ਦਉਲਤਿ

ਦੌਲਤ, ਧਨ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਉਲਤਿ; ਭੋਜਪੁਰੀ - ਦਉਲਤ; ਫ਼ਾਰਸੀ - ਦੌਲਤ (دولت - ਪੈਸਾ, ਦੌਲਤ, ਜਾਇਦਾਦ, ਖਜ਼ਾਨਾ)।

ਦਇਆ

ਦਇਆ, ਤਰਸ, ਰਹਿਮ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਇਆ; ਪ੍ਰਾਕ੍ਰਿਤ/ਪਾਲੀ - ਦਅਯਾ; ਸੰਸਕ੍ਰਿਤ - ਦਯਾ (दया - ਤਰਸ, ਕਰੁਣਾ)।

ਦਇਆਪਤਿ

ਹੇ ਦਇਆ ਦੇ ਪਤੀ/ਮਾਲਕ ਜੀ! ਹੇ ਦਇਆ ਦੇ ਪੁੰਜ ਪ੍ਰਭੂ ਜੀ!

ਵਿਆਕਰਣ: ਵਿਸ਼ੇਸ਼ਣ (ਦਾਤੇ ਦਾ), ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਇਆ; ਪ੍ਰਾਕ੍ਰਿਤ/ਪਾਲੀ - ਦਅਯਾ; ਸੰਸਕ੍ਰਿਤ - ਦਯਾ (दया - ਤਰਸ, ਕਰੁਣਾ) + ਸੰਸਕ੍ਰਿਤ - ਪਤਿ (पति - ਮਾਲਕ, ਸੁਆਮੀ)।

ਦਇਆਲ

ਦਿਆਲ, ਦਿਆਲੂ, ਦਇਆਵਾਨ।

ਵਿਆਕਰਣ: ਵਿਸ਼ੇਸ਼ਣ (ਪਾਰਬ੍ਰਹਮ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਯਾਲ/ਦਇਆਲ; ਲਹਿੰਦੀ - ਦਇਆਲ; ਰਾਜਸਥਾਨੀ/ਬ੍ਰਜ - ਦਯਾਲ; ਪ੍ਰਾਕ੍ਰਿਤ - ਦਆਲੁ; ਸੰਸਕ੍ਰਿਤ - ਦਯਾਲੁ (दयालु - ਦਇਆ ਦਾ ਘਰ, ਦਇਆਵਾਨ)।

ਦਇਆਲ

ਦਇਆਲ/ਦਇਆਲੂ/ਦਿਆਲੂ, ਦਇਆਵਾਨ।

ਵਿਆਕਰਣ: ਵਿਸ਼ੇਸ਼ਣ (ਪਰਮੇਸ੍ਵਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਯਾਲ/ਦਇਆਲ; ਲਹਿੰਦੀ - ਦਇਆਲ; ਰਾਜਸਥਾਨੀ/ਬ੍ਰਜ - ਦਯਾਲ; ਪ੍ਰਾਕ੍ਰਿਤ - ਦਆਲੁ; ਸੰਸਕ੍ਰਿਤ - ਦਯਾਲੁ (दयालु - ਦਇਆ ਦਾ ਘਰ, ਦਇਆਵਾਨ)।

ਦਇਆਲ

ਦਇਆਲੂ/ਦਿਆਲੂ।

ਵਿਆਕਰਣ: ਵਿਸ਼ੇਸ਼ਣ (ਸੰਤ ਜਨ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਯਾਲ/ਦਇਆਲ; ਲਹਿੰਦੀ - ਦਇਆਲ; ਰਾਜਸਥਾਨੀ/ਬ੍ਰਜ - ਦਯਾਲ; ਪ੍ਰਾਕ੍ਰਿਤ - ਦਆਲੁ; ਸੰਸਕ੍ਰਿਤ - ਦਯਾਲੁ (दयालु - ਦਇਆ ਦਾ ਘਰ, ਦਇਆਵਾਨ)।

ਦਇਆਲ

(ਦੀਨ) ਦਇਆਲ, (ਦੀਨਾਂ ਉਤੇ) ਦਇਆ ਕਰਨ ਵਾਲਾ।

ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਯਾਲ/ਦਇਆਲ; ਲਹਿੰਦੀ - ਦਇਆਲ; ਰਾਜਸਥਾਨੀ/ਬ੍ਰਜ - ਦਯਾਲ; ਪ੍ਰਾਕ੍ਰਿਤ - ਦਆਲੁ; ਸੰਸਕ੍ਰਿਤ - ਦਯਾਲੁ (दयालु - ਦਇਆ ਦਾ ਘਰ, ਦਇਆਵਾਨ)।

ਦਇਆਲ

(ਹੇ) ਦਿਆਲ! (ਹੇ) ਦਇਆਲੂ/ਦਿਆਲੂ! (ਹੇ) ਦਇਆਵਾਨ!

ਵਿਆਕਰਣ: ਵਿਸ਼ੇਸ਼ਣ (ਪ੍ਰਭ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਯਾਲ/ਦਇਆਲ; ਲਹਿੰਦੀ - ਦਇਆਲ; ਰਾਜਸਥਾਨੀ/ਬ੍ਰਜ - ਦਯਾਲ; ਪ੍ਰਾਕ੍ਰਿਤ - ਦਆਲੁ; ਸੰਸਕ੍ਰਿਤ - ਦਯਾਲੁ (दयालु - ਦਇਆ ਦਾ ਘਰ, ਦਇਆਵਾਨ)।

ਦਇਆਲ

ਦਇਆਲ/ਦਇਆਲੂ/ਦਿਆਲੂ (ਪੁਰਖ), ਦਇਆਵਾਨ (ਪੁਰਖ)।

ਵਿਆਕਰਣ: ਵਿਸ਼ੇਸ਼ਣ (ਪ੍ਰਭ ਦਾ), ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਯਾਲ/ਦਇਆਲ; ਲਹਿੰਦੀ - ਦਇਆਲ; ਰਾਜਸਥਾਨੀ/ਬ੍ਰਜ - ਦਯਾਲ; ਪ੍ਰਾਕ੍ਰਿਤ - ਦਆਲੁ; ਸੰਸਕ੍ਰਿਤ - ਦਯਾਲੁ (दयालु - ਦਇਆ ਦਾ ਘਰ, ਦਇਆਵਾਨ)।

ਦਇਆਲ

ਦਇਆਲ/ਦਇਆਲੂ/ਦਿਆਲੂ ਦੀ, ਦਇਆਲ ਪ੍ਰਭੂ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਯਾਲ/ਦਇਆਲ; ਲਹਿੰਦੀ - ਦਇਆਲ; ਰਾਜਸਥਾਨੀ/ਬ੍ਰਜ - ਦਯਾਲ; ਪ੍ਰਾਕ੍ਰਿਤ - ਦਆਲੁ; ਸੰਸਕ੍ਰਿਤ - ਦਯਾਲੁ (दयालु - ਦਇਆ ਦਾ ਘਰ, ਦਇਆਵਾਨ)।

ਦਇਆਲੁ

ਦਇਆਲ/ਦਿਆਲ, ਦਿਆਲੂ, ਦਇਆਵਾਨ।

ਵਿਆਕਰਣ: ਵਿਸ਼ੇਸ਼ਣ (ਸਤਿਗੁਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪ੍ਰਾਕ੍ਰਿਤ - ਦਆਲੁ; ਸੰਸਕ੍ਰਿਤ - ਦਯਾਲੁ (दयालु - ਦਇਆ ਦਾ ਘਰ, ਦਇਆਵਾਨ)।

ਦਸ

ਦਸਾਂ ਹੀ।

ਵਿਆਕਰਣ: ਵਿਸ਼ੇਸ਼ਣ (ਦਿਸ ਦਾ), ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੰਜਾਬੀ/ਮੈਥਲੀ/ਅਵਧੀ/ਬੰਗਾਲੀ/ਪ੍ਰਾਕ੍ਰਿਤ/ਪਾਲੀ - ਦਸ; ਸੰਸਕ੍ਰਿਤ - ਦਸ਼ (दश - ਦਸ)।

ਦਸ

ਦਸ ਤੇ ਅਠ, ਅਠਾਰ੍ਹਾਂ।

ਵਿਆਕਰਣ: ਵਿਸ਼ੇਸ਼ਣ (ਸਿਧਾਨ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੰਜਾਬੀ/ਮੈਥਲੀ/ਅਵਧੀ/ਬੰਗਾਲੀ/ਪ੍ਰਾਕ੍ਰਿਤ/ਪਾਲੀ - ਦਸ; ਸੰਸਕ੍ਰਿਤ - ਦਸ਼ (दश - ਦਸ) + ਬ੍ਰਜ - ਅਸ਼੍ਟ; ਸੰਸਕ੍ਰਿਤ - ਅਸ਼੍ਟਾ (अष्टा - ਅੱਠ)।

ਦਸ

ਦੋ ਤੇ ਦਸ (੨+੧੦), ਬਾਰਾਂ (੧੨)।

ਵਿਆਕਰਣ: ਵਿਸੇਸ਼ਣ (ਮਾਹ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੰਜਾਬੀ/ਮੈਥਲੀ/ਅਵਧੀ/ਬੰਗਾਲੀ/ਪ੍ਰਾਕ੍ਰਿਤ/ਪਾਲੀ - ਦਸ; ਸੰਸਕ੍ਰਿਤ - ਦਸ਼ (दश - ਦਸ)।

ਦਸ

ਦਸ।

ਵਿਆਕਰਣ: ਵਿਸ਼ੇਸ਼ਣ (ਦੁਆਰ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੰਜਾਬੀ/ਮੈਥਲੀ/ਅਵਧੀ/ਬੰਗਾਲੀ/ਪ੍ਰਾਕ੍ਰਿਤ/ਪਾਲੀ - ਦਸ; ਸੰਸਕ੍ਰਿਤ - ਦਸ਼ (दश - ਦਸ)।

ਦਸ

ਦਸ/ਦਸਾਂ; ਅਨੇਕ।

ਵਿਆਕਰਣ: ਵਿਸ਼ੇਸ਼ਣ (ਬਸਤੂ ਦਾ), ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੰਜਾਬੀ/ਮੈਥਲੀ/ਅਵਧੀ/ਬੰਗਾਲੀ/ਪ੍ਰਾਕ੍ਰਿਤ/ਪਾਲੀ - ਦਸ; ਸੰਸਕ੍ਰਿਤ - ਦਸ਼ (दश - ਦਸ)।

ਦਸ

ਦਸ/ਦਸਾਂ।

ਵਿਆਕਰਣ: ਵਿਸ਼ੇਸ਼ਣ (ਦਿਸ ਦਾ), ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੰਜਾਬੀ/ਮੈਥਲੀ/ਅਵਧੀ/ਬੰਗਾਲੀ/ਪ੍ਰਾਕ੍ਰਿਤ/ਪਾਲੀ - ਦਸ; ਸੰਸਕ੍ਰਿਤ - ਦਸ਼ (दश - ਦਸ)।

ਦਸਨ

ਦੰਦ (ਵਿਹੂਣਾ)।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਦਸਨ (ਦੰਦ); ਅਪਭ੍ਰੰਸ਼/ਪ੍ਰਾਕ੍ਰਿਤ - ਦਸਣ; ਪਾਲੀ - ਦਸਨ (ਦੰਦੀ ਵਢਣਾ: ਦੰਦ); ਸੰਸਕ੍ਰਿਤ - ਦਸ਼ਨਮ੍ (दशनम् - ਦੰਦ; ਦੰਦੀ)।

ਦਸਨਾ

ਦਾਸ, ਸੇਵਕ, ਗੁਲਾਮ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਾਸ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਾਸ (ਸੇਵਕ, ਨੌਕਰ); ਸੰਸਕ੍ਰਿਤ - ਦਾਸਹ (दास: - ਗੁਲਾਮ, ਸੇਵਕ, ਨੌਕਰ)।

ਦਸਮੀ

ਦਸਵੀਂ ਦੁਆਰਾ, ਦਸਵੀਂ (ਥਿਤ) ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼ - ਦਸਮੀ; ਸੰਸਕ੍ਰਿਤ - ਦਸ਼ਮੀ (दशमी - ਹਰੇਕ ਚੰਦਰ ਪਖਵਾੜੇ ਦਾ ਦਸਵਾਂ ਦਿਨ; ਦਸਵੀਂ)।

ਦਸਵਾ

ਦਸਵਾਂ।

ਵਿਆਕਰਣ: ਵਿਸ਼ੇਸ਼ਣ (ਦੁਆਰੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਸਵਾ/ਦਸਵਾਂ/ਦਸਮਾਂ; ਲਹਿੰਦੀ - ਦਾਹਵਾਂ/ਦਾਵਾਂ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਸਮ; ਸੰਸਕ੍ਰਿਤ - ਦਸ਼ਮ (दशम - ਦਸਵਾਂ)।

ਦਸਿ

ਦੱਸ।

ਵਿਆਕਰਣ: ਕਿਰਿਆ, ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਸਣਾ; ਲਹਿੰਦੀ - ਦੱਸਣ (ਦੱਸਣਾ); ਸਿੰਧੀ - ਡਸਣੁ (ਇਸ਼ਾਰਾ ਕਰਨਾ); ਪ੍ਰਾਕ੍ਰਿਤ - ਦੱਸਏਇ/ਦੱਸਇ/ਦਰਿਸੇਇ; ਪਾਲੀ - ਦੱਸੇਤਿ; ਸੰਸਕ੍ਰਿਤ - ਦਰ੍ਸ਼ਯਤਿ (दर्शयति - ਦੇਖਦਾ ਹੈ)।

ਦਸੀ

ਦਸੀਂ, ਦਸਾਂ।

ਵਿਆਕਰਣ: ਵਿਸ਼ੇਸ਼ਣ (ਮਾਸੀ ਦਾ), ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੰਜਾਬੀ/ਮੈਥਲੀ/ਅਵਧੀ/ਬੰਗਾਲੀ/ਪ੍ਰਾਕ੍ਰਿਤ/ਪਾਲੀ - ਦਸ; ਸੰਸਕ੍ਰਿਤ - ਦਸ਼ (दश - ਦਸ)।

ਦਸੇ

ਦਸਾਂ ਹੀ; ਸਾਰੇ (ਪਾਸੇ)।

ਵਿਆਕਰਣ: ਵਿਸ਼ੇਸ਼ਣ (ਦਿਸਾ ਦਾ), ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਸਣਾ; ਲਹਿੰਦੀ - ਦੱਸਣ (ਦੱਸਣਾ); ਸਿੰਧੀ - ਡਸਣੁ (ਇਸ਼ਾਰਾ ਕਰਨਾ); ਪ੍ਰਾਕ੍ਰਿਤ - ਦੱਸਏਇ/ਦੱਸਇ/ਦਰਿਸੇਇ; ਪਾਲੀ - ਦੱਸੇਤਿ; ਸੰਸਕ੍ਰਿਤ - ਦਰ੍ਸ਼ਯਤਿ (दर्शयति - ਦੇਖਦਾ ਹੈ)।

ਦਸੈ

ਦਸੇ/ਦਸ।

ਵਿਆਕਰਣ: ਵਿਸ਼ੇਸ਼ਣ (ਬੰਦ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੰਜਾਬੀ/ਮੈਥਲੀ/ਅਵਧੀ/ਬੰਗਾਲੀ/ਪ੍ਰਾਕ੍ਰਿਤ/ਪਾਲੀ - ਦਸ; ਸੰਸਕ੍ਰਿਤ - ਦਸ਼ (दश - ਦਸ)।

ਦਹ

ਦਸਾਂ (ਦਿਸ਼ਾਵਾਂ ਵਿਚ), ਦਸੀਂ (ਪਾਸੀਂ); ਸਭ (ਪਾਸੇ)।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਅਪਭ੍ਰੰਸ਼ - ਦਹ-ਦਿਸਿ; ਪ੍ਰਾਕ੍ਰਿਤ - ਦਸ-ਦਿਸਿ (ਦਸ ਦਿਸ਼ਾਵਾਂ); ਸੰਸਕ੍ਰਿਤ - ਦਸ਼ਦਿਸ਼ (दशदिश - ਉਤਲਾ ਤੇ ਹੇਠਲਾ ਪਾਸਾ ਮਿਲਾ ਕੇ ਦਸ ਦਿਸ਼ਾਵਾਂ/ਖੇਤਰ)।

ਦਹਦਿਸ

ਦਸੀਂ ਦਿਸੀਂ, ਦਸੀਂ ਪਾਸੀਂ, ਦਸਾਂ ਦਿਸ਼ਾਵਾਂ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਦਹ-ਦਿਸਿ; ਪ੍ਰਾਕ੍ਰਿਤ - ਦਸ-ਦਿਸਿ (ਦਸ ਦਿਸ਼ਾਵਾਂ); ਸੰਸਕ੍ਰਿਤ - ਦਸ਼ਦਿਸ਼ (दशदिश - ਉਤਲਾ ਤੇ ਹੇਠਲਾ ਪਾਸਾ ਮਿਲਾ ਕੇ ਦਸ ਦਿਸ਼ਾਵਾਂ/ਖੇਤਰ)।

ਦਹਦਿਸਿ

ਦਸੀਂ ਦਿਸੀਂ, ਦਸਾਂ ਦਿਸ਼ਾਵਾਂ (ਨੂੰ/ਵੱਲ); ਸਾਰੇ ਪਾਸੇ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਅਪਭ੍ਰੰਸ਼ - ਦਹ-ਦਿਸਿ; ਪ੍ਰਾਕ੍ਰਿਤ - ਦਸ-ਦਿਸਿ (ਦਸ ਦਿਸ਼ਾਵਾਂ); ਸੰਸਕ੍ਰਿਤ - ਦਸ਼ਦਿਸ਼ (दशदिश - ਉਤਲਾ ਤੇ ਹੇਠਲਾ ਪਾਸਾ ਮਿਲਾ ਕੇ ਦਸ ਦਿਸ਼ਾਵਾਂ/ਖੇਤਰ)।

ਦਹਦਿਸਿ

ਦਸੀਂ ਦਿਸੀਂ, ਦਸੀਂ ਪਾਸੀਂ, ਦਸਾਂ ਦਿਸ਼ਾਵਾਂ ਵਿਚ; ਸਾਰੇ ਪਾਸੇ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਅਪਭ੍ਰੰਸ਼ - ਦਹ-ਦਿਸਿ; ਪ੍ਰਾਕ੍ਰਿਤ - ਦਸ-ਦਿਸਿ (ਦਸ ਦਿਸ਼ਾਵਾਂ); ਸੰਸਕ੍ਰਿਤ - ਦਸ਼ਦਿਸ਼ (दशदिश - ਉਤਲਾ ਤੇ ਹੇਠਲਾ ਪਾਸਾ ਮਿਲਾ ਕੇ ਦਸ ਦਿਸ਼ਾਵਾਂ/ਖੇਤਰ)।

ਦਹਦਿਸੇ

ਦਸਾਂ ਦਿਸ਼ਾਵਾਂ ਵਿਚ, ਦਸੀਂ ਪਾਸੀਂ; ਸਭ ਪਾਸੇ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਅਪਭ੍ਰੰਸ਼ - ਦਹ-ਦਿਸਿ; ਪ੍ਰਾਕ੍ਰਿਤ - ਦਸ-ਦਿਸਿ (ਦਸ ਦਿਸ਼ਾਵਾਂ); ਸੰਸਕ੍ਰਿਤ - ਦਸ਼ਦਿਸ਼ (दशदिश - ਉਤਲਾ ਤੇ ਹੇਠਲਾ ਪਾਸਾ ਮਿਲਾ ਕੇ ਦਸ ਦਿਸ਼ਾਵਾਂ/ਖੇਤਰ)।

ਦਬਟੀਐ

ਦਬਾ-ਦਬ ਵੰਡੀ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਵੰਡਣਾ/ਦਬਟਣਾ; ਲਹਿੰਦੀ - ਵੰਡਣ; ਸਿੰਧੀ - ਵੰਡਣੁ (ਵੰਡਣਾ); ਪ੍ਰਾਕ੍ਰਿਤ - ਵੰਟਅਇ; ਪਾਲੀ - ਵੰਟਤਿ (ਵੰਡਦਾ ਹੈ); ਸੰਸਕ੍ਰਿਤ - ਵੰਟਤਿ (वण्टति - ਵੰਡਦਾ ਹੈ)।

ਦਬੀ

ਦੱਬੀ ਹੈ, ਦੱਬੀ ਹੋਈ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦੱਬਣ; ਸਿੰਧੀ - ਦਬਣੁ; ਕਸ਼ਮੀਰੀ - ਦਬੁਨ; ਸੰਸਕ੍ਰਿਤ - ਦੱਬ/ਦੱਪ (दब्ब/दप्प - ਦੱਬਣਾ)।

ਦਬੁ

ਦਰਬ, ਧਨ, ਧਨ-ਦੌਲਤ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ

ਵਿਉਤਪਤੀ: ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ - ਦੱਵ; ਪਾਲੀ - ਦੱਬ (ਧਨ/ਦੌਲਤ, ਜਾਇਦਾਦ); ਸੰਸਕ੍ਰਿਤ - ਦ੍ਰਵ੍ਯਮ੍ (द्रव्यम् - ਪਦਾਰਥ; ਜਾਇਦਾਦ; ਦਵਾਈ)।

ਦਮ

ਦਮਾਂ/ਦਮੜਿਆਂ (ਨਾਲ), ਧਨ (ਨਾਲ)।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦੰਮ/ਦਮ (ਪੈਸਾ, ਕੀਮਤ); ਅਪਭ੍ਰੰਸ਼/ਪ੍ਰਾਕ੍ਰਿਤ - ਦੰਮ; ਸੰਸਕ੍ਰਿਤ - ਦ੍ਰੱਮ (द्रम्म - ਸਿੱਕਾ)।

ਦਯੁ

ਦਈ/ਦਈਵ ਨੂੰ, ਹਰੀ/ਪ੍ਰਭੂ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਈ; ਬ੍ਰਜ - ਦਈ (ਪਰਮਾਤਮਾ, ਭਾਗ/ਕਿਸਮਤ); ਪ੍ਰਾਕ੍ਰਿਤ - ਦੇਵਿਯ (ਦੇਵਤਿਆਂ ਨਾਲ ਸੰਬੰਧਤ); ਸੰਸਕ੍ਰਿਤ - ਦੈਵਯ (दैव्य - ਦੈਵੀ; ਦੈਵੀ ਤਾਕਤ)।

ਦਰ

ਦਰ, ਦੁਆਰੇ, ਦਰਵਾਜੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਫ਼ਾਰਸੀ - ਦਰ; ਫ਼ਾਰਸੀ - ਦਰਵਾਜ਼ਹ (ਦਰਵਾਜਾ)।

ਦਰ

ਦਰਵਾਜੇ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਫ਼ਾਰਸੀ - ਦਰ; ਫ਼ਾਰਸੀ - ਦਰਵਾਜ਼ਹ (ਦਰਵਾਜਾ)।

ਦਰ

ਦਰ, ਦੁਆਰੇ, ਦਰਵਾਜੇ; ਇੰਦਰੀਆ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਫ਼ਾਰਸੀ - ਦਰ; ਫ਼ਾਰਸੀ - ਦਰਵਾਜ਼ਹ (ਦਰਵਾਜਾ)।

ਦਰਸ

ਦਰਸ਼/ਦਰਸ਼ਨ ਦੇ, ਦੀਦਾਰ ਦੇ; ਹਾਜ਼ਰ-ਨਾਜ਼ਰਤਾ ਦੇ ਅਨੁਭਵ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਦਰਸ (ਦਰਸ਼ਨ, ਝਲਕ); ਸੰਸਕ੍ਰਿਤ - ਦਰ੍ਸ਼ (दर्श - ਵੇਖਣਾ; ਦਿਖ/ਰੂਪ)।

ਦਰਸ

ਦਰਸ਼/ਦਰਸ਼ਨ ਦੀ, ਦੀਦਾਰ ਦੀ, ਹਾਜ਼ਰ-ਨਾਜ਼ਰਤਾ ਦੇ ਅਨੁਭਵ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਦਰਸ (ਦਰਸ਼ਨ, ਝਲਕ); ਸੰਸਕ੍ਰਿਤ - ਦਰ੍ਸ਼ (दर्श - ਵੇਖਣਾ; ਦਿਖ/ਰੂਪ)।

ਦਰਸਨ

ਦਰਸ਼ਨ, ਭੇਖ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦਰਸਨ; ਪ੍ਰਾਕ੍ਰਿਤ - ਦੱਸਣ; ਸੰਸਕ੍ਰਿਤ - ਦਰ੍ਸ਼ਨ (दर्शन - ਦਰਸ਼ਨ)।

ਦਰਸਨਹ

ਦਰਸ਼ਨ ਦੁਆਰਾ, ਦੀਦਾਰ ਦੁਆਰਾ; ਗਿਆਨ ਦੁਆਰਾ, ਉਪਦੇਸ਼ ਦੁਆਰਾ, ਫਲਸਫੇ ਦੁਆਰਾ; ਹਾਜ਼ਰ-ਨਾਜ਼ਰਤਾ ਦੇ ਅਨੁਭਵ ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦਰਸਨ; ਪ੍ਰਾਕ੍ਰਿਤ - ਦੱਸਣ; ਸੰਸਕ੍ਰਿਤ - ਦਰ੍ਸ਼ਨ (दर्शन - ਦਰਸ਼ਨ)।

ਦਰਸਨਿ

ਦਰਸ਼ਨ ਕਰਕੇ, ਫਲਸਫੇ ਕਰਕੇ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਰਸਨ; ਅਪਭ੍ਰੰਸ਼ - ਦਰਸਨ; ਪ੍ਰਾਕ੍ਰਿਤ - ਦੱਸਣ; ਸੰਸਕ੍ਰਿਤ - ਦਰ੍ਸ਼ਨ (दर्शन - ਦਰਸ਼ਨ)।

ਦਰਸਨੁ

ਦਰਸ਼ਨ, ਦੀਦਾਰ; ਹਾਜ਼ਰ-ਨਾਜ਼ਰਤਾ ਦਾ ਅਨੁਭਵ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦਰਸਨ; ਪ੍ਰਾਕ੍ਰਿਤ - ਦੱਸਣ; ਸੰਸਕ੍ਰਿਤ - ਦਰ੍ਸ਼ਨ (दर्शन - ਦਰਸ਼ਨ)।

ਦਰਸੁ

ਦਰਸ਼ਨ, ਦੀਦਾਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਦਰਸ (ਦਰਸ਼ਨ, ਝਲਕ); ਸੰਸਕ੍ਰਿਤ - ਦਰ੍ਸ਼ (दर्श - ਵੇਖਣਾ; ਦਿਖ/ਰੂਪ)।

ਦਰਹਾਲੀ

ਦਰ+ਹਾਲੀ, ਦਰਹਾਲ, ਇਸੇ ਵੇਲੇ, ਹੁਣੇ ਹੀ, ਤੁਰੰਤ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਬ੍ਰਜ - ਦਰਹਾਲੁ; ਫ਼ਾਰਸੀ - ਦਰ-ਹਾਲ (در حال - ਤੁਰੰਤ, ਤੁਰੰਤ ਹੀ, ਹੁਣੇ, ਹੁਣੇ ਹੀ, ਇਸ ਵੇਲੇ)।

ਦਰਗਹ

ਦਰਗਾਹ ਤੋਂ, ਧੁਰ-ਦਰਗਾਹ ਤੋਂ।

ਵਿਆਕਰਣ: ਨਾਂਵ, ਅਪਾਦਾਨ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਦਰਗਾਹ/ਦਰਗਹ (ਕਚਿਹਰੀ, ਮਕਬਰਾ, ਸ਼ਾਹੀ ਦਰਬਾਰ, ਰੱਬ ਦੀ ਕਚਹਿਰੀ)।

ਦਰਗਹ

(ਪ੍ਰਭੂ ਦੀ) ਦਰਗਾਹ (ਵਿਚ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਦਰਗਾਹ/ਦਰਗਹ (ਕਚਿਹਰੀ, ਮਕਬਰਾ, ਸ਼ਾਹੀ ਦਰਬਾਰ, ਰੱਬ ਦੀ ਕਚਹਿਰੀ)।

ਦਰਗਹਿ

ਦਰਗਾਹ ਵਿਚ, ਦਰਬਾਰ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਦਰਗਾਹ/ਦਰਗਹ (ਕਚਿਹਰੀ, ਮਕਬਰਾ, ਸ਼ਾਹੀ ਦਰਬਾਰ, ਰੱਬ ਦੀ ਕਚਹਿਰੀ)।

ਦਰਦ

ਦਰਦ, ਪੀੜਾ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ - ਦਰਦ; ਸਿੰਧੀ - ਦਰ੍ਦੁ; ਫ਼ਾਰਸੀ - ਦਰਦ (درد - ਪੀੜ, ਦਰਦ)।

ਦਰਦੁ

ਦਰਦ, ਪੀੜ; ਤਰਸ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਦਰਦ (ਦੁਖ-ਤਕਲੀਫ਼, ਪੀੜ)।

ਦਰਪਨਿ

ਦਰਪਨ/ਦਰਪਣ (ਵਾਂਗ), ਸ਼ੀਸ਼ੇ (ਵਾਂਗ)।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਭੋਜਪੁਰੀ - ਦਰਪਨ; ਗੜ੍ਹਵਾਲੀ/ਰਾਜਸਥਾਨੀ - ਦਰਪਣ; ਬ੍ਰਜ - ਦਰ੍ਪਣ/ਦਰਪਨ; ਸੰਸਕ੍ਰਿਤ - ਦਰ੍ਪਣਹ (दर्पण: - ਸ਼ੀਸ਼ਾ)।

ਦਰਬ

ਦ੍ਰਵਯ (ਨੂੰ), ਪਦਾਰਥ (ਨੂੰ); ਧਨ (ਨੂੰ)।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਭੋਜਪੁਰੀ/ਰਾਜਸਥਾਨੀ/ਬ੍ਰਜ - ਦਰਬ (ਧਨ/ਦੌਲਤ, ਜਾਇਦਾਦ); ਸੰਸਕ੍ਰਿਤ - ਦ੍ਰਵ੍ਯਮ੍ (द्रव्यम् - ਪਦਾਰਥ; ਜਾਇਦਾਦ; ਦਵਾਈ)।

ਦਰਬੁ

ਦ੍ਰਵਯ, ਪਦਾਰਥ; ਧਨ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਭੋਜਪੁਰੀ/ਰਾਜਸਥਾਨੀ/ਬ੍ਰਜ - ਦਰਬ (ਧਨ/ਦੌਲਤ, ਜਾਇਦਾਦ); ਸੰਸਕ੍ਰਿਤ - ਦ੍ਰਵ੍ਯਮ੍ (द्रव्यम् - ਪਦਾਰਥ; ਜਾਇਦਾਦ; ਦਵਾਈ)।

ਦਰਬੈ

ਦਰਬ, ਦ੍ਰਵਯ, ਪਦਾਰਥ; ਧਨ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਭੋਜਪੁਰੀ/ਰਾਜਸਥਾਨੀ/ਬ੍ਰਜ - ਦਰਬ (ਧਨ/ਦੌਲਤ, ਜਾਇਦਾਦ); ਸੰਸਕ੍ਰਿਤ - ਦ੍ਰਵ੍ਯਮ੍ (द्रव्यम् - ਪਦਾਰਥ; ਜਾਇਦਾਦ; ਦਵਾਈ)।

ਦਰਵਾਜੇ

ਦਰਵਾਜੇ, ਬੂਹੇ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਅਵਧੀ/ਰਾਜਸਥਾਨੀ/ਬ੍ਰਜ - ਦਰਵਾਜਾ; ਫ਼ਾਰਸੀ - ਦਰਵਾਜ਼ਾ (دروازہ - ਕਿਸੇ ਇਮਾਰਤ ਦੇ ਪ੍ਰਵੇਸ਼ ਦੁਆਰ 'ਤੇ ਸਰਕਣ ਵਾਲੀ ਜਾਂ ਗੋਲ ਘੁੰਮਣ ਵਾਲੀ ਰੋਕ, ਦਰਵਾਜ਼ਾ, ਦੁਆਰ; ਕਮਰਾ)।

ਦਰਵੇਸੁ

ਦਰਵੇਸ਼; ਸਵਾਲੀ, ਜਾਚਕ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ - ਦਰਵੇਸ; ਲਹਿੰਦੀ - ਦਰਵੇਸ਼; ਸਿੰਧੀ - ਦਰਵੇਸ਼ੁ; ਫ਼ਾਰਸੀ - ਦਰਵੇਸ਼ (درویش - ਗਰੀਬ, ਭਿਖਾਰੀ; ਜਾਚਕ, ਸਾਧਕ, ਫਕੀਰ, ਸੰਤ)।

ਦਰਿ

ਡਿਉੜੀ (ਉਤੇ), ਦਹਲੀਜ (ਉਤੇ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਅਵਧੀ/ਰਾਜਸਥਾਨੀ/ਬ੍ਰਜ - ਦਰ (ਦਰਵਾਜਾ); ਫ਼ਾਰਸੀ - ਦਰ (در - ਵਿਚ, ਅੰਦਰ; ਦਰਵਾਜਾ)।

ਦਰਿ

ਦਰ ਵਿਚ, ਦਰਵਾਜੇ ਵਿਚ; ਦਰਬਾਰ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਅਵਧੀ/ਰਾਜਸਥਾਨੀ/ਬ੍ਰਜ - ਦਰ (ਦਰਵਾਜਾ); ਫ਼ਾਰਸੀ - ਦਰ (در - ਵਿਚ, ਅੰਦਰ; ਦਰਵਾਜਾ)।

ਦਰਿ

ਦਰ ਉਤੇ, ਦਰ-ਦਰ ‘ਤੇ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਅਵਧੀ/ਰਾਜਸਥਾਨੀ/ਬ੍ਰਜ - ਦਰ (ਦਰਵਾਜਾ); ਫ਼ਾਰਸੀ - ਦਰ (در - ਵਿਚ, ਅੰਦਰ; ਦਰਵਾਜਾ)।

ਦਰਿ

ਦਰ ‘ਤੋਂ, ਦਰਵਾਜੇ 'ਤੋਂ; ਦਰਬਾਰ ਤੋਂ।

ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਅਵਧੀ/ਰਾਜਸਥਾਨੀ/ਬ੍ਰਜ - ਦਰ (ਦਰਵਾਜਾ); ਫ਼ਾਰਸੀ - ਦਰ (در - ਵਿਚ, ਅੰਦਰ; ਦਰਵਾਜਾ)।

ਦਰਿ

ਦਰ ’ਤੇ, ਦਰਵਾਜੇ 'ਤੇ; ਦਰਬਾਰ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਅਵਧੀ/ਰਾਜਸਥਾਨੀ/ਬ੍ਰਜ - ਦਰ (ਦਰਵਾਜਾ); ਫ਼ਾਰਸੀ - ਦਰ (در - ਵਿਚ, ਅੰਦਰ; ਦਰਵਾਜਾ)।

ਦਰਿ ਵਾਟ

ਡਿਉੜੀ (ਉਤੇ), ਦਹਲੀਜ (ਉਤੇ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਦਰ (ਦਰਵਾਜ਼ਾ, ਬੂਹਾ) + ਪੁਪੁਰਾਤਨ ਪੰਜਾਬੀ - ਬਾਟ/ਵਾਟ; ਸਿੰਧੀ - ਵਾਟ; ਅਪਭ੍ਰੰਸ਼ - ਬਾਟ/ਵੱਟ/ਬੱਟ; ਪ੍ਰਾਕ੍ਰਿਤ - ਵੱਟ/ਵੱਟਾ; ਪਾਲੀ - ਵਟੁਮਅ (ਰਾਹ); ਸੰਸਕ੍ਰਿਤ - ਵਰ੍ਤ੍ਮਨਿਹ (वर्त्मनि: ਪਹੀਏ ਦੀ ਲੀਹ, ਰਾਹ)।

ਦਰੀਆਉ

ਦਰਿਆ, ਸਮੁੰਦਰ; (ਚੇਤਨਾ ਦਾ) ਵਿਸ਼ਾਲ ਪ੍ਰਵਾਹ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦਰਿਆਉ/ਦਰਿਆ; ਫ਼ਾਰਸੀ - ਦਰਯਾ/ਦਰਯਾਬ (ਸਮੁੰਦਰ)।

ਦਰੁ

ਦਰ, ਦਰਵਾਜਾ; ਦਰਬਾਰ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਦਰ; ਫ਼ਾਰਸੀ - ਦਰਵਾਜ਼ਹ (ਦਰਵਾਜਾ)।

ਦਰੁ

ਬਾਣੀ ਦਾ ਸਿਰਲੇਖ।

ਵਿਉਤਪਤੀ: ਫ਼ਾਰਸੀ - ਦਰ; ਫ਼ਾਰਸੀ - ਦਰਵਾਜ਼ਹ (ਦਰਵਾਜਾ)।

ਦਰੁ

ਦਰ ਨੂੰ, ਦਰਵਾਜੇ ਨੂੰ; ਦਰਬਾਰ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਦਰ; ਫ਼ਾਰਸੀ - ਦਰਵਾਜ਼ਹ (ਦਰਵਾਜਾ)।

ਦਲਾਲ

ਵਿਚੋਲੇ (ਬ੍ਰਾਹਮਣ ਦੇ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਰਬੀ - ਦੱਲਾਲ (ਸੌਦਾ ਕਰਵਾਉਣ ਵਾਲਾ, ਵੇਚਣ ਵਾਲੇ ਤੇ ਖਰੀਦਣ ਵਾਲੇ ਦੇ ਵਿਚ ਪੈ ਕੇ ਖਰੀਦੋ ਫਰੋਖਤ ਕਰਵਾਉਣ ਵਾਲਾ)।

ਦਲਾਲੀ

ਦਲਾਲੀ, ਵਿਚੋਲਗੀ; ਮੁਨਸਫੀ, ਨਿਆਂ/ਨਿਆਉਂ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ/ਰਾਜਸਥਾਨੀ/ਬ੍ਰਜ/ਲਹਿੰਦੀ/ਸਿੰਧੀ - ਦਲਾਲੀ; ਅਰਬੀ/ਫ਼ਾਰਸੀ - ਦੱਲਾਲੀ (دلالی - ਦਲਾਲੀ, ਦਲਾਲ ਦਾ ਹਿੱਸਾ/ਕਮੀਸ਼ਨ, ਚਲਾਕ, ਚਲਾਕੀ, ਵਿਚੋਲੇ ਦਾ ਪੇਸ਼ਾ/ਧੰਦਾ)।

ਦਲੈ

ਦਲ, ਸਮੂਹ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ/ਕਸ਼ਮੀਰੀ - ਦਲ (ਸੰਗਠਨ, ਪਾਰਟੀ, ਝੁੰਡ, ਸੈਨਾ); ਅਪਭ੍ਰੰਸ਼/ਪ੍ਰਾਕ੍ਰਿਤ - ਦਲ (ਸੈਨਾ); ਸੰਸਕ੍ਰਿਤ - ਦਲਹ (दल: - ਪਾਰਟੀ, ਦਲ/ਸਮੂਹ)।

ਦਾ

ਦਾ।

ਵਿਆਕਰਣ: ਸੰਬੰਧਕ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਾ/ਕੀ/ਕੇ (ਦਾ/ਦੀ/ਦੇ); ਅਪਭ੍ਰੰਸ਼ - ਕੇਰ (ਦਾ); ਪ੍ਰਾਕ੍ਰਿਤ - ਕਾਰਿਤੋ; ਸੰਸਕ੍ਰਿਤ - ਕ੍ਰਿਤਹ (कृत: - ਕਰਨਾ)।

ਦਾਸ

ਦਾਸ, ਸੇਵਕ।

ਵਿਆਕਰਣ: ਵਿਸ਼ੇਸ਼ਣ (ਨਾਨਕ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਾਸ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਾਸ (ਸੇਵਕ, ਨੌਕਰ); ਸੰਸਕ੍ਰਿਤ - ਦਾਸਹ (दास: - ਗੁਲਾਮ, ਸੇਵਕ, ਨੌਕਰ)।

ਦਾਸ

ਦਾਸ (ਨੂੰ), ਸੇਵਕ (ਨੂੰ)।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਾਸ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਾਸ (ਸੇਵਕ, ਨੌਕਰ); ਸੰਸਕ੍ਰਿਤ - ਦਾਸਹ (दास: - ਗੁਲਾਮ, ਸੇਵਕ, ਨੌਕਰ)।

ਦਾਸ

ਦਾਸਾਂ (ਦੀ), ਸੇਵਕਾਂ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਾਸ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਾਸ (ਸੇਵਕ, ਨੌਕਰ); ਸੰਸਕ੍ਰਿਤ - ਦਾਸਹ (दास: - ਗੁਲਾਮ, ਸੇਵਕ, ਨੌਕਰ)।

ਦਾਸ

ਦਾਸ (ਦੀ), ਗੁਲਾਮ (ਦੀ); ਸੇਵਕ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਾਸ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਾਸ (ਸੇਵਕ, ਨੌਕਰ); ਸੰਸਕ੍ਰਿਤ - ਦਾਸਹ (दास: - ਗੁਲਾਮ, ਸੇਵਕ, ਨੌਕਰ)।

ਦਾਸਨਿ

ਦਾਸਾਂ (ਦਾ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਾਸ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਾਸ (ਸੇਵਕ, ਨੌਕਰ); ਸੰਸਕ੍ਰਿਤ - ਦਾਸਹ (दास: - ਗੁਲਾਮ, ਸੇਵਕ, ਨੌਕਰ)।

ਦਾਸਾ

ਦਾਸ, ਗੁਲਾਮ, ਸੇਵਕ।

ਵਿਆਕਰਣ: ਵਿਸ਼ੇਸ਼ਣ (ਹਮ ਦਾ), ਕਰਤਾ ਕਾਰਕ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਾਸ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦਾਸ (ਸੇਵਕ, ਨੌਕਰ); ਸੰਸਕ੍ਰਿਤ - ਦਾਸਹ (दास: - ਗੁਲਾਮ, ਸੇਵਕ, ਨੌਕਰ)।

ਦਾਜੁ

ਦਾਜ, ਦਹੇਜ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦਾਜ; ਨੇਪਾਲੀ - ਦਾਇਜੋ; ਬ੍ਰਜ - ਦਾਇਜ; ਪੁਰਾਤਨ ਅਵਧੀ - ਦਾਯਜ; ਪਾਲੀ - ਦਾਯੱਜ (ਵਿਰਾਸਤ, ਦਾਜ); ਸੰਸਕ੍ਰਿਤ - ਦਾਯਹ (दाय: - ਤੋਹਫ਼ਾ, ਤੋਹਫ਼ਾ, ਦਾਨ; ਹਿੱਸਾ, ਵਿਰਾਸਤ, ਵਿਰਾਸਤ; ਵਿਆਹ ਦੀ ਫੀਸ)।

ਦਾਜੋ

ਦਾਜ, ਦਹੇਜ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦਾਜ; ਨੇਪਾਲੀ - ਦਾਇਜੋ; ਬ੍ਰਜ - ਦਾਇਜ; ਪੁਰਾਤਨ ਅਵਧੀ - ਦਾਯਜ; ਪਾਲੀ - ਦਾਯੱਜ (ਵਿਰਾਸਤ, ਦਾਜ); ਸੰਸਕ੍ਰਿਤ - ਦਾਯਹ (दाय: - ਤੋਹਫ਼ਾ, ਦਾਨ; ਹਿੱਸਾ, ਵਿਰਾਸਤ; ਵਿਆਹ ਦੀ ਫੀਸ)।

ਦਾਣੁ

ਦਾਨ, ਖੈਰ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦਾਨੁ; ਪ੍ਰਾਕ੍ਰਿਤ - ਦਾਣ; ਪਾਲੀ - ਦਾਨ; ਸੰਸਕ੍ਰਿਤ - ਦਾਨਮ੍ (दानम् - ਦੇਣਾ, ਉਪਹਾਰ, ਇਨਾਮ)।

ਦਾਣੇ

ਦਾਣੇ, ਬੀਜ; ਚੋਗੇ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਫ਼ਾਰਸੀ - ਦਾਨਾ (ਅਨਾਜ ਦਾ ਕਿਣਕਾ, ਦਾਣਾ); ਫ਼ਾਰਸੀ - ਦਾਨਹ (ਅਨਾਜ)।

ਦਾਣੇ

ਦਾਣੇ, ਬੀਜ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਫ਼ਾਰਸੀ - ਦਾਨਾ (ਅਨਾਜ ਦਾ ਕਿਣਕਾ, ਦਾਣਾ); ਫ਼ਾਰਸੀ - ਦਾਨਹ (ਅਨਾਜ)।

ਦਾਤਾ

ਦੇਣ ਵਾਲਾ, ਦਾਤਾਰ।

ਵਿਆਕਰਣ: ਵਿਸ਼ੇਸ਼ਣ (ਆਪਿ ਤੂੰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦਾਤਾ; ਸੰਸਕ੍ਰਿਤ - ਦਾਤਾ/ਦਾਤ੍ਰਿ (दाता/दातृ - ਦੇਣ ਵਾਲਾ)।

ਦਾਤਾ

ਦੇਣ ਵਾਲਾ।

ਵਿਆਕਰਣ: ਵਿਸ਼ੇਸ਼ਣ (ਤੂੰ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦਾਤਾ; ਸੰਸਕ੍ਰਿਤ - ਦਾਤਾ/ਦਾਤ੍ਰਿ (दाता/दातृ - ਦੇਣ ਵਾਲਾ)।

ਦਾਤਾ

ਦੇਣਹਾਰ ਦਾਤਾਰ।

ਵਿਆਕਰਣ: ਵਿਸ਼ੇਸ਼ਣ (ਸਤਿਗੁਰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦਾਤਾ; ਸੰਸਕ੍ਰਿਤ - ਦਾਤਾ/ਦਾਤ੍ਰਿ (दाता/दातृ - ਦੇਣ ਵਾਲਾ)।

ਦਾਤਾ

ਦਾਤਾ, ਦਾਤਾਂ ਦੇਣ ਵਾਲਾ।

ਵਿਆਕਰਣ: ਵਿਸ਼ੇਸ਼ਣ (ਰਾਮ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦਾਤਾ; ਸੰਸਕ੍ਰਿਤ - ਦਾਤਾ/ਦਾਤ੍ਰਿ (दाता/दातृ - ਦੇਣ ਵਾਲਾ)।

ਦਾਤਾ

ਦਾਤਾ, ਦਾਤਾਰ, (ਦਾਤਾਂ) ਦੇਣ ਵਾਲਾ।

ਵਿਆਕਰਣ: ਵਿਸ਼ੇਸ਼ਣ (ਸੋਇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦਾਤਾ; ਸੰਸਕ੍ਰਿਤ - ਦਾਤਾ/ਦਾਤ੍ਰਿ (दाता/दातृ - ਦੇਣ ਵਾਲਾ)।

ਦਾਤਾ

(ਸ+ਫਲਿਓ/ਫਲਿਆ) ਦਾਤਾ, (ਫਲਦਾਰ ਦਾਤਾਂ) ਦੇਣ ਵਾਲਾ, (ਫਲ ਦੇਣ ਦੇ ਸਮਰਥ) ਦਾਤਾਰ।

ਵਿਆਕਰਣ: ਵਿਸ਼ੇਸ਼ਣ (ਤੂ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦਾਤਾ; ਸੰਸਕ੍ਰਿਤ - ਦਾਤਾ/ਦਾਤ੍ਰਿ (दाता/दातृ - ਦੇਣ ਵਾਲਾ)।

ਦਾਤਾ

ਦਾਤਾ, ਦਾਤਾਂ ਦੇਣ ਵਾਲਾ; ਦਾਤਾਰ ਪ੍ਰਭੂ।

ਵਿਆਕਰਣ: ਵਿਸ਼ੇਸ਼ਣ (ਬ੍ਰਹਮਗਿਆਨੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦਾਤਾ; ਸੰਸਕ੍ਰਿਤ - ਦਾਤਾ/ਦਾਤ੍ਰਿ (दाता/दातृ - ਦੇਣ ਵਾਲਾ)।

ਦਾਤਾ

ਦਾਤਾ, ਦਾਤਾਰ, ਦਾਤਾਂ ਦੇਣ ਵਾਲਾ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦਾਤਾ; ਸੰਸਕ੍ਰਿਤ - ਦਾਤਾ/ਦਾਤ੍ਰਿ (दाता/दातृ - ਦੇਣ ਵਾਲਾ)।

ਦਾਤਾਰੁ

ਦਾਤਾਰ, ਦਾਤਾ, ਦੇਣ ਵਾਲਾ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦਾਤਾ; ਸੰਸਕ੍ਰਿਤ - ਦਾਤਾ/ਦਾਤ੍ਰਿ (दाता/दातृ - ਦੇਣ ਵਾਲਾ)।

ਦਾਤਿ

ਦਾਤ, ਨਿਆਮਤ; ਬਖਸ਼ਿਸ਼।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦਾਤਿ; ਪ੍ਰਾਕ੍ਰਿਤ - ਦਾਤਯ; ਸੰਸਕ੍ਰਿਤ - ਦਾਤਵਯ੍ (दातव्य् - ਦੇਣ ਜੋਗ; ਦਾਨ)।

ਦਾਤਿ

ਦਾਤ, ਨਿਆਮਤ, ਬਖਸ਼ਿਸ਼।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦਾਤਿ; ਪ੍ਰਾਕ੍ਰਿਤ - ਦਾਤਯ; ਸੰਸਕ੍ਰਿਤ - ਦਾਤਵਯ੍ (दातव्य् - ਦੇਣ ਜੋਗ; ਦਾਨ)।

ਦਾਤੇ

ਦਾਤੇ, ਦੇਣ ਵਾਲੇ, (ਦਾਤਾਂ) ਦੇਣ ਵਾਲੇ।

ਵਿਆਕਰਣ: ਵਿਸ਼ੇਸ਼ਣ (ਓਇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਦਾਤਾ; ਸੰਸਕ੍ਰਿਤ - ਦਾਤਾ/ਦਾਤ੍ਰਿ (दाता/दातृ - ਦੇਣ ਵਾਲਾ)।

ਦਾਤੇ

ਦੇਣ ਵਾਲੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼ - ਦਾਤਾ; ਸੰਸਕ੍ਰਿਤ - ਦਾਤਾ/ਦਾਤ੍ਰਿ (दाता/दातृ - ਦੇਣ ਵਾਲਾ)।

ਦਾਤੇ

ਹੇ ਦਾਤਾ ਜੀ, ਹੇ ਦਾਤਾਰ-ਪ੍ਰਭੂ ਜੀ!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਅਪਭ੍ਰੰਸ਼/ਸੰਸਕ੍ਰਿਤ - ਦਾਤਾ (दाता - ਦੇਣ ਵਾਲਾ)।

ਦਾਨ

ਦਾਨ, ਖੈਰ; ਦਾਤ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬਿ/ਅਪਭ੍ਰੰਸ਼ - ਦਾਨੁ; ਪ੍ਰਾਕ੍ਰਿਤ - ਦਾਣ; ਪਾਲੀ - ਦਾਨ; ਸੰਸਕ੍ਰਿਤ - ਦਾਨਮ੍ (दानम् - ਦੇਣਾ, ਉਪਹਾਰ, ਇਨਾਮ)।

ਦਾਨ

ਦਾਨ (ਕਰ ਕੇ); ਦਾਤ (ਕਰ ਕੇ)।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦਾਨੁ; ਪ੍ਰਾਕ੍ਰਿਤ - ਦਾਣ; ਪਾਲੀ - ਦਾਨ; ਸੰਸਕ੍ਰਿਤ - ਦਾਨਮ੍ (दानम् - ਦੇਣਾ, ਉਪਹਾਰ, ਇਨਾਮ)।

ਦਾਨਵ

ਦਾਨਵ, ਦੈਂਤ, ਰਾਖਸ਼।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਦਾਨਵ; ਪ੍ਰਾਕ੍ਰਿਤ - ਦਾਣਵ; ਪਾਲੀ - ਦਾਨਵ; ਸੰਸਕ੍ਰਿਤ - ਦਾਨਵਹ (दानव: - ਰਾਖਸ਼, ਰਾਖਸ਼ਾਂ ਦੀ ਇਕ ਸ਼੍ਰੇਣੀ ਜੋ ਅਕਸਰ ਦੈਤਾਂ ਜਾਂ ਅਸੁਰਾਂ ਦੇ ਨਾਲ ਜਾਣੀ ਜਾਂਦੀ ਹੈ ਅਤੇ ਦੇਵਤਿਆਂ ਜਾਂ ਦੇਵਾਂ ਦੇ ਦੁਸ਼ਮਣ ਮੰਨੀ ਜਾਂਦੀ ਹਨ)।

ਦਾਨਾ

ਦਾਨਾ, ਜਾਨਣ ਵਾਲਾ, ਸਭ ਕੁਝ ਜਾਨਣ ਵਾਲਾ; ਸਿਆਣਾ, ਸੂਝਵਾਨ।

ਵਿਆਕਰਣ: ਵਿਸ਼ੇਸ਼ਣ (ਆਪੇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ/ਲਹਿੰਦੀ - ਦਾਨਾ; ਸਿੰਧੀ - ਦਾਨਾ/ਦਾਨਾਉ; ਫ਼ਾਰਸੀ - ਦਾਨਾ (دانا - ਸਿਆਣਾ, ਬਿਬੇਕੀ, ਵਿਦਵਾਨ)।

ਦਾਨਾ

ਦਾਨਾ, ਸਿਆਣਾ, ਸੂਝਵਾਨ, ਜਾਨਣ ਵਾਲਾ।

ਵਿਆਕਰਣ: ਵਿਸ਼ੇਸ਼ਣ (ਤੂ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ/ਲਹਿੰਦੀ - ਦਾਨਾ; ਸਿੰਧੀ - ਦਾਨਾ/ਦਾਨਾਉ; ਫ਼ਾਰਸੀ - ਦਾਨਾ (دانا - ਸਿਆਣਾ, ਬਿਬੇਕੀ, ਵਿਦਵਾਨ)।

ਦਾਨੁ

ਦਾਨ, ਖੈਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦਾਨੁ; ਪ੍ਰਾਕ੍ਰਿਤ - ਦਾਣ; ਪਾਲੀ - ਦਾਨ; ਸੰਸਕ੍ਰਿਤ - ਦਾਨਮ੍ (दानम् - ਦੇਣਾ; ਉਪਹਾਰ/ਦਾਨ)।

ਦਾਨੁ

ਦਾਨ, ਖੈਰ; ਰਿਜਕ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦਾਨੁ; ਪ੍ਰਾਕ੍ਰਿਤ - ਦਾਣ; ਪਾਲੀ - ਦਾਨ; ਸੰਸਕ੍ਰਿਤ - ਦਾਨਮ੍ (दानम् - ਦੇਣਾ; ਉਪਹਾਰ/ਦਾਨ)।

ਦਾਨੈ

ਦਾਨ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦਾਨੁ; ਪ੍ਰਾਕ੍ਰਿਤ - ਦਾਣ; ਪਾਲੀ - ਦਾਨ; ਸੰਸਕ੍ਰਿਤ - ਦਾਨਮ੍ (दानम् - ਦੇਣਾ; ਉਪਹਾਰ/ਦਾਨ)।

ਦਾਮ

ਦਮੜੇ, ਪੈਸੇ; ਧਨ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਉੜੀਆ/ਗੁਜਰਾਤੀ/ਮਰਾਠੀ/ਬੰਗਾਲੀ/ਅਸਾਮੀ/ਬ੍ਰਜ - ਦਾਮ; ਸਿੰਧੀ - ਦਾਮੁ; ਪੁਰਾਤਨ ਪੰਜਾਬੀ - ਦਮ; ਲਹਿੰਦੀ - ਦੰਮ (ਪੈਸਾ, ਕੀਮਤ, ਧਨ/ਦੌਲਤ); ਅਪਭ੍ਰੰਸ਼/ਪ੍ਰਾਕ੍ਰਿਤ - ਦੱਮ; ਸੰਸਕ੍ਰਿਤ - ਦ੍ਰੱਮ (द्रम्म - ਸਿੱਕਾ)।

ਦਾਰਾ

ਇਸਤਰੀ, ਪਤਨੀ; ਜੀਵਨ-ਸਾਥੀ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਦਾਰਾ (ਪਤਨੀ, ਇਸਤਰੀ); ਪ੍ਰਾਕ੍ਰਿਤ - ਦਾਰ; ਪਾਲੀ - ਦਾਰਾ; ਸੰਸਕ੍ਰਿਤ - ਦਾਰਾਹ (दारा: - ਪਤਨੀ)।

ਦਾਰੂ

ਔਖਧ, ਦਵਾ, ਇਲਾਜ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਫ਼ਾਰਸੀ - ਦਾਰੂ (ਦਵਾ, ਔਖਧ)।

ਦਾਲਿ

ਦਾਲ, ਦੁਫਾੜ ਹੋਇਆ ਬੀਜ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਾਲ; ਅਪਭ੍ਰੰਸ਼ - ਦਾਲਿ (ਦਰੜਿਆ ਹੋਇਆ ਚਨਾ, ਮੂੰਗ ਆਦਿ); ਪ੍ਰਾਕ੍ਰਿਤ - ਦਾਲਿਯਾ/ਦਾਲੀ; ਸੰਸਕ੍ਰਿਤ - ਦਾਲ/ਦਾਲਿ (दाल/दालि - ਅਨਾਜ ਦੀ ਕਿਸਮ, ਦਰੜ ਕੀਤਾ ਹੋਇਆ ਮਟਰ ਦਾ ਦਾਣਾ)।

ਦਾਵਣਿ

ਦਾਮਨ ਨਾਲ, ਪੱਲੇ ਨਾਲ, ਲੜ ਨਾਲ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ - ਦਾਵਣ (ਡੋਰੀ; ਕੱਪੜੇ ਦਾ ਲੜ, ਪੱਲਾ); ਬ੍ਰਜ - ਦਾਵਨ; ਫ਼ਾਰਸੀ - ਦਾਮਨ (دامن - ਪੱਲਾ, ਕੰਨੀ/ਕੋਰ; ਪਹਾੜ ਨਾਲ ਲੱਗਦਾ ਖੇਤਰ)।

ਦਾੜੀ

ਦਾੜ੍ਹੀ ‘ਤੇ; ਮੂੰਹ ‘ਤੇ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦਾੜੀ; ਸਿੰਧੀ - ਡਾੜੀ; ਬ੍ਰਜ - ਦਾੜੀ; ਅਪਭ੍ਰੰਸ਼ - ਦਾਢੀ; ਪ੍ਰਾਕ੍ਰਿਤ - ਦਾਢਿਆ; ਪਾਲੀ - ਦਾਠਿਕਾ; ਸੰਸਕ੍ਰਿਤ - ਦਾਢਿਕਾ (दाढिका - ਦਾੜ੍ਹੀ)।

ਦਿਉਹਾੜੀ

ਦਿਉਹਾੜ ਵਿਚ, ਦਿਨ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦਿਹਾੜਾ/ਦਿਹਾੜੀ (ਦਿਨ); ਸਿੰਧੀ - ਡਿਹਾੜੋ (ਸਾਰਾ ਦਿਨ ਤੇ ਰਾਤ), ਡਿਹਾੜੀ (ਇਕ ਦਿਨ ਦੀ ਤਨਖਾਹ); ਅਪਭ੍ਰੰਸ਼ - ਦਿਅਹਡਾ/ਦਿਅਹਡਅ/ਦਿਹ/ਦਿਹਾ (ਦਿਨ); ਪ੍ਰਾਕ੍ਰਿਤ - ਦਿਵਸ/ਦਿਸ/ਦਿਣਸ; ਪਾਲੀ - ਦਿਵਸ (ਦਿਨ); ਸੰਸਕ੍ਰਿਤ - ਦਿਵਸ (दिवस - ਅਕਾਸ਼/ਸਵਰਗ; ਦਿਨ)।

ਦਿਸ

(ਦਸਾਂ) ਦਿਸ਼ਾਵਾਂ ਵਿਚ, (ਦਸੀਂ) ਪਾਸੀਂ; (ਸਭ) ਪਾਸੇ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਗੁਜਰਾਤੀ/ਅਵਧੀ - ਦਿਸਿ; ਬ੍ਰਜ - ਦਿਸ (ਦਿਸ਼ਾ, ਬੰਨਾ/ਪਾਸਾ); ਅਪਭ੍ਰੰਸ਼ - ਦਿਸ/ਦਿਸਾ; ਪ੍ਰਾਕ੍ਰਿਤ - ਦਿਸਾ/ਦਿਸਿ (ਦਿਸ਼ਾ, ਤਿਮਾਹੀ); ਪਾਲੀ - ਦਿਸਾ; ਸੰਸਕ੍ਰਿਤ - ਦਿਸ਼੍/ਦਿਸ਼ਾ (दिश्/दिशा - ਦਿਸ਼ਾ, ਖੇਤਰ)।

ਦਿਸਹਿ

ਦਿਸਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਿਸਣਾ; ਲਹਿੰਦੀ - ਦਿੱਸਣੁ (ਦਿਸਣਾ); ਬ੍ਰਜ/ਅਪਭ੍ਰੰਸ਼ - ਦਿਸੈ; ਪ੍ਰਾਕ੍ਰਿਤ - ਦਿੱਸਇ; ਸੰਸਕ੍ਰਿਤ - ਦ੍ਰਿਸ਼ਯਤੇ (दृशयते - ਦਿਖਦਾ ਹੈ)।

ਦਿਸਨਿ

ਦਿਸਦੇ ਹਨ, ਦਿਖਾਈ ਦਿੰਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਿਸਣਾ; ਲਹਿੰਦੀ - ਦਿੱਸਣੁ (ਦਿਸਣਾ); ਬ੍ਰਜ/ਅਪਭ੍ਰੰਸ਼ - ਦਿਸੈ; ਪ੍ਰਾਕ੍ਰਿਤ - ਦਿੱਸਇ; ਸੰਸਕ੍ਰਿਤ - ਦ੍ਰਿਸ਼ਯਤੇ (दृशयते - ਦਿਖਦਾ ਹੈ)।

ਦਿਸਾ

ਦਿਸ਼ਾਵਾਂ ਵਿਚ; (ਸਾਰੇ) ਪਾਸੇ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਗੁਜਰਾਤੀ/ਅਵਧੀ - ਦਿਸਿ; ਬ੍ਰਜ - ਦਿਸ (ਦਿਸ਼ਾ, ਬੰਨਾ/ਪਾਸਾ); ਅਪਭ੍ਰੰਸ਼ - ਦਿਸ/ਦਿਸਾ; ਪ੍ਰਾਕ੍ਰਿਤ - ਦਿਸਾ/ਦਿਸਿ (ਦਿਸ਼ਾ, ਤਿਮਾਹੀ); ਪਾਲੀ - ਦਿਸਾ; ਸੰਸਕ੍ਰਿਤ - ਦਿਸ਼੍/ਦਿਸ਼ਾ (दिश्/दिशा - ਦਿਸ਼ਾ, ਖੇਤਰ)।

ਦਿਸਿ

(ਚੌਹਾਂ) ਦਿਸ਼ਾਵਾਂ ਤੋਂ, (ਚਾਰਾਂ) ਦਿਸ਼ਾਵਾਂ ਤੋਂ; (ਸਾਰੇ/ਹਰ) ਪਾਸਿਆਂ ਤੋਂ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਗੁਜਰਾਤੀ/ਅਵਧੀ - ਦਿਸਿ; ਬ੍ਰਜ - ਦਿਸ (ਦਿਸ਼ਾ, ਬੰਨਾ/ਪਾਸਾ); ਅਪਭ੍ਰੰਸ਼ - ਦਿਸ/ਦਿਸਾ; ਪ੍ਰਾਕ੍ਰਿਤ - ਦਿਸਾ/ਦਿਸਿ (ਦਿਸ਼ਾ, ਤਿਮਾਹੀ); ਪਾਲੀ - ਦਿਸਾ; ਸੰਸਕ੍ਰਿਤ - ਦਿਸ਼੍/ਦਿਸ਼ਾ (दिश्/दिशा - ਦਿਸ਼ਾ, ਖੇਤਰ)।

ਦਿਸੈ

ਦਿਸਦਾ ਹੈ, ਦਿਸ ਪੈਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼ - ਦਿਸੈ; ਪ੍ਰਾਕ੍ਰਿਤ - ਦਿੱਸਇ; ਸੰਸਕ੍ਰਿਤ - ਦ੍ਰਿਸ਼ਯਤੇ (दृशयते - ਦਿਖਦਾ ਹੈ)।

ਦਿਹਾ

(ਚਾਰ) ਦਿਨਾਂ ਦਾ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਹ/ਦਿਹ/ਦੇਂਹ/ਦੇਹੂੰ (ਦਿਨ, ਸੂਰਜ); ਲਹਿੰਦੀ - ਦੇਹੁੰ/ਦੇਹੇਂ (ਸੂਰਜ); ਸਿੰਧੀ - ਡੀਂਹੁ/ਡਿੰਹੁ (ਦਿਨ ਵੇਲੇ); ਅਪਭ੍ਰੰਸ਼ - ਦਿਵਹ; ਪ੍ਰਾਕ੍ਰਿਤ - ਦਿਵਸ/ਦਿਸ; ਪਾਲੀ - ਦਿਵਸ (ਦਿਨ); ਸੰਸਕ੍ਰਿਤ - ਦਿਵਸ (दिवस - ਸਵਰਗ; ਦਿਨ)।

ਦਿਖਾਇਆ

ਦਿਖਾਇਆ/ਵਿਖਾਇਆ ਹੈ, ਦਿਖਾ/ਵਿਖਾ ਦਿੱਤਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਿਖਾਉਣਾ/ਦਿਖਾਲਣਾ (ਦਿਖਾਉਣਾ); ਬ੍ਰਜ - ਦੀਖਾਨਾ; ਪੁਰਾਤਨ ਅਵਧੀ - ਦਿਖਾਅਇ (ਦੇਖਿਆ); ਪ੍ਰਾਕ੍ਰਿਤ - ਦਿਕ੍ਖਾਵਅਇ (ਦਿਖਾਉਂਦਾ ਹੈ); ਸੰਸਕ੍ਰਿਤ - ਦ੍ਰਿਕ੍ਸ਼ਤਿ (दृक्षति - ਦੇਖਦਾ ਹੈ)।

ਦਿਖਾਲਹਿ

ਦਿਖਾਲਦੇ ਹਨ, ਵਿਖਾਲਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਿਖਾਉਣਾ/ਦਿਖਾਲਣਾ (ਦਿਖਾਉਣਾ); ਬ੍ਰਜ - ਦੀਖਾਨਾ; ਪੁਰਾਤਨ ਅਵਧੀ - ਦਿਖਾਅਇ (ਦੇਖਿਆ); ਪ੍ਰਾਕ੍ਰਿਤ - ਦਿਕ੍ਖਾਵਅਇ (ਦਿਖਾਉਂਦਾ ਹੈ); ਸੰਸਕ੍ਰਿਤ - ਦ੍ਰਿਕ੍ਸ਼ਤਿ (दृक्षति - ਦੇਖਦਾ ਹੈ)।

ਦਿਖੈ

ਦੇਖੈ, ਦੇਖਦੀ/ਵੇਖਦੀ ਹੈ, ਦੇਖ/ਵੇਖ ਲੈਂਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਪਭ੍ਰੰਸ਼ - ਦਿਖੈ (ਦਿਖਦਾ ਹੈ); ਸੰਸਕ੍ਰਿਤ - ਦ੍ਰਿਕ੍ਸ਼ਤਿ (दृक्षति - ਦੇਖਦਾ ਹੈ)।

ਦਿਤਮੁ

(ਮਿਲਾ) ਦਿੱਤਾ ਹੈ ਮੈਨੂੰ, ਮੈਨੂੰ (ਮਿਲਾ) ਦਿੱਤਾ ਹੈ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦਿਤਾ; ਕਸ਼ਮੀਰੀ - ਦਯੁਤ; ਅਪਭ੍ਰੰਸ਼ - ਦਿਤ/ਦਿਯ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਦੱਤ/ਦਿੱਤ (दत्त/दित्त - ਦਿਤਾ ਹੋਇਆ)।

ਦਿਤੜਾ

ਦਿੱਤਾ ਹੈ; ਅਰਪਣ ਕੀਤਾ ਹੈ, ਸਮਰਪਤ ਕੀਤਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦਿਤਾ; ਕਸ਼ਮੀਰੀ - ਦਯੁਤ; ਅਪਭ੍ਰੰਸ਼ - ਦਿਤ/ਦਿਯ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਦੱਤ/ਦਿੱਤ (दत्त/दित्त - ਦਿੱਤਾ ਹੋਇਆ)।

ਦਿਤਿ

ਦਿੱਤੀ ਹੋਈ।

ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਦਾਤਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦਿਤਾ; ਕਸ਼ਮੀਰੀ - ਦਯੁਤ; ਅਪਭ੍ਰੰਸ਼ - ਦਿਤ/ਦਿਯ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਦੱਤ/ਦਿੱਤ (दत्त/दित्त - ਦਿਤਾ ਹੋਇਆ)।

ਦਿਤੋਸੁ

ਦਿੱਤਾ ਉਸ ਨੂੰ, ਉਸ ਨੂੰ ਦਿੱਤਾ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦਿਤਾ; ਕਸ਼ਮੀਰੀ - ਦਯੁਤ; ਅਪਭ੍ਰੰਸ਼ - ਦਿਤ/ਦਿਯ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਦੱਤ (दत्त - ਦਿੱਤਾ ਹੋਇਆ)।

ਦਿਤੋਨੁ

ਦਿਤਾ ਹੈ ਉਸ ਨੇ ਅਪੜਾਅ, ਉਸ ਨੇ ਅਪੜਾਇਆ ਹੋਇਆ ਹੈ, ਉਸ ਨੇ ਦਿਤਾ ਹੋਇਆ ਹੈ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦਿਤੋਨੁ; ਲਹਿੰਦੀ - ਦਿਤਾ+ਓਨ; ਅਪਭ੍ਰੰਸ਼ - ਦਿਤ/ਦਿਯ+ਓਅਣ; ਪ੍ਰਾਕ੍ਰਿਤ - ਅਮੁਣਾ+ਦੱਤ; ਪਾਲੀ/ਸੰਸਕ੍ਰਿਤ - ਦੱਤ+ਅਮੁਨਾ (दत्त+अमुना - ਦਿਤਾ ਹੋਇਆ+ਉਸ ਦੁਆਰਾ, ਉਸ ਦੁਆਰਾ ਦਿਤਾ ਹੋਇਆ)।

ਦਿਨ

ਦਿਨ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਦਿਨ; ਸਿੰਧੀ - ਦਿਣੁ; ਅਪਭ੍ਰੰਸ਼ - ਦਿਨੁ; ਪ੍ਰਾਕ੍ਰਿਤ - ਦਿਣ; ਪਾਲੀ/ਸੰਸਕ੍ਰਿਤ - ਦਿਨ (दिन - ਦਿਨ)।

ਦਿਨਸੁ

ਦਿਨ।

ਵਿਆਕਰਣ: ਕਿਰਿਆ ਵਿਸ਼ੇਸਣ।

ਵਿਉਤਪਤੀ: ਪੁਰਾਤਨ ਪੰਜਾਬੀ - ਦਿਨਸੁ; ਲਹਿੰਦੀ - ਦਿਨ; ਸਿੰਧੀ - ਦਿਣੁ; ਅਪਭ੍ਰੰਸ਼ - ਦਿਨੁ; ਪ੍ਰਾਕ੍ਰਿਤ - ਦਿਣ; ਪਾਲੀ/ਸੰਸਕ੍ਰਿਤ - ਦਿਨ (दिन - ਦਿਨ)।

ਦਿਨੁ

ਰਾਤ ਦਿਨ, ਹਰ ਵੇਲੇ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਉੜੀਆ/ਰਾਜਸਥਾਨੀ/ਮੈਥਿਲੀ/ਅਪਭ੍ਰੰਸ਼ - ਨਿਸਿ (ਰਾਤ); ਪ੍ਰਾਕ੍ਰਿਤ - ਣਿਸੀਹ/ਣਿਸਿ; ਪਾਲੀ - ਨਿਸੀਥਾ/ਨਿਸਿ (ਅਧੀ ਰਾਤ); ਸੰਸਕ੍ਰਿਤ - ਨਿਸ਼ੀਥਹ/ਨਿਸ਼ਿ (निशीथ:/निशि - ਅਧੀ ਰਾਤ, ਰਾਤ) + ਲਹਿੰਦੀ - ਦਿਨ; ਸਿੰਧੀ - ਦਿਣੁ; ਅਪਭ੍ਰੰਸ਼ - ਦਿਨੁ; ਪ੍ਰਾਕ੍ਰਿਤ - ਦਿਣ; ਪਾਲੀ/ਸੰਸਕ੍ਰਿਤ - ਦਿਨ (दिन - ਦਿਨ)।

ਦਿਨੁ

ਰਾਤ-ਦਿਨ; ਹਰ ਵੇਲੇ।

ਦਿਬ

ਦਿੱਬ, ਦੈਵੀ, ਗਿਆਨਯੁਕਤ, ਗਿਆਨ ਵਾਲੀ।

ਵਿਆਕਰਣ: ਵਿਸ਼ੇਸ਼ਣ (ਦ੍ਰਿਸਟਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦਿਵ/ਦਿਬ; ਅਪਭ੍ਰੰਸ਼ - ਦਿੱਵ/ਦਿਵੁ; ਪ੍ਰਾਕ੍ਰਿਤ - ਦਿੱਵ; ਸੰਸਕ੍ਰਿਤ - ਦਿਵਯ (दिव्य - ਦੈਵੀ, ਸਵਰਗੀ, ਅਰਸ਼ੀ; ਮਨਮੋਹਕ, ਸੁੰਦਰ)।

ਦਿਵਾਨਾ

ਦਿਵਾਨਾ, ਮਤਵਾਲਾ/ਮਸਤ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੀਵਾਨਾ/ਦਿਵਾਨਾ; ਫ਼ਾਰਸੀ - ਦੀਵਾਨਾ (دِیوانا - ਸ਼ੁਦਾਈ, ਪਾਗਲ, ਝੱਲਾ/ਕਮਲਾ, ਦੀਵਾਨਾ/ਪ੍ਰੇਮੀ)।

ਦੀ

ਦੀ।

ਵਿਆਕਰਣ: ਸੰਬੰਧਕ।

ਵਿਉਤਪਤੀ: ਪੁਰਾਤਨ ਪੰਜਾਬੀ - ਦੇ/ਦੀ/ਦਾ; ਪੁਰਾਤਨ ਪੰਜਾਬੀ/ਬ੍ਰਜ - ਕਾ/ਕੀ/ਕੇ (ਦਾ/ਦੀ/ਦੇ); ਅਪਭ੍ਰੰਸ਼ - ਕੇਰ (ਦਾ); ਪ੍ਰਾਕ੍ਰਿਤ - ਕਾਰਿਤੋ; ਸੰਸਕ੍ਰਿਤ - ਕ੍ਰਿਤਹ (कृत: - ਕਰਨਾ)।

ਦੀ

ਤਿਸ ਦੀ, ਉਸ ਦੀ।

ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਤਿਸ; ਅਪਭ੍ਰੰਸ਼/ਪ੍ਰਾਕ੍ਰਿਤ - ਤਿੱਸ; ਸੰਸਕ੍ਰਿਤ - ਤਹ (तस्मिन् - ਉਸ ਵਿਚ)।

ਦੀਉ

ਦਿੰਦਾ ਹੈਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਦਿਯੋ; ਬ੍ਰਜ - ਦਿਆ; ਅਪਭ੍ਰੰਸ਼ - ਦੱਅ; ਸੰਸਕ੍ਰਿਤ - ਦੱਤ (दत्त - ਦਿਤਾ ਹੋਇਆ)।

ਦੀਓ

ਦਿੱਤਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਦਿਯੋ; ਬ੍ਰਜ - ਦਿਆ; ਅਪਭ੍ਰੰਸ਼ - ਦੱਅ; ਸੰਸਕ੍ਰਿਤ - ਦੱਤ (दत्त - ਦਿਤਾ ਹੋਇਆ)।

ਦੀਓ

ਦਿੱਤੇ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਦੀਆ

ਦਿੱਤਾ ਹੈ, ਦੇ ਦਿੱਤਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੀਆ; ਅਪਭ੍ਰੰਸ਼ - ਦੱਅ; ਸੰਸਕ੍ਰਿਤ - ਦੱਤ (दत्त - ਦਿੱਤਾ ਹੋਇਆ)।

ਦੀਆ

(ਬੁਝਾ) ਦਿੱਤਾ ਹੈ, (ਸੁਝਾ) ਦਿੱਤਾ ਹੈ, (ਸਮਝਾ) ਦਿੱਤਾ ਹੈ।

ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੀਆ; ਅਪਭ੍ਰੰਸ਼ - ਦੱਅ; ਸੰਸਕ੍ਰਿਤ - ਦੱਤ (दत्त - ਦਿਤਾ ਹੋਇਆ)।

ਦੀਆ

ਦੀਆਂ।

ਵਿਆਕਰਣ: ਸੰਬੰਧਕ।

ਵਿਉਤਪਤੀ: ਪੁਰਾਤਨ ਪੰਜਾਬੀ - ਦੀਆ; ਅਪਭ੍ਰੰਸ਼ - ਦੱਅ; ਸੰਸਕ੍ਰਿਤ - ਦੱਤ (दत्त - ਦਿਤਾ ਹੋਇਆ)।

ਦੀਆ

ਦਿੱਤਾ ਹੈ, ਦੇ ਦਿੱਤਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੀਆ; ਅਪਭ੍ਰੰਸ਼ - ਦੱਅ; ਸੰਸਕ੍ਰਿਤ - ਦੱਤ (दत्त - ਦਿਤਾ ਹੋਇਆ)।

ਦੀਆ

ਦਿੱਤਾ ਹੈ, ਦਿੱਤਾ ਹੋਇਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੀਆ; ਅਪਭ੍ਰੰਸ਼ - ਦੱਅ; ਸੰਸਕ੍ਰਿਤ - ਦੱਤ (दत्त - ਦਿਤਾ ਹੋਇਆ)।

ਦੀਆ

ਦਿੱਤਾ ਹੈ, ਦਿੱਤਾ ਹੋਇਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੀਆ; ਅਪਭ੍ਰੰਸ਼ - ਦੱਅ; ਸੰਸਕ੍ਰਿਤ - ਦੱਤ (दत्त - ਦਿੱਤਾ ਹੋਇਆ)।

ਦੀਆ

ਦਿੱਤਾ, ਦਿੱਤਾ ਹੋਇਆ।

ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੀਆ; ਅਪਭ੍ਰੰਸ਼ - ਦੱਅ; ਸੰਸਕ੍ਰਿਤ - ਦੱਤ (दत्त - ਦਿੱਤਾ ਹੋਇਆ)।

ਦੀਆ

ਦੀਆ ਹੈ, ਦਿੱਤਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੀਆ; ਅਪਭ੍ਰੰਸ਼ - ਦੱਅ; ਸੰਸਕ੍ਰਿਤ - ਦੱਤ (दत्त - ਦਿੱਤਾ ਹੋਇਆ)।

ਦੀਐ

ਦਿੱਤਿਆਂ, ਦੇਣ ਨਾਲ।

ਵਿਆਕਰਣ: ਵਰਤਮਾਨ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਦਿਯੋ; ਬ੍ਰਜ - ਦਿਆ; ਅਪਭ੍ਰੰਸ਼ - ਦੱਅ; ਸੰਸਕ੍ਰਿਤ - ਦੱਤ (दत्त - ਦਿੱਤਾ ਹੋਇਆ)।

ਦੀਸਈ

ਦਿਸਦਾ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼ - ਦਿਸੈ; ਪ੍ਰਾਕ੍ਰਿਤ - ਦਿੱਸਇ; ਸੰਸਕ੍ਰਿਤ - ਦ੍ਰਿਸ਼ਯਤੇ (दृशयते - ਦਿਖਦਾ ਹੈ)।

ਦੀਜੈ

ਦੀਜੀਏ, ਦਿੱਤਾ ਜਾਏ, ਬਖਸ਼ਿਆ ਜਾਏ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੀਜੈ; ਅਪਭ੍ਰੰਸ਼ - ਦਿੱਜਇ; ਪ੍ਰਾਕ੍ਰਿਤ - ਦੇੱਜਇ (ਦਿੰਦਾ ਹੈ, ਦੇਣਾ ਚਾਹੀਦਾ ਹੈ); ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੀਨ

ਦੀਨ (ਦਇਆਲ), ਦੀਨਾਂ ਉਤੇ (ਦਇਆ ਕਰਨ ਵਾਲਾ)।

ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਦੀਨੁ; ਬ੍ਰਜ/ਅਪਭ੍ਰੰਸ਼ - ਦੀਨ; ਪ੍ਰਾਕ੍ਰਿਤ - ਦੀਣ; ਪਾਲੀ - ਦੀਨ (ਗਰੀਬ, ਦੁਖੀ); ਸੰਸਕ੍ਰਿਤ - ਦੀਨ (दीन - ਅਲਪ/ਤੁਛ, ਉਦਾਸ)।

ਦੀਨ

ਦੀਨਾਂ ਦੇ, ਗਰੀਬਾਂ ਦੇ; ਨਿਤਾਣਿਆਂ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਸਿੰਧੀ - ਦੀਨੁ; ਬ੍ਰਜ/ਅਪਭ੍ਰੰਸ਼ - ਦੀਨ; ਪ੍ਰਾਕ੍ਰਿਤ - ਦੀਣ; ਪਾਲੀ - ਦੀਨ (ਗਰੀਬ, ਦੁਖੀ); ਸੰਸਕ੍ਰਿਤ - ਦੀਨ (दीन - ਅਲਪ/ਤੁਛ, ਉਦਾਸ)।

ਦੀਨ

(ਹੇ) ਦੀਨ (ਦਇਆਲ)! (ਹੇ) ਦੀਨਾਂ ਉਤੇ (ਦਇਆ ਕਰਨ ਵਾਲੇ)!

ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਦੀਨੁ; ਬ੍ਰਜ/ਅਪਭ੍ਰੰਸ਼ - ਦੀਨ; ਪ੍ਰਾਕ੍ਰਿਤ - ਦੀਣ; ਪਾਲੀ - ਦੀਨ (ਗਰੀਬ, ਦੁਖੀ); ਸੰਸਕ੍ਰਿਤ - ਦੀਨ (दीन - ਅਲਪ/ਤੁਛ, ਉਦਾਸ)।

ਦੀਨਬੰਧ

ਦੀਨ ਬੰਧੂ/ਦੀਨਾਂ ਦਾ ਬੰਧੂ, ਗ਼ਰੀਬਾਂ/ਨਿਤਾਣਿਆਂ ਦਾ ਸਹਾਈ।

ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੀਨਬੰਧੁ; ਸੰਸਕ੍ਰਿਤ - ਦੀਨਬੰਧੁਹ (दीनबन्धु: - ਦੁਖੀਆਂ ਦਾ ਸਾਥੀ; ਪ੍ਰਭੂ ਦਾ ਇਕ ਨਾਂ)।

ਦੀਨਬੰਧ

ਦੀਨ ਬੰਧੂ ਨੂੰ/ਦੀਨਾਂ ਦੇ ਬੰਧੂ ਨੂੰ, ਗ਼ਰੀਬਾਂ/ਨਿਤਾਣਿਆਂ ਦੇ ਸਹਾਈ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੀਨਬੰਧੁ; ਸੰਸਕ੍ਰਿਤ - ਦੀਨਬੰਧੁਹ (दीनबन्धु: - ਦੁਖੀਆਂ ਦਾ ਸਾਥੀ; ਪ੍ਰਭੂ ਦਾ ਇਕ ਨਾਂ)।

ਦੀਨਾ

ਦਿੱਤਾ ਹੈ, ਦੇ ਦਿੱਤਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ - ਦੀਨਾ; ਅਪਭ੍ਰੰਸ਼ - ਦਿੱਣਅ/ਦਿੱਣਾ; ਪ੍ਰਾਕ੍ਰਿਤ - ਦਿੱਣ; ਸੰਸਕ੍ਰਿਤ - ਦੱਤ (दत्त - ਦਿਤਾ ਹੋਇਆ)।

ਦੀਨਾ

ਦਿਤਾ, ਦੇ ਦਿਤਾ।

(ਡਾਲ) ਦੇਣਾ ਹੈ, (ਸੁਟ) ਦੇਣਾ ਹੈ, (ਹਵਾਲੇ) ਕਰ ਦੇਣਾ ਹੈ।

ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ - ਦੀਨਾ; ਅਪਭ੍ਰੰਸ਼ - ਦਿੱਣਅ/ਦਿੱਣਾ; ਪ੍ਰਾਕ੍ਰਿਤ - ਦਿੱਣ; ਸੰਸਕ੍ਰਿਤ - ਦੱਤ (दत्त - ਦਿਤਾ ਹੋਇਆ)।

ਦੀਨੁ

ਦੀਨ, ਗਰੀਬ, ਕੰਗਾਲ; ਦੁਖੀ, ਆਤੁਰ, ।

ਵਿਆਕਰਣ: ਵਿਸ਼ੇਸ਼ਣ (ਨਿੰਦਕੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਦੀਨੁ; ਬ੍ਰਜ/ਅਪਭ੍ਰੰਸ਼ - ਦੀਨ; ਪ੍ਰਾਕ੍ਰਿਤ - ਦੀਣ; ਪਾਲੀ - ਦੀਨ (ਗਰੀਬ, ਦੁਖੀ); ਸੰਸਕ੍ਰਿਤ - ਦੀਨ (दीन - ਅਲਪ/ਤੁਛ, ਉਦਾਸ)।

ਦੀਨੁ

ਦੀਨ, ਦਾਸ; ਨਿਮਾਣਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਦੀਨੁ; ਬ੍ਰਜ/ਅਪਭ੍ਰੰਸ਼ - ਦੀਨ; ਪ੍ਰਾਕ੍ਰਿਤ - ਦੀਣ; ਪਾਲੀ - ਦੀਨ (ਗਰੀਬ, ਦੁਖੀ); ਸੰਸਕ੍ਰਿਤ - ਦੀਨ (दीन - ਅਲਪ/ਤੁਛ, ਉਦਾਸ)।

ਦੀਨੁ

ਦੀਨ, ਦੁਖੀ, ਦਾਸ; ਜਲੀਲ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਦੀਨੁ; ਬ੍ਰਜ/ਅਪਭ੍ਰੰਸ਼ - ਦੀਨ; ਪ੍ਰਾਕ੍ਰਿਤ - ਦੀਣ; ਪਾਲੀ - ਦੀਨ (ਗਰੀਬ, ਦੁਖੀ); ਸੰਸਕ੍ਰਿਤ - ਦੀਨ (दीन - ਅਲਪ/ਤੁਛ, ਉਦਾਸ)।

ਦੀਨੇ

ਦਿੱਤੇ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਅਵਧੀ - ਦੀਨਾ; ਅਪਭ੍ਰੰਸ਼ - ਦਿੱਣਅ/ਦਿੱਣਾ; ਪ੍ਰਾਕ੍ਰਿਤ - ਦਿੱਣ; ਸੰਸਕ੍ਰਿਤ - ਦੱਤ (दत्त - ਦਿਤਾ ਹੋਇਆ)।

ਦੀਨੋ

ਦੀਨਾ ਹੈ, ਦਿੱਤਾ ਹੈ, ਦੇ ਦਿੱਤਾ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ - ਦੀਨਾ; ਅਪਭ੍ਰੰਸ਼ - ਦਿੱਣਅ/ਦਿੱਣਾ; ਪ੍ਰਾਕ੍ਰਿਤ - ਦਿੱਣ; ਸੰਸਕ੍ਰਿਤ - ਦੱਤ (दत्त - ਦਿੱਤਾ ਹੋਇਆ)।

ਦੀਪ

ਦੀਪਾਂ (ਵਿਚ), ਟਾਪੂਆਂ (ਵਿਚ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੀਪਾਂ/ਦੀਪ; ਅਪਭ੍ਰੰਸ਼ - ਦੀਪ; ਸੰਸਕ੍ਰਿਤ - ਦ੍ਵੀਪ (द्वीप - ਟਾਪੂ)।

ਦੀਪ

ਦੀਪ, ਦੀਵੇ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ/ਪਾਲੀ - ਦੀਪ; ਸੰਸਕ੍ਰਿਤ - ਦੀਪਹ (दीप: - ਦੀਵਾ)।

ਦੀਪਕ

ਦੀਵੇ ਦਾ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਪਾਲੀ/ਸੰਸਕ੍ਰਿਤ - ਦੀਪਕ (दीपक - ਦੀਵਾ)।

ਦੀਪਕ

ਦੀਪਕ ਲਈ, ਦੀਵੇ (ਨੂੰ ਜਗਾਉਣ) ਲਈ।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਪਾਲੀ/ਸੰਸਕ੍ਰਿਤ - ਦੀਪਕ (दीपक - ਦੀਵਾ)।

ਦੀਪਕ

ਦੀਵੇ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ/ਪਾਲੀ/ਸੰਸਕ੍ਰਿਤ - ਦੀਪਕ (दीपक - ਦੀਵਾ)।

ਦੀਪਕੀ

ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ੩੧ ਮਿਸ਼ਰਤ ਰਾਗਾਂ ਵਿਚੋਂ ਇਕ ਰਾਗ ਦਾ ਨਾਂ।

ਵਿਉਤਪਤੀ: ਬ੍ਰਜ - ਗਉਰੀ/ਗੌੜੀ; ਅਪਭ੍ਰੰਸ਼ - ਗਉਡੀ; ਪ੍ਰਾਕ੍ਰਿਤ - ਗਉਰੀ/ਗੌਰੀ; ਸੰਸਕ੍ਰਿਤ - ਗੌਡੀ (गौडी - ਇਕ ਰਾਗਣੀ ਦਾ ਨਾਮ) + ਬ੍ਰਜ/ਪਾਲੀ/ਸੰਸਕ੍ਰਿਤ - ਦੀਪਕ (दीपक - ਦੀਵਾ)।

ਦੀਪਕੁ

ਦੀਵਾ, (ਗਿਆਨ ਦਾ) ਦੀਵਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਪਾਲੀ/ਸੰਸਕ੍ਰਿਤ - ਦੀਪਕ (दीपक - ਦੀਵਾ)।

ਦੀਪਾਂ

ਦੀਪਾਂ ਦੀ, ਟਾਪੂਆਂ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੀਪਾਂ/ਦੀਪ; ਅਪਭ੍ਰੰਸ਼ - ਦੀਪ; ਸੰਸਕ੍ਰਿਤ - ਦ੍ਵੀਪ (द्वीप - ਟਾਪੂ)।

ਦੀਬਾਣੁ

ਦੀਵਾਨ, ਦਰਬਾਰ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਰਬੀ - ਦੀਬਾਨ (دیوان - ਸ਼ਾਹੀ ਦਰਬਾਰ)।

ਦੀਰਘ

ਲੰਮੀ, ਡੂੰਘੀ, ਦੂਰ-ਅੰਦੇਸ਼ੀ/ਦੂਰਦਰਸ਼ੀ।

ਵਿਆਕਰਣ: ਵਿਸ਼ੇਸ਼ਣ (ਦ੍ਰਿਸ਼ਟਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦੀਰਘ; ਸੰਸਕ੍ਰਿਤ - ਦੀਰ੍ਘ (दीर्घ - ਵਡਾ, ਗਹਿਰਾ)।

ਦੀਵਟੀ

ਦੀਵ+ਵਟੀ, ਦੀਵੇ ਦੀ ਵੱਟੀ ਦੀ; ਦੀਵੇ ਦੀ ਲਾਟ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਵਧੀ - ਦਿਅਟਿ; ਰਾਜਸਥਾਨੀ - ਦੀਵਟ; ਲਹਿੰਦੀ/ਬ੍ਰਜ - ਦੀਵਾ; ਸਿੰਧੀ - ਡਿਉ; ਪ੍ਰਾਕ੍ਰਿਤ - ਦੀਵ/ਦੀਵਯ; ਪਾਲੀ - ਦੀਪ/ਦੀਪਕ; ਸੰਸਕ੍ਰਿਤ - ਦੀਪਕ (दीपक - ਦੀਵਾ)।

ਦੁਆਦਸਿ

ਦੁਆ+ਦਸਿ, ਬਾਰ੍ਹਵੀਂ ਦੁਆਰਾ, ਬਾਰ੍ਹਵੀਂ (ਥਿਤ) ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੁਆਦਸ/ਦੁਆਦਸੀ; ਸੰਸਕ੍ਰਿਤ - ਦ੍ਵਾਦਸ਼ੀ (द्वादशी - ਹਰੇਕ ਚੰਦਰ ਪਖਵਾੜੇ ਦਾ ਬਾਰ੍ਹਵਾਂ ਦਿਨ; ਬਾਰ੍ਹਵੀਂ)।

ਦੁਆਦਸੀ

ਦੁਆ+ਦਸੀ, ਬਾਰ੍ਹਵੀਂ ਦੁਆਰਾ, ਬਾਰ੍ਹਵੀਂ (ਥਿਤ) ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੁਆਦਸ/ਦੁਆਦਸੀ; ਸੰਸਕ੍ਰਿਤ - ਦ੍ਵਾਦਸ਼ੀ (द्वादशी - ਹਰੇਕ ਚੰਦਰ ਪਖਵਾੜੇ ਦਾ ਬਾਰ੍ਹਵਾਂ ਦਿਨ; ਬਾਰ੍ਹਵੀਂ)।

ਦੁਆਪੁਰਿ

ਦੁਆਪਰ ਵਿਚ, ਦੁਆਪਰ ਜੁੱਗ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੁਆਪਰ; ਪ੍ਰਾਕ੍ਰਿਤ - ਦੁਵਰ; ਸੰਸਕ੍ਰਿਤ - ਦ੍ਵਾਪਰਮ੍ (द्वापरम् - ਦਵੰਦ, ਦੁਬਿਧਾ; ਸਨਾਤਨ ਮਤ ਵਿਚ ਮੰਨੇ ਜਾਂਦੇ ਚਾਰ ਜੁਗਾਂ ਵਿਚੋਂ ਤੀਜਾ ਜੁਗ)।

ਦੁਆਰ

ਦੁਆਰ 'ਤੇ, ਦਰ 'ਤੇ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਦੁਆਰ; ਪਾਲੀ - ਦਵਾਰ; ਸੰਸਕ੍ਰਿਤ - ਦ੍ਵਾਰ (द्वार - ਬੂਹਾ/ਦਰਵਾਜਾ)।

ਦੁਆਰਹਿ

ਦੁਆਰੇ 'ਤੇ, ਦਰ 'ਤੇ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਦੁਆਰ; ਪਾਲੀ - ਦਵਾਰ; ਸੰਸਕ੍ਰਿਤ - ਦ੍ਵਾਰ (द्वार - ਦਰਵਾਜਾ)।

ਦੁਆਰਿ

ਦੁਆਰ 'ਤੇ, ਦਰਵਾਜੇ ਉੱਤੇ, ਦਰ 'ਤੇ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਦੁਆਰ; ਪਾਲੀ - ਦਵਾਰ; ਸੰਸਕ੍ਰਿਤ - ਦ੍ਵਾਰ (द्वार - ਦਰਵਾਜਾ)।

ਦੁਆਰੁ

ਦੁਆਰ, ਦਰਵਾਜਾ, ਦਰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਦੁਆਰ; ਪਾਲੀ - ਦਵਾਰ; ਸੰਸਕ੍ਰਿਤ - ਦ੍ਵਾਰ (द्वार - ਦਰਵਾਜਾ)।

ਦੁਆਰੈ

ਦੁਆਰੇ/ਦੁਆਰ ਤੋਂ, ਦਰ ਤੋਂ।

ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ - ਦੁਆਰ; ਪਾਲੀ - ਦਵਾਰ; ਸੰਸਕ੍ਰਿਤ - ਦ੍ਵਾਰ (द्वार - ਦਰਵਾਜਾ)।

ਦੁਇ

ਦੋਵੇਂ।

ਵਿਆਕਰਣ: ਵਿਸ਼ੇਸ਼ਣ (ਧਨੁ ਅਤੇ ਜੋਬਨੁ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੁਇ; ਅਪਭ੍ਰੰਸ਼ - ਦੁਇ/ਦੁਈ (ਦੋਵੇਂ); ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦ੍ਵੀ/ਦੁਵੀ/ਦੁਵਿ/ਦੁਵੇ; ਸੰਸਕ੍ਰਿਤ - ਦਵ/ਦ੍ਵ (दव/द्व - ਦੋ)।

ਦੁਇ

ਦੋ।

ਵਿਆਕਰਣ: ਵਿਸ਼ੇਸ਼ਣ (ਧੋਤੀ ਦਾ), ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੁਇ; ਅਪਭ੍ਰੰਸ਼ - ਦੁਇ/ਦੁਈ (ਦੋਵੇਂ); ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦ੍ਵੀ/ਦੁਵੀ/ਦੁਵਿ/ਦੁਵੇ; ਸੰਸਕ੍ਰਿਤ - ਦਵ/ਦ੍ਵ (दव/द्व - ਦੋ)।

ਦੁਇ

ਦੋਵੇਂ।

ਵਿਆਕਰਣ: ਵਿਸ਼ੇਸ਼ਣ (ਲਬੁ ਅਤੇ ਪਾਪੁ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੁਇ; ਅਪਭ੍ਰੰਸ਼ - ਦੁਇ/ਦੁਈ (ਦੋਵੇਂ); ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦ੍ਵੀ/ਦੁਵੀ/ਦੁਵਿ/ਦੁਵੇ; ਸੰਸਕ੍ਰਿਤ - ਦਵ/ਦ੍ਵ (दव/द्व - ਦੋ)।

ਦੁਸਮਨ

ਦੁਸ਼ਮਨ, ਵੈਰੀ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਭੋਜਪੁਰੀ - ਦੁਸਮਨ; ਰਾਜਸਥਾਨੀ - ਦੁਸਮਣ; ਸਿੰਧੀ - ਦੁਸ਼ਮਨੁ; ਫ਼ਾਰਸੀ - ਦੁਸ਼ਮਨ (دشمن - ਦੁਸ਼ਮਣ, ਵੈਰੀ)।

ਦੁਹ

ਦੋਹਾਂ (ਤੋਂ)।

ਵਿਆਕਰਣ: ਵਿਸ਼ੇਸ਼ਣ (ਜਨਮ ਅਤੇ ਮਰਣ ਦਾ), ਅਪਾਦਾਨ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਰਾਤਨ ਪੰਜਾਬੀ - ਦੁਇ; ਅਪਭ੍ਰੰਸ਼ - ਦੁਇ/ਦੁਈ (ਦੋਵੇਂ); ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦ੍ਵੀ/ਦੁਵੀ/ਦੁਵਿ/ਦੁਵੇ; ਸੰਸਕ੍ਰਿਤ - ਦਵ/ਦ੍ਵ (दव/द्व - ਦੋ)।

ਦੁਹਾ

ਦੋਹਾਂ/ਦੋਵਾਂ।

ਵਿਆਕਰਣ: ਵਿਸ਼ੇਸ਼ਣ (ਸਿਰਿਆ ਦਾ), ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੁਇ; ਅਪਭ੍ਰੰਸ਼ - ਦੁਇ/ਦੁਈ (ਦੋਵੇਂ); ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦ੍ਵੀ/ਦੁਵੀ/ਦੁਵਿ/ਦੁਵੇ; ਸੰਸਕ੍ਰਿਤ - ਦਵ/ਦ੍ਵ (दव/द्व - ਦੋ)।

ਦੁਹਾਈ

ਦੁਹਾਈ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੁਹਣਾ; ਬ੍ਰਜ - ਦੁਹਨਾ (ਦੁਧ ਚੋਣਾ; ਮਦਦ, ਨਿਆਂ ਜਾਂ ਰਹਿਮ ਲਈ ਦੁਹਾਈ ਦੇਣਾ); ਲਹਿੰਦੀ - ਡੁਹਣ; ਸਿੰਧੀ - ਡੁਹਣੁ (ਦੁਧ ਚੋਣਾ, ਚੂਸਣਾ); ਅਪਭ੍ਰੰਸ਼ - ਦੁਹਇ; ਪ੍ਰਾਕ੍ਰਿਤ - ਦੁਹਅਇ; ਪਾਲੀ - ਦੁਹਤਿ; ਸੰਸਕ੍ਰਿਤ - ਦੁਹਤਿ* (दुहति - ਦੁਧ ਦੋਂਹਦਾ/ਚੋਂਦਾ ਹੈ)।

ਦੁਹੇਲਾ

ਅਉਖਾ/ਔਖਾ; ਦੁਖੀ।

ਵਿਆਕਰਣ: ਵਿਸ਼ੇਸ਼ਣ (ਤਿਲੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਦੁਹੇਲਾ/ਦੁਹੇਲੀ; ਸਿੰਧੀ - ਡੁਹਿਲੋ (ਔਖਾ); ਅਪਭ੍ਰੰਸ਼/ਪ੍ਰਾਕ੍ਰਿਤ - ਦੁਹ (ਦਰਦ/ਪੀੜਾ), ਦੁਹਲ (ਉਦਾਸ/ਦੁਖੀ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।

ਦੁਹੇਲੀ

ਬਹੁਤ ਅਉਖੀ (ਹੁੰਦੀ) ਹੈ, ਬਹੁਤ ਦੁਖੀ (ਹੁੰਦੀ) ਹੈ।

ਵਿਆਕਰਣ: ਵਿਸ਼ੇਸ਼ਣ (ਜੀਵ-ਇਸਤਰੀ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਦੁਹੇਲਾ/ਦੁਹੇਲੀ; ਸਿੰਧੀ - ਡੁਹਿਲੋ (ਔਖਾ); ਅਪਭ੍ਰੰਸ਼/ਪ੍ਰਾਕ੍ਰਿਤ - ਦੁਹ (ਦਰਦ/ਪੀੜਾ), ਦੁਹਲ (ਉਦਾਸ/ਦੁਖੀ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।

ਦੁਹੇਲੀ

ਅਉਖੀ, ਦੁਖੀ।

ਵਿਆਕਰਣ: ਵਿਸ਼ੇਸ਼ਣ (ਮੈਂ ਦਾ), ਕਰਤਾ ਕਾਰਕ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਦੁਹੇਲਾ/ਦੁਹੇਲੀ; ਸਿੰਧੀ - ਡੁਹਿਲੋ (ਔਖਾ); ਅਪਭ੍ਰੰਸ਼/ਪ੍ਰਾਕ੍ਰਿਤ - ਦੁਹ (ਦਰਦ/ਪੀੜਾ), ਦੁਹਲ (ਉਦਾਸ/ਦੁਖੀ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।

ਦੁਖ

ਦੁਖ (ਭੰਜਨ), ਦੁਖ (ਹਰਣ ਵਾਲਾ), ਦੁਖ (ਦੂਰ ਕਰਨ ਵਾਲਾ)।

ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।

ਦੁਖ

ਦੁਖ (ਹਰਣ ਵਾਲਾ), ਦੁਖ (ਦੂਰ ਕਰਨ ਵਾਲਾ)।

ਵਿਆਕਰਣ: ਕਰਤਰੀ ਵਾਚ ਕਿਰਦੰਤ (ਵਿਸ਼ੇਸ਼ਣ ਸੁਆਮੀ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।

ਦੁਖ

ਦੁਖ, ਕਸ਼ਟ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।

ਦੁਖ

ਦੁਖਾਂ ਨੂੰ, ਕਸ਼ਟਾਂ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।

ਦੁਖ

ਦੁਖ (ਵਿਚ), ਕਸ਼ਟ (ਵਿਚ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਲ, ਪੀੜ)।

ਦੁਖ

ਦੁਖਾਂ (ਦਾ), ਕਸ਼ਟਾਂ (ਦਾ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।

ਦੁਖ

ਦੁਖ (ਲਈ)।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਲ, ਪੀੜ)।

ਦੁਖੀਆ

ਦੁਖੀ।

ਵਿਆਕਰਣ: ਵਿਸ਼ੇਸ਼ਣ (ਜੀਵ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੁਖੀਆ/ਦੁਖੀ; ਬ੍ਰਜ - ਦੁਖਿਯਾ/ਦੁਖੀਆ/ਦੁਖੀ; ਪ੍ਰਾਕ੍ਰਿਤ - ਦੁਕ੍ਖਿਦ/ਦੁਕ੍ਖਿਅ; ਪਾਲੀ - ਦੁਕ੍ਖਿਤ; ਸੰਸਕ੍ਰਿਤ - ਦੁਹਖਿਤ (दु:खित - ਦੁਖੀ, ਦੁਖੀ/ਨਾਖੁਸ਼)।

ਦੁਖੁ

ਦੁਖ (ਕਾਰਣ), ਕਸ਼ਟ (ਕਾਰਣ)।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।

ਦੁਖੁ

ਦੁਖ, ਕਸ਼ਟ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु :ख - ਮੁਸ਼ਕਿਲ, ਪੀੜ)।

ਦੁਖੁ

ਦੁਖ ਤੋਂ, ਕਸ਼ਟ ਤੋਂ।

ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु :ख - ਮੁਸ਼ਕਿਲ, ਪੀੜ)।

ਦੁਖੁ

ਦੁਖ (ਰੂਪੀ), ਕਸ਼ਟ (ਰੂਪੀ)।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु :ख - ਮੁਸ਼ਕਿਲ, ਪੀੜ)।

ਦੁਖੁ

ਦੁਖ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।

ਦੁਖੋ

ਦੁਖ, ਕਸ਼ਟ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਲ, ਪੀੜ)।

ਦੁਤਰ

ਦੁਸ਼ਤਰ ਤੋਂ, ਮੁਸ਼ਕਲ ਨਾਲ ਤਰੇ ਜਾਣ ਵਾਲੇ/ਬਿਖਮ (ਸੰਸਾਰ-ਸਮੁੰਦਰ) ਤੋਂ; ਵਿਕਾਰਾਂ ਨਾਲ ਭਰੇ ਸੰਸਾਰ ਤੋਂ।

ਵਿਆਕਰਣ: ਵਿਸ਼ੇਸ਼ਣ (ਸੰਸਾਰ-ਸਮੁੰਦਰ ਦਾ), ਅਪਾਦਾਨ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੁਤਰ/ਦੂਤਰ (ਕਠਨ); ਅਪਭ੍ਰੰਸ਼ - ਦੁੱਤਰ/ਦੁੱਤਰੁ; ਪ੍ਰਾਕ੍ਰਿਤ - ਦੁੱਤਰ; ਪਾਲੀ - ਦੁੱਤਰ (ਜਿਸ ਨੂੰ ਪਾਰ ਕਰਨਾ ਕਠਨ ਹੋਵੇ); ਸੰਸਕ੍ਰਿਤ - ਦੁਸਤਰ/ਦੁਸ਼੍ਟਤਰ (दुस्तर/दुष्टतर - ਜਿਸ ਨੂੰ ਕਾਬੂ ਕਰਨਾ ਕਠਨ ਹੋਵੇ)।

ਦੁਤੀਆ

ਦੁਤੀਆ, ਦੂਜਾ; ਪਰਾਇਆ।

ਵਿਆਕਰਣ: ਵਿਸ਼ੇਸ਼ਣ (ਭਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੁਤੀਆ; ਅਪਭ੍ਰੰਸ਼ - ਦੁਤੀਯਾ; ਸੰਸਕ੍ਰਿਤ - ਦ੍ਵਿਤੀਯਾ (द्वितीया - ਹਰ ਚੰਦਰ ਪੰਦਰਵਾੜੇ ਦਾ ਦੂਜਾ ਦਿਨ; ਦੂਜਾ)।

ਦੁਤੀਆ

ਦੁਤੀਆ ਦੁਆਰਾ, ਦੂਜੀ (ਥਿਤ) ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੁਤੀਆ; ਅਪਭ੍ਰੰਸ਼ - ਦੁਤੀਯਾ; ਸੰਸਕ੍ਰਿਤ - ਦ੍ਵਿਤੀਯਾ (द्वितीया - ਹਰ ਚੰਦਰ ਪੰਦਰਵਾੜੇ ਦਾ ਦੂਜਾ ਦਿਨ; ਦੂਜਾ)।

ਦੁਧੁ

ਦੁੱਧ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੁਧੁ; ਲਹਿੰਦੀ - ਦੁੱਧ; ਅਪਭ੍ਰੰਸ਼ - ਦੁਦ੍ਧੁ; ਪ੍ਰਾਕ੍ਰਿਤ/ਪਾਲੀ - ਦੁਦਧ੍; ਸੰਸਕ੍ਰਿਤ - ਦੁਗ੍ਧ (दुग्ध - ਦੁੱਧ)।

ਦੁਨਿਆਈ

ਦੁਨੀਆ, ਲੋਕਾਈ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੁਨੀਆ/ਦੁਨੀ/ਦੁਨਿਆਈ; ਅਵਧੀ/ਰਾਜਸਥਾਨੀ - ਦੁਨੀਆ/ਦੁਨੀ; ਭੋਜਪੁਰੀ - ਦੁਨਿਯਾ/ਦੁਨਿਯਾਈ; ਲਹਿੰਦੀ - ਦੁਨੀਆ; ਬ੍ਰਜ - ਦੁਨੀਯਾ/ਦੁਨੀਆ/ਦੁਨੀਯੈ/ਦੁਨੀ; ਅਰਬੀ - ਦੁਨਯਾ (دُنْيا - ਸਭ ਤੋਂ ਨੇੜੇ/ਨੇੜੇ; ਸੰਸਾਰ, ਬ੍ਰਹਿਮੰਡ, ਧਰਤੀ)।

ਦੁਨੀ

ਦੁਨੀਆ (ਵਿਚ), ਸੰਸਾਰ (ਵਿਚ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੁਨੀਆ/ਦੁਨੀ/ਦੁਨਿਆਈ; ਅਵਧੀ/ਰਾਜਸਥਾਨੀ - ਦੁਨੀਆ/ਦੁਨੀ; ਭੋਜਪੁਰੀ - ਦੁਨਿਯਾ/ਦੁਨਿਯਾਈ; ਲਹਿੰਦੀ - ਦੁਨੀਆ; ਬ੍ਰਜ - ਦੁਨੀਯਾ/ਦੁਨੀਆ/ਦੁਨੀਯੈ/ਦੁਨੀ; ਅਰਬੀ - ਦੁਨਯਾ (دُنْيا - ਸਭ ਤੋਂ ਨੇੜੇ/ਨੇੜੇ; ਸੰਸਾਰ, ਬ੍ਰਹਿਮੰਡ, ਧਰਤੀ)।

ਦੁਨੀਆ

ਦੁਨੀਆ ਦੇ, ਦੁਨੀਆਦਾਰੀ ਦੇ।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਰਬੀ - ਦੁਨਯਾ (ਸੰਸਾਰ)।

ਦੁਨੀਆ

ਦੁਨੀਆ (ਵਿਚ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਰਬੀ - ਦੁਨਯਾ (ਸੰਸਾਰ)।

ਦੁਬਿਧਾ

ਦੁਬਿਧਾ ਕਾਰਣ, ਦੁਚਿਤੀ ਕਾਰਣ, ਦਵੈਤ-ਭਾਵ ਕਾਰਣ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਦੁਵਿਧਾ (ਉਲਝਣ, ਦੁਬਿਧਾ; ਦੋ ਦਿਸ਼ਾਵਾਂ); ਬ੍ਰਜ - ਦੁਬਿਧਾ/ਦੁਵਿਧਾ (ਸ਼ੰਕਾ ਗ੍ਰਸਤ ਹੋਣ ਦਾ ਭਾਵ); ਸੰਸਕ੍ਰਿਤ - ਦ੍ਵਿਧਾ (द्विधा - ਦੋ ਭਾਗਾਂ ਵਿਚ ਵੰਡੇ ਹੋਣ ਦਾ ਭਾਵ)।

ਦੁਬਿਧਾ

ਦੁਵਿਧਾ ਵਿਚ, ਦੁਚਿਤੀ ਵਿਚ, ਦਵੈਤ-ਭਾਵ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਦੁਵਿਧਾ (ਉਲਝਣ, ਦੁਬਿਧਾ; ਦੋ ਦਿਸ਼ਾਵਾਂ); ਬ੍ਰਜ - ਦੁਬਿਧਾ/ਦੁਵਿਧਾ (ਸ਼ੰਕਾ ਗ੍ਰਸਤ ਹੋਣ ਦਾ ਭਾਵ); ਸੰਸਕ੍ਰਿਤ - ਦ੍ਵਿਧਾ (द्विधा - ਦੋ ਭਾਗਾਂ ਵਿਚ ਵੰਡੇ ਹੋਣ ਦਾ ਭਾਵ)।

ਦੁਯੀ

ਦੂਜੀ, ਹੋਰ; ਫਿਰ।

ਵਿਆਕਰਣ: ਵਿਸ਼ੇਸ਼ਣ (ਕੁਦਰਤਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੁਯੀ; ਅਪਭ੍ਰੰਸ਼ - ਦੁਈ/ਦੂਈ; ਪ੍ਰਾਕ੍ਰਿਤ - ਦੁਵੇ/ਦੂਇ; ਪਾਲੀ - ਦੁਵਿ/ਦੁਵੇ; ਸੰਸਕ੍ਰਿਤ - ਦ੍ਵਿ/ਦਵ (द्वि/दव - ਦੋ)।

ਦੁਯੈ

ਦੂਜੇ, ਹੋਰ।

ਵਿਆਕਰਣ: ਵਿਸ਼ੇਸ਼ਣ (ਭਾਇ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦੁਈ/ਦੁਇ; ਪ੍ਰਾਕ੍ਰਿਤ - ਦੁਈਅ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।

ਦੁਰਮਤਿ

ਦੁਰਮਤਿ ਦੂਰ ਕਰਨ ਵਾਲਾ, ਖੋਟੀ ਮਤਿ ਦੂਰ ਕਰਨ ਵਾਲਾ।

ਵਿਆਕਰਣ: ਕਰਤਰੀ ਵਾਚ ਕਿਰਦੰਤ (ਵਿਸ਼ੇਸ਼ਣ ਨਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਦੁਰ੍ਮਤਿ; ਬ੍ਰਜ - ਦੁਰਮਤਿ (ਮੂਰਖਤਾ, ਗਲਤ ਸੋਚ); ਸੰਸਕ੍ਰਿਤ - ਦੁਰਮਤਿ (दुरमति - ਮਨ ਦਾ ਮਾੜਾ ਸੁਭਾਅ, ਈਰਖਾ, ਨਫਰਤ) + ਪੁਰਾਤਨ ਪੰਜਾਬੀ/ਬ੍ਰਜ - ਹਰਨਾ (ਲੈਣਾ, ਜਬਤ ਕਰਨਾ, ਲੁਟਣਾ); ਅਪਭ੍ਰੰਸ਼ - ਹਰਇ; ਪ੍ਰਾਕ੍ਰਿਤ - ਹਰਅਇ; ਪਾਲੀ - ਹਰਤਿ; ਸੰਸਕ੍ਰਿਤ - ਹਰਤਿ (हरति - ਲੈ ਜਾਂਦਾ ਹੈ, ਲਿਆਉਂਦਾ ਹੈ; ਰਿਗਵੇਦ - ਖੋਹ ਕੇ ਲੈ ਜਾਂਦਾ ਹੈ)।

ਦੁਰਮਤਿ

ਦੁਰ-ਮਤਿ, ਖੋਟੀ ਮਤਿ, ਭੈੜੀ ਮਤਿ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਦੁਰ੍ਮਤਿ; ਬ੍ਰਜ - ਦੁਰਮਤਿ (ਮੂਰਖਤਾ, ਝੂਠੀ ਸੋਚ); ਸੰਸਕ੍ਰਿਤ - ਦੁਰਮਤਿ (दुरमति - ਮਨ ਦਾ ਬੁਰਾ ਸੁਭਾਅ, ਈਰਖਾ, ਨਫ਼ਰਤ)।

ਦੁਰਮਤਿ

ਦੁਰ-ਮਤਿ ਦੀ, ਖੋਟੀ ਮਤਿ ਦੀ, ਭੈੜੀ ਮਤਿ ਦੀ।

ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਸਿੰਧੀ - ਦੁਰ੍ਮਤਿ; ਬ੍ਰਜ - ਦੁਰਮਤਿ (ਮੂਰਖਤਾ, ਝੂਠੀ ਸੋਚ); ਸੰਸਕ੍ਰਿਤ - ਦੁਰਮਤਿ (दुरमति - ਮਨ ਦਾ ਬੁਰਾ ਸੁਭਾਅ, ਈਰਖਾ, ਨਫ਼ਰਤ)।

ਦੁਰਲਭ

ਦੁਰਲਭ, ਕਠਨਾਈ ਨਾਲ ਲਭਣ/ਮਿਲਣ ਵਾਲੀ।

ਵਿਆਕਰਣ: ਵਿਸ਼ੇਸ਼ਣ (ਦੇਹ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਦੁਰਲਭ; ਬ੍ਰਜ - ਦਰਲਭ/ਦੁਰ੍ਲਭ; ਸੰਸਕ੍ਰਿਤ - ਦੁਰ੍ਲਭ (दुर्लभ - ਮੁਸ਼ਕਲ ਨਾਲ ਮਿਲਣਾ, ਬਹੁਤ ਘੱਟ/ਦੁਰਲਭ)।

ਦੁਰਲਭ

ਦੁਰਲਭ, ਮੁਸ਼ਕਲ ਨਾਲ ਲਭਣ/ਮਿਲਣ ਵਾਲੀ।

ਵਿਆਕਰਣ: ਵਿਸ਼ੇਸ਼ਣ (ਦੇਹ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਦੁਰਲਭ; ਬ੍ਰਜ - ਦਰਲਭ/ਦੁਰ੍ਲਭ; ਸੰਸਕ੍ਰਿਤ - ਦੁਰ੍ਲਭ (दुर्लभ - ਮੁਸ਼ਕਲ ਨਾਲ ਮਿਲਣਾ, ਬਹੁਤ ਘੱਟ/ਦੁਰਲਭ)।

ਦੂਸਰ

ਦੂਜਾ, ਹੋਰ।

ਵਿਆਕਰਣ: ਵਿਸ਼ੇਸ਼ਣ (ਕਉਨੁ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਅਵਧੀ - ਦੂਸਰ; ਬ੍ਰਜ - ਦੂਸਰਾ/ਦੂਸਰੋ/ਦੂਸਰ; ਕੁਮਾਉਂਨੀ - ਦੂਸਰੋ (ਦੂਜਾ); ਸੰਸਕ੍ਰਿਤ - ਦ੍ਵਿਹਸਰ* (द्विहसर* - ਦੋਗੁਣਾ)।

ਦੂਸਰੁ

ਦੂਜੇ ਨੂੰ, ਹੋਰ ਨੂੰ।

ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਅਵਧੀ - ਦੂਸਰ; ਬ੍ਰਜ - ਦੂਸਰਾ/ਦੂਸਰੋ/ਦੂਸਰ; ਕੁਮਾਉਨੀ - ਦੂਸਰੋ (ਦੂਜਾ); ਸੰਸਕ੍ਰਿਤ - ਦ੍ਵਿਹਸਰ* (द्विहसर* - ਦੋਗੁਣਾ)।

ਦੂਖ

ਦੁਖ, ਕਸ਼ਟ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਮਾਰਵਾੜੀ/ਬ੍ਰਜ - ਦੂਖ; ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।

ਦੂਖ

ਦੁਖਾਂ (ਦਾ), ਕਸ਼ਟਾਂ (ਦਾ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਮਾਰਵਾੜੀ/ਬ੍ਰਜ - ਦੂਖ; ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।

ਦੂਖਨ

ਦੂਸ਼ਣ (ਕਾਰਣ), ਦੂਸ਼ਣਬਾਜੀ (ਕਾਰਣ); ਨਿੰਦਾ (ਕਾਰਣ), ਬਦਖੋਈ (ਕਾਰਣ)।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਦੂਖਣ; ਬ੍ਰਜ - ਦੂਖਨ; ਪਾਲੀ - ਦੂਸਨ; ਸੰਸਕ੍ਰਿਤ - ਦੂਸ਼ਣ (दूषण - ਦੋਸ਼, ਗਲਤੀ, ਨੁਕਸ, ਅਪਰਾਧ)।

ਦੂਖਨਾ

ਦੂਸ਼ਣਾ, ਦੂਸ਼ਣਬਾਜੀ; ਨਿੰਦਾ, ਬਦਖੋਈ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਦੂਖਣ; ਬ੍ਰਜ - ਦੂਖਨ; ਪਾਲੀ - ਦੂਸਨ; ਸੰਸਕ੍ਰਿਤ - ਦੂਸ਼ਨ (दूषण - ਦੋਸ਼, ਗਲਤੀ, ਨੁਕਸ, ਅਪਰਾਧ)।

ਦੂਖਨਾ

ਦੂਸ਼ਣਾ ਕਾਰਣ, ਦੂਸ਼ਣਬਾਜੀ ਕਾਰਣ; ਨਿੰਦਾ ਕਾਰਣ, ਬਦਖੋਈ ਕਾਰਣ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਦੂਖਣ; ਬ੍ਰਜ - ਦੂਖਨ; ਪਾਲੀ - ਦੂਸਨ; ਸੰਸਕ੍ਰਿਤ - ਦੂਸ਼ਨ (दूषण - ਦੋਸ਼, ਗਲਤੀ, ਨੁਕਸ, ਅਪਰਾਧ)।

ਦੂਖਨਿ

ਦੂਸ਼ਣ ਕਾਰਣ, ਦੂਸ਼ਣਬਾਜੀ ਕਾਰਣ; ਨਿੰਦਾ ਕਾਰਣ, ਬਦਖੋਈ ਕਾਰਣ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਦੂਖਣ; ਬ੍ਰਜ - ਦੂਖਨ; ਪਾਲੀ - ਦੂਸਨ; ਸੰਸਕ੍ਰਿਤ - ਦੂਸ਼ਣ (दूषण - ਦੋਸ਼, ਗਲਤੀ, ਨੁਕਸ, ਅਪਰਾਧ)।

ਦੂਖੁ

ਦੁਖ ਦੇਣ ਵਾਲਾ।

ਵਿਆਕਰਣ: ਵਿਸ਼ੇਸ਼ਣ (ਜਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦੁਖ; ਸਿੰਧੀ - ਦੁਖੁ (ਦੁਖ, ਪੀੜ); ਅਪਭ੍ਰੰਸ਼ - ਦੁਖ/ਦੁਖੁ; ਪ੍ਰਾਕ੍ਰਿਤ/ਪਾਲੀ - ਦੁਕ੍ਖ (ਦੁਖ/ਕਸ਼ਟ); ਸੰਸਕ੍ਰਿਤ - ਦੁਹਖ (दु:ख - ਮੁਸ਼ਕਿਲ, ਪੀੜ)।

ਦੂਜੜੀ

ਦੂਜੀ।

ਵਿਆਕਰਣ: ਵਿਸ਼ੇਸ਼ਣ (ਲਾਵ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ - ਦੂਜੋੜੀ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਈ (ਦੂਜੀ); ਪਾਲੀ - ਦੁਤਿੱਯਤਾ (ਮਿੱਤਰਤਾ); ਸੰਸਕ੍ਰਿਤ - ਦੁਤੀਯ (दुतीय - ਦੂਜਾ/ਦੂਜੀ)।

ਦੂਜਾ

ਦੂਜਾ, ਹੋਰ; ਦਵੈਤ।

ਵਿਆਕਰਣ: ਵਿਸ਼ੇਸ਼ਣ (ਭਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।

ਦੂਜਾ

ਦੂਜਾ, ਹੋਰ।

ਵਿਆਕਰਣ: ਵਿਸ਼ੇਸ਼ਣ (ਕੋਇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।

ਦੂਜਾ

ਹੋਰ (ਦੂਜਾ)।

ਵਿਆਕਰਣ: ਵਿਸ਼ੇਸ਼ਣ (ਸਿਰਜਣਹਾਰਾ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।

ਦੂਜਾ

ਦੂਜਾ (ਭਾਉ), ਦਵੈਤ (ਭਾਵ)।

ਵਿਆਕਰਣ: ਵਿਸ਼ੇਸ਼ਣ (ਭਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।

ਦੂਜਾ

ਦੂਜਾ, ਹੋਰ, ਦਵੈਤ ਵਾਲਾ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।

ਦੂਜੀ

ਦੂਜੀ।

ਵਿਆਕਰਣ: ਵਿਸ਼ੇਸ਼ਣ (ਵਸਤੂ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦੂਜੀ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਈ (ਦੂਜੀ); ਪਾਲੀ - ਦੁਤਿੱਯਤਾ (ਮਿੱਤਰਤਾ); ਸੰਸਕ੍ਰਿਤ - ਦੁਤੀਯ (दुतीय - ਦੂਜਾ/ਦੂਜੀ)।

ਦੂਜੀ

ਦੂਜੀ, ਹੋਰ।

ਵਿਆਕਰਣ: ਵਿਸ਼ੇਸ਼ਣ (ਆਨ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦੂਜੀ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਈ (ਦੂਜੀ); ਪਾਲੀ - ਦੁਤਿੱਯਤਾ (ਮਿੱਤਰਤਾ); ਸੰਸਕ੍ਰਿਤ - ਦੁਤੀਯ (दुतीय - ਦੂਜਾ/ਦੂਜੀ)।

ਦੂਜੀ

ਦੂਜੀ।

ਵਿਆਕਰਣ: ਵਿਸ਼ੇਸ਼ਣ (ਕਾਰ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦੂਜੀ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਈ (ਦੂਜੀ); ਪਾਲੀ - ਦੁਤਿੱਯਤਾ (ਮਿੱਤਰਤਾ); ਸੰਸਕ੍ਰਿਤ - ਦੁਤੀਯ (दुतीय - ਦੂਜਾ/ਦੂਜੀ)।

ਦੂਜੀ

ਦੂਜੀ, ਹੋਰ, ਦਵੈਤ ਵਾਲੀ।

ਵਿਆਕਰਣ: ਵਿਸ਼ੇਸ਼ਣ (ਦ੍ਰਿਸਟਿ ਦਾ), ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦੂਜੀ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਈ (ਦੂਜੀ); ਪਾਲੀ - ਦੁਤਿੱਯਤਾ (ਮਿੱਤਰਤਾ); ਸੰਸਕ੍ਰਿਤ - ਦੁਤੀਯ (दुतीय - ਦੂਜਾ/ਦੂਜੀ)।

ਦੂਜੀ

ਦੂਜੀ, ਹੋਰ।

ਵਿਆਕਰਣ: ਵਿਸ਼ੇਸ਼ਣ (ਜਾਇ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਦੂਜੀ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਈ (ਦੂਜੀ); ਪਾਲੀ - ਦੁਤਿੱਯਤਾ (ਮਿੱਤਰਤਾ); ਸੰਸਕ੍ਰਿਤ - ਦੁਤੀਯ (दुतीय - ਦੂਜਾ/ਦੂਜੀ)।

ਦੂਜੈ

ਦੂਜੇ, ਦਵੈਤ, ਹੋਰ।

ਵਿਆਕਰਣ: ਵਿਸ਼ੇਸ਼ਣ (ਭਾਏ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।

ਦੂਜੈ

ਦੂਜੇ/ਦੂਸਰੇ।

ਵਿਆਕਰਣ: ਵਿਸ਼ੇਸ਼ਣ (ਪਹਰੈ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।

ਦੂਜੈ

ਦੂਜੇ ਨਾਲ, ਕਿਸੇ ਹੋਰ ਨਾਲ।

ਵਿਆਕਰਣ: ਪੜਨਾਂਵ, ਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਵਧੀ/ਲਹਿੰਦੀ - ਦੂਜਾ; ਅਪਭ੍ਰੰਸ਼ - ਦੁੱਜਅ; ਪ੍ਰਾਕ੍ਰਿਤ - ਦੁਇੱਜ/ਦੁਈ; ਪਾਲੀ - ਦੁਤਿਯ; ਸੰਸਕ੍ਰਿਤ - ਦੁਤੀਯ (दुतीय - ਦੂਜਾ)।

ਦੂਣਾ

ਦੋ-ਗੁਣਾ, ਦੁੱਗਣਾ।

ਵਿਆਕਰਣ: ਵਿਸ਼ੇਸ਼ਣ (ਵਜਹੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦੂਣਾ; ਸਿੰਧੀ - ਦੌਉਣੋ; ਅਪਭ੍ਰੰਸ਼ - ਦੂਣ/ਦੂਣੁ; ਪ੍ਰਾਕ੍ਰਿਤ - ਦੂਣ (ਦੁੱਗਣਾ); ਸੰਸਕ੍ਰਿਤ - ਦੁਗੁਣ/ਦਵਿਗੁਣ (दुगुण/द्विगुण - ਦੁੱਗਣਾ, ਦੋਹਰਾ)।

ਦੂਣਾ

ਦੁਗਣਾ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਲਹਿੰਦੀ - ਦੌਊਣਾ/ਦੂਣਾ; ਸਿੰਧੀ - ਦੌਉਣੋ; ਅਪਭ੍ਰੰਸ਼ - ਦੂਣ/ਦੂਣੁ; ਪ੍ਰਾਕ੍ਰਿਤ - ਦੂਣ (ਦੁਗਣਾ); ਸੰਸਕ੍ਰਿਤ - ਦੁਗੁਣ/ਦਵਿਗੁਣ (दुगुण/द्विगुण - ਦੁਗਣਾ, ਦੋਹਰਾ)।

ਦੂਣੀ

ਦੁਗੁਣੀ, ਦੋ ਗੁਣੀ।

ਵਿਆਕਰਣ: ਵਿਸ਼ੇਸ਼ਣ (ਕਰਾਮਾਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਦੌਊਣਾ/ਦੂਣਾ; ਸਿੰਧੀ - ਦੌਉਣੋ; ਅਪਭ੍ਰੰਸ਼ - ਦੂਣ/ਦੂਣੁ; ਪ੍ਰਾਕ੍ਰਿਤ - ਦੂਣ (ਦੁਗਣਾ); ਸੰਸਕ੍ਰਿਤ - ਦੁਗੁਣ/ਦਵਿਗੁਣ (दुगुण/द्विगुण - ਦੁਗਣਾ, ਦੋਹਰਾ)।

ਦੂਤ

ਦੂਤ, ਕਾਮਾਦਿਕ ਦੂਤ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਗੜ੍ਹਵਾਲੀ/ਅਵਧੀ/ਰਾਜਸਥਾਨੀ - ਦੁਤ; ਸਿੰਧੀ - ਦੂਤੁ; ਬ੍ਰਜ - ਦੂਤ; ਸੰਸਕ੍ਰਿਤ - ਦੂਤਹ (दूत: - ਹਰਕਾਰਾ, ਏਲਚੀ, ਰਾਜਦੂਤ)।

ਦੂਤਾ

ਦੂਤਾਂ (ਨੂੰ); ਬਾਬਰ ਰੂਪੀ ਜਮ ਦੇ ਦੂਤਾਂ (ਨੂੰ), ਬਾਬਰ ਜਮ ਦੇ ਸਿਪਾਹੀ ਰੂਪੀ ਦੂਤਾਂ (ਨੂੰ)।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ/ਪਾਲੀ - ਦੂਤ; ਸੰਸਕ੍ਰਿਤ - ਦੂਤਹ/ਦੂਤਕ (दूत:/दूतक - ਸੁਨੇਹਾ ਪਹੁੰਚਾਉਣ ਵਾਲਾ/ਸੰਦੇਸ਼ਵਾਹਕ)।

ਦੂਰਹੁ

ਦੂਰੋਂ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ/ਅਪਭ੍ਰੰਸ਼ - ਦੂਰਿ; ਪ੍ਰਾਕ੍ਰਿਤ - ਦੂਰ; ਸੰਸਕ੍ਰਿਤ - ਦੂਰ੍ (दूर् - ਦੂਰ; ਦੂਰੀ)।

ਦੂਰਿ

ਦੂਰ (ਕਰ)।

ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ/ਅਪਭ੍ਰੰਸ਼ - ਦੂਰਿ; ਪ੍ਰਾਕ੍ਰਿਤ - ਦੂਰ; ਸੰਸਕ੍ਰਿਤ - ਦੂਰ੍ (दूर् - ਦੂਰ)।

ਦੂਰਿ

ਦੂਰ, ਪਰੇ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ/ਸਿੰਧੀ/ਅਪਭ੍ਰੰਸ਼ - ਦੂਰਿ; ਪ੍ਰਾਕ੍ਰਿਤ - ਦੂਰ; ਸੰਸਕ੍ਰਿਤ - ਦੂਰ੍ (दूर् - ਦੂਰ)।

ਦੇ

ਦੇਇ, ਦਿੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਦੇ; ਅਪਭ੍ਰੰਸ਼ - ਦੇਇ (ਦੇ ਕੇ); ਪ੍ਰਾਕ੍ਰਿਤ - ਦੇਇ; ਪਾਲੀ - ਦਦਾਤਿ; ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇ

(ਪੋਚਾ) ਦੇ ਕੇ, (ਪੋਚਾ) ਫੇਰ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਅਪਭ੍ਰੰਸ਼ - ਦੇ/ਦੇਇ; ਪ੍ਰਾਕ੍ਰਿਤ - ਦੇਏਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇ

(ਅਗੋਂ) ਦੇ, (ਪਹਿਲਾਂ) ਹੀ।

ਵਿਆਕਰਣ: ਕਿਰਿਆ ਵਿਸ਼ੇਸ਼ਣ।

ਵਿਉਤਪਤੀ: ਪੁਰਾਤਨ ਪੰਜਾਬੀ - ਦਾ/ਦੀ/ਦੇ; ਪੁਰਾਤਨ ਪੰਜਾਬੀ/ਬ੍ਰਜ - ਕਾ/ਕੀ/ਕੇ (ਦਾ/ਦੀ/ਦੇ); ਅਪਭ੍ਰੰਸ਼ - ਕੇਰ (ਦਾ); ਪ੍ਰਾਕ੍ਰਿਤ - ਕਾਰਿਤੋ; ਸੰਸਕ੍ਰਿਤ - ਕ੍ਰਿਤਹ (कृत:- ਕਰਨਾ)।

ਦੇ

ਦੇਇ, ਦਿੰਦਾ ਹੈ, ਬਖਸ਼ਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਦੇ; ਅਪਭ੍ਰੰਸ਼ - ਦੇਇ (ਦੇ ਕੇ); ਪ੍ਰਾਕ੍ਰਿਤ - ਦੇਇ; ਪਾਲੀ - ਦਦਾਤਿ; ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇ

ਦੈਵੀ, ਰੱਬੀ, ਰੂਹਾਨੀ।

ਵਿਆਕਰਣ: ਵਿਸ਼ੇਸ਼ਣ (ਗੁਨਾ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਰਾਜਸਥਾਨੀ - ਦੇ (ਦੇਵ/ਦੇਵੀ ਦਾ ਸੰਖਿਪਤ, ਪੁਰਖ ਅਤੇ ਇਸਤਰੀ ਦੇ ਨਾਂਵਾਂ ਦੇ ਅੰਤ ਵਿਚ ਲੱਗ ਕੇ ਦੇਵ/ਦੇਵੀ ਦੇ ਅਰਥਾਂ ਨੂੰ ਸੂਚਤ ਕਰਨ ਵਾਲਾ ਪਿਛੇਤਰ); ਬ੍ਰਜ - ਦੇਈ/ਦੇ (ਦੈਵੀ); ਸੰਸਕ੍ਰਿਤ - ਦੇਵ (देव - ਸਵਰਗੀ, ਦੈਵੀ; ਦੇਵਤਾ, ਭਗਵਾਨ)।

ਦੇ

(ਛੱਡ) ਦੇ, (ਤਿਆਗ) ਦੇ।

ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦੇ; ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇ

ਦੇ-ਦੇ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਅਪਭ੍ਰੰਸ਼ - ਦੇਇ (ਦੇ ਕੇ); ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇ

ਦਿੰਦਾ ਹੈ ਅਪੜਾ, ਅਪੜਾ ਦਿੰਦਾ ਹੈ, ਪਹੁੰਚਾਉਂਦਾ/ਅਪੜਾਉਂਦਾ ਹੈ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦੇ; ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇ

(ਦੇ) ਦੇ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਦੇ; ਅਪਭ੍ਰੰਸ਼ - ਦੇਇ (ਦੇ ਕੇ); ਪ੍ਰਾਕ੍ਰਿਤ - ਦੇਇ; ਪਾਲੀ - ਦਦਾਤਿ; ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇ

ਦੇ

ਵਿਆਕਰਣ: ਸੰਬੰਧਕ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਾ/ਕੀ/ਕੇ (ਦਾ/ਦੀ/ਦੇ); ਅਪਭ੍ਰੰਸ਼ - ਕੇਰ (ਦਾ); ਪ੍ਰਾਕ੍ਰਿਤ - ਕਾਰਿਤੋ; ਸੰਸਕ੍ਰਿਤ - ਕ੍ਰਿਤਹ (कृत: - ਕਰਨਾ)।

ਦੇ ਕੈ

(ਪੋਚਾ) ਦੇ ਕੇ, (ਪੋਚਾ) ਫੇਰ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਅਪਭ੍ਰੰਸ਼ - ਦੇ/ਦੇਇ; ਪ੍ਰਾਕ੍ਰਿਤ - ਦੇਏਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ) + ਪੁਰਾਤਨ ਪੰਜਾਬੀ - ਕੈ (ਕੇ); ਅਪਭ੍ਰੰਸ਼ - ਕਇਅ (ਕਰ ਕੇ); ਪ੍ਰਾਕ੍ਰਿਤ - ਕਰਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ) ।

ਦੇ ਦੇ

ਦੇ-ਦੇ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਅਪਭ੍ਰੰਸ਼ - ਦੇਇ (ਦੇ ਕੇ); ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਉ

ਦੇਵ, ਪ੍ਰਕਾਸ਼-ਰੂਪ।

ਵਿਆਕਰਣ: ਵਿਸ਼ੇਸ਼ਣ (ਸੋਈ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਲਹਿੰਦੀ - ਦੇਉ; ਅਪਭ੍ਰੰਸ਼ - ਦੇਉ/ਦੇਵ (ਦੇਵਤਾ, ਪ੍ਰਕਾਸ਼-ਰੂਪ); ਪ੍ਰਾਕ੍ਰਿਤ - ਦੇਅ/ਦੇਵ; ਪਾਲੀ - ਦੇਵ (ਰੱਬ, ਮੀਂਹ ਦਾ ਦੇਵਤਾ); ਸੰਸਕ੍ਰਿਤ - ਦੇਵ (देव - ਦੈਵੀ, ਆਕਾਸ਼ੀ, ਪਰਮ, ਦੇਵ ਪੁਰਖ, ਦੇਵਤਾ)।

ਦੇਂਉ

(ਵਾਰ) ਦਿੰਦਾ ਹਾਂ, (ਕੁਰਬਾਨ) ਕਰ ਦਿੰਦਾ ਹਾਂ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਇ

ਦਿੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦੇ/ਦੇਇ; ਪ੍ਰਾਕ੍ਰਿਤ - ਦੇਏਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦੇਂਦਾ ਹੈ)।

ਦੇਇ ਬਹਾਇ

ਬਹਾਅ/ਵਹਾਅ ਦੇਵੇ, ਰੋੜ੍ਹ ਦੇਵੇ।

ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਦੇ/ਦੇਇ; ਪ੍ਰਾਕ੍ਰਿਤ - ਦੇਏਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦੇਂਦਾ ਹੈ) + ਪੁਰਾਤਨ ਪੰਜਾਬੀ - ਵਹਣਾ/ਵਹਿਣਾ (ਵਹਿਣਾ, ਤਰਨਾ), ਵਹਾਉਣਾ/ਬਹਾਉਣਾ (ਵਹਾਉਣਾ, ਤਰਾਉਣਾ); ਲਹਿੰਦੀ - ਵਹਣ (ਵਹਿਣਾ, ਜਾਣਾ, ਡਗਮਗਾਉਣਾ), ਵਹਾਉਣ/ਵਹਾਣਾ/ਵਹਾਵਣ/ਵਹਾਵਣਾ (ਵਹਾਉਣਾ); ਸਿੰਧੀ - ਵਹਣੁ (ਨਦੀਆਂ ਦਾ ਵਹਾਅ); ਅਪਭ੍ਰੰਸ਼ - ਵਹੈ; ਪ੍ਰਾਕ੍ਰਿਤ - ਵਹਇ; ਪਾਲੀ/ਸੰਸਕ੍ਰਿਤ - ਵਹਤਿ (वहति - ਲੈ ਜਾਂਦਾ ਹੈ, ਵਹਿੰਦਾ ਹੈ)।

ਦੇਈ

ਦੇਵਈ, ਦਿੰਦਾ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਈ

(ਬੰਨ੍ਹਣ) ਦੇਵਈ, (ਬੰਨ੍ਹਣ) ਦਿੰਦਾ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਸ

ਦੇਸ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬੰਗਾਲੀ/ਮੈਥਿਲੀ/ਨੇਪਾਲੀ/ਉੜੀਆ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ - ਦੇਸ (ਹਿੱਸਾ/ਭਾਗ, ਦੇਸ਼); ਪਾਲੀ - ਦੇਸ (ਜਗ੍ਹਾ, ਦੇਸ਼); ਸੰਸਕ੍ਰਿਤ - ਦੇਸ਼ (देश - ਬਿੰਦੂ, ਖੇਤਰ; ਸੂਬਾ, ਦੇਸ਼)।

ਦੇਸਨਿ

ਦੇਣਗੀਆਂ; ਦਿਖਾਉਣਗੀਆਂ।

ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ/ਦੇਵਣਾ; ਲਹਿੰਦੀ - ਦੇਵਣ; ਸਿੰਧੀ - ਡਿਅਣੁ (ਦੇਣਾ, ਲੈਣਾ); ਅਪਭ੍ਰੰਸ਼ - ਦੇ/ਦੇਇ; ਪ੍ਰਾਕ੍ਰਿਤ - ਦੇਏਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦੇਂਦਾ ਹੈ)।

ਦੇਸੀ

ਦੇਵਸੀ, ਦੇਵੇਗੀ, ਵਿਖਾਵੇਗੀ।

ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ/ਦੇਵਣਾ; ਲਹਿੰਦੀ - ਦੇਵਣ; ਸਿੰਧੀ - ਡਿਅਣੁ (ਦੇਣਾ, ਲੈਣਾ); ਅਪਭ੍ਰੰਸ਼ - ਦੇ/ਦੇਇ; ਪ੍ਰਾਕ੍ਰਿਤ - ਦੇਏਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦੇਂਦਾ ਹੈ)।

ਦੇਹ

ਦੇਹ/ਦੇਹੀ ਵਰਗਾ, ਸਰੀਰ ਵਰਗਾ; ਜਨਮ ਵਰਗਾ, ਜੀਵਨ ਵਰਗਾ।

ਵਿਆਕਰਣ: ਵਿਸ਼ੇਸ਼ਣ (ਪਦ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਵਧੀ/ਪੁਰਾਤਨ ਪੰਜਾਬੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦੇਹ; ਸੰਸਕ੍ਰਿਤ - ਦੇਹ (देह - ਦੇਹ/ਸਰੀਰ)।

ਦੇਹ

ਦੇਹੀ, ਕਾਇਆਂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਵਧੀ/ਪੁਰਾਤਨ ਪੰਜਾਬੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦੇਹ; ਸੰਸਕ੍ਰਿਤ - ਦੇਹ (देह - ਦੇਹ/ਸਰੀਰ)।

ਦੇਹ

ਦੇਹੀ (ਤੋਂ/ ਵਿਚੋਂ), ਸਰੀਰ (ਤੋਂ/ ਵਿਚੋਂ)।

ਵਿਆਕਰਣ: ਨਾਂਵ, ਅਪਾਦਾਨ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਵਧੀ/ਪੁਰਾਤਨ ਪੰਜਾਬੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦੇਹ; ਸੰਸਕ੍ਰਿਤ - ਦੇਹ (देह - ਦੇਹ/ਸਰੀਰ)।

ਦੇਹ

(ਮਨੁਖਾ) ਦੇਹ, (ਮਨੁਖਾ) ਸਰੀਰ; (ਮਨੁਖਾ) ਜਨਮ, (ਮਨੁਖਾ) ਜੀਵਨ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਵਧੀ/ਪੁਰਾਤਨ ਪੰਜਾਬੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦੇਹ; ਸੰਸਕ੍ਰਿਤ - ਦੇਹ (देह - ਦੇਹ/ਸਰੀਰ)।

ਦੇਹ

ਦੇਹ, ਦੇਹੀ, ਕਾਇਆ, ਸਰੀਰ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਵਧੀ/ਪੁਰਾਤਨ ਪੰਜਾਬੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦੇਹ; ਸੰਸਕ੍ਰਿਤ - ਦੇਹ (देह - ਦੇਹ/ਸਰੀਰ)।

ਦੇਹ

ਦੇਹ ਉੱਪਰ, ਦੇਹੀ ਉੱਪਰ, ਕਾਇਆ ਉੱਪਰ, ਸਰੀਰ ਉੱਪਰ, ਮਨੁਖਾ ਦੇਹੀ ਉੱਪਰ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਵਧੀ/ਪੁਰਾਤਨ ਪੰਜਾਬੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦੇਹ; ਸੰਸਕ੍ਰਿਤ - ਦੇਹ (देह - ਦੇਹ/ਸਰੀਰ)।

ਦੇਹ

ਦੇਹ, ਸਰੀਰ; ਜਨਮ, ਜੀਵਨ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਵਧੀ/ਪੁਰਾਤਨ ਪੰਜਾਬੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦੇਹ; ਸੰਸਕ੍ਰਿਤ - ਦੇਹ (देह - ਦੇਹ/ਸਰੀਰ)।

ਦੇਹ

ਦੇਈਏ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ/ਅਵਧੀ/ਪੁਰਾਤਨ ਪੰਜਾਬੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦੇਹ; ਸੰਸਕ੍ਰਿਤ - ਦੇਹ (देह - ਦੇਹ/ਸਰੀਰ)।

ਦੇਹੜਿ

ਦੇਹ (ਰੂਪੀ), ਦੇਹੀ (ਰੂਪੀ), ਕਾਇਆ (ਰੂਪੀ), ਸਰੀਰ (ਰੂਪੀ), ਮਨੁਖਾ ਦੇਹੀ (ਰੂਪੀ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਵਧੀ/ਪੁਰਾਤਨ ਪੰਜਾਬੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਦੇਹ; ਸੰਸਕ੍ਰਿਤ - ਦੇਹ (देह - ਦੇਹ/ਸਰੀਰ)।

ਦੇਹਿ

ਦੇਵੇਂ, ਦਿੰਦਾ ਹੈਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦੇਹਿ; ਪ੍ਰਾਕ੍ਰਿਤ - ਦਇਈ/ਦੇਤਿ; ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਹਿ

(ਜੇ) ਆਉਣ ਦੇਵੇਂ।

ਵਿਆਕਰਣ: ਸੰਜੁਕਤ ਕਿਰਿਆ, ਸੰਭਾਵ ਭਵਿਖਤ ਕਾਲ; ਮਧਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਲਹਿੰਦੀ - ਆਵੁਣ; ਅਪਭ੍ਰੰਸ਼ - ਆਵਣ (ਆਉਣਾ); ਪ੍ਰਾਕ੍ਰਿਤ - ਆਵੇਇ/ਆਵਇ; ਪਾਲੀ - ਆਪੇਤਿ; ਸੰਸਕ੍ਰਿਤ - ਆਪਯਤਿ (आपयति - ਆਉਂਦਾ ਹੈ, ਪਹੁੰਚਦਾ ਹੈ)+ਪੁਰਾਤਨ ਪੰਜਾਬੀ/ਅਪਭ੍ਰੰਸ਼ - ਦੇਹਿ; ਪ੍ਰਾਕ੍ਰਿਤ - ਦਇਈ/ਦੇਤਿ; ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਹਿ

(ਡਾਲ) ਦੇ, (ਗੇਰ) ਦੇ, (ਸੁੱਟ) ਦੇ; (ਛੱਡ) ਦੇ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦੇਹਿ; ਪ੍ਰਾਕ੍ਰਿਤ - ਦਇਈ/ਦੇਤਿ; ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਹਿ

(ਮਿਲਾ) ਦੇਵੇ।

ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦੇਹਿ; ਪ੍ਰਾਕ੍ਰਿਤ - ਦਇਈ/ਦੇਤਿ; ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ) + ਪੁਰਾਤਨ ਪੰਜਾਬੀ - ਮਿਲਣਾ; ਲਹਿੰਦੀ - ਮਿਲਣ (ਮਿਲਣਾ, ਪ੍ਰਾਪਤ ਹੋਣਾ); ਸਿੰਧੀ - ਮਿਲਣੁ (ਪ੍ਰਾਪਤ ਹੋਣਾ, ਨਾਲ ਮਿਲਣਾ); ਅਪਭ੍ਰੰਸ਼/ਪ੍ਰਾਕ੍ਰਿਤ - ਮਿਲਇ; ਸੰਸਕ੍ਰਿਤ - ਮਿਲਤਿ (मिलति - ਮਿਲਦਾ ਹੈ)।

ਦੇਹਿ

ਦੇ/ਦਿਓ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦੇਹਿ; ਪ੍ਰਾਕ੍ਰਿਤ - ਦਇਈ/ਦੇਤਿ; ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਹਿ

ਦੇਹਿੰ, ਦਿੰਦਾ ਹੈਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦੇਹਿ; ਪ੍ਰਾਕ੍ਰਿਤ - ਦਇਈ/ਦੇਤਿ; ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਹੀ

ਦੇਹ (ਵਿਚਲੀ), ਦੇਹੀ (ਵਿਚਲੀ), ਕਾਇਆ (ਵਿਚਲੀ), ਸਰੀਰ (ਵਿਚਲੀ), ਮਨੁਖਾ ਦੇਹੀ (ਵਿਚਲੀ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਹੀ/ਦੇਹ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਦੇਹ (देह - ਦੇਹੀ, ਸਰੀਰ, ਕਾਇਆਂ)।

ਦੇਹੀ

ਦੇਹ ਨੂੰ, ਦੇਹੀ ਨੂੰ, ਕਾਇਆ ਨੂੰ, ਸਰੀਰ ਨੂੰ, ਮਨੁਖਾ ਦੇਹੀ ਨੂੰ।

ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਹੀ/ਦੇਹ; ਰਾਜਸਥਾਨੀ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਦੇਹ (देह - ਦੇਹੀ, ਸਰੀਰ, ਕਾਇਆਂ)।

ਦੇਹੁ

ਦੇਹੋ, ਪ੍ਰਦਾਨ ਕਰੋ, ਬਖਸ਼ੋ, ਦਿਓ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਹੁ

ਦੇਹੋ, ਪ੍ਰਦਾਨ ਕਰੋ, ਬਖਸ਼ੋ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਹੁ

ਦਿਓ।

ਬਤਾ ਦਿਓ, ਦੱਸ ਦਿਓ।

ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਦੇਹਿ; ਪ੍ਰਾਕ੍ਰਿਤ - ਦਇਈ/ਦੇਤਿ; ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਹੁਰੀ

ਦੇਹੀ, ਦੇਹ, ਕਾਇਆ, ਸਰੀਰ, ਮਨੁਖਾ ਦੇਹੀ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਸਾਮੀ - ਦੇਹੁਰੀ (ਮੰਦਰ ਦਾ ਦਫ਼ਤਰ); ਪੁਰਾਤਨ ਪੰਜਾਬੀ - ਦੇਹੁਰਾ (ਸਮਾਧਨੁਮਾ ਪਵਿੱਤਰ ਸਮਾਰਕ, ਮੰਦਰ); ਲਹਿੰਦੀ - ਦੇਹਰੀ (ਹਿੰਦੂ ਸਾਧੂ ਦੀ ਸਮਾਧ); ਪ੍ਰਾਕ੍ਰਿਤ - ਦੇਵਹਰ; ਸੰਸਕ੍ਰਿਤ - ਦੇਵਘਰ* (देवघर* - ਮੰਦਰ)।

ਦੇਹੁਰੀਆ

ਦੇਹੁਰੀ+ਆ, ਅਮੋਲਕ ਦੇਹੀ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਅਸਾਮੀ - ਦੇਹੁਰੀ (ਮੰਦਰ ਦਾ ਦਫ਼ਤਰ); ਪੁਰਾਤਨ ਪੰਜਾਬੀ - ਦੇਹੁਰਾ (ਸਮਾਧਨੁਮਾ ਪਵਿੱਤਰ ਸਮਾਰਕ, ਮੰਦਰ); ਲਹਿੰਦੀ - ਦੇਹਰੀ (ਹਿੰਦੂ ਸਾਧੂ ਦੀ ਸਮਾਧ); ਪ੍ਰਾਕ੍ਰਿਤ - ਦੇਵਹਰ; ਸੰਸਕ੍ਰਿਤ - ਦੇਵਘਰ* (देवघर* - ਮੰਦਰ)।

ਦੇਖਉ

ਦੇਖਦਾ/ਵੇਖਦਾ ਹਾਂ, ਤੱਕਦਾ ਹਾਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।

ਦੇਖਹਿ

ਦੇਖਦਾ ਹੈਂ, ਦੇਖ/ਵੇਖ ਰਿਹਾ ਹੈਂ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣ/ਦੇਖਣੇ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।

ਦੇਖਹੁ

ਦੇਖੋ/ਵੇਖੋ, ਦੇਖ/ਵੇਖ ਲਵੋ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।

ਦੇਖਨਹਾਰਾ

ਦੇਖਣ ਵਾਲਾ, ਦੇਖ-ਭਾਲ ਕਰਨ ਵਾਲਾ।

ਵਿਆਕਰਣ: ਵਿਸ਼ੇਸ਼ਣ (ਆਪਹਿ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ) + ਪੁਰਾਤਨ ਪੰਜਾਬੀ - ਹਾਰ; ਸੰਸਕ੍ਰਿਤ - ਕਾਰ (कार - ਕਰਨ ਵਾਲਾ)।

ਦੇਖਨੇ੍

ਦੇਖਣ ਦੇ, ਵੇਖਣ ਦੇ।

ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।

ਦੇਖਾ

ਦੇਖਾਂ/ਵੇਖਾਂ, ਦੇਖ/ਵੇੇਖ ਸਕਾਂ; ਅਨੁਭਵ ਕਰ ਸਕਾਂ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ, ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।

ਦੇਖਿ

ਦੇਖ/ਵੇਖ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣ/ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।

ਦੇਖਿਓ

ਦੇਖਿਆ, ਵੇਖਿਆ, ਡਿਠਾ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।

ਦੇਖਿਓ

ਦੇਖ/ਵੇਖ ਲਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣ/ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।

ਦੇਖਿਆ

ਦੇਖਿਆ ਹੈ, ਵੇਖਿਆ ਹੈ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।

ਦੇਖੁ

ਦੇਖ/ਵੇਖ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।

ਦੇਖੇ

ਦੇਖੇ/ਵੇਖੇ ਹਨ, ਵੇਖ ਲਏ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।

ਦੇਖੈ

ਦੇਖਦਾ ਹੈ, ਨਿਗਾਹਬਾਨੀ/ਸਾਰ ਸੰਭਾਲ ਕਰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖੈ; ਅਪਭ੍ਰੰਸ਼ - ਦੇਖਇ; ਪ੍ਰਾਕ੍ਰਿਤ - ਦੇਕਖਿਯ; ਸੰਸਕ੍ਰਿਤ - ਦ੍ਰਿਕਸ਼ਤਿ/ਦੇਕਸ਼ਤਿ (दृक्षति/देक्षति - ਦੇਖਦਾ ਹੈ)।

ਦੇਖੈ

ਦੇਖਦਾ/ਵੇਖਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖੈ; ਅਪਭ੍ਰੰਸ਼ - ਦੇਖਇ; ਪ੍ਰਾਕ੍ਰਿਤ - ਦੇਕਖਿਯ; ਸੰਸਕ੍ਰਿਤ - ਦ੍ਰਿਕਸ਼ਤਿ/ਦੇਕਸ਼ਤਿ (दृक्षति/देक्षति - ਦੇਖਦਾ ਹੈ)

ਦੇਖੈ

ਦੇਖਦੀ/ਵੇਖਦੀ ਹੈ, ਤੱਕਦੀ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖੈ; ਅਪਭ੍ਰੰਸ਼ - ਦੇਖਇ; ਪ੍ਰਾਕ੍ਰਿਤ - ਦੇਕਖਿਯ; ਸੰਸਕ੍ਰਿਤ - ਦ੍ਰਿਕਸ਼ਤਿ/ਦੇਕਸ਼ਤਿ (दृक्षति/देक्षति - ਦੇਖਦਾ ਹੈ)

ਦੇਖੈਗਾ

ਦੇਖ-ਭਾਲ ਕਰੇਗਾ, ਸੰਭਾਲ ਕਰੇਗਾ।

ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਖਣਾ; ਲਹਿੰਦੀ - ਡੇਖਣੁ; ਸਿੰਧੀ - ਡੇਖਣੁ; ਦਰਦ ਭਾਸ਼ਾਵਾਂ - ਦੇਕ (ਦੇਖਣਾ); ਸੰਸਕ੍ਰਿਤ - ਦੇਕ੍ਸ਼ਤਿ (देक्षति - ਦੇਖਦਾ ਹੈ)।

ਦੇਣੈ

ਦੇਣ (ਦੇ)।

ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ) ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਤ

(ਨਿਕਾਲ) ਦਿੰਦੇ ਹਨ, (ਕਢ) ਦਿੰਦੇ ਹਨ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਦੇਤ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਤ

ਦਿੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੇਤ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਦਾ

ਦੇਂਦਾ/ਦਿੰਦਾ ਰਹਿੰਦਾ ਹੈ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ) ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਨਹਾਰੁ

ਦੇਣਹਾਰ, ਦੇਣ ਵਾਲੇ, ਦਾਤਾਰ।

ਵਿਆਕਰਣ: ਵਿਸ਼ੇਸ਼ਣ (ਪ੍ਰਭ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੇਨਹਾਰ/ਦੇਨਹਾਰਾ; ਪ੍ਰਾਕ੍ਰਿਤ - ਦੇਣਹਾਰਅ/ਦੇਣਹਾਰ (ਦੇਣ ਵਾਲਾ); ਸੰਸਕ੍ਰਿਤ - ਦਾਨਧਾਰ (दानधार - ਦਾਨ ਦੇਣ ਵਾਲਾ/ਦਾਨੀ)।

ਦੇਨਿ

ਦੇਣਗੀਆਂ; ਦਿਖਾਉਣਗੀਆਂ।

ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ) ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਰ

ਦੇਰਾਣੀਆਂ/ਦਰਾਣੀਆਂ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਮਰਾਠੀ - ਦੇਰ; ਪੁਰਾਤਨ ਪੰਜਾਬੀ - ਦੇਵਰ/ਦਿਉਰ/ਦੇਓਰ; ਲਹਿੰਦੀ - ਦੇਵਰ/ਦੇਓਰ/ਦੇਰ; ਸਿੰਧੀ - ਡੇਰੁ; ਪ੍ਰਾਕ੍ਰਿਤ - ਦੇਵਰ/ਦੇਰ/ਦਿਅਰ; ਪਾਲੀ - ਦੇਵਰ; ਸੰਸਕ੍ਰਿਤ - ਦੇਵਰਹ (देवर: - ਦਿਉਰ/ਪਤੀ ਦਾ ਛੋਟਾ ਭਰਾ)।

ਦੇਵ

(ਗੁਰ) ਦੇਵ ਜੀ, ਪ੍ਰਕਾਸ਼/ਗਿਆਨ ਸਰੂਪ (ਗੁਰੂ) ਜੀ; ਪ੍ਰਕਾਸ਼/ਗਿਆਨ ਸਰੂਪ (ਗੁਰ-ਸ਼ਬਦ)।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਦੇਵਾ; ਅਪਭ੍ਰੰਸ਼ - ਦੇਉ/ਦੇਵ (ਦੇਵਤਾ, ਪ੍ਰਕਾਸ਼-ਰੂਪ); ਪ੍ਰਾਕ੍ਰਿਤ - ਦੇਅ/ਦੇਵ; ਪਾਲੀ - ਦੇਵਤਾ (ਦੇਵ, ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿ)।

ਦੇਵ

ਦੇਵ, ਪ੍ਰਕਾਸ਼-ਰੂਪ/ਸਰੋਤ।

ਵਿਆਕਰਣ: ਵਿਸ਼ੇਸ਼ਣ (ਸੋਈ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੇਵਾ; ਅਪਭ੍ਰੰਸ਼ - ਦੇਉ/ਦੇਵ (ਦੇਵਤਾ, ਪ੍ਰਕਾਸ਼-ਰੂਪ); ਪ੍ਰਾਕ੍ਰਿਤ - ਦੇਅ/ਦੇਵ; ਪਾਲੀ - ਦੇਵਤਾ (ਦੇਵ, ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿ)।

ਦੇਵ

ਦੇਵ ਦਾ, ਪ੍ਰਕਾਸ਼-ਰੂਪ/ਸਰੋਤ ਦਾ, ਪ੍ਰਭੂ ਦਾ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੇਵਾ; ਅਪਭ੍ਰੰਸ਼ - ਦੇਉ/ਦੇਵ (ਦੇਵਤਾ, ਪ੍ਰਕਾਸ਼-ਰੂਪ); ਪ੍ਰਾਕ੍ਰਿਤ - ਦੇਅ/ਦੇਵ; ਪਾਲੀ - ਦੇਵਤਾ (ਦੇਵ, ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿ)।

ਦੇਵ

ਦੇਵਾਂ ਦਾ, ਪ੍ਰਕਾਸ਼-ਰੂਪਾਂ/ਸਰੋਤਾਂ ਦਾ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਦੇਵਾ; ਅਪਭ੍ਰੰਸ਼ - ਦੇਉ/ਦੇਵ (ਦੇਵਤਾ, ਪ੍ਰਕਾਸ਼-ਰੂਪ); ਪ੍ਰਾਕ੍ਰਿਤ - ਦੇਅ/ਦੇਵ; ਪਾਲੀ - ਦੇਵਤਾ (ਦੇਵ, ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿ)।

ਦੇਵ

ਦੇਵਾਂ ਦੀ, ਦੇਵਤਿਆਂ ਦੀ।

(ਆਤਮ) ਦੇਵ (ਦੀ), (ਸਾਰੀਆਂ ਆਤਮਾਵਾਂ ਵਿਚ ਰਮੇ) ਪ੍ਰਕਾਸ਼-ਰੂਪ ਪ੍ਰਭੂ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੇਵਾ; ਅਪਭ੍ਰੰਸ਼ - ਦੇਉ/ਦੇਵ (ਦੇਵਤਾ, ਪ੍ਰਕਾਸ਼-ਰੂਪ); ਪ੍ਰਾਕ੍ਰਿਤ - ਦੇਅ/ਦੇਵ; ਪਾਲੀ - ਦੇਵਤਾ (ਦੇਵ, ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿ)।

ਦੇਵਹਿ

ਦੇਵੇਂਗਾ।

ਵਿਆਕਰਣ: ਕਿਰਿਆ, ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੇਵਏ; ਅਪਭ੍ਰੰਸ਼ - ਦੇਉਇ; ਪ੍ਰਾਕ੍ਰਿਤ - ਦਇਈ; ਸੰਸਕ੍ਰਿਤ - ਦਦਾਤਿ (ददाति - ਦੇਂਦਾ ਹੈ)।

ਦੇਵਹੁ

ਦਿੰਦੇ ਹੋ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਵਣਹਾਰੁ

ਦੇਵਣ/ਦੇਣ ਵਾਲਾ, ਦਾਤਾ, ਦਾਤਾਰ।

ਵਿਆਕਰਣ: ਕਰਤਰੀ ਵਾਚ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਵਣਹਾਰੋ

ਦੇਵਣਹਾਰ, ਦੇਵਣ/ਦੇਣ ਵਾਲਾ, ਦਾਤਾ, ਦਾਤਾਰ।

ਵਿਆਕਰਣ: ਵਿਸ਼ੇਸ਼ਣ (ਤੂ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਵਤਾ

ਦੇਵਤਾ।

ਵਿਆਕਰਣ: ਵਿਸ਼ੇਸ਼ਣ (ਧਰਮਰਾਇ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਪਾਲੀ - ਦੇਵਤਾ (ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿਕ)।

ਦੇਵਤਿਆ

ਦੇਵਤਿਆਂ (ਸਮੇਤ)।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪਾਲੀ - ਦੇਵਤਾ (ਦੇਵ, ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿ)।

ਦੇਵਤੇ

ਦੇਵਤੇ; ਦੈਵੀ ਗੁਣ ਭਰਪੂਰ ਗਿਆਨਵਾਨ ਮਨੁਖ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪਾਲੀ - ਦੇਵਤਾ (ਦੇਵ, ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿ)।

ਦੇਵਨਹਾਰੁ

ਦੇਣਹਾਰ, ਦੇਣ ਵਾਲਾ, ਦਾਤਾਰ।

ਵਿਆਕਰਣ: ਵਿਸ਼ੇਸ਼ਣ (ਪ੍ਰਭ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਵਾ

ਦੇਵ, ਪ੍ਰਕਾਸ਼ ਰੂਪ, ਗਿਆਨ ਰੂਪ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੇਵਾ; ਅਪਭ੍ਰੰਸ਼ - ਦੇਉ/ਦੇਵ (ਦੇਵਤਾ, ਪ੍ਰਕਾਸ਼-ਰੂਪ); ਪ੍ਰਾਕ੍ਰਿਤ - ਦੇਅ/ਦੇਵ; ਪਾਲੀ - ਦੇਵ (ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿ)।

ਦੇਵਾ

ਦੇਵ, ਪ੍ਰਕਾਸ਼-ਸਰੋਤ/ਰੂਪ, ਪ੍ਰਭੂ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੇਵਾ; ਅਪਭ੍ਰੰਸ਼ - ਦੇਉ/ਦੇਵ (ਦੇਵਤਾ, ਪ੍ਰਕਾਸ਼-ਰੂਪ); ਪ੍ਰਾਕ੍ਰਿਤ - ਦੇਅ/ਦੇਵ; ਪਾਲੀ - ਦੇਵ (ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿ)।

ਦੇਵਾ

ਦੇਵਾਂ (ਵਿਚ), ਦੇਵਤਿਆਂ (ਵਿਚ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਦੇਵਾ; ਅਪਭ੍ਰੰਸ਼ - ਦੇਉ/ਦੇਵ (ਦੇਵਤਾ, ਪ੍ਰਕਾਸ਼-ਰੂਪ); ਪ੍ਰਾਕ੍ਰਿਤ - ਦੇਅ/ਦੇਵ; ਪਾਲੀ - ਦੇਵ (ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿ)।

ਦੇਵਾ

ਦੇਵ/ਦੇਵਤਾ, ਇਸ਼ਟ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੇਵਾ; ਅਪਭ੍ਰੰਸ਼ - ਦੇਉ/ਦੇਵ (ਦੇਵਤਾ, ਪ੍ਰਕਾਸ਼-ਰੂਪ); ਪ੍ਰਾਕ੍ਰਿਤ - ਦੇਅ/ਦੇਵ; ਪਾਲੀ - ਦੇਵ (ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿ)।

ਦੇਵਾ

ਦੇਵਾ-ਦੇਵ, ਦੇਵਾਂ ਦਾ ਦੇਵ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੇਵਾ; ਅਪਭ੍ਰੰਸ਼ - ਦੇਉ/ਦੇਵ (ਦੇਵਤਾ, ਪ੍ਰਕਾਸ਼-ਰੂਪ); ਪ੍ਰਾਕ੍ਰਿਤ - ਦੇਅ/ਦੇਵ; ਪਾਲੀ - ਦੇਵਤਾ (ਦੇਵ, ਦੇਵਤਾ); ਸੰਸਕ੍ਰਿਤ - ਦੇਵਤਾ (देवता - ਦੈਵੀ ਗੁਣ ਭਰਪੂਰ ਹਸਤੀ, ਦੈਵੀ ਪ੍ਰਤਿਸ਼ਟਾ, ਦੇਵ ਮੂਰਤੀ, ਦੇਵੱਤਵ, ਇੰਦਰ ਆਦਿ)।

ਦੇਵਾਨੇ

ਦਿਵਾਨੇ, ਕਮਲੇ, ਪਾਗਲ, ਝੱਲੇ।

ਵਿਆਕਰਣ: ਵਿਸ਼ੇਸ਼ਣ (ਕਾਲੁ ਅਤੇ ਬਿਕਾਲੁ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਦੀਵਾਨਾ/ਦਿਵਾਨਾ; ਫ਼ਾਰਸੀ - ਦੀਵਾਨਾ (دِیوانا - ਸ਼ੁਦਾਈ, ਪਾਗਲ, ਝੱਲਾ/ਕਮਲਾ, ਦੀਵਾਨਾ/ਪ੍ਰੇਮੀ)।

ਦੇਵੀ

ਦੇਵੀ; ਦੇਵੀ-ਦੇਵਤਾ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਸੰਸਕ੍ਰਿਤ - ਦੇਵੀ (देवी - ਦੇਵਤੇ ਦੀ ਇਸਤਰੀ)।

ਦੇਵੈ

(ਵੰਡ) ਦਿੰਦਾ ਹੈ।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੇਵੈ

ਦਿੰਦਾ ਹੈ, ਪ੍ਰਦਾਨ ਕਰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੈ

ਦੇ ਕੇ।

ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ); ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੈ

ਦੇ।

ਵਿਆਕਰਣ: ਸੰਬੰਧਕ।

ਵਿਉਤਪਤੀ: ਪੁਰਾਤਨ ਪੰਜਾਬੀ - ਦਾ/ਦੀ/ਦੇ; ਪੁਰਾਤਨ ਪੰਜਾਬੀ/ਬ੍ਰਜ - ਕਾ/ਕੀ/ਕੇ (ਦਾ/ਦੀ/ਦੇ); ਅਪਭ੍ਰੰਸ਼ - ਕੇਰ (ਦਾ); ਪ੍ਰਾਕ੍ਰਿਤ - ਕਾਰਿਤੋ; ਸੰਸਕ੍ਰਿਤ - ਕ੍ਰਿਤਹ (कृत: - ਕਰਨਾ)।

ਦੈਨ

ਦਿੰਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੇਣਾ; ਲਹਿੰਦੀ - ਦੇਵਣ (ਦੇਣਾ) ਅਪਭ੍ਰੰਸ਼/ਪ੍ਰਾਕ੍ਰਿਤ - ਦੇਇ/ਦਾਇ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)।

ਦੋਊ

ਦੋਨਾਂ ਨੂੰ/ਦੋਵਾਂ ਨੂੰ।

ਵਿਆਕਰਣ: ਵਿਸ਼ੇਸ਼ਣ (ਉਸਤਤਿ ਅਤੇ ਨਿੰਦਾ ਦਾ), ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੋ/ਦੋਇ/ਦੋਵੈ; ਅਵਧੀ - ਦੁਇ; ਅਪਭ੍ਰੰਸ਼ - ਦਿ/ਬਿ; ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦੁਵੇ/ਦੁਵਿ/ਦੁਇ; ਸੰਸਕ੍ਰਿਤ - ਦਵ (दव - ਦੋ)।

ਦੋਊ

ਦੋਵੇਂ।

ਵਿਆਕਰਣ: ਵਿਸ਼ੇਸ਼ਣ (ਉਸਤਤਿ ਅਤੇ ਨਿੰਦਾ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੋ/ਦੋਇ/ਦੋਵੈ; ਅਵਧੀ - ਦੁਇ; ਅਪਭ੍ਰੰਸ਼ - ਦਿ/ਬਿ; ਪ੍ਰਾਕ੍ਰਿਤ - ਦੋ/ਬੇ/ਦੁਵੇ; ਪਾਲੀ - ਦੁਵੇ/ਦੁਵਿ/ਦੁਇ; ਸੰਸਕ੍ਰਿਤ - ਦਵ (दव - ਦੋ)।

ਦੋਹਰਾ

ਦੋਹਾ, ਕਾਵਿ ਦਾ ਇਕ ਰੂਪ, ਚਾਰ ਚਰਣ ਅਤੇ ਦੋ ਤੁਕਾਂ ਵਾਲਾ ਇਕ ਵਿਸ਼ੇਸ਼ ਛੰਦ।

ਵਿਉਤਪਤੀ: ਬ੍ਰਜ - ਦੋਹਾ/ਦੋਹਰਾ (ਚਾਰ ਚਰਨ ਅਤੇ ਦੋ ਤੁਕਾਂ ਵਾਲਾ ਇਕ ਵਿਸ਼ੇਸ਼ ਛੰਦ); ਅਪਭ੍ਰੰਸ਼ - ਦੋਹਡਅ/ਦੋਹੰਡਿਯ/ਦੋਹੜਾ/ਦੋਹਾ; ਪ੍ਰਾਕ੍ਰਿਤ - ਦੋਹਡਅ; ਸੰਸਕ੍ਰਿਤ - ਦ੍ਵਿਖਣਡਿਤ (द्विखण्डित - ਦੋ ਭਾਗਾਂ ਵਿਚ ਵੰਡਿਆ ਹੋਇਆ, ਜਿਸ ਦੇ ਦੋ ਭਾਗ ਹੋਣ)।

ਦੋਹੀ

ਦੁਹਾਈ ਸਦਕਾ, ਧੁੰਮ ਸਦਕਾ।

ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਰਾਜਸਥਾਨੀ/ਬ੍ਰਜ - ਦੋਹਾਈ/ਦੁਹਾਈ (ਐਲਾਨ; ਸੌਂਹ/ਕਸਮ; ਪ੍ਰਸਿਧੀ ਦਾ ਡੰਕਾ; ਜੈ ਜੈਕਾਰ); ਭੋਜਪੁਰੀ/ਲਹਿੰਦੀ/ਅਪਭ੍ਰੰਸ਼ - ਦੋਹਾਈ (ਆਪਣੀ ਰਖਿਆ ਲਈ ਕਿਸੇ ਨੂੰ ਉਚੀ ਉਚੀ ਬੋਲ ਕੇ ਬਲਾਉਣਾ; ਫਰਿਆਦ, ਪੁਕਾਰ); ਸੰਸਕ੍ਰਿਤ - ਦ੍ਵਿ + ਆਹ੍ਵਾ (द्वि - ਦੋ + आह्वा - ਪੁਕਾਰਨਾ/ਬੁਲਾਉਣਾ)।

ਦੋਖ

ਦੋਸ਼ਾਂ ਦਾ; ਔਗੁਣਾਂ ਦਾ, ਪਾਪਾਂ ਦਾ।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬਘੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ - ਦੋਖ; ਸੰਸਕ੍ਰਿਤ - ਦੋਸ਼ਹ (दोष: - ਗਲਤੀ)।

ਦੋਖ

ਦੋਸ਼ਾਂ ਵਿਚ; ਔਗੁਣਾਂ ਵਿਚ, ਪਾਪਾਂ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬਘੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ - ਦੋਖ; ਸੰਸਕ੍ਰਿਤ - ਦੋਸ਼ਹ (दोष: - ਗਲਤੀ)।

ਦੋਖ

ਦੋਸ਼; ਔਗੁਣ, ਪਾਪ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬਘੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ - ਦੋਖ; ਸੰਸਕ੍ਰਿਤ - ਦੋਸ਼ਹ (दोष: - ਗਲਤੀ)।

ਦੋਖੀ

ਦੋਖੀ (ਦੀ), ਦੋਸ਼ੀ (ਦੀ); ਦੂਸ਼ਣ ਲਾਉਣ ਵਾਲੇ (ਦੀ), ਨਿੰਦਕ (ਦੀ)।

ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ/ਬ੍ਰਜ/ਅਪਭੰਸ਼ - ਦੋਖੀ; ਪ੍ਰਾਕ੍ਰਿਤ - ਦੋਕ੍ਖੀ; ਸੰਸਕ੍ਰਿਤ - ਦੋਸ਼ਿਨ੍ (दोषिन् - ਨੁਕਸਦਾਰ; ਦੁਸ਼ਟ, ਬੁਰਾ, ਦੋਸ਼ੀ)।

ਦੋਖੁ

ਦੋਸ਼।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਪਭ੍ਰੰਸ਼ - ਦੋਖ; ਪ੍ਰਾਕ੍ਰਿਤ/ਪਾਲੀ - ਦੋਸ; ਸੰਸਕ੍ਰਿਤ - ਦੋਸ਼ਹ (दोष: - ਭੁੱਲ, ਕਮੀ, ਤਰੁਟੀ, ਧੱਬਾ)।

ਦੋਖੁ

ਦੋਖ/ਦੋਸ਼; ਔਗੁਣ, ਪਾਪ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ/ਅਪਭ੍ਰੰਸ਼ - ਦੋਖ; ਪ੍ਰਾਕ੍ਰਿਤ/ਪਾਲੀ - ਦੋਸ; ਸੰਸਕ੍ਰਿਤ - ਦੋਸ਼ਹ (दोष: - ਭੁੱਲ, ਕਮੀ, ਤਰੁਟੀ, ਧੱਬਾ)।

ਦੋਜਕਿ

ਨਰਕ ਵਿਚ; ਦੁੱਖ ਦੀ ਸਥਿਤੀ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦੋਜਕ; ਫ਼ਾਰਸੀ - ਦੋਜ਼ਖ਼; ਪੁਰਾਤਨ ਫ਼ਾਰਸੀ - ਦੋਜ਼ਹਖ਼ (ਨਰਕ)।

ਦੋਨੋ

ਦੋਨਾਂ (ਨੂੰ), ਦੋਵਾਂ (ਨੂੰ)।

ਵਿਆਕਰਣ: ਵਿਸ਼ੇਸ਼ਣ (ਮਾਨ ਅਤੇ ਮੋਹ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਦੋਨੋ; ਅਪਭ੍ਰੰਸ਼ - ਦੋੱਣਿ (ਦੋਨਾਂ ਨੂੰ); ਸੰਸਕ੍ਰਿਤ - ਦ੍ਵੌ (द्वौ - ਦੋ)।

ਦੋਨੋ

ਦੋਨਾਂ/ਦੋਵਾਂ ਨੂੰ।

ਵਿਆਕਰਣ: ਵਿਸ਼ੇਸ਼ਣ (ਸੁਖੁ ਅਤੇ ਦੁਖੁ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਦੋਨੋ; ਅਪਭ੍ਰੰਸ਼ - ਦੋੱਣਿ (ਦੋਨਾਂ ਨੂੰ); ਸੰਸਕ੍ਰਿਤ - ਦ੍ਵੌ (द्वौ - ਦੋ)।

ਦੋੁਆਲੈ

ਦੁਆਲੇ, ਆਲੇ-ਦੁਆਲੇ, ਚਾਰ-ਚੁਫੇਰੇ।

ਵਿਆਕਰਣ: ਵਿਸ਼ੇਸ਼ਣ (ਰੁਦਨੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦੁਆਲਾ (ਘੇਰਾ, ਚਾਰ-ਚੁਫੇਰਾ)।

ਦ੍ਰਵੈ

ਦ੍ਰਵਦਾ ਹੈ, ਪੰਘਰਦਾ ਹੈ, ਨਰਮ ਹੁੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦ੍ਰਵੈ/ਦਰਵੈ; ਸੰਸਕ੍ਰਿਤ - ਦ੍ਰਵਤਿ (द्रवति - ਪਿਘਲਦਾ ਹੈ, ਘੁਲਦਾ ਹੈ)।

ਦ੍ਰਿਸਟਾਇਆ

ਦ੍ਰਿਸ਼ਟੀ+ਆਇਆ, ਦ੍ਰਿਸ਼ਟੀ ਵਿਚ ਆਇਆ, ਨਜਰੀਂ ਆਇਆ, ਦਿਸ ਪਿਆ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦ੍ਰਿਸ਼ਟਿ; ਸੰਸਕ੍ਰਿਤ - ਦ੍ਰਿਸ਼੍ਟਿ (दृष्टि - ਨਜਰ, ਦਿਖ) + ਬ੍ਰਜ - ਆਨਾ; ਪੁਰਾਤਨ ਪੰਜਾਬੀ - ਆਉਣਾ; ਲਹਿੰਦੀ - ਆਵੁਣ (ਆਉਣਾ); ਪ੍ਰਾਕ੍ਰਿਤ - ਆਈਅਇ/ਆਵੇਇ/ਆਵਇ (ਆਉਂਦਾ ਹੈ); ਪਾਲੀ - ਆਪੇਤਿ; ਸੰਸਕ੍ਰਿਤ - ਆਪਯਤਿ (आपयति - ਅਪੜਾਉਂਦਾ/ਪਹੁੰਚਾਉਂਦਾ ਹੈ)।

ਦ੍ਰਿਸਟਾਰ

ਦਿਸਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦ੍ਰਿਸ਼ਟਿ; ਸੰਸਕ੍ਰਿਤ - ਦ੍ਰਿਸ਼੍ਟਿ (दृष्टि - ਨਜਰ, ਦਿਖ)।

ਦ੍ਰਿਸਟਿ

ਦ੍ਰਿਸ਼ਟੀ, ਨਜ਼ਰ, ਨਿਗਾਹ।

ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦ੍ਰਿਸ਼ਟਿ; ਸੰਸਕ੍ਰਿਤ - ਦ੍ਰਿਸ਼੍ਟਿ (दृष्टि - ਨਜਰ, ਦਿਖ)।

ਦ੍ਰਿਸਟਿ

ਦ੍ਰਿਸ਼ਟੀ, ਨਜਰ, ਨਿਗਾਹ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦ੍ਰਿਸ਼ਟਿ; ਸੰਸਕ੍ਰਿਤ - ਦ੍ਰਿਸ਼੍ਟਿ (दृष्टि - ਨਜਰ, ਦਿਖ)।

ਦ੍ਰਿਸਟਿ

ਦ੍ਰਿਸ਼ਟੀ ਵਿਚ, ਨਜ਼ਰ ਵਿਚ, ਨਿਗਾਹ ਵਿਚ।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਦ੍ਰਿਸ਼ਟਿ; ਸੰਸਕ੍ਰਿਤ - ਦ੍ਰਿਸ਼੍ਟਿ (दृष्टि - ਨਜਰ, ਦਿਖ)।

ਦ੍ਰਿਸਟੇਤਾ

ਦਿਸ ਪੈਂਦੇ ਹਨ, ਦਿਸ ਆਉਂਦੇ ਹਨ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਬ੍ਰਜ - ਦੇਤ/ਦੇਤੋ/ਦੇਤਾ; ਪਾਲੀ/ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ) + ਬ੍ਰਜ - ਦ੍ਰਿਸ਼ਟਿ; ਸੰਸਕ੍ਰਿਤ - ਦ੍ਰਿਸ਼੍ਟਿ (दृष्टि - ਨਜਰ, ਦਿਖ)।

ਦ੍ਰਿੜਹੁ

ਦ੍ਰਿੜੋ, ਦ੍ਰਿੜ ਕਰੋ, ਪ੍ਰਪੱਕ/ਪੱਕਾ ਕਰੋ।

ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦ੍ਰਿੜ੍ਹਿ/ਦਿੜ (ਮਨ ਦੀ ਦ੍ਰਿੜਤਾ); ਸੰਸਕ੍ਰਿਤ - ਦ੍ਰਿਢ* (दृढि - ਦ੍ਰਿੜਤਾ)।

ਦ੍ਰਿੜੰਤਣਃ

ਦ੍ਰਿੜ੍ਹ ਕਰਨਾ।

ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦ੍ਰਿੜ੍ਹਿ/ਦਿੜ (ਮਨ ਦੀ ਦ੍ਰਿੜਤਾ); ਸੰਸਕ੍ਰਿਤ - ਦ੍ਰਿਢ* (दृढि - ਦ੍ਰਿੜਤਾ)।

ਦ੍ਰਿੜਾਇਆ

ਦ੍ਰਿੜਾਇ+ਆ, ਦ੍ਰਿੜਾਏ ਹਨ, ਦ੍ਰਿੜ ਕਰਾਏ ਹਨ, ਪ੍ਰਪੱਕ ਕਰਾਏ ਹਨ, ਪੱਕੇ ਕਰਾਏ ਹਨ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦ੍ਰਿੜ੍ਹਿ/ਦਿੜ (ਮਨ ਦੀ ਦ੍ਰਿੜਤਾ); ਸੰਸਕ੍ਰਿਤ - ਦ੍ਰਿਢ* (दृढि - ਦ੍ਰਿੜਤਾ)।

ਦ੍ਰਿੜਾਏ

ਦ੍ਰਿੜਾਉਂਦਾ ਹੈ, ਦ੍ਰਿੜ ਕਰਾਉਂਦਾ ਹੈ, ਪੱਕਾ ਕਰਾਉਂਦਾ ਹੈ, ਪ੍ਰਪੱਕ ਕਰਾਉਂਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦ੍ਰਿੜ੍ਹਿ/ਦਿੜ (ਮਨ ਦੀ ਦ੍ਰਿੜਤਾ); ਸੰਸਕ੍ਰਿਤ - ਦ੍ਰਿਢ* (दृढि - ਦ੍ਰਿੜਤਾ)।

ਦ੍ਰਿੜੈ

ਦ੍ਰਿੜ ਕਰਦਾ ਹੈ, ਪੱਕਾ ਕਰਦਾ ਹੈ, ਪ੍ਰਪੱਕ ਕਰਦਾ ਹੈ; ਚੰਗੀ ਤਰ੍ਹਾਂ ਧਾਰਣ ਕਰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਦ੍ਰਿੜ੍ਹਿ/ਦਿੜ (ਮਨ ਦੀ ਦ੍ਰਿੜਤਾ); ਸੰਸਕ੍ਰਿਤ - ਦ੍ਰਿਢ* (दृढि - ਦ੍ਰਿੜਤਾ)।

ਦ੍ਰੁਲਭ

ਦੁਰਲਭ, ਮੁਸ਼ਕਲ ਨਾਲ ਮਿਲਣ ਵਾਲੀ।

ਵਿਆਕਰਣ: ਵਿਸ਼ੇਸ਼ਣ (ਦੇਹ ਦਾ), ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।