ਝਖਣਾ
ਝਖ ਮਾਰਨੀ, ਫਜੂਲ ਗੱਲ ਕਰਨੀ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਝੀਖਣਾ (ਖਿਝਣਾ); ਸਿੰਧੀ - ਝਕਣੁ (ਪੰਛੀਆਂ ਦੀ ਚਹਿਚਹਾਟ, ਬਕਵਾਸ); ਅਪਭ੍ਰੰਸ਼ - ਝੱਖਿ (ਖਿਝਣਾ); ਪ੍ਰਾਕ੍ਰਿਤ - ਝਕ੍ਖਿ (ਧਿਰਕਾਰਣਾ, ਨਿੰਦਾ ਕਰਨੀ) ; ਸੰਸਕ੍ਰਿਤ - ਝਕ੍ਖ (झक्ख - ਬੁੜਬੜਾਉਣਾ, ਬਕਣਾ)।
ਝਖੜਿ
ਝਖੜ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਝਖੜ; ਬ੍ਰਜ - ਝੱਕੜ (ਹਨੇਰੀ/ਝੱਖੜ); ਸਿੰਧੀ - ਝਕ; ਅਪਭ੍ਰੰਸ਼ - ਝਖੜ (ਤੁਫ਼ਾਨ); ਸੰਸਕ੍ਰਿਤ - ਝੱਕ੍ (झक्क् - ਅਚਾਨਕ ਹੋਈ ਹਿਲਜੁਲ ਜਾਂ ਧਮਾਕਾ)।
ਝਟੀਐ
ਝਟਿਆ ਜਾ ਰਿਹਾ ਹੈ; ਝਰ ਰਿਹਾ ਹੈ, ਵਰਸ ਰਿਹਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝੜਣਾ (ਡਿਗਣਾ, ਹਿਲਣਾ/ਝੜਨਾ); ਲਹਿੰਦੀ - ਝੜਣ (ਤੁਪਕੇ ਡਿਗਣਾ, ਰਿਸਣਾ); ਪ੍ਰਾਕ੍ਰਿਤ - ਝਡਇ; ਸੰਸਕ੍ਰਿਤ - ਝਟਤਿ (झटति - ਡਿਗਦਾ ਹੈ)।
ਝਰੈ
ਝੜੈ, ਝੜਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਝਰਨਾ; ਪੁਰਾਤਨ ਪੰਜਾਬੀ - ਝੜਣਾ (ਡਿਗਣਾ, ਹਿਲਣਾ/ਝੜਨਾ); ਲਹਿੰਦੀ - ਝੜਣ (ਤੁਪਕੇ ਡਿਗਣਾ, ਰਿਸਣਾ); ਪ੍ਰਾਕ੍ਰਿਤ - ਝਡਇ; ਸੰਸਕ੍ਰਿਤ - ਝਟਤਿ (झटति - ਡਿਗਦਾ ਹੈ)।
ਝਰੈ
ਝਰਦਾ ਹੈ, ਵਰ੍ਹਦਾ ਹੈ, ਵਰਸਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਝਰਨਾ; ਪੁਰਾਤਨ ਪੰਜਾਬੀ - ਝੜਣਾ (ਡਿਗਣਾ, ਹਿਲਣਾ/ਝੜਨਾ); ਲਹਿੰਦੀ - ਝੜਣ (ਤੁਪਕੇ ਡਿਗਣਾ, ਰਿਸਣਾ); ਪ੍ਰਾਕ੍ਰਿਤ - ਝਡਇ; ਸੰਸਕ੍ਰਿਤ - ਝਟਤਿ (झटति - ਡਿਗਦਾ ਹੈ)।
ਝਲੇ
ਪੱਖੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝਲਣਾ (ਪੱਖਾ ਝਲਣਾ); ਸੰਸਕ੍ਰਿਤ - ਝੱਲ (झल्ल - ਅਚਾਨਕ ਹੋਈ ਗਤੀਵਿਧੀ)।
ਝੜਿ
ਝੜ-ਝੜ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਝੜਣਾ (ਡਿਗਣਾ, ਹਿਲਣਾ/ਝੜਨਾ); ਲਹਿੰਦੀ - ਝੜਣ (ਤੁਪਕੇ ਡਿਗਣਾ, ਰਿਸਣਾ); ਪ੍ਰਾਕ੍ਰਿਤ - ਝਡਇ; ਸੰਸਕ੍ਰਿਤ - ਝਟਤਿ (झटति - ਡਿਗਦਾ ਹੈ)।
ਝੜਿ
ਡਿਗ ਪਿਆ, ਲਹਿ ਗਿਆ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਝੜਿ ਪਇਆ

ਵਿਉਤਪਤੀ: ਪੁਰਾਤਨ ਪੰਜਾਬੀ - ਝੜਣਾ<footnote:25> (ਡਿਗਣਾ, ਹਿਲਣਾ/ਝੜਨਾ); ਲਹਿੰਦੀ - ਝੜਣ (ਤੁਪਕੇ ਡਿਗਣਾ, ਰਿਸਣਾ); ਪ੍ਰਾਕ੍ਰਿਤ - ਝਡਇ; ਸੰਸਕ੍ਰਿਤ - ਝਟਤਿ (झटति - ਡਿਗਦਾ ਹੈ) + ਪੁਰਾਤਨ ਪੰਜਾਬੀ - ਪੈਣਾ/ਪਉਣਾ (ਡਿਗਣਾ); ਲਹਿੰਦੀ - ਪੇਵਣ; ਸਿੰਧੀ - ਪਵਣੁ (ਡਿਗਣਾ, ਹੋਣਾ); ਪਾਲੀ - ਪਤਤਿ (ਉਤਰਦਾ ਹੈ, ਡਿਗਦਾ ਹੈ); ਸੰਸਕ੍ਰਿਤ - ਪਤਤਿ (पतति- ਉਡਦਾ ਹੈ; ਰਿਗਵੇਦ - ਡਿਗਦਾ ਹੈ)।
ਝੜੀਯੰ
ਝੜ ਜਾਂਦੇ ਹਨ, ਡਿੱਗ ਪੈਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝੜਣਾ (ਡਿਗਣਾ, ਹਿਲਣਾ/ਝੜਨਾ); ਲਹਿੰਦੀ - ਝੜਣ (ਤੁਪਕੇ ਡਿਗਣਾ, ਰਿਸਣਾ); ਪ੍ਰਾਕ੍ਰਿਤ - ਝਡਇ; ਸੰਸਕ੍ਰਿਤ - ਝਟਤਿ (झटति - ਡਿਗਦਾ ਹੈ)।
ਝਾਖ
ਝਖ, ਫਜੂਲ ਗੱਲ, ਊਲ ਜਲੂਲ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝਾਖ; ਅਪਭ੍ਰੰਸ਼ - ਝੱਖਿ (ਖਿਝਣਾ); ਪ੍ਰਾਕ੍ਰਿਤ - ਝਕ੍ਖਿ (ਧਿਰਕਾਰਣਾ, ਨਿੰਦਾ ਕਰਨੀ) ; ਸੰਸਕ੍ਰਿਤ - ਝਕ੍ਖ (झक्ख - ਬੁੜਬੜਾਉਣਾ, ਬਕਣਾ)।
ਝਾਟੈ
ਝਾਟੇ ਵਿਚ, ਸਿਰ ਦੇ ਉਲਝੇ ਹੋਏ ਵਾਲਾਂ ਦੇ ਝੁੰਡ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਝਾਟਾ; ਸਿੰਧੀ - ਝਾਟ; ਪ੍ਰਾਕ੍ਰਿਤ - ਝਾਂਟਿ (ਵਾਲਾਂ ਦਾ ਝੁੰਡ); ਸੰਸਕ੍ਰਿਤ - ਝਾੱਠ/ਝਾਣ੍ਟ (झाठ्ठ/झाण्ट - ਵਾਲ, ਵਾਲਾਂ ਦਾ ਝੁੰਡ)।
ਝਾਲੁ
ਝਾਲਾਂਘਾ, ਪਹੁ ਫੁਟਾਲਾ, ਸਵੇਰਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝਲਕਾਰਾ (ਚਮਕ), ਝਲਕਣਾ (ਚਮਕਣਾ), ਝਲਾਂਗ (ਸਵੇਰ); ਲਹਿੰਦੀ - ਝਲਕਣ (ਚਮਕਣਾ); ਸੰਸਕ੍ਰਿਤ - ਝਲ (झल - ਚਮਕ)।
ਝਿਮਕਨਿ
ਝਿਮਕਦੇ/ਝਿਲ-ਮਿਲ ਕਰਦੇ ਸਨ, ਲਿਸ਼ਕਦੇ ਸਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝਮਕਣਾ; ਬ੍ਰਜ - ਝਮਕਨਾ (ਲਿਸ਼ਕਣਾ/ਚਮਕਣਾ); ਸੰਸਕ੍ਰਿਤ - ਝੱਮ* (झम्म* - ਲਿਸ਼ਕ)।
ਝੁਲੈ
ਝੁਲਦਾ ਹੈ, ਝੁਲ ਰਿਹਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਝੁਲੈ/ਝੂਲੈ; ਅਪਭ੍ਰੰਸ਼ - ਝੁੱਲਇ; ਪ੍ਰਾਕ੍ਰਿਤ - ਝੁੱਲਅਇ; ਸੰਸਕ੍ਰਿਤ - ਝੁਲਯਤਿ* (झुलयति - ਝੁਲਦਾ ਹੈ)।
ਝੂਠ
ਝੂਠ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਸਿੰਧੀ - ਝੂਠੁ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ ; ਪ੍ਰਾਕ੍ਰਿਤ - ਝੂੱਠ/ਜੂੱਠ/ਝੁਟ੍ਠ; ਸੰਸਕ੍ਰਿਤ - ਝੂੱਠ (झूठ्ठ - ਨਕਲੀ, ਅਸ਼ੁੱਧ, ਗਲਤ)।
ਝੂਠ
ਝੂਠੀ, ਨਾਸ਼ਵਾਨ।
ਵਿਆਕਰਣ: ਵਿਸ਼ੇਸ਼ਣ (ਰਚਨਾ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਝੂਠੁ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੂੱਠ/ਜੂੱਠ/ਝੁਟ੍ਠ; ਸੰਸਕ੍ਰਿਤ - ਝੂੱਠ (झूठ्ठ - ਨਕਲੀ, ਅਸ਼ੁਧ, ਗਲਤ)।
ਝੂਠਹ
ਝੂਠ ਵਿਚ, ਕੂੜ ਵਿਚ; ਨਾਸ਼ਵਾਨ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਸਿੰਧੀ - ਝੂਠੁ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੂੱਠ/ਜੂੱਠ/ਝੁਟ੍ਠ; ਸੰਸਕ੍ਰਿਤ - ਝੂੱਠ (झूठ्ठ - ਨਕਲੀ, ਅਸ਼ੁਧ, ਗਲਤ)।
ਝੂਠਾ
ਝੂਠਾ, ਵਿਖਾਵੇ ਵਾਲਾ।
ਵਿਆਕਰਣ: ਵਿਸ਼ੇਸ਼ਣ (ਰੁਦਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝੂਠਾ (ਝੂਠਾ); ਸਿੰਧੀ - ਝੂਠੁ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੂੱਠ/ਜੂੱਠ/ਝੁਟ੍ਠ; ਸੰਸਕ੍ਰਿਤ - ਝੂੱਠ (झूठ्ठ - ਨਕਲੀ, ਅਸ਼ੁੱਧ, ਗ਼ਲਤ)।
ਝੂਠਾ
ਝੂਠਾ, ਬਿਨਸਨਹਾਰ।
ਵਿਆਕਰਣ: ਵਿਸ਼ੇਸ਼ਣ (ਤਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝੂਠ/ਝੂਠਾ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੁਟ੍ਠ; ਸੰਸਕ੍ਰਿਤ - ਝੂਟ੍ਠ (झूट्ठ - ਨਕਲੀ, ਅਸ਼ੁਧ, ਗਲਤ)।
ਝੂਠਿ
ਝੂਠ ਕਾਰਣ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਝੂਠੁ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੂੱਠ/ਜੂੱਠ/ਝੁਟ੍ਠ; ਸੰਸਕ੍ਰਿਤ - ਝੂੱਠ (झूठ्ठ - ਨਕਲੀ, ਅਸ਼ੁਧ, ਗਲਤ)।
ਝੂਠਿ
ਝੂਠ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਝੂਠੁ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੂੱਠ/ਜੂੱਠ/ਝੁਟ੍ਠ; ਸੰਸਕ੍ਰਿਤ - ਝੂੱਠ (झूठ्ठ - ਨਕਲੀ, ਅਸ਼ੁਧ, ਗਲਤ)।
ਝੂਠੀ
ਝੂਠ ਵਿਚ, ਮਿਥਿਆ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਝੂਠਾ (ਝੂਠਾ); ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਜੁਟ੍ਠ/ਝੂਟ੍ਠ; ਸੰਸਕ੍ਰਿਤ - ਝੂਟ੍ਠ* (झूट्ठ - ਨਕਲੀ/ਗਲਤ).
ਝੂਠੀ
ਝੂਠੀ, ਮਿਥਿਆ।
ਵਿਆਕਰਣ: ਵਿਸ਼ੇਸ਼ਣ (ਪ੍ਰੀਤਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਝੂਠਾ (ਝੂਠਾ); ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਜੁਟ੍ਠ/ਝੂਟ੍ਠ; ਸੰਸਕ੍ਰਿਤ - ਝੂਟ੍ਠ* (झूट्ठ - ਨਕਲੀ/ਗਲਤ).
ਝੂਠੁ
ਝੂਠਾ (ਪਸਾਰਾ), ਝੂਠਾ (ਖਿਲਾਰਾ)।
ਵਿਆਕਰਣ: ਵਿਸ਼ੇਸ਼ਣ (ਜਗੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਝੂਠੁ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੂੱਠ/ਜੂੱਠ/ਝੁਟ੍ਠ; ਸੰਸਕ੍ਰਿਤ - ਝੂੱਠ (झूठ्ठ - ਨਕਲੀ, ਅਸ਼ੁਧ, ਗਲਤ)।
ਝੂਠੁ
ਝੂਠ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਝੂਠੁ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੂੱਠ/ਜੂੱਠ/ਝੁਟ੍ਠ; ਸੰਸਕ੍ਰਿਤ - ਝੂੱਠ (झूठ्ठ - ਨਕਲੀ, ਅਸ਼ੁਧ, ਗਲਤ)।
ਝੂਠੇ
ਹੇ ਝੂਠਿਓ! ਹੇ ਝੂਠੇ (ਪ੍ਰਾਣੀਓ)! ਹੇ ਝੂਠ ਵਿਚ ਗ੍ਰਸਤ ਪ੍ਰਾਣੀਓ!
ਵਿਆਕਰਣ: ਵਿਸ਼ੇਸ਼ਣ (ਪ੍ਰਾਣੀ ਦਾ), ਸੰਬੋਧਨ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝੂਠ/ਝੂਠਾ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੁਟ੍ਠ; ਸੰਸਕ੍ਰਿਤ - ਝੂਟ੍ਠ (झूट्ठ - ਨਕਲੀ, ਅਸ਼ੁਧ, ਗ਼ਲਤ)।
ਝੂਠੇ
ਝੂਠੇ (ਨੂੰ), ਝੂਠ ਵਿਚ ਗ੍ਰਸਤ (ਨੂੰ)।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝੂਠ/ਝੂਠਾ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੁਟ੍ਠ; ਸੰਸਕ੍ਰਿਤ - ਝੂਟ੍ਠ (झूट्ठ - ਨਕਲੀ, ਅਸ਼ੁੱਧ, ਗਲਤ)।
ਝੂਠੇ
ਝੂਠੇ, ਝੂਠ ਵਿਚ ਗ੍ਰਸਤ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝੂਠ/ਝੂਠਾ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ ; ਪ੍ਰਾਕ੍ਰਿਤ - ਝੁਟ੍ਠ; ਸੰਸਕ੍ਰਿਤ - ਝੂਟ੍ਠ (झूट्ठ - ਨਕਲੀ, ਅਸ਼ੁੱਧ, ਗਲਤ)।
ਝੂਠੇ
ਝੂਠੇ, ਝੂਠ ਵਿਚ ਗ੍ਰਸਤ; ਬਿਨਸਨਹਾਰ।
ਵਿਆਕਰਣ: ਵਿਸ਼ੇਸ਼ਣ (ਜਗ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝੂਠ/ਝੂਠਾ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੁਟ੍ਠ; ਸੰਸਕ੍ਰਿਤ - ਝੂਟ੍ਠ (झूट्ठ - ਨਕਲੀ, ਅਸ਼ੁੱਧ, ਗਲਤ)।
ਝੂਠੇ
(ਹੇ) ਝੂਠੇ! (ਹੇ) ਝੂਠ ਵਿਚ ਗ੍ਰਸਤ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝੂਠ/ਝੂਠਾ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੁਟ੍ਠ; ਸੰਸਕ੍ਰਿਤ - ਝੂਟ੍ਠ (झूट्ठ - ਨਕਲੀ, ਅਸ਼ੁੱਧ, ਗਲਤ)।
ਝੂਠੇ
ਝੂਠੇ, ਝੂਠ ਵਿਚ ਗ੍ਰਸਤ; ਬਿਨਸਨਹਾਰ।
ਵਿਆਕਰਣ: ਵਿਸ਼ੇਸ਼ਣ (ਲੋਭ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝੂਠ/ਝੂਠਾ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੁਟ੍ਠ; ਸੰਸਕ੍ਰਿਤ - ਝੂਟ੍ਠ (झूट्ठ - ਨਕਲੀ, ਅਸ਼ੁਧ, ਗਲਤ)।
ਝੂਠੈ
ਝੂਠੇ ਦਾ; ਨਾਸ਼ਮਾਨ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਝੂਠੁ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੂੱਠ/ਜੂੱਠ/ਝੁਟ੍ਠ; ਸੰਸਕ੍ਰਿਤ - ਝੂੱਠ (झूठ्ठ - ਨਕਲੀ, ਅਸ਼ੁਧ, ਗਲਤ)।
ਝੂਠੈ
ਝੂਠੇ; ਨਾਸ਼ਵਾਨ।
ਵਿਆਕਰਣ: ਵਿਸ਼ੇਸ਼ਣ (ਧੰਧੈ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਝੂਠੁ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੂੱਠ/ਜੂੱਠ/ਝੁਟ੍ਠ; ਸੰਸਕ੍ਰਿਤ - ਝੂੱਠ (झूठ्ठ - ਨਕਲੀ, ਅਸ਼ੁਧ, ਗਲਤ)।
ਝੂਠੈ
ਝੂਠੇ।
ਵਿਆਕਰਣ: ਵਿਸ਼ੇਸ਼ਣ (ਲਾਲਚਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਝੂਠੁ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੂੱਠ/ਜੂੱਠ/ਝੁਟ੍ਠ; ਸੰਸਕ੍ਰਿਤ - ਝੂੱਠ (झूठ्ठ - ਨਕਲੀ, ਅਸ਼ੁਧ, ਗਲਤ)।
ਝੂਠੋ
ਝੂਠਾ, ਮਿਥਿਆ, ਬਿਨਸਨਹਾਰ।
ਵਿਆਕਰਣ: ਵਿਸ਼ੇਸ਼ਣ (ਸਾਜੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਝੂਠੁ; ਬ੍ਰਜ - ਝੂਠ; ਅਪਭ੍ਰੰਸ਼ - ਝੁਟ੍ਠ/ਝੂਠ; ਪ੍ਰਾਕ੍ਰਿਤ - ਝੂੱਠ/ਜੂੱਠ/ਝੁਟ੍ਠ; ਸੰਸਕ੍ਰਿਤ - ਝੂੱਠ (झूठ्ठ - ਨਕਲੀ, ਅਸ਼ੁਧ, ਗਲਤ)।
ਝੂਰਹਿ
ਝੂਰੇਂਗਾ, ਦੁਖੀ ਹੋਵੇਂਗਾ; ਪਛਤਾਵੇਂਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝੁਰਨਾ (ਮੁਰਝਾਉਣਾ, ਦੁਖੀ ਹੋਣਾ); ਲਹਿੰਦੀ - ਝੁਰਣ (ਸੋਗ ਵਿਚ ਝੂਰਨਾ); ਸਿੰਧੀ - ਝੁਰਣੁ (ਸੱਟ, ਅਸਫਲਤਾ ਕਾਰਣ ਦੁਖੀ ਹੋਣਾ ਆਦਿ); ਸੰਸਕ੍ਰਿਤ - ਝੁਰਤਿ (झुरति - ਬਰਬਾਦ ਹੁੰਦਾ ਹੈ)।
ਝੂਰਿ
ਝੂਰ ਕੇ, ਦੁਖੀ ਹੋ ਕੇ; ਪਛਤਾਅ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਝੁਰਨਾ (ਮੁਰਝਾਉਣਾ, ਦੁਖੀ ਹੋਣਾ); ਲਹਿੰਦੀ - ਝੁਰਣ (ਸੋਗ ਵਿਚ ਝੂਰਨਾ); ਸਿੰਧੀ - ਝੁਰਣੁ (ਸੱਟ, ਅਸਫਲਤਾ ਕਾਰਣ ਦੁਖੀ ਹੋਣਾ ਆਦਿ); ਸੰਸਕ੍ਰਿਤ - ਝੁਰਤਿ (झुरति - ਬਰਬਾਦ ਹੁੰਦਾ ਹੈ)।
ਝੂਰੇ
ਝੂਰਦਾ, ਦੁਖੀ ਹੁੰਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝੁਰਨਾ (ਮੁਰਝਾਉਣਾ, ਦੁਖੀ ਹੋਣਾ); ਲਹਿੰਦੀ - ਝੁਰਣ (ਸੋਗ ਵਿਚ ਝੂਰਨਾ); ਸਿੰਧੀ - ਝੁਰਣੁ (ਸੱਟ, ਅਸਫਲਤਾ ਕਾਰਣ ਦੁਖੀ ਹੋਣਾ ਆਦਿ); ਸੰਸਕ੍ਰਿਤ - ਝੁਰਤਿ (झुरति - ਬਰਬਾਦ ਹੁੰਦਾ ਹੈ)।
ਝੂਰੇਉ
ਝੂਰਦੀ ਹਾਂ, ਦੁਖੀ ਹੁੰਦੀ ਹਾਂ; ਪਛਤਾਉਂਦੀ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਝੁਰਨਾ (ਮੁਰਝਾਉਣਾ, ਦੁਖੀ ਹੋਣਾ); ਲਹਿੰਦੀ - ਝੁਰਣ (ਸੋਗ ਵਿਚ ਝੂਰਨਾ); ਸਿੰਧੀ - ਝੁਰਣੁ (ਸੱਟ, ਅਸਫਲਤਾ ਕਾਰਣ ਦੁਖੀ ਹੋਣਾ ਆਦਿ); ਸੰਸਕ੍ਰਿਤ - ਝੁਰਤਿ (झुरति - ਬਰਬਾਦ ਹੁੰਦਾ ਹੈ)।
ਝੋਕ
ਝੋਕੇ, ਹੁਲਾਰੇ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਭੋਜਪੁਰੀ - ਝੋਂਕ (ਹਵਾ ਦਾ ਝੋਕਾ); ਬ੍ਰਜ - ਝੁੰਕ/ਝੌਂਕ/ਝੋਂਕ (ਝੁਕਾਵ; ਝਟਕਾ; ਵੇਗ; ਹੁਲਾਰਾ); ਬੰਗਾਲੀ - ਝੁੰਕਾ (ਝੁਕਣਾ); ਸੰਸਕ੍ਰਿਤ - ਝੁੱਕਤਿ* (झुक्कति - ਝੁਕਦਾ ਹੈ, ਤੋੜਦਾ ਹੈ)।