ਠਕੁਰਾਣੀ
ਠਕੁਰਾਣੀ, ਠਾਕੁਰ ਦੀ ਇਸਤਰੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਠਾਕੁਰ/ਠਕੁਰ (ਮਾਲਕ, ਰਾਜਪੂਤ ਦੀ ਪਦਵੀ), ਠਕੁਰਾਨਿ/ਠਕੁਰਾਨੀ (ਰਾਜਪੂਤ ਦੀ ਪਤਨੀ); ਅਪਭ੍ਰੰਸ਼/ਪ੍ਰਾਕ੍ਰਿਤ - ਠੱਕੁਰ (ਰਾਜਪੂਤ, ਪਿੰਡ ਦਾ ਮੁਖੀਆ); ਸੰਸਕ੍ਰਿਤ - ਠੱਕੁਰ (ठक्कुर - ਮੂਰਤੀ, ਦੇਵਤਾ)।
ਠਗਉਰ
ਠਗੌਰੀਆਂ, ਠਗੀਆਂ-ਠੋਰੀਆਂ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਠਗੌਰੀ; ਬ੍ਰਜ - ਠਗੌਰੀ/ਠਗਉਰੀ/ਠਗਮੂਰੀ (ਠਗਬੂਟੀ, ਇਕ ਨਸ਼ੀਲੀ ਵਸਤੂ ਜੋ ਠਗ ਕਿਸੇ ਨੂੰ ਬੇਹੋਸ਼ ਕਰਕੇ ਉਸ ਦਾ ਮਾਲ ਲੁੱਟਣ ਲਈ ਵਰਤਦੇ ਸਨ); ਅਪਭ੍ਰੰਸ਼/ਪ੍ਰਾਕ੍ਰਿਤ - ਠਗ + ਮੂਲ (ਚੋਰ + ਜੜ੍ਹ); ਸੰਸਕ੍ਰਿਤ - ਠਗ/ਸ੍ਥਗ + ਮੂਲ (ठग्ग/स्थग + मूल - ਧੋਖੇਬਾਜ/ਛਲੀਆ + ਜੜ੍ਹ)।
ਠਗਉਲੀ
ਠੱਗ-ਬੂਟੀ/ਠਗਮੂਰੀ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਠਗੌਰੀ; ਬ੍ਰਜ - ਠਗੌਰੀ/ਠਗਉਰੀ/ਠਗਮੂਰੀ (ਠਗਬੂਟੀ, ਇਕ ਨਸ਼ੀਲੀ ਵਸਤੂ ਜੋ ਠਗ ਕਿਸੇ ਨੂੰ ਬੇਹੋਸ਼ ਕਰਕੇ ਉਸ ਦਾ ਮਾਲ ਲੁੱਟਣ ਲਈ ਵਰਤਦੇ ਸਨ); ਅਪਭ੍ਰੰਸ਼/ਪ੍ਰਾਕ੍ਰਿਤ - ਠਗ + ਮੂਲ (ਚੋਰ + ਜੜ੍ਹ); ਸੰਸਕ੍ਰਿਤ - ਠੱਗ/ਸ੍ਥਗ + ਮੂਲ (ठग्ग/स्थग + मूल - ਧੋਖੇਬਾਜ/ਛਲੀਆ + ਜੜ੍ਹ)।
ਠਰੂਰੁ
(ਉਹ) ਠਰਿਆ ਹੋਇਆ, (ਉਹ) ਸੀਤਲ, (ਉਹ) ਠੰਡਾ।
ਵਿਆਕਰਣ: ਵਿਸ਼ੇਸ਼ਣ (ਤੂੰ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਠਰਨਾ; ਲਹਿੰਦੀ - ਠਰਣ; ਸਿੰਧੀ - ਠਰਣੁ (ਜੰਮ ਜਾਣਾ, ਠੰਢਾ ਹੋਣਾ); ਸੰਸਕ੍ਰਿਤ - ਸ੍ਥਾਰ* (स्थार - ਸਥਿਰ ਹੋਣਾ, ਜੰਮ ਜਾਣਾ)।
ਠਾਓ
ਥਾਂ, ਸਥਾਨ, ਟਿਕਾਣਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ - ਠਾਉਂ; ਅਸਾਮੀ - ਠਾਵ; ਅਪਭ੍ਰੰਸ਼ - ਥਾਉ; ਪ੍ਰਾਕ੍ਰਿਤ - ਥਾਨ; ਸੰਸਕ੍ਰਿਤ - ਸ੍ਥਾਨਮ੍ (स्थानम् - ਸਥਾਨ, ਥਾਂ)।
ਠਾਇ
ਥਾਂ ਨੂੰ, ਸਥਾਨ ਨੂੰ, ਟਿਕਾਣੇ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ - ਠਾਉਂ; ਅਸਾਮੀ - ਠਾਵ; ਅਪਭ੍ਰੰਸ਼ - ਥਾਉ; ਪ੍ਰਾਕ੍ਰਿਤ - ਥਾਨ; ਸੰਸਕ੍ਰਿਤ - ਸ੍ਥਾਨਮ੍ (स्थानम् - ਸਥਾਨ, ਥਾਂ)।
ਠਾਏ
ਥਾਂ 'ਤੇ, ਸਥਾਨ 'ਤੇ, ਟਿਕਾਣੇ 'ਤੇ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਵਧੀ - ਠਾਉਂ; ਅਸਾਮੀ - ਠਾਵ; ਅਪਭ੍ਰੰਸ਼ - ਥਾਉ; ਪ੍ਰਾਕ੍ਰਿਤ - ਥਾਨ; ਸੰਸਕ੍ਰਿਤ - ਸ੍ਥਾਨਮ੍ (स्थानम् - ਸਥਾਨ, ਥਾਂ)।
ਠਾਕਿ
ਠਾਕ ਕੇ ਰੋਕੀ ਜਾ ਸਕਦੀ, ਰੋਕ ਕੇ ਰਖੀ ਜਾ ਸਕਦੀ, ਰੁਕ ਸਕਦੀ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਠਾਕਣਾ/ਥਾਕਣਾ; ਬ੍ਰਜ - ਠਾਕਨਾ (ਰੋਕਨਾ), ਠਾਕ (ਰੋਕ/ਰੁਕਾਵਟ); ਸੰਸਕ੍ਰਿਤ - ਸ੍ਤਾਘ (स्ताघ - ਸਤਹੀ/ਖਾਲੀ)।
ਠਾਕੁਰ
(ਹੇ) ਠਾਕੁਰ! (ਹੇ) ਸੁਆਮੀ! (ਹੇ) ਮਾਲਕ! (ਹੇ) ਪ੍ਰਭੂ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਠਾਕੁਰ/ਠਕੁਰ (ਮਾਲਕ, ਰਾਜਪੂਤ ਲਈ ਵਰਤਿਆ ਜਾਂਦਾ ਲਕਬ); ਅਪਭ੍ਰੰਸ਼/ਪ੍ਰਾਕ੍ਰਿਤ - ਠੱਕੁਰ (ਰਾਜਪੂਤ, ਪਿੰਡ ਦਾ ਮੁਖੀਆ); ਸੰਸਕ੍ਰਿਤ - ਠੱਕੁਰ (ठक्कुर - ਮੂਰਤੀ, ਦੇਵਤਾ)।
ਠਾਕੁਰ
ਠਾਕੁਰ ਜੀ ਨੂੰ, ਸੁਆਮੀ ਜੀ ਨੂੰ, ਮਾਲਕ ਜੀ ਨੂੰ; ਪ੍ਰਭੂ ਜੀ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਠਾਕੁਰ/ਠਕੁਰ (ਮਾਲਕ, ਰਾਜਪੂਤ ਲਈ ਵਰਤਿਆ ਜਾਂਦਾ ਲਕਬ); ਅਪਭ੍ਰੰਸ਼/ਪ੍ਰਾਕ੍ਰਿਤ - ਠੱਕੁਰ (ਰਾਜਪੂਤ, ਪਿੰਡ ਦਾ ਮੁਖੀਆ); ਸੰਸਕ੍ਰਿਤ - ਠੱਕੁਰ (ठक्कुर - ਮੂਰਤੀ, ਦੇਵਤਾ)।
ਠਾਕੁਰੁ
ਠਾਕੁਰ, ਸੁਆਮੀ, ਮਾਲਕ; ਪ੍ਰਭੂ।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਠਾਕੁਰ/ਠਕੁਰ (ਮਾਲਕ, ਰਾਜਪੂਤ ਲਈ ਵਰਤਿਆ ਜਾਂਦਾ ਲਕਬ); ਅਪਭ੍ਰੰਸ਼/ਪ੍ਰਾਕ੍ਰਿਤ - ਠੱਕੁਰ (ਰਾਜਪੂਤ, ਪਿੰਡ ਦਾ ਮੁੱਖੀਆ); ਸੰਸਕ੍ਰਿਤ - ਠੱਕੁਰ (ठक्कुर - ਮੂਰਤੀ, ਦੇਵਤਾ)।
ਠਾਕੇ
ਠਾਕੇ ਗਏ, ਬੰਦ ਹੋ ਗਏ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਰਾਤਨ ਪੰਜਾਬੀ - ਠਾਕਣਾ/ਥਾਕਣਾ; ਬ੍ਰਜ - ਠਾਕਨਾ (ਰੋਕਨਾ), ਠਾਕ (ਰੋਕ/ਰੁਕਾਵਟ); ਸੰਸਕ੍ਰਿਤ - ਸ੍ਤਾਘ (स्ताघ - ਸਤਹੀ/ਖਾਲੀ)।
ਠਾਢਿ
ਠੰਡ; ਸ਼ਾਂਤੀ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਠਾਢਾ; ਭੋਜਪੁਰੀ - ਠੰਢਾ; ਪੁਰਾਤਨ ਪੰਜਾਬੀ - ਠਢਾ/ਠੰਢਾ/ਠਡਾ/ਠੰਡਾ; ਲਹਿੰਦੀ - ਠੱਢਾ/ਠਡਾ; ਸਿੰਧੀ - ਠਧੋ (ਠੰਡਾ); ਪ੍ਰਾਕ੍ਰਿਤ - ਠਡ੍ਢ (ਖੁੰਢਾ, ਠੰਡਾ); ਪਾਲੀ - ਥਡ੍ਢ (ਹੌਲੀ); ਸੰਸਕ੍ਰਿਤ - ਸ੍ਤਬ੍ਧ (स्तब्ध - ਕਠੋਰ, ਅਧਰੰਗ ਦਾ ਮਾਰਿਆ, ਸੁਸਤ, ਪਾਣੀ ਵਾਂਗ ਠੋਸ)।