ਧ - The Guru Granth Sahib Dictionary | Glossary
ਧਣੀ

ਧਨੀ, ਮਾਲਕ, ਸੁਆਮੀ; ਪਤੀ।

ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਧਣੀ; ਬ੍ਰਜ - ਧਨੀ (ਸੁਆਮੀ/ਮਾਲਕ, ਮਾਲਕ); ਗੁਜਰਾਤੀ/ਪੁਰਾਤਨ ਪੰਜਾਬੀ/ਸਿੰਧੀ - ਧਣੀ (ਸੁਆਮੀ/ਮਾਲਕ); ਅਪਭ੍ਰੰਸ਼/ਪ੍ਰਾਕ੍ਰਿਤ - ਧਣਿਅ (ਅਮੀਰ; ਸੁਆਮੀ/ਮਾਲਕ); ਪਾਲੀ - ਧਨਿਕ/ਧਨਿਯ (ਲੈਣਦਾਰ); ਸੰਸਕ੍ਰਿਤ - ਧਨਿਨ੍ (धनिन् - ਅਮੀਰ; ਲੈਣਦਾਰ)।

ਧਧੈ

ਧੱਧੇ ਦੁਆਰਾ, ਧੱਧੇ (ਅੱਖਰ) ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਧਨ

ਧਨ, ਧਨ-ਦੌਲਤ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਮਰਾਠੀ/ਗੁਜਰਾਤੀ/ਕਸ਼ਮੀਰੀ - ਧਨ; ਸਿੰਧੀ - ਧਨੁ (ਧਨ-ਦੌਲਤ); ਬ੍ਰਜ - ਧਨ (ਪਸ਼ੂ, ਧਨ-ਦੌਲਤ); ਪ੍ਰਾਕ੍ਰਿਤ - ਧਣ (ਬੱਕਰੀਆਂ ਦਾ ਵੱਗ); ਪਾਲੀ - ਧਨ (ਧਨ-ਦੌਲਤ); ਸੰਸਕ੍ਰਿਤ - ਧਨਮ੍ (धनम् - ਮੁਕਾਬਲਾ, ਇਨਾਮ, ਲੁੱਟ ਦਾ ਮਾਲ, ਜਾਇਦਾਦ/ਸੰਪਤੀ)।

ਧਨ

ਧਨ (ਨਾਲ), ਧਨ-ਦੌਲਤ (ਨਾਲ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਮਰਾਠੀ/ਗੁਜਰਾਤੀ/ਕਸ਼ਮੀਰੀ - ਧਨ; ਸਿੰਧੀ - ਧਨੁ (ਧਨ-ਦੌਲਤ); ਬ੍ਰਜ - ਧਨ (ਪਸ਼ੂ, ਧਨ-ਦੌਲਤ); ਪ੍ਰਾਕ੍ਰਿਤ - ਧਣ (ਬੱਕਰੀਆਂ ਦਾ ਵੱਗ); ਪਾਲੀ - ਧਨ (ਧਨ-ਦੌਲਤ); ਸੰਸਕ੍ਰਿਤ - ਧਨਮ੍ (धनम् - ਮੁਕਾਬਲਾ, ਇਨਾਮ, ਲੁੱਟ ਦਾ ਮਾਲ, ਜਾਇਦਾਦ/ਸੰਪਤੀ)।

ਧਨ

ਧਨ (ਦੀ), ਧਨ-ਦੌਲਤ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਇਸਤਰੀ, ਜੀਵ-ਇਸਤਰੀ; ਜਗਿਆਸੂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਧਨਿ (ਜਵਾਨ ਇਸਤਰੀ); ਮੈਥਿਲੀ/ਭੋਜਪੁਰੀ - ਧਨਿ (ਇਸਤਰੀ); ਪ੍ਰਾਕ੍ਰਿਤ - ਧਣਿਆ (ਪ੍ਰਸੰਸਾਜੋਗ ਪਤਨੀ); ਸੰਸਕ੍ਰਿਤ - ਧਨਿਕਾ (धनिका - ਨੇਕ ਇਸਤਰੀ, ਪਤਨੀ)।

ਧਨ

ਇਸਤਰੀ ਦੀ, ਜੀਵ-ਇਸਤਰੀ ਦੀ; ਜਗਿਆਸੂ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਧਨਿ (ਜਵਾਨ ਇਸਤਰੀ); ਮੈਥਿਲੀ/ਭੋਜਪੁਰੀ - ਧਨਿ (ਇਸਤਰੀ); ਪ੍ਰਾਕ੍ਰਿਤ - ਧਣਿਆ (ਪ੍ਰਸੰਸਾਜੋਗ ਪਤਨੀ); ਸੰਸਕ੍ਰਿਤ - ਧਨਿਕਾ (धनिका - ਨੇਕ ਇਸਤਰੀ, ਪਤਨੀ)।

ਧਨ

ਇਸਤਰੀ ਦਾ, ਜੀਵ-ਇਸਤਰੀ ਦਾ; ਜਗਿਆਸੂ ਦਾ।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਧਨਿ (ਜਵਾਨ ਇਸਤਰੀ); ਮੈਥਿਲੀ/ਭੋਜਪੁਰੀ - ਧਨਿ (ਇਸਤਰੀ); ਪ੍ਰਾਕ੍ਰਿਤ - ਧਣਿਆ (ਪ੍ਰਸੰਸਾਜੋਗ ਪਤਨੀ); ਸੰਸਕ੍ਰਿਤ - ਧਨਿਕਾ (धनिका - ਨੇਕ ਇਸਤਰੀ, ਪਤਨੀ)।

ਧਨਵੰਤੁ

ਧਨਵੰਤ, ਧਨਾਢ, ਧਨੀ, ਅਮੀਰ।

ਵਿਆਕਰਣ: ਵਿਸ਼ੇਸ਼ਣ (ਸੋ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ - ਧਨਵੰਤ; ਸੰਸਕ੍ਰਿਤ - ਧਨਵਤ੍ (धनवत् - ਦੌਲਤਮੰਦ, ਅਮੀਰ)।

ਧਨਾ

ਧਨ, ਧਨ-ਦੌਲਤ; ਮਾਲ-ਅਸਬਾਬ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਮਰਾਠੀ/ਗੁਜਰਾਤੀ/ਕਸ਼ਮੀਰੀ - ਧਨ; ਸਿੰਧੀ - ਧਨੁ (ਧਨ-ਦੌਲਤ); ਬ੍ਰਜ - ਧਨ (ਪਸ਼ੂ, ਧਨ-ਦੌਲਤ); ਪ੍ਰਾਕ੍ਰਿਤ - ਧਣ (ਬੱਕਰੀਆਂ ਦਾ ਵੱਗ); ਪਾਲੀ - ਧਨ (ਧਨ-ਦੌਲਤ); ਸੰਸਕ੍ਰਿਤ - ਧਨਮ੍ (धनम् - ਮੁਕਾਬਲਾ, ਇਨਾਮ, ਲੁੱਟ ਦਾ ਮਾਲ, ਜਾਇਦਾਦ/ਸੰਪਤੀ)।

ਧਨਾਸਰੀ

ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ੩੧ ਮੁੱਖ ਰਾਗਾਂ ਵਿਚੋਂ ਇਕ ਰਾਗ ਦਾ ਨਾਂ।

ਵਿਉਤਪਤੀ: ਰਾਜਸਥਾਨੀ - ਧਨਾਸਰੀ; ਬ੍ਰਜ - ਧਨਾਸਿਰੀ (ਇਕ ਰਾਗਨੀ); ਸੰਸਕ੍ਰਿਤ - ਧਨਾਸ਼੍ਰੀ (धनाश्री - ਇਕ ਰਾਗਨੀ ਦਾ ਨਾਂ)।

ਧਨੀ

ਧਣੀ/ਧਨੀ, ਮਾਲਕ।

ਵਿਆਕਰਣ: ਵਿਸ਼ੇਸ਼ਣ (ਪਾਰਬ੍ਰਹਮ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਧਨੀ; ਰਾਜਸਥਾਨੀ/ਗੁਜਰਾਤੀ/ਪੁਰਾਤਨ ਪੰਜਾਬੀ/ਸਿੰਧੀ - ਧਣੀ (ਸੁਆਮੀ/ਮਾਲਕ); ਅਪਭ੍ਰੰਸ਼/ਪ੍ਰਾਕ੍ਰਿਤ - ਧਣਿਅ (ਅਮੀਰ; ਸੁਆਮੀ/ਮਾਲਕ); ਪਾਲੀ - ਧਨਿਕ/ਧਨਿਯ (ਲੈਣਦਾਰ); ਸੰਸਕ੍ਰਿਤ - ਧਨਿਨ੍ (धनिन् - ਅਮੀਰ; ਲੈਣਦਾਰ/ਸ਼ਾਹੂਕਾਰ)।

ਧਨੁ

ਧਨ (ਦੇ), ਧਨ-ਦੌਲਤ (ਦੇ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਮਰਾਠੀ/ਗੁਜਰਾਤੀ/ਕਸ਼ਮੀਰੀ - ਧਨ; ਸਿੰਧੀ - ਧਨੁ (ਧਨ-ਦੌਲਤ); ਬ੍ਰਜ - ਧਨ (ਪਸ਼ੂ, ਧਨ-ਦੌਲਤ); ਪ੍ਰਾਕ੍ਰਿਤ - ਧਣ (ਬੱਕਰੀਆਂ ਦਾ ਵੱਗ); ਪਾਲੀ - ਧਨ (ਧਨ-ਦੌਲਤ); ਸੰਸਕ੍ਰਿਤ - ਧਨਮ੍ (धनम् - ਮੁਕਾਬਲਾ, ਇਨਾਮ, ਲੁੱਟ ਦਾ ਮਾਲ, ਜਾਇਦਾਦ/ਸੰਪਤੀ)।

ਧਨੁ

ਧਨ, ਧਨ-ਦੌਲਤ, ਮਾਲ-ਅਸਬਾਬ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਧਨੁ; ਸੰਸਕ੍ਰਿਤ - ਧਨਮ੍ (धनम् - ਸੰਪਤੀ, ਦੌਲਤ, ਧਨ)।

ਧਨੁ

ਧਨ, ਧਨ-ਦੌਲਤ; ਮਾਲ ਅਸਬਾਬ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਮਰਾਠੀ/ਗੁਜਰਾਤੀ/ਕਸ਼ਮੀਰੀ - ਧਨ; ਸਿੰਧੀ - ਧਨੁ (ਧਨ-ਦੌਲਤ); ਬ੍ਰਜ - ਧਨ (ਪਸ਼ੂ, ਧਨ-ਦੌਲਤ); ਪ੍ਰਾਕ੍ਰਿਤ - ਧਣ (ਬੱਕਰੀਆਂ ਦਾ ਵੱਗ); ਪਾਲੀ - ਧਨ (ਧਨ-ਦੌਲਤ); ਸੰਸਕ੍ਰਿਤ - ਧਨਮ੍ (धनम् - ਮੁਕਾਬਲਾ, ਇਨਾਮ, ਲੁੱਟ ਦਾ ਮਾਲ, ਜਾਇਦਾਦ/ਸੰਪਤੀ)।

ਧਨੁ

ਧੰਨ, ਧੰਨਤਾਜੋਗ।

ਵਿਆਕਰਣ: ਵਿਸ਼ੇਸ਼ਣ (ਵਣਜੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਮਰਾਠੀ/ਗੁਜਰਾਤੀ/ਕਸ਼ਮੀਰੀ - ਧਨ; ਸਿੰਧੀ - ਧਨੁ (ਧਨ-ਦੌਲਤ); ਬ੍ਰਜ - ਧਨ (ਪਸ਼ੂ, ਧਨ-ਦੌਲਤ); ਪ੍ਰਾਕ੍ਰਿਤ - ਧਣ (ਬੱਕਰੀਆਂ ਦਾ ਵੱਗ); ਪਾਲੀ - ਧਨ (ਧਨ-ਦੌਲਤ); ਸੰਸਕ੍ਰਿਤ - ਧਨਮ੍ (धनम् - ਮੁਕਾਬਲਾ, ਇਨਾਮ, ਲੁੱਟ ਦਾ ਮਾਲ, ਜਾਇਦਾਦ/ਸੰਪਤੀ)।

ਧਨੁ

ਧਨ, ਧਨ-ਦੌਲਤ; ਨਾਮ-ਧਨ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਮਰਾਠੀ/ਗੁਜਰਾਤੀ/ਕਸ਼ਮੀਰੀ - ਧਨ; ਸਿੰਧੀ - ਧਨੁ (ਧਨ-ਦੌਲਤ); ਬ੍ਰਜ - ਧਨ (ਪਸ਼ੂ, ਧਨ-ਦੌਲਤ); ਪ੍ਰਾਕ੍ਰਿਤ - ਧਣ (ਬੱਕਰੀਆਂ ਦਾ ਵੱਗ); ਪਾਲੀ - ਧਨ (ਧਨ-ਦੌਲਤ); ਸੰਸਕ੍ਰਿਤ - ਧਨਮ੍ (धनम् - ਮੁਕਾਬਲਾ, ਇਨਾਮ, ਲੁੱਟ ਦਾ ਮਾਲ, ਜਾਇਦਾਦ/ਸੰਪਤੀ)।

ਧਨੁ

(ਨਾਮ) ਧਨ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਮਰਾਠੀ/ਗੁਜਰਾਤੀ/ਕਸ਼ਮੀਰੀ - ਧਨ; ਸਿੰਧੀ - ਧਨੁ (ਧਨ-ਦੌਲਤ); ਬ੍ਰਜ - ਧਨ (ਪਸ਼ੂ, ਧਨ-ਦੌਲਤ); ਪ੍ਰਾਕ੍ਰਿਤ - ਧਣ (ਬੱਕਰੀਆਂ ਦਾ ਵੱਗ); ਪਾਲੀ - ਧਨ (ਧਨ-ਦੌਲਤ); ਸੰਸਕ੍ਰਿਤ - ਧਨਮ੍ (धनम् - ਮੁਕਾਬਲਾ, ਇਨਾਮ, ਲੁੱਟ ਦਾ ਮਾਲ, ਜਾਇਦਾਦ/ਸੰਪਤੀ)।

ਧਨੁ

ਧੰਨ ਹੈ, ਧੰਨ ਹੈ! ਬਹੁਤ ਧੰਨਤਾ-ਜੋਗ ਹੈ!

ਵਿਆਕਰਣ: ਵਿਸ਼ੇਸ਼ਣ (ਸਤਸੰਗਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ/ਬ੍ਰਜ - ਧੰਨ; ਅਪਭ੍ਰੰਸ਼ - ਧੰਨ/ਧੰਣ (ਕ੍ਰਿਤਾਰਥ); ਪ੍ਰਾਕ੍ਰਿਤ - ਧੰਣ (ਭਾਗਵਾਨ); ਸੰਸਕ੍ਰਿਤ - ਧੰਯ (धन्य - ਧੰਨਵਾਨ, ਖੁਸ਼ਹਾਲ)।

ਧਨੁ

ਧਨ ਨੂੰ, ਧਨ-ਦੌਲਤ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਮਰਾਠੀ/ਗੁਜਰਾਤੀ/ਕਸ਼ਮੀਰੀ - ਧਨ; ਸਿੰਧੀ - ਧਨੁ (ਧਨ-ਦੌਲਤ); ਬ੍ਰਜ - ਧਨ (ਪਸ਼ੂ, ਧਨ-ਦੌਲਤ); ਪ੍ਰਾਕ੍ਰਿਤ - ਧਣ (ਬੱਕਰੀਆਂ ਦਾ ਵੱਗ); ਪਾਲੀ - ਧਨ (ਧਨ-ਦੌਲਤ); ਸੰਸਕ੍ਰਿਤ - ਧਨਮ੍ (धनम् - ਮੁਕਾਬਲਾ, ਇਨਾਮ, ਲੁੱਟ ਦਾ ਮਾਲ, ਜਾਇਦਾਦ/ਸੰਪਤੀ)।

ਧਨੁ

ਧੰਨ! ਧੰਨਤਾਜੋਗ!

ਵਿਆਕਰਣ: ਵਿਸਮਕ।

ਵਿਉਤਪਤੀ: ਪੁਰਾਤਨ ਪੰਜਾਬੀ/ਮਰਾਠੀ/ਗੁਜਰਾਤੀ/ਕਸ਼ਮੀਰੀ - ਧਨ; ਸਿੰਧੀ - ਧਨੁ (ਧਨ-ਦੌਲਤ); ਬ੍ਰਜ - ਧਨ (ਪਸ਼ੂ, ਧਨ-ਦੌਲਤ); ਪ੍ਰਾਕ੍ਰਿਤ - ਧਣ (ਬੱਕਰੀਆਂ ਦਾ ਵੱਗ); ਪਾਲੀ - ਧਨ (ਧਨ-ਦੌਲਤ); ਸੰਸਕ੍ਰਿਤ - ਧਨਮ੍ (धनम् - ਮੁਕਾਬਲਾ, ਇਨਾਮ, ਲੁੱਟ ਦਾ ਮਾਲ, ਜਾਇਦਾਦ/ਸੰਪਤੀ)।

ਧੵਾਵਣਹ

ਧਿਆਉਣਾ, ਚਿੰਤਨ ਕਰਨਾ, ਸਿਮਰਣਾ।

ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਿਆਉਣਾ; ਸਿੰਧੀ - ਧਯਾਇਣੁ (ਧਿਆਉਣਾ/ਚਿੰਤਨ ਕਰਨਾ); ਸੰਸਕ੍ਰਿਤ - ਧਯਾਯਤਿ (ध्यायति - ਧਿਆਨ ਦਿੰਦਾ ਹੈ, ਸੋਚਦਾ/ਵਿਚਾਰਦਾ ਹੈ, ਚਿੰਤਨ ਕਰਦਾ ਹੈ, ਯਾਦ ਕਰਦਾ ਹੈ, ਧਿਆਨ ਲਗਾਉਂਦਾ ਹੈ)।

ਧਰ

ਆਸਰਾ, ਸਹਾਰਾ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਧਰ (ਆਸਰਾ/ਸਹਾਰਾ); ਗੁਜਰਾਤੀ - ਧਰ; ਬ੍ਰਜ - ਧਰਾ/ਧਰ; ਪ੍ਰਾਕ੍ਰਿਤ/ਸੰਸਕ੍ਰਿਤ - ਧਰਾ (धरा - ਧਰਤੀ)।

ਧਰਹੁ

ਧਰੋ, ਪਾਓ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਰਣਾ; ਲਹਿੰਦੀ - ਧਰਣ; ਸਿੰਧੀ - ਧਰਣੁ (ਰੱਖਣਾ); ਪ੍ਰਾਕ੍ਰਿਤ - ਧਰਇ (ਫੜਨਾ); ਪਾਲੀ - ਧਰਤਿ (ਫੜਦਾ ਹੈ, ਸਹਾਰਾ ਦਿੰਦਾ ਹੈ); ਸੰਸਕ੍ਰਿਤ - ਧਰਤਿ (धरति - ਫੜਦਾ ਹੈ, ਰੱਖਦਾ ਹੈ)।

ਧਰਤਿ

ਧਰਤੀ, ਜਮੀਨ।

ਵਿਆਕਰਣ: ਨਾਂਵ , ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਧਰਤੀ/ਧਰਤਿ; ਸੰਸਕ੍ਰਿਤ - ਧਰਿਤ੍ਰੀ (धरित्री - ਧਾਰਨ ਕਰਨ ਵਾਲੀ, ਧਰਤੀ)।

ਧਰਤੀ

ਧਰਤੀ, ਪ੍ਰਿਥਵੀ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਮੈਥਿਲੀ/ਬ੍ਰਜ/ਸਿੰਧੀ/ਅਪਭ੍ਰੰਸ਼ - ਧਰਤੀ; ਸੰਸਕ੍ਰਿਤ - ਧਰਿਤ੍ਰੀ (धरित्री - ਧਾਰਨ ਕਰਨ ਵਾਲੀ, ਧਰਤੀ)।

ਧਰਤੀ

ਧਰਤੀ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਮੈਥਿਲੀ/ਬ੍ਰਜ/ਸਿੰਧੀ/ਅਪਭ੍ਰੰਸ਼ - ਧਰਤੀ; ਸੰਸਕ੍ਰਿਤ - ਧਰਿਤ੍ਰੀ (धरित्री - ਧਾਰਨ ਕਰਨ ਵਾਲੀ, ਧਰਤੀ)।

ਧਰਤੀ

ਧਰਤੀ (ਉਤੇ), ਜਮੀਨ (ਉਤੇ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਮੈਥਿਲੀ/ਬ੍ਰਜ/ਸਿੰਧੀ/ਅਪਭ੍ਰੰਸ਼ - ਧਰਤੀ; ਸੰਸਕ੍ਰਿਤ - ਧਰਿਤ੍ਰੀ (धरित्री - ਧਾਰਨ ਕਰਨ ਵਾਲੀ, ਧਰਤੀ)।

ਧਰਨਿ

ਧਰਤੀ ਵਿਚ, ਪ੍ਰਿਥਵੀ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਭੋਜਪੁਰੀ - ਧਰਨੀ; ਅਵਧੀ/ਰਾਜਸਥਾਨੀ - ਧਰਣਿ/ਧਰਨੀ; ਬ੍ਰਜ - ਧਰਣਿ/ਧਰਣੀ/ਧਰਨਿ/ਧਰਨੀ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਧਰਣੀ (ਧਰਤੀ); ਸੰਸਕ੍ਰਿਤ - ਧਰਣਿ/ਧਰਣੀ (धरणि/धरणी - ਜਮੀਨ, ਧਰਤੀ)।

ਧਰਮ

ਧਰਮ, ਧਰਮ-ਕਰਮ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਧਰਮੁ; ਪ੍ਰਾਕ੍ਰਿਤ - ਧੰਮੋ/ਧੰਮ; ਸੰਸਕ੍ਰਿਤ - ਧਰ੍ਮ (धर्म - ਜੋ ਸਥਾਪਤ ਹੈ, ਕਾਨੂੰਨ, ਫਰਜ, ਅਧਿਕਾਰ)।

ਧਰਮ

ਧਰਮ ਦੀ; ਸਦਗੁਣ ਦੀ, ਸਦਾਚਾਰ ਦੀ, ਨੇਕੀ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਧਰਮੁ; ਪ੍ਰਾਕ੍ਰਿਤ - ਧੰਮੋ/ਧੰਮ; ਸੰਸਕ੍ਰਿਤ - ਧਰ੍ਮ (धर्म - ਜੋ ਸਥਾਪਤ ਹੈ, ਕਾਨੂੰਨ, ਫਰਜ, ਅਧਿਕਾਰ)।

ਧਰਮ

ਧਰਮ-ਕਰਮਾਂ ਨੂੰ, ਧਾਰਮਕ ਫਰਜਾਂ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਧਰਮੁ; ਪ੍ਰਾਕ੍ਰਿਤ - ਧੰਮੋ/ਧੰਮ; ਸੰਸਕ੍ਰਿਤ - ਧਰ੍ਮ (धर्म - ਜੋ ਸਥਾਪਤ ਹੈ, ਕਾਨੂੰਨ, ਫਰਜ, ਅਧਿਕਾਰ)।

ਧਰਮ

ਰਾਜਾ ਧਰਮ ਦਾ (ਦੁਆਰ), ਧਰਮਰਾਜ ਦਾ (ਦੁਆਰ); ਹਿੰਦੂ ਧਰਮ ਵਿੱਚ ਨਿਆਂ ਦੇ ਰਾਜੇ ਦਾ (ਦਰ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਰਮਰਾਜ/ਧਰਮਰਾਜਾ/ਧਰਮਰਾਉ/ਧਰਮਰਾਇ; ਰਾਜਸਥਾਨੀ - ਧਰਮਰਾਜਾ; ਲਹਿੰਦੀ/ਬ੍ਰਜ - ਧਰਮਰਾਜ/ਧਰਮਰਾਇ (ਜਮਰਾਜ); ਸੰਸਕ੍ਰਿਤ - ਧਰ੍ਮਰਾਜਹ (धर्मराज: - ਜਮ ਦਾ ਵਿਸ਼ੇਸ਼ਣ; ਯੁਧਿਸ਼ਠਿਰ; ਨਿਆਂ ਦਾ ਰਾਜਾ; ਰਾਜੇ ਦਾ ਵਿਸ਼ੇਸ਼ਣ)।

ਧਰਮ

ਧਰਮ (ਨਾਲ), ਸਦਗੁਣ (ਨਾਲ), ਸਦਾਚਾਰ (ਨਾਲ), ਨੇਕੀ (ਨਾਲ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਧਰਮੁ; ਪ੍ਰਾਕ੍ਰਿਤ - ਧੰਮੋ/ਧੰਮ; ਸੰਸਕ੍ਰਿਤ - ਧਰ੍ਮ (धर्म - ਜੋ ਸਥਾਪਤ ਹੈ, ਕਾਨੂੰਨ, ਫਰਜ, ਅਧਿਕਾਰ)।

ਧਰਮਰਾਇ

ਧਰਮਰਾਜ (ਦੀ), ਹਿੰਦੂ ਧਰਮ ਵਿਚ ਨਿਆਂ ਦੇ ਰਾਜੇ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਰਮਰਾਜ/ਧਰਮਰਾਜਾ/ਧਰਮਰਾਉ/ਧਰਮਰਾਇ; ਰਾਜਸਥਾਨੀ - ਧਰਮਰਾਜਾ; ਲਹਿੰਦੀ/ਬ੍ਰਜ - ਧਰਮਰਾਜ/ਧਰਮਰਾਇ (ਜਮਰਾਜ); ਸੰਸਕ੍ਰਿਤ - ਧਰ੍ਮਰਾਜਹ (धर्मराज: - ਜਮ ਦਾ ਵਿਸ਼ੇਸ਼ਣ; ਯੁਧਿਸ਼ਠਿਰ; ਨਿਆਂ ਦਾ ਰਾਜਾ; ਰਾਜੇ ਦਾ ਵਿਸ਼ੇਸ਼ਣ)।

ਧਰਮੁ

ਧਰਮ, ਧਰਮ-ਰਾਜ (ਹਿੰਦੂ ਮਤ ਵਿਚ ਧਰਮ-ਨਿਆਂ ਕਰਨ ਵਾਲਾ ਰਾਜਾ); ਦੈਵੀ-ਸਿਧਾਂਤ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਧਰਮੁ; ਪ੍ਰਾਕ੍ਰਿਤ - ਧੰਮੋ/ਧੰਮ; ਸੰਸਕ੍ਰਿਤ - ਧਰ੍ਮ (धर्म - ਕਰਤੱਵ, ਕਾਨੂੰਨ, ਦਸਤੂਰ ਆਦਿ)।

ਧਰਮੁ

ਧਰਮ, ਸਦਗੁਣ, ਸਦਾਚਾਰ, ਨੇਕੀ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਧਰਮੁ; ਪ੍ਰਾਕ੍ਰਿਤ - ਧੰਮੋ/ਧੰਮ; ਸੰਸਕ੍ਰਿਤ - ਧਰ੍ਮ (धर्म - ਕਰਤੱਵ, ਕਾਨੂੰਨ, ਦਸਤੂਰ ਆਦਿ)।

ਧਰਮੁ

ਧਰਮ, ਧਰਮ-ਰਾਜ, ਹਿੰਦੂ ਮਤ ਅਨੁਸਾਰ ਧਰਮ-ਨਿਆਂ ਕਰਨ ਵਾਲਾ ਰਾਜਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਧਰਮੁ; ਪ੍ਰਾਕ੍ਰਿਤ - ਧੰਮੋ/ਧੰਮ; ਸੰਸਕ੍ਰਿਤ - ਧਰ੍ਮ (धर्म - ਕਰਤਵ, ਕਾਨੂੰਨ, ਦਸਤੂਰ ਆਦਿ)।

ਧਰਮੁ

ਧਰਮ, ਸਦਗੁਣ, ਸਦਾਚਾਰ, ਨੇਕੀ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਧਰਮੁ; ਪ੍ਰਾਕ੍ਰਿਤ - ਧੰਮੋ/ਧੰਮ; ਸੰਸਕ੍ਰਿਤ - ਧਰ੍ਮ (धर्म - ਜੋ ਸਥਾਪਤ ਹੈ, ਕਨੂੰਨ, ਕਰਤੱਵ/ਫਰਜ, ਅਧਿਕਾਰ)।

ਧਰਮੁ

ਧਰਮ, ਸਦਗੁਣ, ਸਦਾਚਾਰ, ਨੇਕੀ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਧਰਮੁ; ਪ੍ਰਾਕ੍ਰਿਤ - ਧੰਮੋ/ਧੰਮ; ਸੰਸਕ੍ਰਿਤ - ਧਰ੍ਮ (धर्म - ਜੋ ਸਥਾਪਤ ਹੈ, ਕਨੂੰਨ, ਫਰਜ, ਅਧਿਕਾਰ)।

ਧਰਮੁ

(ਰਾਜਾ) ਧਰਮ, ਧਰਮ (ਰਾਜ); ਹਿੰਦੂ ਮਤ ਅਨੁਸਾਰ ਧਰਮ-ਨਿਆਂ ਕਰਨ ਵਾਲਾ ਰਾਜਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਧਰਮੁ; ਪ੍ਰਾਕ੍ਰਿਤ - ਧੰਮੋ/ਧੰਮ; ਸੰਸਕ੍ਰਿਤ - ਧਰ੍ਮ (धर्म - ਕਰਤਵ, ਕਾਨੂੰਨ, ਦਸਤੂਰ ਆਦਿ)।

ਧਰਮੁ

ਧਰਮ, ਧਰਮ-ਕਰਮ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕਾਰਜ, ਕੰਮ)।

ਧਰਮੁ

ਧਰਮ, ਧਰਮ-ਕਰਮ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਧਰਾਇਓ

ਧਰਾਇਆ ਹੈ, ਰਖਾਇਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਰਣਾ; ਲਹਿੰਦੀ - ਧਰਣ; ਸਿੰਧੀ - ਧਰਣੁ (ਧਰਨਾ/ਰਖਣਾ); ਪ੍ਰਾਕ੍ਰਿਤ - ਧਰਇ/ਧਰਅਇ (ਧਾਰਨ ਕਰਦਾ ਹੈ, ਸੰਭਾਲਦਾ ਹੈ); ਪਾਲੀ - ਧਰਤਿ (ਸਹਾਰਾ ਦਿੰਦਾ ਹੈ); ਸੰਸਕ੍ਰਿਤ - ਧਰਤਿ (धरति - ਧਾਰਨ ਕਰਦਾ ਹੈ, ਸੰਭਾਲਦਾ ਹੈ, ਸਥਾਪਤ ਕਰਦਾ ਹੈ)।

ਧਰਿ

ਧਰ ਕੇ, ਰਖ ਕੇ, ਟਿਕਾ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਅਪਭ੍ਰੰਸ਼ - ਧਰਿ (ਧਰ ਕੇ, ਰਖ ਕੇ); ਪ੍ਰਾਕ੍ਰਿਤ - ਧਰਇ/ਧਰਅਇ (ਧਾਰਨ ਕਰਦਾ ਹੈ, ਸੰਭਾਲਦਾ ਹੈ); ਪਾਲੀ - ਧਰਤਿ (ਸਹਾਰਾ ਦਿੰਦਾ ਹੈ); ਸੰਸਕ੍ਰਿਤ - ਧਰਤਿ (धरति - ਧਾਰਨ ਕਰਦਾ ਹੈ, ਸੰਭਾਲਦਾ ਹੈ, ਸਥਾਪਤ ਕਰਦਾ ਹੈ)

ਧਰਿ

ਧਰ ਕੇ, ਰਖ ਕੇ; ਲੈ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਅਪਭ੍ਰੰਸ਼ - ਧਰਿ (ਧਰ ਕੇ, ਰਖ ਕੇ); ਪ੍ਰਾਕ੍ਰਿਤ - ਧਰਇ/ਧਰਅਇ (ਧਾਰਨ ਕਰਦਾ ਹੈ, ਸੰਭਾਲਦਾ ਹੈ); ਪਾਲੀ - ਧਰਤਿ (ਸਹਾਰਾ ਦਿੰਦਾ ਹੈ); ਸੰਸਕ੍ਰਿਤ - ਧਰਤਿ (धरति - ਧਾਰਨ ਕਰਦਾ ਹੈ, ਸੰਭਾਲਦਾ ਹੈ, ਸਥਾਪਤ ਕਰਦਾ

ਧਰਿ

ਧਰ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਅਪਭ੍ਰੰਸ਼ - ਧਰਿ (ਧਰ ਕੇ, ਰਖ ਕੇ); ਪ੍ਰਾਕ੍ਰਿਤ - ਧਰਇ/ਧਰਅਇ (ਧਾਰਨ ਕਰਦਾ ਹੈ, ਸੰਭਾਲਦਾ ਹੈ); ਪਾਲੀ - ਧਰਤਿ (ਸਹਾਰਾ ਦਿੰਦਾ ਹੈ); ਸੰਸਕ੍ਰਿਤ - ਧਰਤਿ (धरति - ਧਾਰਨ ਕਰਦਾ ਹੈ, ਸੰਭਾਲਦਾ ਹੈ, ਸਥਾਪਤ ਕਰਦਾ ਹੈ)।

ਧਰਿਆ

ਧਰ, ਟੇਕ, ਆਸਰਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਧਰ (ਸਹਾਰਾ); ਗੁਜਰਾਤੀ - ਧਰ; ਪ੍ਰਾਕ੍ਰਿਤ/ਸੰਸਕ੍ਰਿਤ - ਧਰਾ (धरा - ਧਰਤੀ)।

ਧਰਿਆ

ਧਰੇ ਹੋਏ ਹਨ, ਰਖੇ ਹੋਏ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਰਣਾ; ਲਹਿੰਦੀ - ਧਰਣ; ਸਿੰਧੀ - ਧਰਣੁ (ਰੱਖਣਾ); ਪ੍ਰਾਕ੍ਰਿਤ - ਧਰਇ (ਫੜਨਾ); ਪਾਲੀ - ਧਰਤਿ (ਫੜਦਾ ਹੈ, ਸਹਾਰਾ ਦਿੰਦਾ ਹੈ); ਸੰਸਕ੍ਰਿਤ - ਧਰਤਿ (धरति - ਫੜਦਾ ਹੈ, ਰੱਖਦਾ ਹੈ)।

ਧਰਿਆ

ਕਰ ਰਖਿਆ ਹੈ, ਬਣਾ ਰਖਿਆ ਹੈ; ਅਪੜਾ ਦਿਤਾ ਹੋਇਆ ਹੈ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਰਨਾ; ਲਹਿੰਦੀ - ਧਰਣ; ਸਿੰਧੀ - ਧਰਣੁ (ਧਰਨਾ, ਰਖਣਾ); ਅਪਭ੍ਰੰਸ਼ - ਧਰਇ (ਫੜਦਾ ਹੈ, ਧਰਦਾ ਹੈ); ਪ੍ਰਾਕ੍ਰਿਤ - ਧੱਰਅਇ (ਫੜਦਾ ਹੈ); ਪਾਲੀ - ਧਰਤਿ (ਫੜਦਾ ਹੈ, ਸਹਾਰਾ ਦਿੰਦਾ ਹੈ); ਸੰਸਕ੍ਰਿਤ - ਧਰਤਿ (धरति - ਫੜਦਾ ਹੈ, ਰਖਦਾ ਹੈ)।

ਧਰੇ

ਧਰ ਕੇ, ਰਖ ਕੇ, ਟਿਕਾਅ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਬ੍ਰਜ - ਧਰੇ; ਅਪਭ੍ਰੰਸ਼ - ਧਰਇ (ਫੜਦਾ ਹੈ, ਧਰਦਾ ਹੈ); ਪ੍ਰਾਕ੍ਰਿਤ - ਧੱਰਅਇ (ਫੜਦਾ ਹੈ); ਪਾਲੀ - ਧਰਤਿ (ਫੜਦਾ ਹੈ, ਸਹਾਰਾ ਦਿੰਦਾ ਹੈ); ਸੰਸਕ੍ਰਿਤ - ਧਰਤਿ (धरति - ਫੜਦਾ ਹੈ, ਰਖਦਾ ਹੈ)।

ਧਰੇ

(ਜਦੋਂ) ਧਰੇ, (ਜਦੋਂ) ਪਾਵੇ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਧਰੇ; ਅਪਭ੍ਰੰਸ਼ - ਧਰਇ (ਫੜਦਾ ਹੈ, ਧਰਦਾ ਹੈ); ਪ੍ਰਾਕ੍ਰਿਤ - ਧੱਰਅਇ (ਫੜਦਾ ਹੈ); ਪਾਲੀ - ਧਰਤਿ (ਫੜਦਾ ਹੈ, ਸਹਾਰਾ ਦਿੰਦਾ ਹੈ); ਸੰਸਕ੍ਰਿਤ - ਧਰਤਿ (धरति - ਫੜਦਾ ਹੈ, ਰਖਦਾ ਹੈ)।

ਧਰੇ

ਧਰੇ ਹਨ, ਧਾਰੇ ਹੋਏ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਧਰੇ; ਅਪਭ੍ਰੰਸ਼ - ਧਰਇ (ਫੜਦਾ ਹੈ, ਧਰਦਾ ਹੈ); ਪ੍ਰਾਕ੍ਰਿਤ - ਧੱਰਅਇ (ਫੜਦਾ ਹੈ); ਪਾਲੀ - ਧਰਤਿ (ਫੜਦਾ ਹੈ, ਸਹਾਰਾ ਦਿੰਦਾ ਹੈ); ਸੰਸਕ੍ਰਿਤ - ਧਰਤਿ (धरति - ਫੜਦਾ ਹੈ, ਰਖਦਾ ਹੈ)।

ਧਰੈ

ਧਰਦਾ; ਸੁਣਦਾ, ਧਿਆਨ ਕਰਦਾ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਰਣਾ; ਲਹਿੰਦੀ - ਧਰਣ; ਸਿੰਧੀ - ਧਰਣੁ (ਧਰਣਾ, ਰੱਖਣਾ); ਪ੍ਰਾਕ੍ਰਿਤ - ਧਰਇ/ਧਰਅਇ (ਧਾਰਨ ਕਰਦਾ ਹੈ, ਸੰਭਾਲਦਾ ਹੈ); ਪਾਲੀ - ਧਰਤਿ (ਸਹਾਰਾ ਦਿੰਦਾ ਹੈ); ਸੰਸਕ੍ਰਿਤ - ਧਰਤਿ (धरति - ਧਾਰਨ ਕਰਦਾ ਹੈ, ਸੰਭਾਲਦਾ ਹੈ, ਸਥਾਪਤ ਕਰਦਾ ਹੈ)।

ਧਰੈ

ਧਰਦਾ ਹੈ, ਕਰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਧਰੈ/ਧਰੇ; ਅਪਭ੍ਰੰਸ਼ - ਧਰਇ (ਫੜਦਾ ਹੈ, ਧਰਦਾ ਹੈ); ਪ੍ਰਾਕ੍ਰਿਤ - ਧੱਰਅਇ (ਫੜਦਾ ਹੈ); ਪਾਲੀ - ਧਰਤਿ (ਫੜਦਾ ਹੈ, ਸਹਾਰਾ ਦਿੰਦਾ ਹੈ); ਸੰਸਕ੍ਰਿਤ - ਧਰਤਿ (धरति - ਫੜਦਾ ਹੈ, ਰਖਦਾ ਹੈ)।

ਧਾਇਆ

ਧਾਇਆ ਹੈ, ਆ ਚੜ੍ਹਿਆ ਹੈ; ਹਮਲਾਵਰ ਹੋਇਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਾਉਣਾ (ਦੌੜਨਾ, ਹਮਲਾ ਕਰਨਾ); ਲਹਿੰਦੀ - ਧਾਵਣ (ਕਾਹਲੀ ਨਾਲ ਅੰਦਰ ਵੜਨਾ); ਕਸ਼ਮੀਰੀ - ਦਵੁਨ (ਦੌੜਨਾ); ਪ੍ਰਾਕ੍ਰਿਤ - ਧਾਇ/ਧਾਵਇ/ਧਾਵਅਇ; ਪਾਲੀ - ਧਾਵਤਿ (ਦੌੜਦਾ ਹੈ); ਸੰਸਕ੍ਰਿਤ - ਧਾਵਤਿ (धावति - ਦੌੜਦਾ ਹੈ, ਵਗਦਾ ਹੈ)।

ਧਾਇਆ

ਧਾਇਆ/ਭੱਜਾ ਆਉਂਦਾ, ਚੜ੍ਹਿਆ ਆਉਂਦਾ; ਹਮਲਾਵਰ ਹੋਇਆ।

ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਮੀਰੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਾਉਣਾ (ਦੌੜਨਾ, ਹਮਲਾ ਕਰਨਾ); ਲਹਿੰਦੀ - ਧਾਵਣ (ਕਾਹਲੀ ਨਾਲ ਅੰਦਰ ਵੜਨਾ); ਕਸ਼ਮੀਰੀ - ਦਵੁਨ (ਦੌੜਨਾ); ਪ੍ਰਾਕ੍ਰਿਤ - ਧਾਇ/ਧਾਵਇ/ਧਾਵਅਇ; ਪਾਲੀ - ਧਾਵਤਿ (ਦੌੜਦਾ ਹੈ); ਸੰਸਕ੍ਰਿਤ - ਧਾਵਤਿ (धावति - ਦੌੜਦਾ ਹੈ, ਵਗਦਾ ਹੈ)।

ਧਾਇਆ

ਦੌੜਿਆ ਹੈਂ, ਦੌੜਦਾ ਰਿਹਾ ਹੈਂ, ਭੱਜਦਾ ਰਿਹਾ ਹੈਂ।

ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਾਉਣਾ (ਦੌੜਨਾ, ਹਮਲਾ ਕਰਨਾ); ਲਹਿੰਦੀ - ਧਾਵਣ (ਕਾਹਲੀ ਨਾਲ ਅੰਦਰ ਵੜਨਾ); ਕਸ਼ਮੀਰੀ - ਦਵੁਨ (ਦੌੜਨਾ); ਪ੍ਰਾਕ੍ਰਿਤ - ਧਾਇ/ਧਾਵਇ/ਧਾਵਅਇ; ਪਾਲੀ - ਧਾਵਤਿ (ਦੌੜਦਾ ਹੈ); ਸੰਸਕ੍ਰਿਤ - ਧਾਵਤਿ (धावति - ਦੌੜਦਾ ਹੈ, ਵਗਦਾ ਹੈ)।

ਧਾਨਿ

ਧਾਨ, ਅਨਾਜ/ਅੰਨ, ਭੋਜਨ-ਪਦਾਰਥ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਾਨੁ; ਲਹਿੰਦੀ - ਧਾਨ (ਚੌਲ, ਝੋਨਾ); ਸਿੰਧੀ - ਧਾਨੁ (ਅਨਾਜ); ਪ੍ਰਾਕ੍ਰਿਤ - ਧਾੱਣ (ਮੱਕੀ, ਚੌਲ); ਪਾਲੀ - ਧਾੱਨ (ਅਨਾਜ, ਮੱਕੀ); ਸੰਸਕ੍ਰਿਤ - ਧਾਨਯਮ੍ (धान्यम् - ਅਨਾਜ ਸੰਬੰਧੀ, ਅਨਾਜ, ਭੁੱਜੇ ਹੋਏ ਦਾਣੇ, ਚੌਲ)।

ਧਾਨੁ

(ਦਾਨ ਵਜੋਂ ਦਿਤਾ ਹੋਇਆ) ਅਨਾਜ/ਅੰਨ, ਭੋਜਨ-ਪਦਾਰਥ ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਾਨੁ; ਲਹਿੰਦੀ - ਧਾਨ (ਚੌਲ, ਝੋਨਾ); ਸਿੰਧੀ - ਧਾਨੁ (ਅਨਾਜ); ਪ੍ਰਾਕ੍ਰਿਤ - ਧਾੱਣ (ਮੱਕੀ, ਚੌਲ); ਪਾਲੀ - ਧਾੱਨ (ਅਨਾਜ, ਮੱਕੀ); ਸੰਸਕ੍ਰਿਤ - ਧਾਨਯਮ੍ (धान्यम् - ਅਨਾਜ ਸੰਬੰਧੀ, ਅਨਾਜ, ਭੁੱਜੇ ਹੋਏ ਦਾਣੇ, ਚੌਲ)।

ਧਾਮ

ਧਾਮ, ਟਿਕਾਣਾ, ਨਿਵਾਸ-ਸਥਾਨ, ਘਰ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਧਾਮ; ਸਿੰਧੀ - ਧਾਮੁ (ਸਥਾਨ, ਤੀਰਥ-ਸਥਾਨ); ਬ੍ਰਜ - ਧਾਮਾ/ਧਾਮ; ਸੰਸਕ੍ਰਿਤ - ਧਾਮਨ੍ (धामन् - ਨਿਵਾਸ-ਸਥਾਨ, ਘਰ)।

ਧਾਮ

ਘਰ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਧਾਮ; ਸਿੰਧੀ - ਧਾਮੁ (ਸਥਾਨ, ਤੀਰਥ-ਸਥਾਨ); ਬ੍ਰਜ - ਧਾਮਾ/ਧਾਮ; ਸੰਸਕ੍ਰਿਤ - ਧਾਮਨ੍ (धामन् - ਨਿਵਾਸ-ਸਥਾਨ, ਘਰ)।

ਧਾਮ

ਨਿਵਾਸ-ਸਥਾਨ, ਘਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਰਾਜਸਥਾਨੀ - ਧਾਮ; ਸਿੰਧੀ - ਧਾਮੁ (ਸਥਾਨ, ਤੀਰਥ-ਸਥਾਨ); ਬ੍ਰਜ - ਧਾਮਾ/ਧਾਮ; ਸੰਸਕ੍ਰਿਤ - ਧਾਮਨ੍ (धामन् - ਨਿਵਾਸ-ਸਥਾਨ, ਘਰ)।

ਧਾਰੰ

ਧਾਰਿਆਂ, ਧਾਰਨ ਨਾਲ; ਵਸਾਉਣ ਨਾਲ।

ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਾਰਣਾ (ਰਖਣਾ, ਪਹਿਨਣਾ, ਖੁਦ ਲੈਣਾ, ਦੇਣਾ ਹੈ); ਅਪਭ੍ਰੰਸ਼ - ਧਾਰਇ; ਪ੍ਰਾਕ੍ਰਿਤ - ਧਾਰੇਇ; ਪਾਲੀ - ਧਾਰੇਇ; ਸੰਸਕ੍ਰਿਤ - ਧਾਰਯਤਿ (धारयति - ਫੜ ਕੇ ਰਖਦਾ ਹੈ, ਲੈ ਜਾਂਦਾ ਹੈ, ਰਖਦਾ ਹੈ)।

ਧਾਰਣ

ਧਾਰਿਆਂ ਹੋਇਆਂ ਨੂੰ, ਧਾਰਨ ਕੀਤੇ ਹੋਇਆਂ ਨੂੰ, ਪਸਾਰਿਆਂ ਨੂੰ, ਠਾਠਾਂ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁੁਲਿੰਗ, ਬਹੁਵਚਨ।

ਵਿਉਤਪਤੀ: ਗੁਜਰਾਤੀ - ਧਾਰਣ (ਸਹਾਰਾ, ਇਮਾਰਤ ਦਾ ਸਹਾਰਾ; ਭਾਰ); ਪੁਰਾਤਨ ਪੰਜਾਬੀ - ਧਾਰਣ; ਲਹਿੰਦੀ - ਧਾਰਣ (ਇਕ ਵਾਰ 'ਚ ਤੋਲੀ ਗਈ ਮਾਤਰਾ); ਅਪਭ੍ਰੰਸ਼/ਪ੍ਰਾਕ੍ਰਿਤ - ਧਾਰਣ (ਰਖਣਾ); ਸੰਸਕ੍ਰਿਤ - ਧਾਰਣ (धारण - ਫੜਨ ਦੀ ਕਿਰਿਆ)।

ਧਾਰਿ

ਧਾਰ ਕੇ, ਧਾਰਣ ਕਰ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਧਾਰਣਾ (ਰਖਣਾ, ਪਹਿਨਣਾ, ਖੁਦ ਲੈਣਾ, ਦੇਣਾ ਹੈ); ਅਪਭ੍ਰੰਸ਼ - ਧਾਰਇ; ਪ੍ਰਾਕ੍ਰਿਤ - ਧਾਰੇਇ; ਪਾਲੀ - ਧਾਰੇਇ; ਸੰਸਕ੍ਰਿਤ - ਧਾਰਯਤਿ (धारयति - ਫੜ ਕੇ ਰਖਦਾ ਹੈ, ਲੈ ਜਾਂਦਾ ਹੈ, ਰਖਦਾ ਹੈ)।

ਧਾਰਿ

ਧਾਰ (ਛੱਡੀ ਹੈ), ਟਿਕਾ (ਰਖੀ ਹੈ), ਟਿਕਾਈ (ਹੋਈ ਹੈ)।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਾਰਣਾ (ਰਖਣਾ, ਪਹਿਨਣਾ, ਖੁਦ ਲੈਣਾ, ਦੇਣਾ ਹੈ); ਅਪਭ੍ਰੰਸ਼ - ਧਾਰਇ; ਪ੍ਰਾਕ੍ਰਿਤ - ਧਾਰੇਇ; ਪਾਲੀ - ਧਾਰੇਇ; ਸੰਸਕ੍ਰਿਤ - ਧਾਰਯਤਿ (धारयति - ਫੜ ਕੇ ਰਖਦਾ ਹੈ, ਲੈ ਜਾਂਦਾ ਹੈ, ਰਖਦਾ ਹੈ)।

ਧਾਰਿ

ਧਾਰ (ਰਖੀ) ਹੈ, ਟਿਕਾ (ਰਖੀ) ਹੈ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਾਰਣਾ (ਰਖਣਾ, ਪਹਿਨਣਾ, ਖੁਦ ਲੈਣਾ, ਦੇਣਾ ਹੈ); ਅਪਭ੍ਰੰਸ਼ - ਧਾਰਇ; ਪ੍ਰਾਕ੍ਰਿਤ - ਧਾਰੇਇ; ਪਾਲੀ - ਧਾਰੇਇ; ਸੰਸਕ੍ਰਿਤ - ਧਾਰਯਤਿ (धारयति - ਫੜ ਕੇ ਰਖਦਾ ਹੈ, ਲੈ ਜਾਂਦਾ ਹੈ, ਰਖਦਾ ਹੈ)।

ਧਾਰਿ

ਧਾਰ ਕੇ, ਵਰਤਾ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਧਾਰਣਾ (ਰਖਣਾ, ਪਹਿਨਣਾ, ਖੁਦ ਲੈਣਾ, ਦੇਣਾ ਹੈ); ਅਪਭ੍ਰੰਸ਼ - ਧਾਰਇ; ਪ੍ਰਾਕ੍ਰਿਤ - ਧਾਰੇਇ; ਪਾਲੀ - ਧਾਰੇਇ; ਸੰਸਕ੍ਰਿਤ - ਧਾਰਯਤਿ (धारयति - ਫੜ ਕੇ ਰਖਦਾ ਹੈ, ਲੈ ਜਾਂਦਾ ਹੈ, ਰਖਦਾ ਹੈ)।

ਧਾਰਿਆ

ਧਾਰਿਆ, ਧਾਰਨ ਕੀਤਾ; ਫੜਿਆ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਾਰਣਾ (ਰਖਣਾ, ਪਹਿਨਣਾ, ਖੁਦ ਲੈਣਾ, ਦੇਣਾ ਹੈ); ਅਪਭ੍ਰੰਸ਼ - ਧਾਰਇ; ਪ੍ਰਾਕ੍ਰਿਤ - ਧਾਰੇਇ; ਪਾਲੀ - ਧਾਰੇਇ; ਸੰਸਕ੍ਰਿਤ - ਧਾਰਯਤਿ (धारयति - ਫੜ ਕੇ ਰਖਦਾ ਹੈ, ਲੈ ਜਾਂਦਾ ਹੈ, ਰਖਦਾ ਹੈ)।

ਧਾਰੀ

ਧਾਰੀ ਹੈ; ਕੀਤੀ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਾਰਣਾ (ਰਖਣਾ, ਪਹਿਨਣਾ, ਖੁਦ ਲੈਣਾ, ਦੇਣਾ ਹੈ); ਅਪਭ੍ਰੰਸ਼ - ਧਾਰਇ; ਪ੍ਰਾਕ੍ਰਿਤ - ਧਾਰੇਇ; ਪਾਲੀ - ਧਾਰੇਇ; ਸੰਸਕ੍ਰਿਤ - ਧਾਰਯਤਿ (धारयति - ਫੜ ਕੇ ਰਖਦਾ ਹੈ, ਲੈ ਜਾਂਦਾ ਹੈ, ਰਖਦਾ ਹੈ)।

ਧਾਰੀਆ

ਧਾਰੀ ਹੈ; ਵਰਤਾਈ ਹੈ, ਵਰਤਾ ਦਿਤੀ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਾਰਣਾ (ਰਖਣਾ, ਪਹਿਨਣਾ, ਖੁਦ ਲੈਣਾ, ਦੇਣਾ ਹੈ); ਅਪਭ੍ਰੰਸ਼ - ਧਾਰਇ; ਪ੍ਰਾਕ੍ਰਿਤ - ਧਾਰੇਇ; ਪਾਲੀ - ਧਾਰੇਇ; ਸੰਸਕ੍ਰਿਤ - ਧਾਰਯਤਿ (धारयति - ਫੜ ਕੇ ਰਖਦਾ ਹੈ, ਲੈ ਜਾਂਦਾ ਹੈ, ਰਖਦਾ ਹੈ)।

ਧਾਰੇ

ਧਾਰਦਾ ਹੈ, ਸਥਿਤ ਕਰਦਾ ਹੈ, ਟਿਕਾਉਂਦਾ ਹੈ; ਸਹਾਰਾ ਦਿੰਦਾ ਹੈ, ਆਸਰਾ ਦਿੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਾਰਣਾ (ਰਖਣਾ, ਪਹਿਨਣਾ, ਖੁਦ ਲੈਣਾ, ਦੇਣਾ ਹੈ); ਅਪਭ੍ਰੰਸ਼ - ਧਾਰਇ; ਪ੍ਰਾਕ੍ਰਿਤ - ਧਾਰੇਇ; ਪਾਲੀ - ਧਾਰੇਇ; ਸੰਸਕ੍ਰਿਤ - ਧਾਰਯਤਿ (धारयति - ਫੜ ਕੇ ਰਖਦਾ ਹੈ, ਲੈ ਜਾਂਦਾ ਹੈ, ਰਖਦਾ ਹੈ)।

ਧਾਰੇ

ਧਾਰ ਕੇ, ਧਾਰਣ ਕਰ ਕੇ, ਵਸਾ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਧਾਰਣਾ (ਰਖਣਾ, ਪਹਿਨਣਾ, ਖੁਦ ਲੈਣਾ, ਦੇਣਾ ਹੈ); ਅਪਭ੍ਰੰਸ਼ - ਧਾਰਇ; ਪ੍ਰਾਕ੍ਰਿਤ - ਧਾਰੇਇ; ਪਾਲੀ - ਧਾਰੇਇ; ਸੰਸਕ੍ਰਿਤ - ਧਾਰਯਤਿ (धारयति - ਫੜ ਕੇ ਰਖਦਾ ਹੈ, ਲੈ ਜਾਂਦਾ ਹੈ, ਰਖਦਾ ਹੈ)।

ਧਾਵਹੀ

ਭੱਜਦੇ ਹਨ, ਭੱਜੇ ਫਿਰਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਾਉਣਾ (ਦੌੜਨਾ, ਹਮਲਾ ਕਰਨਾ); ਲਹਿੰਦੀ - ਧਾਵਣ (ਕਾਹਲੀ ਨਾਲ ਅੰਦਰ ਵੜਨਾ); ਕਸ਼ਮੀਰੀ - ਦਵੁਨ (ਦੌੜਨਾ); ਪ੍ਰਾਕ੍ਰਿਤ - ਧਾਇ/ਧਾਵਇ/ਧਾਵਅਇ; ਪਾਲੀ - ਧਾਵਤਿ (ਦੌੜਦਾ ਹੈ); ਸੰਸਕ੍ਰਿਤ - ਧਾਵਤਿ (धावति - ਦੌੜਦਾ ਹੈ, ਵਗਦਾ ਹੈ)।

ਧਾਵਣੀਆ

ਧਾਉਂਦੀ, ਭੱਜਦੀ; ਭਟਕਦੀ।

ਵਿਆਕਰਣ: ਵਰਤਮਾਨ ਕਿਰਦੰਤ (ਵਿਸ਼ੇਸ਼ਣ ਹਉ ਦਾ), ਕਰਤਾ ਕਾਰਕ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਾਉਣਾ (ਦੌੜਨਾ, ਹਮਲਾ ਕਰਨਾ); ਲਹਿੰਦੀ - ਧਾਵਣ (ਕਾਹਲੀ ਨਾਲ ਅੰਦਰ ਵੜਨਾ); ਕਸ਼ਮੀਰੀ - ਦਵੁਨ (ਦੌੜਨਾ); ਪ੍ਰਾਕ੍ਰਿਤ - ਧਾਇ/ਧਾਵਇ/ਧਾਵਅਇ; ਪਾਲੀ - ਧਾਵਤਿ (ਦੌੜਦਾ ਹੈ); ਸੰਸਕ੍ਰਿਤ - ਧਾਵਤਿ (धावति - ਦੌੜਦਾ ਹੈ, ਵਗਦਾ ਹੈ)।

ਧਾਵਤ

ਧਾਉਂਦਾ ਹੈ, ਭਜਦਾ ਹੈ, ਨੱਸਦਾ ਹੈ, ਦੌੜਦਾ ਹੈ, ਦੌੜਿਆ ਫਿਰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਾਉਣਾ (ਦੌੜਨਾ, ਹਮਲਾ ਕਰਨਾ); ਲਹਿੰਦੀ - ਧਾਵਣ (ਕਾਹਲੀ ਨਾਲ ਅੰਦਰ ਵੜਨਾ); ਕਸ਼ਮੀਰੀ - ਦਵੁਨ (ਦੌੜਨਾ); ਪ੍ਰਾਕ੍ਰਿਤ - ਧਾਇ/ਧਾਵਇ/ਧਾਵਅਇ; ਪਾਲੀ - ਧਾਵਤਿ (ਦੌੜਦਾ ਹੈ); ਸੰਸਕ੍ਰਿਤ - ਧਾਵਤਿ (धावति - ਦੌੜਦਾ ਹੈ, ਵਗਦਾ ਹੈ)।

ਧਾਵਤ

ਧਾਉਂਦੇ, ਦੌੜਦੇ, ਭੱਜਦੇ; ਭਟਕਦੇ।

ਵਿਆਕਰਣ: ਵਰਤਮਾਨ ਕਿਰਦੰਤ (ਵਿਸ਼ੇਸ਼ਣ ਮਨੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਾਉਣਾ (ਦੌੜਨਾ, ਹਮਲਾ ਕਰਨਾ); ਲਹਿੰਦੀ - ਧਾਵਣ (ਕਾਹਲੀ ਨਾਲ ਅੰਦਰ ਵੜਨਾ); ਕਸ਼ਮੀਰੀ - ਦਵੁਨ (ਦੌੜਨਾ); ਪ੍ਰਾਕ੍ਰਿਤ - ਧਾਇ/ਧਾਵਇ/ਧਾਵਅਇ; ਪਾਲੀ - ਧਾਵਤਿ (ਦੌੜਦਾ ਹੈ); ਸੰਸਕ੍ਰਿਤ - ਧਾਵਤਿ (धावति - ਦੌੜਦਾ ਹੈ, ਵਗਦਾ ਹੈ)।

ਧਾਵਤ

ਧਾਉਂਦੇ, ਦੌੜਦੇ, ਭੱਜਦੇ।

ਧਉਂਦਾ ਰਿਹਾ, ਭੱਜਦਾ ਰਿਹਾ, ਦੌੜਦਾ ਰਿਹਾ, ਦੌੜਿਆ ਫਿਰਦਾ ਰਿਹਾ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਾਉਣਾ (ਦੌੜਨਾ, ਹਮਲਾ ਕਰਨਾ); ਲਹਿੰਦੀ - ਧਾਵਣ (ਕਾਹਲੀ ਨਾਲ ਅੰਦਰ ਵੜਨਾ); ਕਸ਼ਮੀਰੀ - ਦਵੁਨ (ਦੌੜਨਾ); ਪ੍ਰਾਕ੍ਰਿਤ - ਧਾਇ/ਧਾਵਇ/ਧਾਵਅਇ; ਪਾਲੀ - ਧਾਵਤਿ (ਦੌੜਦਾ ਹੈ); ਸੰਸਕ੍ਰਿਤ - ਧਾਵਤਿ (धावति - ਦੌੜਦਾ ਹੈ, ਵਗਦਾ ਹੈ)।

ਧਾਵਤ

ਦੌੜਦਾ ਹੈ, ਦੌੜਦਾ ਫਿਰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਾਉਣਾ (ਦੌੜਨਾ, ਹਮਲਾ ਕਰਨਾ); ਲਹਿੰਦੀ - ਧਾਵਣ (ਕਾਹਲੀ ਨਾਲ ਅੰਦਰ ਵੜਨਾ); ਕਸ਼ਮੀਰੀ - ਦਵੁਨ (ਦੌੜਨਾ); ਪ੍ਰਾਕ੍ਰਿਤ - ਧਾਇ/ਧਾਵਇ/ਧਾਵਅਇ; ਪਾਲੀ - ਧਾਵਤਿ (ਦੌੜਦਾ ਹੈ); ਸੰਸਕ੍ਰਿਤ - ਧਾਵਤਿ (धावति - ਦੌੜਦਾ ਹੈ, ਵਗਦਾ ਹੈ)।

ਧਾਵੈ

(ਉਠ) ਧਾਉਂਦਾ ਹੈ, (ਉਠ) ਭੱਜਦਾ/ਦੌੜਦਾ ਹੈ, ਉਠ (ਨੱਸਦਾ ਹੈ)।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਧਾਵੈ; ਪ੍ਰਾਕ੍ਰਿਤ - ਧਾਇ/ਧਾਵਇ/ਧਾਵਅਇ; ਪਾਲੀ - ਧਾਵਤਿ (ਦੌੜਦਾ ਹੈ); ਸੰਸਕ੍ਰਿਤ - ਧਾਵਤਿ (धावति - ਦੌੜਦਾ ਹੈ, ਵਗਦਾ ਹੈ)।

ਧਿਆਇ

ਧਿਆ ਕੇ, ਧਿਆਨ ਧਰ ਕੇ, ਅਰਾਧ ਕੇ; ਸਿਮਰ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਧਿਆਉਣਾ; ਸਿੰਧੀ - ਧਯਾਇਣੁ (ਧਿਆਉਣਾ/ਚਿੰਤਨ ਕਰਨਾ); ਸੰਸਕ੍ਰਿਤ - ਧਯਾਯਤਿ (ध्यायति - ਧਿਆਨ ਦਿੰਦਾ ਹੈ, ਸੋਚਦਾ/ਵਿਚਾਰਦਾ ਹੈ, ਚਿੰਤਨ ਕਰਦਾ ਹੈ, ਯਾਦ ਕਰਦਾ ਹੈ, ਧਿਆਨ ਲਗਾਉਂਦਾ ਹੈ)।

ਧਿਆਇ

ਧਿਆਉਂਦੇ ਹਨ, ਅਰਾਧਦੇ ਹਨ, ਚਿੰਤਨ ਕਰਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਿਆਉਣਾ; ਸਿੰਧੀ - ਧਯਾਇਣੁ (ਧਿਆਉਣਾ/ਚਿੰਤਨ ਕਰਨਾ); ਸੰਸਕ੍ਰਿਤ - ਧਯਾਯਤਿ (ध्यायति - ਧਿਆਨ ਦਿੰਦਾ ਹੈ, ਸੋਚਦਾ/ਵਿਚਾਰਦਾ ਹੈ, ਚਿੰਤਨ ਕਰਦਾ ਹੈ, ਯਾਦ ਕਰਦਾ ਹੈ, ਧਿਆਨ ਲਗਾਉਂਦਾ ਹੈ)।

ਧਿਆਇ

ਧਿਆ, ਅਰਾਧ, ਸਿਮਰ; ਚਿੰਤਨ ਕਰ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਿਆਉਣਾ; ਸਿੰਧੀ - ਧਯਾਇਣੁ (ਧਿਆਉਣਾ/ਚਿੰਤਨ ਕਰਨਾ); ਸੰਸਕ੍ਰਿਤ - ਧਯਾਯਤਿ (ध्यायति - ਧਿਆਨ ਦਿੰਦਾ ਹੈ, ਸੋਚਦਾ/ਵਿਚਾਰਦਾ ਹੈ, ਚਿੰਤਨ ਕਰਦਾ ਹੈ, ਯਾਦ ਕਰਦਾ ਹੈ, ਧਿਆਨ ਲਗਾਉਂਦਾ ਹੈ)।

ਧਿਆਇ

ਧਿਆ ਲੈ, ਅਰਾਧ ਲੈ।

ਧਿਆਇਆ

ਧਿਆਇਆ ਹੈ, ਅਰਾਧਿਆ ਹੈ, ਚਿੰਤਨ ਕੀਤਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਿਆਉਣਾ; ਸਿੰਧੀ - ਧਯਾਇਣੁ (ਧਿਆਉਣਾ/ਚਿੰਤਨ ਕਰਨਾ); ਸੰਸਕ੍ਰਿਤ - ਧਯਾਯਤਿ (ध्यायति - ਧਿਆਨ ਦਿੰਦਾ ਹੈ, ਸੋਚਦਾ/ਵਿਚਾਰਦਾ ਹੈ, ਚਿੰਤਨ ਕਰਦਾ ਹੈ, ਯਾਦ ਕਰਦਾ ਹੈ, ਧਿਆਨ ਲਗਾਉਂਦਾ ਹੈ)।

ਧਿਆਇਆ

ਧਿਆਇਆ ਹੈ, ਅਰਾਧਿਆ ਹੈ, ਚਿੰਤਨ ਕੀਤਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਿਆਇਣ; ਸਿੰਧੀ - ਧਯਾਇਣੁ (ਧਿਆਉਣਾ/ਚਿੰਤਨ ਕਰਨਾ); ਸੰਸਕ੍ਰਿਤ - ਧਯਾਯਤਿ (ध्यायति - ਧਿਆਨ ਦਿੰਦਾ ਹੈ, ਸੋਚਦਾ/ਵਿਚਾਰਦਾ ਹੈ, ਚਿੰਤਨ ਕਰਦਾ ਹੈ, ਯਾਦ ਕਰਦਾ ਹੈ, ਧਿਆਨ ਲਗਾਉਂਦਾ ਹੈ)।

ਧਿਆਈਐ

ਧਿਆਉਣਾ ਚਾਹੀਦਾ ਹੈ, ਅਰਾਧਣਾ ਚਾਹੀਦਾ ਹੈ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਿਆਉਣਾ; ਸਿੰਧੀ - ਧਯਾਇਣੁ (ਚਿੰਤਨ ਕਰਨਾ/ਧਿਆਉਣਾ); ਅਪਭ੍ਰੰਸ਼ - ਧਿਆਵਇ/ਧਿਆਅਇ; ਪ੍ਰਾਕ੍ਰਿਤ - ਧਿਆਅਇ; ਸੰਸਕ੍ਰਿਤ - ਧਯਾਯਤਿ (ध्यायति -ਧਿਆਨ ਦਿੰਦਾ ਹੈ, ਸੋਚਦਾ/ਵਿਚਾਰਦਾ ਹੈ, ਚਿੰਤਨ ਕਰਦਾ ਹੈ, ਯਾਦ ਕਰਦਾ ਹੈ, ਧਿਆਨ ਲਗਾਉਂਦਾ ਹੈ)।

ਧਿਆਈਐ

ਧਿਆਈਏ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਿਆਉਣਾ; ਸਿੰਧੀ - ਧਯਾਇਣੁ (ਚਿੰਤਨ ਕਰਨਾ/ਧਿਆਉਣਾ); ਅਪਭ੍ਰੰਸ਼ - ਧਿਆਵਇ/ਧਿਆਅਇ; ਪ੍ਰਾਕ੍ਰਿਤ - ਧਿਆਅਇ; ਸੰਸਕ੍ਰਿਤ - ਧਿਯਾਯੰਤਿ (ध्यायति - ਧਿਆਨ ਦਿੰਦਾ ਹੈ)।

ਧਿਆਈਐ

ਧਿਆਈਏ, ਧਿਆਉਣਾ ਚਾਹੀਦਾ ਹੈ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਿਆਇਣ; ਸਿੰਧੀ - ਧਯਾਇਣੁ (ਵੀਚਾਰਨਾ); ਸੰਸਕ੍ਰਿਤ - ਧਯਾਯਤਿ (ध्यायति - ਧਿਆਨ ਦਿੰਦਾ ਹੈ)।

ਧਿਆਏ

ਧਿਆਏ/ਧਿਆਵੇ, ਧਿਆਨ ਧਰੇ, ਚਿੰਤਨ ਕਰੇ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਿਆਉਣਾ; ਸਿੰਧੀ - ਧਯਾਇਣੁ (ਚਿੰਤਨ ਕਰਨਾ/ਧਿਆਉਣਾ); ਅਪਭ੍ਰੰਸ਼ - ਧਿਆਵਇ/ਧਿਆਅਇ; ਪ੍ਰਾਕ੍ਰਿਤ - ਧਿਆਅਇ; ਸੰਸਕ੍ਰਿਤ - ਧਯਾਯਤਿ (ध्यायति - ਧਿਆਨ ਦਿੰਦਾ ਹੈ)।

ਧਿਆਏ

ਧਿਆਉਂਦੀ ਹੈ, ਧਿਆਨ ਧਰਦੀ ਹੈ, ਚਿੰਤਨ ਕਰਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਿਆਉਣਾ; ਸਿੰਧੀ - ਧਯਾਇਣੁ (ਚਿੰਤਨ ਕਰਨਾ/ਧਿਆਉਣਾ); ਅਪਭ੍ਰੰਸ਼ - ਧਿਆਵਇ/ਧਿਆਅਇ; ਪ੍ਰਾਕ੍ਰਿਤ - ਧਿਆਅਇ; ਸੰਸਕ੍ਰਿਤ - ਧਯਾਯਤਿ (ध्यायति - ਧਿਆਨ ਦਿੰਦਾ ਹੈ)।

ਧਿਆਏ

ਧਿਆਉਂਦਾ ਹੈ, ਧਿਆਨ ਧਰਦਾ ਹੈ, ਚਿੰਤਨ ਕਰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਿਆਉਣਾ; ਸਿੰਧੀ - ਧਯਾਇਣੁ (ਚਿੰਤਨ ਕਰਨਾ/ਧਿਆਉਣਾ); ਅਪਭ੍ਰੰਸ਼ - ਧਿਆਵਇ/ਧਿਆਅਇ; ਪ੍ਰਾਕ੍ਰਿਤ - ਧਿਆਅਇ; ਸੰਸਕ੍ਰਿਤ - ਧਯਾਯਤਿ (ध्यायति - ਧਿਆਨ ਦਿੰਦਾ ਹੈ)।

ਧਿਆਨ

ਧਿਆਨ ਸਾਧਨ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਧਿਆਨ; ਸੰਸਕ੍ਰਿਤ - ਧਯਾਨਮ੍ (ध्यानम् - ਮਨਨ, ਵੀਚਾਰ, ਚਿੰਤਨ)।

ਧਿਆਨੁ

ਧਿਆਨ, ਚਿੰਤਨ, ਚੇਤਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਧਿਆਨ; ਸੰਸਕ੍ਰਿਤ - ਧਯਾਨਮ੍ (ध्यानम् - ਮਨਨ, ਵਿਚਾਰ, ਚਿੰਤਨ)।

ਧਿਆਵਹਿ

ਧਿਆਉਂਦੇ ਹਨ, ਧਿਆਨ ਧਰਦੇ ਹਨ, ਚਿੰਤਨ ਕਰਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਧਿਆਵਨ; ਪ੍ਰਾਕ੍ਰਿਤ - ਧਿਆਅੰਤ; ਸੰਸਕ੍ਰਿਤ - ਧਯਾਯੰਤਿ (ध्यायन्ति - ਧਿਆਨ ਧਰਦੇ ਹਨ, ਯਾਦ ਕਰਦੇ ਹਨ)।

ਧਿਆਵਹੁ

ਧਿਆਵੋ/ਧਿਆਓ, ਸਿਮਰੋ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਿਆਉਣਾ; ਸਿੰਧੀ - ਧਯਾਇਣੁ (ਧਿਆਉਣਾ/ਚਿੰਤਨ ਕਰਨਾ); ਸੰਸਕ੍ਰਿਤ - ਧਯਾਯਤਿ (ध्यायति - ਧਿਆਨ ਦਿੰਦਾ ਹੈ, ਸੋਚਦਾ/ਵਿਚਾਰਦਾ ਹੈ, ਚਿੰਤਨ ਕਰਦਾ ਹੈ, ਯਾਦ ਕਰਦਾ ਹੈ, ਧਿਆਨ ਲਗਾਉਂਦਾ ਹੈ)।

ਧਿਆਵਹੇ

ਧਿਆਵਹਿ, ਧਿਆ ਰਹੇ ਹਨ, ਧਿਆਨ ਧਰ ਰਹੇ ਹਨ, ਅਰਾਧ ਰਹੇ ਹਨ, ਚਿੰਤਨ ਕਰ ਰਹੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਿਆਉਣਾ; ਸਿੰਧੀ - ਧਯਾਇਣੁ (ਧਿਆਉਣਾ/ਚਿੰਤਨ ਕਰਨਾ); ਸੰਸਕ੍ਰਿਤ - ਧਯਾਯਤਿ (ध्यायति - ਧਿਆਨ ਦਿੰਦਾ ਹੈ, ਸੋਚਦਾ/ਵਿਚਾਰਦਾ ਹੈ, ਚਿੰਤਨ ਕਰਦਾ ਹੈ, ਯਾਦ ਕਰਦਾ ਹੈ, ਧਿਆਨ ਲਗਾਉਂਦਾ ਹੈ)।

ਧੀਰਨਿ

ਧੀਰਨ, ਧੀਰਜ ਪਾਉਣ, ਧੀਰਜ ਕਰਨ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧੀਰਾ (ਧੀਰਜਵਾਨ, ਗੰਭੀਰ); ਸਿੰਧੀ - ਧੀਰੁ (ਦ੍ਰਿੜ, ਧੀਰਜਵਾਨ); ਪ੍ਰਾਕ੍ਰਿਤ - ਧੀਰ (ਹੌਸਲਾ); ਪਾਲੀ - ਧੀਰ (ਸਿਆਣਾ, ਦ੍ਰਿੜ); ਸੰਸਕ੍ਰਿਤ - ਧੀਰ (धीर - ਸਿਆਣਾ, ਚਲਾਕ; ਰਿਗਵੇਦ - ਅਡੋਲ, ਦ੍ਰਿੜ)।

ਧੀਰੇਉ

ਧੀਰੇਉਂ, ਧੀਰਾਂ, ਧੀਰਜ ਧਰਾਂ, ਧੀਰਜ ਪਾਵਾਂ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧੀਰਾ (ਧੀਰਜਵਾਨ, ਗੰਭੀਰ); ਸਿੰਧੀ - ਧੀਰੁ (ਦ੍ਰਿੜ, ਧੀਰਜਵਾਨ); ਪ੍ਰਾਕ੍ਰਿਤ - ਧੀਰ (ਹੌਸਲਾ); ਪਾਲੀ - ਧੀਰ (ਸਿਆਣਾ, ਦ੍ਰਿੜ); ਸੰਸਕ੍ਰਿਤ - ਧੀਰ (धीर - ਸਿਆਣਾ, ਚਲਾਕ; ਰਿਗਵੇਦ - ਅਡੋਲ, ਦ੍ਰਿੜ)।

ਧੁਨਿ

ਧੁਨੀ/ਧੁਨ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਧੁਨਿ; ਪ੍ਰਾਕ੍ਰਿਤ - ਧਅਨਿ; ਸੰਸਕ੍ਰਿਤ - ਧ੍ਵਨਿ (ध्वनि - ਧੁਨ, ਆਵਾਜ, ਲਯ)।

ਧੁਨਿ

ਧੁਨ ਵਾਲੇ, ਧੁਨੀ ਵਾਲੇ।

ਵਿਆਕਰਣ: ਵਿਸ਼ੇਸ਼ਣ (ਸਬਦ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਧੁਨਿ; ਪ੍ਰਾਕ੍ਰਿਤ - ਧਅਨਿ; ਸੰਸਕ੍ਰਿਤ - ਧ੍ਵਨਿ (ध्वनि - ਧੁਨ, ਆਵਾਜ, ਲਯ)।

ਧੁਰ

ਧੁਰ (ਦੀ), ਧੁਰ-ਦਰਗਾਹ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਧੁਰ (ਧੁਰ/ਅਰੰਭ); ਸਿੰਧੀ - ਧੁਰੁ (ਮੂਲ, ਸਰੋਤ); ਪ੍ਰਾਕ੍ਰਿਤ - ਧੁਰ (ਖੰਬਾ); ਪਾਲੀ - ਧੁਰ (ਜੂਲਾ/ਪੰਜਾਲੀ, ਖੰਬਾ, ਕਿਸੇ ਚੀਜ਼ ਦਾ ਸਿਰਾ/ਮੁਖ ਭਾਗ); ਸੰਸਕ੍ਰਿਤ - ਧੁਰ (धुर - ਜੂਲਾ ਜਾਂ ਜੂਲੇ ਦੀ ਲੰਮੀ ਲੱਕੜ)।

ਧੁਰ

ਧੁਰ (ਦਾ); ਧੁਰ-ਦਰਗਾਹ (ਦਾ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਧੁਰ (ਧੁਰ/ਅਰੰਭ); ਸਿੰਧੀ - ਧੁਰੁ (ਮੂਲ, ਸਰੋਤ); ਪ੍ਰਾਕ੍ਰਿਤ - ਧੁਰ (ਖੰਬਾ); ਪਾਲੀ - ਧੁਰ (ਜੂਲਾ/ਪੰਜਾਲੀ, ਖੰਬਾ, ਕਿਸੇ ਚੀਜ਼ ਦਾ ਸਿਰਾ/ਮੁਖ ਭਾਗ); ਸੰਸਕ੍ਰਿਤ - ਧੁਰ (धुर - ਜੂਲਾ ਜਾਂ ਜੂਲੇ ਦੀ ਲੰਮੀ ਲੱਕੜ)।

ਧੂ

ਘੁੱਪ।

ਵਿਆਕਰਣ: ਵਿਸ਼ੇਸ਼ਣ (ਅੰਧਾਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧੂ/ਧੂਆ/ਧੂਆਂ; ਭੋਜਪੁਰੀ/ਪੁਰਾਤਨ ਅਵਧੀ/ਲਹਿੰਦੀ - ਧੂਆਂ; ਪ੍ਰਾਕ੍ਰਿਤ/ਪਾਲੀ - ਧੂਮ (ਧੂੰਆਂ); ਸੰਸਕ੍ਰਿਤ - ਧੂਮਹ (धूम: - ਧੂੰਆਂ, ਭਾਫ, ਧੁੰਦ)।

ਧੂਪ

ਧੂਪ/ਧੂਫ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਗੜ੍ਹਵਾਲੀ/ਭੋਜਪੁਰੀ/ਗੁਜਰਾਤੀ/ਮੈਥਿਲੀ/ਬ੍ਰਜ - ਧੂਪ; ਪੁਰਾਤਨ ਪੰਜਾਬੀ - ਧੁਪ (ਧੁੱਪ); ਲਹਿੰਦੀ - ਧੁੱਪ; ਪਾਲੀ - ਧੁਪ (ਸੂਰਜ ਦੀ ਗਰਮੀ/ਤਪਸ਼); ਸੰਸਕ੍ਰਿਤ - ਧੁੱਪਾ* (धुप्पा - ਧੁੱਪ)।

ਧੂਰਿ

ਧੂੜ, ਮਿੱਟੀ, ਸੁਆਹ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਅਵਧੀ - ਧੂਰੀ; ਸਿੰਧੀ - ਧੂੜਿ; ਪ੍ਰਾਕ੍ਰਿਤ - ਧੂਲੀ; ਸੰਸਕ੍ਰਿਤ - ਧੂਡਿ/ਧੂਲਿ (धूडि/धूलि - ਧੂੜੀ, ਧੂੜ, ਚੂਰਨ)।

ਧੂੜਿ

ਧੂੜ, ਮਿੱਟੀ-ਘੱਟਾ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ - ਧੂੜਿ; ਪ੍ਰਾਕ੍ਰਿਤ - ਧੂਲੀ; ਸੰਸਕ੍ਰਿਤ - ਧੂਡਿ/ਧੂਲਿ (धूडि/धूलि - ਧੂੜੀ, ਧੂੜ, ਚੂਰਨ)।

ਧੂੜੀ

ਧੂੜੀ ਵਿਚ, ਚਰਨ-ਧੂੜ ਵਿਚ; ਸੰਗਤ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ - ਧੂੜਿ; ਪ੍ਰਾਕ੍ਰਿਤ - ਧੂਲੀ; ਸੰਸਕ੍ਰਿਤ - ਧੂਡਿ/ਧੂਲਿ (धूडि/धूलि - ਧੂੜੀ, ਧੂੜ, ਚੂਰਨ)।

ਧੇਨੁ

ਗਾਂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬੰਗਾਲੀ/ਅਸਾਮੀ - ਧੇਨੁ; ਬ੍ਰਜ - ਧੇਨ/ਧੇਨੁ; ਅਪਭ੍ਰੰਸ਼/ਪ੍ਰਾਕ੍ਰਿਤ - ਧੇਣੁ; ਪਾਲੀ - ਧੇਨੁ (ਲਵੇਰੀ-ਗਾਂ); ਸੰਸਕ੍ਰਿਤ - ਧੇਨੁ (धेनु - ਲਵੇਰੀ; ਲਵੇਰੀ-ਗਾਂ)।

ਧੋਇ

ਧੋ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਧੋਇ; ਅਪਭ੍ਰੰਸ਼ - ਧੋਯਇ; ਪ੍ਰਾਕ੍ਰਿਤ - ਧੋਇਅ/ਧੋਵਅਇ; ਪਾਲੀ - ਧੋਵਤਿ; ਸੰਸਕ੍ਰਿਤ - ਧੌਵਤਿ (धौवति - ਧੋਂਦਾ ਹੈ)।

ਧੋਇ

ਧੋ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਧੋਇ; ਅਪਭ੍ਰੰਸ਼ - ਧੋਯਇ; ਪ੍ਰਾਕ੍ਰਿਤ - ਧੋਇਅ/ਧੋਵਅਇ;ਪਾਲੀ - ਧੋਵਤਿ; ਸੰਸਕ੍ਰਿਤ - ਧੌਵਤਿ (धौवति - ਧੋਂਦਾ ਹੈ)।

ਧੋਹੁ

ਧ੍ਰੋਹ (ਰੂਪ), ਛਲ (ਰੂਪ), ਫਰੇਬ (ਰੂਪ), ਧੋਖਾ (ਰੂਪ)।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਰੋਹ/ਧੋਹ; ਬ੍ਰਜ - ਧ੍ਰੋਹ/ਧੋਹ; ਸਿੰਧੀ - ਦ੍ਰੋਹੁ (ਧੋਖਾ, ਦਵੈਸ਼, ਸੱਟ); ਪ੍ਰਾਕ੍ਰਿਤ - ਦੋਹ (ਨਫ਼ਰਤ, ਈਰਖਾ); ਸੰਸਕ੍ਰਿਤ - ਦ੍ਰੋਹ (द्रोह - ਸੱਟ, ਧੋਖਾ/ਗਦਾਰੀ)।

ਧੋਤੀ

ਧੋਤੀਆਂ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਸਿੰਧੀ/ਬ੍ਰਜ/ਮੁੰਡਾਰੀ - ਧੋਤੀ; ਅਪਭ੍ਰੰਸ਼ - ਧੋਵਤਿ (ਧੋਤੀ); ਸੰਸਕ੍ਰਿਤ - ਧੋੱਤ (धोत्त - ਕਪੜਾ)।

ਧੋਤੀ

ਧੋਤੀ, ਤੇੜ ਪਹਿਨਣ ਵਾਲਾ ਕਪੜਾ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਸਿੰਧੀ/ਬ੍ਰਜ/ਮੁੰਡਾਰੀ - ਧੋਤੀ; ਅਪਭ੍ਰੰਸ਼ - ਧੋਵਤਿ (ਧੋਤੀ); ਸੰਸਕ੍ਰਿਤ - ਧੋੱਤ (धोत्त - ਕਪੜਾ)।

ਧੋਵਣਾ

ਧੋਤੇ ਜਾਣਾ ਹੁੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧੋਣਾ; ਲਹਿੰਦੀ - ਧੋਵਣ; ਸਿੰਧੀ - ਧੁਅਣੁ (ਧੋਣਾ); ਅਪਭ੍ਰੰਸ਼ - ਧੋਅਇ; ਪ੍ਰਾਕ੍ਰਿਤ - ਧੋਵਅਇ; ਪਾਲੀ - ਧੋਵਤਿ (ਧੋਂਦਾ ਹੈ); ਸੰਸਕ੍ਰਿਤ - ਧਾਵ (धाव् - ਧੋਣਾ)।

ਧੋਵੈ

ਧੋਂਦੀ ਹੈ, ਸਾਫ ਕਰਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਧੋਵੈ; ਪ੍ਰਾਕ੍ਰਿਤ - ਧੋਵਇ; ਪਾਲੀ - ਧੋਵਤਿ; ਸੰਸਕ੍ਰਿਤ - ਧੁਵਤਿ (धुवति - ਧੋਂਦਾ ਹੈ)।

ਧ੍ਰਿਗੁ

ਧਿਰਕਾਰ, ਫਿਟਕਾਰ, ਲਾਹਨਤ।

ਵਿਆਕਰਣ: ਵਿਸ਼ੇਸ਼ਣ (ਜੀਵਾਸਿ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਿਕਾਰ/ਧ੍ਰਿਕਾਰ/ਧ੍ਰਿਗਾਰ/ਧ੍ਰਿਗ; ਸਿੰਧੀ - ਧਿਕਾਰੁ (ਫਿਟਕਾਰ/ਸਰਾਪ); ਪ੍ਰਾਕ੍ਰਿਤ - ਧਿੱਕਾਰ (ਗਾਲ੍ਹ); ਸੰਸਕ੍ਰਿਤ - ਧਿੱਕਾਰ (धिक्कार - ਫਿਟਕਾਰ)।

ਧ੍ਰਿਗੁ

ਧਿਰਕਾਰ ਜੋਗ ਜੀਵਨ ਵਾਲੇ, ਫਿਟਕਾਰ ਜੋਗ ਜੀਵਨ ਵਾਲੇ, ਵਿਅਰਥ ਜੀਵਨ ਵਾਲੇ।

ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਧਿਕਾਰ/ਧ੍ਰਿਕਾਰ/ਧ੍ਰਿਗਾਰ/ਧ੍ਰਿਗ; ਸਿੰਧੀ - ਧਿਕਾਰੁ (ਫਿਟਕਾਰ/ਸਰਾਪ); ਪ੍ਰਾਕ੍ਰਿਤ - ਧਿੱਕਾਰ (ਗਾਲ੍ਹ); ਸੰਸਕ੍ਰਿਤ - ਧਿੱਕਾਰ (धिक्कार - ਫਿਟਕਾਰ)।

ਧ੍ਰਿਗੁ

ਧਿਰਕਾਰਜੋਗ, ਫਿਟਕਾਰਜੋਗ, ਲਾਹਨਤਜੋਗ, ਵਿਅਰਥ।

ਵਿਆਕਰਣ: ਵਿਸ਼ੇਸ਼ਣ (ਜੀਵਣੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।