ਢਹਿ
ਢਹਿ ਪਈ ਹਾਂ, ਹਾਰ-ਹੁਟ ਗਈ ਹਾਂ।
ਵਿਆਕਰਣ: ਸੰਜੁਕਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਢਹਿਣਾ; ਲਹਿੰਦੀ - ਢੇਵਣ/ਢ੍ਰੇਵਣ; ਸਿੰਧੀ - ਡ੍ਰਹਣੁ (ਡਿਗਣਾ); ਪ੍ਰਾਕ੍ਰਿਤ - ਢਸਇ (ਅੰਦਰ ਆਉਂਦਾ ਹੈ); ਸੰਸਕ੍ਰਿਤ - ਢਵਸ੍ਤਿ (ढवस्ति - ਡਿਗਦਾ ਹੈ)।
ਢਰਕਿ
ਢਿਲਕ (ਪਏ ਹੈਂ), ਢਿਲਕ (ਪਏ ਹਨ), ਸਿਥਲ (ਹੋ ਗਏ ਹਨ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਨੇਪਾਲੀ - ਢਲਕਣੁ; ਪੁਰਾਤਨ ਪੰਜਾਬੀ - ਢਰਕਣਾ (ਝੁਕਣਾ, ਦੋ ਹਿੱਸਿਆਂ ਵਿਚ ਵੰਡੇ ਜਾਣਾ; ਲੇਟਣਾ; ਪਿਘਲਨਾ, ਵਹਿਣਾ); ਸਿੰਧੀ - ਢਰਕਣੁ (ਲੋਟਣਾ); ਪ੍ਰਾਕ੍ਰਿਤ - ਢਲਅਇ (ਡਿੱਗਦਾ ਹੈ, ਚੋਂਦਾ ਹੈ); ਸੰਸਕ੍ਰਿਤ - ਢਲਤਿ* (ਢਲਤਿ - ਝੁਕਦਾ ਹੈ, ਡਿੱਗਦਾ ਹੈ)।
ਢਾਹਿ
ਢਾਹੁੰਦਾ ਹੈ; ਨਾਸ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਢਾਹਣ/ਢਾਹਣਾ/ਢਾਹੁਣਾ; ਲਹਿੰਦੀ - ਢਾਹਣ (ਹੇਠਾਂ ਸੁਟਣਾ, ਹੇਠਾਂ ਖਿਚਣਾ); ਸਿੰਧੀ - ਡ੍ਰਾਹਿਣੁ (ਹੇਠਾਂ ਸੁਟਣਾ, ਹੇਠਾਂ ਡੇਗਣਾ/ਲਿਆਉਣਾ/ਖੜਕਾਉਣਾ); ਸੰਸਕ੍ਰਿਤ - ਧ੍ਵੰਸਤਿ (ध्वंसति - ਟੁਕੜੇ-ਟੁਕੜੇ ਹੋ ਜਾਣਾ)।
ਢਾਹਿ
ਢਾਹ ਕੇ; ਨਾਸ ਕਰ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਢਾਹਣ/ਢਾਹਣਾ/ਢਾਹੁਣਾ; ਲਹਿੰਦੀ - ਢਾਹਣ (ਹੇਠਾਂ ਸੁਟਣਾ, ਹੇਠਾਂ ਖਿਚਣਾ); ਸਿੰਧੀ - ਡ੍ਰਾਹਿਣੁ (ਹੇਠਾਂ ਸੁਟਣਾ, ਹੇਠਾਂ ਡੇਗਣਾ/ਲਿਆਉਣਾ/ਖੜਕਾਉਣਾ); ਸੰਸਕ੍ਰਿਤ - ਧ੍ਵੰਸਤਿ (ध्वंसति - ਟੁਕੜੇ-ਟੁਕੜੇ ਹੋ ਜਾਣਾ)।
ਢਾਹੇ
ਢਾਹੁੰਦਾ ਹੈ; ਨਾਸ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਢਾਹਣ/ਢਾਹਣਾ/ਢਾਹੁਣਾ; ਲਹਿੰਦੀ - ਢਾਹਣ (ਹੇਠਾਂ ਸੁਟਣਾ, ਹੇਠਾਂ ਖਿਚਣਾ); ਸਿੰਧੀ - ਡ੍ਰਾਹਿਣੁ (ਹੇਠਾਂ ਸੁਟਣਾ, ਨੀਵਾਂ ਦਿਖਾਉਣਾ); ਸੰਸਕ੍ਰਿਤ - ਧ੍ਵੰਸਤਿ (ध्वंसति - ਟੁਕੜੇ-ਟੁਕੜੇ ਹੋ ਜਾਣਾ)।
ਢਾਲਣਿ
ਪਾਉਣ (ਲੱਗਾ ਹੋਇਆ ਹੈ), ਸੁੱਟਣ (ਲੱਗਾ ਹੋਇਆ ਹੈ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਢਾਲਣਾ (ਸੁੱਟਣਾ, ਪਿਘਲਨਾ, ਰੋੜ੍ਹਣਾ, ਚੌਪੜ ਦਾ ਪਾਸਾ ਸੁੱਟਣਾ, ਗਿਰਾਉਣਾ); ਅਪਭ੍ਰੰਸ਼ - ਢਾਲ (ਥੱਲੇ ਸੁਟਣਾ; ਪਾਸਾ ਢਾਲਣਾ); ਪ੍ਰਾਕ੍ਰਿਤ - ਢਾਲਇ (ਥੱਲੇ ਡੇਗਦਾ ਹੈ, ਹਾਂ ‘ਚ ਸਿਰ ਹਿਲਾਉਣਾ); ਸੰਸਕ੍ਰਿਤ - ਢਾਲਯਤਿ (ढालयति - ਮੋੜਦਾ ਹੈ, ਫੇਰਦਾ ਹੈ, ਡਿਗਣ ਦਾ ਕਾਰਣ)।
ਢਾਲਿਆ
ਸੁੱਟਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਢਾਲਣਾ (ਸੁੱਟਣਾ, ਪਿਘਲਨਾ, ਰੋੜ੍ਹਣਾ, ਚੌਪੜ ਦਾ ਪਾਸਾ ਸੁੱਟਣਾ, ਗਿਰਾਉਣਾ); ਅਪਭ੍ਰੰਸ਼ - ਢਾਲ (ਥੱਲੇ ਸੁਟਣਾ; ਪਾਸਾ ਢਾਲਣਾ); ਪ੍ਰਾਕ੍ਰਿਤ - ਢਾਲਇ (ਥੱਲੇ ਡੇਗਦਾ ਹੈ, ਹਾਂ ‘ਚ ਸਿਰ ਹਿਲਾਉਣਾ); ਸੰਸਕ੍ਰਿਤ - ਢਾਲਯਤਿ (ढालयति - ਮੋੜਦਾ ਹੈ, ਫੇਰਦਾ ਹੈ, ਡਿਗਣ ਦਾ ਕਾਰਣ)।
ਢੂਢਤ
ਢੂੰਢਦਿਆਂ, ਲਭਦਿਆਂ, ਭਾਲਦਿਆਂ, ਖੋਜਦਿਆਂ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਢੂਢਣਾ; ਲਹਿੰਦੀ - ਢੂੰਢਣ; ਸਿੰਧੀ - ਢੂਢਣੁ (ਢੂੰਡਣਾ); ਪ੍ਰਾਕ੍ਰਿਤ - ਢੁੰਢੁੱਲਇ (ਘੁੰਮਦਾ ਫਿਰਦਾ ਹੈ; ਢੂੰਡਦਾ ਹੈ); ਸੰਸਕ੍ਰਿਤ - ਢੂੰਡ (ढूंड - ਢੂੰਡਣਾ)।
ਢੋਈ
ਢੋਈ, ਓਟ, ਆਸਰਾ, ਸਹਾਰਾ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਢੋਆ (ਤਿਉਹਾਰ ਦੇ ਸਮੇਂ ਛੋਟਿਆਂ ਵੱਲੋਂ ਵੱਡਿਆਂ ਨੂੰ ਭੇਟ ਕੀਤੇ ਗਏ ਫਲ ਅਤੇ ਫੁੱਲ); ਲਹਿੰਦੀ - ਢੋਆ (ਵਿਆਹ ਤੋਂ ਪਹਿਲਾਂ ਵਰ ਵੱਲੋਂ ਲਾੜੀ ਲਈ ਭੇਜੇ ਹੋਏ ਤੋਹਫ਼ੇ, ਗਹਿਣੇ ਕੱਪੜੇ ਆਦਿ; ਬਰਾਤ ਦੇ ਢੁਕਣ ਦਾ ਭਾਵ); ਸੰਸਕ੍ਰਿਤ - ਢੌਕ* (ढौक - ਤੋਹਫ਼ਾ)।