ਫਧਿ
ਫਸਿਆ ਹੋਇਆ ਹੈ।
ਵਿਆਕਰਣ: ਸੰਜੁਕਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਫੰਧ/ਫੰਧਾ (ਜਾਲ, ਫਾਹੀ), ਫਧਨਾ (ਜਾਲ ਵਿਚ ਫਸਨਾ); ਬੰਗਾਲੀ - ਫਾਂਧ (ਜਾਲ); ਅਵਧੀ - ਫਾਂਧ (ਜਾਲ, ਫਾਹੀ); ਸਿੰਧੀ - ਫਾਂਧੋ (ਕੁੜਿਕੀ, ਫਾਹੀ); ਸੰਸਕ੍ਰਿਤ - ਬੰਧ (बन्ध - ਜੋੜ, ਰੋਕਣਾ, ਹਿਰਾਸਤ) + ਪੁਰਾਤਨ ਪੰਜਾਬੀ - ਰਹਣਾ; ਲਹਿੰਦੀ - ਰਹਣ; ਸਿੰਧੀ - ਰਹਣੁ (ਰਹਿਣਾ); ਅਪਭ੍ਰੰਸ਼ - ਰਹਇ; ਪ੍ਰਾਕ੍ਰਿਤ - ਰਹਇ; ਸੰਸਕ੍ਰਿਤ - ਰਹਤਿ (रहति - ਰਹਿੰਦਾ ਹੈ)।
ਫਧਿਓ
ਫਸਿਆ ਹੋਇਆ ਹਾਂ, ਖਚਿਤ ਹੋਇਆ ਪਿਆ ਹਾਂ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਫੰਧ/ਫੰਧਾ (ਜਾਲ, ਫਾਹੀ); ਬੰਗਾਲੀ - ਫਾਂਧ (ਜਾਲ); ਅਵਧੀ - ਫਾਂਧ (ਜਾਲ, ਫਾਹੀ); ਸਿੰਧੀ - ਫਾਂਧੋ (ਫਾਹੀ, ਫਾਹੀ); ਸੰਸਕ੍ਰਿਤ - ਬੰਧ (बन्ध - ਜੋੜ, ਰੋਕਣਾ, ਹਿਰਾਸਤ)।
ਫਰੀਦਾ
(ਹੇ) ਫਰੀਦਾ! (ਹੇ) ਫਰੀਦ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਫਰੀਦ (ਇਕ ਸੰਤ ਦਾ ਨਾਮ, ਜਿਨ੍ਹਾਂ ਨੂੰ ਫਰੀਦ ਸ਼ਕਰ-ਗੰਜ ਵੀ ਕਿਹਾ ਜਾਂਦਾ ਹੈ); ਫ਼ਾਰਸੀ/ਅਰਬੀ - ਫ਼ਰੀਦ (فرید - ਅਦੁੱਤੀ, ਇਕੱਲਾ, ਬੇਮਿਸਾਲ)।
ਫਲ
ਫਲ; ਪਦਾਰਥ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ/ਰਾਜਸਥਾਨੀ/ਅਪਭ੍ਰੰਸ਼ - ਫਲ; ਪ੍ਰਾਕ੍ਰਿਤ/ਪਾਲੀ - ਫਲ (ਫਲ, ਸਿੱਟਾ); ਸੰਸਕ੍ਰਿਤ - ਫਲ (फल - ਫਲ, ਦਾਣਾ, ਫਲ ਦਾ ਬੀਜ)।
ਫਲ
ਫਲ (ਦੀ); ਸਿੱਟੇ (ਦੀ), ਨਤੀਜੇ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਰਾਜਸਥਾਨੀ/ਅਪਭ੍ਰੰਸ਼ - ਫਲ; ਪ੍ਰਾਕ੍ਰਿਤ/ਪਾਲੀ - ਫਲ (ਫਲ, ਸਿੱਟਾ); ਸੰਸਕ੍ਰਿਤ - ਫਲ (फल - ਫਲ, ਦਾਣਾ, ਫਲ ਦਾ ਬੀਜ)।
ਫਲ
ਫਲਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ/ਰਾਜਸਥਾਨੀ/ਅਪਭ੍ਰੰਸ਼ - ਫਲ; ਪ੍ਰਾਕ੍ਰਿਤ/ਪਾਲੀ - ਫਲ (ਫਲ, ਸਿੱਟਾ); ਸੰਸਕ੍ਰਿਤ - ਫਲ (फल - ਫਲ, ਦਾਣਾ, ਫਲ ਦਾ ਬੀਜ)।
ਫਲ
ਫਲ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਫਲਹਿ
ਫਲਦਾ ਹੈਂ, ਫਲਦਾ-ਫੁਲਦਾ ਹੈਂ, ਪ੍ਰਫੁਲਤ ਹੁੰਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫਲਣਾ (ਫਲਣਾ); ਸਿੰਧੀ - ਫਰਣੁ (ਫਲਦਾਈ ਹੋਣਾ); ਪ੍ਰਾਕ੍ਰਿਤ - ਫਲਇ (ਫਲਦਾ ਹੈ); ਪਾਲੀ - ਫਲਤਿ (ਪੱਕਦਾ ਹੈ); ਸੰਸਕ੍ਰਿਤ - ਫਲਤਿ (फलति - ਫਲਦਾ ਹੈ)।
ਫਲਗੁਨਿ
ਫੱਗਣ ਦੁਆਰਾ, ਦੇਸੀ ਸਾਲ ਦੇ ਬਾਰ੍ਹਵੇਂ ਮਹੀਨੇ ਫੱਗਣ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਸੰਸਕ੍ਰਿਤ - ਫਲ੍ਗੁਨ (फल्गुन - ਫਰਵਰੀ-ਮਾਰਚ ਦੇ ਸਮਾਨੰਤਰ ਹਿੰਦੂ ਚੰਦਰ-ਸਾਲ ਦਾ ਬਾਰ੍ਹਵਾਂ (ਅਖੀਰਲਾ) ਮਹੀਨਾ )।
ਫਲਾ
ਫਲਦਾ ਹੈ, ਫਲੀਭੂਤ ਹੁੰਦਾ ਹੈ, ਪ੍ਰਫੁਲਤ ਹੁੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਰਾਜਸਥਾਨੀ/ਅਪਭ੍ਰੰਸ਼ - ਫਲ; ਪ੍ਰਾਕ੍ਰਿਤ/ਪਾਲੀ - ਫਲ (ਫਲ, ਸਿੱਟਾ); ਸੰਸਕ੍ਰਿਤ - ਫਲ (फल - ਫਲ, ਦਾਣਾ, ਫਲ ਦਾ ਬੀਜ)।
ਫਲੀਅਹਿ
ਫਲਦੇ, ਫਲਦਾਰ ਹੁੰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫਲਣਾ (ਫਲਣਾ); ਸਿੰਧੀ - ਫਰਣੁ (ਫਲਦਾਈ ਹੋਣਾ); ਪ੍ਰਾਕ੍ਰਿਤ - ਫਲਇ (ਫਲਦਾ ਹੈ); ਪਾਲੀ - ਫਲਤਿ (ਪੱਕਦਾ ਹੈ); ਸੰਸਕ੍ਰਿਤ - ਫਲਤਿ (फलति - ਫਲਦਾ ਹੈ)।
ਫਲੁ
ਫਲ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫਲੁ; ਲਹਿੰਦੀ/ਰਾਜਸਥਾਨੀ/ਅਪਭ੍ਰੰਸ਼ - ਫਲ (ਮੇਵਾ, ਲਾਭ, ਸਿੱਟਾ); ਪ੍ਰਾਕ੍ਰਿਤ/ਪਾਲੀ - ਫਲ; ਸੰਸਕ੍ਰਿਤ - ਫਲ (फल - ਰੁੱਖ ਦਾ ਫਲ, ਮੇਵਾ, ਸਿੱਟਾ)।
ਫਲੁ
ਫਲ।
ਵਿਆਕਰਣ: ਵਿਸ਼ੇਸ਼ਣ (ਸੁਆਮੀ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫਲੁ; ਲਹਿੰਦੀ/ਰਾਜਸਥਾਨੀ/ਅਪਭ੍ਰੰਸ਼ - ਫਲ (ਮੇਵਾ, ਲਾਭ, ਸਿੱਟਾ); ਪ੍ਰਾਕ੍ਰਿਤ/ਪਾਲੀ - ਫਲ; ਸੰਸਕ੍ਰਿਤ - ਫਲ (फल - ਦਰਖਤ ਦਾ ਫਲ, ਮੇਵਾ, ਸਿੱਟਾ)।
ਫਲੁ
ਫਲ; ਨਤੀਜਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫਲੁ; ਲਹਿੰਦੀ/ਰਾਜਸਥਾਨੀ/ਅਪਭ੍ਰੰਸ਼ - ਫਲ (ਮੇਵਾ, ਲਾਭ, ਸਿੱਟਾ); ਪ੍ਰਾਕ੍ਰਿਤ/ਪਾਲੀ - ਫਲ; ਸੰਸਕ੍ਰਿਤ - ਫਲ (फल - ਦਰਖਤ ਦਾ ਫਲ, ਮੇਵਾ, ਸਿੱਟਾ)।
ਫਲੁ
(ਅੰਮ੍ਰਿਤ) ਫਲ, (ਨਾਮ ਰੂਪੀ ਅੰਮ੍ਰਿਤ) ਫਲ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫਲੁ; ਲਹਿੰਦੀ/ਰਾਜਸਥਾਨੀ/ਅਪਭ੍ਰੰਸ਼ - ਫਲ (ਮੇਵਾ, ਲਾਭ, ਸਿੱਟਾ); ਪ੍ਰਾਕ੍ਰਿਤ/ਪਾਲੀ - ਫਲ; ਸੰਸਕ੍ਰਿਤ - ਫਲ (फल - ਦਰਖਤ ਦਾ ਫਲ, ਮੇਵਾ, ਸਿੱਟਾ)।
ਫਲੁ
ਫਲ; ਸਿੱਟਾ, ਨਤੀਜਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਰਾਜਸਥਾਨੀ/ਅਪਭ੍ਰੰਸ਼ - ਫਲ; ਪ੍ਰਾਕ੍ਰਿਤ/ਪਾਲੀ - ਫਲ (ਫਲ, ਸਿੱਟਾ); ਸੰਸਕ੍ਰਿਤ - ਫਲ (फल - ਫਲ, ਦਾਣਾ, ਫਲ ਦਾ ਬੀਜ)।
ਫਲੋਹਾਰ
ਫਲ+ਅਹਾਰ, ਫਲਾਂ ਦਾ ਅਹਾਰ, ਫਲਾਂ ਦਾ ਭੋਜਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਉੜੀਆ - ਫਲਾਹਾਰ; ਬ੍ਰਜ - ਫਲਾਰ/ਫਲਾਹਾਰੋ (ਫਲਾਂ ਦਾ ਅਹਾਰ); ਸੰਸਕ੍ਰਿਤ - ਫਲਾਹਾਰ (फलाहार - ਫਲਾਂ ਉੱਤੇ ਨਿਰਵਾਹ ਕਰਨਾ, ਫਲਾਂ ਦਾ ਭੋਜਨ)।
ਫਾਸ
ਫਾਸ/ਫਾਂਸੀ, ਫਾਹੀ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਫਾਂਸ/ਫਾਸ; ਪੁਰਾਤਨ ਪੰਜਾਬੀ/ਲਹਿੰਦੀ - ਫਾਹੀ (ਫੰਧਾ); ਸਿੰਧੀ - ਪਾਹੋ (ਫਾਹੀ ਵਾਲਾ ਰੱਸਾ), ਫਾਹੀ (ਫੰਧਾ, ਫਾਹੀ); ਸੰਸਕ੍ਰਿਤ - ਸ੍ਪਾਸ਼ (स्पाश - ਪੈਰਾਂ ਦੀ ਬੇੜੀ, ਫੰਧਾ)।
ਫਾਸਾ
ਫਾਸ/ਫਾਸੀ, ਫਾਹੀ, ਫੰਧਾ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਫਾਂਸ/ਫਾਸ; ਪੁਰਾਤਨ ਪੰਜਾਬੀ/ਲਹਿੰਦੀ - ਫਾਹੀ (ਫੰਧਾ); ਸਿੰਧੀ - ਪਾਹੋ (ਫਾਹੀ ਵਾਲਾ ਰੱਸਾ), ਫਾਹੀ (ਫੰਧਾ, ਫਾਹੀ); ਸੰਸਕ੍ਰਿਤ - ਸ੍ਪਾਸ਼ (स्पाश - ਪੈਰਾਂ ਦੀ ਬੇੜੀ, ਫੰਧਾ)।
ਫਾਸਾ
ਫਾਸਾ ਹੈ, ਫਸਿਆ ਹੈ, ਫਸਿਆ ਹੋਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਫਾਸੋ; ਬ੍ਰਜ - ਫਾਂਸਾ/ਫਾਸਾ (ਫਸਿਆ ਹੋਇਆ); ਸੰਸਕ੍ਰਿਤ - ਪਾਸ਼ਿਤ (पाशित - ਬੱਝਿਆ ਹੋਇਆ, ਜਾਲ ਵਿਚ ਫਸਿਆ ਹੋਇਆ)।
ਫਾਸੀ
ਫਾਹੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਉੜੀਆ - ਫਾਸੀ (ਫਾਹੀ ਲੈ ਕੇ ਹੋਈ ਮੌਤ); ਪੁਰਾਤਨ ਪੰਜਾਬੀ/ਲਹਿੰਦੀ - ਫਾਹੀ (ਫੰਧਾ); ਸਿੰਧੀ - ਪਾਹੋ (ਫਾਹੀ ਵਾਲਾ ਰੱਸਾ), ਫਾਹੀ (ਫੰਧਾ, ਫਾਹੀ); ਸੰਸਕ੍ਰਿਤ - ਸ੍ਪਾਸ਼ (स्पाश - ਪੈਰਾਂ ਦੀ ਬੇੜੀ, ਫੰਧਾ)।
ਫਾਸੀ
ਫਾਹੀ, ਫੰਧਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਉੜੀਆ - ਫਾਸੀ (ਫਾਹੀ ਲੈ ਕੇ ਹੋਈ ਮੌਤ); ਪੁਰਾਤਨ ਪੰਜਾਬੀ/ਲਹਿੰਦੀ - ਫਾਹੀ (ਫੰਧਾ); ਸਿੰਧੀ - ਪਾਹੋ (ਫਾਹੀ ਵਾਲਾ ਰੱਸਾ), ਫਾਹੀ (ਫੰਧਾ, ਫਾਹੀ); ਸੰਸਕ੍ਰਿਤ - ਸ੍ਪਾਸ਼ (स्पाश - ਪੈਰਾਂ ਦੀ ਬੇੜੀ, ਫੰਧਾ)।
ਫਾਸੇ
ਫਾਹੇ, ਫੰਧੇ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਉੜੀਆ - ਫਾਸੀ (ਫਾਹੀ ਲੈ ਕੇ ਹੋਈ ਮੌਤ); ਪੁਰਾਤਨ ਪੰਜਾਬੀ/ਲਹਿੰਦੀ - ਫਾਹੀ (ਫੰਧਾ); ਸਿੰਧੀ - ਪਾਹੋ (ਫਾਹੀ ਵਾਲਾ ਰੱਸਾ), ਫਾਹੀ (ਫੰਧਾ, ਫਾਹੀ); ਸੰਸਕ੍ਰਿਤ - ਸ੍ਪਾਸ਼ (स्पाश - ਪੈਰਾਂ ਦੀ ਬੇੜੀ, ਫੰਧਾ)।
ਫਾਹਾ
ਫਾਹਾ, ਫੰਧਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਫਾਹੀ
ਫਾਹੀ ਵਿਚ, ਫਾਂਸੀ ਵਿਚ, ਫੰਧੇ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਉੜੀਆ - ਫਾਸੀ (ਫਾਹੀ ਲੈ ਕੇ ਹੋਈ ਮੌਤ); ਪੁਰਾਤਨ ਪੰਜਾਬੀ/ਲਹਿੰਦੀ - ਫਾਹੀ (ਫੰਧਾ); ਸਿੰਧੀ - ਪਾਹੋ (ਫਾਹੀ ਵਾਲਾ ਰੱਸਾ), ਫਾਹੀ (ਫੰਧਾ, ਫਾਹੀ); ਸੰਸਕ੍ਰਿਤ - ਸ੍ਪਾਸ਼ (स्पाश - ਪੈਰਾਂ ਦੀ ਬੇੜੀ, ਫੰਧਾ)।
ਫਾਗ
ਫੱਗਣ ਮਹੀਨੇ ਦੇ ਤਿਉਹਾਰ/ਉਤਸਵ; ਫੱਗਣ ਮਹੀਨੇ ਦੇ ਤਿਉਹਾਰ/ਉਤਸਵ ਸਮੇਂ ਗਾਏ ਜਾਣ ਵਾਲੇ ਗੀਤ; ਹੋਲੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਗੁਜਰਾਤੀ/ਮਰਾਠੀ/ਮੈਥਿਲੀ/ਪੁਰਾਤਨ ਅਵਧੀ/ਬ੍ਰਜ - ਫਾਗ (ਹੋਲੀ ਦਾ ਤਿਉਹਾਰ); ਸਿੰਧੀ - ਫਾਗੁ (ਹੋਲੀ ਦੇ ਤਿਉਹਾਰ ਦੀ ਖੇਡ, ਹਿੰਦੂ ਚੰਦਰ ਸਾਲ ਦਾ 12ਵਾਂ ਮਹੀਨਾ, ਫਰਵਰੀ-ਮਾਰਚ); ਅਪਭ੍ਰੰਸ਼/ਪ੍ਰਾਕ੍ਰਿਤ - ਫੱਗੁ (ਬਸੰਤ ਰੁੱਤ ਦਾ ਤਿਉਹਾਰ); ਪਾਲੀ - ਫੱਗੁ (ਵਰਤ ਦਾ ਵਿਸ਼ੇਸ਼ ਸਮਾਂ); ਸੰਸਕ੍ਰਿਤ - ਫਲ੍ਗੁਹ (फल्गु: - ਲਾਲ ਰੰਗ ਵਰਗਾ; ਹੋਲੀ ਦੇ ਤਿਉਹਾਰ ਅਤੇ ਬਸੰਤ ਰੁੱਤ ਵੇਲੇ ਪਾਇਆ ਜਾਂਦਾ ਲਾਲ ਰੰਗ)।
ਫਾਥਿਆ
ਫਾਥੇ+ਆ, ਫਾਥੇ ਹਨ, ਫਸੇ ਹੋਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਫਾਥਾ; ਸਿੰਧੀ - ਫਾਥੋ (ਫਸਿਆ ਹੋਇਆ); ਸੰਸਕ੍ਰਿਤ - ਪਾਸ਼ਿਤ (पाशित - ਬੱਝਿਆ ਹੋਇਆ, ਜਾਲ ਵਿਚ ਫਸਿਆ ਹੋਇਆ)।
ਫਾਂਧਿਓ
ਫਾਂਧਿਆ ਹੈ, ਗ੍ਰਸਿਆ ਹੈ, ਫਸਿਆ ਹੋਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬੁੰਦੇਲੀ - ਫਾਂਧਬ; ਰਾਜਸਥਾਨੀ - ਫੰਧਣੋ/ਫਾਂਧਣੋ (ਲੰਘਣਾ; ਉਲਝਣਾ, ਫੰਧੇ ਵਿਚ ਫਸਣਾ); ਬ੍ਰਜ - ਫੰਧੈ/ਫਾਂਧੈ; ਅਪਭ੍ਰੰਸ਼/ਪ੍ਰਾਕ੍ਰਿਤ - ਫੰਦਇ (ਲੰਘਦਾ ਹੈ; ਉਲਝਦਾ ਹੈ, ਫੰਧੇ ਵਿਚ ਫਸਦਾ ਹੈ); ਸੰਸਕ੍ਰਿਤ - ਸ੍ਪੰਦਤੇ (स्पन्दते - ਧੜਕਦਾ ਹੈ; ਹਿਲਦਾ ਹੈ, ਕੰਬਦਾ ਹੈ)।
ਫਿਕਾ
ਰੁਖਾ, ਅਸੱਭਿਅ।
ਵਿਆਕਰਣ: ਵਿਸ਼ੇਸ਼ਣ (ਫਿਕੋ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫਿਕਾ/ਫਿਕੀ/ਫਿਕੇ/ਫਿਕੋ; ਲਹਿੰਦੀ - ਫਿੱਕਾ (ਸਵਾਦਹੀਨ); ਸਿੰਧੀ - ਫਿਕੋ (ਸਵਾਦਹੀਨ); ਸੰਸਕ੍ਰਿਤ - ਫਿੱਕ (फिक्क - ਖਰਾਬ)।
ਫਿਕਾ
ਫਿਕਾ (ਬੋਲਣ ਵਾਲਾ ਮਨੁਖ), ਰੁਖਾ/ਖਰ੍ਹਵਾ (ਬੋਲਣ ਵਾਲਾ ਮਨੁਖ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫਿਕਾ/ਫਿਕੀ/ਫਿਕੇ/ਫਿਕੋ; ਲਹਿੰਦੀ - ਫਿੱਕਾ (ਸਵਾਦਹੀਨ); ਸਿੰਧੀ - ਫਿਕੋ (ਪੀਲਾ, ਫਿਕਾ); ਸੰਸਕ੍ਰਿਤ - ਫਿੱਕ (फिक्क - ਖਰਾਬ)।
ਫਿਕਾ
ਰੁਖਾ, ਬੇ-ਰਸਾ।
ਵਿਆਕਰਣ: ਵਿਸ਼ੇਸ਼ਣ (ਤਨੁ ਮਨੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫਿਕਾ/ਫਿਕੀ/ਫਿਕੇ/ਫਿਕੋ; ਲਹਿੰਦੀ - ਫਿੱਕਾ (ਸਵਾਦਹੀਨ); ਸਿੰਧੀ - ਫਿਕੋ (ਪੀਲਾ, ਫਿਕਾ); ਸੰਸਕ੍ਰਿਤ - ਫਿੱਕ (फिक्क - ਖਰਾਬ)।
ਫਿਕੀ
ਰੁਖੀ, ਮਾੜੀ।
ਵਿਆਕਰਣ: ਵਿਸ਼ੇਸ਼ਣ (ਸੋਇ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫਿਕਾ/ਫਿਕੀ/ਫਿਕੇ/ਫਿਕੋ; ਲਹਿੰਦੀ - ਫਿੱਕਾ (ਸਵਾਦਹੀਨ); ਸਿੰਧੀ - ਫਿਕੋ (ਸਵਾਦਹੀਨ); ਸੰਸਕ੍ਰਿਤ - ਫਿੱਕ (फिक्क - ਖਰਾਬ)।
ਫਿਕੇ
ਫਿਕੇ।
ਵਿਆਕਰਣ: ਵਿਸ਼ੇਸ਼ਣ (ਫਲ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਫਿੱਕਾ; ਸਿੰਧੀ - ਫਿਕੋ (ਸਵਾਦਹੀਨ, ਫਿਕਾ); ਕਸ਼ਮੀਰੀ - ਫਿਰਿਕ (ਥੋਥਾ); ਸੰਸਕ੍ਰਿਤ - ਫਿੱਕ (फिक्क - ਦਾਗੀ, ਨੁਕਸਦਾਰ, ਅਪੂਰਨ)।
ਫਿਕੇ
ਫਿਕੇ ਦੇ, ਰੁਖੇ/ਖਰ੍ਹਵੇ (ਬੋਲ ਬੋਲਣ ਵਾਲੇ ਵਿਅਕਤੀ) ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫਿਕਾ/ਫਿਕੀ/ਫਿਕੇ/ਫਿਕੋ; ਲਹਿੰਦੀ - ਫਿੱਕਾ (ਸਵਾਦਹੀਨ); ਸਿੰਧੀ - ਫਿਕੋ (ਪੀਲਾ, ਫਿਕਾ); ਸੰਸਕ੍ਰਿਤ - ਫਿੱਕ (फिक्क - ਖਰਾਬ)।
ਫਿਕੇ
ਫਿਕੇ ਦੀ, ਰੁਖਾ/ਖਰ੍ਹਵਾ (ਬੋਲਣ ਵਾਲੇ ਮਨੁਖ) ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫਿਕਾ/ਫਿਕੀ/ਫਿਕੇ/ਫਿਕੋ; ਲਹਿੰਦੀ - ਫਿੱਕਾ (ਸਵਾਦਹੀਨ); ਸਿੰਧੀ - ਫਿਕੋ (ਪੀਲਾ, ਫਿਕਾ); ਸੰਸਕ੍ਰਿਤ - ਫਿੱਕ (फिक्क - ਖਰਾਬ)।
ਫਿਕੈ
ਫਿਕਾ (ਬੋਲਣ) ਨਾਲ, ਰੁਖਾ/ਖਰ੍ਹਵਾ (ਬੋਲਣ) ਨਾਲ।
ਵਿਆਕਰਣ: ਵਿਸ਼ੇਸ਼ਣ (ਬੋਲਿਐ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫਿਕਾ/ਫਿਕੀ/ਫਿਕੇ/ਫਿਕੋ; ਲਹਿੰਦੀ - ਫਿੱਕਾ (ਸਵਾਦਹੀਨ); ਸਿੰਧੀ - ਫਿਕੋ (ਪੀਲਾ, ਫਿਕਾ); ਸੰਸਕ੍ਰਿਤ - ਫਿੱਕ (फिक्क - ਖਰਾਬ)।
ਫਿਕੋ
ਫਿਕਾ (ਬੋਲਣ ਵਾਲਾ ਮਨੁਖ); ਰੁਖਾ/ਖਰ੍ਹਵਾ (ਬੋਲਣ ਵਾਲਾ ਮਨੁਖ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫਿਕਾ/ਫਿਕੀ/ਫਿਕੇ/ਫਿਕੋ; ਲਹਿੰਦੀ - ਫਿੱਕਾ (ਸਵਾਦਹੀਨ); ਸਿੰਧੀ - ਫਿਕੋ (ਪੀਲਾ, ਫਿਕਾ); ਸੰਸਕ੍ਰਿਤ - ਫਿੱਕ (फिक्क - ਖਰਾਬ)।
ਫਿਟੈ
ਫਿੱਟ ਜਾਏ, ਖਰਾਬ ਹੋ ਜਾਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਫਿੱਟਣ (ਖਰਾਬ ਹੋਣਾ); ਸਿੰਧੀ - ਫਿਟਣੁ (ਖਰਾਬ ਹੋ ਜਾਂਦਾ ਹੈ, ਦਹੀ ਵਿਚ ਬਦਲ ਜਾਂਦਾ ਹੈ, ਝਗੜਦਾ ਹੈ); ਅਪਭ੍ਰੰਸ਼/ਪ੍ਰਾਕ੍ਰਿਤ - ਫਿੱਟਇ (ਡਿਗਦਾ ਹੈ, ਟੁੁੱਟਦਾ ਹੈ); ਸੰਸਕ੍ਰਿਤ - ਸ੍ਫਿਟਯਤਿ (स्फिटयति - ਸੱਟ ਮਾਰਦਾ ਹੈ)
ਫਿਟੈ
ਫਿੱਟੇ (ਤਨ) ਨਾਲ, ਅਪਵਿੱਤਰ (ਸਰੀਰ) ਨਾਲ।
ਵਿਆਕਰਣ: ਵਿਸ਼ੇਸ਼ਣ (ਤਨਿ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਫਿੱਟਣ (ਖਰਾਬ ਹੋਣਾ); ਸਿੰਧੀ - ਫਿਟਣੁ (ਖਰਾਬ ਹੋ ਜਾਂਦਾ ਹੈ, ਦਹੀ ਵਿਚ ਬਦਲ ਜਾਂਦਾ ਹੈ, ਝਗੜਦਾ ਹੈ); ਅਪਭ੍ਰੰਸ਼/ਪ੍ਰਾਕ੍ਰਿਤ - ਫਿੱਟਇ (ਡਿਗਦਾ ਹੈ, ਟੁੁੱਟਦਾ ਹੈ); ਸੰਸਕ੍ਰਿਤ - ਸ੍ਫਿਟਯਤਿ (स्फिटयति - ਸੱਟ ਮਾਰਦਾ ਹੈ)
ਫਿਰਹਿ
ਫਿਰਦੇ ਹਨ, ਭਉਂਦੇ ਹਨ, ਭਟਕਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਫਿਰਹਿ; ਪ੍ਰਾਕ੍ਰਿਤ - ਫਿਰੰਤ (ਫਿਰਦੇ ਹਨ); ਸੰਸਕ੍ਰਿਤ - ਫਿਰੰਤਿ/ਸ੍ਫਿਰੰਤਿ (फिरन्ति/स्फिरन्ति - ਫਿਰਦੇ ਹਨ, ਭਟਕਦੇ ਹਨ)।
ਫਿਰਹਿ
ਫਿਰਦੇ ਹਨ (ਡਸਦੇ), (ਡੰਗ ਮਾਰਦੇ) ਫਿਰਦੇ ਹਨ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਫਿਰਹਿ; ਪ੍ਰਾਕ੍ਰਿਤ - ਫਿਰੰਤ (ਫਿਰਦੇ ਹਨ); ਸੰਸਕ੍ਰਿਤ - ਫਿਰੰਤਿ/ਸ੍ਫਿਰੰਤਿ (फिरन्ति/स्फिरन्ति - ਫਿਰਦੇ ਹਨ, ਭਟਕਦੇ ਹਨ)।
ਫਿਰਹਿ
(ਭੁੱਲਾ/ਭੁੱਲਿਆ) ਫਿਰਦਾ ਹੈਂ, (ਭੁੱਲਾ ਹੋਇਆ) ਭਉਂਦਾ ਹੈਂ, (ਭੁੱਲਾ ਹੋਇਆ) ਭਟਕਦਾ ਹੈਂ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਫਿਰਹਿ; ਪ੍ਰਾਕ੍ਰਿਤ - ਫਿਰੰਤ (ਫਿਰਦੇ ਹਨ); ਸੰਸਕ੍ਰਿਤ - ਫਿਰੰਤਿ/ਸ੍ਫਿਰੰਤਿ (फिरन्ति/स्फिरन्ति - ਫਿਰਦੇ ਹਨ, ਭਟਕਦੇ ਹਨ)।
ਫਿਰਹਿ
ਫਿਰਦਾ ਹੈਂ, ਭਉਂਦਾ ਹੈਂ, ਭਟਕਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਫਿਰਹਿ; ਪ੍ਰਾਕ੍ਰਿਤ - ਫਿਰੰਤ (ਫਿਰਦੇ ਹਨ); ਸੰਸਕ੍ਰਿਤ - ਫਿਰੰਤਿ/ਸ੍ਫਿਰੰਤਿ (फिरन्ति/स्फिरन्ति - ਫਿਰਦੇ ਹਨ, ਭਟਕਦੇ ਹਨ)।
ਫਿਰਤ
ਫਿਰਦਿਆਂ, ਭਉਂਦਿਆਂ, ਭਟਕਦਿਆਂ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਬ੍ਰਜ - ਫਿਰਤ (ਫਿਰਦਾ); ਸੰਸਕ੍ਰਿਤ - ਫਿਰਤਿ (फिरति - ਫਿਰਦਾ ਹੈ)।
ਫਿਰਤਾ
ਫਿਰਦਾ ਹੈ, ਭਉਂਦਾ ਹੈ, ਭਟਕਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਫਿਰਤ (ਫਿਰਦਾ); ਸੰਸਕ੍ਰਿਤ - ਫਿਰਤਿ (फिरति - ਫਿਰਦਾ ਹੈ)।
ਫਿਰਤੁ
ਫਿਰਦਾ ਹੈ, ਭਟਕਦਾ ਫਿਰਦਾ ਹੈ।
ਵਿਆਕਰਣ: ਸੰਜੁਕਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਫਿਰਤ (ਫਿਰਦਾ); ਸੰਸਕ੍ਰਿਤ - ਫਿਰਤਿ (फिरति - ਫਿਰਦਾ ਹੈ) + ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।
ਫਿਰਨਿ੍
ਫਿਰਦੇ ਹਨ, ਤੁਰੇ ਫਿਰਦੇ ਹਨ, ਭਾਉਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫਿਰਣਾ/ਫਿਰਨਾ (ਭਟਕਣਾ, ਮੁੜਨਾ); ਲਹਿੰਦੀ - ਫਿਰੁਣ (ਚਲਾਉਣਾ/ਹਿਲਾਉਣਾ); ਕਸ਼ਮੀਰੀ - ਫਿਰੁਨ (ਵਾਪਸ ਮੁੜਨਾ, ਮੁੜਨਾ); ਅਪਭ੍ਰੰਸ਼ - ਫਿਰਇ; ਪ੍ਰਾਕ੍ਰਿਤ - ਫਿਰਅਇ (ਜਾਂਦਾ ਹੈ, ਵਾਪਸ ਆਉਂਦਾ ਹੈ/ਮੁੜਦਾ ਹੈ); ਸੰਸਕ੍ਰਿਤ - ਫਿਰਤਿ* (फिरति - ਚੱਲਦਾ ਹੈ, ਭਟਕਦਾ ਹੈ, ਮੁੜਦਾ ਹੈ)।
ਫਿਰਾਹਿ
ਫਿਰਾਏ ਜਾਂਦੇ ਹਨ, ਭਟਕਾਏ ਜਾਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫਿਰਾਹਿ; ਅਪਭ੍ਰੰਸ - ਫੇਰਾਵਇ (ਫਿਰਾਏ ਜਾਂਦੇ ਹਨ); ਪ੍ਰਾਕ੍ਰਿਤ - ਫੇਰਾਵਇ/ਫੇਰਣ; ਸੰਸਕ੍ਰਿਤ - ਫੇਰਯਤਿ (फेरयति - ਫੇਰਿਆ ਜਾਂਦਾ ਹੈ, ਮੋੜਿਆ ਜਾਂਦਾ ਹੈ, ਘੁੰਮਾਇਆ ਜਾਂਦਾ ਹੈ)।
ਫਿਰਿ
ਫਿਰ ਕੇ, ਘੁੰਮ ਕੇ, ਭਟਕ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਲਹਿੰਦੀ - ਫਿਰ (ਮੁੜਣਾ, ਬਾਅਦ, ਫਿਰ); ਬ੍ਰਜ - ਫਿਰਿ (ਫਿਰ, ਬਾਅਦ); ਦਰਦ ਭਾਸ਼ਾਵਾਂ - ਫਿਰਿ (ਘੁੰਮਣਘੇਰੀ); ਸੰਸਕ੍ਰਿਤ - ਫੇਰ (फेर - ਮੁੜਣਾ ਜਾਂ ਮੋੜਣਾ, ਘੁੰਮਾਉਣਾ)।
ਫਿਰਿ
ਫਿਰ (ਆਉਂਦਾ ਹੈ); ਘੁੰਮ (ਆਉਂਦਾ ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਫਿਰ (ਮੁੜਣਾ, ਬਾਅਦ, ਫਿਰ); ਬ੍ਰਜ - ਫਿਰਿ (ਫਿਰ, ਬਾਅਦ); ਦਰਦ ਭਾਸ਼ਾਵਾਂ - ਫਿਰਿ (ਘੁੰਮਣਘੇਰੀ); ਸੰਸਕ੍ਰਿਤ - ਫੇਰ (फेर - ਮੁੜਣਾ ਜਾਂ ਮੋੜਣਾ, ਘੁੰਮਾਉਣਾ)।
ਫਿਰਿ
ਫਿਰ, ਮੁੜ ਕੇ, ਦੁਬਾਰਾ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਲਹਿੰਦੀ - ਫਿਰ (ਮੁੜਣਾ, ਬਾਅਦ, ਫਿਰ); ਬ੍ਰਜ - ਫਿਰਿ (ਫਿਰ, ਬਾਅਦ); ਦਰਦ ਭਾਸ਼ਾਵਾਂ - ਫਿਰਿ (ਘੁੰਮਣਘੇਰੀ); ਸੰਸਕ੍ਰਿਤ - ਫੇਰ (फेर - ਮੁੜਣਾ ਜਾਂ ਮੋੜਣਾ, ਘੁੰਮਾਉਣਾ)।
ਫਿਰਿ
ਫਿਰ (ਗਈ ਹੈ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਫਿਰ (ਮੁੜਣਾ, ਬਾਅਦ, ਫਿਰ); ਬ੍ਰਜ - ਫਿਰਿ (ਫਿਰ, ਬਾਅਦ); ਦਰਦ ਭਾਸ਼ਾਵਾਂ - ਫਿਰਿ (ਘੁੰਮਣਘੇਰੀ); ਸੰਸਕ੍ਰਿਤ - ਫੇਰ (फेर - ਮੁੜਣਾ ਜਾਂ ਮੋੜਣਾ, ਘੁੰਮਾਉਣਾ)।
ਫਿਰਿਓ
ਭਰਮਦਾ ਫਿਰਿਆ, ਭਟਕਦਾ ਰਿਹਾ।
ਵਿਆਕਰਣ: ਸੰਜੁਕਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਬ੍ਰਜ - ਭਰਮਤ (ਭਰਮਦਾ/ਭਟਕਦਾ ਹੈ); ਸੰਸਕ੍ਰਿਤ - ਭ੍ਰਮਤਿ (भ्रमति - ਭ੍ਰਮਦਾ ਹੈ, ਘੁੰਮਦਾ ਹੈ) + ਬ੍ਰਜ - ਫਿਰਿਓ (ਫਿਰਿਆ); ਪ੍ਰਾਕ੍ਰਿਤ - ਫਿਰਅਇ (ਜਾਂਦਾ ਹੈ, ਵਾਪਸ ਆਉਂਦਾ ਹੈ/ਮੁੜਦਾ ਹੈ); ਸੰਸਕ੍ਰਿਤ - ਫਿਰਤਿ* (फिरति - ਚਲਦਾ ਹੈ, ਭਟਕਦਾ ਹੈ, ਮੁੜਦਾ ਹੈ)।
ਫਿਰਿਓ
(ਖੋਜਦਾ) ਫਿਰਿਆ, (ਲਭਦਾ) ਫਿਰਿਆ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫਿਰਿਆ; ਬ੍ਰਜ - ਫਿਰਿਓ (ਫਿਰਿਆ); ਪ੍ਰਾਕ੍ਰਿਤ - ਫਿਰਅਇ (ਜਾਂਦਾ ਹੈ, ਵਾਪਸ ਆਉਂਦਾ ਹੈ/ਮੁੜਦਾ ਹੈ); ਸੰਸਕ੍ਰਿਤ - ਫਿਰਤਿ* (फिरति - ਚਲਦਾ ਹੈ, ਭਟਕਦਾ ਹੈ, ਮੁੜਦਾ ਹੈ)।
ਫਿਰਿਆ
ਫਿਰੇ, ਭਉਂਦਾ ਫਿਰੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫਿਰਿਆ; ਬ੍ਰਜ - ਫਿਰਿਓ (ਫਿਰਿਆ); ਪ੍ਰਾਕ੍ਰਿਤ - ਫਿਰਅਇ (ਜਾਂਦਾ ਹੈ, ਵਾਪਸ ਆਉਂਦਾ ਹੈ/ਮੁੜਦਾ ਹੈ); ਸੰਸਕ੍ਰਿਤ - ਫਿਰਤਿ* (फिरति - ਚਲਦਾ ਹੈ, ਭਟਕਦਾ ਹੈ, ਮੁੜਦਾ ਹੈ)।
ਫਿਰੀ
ਫਿਰ ਗਈ, ਫੈਲ ਗਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫਿਰਿਆ; ਬ੍ਰਜ - ਫਿਰਿਓ (ਫਿਰਿਆ); ਪ੍ਰਾਕ੍ਰਿਤ - ਫਿਰਅਇ (ਜਾਂਦਾ ਹੈ, ਵਾਪਸ ਆਉਂਦਾ ਹੈ/ਮੁੜਦਾ ਹੈ); ਸੰਸਕ੍ਰਿਤ - ਫਿਰਤਿ* (फिरति - ਚਲਦਾ ਹੈ, ਭਟਕਦਾ ਹੈ, ਮੁੜਦਾ ਹੈ)।
ਫਿਰੈ
ਫਿਰ ਸਕਦੀ, ਮੁੜ ਸਕਦੀ; ਟਲ ਸਕਦੀ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਫਿਰੈ; ਪ੍ਰਾਕ੍ਰਿਤ - ਫਿਰਇ; ਸੰਸਕ੍ਰਿਤ - ਫਿਰਤਿ (फिरति - ਫਿਰਦਾ ਹੈ)।
ਫਿਰੈ
ਫਿਰੇ, ਘੁੰਮੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਫਿਰੈ; ਪ੍ਰਾਕ੍ਰਿਤ - ਫਿਰਇ; ਸੰਸਕ੍ਰਿਤ - ਫਿਰਤਿ (फिरति - ਫਿਰਦਾ ਹੈ)।
ਫਿਰੈ
ਫਿਰਦਾ ਹੈ, ਫਿਰ ਰਿਹਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਫਿਰੈ; ਪ੍ਰਾਕ੍ਰਿਤ - ਫਿਰਇ; ਸੰਸਕ੍ਰਿਤ - ਫਿਰਤਿ (फिरति - ਫਿਰਦਾ ਹੈ)।
ਫਿਰੈ
(ਭੁੱਲੀ) ਫਿਰਦੀ ਹੈ, (ਵਿਸਾਰੀ) ਫਿਰਦੀ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਫਿਰੈ; ਪ੍ਰਾਕ੍ਰਿਤ - ਫਿਰਇ; ਸੰਸਕ੍ਰਿਤ - ਫਿਰਤਿ (फिरति - ਫਿਰਦਾ ਹੈ)।
ਫਿਰੈ
ਫਿਰਦਾ, ਮੁੜਦਾ; ਟਲਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਫਿਰੈ; ਪ੍ਰਾਕ੍ਰਿਤ - ਫਿਰਇ; ਸੰਸਕ੍ਰਿਤ - ਫਿਰਤਿ (फिरति - ਫਿਰਦਾ ਹੈ)।
ਫਿਰੈ
ਫਿਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਫਿਰੈ; ਪ੍ਰਾਕ੍ਰਿਤ - ਫਿਰਇ; ਸੰਸਕ੍ਰਿਤ - ਫਿਰਤਿ (फिरति - ਫਿਰਦਾ ਹੈ)।
ਫਿਰੈ
ਫਿਰਦਾ ਹੈ, ਘੁੰਮਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਫਿਰੈ; ਪ੍ਰਾਕ੍ਰਿਤ - ਫਿਰਇ; ਸੰਸਕ੍ਰਿਤ - ਫਿਰਤਿ (फिरति - ਫਿਰਦਾ ਹੈ)।
ਫਿਰੈ
ਫਿਰਦੀ ਹੈ; ਵਿਚਰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਫਿਰੈ; ਪ੍ਰਾਕ੍ਰਿਤ - ਫਿਰਇ; ਸੰਸਕ੍ਰਿਤ - ਫਿਰਤਿ (फिरति - ਫਿਰਦਾ ਹੈ)।
ਫੁਨਿ
ਫਿਰ, ਨਾਲ ਹੀ, ਵੀ, ਅਤੇ।
ਵਿਆਕਰਣ: ਯੋਜਕ।
ਵਿਉਤਪਤੀ: ਅਵਧੀ - ਫੁਨਿ; ਬ੍ਰਜ - ਫੁਨ/ਫੁਨਿ (ਫਿਰ); ਅਪਭ੍ਰੰਸ਼ - ਪੁਨਿ; ਪ੍ਰਾਕ੍ਰਿਤ - ਪੁਣਾ (ਫਿਰ, ਇਸ ਤੋਂ ਇਲਾਵਾ); ਪਾਲੀ - ਪੁਨਾ (ਫਿਰ, ਪਰ); ਸੰਸਕ੍ਰਿਤ - ਪੁਨਰ (पुनर - ਫਿਰ, ਇਸ ਤੋਂ ਇਲਾਵਾ, ਪਰ)।
ਫੁਫੀ
ਫੂੱਫੀਆਂ, ਭੂਆਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫੁਫੀ; ਲਹਿੰਦੀ - ਫੁੱਫੀ; ਸਿੰਧੀ - ਪੁਫੀ; ਪ੍ਰਾਕ੍ਰਿਤ - ਪੁਪ੍ਫਾ/ਪੁਪ੍ਫੀ; ਸੰਸਕ੍ਰਿਤ - ਫੁੱਫੁ/ਫੁੱਫੀ* (फुप्फु/फुप्फी - ਪਿਤਾ ਦੀ ਭੈਣ)।
ਫੁਰਮਾਇਆ
ਫੁਰਮਾਨ ਕੀਤਾ, ਹੁਕਮ ਕੀਤਾ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫੁਰਮਾਉਣਾ/ਫਰਮਾਉਣਾ/ਫਰਮਾਨਾ (ਨਿਰਦੇਸ਼ ਦੇਣਾ, ਦੱਸਣਾ); ਫ਼ਾਰਸੀ - ਫ਼ਰਮੂਦਨ (ਹੁਕਮ ਦੇਣਾ, ਫੁਰਮਾਉਣਾ)।
ਫੁਰਮਾਇਆ
ਫਰਮਾਇਆ ਹੁੰਦਾ ਹੈ, ਕਥਨ ਕੀਤਾ ਹੁੰਦਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫਰਮਾਉਣਾ/ਫੁਰਮਾਉਣਾ; ਲਹਿੰਦੀ - ਫਰਮਾਣਾ/ਫਰਮਾਉਣਾ; ਰਾਜਸਥਾਨੀ - ਫਰਮਾਣੋ/ਫੁਰਮਾਣੋ; ਬ੍ਰਜ - ਫਰਮਾ/ਫੁਰਮਾ; ਫ਼ਾਰਸੀ - ਫ਼ਰਮਾ/ਫ਼ਰਮੂਦਨ (فرمودن/فرما - ਹੁਕਮ ਦੇਣਾ)।
ਫੁਰਮਾਇਆ
ਫੁਰਮਾਇਆ ਹੈ, ਕਹਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫਰਮਾਉਣਾ/ਫੁਰਮਾਉਣਾ; ਲਹਿੰਦੀ - ਫਰਮਾਣਾ/ਫਰਮਾਉਣਾ; ਰਾਜਸਥਾਨੀ - ਫਰਮਾਣੋ/ਫੁਰਮਾਣੋ; ਬ੍ਰਜ - ਫਰਮਾ/ਫੁਰਮਾ; ਫ਼ਾਰਸੀ - ਫ਼ਰਮਾ/ਫ਼ਰਮੂਦਨ (فرمودن/فرما - ਹੁਕਮ ਦੇਣਾ, ਆਦੇਸ਼ ਦੇਣਾ)।
ਫੁਰਮਾਇਸਿ
ਫਰਮਾਇਸ਼, ਸਿਫਾਰਿਸ਼।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਫ਼ਰਮਾਇਸ਼/ਫ਼ਰਮਯਸ਼ (ਕੰਮ ਕਰਨ ਦਾ ਹੁਕਮ, ਹੁਕਮ ਦੇ ਤੌਰ ‘ਤੇ ਸਿਫਾਰਿਸ਼, ਮੰਗ)।
ਫੁਰਮਾਣੁ
ਫਰਮਾਨ/ਫਰਮਾਣ, ਹੁਕਮ, ਆਦੇਸ਼।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ/ਬ੍ਰਜ - ਫੁਰਮਾਣ; ਫ਼ਾਰਸੀ - ਫ਼ਰਮਾਨ (فَرمان - ਸ਼ਾਹੀ ਪਰਵਾਨਾ)।
ਫੁਲ
ਫੁੱਲ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਫੁੱਲ; ਸਿੰਧੀ - ਫੁੱਲੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਫੁੱਲ (ਫੁੱਲ); ਸੰਸਕ੍ਰਿਤ - ਫੁੱਲ (फुल्ल - ਫੈਲਿਆ ਹੋਇਆ, ਫੁੱਲਾਂ ਦਾ ਖਿੜਾਅ)।
ਫੁਲ
ਫੁੱਲ, ਅਸਥ/ਅਸਥੀਆਂ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਫੁੱਲ; ਸਿੰਧੀ - ਫੁੱਲੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਫੁੱਲ (ਫੁੱਲ); ਸੰਸਕ੍ਰਿਤ - ਫੁੱਲ (फुल्ल - ਫੈਲਿਆ ਹੋਇਆ, ਫੁੱਲਾਂ ਦਾ ਖਿੜਾਅ)।
ਫੁਲੀਅਹਿ
ਫੁਲਦੇ/ਨਿੱਸਰਦੇ, ਫੁੱਲਦਾਰ ਹੁੰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫੁੱਲਣਾ (ਫੁੱਲਣਾ); ਲਹਿੰਦੀ - ਫੁੱਲਣ; ਸਿੰਧੀ - ਫੁਲਣੁ (ਖਿੜਣਾ); ਅਪਭ੍ਰੰਸ਼/ਪ੍ਰਾਕ੍ਰਿਤ - ਫੁੱਲਇ; ਸੰਸਕ੍ਰਿਤ - ਫੁੱਲਤਿ (फुल्लति - ਫੈਲਦਾ ਹੈ, ਫੁੱਲ ਦੇ ਤੌਰ ਖੁਲਦਾ ਹੈ/ਖਿੜਦਾ ਹੈ)।
ਫੁਲੇ
ਫੁਲੇ ਹਨ, ਪ੍ਰਫੁਲਤ ਹੋ ਗਏ ਹਨ, ਖਿੜ ਪਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫੁਲਣਾ (ਫੁਲਣਾ); ਲਹਿੰਦੀ - ਫੁਲਣ; ਸਿੰਧੀ - ਫੁਲਣੁ (ਖਿੜਣਾ); ਅਪਭ੍ਰੰਸ਼/ਪ੍ਰਾਕ੍ਰਿਤ - ਫੁੱਲਇ; ਸੰਸਕ੍ਰਿਤ - ਫੁੱਲਤਿ (फुल्लति - ਫੈਲਦਾ ਹੈ, ਫੁਲ ਦੇ ਤੌਰ ਖੁਲ੍ਹਦਾ ਹੈ/ਖਿੜਦਾ ਹੈ)।
ਫੁਲੈ
ਖਿੜਦਾ ਹੈ, ਖਿੜ ਪੈਂਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫੁੱਲਣਾ (ਫੁੱਲਣਾ); ਲਹਿੰਦੀ - ਫੁੱਲਣ; ਸਿੰਧੀ - ਫੁਲਣੁ (ਖਿੜਣਾ); ਅਪਭ੍ਰੰਸ਼/ਪ੍ਰਾਕ੍ਰਿਤ - ਫੁੱਲਇ; ਸੰਸਕ੍ਰਿਤ - ਫੁੱਲਤਿ (फुल्लति - ਫੈਲਦਾ ਹੈ, ਫੁੱਲ ਦੇ ਤੌਰ ਖੁਲਦਾ ਹੈ/ਖਿੜਦਾ ਹੈ)।
ਫੂਟੈ
ਫੁੱਟ ਜਾਂਦਾ ਹੈ, ਟੁੱਟ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਫੁਟੈ/ਫੂਟੈ; ਅਪਭ੍ਰੰਸ਼ - ਫੁੱਟਇ (ਫਟਦਾ/ਪਾਟਦਾ ਹੈ, ਟੁਟਦਾ ਹੈ); ਪ੍ਰਾਕ੍ਰਿਤ - ਫੁੱਟਅਇ (ਫਟਦਾ/ਪਾਟਦਾ ਹੈ); ਸੰਸਕ੍ਰਿਤ - ਸਫੁਟਯਤਿ* (स्फुट्यति - ਫਟ/ਪਾਟ ਕੇ ਖੁੁੱਲ ਜਾਣਾ)।
ਫੂਟੈ
ਫੁੱਟੇ ਹੋਏ, ਤ੍ਰੇੜੇ ਹੋਏ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਘਟ ਦਾ), ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਫੁਟੈ/ਫੂਟੈ; ਅਪਭ੍ਰੰਸ਼ - ਫੁੱਟਇ (ਫਟਦਾ/ਪਾਟਦਾ ਹੈ, ਟੁਟਦਾ ਹੈ); ਪ੍ਰਾਕ੍ਰਿਤ - ਫੁੱਟਅਇ (ਫਟਦਾ/ਪਾਟਦਾ ਹੈ); ਸੰਸਕ੍ਰਿਤ - ਸਫੁਟਯਤਿ* (स्फुट्यति - ਫਟ/ਪਾਟ ਕੇ ਖੁੁੱਲ ਜਾਣਾ)।
ਫੂਲ
ਫੁੱਲ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਭੋਜਪੁਰੀ/ਅਵਧੀ/ਬ੍ਰਜ - ਫੂਲ; ਲਹਿੰਦੀ - ਫੁੱਲ; ਸਿੰਧੀ - ਫੁੱਲੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਫੁੱਲ (ਫੁੱਲ); ਸੰਸਕ੍ਰਿਤ - ਫੁੱਲ (फुल्ल - ਫੈਲਿਆ ਹੋਇਆ, ਫੁੱਲਾਂ ਦਾ ਖਿੜਾਅ)।
ਫੂਲੰਤ
ਪ੍ਰਫੁਲਤ ਹੋ ਰਹੀ ਹੈ, ਫੁਲ ਅਰਪਣ ਕਰ ਰਹੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫੁੱਲਣਾ (ਫੁੱਲਣਾ); ਲਹਿੰਦੀ - ਫੁੱਲਣ; ਸਿੰਧੀ - ਫੁਲਣੁ (ਖਿੜਣਾ); ਅਪਭ੍ਰੰਸ਼/ਪ੍ਰਾਕ੍ਰਿਤ - ਫੁੱਲਇ; ਸੰਸਕ੍ਰਿਤ - ਫੁੱਲਤਿ (फुल्लति - ਫੈਲਦਾ ਹੈ, ਫੁੱਲ ਦੇ ਤੌਰ ਖੁਲ੍ਹਦਾ ਹੈ/ਖਿੜਦਾ ਹੈ)।
ਫੂਲੀ
ਫੁਲੀ ਹੋਈ, ਪ੍ਰਫੁਲਤ ਹੋਈ, ਲਦੀ ਹੋਈ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਡਾਲੀ ਦਾ), ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫੁੱਲਣਾ (ਫੁਲਣਾ); ਲਹਿੰਦੀ - ਫੁੱਲਣ; ਸਿੰਧੀ - ਫੁਲਣੁ (ਖਿੜਣਾ); ਅਪਭ੍ਰੰਸ਼/ਪ੍ਰਾਕ੍ਰਿਤ - ਫੁੱਲਇ; ਸੰਸਕ੍ਰਿਤ - ਫੁੱਲਤਿ (फुल्लति - ਫੈਲਦਾ ਹੈ, ਫੁਲ ਦੇ ਤੌਰ ਖੁਲ੍ਹਦਾ ਹੈ/ਖਿੜਦਾ ਹੈ)।
ਫੂਲੇ
ਪ੍ਰਫੁਲਤ ਹੋ ਗਏ ਹਨ, ਹਰੇ-ਭਰੇ ਹੋ ਗਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫੁੱਲਣਾ (ਫੁਲਣਾ); ਲਹਿੰਦੀ - ਫੁੱਲਣ; ਸਿੰਧੀ - ਫੁਲਣੁ (ਖਿੜਣਾ); ਅਪਭ੍ਰੰਸ਼/ਪ੍ਰਾਕ੍ਰਿਤ - ਫੁੱਲਇ; ਸੰਸਕ੍ਰਿਤ - ਫੁੱਲਤਿ (फुल्लति - ਫੈਲਦਾ ਹੈ, ਫੁਲ ਦੇ ਤੌਰ ਖੁਲ੍ਹਦਾ ਹੈ/ਖਿੜਦਾ ਹੈ)।
ਫੇਰਨਿ੍
ਫੇਰਦੇ ਹਨ, ਘੁੰਮਾਉਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫੇਰਣਾ; ਲਹਿੰਦੀ - ਫੇਰਣ; ਸਿੰਧੀ - ਫੇਰਣੁ (ਘੁੰਮਣਾ); ਪ੍ਰਾਕ੍ਰਿਤ - ਫੇਰਣ (ਘੁੰਮਣਾ); ਸੰਸਕ੍ਰਿਤ - ਫੇਰਯਤਿ (फेरयति - ਘੁੰਮਦਾ ਹੈ)।
ਫੇਰਾ
ਗੇੜਾ, ਚੱਕਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਨੇਪਾਲੀ/ਪੁਰਾਤਨ ਪੰਜਾਬੀ - ਫੇਰਾ (ਗੋਲ ਚੱਕਰ); ਲਹਿੰਦੀ - ਫੇਰਾ (ਗੇੜਾ); ਸਿੰਧੀ - ਫੇਰੋ (ਗੋਲ ਚੱਕਰ); ਬ੍ਰਜ - ਫਿਰਿ (ਫਿਰ, ਬਾਅਦ); ਦਰਦ ਭਾਸ਼ਾਵਾਂ - ਫਿਰਿ (ਘੁੰਮਣਘੇਰੀ); ਸੰਸਕ੍ਰਿਤ - ਫੇਰ (फेर - ਮੁੜਣਾ ਜਾਂ ਮੋੜਣਾ, ਘੁੰਮਾਉਣਾ)।
ਫੇਰਾਈਐ
ਫੈਲਾਈ/ਪ੍ਰਸਾਰੀ ਗਈ, ਫੈਲ/ਪਸਰ ਗਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫੇਰਣਾ; ਲਹਿੰਦੀ - ਫੇਰਣ; ਸਿੰਧੀ - ਫੇਰਣੁ (ਘੁੰਮਣਾ); ਪ੍ਰਾਕ੍ਰਿਤ - ਫੇਰਣ (ਘੁੰਮਣਾ); ਸੰਸਕ੍ਰਿਤ - ਫੇਰਯਤਿ (फेरयति - ਘੁੰਮਦਾ ਹੈ)।
ਫੇਰਿ
ਫੇਰ, ਫਿਰ, ਮੁੜ ਕੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਫਿਰਿ/ਫੇਰਿ; ਲਹਿੰਦੀ - ਫਿਰ (ਮੁੜਣਾ, ਬਾਅਦ, ਫਿਰ); ਬ੍ਰਜ - ਫਿਰਿ (ਫਿਰ, ਬਾਅਦ); ਦਰਦ ਭਾਸ਼ਾਵਾਂ - ਫਿਰਿ (ਘੁੰਮਣਘੇਰੀ); ਸੰਸਕ੍ਰਿਤ - ਫੇਰ (फेर - ਮੁੜਣਾ ਜਾਂ ਮੋੜਣਾ, ਘੁੰਮਾਉਣਾ)।
ਫੇਰਿ
ਫੇਰ, ਫਿਰ, ਮੁੜ ਕੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਫਿਰਿ/ਫੇਰਿ; ਲਹਿੰਦੀ - ਫਿਰ (ਮੁੜਣਾ, ਬਾਅਦ, ਫਿਰ)); ਬ੍ਰਜ - ਫਿਰਿ (ਫਿਰ, ਬਾਅਦ); ਦਰਦ ਭਾਸ਼ਾਵਾਂ - ਫਿਰਿ (ਘੁੰਮਣਘੇਰੀ); ਸੰਸਕ੍ਰਿਤ - ਫੇਰ (फेर - ਮੁੜਣਾ ਜਾਂ ਮੋੜਣਾ, ਘੁੰਮਾਉਣਾ)।
ਫੇਰੀ
ਫੇਰੀ, ਮੋੜੀ, ਪਰਤਾਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫੇਰਣਾ; ਲਹਿੰਦੀ - ਫੇਰਣ; ਸਿੰਧੀ - ਫੇਰਣੁ (ਘੁੰਮਣਾ); ਪ੍ਰਾਕ੍ਰਿਤ - ਫੇਰਣ (ਘੁੰਮਣਾ); ਸੰਸਕ੍ਰਿਤ - ਫੇਰਯਤਿ (फेरयति - ਘੁੰਮਦਾ ਹੈ)।
ਫੇਰੁ
ਫੇਰਾ, ਗੇੜਾ, ਚੱਕਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਨੇਪਾਲੀ/ਪੁਰਾਤਨ ਪੰਜਾਬੀ - ਫੇਰਾ (ਗੋਲ ਚੱਕਰ); ਲਹਿੰਦੀ - ਫੇਰਾ (ਗੇੜਾ); ਸਿੰਧੀ - ਫੇਰੋ (ਗੋਲ ਚੱਕਰ); ਬ੍ਰਜ - ਫਿਰਿ (ਫਿਰ, ਬਾਅਦ); ਦਰਦ ਭਾਸ਼ਾਵਾਂ - ਫਿਰਿ (ਘੁੰਮਣਘੇਰੀ); ਸੰਸਕ੍ਰਿਤ - ਫੇਰ (फेर - ਮੁੜਣਾ ਜਾਂ ਮੋੜਣਾ, ਘੁੰਮਾਉਣਾ)।
ਫੇਰੁਆਣਿ
ਫੇਰੂ ਦੇ ਨੇ, ਫੇਰੂ ਦੇ (ਸਪੁੱਤਰ) ਨੇ, ਫੇਰੂ ਦੇ (ਸਪੁੱਤਰ ਗੁਰੂ ਅੰਗਦ ਸਾਹਿਬ) ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਫੇੜ
ਬਦੀਆਂ, ਬੁਰਾਈਆਂ, ਮੰਦੇ ਕਰਮ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫੇੜ; ਪ੍ਰਾਕ੍ਰਿਤ - ਫਿੱਟ (ਟੁੱਟਿਆ, ਉਖੜਿਆ); ਸੰਸਕ੍ਰਿਤ - ਸਫਿਟਯਤਿ (स्फिटयति - ਢਿੱਲਾ ਹੋ ਜਾਂਦਾ ਹੈ)।
ਫੈਲੁ
ਫੈਲਾਉ, ਪਸਾਰਾ; ਦਿਖਾਵਾ, ਅਡੰਬਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫੈਲੁ; ਸਿੰਧੀ - ਫਿਲਾਉ (ਫੈਲਾਅ); ਅਪਭ੍ਰੰਸ਼/ਪ੍ਰਾਕ੍ਰਿਤ - ਪਹਿਅ (ਵਿਸਤ੍ਰਿਤ; ਪ੍ਰਸਿੱਧ); ਸੰਸਕ੍ਰਿਤ - ਪ੍ਰਥਿਤ (प्रथित - ਵਧਾਇਆ ਹੋਇਆ, ਵਿਸਤਾਰ ਕੀਤਾ ਹੋਇਆ)।
ਫੋਕਟ
ਫੋਕੇ, ਫਜ਼ੂਲ, ਬੇਅਰਥ।
ਵਿਆਕਰਣ: ਵਿਸ਼ੇਸ਼ਣ (ਕਰਮੰ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫੋਕਟ (ਫੋਕ/ਭੋਹ); ਸਿੰਧੀ - ਫੋਕਟੁ; ਬ੍ਰਜ - ਫੋਕਟ (ਬੇਕਾਰ); ਸੰਸਕ੍ਰਿਤ - ਫੋੱਕ (फोक्क - ਖੋਖਲਾ)।
ਫੋੜਿ
ਫੋੜਿਆ, ਤੋੜਿਆ, ਭੰਨਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਫੁਟਣਾ (ਪਾਟਣਾ), ਫੋੜਨਾ (ਤੋੜਨਾ); ਲਹਿੰਦੀ - ਫੁੱਟਣ (ਪੁੰਗਰਨਾ); ਸਿੰਧੀ - ਫੁੱਟਣੁ (ਪਾਟਣਾ, ਤਿੜਕਣਾ); ਅਪਭ੍ਰੰਸ਼ - ਫੁੱਟਇ; ਪ੍ਰਾਕ੍ਰਿਤ - ਫੁੱਟਅਇ (ਪਾਟਦਾ ਹੈ); ਸੰਸਕ੍ਰਿਤ - ਸ੍ਫੁਟ੍ਯਤਿ* (स्फुट्यति - ਪਾਟ ਕੇ ਖੁੱਲਾ ਹੋਇਆ)।