ (ਭਾਗ); ਪ੍ਰਾਕ੍ਰਿਤ - ਭੱਗ (ਚੰਗਾ ਭਾਗ); ਪਾਲੀ - ਭਾਗਯ (ਨਸੀਬ); ਸੰਸਕ੍ਰਿਤ - ਭਾਗਯ (भाग्य - ਭਾਗਸ਼ਾਲੀ, ਭਾਗ/ਨਸੀਬ)।
ਵਡਭਾਗੀ
ਵਡਭਾਗੀ, ਵੱਡੇ ਭਾਗਾਂ ਵਾਲੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ) + ਬੰਗਾਲੀ/ਆਸਾਮੀ/ਲਹਿੰਦੀ - ਭਾਗ; ਸਿੰਧੀ - ਭਾਗੁ (ਭਾਗ); ਪ੍ਰਾਕ੍ਰਿਤ - ਭੱਗ (ਚੰਗਾ ਭਾਗ); ਪਾਲੀ - ਭਾਗਯ (ਨਸੀਬ); ਸੰਸਕ੍ਰਿਤ - ਭਾਗਯ (भाग्य - ਭਾਗਸ਼ਾਲੀ, ਭਾਗ/ਨਸੀਬ)।
ਵਡਭਾਗੀਆ
ਵਡਭਾਗੀ! ਵਡੇ ਭਾਗਾਂ ਵਾਲੇ!
ਵਿਆਕਰਣ: ਵਿਸ਼ੇਸ਼ਣ (ਮਨ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ) + ਬੰਗਾਲੀ/ਅਸਮੀ/ਲਹਿੰਦੀ - ਭਾਗ; ਸਿੰਧੀ - ਭਾਗੁ (ਭਾਗ); ਪ੍ਰਾਕ੍ਰਿਤ - ਭੱਗ (ਚੰਗਾ ਭਾਗ); ਪਾਲੀ - ਭਾਗਯ (ਨਸੀਬ); ਸੰਸਕ੍ਰਿਤ - ਭਾਗਯ (भाग्य - ਭਾਗਸ਼ਾਲੀ, ਭਾਗ/ਨਸੀਬ)।
ਵਡਾ
ਵੱਡਾ/ਪੂਰਾ (ਹੋ ਗਿਆ); ਮਰ ਗਿਆ।
ਵਿਆਕਰਣ: ਵਿਸ਼ੇਸ਼ਣ (ਦੁਨੀਦਾਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾ/ਵਡੀ; ਲਹਿੰਦੀ - ਵੱਡਾ; ਸਿੰਧੀ - ਵਡੋ; ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ/ਵ੍ਰਿਦ੍ਧ (वड्र/वृद्ध - ਵੱਡਾ, ਮਹਾਨ)।
ਵਡਾ
ਵੱਡਾ; ਮਹਾਨ।
ਵਿਆਕਰਣ: ਵਿਸ਼ੇਸ਼ਣ (ਨਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾ/ਵਡੀ; ਲਹਿੰਦੀ - ਵੱਡਾ; ਸਿੰਧੀ - ਵਡੋ; ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ/ਵ੍ਰਿਦ੍ਧ (वड्र/वृद्ध - ਵੱਡਾ, ਮਹਾਨ)।
ਵਡਾ
ਵੱਡਾ।
ਵਿਆਕਰਣ: ਵਿਸ਼ੇਸ਼ਣ (ਵੇਛੋੜਾ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾ/ਵਡੀ; ਲਹਿੰਦੀ - ਵੱਡਾ; ਸਿੰਧੀ - ਵਡੋ; ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ/ਵ੍ਰਿਦ੍ਧ (वड्र/वृद्ध - ਵਡਾ, ਮਹਾਨ)।
ਵਡਾ
ਵੱਡਾ; ਮਹਾਨ।
ਵਿਆਕਰਣ: ਵਿਸ਼ੇਸ਼ਣ (ਪੁਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾ/ਵਡੀ; ਲਹਿੰਦੀ - ਵਡਾ; ਸਿੰਧੀ - ਵਡੋ; ਅਪਭ੍ਰੰਸ - ਵਡ; ਪ੍ਰਾਕ੍ਰਿਤ - ਵਡ; ਸੰਸਕ੍ਰਿਤ - ਵਡ੍ਰ/ਵ੍ਰਿਦ੍ਧ (वड्र/वृद्ध - ਵਡਾ, ਮਹਾਨ)।
ਵਡਾ
ਵੱਡਾ, ਮਹਾਨ।
ਵਿਆਕਰਣ: ਵਿਸ਼ੇਸ਼ਣ (ਨਾਉ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾ/ਵਡੀ; ਲਹਿੰਦੀ - ਵੱਡਾ; ਸਿੰਧੀ - ਵਡੋ; ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ/ਵ੍ਰਿਦ੍ਧ (वड्र/वृद्ध - ਵੱਡਾ, ਮਹਾਨ)।
ਵਡਾ
(ਹੇ) ਵੱਡੇ!
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾ/ਵਡੀ; ਲਹਿੰਦੀ - ਵੱਡਾ; ਸਿੰਧੀ - ਵਡੋ; ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ/ਵ੍ਰਿਦ੍ਧ (वड्र/वृद्ध - ਵੱਡਾ, ਮਹਾਨ)।
ਵਡਾ
ਵਡਾ।
ਵਿਆਕਰਣ: ਵਿਸ਼ੇਸ਼ਣ (ਰੋਗੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾ/ਵਡੀ; ਲਹਿੰਦੀ - ਵੱਡਾ; ਸਿੰਧੀ - ਵਡੋ; ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ/ਵ੍ਰਿਦ੍ਧ (वड्र/वृद्ध - ਵਡਾ, ਮਹਾਨ)।
ਵਡਾ ਕਰਿ
ਵੱਡਾ ਕਰਕੇ, ਵਡਿਆ ਕੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ) + ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਰਿ (ਕਰ ਕੇ); ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
ਵਡਾਈ
ਵਡਿਆਈ, ਉਸਤਤਿ, ਪ੍ਰਸੰਸਾ, ਸਿਫਤਿ-ਸਾਲਾਹ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਡਾਈ/ਵਡਿਆਈ; ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵਡਾ, ਮਹਾਨ)।
ਵਡਾਰੂ
ਵੱਡੇ (ਨਾਲ), ਵੱਡੀਆਂ-ਵੱਡੀਆਂ ਫੜ੍ਹਾਂ ਮਾਰਨ ਵਾਲੇ (ਹੰਕਾਰੀ ਮਨੁਖ ਨਾਲ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾਰ/ਵਡਾਰੂ; ਅਪਭ੍ਰੰਸ਼ - ਵੱਡਾਰ; ਪ੍ਰਾਕ੍ਰਿਤ - ਵੱਡਯਰ (ਬਹੁਤ ਵੱਡਾ); ਸੰਸਕ੍ਰਿਤ - ਵਡਰਤਰ (वडरतर- ਵਿਸ਼ਾਲ, ਵੱਡਾ)।
ਵਡਿਆਈ
ਵਡਿਆਈ, ਮਹਿਮਾ, ਉਸਤਤਿ, ਸੋਭਾ, ਸਿਫਤਿ-ਸਾਲਾਹ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਡਾਈ/ਵਡਿਆਈ; ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ)।
ਵਡਿਆਈ
ਵਡਿਆਈ ਸਦਕਾ, ਮਹਿਮਾ ਸਦਕਾ, ਉਸਤਤਿ ਸਦਕਾ, ਸੋਭਾ ਸਦਕਾ, ਸਿਫਤਿ-ਸਾਲਾਹ ਸਦਕਾ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਡਾਈ/ਵਡਿਆਈ; ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ)।
ਵਡਿਆਈ
ਵਡਿਆਈ, ਮਹਿਮਾ, ਉਸਤਤਿ, ਸੋਭਾ, ਸਿਫਤਿ-ਸਾਲਾਹ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਡਾਈ/ਵਡਿਆਈ; ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵਡਾ, ਮਹਾਨ)।
ਵਡਿਆਈਆ
ਵਡਿਆਈਆਂ, ਉਸਤਤਾਂ, ਸਿਫਤਾਂ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਵਡਾਈ/ਵਡਿਆਈ; ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ)।
ਵਡਿਆਈਆ
ਵਡਿਆਈਆਂ, ਉਸਤਤਾਂ, ਸਿਫਤਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਵਡਿਆਈ/ਵਡਾਈ; ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ)।
ਵਡੀ
ਵੱਡੀ; ਵੱਡਿਓਂ ਵੱਡੀ।
ਵਿਆਕਰਣ: ਵਿਸ਼ੇਸ਼ਣ (ਵਡਿਆਈ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾ/ਵਡੀ; ਲਹਿੰਦੀ - ਵੱਡਾ; ਸਿੰਧੀ - ਵਡੋ; ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ/ਵ੍ਰਿਦ੍ਧ (वड्र/वृद्ध - ਵੱਡਾ, ਮਹਾਨ)।
ਵਡੀਆ
ਵੱਡੀਆਂ, ਮਹਾਨ।
ਵਿਆਕਰਣ: ਵਿਸ਼ੇਸ਼ਣ (ਵਡਿਆਈਆ ਦਾ), ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ)।
ਵਡੇ
ਵੱਡੇ; ਮਹਾਨ।
ਵਿਆਕਰਣ: ਵਿਸ਼ੇਸ਼ਣ (ਪ੍ਰਭੂ ਦਾ), ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾ/ਵਡੀ; ਲਹਿੰਦੀ - ਵੱਡਾ; ਸਿੰਧੀ - ਵਡੋ; ਅਪਭ੍ਰੰਸ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ/ਵ੍ਰਿਦ੍ਧ (वड्र/वृद्ध - ਵੱਡਾ, ਮਹਾਨ)।
ਵਡੇ
ਵੱਡੇ; ਮਹਾਨ।
ਵਿਆਕਰਣ: ਵਿਸ਼ੇਸ਼ਣ (ਸਾਹਿਬਾ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾ/ਵਡੀ; ਲਹਿੰਦੀ - ਵੱਡਾ; ਸਿੰਧੀ - ਵਡੋ; ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ/ਵ੍ਰਿਦ੍ਧ (वड्र/वृद्ध - ਵਡਾ, ਮਹਾਨ)।
ਵਡੇ
ਵੱਡੇ।
ਵਿਆਕਰਣ: ਵਿਸ਼ੇਸ਼ਣ (ਭਾਗ ਦਾ), ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡਾ/ਵਡੀ; ਲਹਿੰਦੀ - ਵੱਡਾ; ਸਿੰਧੀ - ਵਡੋ; ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ/ਵ੍ਰਿਦ੍ਧ (वड्र/वृद्ध - ਵਡਾ, ਮਹਾਨ)।
ਵਡੇਰੇ
ਬਹੁਤ ਵਡੇ।
ਵਿਆਕਰਣ: ਵਿਸ਼ੇਸ਼ਣ (ਭਾਗ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਡੇਰਾ (ਵੱਡਾ); ਸਿੰਧੀ - ਵਡੇਰੋ (ਬਹੁਤ ਵੱਡਾ); ਅਪਭ੍ਰੰਸ਼ - ਵੱਡਾਰ; ਪ੍ਰਾਕ੍ਰਿਤ - ਵਡੱਯਰ (ਬਹੁਤ ਵੱਡਾ); ਸੰਸਕ੍ਰਿਤ - ਵਡ੍ਰਤਰ (वड्रतर - ਜਿਆਦਾ ਵੱਡਾ)।
ਵਣਜਾਰਾ
ਵਣਜਾਰਾ, ਵਪਾਰੀ, ਸੌਦਾਗਰ, ਵਣਜ/ਵਪਾਰ ਕਰਨ ਵਾਲਾ।
ਵਿਆਕਰਣ: ਵਿਸ਼ੇਸ਼ਣ (ਮਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਣਜਾਰਾ; ਸਿੰਧੀ - ਵਣਜਾਰੋ; ਅਪਭ੍ਰੰਸ਼ - ਵਣਿਜਾਰ; ਪ੍ਰਾਕ੍ਰਿਤ - ਵਣਿੱਜਾਰਯ; ਸੰਸਕ੍ਰਿਤ - ਵਣਿੱਜਯਾਕਾਰਹ (वणिज्याकार: - ਵਪਾਰੀ, ਲੈਣ-ਦੇਣ ਕਰਨ ਵਾਲਾ)।
ਵਣਜਾਰਾ
ਬਾਣੀਗੁਰੂ ਰਾਮਦਾਸ ਜੀ ਦੁਆਰਾ ਸਿਰੀਰਾਗੁ ਵਿਚ ਉਚਾਰੀ ਬਾਣੀ ਦਾ ਸਿਰਲੇਖ।
ਵਿਆਕਰਣ: ਨਾਂਵ, ਪੁਲਿੰਗ; ਇਕਵਚਨ।
ਵਿਉਤਪਤੀ: ਲਹਿੰਦੀ - ਵਣਜਾਰਾ; ਸਿੰਧੀ - ਵਣਜਾਰੋ; ਅਪਭ੍ਰੰਸ਼ - ਵਣਿਜਾਰ; ਪ੍ਰਾਕ੍ਰਿਤ - ਵਣਿੱਜਾਰਯ; ਸੰਸਕ੍ਰਿਤ - ਵਣਿੱਜਯਾਕਾਰਹ (वणिज्याकार: - ਵਪਾਰੀ, ਲੈਣ-ਦੇਣ ਕਰਨ ਵਾਲਾ)।
ਵਣਜਾਰਿਆ
(ਹੇ) ਵਣਜਾਰੇ/ਵਪਾਰੀ; (ਹੇ) ਸੰਸਾਰ ‘ਤੇ ਨਾਮ ਦਾ ਵਣਜ ਕਰਨ ਆਏ!
ਵਿਆਕਰਣ: ਵਿਸ਼ੇਸ਼ਣ (ਮਿਤ੍ਰਾ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਣਜਾਰਾ; ਸਿੰਧੀ - ਵਣਜਾਰੋ; ਅਪਭ੍ਰੰਸ਼ - ਵਣਿਜਾਰ; ਪ੍ਰਾਕ੍ਰਿਤ - ਵਣਿੱਜਾਰਯ; ਸੰਸਕ੍ਰਿਤ - ਵਣਿਜਯਾਕਾਰਹ (वणिज्याकार: - ਵਪਾਰੀ, ਲੈਣ-ਦੇਣ ਕਰਨ ਵਾਲਾ)।

ਵਣਜਾਰੇ, ਵਪਾਰੀ, ਸੰਸਾਰ ‘ਤੇ ਨਾਮ ਦਾ ਵਣਜ ਕਰਨ ਆਏ ਜੀਵ-ਰੂਪ ਵਣਜਾਰੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਵਣਜਾਰਾ; ਸਿੰਧੀ - ਵਣਜਾਰੋ; ਅਪਭ੍ਰੰਸ਼ - ਵਣਿਜਾਰ; ਪ੍ਰਾਕ੍ਰਿਤ - ਵਣਿੱਜਾਰਯ; ਸੰਸਕ੍ਰਿਤ - ਵਣਿਜ੍ਯਾਕਾਰਹ (वणिज्याकार: - ਵਪਾਰੀ, ਲੈਣ-ਦੇਣ ਕਰਨ ਵਾਲਾ)।
ਵਣਜਾਰੇ
ਵਣਜ ਕਰਨ ਵਾਲੇ, ਵਪਾਰੀ, ਸੌਦਾਗਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਵਣਜਾਰਾ; ਸਿੰਧੀ - ਵਣਜਾਰੋ; ਅਪਭ੍ਰੰਸ਼ - ਵਣਿਜਾਰ; ਪ੍ਰਾਕ੍ਰਿਤ - ਵਣਿੱਜਾਰਯ; ਸੰਸਕ੍ਰਿਤ - ਵਣਿੱਜਯਾਕਾਰਹ (वणिज्याकार: - ਵਪਾਰੀ, ਲੈਣ-ਦੇਣ ਕਰਨ ਵਾਲਾ)।
ਵਣਜੁ
ਵਣਜ, ਵਪਾਰ, ਸੌਦਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਣਜ/ਵਣਜ; ਲਹਿੰਦੀ - ਵਣਜ; ਸਿੰਧੀ - ਵਣਿਜੁ; ਬ੍ਰਜ - ਬਨਜ/ਵਨਿਜ/ਵਨਜ/ਵਣਜ; ਅਪਭ੍ਰੰਸ਼/ਪ੍ਰਾਕ੍ਰਿਤ - ਵਣਿੱਜ; ਪਾਲੀ - ਵਣਿੱਜਾ; ਸੰਸਕ੍ਰਿਤ - ਵਣਿਜ੍ਯਾ (वणिज्या - ਵਪਾਰ)।
ਵਤਾਇਆ
ਵਤਾਇਆ ਹੈ, ਵਿਛਾਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵੱਤਣ (ਭਾਉਣਾ/ਘੁੰਮਣਾ); ਸਿੰਧੀ - ਵਟਣੁ (ਮੁੜਨਾ, ਭਾਉਣਾ/ਘੁੰਮਣਾ); ਅਪਭ੍ਰੰਸ਼ - ਵੱਤਇ; ਪ੍ਰਾਕ੍ਰਿਤ - ਵੱਤਅਇ (ਮੌਜੂਦ ਹੈ, ਹੈ); ਸੰਸਕ੍ਰਿਤ - ਵ੍ਰਿਤਯਤੇ (वृतयते - ਮੁੜਦਾ, ਚਲਦਾ ਹੈ)।
ਵਤੈ
ਫਿਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵੱਤਣ (ਭਾਉਣਾ/ਘੁੰਮਣਾ); ਸਿੰਧੀ - ਵਟਣੁ (ਮੁੜਨਾ, ਭਾਉਣਾ/ਘੁੰਮਣਾ); ਅਪਭ੍ਰੰਸ਼ - ਵੱਤਇ; ਪ੍ਰਾਕ੍ਰਿਤ - ਵੱਤਅਇ (ਮੌਜੂਦ ਹੈ, ਹੈ); ਸੰਸਕ੍ਰਿਤ - ਵ੍ਰਿਤਯਤੇ (वृतयते - ਮੁੜਦਾ, ਚਲਦਾ ਹੈ)।
ਵਦੀ
ਬੱਧੀ ਹੋਈ, ਠੱਟੀ ਹੋਈ, ਨੀਯਤ ਕੀਤੀ ਹੋਈ ਭਾਵੀ/ਹੋਣੀ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਸ਼ਾਹਪੁਰੀ ਬੋਲੀ - ਵਦੀ (ਜੋ ਹੁੰਦੀ ਹੈ, ਜੋ ਹੋਈ ਹੈ; ਜੋ ਨੀਯਤ ਕੀਤੀ ਹੋਈ ਹੈ); ਪੁਰਾਤਨ ਪੰਜਾਬੀ - ਵਦਣਾ (ਨੀਯਤ ਕਰਨਾ, ਪਹਿਲੇ ਤੋਂ ਮੁਕੱਰਰ ਕਰਨਾ); ਅਪਭ੍ਰੰਸ਼ - ਵੱਤਇ; ਪ੍ਰਾਕ੍ਰਿਤ - ਵੱਤਅਇ (ਮੌਜੂਦ ਹੈ, ਹੈ); ਸੰਸਕ੍ਰਿਤ - ਵ੍ਰਿਤਯਤੇ (वृतयते - ਘੁੰਮਦਾ ਹੈ, ਚਲਦਾ ਹੈ; ਰਿਗਵੇਦ - ਵਾਪਰਦਾ ਹੈ, ਸਥਿਤ ਹੈ)।
ਵਧਹਿ
ਵਧਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਧਣਾ; ਲਹਿੰਦੀ - ਵੱਧਣ (ਵਧਣਾ); ਸਿੰਧੀ - ਵਧਣੁ (ਵਧਣਾ); ਪ੍ਰਾਕ੍ਰਿਤ - ਵਦ੍ਧਇ; ਪਾਲੀ - ਵਦ੍ਧਤਿ (ਵਧਦਾ ਹੈ, ਵਧਦਾ-ਫੁਲਦਾ ਹੈ); ਸੰਸਕ੍ਰਿਤ - ਵਰ੍ਧਤੇ (वर्धते - ਵਧਦਾ ਹੈ)।
ਵਧੰਦੀ
ਵਧਦੀ ਹੈ, ਅੱਗੇ ਤੁਰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਧਣਾ; ਲਹਿੰਦੀ - ਵੱਧਣ (ਵਧਣਾ); ਸਿੰਧੀ - ਵਧਣੁ (ਵਧਣਾ); ਪ੍ਰਾਕ੍ਰਿਤ - ਵਦ੍ਧਇ; ਪਾਲੀ - ਵਦ੍ਧਤਿ (ਵਧਦਾ ਹੈ, ਵਧਦਾ-ਫੁਲਦਾ ਹੈ); ਸੰਸਕ੍ਰਿਤ - ਵਰ੍ਧਤੇ (वर्धते - ਵਧਦਾ ਹੈ)।
ਵਧੀ
ਵਧੀ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਧਣਾ; ਲਹਿੰਦੀ - ਵੱਧਣ (ਵਧਣਾ); ਸਿੰਧੀ - ਵਧਣੁ (ਵਧਣਾ); ਪ੍ਰਾਕ੍ਰਿਤ - ਵਦ੍ਧਇ; ਪਾਲੀ - ਵਦ੍ਧਤਿ (ਵਧਦਾ ਹੈ, ਵਧਦਾ-ਫੁਲਦਾ ਹੈ); ਸੰਸਕ੍ਰਿਤ - ਵਰ੍ਧਤੇ (वर्धते - ਵਧਦਾ ਹੈ)।
ਵਰਸਹਿ
ਵਰਸਦੇ ਹਨ, ਵਰ੍ਹਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰਸਣਾ/ਬਰਸਣਾ/ਵਰ੍ਹਣਾ; ਲਹਿੰਦੀ - ਵੱਸਣ; ਸਿੰਧੀ - ਵਸਣੁ (ਮੀਂਹ ਪੈਣਾ); ਅਪਭ੍ਰੰਸ਼ - ਵਰਸਅਇ; ਪ੍ਰਾਕ੍ਰਿਤ - ਵੱਸਦਿ/ਵਰਿਸਅਇ; ਪਾਲੀ - ਵੱਸਤਿ; ਸੰਸਕ੍ਰਿਤ - ਵਰ੍ਸ਼ਤਿ (वर्षति - ਮੀਂਹ ਪੈਂਦਾ ਹੈ)।
ਵਰਸਾਵੈ
ਵਰੋਸਾਇਆ ਜਾਂਦਾ ਹੈ, ਕਿਰਤਾਰਥ ਹੁੰਦਾ ਹੈ, ਲਾਭ ਪ੍ਰਾਪਤ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰੋਸਾਉਣਾ (ਤੋਹਫ਼ਾ ਪ੍ਰਾਪਤ ਕਰਨਾ, ਲਾਭ ਉਠਾਉਣਾ; ਲਾਭ ਪ੍ਰਦਾਨ ਕਰਨਾ); ਸੰਸਕ੍ਰਿਤ - ਵਰ੍ਸ਼ਯਤੇ (वर्षयते - ਬਲਵਾਨ ਹੁੰਦਾ ਹੈ; ਨਾਮਣੇ ਵਾਲਾ ਹੁੰਦਾ ਹੈ)।
ਵਰਸੈ
ਵਰਸਦੀ ਹੈ, ਪ੍ਰਵਾਹਿਤ ਹੁੰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰਸਣਾ/ਬਰਸਣਾ/ਵਰ੍ਹਣਾ; ਲਹਿੰਦੀ - ਵੱਸਣ; ਸਿੰਧੀ - ਵਸਣੁ (ਮੀਂਹ ਪੈਣਾ); ਅਪਭ੍ਰੰਸ਼ - ਵਰਸਅਇ; ਪ੍ਰਾਕ੍ਰਿਤ - ਵੱਸਦਿ/ਵਰਿਸਅਇ; ਪਾਲੀ - ਵੱਸਤਿ; ਸੰਸਕ੍ਰਿਤ - ਵਰ੍ਸ਼ਤਿ (वर्षति - ਮੀਂਹ ਪੈਂਦਾ ਹੈ)
ਵਰਜਿ
ਵਰਜ ਕੇ, ਰੋਕ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਵਰਜਣਾ; ਸੰਸਕ੍ਰਿਤ - ਵਰ੍ਜ (वर्ज - ਵਰਜਣਾ, ਮਨ੍ਹਾ ਕਰਨਾ, ਰੋਕਣਾ)।
ਵਰਤ
ਵਰਤ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਬਰਤ/ਵਰਤ (ਕਿਸੇ ਖਾਸ ਮੌਕੇ ‘ਤੇ ਕੁਝ ਨਾ ਖਾਣ ਦਾ ਭਾਵ, ਨੇਮ, ਪ੍ਰਤਿਗਿਆ); ਸੰਸਕ੍ਰਿਤ - ਵ੍ਰਤਮ੍ (व्रतम् - ਨੇਮ, ਧਾਰਮਕ ਫਰਜ਼)।
ਵਰਤਣਹਾਰ
ਵਰਤਣਹਾਰ, ਵਰਤਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਆਪੇ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰਤਣਾ (ਕੰਮ ਵਿਚ ਲਿਆਉਣਾ, ਇਸਤੇਮਾਲ ਕਰਨਾ; ਕਿਰਿਆਸ਼ੀਲ ਹੋਣਾ, ਵਿਹਾਰ ਕਰਨਾ; ਹੋਂਦ ਵਿਚ ਆਉਣਾ ਆਦਿ); ਸੰਸਕ੍ਰਿਤ - ਵਰ੍ਤ (वर्त - ਘੁੰਮਣਾ, ਫਿਰਨਾ; ਵਰਤੋਂ ਕਰਨਾ, ਵਰਤਾਰਾ ਕਰਨਾ ਆਦਿ)।
ਵਰਤਣਿ
ਵਰਤਣ, ਵਰਤਣ-ਵਲੇਵਾ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰਤਣਿ; ਸੰਸਕ੍ਰਿਤ - ਵਰ੍ਤਨਮ੍ (वर्तनम् - ਜੀਵਨ ਨਿਰਵਾਹ, ਜੀਵਨ ਨਿਰਵਾਹ ਦੇ ਸਾਧਨ; ਵਰਤੋਂ-ਵਿਹਾਰ)।
ਵਰਤਾਇਆ
ਵਰਤਾਇਆ ਹੈ, ਵਰਤਾਇਆ ਹੋਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰਤਣਾ (ਕੰਮ ਵਿਚ ਲਿਆਉਣਾ, ਇਸਤੇਮਾਲ ਕਰਨਾ; ਕਿਰਿਆਸ਼ੀਲ ਹੋਣਾ, ਵਿਹਾਰ ਕਰਨਾ; ਹੋਂਦ ਵਿਚ ਆਉਣਾ, ਘਟਿਤ ਹੋਣਾ ਆਦਿ); ਸੰਸਕ੍ਰਿਤ - ਵਰ੍ਤ (वर्त - ਘੁੰਮਣਾ, ਫਿਰਨਾ; ਵਰਤੋਂ ਕਰਨਾ, ਵਰਤਾਰਾ ਕਰਨਾ ਆਦਿ)।
ਵਰਤਾਇਆ
ਵਰਤਾਇਆ ਹੈ, ਵਰਤਾ ਦਿੱਤਾ ਹੈ, ਵਰਤਾਇਆ ਹੋਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰਤਣਾ (ਕੰਮ ਵਿਚ ਲਿਆਉਣਾ, ਇਸਤੇਮਾਲ ਕਰਨਾ; ਕਿਰਿਆਸ਼ੀਲ ਹੋਣਾ, ਵਿਹਾਰ ਕਰਨਾ; ਹੋਂਦ ਵਿਚ ਆਉਣਾ, ਘਟਿਤ ਹੋਣਾ ਆਦਿ); ਸੰਸਕ੍ਰਿਤ - ਵਰ੍ਤ (वर्त - ਘੁੰਮਣਾ, ਫਿਰਨਾ; ਵਰਤੋਂ ਕਰਨਾ, ਵਰਤਾਰਾ ਕਰਨਾ ਆਦਿ)।
ਵਰਤਾਏ
ਵਰਤਾਉਂਦਾ ਹੈ, ਚਲਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰਤਣਾ (ਕੰਮ ਵਿਚ ਲਿਆਉਣਾ, ਇਸਤੇਮਾਲ ਕਰਨਾ; ਕਿਰਿਆਸ਼ੀਲ ਹੋਣਾ, ਵਿਹਾਰ ਕਰਨਾ; ਹੋਂਦ ਵਿਚ ਆਉਣਾ, ਘਟਿਤ ਹੋਣਾ ਆਦਿ); ਸੰਸਕ੍ਰਿਤ - ਵਰ੍ਤ (वर्त - ਘੁੰਮਣਾ, ਫਿਰਨਾ; ਵਰਤੋਂ ਕਰਨਾ, ਵਰਤਾਰਾ ਕਰਨਾ ਆਦਿ)।
ਵਰਤਾਰਾ
ਵਰਤਾਰਾ, ਵਰਤਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਆਪਿ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰਤਣਾ (ਕੰਮ ਵਿਚ ਲਿਆਉਣਾ, ਇਸਤੇਮਾਲ ਕਰਨਾ; ਕਿਰਿਆਸ਼ੀਲ ਹੋਣਾ, ਵਿਹਾਰ ਕਰਨਾ; ਹੋਂਦ ਵਿਚ ਆਉਣਾ ਆਦਿ); ਸੰਸਕ੍ਰਿਤ - ਵਰ੍ਤ (वर्त - ਘੁੰਮਣਾ, ਫਿਰਨਾ; ਵਰਤੋਂ ਕਰਨਾ, ਵਰਤਾਰਾ ਕਰਨਾ ਆਦਿ)।
ਵਰਤਿਆ
ਵਰਤਿਆ ਹੋਇਆ ਹੈ, ਪਸਰਿਆ ਹੋਇਆ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰਤਣਾ (ਕੰਮ ਵਿਚ ਲਿਆਉਣਾ, ਇਸਤੇਮਾਲ ਕਰਨਾ; ਕਿਰਿਆਸ਼ੀਲ ਹੋਣਾ, ਵਿਹਾਰ ਕਰਨਾ; ਹੋਂਦ ਵਿਚ ਆਉਣਾ ਆਦਿ); ਸੰਸਕ੍ਰਿਤ - ਵਰ੍ਤ (वर्त - ਘੁੰਮਣਾ, ਫਿਰਨਾ; ਵਰਤੋਂ ਕਰਨਾ, ਵਰਤਾਰਾ ਕਰਨਾ ਆਦਿ)।
ਵਰਤੀ
ਵਰਤੀ ਹੋਈ ਹੈ; ਛਾਈ ਹੋਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰਤਣਾ (ਕੰਮ ਵਿਚ ਲਿਆਉਣਾ, ਇਸਤੇਮਾਲ ਕਰਨਾ; ਕਿਰਿਆਸ਼ੀਲ ਹੋਣਾ, ਵਿਹਾਰ ਕਰਨਾ; ਹੋਂਦ ਵਿਚ ਆਉਣਾ ਆਦਿ); ਸੰਸਕ੍ਰਿਤ - ਵਰ੍ਤ (वर्त - ਘੁੰਮਣਾ, ਫਿਰਨਾ; ਵਰਤੋਂ ਕਰਨਾ, ਵਰਤਾਰਾ ਕਰਨਾ ਆਦਿ)।
ਵਰਤੈ
ਵਰਤਦਾ ਹੈ, ਵਿਹਾਰ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਵ੍ਰਤਤੇ (व्रतते - ਘੁੰਮਦਾ ਹੈ)।
ਵਰਤੈ
ਵਰਤਦਾ ਹੈ, ਵਰਤ ਰਿਹਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰਤਣਾ; ਸੰਸਕ੍ਰਿਤ - ਵ੍ਰਤਤੇ (व्रतते - ਘੁੰਮਦਾ ਹੈ/ਫਿਰਦਾ ਹੈ)।
ਵਰਤੈ
ਵਰਤਦਾ ਹੈ, ਵਾਪਰਦਾ ਹੈ, ਹੁੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰਤਣਾ; ਸੰਸਕ੍ਰਿਤ - ਵ੍ਰਤਤੇ (व्रतते - ਘੁੰਮਦਾ ਹੈ/ਫਿਰਦਾ ਹੈ)।
ਵਰਨਾ
ਵਰਨਾਂ (ਵਿਚ), ਸਨਾਤਨ ਮਤ ਵਿਚ ਮੰਨੇ ਜਾਂਦੇ ਚਾਰ ਵਰਨਾਂ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਭੋਜਪੁਰੀ - ਬਰਨ; ਬ੍ਰਜ - ਵਰਨ/ਬਰਨ; ਸੰਸਕ੍ਰਿਤ - ਵਰ੍ਨ (वर्ण - ਕੱਜਣ/ਢੱਕਣ; ਰੰਗ; ਅੱਖਰ, ਸ਼ਬਦ; ਮਨੁਖਾਂ ਦੀ ਇਕ ਸ਼੍ਰੇਣੀ, ਕਬੀਲਾ, ਵਰਗ ਜਾਂ ਜਾਤ; ਚਾਰ ਸਮਾਜਕ ਜਮਾਤਾਂ ਜਾਂ ਜਾਤਾਂ ਵਿਚੋਂ ਇਕ ਸ਼੍ਰੇਣੀ)।
ਵਰਨਾ
ਵਰਨਾਂ (ਨੂੰ), ਸਨਾਤਨ ਮਤ ਵਿਚ ਮੰਨੇ ਜਾਂਦੇ ਚਾਰ ਵਰਨਾਂ (ਨੂੰ)।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਭੋਜਪੁਰੀ - ਬਰਨ; ਬ੍ਰਜ - ਵਰਨ/ਬਰਨ; ਸੰਸਕ੍ਰਿਤ - ਵਰ੍ਨ (वर्ण - ਕੱਜਣ/ਢੱਕਣ; ਰੰਗ; ਅੱਖਰ, ਸ਼ਬਦ; ਮਨੁਖਾਂ ਦੀ ਇਕ ਸ਼੍ਰੇਣੀ, ਕਬੀਲਾ, ਵਰਗ ਜਾਂ ਜਾਤ; ਚਾਰ ਸਮਾਜਕ ਜਮਾਤਾਂ ਜਾਂ ਜਾਤਾਂ ਵਿਚੋਂ ਇਕ ਸ਼੍ਰੇਣੀ)।
ਵਰੁ
ਵਰ, ਪਤੀ; ਪ੍ਰਭੂ-ਪਤੀ, ਪ੍ਰਭੂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰ/ਬਰ (ਲਾੜਾ); ਲਹਿੰਦੀ - ਵਰ; ਸਿੰਧੀ - ਵਰੁ (ਪਤੀ); ਪ੍ਰਾਕ੍ਰਿਤ - ਵਰ (ਪ੍ਰੇਮੀ, ਪਤੀ); ਪਾਲੀ - ਵਰ (ਪ੍ਰੇਮੀ, ਪਤੀ, ਜਵਾਈ); ਸੰਸਕ੍ਰਿਤ - ਵਰ (वर - ਪ੍ਰੇਮੀ, ਲਾੜਾ, ਪਤੀ)।
ਵਰੁ
ਵਰ ਨੂੰ, ਪਤੀ ਨੂੰ; ਪ੍ਰਭੂ-ਪਤੀ ਨੂੰ, ਪ੍ਰਭੂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰ/ਬਰ (ਲਾੜਾ); ਲਹਿੰਦੀ - ਵਰ; ਸਿੰਧੀ - ਵਰੁ (ਪਤੀ); ਪ੍ਰਾਕ੍ਰਿਤ - ਵਰ (ਪ੍ਰੇਮੀ, ਪਤੀ); ਪਾਲੀ - ਵਰ (ਪ੍ਰੇਮੀ, ਪਤੀ, ਜਵਾਈ); ਸੰਸਕ੍ਰਿਤ - ਵਰ (वर - ਪ੍ਰੇਮੀ, ਲਾੜਾ, ਪਤੀ)।
ਵਰ੍ਹਿਐ
ਵਰ੍ਹਦਾ ਹੈ, ਵਰਸਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰਸਣਾ/ਬਰਸਣਾ/ਵਰ੍ਹਣਾ; ਲਹਿੰਦੀ - ਵੱਸਣ; ਸਿੰਧੀ - ਵਸਣੁ (ਮੀਂਹ ਪੈਣਾ); ਅਪਭ੍ਰੰਸ਼ - ਵਰਸਅਇ; ਪ੍ਰਾਕ੍ਰਿਤ - ਵੱਸਦਿ/ਵਰਿਸਅਇ; ਪਾਲੀ - ਵੱਸਤਿ; ਸੰਸਕ੍ਰਿਤ - ਵਰ੍ਸ਼ਤਿ (वर्षति - ਮੀਂਹ ਪੈਂਦਾ ਹੈ)।
ਵਾਉ
ਹਵਾ (ਦੇ ਬੁੱਲੇ ਵਾਂਗ); ਫ਼ਜ਼ੂਲ।
ਵਿਆਕਰਣ: ਵਿਸ਼ੇਸ਼ਣ (ਮੁਹ ਕਾ ਕਹਿਆ ਬੋਲ ਦਾ) ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਸਿੰਧੀ/ਅਪਭ੍ਰੰਸ਼ - ਵਾਉ; ਪ੍ਰਾਕ੍ਰਿਤ - ਵਾਯੁ/ਵਾਯ; ਪਾਲੀ - ਵਾਯੁ/ਵਾਤ; ਸੰਸਕ੍ਰਿਤ - ਵਾਯੁ/ਵਾਤ (वायु/वात - ਹਵਾ)।
ਵਾਉ
ਵਾਉ ਨਾਲ, ਹਵਾ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਸਿੰਧੀ/ਅਪਭ੍ਰੰਸ਼ - ਵਾਉ; ਪ੍ਰਾਕ੍ਰਿਤ - ਵਾਯੁ/ਵਾਯ; ਪਾਲੀ - ਵਾਯੁ/ਵਾਤ; ਸੰਸਕ੍ਰਿਤ - ਵਾਯੁ/ਵਾਤ (वायु/वात - ਹਵਾ)।
ਵਾਉ
ਵਾਉ, ਹਵਾ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਸਿੰਧੀ/ਅਪਭ੍ਰੰਸ਼ - ਵਾਉ; ਪ੍ਰਾਕ੍ਰਿਤ - ਵਾਯੁ/ਵਾਯ; ਪਾਲੀ - ਵਾਯੁ/ਵਾਤ; ਸੰਸਕ੍ਰਿਤ - ਵਾਯੁ/ਵਾਤ (वायु/वात - ਹਵਾ)।
ਵਾਇਨਿ
ਵਜਾਉਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਵਾਵਣਾ/ਵਾਉਣਾ (ਸਾਜ਼ ਆਦਿਕ ਵਜਾਉਣਾ); ਗੁਜਰਾਤੀ - ਵਾਵੁ (ਵਜਾਉਣਾ); ਪ੍ਰਾਕ੍ਰਿਤ - ਵਾਏਇ; ਪਾਲੀ - ਵਾਦੇਤਿ (ਸਾਜ਼ ਵਜਾਉਂਦਾ ਹੈ); ਸੰਸਕ੍ਰਿਤ - ਵਾਦਯਤਿ (वादयति - ਕਿਸੇ ਤੋਂ ਵਜਵਾਉਂਦਾ ਹੈ)।
ਵਾਸ
ਵਾਸ, ਨਿਵਾਸ, ਟਿਕਾਣਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਵਾਸ (वास - ਵਾਸ, ਨਿਵਾਸ)।
ਵਾਸੀ
ਵਾਸੀ, ਨਿਵਾਸੀ, ਨਿਵਾਸ ਕਰਨ ਵਾਲੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਾਸੀ/ਬਾਸੀ; ਲਹਿੰਦੀ - ਵਾਸੀ; ਨੇਪਾਲੀ/ਪੁਰਾਤਨ ਅਵਧੀ - ਬਾਸੀ (ਵਾਸੀ/ਬਾਸ਼ਿੰਦਾ); ਪ੍ਰਾਕ੍ਰਿਤ - ਵਾਸਿ; ਪਾਲੀ - ਵਾਸਿਨ (ਰਹਿਣਾ); ਸੰਸਕ੍ਰਿਤ - ਵਾਸਿਨ੍ (वासिन् - ਵੱਸਣਾ/ਰਹਿਣਾ)।
ਵਾਸੁ
ਵਾਸ਼ਨਾ, ਖੁਸ਼ਬੋ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ/ਅਪਭ੍ਰੰਸ਼ - ਵਾਸੁ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਵਾਸ (वास - ਖੁਸ਼ਬੋ)।
ਵਾਸੁ
ਵਾਸਾ, ਵਸੇਵਾ, ਨਿਵਾਸ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਵਾਸ (वास - ਵਾਸ, ਨਿਵਾਸ)।
ਵਾਸੁਦੇਉ
ਵਾਸੁਦੇਵ, ਸਭ ਥਾਂ ਵਿਆਪਕ, ਪ੍ਰਭੂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਾਸੁਦੇਵ/ਬਾਸੁਦੇਵਾ/ਵਾਸੁਦੇਵ; ਸੰਸਕ੍ਰਿਤ - ਵਾਸੁਦੇਵਾਹ (वासुदेवा: - ਸਾਰਿਆਂ ਵਿਚ ਨਿਵਾਸ ਕਰਕੇ ਸਭ ਨੂੰ ਪ੍ਰਕਾਸ਼ਣ ਵਾਲਾ; ਵਸੂਦੇਵ ਦਾ ਪੁੱਤਰ ਵਾਸੁਦੇਵ - ਕ੍ਰਿਸ਼ਨ)।
ਵਾਚੀਐ
ਵਾਚੀਦੀ ਹੈ/ਵਾਚੀ ਜਾਂਦੀ ਹੈ, ਵੇਖੀ ਜਾਂਦੀ ਹੈ; ਪਰਵਾਨ ਹੁੰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਵਾਚਇ; ਪ੍ਰਾਕ੍ਰਿਤ - ਵਾਚਯ; ਸੰਸਕ੍ਰਿਤ - ਵਾਚਯਤਿ (वाचयति - ਪੜ੍ਹਦਾ ਹੈ)।
ਵਾਜੰਤ
ਵਜ ਰਹੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਜਣਾ; ਲਹਿੰਦੀ - ਵਜਣ; ਸਿੰਧੀ - ਵਜਣੁ; ਕਸ਼ਮੀਰੀ - ਵਜੁਨ (ਗੇਂਦ, ਘੜੀ ਆਦਿ ਦੀ ਅਵਾਜ ਕਰਨੀ); ਪ੍ਰਾਕ੍ਰਿਤ - ਵਜਇ; ਪਾਲੀ - ਵਜਤਿ (ਵਜਾਇਆ ਜਾਂਦਾ ਹੈ); ਸੰਸਕ੍ਰਿਤ - ਵਾਦਯਤੇ (वादयते - ਵਜਾਇਆ ਜਾਂਦਾ ਹੈ)।
ਵਾਜੇ
ਵੱਜਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਜਣਾ; ਲਹਿੰਦੀ - ਵਜਣ; ਸਿੰਧੀ - ਵਜਣੁ; ਕਸ਼ਮੀਰੀ - ਵਜੁਨ (ਗੇਂਦ, ਘੜੀ ਆਦਿ ਦੀ ਅਵਾਜ ਕਰਨੀ); ਪ੍ਰਾਕ੍ਰਿਤ - ਵਜਇ; ਪਾਲੀ - ਵਜਤਿ (ਵਜਾਇਆ ਜਾਂਦਾ ਹੈ); ਸੰਸਕ੍ਰਿਤ - ਵਾਦਯਤੇ (वादयते - ਵਜਾਇਆ ਜਾਂਦਾ ਹੈ)।
ਵਾਜੇ
ਵਾਜੇ, ਸਾਜ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੱਜਣਾ; ਲਹਿੰਦੀ - ਵੱਜਣ; ਸਿੰਧੀ - ਵਜਣੁ; ਕਸ਼ਮੀਰੀ - ਵਜੁਨ (ਗੇਂਦ, ਘੜੀ ਆਦਿ ਦੀ ਅਵਾਜ); ਪ੍ਰਾਕ੍ਰਿਤ - ਵੱਜਇ; ਪਾਲੀ - ਵੱਜਤਿ (ਵਜਾਇਆ ਜਾਂਦਾ ਹੈ); ਸੰਸਕ੍ਰਿਤ - ਵਾਦਯਤੇ (वादयते - ਵਜਾਇਆ ਜਾਂਦਾ ਹੈ)।
ਵਾਜੇ
ਵੱਜੇ ਹਨ, ਵੱਜ ਪਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਜਣਾ; ਲਹਿੰਦੀ - ਵਜਣ; ਸਿੰਧੀ - ਵਜਣੁ; ਕਸ਼ਮੀਰੀ - ਵਜੁਨ (ਗੇਂਦ, ਘੜੀ ਆਦਿ ਦੀ ਅਵਾਜ ਕਰਨੀ); ਪ੍ਰਾਕ੍ਰਿਤ - ਵਜਇ; ਪਾਲੀ - ਵਜਤਿ (ਵਜਾਇਆ ਜਾਂਦਾ ਹੈ); ਸੰਸਕ੍ਰਿਤ - ਵਾਦਯਤੇ (वादयते - ਵਜਾਇਆ ਜਾਂਦਾ ਹੈ)।
ਵਾਟ
ਡਿਉੜੀ (ਉਤੇ), ਦਹਲੀਜ (ਉਤੇ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਪੁਰਾਤਨ ਪੰਜਾਬੀ - ਬਾਟ/ਵਾਟ; ਸਿੰਧੀ - ਵਾਟ; ਅਪਭ੍ਰੰਸ਼ - ਬਾਟ/ਵੱਟ/ਬੱਟ; ਪ੍ਰਾਕ੍ਰਿਤ - ਵੱਟ/ਵੱਟਾ; ਪਾਲੀ - ਵਟੁਮਅ (ਰਾਹ); ਸੰਸਕ੍ਰਿਤ - ਵਰ੍ਤ੍ਮਨਿਹ (वर्त्मनि: ਪਹੀਏ ਦੀ ਲੀਹ, ਰਾਹ)।
ਵਾਟ
ਵਾਟ, ਮਾਰਗ, ਰਾਹ, ਰਸਤਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਟ/ਵਾਟ; ਸਿੰਧੀ - ਵਾਟ; ਅਪਭ੍ਰੰਸ਼ - ਬਾਟ/ਵੱਟ/ਬੱਟ; ਪ੍ਰਾਕ੍ਰਿਤ - ਵੱਟ/ਵੱਟਾ; ਪਾਲੀ - ਵਟੁਮਅ (ਰਾਹ); ਸੰਸਕ੍ਰਿਤ - ਵਰ੍ਤ੍ਮਨਿਹ (वर्त्मनि: ਪਹੀਏ ਦੀ ਲੀਹ, ਰਾਹ)।
ਵਾਟੜੀਆਸੁ
ਵਾਟੜੀ, ਸਹੀ ਵਾਟ, ਸੁਚੱਜੀ ਜੀਵਨ-ਜਾਚ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਾਟ/ਬਾਟ; ਸਿੰਧੀ - ਵਾਟੁ; ਅਪਭ੍ਰੰਸ਼ - ਵੱਟ/ਵਾਟ/ਬਾਟ; ਪ੍ਰਾਕ੍ਰਿਤ - ਵੱਟ; ਪਾਲੀ - ਵਟੁਮ (ਰਸਤਾ, ਸੜਕ, ਰਾਹ); ਸੰਸਕ੍ਰਿਤ - ਵਰ੍ਤ੍ਮਨ੍ (वर्त्मन् - ਗੱਡੇ ਦੇ ਪਹੀਏ ਦੀ ਲੀਹ; ਰਿਗਵੇਦ - ਰਸਤਾ)।
ਵਾਢੀ
ਵਿਛੜੀ, ਵਿਛੜੀ ਹੋਈ, ਟੁੱਟੀ ਹੋਈ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਾਂਢਾ/ਵਾਂਢੇ (ਵਾਂਢੇ/ਪਿੰਡੋਂ ਦੂਰ); ਸੰਸਕ੍ਰਿਤ - ਵੰਟ (वण्ट - ਲੰਡਾ/ਪੂਛ ਰਹਿਤ; ਕੁਆਰਾ/ਅਣਵਿਆਹਿਆ)।
ਵਾਢੀਆ
ਵਿਛੜੀਆਂ, ਵਿਛੜੀਆਂ ਹੋਈਆਂ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਵਾਂਢਾ/ਵਾਂਢੇ (ਵਾਂਢੇ/ਪਿੰਡੋਂ ਦੂਰ); ਸੰਸਕ੍ਰਿਤ - ਵੰਟ (वण्ट - ਲੰਡਾ/ਪੂਛ ਰਹਿਤ; ਕੁਆਰਾ/ਅਣਵਿਆਹਿਆ)।
ਵਾਦਾ
ਵਾਦ, (ਜੰਗਾਂ ਜੁੱਧਾਂ ਦੇ) ਪ੍ਰਸੰਗ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਾਦਾ/ਵਾਦ; ਰਾਜਸਥਾਨੀ/ਅਪਭ੍ਰੰਸ਼ - ਵਾਦ; ਸੰਸਕ੍ਰਿਤ - ਵਾਦਹ (वाद: - ਬੋਲਣਾ, ਭਾਸ਼ਨ, ਗੱਲਾਂ ਕਰਨੀਆਂ, ਵਾਦ- ਵਿਵਾਦ)।
ਵਾਧਾਈ
ਵਧਾਈ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਧਾਈ/ਬਧਾਈ (ਜਨਮ ਅਤੇ ਵਿਆਹ ਦੇ ਅਵਸਰ 'ਤੇ ਵਧਾਈਆਂ; ਅਸ਼ੀਰਵਾਦ; ਵਧਾਈ ਦੇ ਤੋਹਫ਼ੇ); ਗੁਜਰਾਤੀ - ਵਧਾਈ (ਖ਼ੁਸ਼ ਖ਼ਬਰੀ/ਚੰਗੀ ਖਬਰ); ਪੁਰਾਤਨ ਮਾਰਵਾੜੀ - ਬਧਾਈ (ਤੋਹਫ਼ਾ); ਬ੍ਰਜ - ਬਧਾਈ (ਬੱਚੇ ਦੇ ਜਨਮ 'ਤੇ ਵਧਾਈ); ਅਪਭ੍ਰੰਸ਼/ਪ੍ਰਾਕ੍ਰਿਤ - ਵਦ੍ਧਾਵਿਅ (ਵਧਿਆ ਹੋਇਆ); ਸੰਸਕ੍ਰਿਤ - ਵਰ੍ਧਾਪਯਤਿ (वर्धापयति - ਵਧਦਾ ਹੈ, ਵਧਾਉਂਦਾ ਹੈ, ਖੁਸ਼ ਕਰਦਾ ਹੈ, ਵਧਾਈਆਂ)।
ਵਾਧਾਈ
ਵਧਾਈ; ਆਤਮਕ ਖੁਸ਼ੀ/ਖੇੜਾ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਧਾਈ/ਬਧਾਈ (ਜਨਮ ਅਤੇ ਵਿਆਹ ਦੇ ਅਵਸਰ 'ਤੇ ਵਧਾਈਆਂ; ਅਸ਼ੀਰਵਾਦ; ਵਧਾਈ ਦੇ ਤੋਹਫ਼ੇ); ਗੁਜਰਾਤੀ - ਵਧਾਈ (ਖ਼ੁਸ਼ ਖ਼ਬਰੀ/ਚੰਗੀ ਖਬਰ); ਪੁਰਾਤਨ ਮਾਰਵਾੜੀ - ਬਧਾਈ (ਤੋਹਫ਼ਾ); ਬ੍ਰਜ - ਬਧਾਈ (ਬੱਚੇ ਦੇ ਜਨਮ 'ਤੇ ਵਧਾਈ); ਅਪਭ੍ਰੰਸ਼/ਪ੍ਰਾਕ੍ਰਿਤ - ਵਦ੍ਧਾਵਿਅ (ਵਧਿਆ ਹੋਇਆ); ਸੰਸਕ੍ਰਿਤ - ਵਰ੍ਧਾਪਯਤਿ (वर्धापयति - ਵਧਦਾ ਹੈ, ਵਧਾਉਂਦਾ ਹੈ, ਖੁਸ਼ ਕਰਦਾ ਹੈ, ਵਧਾਈਆਂ)।
ਵਾਪਾਰੁ
ਵਪਾਰ, ਵਣਜ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਾਪਾਰੁ/ਬਾਪਾਰੁ; ਬ੍ਰਜ - ਵਯਾਪਾਰ; ਸੰਸਕ੍ਰਿਤ - ਵਯਾਪਾਰਹ (व्यापार: - ਵਣਜ, ਤਜਾਰਤ, ਪੇਸ਼ਾ, ਉਦਯੋਗ)।
ਵਾਪਾਰੁ
ਵਪਾਰ, ਵਣਜ; ਨਾਮ ਦਾ ਵਣਜ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਾਪਾਰੁ/ਬਾਪਾਰੁ; ਬ੍ਰਜ - ਵਯਾਪਾਰ; ਸੰਸਕ੍ਰਿਤ - ਵਯਾਪਾਰਹ (व्यापार: - ਵਣਜ, ਤਜਾਰਤ, ਪੇਸ਼ਾ, ਉਦਯੋਗ)।
ਵਾਪਾਰੈ
ਵਪਾਰਦਾ ਹੈ, ਵਪਾਰ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਾਪਾਰੁ/ਬਾਪਾਰੁ; ਬ੍ਰਜ - ਵਯਾਪਾਰ; ਸੰਸਕ੍ਰਿਤ - ਵਯਾਪਾਰਹ (व्यापार: - ਵਣਜ, ਤਜਾਰਤ, ਪੇਸ਼ਾ, ਉਦਯੋਗ)।
ਵਾਪਾਰੋ
ਵਪਾਰਦਾ ਹੈ, ਵਪਾਰ ਕਰਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਾਪਾਰੁ/ਬਾਪਾਰੁ; ਬ੍ਰਜ - ਵਯਾਪਾਰ; ਸੰਸਕ੍ਰਿਤ - ਵਯਾਪਾਰਹ (व्यापार: - ਵਣਜ, ਤਜਾਰਤ, ਪੇਸ਼ਾ, ਉਦਯੋਗ)।
ਵਾਰ
ਸੈਂਕੜੇ ਵਾਰ; ਅਣਗਿਣਤ ਵਾਰੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਵਾਰ: ਅਪਭ੍ਰੰਸ਼/ਪ੍ਰਾਕ੍ਰਿਤ - ਵਾਰ; ਸੰਸਕ੍ਰਿਤ - ਵਾਰਹ (वार: - ਵਾਰੀ, ਸਮਾਂ)।
ਵਾਰ
ਵਾਰ-ਵਾਰ, ਮੁੜ-ਮੁੜ, ਹਰ ਮਹੀਨੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਅਪਭ੍ਰੰਸ਼ - ਵਾਰ (ਵੇਲਾ, ਕੋਈ ਨੀਅਤ ਸਮਾਂ, ਅਵਸਰ, ਵਾਰੀ; ਚਿਰ); ਪ੍ਰਾਕ੍ਰਿਤ - ਵਾਰ; ਪਾਲੀ - ਵਾਰ (ਸਮਾਂ, ਵਾਰੀ); ਸੰਸਕ੍ਰਿਤ - ਵਾਰਹ (वार: - ਨੀਅਤ ਸਮਾਂ, ਆਪਣੀ ਵਾਰੀ, ਹਫ਼ਤੇ ਦਾ ਦਿਨ)।
ਵਾਰ
ਸਮਾਂ; ਦੇਰ।

ਪਉੜੀਆਂ ਦਾ ਸੰਗ੍ਰਹਿ; ਪਉੜੀਆਂ ਵਿਚ ਰਚਿਆ ਬੀਰ ਰਸ ਪ੍ਰਧਾਨ ਕਾਵਿ ਦਾ ਇਕ ਰੂਪ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਵਾਰ; ਸੰਸਕ੍ਰਿਤ - ਵਾਰ੍ੱਤਾ (वार्त्ता - ਬਿਰਤਾਂਤ, ਗੱਲਬਾਤ)।
ਵਾਰ
ਵਾਰ, ਦਿਨ।
ਵਿਆਕਰਣ: ਨਾਂਵ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਵਾਰ (ਵੇਲਾ, ਕੋਈ ਨੀਅਤ ਸਮਾਂ, ਅਵਸਰ, ਵਾਰੀ; ਚਿਰ); ਪ੍ਰਾਕ੍ਰਿਤ - ਵਾਰ; ਪਾਲੀ - ਵਾਰ (ਸਮਾਂ, ਵਾਰੀ); ਸੰਸਕ੍ਰਿਤ - ਵਾਰਹ (वार: - ਨੀਅਤ ਸਮਾਂ, ਆਪਣੀ ਵਾਰੀ, ਹਫ਼ਤੇ ਦਾ ਦਿਨ)।
ਵਾਰ
(ਅਨੇਕ) ਵਾਰ, ਬਾਰੰਬਾਰ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਅਪਭ੍ਰੰਸ਼ - ਵਾਰ (ਵੇਲਾ, ਕੋਈ ਨੀਅਤ ਸਮਾਂ, ਅਵਸਰ, ਵਾਰੀ; ਚਿਰ); ਪ੍ਰਾਕ੍ਰਿਤ - ਵਾਰ; ਪਾਲੀ - ਵਾਰ (ਸਮਾਂ, ਵਾਰੀ); ਸੰਸਕ੍ਰਿਤ - ਵਾਰਹ (वार: - ਨੀਅਤ ਸਮਾਂ, ਆਪਣੀ ਵਾਰੀ, ਹਫ਼ਤੇ ਦਾ ਦਿਨ)।
ਵਾਰਨੇ
ਵਾਰਨੇ (ਜਾਂਦਾ ਹਾਂ), ਬਲਿਹਾਰ (ਜਾਂਦਾ ਹਾਂ), ਸਦਕੇ (ਜਾਂਦਾ ਹਾਂ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਾਰਨਾ (ਕਿਸੇ ਦੇ ਸਿਰ ਦੇ ਆਲੇ ਦੁਆਲੇ ਕੋਈ ਚੀਜ ਘੁੰਮਾ ਕੇ ਦਾਨ ਵਜੋਂ ਕਿਸੇ ਨੂੰ ਦੇਣੀ, ਬਲਿਹਾਰ ਜਾਣਾ); ਸਿੰਧੀ - ਵਾਰਣੁ (ਬਲਿਹਾਰ ਜਾਣਾ); ਅਪਭ੍ਰੰਸ਼ - ਵਾਰਇ; ਪ੍ਰਾਕ੍ਰਿਤ - ਵਾਰੇਇ; ਪਾਲੀ - ਵਾਰੇਤਿ; ਸੰਸਕ੍ਰਿਤ - ਵਾਰਯਤੇ (वारयते - ਬਚਾਇਆ ਜਾਂਦਾ ਹੈ, ਰਖਿਆ ਕੀਤੀ ਜਾਂਦੀ ਹੈ, ਢਕਿਆ ਜਾਂਦਾ ਹੈ)।
ਵਾਰਾ
ਵਾਰ-ਵਾਰ, ਮੁੜ-ਮੁੜ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਅਪਭ੍ਰੰਸ਼ - ਵਾਰ (ਵੇਲਾ, ਕੋਈ ਨੀਅਤ ਸਮਾਂ, ਅਵਸਰ, ਵਾਰੀ; ਚਿਰ); ਪ੍ਰਾਕ੍ਰਿਤ - ਵਾਰ; ਪਾਲੀ - ਵਾਰ (ਸਮਾਂ, ਵਾਰੀ); ਸੰਸਕ੍ਰਿਤ - ਵਾਰਹ (वार: - ਨੀਅਤ ਸਮਾਂ, ਆਪਣੀ ਵਾਰੀ, ਹਫ਼ਤੇ ਦਾ ਦਿਨ)।
ਵਾਰਿ
ਵਾਰ (ਦਿੰਦਾ ਹਾਂ), ਕੁਰਬਾਨ (ਕਰ ਦਿੰਦਾ ਹਾਂ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਾਰਨਾ (ਕਿਸੇ ਦੇ ਸਿਰ ਦੇ ਆਲੇ ਦੁਆਲੇ ਕੋਈ ਚੀਜ ਘੁੰਮਾ ਕੇ ਦਾਨ ਵਜੋਂ ਕਿਸੇ ਨੂੰ ਦੇਣੀ, ਬਲਿਹਾਰ ਜਾਣਾ); ਸਿੰਧੀ - ਵਾਰਣੁ (ਬਲਿਹਾਰ ਜਾਣਾ); ਅਪਭ੍ਰੰਸ਼ - ਵਾਰਇ; ਪ੍ਰਾਕ੍ਰਿਤ - ਵਾਰੇਇ; ਪਾਲੀ - ਵਾਰੇਤਿ; ਸੰਸਕ੍ਰਿਤ - ਵਾਰਯਤੇ (वारयते - ਬਚਾਇਆ ਜਾਂਦਾ ਹੈ, ਰਖਿਆ ਕੀਤੀ ਜਾਂਦੀ ਹੈ, ਢਕਿਆ ਜਾਂਦਾ ਹੈ)।
ਵਾਰਿ
ਵਾਰਦਾ ਹਾਂ, ਵਾਰ ਦਿੰਦਾ ਹਾਂ, ਕੁਰਬਾਨ ਕਰ ਦਿੰਦਾ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਾਰਨਾ (ਕਿਸੇ ਦੇ ਸਿਰ ਦੇ ਆਲੇ ਦੁਆਲੇ ਕੋਈ ਚੀਜ ਘੁੰਮਾ ਕੇ ਦਾਨ ਵਜੋਂ ਕਿਸੇ ਨੂੰ ਦੇਣੀ, ਬਲਿਹਾਰ ਜਾਣਾ); ਸਿੰਧੀ - ਵਾਰਣੁ (ਬਲਿਹਾਰ ਜਾਣਾ); ਅਪਭ੍ਰੰਸ਼ - ਵਾਰਇ; ਪ੍ਰਾਕ੍ਰਿਤ - ਵਾਰੇਇ; ਪਾਲੀ - ਵਾਰੇਤਿ; ਸੰਸਕ੍ਰਿਤ - ਵਾਰਯਤੇ (वारयते - ਬਚਾਇਆ ਜਾਂਦਾ ਹੈ, ਰਖਿਆ ਕੀਤੀ ਜਾਂਦੀ ਹੈ, ਢਕਿਆ ਜਾਂਦਾ ਹੈ)।
ਵਾਰਿਆ
ਵਾਰਨੇ ਹਾਂ, ਸਦਕੇ ਹਾਂ, ਬਲਿਹਾਰ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਾਰਨਾ (ਕਿਸੇ ਦੇ ਸਿਰ ਦੇ ਆਲੇ ਦੁਆਲੇ ਕੋਈ ਚੀਜ ਘੁੰਮਾ ਕੇ ਦਾਨ ਵਜੋਂ ਕਿਸੇ ਨੂੰ ਦੇਣੀ, ਬਲਿਹਾਰ ਜਾਣਾ); ਸਿੰਧੀ - ਵਾਰਣੁ (ਬਲਿਹਾਰ ਜਾਣਾ); ਅਪਭ੍ਰੰਸ਼ - ਵਾਰਇ; ਪ੍ਰਾਕ੍ਰਿਤ - ਵਾਰੇਇ; ਪਾਲੀ - ਵਾਰੇਤਿ; ਸੰਸਕ੍ਰਿਤ - ਵਾਰਯਤੇ (वारयते - ਬਚਾਇਆ ਜਾਂਦਾ ਹੈ, ਰਖਿਆ ਕੀਤੀ ਜਾਂਦੀ ਹੈ, ਢਕਿਆ ਜਾਂਦਾ ਹੈ)।
ਵਾਰੀ
ਵਾਰਨੇ (ਜਾਂਦਾ) ਹਾਂ, ਸਦਕੇ (ਜਾਂਦਾ) ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਾਰਨਾ (ਕਿਸੇ ਦੇ ਸਿਰ ਦੇ ਆਲੇ ਦੁਆਲੇ ਕੋਈ ਚੀਜ ਘੁੰਮਾ ਕੇ ਦਾਨ ਵਜੋਂ ਕਿਸੇ ਨੂੰ ਦੇਣੀ, ਬਲਿਹਾਰ ਜਾਣਾ); ਸਿੰਧੀ - ਵਾਰਣੁ (ਬਲਿਹਾਰ ਜਾਣਾ); ਅਪਭ੍ਰੰਸ਼ - ਵਾਰਇ; ਪ੍ਰਾਕ੍ਰਿਤ - ਵਾਰੇਇ; ਪਾਲੀ - ਵਾਰੇਤਿ; ਸੰਸਕ੍ਰਿਤ - ਵਾਰਯਤੇ (वारयते - ਬਚਾਇਆ ਜਾਂਦਾ ਹੈ , ਰਖਿਆ ਕੀਤੀ ਜਾਂਦੀ ਹੈ, ਢਕਿਆ ਜਾਂਦਾ ਹੈ)।
ਵਾਰੀ
ਵਾਰਾਂ/ਦਿਨਾਂ ਤੋਂ।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਵਾਰ (ਵੇਲਾ, ਕੋਈ ਨੀਅਤ ਸਮਾਂ, ਅਵਸਰ, ਵਾਰੀ; ਚਿਰ); ਪ੍ਰਾਕ੍ਰਿਤ - ਵਾਰ; ਪਾਲੀ - ਵਾਰ (ਸਮਾਂ, ਵਾਰੀ); ਸੰਸਕ੍ਰਿਤ - ਵਾਰਹ (वार: - ਨੀਅਤ ਸਮਾਂ, ਆਪਣੀ ਵਾਰੀ, ਹਫ਼ਤੇ ਦਾ ਦਿਨ)।
ਵਾਰੀ
ਵਾਰੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਵਾਰ (ਵੇਲਾ, ਕੋਈ ਨੀਅਤ ਸਮਾਂ, ਅਵਸਰ, ਵਾਰੀ; ਚਿਰ); ਪ੍ਰਾਕ੍ਰਿਤ - ਵਾਰ; ਪਾਲੀ - ਵਾਰ (ਸਮਾਂ, ਵਾਰੀ); ਸੰਸਕ੍ਰਿਤ - ਵਾਰਹ (वार: - ਨੀਅਤ ਸਮਾਂ, ਆਪਣੀ ਵਾਰੀ, ਹਫ਼ਤੇ ਦਾ ਦਿਨ)।
ਵਾਰੀਐ
ਵਾਰੀਦਾ ਸੀ, ਵਾਰਿਆ ਜਾਂਦਾ ਸੀ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਾਰਨਾ (ਕਿਸੇ ਦੇ ਸਿਰ ਦੇ ਆਲੇ-ਦੁਆਲੇ ਕੋਈ ਚੀਜ ਘੁਮਾ ਕੇ ਦਾਨ ਵਜੋਂ ਕਿਸੇ ਨੂੰ ਦੇਣੀ, ਬਲਿਹਾਰ ਜਾਣਾ); ਸਿੰਧੀ - ਵਾਰਣੁ (ਬਲਿਹਾਰ ਜਾਣਾ); ਅਪਭ੍ਰੰਸ਼ - ਵਾਰਇ; ਪ੍ਰਾਕ੍ਰਿਤ - ਵਾਰੇਇ; ਪਾਲੀ - ਵਾਰੇਤਿ; ਸੰਸਕ੍ਰਿਤ - ਵਾਰਯਤੇ (वारयते - ਬਚਾਇਆ ਜਾਂਦਾ ਹੈ, ਰਖਿਆ ਕੀਤੀ ਜਾਂਦੀ ਹੈ, ਢਕਿਆ ਜਾਂਦਾ ਹੈ)।
ਵਾਰੀਐ
ਵਾਰੀ ਅਨੁਸਾਰ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਾਰੀ (ਵਾਰੀ, ਸਮਾਂ); ਸਿੰਧੀ - ਵਾਰੀ; ਅਪਭ੍ਰੰਸ਼ - ਵਾਰ (ਵੇਲਾ, ਕੋਈ ਨੀਅਤ ਸਮਾਂ, ਅਵਸਰ, ਵਾਰੀ; ਚਿਰ); ਪ੍ਰਾਕ੍ਰਿਤ - ਵਾਰ; ਪਾਲੀ - ਵਾਰ (ਸਮਾਂ, ਵਾਰੀ); ਸੰਸਕ੍ਰਿਤ - ਵਾਰਹ (वार: - ਨੀਅਤ ਸਮਾਂ, ਆਪਣੀ ਵਾਰੀ, ਹਫਤੇ ਦਾ ਦਿਨ)।
ਵਾਰੋ
ਵਾਰ-ਵਾਰ, ਮੁੜ-ਮੁੜ; ਹਰ ਮਹੀਨੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਅਪਭ੍ਰੰਸ਼ - ਵਾਰ (ਵੇਲਾ, ਕੋਈ ਨੀਅਤ ਸਮਾਂ, ਅਵਸਰ, ਵਾਰੀ; ਚਿਰ); ਪ੍ਰਾਕ੍ਰਿਤ - ਵਾਰ; ਪਾਲੀ - ਵਾਰ (ਸਮਾਂ, ਵਾਰੀ); ਸੰਸਕ੍ਰਿਤ - ਵਾਰਹ (वार: - ਨੀਅਤ ਸਮਾਂ, ਆਪਣੀ ਵਾਰੀ, ਹਫ਼ਤੇ ਦਾ ਦਿਨ)।
ਵਾਰੋਲੇ
ਵਾ-ਵਾਰੋਲੇ, (ਮਾਰੂਥਲਾਂ ਵਿਚ) ਵਲ ਖਾਂਦੇ ਹਵਾ ਦੇ ਤੇਜ ਬੁੱਲੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਵਾਉ+ਰੋਲਾ; ਸੰਸਕ੍ਰਿਤ - ਵਾਯੂ+ਰਵ (वायू+रव - ਹਵਾ+ਰੌਲਾ ਪਾਉਣਾ)।
ਵਾਲਹੁ
ਵਾਲ ਤੋਂ/ਨਾਲੋਂ।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਵਾਲ/ਬਾਲ; ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵਾਲ (ਵਾਲ); ਸੰਸਕ੍ਰਿਤ - ਵਾਲ (वाल - ਪੂਛ ਦੇ ਵਾਲ, ਪੂਛ, ਵਾਲ)।
ਵਾਲਾ
ਆਖਣ ਵਾਲਾ, ਕਹਿਣ ਵਾਲਾ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਆਖਣਾ; ਲਹਿੰਦੀ - ਆਖਣ (ਕਹਿਣਾ/ਆਖਣਾ); ਸਿੰਧੀ - ਆਖਣੁ (ਦਸਣਾ); ਅਪਭ੍ਰੰਸ਼ - ਆਖਇ; ਪ੍ਰਾਕ੍ਰਿਤ - ਆੱਕਹਇ; ਸੰਸਕ੍ਰਿਤ - ਆਖਯਾਤਿ (आख्याति - ਆਖਦਾ ਹੈ) + ਪੰਜਾਬੀ - ਵਾਲਾ (ਏਜੰਟ, ਰਖਵਾਲਾ, ਨਿਵਾਸੀ, ਮਾਲਕ); ਪ੍ਰਾਕ੍ਰਿਤ - ਪਾਲ (ਰਖਵਾਲਾ); ਸੰਸਕ੍ਰਿਤ - ਪਾਲ (पाल - ਰਖਵਾਲਾ, ਆਜੜੀ/ਚਰਵਾਹਾ)।
ਵਾਲਿਆ
ਠੱਗਣ ਵਾਲੇ, ਠੱਗੀਆਂ ਮਾਰਨ ਵਾਲੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਠਗਣ: ਕਸ਼ਮੀਰੀ - ਠਗੁਣ; ਅਪਭ੍ਰੰਸ਼ - ਠਗ; ਪ੍ਰਾਕ੍ਰਿਤ - ਠੱਗ; ਸੰਸਕ੍ਰਿਤ - ਠਕ/ਠਗ (ठक/ठग - ਠੱਗ) + ਵਾਲਿਆ (ਵਾਲੇ+ਆ): ਪ੍ਰਾਕ੍ਰਿਤ - ਵਾਲ; ਸੰਸਕ੍ਰਿਤ - ਪਾਲ (पाल - ਵਾਲਾ)।
ਵਾਲੇ
ਕਹਿਣ ਵਾਲੇ, ਆਖਣ ਵਾਲੇ; ਵਿਚਾਰ ਕਰਨ ਵਾਲੇ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ); ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਨਣ ਕਰਦਾ ਹੈ) + ਪੰਜਾਬੀ - ਵਾਲਾ (ਏਜੰਟ, ਰਖਵਾਲਾ, ਨਿਵਾਸੀ, ਮਾਲਕ); ਪ੍ਰਾਕ੍ਰਿਤ - ਪਾਲ (ਰਖਵਾਲਾ); ਸੰਸਕ੍ਰਿਤ - ਪਾਲ (पाल - ਰਖਵਾਲਾ, ਆਜੜੀ/ਚਰਵਾਹਾ)।
ਵਾਲੇਵੇ
ਵਲੇਵੇ (ਕਾਰਣ), ਪਦਾਰਥਾਂ (ਕਾਰਣ), ਵਸਤੂਆਂ (ਕਾਰਣ)।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਲੇਵਾ; ਲਹਿੰਦੀ - ਵਲੇਵਾ/ਬਲੇਵਾ (ਮਾਲ-ਅਸਬਾਬ, ਮੇਜ਼, ਕੁਰਸੀ ਆਦਿ ਸਮਾਨ)।
ਵਾਵਹਿ
ਵਜਾਉਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਾਵਣਾ (ਵਜਾਉਣਾ, ਵਾਦਨ ਕਰਨਾ); ਗੁਜਰਾਤੀ - ਵਾਵੁੰ; ਸੰਸਕ੍ਰਿਤ - ਵਾਦਨ (वादन - ਸਾਜ਼ ਵਜਾਉਣਾ)।
ਵਾਵਣਹਾਰੇ
ਵਜਾਉਣ ਵਾਲੇ, ਵਾਦਕ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਵਾਵਣਾ/ਵਾਉਣਾ (ਸਾਜ ਆਦਿਕ ਵਜਾਉਣਾ); ਗੁਜਰਾਤੀ - ਵਾਵੁ (ਵਜਾਉਣਾ); ਪ੍ਰਾਕ੍ਰਿਤ - ਵਾਏਇ; ਪਾਲੀ - ਵਾਦੇਤਿ (ਸਾਜ ਵਜਾਉਂਦਾ ਹੈ); ਸੰਸਕ੍ਰਿਤ - ਵਾਦਯਤਿ (वादयति - ਕਿਸੇ ਤੋਂ ਵਜਵਾਉਂਦਾ ਹੈ)।
ਵਿਆਪਏ
ਵਿਆਪਦਾ ਹੈ, ਪ੍ਰਭਾਵ ਪਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਆਪਣੁ/ਬਿਆਪਣਾ/ਵਿਆਪਣਾ (ਜੋੜਨਾ, ਵਿਸਥਾਰ ਕਰਨਾ, ਵਿਆਪਣਾ/ਵਿਆਪਕ ਹੋਣਾ); ਅਸਾਮੀ - ਬਿਯਪਿਬ (ਫੈਲਣਾ, ਵਧਣਾ/ਵਿਸਥਾਰ ਕਰਨਾ); ਸੰਸਕ੍ਰਿਤ - ਵਯਾਪਨੋਤਿ (व्यापनोति - ਵਿਆਪਦਾ/ਵਿਆਪਕ ਹੁੰਦਾ ਹੈ)।
ਵਿਆਪੈ
ਵਿਆਪਦਾ ਹੈ, ਭਾਰੂ ਹੋਇਆ ਰਹਿੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਆਪਣੁ/ਬਿਆਪਣਾ/ਵਿਆਪਣਾ (ਜੋੜਨਾ, ਵਿਸਥਾਰ ਕਰਨਾ, ਵਿਆਪਣਾ/ਵਿਆਪਕ ਹੋਣਾ); ਅਸਾਮੀ - ਬਿਯਪਿਬ (ਫੈਲਣਾ, ਵਧਣਾ/ਵਿਸਥਾਰ ਕਰਨਾ); ਸੰਸਕ੍ਰਿਤ - ਵਯਾਪਨੋਤਿ (व्यापनोति - ਵਿਆਪਦਾ/ਵਿਆਪਕ ਹੁੰਦਾ ਹੈ)।
ਵਿਸਮਾਦੁ
ਅਸਚਰਜ, ਅਚੰਭਾ; ਵਿਸਮਾਦ-ਜਨਕ/ਵਿਸਮਾਦ-ਪੂਰਨ, ਅਸਚਰਜ-ਜਨਕ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਵਿਸ੍ਮਾਦ/ਬਿਸ੍ਮਾਦ; ਪ੍ਰਾਕ੍ਰਿਤ - ਵਿਹਮਹ; ਸੰਸਕ੍ਰਿਤ - ਵਿਸ੍ਮਯ (विस्मय - ਅਸਚਰਜ, ਅਚੰਭੇ ਦਾ ਭਾਵ)।
ਵਿਸਰੈ
ਵਿਸਰ ਜਾਂਦਾ ਹੈ, ਭੁਲ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਸਰਿਆ; ਬੰਗਾਲੀ - ਬਿਸਰਾ (ਵਿਸਰਿਆ); ਲਹਿੰਦੀ - ਵਿਸਰਣ (ਵਿਸਰਿਆ); ਪ੍ਰਾਕ੍ਰਿਤ - ਵਿੱਸਰਇ/ਵਿਮਹਰਇ; ਪਾਲੀ - ਵਿਸੱਰਤਿ; ਸੰਸਕ੍ਰਿਤ - ਵਿਸ੍ਮਰਤਿ (विस्मरति - ਭੁਲਦਾ ਹੈ, ਵਿਸਰਦਾ ਹੈ)।
ਵਿਸਾਹੁ
ਵਿਵਸਾਯ, ਵਣਜਣਜੋਗ ਪਦਾਰਥ; ਰਾਸ, ਪੂੰਜੀ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬਘੇਲੀ/ਬ੍ਰਜ - ਬੇਸਾਹ; ਰਾਜਸਥਾਨੀ - ਵਿਵਸਾਯ; ਪੁਰਾਤਨ ਮਰਾਠੀ - ਵੇਵਸਾਯ; ਅਪਭ੍ਰੰਸ਼/ਪ੍ਰਾਕ੍ਰਿਤ - ਵਵਸਾਯ; ਸੰਸਕ੍ਰਿਤ - ਵ੍ਯਵਸਾਯ (व्यवसाय - ਜਤਨ, ਮਿਹਨਤ; ਕਾਰੋਬਾਰ, ਰੋਜਗਾਰ, ਵਪਾਰ; ਕਿਸੇ ਵਿਸ਼ੇਸ਼ ਕਿੱਤੇ ਜਾਂ ਵਪਾਰ ਨੂੰ ਅਪਨਾਉਣਾ)।
ਵਿਸਾਰਹਿ
ਵਿਸਾਰਦੇ ਹਨ, ਵਿਸਾਰ ਦਿੰਦੇ ਹਨ, ਭੁਲਾ ਛਡਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਵਿਸਾਰਣ; ਸਿੰਧੀ - ਵਿਸਾਰਣੁ (ਵਿਸਾਰ ਦੇਣਾ/ਭੁਲਾ ਦੇਣਾ); ਪ੍ਰਾਕ੍ਰਿਤ - ਵੀਸਾਰੇਇ/ਵਿਸਾਰਿਅ (ਭੁਲਾਇਆ ਹੋਇਆ); ਸੰਸਕ੍ਰਿਤ - ਵਿਸ੍ਮਾਰਯਤਿ (विस्मारयति - ਭੁਲਾਉਂਦਾ ਹੈ)।
ਵਿਸਾਰਣਹਾਰਾ
ਵਿਸਰਜਨ ਕਰਨ ਵਾਲਾ, ਦੂਰ ਕਰਨ ਵਾਲਾ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਿਸਾਰਣ; ਸਿੰਧੀ - ਵਿਸਾਰਣੁ (ਵਿਸਾਰ ਦੇਣਾ/ਭੁਲਾ ਦੇਣਾ); ਪ੍ਰਾਕ੍ਰਿਤ - ਵੀਸਾਰੇਇ/ਵਿਸਾਰਿਅ (ਭੁਲਾਇਆ ਹੋਇਆ); ਸੰਸਕ੍ਰਿਤ - ਵਿਸ੍ਮਾਰਯਤਿ (विस्मारयति - ਭੁਲਾਉਂਦਾ ਹੈ)।
ਵਿਸਾਰਣਾ
ਵਿਸਾਰਨਹਾਰ, ਵਿਸਾਰਨ ਵਾਲਾ, ਦੂਰ ਕਰਨ ਦੇ ਸਮਰਥ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਿਸਾਰਣ; ਸਿੰਧੀ - ਵਿਸਾਰਣੁ (ਵਿਸਾਰ ਦੇਣਾ/ਭੁਲਾ ਦੇਣਾ); ਪ੍ਰਾਕ੍ਰਿਤ - ਵੀਸਾਰੇਇ/ਵਿਸਾਰਿਅ (ਭੁਲਾਇਆ ਹੋਇਆ); ਸੰਸਕ੍ਰਿਤ - ਵਿਸ੍ਮਾਰਯਤਿ (विस्मारयति - ਭੁਲਾਉਂਦਾ ਹੈ)।
ਵਿਸਾਰਿ
ਵਿਸਾਰ (ਕੇ), ਭੁਲਾ (ਕੇ)।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਲਹਿੰਦੀ - ਵਿਸਾਰਣ; ਸਿੰਧੀ - ਵਿਸਾਰਣੁ (ਵਿਸਾਰ ਦੇਣਾ/ਭੁਲਾ ਦੇਣਾ); ਪ੍ਰਾਕ੍ਰਿਤ - ਵੀਸਾਰੇਇ/ਵਿਸਾਰਿਅ (ਭੁੱਲਿਆ ਹੋਇਆ); ਸੰਸਕ੍ਰਿਤ - ਵਿਸ੍ਮਾਰਯਤਿ (विस्मारयति - ਭੁਲਾਉਂਦਾ ਹੈ)।
ਵਿਸਾਰਿ
ਵਿਸਾਰ ਕੇ, ਭੁਲਾ ਕੇ।

ਵਿਸਾਰੇ
ਵਿਸਾਰ ਕੇ, ਭੁਲਾ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਲਹਿੰਦੀ - ਵਿਸਾਰਣ; ਸਿੰਧੀ - ਵਿਸਾਰਣੁ (ਵਿਸਾਰ ਦੇਣਾ/ਭੁਲਾ ਦੇਣਾ); ਪ੍ਰਾਕ੍ਰਿਤ - ਵੀਸਾਰੇਇ/ਵਿਸਾਰਿਅ (ਭੁਲਾਇਆ ਹੋਇਆ); ਸੰਸਕ੍ਰਿਤ - ਵਿਸ੍ਮਾਰਯਤਿ (विस्मारयति - ਭੁਲਾਉਂਦਾ ਹੈ)।
ਵਿਹਾਣਾ
ਵਿਹਾਵੇਗਾ, ਬੀਤੇਗਾ, ਗੁਜਰੇਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਹਾਉਣਾ (ਲੰਘਣਾ, ਬੀਤਣਾ, ਬਰਬਾਦ ਕਰਨਾ); ਗੁਜਰਾਤੀ - ਵਿਹਾਣਵੁੰ (ਗੁਜਰਨਾ, ਮਰਨਾ); ਪ੍ਰਾਕ੍ਰਿਤ - ਵਿਹਾਣ (ਤਿਆਗ/ਛਡਣਾ); ਸੰਸਕ੍ਰਿਤ - ਵਿਹਾਪਯਤਿ (विहापयति - ਛਡਵਾਉਣਾ)।
ਵਿਹਾਣੀ
ਵਿਹਾ ਜਾਂਦੀ ਹੈ, ਬੀਤਦੀ ਹੈ/ਬੀਤ ਜਾਂਦੀ ਹੈ, ਗੁਜਰਦੀ ਹੈ/ਗੁਜਰ ਜਾਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਹਾਉਣਾ (ਲੰਘਣਾ, ਖਰਚਣਾ, ਸਮਾਂ ਜਾਂ ਜੀਵਨ ਬਰਬਾਦ ਕਰਨਾ); ਸੰਸਕ੍ਰਿਤ - ਵਿਹੀਯਤੇ (विहीयते - ਗਵਾਚ ਗਿਆ ਹੈ)।
ਵਿਹੂਣੀ
ਵਾਂਝੀ, ਸਖਣੀ।
ਵਿਆਕਰਣ: ਸੰਬੰਧਕ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਵਿਹੂਣੀ/ਵਿਹੂਣ; ਸੰਸਕ੍ਰਿਤ - ਵਿਧੂਨ/ਵਿਹੂਨ (विधून/विहून - ਛਡਿਆ ਹੋਇਆ, ਬਿਨਾਂ)।
ਵਿਹੂਣੀ
ਵਾਂਝੀ, ਸਖਣੀ।
ਵਿਆਕਰਣ: ਸੰਬੰਧਕ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਵਿਹੂਣੀ/ਵਿਹੂਣ (ਬਿਨਾਂ, ਬਗੈਰ); ਸੰਸਕ੍ਰਿਤ - ਵਿਧੂਨ/ਵਿਹੂਨ (विधून/विहून - ਛਡਿਆ ਹੋਇਆ, ਬਿਨਾਂ)।
ਵਿਹੂਣੀ
(ਗਿਆਨ) ਵਿਹੂਣੀ, (ਗਿਆਨ ਤੋਂ) ਸਖਣੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਵਿਹੂਣੀ/ਵਿਹੂਣ (ਬਿਨਾਂ, ਬਗੈਰ); ਸੰਸਕ੍ਰਿਤ - ਵਿਧੂਨ/ਵਿਹੂਨ (विधून/विहून - ਛਡਿਆ ਹੋਇਆ, ਬਿਨਾਂ)।
ਵਿਕਰਾਲਿ
ਵਿਕਰਾਲ, ਭੈੜੀ, ਚੰਦਰੀ।
ਵਿਆਕਰਣ: ਵਿਸ਼ੇਸ਼ਣ (ਚਤੁਰਾਈ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ - ਬਿਕਰਾਲ; ਸੰਸਕ੍ਰਿਤ - ਵਿਕਰਾਲ (विकराल - ਬਹੁਤ ਭਿਆਨਕ, ਡਰਾਉਣਾ)।
ਵਿਕਾਰੋ
ਵਿਕਾਰੁ, ਵਿਕਾਰ, ਮਾੜਾ ਕਰਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਵਿਕਾਰ; ਸੰਸਕ੍ਰਿਤ - ਵਿਕਾਰ (विकार - ਤਬਦੀਲੀ/ਬਦਲਾਅ, ਸੋਧ; ਬਿਮਾਰੀ)।
ਵਿਗਸੈ
ਵਿਗਸਦਾ ਹੈ, ਵਿਗਸ ਰਿਹਾ ਹੈ; ਪ੍ਰਸੰਨ ਹੁੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਗਸਣਾ; ਬ੍ਰਜ - ਵਿਗਸਨਾ (ਖੁਸ਼ ਹੋਣਾ); ਸੰਸਕ੍ਰਿਤ - ਵਿਕਸਨ/ਵਿਕਸਿਤ (विकसन/विकसित - ਖੁੱਲ੍ਹਿਆ ਹੋਇਆ, ਫੈਲਿਆ ਹੋਇਆ, ਫੁਟਿਆ ਹੋਇਆ)।
ਵਿਗਾਸਿ
ਵਿਗਾਸ ਵਿਚ ਆ ਜਾਂਦਾ ਹੈ, ਖਿੜ ਪੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਵਿਗਾਸ; ਪ੍ਰਾਕ੍ਰਿਤ - ਵਿਗਾਸ/ਵਿਗਾਸੋ; ਪਾਲੀ - ਵਿਕਾਸ (ਫੈਲਾਉ); ਸੰਸਕ੍ਰਿਤ - ਵਿਕਾਸ (विकास - ਵਿਸਥਾਰ ਕਰ ਰਿਹਾ, ਖਿੜ ਰਿਹਾ; ਵਾਧਾ, ਤਰੱਕੀ, ਖੇੜਾ, ਪ੍ਰਸੰਨਤਾ)।
ਵਿਗਾੜਿ
ਵਿਗਾੜ ਕੇ, ਮਾਰ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਵਿਗੜਣਾ (ਖਰਾਬ ਹੋਣਾ/ਵਿਗੜਨਾ); ਪ੍ਰਾਕ੍ਰਿਤ - ਵਿਘਡਇ (ਵਖ ਹੋਇਆ, ਟੁੱਟਾ ਹੋਇਆ); ਸੰਸਕ੍ਰਿਤ - ਵਿਘਟਤੇ (विघटते - ਵਖ-ਵਖ ਹੋ ਕੇ ਉਡ ਜਾਂਦਾ ਹੈ)।
ਵਿਗੁਚਣਾ
ਵਿਗੁਚਣਾ ਪੈਂਦਾ ਹੈ, ਘਾਟੇ ਵਿਚ ਰਹਿਣਾ ਪੈਂਦਾ ਹੈ, ਖੁਆਰ ਹੋਣਾ ਪੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਗੁਚਣਾ/ਵਿਗੁਚਣਾ (ਲੋੜ ਵਿਚ ਹੋਣਾ, ਬੇਸਹਾਰਾ ਹੋਣਾ); ਸੰਸਕ੍ਰਿਤ - ਵਿਗਰੁਕਯਤੇ (विगरुकयते - ਲੁੱਟਿਆ ਗਿਆ)।
ਵਿਗੁਤੀ
ਨਾਸ ਹੋਈ ਹੈ, ਖਜਲ-ਖਰਾਬ ਹੋਈ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਗੁਚਣਾ/ਵਿਗੁਚਣਾ (ਲੋੜ ਵਿਚ ਹੋਣਾ, ਬੇਸਹਾਰਾ ਹੋਣਾ); ਸੰਸਕ੍ਰਿਤ - ਵਿਗਰੁਕਯਤੇ (विगरुकयते - ਲੁਟਿਆ ਗਿਆ)।
ਵਿਗੋਏ
ਖੁਆਰ ਕਰ ਦਿੱਤੇ; ਮਿਟੀ ਵਿਚ ਰੋਲ ਦਿੱਤੇ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਗੋਣਾ (ਜ਼ਖਮੀ ਕਰਨਾ, ਬਦਨਾਮ ਕਰਨਾ); ਪੁਰਾਤਨ ਅਵਧੀ - ਬਿਗੋਯੇ (ਦੁਖੀ, ਪੀੜਤ); ਸੰਸਕ੍ਰਿਤ - ਵਿਗਰੋਕਤਿ (विगरोकति - ਲੁੱਟਦਾ ਹੈ)।
ਵਿਚਹੁ
ਵਿਚੋਂ, ਅੰਦਰੋਂ; ਦਿਲੋਂ, ਮਨੋਂ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਚਹੁ; ਅਪਭ੍ਰੰਸ਼ - ਵਿੱਚਿ; ਪ੍ਰਾਕ੍ਰਿਤ - ਵਿੱਚ; ਸੰਸਕ੍ਰਿਤ - ਵਰ੍ਤ੍ਮਨਿ੍ (वर्त्मनि् - ਵਿੱਚ)।
ਵਿਚਾਰਾ
ਵਿਚਾਰੇ।
ਵਿਆਕਰਣ: ਵਿਸ਼ੇਸ਼ਣ (ਜੰਤ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਬੇਚਾਰਹ (ਸਹਾਇਤਾ ਤੋਂ ਵਿਰਵਾ)।
ਵਿਚਿ
ਵਿਚ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਅਪਭ੍ਰੰਸ਼ - ਵਿੱਚਿ; ਪ੍ਰਾਕ੍ਰਿਤ - ਵਿੱਚ; ਸੰਸਕ੍ਰਿਤ - ਵਰਤ੍ਮਨਿ (वर्त्मनि - ਅੰਦਰ, ਵਿਚ)।
ਵਿਚਿ
ਵਿਚ।
ਵਿਆਕਰਣ: ਸੰਬੰਧਕ।
ਵਿਉਤਪਤੀ: ਸਿੰਧੀ - ਵਿਚਿ; ਅਪਭ੍ਰੰਸ਼ - ਵਿੱਚਿ; ਪ੍ਰਾਕ੍ਰਿਤ - ਵਿੱਚ; ਸੰਸਕ੍ਰਿਤ - ਵਰ੍ਤ੍ਮਨਿ੍ (वर्त्मनि् - ਵਿੱਚ)।
ਵਿਛੁੰਨੜੇ
ਵਿਛੜ ਜਾਣ ਨਾਲ, ਵਿਛੜ ਜਾਣ ਕਰਕੇ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਛੁੜਨਾ; ਪੁਰਾਤਨ ਪੰਜਾਬੀ - ਵਿਛੜਣਾ (ਵਖ/ਅਲਗ ਹੋਣਾ, ਹਟਾਉਣਾ); ਸਿੰਧੀ - ਵਿਛੁੜਣੁ (ਵਖ/ਅਲਗ ਹੋਣਾ); ਪ੍ਰਾਕ੍ਰਿਤ - ਵਿਚ੍ਛਡਿਅ (ਵਖ/ਅਲਗ); ਸੰਸਕ੍ਰਿਤ - ਵਿਕ੍ਸ਼ੁਟਤਿ (विक्षुटति - ਅਲਗ ਹੋ ਜਾਂਦਾ ਹੈ/ਟੁਟ ਜਾਂਦਾ ਹੈ)।
ਵਿਛੁੰਨਿਆ
ਵਿਛੁੰਨਿ+ਆ, ਵਿਛੁੰਨੇ ਗਏ, ਵਿਛੜ ਗਏ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਛੁੜਨਾ; ਪੁਰਾਤਨ ਪੰਜਾਬੀ - ਵਿਛੜਣਾ (ਵਖ/ਅਲਗ ਹੋਣਾ, ਹਟਾਉਣਾ); ਸਿੰਧੀ - ਵਿਛੁੜਣੁ (ਵਖ/ਅਲਗ ਹੋਣਾ); ਪ੍ਰਾਕ੍ਰਿਤ - ਵਿਚ੍ਛਡਿਅ (ਵਖ/ਅਲਗ); ਸੰਸਕ੍ਰਿਤ - ਵਿਕ੍ਸ਼ੁਟਤਿ (विक्षुटति - ਅਲਗ ਹੋ ਜਾਂਦਾ ਹੈ/ਟੁਟ ਜਾਂਦਾ ਹੈ)।
ਵਿਛੁੰਨੀਆ
ਵਿਛੁੰਨੀਆਂ, ਵਿਛੜੀਆਂ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਇਕਿ ਦਾ), ਕਰਤਾ ਕਾਰਕ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਛੁੜਨਾ; ਪੁਰਾਤਨ ਪੰਜਾਬੀ - ਵਿਛੜਣਾ (ਵਖ/ਅਲਗ ਹੋਣਾ, ਹਟਾਉਣਾ); ਸਿੰਧੀ - ਵਿਛੁੜਣੁ (ਵਖ/ਅਲਗ ਹੋਣਾ); ਪ੍ਰਾਕ੍ਰਿਤ - ਵਿਚ੍ਛਡਿਅ (ਵਖ/ਅਲਗ); ਸੰਸਕ੍ਰਿਤ - ਵਿਕ੍ਸ਼ੁਟਤਿ (विक्षुटति - ਅਲਗ ਹੋ ਜਾਂਦਾ ਹੈ/ਟੁਟ ਜਾਂਦਾ ਹੈ)।
ਵਿਛੁੜਿ
ਵਿਛੜ ਕੇ, ਵਖ ਹੋ ਕੇ; ਦੂਰ ਹੋ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਬ੍ਰਜ - ਬਿਛੁੜਨਾ; ਪੁਰਾਤਨ ਪੰਜਾਬੀ - ਵਿਛੜਣਾ (ਵਖ/ਅਲੱਗ ਹੋਣਾ, ਹਟਾਉਣਾ); ਸਿੰਧੀ - ਵਿਛੁੜਣੁ (ਵਖ/ਅਲੱਗ ਹੋਣਾ); ਪ੍ਰਾਕ੍ਰਿਤ - ਵਿਚ੍ਛਡਿਅ (ਵਖ/ਅਲੱਗ); ਸੰਸਕ੍ਰਿਤ - ਵਿਕ੍ਸ਼ੁਟਤਿ (विक्षुटति - ਅਲੱਗ ਹੋ ਜਾਂਦਾ ਹੈ/ਟੁਟ ਜਾਂਦਾ ਹੈ)।
ਵਿਛੁੜਿਆ
ਵਿਛੜਿਆਂ ਨੂੰ, ਵਿਛੜਿਆਂ ਹੋਇਆਂ ਨੂੰ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਛੁੜਨਾ; ਪੁਰਾਤਨ ਪੰਜਾਬੀ - ਵਿਛੜਣਾ (ਵਖ/ਅਲਗ ਹੋਣਾ, ਹਟਾਉਣਾ); ਸਿੰਧੀ - ਵਿਛੁੜਣੁ (ਵਖ/ਅਲਗ ਹੋਣਾ); ਪ੍ਰਾਕ੍ਰਿਤ - ਵਿਚ੍ਛਡਿਅ (ਵਖ/ਅਲਗ); ਸੰਸਕ੍ਰਿਤ - ਵਿਕ੍ਸ਼ੁਟਤਿ (विक्षुटति - ਅਲਗ ਹੋ ਜਾਂਦਾ ਹੈ/ਟੁਟ ਜਾਂਦਾ ਹੈ)।
ਵਿਛੁੜਿਆ
ਵਿਛੜਿਆ ਹੋਇਆ ਹੈ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਛੁੜਨਾ; ਪੁਰਾਤਨ ਪੰਜਾਬੀ - ਵਿਛੜਣਾ (ਵਖ/ਅਲਗ ਹੋਣਾ, ਹਟਾਉਣਾ); ਸਿੰਧੀ - ਵਿਛੁੜਣੁ (ਵਖ/ਅਲਗ ਹੋਣਾ); ਪ੍ਰਾਕ੍ਰਿਤ - ਵਿਚ੍ਛਡਿਅ (ਵਖ/ਅਲਗ); ਸੰਸਕ੍ਰਿਤ - ਵਿਕ੍ਸ਼ੁਟਤਿ (विक्षुटति - ਅਲਗ ਹੋ ਜਾਂਦਾ ਹੈ/ਟੁਟ ਜਾਂਦਾ ਹੈ)।
ਵਿਛੁੜੇ
ਵਿਛੜੇ ਹਨ, ਦੂਰ ਹੋਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਛੁੜਨਾ; ਪੁਰਾਤਨ ਪੰਜਾਬੀ - ਵਿਛੜਣਾ (ਵਖ/ਅਲਗ ਹੋਣਾ, ਹਟਾਉਣਾ); ਸਿੰਧੀ - ਵਿਛੁੜਣੁ (ਵਖ/ਅਲਗ ਹੋਣਾ); ਪ੍ਰਾਕ੍ਰਿਤ - ਵਿਚ੍ਛਡਿਅ (ਵਖ/ਅਲਗ); ਸੰਸਕ੍ਰਿਤ - ਵਿਕ੍ਸ਼ੁਟਤਿ (विक्षुटति - ਅਲਗ ਹੋ ਜਾਂਦਾ ਹੈ/ਟੁਟ ਜਾਂਦਾ ਹੈ)।
ਵਿਛੋੜਿਅਨੁ
ਵਿਛੋੜੇ ਹਨ ਉਸ ਨੇ, ਉਸ ਨੇ ਵਿਛੋੜ ਦਿੱਤੇ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਛੁੜਨਾ; ਪੁਰਾਤਨ ਪੰਜਾਬੀ - ਵਿਛੜਣਾ (ਵਖ/ਅਲਗ ਹੋਣਾ, ਹਟਾਉਣਾ); ਸਿੰਧੀ - ਵਿਛੁੜਣੁ (ਵਖ/ਅਲਗ ਹੋਣਾ); ਪ੍ਰਾਕ੍ਰਿਤ - ਵਿਚ੍ਛਡਿਅ (ਵਖ/ਅਲਗ); ਸੰਸਕ੍ਰਿਤ - ਵਿਕ੍ਸ਼ੁਟਤਿ (विक्षुटति - ਅਲਗ ਹੋ ਜਾਂਦਾ ਹੈ/ਟੁਟ ਜਾਂਦਾ ਹੈ)।
ਵਿਛੋੜੇ
ਵਿਛੋੜ ਦਿੱਤੇ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਛੋੜਣਾ; ਸਿੰਧੀ - ਵਿਛੋੜਣੁ (ਵਖ ਕਰਨਾ); ਪ੍ਰਾਕ੍ਰਿਤ - ਵਿਚ੍ਛੋਡਇ (ਹਿਲਾਉਂਦਾ ਹੈ); ਸੰਸਕ੍ਰਿਤ - ਵਿਕ੍ਸ਼ੋਟਯਤਿ (विक्षोटयति - ਵਖ-ਵਖ ਕਰ ਸੁਟਦਾ ਹੈ)।
ਵਿਜੋਗੋ
ਵਿਜੋਗੁ, ਵਿਜੋਗ, ਵਿਛੋੜਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਵਿਜੋਗ; ਸੰਸਕ੍ਰਿਤ - ਵਿਯੋਗ੍ (वियोग् - ਵਿਛੋੜਾ)।
ਵਿਡਾਣਾ
ਅਸਚਰਜ, ਅਦਭੁਤ।
ਵਿਆਕਰਣ: ਵਿਸ਼ੇਸ਼ਣ (ਚੋਜ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਡਾਣੀ/ਵਿਡਾਣ; ਅਪਭ੍ਰੰਸ਼ - ਵਿਡਾਣੀ; ਪ੍ਰਾਕ੍ਰਿਤ - ਵਿਡਾਣ (ਕੌਤਕ); ਸੰਸਕ੍ਰਿਤ - ਵਿਡੰਬਨ੍ (विडंबन् - ਨਕਲ, ਛਲ)।
ਵਿਡਾਣੀ
ਅਸਚਰਜ।
ਵਿਆਕਰਣ: ਵਿਸ਼ੇਸ਼ਣ (ਖੇਡਾਂ ਦਾ), ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਡਾਣੀ/ਵਿਡਾਣ; ਅਪਭ੍ਰੰਸ਼ - ਵਿਡਾਣੀ; ਪ੍ਰਾਕ੍ਰਿਤ - ਵਿਡਾਣ (ਕੌਤਕ); ਸੰਸਕ੍ਰਿਤ - ਵਿਡੰਬਨ੍ (विडंबन् - ਨਕਲ, ਛਲ)।
ਵਿਡਾਣੀ
ਅਸਚਰਜ, ਅਸਚਰਜ ਰੂਪ, ਅਸਚਰਜ ਕੌਤਕਾਂ ਵਾਲਾ।
ਵਿਆਕਰਣ: ਵਿਸ਼ੇਸ਼ਣ (ਸਚੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਡਾਣੀ/ਵਿਡਾਣ; ਅਪਭ੍ਰੰਸ਼ - ਵਿਡਾਣੀ; ਪ੍ਰਾਕ੍ਰਿਤ - ਵਿਡਾਣ (ਕੌਤਕ); ਸੰਸਕ੍ਰਿਤ - ਵਿਡੰਬਨ੍ (विडंबन् - ਨਕਲ, ਛਲ)।
ਵਿਡਾਣੁ
ਅਜੀਬ ਕੌਤਕ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਡਾਣੀ/ਵਿਡਾਣ; ਅਪਭ੍ਰੰਸ਼ - ਵਿਡਾਣੀ; ਪ੍ਰਾਕ੍ਰਿਤ - ਵਿਡਾਣ (ਕੌਤਕ); ਸੰਸਕ੍ਰਿਤ - ਵਿਡੰਬਨ੍ (विडंबन् - ਨਕਲ, ਛਲ)।
ਵਿਣਾਹੇ
ਵਿਨਾਸ਼ ਕਰ ਦਿੰਦਾ ਹੈ, ਖਤਮ ਕਰ ਦਿੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਨਾਸਨਾ (ਤਬਾਹ ਕਰਨਾ, ਬਰਬਾਦ ਕਰਨਾ); ਪੁਰਾਤਨ ਅਵਧੀ - ਬਿਨਾਸਇ; ਅਪਭ੍ਰੰਸ਼ - ਵਿਣਾਸਇ; ਪ੍ਰਾਕ੍ਰਿਤ - ਵਿਣਾਸੇਇ; ਪਾਲੀ - ਵਿਨਾਸੇਤਿ (ਤਬਾਹ ਕਰਦਾ ਹੈ, ਬਰਬਾਦ ਕਰਦਾ ਹੈ); ਸੰਸਕ੍ਰਿਤ - ਵਿਨਾਸ਼ਯਤਿ (विनाशयति - ਬਿਨਾਸ਼ ਕਰਦਾ ਹੈ)।
ਵਿਧਣਕਾਰੇ
ਵਿਧਣ+ਕਾਰੇ, ਧਣੀ ਵਿਹੂਣੀਆਂ ਵਾਲੀ ਕਾਰ ਕਾਰਣ, ਨਿਖਸਮੀਆਂ ਵਾਲੀ ਕਾਰ ਕਾਰਣ; ਵਿਧਵਾਵਾਂ ਵਾਲੀ ਕਾਰ ਕਾਰਣ, ਦੁਹਾਗਣਾਂ ਵਾਲੇ ਕੰਮ ਕਾਰਣ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਵਿਧਣ/ਵਿਧਵਾ/ਬਿਧਵਾ; ਸੰਸਕ੍ਰਿਤ - ਵਿਧਵਾ (विधवा - ਅਜਿਹੀ ਇਸਤਰੀ ਜਿਸ ਦਾ ਪਤੀ ਮਰ ਗਿਆ ਹੋਵੇ)।
ਵਿਧਣੀਆ
ਵਿ+ਧਣੀਆ, ਧਣੀ ਵਿਹੂਣੀ, ਨਿਖਸਮੀ; ਪਤੀ ਤੋਂ ਬਿਨਾਂ, ਵਿਧਵਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਵਿਧਣ/ਵਿਧਵਾ/ਬਿਧਵਾ; ਸੰਸਕ੍ਰਿਤ - ਵਿਧਵਾ (विधवा - ਜਿਸ ਇਸਤਰੀ ਦਾ ਪਤੀ ਮਰ ਗਿਆ ਹੋਵੇ)।
ਵਿਰਲਾ
ਵਿਰਲਾ, ਟਾਂਵਾ।
ਵਿਆਕਰਣ: ਵਿਸ਼ੇਸ਼ਣ (ਕੋਈ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਿਰਲਾ; ਸਿੰਧੀ - ਵਿਰਲੋ (ਵਿਰਲਾ, ਅਸਧਾਰਨ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ- ਵਿਰਲ (ਵੱਖਰਾ, ਥੋੜਾ); ਸੰਸਕ੍ਰਿਤ - ਵਿਰਲ (विरल - ਸੁਰਾਖ ਵਾਲਾ, ਮੋਕਲਾ, ਵਖਰਾ, ਸੁਤੰਤਰ, ਥੋੜਾ ਜਿਹਾ)।
ਵਿਰਲੇ
ਵਿਰਲੇ, ਟਾਂਵੇਂ।
ਵਿਆਕਰਣ: ਵਿਸ਼ੇਸ਼ਣ (ਸੇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਵਿਰਲਾ; ਸਿੰਧੀ - ਵਿਰਲੋ (ਵਿਰਲਾ, ਅਸਧਾਰਨ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ- ਵਿਰਲ (ਵੱਖਰਾ, ਥੋੜਾ); ਸੰਸਕ੍ਰਿਤ - ਵਿਰਲ (विरल - ਸੁਰਾਖ ਵਾਲਾ, ਮੋਕਲਾ, ਵਖਰਾ, ਸੁਤੰਤਰ, ਥੋੜਾ ਜਿਹਾ)।
ਵਿਰਲੈ
ਵਿਰਲੇ ਨੇ, ਟਾਂਵੇਂ ਨੇ।
ਵਿਆਕਰਣ: ਵਿਸ਼ੇਸ਼ਣ (ਕਿਨੈ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵਿਰਲਾ; ਸਿੰਧੀ - ਵਿਰਲੋ (ਵਿਰਲਾ, ਅਸਧਾਰਨ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ- ਵਿਰਲ (ਵੱਖਰਾ, ਥੋੜਾ); ਸੰਸਕ੍ਰਿਤ - ਵਿਰਲ (विरल - ਸੁਰਾਖ ਵਾਲਾ, ਮੋਕਲਾ, ਵਖਰਾ, ਸੁਤੰਤਰ, ਥੋੜਾ ਜਿਹਾ)।
ਵਿਰਿਕਿਓਨੁ
ਵਿਰਕਿਆ ਹੈ ਉਸ ਨੇ, ਉਸ ਨੇ ਉਚਾਰਿਆ ਹੈ, ਬੋਲਿਆ ਉਸ ਨੇ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਰਕਣਾ/ਬਿਰਕਣਾ (ਬੋਲਣਾ, ਸ਼ਬਦ ਉਚਾਰਣਾ); ਸੰਸਕ੍ਰਿਤ - ਵਿਰੁੱਤਮ੍ (विरुत्तम् - ਗਰਜਣਾ, ਚੀਕਣਾ, ਚੂੰ-ਚੂੰ ਕਰਨਾ, ਰੋਣਾ)।
ਵਿਲਲਾਇ
ਵਿਲਲਾ ਕੇ, ਵਿਲਕ ਕੇ; ਖਪ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਬਿਲਲਾਉਣਾ; ਬ੍ਰਜ - ਬਿਲਲਾਨਾ (ਰਵਾਉਂਣਾ); ਪ੍ਰਾਕ੍ਰਿਤ - ਵਿਲਾਵਿਅ (ਫੁੱਟ-ਫੁੱਟ ਕੇ ਰਵਾਇਆ ਹੋਇਆ); ਸੰਸਕ੍ਰਿਤ - ਵਿਲਾਪਯਤਿ (विलापयति - ਵਿਰਲਾਪ ਕਰਾਉਂਦਾ ਹੈ)।
ਵਿਲਾੜਿ
ਦੌੜ ਕੇ, ਭੱਜ ਕੇ, ਛਾਲਾਂ ਮਾਰ ਕੇ; ਬੜੀ ਛੇਤੀ-ਛੇਤੀ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਲਹਿੰਦੀ - ਵਿਲਾੜ (ਭੱਜਣਾ, ਦੌੜ-ਭੱਜ ਕਰਨੀ)।
ਵੀਸਰਿਆ
ਵਿਸਰਿਆ, ਭੁੱਲਿਆ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਸਰਣਾ (ਭੁੱਲ ਜਾਣਾ); ਪਾਲੀ - ਵਿੱਸਰਤਿ; ਸੰਸਕ੍ਰਿਤ - ਵਿਸ੍ਮਰਤਿ (विस्मरति - ਭੁੱਲਦਾ ਹੈ)।
ਵੀਸਰਿਆ
ਵੀਸਰੇ+ਆ, ਵਿਸਰੇ ਹਨ, ਵਿਸਰ ਗਏ ਹਨ, ਭੁੱਲ ਗਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਸਰਣਾ (ਭੁੱਲ ਜਾਣਾ); ਪਾਲੀ - ਵਿੱਸਰਤਿ; ਸੰਸਕ੍ਰਿਤ - ਵਿਸ੍ਮਰਤਿ (विस्मरति - ਭੁੱਲਦਾ ਹੈ)।
ਵੀਸਰੇ
ਵਿਸਰ ਜਾਂਦੇ ਹਨ, ਵਿਸਰਜਨ ਹੋ ਜਾਂਦੇ ਹਨ; ਦੂਰ ਹੋ ਜਾਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਸਰਣਾ (ਭੁੱਲ ਜਾਣਾ); ਪਾਲੀ - ਵਿੱਸਰਤਿ; ਸੰਸਕ੍ਰਿਤ - ਵਿਸ੍ਮਰਤਿ (विस्मरति - ਭੁੱਲਦਾ ਹੈ)।
ਵੀਚਾਰਿ
ਵੀਚਾਰ/ਵਿਚਾਰ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵੀਚਾਰ, ਚਰਚਾ)।
ਵੀਚਾਰਿ
ਵਿਚਾਰ ਵਿਚ, ਖਿਆਲ ਵਿਚ; ਤਾਂਘ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵਿਚਾਰ, ਚਰਚਾ)।
ਵੀਚਾਰਿ
ਵੀਚਾਰ ਰਾਹੀਂ/ਦੁਆਰਾ, ਗਿਆਨ-ਵੀਚਾਰ ਰਾਹੀਂ/ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵੀਚਾਰ, ਚਰਚਾ)।
ਵੀਚਾਰਿ
ਵੀਚਾਰ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵੀਚਾਰ, ਚਰਚਾ)।
ਵੀਚਾਰਿਆ
ਵੀਚਾਰਿਆ ਹੈ, ਸਮਝਿਆ ਹੈ, ਜਾਣਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਚਾਰਣਾ (ਸੋਚਣਾ, ਗਹੁ ਕਰਨਾ); ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵੀਚਾਰ, ਚਰਚਾ)।
ਵੀਚਾਰਿਆ
ਵੀਚਾਰਿਆ, ਵੀਚਾਰਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਚਾਰਣਾ (ਸੋਚਣਾ, ਗਹੁ ਕਰਨਾ); ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵੀਚਾਰ, ਚਰਚਾ)।
ਵੀਚਾਰੀ
ਵਿਚਾਰਦਾ ਹੈ, ਚਿੰਤਨ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਚਾਰਣਾ (ਸੋਚਣਾ); ਪ੍ਰਾਕ੍ਰਿਤ - ਵਿਚਾਰਇ (ਘੁੰਮਦਾ ਹੈ); ਸੰਸਕ੍ਰਿਤ - ਵਿਚਾਰਤਿ (विचारति - ਇਧਰ-ਉਧਰ ਘੁੰਮਦਾ ਹੈ, ਵਿਚਾਰਦਾ ਹੈ)।
ਵੀਚਾਰੀਆ
ਵਿਚਾਰਵਾਨ।
ਵਿਆਕਰਣ: ਵਿਸ਼ੇਸ਼ਣ (ਮਨ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਚਾਰਣਾ (ਸੋਚਣਾ, ਗਹੁ ਕਰਨਾ); ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵੀਚਾਰ, ਚਰਚਾ)।
ਵੀਚਾਰੁ
ਵੀਚਾਰ; ਨਿਰਣਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵੀਚਾਰ, ਚਰਚਾ)।
ਵੀਚਾਰੁ
ਵੀਚਾਰ; ਗਿਆਨ-ਵੀਚਾਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵੀਚਾਰ, ਚਰਚਾ)।
ਵੀਚਾਰੇ
ਵਿਚਾਰ ਕਰਕੇ, ਵਿਚਾਰ (ਕਰਨ) ਕਰਕੇ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਚਾਰਣਾ (ਸੋਚਣਾ); ਪ੍ਰਾਕ੍ਰਿਤ - ਵਿਚਾਰਇ (ਘੁੰਮਦਾ ਹੈ); ਸੰਸਕ੍ਰਿਤ - ਵਿਚਾਰਤਿ (विचारति - ਇਧਰ-ਉਧਰ ਘੁੰਮਦਾ ਹੈ, ਵਿਚਾਰਦਾ ਹੈ)।
ਵੀਚਾਰੇ
ਵਿਚਾਰ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਵਿਚਾਰਣਾ (ਸੋਚਣਾ); ਪ੍ਰਾਕ੍ਰਿਤ - ਵਿਚਾਰਇ (ਘੁੰਮਦਾ ਹੈ); ਸੰਸਕ੍ਰਿਤ - ਵਿਚਾਰਤਿ (विचारति - ਇਧਰ-ਉਧਰ ਘੁੰਮਦਾ ਹੈ, ਵਿਚਾਰਦਾ ਹੈ)।
ਵੀਚਾਰੋ
ਵੀਚਾਰਦਾ ਹੈ, ਵੀਚਾਰ (ਕਰਦਾ ਹੈ); ਗਿਆਨ-ਵੀਚਾਰ (ਕਰਦਾ ਹੈ)।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵਿਚਾਰ, ਚਰਚਾ)।
ਵੀਚਾਰੋਵਾ
ਵੀਚਾਰੁ, ਵਿਚਾਰ, ਨਿਰਣਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵਿਚਾਰ, ਚਰਚਾ)।
ਵੀਛੁੜੇ
ਵਿਛੜੇ ਹਾਂ, ਵਿਛੜੇ ਹੋਏ ਹਾਂ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਛੁੜਨਾ; ਪੁਰਾਤਨ ਪੰਜਾਬੀ - ਵਿਛੜਣਾ (ਵਖ/ਅਲੱਗ ਹੋਣਾ, ਹਟਾਉਣਾ); ਸਿੰਧੀ - ਵਿਛੁੜਣੁ (ਵਖ/ਅਲੱਗ ਹੋਣਾ); ਪ੍ਰਾਕ੍ਰਿਤ - ਵਿਚ੍ਛਡਿਅ (ਵਖ/ਅਲੱਗ); ਸੰਸਕ੍ਰਿਤ - ਵਿਕ੍ਸ਼ੁਟਤਿ (विक्षुटति - ਅਲੱਗ ਹੋ ਜਾਂਦਾ ਹੈ/ਟੁਟ ਜਾਂਦਾ ਹੈ)।
ਵੀਛੁੜੈ
ਵਿਛੜਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਛੁੜਨਾ; ਪੁਰਾਤਨ ਪੰਜਾਬੀ - ਵਿਛੜਣਾ (ਵਖ/ਅਲਗ ਹੋਣਾ, ਹਟਾਉਣਾ); ਸਿੰਧੀ - ਵਿਛੁੜਣੁ (ਵਖ/ਅਲਗ ਹੋਣਾ); ਪ੍ਰਾਕ੍ਰਿਤ - ਵਿਚ੍ਛਡਿਅ (ਵਖ/ਅਲਗ); ਸੰਸਕ੍ਰਿਤ - ਵਿਕ੍ਸ਼ੁਟਤਿ (विक्षुटति - ਅਲਗ ਹੋ ਜਾਂਦਾ ਹੈ/ਟੁਟ ਜਾਂਦਾ ਹੈ)।
ਵੀਰ
ਵੀਰ, ਭਰਾ; ਸੰਬੰਧੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੀਰ/ਬੀਰ; ਲਹਿੰਦੀ - ਵੀਰ (ਭਰਾ); ਬ੍ਰਜ/ਸਿੰਧੀ - ਵੀਰੁ (ਸੂਰਮਾ); ਕਸ਼ਮੀਰੀ - ਵੀਰ (ਬਹਾਦਰ ਆਦਮੀ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵੀਰ (ਸੂਰਮਾ); ਸੰਸਕ੍ਰਿਤ - ਵੀਰ (वीर - ਆਦਮੀ; ਸੂਰਮਾ; ਪੁੱਤਰ)।
ਵੁਠੜਾ
ਵਸਿਆ (ਹੈ), ਵਸ ਗਿਆ (ਹੈ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੁਠਾ; ਲਹਿੰਦੀ - ਵੁੱਠਾ; ਸਿੰਧੀ - ਵੁਠੋ (ਵਰ੍ਹਿਆ; ਵੱਸਿਆ); ਪ੍ਰਾਕ੍ਰਿਤ/ਪਾਲੀ - ਵੁਟ੍ਠ; ਸੰਸਕ੍ਰਿਤ - ਵ੍ਰਿਸ਼੍ਟ (वृष्ट - ਵਰ੍ਹਿਆ)।
ਵੁਠਾ
ਵੁਠਾ ਹੈ, ਵਸਿਆ ਹੈ, ਵਸ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੁਠਾ; ਲਹਿੰਦੀ - ਵੁੱਠਾ; ਸਿੰਧੀ - ਵੁਠੋ (ਵਰ੍ਹਿਆ; ਵੱਸਿਆ); ਪ੍ਰਾਕ੍ਰਿਤ/ਪਾਲੀ - ਵੁਟ੍ਠ; ਸੰਸਕ੍ਰਿਤ - ਵ੍ਰਿਸ਼੍ਟ (वृष्ट - ਵਰ੍ਹਿਆ)।
ਵੇ ਜੀਆ
ਹੇ ਜੀਵ, ਹੇ ਮਨੁਖ।
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੇ (ਧੁਨੀ ਅਨੁਕਰਣਕ) + ਅਪਭ੍ਰੰਸ਼ - ਜੀਆ/ਜੀਅ; ਪ੍ਰਾਕ੍ਰਿਤ - ਜੀਅ; ਸੰਸਕ੍ਰਿਤ - ਜੀਵ (जीव - ਜੀਵਤ, ਜੀਉਂਦਾ)।
ਵੇਸ
ਵੇਸ, ਰੂਪ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵੇਸ; ਸੰਸਕ੍ਰਿਤ - ਵੇਸ਼ (वेष/वेश - ਵੇਸ, ਪੌਸ਼ਾਕ, ਕਪੜੇ, ਪਹਿਰਾਵਾ)।
ਵੇਸ
ਵੇਸ, ਰੂਪ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵੇਸ; ਸੰਸਕ੍ਰਿਤ - ਵੇਸ਼ (वेष/वेश - ਵੇਸ, ਪੌਸ਼ਾਕ, ਵਸਤ੍ਰ, ਪਹਿਰਾਵਾ)।
ਵੇਸੁ
ਵੇਸ; ਰੂਪ, ਸਰੂਪ; ਸ਼ਖਸੀਅਤ, ਸੁਭਾਅ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵੇਸ; ਸੰਸਕ੍ਰਿਤ - ਵੇਸ਼ (वेष/वेश - ਵੇਸ, ਪੌਸ਼ਾਕ, ਵਸਤ੍ਰ, ਪਹਿਰਾਵਾ)।
ਵੇਸੁ
ਵੇਸ; ਰੂਪ, ਸਰੂਪ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵੇਸ; ਸੰਸਕ੍ਰਿਤ - ਵੇਸ਼ (वेष/वेश - ਵੇਸ, ਪੌਸ਼ਾਕ, ਵਸਤ੍ਰ, ਪਹਿਰਾਵਾ)।
ਵੇਸੁਆ
ਵੇਸਵਾ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੇਸਵਾ/ਵੇਸਵਾ; ਲਹਿੰਦੀ - ਵੇਸਵਾ; ਰਾਜਸਥਾਨੀ - ਬੇਸੁਯਾ; ਬ੍ਰਜ - ਬੇਸਵਾ/ਵੇਸਵਾ/ਵੇਸ੍ਯਾ; ਅਪਭ੍ਰੰਸ਼ - ਵੇਸ; ਪ੍ਰਾਕ੍ਰਿਤ - ਵੇਸਾ/ਵੇੱਸਾ; ਪਾਲੀ - ਵੇਸੀ; ਸੰਸਕ੍ਰਿਤ - ਵੇਸ਼੍ਯਾ (वेश्या - ਵੇਸਵਾ)।
ਵੇਸੇ
ਵੇਸ ਵਾਲੇ ਵਿਚ, ਭੇਖ ਵਾਲੇ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵੇਸ; ਸੰਸਕ੍ਰਿਤ - ਵੇਸ਼ (वेष/वेश - ਵੇਸ, ਪੌਸ਼ਾਕ, ਵਸਤ੍ਰ, ਪਹਿਰਾਵਾ)।
ਵੇਕਾਰ
ਵਿਕਾਰੀਆਂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੇਕਾਰ; ਸੰਸਕ੍ਰਿਤ - ਵਿਕਾਰ (विकार - ਭੈੜਾ ਸੁਭਾਉ)।
ਵੇਕੀ
ਬਹੁ-ਭਾਂਤੀ, ਕਈ ਤਰ੍ਹਾਂ ਦਾ।
ਵਿਆਕਰਣ: ਵਿਸ਼ੇਸ਼ਣ (ਜਗਤੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੇਕੀ; ਸਿੰਧੀ - ਵੇਕੁ (ਫਰਕ); ਪ੍ਰਾਕ੍ਰਿਤ - ਵਿਵੇਅ (ਭੇਦ, ਅੰਤਰ); ਸੰਸਕ੍ਰਿਤ - ਵਿਵੇਕਹ (विवेक: - ਵਿਵੇਚਨ, ਵਿਚਾਰ, ਭੇਦ, ਅੰਤਰ)।
ਵੇਖਹਿ
ਵੇਖਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਵੇਖਣ (ਵੇਖਣਾ); ਪ੍ਰਾਕ੍ਰਿਤ - ਵੇਹਇ; ਸੰਸਕ੍ਰਿਤ - ਵਿਕਸ਼ਤੇ (विक्षते - ਵੇਖਦਾ ਹੈ)।
ਵੇਖਹਿ
ਵੇਖਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵੇਖਣ (ਵੇਖਣਾ); ਪ੍ਰਾਕ੍ਰਿਤ - ਵੇਹਇ; ਸੰਸਕ੍ਰਿਤ - ਵਿਕਸ਼ਤੇ (विक्षते - ਵੇਖਦਾ ਹੈ)।
ਵੇਖਹਿ
ਵੇਖਦਾ ਹੈਂ, ਵੇਖ ਰਿਹਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵੇਖਣ (ਵੇਖਣਾ); ਪ੍ਰਾਕ੍ਰਿਤ - ਵੇਹਇ; ਸੰਸਕ੍ਰਿਤ - ਵਿਕਸ਼ਤੇ (विक्षते - ਵੇਖਦਾ ਹੈ)।
ਵੇਖਹੁ
ਵੇਖੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਇਸਤਰੀ ਲਿੰਗ, ਇਕਵਚਨ।

ਵੇਖੋ; ਵਿਚਾਰੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਵੇਖਣ (ਵੇਖਣਾ); ਪ੍ਰਾਕ੍ਰਿਤ - ਵੇਹਇ; ਸੰਸਕ੍ਰਿਤ - ਵਿਕਸ਼ਤੇ (विक्षते - ਵੇਖਦਾ ਹੈ)।
ਵੇਖਣ
ਵੇਖਣ (ਲਈ)।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵੇਖਣ (ਵੇਖਣਾ); ਸੰਸਕ੍ਰਿਤ - ਵੀਕਸ਼ਤੇ/ਵੀਕ੍ਸ਼ਯਤਿ (वीक्षते/वीक्षयति - ਵੇਖਦਾ ਹੈ)।
ਵੇਖਣ
ਵੇਖਣ (ਨੂੰ; ਲਈ)।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵੇਖਣ (ਵੇਖਣਾ); ਸੰਸਕ੍ਰਿਤ - ਵੀਕਸ਼ਤੇ/ਵੀਕ੍ਸ਼ਯਤਿ (वीक्षते/वीक्षयति - ਵੇਖਦਾ ਹੈ)।
ਵੇਖਣਹਾਰਾ
ਵੇਖਣਹਾਰ, ਵੇਖਣਵਾਲਾ, ਦੇਖ-ਭਾਲ ਕਰਨ ਵਾਲਾ, ਸਾਂਭ-ਸੰਭਾਲ ਕਰਨ ਵਾਲਾ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਦੇਖਨਹਾਰਾ/ਦੇਖਨਹਾਰ; ਪੁਰਾਤਨ ਪੰਜਾਬੀ - ਵੇਖਣਹਾਰਾ/ਵੇਖਣਹਾਰ; ਅਪਭ੍ਰੰਸ਼ - ਦੇਕ੍ਖਣਿਹਾਰਯ; ਪ੍ਰਾਕ੍ਰਿਤ - ਦੇਕ੍ਖਣਹਾੲਅ; ਸੰਸਕ੍ਰਿਤ - ਦਰ੍ਸ਼ਨਕਾਰ (दर्शनकार - ਵੇਖਣ ਵਾਲਾ)।
ਵੇਖਣਾ
ਵੇਖਣਾ, ਤੱਕਣਾ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੇਖਣਾ; ਲਹਿੰਦੀ - ਵੇਖਣ (ਵੇਖਣਾ); ਪ੍ਰਾਕ੍ਰਿਤ - ਵੇਹਇ; ਸੰਸਕ੍ਰਿਤ - ਵਿਕਸ਼ਤੇ (विक्षते - ਵੇਖਦਾ ਹੈ)।
ਵੇਖਾਲੀਅਨੁ
ਵਿਖਾਲੀ ਉਸ ਨੇ, ਵਿਖਾਈ ਉਸ ਨੇ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੇਖਣਾ/ਵੇਖਾਲਣਾ; ਲਹਿੰਦੀ - ਵੇਖਣ (ਵੇਖਣਾ), ਵੇਖਾਲਣ (ਵਿਖਾਉਣਾ); ਪ੍ਰਾਕ੍ਰਿਤ - ਵੇਹਇ; ਸੰਸਕ੍ਰਿਤ - ਵਿਕਸ਼ਤੇ (विक्षते - ਵੇਖਦਾ ਹੈ)।
ਵੇਖਿ
ਵੇਖਦਾ ਹੈ, ਵੇਖ ਰਿਹਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵੇਖਣ (ਵੇਖਣਾ); ਪ੍ਰਾਕ੍ਰਿਤ - ਵੇਹਇ; ਸੰਸਕ੍ਰਿਤ - ਵਿਕਸ਼ਤੇ (विक्षते - ਵੇਖਦਾ ਹੈ)।
ਵੇਖਿ
ਵੇਖ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਲਹਿੰਦੀ - ਵੇਖਣ (ਵੇਖਣਾ); ਪ੍ਰਾਕ੍ਰਿਤ - ਵੇਹਇ; ਸੰਸਕ੍ਰਿਤ - ਵਿਕਸ਼ਤੇ (विक्षते - ਵੇਖਦਾ ਹੈ)।
ਵੇਖਿ
ਵੇਖ (ਰਿਹਾ ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵੇਖਣ (ਵੇਖਣਾ); ਪ੍ਰਾਕ੍ਰਿਤ - ਵੇਹਇ; ਸੰਸਕ੍ਰਿਤ - ਵਿਕਸ਼ਤੇ (विक्षते - ਵੇਖਦਾ ਹੈ)।
ਵੇਖੁ
ਵੇਸ, ਸਰੂਪ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵੇਸ; ਸੰਸਕ੍ਰਿਤ - ਵੇਸ਼/ਵੇਸ਼ (वेष/वेश - ਵੇਸ, ਪੌਸ਼ਾਕ, ਵਸਤ੍ਰ, ਪਹਿਰਾਵਾ)।
ਵੇਖੁ
ਵੇਖ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵੇਖਣ (ਵੇਖਣਾ); ਪ੍ਰਾਕ੍ਰਿਤ - ਵੇਹਇ; ਸੰਸਕ੍ਰਿਤ - ਵਿਕਸ਼ਤੇ (विक्षते - ਵੇਖਦਾ ਹੈ)।
ਵੇਖੈ
ਵੇਖਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵੇਖਣ (ਵੇਖਣਾ); ਪ੍ਰਾਕ੍ਰਿਤ - ਵੇਹਇ; ਸੰਸਕ੍ਰਿਤ - ਵੀਕ੍ਸ਼ਤੇ/ਵੀਕ੍ਸ਼ਯਤਿ (वीक्षते/वीक्षयति - ਵੇਖਦਾ ਹੈ)।
ਵੇਖੈ
ਵੇਖਦਾ ਹੈ; ਨਿਗਾਹ-ਬਾਨੀ ਕਰਦਾ ਹੈ, ਸਾਰ-ਸੰਭਾਲ ਕਰਦਾ/ਕਰ ਰਿਹਾ ਹੈ।

ਵਿਉਤਪਤੀ: ਲਹਿੰਦੀ - ਵੇਖਣ (ਵੇਖਣਾ); ਸੰਸਕ੍ਰਿਤ -ਵੀਕ੍ਸ਼ਤੇ/ਵੀਕ੍ਸ਼ਯਤਿ (वीक्षते/वीक्षयति - ਵੇਖਦਾ ਹੈ)।
ਵੇਖੈ
ਵੇਖ ਰਿਹਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵੇਖਣ (ਵੇਖਣਾ); ਪ੍ਰਾਕ੍ਰਿਤ - ਵੇਹਇ; ਸੰਸਕ੍ਰਿਤ - ਵੀਕਸ਼ਤੇ/ਵੀਕਸ਼ਤਿ (वीक्षते/वीक्षयति - ਵੇਖਦਾ ਹੈ)।
ਵੇਖੈ
ਵੇਖਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਵੇਖਣ (ਵੇਖਣਾ); ਪ੍ਰਾਕ੍ਰਿਤ - ਵੇਹਇ; ਸੰਸਕ੍ਰਿਤ - ਵੀਕ੍ਸ਼ਤੇ/ਵੀਕ੍ਸ਼ਯਤਿ (वीक्षते/वीक्षयति - ਵੇਖਦਾ ਹੈ)।
ਵੇਗ
(ਪਉਣ ਦੇ) ਵੇਗ ਵਾਲੇ, (ਹਵਾ ਸਮਾਨ) ਤੇਜ ਚਾਲ ਚੱਲਣ ਵਾਲੇ (ਘੋੜੇ)।
ਵਿਆਕਰਣ: ਵਿਸ਼ੇਸ਼ਣ (ਤੁਰੇ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਵੇਗ; ਅਪਭ੍ਰੰਸ਼ - ਵੇਗ/ਵੇੱਗ; ਪ੍ਰਾਕ੍ਰਿਤ - ਵੇਅ/ਵੇਗ; ਪਾਲੀ - ਵੇੱਗ; ਸੰਸਕ੍ਰਿਤ - ਵੇਗਹ (वेग: - ਆਵੇਗ, ਸੰਵੇਗ, ਗਤੀ, ਤੇਜੀ)।
ਵੇਗਾਰਿ
ਵੇਗਾਰ, ਬਿਨਾਂ ਕਿਸੇ ਮਜ਼ਦੂਰੀ ਜਾਂ ਮਿਹਨਤਾਨੇ ਤੋਂ ਕੀਤੀ ਜਾਣ ਵਾਲੀ ਕਾਰ/ਸੇਵਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੇਗਾਰਿ; ਫ਼ਾਰਸੀ - ਬੇਗਾਰ (ਬਿਨਾ ਕਿਸੇ ਮਜ਼ਦੂਰੀ ਜਾਂ ਮਿਹਨਤਾਨੇ ਦੇ ਕੀਤਾ ਕੰਮ)।
ਵੇਚਾਰਿਆ
ਵਿਚਾਰੇ; ਵਿਚਾਰੇ ਮਨੁਖ।
ਵਿਆਕਰਣ: ਵਿਸ਼ੇਸ਼ਣ (ਹੋਰਿ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਬੇਚਾਰਹ (ਸਹਾਇਤਾ ਤੋਂ ਵਿਰਵਾ)।
ਵੇਚਾਰੀਆ
ਵੇਚਾਰੀ/ਵਿਚਾਰੀ।
ਵਿਆਕਰਣ: ਵਿਸ਼ੇਸ਼ਣ (ਦੇਹ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਬੇਚਾਰਹ (ਸਹਾਇਤਾ ਤੋਂ ਵਿਰਵਾ)।
ਵੇਛੋੜਾ
ਵਿਛੋੜਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਛੋੜਾ/ਬਿਛੋੜਾ; ਲਹਿੰਦੀ - ਵਿਛੋੜਾ; ਸੰਸਕ੍ਰਿਤ - ਵਿਕ੍ਸ਼ੋਟ* (विक्षोट - ਵਿਛੋੜਾ)।
ਵੇਛੋੜਾ
ਵਿਛੋੜਾ (ਹੋ ਗਿਆ), ਵਿਛੋੜਾ (ਪੈ ਗਿਆ)।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਛੋੜਾ/ਬਿਛੋੜਾ; ਲਹਿੰਦੀ - ਵਿਛੋੜਾ; ਸੰਸਕ੍ਰਿਤ - ਵਿਕ੍ਸ਼ੋਟ* (विक्षोट - ਵਿਛੋੜਾ)।
ਵੇਤਗਾ
ਵੇ-ਤਗਾ, ਧਾਗੇ ਤੋਂ ਬਿਨਾਂ, ਜਨੇਊ ਤੋਂ ਬਿਨਾਂ।
ਵਿਆਕਰਣ: ਵਿਸ਼ੇਸ਼ਣ (ਓਹੁ ਜਜਮਾਨ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੇ/ਬੇ; ਫ਼ਾਰਸੀ - ਬੇ/ਬੀ (ਬਿਨਾ, ਬਗ਼ੈਰ)<footnote:27> + ਪੁਰਾਤਨ ਪੰਜਾਬੀ - ਤਗਾ/ਤਗੁ; ਅਪਭ੍ਰੰਸ਼/ਪ੍ਰਾਕ੍ਰਿਤ - ਤੱਗ; ਸੰਸਕ੍ਰਿਤ - ਤ੍ਰਾੱਗ (त्राग्ग - ਡੋਰਾ, ਧਾਗਾ)।
ਵੇਤਗਾ
ਵੇ-ਤਗਾ, ਬਿਨਾਂ ਧਾਗੇ ਦੇ, ਜਨੇਊ ਤੋਂ ਬਿਨਾਂ।
ਵਿਆਕਰਣ: ਵਿਸ਼ੇਸ਼ਣ (ਆਪੇ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੇ/ਬੇ; ਫ਼ਾਰਸੀ - ਬੇ/ਬੀ (ਬਿਨਾਂ, ਬਗ਼ੈਰ) + ਪੁਰਾਤਨ ਪੰਜਾਬੀ - ਤਗਾ/ਤਗੁ; ਅਪਭ੍ਰੰਸ਼/ਪ੍ਰਾਕ੍ਰਿਤ - ਤੱਗ; ਸੰਸਕ੍ਰਿਤ - ਤ੍ਰਾੱਗ (त्राग्ग - ਡੋਰਾ, ਧਾਗਾ)।
ਵੇਦ
ਗਿਆਨ; ਗਿਆਨ-ਵੀਚਾਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਵੇਦ; ਸੰਸਕ੍ਰਿਤ - ਵੇਦ੍ (वेद् - ਗਿਆਨ, ਅਧਿਆਤਮਕ ਗਿਆਨ)।
ਵੇਦ
ਵੇਦ, ਸਨਾਤਨ ਮਤ ਦੇ ਚਾਰ ਪ੍ਰਾਚੀਨ ਧਾਰਮਕ ਗ੍ਰੰਥ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਵੇਦ; ਸੰਸਕ੍ਰਿਤ - ਵੇਦ੍ (वेद् - ਗਿਆਨ, ਅਧਿਆਤਮਕ ਗਿਆਨ)।
ਵੇਦਾ
ਵੇਦਾਂ (ਵਿਚ), ਗਿਆਨਾਂ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਵੇਦ; ਸੰਸਕ੍ਰਿਤ - ਵੇਦ੍ (वेद् - ਗਿਆਨ, ਅਧਿਆਤਮਕ ਗਿਆਨ)।
ਵੇਦਾ
ਵੇਦਾਂ (ਸਮੇਤ), ਸਨਾਤਨ ਮਤ ਦੇ ਚਾਰ ਪ੍ਰਾਚੀਨ ਧਾਰਮਕ ਗ੍ਰੰਥਾਂ (ਸਮੇਤ)।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਵੇਦ; ਸੰਸਕ੍ਰਿਤ - ਵੇਦ੍ (वेद् - ਗਿਆਨ, ਅਧਿਆਤਮਕ ਗਿਆਨ)।
ਵੇਦੁ
ਵੇਦ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਵੇਦ; ਸੰਸਕ੍ਰਿਤ - ਵੇਦ੍ (वेद् - ਗਿਆਨ, ਅਧਿਆਤਮਕ ਗਿਆਨ)।
ਵੇਮੁਖੁ
ਬੇਮੁਖ, ਮੂੰਹ ਮੋੜਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਕੋ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੇਮੁਖ; ਬ੍ਰਜ - ਵੇਮੁਖ/ਬਿਮੁਖ/ਬੇਮੁਖ (ਮੁੜਿਆ ਹੋਇਆ, ਬੇਧਿਆਨਾ, ਅਸ਼ਿਸ਼ਟ); ਸੰਸਕ੍ਰਿਤ - ਵਿਮੁਖ (विमुख - ਉਲਟਾ, ਜਿਸ ਦਾ ਮੂੰਹ ਮੋੜਿਆ ਹੋਇਆ ਹੋਵੇ, ਜਿਸ ਦਾ ਮੂੰਹ ਫੇਰਿਆ ਹੋਵੇ)।
ਵੇਰਾਸਿ
ਵੇ-ਰਾਸ, ਗਲਤ-ਮਲਤ, ਉਲਟ-ਪੁਲਟ।
ਵਿਆਕਰਣ: ਵਿਸ਼ੇਸ਼ਣ (ਕਰਨੀ ਦਾ) ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੇ (ਬਿਨਾਂ, ਬਗ਼ੈਰ) + ਰਾਸਿ (ਠੀਕ, ਸਹੀ); ਫ਼ਾਰਸੀ - ਰਾਸਤਿ/ਰਾਸਤ (ਠੀਕ, ਸਹੀ)।
ਵੇਲਾ
ਵੇਲਾ, ਸਮਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੇਲਾ/ਵੇਲਾ (ਸਮਾਂ); ਬ੍ਰਜ - ਬੇਰਾ/ਬੇਲਾ/ਵੇਲਾ; ਪ੍ਰਾਕ੍ਰਿਤ - ਵੇਲਾ (ਸਮੁੰਦਰੀ ਕੰਢਾ, ਜਵਾਰ-ਭਾਟਾ; ਸਮਾਂ, ਮੌਕਾ); ਪਾਲੀ - ਵੇਲਾ (ਸਮੁੰਦਰੀ ਕੰਢਾ; ਸਮਾਂ); ਸੰਸਕ੍ਰਿਤ - ਵੇਲਾ (वेला - ਹੱਦ/ਸੀਮਾ; ਸਮਾਂ)।
ਵੇਲਿ
ਵੇਲ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਵਧੀ/ਬ੍ਰਜ - ਬੇਲ/ਬੇਲਿ; ਪ੍ਰਾਕ੍ਰਿਤ - ਵੇੱਲੀ (ਵੇਲ); ਸੰਸਕ੍ਰਿਤ - ਵੇੱਲਿ (वेल्लि - ਵੇਲ ਵਰਗਾ ਬੂਟਾ)।
ਵੈਸਾਖੀਂ
ਵੈਸਾਖ ਦੁਆਰਾ, ਦੇਸੀ ਸਾਲ ਦੇ ਦੂਜੇ ਮਹੀਨੇ ਵੈਸਾਖ ਦੁਆਰਾ।।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੈਸਾਖ; ਸਿੰਧੀ - ਵੇਸਾਖੁ; ਸੰਸਕ੍ਰਿਤ - ਵੈਸ਼ਾਖਹ (वैशाख: - ਅਪ੍ਰੈਲ-ਮਈ ਦੇ ਸਮਾਨੰਤਰ ਹਿੰਦੂ ਚੰਦਰ-ਸਾਲ ਦੇ ਬਾਰ੍ਹਾਂ ਮਹੀਨਿਆਂ ਵਿਚੋਂ ਦੂਜਾ ਮਹੀਨਾ)।
ਵੈਸਾਖੁ
ਵੈਸਾਖ, ਦੇਸੀ ਸਾਲ ਦਾ ਦੂਜਾ ਮਹੀਨਾ ਵੈਸਾਖ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੈਸਾਖ; ਸਿੰਧੀ - ਵੇਸਾਖੁ; ਸੰਸਕ੍ਰਿਤ - ਵੈਸ਼ਾਖਹ (वैशाख: - ਅਪ੍ਰੈਲ-ਮਈ ਦੇ ਸਮਾਨੰਤਰ ਹਿੰਦੂ ਚੰਦਰ-ਸਾਲ ਦੇ ਬਾਰ੍ਹਾਂ ਮਹੀਨਿਆਂ ਵਿਚੋਂ ਦੂਜਾ ਮਹੀਨਾ।