ਟ - The Guru Granth Sahib Dictionary | Glossary
ਟਟੈ

ਟੱਟੇ ਦੁਆਰਾ, ਟੱਟੇ (ਅੱਖਰ) ਦੁਆਰਾ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਟਲੈ

ਟਲਦਾ; ਰੁਕਦਾ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਟਲਨਾ; ਪੁਰਾਤਨ ਪੰਜਾਬੀ - ਟਲਣਾ; ਲਹਿੰਦੀ - ਟਲਣ; ਸਿੰਧੀ - ਟਰਣੁ (ਹਟਣਾ/ਪਾਸੇ ਹੋਣਾ); ਪ੍ਰਾਕ੍ਰਿਤ - ਟਲਇ; ਸੰਸਕ੍ਰਿਤ - ਟਲਤਿ (टलति - ਪਾਸੇ ਹੁੰਦਾ ਹੈ)।

ਟਿਕਾ

ਟਿੱਕਾ, ਤਿਲਕ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਉੜੀਆ/ਲਹਿੰਦੀ - ਟਿਕਾ; ਲਹਿੰਦੀ - ਟਿਕਾ (ਨਿਸ਼ਾਨ/ਚਿੰਨ੍ਹ); ਸਿੰਧੀ - ਟਿਕੋ (ਨਿਸ਼ਾਨ/ਚਿੰਨ੍ਹ, ਦਾਗ/ਧੱਬਾ, ਜਾਤ ਦਾ ਨਿਸ਼ਾਨ/ਚਿੰਨ੍ਹ); ਦਰਦ ਭਾਸ਼ਾਵਾਂ - ਟਿਕ (ਨਿਸ਼ਾਨ); ਅਪਭ੍ਰੰਸ਼/ਪ੍ਰਾਕ੍ਰਿਤ - ਟਿੱਕ (ਜਾਤ ਦਾ ਨਿਸ਼ਾਨ); ਸੰਸਕ੍ਰਿਤ - ਟਿੱਕ (टिक्क - ਨਿਸ਼ਾਨ/ਚਿੰਨ੍ਹ, ਨਿਸ਼ਾਨ)।

ਟਿਕਾ

ਟਿੱਕਾ, ਗੁਰਿਆਈ ਦਾ ਤਿਲਕ; ਗੁਰੂ ਟਿੱਕੇ ਜਾਣ ਦਾ ਮਾਣ/ਰੁਤਬਾ।

ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਉੜੀਆ/ਲਹਿੰਦੀ - ਟਿਕਾ; ਲਹਿੰਦੀ - ਟਿਕਾ (ਨਿਸ਼ਾਨ/ਚਿੰਨ੍ਹ); ਸਿੰਧੀ - ਟਿਕੋ (ਨਿਸ਼ਾਨ/ਚਿੰਨ੍ਹ, ਦਾਗ/ਧੱਬਾ, ਜਾਤ ਦਾ ਨਿਸ਼ਾਨ/ਚਿੰਨ੍ਹ); ਦਰਦ ਭਾਸ਼ਾਵਾਂ - ਟਿਕ (ਨਿਸ਼ਾਨ); ਅਪਭ੍ਰੰਸ਼/ਪ੍ਰਾਕ੍ਰਿਤ - ਟਿੱਕ (ਜਾਤ ਦਾ ਨਿਸ਼ਾਨ); ਸੰਸਕ੍ਰਿਤ - ਟਿੱਕ (टिक्क - ਨਿਸ਼ਾਨ/ਚਿੰਨ੍ਹ, ਨਿਸ਼ਾਨ)।

ਟਿਕਾਇਆ

ਟਿਕਾਇਆ, ਸਥਾਪਤ ਕੀਤਾ।

ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਟਿਕਨਾ (ਰੁਕਣਾ, ਠਹਿਰਣਾ/ਟਿਕਣਾ); ਪੁਰਾਤਨ ਪੰਜਾਬੀ - ਟਿਕਣਾ (ਰਹਿਣਾ/ਖੜ੍ਹਨਾ, ਆਰਾਮ ਕਰਨਾ, ਸਥਾਪਿਤ ਕਰਨਾ/ਜਮਾਉਣਾ, ਠੀਕ ਕਰਨਾ); ਲਹਿੰਦੀ - ਟਿੱਕਣ (ਰਹਿਣਾ/ਖੜ੍ਹਨਾ); ਸਿੰਧੀ - ਟਿਕਣੁ (ਪੱਕਾ ਕਰਨਾ, ਠਹਿਰਣਾ/ਟਿਕਣਾ); ਸੰਸਕ੍ਰਿਤ - ਟਿੱਕ੍ (टिक्क् - ਠਹਿਰਣਾ/ਟਿਕਣਾ, ਰੁਕਣਾ)।

ਟੂਟਿ

ਟੁੱਟ (ਜਾਂਦੇ); ਮੁੱਕ (ਜਾਂਦੇ), ਖਤਮ (ਹੋ ਜਾਂਦੇ)।

ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਤੁਟਣਾ/ਟੁਟਣਾ; ਸਿੰਧੀ - ਟ੍ਰੂਟਣੁ (ਟੁੱਟਣਾ); ਅਪਭ੍ਰੰਸ਼/ਪ੍ਰਾਕ੍ਰਿਤ - ਤੁੱਟਇ/ਟੁੱਟਇ (ਟੁੱਟ ਗਿਆ ਹੈ); ਸੰਸਕ੍ਰਿਤ - ਤ੍ਰੁਟਯਤਿ (त्रुटयति - ਟੁੱਟਾ ਹੈ; ਥੱਲੇ ਡਿੱਗਦਾ ਹੈ)।

ਟੇਕ

ਓਟ, ਆਸਰਾ, ਸਹਾਰਾ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਗੁਜਰਾਤੀ/ਪੁਰਾਤਨ ਅਵਧੀ - ਟੇਕ (ਥੰਮੀ, ਸਹਾਰਾ); ਸੰਸਕ੍ਰਿਤ - ਟੇੱਕ* (टेक्क* - ਰਹਿਣਾ, ਰੁਕਣਾ)।

ਟੇਰੇ

ਟੇਰਦਾ ਹੈ, ਕੂਕਦਾ ਹੈ, ਕੂਕਦਾ ਰਹਿੰਦਾ ਹੈ।

ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਵਿਉਤਪਤੀ: ਬ੍ਰਜ - ਟੇਰਤ (ਪੁਕਾਰਦਾ ਹੈ, ਬੁਲਾਉਂਦਾ ਹੈ); ਨੇਪਾਲੀ - ਟੇਰਣੁ (ਤਵੱਜੋ/ਧਿਆਨ ਦੇਣਾ); ਸੰਸਕ੍ਰਿਤ - ਟੇਰ* (टेर - ਸੂਚਨਾ)।

ਟੋਲਿ

ਪਦਾਰਥ ਰਾਹੀਂ, ਅਡੰਬਰ ਨਾਲ, ਦੁਨਿਆਵੀ ਸੋਭਾ ਦੇ ਸਮਾਨ ਰਾਹੀਂ।

ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।

ਟੋਲੀ

ਪਦਾਰਥਾਂ ਵਿਚ (ਫਸ ਕੇ), ਅਡੰਬਰਾਂ ਵਿਚ (ਫਸ ਕੇ), ਦੁਨਿਆਵੀ ਸੋਭਾ ਦੇ ਸਮਾਨਾਂ ਵਿਚ (ਫਸ ਕੇ)।

ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਟੋਲਣਾ (ਢੂੰਢਣਾ); ਸਿੰਧੀ - ਟੁਲਕਣੁ; ਸੰਸਕ੍ਰਿਤ - ਟੋੱਲ (टोल्ल - ਘੁਮਣਾ, ਭਟਕਣਾ)।