ਬਉਰਾ
ਬਉਲਾ, ਝੱਲਾ, ਕਮਲਾ।
ਵਿਆਕਰਣ: ਵਿਸ਼ੇਸ਼ਣ (ਤੈ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਉਰਾ/ਬਾਵਰਾ; ਬ੍ਰਜ - ਬਾਵਰੋ/ਬਾਵਰੇ/ਬਾਵਰਾ (ਪਾਗਲ); ਸਿੰਧੀ - ਵਾਉਰਣੁ (ਛੱਟਣਾ/ਫਟਕਣਾ); ਸੰਸਕ੍ਰਿਤ - ਵਾਯੁਰ (वायुर - ਹਵਾਯੁਕਤ/ਛੂਛਾ, ਪਾਗਲ)।
ਬਉਰਾ
(ਹੇ) ਬਉਰਾ! (ਹੇ) ਬਉਲੇ! (ਹੇ) ਝੱਲੇ! (ਹੇ) ਕਮਲੇ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਉਰਾ/ਬਾਵਰਾ; ਬ੍ਰਜ - ਬਾਵਰੋ/ਬਾਵਰੇ/ਬਾਵਰਾ (ਪਾਗਲ); ਸਿੰਧੀ - ਵਾਉਰਣੁ (ਛੱਟਣਾ/ਫਟਕਣਾ); ਸੰਸਕ੍ਰਿਤ - ਵਾਯੁਰ (वायुर - ਹਵਾਯੁਕਤ/ਛੂਛਾ, ਪਾਗਲ)।
ਬਉਰੇ
ਬਾਵਰੇ/ਬਾਵਲੇ, ਝੱਲੇ, ਕਮਲੇ, ਪਾਗਲ।
ਵਿਆਕਰਣ: ਵਿਸ਼ੇਸ਼ਣ (ਮਨ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਉਰਾ/ਬਾਵਰਾ; ਬ੍ਰਜ - ਬਾਵਰੋ/ਬਾਵਰੇ/ਬਾਵਰਾ (ਪਾਗਲ); ਸਿੰਧੀ - ਵਾਉਰਣੁ (ਛੱਟਣਾ/ਫਟਕਣਾ); ਸੰਸਕ੍ਰਿਤ - ਵਾਯੁਰ (वायुर - ਹਵਾਯੁਕਤ/ਛੂਛਾ, ਪਾਗਲ)।
ਬਈਅਰਿ
ਇਸਤਰੀ, ਜੀਵ-ਇਸਤਰੀ; ਜਗਿਆਸੂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬੁੰਦੇਲੀ - ਬਇਅਰਿ; ਬ੍ਰਜ - ਬਇਯਰ (ਇਸਤਰੀ); ਸੰਸਕ੍ਰਿਤ - ਵਰੋਰੁ (वरोरु - ਸੁੰਦਰ ਇਸਤਰੀ)।
ਬਸਹਿ
ਵੱਸਦੇ ਹਨ, ਨਿਵਾਸ ਕਰਦੇ ਹਨ, ਰਹਿੰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਸਣਾ; ਬ੍ਰਜ - ਬਸਨਾ (ਵਸਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਬਸੰਤ
ਬਸੰਤ, ਖਿੜਾਓ ਵਾਲਾ ਸਮਾਂ/ਰੁੱਤ; ਅਨੰਦ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਲਹਿੰਦੀ - ਬਸੰਤ (ਬਸੰਤ; ਭਾਰਤੀ ਸ਼ਾਸਤਰੀ ਸੰਗੀਤ ਵਿਚ ਇਕ ਮਾਪ/ਪੈਮਾਨਾ); ਸਿੰਧੀ - ਬਸੰਤੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵਸੰਤ (ਬਸੰਤ); ਸੰਸਕ੍ਰਿਤ - ਵਸੰਤ (वसन्त - ਬਸੰਤ ਰੁਤ)।
ਬਸਤੁ
ਵੱਸਦਾ (ਹੈ), ਰਹਿੰਦਾ (ਹੈ), ਨਿਵਾਸ ਕਰਦਾ (ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ - ਵਸਤ; ਬ੍ਰਜ - ਬਸਤ (ਵਸਦਾ ਹੈ); ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਬਸਤੁ
ਵੱਸਦਾ (ਹੈ), ਨਿਵਾਸ ਕਰਦਾ (ਹੈ), ਰਹਿੰਦਾ (ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ - ਵਸਤ; ਬ੍ਰਜ - ਬਸਤ (ਵਸਦਾ ਹੈ); ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਬਸਤੁ
ਵੱਸਦੀ (ਹੈ), ਰਹਿੰਦੀ (ਹੈ), ਨਿਵਾਸ ਕਰਦੀ (ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ - ਵਸਤ; ਬ੍ਰਜ - ਬਸਤ (ਵਸਦਾ ਹੈ); ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਬਸੰਤੁ
ਬਸੰਤ (ਵਾਲਾ), ਖਿੜਾਓ (ਵਾਲਾ)।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਸੰਤ (ਸਾਲ ਵਿਚਲੀ ਬਸੰਤ ਰੁਤ); ਪ੍ਰਾਕ੍ਰਿਤ/ਪਾਲੀ - ਵਸੰਤ (ਬਸੰਤ); ਸੰਸਕ੍ਰਿਤ - ਵਸੰਤਹ (वसंत: - ਬਸੰਤ ਰੁਤ)।
ਬਸੰਤੁ
ਬਸੰਤੁ ਹਿੰਡੋਲ, ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਮਿਸ਼ਰਤ ਰਾਗਾਂ ਵਿਚੋਂ ਇਕ ਰਾਗ ਦਾ ਨਾਂ।
ਵਿਉਤਪਤੀ: ਪੁਰਾਤਨ ਪੰਜਾਬੀ - ਬਸੰਤ (ਸਾਲ ਵਿਚਲੀ ਬਸੰਤ ਰੁਤ); ਪ੍ਰਾਕ੍ਰਿਤ/ਪਾਲੀ - ਵਸੰਤ (ਬਸੰਤ); ਸੰਸਕ੍ਰਿਤ - ਵਸੰਤਹ (वसंत: - ਬਸੰਤ ਰੁਤ)।
ਬਸਤ੍ਰ
ਬਸਤਰ, ਕਪੜੇ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਸਤ੍ਰ; ਸੰਸਕ੍ਰਿਤ - ਵਸ੍ਤ੍ਰਣਮ੍ (वस्त्रणम् - ਬਸਤਰ, ਕਪੜੇ)।
ਬਸਤ੍ਰ
ਬਸਤਰ, ਕਪੜਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਸਤ੍ਰ; ਸੰਸਕ੍ਰਿਤ - ਵਸ੍ਤ੍ਰਣਮ੍ (वस्त्रणम् - ਬਸਤਰ, ਕਪੜੇ)।
ਬਸਤ੍ਰਾ
ਬਸਤਰ/ਵਸਤਰ, ਕੱਪੜੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਸਤ੍ਰ; ਸੰਸਕ੍ਰਿਤ - ਵਸ੍ਤ੍ਰਣਮ੍ (वस्त्रणम् - ਬਸਤਰ, ਕਪੜੇ)।
ਬਸਾਇ
ਬਸਇ, ਵਸਦਾ ਹੈ, ਨਿਵਾਸ ਕਰਦਾ ਹੈ, ਰਹਿੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਸਣਾ; ਬ੍ਰਜ - ਬਸਨਾ (ਵਸਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਬਸਿਆ
ਵਸਿਆ ਹੈ, ਵਸ ਗਿਆ ਹੈ, ਨਿਵਾਸ ਕਰ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਬਸਯੋ; ਪੁਰਾਤਨ ਪੰਜਾਬੀ - ਵਸਿਆ; ਅਪਭ੍ਰੰਸ਼/ਪ੍ਰਾਕ੍ਰਿਤ - ਵਸਿਅ; ਸੰਸਕ੍ਰਿਤ - ਉਸ਼ਿਤ (उषित - ਵਸਿਆ ਹੋਇਆ)।
ਬਸੀਠਾ
ਵਿਚੋਲਾ, ਵਸੀਲਾ।
ਵਿਆਕਰਣ: ਵਿਸ਼ੇਸ਼ਣ (ਸਤਿਗੁਰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਸੀਠ/ਬਸੀਟ (ਪਿੰਡ ਦਾ ਮੁਖੀਆ, ਦੂਤ); ਪੁਰਾਤਨ ਅਵਧੀ - ਬਸੀਠ (ਦੂਤ); ਪ੍ਰਾਕ੍ਰਿਤ - ਵਸਿਟ੍ਠ; ਸੰਸਕ੍ਰਿਤ - ਵਸਿਸ਼੍ਠ (वसिष्ठ - ਸ੍ਰੇਸ਼ਠ)।
ਬਸੇ
ਵਸਦੇ ਹਨ, ਰਹਿੰਦੇ ਹਨ, ਨਿਵਾਸ ਕਰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਸਣਾ; ਬ੍ਰਜ - ਬਸਨਾ (ਵਸਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਬਸੇ
ਵਸੇ ਹਨ, ਵਸ ਗਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਸਣਾ; ਬ੍ਰਜ - ਬਸਨਾ (ਵਸਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਬਹਹਿ
ਬੈਠਦੇ ਹਨ, ਬੈਠ ਜਾਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਹਿਣਾ (ਬੈਠਣਾ); ਲਹਿੰਦੀ - ਬਹਣ (ਬੈਠਣਾ, ਗੱਦੀ/ਆਸਣ ਤੇ ਬੈਠਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਓਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਬਹਨਿ
ਬਹਿੰਦੇ ਹਨ, ਬੈਠ ਜਾਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਹਿਣਾ (ਬੈਠਣਾ); ਲਹਿੰਦੀ - ਬਹਣ (ਬੈਠਣਾ, ਗੱਦੀ/ਆਸਣ ਤੇ ਬੈਠਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ )।
ਬਹਾਲਿਆ
ਬਿਠਾਲਿਆ/ਬਿਠਾਇਆ ਹੋਇਆ ਹੈ; ਮੁਕੱਰਰ ਕੀਤਾ ਹੋਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਬਹਾਲ/ਬਹਾਲਣਾ (ਬਿਠਾਉਣਾ); ਲਹਿੰਦੀ - ਬਹਣ (ਬੈਠਣਾ); ਪ੍ਰਾਕ੍ਰਿਤ - ਵਸਇ; ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਬਹਾਲੀ
ਬਹਾਲੀ/ਬਿਠਾਲੀ ਹੈ, ਬਿਠਾ ਦਿੱਤੀ ਹੈ; ਟਿਕਾ ਦਿੱਤੀ ਹੈ, ਕਾਇਮ ਕਰ ਦਿੱਤੀ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਹਾਲ/ਬਹਾਲਣਾ (ਬਿਠਾਉਣਾ); ਲਹਿੰਦੀ - ਬਹਣ (ਬੈਠਣਾ); ਪ੍ਰਾਕ੍ਰਿਤ - ਵਸਇ; ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਬਹਿ
ਬਹਿ ਕੇ, ਬੈਠ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਬਹਿਣਾ (ਬੈਠਣਾ); ਲਹਿੰਦੀ - ਬਹਣ (ਬੈਠਣਾ, ਗੱਦੀ/ਆਸਣ ਤੇ ਬੈਠਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਬਹਿ ਬਹਿ
ਬੈਠ-ਬੈਠ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ )।
ਵਿਉਤਪਤੀ: ਪੁਰਾਤਨ ਪੰਜਾਬੀ - ਬਹਿਣਾ (ਬੈਠਣਾ); ਲਹਿੰਦੀ - ਬਹਣ (ਬੈਠਣਾ, ਗੱਦੀ/ਆਸਣ ਤੇ ਬੈਠਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਬਹਿਠੀਆ
ਬਹਿਠੀਆਂ/ਬੈਠੀਆਂ।
ਵਿਆਕਰਣ: ਵਿਸ਼ੇਸ਼ਣ (ਇਸਤਰੀਆਂ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਹਿਣਾ (ਬੈਠਣਾ); ਲਹਿੰਦੀ - ਬਹਣ (ਬੈਠਣਾ, ਗੱਦੀ/ਆਸਣ ’ਤੇ ਬੈਠਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਬਹਿਠੇ
ਬੈਠੇ, ਬੈਠ ਗਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੈਠਾ/ਬੈਠੀ/ਬੈਠੇ; ਲਹਿੰਦੀ - ਬਇਠਾ; ਸਿੰਧੀ - ਵੇਠੋ; ਅਪਭ੍ਰੰਸ਼ - ਬਇਟ੍ਠ; ਪ੍ਰਾਕ੍ਰਿਤ - ਉਵਵਿਟ੍ਠ/ਬਿਟ੍ਠ; ਸੰਸਕ੍ਰਿਤ - ਉਪਵਿਸ਼੍ਟ (उपविष्ट - ਬੈਠਾ ਹੋਇਆ)।
ਬਹੁ
ਬਹੁਤ, ਬੜੇ, ਕਈ, ਅਨੇਕ।
ਵਿਆਕਰਣ: ਵਿਸ਼ੇਸ਼ਣ (ਲੋਗ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬਹੁ (बहु - ਬਹੁਤ)।
ਬਹੁ
ਬਹੁਤ, ਬੜੀਆਂ, ਕਈ, ਅਨੇਕ।
ਵਿਆਕਰਣ: ਵਿਸ਼ੇਸ਼ਣ (ਸੁਗੰਧ ਦਾ), ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬਹੁ (बहु - ਬਹੁਤ)।
ਬਹੁ
ਬਹੁ (ਭਾਂਤੀ), ਅਨੇਕ (ਭਾਂਤ ਦੇ), ਅਨੇਕ (ਪ੍ਰਕਾਰ ਦੇ)।
ਵਿਆਕਰਣ: ਵਿਸ਼ੇਸ਼ਣ (ਨਿਰਤਿ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬਹੁ (बहु - ਬਹੁਤ)।
ਬਹੁ
ਬਹੁਤ, ਕਈ।
ਵਿਆਕਰਣ: ਵਿਸ਼ੇਸ਼ਣ (ਤੀਰਥ ਦਾ), ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬਹੁ (बहु - ਬਹੁਤ)।
ਬਹੁ
ਬਹੁਤ, ਬੜੇ, ਕਈ, ਅਨੇਕਾਂ।
ਵਿਆਕਰਣ: ਵਿਸ਼ੇਸ਼ਣ (ਲਸਕਰ ਅਤੇ ਮਾਨੁਖ ਦਾ), ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬਹੁ (बहु - ਬਹੁਤ)।
ਬਹੁ
ਬਹੁਤ, ਬੜਾ।
ਵਿਆਕਰਣ: ਵਿਸ਼ੇਸ਼ਣ (ਬੇਅੰਤ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬਹੁ (बहु - ਬਹੁਤ)।
ਬਹੁ
ਬਹੁਤ, ਬੜੀ।
ਵਿਆਕਰਣ: ਵਿਸ਼ੇਸ਼ਣ (ਮੈਲੁ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬਹੁ (बहु - ਬਹੁਤ)।
ਬਹੁ
ਬਹੁਤ।
ਵਿਆਕਰਣ: ਵਿਸ਼ੇਸ਼ਣ (ਦੁਖ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬਹੁ (बहु - ਬਹੁਤ)।
ਬਹੁ
ਬਹੁਤ (ਵੱਡੇ)।
ਵਿਆਕਰਣ: ਵਿਸ਼ੇਸ਼ਣ (ਪਤਿਤ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬਹੁ (बहु - ਬਹੁਤ)।
ਬਹੁ
ਬਹੁਤ (ਵਡਾ)।
ਵਿਆਕਰਣ: ਵਿਸ਼ੇਸ਼ਣ (ਪਰਵਾਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬਹੁ (बहु - ਬਹੁਤ)।
ਬਹੁਤ
ਬਹੁਤ, ਅਨੇਕ।
ਵਿਆਕਰਣ: ਵਿਸ਼ੇਸ਼ਣ (ਜਤਨ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਬਹੁਤੁ; ਪ੍ਰਾਕ੍ਰਿਤ - ਬਹੁੱਤੋ; ਪਾਲੀ - ਬਹੁੱਤ; ਸੰਸਕ੍ਰਿਤ - ਬਹੁਤਮ੍ (बहुतम् - ਬਹੁਤ)।
ਬਹੁਤੀ
ਬਹੁਤ ਹੀ (ਪੱਤਰ+ਆਲੀ/ਪੱਤਰਾਂ ਵਾਲੀ), ਬਹੁਤ ਹੀ (ਪੱਤਿਆਂ ਵਾਲੀ); ਬਹੁਤ ਹੀ (ਸੰਘਣੀ)।
ਵਿਆਕਰਣ: ਵਿਸ਼ੇਸ਼ਣ (ਛਾਉ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਬਹੁਤੁ; ਪ੍ਰਾਕ੍ਰਿਤ - ਬਹੁੱਤੋ; ਪਾਲੀ - ਬਹੁੱਤ; ਸੰਸਕ੍ਰਿਤ - ਬਹੁਤਮ੍ (बहुतम् - ਬਹੁਤ)।
ਬਹੁਤੁ
ਬਹੁਤ, ਅਨੇਕ, ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਜਨਮ ਦਾ), ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਬਹੁੁਤੁ; ਪ੍ਰਾਕ੍ਰਿਤ - ਬਹੁੱਤੋ; ਪਾਲੀ - ਬਹੁੱਤ; ਸੰਸਕ੍ਰਿਤ - ਬਹੁਤਮ੍ (बहुतम् - ਬਹੁਤ)।
ਬਹੁਤੁ
ਬਹੁਤ, ਅਨੇਕ, ਬਥੇਰੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਬਹੁਤੁ; ਪ੍ਰਾਕ੍ਰਿਤ - ਬਹੁੱਤੋ; ਪਾਲੀ - ਬਹੁੱਤ; ਸੰਸਕ੍ਰਿਤ - ਬਹੁਤਮ੍ (बहुतम् - ਬਹੁਤ)।
ਬਹੁਤੁ
ਬਹੁਤ, ਬੜਾ, ਬਥੇਰਾ।
ਵਿਆਕਰਣ: ਵਿਸ਼ੇਸ਼ਣ (ਜਤਨੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਬਹੁਤੁ; ਪ੍ਰਾਕ੍ਰਿਤ - ਬਹੁੱਤੋ; ਪਾਲੀ - ਬਹੁੱਤ; ਸੰਸਕ੍ਰਿਤ - ਬਹੁਤਮ੍ (बहुतम् - ਬਹੁਤ)।
ਬਹੁਤੁ
ਬਹੁਤ, ਬੜਾ।
ਵਿਆਕਰਣ: ਵਿਸ਼ੇਸ਼ਣ (ਦੁਖੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਬਹੁਤ, ਬਥੇਰੇ।
ਵਿਆਕਰਣ: ਵਿਸ਼ੇਸ਼ਣ (ਜਤਨ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਬਹੁਤੁ; ਪ੍ਰਾਕ੍ਰਿਤ - ਬਹੁੱਤੋ; ਪਾਲੀ - ਬਹੁੱਤ; ਸੰਸਕ੍ਰਿਤ - ਬਹੁਤਮ੍ (बहुतम् - ਬਹੁਤ)।
ਬਹੁਤੁ
ਬਹੁਤ, ਅਨੇਕ, ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਦੁਖੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਬਹੁਤੁ; ਪ੍ਰਾਕ੍ਰਿਤ - ਬਹੁੱਤੋ; ਪਾਲੀ - ਬਹੁੱਤ; ਸੰਸਕ੍ਰਿਤ - ਬਹੁਤਮ੍ (बहुतम् - ਬਹੁਤ)।
ਬਹੁਤੁ
ਬਹੁਤ, ਬਹੁਤੀ, ਵੱਡੀ/ਬੜੀ, ਅਤਿ।
ਵਿਆਕਰਣ: ਵਿਸ਼ੇਸ਼ਣ (ਸਿਆਣਪ ਦਾ), ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਬਹੁਤੁ; ਪ੍ਰਾਕ੍ਰਿਤ - ਬਹੁੱਤੋ; ਪਾਲੀ - ਬਹੁੱਤ; ਸੰਸਕ੍ਰਿਤ - ਬਹੁਤਮ੍ (बहुतम् - ਬਹੁਤ)।
ਬਹੁਤੇ
ਬਹੁਤ, ਬੜੇ, ਕਈ, ਅਨੇਕ।
ਵਿਆਕਰਣ: ਵਿਸ਼ੇਸ਼ਣ (ਵੇਸ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਬਹੁੁਤੁ; ਪ੍ਰਾਕ੍ਰਿਤ - ਬਹੁੱਤੋ; ਪਾਲੀ - ਬਹੁੱਤ; ਸੰਸਕ੍ਰਿਤ - ਬਹੁਤਮ੍ (बहुतम् - ਬਹੁਤ)।
ਬਹੁਤੇ
ਬਹੁਤ, ਬੜੇ, ਕਈ, ਅਨੇਕ।
ਵਿਆਕਰਣ: ਵਿਸ਼ੇਸ਼ਣ (ਜੁਗ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਬਹੁਤੁ; ਪ੍ਰਾਕ੍ਰਿਤ - ਬਹੁੱਤੋ; ਪਾਲੀ - ਬਹੁੱਤ; ਸੰਸਕ੍ਰਿਤ - ਬਹੁਤਮ੍ (बहुतम् - ਬਹੁਤ)।
ਬਹੁਰੰਗੀ
ਬਹੁਰੰਗੀ ਨੇ, ਅਨੇਕ ਰੰਗਾਂ ਵਾਲੇ (ਹਰੀ ਨੇ)।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਹੁਰੰਗਾ/ਬਹੁਰੰਗੀ (ਅਨੇਕ ਰੰਗਾਂ ਵਾਲਾ, ਰੰਗ ਬਿਰੰਗਾ); ਪ੍ਰਾਕ੍ਰਿਤ - ਬਹੁਰੰਗਅ; ਸੰਸਕ੍ਰਿਤ - ਬਹੁ-ਰਙ੍ਗਕ (बहु-रङ्गक - ਬਹੁਤ ਰੰਗਾਂ ਵਾਲਾ)।
ਬਹੈ
ਬਹਿੰਦਾ ਹੈ, ਬੈਠਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਹਿਣਾ (ਬੈਠਣਾ); ਲਹਿੰਦੀ - ਬਹਣ (ਬੈਠਣਾ, ਗੱਦੀ/ਆਸਣ ‘ਤੇ ਬੈਠਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਬਹੈ
(ਹੋ) ਬੈਠੇ, (ਬਣ) ਬੈਠੇ।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਹਿਣਾ (ਬੈਠਣਾ); ਲਹਿੰਦੀ - ਬਹਣ (ਬੈਠਣਾ, ਗੱਦੀ/ਆਸਣ ‘ਤੇ ਬੈਠਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਬਕਹਿ
ਬਕਦੇ ਹਨ, ਬੋਲਦੇ ਹਨ; ਕਰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਕਹਿ; ਅਪਭ੍ਰੰਸ਼ - ਵੱਕਹਿ; ਪ੍ਰਾਕ੍ਰਿਤ - ਵੱਕੰਤਿ (ਬੋਲਦੇ ਹਨ); ਸੰਸਕ੍ਰਿਤ - ਬੱਕ੍* (बक्क् - ਵਿਅਰਥ ਬੋਲਣਾ)।
ਬਕਬਕੇ
ਬੇਸੁਆਦੇ, ਜਿਨ੍ਹਾਂ ਨੂੰ ਖਾ ਕੇ ਉਲਟੀ ਆਵੇ ਜਾਂ ਜੀਅ ਕੱਚਾ-ਕੱਚਾ ਹੋਵੇ।
ਵਿਆਕਰਣ: ਵਿਸ਼ੇਸ਼ਣ (ਫੁੱਲ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਕਬਕਾ (ਬੇਸੁਆਦਾ, ਜਿਸ ਨੂੰ ਖਾ ਕੇ ਉਲਟੀ ਆਵੇ ਜਾਂ ਜੀਅ ਕੱਚਾ-ਕੱਚਾ ਹੋਵੇ)।
ਬਕਰਾ
ਬੱਕਰਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਬਕਰਾ; ਸਿੰਧੀ - ਬਕਰੁ/ਬਕਰੋ; ਬ੍ਰਜ - ਬਕੁਰਾ/ਬਕਰਾ; ਪ੍ਰਾਕ੍ਰਿਤ - ਵੱਕਰਅ (ਬੱਕਰਾ); ਸੰਸਕ੍ਰਿਤ - ਬਰ੍ਕਰ/ਵਰ੍ਕਰਹ (बर्कर/वर्कर: - ਬੱਚਾ, ਲੇਲਾ, ਬੱਕਰੀ)।
ਬਖਸੰਦ
(ਹੇ) ਬਖਸ਼ਣਹਾਰ! (ਹੇ) ਬਖਸ਼ਿਸ਼ ਕਰਨ ਵਾਲੇ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਖਸੰਦ; ਫ਼ਾਰਸੀ - ਬਖ਼ਸ਼ੰਦਹ (بخشندہ - ਮੁਆਫ ਕਰ ਦੇਣ ਵਾਲਾ; ਬਖਸ਼ਸ਼ ਕਰਨ ਵਾਲਾ)।
ਬਖਸਿ
ਬਖਸ਼ (ਲਏ ਜਾਣਗੇ), ਮਾਫ (ਕਰ ਦਿੱਤੇ ਜਾਣਗੇ)।
ਵਿਆਕਰਣ: ਸੰਜੁਗਤ ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਕਸਨਾ/ਬਖਸਨਾ/ਬਖਸ਼ਣਾ; ਲਹਿੰਦੀ - ਬਖ਼ਸ਼ਣ/ਬਖ਼ਸ਼ਣਾ; ਰਾਜਸਥਾਨੀ - ਬਖਸਣੋ; ਸਿੰਧੀ - ਬਖ਼੍ਸ਼ਣੁ (ਖਿਮਾ/ਮੁਆਫ ਕਰਨਾ, ਬਖਸ਼ਣਾ); ਬ੍ਰਜ - ਬਖ਼ਸ਼/ਬਖਸ; ਫ਼ਾਰਸੀ - ਬਖ਼ਸ਼ (بخش - ਦੇਣਾ, ਵਰਤਾਉਣ, ਵੰਡਣਾ; ਸੁਗਾਤ/ਤੋਹਫਾ ਦੇਣਾ)।
ਬਖਸਿ
ਬਖਸ਼ (ਲਿਆ ਹੈ), ਬਖਸ਼ਿਸ਼/ਕਿਰਪਾ (ਕਰ ਦਿੱਤੀ ਹੈ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਕਸਨਾ/ਬਖਸਨਾ/ਬਖਸ਼ਣਾ; ਲਹਿੰਦੀ - ਬਖ਼ਸ਼ਣ/ਬਖ਼ਸ਼ਣਾ; ਰਾਜਸਥਾਨੀ - ਬਖਸਣੋ; ਸਿੰਧੀ - ਬਖ਼੍ਸ਼ਣੁ (ਖਿਮਾ/ਮੁਆਫ ਕਰਨਾ, ਬਖਸ਼ਣਾ); ਬ੍ਰਜ - ਬਖ਼ਸ਼/ਬਖਸ; ਫ਼ਾਰਸੀ - ਬਖ਼ਸ਼ (بخش - ਦੇਣਾ, ਵਰਤਾਉਣ, ਵੰਡਣਾ; ਸੁਗਾਤ/ਤੋਹਫਾ ਦੇਣਾ)।
ਬਖਾਨਿ
ਬਖਾਨੁ, ਵਖਿਆਨ, ਕਥਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਖਾਣਨਾ (ਵਿਆਖਿਆ ਕਰਨੀ); ਸਿੰਧੀ - ਵਖਾਣਣੁ/ਵਾਖਾਣਣੁ (ਪ੍ਰਸੰਸਾ ਕਰਨੀ); ਅਪਭ੍ਰੰਸ਼ - ਵਖਾਣਿਅ; ਪ੍ਰਾਕ੍ਰਿਤ - ਵਕ੍ਖਾਣਅਇ (ਦੱਸਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਟਿੱਪਣੀ, ਵਰਣਨ)।
ਬਖਾਨੀ
ਬਖਾਣ, ਵਖਿਆਨ ਕਰ, ਉਚਾਰਣ ਕਰ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਖਾਣਨਾ (ਵਿਆਖਿਆ ਕਰਨੀ); ਸਿੰਧੀ - ਵਖਾਣਣੁ/ਵਾਖਾਣਣੁ (ਪ੍ਰਸੰਸਾ ਕਰਨੀ); ਅਪਭ੍ਰੰਸ਼ - ਵਖਾਣਿਅ; ਪ੍ਰਾਕ੍ਰਿਤ - ਵਕ੍ਖਾਣਅਇ (ਦੱਸਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਟਿੱਪਣੀ, ਵਰਣਨ)।
ਬਖਾਨੀਐ
ਬਖਾਣੀਦਾ/ਵਖਾਣੀਦਾ ਹੈ, ਕਥਨ ਕੀਤਾ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਖਾਣਨਾ (ਵਿਆਖਿਆ ਕਰਨੀ); ਸਿੰਧੀ - ਵਖਾਣਣੁ/ਵਾਖਾਣਣੁ (ਪ੍ਰਸੰਸਾ ਕਰਨੀ); ਅਪਭ੍ਰੰਸ਼ - ਵਖਾਣਿਅ; ਪ੍ਰਾਕ੍ਰਿਤ - ਵਕ੍ਖਾਣਅਇ (ਦੱਸਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਟਿੱਪਣੀ, ਵਰਣਨ)।
ਬਖਾਨੈ
ਬਖਾਨਦਾ/ਵਖਾਣਦਾ ਹੈ, ਉਚਾਰਦਾ ਹੈ; ਗਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਖਾਣਨਾ (ਵਿਆਖਿਆ ਕਰਨੀ); ਸਿੰਧੀ - ਵਖਾਣਣੁ/ਵਾਖਾਣਣੁ (ਪ੍ਰਸੰਸਾ ਕਰਨੀ); ਅਪਭ੍ਰੰਸ਼ - ਵਖਾਣਿਅ; ਪ੍ਰਾਕ੍ਰਿਤ - ਵਕ੍ਖਾਣਅਇ (ਦੱਸਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਟਿੱਪਣੀ, ਵਰਣਨ)।
ਬਖਾਨੈ
ਬਖਾਣ/ਵਖਾਣ ਸਕਦਾ ਹੈ, ਵਖਿਆਨ ਕਰ ਸਕਦਾ ਹੈ, ਵਰਣਨ ਕਰ ਸਕਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਖਾਣਨਾ (ਵਿਆਖਿਆ ਕਰਨੀ); ਸਿੰਧੀ - ਵਖਾਣਣੁ/ਵਾਖਾਣਣੁ (ਪ੍ਰਸੰਸਾ ਕਰਨੀ); ਅਪਭ੍ਰੰਸ਼ - ਵਖਾਣਿਅ; ਪ੍ਰਾਕ੍ਰਿਤ - ਵਕ੍ਖਾਣਅਇ (ਦੱਸਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਟਿੱਪਣੀ, ਵਰਣਨ)।
ਬਖਾਨੋ
ਵਖਾਣੋ/ਬਖਾਣੋ, ਆਖੋ, ਕਹੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਖਾਣਨਾ (ਵਿਆਖਿਆ ਕਰਨੀ); ਸਿੰਧੀ - ਵਖਾਣਣੁ/ਵਾਖਾਣਣੁ (ਪ੍ਰਸੰਸਾ ਕਰਨੀ); ਅਪਭ੍ਰੰਸ਼ - ਵਖਾਣਿਅ; ਪ੍ਰਾਕ੍ਰਿਤ - ਵਕ੍ਖਾਣਅਇ (ਦੱਸਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਟਿੱਪਣੀ, ਵਰਣਨ)।
ਬਖਾਨੋ
ਬਖਾਨਿਆ, ਆਖਿਆ, ਉਚਾਰਿਆ, ਪੁਕਾਰਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਖਾਣਨਾ (ਵਿਆਖਿਆ ਕਰਨੀ); ਸਿੰਧੀ - ਵਖਾਣਣੁ/ਵਾਖਾਣਣੁ (ਪ੍ਰਸੰਸਾ ਕਰਨੀ); ਅਪਭ੍ਰੰਸ਼ - ਵਖਾਣਿਅ; ਪ੍ਰਾਕ੍ਰਿਤ - ਵਕ੍ਖਾਣਅਇ (ਦੱਸਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਟਿੱਪਣੀ, ਵਰਣਨ)।
ਬਖਿਆਨਹਿ
ਬਖਾਣਦੇ ਹਨ/ਵਖਾਣਦੇ ਹਨ, ਬਿਆਨ ਕਰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਖਾਣਨਾ (ਵਿਆਖਿਆ ਕਰਨੀ); ਸਿੰਧੀ - ਵਖਾਣਣੁ/ਵਾਖਾਣਣੁ (ਪ੍ਰਸੰਸਾ ਕਰਨੀ); ਅਪਭ੍ਰੰਸ਼ - ਵਖਾਣਿਅ; ਪ੍ਰਾਕ੍ਰਿਤ - ਵਕ੍ਖਾਣਅਇ (ਦੱਸਦਾ ਹੈ); ਸੰਸਕ੍ਰਿਤ - ਵਯਾਖਯਾਨਮ੍ (व्याख्यानम् - ਟਿੱਪਣੀ, ਵਰਣਨ)।
ਬਖੀਲੀ
ਈਰਖਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਖੀਲੀ (ਕੰਜੂਸੀ, ਸੂਮਪੁਣਾ, ਲਾਲਚ; ਈਰਖਾ); ਫ਼ਾਰਸੀ - ਬਖ਼ੀਲੀ (بخیلی - ਕੰਜੂਸੀ)।
ਬਗ
ਬਗਲੇ; ਚਿੱਟੇ ਕੇਸ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਗੁਲਾ/ਬਗਲਾ; ਸਿੰਧੀ - ਬਗੁ/ਬਗੋ/ਬਗੁਲੋ; ਅਪਭ੍ਰੰਸ਼ - ਬਗ; ਪ੍ਰਾਕ੍ਰਿਤ - ਬਕ/ਬੱਕ/ਬਗ/ਬਯ (ਬਗਲਾ); ਪਾਲੀ - ਬਕ (ਕੂੰਜ, ਸਾਰਸ); ਸੰਸਕ੍ਰਿਤ - ਬਕਹ (बक: - ਬਗਲਾ; ਠੱਗ, ਦੰਭੀ)।
ਬਗੁਲ
ਬਗਲਾ, ਬਗਲੇ ਵਾਂਗ; ਠੱਗ/ਦੰਭੀ ਵਾਂਗ।
ਵਿਆਕਰਣ: ਵਿਸ਼ੇਸ਼ਣ (ਸਮਾਧੰ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਗੁਲਾ/ਬਗਲਾ; ਸਿੰਧੀ - ਬਗੁ/ਬਗੋ/ਬਗੁਲੋ; ਅਪਭ੍ਰੰਸ਼ - ਬਗ; ਪ੍ਰਾਕ੍ਰਿਤ - ਬਕ/ਬੱਕ/ਬਗ/ਬਯ (ਬਗਲਾ); ਪਾਲੀ - ਬਕ (ਕੂੰਜ, ਸਾਰਸ); ਸੰਸਕ੍ਰਿਤ - ਬਕਹ (बक: - ਬਗਲਾ; ਠੱਗ, ਦੰਭੀ)।
ਬਚਨ
ਬਚਨ; ਉਪਦੇਸ਼।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਭੋਜਪੁਰੀ/ਰਾਜਸਥਾਨੀ/ਬ੍ਰਜ - ਵਚਨ/ਬਚਨ (ਸ਼ਬਦ, ਭਾਸ਼ਣ); ਪਾਲੀ - ਵਚਨ; ਸੰਸਕ੍ਰਿਤ - ਵਚਨਮ੍ (वचनम् - ਬੋਲਣਾ; ਕਥਨ, ਭਾਸ਼ਣ)।
ਬਚਨਾ
ਬਚਨ, ਉਪਦੇਸ਼।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਭੋਜਪੁਰੀ/ਰਾਜਸਥਾਨੀ/ਬ੍ਰਜ - ਵਚਨ/ਬਚਨ (ਸ਼ਬਦ, ਭਾਸ਼ਣ); ਪਾਲੀ - ਵਚਨ (ਬੋਲਣਾ/ਬੋਲ ਰਿਹਾ); ਸੰਸਕ੍ਰਿਤ - ਵਚਨਮ੍ (वचनम् - ਬੋਲਣਾ/ਬੋਲ ਰਿਹਾ; ਬਿਆਨ, ਭਾਸ਼ਣ)।
ਬਚਨਿ
ਬਚਨਾਂ ਰਾਹੀਂ; ਉਪਦੇਸ਼ਾਂ ਰਾਹੀਂ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਭੋਜਪੁਰੀ/ਰਾਜਸਥਾਨੀ/ਬ੍ਰਜ - ਵਚਨ/ਬਚਨ (ਸ਼ਬਦ, ਭਾਸ਼ਣ); ਪਾਲੀ - ਵਚਨ; ਸੰਸਕ੍ਰਿਤ - ਵਚਨਮ੍ (वचनम् - ਬੋਲਣਾ; ਕਥਨ, ਭਾਸ਼ਣ)।
ਬਚਨੀ
ਬਚਨਾਂ ਰਾਹੀਂ/ਦੁਆਰਾ; ਉਪਦੇਸ਼ਾਂ ਰਾਹੀਂ/ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਭੋਜਪੁਰੀ/ਰਾਜਸਥਾਨੀ/ਬ੍ਰਜ - ਵਚਨ/ਬਚਨ (ਸ਼ਬਦ, ਭਾਸ਼ਣ); ਪਾਲੀ - ਵਚਨ; ਸੰਸਕ੍ਰਿਤ - ਵਚਨਮ੍ (वचनम् - ਬੋਲਣਾ; ਕਥਨ, ਭਾਸ਼ਣ)।
ਬਚਰੇ
ਬੱਚੇ, ਬੋਟ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਨੇਪਾਲੀ - ਬਚੇਰੋ (ਬੋਟ/ਪੰਛੀ ਦਾ ਬੱਚਾ); ਸੰਸਕ੍ਰਿਤ - ਅਪਤਯਤਾਰ (अपत्यतार - ਜਾਨਵਰ ਦਾ ਬੱਚਾ)।
ਬਚੈ
ਬਚੇ, ਬਚ ਜਾਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਚੈ (ਬਚਦਾ ਹੈ, ਬਚਾਉਂਦਾ ਹੈ); ਅਪਭ੍ਰੰਸ਼/ਪ੍ਰਾਕ੍ਰਿਤ - ਵੱਚਇ (ਚਲਦਾ ਹੈ); ਸੰਸਕ੍ਰਿਤ - ਵਞ੍ਚਤਿ (वञ्चति - ਸੋਟੀ ਨਾਲ ਚਲਦਾ ਹੈ, ਯਾਤਰਾ ਕਰਦਾ ਹੈ)।
ਬਡਭਾਗੀ
ਵਡਭਾਗੀ, ਵਡੇ ਭਾਗਾਂ ਵਾਲਾ, ਭਾਗਸ਼ਾਲੀ।
ਵਿਆਕਰਣ: ਵਿਸ਼ੇਸ਼ਣ (ਜਨ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵੱਡਾ, ਮਹਾਨ) + ਬੰਗਾਲੀ/ਆਸਾਮੀ/ਲਹਿੰਦੀ - ਭਾਗ; ਸਿੰਧੀ - ਭਾਗੁ (ਭਾਗ); ਪ੍ਰਾਕ੍ਰਿਤ - ਭੱਗ (ਚੰਗਾ ਭਾਗ); ਪਾਲੀ - ਭਾਗਯ (ਨਸੀਬ); ਸੰਸਕ੍ਰਿਤ - ਭਾਗਯ (भाग्य - ਭਾਗਸ਼ਾਲੀ, ਭਾਗ/ਨਸੀਬ)।
ਬਡਭਾਗੀ
ਵਡਭਾਗੀਂ, ਵਡੇ ਭਾਗਾਂ ਨਾਲ, ਵਡੇ ਭਾਗਾਂ ਕਰਕੇ, ਵਡੇ ਭਾਗਾਂ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਵਡ; ਪ੍ਰਾਕ੍ਰਿਤ - ਵੱਡ; ਸੰਸਕ੍ਰਿਤ - ਵਡ੍ਰ (वड्र - ਵਡਾ, ਮਹਾਨ) + ਬੰਗਾਲੀ/ਆਸਾਮੀ/ਲਹਿੰਦੀ - ਭਾਗ; ਸਿੰਧੀ - ਭਾਗੁ (ਭਾਗ); ਪ੍ਰਾਕ੍ਰਿਤ - ਭੱਗ (ਚੰਗਾ ਭਾਗ); ਪਾਲੀ - ਭਾਗਯ (ਨਸੀਬ); ਸੰਸਕ੍ਰਿਤ - ਭਾਗਯ (भाग्य - ਭਾਗਸ਼ਾਲੀ, ਭਾਗ/ਨਸੀਬ)।
ਬਣੀ
ਬਣ ਗਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਣਨਾ (ਕਿਸੇ ਨਾਲ ਸਹਿਮਤੀ ਪਰਗਟਾਉਣਾ, ਤਿਆਰ ਹੋਣਾ, ਕੁਝ ਬਣ ਜਾਣਾ ਆਦਿ); ਲਹਿੰਦੀ - ਬੱਣਣ (ਬਣਨਾ, ਸਜਣਾ, ਤਿਆਰ ਹੋਣਾ); ਸਿੰਧੀ - ਵਣਣੁ (ਪਸੰਦ ਆਉਣਾ); ਪ੍ਰਾਕ੍ਰਿਤ - ਵਣੇਇ (ਪੁੱਛਦਾ ਹੈ); ਪਾਲੀ - ਵਨਤਿ/ਵਨਾਯਤਿ/ਵਨੋਤਿ; ਸੰਸਕ੍ਰਿਤ - ਵਨਤਿ/ਵਨੋਤਿ (वनति/वनोति - ਚਾਹੁੰਦਾ ਹੈ, ਲਾਭ ਲੈਂਦਾ ਹੈ, ਤਿਆਰ ਕਰਦਾ ਹੈ)।
ਬਣੇ
ਬਣੇ ਹਾਂ, ਬਣ ਗਏ ਹਾਂ, ਹੋ ਗਏ ਹਾਂ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਣਨਾ (ਕਿਸੇ ਨਾਲ ਸਹਿਮਤੀ ਪਰਗਟਾਉਣਾ, ਤਿਆਰ ਹੋਣਾ, ਕੁਝ ਬਣ ਜਾਣਾ ਆਦਿ); ਲਹਿੰਦੀ - ਬੱਣਣ (ਬਣਨਾ, ਸਜਣਾ, ਤਿਆਰ ਹੋਣਾ); ਸਿੰਧੀ - ਵਣਣੁ (ਪਸੰਦ ਆਉਣਾ); ਪ੍ਰਾਕ੍ਰਿਤ - ਵਣੇਇ (ਪੁੱਛਦਾ ਹੈ); ਪਾਲੀ - ਵਨਤਿ/ਵਨਾਯਤਿ/ਵਨੋਤਿ; ਸੰਸਕ੍ਰਿਤ - ਵਨਤਿ/ਵਨੋਤਿ (वनति/वनोति - ਚਾਹੁੰਦਾ ਹੈ, ਲਾਭ ਲੈਂਦਾ ਹੈ, ਤਿਆਰ ਕਰਦਾ ਹੈ)।
ਬਤਾਇ
ਬਤਾ ਦਿਓ, ਦੱਸ ਦਿਓ।
ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਤਾਉਣਾ; ਰਾਜਸਥਾਨੀ - ਬਤਾਣੋ; ਬ੍ਰਜ - ਬਤਲਾਨਾ; ਅਵਧੀ - ਬਤਾਇਬ (ਦੱਸਣਾ); ਸਿੰਧੀ - ਬਤਾਇਣੁ (ਦੱਸਣਾ, ਵਿਖਾਉਣਾ); ਅਪਭ੍ਰੰਸ਼ - ਬਤਾਵਇ/ਵੱਤਾਵਇ (ਦੱਸਦਾ ਹੈ); ਪ੍ਰਾਕ੍ਰਿਤ - ਵੱਤਾ (ਗੱਲਬਾਤ, ਘਟਨਾ, ਚੀਜ਼); ਸੰਸਕ੍ਰਿਤ - ਵਾਰ੍ੱਤਾ (वार्त्ता - ਰੋਜ਼ੀ-ਰੋਟੀ, ਵਪਾਰ, ਸਮਾਚਾਰ)।
ਬਤਾਇਓ
ਬਤਾਇਆ ਹੈ, ਦੱਸ ਦਿੱਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਤਾਉਣਾ; ਰਾਜਸਥਾਨੀ - ਬਤਾਣੋ; ਬ੍ਰਜ - ਬਤਲਾਨਾ; ਅਵਧੀ - ਬਤਾਇਬ (ਦੱਸਣਾ); ਸਿੰਧੀ - ਬਤਾਇਣੁ (ਦੱਸਣਾ, ਵਿਖਾਉਣਾ); ਅਪਭ੍ਰੰਸ਼ - ਬਤਾਵਇ/ਵੱਤਾਵਇ (ਦੱਸਦਾ ਹੈ); ਪ੍ਰਾਕ੍ਰਿਤ - ਵੱਤਾ (ਗੱਲਬਾਤ, ਘਟਨਾ, ਚੀਜ਼); ਸੰਸਕ੍ਰਿਤ - ਵਾਰ੍ੱਤਾ (वार्त्ता - ਰੋਜ਼ੀ-ਰੋਟੀ, ਵਪਾਰ, ਸਮਾਚਾਰ)।
ਬਤਾਈ
ਬਤਾਉਂਦਾ ਹੈ, ਦੱਸਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਤਾਉਣਾ; ਰਾਜਸਥਾਨੀ - ਬਤਾਣੋ; ਬ੍ਰਜ - ਬਤਲਾਨਾ; ਅਵਧੀ - ਬਤਾਇਬ (ਦੱਸਣਾ); ਸਿੰਧੀ - ਬਤਾਇਣੁ (ਦੱਸਣਾ, ਵਿਖਾਉਣਾ); ਅਪਭ੍ਰੰਸ਼ - ਬਤਾਵਇ/ਵੱਤਾਵਇ (ਦੱਸਦਾ ਹੈ); ਪ੍ਰਾਕ੍ਰਿਤ - ਵੱਤਾ (ਗੱਲਬਾਤ, ਘਟਨਾ, ਚੀਜ਼); ਸੰਸਕ੍ਰਿਤ - ਵਾਰ੍ੱਤਾ (वार्त्ता - ਰੋਜ਼ੀ-ਰੋਟੀ, ਵਪਾਰ, ਸਮਾਚਾਰ)।
ਬਦਨ
ਮੁਖ, ਮੁਖੜਾ, ਚੇਹਰਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਬਦਨ (ਮੂੰਹ); ਸੰਸਕ੍ਰਿਤ - ਵਦਨ (वदन - ਬੋਲਣ ਵਾਲਾ; ਮੂੰਹ, ਚੇਹਰਾ)।
ਬਦਨ
(ਚੰਦ੍ਰ) ਬਦਨ ਵਾਲਾ, (ਚੰਦਰਮਾ ਵਰਗੇ) ਸਰੀਰ ਵਾਲਾ; (ਚੰਦਰਮਾ ਵਰਗੇ) ਮੂੰਹ ਵਾਲਾ।
ਵਿਆਕਰਣ: ਵਿਸ਼ੇਸ਼ਣ (ਪ੍ਰਭੂ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਬ੍ਰਜ - ਬਦਨ (ਮੂੰਹ); ਸੰਸਕ੍ਰਿਤ - ਵਦਨ (वदन - ਬੋਲਣ ਵਾਲਾ; ਮੂੰਹ, ਚੇਹਰਾ)।
ਬਦੀਆ
ਬਦੀਆਂ, ਬੁਰਿਆਈਆਂ; ਭੈੜੀਆਂ ਕਰਣੀਆਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਬਦੀ (ਬੁਰਿਆਈ)।
ਬਧੇ
ਬੱਧੇ ਹੋਏ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਹੰਸਾ ਆਦਮੀ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਬਧਾ; ਸਿੰਧੀ - ਬਧੋ; ਬ੍ਰਜ - ਬਦ੍ਧਾ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਬਦ੍ਧ; ਸੰਸਕ੍ਰਿਤ - ਬਦ੍ਧ (बद्ध - ਬਧਾ ਹੋਇਆ, ਬੰਨ੍ਹਿਆ ਹੋਇਆ)।
ਬਧੇ
ਬੰਨ੍ਹ ਲਏ, ਵੱਸ ਵਿਚ ਕਰ ਲਏ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਬਧਾ; ਸਿੰਧੀ - ਬਧੋ; ਬ੍ਰਜ - ਬਦ੍ਧਾ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਬਦ੍ਧ; ਸੰਸਕ੍ਰਿਤ - ਬਦ੍ਧ (बद्ध - ਬਧਾ ਹੋਇਆ, ਬੰਨ੍ਹਿਆ ਹੋਇਆ)।
ਬਨ
ਵਣ, ਰੁੱਖ-ਬਿਰਖ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਣ (ਇਕ ਖਾਸ ਕਿਸਮ ਦਾ ਰੁੱਖ), ਬਨ (ਜੰਗਲ); ਲਹਿੰਦੀ - ਵਣ; ਸਿੰਧੀ - ਵਣੁ (ਰੁੱਖ, ਝਾੜੀ); ਅਪਭ੍ਰੰਸ਼/ਪ੍ਰਾਕ੍ਰਿਤ - ਵਣ; ਪਾਲੀ - ਵਨ (ਜੰਗਲ); ਸੰਸਕ੍ਰਿਤ - ਵਨਮ੍ (वनम् - ਇਕਲਾ/ਇਕ ਰੁੱਖ; ਰਿਗਵੇਦ - ਜੰਗਲ, ਇਮਾਰਤੀ ਲੱਕੜ)।
ਬਨ
ਵਣਾਂ ਵਿਚ, ਜੰਗਲਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਣ (ਇਕ ਖਾਸ ਕਿਸਮ ਦਾ ਰੁੱਖ), ਬਨ (ਜੰਗਲ); ਲਹਿੰਦੀ - ਵਣ; ਸਿੰਧੀ - ਵਣੁ (ਰੁੱਖ, ਝਾੜੀ); ਅਪਭ੍ਰੰਸ਼/ਪ੍ਰਾਕ੍ਰਿਤ - ਵਣ; ਪਾਲੀ - ਵਨ (ਜੰਗਲ); ਸੰਸਕ੍ਰਿਤ - ਵਨਮ੍ (वनम् - ਇਕਲਾ/ਇਕ ਰੁੱਖ; ਰਿਗਵੇਦ - ਜੰਗਲ, ਇਮਾਰਤੀ ਲਕੜ)।
ਬਨਵਾਸੀਆ
(ਹੇ) ਬਨਵਾਸੀ! (ਹੇ) ਜੰਗਲ ਵਾਸੀ! (ਹੇ) ਜੰਗਲ ਵਿਚ ਰਹਿਣ ਵਾਲੇ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪਰਾਤਨ ਪੰਜਾਬੀ - ਬਨਵਾਸੀ; ਰਾਜਸਥਾਨੀ - ਬਨਬਾਸੀ/ਬਨਵਾਸੀ; ਬ੍ਰਜ - ਵਨਵਾਸੀ/ਬਨਵਾਸੀ; ਸੰਸਕ੍ਰਿਤ - ਵਨਵਾਸਿਨ੍ (वनवासिन् - ਜੰਗਲ ਵਿਚ ਰਹਿਣ ਵਾਲਾ)।
ਬਨਾਈ
ਬਣਾਈ ਹੋਈ; ਰਚੀ ਹੋਈ, ਸਿਰਜੀ ਹੋਈ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਭੀਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਣਨਾ; ਲਹਿੰਦੀ - ਬਣੁਣ (ਬਣਾਇਆ ਜਾਣਾ); ਸਿੰਧੀ - ਵਣਣੁ (ਫਬਣਾ/ਜਚਣਾ); ਕਸ਼ਮੀਰੀ - ਬਣਾਣੋ (ਬਣਾਉਣਾ); ਪ੍ਰਾਕ੍ਰਿਤ - ਵਣੇਇ (ਪੁਛਦਾ ਹੈ); ਪਾਲੀ - ਵਨਤਿ (ਚਾਹੁੰਦਾ ਹੈ, ਨਿਸ਼ਾਨਾ ਸਾਧਦਾ ਹੈ); ਸੰਸਕ੍ਰਿਤ - ਵਨਤਿ/ਵਨੋਤਿ (वनति/वनोति - ਚਾਹੁੰਦਾ ਹੈ, ਪ੍ਰਾਪਤ ਕਰਦਾ ਹੈ, ਤਿਆਰ ਕਰਦਾ ਹੈ)।
ਬਨਾਈ
ਬਣਾਈ ਹੋਈ ਸੀ; ਰਚੀ ਹੋਈ ਸੀ, ਸਿਰਜੀ ਹੋਈ ਸੀ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਣਨਾ; ਲਹਿੰਦੀ - ਬਣੁਣ (ਬਣਾਇਆ ਜਾਣਾ); ਸਿੰਧੀ - ਵਣਣੁ (ਫਬਣਾ/ਜਚਣਾ); ਕਸ਼ਮੀਰੀ - ਬਣਾਣੋ (ਬਣਾਉਣਾ); ਪ੍ਰਾਕ੍ਰਿਤ - ਵਣੇਇ (ਪੁਛਦਾ ਹੈ); ਪਾਲੀ - ਵਨਤਿ (ਚਾਹੁੰਦਾ ਹੈ, ਨਿਸ਼ਾਨਾ ਸਾਧਦਾ ਹੈ); ਸੰਸਕ੍ਰਿਤ - ਵਨਤਿ/ਵਨੋਤਿ (वनति/वनोति - ਚਾਹੁੰਦਾ ਹੈ, ਪ੍ਰਾਪਤ ਕਰਦਾ ਹੈ, ਤਿਆਰ ਕਰਦਾ ਹੈ)।
ਬਨਿ
ਬਣ (ਆਈ), ਬਣ (ਗਈ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਣਨਾ; ਲਹਿੰਦੀ - ਬਣੁਣ (ਬਣਾਇਆ ਜਾਣਾ); ਸਿੰਧੀ - ਵਣਣੁ (ਫਬਣਾ/ਜਚਣਾ); ਕਸ਼ਮੀਰੀ - ਬਣਾਣੋ (ਬਣਾਉਣਾ); ਪ੍ਰਾਕ੍ਰਿਤ - ਵਣੇਇ (ਪੁਛਦਾ ਹੈ); ਪਾਲੀ - ਵਨਤਿ (ਚਾਹੁੰਦਾ ਹੈ, ਨਿਸ਼ਾਨਾ ਸਾਧਦਾ ਹੈ); ਸੰਸਕ੍ਰਿਤ - ਵਨਤਿ/ਵਨੋਤਿ (वनति/वनोति - ਚਾਹੁੰਦਾ ਹੈ, ਪ੍ਰਾਪਤ ਕਰਦਾ ਹੈ, ਤਿਆਰ ਕਰਦਾ ਹੈ)।
ਬਨਿਓ
ਬਣਿਆ (ਹੈ), ਬਣਿਆ ਹੋਇਆ (ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਣਨਾ; ਲਹਿੰਦੀ - ਬਣੁਣ (ਬਣਾਇਆ ਜਾਣਾ); ਸਿੰਧੀ - ਵਣਣੁ (ਫਬਣਾ/ਜਚਣਾ); ਕਸ਼ਮੀਰੀ - ਬਣਾਣੋ (ਬਣਾਉਣਾ); ਪ੍ਰਾਕ੍ਰਿਤ - ਵਣੇਇ (ਪੁਛਦਾ ਹੈ); ਪਾਲੀ - ਵਨਤਿ (ਚਾਹੁੰਦਾ ਹੈ, ਨਿਸ਼ਾਨਾ ਸਾਧਦਾ ਹੈ); ਸੰਸਕ੍ਰਿਤ - ਵਨਤਿ/ਵਨੋਤਿ (वनति/वनोति - ਚਾਹੁੰਦਾ ਹੈ, ਪ੍ਰਾਪਤ ਕਰਦਾ ਹੈ, ਤਿਆਰ ਕਰਦਾ ਹੈ)।
ਬਨੇ
ਬਣੇ ਹੋਏ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਣਨਾ; ਲਹਿੰਦੀ - ਬਣੁਣ (ਬਣਾਇਆ ਜਾਣਾ); ਸਿੰਧੀ - ਵਣਣੁ (ਫਬਣਾ/ਜਚਣਾ); ਕਸ਼ਮੀਰੀ - ਬਣਾਣੋ (ਬਣਾਉਣਾ); ਪ੍ਰਾਕ੍ਰਿਤ - ਵਣੇਇ (ਪੁਛਦਾ ਹੈ); ਪਾਲੀ - ਵਨਤਿ (ਚਾਹੁੰਦਾ ਹੈ, ਨਿਸ਼ਾਨਾ ਸਾਧਦਾ ਹੈ); ਸੰਸਕ੍ਰਿਤ - ਵਨਤਿ/ਵਨੋਤਿ (वनति/वनोति - ਚਾਹੁੰਦਾ ਹੈ, ਪ੍ਰਾਪਤ ਕਰਦਾ ਹੈ, ਤਿਆਰ ਕਰਦਾ ਹੈ)।
ਬਨੇ
ਬਣੇ ਹੋਏ ਹਨ, ਸੁਭਾਇਮਾਨ ਹਨ।

ਬਪੁੜੇ
ਵਿਚਾਰੇ; ਤੁੱਛ।
ਵਿਆਕਰਣ: ਵਿਸ਼ੇਸ਼ਣ (ਤਿਲ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ ।
ਵਿਉਤਪਤੀ: ਅਪਭ੍ਰੰਸ਼ - ਬੱਪ/ਬੱਪੁਡਾ (ਮੂਰਖ, ਵਿਚਾਰਾ); ਸੰਸਕ੍ਰਿਤ - ਵਰਾਕ/ਬੱਪੁਡ (वराक/बप्पुड - ਵਿਚਾਰਾ/ਬਦਨਸੀਬ)।
ਬਬੀਹਾ
ਬਬੀਹਾ/ਪਪੀਹਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਬੀਹਾ/ਬੰਬੀਹਾ/ਬਬੀਹਾ; ਸਿੰਧੀ - ਬਾਬੀਹੋ; ਬ੍ਰਜ - ਪਪੀਹਾ; ਅਪਭ੍ਰੰਸ਼ - ਪੱਪੀਹਅ/ਪੱਪੀਅ; ਪ੍ਰਾਕ੍ਰਿਤ - ਪੱਪੀਹਾ/ਪੱਪੀਹ; ਸੰਸਕ੍ਰਿਤ - ਚਾਤਕਹ (चातक: - ਚਾਤ੍ਰਿਕ/ਪਪੀਹਾ, ਇਕ ਪੰਛੀ ਜੋ ਬਾਰਸ਼ ਦੀਆਂ ਬੂੰਦਾਂ ‘ਤੇ ਨਿਰਭਰ ਦੱਸਿਆ ਜਾਂਦਾ ਹੈ)।
ਬੵਾਧਿ
ਬਿਆਧ, ਰੋਗ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਯਾਧਿ/ਬਿਯਾਧ (ਬਿਮਾਰੀ, ਰੋਗ); ਪਾਲੀ - ਵਯਾਧਿ (ਬਿਮਾਰੀ); ਸੰਸਕ੍ਰਿਤ - ਵਯਾਧਿਹ (व्याधि: - ਵਿਕਾਰ, ਰੋਗ, ਬਿਮਾਰੀ)।
ਬਰਸ
ਬਰਖਾ/ਵਰਖਾ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਵਰਿਸ; ਸੰਸਕ੍ਰਿਤ - ਵਰ੍ਸ਼ (वर्ष - ਬਰਖਾ/ਵਰਖਾ)।
ਬਰਸ
ਬਰਸ, ਸਾਲ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਵਰਸ; ਬ੍ਰਜ - ਬਰਸ; ਅਪਭ੍ਰੰਸ਼ - ਬਰਿਸ; ਪ੍ਰਾਕ੍ਰਿਤ - ਵਰਿਸ (ਸਾਲ); ਸੰਸਕ੍ਰਿਤ - ਵਰ੍ਸ਼ਹ (वर्ष: - ਮੀਂਹ; ਸਾਲ)।
ਬਰਸੁ
ਬਰਸ, ਵਰਸਣਾ ਕਰ; ਬਖਸ਼ਿਸ਼ ਕਰ।
ਵਿਆਕਰਣ: ਕਿਰਿਆ, ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰਸਣਾ/ਬਰਸਣਾ/ਵਰ੍ਹਣਾ; ਲਹਿੰਦੀ - ਵੱਸਣ; ਸਿੰਧੀ - ਵਸਣੁ (ਮੀਂਹ ਪੈਣਾ); ਅਪਭ੍ਰੰਸ਼ - ਵਰਸਅਇ; ਪ੍ਰਾਕ੍ਰਿਤ - ਵੱਸਦਿ/ਵਰਿਸਅਇ; ਪਾਲੀ - ਵੱਸਤਿ; ਸੰਸਕ੍ਰਿਤ - ਵਰ੍ਸ਼ਤਿ (वर्षति - ਮੀਂਹ ਪੈਂਦਾ ਹੈ)
ਬਰਸੈ
ਬਰਸਦੀ/ਵਰਸਦੀ ਹੈ, ਵਰ੍ਹਦੀ ਹੈ, ਵਰਖਾ ਹੁੰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰਸਣਾ/ਬਰਸਣਾ/ਵਰ੍ਹਣਾ; ਲਹਿੰਦੀ - ਵੱਸਣ; ਸਿੰਧੀ - ਵਸਣੁ (ਮੀਂਹ ਪੈਣਾ); ਅਪਭ੍ਰੰਸ਼ - ਵਰਸਅਇ; ਪ੍ਰਾਕ੍ਰਿਤ - ਵੱਸਦਿ/ਵਰਿਸਅਇ; ਪਾਲੀ - ਵੱਸਤਿ; ਸੰਸਕ੍ਰਿਤ - ਵਰ੍ਸ਼ਤਿ (वर्षति - ਮੀਂਹ ਪੈਂਦਾ ਹੈ)
ਬਰਸੈ
ਬਰਸਦਾ/ਵਰਸਦਾ ਹੈ, ਵਰ੍ਹਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਰਸਣਾ/ਬਰਸਣਾ/ਵਰ੍ਹਣਾ; ਲਹਿੰਦੀ - ਵੱਸਣ; ਸਿੰਧੀ - ਵਸਣੁ (ਮੀਂਹ ਪੈਣਾ); ਅਪਭ੍ਰੰਸ਼ - ਵਰਸਅਇ; ਪ੍ਰਾਕ੍ਰਿਤ - ਵੱਸਦਿ/ਵਰਿਸਅਇ; ਪਾਲੀ - ਵੱਸਤਿ; ਸੰਸਕ੍ਰਿਤ - ਵਰ੍ਸ਼ਤਿ (वर्षति - ਮੀਂਹ ਪੈਂਦਾ ਹੈ)।
ਬਰਤ
ਵਰਤ (ਰਖ ਕੇ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਵਧੀ - ਬਰਤ; ਰਾਜਸਥਾਨੀ - ਬਰਤ/ਵਰਤ; ਬ੍ਰਜ - ਬਰਤ/ਵ੍ਰਤ (ਧਾਰਮਕ ਕਿਰਿਆਵਾਂ ਦਾ ਨਿਯਮਤ ਅਭਿਆਸ, ਵਰਤ); ਸੰਸਕ੍ਰਿਤ - ਵ੍ਰਤ (व्रत - ਆਦੇਸ਼; ਧਾਰਮਕ ਫਰਜ)।
ਬਰੜਾਇਓ
ਬਰੜਾਇਆ, ਬੁੜ-ਬੁੜਾਇਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੜਬੜਾਉਣਾ/ਬਰੜਾਉਣਾ; ਸਿੰਧੀ - ਬੜਬੜਾਇਣੁ (ਬੁੜਬੁੜਾਉਣਾ, ਬੁੜ ਬੁੜ ਕਰਨਾ); ਪ੍ਰਾਕ੍ਰਿਤ - ਬਡਬਡਇ (ਵੈਣ/ਕੀਰਨੇ ਪਾਉਂਦਾ ਹੈ); ਸੰਸਕ੍ਰਿਤ - ਬਡਬਡ* (बडबड - ਬੁੜਬੁੜਾਉਣਾ, ਬੁੜ ਬੁੜ ਕਰਨਾ)।
ਬਰਾਤੀ
ਬਰਾਤੀ, ਜਾਂਞੀ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ/ਰਾਜਸਥਾਨੀ/ਬ੍ਰਜ - ਬਰਾਤੀ (ਜਾਞੀ/ਜੰਞ 'ਚ ਸ਼ਾਮਲ ਹੋਣ ਵਾਲਾ ਵਿਅਕਤੀ); ਸੰਸਕ੍ਰਿਤ - ਵਰਯਾਤ੍ਰਾ (वरयात्रा - ਲਾੜੇ ਦੀ ਜੰਞ)।
ਬਲਵੰਡਿ
ਬਲਵੰਡ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਬਲਬੰਡ; ਬ੍ਰਜ - ਬਲਵੰਡ; ਸੰਸਕ੍ਰਿਤ - ਬਲਵੰਡ/ਬਲਵ੍ਰਿੰਡ (बलवण्ड/बलवृण्ड - ਤਕੜਾ/ਮਜਬੂਤ, ਸ਼ਕਤੀਸ਼ਾਲੀ)।
ਬਲਵੰਤੁ
ਬਲ ਵਾਲਾ, ਬਲਵਾਨ, ਤਾਕਤਵਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਰਾਜਸਥਾਨੀ/ਬ੍ਰਜ - ਬਲਵੰਤ; ਸੰਸਕ੍ਰਿਤ - ਬਲਵਤ੍ (बलवत् - ਬਲਵਾਨ, ਤਕੜਾ)।
ਬਲਿ
ਬਲਿਹਾਰ! ਸਦਕੇ!
ਵਿਆਕਰਣ: ਵਿਸਮਕ।
ਵਿਉਤਪਤੀ: ਪੁਰਾਤਨ ਪੰਜਾਬੀ - ਬਲਿਹਾਰਣੁ (ਕੁਰਬਾਨ ਕਰਨਾ, ਸਮਰਪਣ ਕਰਨਾ); ਸੰਸਕ੍ਰਿਤ - ਬਲਿਹਾਰ (बलिहार - ਸ਼ਰਧਾਂਜਲੀ ਅਥਵਾ ਬਲਿਦਾਨ ਦੀ ਪੇਸ਼ਕਸ਼)।
ਬਲਿ
ਬਲਿਹਾਰ (ਜਾਂਦਾ ਹਾਂ), ਵਾਰਨੇ (ਜਾਂਦਾ ਹਾਂ), ਸਦਕੇ (ਜਾਂਦਾ ਹਾਂ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਲਿਹਾਰਣੁ (ਕੁਰਬਾਨ ਕਰਨਾ, ਸਮਰਪਣ ਕਰਨਾ); ਸੰਸਕ੍ਰਿਤ - ਬਲਿਹਾਰ (बलिहार - ਸ਼ਰਧਾਂਜਲੀ ਅਥਵਾ ਬਲਿਦਾਨ ਦੀ ਪੇਸ਼ਕਸ਼)।
ਬਲਿ
(ਬਲਿਹਾਰ) ਬਲਿਹਾਰ (ਜਾਂਦਾ ਹਾਂ), (ਵਾਰਨੇ) ਵਾਰਨੇ (ਜਾਂਦਾ ਹਾਂ), (ਸਦਕੇ) ਸਦਕੇ (ਜਾਂਦਾ ਹਾਂ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਲਿਹਾਰਣੁ (ਕੁਰਬਾਨ ਕਰਨਾ, ਸਮਰਪਣ ਕਰਨਾ); ਸੰਸਕ੍ਰਿਤ - ਬਲਿਹਾਰ (बलिहार - ਸ਼ਰਧਾਂਜਲੀ ਅਥਵਾ ਬਲਿਦਾਨ ਦੀ ਪੇਸ਼ਕਸ਼)।
ਬਲਿ
ਬਲਿਹਾਰ ਹਾਂ, ਸਦਕੇ ਜਾਂਦਾ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਲਿਹਾਰਣੁ (ਕੁਰਬਾਨ ਕਰਨਾ, ਸਮਰਪਣ ਕਰਨਾ); ਸੰਸਕ੍ਰਿਤ - ਬਲਿਹਾਰ (बलिहार - ਸ਼ਰਧਾਂਜਲੀ ਅਥਵਾ ਬਲਿਦਾਨ ਦੀ ਪੇਸ਼ਕਸ਼)।
ਬਲਿ
ਬਲਿਹਾਰ (ਬਲਿਹਾਰ ਜਾਂਦਾ ਹਾਂ), ਵਾਰਨੇ (ਵਾਰਨੇ ਜਾਂਦਾ ਹਾਂ), ਸਦਕੇ (ਸਦਕੇ ਜਾਂਦਾ ਹਾਂ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਲਿਹਾਰਣੁ (ਕੁਰਬਾਨ ਕਰਨਾ, ਸਮਰਪਣ ਕਰਨਾ); ਸੰਸਕ੍ਰਿਤ - ਬਲਿਹਾਰ (बलिहार - ਸ਼ਰਧਾਂਜਲੀ ਅਥਵਾ ਬਲਿਦਾਨ ਦੀ ਪੇਸ਼ਕਸ਼)।
ਬਲਿ
ਬਲਿਹਾਰ ਜਾਂਦਾ ਹੈ, ਵਾਰਨੇ ਜਾਂਦਾ ਹੈ, ਸਦਕੇ ਜਾਂਦਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪ੍ਰਾਕ੍ਰਿਤ - ਬਲਿ ( ਧਾਰਮਕ ਭੇਟਾ); ਪਾਲੀ - ਬਲਿ (ਕਰ, ਧਾਰਮਿਕ ਭੇਟਾ); ਸੰਸਕ੍ਰਿਤ - ਬਲਿ (बलि - ਸ਼ਰਧਾਂਜਲੀ, ਭੇਟਾ)।
ਬਲਿ
ਬਲਿਹਾਰ (ਬਲਿਹਾਰ ਜਾਈਏ), ਵਾਰਨੇ (ਵਾਰਨੇ ਜਾਈਏ), ਸਦਕੇ (ਸਦਕੇ ਜਾਈਏ)।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪ੍ਰਾਕ੍ਰਿਤ - ਬਲਿ (ਧਾਰਮਕ ਭੇਟਾ); ਪਾਲੀ - ਬਲਿ (ਕਰ, ਧਾਰਮਿਕ ਭੇਟਾ); ਸੰਸਕ੍ਰਿਤ - ਬਲਿ (बलि - ਸ਼ਰਧਾਂਜਲੀ, ਭੇਟਾ)।
ਬਲਿ ਜਾਈ
ਬਲਿਹਾਰ ਜਾਂਦਾ ਹਾਂ, ਵਾਰਨੇ ਜਾਂਦਾ ਹਾਂ, ਸਦਕੇ ਜਾਂਦਾ ਹਾਂ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਲਿਹਾਰਣੁ (ਕੁਰਬਾਨ ਕਰਨਾ, ਸਮਰਪਣ ਕਰਨਾ); ਸੰਸਕ੍ਰਿਤ - ਬਲਿਹਾਰ (बलिहार - ਸ਼ਰਧਾਂਜਲੀ ਅਥਵਾ ਬਲਿਦਾਨ ਦੀ ਪੇਸ਼ਕਸ਼) + ਪੁਰਾਤਨ ਪੰਜਾਬੀ - ਜਾਈ/ਜਾਇ; ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
ਬਲਿਹਾਰ
ਬਲਿਹਾਰ, ਵਾਰਨੇ, ਸਦਕੇ।
ਵਿਆਕਰਣ: ਵਿਸਮਕ।
ਵਿਉਤਪਤੀ: ਪੁਰਾਤਨ ਪੰਜਾਬੀ - ਬਲਿਹਾਰਣੁ (ਕੁਰਬਾਨ ਕਰਨਾ, ਸਮਰਪਣ ਕਰਨਾ); ਸੰਸਕ੍ਰਿਤ - ਬਲਿਹਾਰ (बलिहार - ਸ਼ਰਧਾਂਜਲੀ ਅਥਵਾ ਬਲਿਦਾਨ ਦੀ ਭਾਵਨਾ)।
ਬਲਿਹਾਰ
ਬਲਿਹਾਰ; ਬਲਿਹਾਰ ਜਾਈਏ, ਵਾਰਨੇ ਜਾਈਏ, ਸਦਕੇ ਜਾਈਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਲਿਹਾਰਣੁ (ਕੁਰਬਾਨ ਕਰਨਾ, ਸਮਰਪਣ ਕਰਨਾ); ਸੰਸਕ੍ਰਿਤ - ਬਲਿਹਾਰ (बलिहार - ਸ਼ਰਧਾਂਜਲੀ ਅਥਵਾ ਬਲਿਦਾਨ ਦੀ ਭਾਵਨਾ)।
ਬਲਿਹਾਰਣੈ
ਬਲਿਹਾਰੇ/ਬਲਿਹਾਰ (ਜਾਈਏ), ਸਦਕੇ (ਜਾਈਏ), ਵਾਰਨੇ (ਜਾਈਏ)।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਲਿਹਾਰਣੁ (ਕੁਰਬਾਨ ਕਰਨਾ, ਸਮਰਪਣ ਕਰਨਾ); ਸੰਸਕ੍ਰਿਤ - ਬਲਿਹਾਰ (बलिहार - ਸ਼ਰਧਾਂਜਲੀ ਅਥਵਾ ਬਲਿਦਾਨ ਦੀ ਭਾਵਨਾ)।
ਬਲਿਹਾਰੀ
ਬਲਿਹਾਰ ਹਾਂ, ਕੁਰਬਾਨ ਹਾਂ, ਸਦਕੇ ਜਾਂਦਾ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਲਿਹਾਰਣੁ (ਕੁਰਬਾਨ ਕਰਨਾ, ਸਮਰਪਣ ਕਰਨਾ); ਸੰਸਕ੍ਰਿਤ - ਬਲਿਹਾਰ (बलिहार - ਸ਼ਰਧਾਂਜਲੀ ਅਥਵਾ ਬਲਿਦਾਨ ਦੀ ਭਾਵਨਾ)।
ਬਲਿਹਾਰੀ
ਬਲਿਹਾਰ ਹਾਂ, ਕੁਰਬਾਨ ਹਾਂ, ਸਦਕੇ ਜਾਂਦੀ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਲਿਹਾਰਣੁ (ਕੁਰਬਾਨ ਕਰਨਾ, ਸਮਰਪਣ ਕਰਨਾ); ਸੰਸਕ੍ਰਿਤ - ਬਲਿਹਾਰ (बलिहार - ਸ਼ਰਧਾਂਜਲੀ ਅਥਵਾ ਬਲਿਦਾਨ ਦੀ ਭਾਵਨਾ)।
ਬਲਿਹਾਰੈ
ਬਲਿਹਾਰੇ/ਬਲਿਹਾਰ (ਜਾਈਏ), ਵਾਰਨੇ (ਜਾਈਏ), ਸਦਕੇ (ਜਾਈਏ)।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਲਿਹਾਰਣੁ (ਕੁਰਬਾਨ ਕਰਨਾ, ਸਮਰਪਣ ਕਰਨਾ); ਸੰਸਕ੍ਰਿਤ - ਬਲਿਹਾਰ (बलिहार - ਸ਼ਰਧਾਂਜਲੀ ਅਥਵਾ ਬਲਿਦਾਨ ਦੀ ਭਾਵਨਾ)।
ਬਲਿਹਾਰੈ
ਬਲਿਹਾਰੇ/ਬਲਿਹਾਰ (ਜਾਂਦੀ ਹਾਂ), ਵਾਰਨੇ (ਜਾਂਦੀ ਹਾਂ), ਸਦਕੇ (ਜਾਂਦੀ ਹਾਂ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਲਿਹਾਰਣੁ (ਕੁਰਬਾਨ ਕਰਨਾ, ਸਮਰਪਣ ਕਰਨਾ); ਸੰਸਕ੍ਰਿਤ - ਬਲਿਹਾਰ (बलिहार - ਸ਼ਰਧਾਂਜਲੀ ਅਥਵਾ ਬਲਿਦਾਨ ਦੀ ਭਾਵਨਾ)।
ਬਲੁ
ਬਲ, ਜੋਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਬਲੁ; ਕਸ਼ਮੀਰੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਬਲ (ਜੋਰ/ਤਾਕਤ); ਸੰਸਕ੍ਰਿਤ - ਬਲ (बल - ਸ਼ਕਤੀ, ਜੋਰ/ਤਾਕਤ)।
ਬਲੂਆ
ਬਾਲੂ (ਦੇ), ਰੇਤ (ਦੇ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਲੂਆ; ਅਵਧੀ - ਬਲੁਆ; ਪ੍ਰਾਕ੍ਰਿਤ - ਵਾਲੁਆ; ਪਾਲੀ - ਵਾਲੁਕਾ (ਰੇਤ); ਸੰਸਕ੍ਰਿਤ - ਵਾਲੁਕਾ (वालुका - ਰੇਤ, ਬਜਰੀ)।
ਬਾਸੁ
1. ਵਾਸ਼ਨਾ, ਸੁਗੰਧੀ, ਖੁਸ਼ਬੂ। 2. ਵਾਸ਼ਨਾ/ਸੁਗੰਧੀ ਲੈਣ ਵਾਲੇ, ਨੱਕ।
ਵਿਆਕਰਣ: 1. ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ। 2. ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਅਵਧੀ/ਮੈਥਿਲੀ/ਉੜੀਆ/ਬੰਗਾਲੀ - ਬਾਸ; ਸਿੰਧੀ/ਅਪਭ੍ਰੰਸ਼ - ਵਾਸੁ; ਪ੍ਰਾਕ੍ਰਿਤ/ਪਾਲੀ - ਵਾਸ (ਮਹਿਕ/ਸੁਗੰਧੀ); ਸੰਸਕ੍ਰਿਤ - ਵਾਸ (वास - ਅਤਰ/ਖੁਸ਼ਬੋ)।
ਬਾਸੁਦੇਵਸ੍ਹਿ
ਵਾਸੁਦੇਵ, ਸਾਰਿਆਂ ਵਿਚ ਵਸਿਆ ਹੋਇਆ, ਸਰਬ-ਵਿਆਪਕ ਪ੍ਰਭੂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਾਸੁਦੇਵ/ਬਾਸੁਦੇਵਾ/ਵਾਸੁਦੇਵ; ਸੰਸਕ੍ਰਿਤ - ਵਾਸੁਦੇਵਾਹ (वासुदेवा: - ਸਾਰਿਆਂ ਵਿਚ ਨਿਵਾਸ ਕਰਕੇ ਸਭ ਨੂੰ ਪ੍ਰਕਾਸ਼ਣ ਵਾਲਾ; ਵਸੂਦੇਵ ਦਾ ਪੁੱਤਰ ਵਾਸੁਦੇਵ - ਕ੍ਰਿਸ਼ਨ)।
ਬਾਸੁਰ
(ਰਾਤ) ਦਿਨ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਰਾਜਸਥਾਨੀ/ਬ੍ਰਜ - ਬਾਸਰ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵਾਸਰ; ਸੰਸਕ੍ਰਿਤ - ਵਾਸਰਮ੍ (वासरम् - ਦਿਨ)।
ਬਾਸੁਰ
(ਰਾਤ) ਦਿਨ (ਵਿਚ)।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਰਾਜਸਥਾਨੀ/ਬ੍ਰਜ - ਬਾਸਰ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵਾਸਰ; ਸੰਸਕ੍ਰਿਤ - ਵਾਸਰਮ੍ (वासरम् - ਦਿਨ)।
ਬਾਸ੍ਵਦੇਵਸੵ
ਵਾਸੁਦੇਵ, ਸਾਰਿਆਂ ਵਿਚ ਵਸਿਆ ਹੋਇਆ, ਸਰਬ-ਵਿਆਪਕ ਪ੍ਰਭੂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਾਸੁਦੇਵ/ਬਾਸੁਦੇਵਾ/ਵਾਸੁਦੇਵ; ਸੰਸਕ੍ਰਿਤ - ਵਾਸੁਦੇਵਾਹ (वासुदेवा: - ਸਾਰਿਆਂ ਵਿਚ ਨਿਵਾਸ ਕਰਕੇ ਸਭ ਨੂੰ ਪ੍ਰਕਾਸ਼ਣ ਵਾਲਾ; ਵਸੂਦੇਵ ਦਾ ਪੁੱਤਰ ਵਾਸੁਦੇਵ - ਕ੍ਰਿਸ਼ਨ)।
ਬਾਹ
ਬਾਂਹਾਂ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਮਰਾਠੀ - ਬਾਹੀ; ਬੰਗਾਲੀ/ਪੁਰਾਤਨ ਮਾਰਵਾੜੀ/ਬ੍ਰਜ - ਬਾਹ/ਬਾਹਾ; ਪੁਰਾਤਨ ਪੰਜਾਬੀ - ਬਾਹ/ਬਾਂਹ; ਲਹਿੰਦੀ/ਸਿੰਧੀ - ਬਾਂਹ; ਪ੍ਰਾਕ੍ਰਿਤ - ਬਾਹ/ਬਾਹਾ/ਬਾਹੁ; ਪਾਲੀ - ਬਾਹਾ; ਸੰਸਕ੍ਰਿਤ - ਬਾਹੁ (बाहु - ਬਾਂਹ)।
ਬਾਹ
ਬਾਂਹ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮਰਾਠੀ - ਬਾਹੀ; ਬੰਗਾਲੀ/ਪੁਰਾਤਨ ਮਾਰਵਾੜੀ/ਬ੍ਰਜ - ਬਾਹ/ਬਾਹਾ; ਪੁਰਾਤਨ ਪੰਜਾਬੀ - ਬਾਹ/ਬਾਂਹ; ਲਹਿੰਦੀ/ਸਿੰਧੀ - ਬਾਂਹ; ਪ੍ਰਾਕ੍ਰਿਤ - ਬਾਹ/ਬਾਹਾ/ਬਾਹੁ; ਪਾਲੀ - ਬਾਹਾ; ਸੰਸਕ੍ਰਿਤ - ਬਾਹੁ (बाहु - ਬਾਂਹ)।
ਬਾਹਰਾ
ਬਿਨਾਂਂ, ਬਗੈਰ।
ਵਿਆਕਰਣ: ਸੰਬੰਧਕ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਹਰਾ; ਪੁਰਾਤਨ ਗੁਜਰਾਤੀ - ਬਾਹਰਿ; ਅਪਭ੍ਰੰਸ਼ - ਬਾਹਿਰਿ; ਪ੍ਰਾਕ੍ਰਿਤ - ਬਾਹਿਰੋ/ਬਾਹਿਰ (ਬਾਹਰੀ, ਬਾਹਰ ਵਾਲਾ, ਪਰੇ); ਪਾਲੀ/ਸੰਸਕ੍ਰਿਤ - ਬਾਹਿਰ (बाहिर - ਬਾਹਰੀ, ਬਹਰੂਨੀ)।
ਬਾਹਰਿ
ਬਾਹਰ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਅਪਭ੍ਰੰਸ਼ - ਬਾਹਰ/ਬਾਹਰਿ; ਪ੍ਰਾਕ੍ਰਿਤ - ਬਾਹਿਰ/ਬਾਹਰ; ਪਾਲੀ - ਬਾਹਿਰ; ਸੰਸਕ੍ਰਿਤ - ਬਾਹਿਰ (बाहिर - ਬਾਹਰੀ ਪਖ, ਬਹਰੂਨੀ)।
ਬਾਹਰਿ
ਬਾਹਰੋਂ, ਬਾਹਰ ਤੋਂ।

ਬਾਹਰੇ
ਬਿਨਾਂ, ਹੀਣ।
ਵਿਆਕਰਣ: ਸਬੰਧਕ।
ਵਿਉਤਪਤੀ: ਅਪਭ੍ਰੰਸ਼ - ਬਾਹਿਰਿ/ਬਾਹਰੇ; ਪ੍ਰਾਕ੍ਰਿਤ - ਬਾਹਿਰੋ/ਬਾਹਿਰ (ਬਾਹਰੀ, ਬਾਹਰ ਵਾਲਾ, ਪਰੇ); ਪਾਲੀ/ਸੰਸਕ੍ਰਿਤ - ਬਾਹਿਰ (बाहिर - ਬਾਹਰੀ, ਬਹਰੂਨੀ)।
ਬਾਹੀ
ਬਾਹਾਂ; ਧਿਰਾਂ, ਸਾਕ-ਸੰਬੰਧੀਆਂ, ਮਦਦਗਾਰਾਂ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਮਰਾਠੀ - ਬਾਹੀ; ਬੰਗਾਲੀ/ਪੁਰਾਤਨ ਮਾਰਵਾੜੀ/ਬ੍ਰਜ - ਬਾਹ/ਬਾਹਾ; ਪੁਰਾਤਨ ਪੰਜਾਬੀ - ਬਾਹ/ਬਾਂਹ; ਲਹਿੰਦੀ/ਸਿੰਧੀ - ਬਾਂਹ; ਪ੍ਰਾਕ੍ਰਿਤ - ਬਾਹ/ਬਾਹਾ/ਬਾਹੁ; ਪਾਲੀ - ਬਾਹਾ; ਸੰਸਕ੍ਰਿਤ - ਬਾਹੁ (बाहु - ਬਾਂਹ)।
ਬਾਹੁੜੈ
ਆ ਬਹੁੜੇ, ਆ ਜਾਵੇ।
ਵਿਆਕਰਣ: ਕਿਰਿਆ, ਸੰਭਾਵੀ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਾਹੁੜਣਾ/ਬਾਹੁੜਣਾ (ਪਹੁੰਚਣਾ, ਆਉਣਾ ਅਤੇ ਮਦਦ ਕਰਣਾ); ਸਿੰਧੀ - ਬਾਹੁੜਣੁ (ਵਾਪਸ ਮੁੜਨਾ); ਪ੍ਰਾਕ੍ਰਿਤ - ਵਾਹੁਡਿਅ (ਮੁੜ ਗਿਆ/ਚਲਾ ਗਿਆ); ਸੰਸਕ੍ਰਿਤ - ਵਯਾਘੁਟਤਿ (व्याघुटति - ਵਾਪਸ ਆਉਂਦਾ ਹੈ)।
ਬਾਕੀ
ਬਾਕੀ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਲਹਿੰਦੀ/ਬ੍ਰਜ - ਬਾਕੀ (ਰਕਮ); ਅਰਬੀ - ਬਾਕੀ (باقی - ਬਕਾਇਆ, ਵਾਧੂ, ਬਕਾਇਆ ਰਾਸ਼ੀ)।
ਬਾਗ
ਬਾਗ, ਬਗੀਚੇ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ - ਬਾਗ; ਫ਼ਾਰਸੀ - ਬਾਗ਼ (باغ - ਬਾਗ, ਵਾੜੀ/ਬਗੀਚਾ)।
ਬਾਜ
ਬਾਜ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ/ਬ੍ਰਜ - ਬਾਜ; ਫ਼ਾਰਸੀ - ਬਾਜ਼ (باز - ਬਾਜ/ਸ਼ਿਕਰਾ, ਇਕ ਸ਼ਿਕਾਰੀ ਪੰਛੀ, ਮਾਦਾ ਬਾਜ)।
ਬਾਜਾਰ
ਬਜ਼ਾਰਾਂ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਬਾਜ਼ਾਰ (ਵੇਚਣ ਅਤੇ ਖਰੀਦਣ ਦਾ ਅਸਥਾਨ, ਕਈ ਦੁਕਾਨਾਂ ਦਾ ਸਮੂਹ)।
ਬਾਜਾਰ
(੧) ਬਜ਼ਾਰ; ਬਜ਼ਾਰ ਦਾ ਸਮਾਨ, ਮਸਖਰੀ/ਤਮਾਸ਼ੇ ਦਾ ਸਮਾਨ। (੨) ਪ੍ਰਦਰਸ਼ਨ, ਵਿਖਾਵਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਬਾਜ਼ਾਰ (ਵੇਚਣ ਅਤੇ ਖਰੀਦਣ ਦਾ ਅਸਥਾਨ, ਕਈ ਦੁਕਾਨਾਂ ਦਾ ਸਮੂਹ)।
ਬਾਜਾਰੀ
(੧) ਦੁਕਾਨਦਾਰ, ਵਪਾਰੀ। (੨) ਬਜ਼ਾਰ ਵਿਚ ਇਧਰ ਉਧਰ ਫਿਰਨ ਵਾਲੇ, ਨਿਕੰਮੇ; ਮਸ਼ਖਰੇ, ਬਹੁਰੂਪੀਏ, ਰਾਸਧਾਰੀਏ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਬਾਜ਼ਾਰ (ਵੇਚਣ ਅਤੇ ਖਰੀਦਣ ਦਾ ਅਸਥਾਨ, ਕਈ ਦੁਕਾਨਾਂ ਦਾ ਸਮੂਹ)।
ਬਾਜੀ
ਬਾਜੀ, ਖੇਡ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ - ਬਾਜੀ; ਫ਼ਾਰਸੀ - ਬਾਜ਼ੀ (بازی - ਖੇਡ ਦੀ ਵਾਰੀ, ਖੇਡ, ਪ੍ਰਦਰਸ਼ਨ; ਦਾਅ)।
ਬਾਜੀਗਰੁ
ਬਾਜੀਗਰ, ਬਾਜੀ ਪਾਉਣ ਵਾਲਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਬਾਜੀਗਰ; ਸੰਸਕ੍ਰਿਤ - ਬਾਜ਼ੀਗਰ (بازیگر - ਸਟੰਟਮੈਨ, ਰੱਸੀ 'ਤੇ ਨੱਚਣ ਵਾਲਾ, ਮਦਾਰੀ, ਜਾਦੂਗਰ)।
ਬਾਜੇ
ਵੱਜੇ ਹਨ, ਵੱਜ ਪਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਾਜਨਾ; ਪੁਰਾਤਨ ਪੰਜਾਬੀ - ਵਜਣਾ; ਲਹਿੰਦੀ - ਵਜਣ; ਸਿੰਧੀ - ਵਜਣੁ; ਕਸ਼ਮੀਰੀ - ਵਜੁਨ (ਗੇਂਦ, ਘੜੀ ਆਦਿ ਦੀ ਅਵਾਜ ਕਰਨੀ); ਪ੍ਰਾਕ੍ਰਿਤ - ਵਜਇ; ਪਾਲੀ - ਵਜਤਿ (ਵਜਾਇਆ ਜਾਂਦਾ ਹੈ); ਸੰਸਕ੍ਰਿਤ - ਵਾਦਯਤੇ (वादयते - ਵਜਾਇਆ ਜਾਂਦਾ ਹੈ)।
ਬਾਝੁ
ਬਿਨਾਂ, ਬਗੈਰ।
ਵਿਆਕਰਣ: ਸੰਬੰਧਕ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਝੁ; ਲਹਿੰਦੀ - ਬਾਝ/ਬਾਝੂ; ਅਪਭ੍ਰੰਸ਼ - ਬਾਝ (ਬਿਨਾ, ਬਗੈਰ); ਪ੍ਰਾਕ੍ਰਿਤ - ਬਜ੍ਝਅ; ਸੰਸਕ੍ਰਿਤ - ਬਾਹਯ (बाह्य - ਬਾਹਰੀ)।
ਬਾਣੀ
ਬਾਣੀ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਣੀ (ਸ਼ਬਦ, ਬੋਲੀ, ਭਾਸ਼ਾ); ਪ੍ਰਾਕ੍ਰਿਤ - ਵਾਣੀ; ਸੰਸਕ੍ਰਿਤ - ਵਾਣੀ (वाणी - ਅਵਾਜ, ਧੁਨੀ)।
ਬਾਣੀ
ਬਾਣੀ, ਬਚਨ, ਬੋਲ; ਰੱਬੀ ਇਲਹਾਮ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਣੀ (ਸ਼ਬਦ, ਬੋਲੀ, ਭਾਸ਼ਾ); ਪ੍ਰਾਕ੍ਰਿਤ - ਵਾਣੀ; ਸੰਸਕ੍ਰਿਤ - ਵਾਣੀ (वाणी - ਅਵਾਜ, ਧੁਨੀ)।
ਬਾਣੀ
ਬਾਣੀ ਦੁਆਰਾ/ਰਾਹੀਂ, ਬਚਨ ਦੁਆਰਾ/ਰਾਹੀਂ, ਬੋਲ ਦੁਆਰਾ/ਰਾਹੀਂ; ਰੱਬੀ ਇਲਹਾਮ ਦੁਆਰਾ/ਰਾਹੀਂ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਣੀ (ਸ਼ਬਦ, ਬੋਲੀ, ਭਾਸ਼ਾ); ਪ੍ਰਾਕ੍ਰਿਤ - ਵਾਣੀ; ਸੰਸਕ੍ਰਿਤ - ਵਾਣੀ (वाणी - ਅਵਾਜ, ਧੁਨੀ)।
ਬਾਣੀ
ਬਣੀ ਹੈ, ਬਣੀ ਹੋਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਣੀ (ਸ਼ਬਦ, ਬੋਲੀ, ਭਾਸ਼ਾ); ਪ੍ਰਾਕ੍ਰਿਤ - ਵਾਣੀ; ਸੰਸਕ੍ਰਿਤ - ਵਾਣੀ (वाणी - ਅਵਾਜ, ਧੁਨੀ)।
ਬਾਣੀ
ਬਾਣੀਆਂ, ਬੋਲੀਆਂ, ਭਾਸ਼ਾਵਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਣੀ (ਸ਼ਬਦ, ਬੋਲੀ, ਭਾਸ਼ਾ); ਪ੍ਰਾਕ੍ਰਿਤ - ਵਾਣੀ; ਸੰਸਕ੍ਰਿਤ - ਵਾਣੀ (वाणी - ਅਵਾਜ, ਧੁਨੀ)।
ਬਾਣੀ
ਬਾਣੀਆਂ ਦੇ, ਬੋਲੀਆਂ ਦੇ, ਭਾਸ਼ਾਵਾਂ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਣੀ (ਸ਼ਬਦ, ਬੋਲੀ, ਭਾਸ਼ਾ); ਪ੍ਰਾਕ੍ਰਿਤ - ਵਾਣੀ; ਸੰਸਕ੍ਰਿਤ - ਵਾਣੀ (वाणी - ਅਵਾਜ, ਧੁਨੀ)।
ਬਾਣੀ
ਬਾਣੀ, ਬੋਲੀ, ਬਚਨ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਣੀ (ਸ਼ਬਦ, ਬੋਲੀ, ਭਾਸ਼ਾ); ਪ੍ਰਾਕ੍ਰਿਤ - ਵਾਣੀ; ਸੰਸਕ੍ਰਿਤ - ਵਾਣੀ (वाणी - ਅਵਾਜ, ਧੁਨੀ)।
ਬਾਣੀ
ਬਾਣੀ, ਧੁਨੀ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਣੀ (ਸ਼ਬਦ, ਬੋਲੀ, ਭਾਸ਼ਾ); ਪ੍ਰਾਕ੍ਰਿਤ - ਵਾਣੀ; ਸੰਸਕ੍ਰਿਤ - ਵਾਣੀ (वाणी - ਅਵਾਜ, ਧੁਨੀ)।
ਬਾਣੀਆ
ਮਿਠੀ) ਬਾਣੀ, (ਮਿਠੀ) ਬੋਲੀ, (ਮਿਠੇ) ਬੋਲ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਣੀ (ਸ਼ਬਦ, ਬੋਲੀ, ਭਾਸ਼ਾ); ਪ੍ਰਾਕ੍ਰਿਤ - ਵਾਣੀ; ਸੰਸਕ੍ਰਿਤ - ਵਾਣੀ (वाणी - ਅਵਾਜ, ਧੁਨੀ)।
ਬਾਣੀਆ
ਬਾਣੀਆਂ ਦੇ, ਬਚਨਾਂ ਦੇ, ਬੋਲਾਂ ਦੇ; ਰੱਬੀ ਇਲਹਾਮਾਂ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਣੀ (ਸ਼ਬਦ, ਬੋਲੀ, ਭਾਸ਼ਾ); ਪ੍ਰਾਕ੍ਰਿਤ - ਵਾਣੀ; ਸੰਸਕ੍ਰਿਤ - ਵਾਣੀ (वाणी - ਅਵਾਜ, ਧੁਨੀ)।
ਬਾਤ
ਗੱਲ, ਬਚਨ, ਕਥਨ; ਤੱਥ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਬਾਤ; ਸਿੰਧੀ - ਵਾਤੁ; ਬ੍ਰਜ - ਬਾਤ; ਅਪਭ੍ਰੰਸ਼ - ਵੱਤ; ਪ੍ਰਾਕ੍ਰਿਤ - ਵਾਤਾ/ਵੱਤ (ਗੱਲ-ਬਾਤ); ਸੰਸਕ੍ਰਿਤ - ਵਾਰ੍ਤਾ (वार्ता - ਬਿਰਤਾਂਤ, ਬਾਤ-ਚੀਤ, ਸਮਾਚਾਰ, ਗੱਲ)।
ਬਾਤਾ
ਬਾਤਾਂ, ਗੱਲਾਂ, ਰਮਜਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਬਾਤ; ਸਿੰਧਿ - ਵਾਤੁ; ਬ੍ਰਜ - ਬਾਤ; ਅਪਭ੍ਰੰਸ਼ - ਵੱਤ; ਪ੍ਰਾਕ੍ਰਿਤ - ਵਾਤਾ/ਵੱਤ (ਗੱਲ-ਬਾਤ); ਸੰਸਕ੍ਰਿਤ - ਵਾਰ੍ਤਾ (वार्ता - ਬਿਰਤਾਂਤ, ਬਾਤ-ਚੀਤ, ਸਮਾਚਾਰ, ਗੱਲ)।
ਬਾਤੀ
ਬੱਤੀ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਪੁਰਾਤਨ ਅਵਧੀ/ਮੈਥਿਲੀ/ਬੰਗਾਲੀ/ਬ੍ਰਜ - ਬਾਤੀ; ਪੁਰਾਤਨ ਪੰਜਾਬੀ - ਬਤੀ; ਲਹਿੰਦੀ - ਬੱਤੀ/ਵੱਤੀ; ਅਪਭ੍ਰੰਸ਼ - ਵੱਤਿ; ਪ੍ਰਾਕ੍ਰਿਤ - ਵੱਤਿ/ਵੱਟਿ; ਪਾਲੀ - ਵਟ੍ਟਿ; ਸੰਸਕ੍ਰਿਤ - ਵਰ੍ਤਿ (वर्ति - ਬੱਤੀ)।
ਬਾਦਰ
ਬਾਦਲ/ਬੱਦਲ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਮੈਥਿਲੀ - ਬਾਦਰ; ਬ੍ਰਜ - ਬਾਦਲ/ਬਾਦਰ; ਅਪਭ੍ਰੰਸ਼/ਪ੍ਰਾਕ੍ਰਿਤ - ਵੱਦਲ/ਵੱਦਲਿਯਾ (ਬੱਦਲ); ਪਾਲੀ - ਵੱਦਲਿਕਾ (ਮੀਂਹ ਵਾਲਾ ਮੌਸਮ); ਸੰਸਕ੍ਰਿਤ - ਵਾਰ੍ਦਲ (वार्दल - ਮੀਂਹ ਦਾ ਦਿਨ, ਖਰਾਬ ਮੌਸਮ)।
ਬਾਧਿਓ
ਬੱਧਾ, ਬੱਧਾ ਹੋਇਆ ਹੈ, ਲੱਗਾ ਹੋਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਾਂਧਯੌ; ਅਪਭ੍ਰੰਸ਼ - ਬਾਂਧਿਅ; ਪ੍ਰਾਕ੍ਰਿਤ - ਬੰਧਿਅ (ਬੰਨ੍ਹਿਆ ਹੋਇਆ); ਪਾਲੀ/ਸੰਸਕ੍ਰਿਤ - ਬੰਧਤਿ (बन्धति - ਬੰਨ੍ਹਦਾ ਹੈ)।
ਬਾਧੇ
ਬੰਨ੍ਹਦੇ, ਜੂੜਦੇ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਾਧਾ; ਲਹਿੰਦੀ - ਬਧਾ; ਸਿੰਧੀ - ਬਧੋ; ਬ੍ਰਜ - ਬਦ੍ਧਾ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਬਦ੍ਧ; ਸੰਸਕ੍ਰਿਤ - ਬਦ੍ਧ (बद्ध - ਬੱਧਾ ਹੋਇਆ, ਬੰਨ੍ਹਿਆ ਹੋਇਆ)।
ਬਾਧੇ
ਬੱਧੇ ਹਨ, ਬੰਨ੍ਹੇ ਹੋਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਾਧਾ; ਲਹਿੰਦੀ - ਬਧਾ; ਸਿੰਧੀ - ਬਧੋ; ਬ੍ਰਜ - ਬਦ੍ਧਾ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਬਦ੍ਧ; ਸੰਸਕ੍ਰਿਤ - ਬਦ੍ਧ (बद्ध - ਬੱਧਾ ਹੋਇਆ, ਬੰਨ੍ਹਿਆ ਹੋਇਆ)।
ਬਾਧੇ
ਬਝੇ, ਬਝੇ ਹੋਏ, ਬਧੇ ਹੋਏ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਤੇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਾਧਾ; ਲਹਿੰਦੀ - ਬਧਾ; ਸਿੰਧੀ - ਬਧੋ; ਬ੍ਰਜ - ਬਦ੍ਧਾ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਬਦ੍ਧ; ਸੰਸਕ੍ਰਿਤ - ਬਦ੍ਧ (बद्ध - ਬੱਧਾ ਹੋਇਆ, ਬੰਨ੍ਹਿਆ ਹੋਇਆ)।
ਬਾਧੇ
ਬੱਧੇ ਸਨ, ਬੱਧੇ ਹੋਏ ਸਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਾਧਾ; ਲਹਿੰਦੀ - ਬਧਾ; ਸਿੰਧੀ - ਬਧੋ; ਬ੍ਰਜ - ਬਦ੍ਧਾ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਬਦ੍ਧ; ਸੰਸਕ੍ਰਿਤ - ਬਦ੍ਧ (बद्ध - ਬੱਧਾ ਹੋਇਆ, ਬੰਨ੍ਹਿਆ ਹੋਇਆ)।
ਬਾਧੇ
ਬੱਝੇ ਰਹਿੰਦੇ ਹਨ, ਬੱਧੇ ਰਹਿੰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਾਧਾ; ਲਹਿੰਦੀ - ਬਧਾ; ਸਿੰਧੀ - ਬਧੋ; ਬ੍ਰਜ - ਬਦ੍ਧਾ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਬਦ੍ਧ; ਸੰਸਕ੍ਰਿਤ - ਬਦ੍ਧ (बद्ध - ਬੱਧਾ ਹੋਇਆ, ਬੰਨ੍ਹਿਆ ਹੋਇਆ)।
ਬਾਂਧੇ
ਬੰਨ੍ਹੇ ਹੋਏ, ਬੱਝੇ ਹੋਏ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਭਵਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਾਧਾ; ਲਹਿੰਦੀ - ਬਧਾ; ਸਿੰਧੀ - ਬਧੋ; ਬ੍ਰਜ - ਬਦ੍ਧਾ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਬਦ੍ਧ; ਸੰਸਕ੍ਰਿਤ - ਬਦ੍ਧ (बद्ध - ਬੱਧਾ ਹੋਇਆ, ਬੰਨ੍ਹਿਆ ਹੋਇਆ)।
ਬਾਂਧੇ
ਬੰਨ੍ਹੇ ਹਨ, ਬੰਨ੍ਹੇ ਹੋਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਾਧਾ; ਲਹਿੰਦੀ - ਬਧਾ; ਸਿੰਧੀ - ਬਧੋ; ਬ੍ਰਜ - ਬਦ੍ਧਾ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਬਦ੍ਧ; ਸੰਸਕ੍ਰਿਤ - ਬਦ੍ਧ (बद्ध - ਬੱਧਾ ਹੋਇਆ, ਬੰਨ੍ਹਿਆ ਹੋਇਆ)।
ਬਾਨੀ
ਬਾਣੀਆਂ (ਵਿਚੋਂ), ਬੋਲੀਆਂ (ਵਿਚੋਂ)।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਣੀ (ਸ਼ਬਦ, ਬੋਲੀ, ਭਾਸ਼ਾ); ਪ੍ਰਾਕ੍ਰਿਤ - ਵਾਣੀ; ਸੰਸਕ੍ਰਿਤ - ਵਾਣੀ (वाणी - ਅਵਾਜ, ਧੁਨੀ)।
ਬਾਬਾ
(ਹੇ) ਬਾਬਾ! (ਹੇ) ਸਤਿਕਾਰ-ਜੋਗ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਬਾ (ਪਿਤਾ, ਦਾਦਾ; ਸਤਿਕਾਰ-ਬੋਧਕ ਪਦ); ਕਸ਼ਮੀਰੀ - ਬਬ/ਬਾਬ (ਪਿਤਾ, ਦਾਦਾ); ਸੰਸਕ੍ਰਿਤ - ਬਾੱਬ* (बाब्ब* - ਪਿਤਾ)।
ਬਾਬੀਹਾ
ਬਬੀਹਾ, ਪਪੀਹਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਬੀਹਾ/ਬੰਬੀਹਾ/ਬਬੀਹਾ; ਸਿੰਧੀ - ਬਾਬੀਹੋ; ਬ੍ਰਜ - ਪਪੀਹਾ; ਅਪਭ੍ਰੰਸ਼ - ਪੱਪੀਹਅ/ਪੱਪੀਅ; ਪ੍ਰਾਕ੍ਰਿਤ - ਪੱਪੀਹਾ/ਪੱਪੀਹ ; ਸੰਸਕ੍ਰਿਤ - ਚਾਤਕਹ (चातक: - ਚਾਤ੍ਰਿਕ/ਪਪੀਹਾ, ਚਾਤ੍ਰਿਕ/ਪਪੀਹਾ, ਇਕ ਪੰਛੀ ਜੋ ਬਾਰਸ਼ ਦੀਆਂ ਬੂੰਦਾਂ ‘ਤੇ ਨਿਰਭਰ ਦੱਸਿਆ ਜਾਂਦਾ ਹੈ)।
ਬਾਬੁਲਾ
(ਹੇ) ਬਾਬੁਲ ਜੀ! (ਹੇ) ਪਿਤਾ ਜੀ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ/ਸਿੰਧੀ - ਬਾਬਲ; ਬ੍ਰਜ - ਬਾਬੁਲ; ਸੰਸਕ੍ਰਿਤ - ਵਪਿਲ (वपिल - ਪਿਤਾ)।
ਬਾਬੋਲਾ
(ਹੇ) ਬਾਬੁਲ ਜੀ! (ਹੇ) ਪਿਤਾ ਜੀ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ/ਸਿੰਧੀ - ਬਾਬਲ; ਬ੍ਰਜ - ਬਾਬੁਲ (ਪਿਤਾ, ਪੀਓ); ਸੰਸਕ੍ਰਿਤ - ਵਪਿਲ (वपिल - ਪਿਤਾ)।
ਬਾਮਣਾ
ਬ੍ਰਾਹਮਣਾਂ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬਾਮ੍ਹਣ; ਅਪਭ੍ਰੰਸ਼ - ਬ੍ਰਾਹ੍ਮਣ/ਬ੍ਰਾਹ੍ਮਣੁ; ਪ੍ਰਾਕ੍ਰਿਤ - ਬਾਹਮਣ; ਸੰਸਕ੍ਰਿਤ - ਬ੍ਰਾਹਮਣਹ (ब्राह्मण: - ਜਿਸ ਕੋਲ ਪਵਿੱਤਰ ਗਿਆਨ ਹੈ, ਸਨਾਤਨ ਪਰੰਪਰਾ ਦੀਆਂ ਚਾਰ ਵਰਣਾਂ/ਜਾਤਾਂ ਵਿਚੋਂ ਇਕ, ਜੋ ਜੱਗ ਕਰਵਾਉਂਦਾ ਹੈ, ਪੁਰੋਹਿਤ, ਜੋ ਬ੍ਰਹਮ ਨੂੰ ਜਾਣਦਾ ਹੈ)।
ਬਾਰ
(ਅੰਤ) ਸਮੇ/ਵੇਲੇ, (ਅੰਤਲੇ) ਸਮੇਂ/(ਅਖੀਰ) ਵੇਲੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਗੜ੍ਹਵਾਲੀ/ਰਾਜਸਥਾਨੀ/ਬ੍ਰਜ - ਬਾਰ (ਸਮਾਂ/ਵੇਲਾ, ਵਾਰੀ; ਦੇਰੀ; ਬਾਰ-ਬਾਰ, ਬਾਰ-ਬਾਰ/ਫਿਰ ਤੋਂ); ਅਪਭ੍ਰੰਸ਼ - ਵਾਰ (ਵੇਲਾ, ਕੋਈ ਨੀਅਤ ਸਮਾਂ, ਅਵਸਰ, ਵਾਰੀ; ਚਿਰ); ਪ੍ਰਾਕ੍ਰਿਤ - ਵਾਰ; ਪਾਲੀ - ਵਾਰ (ਸਮਾਂ, ਵਾਰੀ); ਸੰਸਕ੍ਰਿਤ - ਵਾਰਹ (वार: - ਨੀਅਤ ਸਮਾਂ, ਆਪਣੀ ਵਾਰੀ, ਹਫ਼ਤੇ ਦਾ ਦਿਨ)।
ਬਾਰ
ਬਾਰ-ਬਾਰ, ਮੁੜ-ਮੁੜ, ਘੜੀ-ਮੁੜੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਗੜ੍ਹਵਾਲੀ/ਰਾਜਸਥਾਨੀ/ਬ੍ਰਜ - ਬਾਰ (ਸਮਾਂ/ਵੇਲਾ, ਵਾਰੀ; ਦੇਰੀ; ਬਾਰ-ਬਾਰ, ਬਾਰ-ਬਾਰ/ਫਿਰ ਤੋਂ); ਅਪਭ੍ਰੰਸ਼ - ਵਾਰ (ਵੇਲਾ, ਕੋਈ ਨੀਅਤ ਸਮਾਂ, ਅਵਸਰ, ਵਾਰੀ; ਚਿਰ); ਪ੍ਰਾਕ੍ਰਿਤ - ਵਾਰ; ਪਾਲੀ - ਵਾਰ (ਸਮਾਂ, ਵਾਰੀ); ਸੰਸਕ੍ਰਿਤ - ਵਾਰਹ (वार: - ਨੀਅਤ ਸਮਾਂ, ਆਪਣੀ ਵਾਰੀ, ਹਫ਼ਤੇ ਦਾ ਦਿਨ)।
ਬਾਰਹ
ਬਾਰਾਂ (ਮਾਹ); ਬਾਰਾਂ ਮਹੀਨਿਆਂ ’ਤੇ ਅਧਾਰਤ ਕਾਵਿ-ਰੂਪ, ਬਾਰਾਂ ਦੇਸੀ ਮਹੀਨਿਆਂ ਦੁਆਰਾ ਗੁਰ-ਉਪਦੇਸ ਨਿਰੂਪਣ ਕਰਨ ਵਾਲੀ ਬਾਣੀ।
ਵਿਉਤਪਤੀ: ਮੈਥਿਲੀ/ਬ੍ਰਜ - ਬਾਰਹ; ਪ੍ਰਾਕ੍ਰਿਤ - ਬਾਰਸ/ਬਾਰਹ; ਪਾਲੀ - ਦ੍ਵਾਦਸ/ਬਾਰਸ; ਸੰਸਕ੍ਰਿਤ - ਦ੍ਵਾਦਸ਼ (द्वादश - ਬਾਰਾਂ)।
ਬਾਰੰਬਾਰ
ਬਾਰ-ਬਾਰ, ਵਾਰ-ਵਾਰ, ਮੁੜ-ਮੁੜ, ਘੜੀ-ਮੁੜੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਬਾਰੰਬਾਰ (ਬਾਰ-ਬਾਰ); ਅਪਭ੍ਰੰਸ਼ - ਵਾਰ (ਵੇਲਾ, ਕੋਈ ਨੀਅਤ ਸਮਾਂ, ਅਵਸਰ, ਵਾਰੀ; ਚਿਰ); ਪ੍ਰਾਕ੍ਰਿਤ - ਵਾਰ; ਪਾਲੀ - ਵਾਰ (ਸਮਾਂ, ਵਾਰੀ); ਸੰਸਕ੍ਰਿਤ - ਵਾਰਹ (वार: - ਨੀਅਤ ਸਮਾਂ, ਆਪਣੀ ਵਾਰੀ, ਹਫ਼ਤੇ ਦਾ ਦਿਨ)।
ਬਾਰਿ
ਬਾਰ ਵਿਚ, ਪੰਜਾਬ ਦੇ ਦਰਿਆਵਾਂ ਵਿਚਲੇ ਖੁਲ੍ਹੇ ਇਲਾਕੇ ਵਿਚ, ਖੁਲ੍ਹੀ ਜੂਹ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਰ (ਇਕ ਵਰਜਤ ਦੇਸ, ਜੰਗਲ, ਲਾਹੌਰ ਦੇ ਪਛਮ ਵਲ ਇਕ ਜੰਗਲੀ ਇਲਾਕੇ ਦਾ ਨਾਂ)।
ਬਾਰਿਕ
ਬਾਲਕ, ਬਾਲ, ਬੱਚੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਾਲਕ/ਬਾਰਕ; ਅਪਭ੍ਰੰਸ਼ - ਬਾਲਕ; ਪ੍ਰਾਕ੍ਰਿਤ - ਬਾਲਅ; ਪਾਲੀ - ਬਾਲਕ; ਸੰਸਕ੍ਰਿਤ - ਬਾਲਕਹ (बालक: - ਬੱਚਾ, ਲੜਕਾ, ਜਵਾਨ)।
ਬਾਰੁ
ਘਰ ਦਾ ਬਾਰ, ਘਰ ਦਾ ਦਰਵਾਜਾ, ਘਰ-ਘਾਟ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ ਗੁਜਰਾਤੀ/ਲਹਿੰਦੀ/ਅਪਭ੍ਰੰਸ਼ - ਬਾਰ; ਪ੍ਰਾਕ੍ਰਿਤ - ਬਾਰ/ਦਾਰ; ਸੰਸਕ੍ਰਿਤ - ਦ੍ਵਾਰਮ੍ (द्वारम् - ਦਰਵਾਜਾ, ਪ੍ਰਵੇਸ਼-ਦੁਆਰ, ਮਾਰਗ)।
ਬਾਰੂ
ਬਾਲੂ ਦੀ, ਰੇਤੇ/ਰੇਤ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ/ਮੈਥਿਲੀ - ਬਾਲੂ; ਬ੍ਰਜ - ਬਾਲੂ/ਬਾਰੂ; ਪ੍ਰਾਕ੍ਰਿਤ - ਵਾਲੁਆ; ਪਾਲੀ - ਵਾਲੁਕਾ (ਰੇਤ); ਸੰਸਕ੍ਰਿਤ - ਵਾਲੁਕਾ (वालुका - ਰੇਤ, ਬਜਰੀ)।
ਬਾਰੂ
ਬਾਲੂ (ਦੀ), ਰੇਤੇ/ਰੇਤ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ/ਮੈਥਿਲੀ - ਬਾਲੂ; ਬ੍ਰਜ - ਬਾਲੂ/ਬਾਰੂ; ਪ੍ਰਾਕ੍ਰਿਤ - ਵਾਲੁਆ; ਪਾਲੀ - ਵਾਲੁਕਾ (ਰੇਤ); ਸੰਸਕ੍ਰਿਤ - ਵਾਲੁਕਾ (वालुका - ਰੇਤ, ਬਜਰੀ)।
ਬਾਰੇ
ਬਾਰ ਵਿਚ, ਪੰਜਾਬ ਦੇ ਦਰਿਆਵਾਂ ਵਿਚਲੇ ਖੁਲ੍ਹੇ ਇਲਾਕੇ ਵਿਚ, ਖੁਲ੍ਹੀ ਜੂਹ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਰ (ਇਕ ਵਰਜਤ ਦੇਸ, ਜੰਗਲ, ਲਾਹੌਰ ਦੇ ਪਛਮ ਵਲ ਇਕ ਜੰਗਲੀ ਇਲਾਕੇ ਦਾ ਨਾਂ)।
ਬਾਲਕ
ਬਾਲਕਾਂ ਨੂੰ, ਬਾਲਾਂ ਨੂੰ, ਬੱਚਿਆਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਲਕ; ਸੰਸਕ੍ਰਿਤ - ਬਾਲਕਹ (बालक: - ਬੱਚਾ, ਲੜਕਾ, ਜਵਾਨ)।
ਬਾਲਕ
ਬਾਲਕ (ਬੁਧੀ), ਬਾਲਕ ਵਾਲੀ (ਬੁਧੀ), ਨਿਆਣੇ ਵਾਲੀ (ਮਤ/ਸਮਝ)।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਲਕ; ਸੰਸਕ੍ਰਿਤ - ਬਾਲਕਹ (बालक: - ਬੱਚਾ, ਲੜਕਾ, ਜਵਾਨ)।
ਬਾਲਕ
ਬਾਲਕ ਦਾ, ਬਾਲ ਦਾ, ਬੱਚੇ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਲਕ; ਸੰਸਕ੍ਰਿਤ - ਬਾਲਕਹ (बालक: - ਬੱਚਾ, ਲੜਕਾ, ਜਵਾਨ)।
ਬਾਲੀ
ਬਾਲੜੀ ਨੂੰ, ਮੁਟਿਆਰ ਨੂੰ, ਜਵਾਨ-ਇਸਤਰੀ ਨੂੰ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮਾਰਵਾੜੀ/ਬ੍ਰਜ - ਬਾਲੀ (ਕੁੜੀ); ਪੁਰਾਤਨ ਪੰਜਾਬੀ - ਬਾਲਾ; ਲਹਿੰਦੀ - ਬਾਲ/ਬਾਲੜੀ (ਬੱਚਾ); ਕਸ਼ਮੀਰੀ/ਪ੍ਰਾਕ੍ਰਿਤ - ਬਾਲ (ਜਵਾਨ); ਪਾਲੀ - ਬਾਲ (ਅਣਜਾਣ, ਜਵਾਨ); ਸੰਸਕ੍ਰਿਤ - ਬਾਲ (बाल - ਜਵਾਨ)।
ਬਾਵਰੇ
(ਹੇ) ਬਾਵਲੇ! (ਹੇ) ਝੱਲੇ! (ਹੇ) ਪਾਗਲ!
ਵਿਆਕਰਣ: ਵਿਸ਼ੇਸ਼ਣ (ਨਰ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਉਰਾ/ਬਾਵਰਾ; ਬ੍ਰਜ - ਬਾਵਰੋ/ਬਾਵਰੇ/ਬਾਵਰਾ (ਪਾਗਲ); ਸਿੰਧੀ - ਵਾਉਰਣੁ (ਛੱਟਣਾ/ਫਟਕਣਾ); ਸੰਸਕ੍ਰਿਤ - ਵਾਯੁਰ (वायुर - ਹਵਾਯੁਕਤ/ਛੂਛਾ, ਪਾਗਲ)।
ਬਾਵਰੋ
ਬਾਵਲਾ, ਝੱਲਾ, ਪਾਗਲ।
ਵਿਆਕਰਣ: ਵਿਸ਼ੇਸ਼ਣ (ਮਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਾਉਰਾ/ਬਾਵਰਾ; ਬ੍ਰਜ - ਬਾਵਰੋ/ਬਾਵਰੇ/ਬਾਵਰਾ (ਪਾਗਲ); ਸਿੰਧੀ - ਵਾਉਰਣੁ (ਛੱਟਣਾ/ਫਟਕਣਾ); ਸੰਸਕ੍ਰਿਤ - ਵਾਯੁਰ (वायुर - ਹਵਾਯੁਕਤ/ਛੂਛਾ, ਪਾਗਲ)।
ਬਿਅੰਤ
ਬੇਅੰਤ-ਬੇਅੰਤ, ਅਨੰਤ-ਬੇਅੰਤ।
ਵਿਆਕਰਣ: ਵਿਸ਼ੇਸ਼ਣ (ਭੰਡਾਰ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਬੇ (ਨਾਹ ਸੂਚਕ ਅਗੇਤਰ, ਬਿਨਾਂ/ਬਗ਼ੈਰ) + ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਅੰਤ (ਅੰਤ); ਪਾਲੀ/ਸੰਸਕ੍ਰਿਤ - ਅੰਤ (अन्त - ਅੰਤ, ਸੀਮਾ, ਨੇੜਤਾ)।
ਬਿਆਧਿ
ਬਿਆਧੀ, ਰੋਗ, ਤਾਪ, ਫੋੜਾ ਆਦਿ ਸਰੀਰ/ਤਨ ਦੇ ਦੁਖ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਭੋਜਪੁਰੀ - ਬਿਆਧਿ; ਬ੍ਰਜ - ਬ੍ਯਾਧਿ; ਸੰਸਕ੍ਰਿਤ - ਵ੍ਯਾਧਿਹ (व्याधि: - ਬਿਮਾਰੀ, ਰੋਗ, ਸਧਾਰਨ ਰੋਗ)।
ਬਿਆਪਹਿ
ਵਿਆਪਦੇ ਹਨ; ਫਸਦੇ ਹਨ, ਫਸ ਜਾਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਆਪਣੁ/ਬਿਆਪਣਾ/ਵਿਆਪਣਾ (ਜੋੜਨਾ, ਵਿਸਥਾਰ ਕਰਨਾ, ਵਿਆਪਣਾ/ਵਿਆਪਕ ਹੋਣਾ); ਅਸਾਮੀ - ਬਿਯਪਿਬ (ਫੈਲਣਾ, ਵਧਣਾ/ਵਿਸਥਾਰ ਕਰਨਾ); ਸੰਸਕ੍ਰਿਤ - ਵਯਾਪਨੋਤਿ (व्यापनोति - ਵਿਆਪਦਾ/ਵਿਆਪਕ ਹੁੰਦਾ ਹੈ)।
ਬਿਸਨਪਦ
ਵਿਸ਼ਣੂ ਦੀ ਉਸਤਤਿ ਦੇ ਪਦੇ; ਬਿਸ਼ਨਪਦੇ; ਪ੍ਰਭੂ ਦੀ ਉਸਤਤ ਦੇ ਭਜਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਸਨੁਪਦ (ਇਕ ਛੰਦ); ਸੰਸਕ੍ਰਿਤ - ਵਿਸ਼੍ਣੁਪਦ (विष्णुपद - ਵਿਸ਼ਨੂੰ ਦਾ ਪਦ/ਪੈਰ; ਅਕਾਸ਼; ੨੬ ਮਾਤ੍ਰਾਵਾਂ ਦਾ ਇਕ ਛੰਦ ਜਿਸ ਦੇ ਕਈ ਭੇਦ ਹੁੰਦੇ ਹਨ)।
ਬਿਸਮ
ਬਿਸਮ (ਭਏ), ਵਿਸਮਾਦਤ (ਹੋ ਗਏ), ਅਸਚਰਜ (ਹੋ ਗਏ), ਹੈਰਾਨ (ਹੋ ਗਏ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਵਿਸ੍ਮਾਦ/ਬਿਸ੍ਮਾਦ; ਪ੍ਰਾਕ੍ਰਿਤ - ਵਿਹਮਹ; ਸੰਸਕ੍ਰਿਤ - ਵਿਸ੍ਮਯ (विस्मय - ਅਸਚਰਜ, ਅਚੰਭੇ ਦਾ ਭਾਵ)।
ਬਿਸਮ
ਬਿਸਮ (ਰਹੇ ਹਾਂ), ਵਿਸਮਾਦਤ (ਹੋ ਰਹੇ ਹਾਂ), ਅਸਚਰਜ (ਹੋ ਰਹੇ ਹਾਂ), ਹੈਰਾਨ (ਹੋ ਰਹੇ ਹਾਂ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਵਿਸ੍ਮਾਦ/ਬਿਸ੍ਮਾਦ; ਪ੍ਰਾਕ੍ਰਿਤ - ਵਿਹਮਹ; ਸੰਸਕ੍ਰਿਤ - ਵਿਸ੍ਮਯ (विस्मय - ਅਸਚਰਜ, ਅਚੰਭੇ ਦਾ ਭਾਵ)।
ਬਿਸਮਾਦ
ਵਿਸਮਾਦ-ਜਨਕ, ਵਿਸਮਾਦ-ਪੂਰਨ; ਅਸਚਰਜ (ਕੌਤਕ), ਅਸਚਰਜ (ਤਮਾਸ਼ੇ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਵਿਸ੍ਮਾਦ/ਬਿਸ੍ਮਾਦ; ਪ੍ਰਾਕ੍ਰਿਤ - ਵਿਹਮਹ; ਸੰਸਕ੍ਰਿਤ - ਵਿਸ੍ਮਯ (विस्मय - ਅਸਚਰਜ, ਅਚੰਭੇ ਦਾ ਭਾਵ)।
ਬਿਸਰਾਇਓ
ਵਿਸਾਰਿਆ ਹੈ/ਵਿਸਾਰ ਦਿਤਾ ਹੈ, ਭੁਲਾ ਦਿਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਸਾਰਣਾ/ਬਿਸਾਰਣਾ; ਲਹਿੰਦੀ - ਵਿਸਾਰਣ; ਸਿੰਧੀ - ਵਿਸਿਆਰਣੁ (ਭੁਲਣਾ); ਪ੍ਰਾਕ੍ਰਿਤ - ਵਿੱਸਾਰਿਉਣ/ਵਿਸਾਰੇਇ/ਵਿਸਾਰਿਅ (ਭੁਲਿਆ ਹੋਇਆ); ਸੰਸਕ੍ਰਿਤ - ਵਿਸ੍ਮਾਰਯਤਿ (विस्मारयति - ਭੁਲਾਉਣਾ)।
ਬਿਸਰਾਇਆ
ਵਿਸਾਰਿਆ ਹੈ, ਵਿਸਾਰਿਆ ਹੋਇਆ ਹੈ, ਭੁਲਾਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਸਾਰਣਾ; ਲਹਿੰਦੀ - ਵਿਸਾਰਣ; ਬ੍ਰਜ - ਬਿਸਾਰਨਾ (ਭੁਲਾਉਣਾ); ਸਿੰਧੀ - ਵਿਸਾਰਣੁ (ਭੁੱਲਣਾ); ਪ੍ਰਾਕ੍ਰਿਤ - ਵਿਮ੍ਹਾਰਿਅ/ਵਿੱਸਾਰਿਉਣ/ਵੀਸਾਰੇਇ/ਵਿਸਾਰਿਅ (ਭੁੱਲਿਆ ਹੋਇਆ); ਸੰਸਕ੍ਰਿਤ - ਵਿਸ੍ਮਾਰਯਤਿ (विस्मारयति - ਭੁਲਾਉਂਦਾ ਹੈ)।
ਬਿਸਾਸੁ
ਬਿਸੁਆਸ/ਵਿਸ਼ਵਾਸ, ਭਰੋਸਾ, ਇਤਬਾਰ; ਨਿਸ਼ਚਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਵਿਸਵਾਸ/ਵਿਸਵਾਸੂ/ਵਿਸਾਸ; ਪੁਰਾਤਨ ਗੁਜਰਾਤੀ - ਵੀਸਾਸ; ਬ੍ਰਜ - ਬਿਸਵਾਸ/ਬਿਸਾਸ; ਅਪਭ੍ਰੰਸ਼/ਪ੍ਰਾਕ੍ਰਿਤ - ਵਿੱਸਾਸ/ਵਿੱਸਾਸਾ; ਪਾਲੀ - ਵਿੱਸਾਸ; ਸੰਸਕ੍ਰਿਤ - ਵਿਸ਼੍ਵਾਸ (विश्वास - ਭਰੋਸਾ, ਯਕੀਨ)।
ਬਿਸੀਆਰ
ਬਹੁਤ ਸਾਰੇ।
ਵਿਆਕਰਣ: ਵਿਸ਼ੇਸ਼ਣ (ਤੁਰੀ ਦਾ), ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਬਿਸਯਾਰ (ਬਹੁਤ, ਅਧਿਕ)
ਬਿਹਾਤੁ
ਬੀਤ ਰਿਹਾ (ਹੈ)/ਬੀਤਦਾ ਜਾਂਦਾ (ਹੈ)/ਬੀਤਦਾ ਜਾ ਰਿਹਾ (ਹੈ), ਲੰਘ ਰਿਹਾ (ਹੈ), ਗੁਜਰ ਰਿਹਾ (ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਹਾਤ (ਛਡਦਾ ਹੈ, ਤਿਆਗਦਾ ਹੈ, ਬੀਤਦਾ/ਗੁਜਰਦਾ ਹੈ); ਸੰਸਕ੍ਰਿਤ - ਵਿਹੀਯਤੇ (विहीयते - ਗਵਾਚ ਗਿਆ ਹੈ)।
ਬਿਹਾਨੇ
ਬੀਤੇ ਹਨ, ਗੁਜਰੇ ਹਨ, ਬਤੀਤ ਹੋਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਹਾਉਣਾ (ਲੰਘਣਾ, ਖਰਚਣਾ, ਸਮਾਂ ਜਾਂ ਜੀਵਨ ਬਰਬਾਦ ਕਰਨਾ); ਸੰਸਕ੍ਰਿਤ - ਵਿਹੀਯਤੇ (विहीयते - ਗਵਾਚ ਗਿਆ ਹੈ)।
ਬਿਹਾਲ
ਬੇਹਾਲ, ਬੁਰੇ ਹਾਲ; ਦੁਖੀ।
ਵਿਆਕਰਣ: ਵਿਸ਼ੇਸ਼ਣ (ਮਨੁਖ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ - ਬੇਹਾਲ; ਬ੍ਰਜ - ਬਿਹਾਲ; ਸਿੰਧੀ - ਬੇਹਾਲੁ; ਫ਼ਾਰਸੀ - ਬੇਹਾਲ (بےحال - ਬਦ/ਬੁਰਾ ਹਾਲ, ਭੈੜੀ ਹਾਲਤ)।
ਬਿਹਾਵੈ
ਬੀਤਦਾ ਹੈ, ਗੁਜਰਦਾ ਹੈ, ਬਤੀਤ ਹੁੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵਿਹਾਉਣਾ (ਲੰਘਣਾ, ਖਰਚਣਾ, ਸਮਾਂ ਜਾਂ ਜੀਵਨ ਬਰਬਾਦ ਕਰਨਾ); ਸੰਸਕ੍ਰਿਤ - ਵਿਹੀਯਤੇ (विहीयते - ਗਵਾਚ ਗਿਆ ਹੈ)।
ਬਿਹੂਣ
ਵਿਹੂਣੇ, ਵਿਰਵੇ, ਸਖਣੇ, ਖਾਲੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਵਿਹੂਣੀ/ਵਿਹੂਣ; ਸੰਸਕ੍ਰਿਤ - ਵਿਧੂਨ/ਵਿਹੂਨ (विधून/विहून - ਛਡਿਆ ਹੋਇਆ, ਬਿਨਾਂ)।
ਬਿਹੂਨ
ਵਿਹੂਣਾ, ਹੀਣਾ, ਬਿਨਾਂ।
ਵਿਆਕਰਣ: ਸੰਬੰਧਕ।
ਵਿਉਤਪਤੀ: ਬ੍ਰਜ - ਬਿਹੂਣ/ਬਿਹੂਨ/ਬਿਹੂਣਾ/ਬਿਹੂਣੀ; ਅਪਭ੍ਰੰਸ਼/ਪ੍ਰਾਕ੍ਰਿਤ - ਵਿਹੂਣੀ/ਵਿਹੂਣ; ਸੰਸਕ੍ਰਿਤ - ਵਿਧੂਨ/ਵਿਹੂਨ (विधून/विहून - ਛਡਿਆ ਹੋਇਆ, ਬਿਨਾਂ)।
ਬਿਕਲ
ਵਿਕਲ, ਕਠਨ, ਔਖੇ; ਵਿਆਕੁਲ ਕਰਨ ਵਾਲੇ।
ਵਿਆਕਰਣ: ਵਿਸ਼ੇਸ਼ਣ (ਭ੍ਰਮ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਕਲ (ਵਿਆਕੁਲ, ਬੇਚੈਨ, ਘਬਰਾਇਆ ਹੋਇਆ); ਸੰਸਕ੍ਰਿਤ - ਵਿਕਲ (विकल - ਕਿਸੇ ਭਾਗ ਜਾਂ ਅੰਗ ਜਾਂ ਮੈਂਬਰ ਤੋਂ ਵਾਂਝਾ/ਹੀਣਾ, ਅਪੰਗ; ਉਲਝਿਆ ਹੋਇਆ)।
ਬਿਕਲੁ
ਵਿਆਕੁਲ, ਬੇਚੈਨ।
ਵਿਆਕਰਣ: ਵਿਸ਼ੇਸ਼ਣ (ਪ੍ਰਾਣੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਕਲ (ਵਿਆਕੁਲ, ਬੇਚੈਨ, ਘਬਰਾਇਆ ਹੋਇਆ); ਸੰਸਕ੍ਰਿਤ - ਵਿਕਲ (विकल - ਕਿਸੇ ਭਾਗ ਜਾਂ ਅੰਗ ਜਾਂ ਮੈਂਬਰ ਤੋਂ ਵਾਂਝਾ, ਅਪੰਗ; ਉਲਝਿਆ ਹੋਇਆ)।
ਬਿਕਾਰ
ਵਿਕਾਰ; ਬੇਕਾਰ ਕੰਮ, ਮਾੜੇ ਕੰਮ, ਬੁਰੇ/ਮੰਦੇ ਕਰਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਵਿਕਾਰ; ਸੰਸਕ੍ਰਿਤ - ਵਿਕਾਰ (विकार - ਤਬਦੀਲੀ/ਬਦਲਾਅ, ਸੋਧ; ਬਿਮਾਰੀ)।
ਬਿਕਾਰ
ਵਿਕਾਰਾਂ ਦੇ; ਬੇਕਾਰ ਕੰਮਾਂ ਦੇ, ਮਾੜੇ ਕੰਮਾਂ ਦੇ, ਬੁਰੇ/ਮੰਦੇ ਕਰਮਾਂ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਵਿਕਾਰ; ਸੰਸਕ੍ਰਿਤ - ਵਿਕਾਰ (विकार - ਤਬਦੀਲੀ/ਬਦਲਾਅ, ਸੋਧ; ਬਿਮਾਰੀ)।
ਬਿਕਾਰ
ਵਿਕਾਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਵਿਕਾਰ; ਸੰਸਕ੍ਰਿਤ - ਵਿਕਾਰ (विकार - ਤਬਦੀਲੀ/ਬਦਲਾਅ, ਸੋਧ; ਬਿਮਾਰੀ)।
ਬਿਕਾਰਾ
ਵਿਕਾਰਾਂ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਵਿਕਾਰ; ਸੰਸਕ੍ਰਿਤ - ਵਿਕਾਰ (विकार - ਤਬਦੀਲੀ/ਬਦਲਾਅ, ਸੋਧ, ਬਿਮਾਰੀ)।
ਬਿਕਾਰੁ
ਬਦਲਵੇਂ ਰੂਪ ਵਾਲਾ, ਤਬਦੀਲ ਹੋਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਸੰਸਾਰੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਵਿਕਾਰ; ਸੰਸਕ੍ਰਿਤ - ਵਿਕਾਰ (विकार - ਤਬਦੀਲੀ/ਬਦਲਾਅ, ਸੋਧ, ਬਿਮਾਰੀ)।
ਬਿਕਾਰੋ
ਬੇਕਾਰ, ਵਿਅਰਥ।
ਵਿਆਕਰਣ: ਵਿਸ਼ੇਸ਼ਣ (ਰੋਵਣੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਵਿਕਾਰ; ਸੰਸਕ੍ਰਿਤ - ਵਿਕਾਰ (विकार - ਤਬਦੀਲੀ/ਬਦਲਾਅ, ਸੋਧ; ਬਿਮਾਰੀ)।
ਬਿਕਾਰੋ
ਬਿਕਾਰੁ, ਬੇਕਾਰ, ਵਿਅਰਥ, ਅਜਾਈਂ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਵਿਕਾਰ; ਸੰਸਕ੍ਰਿਤ - ਵਿਕਾਰ (विकार - ਤਬਦੀਲੀ/ਬਦਲਾਅ, ਸੋਧ; ਬਿਮਾਰੀ)।
ਬਿਖ
ਬਿਖ, ਵਿਸ਼।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਖ; ਪ੍ਰਾਕ੍ਰਿਤ/ਪਾਲੀ - ਵਿਸ; ਸੰਸਕ੍ਰਿਤ - ਵਿਸ਼ (विष - ਜ਼ਹਿਰ)।
ਬਿਖਿਅਨ
ਵਿਸ਼ਿਆਂ (ਨੂੰ/ਵੱਲ), ਮਾਇਕੀ ਰਸਾਂ (ਨੂੰ/ਵੱਲ), ਇੰਦਰਿਆਵੀ ਰਸਾਂ (ਨੂੰ/ਵੱਲ); ਵਿਸ਼ੇ-ਵਿਕਾਰਾਂ (ਨੂੰ/ਵੱਲ)।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਖੈ (ਇੰਦਰਿਆਵੀ ਭੋਗ-ਰਸ); ਸੰਸਕ੍ਰਿਤ - ਵਿਸ਼ਯਹ (विषय: - ਪ੍ਰਭਾਵ ਜਾਂ ਗਤੀਵਿਧੀ ਦਾ ਖੇਤਰ; ਅੱਖਾਂ, ਕੰਨਾਂ, ਮਨ ਆਦਿ ਦੀ ਪਹੁੰਚ/ਸੀਮਾ; ਇੰਦਰੀਆਂ ਦਾ ਵਿਸ਼ਾ, ਜੋ ਗਿਣਤੀ ਵਿਚ ਪੰਜ ਹਨ)।
ਬਿਖਿਅਨ
ਵਿਸ਼ਿਆਂ (ਦੀ), ਮਾਇਕੀ ਰਸਾਂ (ਦੀ), ਇੰਦਰਿਆਵੀ ਰਸਾਂ (ਦੀ); ਵਿਸ਼ੇ-ਵਿਕਾਰਾਂ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਖੈ (ਇੰਦਰਿਆਵੀ ਭੋਗ-ਰਸ); ਸੰਸਕ੍ਰਿਤ - ਵਿਸ਼ਯਹ (विषय: - ਪ੍ਰਭਾਵ ਜਾਂ ਗਤੀਵਿਧੀ ਦਾ ਖੇਤਰ; ਅੱਖਾਂ, ਕੰਨਾਂ, ਮਨ ਆਦਿ ਦੀ ਪਹੁੰਚ/ਸੀਮਾ; ਇੰਦਰੀਆਂ ਦਾ ਵਿਸ਼ਾ, ਜੋ ਗਿਣਤੀ ਵਿਚ ਪੰਜ ਹਨ)।
ਬਿਖਿਆ
ਬਿਖਿਆ, ਬਿਖ/ਜ਼ਹਿਰ, ਬਿਖ/ਜ਼ਹਿਰ ਰੂਪੀ ਮਾਇਆ; ਮਾਇਆ; ਵਿਸ਼ਿਆਂ ਦੀ ਵਾਸ਼ਨਾ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਖਿਆ (ਜ਼ਹਿਰ; ਕੋਈ ਬੁਰੀ ਚੀਜ); ਬਘੇਲੀ - ਬਿਕ੍ਖਊਂ; ਗੜ੍ਹਵਾਲੀ/ਅਵਧੀ/ਬ੍ਰਜ - ਬਿਖ; ਸੰਸਕ੍ਰਿਤ - ਵਿਸ਼ਮ੍ (विषम् - ਜ਼ਹਿਰ)।
ਬਿਖਿਆ
ਬਿਖਿਆ ਦੇ, ਬਿਖ/ਜ਼ਹਿਰ ਦੇ, ਬਿਖ/ਜ਼ਹਿਰ ਰੂਪੀ ਮਾਇਆ ਦੇ; ਵਿਸ਼ਿਆਂ ਦੀ ਵਾਸ਼ਨਾ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਖਿਆ (ਜ਼ਹਿਰ; ਕੋਈ ਬੁਰੀ ਚੀਜ); ਬਘੇਲੀ - ਬਿਕ੍ਖਊਂ; ਗੜ੍ਹਵਾਲੀ/ਅਵਧੀ/ਬ੍ਰਜ - ਬਿਖ; ਸੰਸਕ੍ਰਿਤ - ਵਿਸ਼ਮ੍ (विषम् - ਜ਼ਹਿਰ)।
ਬਿਖਿਆ
ਬਿਖ/ਜਹਿਰ ਰੂਪੀ ਮਾਇਆ; ਵਿਸ਼ਿਆਂ ਦੀ ਵਾਸ਼ਨਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਖਿਆ (ਜਹਿਰ; ਕੋਈ ਬੁਰੀ ਚੀਜ); ਬਘੇਲੀ - ਬਿਕ੍ਖਊਂ; ਗੜ੍ਹਵਾਲੀ/ਅਵਧੀ/ਬ੍ਰਜ - ਬਿਖ; ਸੰਸਕ੍ਰਿਤ - ਵਿਸ਼ਮ੍ (विषम् - ਜਹਿਰ)।
ਬਿਖਿਆਸਕਤ
ਬਿਖਿਆ-ਆਸਕਤ, ਮਾਇਆ ਵਿਚ ਲਿਪਤ, ਮਾਇਕੀ ਪਦਾਰਥਾਂ ਵਿਚ ਖਚਤ।
ਵਿਆਕਰਣ: ਵਿਸ਼ੇਸ਼ਣ (ਮੈ ਦਾ), ਕਰਤਾ ਕਾਰਕ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਖਯਾਸਕ੍ਤ; ਸੰਸਕ੍ਰਿਤ - ਵਿਸ਼ਯਾਸਕ੍ਤ (विषयासक्त - ਮਾਇਕੀ ਪਦਾਰਥਾਂ ਦਾ ਆਦੀ, ਭੋਗਵਾਦੀ, ਸੰਸਾਰੀ ਸੋਚ ਵਾਲਾ)।
ਬਿਖੁ
ਵਿਸ਼ (ਵਿਚੋਂ), ਜ਼ਹਿਰ (ਵਿਚੋਂ)।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਖ; ਪ੍ਰਾਕ੍ਰਿਤ/ਪਾਲੀ - ਵਿਸ; ਸੰਸਕ੍ਰਿਤ - ਵਿਸ਼ (विष - ਜ਼ਹਿਰ)।
ਬਿਖੁ
ਜ਼ਹਿਰ (ਵਾਂਗ/ਜਿਉਂ)।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਬਿਖ; ਪ੍ਰਾਕ੍ਰਿਤ/ਪਾਲੀ - ਵਿਸ; ਸੰਸਕ੍ਰਿਤ - ਵਿਸ਼ (विष - ਜ਼ਹਿਰ)।
ਬਿਖੈ
ਇੰਦਰਿਆਵੀ, ਮਾਇਕੀ।
ਵਿਆਕਰਣ: ਵਿਸ਼ੇਸ਼ਣ (ਰਸ ਦਾ), ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਖੈ (ਇੰਦਰਿਆਵੀ ਭੋਗ-ਰਸ); ਸੰਸਕ੍ਰਿਤ - ਵਿਸ਼ਯਹ (विषय: - ਪ੍ਰਭਾਵ ਜਾਂ ਗਤੀਵਿਧੀ ਦਾ ਖੇਤਰ; ਅੱਖਾਂ, ਕੰਨਾਂ, ਮਨ ਆਦਿ ਦੀ ਪਹੁੰਚ/ਸੀਮਾ; ਇੰਦਰੀਆਂ ਦਾ ਵਿਸ਼ਾ, ਜੋ ਗਿਣਤੀ ਵਿਚ ਪੰਜ ਹਨ)।
ਬਿਘਨ
ਵਿਘਨਾਂ (ਦਾ ਸਮੂਹ), ਰੁਕਾਵਟਾਂ (ਦਾ ਸਮੂਹ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ - ਬਿਘਨ; ਸੰਸਕ੍ਰਿਤ - ਵਿਘ੍ਨਹ (विघ्न: - ਰੁਕਾਵਟ, ਰੁਕਾਵਟ, ਰੁਕਾਵਟ, ਕੋਈ ਮੁਸ਼ਕਲ ਜਾਂ ਮੁਸੀਬਤ)।
ਬਿਘਨ
ਵਿਘਨਾਂ (ਤੋਂ), ਰੁਕਾਵਟਾਂ (ਤੋਂ)।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ - ਬਿਘਨ; ਸੰਸਕ੍ਰਿਤ - ਵਿਘ੍ਨਹ (विघ्न: - ਰੁਕਾਵਟ, ਰੁਕਾਵਟ, ਰੁਕਾਵਟ, ਕੋਈ ਮੁਸ਼ਕਲ ਜਾਂ ਮੁਸੀਬਤ)।
ਬਿਚਾਰਾ
ਵਿਚਾਰ, ਗਿਆਨ-ਵਿਚਾਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੀਚਾਰ/ਬੀਚਾਰ; ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵੀਚਾਰ, ਚਰਚਾ)।
ਬਿਛੋਹੁ
ਵਿਛੋੜਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੁਜਰਾਤੀ - ਬਿਛੋਹੋ; ਰਾਜਸਥਾਨੀ/ਬ੍ਰਜ - ਬਿਛੋਹ; ਅਪਭ੍ਰੰਸ਼/ਪ੍ਰਾਕ੍ਰਿਤ - ਵਿਚ੍ਛੋਹ (ਵਿਛੋੜਾ); ਸੰਸਕ੍ਰਿਤ - ਵਿਕ੍ਸ਼ੋਭ (विक्षोभ - ਹਿਲਾਉਣਾ; ਮਾਨਸਕ ਹਲਚਲ/ਬੇਚੈਨੀ, ਵਿਚਲਨ/ਭਟਕਣ; ਦੁਬਿਧਾ)।
ਬਿਜ
ਬੱਜਰ, ਚੂਨਾ-ਗਚ, ਪੱਕੇ/ਮਜਬੂਤ।
ਵਿਆਕਰਣ: ਵਿਸ਼ੇਸ਼ਣ (ਮੰਦਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪ੍ਰਾਕ੍ਰਿਤ - ਵੱਜ; ਪਾਲੀ - ਵਜਿਰ; ਸੰਸਕ੍ਰਿਤ - ਵਜ੍ਰ (वज्र - ਬਿਜਲੀ ਦੀ ਗਰਜ)।
ਬਿਤਾਲੇ
ਬਿ+ਤਾਲੇ, ਬੇ-ਤਾਲੇ, ਜੀਵਨ-ਤਾਲ ਤੋਂ ਖੁੰਝੇ ਹੋਏ, ਭੂਤਨੇ।
ਵਿਆਕਰਣ: ਵਿਸ਼ੇਸ਼ਣ (ਮਨਮੁਖ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਬੇਤਾਲ (ਤਾਲ ਰਹਿਤ); ਬ੍ਰਜ - ਵੇਤਾਲ/ਬੇਤਾਲ; ਸੰਸਕ੍ਰਿਤ - ਵੇਤਾਲਹ (वेताल: - ਇਕ ਪ੍ਰਕਾਰ ਦਾ ਦੈਂਤ, ਭੂਤ, ਰੂਹ/ਆਤਮਾ, ਪਿਸ਼ਾਚਮਿਰਤਕ ਸਰੀਰ ਨੂੰ ਵੱਸ ਵਿਚ ਕਰ ਲੈਣ ਵਾਲਾ)।
ਬਿੰਦ
ਬਿੰਦ, ਭੋਰਾ, ਰਤਾ, ਛਿਣ/ਖਿਣ, ਥੋੜ੍ਹਾ ਸਮਾਂ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਬਿੰਦ (ਬੂੰਦ; ਵੀਰਜ; ਪਲ, ਸਮੇਂ ਦਾ ਛੋਟਾ ਵਕਫ਼ਾ); ਪ੍ਰਾਕ੍ਰਿਤ - ਬਿੰਦੁ (ਬੂੰਦ, ਦਾਗ/ਧੱਬਾ; ਮਾਮੂਲੀ/ਤੁਛ ਚੀਜ); ਪਾਲੀ - ਬਿੰਦੁ; ਸੰਸਕ੍ਰਿਤ - ਬਿੰਦੁਹ (बिन्दु: - ਬੂੰਦ, ਦਾਗ/ਧੱਬਾ; ਕਣ)।
ਬਿਦਾਰਣ
ਬਿਦਾਰਦਾ, ਤੋੜਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਦਾਰਨਾ (ਪਾੜਨਾ); ਮਰਾਠੀ/ਗੁਜਰਾਤੀ - ਵਿਦਾਰਣ (ਪਾੜਨਾ, ਮਾਰਨਾ/ਕਤਲ ਕਰਨਾ); ਪਾਲੀ - ਵਿਦਾਰਣ (ਤੋੜਣਾ/ਟੁਕੜੇ ਕਰਨਾ); ਸੰਸਕ੍ਰਿਤ - ਵਿਦਾਰਣਮ (विदारणम् - ਪਾੜਨਾ)।
ਬਿੰਦ੍ਰਾਬਨ
ਬ੍ਰਿੰਦਾਬਨ/ਵ੍ਰਿੰਦਾਵਨ, ਇਕ ਸ਼ਹਿਰ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿੰਦਰਾਬਨ; ਪ੍ਰਾਕ੍ਰਿਤ - ਵਿੰਦਾਵਣ; ਸੰਸਕ੍ਰਿਤ - ਵ੍ਰਿੰਦਾਵਨਮ੍ (वृन्दावनम् - ਤੁਲਸੀ ਦਾ ਜੰਗਲ, ਰਾਧਾ ਦਾ ਬਨ, ਇਕ ਤੀਰਥ ਅਸਥਾਨ ਜਿਥੇ ਕ੍ਰਿਸ਼ਣ ਨੇ ਆਪਣਾ ਬਚਪਨ ਬਿਤਾਇਆ)।
ਬਿਧਾਤਾ
ਵਿਧਾਤਾ, ਸਿਰਜਣਹਾਰ, ਰਚਨਹਾਰ।
ਵਿਆਕਰਣ: ਵਿਸ਼ੇਸ਼ਣ (ਬ੍ਰਹਮਗਿਆਨੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਧਾਤਾ; ਅਪਭ੍ਰੰਸ਼ - ਵਿਧਾਤਾ (ਬ੍ਰਹਮਾ ਜਾਂ ਈਸ਼ਵਰ, ਸ੍ਰਿਸ਼ਟੀ ਬਨਾਉਣ ਵਾਲਾ); ਸੰਸਕ੍ਰਿਤ - ਵਿਧਾਤ੍ਰਿ (विधातृ - ਵੰਡਣ ਵਾਲਾ, ਪ੍ਰਬੰਧਕ, ਨਿਰਮਾਤਾ, ਲੇਖਕ, ਸਿਰਜਣਹਾਰ)।
ਬਿਧਾਤੈ
ਬਿਧਾਤੇ/ਵਿਧਾਤੇ, ਸਿਰਜਣਹਾਰ, ਰਚਨਹਾਰ।
ਵਿਆਕਰਣ: ਵਿਸ਼ੇਸ਼ਣ (ਪੁਰਖਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਧਾਤਾ; ਅਪਭ੍ਰੰਸ਼ - ਵਿਧਾਤਾ (ਬ੍ਰਹਮਾ ਜਾਂ ਈਸ਼ਵਰ, ਸ੍ਰਿਸ਼ਟੀ ਬਨਾਉਣ ਵਾਲਾ); ਸੰਸਕ੍ਰਿਤ - ਵਿਧਾਤ੍ਰਿ (विधातृ - ਵੰਡਣ ਵਾਲਾ, ਪ੍ਰਬੰਧਕ, ਨਿਰਮਾਤਾ, ਲੇਖਕ, ਸਿਰਜਣਹਾਰ)।
ਬਿਧਿ
ਬਿਧੀ/ਵਿਧੀ, ਤਰਕੀਬ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਧਿ; ਪਾਲੀ - ਵਿਧਿ; ਸੰਸਕ੍ਰਿਤ - ਵਿਧਿ (विधि - ਨਿਯਮ, ਵਿਧੀ; ਨਸੀਬ)।
ਬਿਧਿ
(ਇਹ) ਵਿਧੀ (ਦਾ), (ਇਸ) ਤਰ੍ਹਾਂ (ਦਾ), (ਇਸ) ਪ੍ਰਕਾਰ (ਦਾ)।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਬਿਧਿ; ਪਾਲੀ - ਵਿਧਿ; ਸੰਸਕ੍ਰਿਤ - ਵਿਧਿ (विधि - ਨਿਯਮ, ਵਿਧੀ; ਨਸੀਬ)।
ਬਿਧਿ
ਬਿਧੀ/ਵਿਧੀ, ਜੁਗਤੀ, ਢੰਗ-ਤਰੀਕਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਧਿ; ਪਾਲੀ - ਵਿਧਿ; ਸੰਸਕ੍ਰਿਤ - ਵਿਧਿ (विधि - ਨਿਯਮ, ਵਿਧੀ; ਨਸੀਬ)।
ਬਿਧਿ
(ਇਸ) ਵਿਧੀ (ਦਾ), (ਇਸ) ਜੁਗਤੀ (ਦਾ), (ਇਸ) ਤਰ੍ਹਾਂ (ਦਾ), (ਇਸ) ਪ੍ਰਕਾਰ (ਦਾ)।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਬਿਧਿ; ਪਾਲੀ - ਵਿਧਿ; ਸੰਸਕ੍ਰਿਤ - ਵਿਧਿ (विधि - ਨਿਯਮ, ਵਿਧੀ; ਨਸੀਬ)।
ਬਿਧਿ
(ਕਿਸ) ਵਿਧੀ ਨਾਲ, (ਕਿਸ) ਜੁਗਤੀ ਨਾਲ, (ਕਿਸ) ਤਰ੍ਹਾਂ, (ਕਿਸ) ਪ੍ਰਕਾਰ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਬਿਧਿ; ਪਾਲੀ - ਵਿਧਿ; ਸੰਸਕ੍ਰਿਤ - ਵਿਧਿ (विधि - ਨਿਯਮ, ਵਿਧੀ; ਨਸੀਬ)।
ਬਿਧਿ
ਬਿਧੀ/ਵਿਧੀ ਨੂੰ, ਜੁਗਤੀ ਨੂੰ, ਢੰਗ-ਤਰੀਕੇ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਧਿ; ਪਾਲੀ - ਵਿਧਿ; ਸੰਸਕ੍ਰਿਤ - ਵਿਧਿ (विधि - ਨਿਯਮ, ਵਿਧੀ; ਨਸੀਬ)।
ਬਿਨਉ
ਬੇਨਤੀ, ਬਿਨੈ, ਜੋਦੜੀ, ਅਰਜੋਈ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਨਉ (ਬੇਨਤੀ/ਮਿੰਨਤ); ਪੁਰਾਤਨ ਅਵਧੀ - ਬਿਨਯ (ਬੇਨਤੀ/ਅਰਜੋਈ); ਪ੍ਰਾਕ੍ਰਿਤ - ਵਿਣਯ (ਸ਼ਿਸ਼ਟਤਾ, ਸਮਝੌਤਾ); ਸੰਸਕ੍ਰਿਤ - ਵਿਨਯ (विनय - ਦੂਰ ਲੈ ਜਾਂਦਾ ਹੈ); ਰਿਗਵੇਦ - ਅਗਵਾਈ, ਚੰਗੀ ਨਸਲ/ਕਿਸਮ)।
ਬਿਨਸਹਿ
ਬਿਨਸਦੇ ਹਨ, ਬਿਨਸ ਜਾਂਦੇ ਹਨ, ਨਾਸ ਹੋ ਜਾਂਦੇ ਹਨ, ਖਤਮ ਹੋ ਜਾਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
ਬਿਨਸਿ
ਬਿਨਸ (ਜਾਏਗਾ), ਖਤਮ (ਹੋ ਜਏਗਾ), ਨਾਸ (ਹੋ ਜਾਏਗਾ)।
ਵਿਆਕਰਣ: ਸੰਜੁਗਤ ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
ਬਿਨਸੀ
ਬਿਨਸ ਜਾਏਗਾ, ਨਾਸ ਹੋ ਜਾਏਗਾ; ਦੂਰ ਹੋ ਜਾਏਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
ਬਿਨਸੇ
ਬਿਨਸ ਗਏ, ਨਾਸ ਹੋ ਗਏ; ਦੂਰ ਹੋ ਗਏ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
ਬਿਨਸੈ
ਬਿਨਸੈਂ, ਬਿਨਸਦੇ ਹਨ, ਬਿਨਸ ਜਾਂਦੇ ਹਨ/ਨਾਸ ਹੋ ਜਾਂਦੇ ਹਨ, ਢਹਿੰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
ਬਿਨਸੈ
ਬਿਨਸਦਾ ਹੈ, ਨਾਸ ਹੋ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
ਬਿਨਸੈ
ਬਿਨਸਦਾ ਹੈ, ਬਿਨਸ ਜਾਂਦਾ ਹੈ/ਨਾਸ ਹੋ ਜਾਂਦਾ ਹੈ, ਢਹਿੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
ਬਿਨਸੈ
ਬਿਨਸ ਜਾਂਦੀ ਹੈ, ਨਾਸ ਹੋ ਜਾਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
ਬਿਨਸੈ
ਬਿਨਸਦਾ ਹੈ/ਨਾਸ ਹੋ ਜਾਂਦਾ ਹੈ, ਢਹਿੰਦਾ ਹੈ, ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
ਬਿਨਾ
ਬਿਨਾਂ, ਬਗੈਰ।
ਵਿਆਕਰਣ: ਸੰਬੰਧਕ।
ਵਿਉਤਪਤੀ: ਗੜ੍ਹਵਾਲੀ/ਰਾਜਸਥਾਨੀ - ਬਿਨਾ; ਬ੍ਰਜ - ਬਿਨ/ਬਿਨਾ; ਪ੍ਰਾਕ੍ਰਿਤ - ਵਿਣਾ; ਸੰਸਕ੍ਰਿਤ - ਵਿਨਾ (विना - ਬਿਨਾਂ)।
ਬਿਨਾਸਨਹ
ਵਿਨਾਸ਼ ਕਰ ਦਿੰਦੇ ਹਨ, ਨਾਸ ਕਰ ਦਿੰਦੇ ਹਨ, ਖਤਮ ਕਰ ਦਿੰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਨਾਸਨ; ਸੰਸਕ੍ਰਿਤ - ਵਿਨਾਸ਼ਨਹ (विनाशन: - ਵਿਨਾਸ਼ ਕਰਨ ਵਾਲਾ/ਵਿਨਾਸ਼ਕ)।
ਬਿਨਾਸੀ
ਬਿਨਸ ਗਈ ਹੈ, ਬਿਨਾਸ ਹੋ ਗਈ ਹੈ, ਨਾਸ ਹੋ ਗਈ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
ਬਿਨਾਸੀ
ਬਿਨਾਸ ਹੋ ਗਈ, ਬਿਨਸ ਗਈ, ਨਾਸ ਹੋ ਗਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
ਬਿਨਾਸੇ
ਬਿਨਸ ਗਏ ਹਨ, ਨਾਸ ਹੋ ਗਏ ਹਨ; ਦੂਰ ਹੋ ਗਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
ਬਿਨਾਸੈ
ਬਿਨਸ ਜਾਏ/ਜਾਵੇ, ਨਾਸ ਹੋ ਜਾਏ/ਜਾਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
ਬਿਨਾਸੈ
ਬਿਨਾਸ/ਨਾਸ ਹੋ ਜਾਂਦਾ ਹੈ, ਬਿਨਸ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਣਸਨਾ (ਮਾਰਿਆ ਜਾਣਾ); ਪ੍ਰਾਕ੍ਰਿਤ - ਵਿਣਸੱਇ; ਪਾਲੀ - ਵਿਨਸੱਤਿ (ਗਵਾਚ ਗਿਆ); ਸੰਸਕ੍ਰਿਤ - ਵਿਨਸ਼ਯਤਿ (विनश्यति - ਨਾਸ ਹੁੰਦਾ ਹੈ)।
ਬਿਨੁ
ਬਿਨਾਂ, ਬਗੈਰ।
ਵਿਆਕਰਣ: ਸੰਬੰਧਕ।
ਵਿਉਤਪਤੀ: ਪੁਰਾਤਨ ਅਵਧੀ/ਮੈਥਿਲੀ/ਨੇਪਾਲੀ - ਬਿਨੁ; ਅਪਭ੍ਰੰਸ਼ - ਵਿਣੁ; ਪ੍ਰਾਕ੍ਰਿਤ - ਵਿਣਾ; ਸੰਸਕ੍ਰਿਤ - ਵਿਨਾ (विना - ਬਿਨਾਂ)।
ਬਿਬੇਕ
ਬਿਬੇਕ/ਵਿਵੇਕ; ਵਿਚਾਰ, ਗਿਆਨ; ਪਰਖ, ਨਿਰਣਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਬਿਬੇਕ; ਪਾਲੀ - ਵਿਵੇਕ (ਬਿਬੇਕ); ਸੰਸਕ੍ਰਿਤ - ਵਿਵੇਕਹ (विवेक: - ਬਿਬੇਕ, ਭੇਦ, ਗਿਆਨ)।
ਬਿਬੇਕੈ
ਬਿਬੇਕ ਵਾਲੀ, ਪਰਖ ਵਾਲੀ, ਵਿਚਾਰ ਵਾਲੀ, ਗਿਆਨ ਵਾਲੀ।
ਵਿਆਕਰਣ: ਵਿਸ਼ੇਸ਼ਣ (ਬਿਰਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਬਿਬੇਕ; ਪਾਲੀ - ਵਿਵੇਕ (ਬਿਬੇਕ); ਸੰਸਕ੍ਰਿਤ - ਵਿਵੇਕਹ (विवेक: - ਬਿਬੇਕ, ਭੇਦ, ਗਿਆਨ)।
ਬਿਮਲ
ਬਿ+ਮਲ, ਮਲ ਰਹਿਤ, ਨਿਰਮਲ; ਪਵਿੱਤਰ।
ਵਿਆਕਰਣ: ਵਿਸ਼ੇਸ਼ਣ (ਪਦ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਮਲ; ਸੰਸਕ੍ਰਿਤ - ਵਿਮਲ (विमल - ਮਲ ਰਹਿਤ, ਨਿਰਮਲ)।
ਬਿਮੁਖਨ
ਬਿਮੁਖਾਂ/ਬੇਮੁਖਾਂ (ਦਾ), ਮੂੰਹ ਮੋੜਨ ਵਾਲਿਆਂ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬੇਮੁਖਿਯਨ/ਵਿਮੁਖਨ (ਵੇਮੁਖ ਦਾ ਬਹੁਵਚਨ); ਸੰਸਕ੍ਰਿਤ - ਵਿਮੁਖ (विमुख - ਉਲਟਾ, ਜਿਸ ਦਾ ਮੂੰਹ ਮੋੜਿਆ ਹੋਇਆ ਹੋਵੇ, ਜਿਸ ਦਾ ਮੂੰਹ ਫੇਰਿਆ ਹੋਵੇ)।
ਬਿਰਹੀ
ਵਿਛੜੇ ਹੋਏ, ਵਿਜੋਗੀ, ਪ੍ਰੇਮੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਰਹ/ਬਿਰਹਾ; ਸਿੰਧੀ - ਵਿਰਹੁ (ਦੋਸਤਾਂ ਜਾਂ ਪ੍ਰੇਮੀਆਂ ਦਾ ਵਿਛੋੜਾ); ਪ੍ਰਾਕ੍ਰਿਤ - ਵਿਰਹ (ਵਿਛੋੜਾ); ਪਾਲੀ - ਵਿਰਹ (ਖਾਲੀ, ਨੰਗਾ); ਸੰਸਕ੍ਰਿਤ - ਵਿਰਹਹ (विरह: - ਤੋੜ-ਵਿਛੋਣਾ, ਖਾਸ ਕਰਕੇ ਪ੍ਰੇਮੀਆਂ ਦਾ ਵਿਛੋੜਾ)।
ਬਿਰਖ
ਬਿਰਖਾਂ 'ਤੇ, ਰੁੱਖਾਂ 'ਤੇ, ਦਰਖਤਾਂ 'ਤੇ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਰਖ; ਅਪਭ੍ਰੰਸ਼ - ਬਿਰਖ/ਵਿਰਖ/ਵਿਰਕ੍ਖ; ਪ੍ਰਾਕ੍ਰਿਤ - ਵਕ੍ਖ; ਸੰਸਕ੍ਰਿਤ - ਵ੍ਰਕ੍ਸ਼ (वृक्ष - ਰੁੱਖ)।
ਬਿਰਖਾਂ
ਬਿਰਛਾਂ ਦੀ, ਰੁੱਖਾਂ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਰਖਾਂ/ਬਿਰਖ; ਅਪਭ੍ਰੰਸ਼ - ਬਿਰਖ/ਵਿਰਖ/ਵਿਰਕ੍ਖ; ਪ੍ਰਾਕ੍ਰਿਤ - ਵਕ੍ਖ; ਸੰਸਕ੍ਰਿਤ - ਵ੍ਰਕ੍ਸ਼ (वृक्ष - ਰੁਖ, ਬਿਰਖ)।
ਬਿਰਤਿ
ਬਿਰਤੀ, ਸੁਰਤੀ-ਬਿਰਤੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਰਤਿ/ਬਿਰਤੀ; ਬ੍ਰਜ - ਵਿਰਤਿ/ਬਿਰਤਿ ( ਇਕਾਗਰਤਾ, ਧਿਆਨ ਰੱਖਣਾ, ਧਿਆਨ ਧਰਨਾ); ਸੰਸਕ੍ਰਿਤ - ਵ੍ਰਿੱਤਿ (वृत्ति - ਜੀਵਨ ਜਾਂ ਆਚਰਣ ਦਾ ਢੰਗ, ਵਿਹਾਰ, ਨੈਤਿਕ ਆਚਰਣ, ਦਿਆਲੂ ਜਾਂ ਸਤਿਕਾਰਜੋਗ ਵਿਹਾਰ, ਚਰਿੱਤਰ)।
ਬਿਰਥਾ
ਵਿਅਰਥ, ਅਜਾਈਂ, ਬੇਕਾਰ, ਨਿਸਫਲ।
ਵਿਆਕਰਣ: ਵਿਸ਼ੇਸ਼ਣ (ਜਨਮੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬਘੇਲੀ/ਅਵਧੀ/ਰਾਜਸਥਾਨੀ/ਬ੍ਰਜ - ਬਿਰਥਾ (ਵਿਅਰਥ, ਬੇਕਾਰ); ਸੰਸਕ੍ਰਿਤ - ਵ੍ਰਿਥਾ (वृथा - ਵਿਅਰਥ ਵਿਚ, ਵਿਅਰਥ, ਬੇਕਾਰ ਵਿਚ, ਫਲਹੀਣ)।
ਬਿਰਥਾਰੇ
ਬਿਰਥੇ, ਵਿਅਰਥ, ਬੇ-ਫਜੂਲ।
ਵਿਆਕਰਣ: ਵਿਸ਼ੇਸ਼ਣ (ਕਰਮ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬਘੇਲੀ/ਅਵਧੀ/ਰਾਜਸਥਾਨੀ/ਬ੍ਰਜ - ਬਿਰਥਾ (ਵਿਅਰਥ, ਬੇਕਾਰ); ਸੰਸਕ੍ਰਿਤ - ਵ੍ਰਿਥਾ (वृथा - ਵਿਅਰਥ ਵਿਚ, ਵਿਅਰਥ, ਬੇਕਾਰ ਵਿਚ, ਫਲਹੀਣ)।
ਬਿਰਦ
ਬਿਰਦ (ਦੀ); ਪ੍ਰਭੂ ਦੇ ਕਿਰਪਾਲੂ ਅਤੇ ਬਖਸ਼ਣਹਾਰ ਹੋਣ ਦੇ ਸੁਭਾ/ਰਵਾਇਤ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਰਦ (ਗੁਣ, ਜਸ, ਉਸਤਤ, ਵਡਿਆਈ); ਸੰਸਕ੍ਰਿਤ - ਵਿਰੁਦਹ/ਬਿਰੁਦ/ਬਿਰਦ (विरुद:/बिरुद/बिरद - ਉਸਤਤਮਈ ਕਵਿਤਾ, ਵਾਰਤਕ ਜਾਂ ਕਵਿਤਾ ਵਿਚ ਕਿਸੇ ਰਾਜਕੁਮਾਰ ਦੀ ਪ੍ਰਸੰਸਾ/ਵਡਿਆਈ)।
ਬਿਰਦੁ
ਬਿਰਦ; ਪ੍ਰਭੂ ਦਾ ਕਿਰਪਾਲੂ ਅਤੇ ਬਖਸ਼ਣਹਾਰ ਹੋਣ ਦਾ ਸੁਭਾ/ਰਵਾਇਤ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਰਦ (ਗੁਣ, ਜਸ, ਉਸਤਤ, ਵਡਿਆਈ); ਸੰਸਕ੍ਰਿਤ - ਵਿਰੁਦਹ/ਬਿਰੁਦ/ਬਿਰਦ (विरुद:/बिरुद/बिरद - ਉਸਤਤਮਈ ਕਵਿਤਾ, ਵਾਰਤਕ ਜਾਂ ਕਵਿਤਾ ਵਿਚ ਕਿਸੇ ਰਾਜਕੁਮਾਰ ਦੀ ਪ੍ਰਸੰਸਾ/ਵਡਿਆਈ)।
ਬਿਰਦੁ
ਬਿਰਦ; ਪ੍ਰਭੂ ਦਾ ਕਿਰਪਾਲੂ ਅਤੇ ਬਖਸ਼ਣਹਾਰ ਹੋਣ ਦਾ ਸੁਭਾਅ/ਰਵਾਇਤ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਰਦ (ਗੁਣ, ਜਸ, ਉਸਤਤ, ਵਡੱਪਣ); ਸੰਸਕ੍ਰਿਤ - ਵਿਰੁਦਹ/ਬਿਰੁਦ/ਬਿਰਦ (विरुद:/बिरुद/बिरद - ਸ਼ਲਾਘਾਜੋਗ ਕਵਿਤਾ, ਵਾਰਤਕ ਜਾਂ ਕਵਿਤਾ ਵਿਚ ਕਿਸੇ ਰਾਜਕੁਮਾਰ ਦੀ ਪ੍ਰਸੰਸਾ/ਵਡਿਆਈ)।
ਬਿਰਧਿ
ਬਿਰਧ, ਬੁਢਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਰਧ/ਵਿਰਧ (ਬੁਢਾ, ਬਿਰਧ-ਅਵਸਥਾ); ਅਪਭ੍ਰੰਸ਼ - ਵਿਰਧੁ (ਵਡੀ ਅਵਸਥਾ ਦਾ); ਸੰਸਕ੍ਰਿਤ - ਵ੍ਰਿਦ੍ਧ (वृद्ध - ਵਡਾ, ਬੁਢਾ)।
ਬਿਰਧਿ
ਬਿਰਧਾਂ ਨੂੰ, ਬੁਢਿਆਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਬਿਰਧ/ਵਿਰਧ (ਬੁਢਾ, ਬਿਰਧ-ਅਵਸਥਾ); ਅਪਭ੍ਰੰਸ਼ - ਵਿਰਧੁ (ਵਡੀ ਅਵਸਥਾ ਦਾ); ਸੰਸਕ੍ਰਿਤ - ਵ੍ਰਿਦ੍ਧ (वृद्ध - ਵਡਾ, ਬੁਢਾ)।
ਬਿਰਮਾਵਉ
ਬਿਰਮਾਵਾਂ, ਪਰਚਾਵਾਂ, ਵਲਾਵਾਂ, ਧੀਰਜ ਦਿਆਂ, ਠਹਿਰਾਵਾਂ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਰਮਾਉਣਾ (ਖੁਸ਼ ਕਰਨਾ, ਰਿਝਾਉਣਾ); ਬ੍ਰਜ - ਬਿਰਮ/ਬਿਰਮਾ (ਠਹਿਰਨਾ, ਰੋਕਣਾ; ਪ੍ਰੇਮ ਵਿਚ ਬੰਨਣਾ, ਮੋਹ ਲੈਣਾ); ਸੰਸਕ੍ਰਿਤ - ਵਿਰਮ (विरम - ਠਹਿਰਨਾ, ਅਟਕਣਾ; ਅਰਾਮ ਕਰਨਾ)।
ਬਿਰਲਾ
ਵਿਰਲਾ, ਟਾਵਾਂ।
ਵਿਆਕਰਣ: ਵਿਸ਼ੇਸ਼ਣ (ਕੋਇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਿਰਲਾ; ਲਹਿੰਦੀ - ਵਿਰਲਾ; ਸਿੰਧੀ - ਵਿਰਲੋ (ਵਿਰਲਾ, ਅਸਧਾਰਨ); ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਵਿਰਲ (ਵੱਖਰਾ, ਥੋੜਾ); ਸੰਸਕ੍ਰਿਤ - ਵਿਰਲ (विरल - ਸੁਰਾਖ ਵਾਲਾ, ਮੋਕਲਾ, ਵਖਰਾ, ਸੁਤੰਤਰ, ਥੋੜਾ ਜਿਹਾ)।
ਬਿਰੋਧ
ਬਿਰੂਧਾ/ਉਲਝਿਆ, ਗਲਤਾਨ ਹੋਇਆ।
ਵਿਆਕਰਣ: ਵਿਸ਼ੇਸ਼ਣ (ਤਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬਿਰੋਧ (ਬਿਗਾੜ); ਪ੍ਰਾਕ੍ਰਿਤ/ਪਾਲੀ - ਵਿਰੁਦ੍ਧ; ਸੰਸਕ੍ਰਿਤ - ਵਿਰੁਦ੍ਧ (विरुद्ध - ਰੋਕਿਆ ਹੋਇਆ, ਬਾਧਿਤ)।
ਬੀਉ
ਬੀਜ; ਨਾਮ ਰੂਪ ਬੀਜ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੀਉ; ਨੇਪਾਲੀ - ਬੀਉ/ਬੀਯੁ; ਪ੍ਰਾਕ੍ਰਿਤ - ਬੀਅ; ਪਾਲੀ - ਬੀਜ (ਬੀਜ); ਸੰਸਕ੍ਰਿਤ - ਬੀਜਮ੍ (बीजम् - ਬੀਜ, ਵੀਰਜ)।
ਬੀਚਾਰ
ਵੀਚਾਰ/ਵਿਚਾਰ; ਗਿਆਨ ਵੀਚਾਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੀਚਾਰ/ਬੀਚਾਰ; ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵੀਚਾਰ, ਚਰਚਾ)
ਬੀਚਾਰ
ਵੀਚਾਰ/ਵਿਚਾਰ; ਗਿਆਨ-ਵੀਚਾਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੀਚਾਰ/ਬੀਚਾਰ; ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵੀਚਾਰ, ਚਰਚਾ)
ਬੀਚਾਰ
ਵੀਚਾਰ/ਵਿਚਾਰ ਦਾ; ਗਿਆਨ-ਵੀਚਾਰ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੀਚਾਰ/ਬੀਚਾਰ; ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵੀਚਾਰ, ਚਰਚਾ)
ਬੀਚਾਰੰ
ਵਿਚਾਰ, ਗਿਆਨ-ਵਿਚਾਰ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੀਚਾਰ/ਬੀਚਾਰ; ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵਿਚਾਰ, ਚਰਚਾ)।
ਬੀਜੇ
ਬੀਜਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੀਜੇ; ਪ੍ਰਾਕ੍ਰਿਤ - ਬੀਜਇ; ਸੰਸਕ੍ਰਿਤ - ਬੀਜਯਤਿ (बीजयति - ਬੀਜਦਾ ਹੈ)।
ਬੀਤ
ਬੀਤਦਾ (ਜਾਂਦਾ ਹੈ), ਗੁਜਰਦਾ (ਜਾਂਦਾ ਹੈ), ਲੰਘਦਾ (ਜਾਂਦਾ ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬੀਤੀ/ਬੀਤਾ (ਬੀਤਿਆ); ਪ੍ਰਾਕ੍ਰਿਤ - ਵਿੱਤ/ਵੱਤ/ਵੱਟ (ਲੰਘਿਆ ਹੋਇਆ, ਪੂਰਾ ਹੋਇਆ, ਮਰਿਆ ਹੋਇਆ); ਸੰਸਕ੍ਰਿਤ - ਵ੍ਰਿੱਤ (वृत्त - ਪੂਰਾ ਹੋਇਆ, ਲੰਘਿਆ ਹੋਇਆ, ਬੀਤਿਆ ਸਮਾਂ)।
ਬੁਝਹਿ
ਬੁਝਦੇ ਹਨ, ਸਮਝਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੁਝਹਿ; ਅਪਭ੍ਰੰਸ਼ - ਬੁਜ੍ਝਿਹਿ; ਪ੍ਰਾਕ੍ਰਿਤ - ਬੁਜ੍ਝਅਇ; ਪਾਲੀ - ਬੁਜ੍ਝੰਤੇ; ਸੰਸਕ੍ਰਿਤ - ਬੁਧਯੰਤੇ (बुध्यन्ते - ਬੁਝਦੇ ਹਨ, ਸਮਝਦੇ ਹਨ)।
ਬੁਝਨਿ
ਬੁੱਝਦੇ ਹਨ, ਸਮਝਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੁਝਣਾ; ਸਿੰਧੀ - ਬੁਝਣੁ (ਸਮਝਣਾ; ਸੁਣਿਆ ਜਾਂ ਜਾਣਿਆ ਜਾਂਦਾ ਹੈ); ਅਪਭ੍ਰੰਸ਼ - ਬੁੱਝਇ; ਪ੍ਰਾਕ੍ਰਿਤ - ਬੁਜ੍ਝਇ; ਪਾਲੀ - ਬੁਜ੍ਝਤਿ; ਸੰਸਕ੍ਰਿਤ - ਬੁਧਯਤੇ (बुध्यते - ਜਾਣਦਾ ਹੈ, ਸਮਝਦਾ ਹੈ)।
ਬੁਝਨਿ੍
ਬੁਝਦੇ ਹਨ, ਸਮਝਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਸਿੰਧੀ - ਬੁਝਣੁ (ਸਮਝਣਾ; ਸੁਣਿਆ ਜਾਂ ਜਾਣਿਆ ਜਾਂਦਾ ਹੈ); ਅਪਭ੍ਰੰਸ਼ - ਬੁੱਝਇ; ਪ੍ਰਾਕ੍ਰਿਤ - ਬੁਜ੍ਝਇ; ਪਾਲੀ - ਬੁਜ੍ਝਤਿ; ਸੰਸਕ੍ਰਿਤ - ਬੁਧਯਤੇ (बुध्यते - ਜਾਣਦਾ ਹੈ, ਸਮਝਦਾ ਹੈ)।
ਬੁਝਾਇਆ
ਬੁਝਾ ਦਿੱਤਾ, ਸੁਝਾ ਦਿੱਤਾ, ਸਮਝਾ ਦਿੱਤਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਬੁਝਾਵਣ (ਸਮਝਾਉਣਾ); ਪ੍ਰਾਕ੍ਰਿਤ - ਬੁਜ੍ਝਾਵਏਇ; ਪਾਲੀ - ਬੁਜ੍ਝਾਪੇਤਿ (ਸਮਝਾਉਂਦਾ ਹੈ); ਸੰਸਕ੍ਰਿਤ - ਬੁਧਯਤੇ (बुध्यते - ਜਾਣਦਾ ਹੈ, ਸਮਝਦਾ ਹੈ)।
ਬੁਝਾਈ
ਬੁਝਦੀ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬੁਝੈ (ਅੱਗ ਬੁਝਦੀ ਹੈ); ਪ੍ਰਾਕ੍ਰਿਤ - ਵਿਜ੍ਝਾਇ; ਪਾਲੀ - ਵਿਜ੍ਝਾਯਤਿ (ਬੁਝ ਗਿਆ/ਗਈ ਹੈ); ਸੰਸਕ੍ਰਿਤ - ਵਿਜ੍ਝਾਯਤਿ* (विज्झायति - ਸੜ ਗਿਆ/ਗਈ ਹੈ, ਬੁਝ ਗਿਆ/ਗਈ ਹੈ)।
ਬੁਝਾਏ
ਬੁਝਾਉਂਦਾ ਹੈ, ਬੁਝਾ ਸਕਦਾ ਹੈ, ਜਣਾ ਸਕਦਾ ਹੈ, ਸੁਝਾ ਸਕਦਾ ਹੈ, ਸਮਝਾ ਸਕਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੁਝਣਾ; ਸਿੰਧੀ - ਬੁਝਣੁ (ਸਮਝਣਾ; ਸੁਣਿਆ ਜਾਂ ਜਾਣਿਆ ਜਾਂਦਾ ਹੈ); ਅਪਭ੍ਰੰਸ਼ - ਬੁੱਝਇ; ਪ੍ਰਾਕ੍ਰਿਤ - ਬੁਜ੍ਝਇ; ਪਾਲੀ - ਬੁਜ੍ਝਤਿ; ਸੰਸਕ੍ਰਿਤ - ਬੁਧਯਤੇ (बुध्यते - ਜਾਣਦਾ ਹੈ, ਸਮਝਦਾ ਹੈ)।
ਬੁਝਾਏ
ਬੁਝ ਗਈ; ਮਿਟ ਗਈ, ਖਤਮ ਹੋ ਗਈ; ਦੂਰ ਹੋ ਗਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੁਝਣਾ; ਸਿੰਧੀ - ਬੁਝਣੁ (ਸਮਝਣਾ; ਸੁਣਿਆ ਜਾਂ ਜਾਣਿਆ ਜਾਂਦਾ ਹੈ); ਅਪਭ੍ਰੰਸ਼ - ਬੁੱਝਇ; ਪ੍ਰਾਕ੍ਰਿਤ - ਬੁਜ੍ਝਇ; ਪਾਲੀ - ਬੁਜ੍ਝਤਿ; ਸੰਸਕ੍ਰਿਤ - ਬੁਧਯਤੇ (बुध्यते - ਜਾਣਦਾ ਹੈ, ਸਮਝਦਾ ਹੈ)।
ਬੁਝਿ
ਬੁਝਣ ਲਈ; ਖੋਜਣ ਲਈ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਬੁਝਣੁ (ਸਮਝਣਾ; ਸੁਣਿਆ ਜਾਂ ਜਾਣਿਆ ਜਾਂਦਾ ਹੈ); ਅਪਭ੍ਰੰਸ਼ - ਬੁੱਝਇ; ਪ੍ਰਾਕ੍ਰਿਤ - ਬੁਜ੍ਝਇ; ਪਾਲੀ - ਬੁਜ੍ਝਤਿ; ਸੰਸਕ੍ਰਿਤ - ਬੁਧਯਤੇ (बुध्यते - ਜਾਣਦਾ ਹੈ, ਸਮਝਦਾ ਹੈ)।
ਬੁਝਿਆ
ਬੁੱਝ ਲਿਆ ਹੈ, ਸਮਝ ਲਿਆ ਹੈ, ਜਾਣ ਲਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਬੁਝਣੁ (ਸਮਝਣਾ; ਸੁਣਿਆ ਜਾਂ ਜਾਣਿਆ ਜਾਂਦਾ ਹੈ); ਅਪਭ੍ਰੰਸ਼ - ਬੁੱਝਇ; ਪ੍ਰਾਕ੍ਰਿਤ - ਬੁਜ੍ਝਇ; ਪਾਲੀ - ਬੁਜ੍ਝਤਿ; ਸੰਸਕ੍ਰਿਤ - ਬੁਧਯਤੇ (बुध्यते - ਜਾਣਦਾ ਹੈ, ਸਮਝਦਾ ਹੈ)।
ਬੁਝੈ
ਬੁੱਝਦਾ/ਸਮਝਦਾ ਹੈ, ਬੁੱਝ/ਸਮਝ ਲੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੁਝੈ; ਅਪਭ੍ਰੰਸ਼/ਪ੍ਰਾਕ੍ਰਿਤ - ਬੁੱਝਇ; ਸੰਸਕ੍ਰਿਤ - ਬੁਧਯਤੇ (बुध्यते - ਬੁੱਝਦਾ ਹੈ)।
ਬੁਡਾਹੀ
ਬੁਡਾਹਿ, ਡੁਬਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੁਡਣਾ; ਲਹਿੰਦੀ - ਬੁੱਡਣ; ਸਿੰਧੀ - ਬੁਡਣੁ (ਡੁੱਬਣਾ, ਗੋਤਾ ਲਾਉਣਾ); ਪ੍ਰਾਕ੍ਰਿਤ - ਬੁੱਡਅਇ; ਸੰਸਕ੍ਰਿਤ - ਬੁਡਯਤਿ* (बुडयति - ਡੁੱਬਦਾ ਹੈ)।
ਬੁਧ
ਬੁਧੀਮਾਨ, ਗਿਆਨਵਾਨ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਬੁੱਧ੍ (बुद्ध् - ਬੁੱਧੀਮਾਨ, ਸਮਝਦਾਰ)।
ਬੁਧ
ਬੋਧੀ, ਬੁੱਧ ਮੱਤ ਦੇ ਅਨੁਯਾਈ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਬੁੱਧ੍ (बुद्ध् - ਬੁੱਧੀਮਾਨ, ਸਮਝਦਾਰ)।
ਬੁਧਵਾਰਿ
ਬੁੱਧਵਾਰ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੁਧਵਾਰ; ਬ੍ਰਜ - ਬੁਧਵਾਰੁ; ਸੰਸਕ੍ਰਿਤ - ਬੁਧਵਾਰਹ (बुधवार: - ਬੁੱਧ ਗ੍ਰਹਿ ਦਾ ਦਿਨ, ਬੁੱਧਵਾਰ)।
ਬੁਧਿ
(ਬਾਲਕ) ਬੁਧੀ, (ਬਾਲਕ ਵਾਲੀ) ਬੁਧੀ, (ਨਿਆਣੇ ਵਾਲੀ) ਮਤ/ਸਮਝ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਬੁਧਿ (ਸਮਝ); ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬੁਦ੍ਧਿ (बुद्धि - ਬੁਧੀ, ਸਮਝਦਾਰੀ)।
ਬੁਧਿ
ਬੁਧੀ, ਅਕਲ, ਸਮਝ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਬੁਧਿ (ਸਮਝ); ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬੁਦ੍ਧਿ (बुद्धि - ਬੁਧੀ, ਸਮਝਦਾਰੀ)।
ਬੁਧਿ
ਬੁੱਧੀ ਨੂੰ, ਅਕਲ ਨੂੰ, ਸਮਝ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਬੁਧਿ (ਸਮਝ); ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਬੁਦ੍ਧਿ (बुद्धि - ਬੁਧੀ, ਸਮਝਦਾਰੀ)।
ਬੁਰਾ
ਬੁਰਾ, ਮਾੜਾ।
ਵਿਆਕਰਣ: ਵਿਸ਼ੇਸ਼ਣ (ਕੋਇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੁਰਾ/ਬੁਰੀ/ਬੁਰਾਈ/ਬੁਰਿਆਈ; ਸਿੰਧੀ - ਬੁਰੋ (ਨੱਕਹੀਣ, ਬੁਰਾ/ਦੁਸ਼ਟ); ਬ੍ਰਜ - ਬੁਰਾ/ਬੁਰੀ/ਬੁਰਾਈ; ਸੰਸਕ੍ਰਿਤ - ਬੁਰ (बुर - ਨੁਕਸਦਾਰ, ਦੋਸ਼ਪੂਰਣ)।
ਬੁਰਾ
ਬੁਰਾਪਨ, ਬੁਰਾਈ/ਬੁਰਿਆਈ, ਬੁਰਾ-ਭਾਵ/ਬੁਰਿਆਈ ਦੀ ਭਾਵਨਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੁਰਾ/ਬੁਰੀ/ਬੁਰਾਈ/ਬੁਰਿਆਈ; ਸਿੰਧੀ - ਬੁਰੋ (ਨੱਕਹੀਣ, ਬੁਰਾ/ਦੁਸ਼ਟ); ਬ੍ਰਜ - ਬੁਰਾ/ਬੁਰੀ/ਬੁਰਾਈ; ਸੰਸਕ੍ਰਿਤ - ਬੁਰ (बुर - ਨੁਕਸਦਾਰ, ਦੋਸ਼ਪੂਰਣ)।
ਬੁਰਿਆਈਆ
ਬੁਰਿਆਈਆਂ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੁਰਾ/ਬੁਰੀ/ਬੁਰਾਈ/ਬੁਰਿਆਈ; ਸਿੰਧੀ - ਬੁਰੋ (ਨੱਕਹੀਣ, ਬੁਰਾ); ਬ੍ਰਜ - ਬੁਰਾ/ਬੁਰੀ/ਬੁਰਾਈ; ਸੰਸਕ੍ਰਿਤ - ਬੁਰ (बुर - ਨੁਕਸਦਾਰ, ਦੋਸ਼ਪੂਰਨ)।
ਬੁਰੀ
ਮੰਦੀ, ਮਾੜੀ।
ਵਿਆਕਰਣ: ਵਿਸ਼ੇਸ਼ਣ (ਘਾਲ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੁਰਾ/ਬੁਰੀ/ਬੁਰਾਈ/ਬੁਰਿਆਈ; ਸਿੰਧੀ - ਬੁਰੋ (ਨੱਕਹੀਣ, ਬੁਰਾ/ਦੁਸ਼ਟ); ਬ੍ਰਜ - ਬੁਰਾ/ਬੁਰੀ/ਬੁਰਾਈ; ਸੰਸਕ੍ਰਿਤ - ਬੁਰ (बुर - ਨੁਕਸਦਾਰ, ਦੋਸ਼ਪੂਰਣ)
ਬੂਆੜ
(ਕਾਲ ਅੰਗਿਆਰੀ ਦੀ ਬੀਮਾਰੀ ਨਾਲ) ਸੜੀ ਹੋਈ ਫਲੀ ਵਾਲੇ; ਥੋਥੇ, ਨਿਕੰਮੇ।
ਵਿਆਕਰਣ: ਵਿਸ਼ੇਸ਼ਣ (ਤਿਲ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਬੂਆੜ; ਅਪਭ੍ਰੰਸ਼ - ਬੂਆਰ; ਸੰਸਕ੍ਰਿਤ - ਵਯੁਸ਼੍ਟ (व्युष्ट - ਸੜਿਆ ਹੋਇਆ)।
ਬੂਝਿ
ਬੁੱਝ ਕੇ, ਸਮਝ ਕੇ, ਜਾਣ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਬੁਝਣਾ; ਲਹਿੰਦੀ - ਬੁੱਝਣ (ਸਮਝਣਾ); ਸਿੰਧੀ - ਬੁਝਣੁ (ਸਮਝਣਾ, ਸੁਣਿਆ ਜਾਂ ਜਾਣਿਆ ਜਾਣਾ); ਅਪਭ੍ਰੰਸ਼ - ਬੁਜ੍ਝਿਯ (ਜਾਣਿਆ); ਪ੍ਰਾਕ੍ਰਿਤ - ਬੁਜ੍ਝ; ਸੰਸਕ੍ਰਿਤ - ਬੁਧ੍ (बुध् - ਜਾਨਣਾ, ਸਮਝਣਾ)।
ਬੂਝਿ
ਬੁੱਝ (ਲਿਆ ਹੈ), ਸਮਝ (ਲਿਆ ਹੈ), ਜਾਣ (ਲਿਆ ਹੈ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੁਝਣਾ; ਲਹਿੰਦੀ - ਬੁੱਝਣ (ਸਮਝਣਾ); ਸਿੰਧੀ - ਬੁਝਣੁ (ਸਮਝਣਾ, ਸੁਣਿਆ ਜਾਂ ਜਾਣਿਆ ਜਾਣਾ); ਅਪਭ੍ਰੰਸ਼ - ਬੁਜ੍ਝਿਯ (ਜਾਣਿਆ); ਪ੍ਰਾਕ੍ਰਿਤ - ਬੁਜ੍ਝ; ਸੰਸਕ੍ਰਿਤ - ਬੁਧ੍ (बुध् - ਜਾਨਣਾ, ਸਮਝਣਾ)।
ਬੂਝਿਆ
ਬੁਝਿਆ ਹੈ, ਬੁਝ ਲਿਆ ਹੈ, ਸਮਝ ਲਿਆ ਹੈ, ਜਾਣ ਲਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੁਝਣਾ; ਲਹਿੰਦੀ - ਬੁੱਝਣ (ਸਮਝਣਾ); ਸਿੰਧੀ - ਬੁਝਣੁ (ਸਮਝਣਾ, ਸੁਣਿਆ ਜਾਂ ਜਾਣਿਆ ਜਾਣਾ); ਅਪਭ੍ਰੰਸ਼ - ਬੁਜ੍ਝਿਯ (ਜਾਣਿਆ); ਪ੍ਰਾਕ੍ਰਿਤ - ਬੁਜ੍ਝ; ਸੰਸਕ੍ਰਿਤ - ਬੁਧ੍ (बुध् - ਜਾਨਣਾ, ਸਮਝਣਾ)।
ਬੂਝੈ
ਬੁੱਝਦਾ ਹੈ, ਸਮਝਦਾ ਹੈ, ਜਾਣਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬੂਝੈ; ਅਪਭ੍ਰੰਸ਼ - ਬੂੱਝਇ/ਬੁੱਝਇ; ਪ੍ਰਾਕ੍ਰਿਤ - ਬੁੱਝਇ; ਸੰਸਕ੍ਰਿਤ - ਬੁਧਯਤੇ (बुध्यते - ਬੁੱਝਦਾ ਹੈ)।
ਬੂਝੈ
ਬੁੱਝੇ, ਬੁੱਝ ਲਵੇ, ਸਮਝ ਲਵੇ, ਜਾਣ ਲਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬੂਝੈ; ਅਪਭ੍ਰੰਸ਼ - ਬੂੱਝਇ/ਬੁੱਝਇ; ਪ੍ਰਾਕ੍ਰਿਤ - ਬੁੱਝਇ; ਸੰਸਕ੍ਰਿਤ - ਬੁਧਯਤੇ (बुध्यते - ਬੁਝਦਾ ਹੈ)।
ਬੂਡਸਿ
ਡੁੱਬ ਰਹੇ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੁਡਣਾ (ਡੁਬਣਾ); ਲਹਿੰਦੀ - ਬੁੱਡਣ; ਸਿੰਧੀ - ਬੁਡਣੁ (ਟੁਭੀ ਮਾਰਨੀ, ਡੁਬਣਾ); ਅਪਭ੍ਰੰਸ਼ - ਬੁੱਡਇ; ਪ੍ਰਾਕ੍ਰਿਤ - ਬੁੱਡਅਇ; ਸੰਸਕ੍ਰਿਤ - ਬੁਡਯਤਿ (बुडयति - ਡੁਬਦਾ ਹੈ)।
ਬੂਡਿ
ਬੂਡ ਕੇ, ਡੁੱਬ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਬੁਡਣਾ (ਡੁਬਣਾ); ਲਹਿੰਦੀ - ਬੁੱਡਣ; ਸਿੰਧੀ - ਬੁਡਣੁ (ਟੁਭੀ ਮਾਰਨੀ, ਡੁਬਣਾ); ਅਪਭ੍ਰੰਸ਼ - ਬੁੱਡਇ; ਪ੍ਰਾਕ੍ਰਿਤ - ਬੁੱਡਅਇ; ਸੰਸਕ੍ਰਿਤ - ਬੁਡਯਤਿ (बुडयति - ਡੁਬਦਾ ਹੈ)।
ਬੂੰਦ
ਬੂੰਦ (ਖਾਤਰ)।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬੂੰਦ (ਬੂੰਦ); ਅਵਧੀ - ਬੂੰਦ (ਮੀਂਹ ਦੀ ਬੂੰਦ); ਪੁਰਾਤਨ ਪੰਜਾਬੀ - ਬੁੰਦ; ਲਹਿੰਦੀ - ਬੁੰਦਾ (ਬੂੰਦ); ਸਿੰਧੀ - ਬੁੰਦੋ (ਇਕ ਕਿਸਮ ਦਾ ਕੰਨ ਦਾ ਗਹਿਣਾ); ਸੰਸਕ੍ਰਿਤ - ਬੁੰਦ (बुन्द - ਬੂੰਦ, ਧੱਬਾ)।
ਬੂੰਦ
ਬੂੰਦ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬੂੰਦ (ਬੂੰਦ); ਅਵਧੀ - ਬੂੰਦ (ਮੀਂਹ ਦੀ ਬੂੰਦ); ਪੁਰਾਤਨ ਪੰਜਾਬੀ - ਬੁੰਦ; ਲਹਿੰਦੀ - ਬੁੰਦਾ (ਬੂੰਦ); ਸਿੰਧੀ - ਬੁੰਦੋ (ਇਕ ਕਿਸਮ ਦਾ ਕੰਨ ਦਾ ਗਹਿਣਾ); ਸੰਸਕ੍ਰਿਤ - ਬੁੰਦ (बुन्द - ਬੂੰਦ, ਧੱਬਾ)।
ਬੇ
ਦੋ ਤੇ ਦਸ (੨+੧੦), ਬਾਰਾਂ (੧੨)।
ਵਿਆਕਰਣ: ਵਿਸੇਸ਼ਣ (ਮਾਹ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਮਰਾਠੀ - ਬੇ; ਅਪਭ੍ਰੰਸ਼ - ਦਿ/ਬਿ; ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦ੍ਵੇ/ਦੁਵੇ; ਸੰਸਕ੍ਰਿਤ - ਦ੍ਵ (द्व - ਦੋ) + ਪੰਜਾਬੀ/ਮੈਥਲੀ/ਅਵਧੀ/ਬੰਗਾਲੀ/ਪ੍ਰਾਕ੍ਰਿਤ/ਪਾਲੀ - ਦਸ; ਸੰਸਕ੍ਰਿਤ - ਦਸ਼ (दश - ਦਸ)।
ਬੇਅੰਤ
ਬੇਅੰਤ, ਅਸੀਮ।
ਵਿਆਕਰਣ: ਵਿਸ਼ੇਸ਼ਣ (ਪ੍ਰਭ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਬੇ (ਨਾਹ ਸੂਚਕ ਅਗੇਤਰ, ਬਿਨਾਂ/ਬਗ਼ੈਰ) + ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਅੰਤ (ਅੰਤ); ਪਾਲੀ/ਸੰਸਕ੍ਰਿਤ - ਅੰਤ (अन्त - ਅੰਤ, ਸੀਮਾ, ਨੇੜਤਾ)।
ਬੇਅੰਤ
ਬੇਅੰਤ ਦੇ, ਅਸੀਮ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਬੇ (ਨਾਹ ਸੂਚਕ ਅਗੇਤਰ, ਬਿਨਾਂ/ਬਗ਼ੈਰ) + ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਅੰਤ (ਅੰਤ); ਪਾਲੀ/ਸੰਸਕ੍ਰਿਤ - ਅੰਤ (अन्त - ਅੰਤ, ਸੀਮਾ, ਨੇੜਤਾ)।
ਬੇਅੰਤਾ
ਬੇਅੰਤ, ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਭੰਡਾਰ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਬੇ (ਨਾਹ ਸੂਚਕ ਅਗੇਤਰ, ਬਿਨਾਂ/ਬਗ਼ੈਰ) + ਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਅੰਤ (ਅੰਤ); ਪਾਲੀ/ਸੰਸਕ੍ਰਿਤ - ਅੰਤ (अन्त - ਅੰਤ, ਸੀਮਾ, ਨੇੜਤਾ)।
ਬੇਗਿ
ਬੇਗ/ਵੇਗ ਨਾਲ, ਛੇਤੀ ਨਾਲ, ਤੁਰਤ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਰਾਜਸਥਾਨੀ - ਵੇਗ/ਬੇਗੋ; ਅਵਧੀ - ਬੇਗਿ; ਬ੍ਰਜ - ਬੇਗ/ਬੇਗਿ/ਬੇਗੀ (ਛੇਤੀ, ਤਰੰਤ; ਪ੍ਰਵਾਹ, ਵਹਾਅ); ਸੰਸਕ੍ਰਿਤ - ਵੇਗਹ (वेग: - ਆਵੇਗ, ਸੰਵੇਗ; ਗਤੀ/ਰਫਤਾਰ, ਤੇਜੀ)।
ਬੇਤਾਲ
ਬੇ-ਤਾਲੇ, ਜੀਵਨ-ਤਾਲ ਤੋਂ ਖੁੰਝੇ ਹੋਏ, ਭੂਤਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਬੇਤਾਲ (ਤਾਲ ਰਹਿਤ); ਬ੍ਰਜ - ਵੇਤਾਲ/ਬੇਤਾਲ; ਸੰਸਕ੍ਰਿਤ - ਵੇਤਾਲਹ (वेताल: - ਇਕ ਪ੍ਰਕਾਰ ਦਾ ਦੈਂਤ, ਭੂਤ, ਰੂਹ/ਆਤਮਾ, ਪਿਸ਼ਾਚਮਿਰਤਕ ਸਰੀਰ ਨੂੰ ਵੱਸ ਵਿਚ ਕਰ ਲੈਣ ਵਾਲਾ)।
ਬੇਤਾਲਿਆ
ਬੇ-ਤਾਲੇ, ਜੀਵਨ-ਤਾਲ ਤੋਂ ਖੁੰਝੇ, ਭੂਤਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਬੇਤਾਲ (ਤਾਲ ਰਹਿਤ); ਬ੍ਰਜ - ਵੇਤਾਲ/ਬੇਤਾਲ; ਸੰਸਕ੍ਰਿਤ - ਵੇਤਾਲਹ (वेताल: - ਇਕ ਪ੍ਰਕਾਰ ਦਾ ਦੈਂਤ, ਭੂਤ, ਰੂਹ/ਆਤਮਾ, ਪਿਸ਼ਾਚਮਿਰਤਕ ਸਰੀਰ ਨੂੰ ਵੱਸ ਵਿਚ ਕਰ ਲੈਣ ਵਾਲਾ)।
ਬੇਤੇ
ਵੇਤੇ, ਗਿਆਤੇ, ਜਾਣਨ ਵਾਲੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੇਤਾ; ਬ੍ਰਜ - ਵੇਤਾ; ਸੰਸਕ੍ਰਿਤ - ਵੇੱਤ੍ਰਿ (वेत्तृ - ਜਾਣਨ ਵਾਲਾ, ਗਵਾਹ)।
ਬੇਦ
ਵੇਦ, ਸਨਾਤਨ ਮਤ ਦੇ ਚਾਰ ਪ੍ਰਾਚੀਨ ਧਾਰਮਕ ਗ੍ਰੰਥ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਵੇਦ; ਸੰਸਕ੍ਰਿਤ - ਵੇਦ੍ (वेद् - ਗਿਆਨ, ਅਧਿਆਤਮਕ ਗਿਆਨ)।
ਬੇਧਿਆ
ਵਿੱਧਾ ਹੈ, ਵਿਝਾ ਹੈ, ਵਿੰਨ੍ਹਿਆ ਹੈ, ਪਰਚਿਆ ਹੈ; ਲੀਨ ਹੋਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਬੇਧਿਓ; ਬ੍ਰਜ - ਬੇਧ੍ਯੋ; ਅਪਭ੍ਰੰਸ਼ - ਬੇਧਿਯਾ; ਪ੍ਰਾਕ੍ਰਿਤ - ਬੇਧਿਯਅ/ਬੇਧਿਯ; ਸੰਸਕ੍ਰਿਤ - ਵਿਦ੍ਧਮ੍ (विद्धम् - ਵਿੰਨ੍ਹਿਆ ਹੋਇਆ, ਜ਼ਖਮੀ ਹੋਇਆ; ਸੁੱਟਿਆ ਹੋਇਆ)।
ਬੇਨਤੀ
ਬੇਨਤੀ, ਬਿਨੈ, ਅਰਜ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ - ਬੇਨਤੀ/ਬੇਨਤਿ; ਭੋਜਪੁਰੀ - ਬੇਨਤਿ; ਅਵਧੀ - ਬਿਨਤੀ; ਸਿੰਧੀ - ਵਿਨਤੀ (ਬੇਨਤੀ); ਅਪਭ੍ਰੰਸ਼ - ਬਿਣਤਿ/ਵਿਣਤਿ (ਸੂਚਨਾ, ਬੇਨਤੀ); ਪ੍ਰਾਕ੍ਰਿਤ - ਵਿੱਣੱਤਿ (ਬੇਨਤੀ); ਪਾਲੀ - ਵਿੱਨੱਤਿ (ਸੂਚਨਾ, ਜਾਣਕਾਰੀ, ਬੇਨਤੀ); ਸੰਸਕ੍ਰਿਤ - ਵਿਜਨ੍ਪਤਿ (विजन्पति - ਸੂਚਨਾ, ਇਤਲਾਹ, ਸ਼ਿਕਾਇਤ, ਬੇਨਤੀ)।
ਬੇਬਾਣ
ਬੀਆਬਾਨਾਂ ਵਿਚ, ਉਜਾੜਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੇਬਾਣ; ਫ਼ਾਰਸੀ - ਬੀਯਾਬਾਨ/ਬੇ-ਆਬਾਨ (ਉਜਾੜ); ਫ਼ਾਰਸੀ - ਬੇ (ਬਿਨਾਂ) + ਫ਼ਾਰਸੀ - ਆਬਾਨ (ਪਾਣੀ)।
ਬੇਬਾਣੀ
ਬੀਆਬਾਨਾਂ ਵਿਚ, ਉਜਾੜਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੇਬਾਣੀ/ਬੇਬਾਣ; ਫ਼ਾਰਸੀ - ਬੀਯਾਬਾਨ/ਬੇ-ਆਬਾਨ (بیابان - ਉਜਾੜ); ਫ਼ਾਰਸੀ - ਬੇ (ਬਿਨਾਂ) + ਆਬਾਨ (ਪਾਣੀ)।
ਬੇਬਾਣੁ
ਬੇਬਾਣ, ਤਖਤਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੇਬਾਣ/ਬਬਾਣ; ਲਹਿੰਦੀ - ਬਬਾਣ; ਬ੍ਰਜ - ਬੇਵਾਨ (ਦੇਵਤਿਆਂ ਦੀ ਸਵਾਰੀ ਜਾਂ ਵਾਹਨ; ਸਜਾਈ ਹੋਈ ਅਰਥੀ, ਬਬਾਣ); ਸੰਸਕ੍ਰਿਤ - ਵਿਮਾਨ (विमान - ਘੋੜਾ; ਹਵਾਈ ਜਹਾਜ; ਦੇਵਤਿਆਂ ਦੀ ਸਵਾਰੀ ਜਾਂ ਵਾਹਨ; ਸਜਾਈ ਹੋਈ ਅਰਥੀ, ਬਿਬਾਣ)।
ਬੇਮੁਹਤਾਜੇ
ਬੇ-ਮੁਹਥਾਜ, ਮੁਥਾਜੀ ਤੋਂ ਬਿਨਾਂ।
ਵਿਆਕਰਣ: ਵਿਸ਼ੇਸ਼ਣ (ਸਿ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੇਮੁਹਤਾਜ; ਫ਼ਾਰਸੀ - ਬੇ-ਮੁਹਤਾਜ (ਮੁਥਾਜੀ ਤੋਂ ਰਹਿਤ, ਆਤਮ ਨਿਰਭਰ)।
ਬੇਲਾ
ਵੇਲਾ ਵਿਚ, ਘੜੀ ਵਿਚ, ਅਵਸਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੇਲਾ/ਵੇਲਾ (ਸਮਾਂ); ਬ੍ਰਜ - ਬੇਰਾ/ਬੇਲਾ/ਵੇਲਾ; ਪ੍ਰਾਕ੍ਰਿਤ - ਵੇਲਾ (ਸਮੁੰਦਰੀ ਕੰਢਾ, ਜਵਾਰ-ਭਾਟਾ; ਸਮਾਂ, ਮੌਕਾ); ਪਾਲੀ - ਵੇਲਾ (ਸਮੁੰਦਰੀ ਕੰਢਾ; ਸਮਾਂ); ਸੰਸਕ੍ਰਿਤ - ਵੇਲਾ (वेला - ਹੱਦ/ਸੀਮਾ; ਸਮਾਂ)।
ਬੇਲਾ
ਵੇਲਾ, ਅਵਸਰ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੇਲਾ/ਵੇਲਾ (ਸਮਾਂ); ਬ੍ਰਜ - ਬੇਰਾ/ਬੇਲਾ/ਵੇਲਾ; ਪ੍ਰਾਕ੍ਰਿਤ - ਵੇਲਾ (ਸਮੁੰਦਰੀ ਕੰਢਾ, ਜਵਾਰ-ਭਾਟਾ; ਸਮਾਂ, ਮੌਕਾ); ਪਾਲੀ - ਵੇਲਾ (ਸਮੁੰਦਰੀ ਕੰਢਾ; ਸਮਾਂ); ਸੰਸਕ੍ਰਿਤ - ਵੇਲਾ (वेला - ਹੱਦ/ਸੀਮਾ; ਸਮਾਂ)।
ਬੈਸਈ
ਬੈਸਦੀ/ਬੈਠਦੀ, ਬਹਿੰਦੀ; ਵੱਸਦੀ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬੈਸ; ਅਪਭ੍ਰੰਸ਼ - ਬੈਸਣ (ਬੈਠਣਾ); ਸੰਸਕ੍ਰਿਤ - ਉਪਵੇਸ਼ਨਮ੍ (उपवेशनम् - ਬੈਠਣ ਦੀ ਕਿਰਿਆ, ਬੈਠਣਾ)।
ਬੈਸਣ
ਬੈਠਣ (ਲਈ)।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬੈਸ; ਅਪਭ੍ਰੰਸ਼ - ਬੈਸਣ (ਬੈਠਣਾ); ਸੰਸਕ੍ਰਿਤ - ਉਪਵੇਸ਼ਨਮ੍ (उपवेशनम् - ਬੈਠਣ ਦੀ ਕਿਰਿਆ, ਬੈਠਣਾ)।
ਬੈਸਣਹਾਰੁ
ਬੈਠਣਵਾਲਾ।
ਵਿਆਕਰਣ: ਕਰਤਰੀ ਵਾਚਕ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੈਸਣਹਾਰੁ; ਅਪਭ੍ਰੰਸ਼ - ਬੈਸਣ (ਬੈਠਣਾ); ਸੰਸਕ੍ਰਿਤ - ਉਪਵੇਸ਼ਨਮ੍+ਕਾਰ (उपवेशनम्+कार - ਬੈਠਣ ਦੀ ਕਿਰਿਆ, ਬੈਠਣਾ+ਕਰਨ ਵਾਲਾ)।
ਬੈਸੰਤਰ
ਅੱਗਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਮਾਰਵਾੜੀ/ਡਿੰਗਲ/ਬ੍ਰਜ - ਬੈਸੰਤਰ; ਅਪਭ੍ਰੰਸ਼ - ਬੈਸੰਦਰ; ਪ੍ਰਾਕ੍ਰਿਤ - ਬੈਸਵਾਣਰੋ; ਸੰਸਕ੍ਰਿਤ - ਵੈਸ਼ਵਾਨਰਹ (वैशवानर: - ਅੱਗ)।
ਬੈਸੰਤਰੁ
ਪਾਵਕ, ਅੱਗ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮਾਰਵਾੜੀ/ਡਿੰਗਲ/ਬ੍ਰਜ - ਬੈਸੰਤਰ; ਅਪਭ੍ਰੰਸ਼ - ਬੈਸੰਦਰ; ਪ੍ਰਾਕ੍ਰਿਤ - ਬੈਸਵਾਣਰੋ; ਸੰਸਕ੍ਰਿਤ - ਵੈਸ਼ਵਾਨਰਹ (वैशवानर: - ਅੱਗ)।
ਬੈਸਾ
ਬੈਠਦਾ ਹੈ; ਰਹਿੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਹਿਣਾ (ਬੈਠਣਾ); ਲਹਿੰਦੀ - ਬਹਣ (ਬੈਠਣਾ, ਗੱਦੀ/ਆਸਣ ‘ਤੇ ਬੈਠਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਬੈਕੁੰਠ
ਸਵਰਗ/ਸੁਰਗ; ਉੱਚੀ ਆਤਮਕ ਅਵਸਥਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਗੜ੍ਹਵਾਲੀ/ਅਵਧੀ/ਰਾਜਸਥਾਨੀ/ਬ੍ਰਜ - ਬੈਕੁੰਠ (ਸਵਰਗ); ਸੰਸਕ੍ਰਿਤ - ਵੈਕੁੰਠਮ੍ (वैकुण्ठम् - ਵਿਸ਼ਣੂ ਦਾ ਸਵਰਗ)।
ਬੈਠਤ
ਬੈਠਦੇ ਹਨ, ਬਹਿੰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਹਿਣਾ/ਬੈਠਣਾ (ਬੈਠਣਾ); ਲਹਿੰਦੀ - ਬਹਣ (ਬੈਠਣਾ, ਗੱਦੀ/ਆਸਣ ਤੇ ਬੈਠਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਬੈਠਤ
ਬੈਠੇ, ਬੈਠੇ ਹੋਏ, ਬੈਠੇ-ਬਿਠਾਏ, ਵਿਹਲੇ ਬੈਠੇ; ਬਿਨਾਂ ਮਿਹਨਤ ਕੀਤੇ।
ਵਿਆਕਰਣ: ਵਰਤਮਾਨ ਕਿਰਦੰਤ (ਵਿਸ਼ੇਸ਼ਣ ਕੋਟਿ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਹਿਣਾ/ਬੈਠਣਾ (ਬੈਠਣਾ); ਲਹਿੰਦੀ - ਬਹਣ (ਬੈਠਣਾ, ਗੱਦੀ/ਆਸਣ ਤੇ ਬੈਠਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਬੈਠਾ
ਬੈਠਾ ਹੋਇਆ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੈਠਾ; ਸਿੰਧੀ - ਵੇਠੋ; ਅਪਭ੍ਰੰਸ਼ - ਬਇਟ੍ਠ; ਪ੍ਰਾਕ੍ਰਿਤ - ਉਵਵਿਟ੍ਠ/ਬਿਟ੍ਠ; ਸੰਸਕ੍ਰਿਤ - ਉਪਵਿਸ਼੍ਟ (उपविष्ट - ਬੈਠਾ ਹੋਇਆ)।
ਬੈਠਾ
ਬੈਠਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੈਠਾ; ਸਿੰਧੀ - ਵੇਠੋ; ਅਪਭ੍ਰੰਸ਼ - ਬਇਟ੍ਠ; ਪ੍ਰਾਕ੍ਰਿਤ - ਉਵਵਿਟ੍ਠ/ਬਿਟ੍ਠ; ਸੰਸਕ੍ਰਿਤ - ਉਪਵਿਸ਼੍ਟ (उपविष्ट - ਬੈਠਾ ਹੋਇਆ)।
ਬੈਠੇ
ਬੈਠੇ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਇੰਦ੍ਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੈਠਾ; ਸਿੰਧੀ - ਵੇਠੋ; ਅਪਭ੍ਰੰਸ਼ - ਬਇਟ੍ਠ; ਪ੍ਰਾਕ੍ਰਿਤ - ਉਵਵਿਟ੍ਠ/ਬਿਟ੍ਠ; ਸੰਸਕ੍ਰਿਤ - ਉਪਵਿਸ਼੍ਟ (उपविष्ट - ਬੈਠਾ ਹੋਇਆ)।
ਬੈਠੇ
ਬੈਠ ਗਏ, ਬਹਿ ਗਏ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੈਠਾ; ਲਹਿੰਦੀ - ਬਇਠਾ; ਸਿੰਧੀ - ਵੇਠੋ; ਅਪਭ੍ਰੰਸ਼ - ਬਇਟ੍ਠ; ਪ੍ਰਾਕ੍ਰਿਤ - ਉਵਵਿਟ੍ਠ/ਬਿਟ੍ਠ; ਸੰਸਕ੍ਰਿਤ - ਉਪਵਿਸ਼੍ਟ (उपविष्ट - ਬੈਠਾ ਹੋਇਆ)।
ਬੈਠੇ
ਬੈਠੇ (ਰਹਿੰਦੇ) ਹਨ, ਸਥਿਤ ਹੋਏ (ਰਹਿੰਦੇ) ਹਨ, ਟਿਕੇ (ਰਹਿੰਦੇ) ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੈਠਾ; ਲਹਿੰਦੀ - ਬਇਠਾ; ਸਿੰਧੀ - ਵੇਠੋ; ਅਪਭ੍ਰੰਸ਼ - ਬਇਟ੍ਠ; ਪ੍ਰਾਕ੍ਰਿਤ - ਉਵਵਿਟ੍ਠ/ਬਿਟ੍ਠ; ਸੰਸਕ੍ਰਿਤ - ਉਪਵਿਸ਼੍ਟ (उपविष्ट - ਬੈਠਾ ਹੋਇਆ)।
ਬੈਠੇ
ਬੈਠੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬਹਿਣਾ (ਬੈਠਣਾ); ਲਹਿੰਦੀ - ਬਹਣ (ਬੈਠਣਾ, ਗੱਦੀ/ਆਸਣ ਤੇ ਬੈਠਣਾ); ਪ੍ਰਾਕ੍ਰਿਤ - ਵਸਇ; ਪਾਲੀ - ਵਸਤਿ (ਜਿਉਂਦਾ ਹੈ, ਰਹਿੰਦਾ ਹੈ); ਸੰਸਕ੍ਰਿਤ - ਵਸਤਿ (वसति - ਰਹਿੰਦਾ ਹੈ, ਵਸਦਾ ਹੈ)।
ਬੈਠੋ
ਬੈਠਾ/ਬੈਠ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਬੈਠਾ; ਸਿੰਧੀ - ਵੇਠੋ; ਅਪਭ੍ਰੰਸ਼ - ਬਇਟ੍ਠ; ਪ੍ਰਾਕ੍ਰਿਤ - ਉਵਵਿਟ੍ਠ/ਬਿਟ੍ਠ; ਸੰਸਕ੍ਰਿਤ - ਉਪਵਿਸ਼੍ਟ (उपविष्ट - ਬੈਠਾ ਹੋਇਆ)।
ਬੈਣ
ਬਚਨਾਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਵੈਣ/ਬੈਣ (ਸ਼ਬਦ, ਬੋਲ); ਲਹਿੰਦੀ - ਵੈਣ (ਕੀਰਨੇ/ਵੈਣ, ਸ਼ੇਖੀ); ਸਿੰਧੀ - ਵੇਣੁ (ਮਾੜਾ ਬਚਨ); ਪ੍ਰਾਕ੍ਰਿਤ - ਵਯਣ (ਬੋਲ); ਪਾਲੀ - ਵਚਨ; ਸੰਸਕ੍ਰਿਤ - ਵਚਨਮ੍ (वचनम् - ਬੋਲ/ਬਚਨ; ਰਿਗਵੇਦ - ਕਥਨ)।
ਬੈਨ
ਬਚਨ, ਬੋਲ।

ਬੈਰਾਈ
ਵੈਰੀ, ਦੁਸ਼ਮਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਬੈਰਾਈ; ਪ੍ਰਾਕ੍ਰਿਤ - ਵੈਇਰਿ/ਵੈਇਰਿਅ; ਸੰਸਕ੍ਰਿਤ - ਵੈਰਿਨ੍ (वैरिन् - ਵੈਰੀ/ਦੁਸ਼ਮਣ)।
ਬੋਹਿਥਾ
ਜਹਾਜ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੋਹਿਥਾ; ਬ੍ਰਜ - ਬੋਹਿਤ; ਅਪਭ੍ਰੰਸ਼ - ਵੋਹਿਤ੍ਥ/ਬੋਹਿਥੁ/ਬੋਹਿਤ੍ਥ (ਜਹਾਜ, ਬੇੜਾ); ਪ੍ਰਾਕ੍ਰਿਤ - ਵੋਹਿੱਤ (ਵਾਹਨ, ਕਿਸ਼ਤੀ); ਸੰਸਕ੍ਰਿਤ - ਵਹਿਤ੍ਰਮ੍ (वहित्रम् - ਲੈ ਜਾਣ ਜਾਂ ਢੋਣ ਦਾ ਸਾਧਨ, ਬੇੜਾ, ਬੇੜੀ/ਕਿਸ਼ਤੀ)।
ਬੋਹਿਥਿ
ਬੋਹਿਥ 'ਤੇ/ਵਿਚ, ਜਹਾਜ 'ਤੇ/ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੋਹਿਥਾ; ਬ੍ਰਜ - ਬੋਹਿਤ; ਅਪਭ੍ਰੰਸ਼ - ਵੋਹਿਤ੍ਥ/ਬੋਹਿਥੁ/ਬੋਹਿਤ੍ਥ (ਜਹਾਜ, ਬੇੜਾ); ਪ੍ਰਾਕ੍ਰਿਤ - ਵੋਹਿੱਤ (ਵਾਹਨ, ਕਿਸ਼ਤੀ); ਸੰਸਕ੍ਰਿਤ - ਵਹਿਤ੍ਰਮ੍ (वहित्रम् - ਲੈ ਜਾਣ ਜਾਂ ਢੋਣ ਦਾ ਸਾਧਨ, ਬੇੜਾ, ਬੇੜੀ/ਕਿਸ਼ਤੀ)।
ਬੋਲਹਿ
ਬੋਲਦੇ ਹਨ, ਉਚਾਰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਬੋਲਹਿ (ਬੋਲਦੇ ਹਨ); ਪ੍ਰਾਕ੍ਰਿਤ - ਬੋੱਲਇ/ਬੁੱਲਇ (ਬੋਲਦਾ ਹੈ); ਸੰਸਕ੍ਰਿਤ - ਬੋਲ (बोल - ਬੋਲਣਾ)।
ਬੋਲਹਿ
ਬੋਲਦਾ ਹੈਂ, ਉਚਾਰਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਬੋਲਹਿ (ਬੋਲਦੇ ਹਨ); ਪ੍ਰਾਕ੍ਰਿਤ - ਬੋੱਲਇ/ਬੁੱਲਇ (ਬੋਲਦਾ ਹੈ); ਸੰਸਕ੍ਰਿਤ - ਬੋਲ (बोल - ਬੋਲਣਾ)।
ਬੋਲਹੁ
ਬੋਲੋ, ਉਚਾਰੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੋਲਣਾ; ਲਹਿੰਦੀ - ਬੋਲਣ (ਬੋਲਣਾ); ਅਪਭ੍ਰੰਸ਼ - ਬੋਲਇ/ਵੋਲਇ; ਪ੍ਰਾਕ੍ਰਿਤ - ਬੋੱਲਇ/ਬੁੱਲਇ; ਸੰਸਕ੍ਰਿਤ - ਬੋਲ (बोल - ਬੋਲਣਾ)।
ਬੋਲਤੇ
ਬੋਲਦੇ ਸੀ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੋਲਣਾ; ਲਹਿੰਦੀ - ਬੋਲਣ (ਬੋਲਣਾ); ਅਪਭ੍ਰੰਸ਼ - ਬੋਲਇ/ਵੋਲਇ; ਪ੍ਰਾਕ੍ਰਿਤ - ਬੋੱਲਇ/ਬੁੱਲਇ; ਸੰਸਕ੍ਰਿਤ - ਬੋਲ (बोल - ਬੋਲਣਾ)।
ਬੋਲਨਿ
ਬੋਲਦੇ (ਪਏ) ਹਨ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੋਲਣਾ; ਲਹਿੰਦੀ - ਬੋਲਣ (ਬੋਲਣਾ); ਅਪਭ੍ਰੰਸ਼ - ਬੋਲਇ/ਵੋਲਇ; ਪ੍ਰਾਕ੍ਰਿਤ - ਬੋੱਲਇ/ਬੁੱਲਇ; ਸੰਸਕ੍ਰਿਤ - ਬੋਲ (बोल - ਬੋਲਣਾ)।
ਬੋਲਿ
ਬੋਲਣਾ ਨਹੀਂ ਜਾਣਦਾ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੋਲਿ; ਅਪਭ੍ਰੰਸ਼ - ਬੋਲਿ (ਬੋਲ ਕੇ); ਪ੍ਰਾਕ੍ਰਿਤ - ਬੋੱਲਇ/ਬੁੱਲਇ; ਸੰਸਕ੍ਰਿਤ - ਬੋਲ (बोल - ਬੋਲਣਾ)।
ਬੋਲਿਆ
ਬੋਲਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬੋਲਣਾ; ਲਹਿੰਦੀ - ਬੋਲਣ (ਬੋਲਣਾ); ਅਪਭ੍ਰੰਸ਼ - ਬੋਲਇ/ਵੋਲਇ; ਪ੍ਰਾਕ੍ਰਿਤ - ਬੋੱਲਇ/ਬੁੱਲਇ; ਸੰਸਕ੍ਰਿਤ - ਬੋਲ (बोल - ਬੋਲਣਾ)।
ਬੋਲਿਐ
ਬੋਲਣ ਨਾਲ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਬੋਲਣ (ਬੋਲਣਾ); ਅਪਭ੍ਰੰਸ਼ - ਬੋਲਇ/ਵੋਲਇ; ਪ੍ਰਾਕ੍ਰਿਤ - ਬੋੱਲਇ/ਬੁੱਲਇ; ਸੰਸਕ੍ਰਿਤ - ਬੋਲ (बोल - ਬੋਲਣਾ)।
ਬੋਲੁ
ਬੋਲ, ਬਚਨ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਬੋਲਣ (ਬੋਲਣਾ); ਅਪਭ੍ਰੰਸ਼ - ਬੋਲਇ/ਵੋਲਇ; ਪ੍ਰਾਕ੍ਰਿਤ - ਬੋੱਲਇ/ਬੁੱਲਇ; ਸੰਸਕ੍ਰਿਤ - ਬੋਲ (बोल - ਬੋਲਣਾ)।
ਬੋਲੇ
ਬੋਲਦਾ ਹੈ, ਕੂਕਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬੋਲੈ; ਅਪਭ੍ਰੰਸ਼ - ਬੋਲਹਿ; ਪ੍ਰਾਕ੍ਰਿਤ - ਬੋੱਲਇ/ਬੁੱਲਇ (ਬੋਲਦਾ ਹੈ); ਸੰਸਕ੍ਰਿਤ - ਬੋਲ (बोल - ਬੋਲਣਾ)।
ਬੋਲੈ
ਬੋਲਦਾ ਹੈ, ਕਹਿੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬੋਲੈ; ਅਪਭ੍ਰੰਸ਼ - ਬੋਲਹਿ; ਪ੍ਰਾਕ੍ਰਿਤ - ਬੋੱਲਇ/ਬੁੱਲਇ (ਬੋਲਦਾ ਹੈ); ਸੰਸਕ੍ਰਿਤ - ਬੋਲ (बोल - ਬੋਲਣਾ)।
ਬ੍ਰਹਮ
ਬ੍ਰਹਮ ਦੇ, ਪ੍ਰਭੂ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬ੍ਰਹਮ; ਸੰਸਕ੍ਰਿਤ - ਬ੍ਰਹ੍ਮ੍ਮ੍ (ब्रह्मम् - ਵਧਣ-ਫੁਲਣ ਵਾਲਾ, ਪਰਮਾਤਮਾ)।
ਬ੍ਰਹਮ
ਬ੍ਰਹਮ ਦਾ।

ਬ੍ਰਹਮ ਨੂੰ, ਪ੍ਰਭੂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬ੍ਰਹਮ; ਸੰਸਕ੍ਰਿਤ - ਬ੍ਰਹ੍ਮ੍ਮ੍ (ब्रह्मम् - ਵਧਣ-ਫੁਲਣ ਵਾਲਾ, ਪਰਮਾਤਮਾ)।
ਬ੍ਰਹਮ
ਬ੍ਰਹਮ (ਦੇ), ਪ੍ਰਭੂ (ਦੇ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬ੍ਰਹਮ; ਸੰਸਕ੍ਰਿਤ - ਬ੍ਰਹ੍ਮ੍ਮ੍ (ब्रह्मम् - ਵਧਣ-ਫੁਲਣ ਵਾਲਾ, ਪਰਮਾਤਮਾ)।
ਬ੍ਰਹਮ
ਬ੍ਰਹਮ ਗਿਆਨੀ ਨੇ, ਬ੍ਰਹਮ-ਵੇਤਾ ਮਨੁਖ ਨੇ, ਪਾਰਬ੍ਰਹਮ ਨੂੰ ਹਾਜ਼ਰ-ਨਾਜ਼ਰ ਜਾਣਨ ਵਾਲੇ ਗਿਆਨਵਾਨ ਵਿਅਕਤੀ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬ੍ਰਹਮ; ਸੰਸਕ੍ਰਿਤ - ਬ੍ਰਹ੍ਮ੍ਮ੍ (ब्रह्मम् - ਵੱਧਣ ਫੁੱਲਣ ਵਾਲਾ, ਪਰਮਾਤਮਾ)।
ਬ੍ਰਹਮਗਿਆਨੀ
ਬ੍ਰਹਮ-ਗਿਆਨੀ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬ੍ਰਹਮਗਿਆਨੀ; ਅਵਧੀ/ਬ੍ਰਜ - ਬ੍ਰਹਮਜ੍ਞਾਨੀ/ਬ੍ਰਹਮਗ੍ਯਾਨੀ; ਸੰਸਕ੍ਰਿਤ - ਬ੍ਰਹ੍ਮਜ੍ਞਾਨਿਨ੍ (ब्रह्मज्ञानिन् - ਜੋ ਬ੍ਰਹਮ ਨੂੰ ਜਾਣਦਾ ਹੈ)।
ਬ੍ਰਹਮਗਿਆਨੀ
ਬ੍ਰਹਮ-ਗਿਆਨੀ (ਦੇ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬ੍ਰਹਮਗਿਆਨੀ; ਅਵਧੀ/ਬ੍ਰਜ - ਬ੍ਰਹਮਜ੍ਞਾਨੀ/ਬ੍ਰਹਮਗ੍ਯਾਨੀ; ਸੰਸਕ੍ਰਿਤ - ਬ੍ਰਹ੍ਮਜ੍ਞਾਨਿਨ੍ (ब्रह्मज्ञानिन् - ਜੋ ਬ੍ਰਹਮ ਨੂੰ ਜਾਣਦਾ ਹੈ)।
ਬ੍ਰਹਮਗਿਆਨੀ
ਬ੍ਰਹਮ-ਗਿਆਨੀ (ਦਾ)।

ਬ੍ਰਹਮ-ਗਿਆਨੀ (ਨੂੰ/ਲਈ/ਵਾਸਤੇ)।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬ੍ਰਹਮਗਿਆਨੀ; ਅਵਧੀ/ਬ੍ਰਜ - ਬ੍ਰਹਮਜ੍ਞਾਨੀ/ਬ੍ਰਹਮਗ੍ਯਾਨੀ; ਸੰਸਕ੍ਰਿਤ - ਬ੍ਰਹ੍ਮਜ੍ਞਾਨਿਨ੍ (ब्रह्मज्ञानिन् - ਜੋ ਬ੍ਰਹਮ ਨੂੰ ਜਾਣਦਾ ਹੈ)।
ਬ੍ਰਹਮਗਿਆਨੀ
ਬ੍ਰਹਮ-ਗਿਆਨੀ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬ੍ਰਹਮਗਿਆਨੀ; ਅਵਧੀ/ਬ੍ਰਜ - ਬ੍ਰਹਮਜ੍ਞਾਨੀ/ਬ੍ਰਹਮਗ੍ਯਾਨੀ; ਸੰਸਕ੍ਰਿਤ - ਬ੍ਰਹ੍ਮਜ੍ਞਾਨਿਨ੍ (ब्रह्मज्ञानिन् - ਜੋ ਬ੍ਰਹਮ ਨੂੰ ਜਾਣਦਾ ਹੈ)।
ਬ੍ਰਹਮਗਿਆਨੀ
ਬ੍ਰਹਮ-ਗਿਆਨੀ ਦੀ।

ਬ੍ਰਹਮ-ਗਿਆਨੀ ਦਾ।

ਬ੍ਰਹਮ-ਗਿਆਨੀ (ਨੂੰ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬ੍ਰਹਮਗਿਆਨੀ; ਅਵਧੀ/ਬ੍ਰਜ - ਬ੍ਰਹਮਜ੍ਞਾਨੀ/ਬ੍ਰਹਮਗ੍ਯਾਨੀ; ਸੰਸਕ੍ਰਿਤ - ਬ੍ਰਹ੍ਮਜ੍ਞਾਨਿਨ੍ (ब्रह्मज्ञानिन् - ਜੋ ਬ੍ਰਹਮ ਨੂੰ ਜਾਣਦਾ ਹੈ)।
ਬ੍ਰਹਮਗਿਆਨੀ
ਬ੍ਰਹਮ-ਗਿਆਨੀ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬ੍ਰਹਮਗਿਆਨੀ; ਅਵਧੀ/ਬ੍ਰਜ - ਬ੍ਰਹਮਜ੍ਞਾਨੀ/ਬ੍ਰਹਮਗ੍ਯਾਨੀ; ਸੰਸਕ੍ਰਿਤ - ਬ੍ਰਹ੍ਮਜ੍ਞਾਨਿਨ੍ (ब्रह्मज्ञानिन् - ਜੋ ਬ੍ਰਹਮ ਨੂੰ ਜਾਣਦਾ ਹੈ)।
ਬ੍ਰਹਮਗਿਆਨੀ
ਬ੍ਰਹਮ-ਗਿਆਨੀ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬ੍ਰਹਮਗਿਆਨੀ; ਅਵਧੀ/ਬ੍ਰਜ - ਬ੍ਰਹਮਜ੍ਞਾਨੀ/ਬ੍ਰਹਮਗ੍ਯਾਨੀ; ਸੰਸਕ੍ਰਿਤ - ਬ੍ਰਹ੍ਮਜ੍ਞਾਨਿਨ੍ (ब्रह्मज्ञानिन् - ਜੋ ਬ੍ਰਹਮ ਨੂੰ ਜਾਣਦਾ ਹੈ)।
ਬ੍ਰਹਮਗਿਆਨੀ
ਬ੍ਰਹਮ-ਗਿਆਨੀ ਸੰਗ/ਨਾਲ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬ੍ਰਹਮਗਿਆਨੀ; ਅਵਧੀ/ਬ੍ਰਜ - ਬ੍ਰਹਮਜ੍ਞਾਨੀ/ਬ੍ਰਹਮਗ੍ਯਾਨੀ; ਸੰਸਕ੍ਰਿਤ - ਬ੍ਰਹ੍ਮਜ੍ਞਾਨਿਨ੍ (ब्रह्मज्ञानिन् - ਜੋ ਬ੍ਰਹਮ ਨੂੰ ਜਾਣਦਾ ਹੈ)।
ਬ੍ਰਹਮਗਿਆਨੀ
ਬ੍ਰਹਮ-ਗਿਆਨੀ (ਤੋਂ)।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਬ੍ਰਹਮਗਿਆਨੀ; ਅਵਧੀ/ਬ੍ਰਜ - ਬ੍ਰਹਮਜ੍ਞਾਨੀ/ਬ੍ਰਹਮਗ੍ਯਾਨੀ; ਸੰਸਕ੍ਰਿਤ - ਬ੍ਰਹ੍ਮਜ੍ਞਾਨਿਨ੍ (ब्रह्मज्ञानिन् - ਜੋ ਬ੍ਰਹਮ ਨੂੰ ਜਾਣਦਾ ਹੈ)।
ਬ੍ਰਹਮੰਡ
ਬ੍ਰਹਿਮੰਡ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਬ੍ਰਹਿਮੰਡ; ਸੰਸਕ੍ਰਿਤ - ਬ੍ਰਹਮਾਂਡ (ब्रह्मांड - ਬ੍ਰਹਮ ਦਾ ਬੀਜ)
ਬ੍ਰਹਮੰਡ
ਬ੍ਰਹਿਮੰਡਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਬ੍ਰਹਿਮੰਡ; ਸੰਸਕ੍ਰਿਤ - ਬ੍ਰਹਮਾਂਡ (ब्रह्मांड - ਬ੍ਰਹਮ ਦਾ ਬੀਜ)
ਬ੍ਰਹਮੰਡ
ਬ੍ਰਹਿਮੰਡ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਬ੍ਰਹਿਮੰਡ; ਸੰਸਕ੍ਰਿਤ - ਬ੍ਰਹਮਾਂਡ (ब्रह्मांड - ਬ੍ਰਹਮ ਦਾ ਬੀਜ)
ਬ੍ਰਹਮੰਡਾ
ਬ੍ਰਹਮੰਡ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਬ੍ਰਹਿਮੰਡ; ਸੰਸਕ੍ਰਿਤ - ਬ੍ਰਹਮਾਂਡ (ब्रह्मांड - ਬ੍ਰਹਮ ਦਾ ਬੀਜ)।
ਬ੍ਰਹਮੰਡਾ
ਖੰਡਾਂ-ਬ੍ਰਹਮੰਡਾਂ ਵਿਚ; ਹਰੇਕ ਥਾਂ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਬ੍ਰਹਿਮੰਡ; ਸੰਸਕ੍ਰਿਤ - ਬ੍ਰਹਮਾਂਡ (ब्रह्मांड - ਬ੍ਰਹਮ ਦਾ ਬੀਜ)।
ਬ੍ਰਹਮੰਡੇ
ਬ੍ਰਹਿਮੰਡ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਬ੍ਰਹਿਮੰਡ; ਸੰਸਕ੍ਰਿਤ - ਬ੍ਰਹਮਾਂਡ (ब्रह्मांड - ਬ੍ਰਹਮ ਦਾ ਬੀਜ)।
ਬ੍ਰਹਮਣ
ਬ੍ਰਾਹਮਣ, ਪੰਡਿਤ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਬ੍ਰਾਹ੍ਮਣ/ਬ੍ਰਾਹ੍ਮਣੁ; ਪ੍ਰਾਕ੍ਰਿਤ - ਬਾਹਮਣ; ਸੰਸਕ੍ਰਿਤ - ਬ੍ਰਾਹਮਣਹ (ब्राह्मण: - ਜਿਸ ਕੋਲ ਪਵਿੱਤਰ ਗਿਆਨ ਹੈ, ਸਨਾਤਨ ਪਰੰਪਰਾ ਦੀਆਂ ਚਾਰ ਵਰਣਾਂ/ਜਾਤਾਂ ਵਿਚੋਂ ਇਕ, ਜੋ ਯੱਗ ਕਰਵਾਉਂਦਾ ਹੈ, ਪੁਰੋਹਿਤ, ਜੋ ਬ੍ਰਹਮ ਨੂੰ ਜਾਣਦਾ ਹੈ)
ਬ੍ਰਹਮੁ
ਬ੍ਰਹਮ ਨੂੰ, ਪ੍ਰਭੂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਬ੍ਰਹਮ; ਸੰਸਕ੍ਰਿਤ - ਬ੍ਰਹ੍ਮ੍ਮ੍ (ब्रह्मम् - ਵੱਧਣ ਫੁੱਲਣ ਵਾਲਾ, ਪਰਮਾਤਮਾ)।
ਬ੍ਰਤ
ਵਰਤ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਵਧੀ - ਬਰਤ; ਰਾਜਸਥਾਨੀ - ਬਰਤ/ਵਰਤ; ਬ੍ਰਜ - ਬਰਤ/ਵ੍ਰਤ (ਧਾਰਮਕ ਕਿਰਿਆਵਾਂ ਦਾ ਨਿਯਮਤ ਅਭਿਆਸ, ਵਰਤ); ਸੰਸਕ੍ਰਿਤ - ਵ੍ਰਤ (व्रत - ਆਦੇਸ਼; ਧਾਰਮਕ ਫਰਜ)।
ਬ੍ਰਾਹਮਣਹ
ਬ੍ਰਾਹਮਣ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਬ੍ਰਾਹ੍ਮਣ/ਬ੍ਰਾਹ੍ਮਣੁ; ਪ੍ਰਾਕ੍ਰਿਤ - ਬਾਹਮਣ; ਸੰਸਕ੍ਰਿਤ - ਬ੍ਰਾਹਮਣਹ (ब्राह्मण: - ਸਨਾਤਨ ਮਤ ਵਿਚ ਮੰਨੇ ਗਏ ਚਾਰ ਵਰਨਾਂ ਵਿਚੋਂ ਪਹਿਲਾ ਵਰਣ, ਯੱਗ ਕਰਵਾਉਣ ਵਾਲਾ, ਪੁਰੋਹਿਤ, ਬ੍ਰਹਮ ਨੂੰ ਜਾਨਣ ਵਾਲਾ, ਬਿਪ੍ਰ)।
ਬ੍ਰਿਥਾ
ਬੇਅਰਥ/ਵਿਅਰਥ, ਅਜਾਈਂ।
ਵਿਆਕਰਣ: ਵਿਸ਼ੇਸ਼ਣ (ਦੇਹ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬਘੇਲੀ/ਅਵਧੀ/ਰਾਜਸਥਾਨੀ/ਬ੍ਰਜ - ਬਿਰਥਾ (ਵਿਅਰਥ, ਬੇਕਾਰ); ਸੰਸਕ੍ਰਿਤ - ਵ੍ਰਿਥਾ (वृथा - ਵਿਅਰਥ ਵਿਚ, ਵਿਅਰਥ, ਬੇਕਾਰ ਵਿਚ, ਫਲਹੀਣ)।
ਬ੍ਰਿਥੇ
ਬਿਰਥੇ, ਬੇ-ਅਰਥ, ਵਿਅਰਥ, ਅਜਾਈਂ, ਨਿਸਫਲ।
ਵਿਆਕਰਣ: ਵਿਸ਼ੇਸ਼ਣ (ਕਾਜੈ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬਘੇਲੀ/ਅਵਧੀ/ਰਾਜਸਥਾਨੀ/ਬ੍ਰਜ - ਬਿਰਥਾ (ਵਿਅਰਥ, ਬੇਕਾਰ); ਸੰਸਕ੍ਰਿਤ - ਵ੍ਰਿਥਾ (वृथा - ਵਿਅਰਥ ਵਿਚ, ਵਿਅਰਥ, ਬੇਕਾਰ ਵਿਚ, ਫਲਹੀਣ)।
ਬ੍ਰਿਥੇ
ਬੇ-ਅਰਥ, ਵਿਅਰਥ, ਅਜਾਈਂ, ਨਿਸਫਲ।
ਵਿਆਕਰਣ: ਵਿਸ਼ੇਸ਼ਣ (ਕਾਮ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।