ਘਟ
ਘੜੇ (ਦੇ ਅੰਦਰ); ਸਰੀਰ (ਦੇ ਅੰਦਰ), ਹਿਰਦੇ (ਦੇ ਅੰਦਰ), ਜੀਵ (ਦੇ ਅੰਦਰ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਘਟ (ਘੜਾ; ਸ਼ਰੀਰ; ਹਿਰਦਾ); ਪਾਲੀ - ਘਟ; ਸੰਸਕ੍ਰਿਤ - ਘਟਹ (घट: - ਘੜਾ)।
ਘਟ
ਘੜੇ (ਦੇ ਵਿਚ); ਹਰੇਕ ਸਰੀਰ (ਦੇ ਵਿਚ), ਹਰੇਕ ਹਿਰਦੇ (ਦੇ ਵਿਚ), ਜੀਵ (ਦੇ ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਘਟ (ਘੜਾ; ਸਰੀਰ; ਹਿਰਦਾ); ਪਾਲੀ - ਘਟ; ਸੰਸਕ੍ਰਿਤ - ਘਟਹ (घट: - ਘੜਾ)।
ਘਟ
ਘੜੇ ਵਿਚੋਂ।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਘਟ (ਘੜਾ; ਸ਼ਰੀਰ; ਹਿਰਦਾ); ਪਾਲੀ - ਘਟ; ਸੰਸਕ੍ਰਿਤ - ਘਟਹ (घट: - ਘੜਾ)।
ਘਟ
ਘੜੇ (ਵਿਚ); ਸਰੀਰ (ਵਿਚ), ਹਿਰਦੇ (ਵਿਚ), ਜੀਵ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਘਟ (ਘੜਾ; ਸ਼ਰੀਰ; ਹਿਰਦਾ); ਪਾਲੀ - ਘਟ; ਸੰਸਕ੍ਰਿਤ - ਘਟਹ (घट: - ਘੜਾ)।
ਘਟ
ਘੜੇ (ਵਿਚ), ਹਰੇਕ ਸਰੀਰ/ਜੀਵ (ਵਿਚ), ਹਰੇਕ ਹਿਰਦੇ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਘਟ (ਘੜਾ; ਸਰੀਰ; ਹਿਰਦਾ); ਪਾਲੀ - ਘਟ; ਸੰਸਕ੍ਰਿਤ - ਘਟਹ (घट: - ਘੜਾ)।
ਘਟ
ਘੜੇ (ਵਿਚ); ਹਰੇਕ ਸਰੀਰ (ਵਿਚ), ਹਰੇਕ ਹਿਰਦੇ (ਵਿਚ), ਜੀਵ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਘਟ (ਘੜਾ; ਸਰੀਰ; ਹਿਰਦਾ); ਪਾਲੀ - ਘਟ; ਸੰਸਕ੍ਰਿਤ - ਘਟਹ (घट: - ਘੜਾ)।
ਘਟ
ਹਿਰਦੇ (ਵਿਚ/ਅੰਦਰ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਘਟ (ਘੜਾ; ਸਰੀਰ; ਹਿਰਦਾ); ਪਾਲੀ - ਘਟ; ਸੰਸਕ੍ਰਿਤ - ਘਟਹ (घट: - ਘੜਾ)।
ਘਟਤ
ਘੱਟਦੀ ਹੈ, ਘੱਟਦੀ ਜਾ ਰਹੀ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਘਟਤ (ਘੱਟਦਾ); ਸੰਸਕ੍ਰਿਤ - ਘੱਟਤਿ (घट्टति - ਘੱਟਦਾ ਹੈ, ਲੋੜੀਂਦਾ ਹੈ) + ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।
ਘਟਿ
ਘਟ (ਵਿਚ), ਘੜੇ (ਵਿਚ); ਸਰੀਰ (ਵਿਚ), ਹਿਰਦੇ (ਵਿਚ), ਜੀਵ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਘਟ (ਘੜਾ; ਸਰੀਰ; ਹਿਰਦਾ); ਪਾਲੀ - ਘਟ; ਸੰਸਕ੍ਰਿਤ - ਘਟਹ (घट: - ਘੜਾ)।
ਘਟਿ
ਘੱਟ, ਊਣਾ, ਅਧੂਰਾ।
ਵਿਆਕਰਣ: ਵਿਸ਼ੇਸ਼ਣ (ਕੋਈ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘਟ; ਲਹਿੰਦੀ - ਘੱਟ (ਕੁਝ/ਥੋੜਾ); ਸਿੰਧੀ - ਘਟਣੁ (ਘੱਟ ਹੋਣਾ), ਘਟੇਰੋ (ਥੋੜਾ ਘੱਟ); ਅਪਭ੍ਰੰਸ਼ - ਘਟਇ (ਘੱਟਦਾ ਹੈ); ਪ੍ਰਾਕ੍ਰਿਤ - ਘੱਟਇ (ਬਰਬਾਦ ਹੋ ਗਿਆ); ਸੰਸਕ੍ਰਿਤ - ਘੱਟਤਿ (घट्टति - ਘੱਟਦਾ ਹੈ, ਲੋੜੀਂਦਾ ਹੈ)।
ਘਟਿ
(ਘਟ) ਘਟ ਵਿਚ, (ਘੜੇ) ਘੜੇ ਵਿਚ; ਹਰੇਕ ਸਰੀਰ ਵਿਚ, ਹਰੇਕ ਹਿਰਦੇ ਵਿਚ, ਹਰੇਕ ਜੀਵ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਘਟ (ਘੜਾ; ਸਰੀਰ; ਹਿਰਦਾ); ਪਾਲੀ - ਘਟ; ਸੰਸਕ੍ਰਿਤ - ਘਟਹ (घट: - ਘੜਾ)।
ਘਟਿ
ਘਟ ਵਿਚ, ਘੜੇ ਵਿਚ; ਸਰੀਰ ਵਿਚ, ਹਿਰਦੇ ਵਿਚ, ਜੀਵ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਘਟ (ਘੜਾ; ਸ਼ਰੀਰ; ਹਿਰਦਾ); ਪਾਲੀ - ਘਟ; ਸੰਸਕ੍ਰਿਤ - ਘਟਹ (घट: - ਘੜਾ)।
ਘਟਿ
ਘਟ (ਘਟ) ਵਿਚ, ਘੜੇ (ਘੜੇ) ਵਿਚ; ਹਰੇਕ ਸਰੀਰ ਵਿਚ, ਹਰੇਕ ਹਿਰਦੇ ਵਿਚ, ਹਰੇਕ ਜੀਵ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਘਟ (ਘੜਾ; ਸਰੀਰ; ਹਿਰਦਾ); ਪਾਲੀ - ਘਟ; ਸੰਸਕ੍ਰਿਤ - ਘਟਹ (घट: - ਘੜਾ)।
ਘਟਿ ਘਟਿ
ਘਟ ਘਟ ਵਿਚ, ਘੜੇ ਘੜੇ ਵਿਚ; ਹਰੇਕ ਸਰੀਰ ਵਿਚ, ਹਰੇਕ ਹਿਰਦੇ ਵਿਚ, ਹਰੇਕ ਜੀਵ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਘਟ (ਘੜਾ; ਸਰੀਰ; ਹਿਰਦਾ); ਪਾਲੀ - ਘਟ; ਸੰਸਕ੍ਰਿਤ - ਘਟਹ (घट: - ਘੜਾ)।
ਘਟੈ
ਘਟਦੀ ਹੈ, ਘਟਦੀ ਜਾਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘਟਣਾ; ਲਹਿੰਦੀ - ਘੱਟਣ; ਸਿੰਧੀ - ਘਟਣੁ (ਘਟ ਹੋਣਾ); ਅਪਭ੍ਰੰਸ਼ - ਘਟਇ (ਘਟਦਾ ਹੈ); ਪ੍ਰਾਕ੍ਰਿਤ - ਘੱਟਇ (ਬਰਬਾਦ ਹੋ ਗਿਆ); ਸੰਸਕ੍ਰਿਤ - ਘੱਟਤਿ (घट्टति - ਘਟਦਾ ਹੈ, ਲੋੜੀਂਦਾ ਹੈ)।
ਘਟੈ
ਘਟਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘਟਣਾ; ਲਹਿੰਦੀ - ਘੱਟਣ; ਸਿੰਧੀ - ਘਟਣੁ (ਘੱਟ ਹੋਣਾ); ਅਪਭ੍ਰੰਸ਼ - ਘਟਇ (ਘੱਟਦਾ ਹੈ); ਪ੍ਰਾਕ੍ਰਿਤ - ਘੱਟਇ (ਬਰਬਾਦ ਹੋ ਗਿਆ); ਸੰਸਕ੍ਰਿਤ - ਘੱਟਤਿ (घट्टति - ਘੱਟਦਾ ਹੈ, ਲੋੜੀਂਦਾ ਹੈ)।
ਘਟੈ
ਘੱਟਦੀ ਹੈ, ਘੱਟ ਹੁੰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘਟਣਾ; ਲਹਿੰਦੀ - ਘੱਟਣ; ਸਿੰਧੀ - ਘਟਣੁ (ਘੱਟ ਹੋਣਾ); ਅਪਭ੍ਰੰਸ਼ - ਘਟਇ (ਘੱਟਦਾ ਹੈ); ਪ੍ਰਾਕ੍ਰਿਤ - ਘੱਟਇ (ਬਰਬਾਦ ਹੋ ਗਿਆ); ਸੰਸਕ੍ਰਿਤ - ਘੱਟਤਿ (घट्टति - ਘੱਟਦਾ ਹੈ, ਲੋੜੀਂਦਾ ਹੈ)।
ਘਣ
ਬੱਦਲ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਘਨ/ਘਨਾ; ਅਪਭ੍ਰੰਸ਼/ਪ੍ਰਾਕ੍ਰਿਤ - ਘਣ; ਸੰਸਕ੍ਰਿਤ - ਘਨਹ (घन: - ਬੱਦਲ)।
ਘਣਾ
ਘਣਾ, ਘਣੇਰਾ, ਬਹੁਤ।
ਵਿਆਕਰਣ: ਵਿਸ਼ੇਸ਼ਣ (ਅਨੰਦੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘਣਾ; ਸਿੰਧੀ - ਘਣੋ (ਚੋਖਾ, ਬਹੁਤ); ਅਪਭ੍ਰੰਸ਼/ਪ੍ਰਾਕ੍ਰਿਤ- ਘਣ (ਸੰਘਣਾ, ਔਖਾ); ਪਾਲੀ - ਘਨ (ਠੋਸ, ਨਿੱਗਰ, ਸੰਘਣਾ); ਸੰਸਕ੍ਰਿਤ - ਘਨ (घन - ਪੁਖਤਾ, ਦ੍ਰਿੜ; ਸੰਘਣਾ)।
ਘਣੀ
ਘਨੇਰੀ, ਸੰਘਣੀ, ਬਹੁਤ/ਬਹੁਤੀ।
ਵਿਆਕਰਣ: ਵਿਸ਼ੇਸ਼ਣ (ਭੀੜ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘਣਾ; ਸਿੰਧੀ - ਘਣੋ (ਚੋਖਾ, ਬਹੁਤ); ਅਪਭ੍ਰੰਸ਼/ਪ੍ਰਾਕ੍ਰਿਤ - ਘਣ (ਸੰਘਣਾ, ਔਖਾ); ਪਾਲੀ - ਘਨ (ਠੋਸ, ਨਿੱਗਰ, ਸੰਘਣਾ); ਸੰਸਕ੍ਰਿਤ - ਘਨ (घन - ਪੁਖਤਾ, ਦ੍ਰਿੜ; ਸੰਘਣਾ)।
ਘਣੀ
ਬਹੁਤੀ, ਬਹੁਤ।
ਵਿਆਕਰਣ: ਵਿਸ਼ੇਸ਼ਣ (ਦੁਨੀਆ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘਣਾ; ਸਿੰਧੀ - ਘਣੋ (ਚੋਖਾ, ਬਹੁਤ); ਅਪਭ੍ਰੰਸ਼/ਪ੍ਰਾਕ੍ਰਿਤ - ਘਣ (ਸੰਘਣਾ, ਔਖਾ); ਪਾਲੀ - ਘਨ (ਠੋਸ, ਨਿੱਗਰ, ਸੰਘਣਾ); ਸੰਸਕ੍ਰਿਤ - ਘਨ (घन - ਪੁਖਤਾ, ਦ੍ਰਿੜ; ਸੰਘਣਾ)।
ਘਣੇ
ਘਨੇਰੇ, ਬਹੁਤ, ਅਨੇਕ।
ਵਿਆਕਰਣ: ਵਿਸ਼ੇਸ਼ਣ (ਸੁਖ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘਣਾ; ਸਿੰਧੀ - ਘਣੋ (ਚੋਖਾ, ਬਹੁਤ); ਅਪਭ੍ਰੰਸ਼/ਪ੍ਰਾਕ੍ਰਿਤ- ਘਣ (ਸੰਘਣਾ, ਔਖਾ); ਪਾਲੀ - ਘਨ (ਠੋਸ, ਨਿੱਗਰ, ਸੰਘਣਾ); ਸੰਸਕ੍ਰਿਤ - ਘਨ (घन - ਪੁਖਤਾ, ਦ੍ਰਿੜ; ਸੰਘਣਾ)।
ਘਣੇਰੇ
ਘਨੇਰੇ, ਬਹੁਤ, ਅਨੇਕ।
ਵਿਆਕਰਣ: ਵਿਸ਼ੇਸ਼ਣ (ਸਬਦ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘਣਾ/ਘਣੇਰੀਆ; ਸਿੰਧੀ - ਘਣੋ (ਚੋਖਾ, ਬਹੁਤ); ਅਪਭ੍ਰੰਸ਼/ਪ੍ਰਾਕ੍ਰਿਤ- ਘਣ (ਸੰਘਣਾ, ਔਖਾ); ਪਾਲੀ - ਘਨ (ਠੋਸ, ਨਿੱਗਰ, ਸੰਘਣਾ); ਸੰਸਕ੍ਰਿਤ - ਘਨ (घन - ਪੁਖਤਾ, ਦ੍ਰਿੜ; ਸੰਘਣਾ)।
ਘਣੋ
ਘਣਾ, ਘਨੇਰਾ, ਬਹੁਤ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਘਣਾ; ਸਿੰਧੀ - ਘਣੋ (ਚੋਖਾ, ਬਹੁਤ); ਅਪਭ੍ਰੰਸ਼/ਪ੍ਰਾਕ੍ਰਿਤ- ਘਣ (ਸੰਘਣਾ, ਔਖਾ); ਪਾਲੀ - ਘਨ (ਠੋਸ, ਨਿੱਗਰ, ਸੰਘਣਾ); ਸੰਸਕ੍ਰਿਤ - ਘਨ (घन - ਪੁਖਤਾ, ਦ੍ਰਿੜ; ਸੰਘਣਾ)।
ਘਣੋ
ਘਣੇ, ਘਨੇਰੇ, ਸੰਘਣੇ; ਗੂੜ੍ਹੇ।
ਵਿਆਕਰਣ: ਵਿਸ਼ੇਸ਼ਣ (ਰੰਗੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘਣਾ; ਸਿੰਧੀ - ਘਣੋ (ਚੋਖਾ, ਬਹੁਤ); ਅਪਭ੍ਰੰਸ਼/ਪ੍ਰਾਕ੍ਰਿਤ- ਘਣ (ਸੰਘਣਾ, ਔਖਾ); ਪਾਲੀ - ਘਨ (ਠੋਸ, ਨਿੱਗਰ, ਸੰਘਣਾ); ਸੰਸਕ੍ਰਿਤ - ਘਨ (घन - ਪੁਖਤਾ, ਦ੍ਰਿੜ; ਸੰਘਣਾ)।
ਘਨੀ
ਘਣੀ, ਘਣੇਰੀ, ਬਹੁਤ।
ਵਿਆਕਰਣ: ਵਿਸ਼ੇਸ਼ਣ (ਨਿਮ੍ਰਿਤ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘਣਾ; ਸਿੰਧੀ - ਘਣੋ (ਚੋਖਾ, ਬਹੁਤ); ਅਪਭ੍ਰੰਸ਼/ਪ੍ਰਾਕ੍ਰਿਤ - ਘਣ (ਸੰਘਣਾ, ਔਖਾ); ਪਾਲੀ - ਘਨ (ਠੋਸ, ਨਿੱਗਰ, ਸੰਘਣਾ); ਸੰਸਕ੍ਰਿਤ - ਘਨ (घन - ਪੁਖਤਾ, ਦ੍ਰਿੜ; ਸੰਘਣਾ)।
ਘਨੇਰਾ
ਘਣਾ, ਬਹੁਤ।
ਵਿਆਕਰਣ: ਵਿਸ਼ੇਸ਼ਣ (ਚਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘਨੇਰਾ (ਬਹੁਤਾ); ਸਿੰਧੀ - ਘਣੇਰੋ (ਥੋੜ੍ਹਾ ਹੋਰ); ਸੰਸਕ੍ਰਿਤ - ਘਨਤਰ (घनतर - ਸੰਘਣਾ)।
ਘਨੇਰੇ
ਘਣੇ, ਬਹੁਤ, ਅਨੇਕ।
ਵਿਆਕਰਣ: ਵਿਸ਼ੇਸ਼ਣ (ਸਬਦ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘਨੇਰਾ (ਬਹੁਤਾ); ਸਿੰਧੀ - ਘਣੇਰੋ (ਥੋੜ੍ਹਾ ਹੋਰ); ਸੰਸਕ੍ਰਿਤ - ਘਨਤਰ (घनतर - ਸੰਘਣਾ)।
ਘਨੋ
ਘਣਾ (ਉੱਚਾ), ਬਹੁਤ (ਉੱਚਾ)।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਘਣਾ; ਸਿੰਧੀ - ਘਣੋ (ਚੋਖਾ, ਬਹੁਤ); ਅਪਭ੍ਰੰਸ਼/ਪ੍ਰਾਕ੍ਰਿਤ- ਘਣ (ਸੰਘਣਾ, ਔਖਾ); ਪਾਲੀ - ਘਨ (ਠੋਸ, ਨਿੱਗਰ, ਸੰਘਣਾ); ਸੰਸਕ੍ਰਿਤ - ਘਨ (घन - ਪੁਖਤਾ, ਦ੍ਰਿੜ; ਸੰਘਣਾ)।
ਘਰ
ਘਰ ਵਿਚ; ਹਿਰਦੇ-ਘਰ ਵਿਚ, ਹਿਰਦੇ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)।
ਘਰ
ਘਰ/ਘਰਾਣੇ, ਸ਼ਾਸ਼ਤਰ, ਮਤ/ਫ਼ਲਸਫ਼ੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)।
ਘਰ
ਘਰ; ਹਿਰਦੇ-ਘਰ।

ਘਰ (ਵਿਚ); ਹਿਰਦੇ-ਘਰ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)।
ਘਰ
ਘਰ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।

ਘਰ; ਥਾਂ, ਟਿਕਾਣਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)।
ਘਰ
ਘਰ ਦਾ ਬਾਰ, ਘਰ ਦਾ ਦਰਵਾਜਾ, ਘਰ-ਘਾਟ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)।
ਘਰ
ਘਰ; ਦੁਆਰੇ, ਇੰਦਰੇ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)।
ਘਰ
ਘਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)।
ਘਰ
ਘਰ (ਤੋਂ/ਵਿਚੋਂ)।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)।
ਘਰਿ
ਘਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)।
ਘਰਿ
ਘਰ-ਘਰ ਵਿਚ, ਹਰੇਕ ਘਰ ਵਿਚ; ਹਰੇਕ ਹਿਰਦੇ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)।
ਘਰਿ
ਆਪਣੇ ਘਰ ਵਿਚ, ਆਪਣੇ ਹਿਰਦੇ-ਘਰ ਵਿਚ; ਆਪਣੇ ਹਿਰਦੇ ਵਿਚ, ਆਪਣੇ ਸ੍ਵੈ ਸਰੂਪ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)।
ਘਰਿ
ਘਰ (ਘਰ) ਵਿਚ।

(ਘਰ) ਘਰ ਵਿਚ।

ਘਰ ਵਿਚ, ਸਰੀਰ-ਘਰ ਵਿਚ; ਸਰੀਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)।
ਘਰਿ
ਘਰ ਵਿਚ; ਹਿਰਦੇ-ਘਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)।
ਘਰਿ
ਘਰ ਵਿਚ; ਸਾਧ-ਸੰਗਤਿ ਰੂਪੀ ਘਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)।
ਘਰਿ
ਘਰ-ਘਰ ਵਿਚ, ਹਰੇਕ ਘਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)।
ਘਰਿ
(ਸਹੁਰੇ) ਘਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)।
ਘਰਿ
ਘਰ ਵਿਚ, ਸ਼ਾਸ਼ਤਰ ਵਿਚ, ਮਤ/ਫ਼ਲਸਫ਼ੇ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)।
ਘਰਿ
ਆਪਣੇ ਘਰ ਵਿਚ, ਆਪਣੇ ਹਿਰਦੇ-ਘਰ ਵਿਚ; ਆਪਣੇ ਹਿਰਦੇ ਵਿਚ।
ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)।
ਘਰੀ
ਘਰਿ, ਘਰ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)।
ਘਰੀ
(ਅਧੀ) ਘੜੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਭੋਜਪੁਰੀ/ਮੈਥਿਲੀ - ਘਰੀ; ਬ੍ਰਜ - ਘੜੀ (ਘੜੀ, ਚੌਵੀ ਮਿੰਟਾਂ ਦਾ ਸਮਾਂ); ਅਪਭ੍ਰੰਸ਼ - ਘੜੀ; ਪ੍ਰਾਕ੍ਰਿਤ - ਘਡੀ (ਛੋਟਾ ਘੜਾ, ਜਲਘੜੀ); ਪਾਲੀ - ਘਟੀ (ਛੋਟਾ ਘੜਾ); ਸੰਸਕ੍ਰਿਤ - ਘਟੀ (घटी - ਛੋਟਾ ਘੜਾ, ਜਲ-ਘੜੀ; ਚੌਵੀ ਮਿੰਟਾਂ ਦਾ ਸਮਾਂ)।
ਘਰੁ
ਘਰ, ਨਿਵਾਸ-ਸਥਾਨ, ਟਿਕਾਣਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)
ਘਰੁ
ਘਰ, ਨਿਵਾਸ-ਅਸਥਾਨ, ਟਿਕਾਣਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)।
ਘਰੁ
ਘਰ ਨੂੰ, ਨਿਵਾਸ-ਸਥਾਨ ਨੂੰ, ਟਿਕਾਣੇ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)
ਘਰੁ
ਘਰ ਨੂੰ; ਹਿਰਦੇ-ਘਰ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)
ਘਰੁ
ਮਹੱਲ-ਘਰ, (ਪ੍ਰਭੂ ਦਾ) ਨਿਵਾਸ ਅਸਥਾਨ; ਦਸਮ-ਦੁਆਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘਰ; ਸਿੰਧੀ - ਘਰੁ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਘਰ (घर - ਘਰ)।
ਘਲੇ
ਘੱਲੇ ਹੋਏ, ਭੇਜੇ ਹੋਏ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘਾਲਣਾ (ਘੱਲਣਾ; ਤਬਾਹ ਕਰਨਾ; ਪਾਉਣਾ; ਪਿਘਲਾਉਣਾ, ਢਾਲਣਾ); ਮਰਾਠੀ - ਘਾਲਣੇ (ਪਾਉਣਾ, ਚੁਆਉਣਾ); ਸੰਸਕ੍ਰਿਤ - ਘਾਲਯਤਿ (घालयति - ਵਗਦਾ ਹੈ, ਚੋਂਦਾ ਹੈ, ਡਿਗਦਾ ਹੈ)।
ਘੜਾਵੈ
ਘੜਦਾ ਹੈ, ਘੜ ਲੈਂਦਾ ਹੈ; ਸੋਹਣਾ-ਸੁਚੱਜਾ ਬਣਾ ਲੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘੜਣਾ; ਲਹਿੰਦੀ - ਘੜ੍ਹਣ; ਸਿੰਧੀ - ਘੜਣੁ (ਬਣਾਉਣਾ, ਘੜਣਾ); ਪ੍ਰਾਕ੍ਰਿਤ - ਘਡੇਇ (ਬਣਾਉਂਦਾ ਹੈ, ਜੋੜਦਾ ਹੈ); ਪਾਲੀ - ਘਟੇਟਤਿ (ਮਿਲਾਉਂਦਾ ਹੈ, ਜੋੜਦਾ ਹੈ); ਸੰਸਕ੍ਰਿਤ - ਘਟਯਤਿ (घटयति - ਜੋੜਦਾ ਹੈ)।
ਘੜੀ
ਘੜੀ, ਇਕ ਘੜੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘੜੀ (ਘੜੀ, ਚੌਵੀ ਮਿੰਟਾਂ ਦਾ ਸਮਾਂ); ਅਪਭ੍ਰੰਸ਼ - ਘੜੀ; ਪ੍ਰਾਕ੍ਰਿਤ - ਘਡੀ (ਛੋਟਾ ਘੜਾ, ਜਲਘੜੀ); ਪਾਲੀ - ਘਟੀ (ਛੋਟਾ ਘੜਾ); ਸੰਸਕ੍ਰਿਤ - ਘਟੀ (घटी - ਛੋਟਾ ਘੜਾ, ਜਲ-ਘੜੀ; ਚੌਵੀ ਮਿੰਟਾਂ ਦਾ ਸਮਾਂ)।
ਘੜੀ
ਘੜੀਆਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘੜੀ (ਘੜੀ, ਚੌਵੀ ਮਿੰਟਾਂ ਦਾ ਸਮਾਂ); ਅਪਭ੍ਰੰਸ਼ - ਘੜੀ; ਪ੍ਰਾਕ੍ਰਿਤ - ਘਡੀ (ਛੋਟਾ ਘੜਾ, ਜਲਘੜੀ); ਪਾਲੀ - ਘਟੀ (ਛੋਟਾ ਘੜਾ); ਸੰਸਕ੍ਰਿਤ - ਘਟੀ (घटी - ਛੋਟਾ ਘੜਾ, ਜਲ-ਘੜੀ; ਚੌਵੀ ਮਿੰਟਾਂ ਦਾ ਸਮਾਂ)।
ਘੜੀ
ਘੜੀ (ਵਿਚ), ਇਕ ਸਮਾਂ ਸੂਚਕ ਇਕਾਈ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘੜੀ (ਘੜੀ, ਚੌਵੀ ਮਿੰਟਾਂ ਦਾ ਸਮਾਂ); ਅਪਭ੍ਰੰਸ਼ - ਘੜੀ; ਪ੍ਰਾਕ੍ਰਿਤ - ਘਡੀ (ਛੋਟਾ ਘੜਾ, ਜਲਘੜੀ); ਪਾਲੀ - ਘਟੀ (ਛੋਟਾ ਘੜਾ); ਸੰਸਕ੍ਰਿਤ - ਘਟੀ (घटी - ਛੋਟਾ ਘੜਾ, ਜਲ-ਘੜੀ; ਚੌਵੀ ਮਿੰਟਾਂ ਦਾ ਸਮਾਂ)।
ਘੜੀ
ਘੜੀ (ਕੁ) ਵਿਚ/ਨੂੰ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘੜੀ (ਘੜੀ, ਚੌਵੀ ਮਿੰਟਾਂ ਦਾ ਸਮਾਂ); ਅਪਭ੍ਰੰਸ਼ - ਘੜੀ; ਪ੍ਰਾਕ੍ਰਿਤ - ਘਡੀ (ਛੋਟਾ ਘੜਾ, ਜਲਘੜੀ); ਪਾਲੀ - ਘਟੀ (ਛੋਟਾ ਘੜਾ); ਸੰਸਕ੍ਰਿਤ - ਘਟੀ (घटी - ਛੋਟਾ ਘੜਾ, ਜਲ-ਘੜੀ; ਚੌਵੀ ਮਿੰਟਾਂ ਦਾ ਸਮਾਂ)।
ਘੜੀ
ਘੜੀ, ਇਕ ਸਮਾਂ ਸੂਚਕ ਇਕਾਈ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘੜੀ (ਘੜੀ, ਚੌਵੀ ਮਿੰਟਾਂ ਦਾ ਸਮਾਂ); ਅਪਭ੍ਰੰਸ਼ - ਘੜੀ; ਪ੍ਰਾਕ੍ਰਿਤ - ਘਡੀ (ਛੋਟਾ ਘੜਾ, ਜਲਘੜੀ); ਪਾਲੀ - ਘਟੀ (ਛੋਟਾ ਘੜਾ); ਸੰਸਕ੍ਰਿਤ - ਘਟੀ (घटी - ਛੋਟਾ ਘੜਾ, ਜਲ-ਘੜੀ; ਚੌਵੀ ਮਿੰਟਾਂ ਦਾ ਸਮਾਂ)।
ਘੜੀਆ
ਘੜੀਆਂ ਤੋਂ।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਘੜੀ (ਘੜੀ, ਚੌਵੀ ਮਿੰਟਾਂ ਦਾ ਸਮਾਂ); ਅਪਭ੍ਰੰਸ਼ - ਘੜੀ; ਪ੍ਰਾਕ੍ਰਿਤ - ਘਡੀ (ਛੋਟਾ ਘੜਾ, ਜਲਘੜੀ); ਪਾਲੀ - ਘਟੀ (ਛੋਟਾ ਘੜਾ); ਸੰਸਕ੍ਰਿਤ - ਘਟੀ (घटी - ਛੋਟਾ ਘੜਾ, ਜਲ-ਘੜੀ; ਚੌਵੀ ਮਿੰਟਾਂ ਦਾ ਸਮਾਂ)।
ਘਾਟਿ
ਘੱਟ (ਹੁੰਦਾ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘੱਟਣਾ; ਲਹਿੰਦੀ - ਘੱਟਣ; ਸਿੰਧੀ - ਘਟਣੁ (ਘੱਟਣਾ); ਅਪਭ੍ਰੰਸ਼ - ਘਟਇ (ਘੱਟਦਾ ਹੈ); ਪ੍ਰਾਕ੍ਰਿਤ - ਘਟਇ (ਬਰਬਾਦ ਹੋ ਗਿਆ); ਸੰਸਕ੍ਰਿਤ - ਘੱਟਤਿ (घट्टति - ਘੱਟਦਾ ਹੈ, ਲੋੜੀਂਦਾ ਹੈ)।
ਘਾਟੀਂ
ਘਾਟੀਆਂ 'ਤੇ, ਚੋਟੀਆਂ 'ਤੇ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਅਵਧੀ/ਰਾਜਸਥਾਨੀ/ਬ੍ਰਜ - ਘਾਟੀ (ਪੱਤਣ; ਨੀਵੀਂ ਪਹਾੜੀ, ਪਹਾੜ ਦੀ ਢਾਲ, ਉਤਰਾਈ; ਦੋ ਪਹਾੜਾਂ ਦੇ ਵਿਚਕਾਰਲਾ ਭੀੜਾ ਰਾਹ); ਅਪਭ੍ਰੰਸ਼ - ਘਾਟ; ਸੰਸਕ੍ਰਿਤ - ਘਾਟਹ (घाट: - ਗਰਦਨ ਦਾ ਪਿਛਲਾ ਹਿੱਸਾ, ਗਿੱਚੀ; ਘੜਾ; ਕਿਸ਼ਤੀ ਆਦਿ ਤੋਂ ਉਤਰਨ ਲਈ ਬਣਾਇਆ ਹੋਇਆ ਥਾਂ, ਪੱਤਣ)।
ਘਾਲੀਐ
ਘਾਲੀ ਜਾਏ, ਕੀਤੀ ਜਾਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘਾਲਣਾ (ਘਲਣਾ; ਤਬਾਹ ਕਰਨਾ; ਪਾਉਣਾ; ਪਿਘਲਾਉਣਾ, ਢਾਲਣਾ); ਮਰਾਠੀ - ਘਾਲਣੇ (ਪਾਉਣਾ, ਚੁਆਉਣਾ); ਸੰਸਕ੍ਰਿਤ - ਘਾਲਯਤਿ (घालयति - ਵਗਦਾ ਹੈ, ਚੋਂਦਾ ਹੈ, ਡਿਗਦਾ ਹੈ)।
ਘਾਲੀਐ
(ਘਾਲ) ਘਾਲਣੀ ਚਾਹੀਦੀ ਹੈ, (ਘਾਲ-ਕਮਾਈ) ਕਰਨੀ ਚਾਹੀਦੀ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘਾਲਣਾ (ਘਲਣਾ; ਤਬਾਹ ਕਰਨਾ; ਪਾਉਣਾ; ਪਿਘਲਾਉਣਾ, ਢਾਲਣਾ); ਮਰਾਠੀ - ਘਾਲਣੇ (ਪਾਉਣਾ, ਚੁਆਉਣਾ); ਸੰਸਕ੍ਰਿਤ - ਘਾਲਯਤਿ (घालयति - ਵਗਦਾ ਹੈ, ਚੋਂਦਾ ਹੈ, ਡਿਗਦਾ ਹੈ)।
ਘਾਲੇ
ਘਾਲਦਾ ਹੈ, ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘਾਲਣਾ (ਘੱਲਣਾ; ਤਬਾਹ ਕਰਨਾ; ਪਾਉਣਾ; ਪਿਘਲਾਉਣਾ, ਢਾਲਣਾ); ਮਰਾਠੀ - ਘਾਲਣੇ (ਪਾਉਣਾ, ਚੁਆਉਣਾ); ਸੰਸਕ੍ਰਿਤ - ਘਾਲਯਤਿ (घालयति - ਵਗਦਾ ਹੈ, ਚੋਂਦਾ ਹੈ, ਡਿਗਦਾ ਹੈ)।
ਘਾਲੇ
ਘਾਲਦਾ ਹੈ, ਮਿਹਨਤ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘਾਲਣਾ (ਘੱਲਣਾ; ਤਬਾਹ ਕਰਨਾ; ਪਾਉਣਾ; ਪਿਘਲਾਉਣਾ, ਢਾਲਣਾ); ਮਰਾਠੀ - ਘਾਲਣੇ (ਪਾਉਣਾ, ਚੁਆਉਣਾ); ਸੰਸਕ੍ਰਿਤ - ਘਾਲਯਤਿ (घालयति - ਵਗਦਾ ਹੈ, ਚੋਂਦਾ ਹੈ, ਡਿਗਦਾ ਹੈ)।
ਘਾਲੈ
ਘਾਲੇ, (ਮਿਹਨਤ) ਕਰੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘਾਲਣਾ (ਘਲਣਾ; ਤਬਾਹ ਕਰਨਾ; ਪਾਉਣਾ; ਪਿਘਲਾਉਣਾ, ਢਾਲਣਾ); ਮਰਾਠੀ - ਘਾਲਣੇ (ਪਾਉਣਾ, ਚੁਆਉਣਾ); ਸੰਸਕ੍ਰਿਤ - ਘਾਲਯਤਿ (घालयति - ਵਗਦਾ ਹੈ, ਚੋਂਦਾ ਹੈ, ਡਿਗਦਾ ਹੈ)।
ਘਿਆਲੀ
ਘਿਉ ਵਾਲੀ, ਤਿਰਵਰੀ।
ਵਿਆਕਰਣ: ਵਿਸ਼ੇਸ਼ਣ (ਖੀਰਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘਿਉ/ਘੀ/ਘੇਅ; ਬਘੇਲੀ/ਲਹਿੰਦੀ - ਘਿਉ; ਬ੍ਰਜ - ਘਿਉ/ਘਿਆ/ਘਿਯ/ਘਿਵ/ਘੀ; ਅਪਭ੍ਰੰਸ਼ - ਘਿਉ/ਘਿਅ; ਪ੍ਰਾਕ੍ਰਿਤ - ਘਿਅ; ਸੰਸਕ੍ਰਿਤ - ਘ੍ਰਿਤਮ੍ (घृतम् - ਤਰਲ ਪਦਾਰਥ, ਸਾਫ ਕੀਤਾ ਹੋਇਆ ਮੱਖਣ ਜਾਂ ਘਿਉ) + ਪੁਰਾਤਨ ਪੰਜਾਬੀ - ਆਲੀ/ਵਾਲੀ (ਅਧਿਕਾਰ ਰਖਣ ਵਾਲਾ/ਵਾਲੀ)।
ਘੁਮਾਈ
(ਘੋਲ) ਘੁਮਾਈ ਜਾਵਾਂ, (ਵਾਰਨੇ) ਜਾਵਾਂ, (ਸਦਕੇ) ਜਾਵਾਂ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਘੁੰਮਣਾ (ਮੁੜਨਾ, ਰਿੜਨਾ, ਘੁੰਮਣਾ/ਭਟਕਣਾ); ਸਿੰਧੀ - ਘੁੰਮਣੁ (ਮੁੜਨਾ, ਘੁੰਮਣਾ/ਭਟਕਣਾ); ਪ੍ਰਾਕ੍ਰਿਤ - ਘੁੰਮਇ (ਮੁੜਦਾ ਹੈ, ਗੋਲ ਘੁੰਮਦਾ ਹੈ); ਸੰਸਕ੍ਰਿਤ - ਘੁੰਮਤਿ (घुम्मति - ਘੁੰਮਦਾ ਹੈ)।
ਘੇਰੈ
ਘੇਰੀ (ਰਹਿੰਦੇ ਹਨ), ਘੇਰੀ (ਰਖਦੇ ਹਨ), ਝੁਰਮਟ ਪਾਈ (ਰਖਦੇ ਹਨ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਘੇਰਨਾ; ਪੁਰਾਤਨ ਪੰਜਾਬੀ - ਘੇਰਣਾ (ਘੇਰਾ ਪਾਉਣਾ, ਘੇਰਾਬੰਦੀ ਕਰਨੀ); ਸਿੰਧੀ - ਘੇਰਣੁ; ਕਸ਼ਮੀਰੀ - ਘੇਰੁਨ (ਘੇਰਾ ਪਾਉਣਾ); ਸੰਸਕ੍ਰਿਤ - ਘੇਰ* (घेर - ਗੋਲ ਘੁੰਮਾਉਣਾ, ਘੇਰਨਾ)।
ਘੋਰ
ਘੁਪ।
ਵਿਆਕਰਣ: ਵਿਸ਼ੇਸ਼ਣ (ਅੰਧਾਰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਘੋਰ; ਪਾਲੀ/ਪ੍ਰਾਕ੍ਰਿਤ - ਘੋਰ (ਭਿਆਨਕ); ਸੰਸਕ੍ਰਿਤ - ਘੋਰ (घोर - ਡਰਾਉਣਾ, ਭਿਆਨਕ)।
ਘੋਰ
ਘੁੱਪ।
ਵਿਆਕਰਣ: ਵਿਸ਼ੇਸ਼ਣ (ਅੰਧਾਰੋ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।

ਘੋਰੁ
ਘੋਰ, ਘੁੱਪ।

ਘੋਲਿ
ਘੋਲ (ਘੁਮਾਈ ਜਾਵਾਂ), ਵਾਰਨੇ (ਜਾਵਾਂ), ਸਦਕੇ (ਜਾਵਾਂ)।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਘੋਲਣੋ; ਲਹਿੰਦੀ - ਘੋਲਣਾ (ਕੁਰਬਾਨ/ਵਾਰਨੇ ਜਾਣਾ, ਸਮਰਪਤ ਹੋਣਾ); ਸਿੰਧੀ - ਘੋਰਣੁ (ਵਿਆਹ ਆਦਿ ਦੇ ਮੌਕੇ 'ਤੇ ਕੁਝ ਖਿੰਡਾਉਣਾ/ਦੇਣਾ/ਵਾਰਨਾ); ਅਪਭ੍ਰੰਸ਼/ਪ੍ਰਾਕ੍ਰਿਤ - ਘੋਲੇਇ (ਹਿਲਾਉਂਦਾ ਹੈ, ਮੋੜਦਾ ਹੈ); ਸੰਸਕ੍ਰਿਤ - ਘੋਲਯਤਿ (घोलयति - ਮਿਲਾਉਂਦਾ ਹੈ, ਹਿਲਾ ਕੇ ਮਿਲਾਉਂਦਾ ਹੈ)।
ਘੋੜੀ
ਘੋੜੀ 'ਤੇ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ - ਘੋੜਾ; ਸਿੰਧੀ - ਘੋੜੋ; ਪ੍ਰਾਕ੍ਰਿਤ - ਘੋਡ; ਪਾਲੀ - ਘੋਟਕ; ਸੰਸਕ੍ਰਿਤ - ਘੋਟ/ਘੋਟਕ (घोट/घोटक - ਘੋੜਾ)।
ਘੋੜੇ
ਘੋੜੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਘੋੜਾ; ਸਿੰਧੀ - ਘੋੜੋ; ਅਪਭ੍ਰੰਸ਼/ਪ੍ਰਾਕ੍ਰਿਤ - ਘੋਡ; ਪਾਲੀ - ਘੋਟਕ; ਸੰਸਕ੍ਰਿਤ - ਘੋਟਹ/ਘੋਟਕਹ (घोट:/घोटक: - ਘੋੜਾ)।
ਘ੍ਰਿਤ
ਘਿਉ/ਘਿਓ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਘਿਰਤ (ਘਿਉ); ਸੰਸਕ੍ਰਿਤ - ਘ੍ਰਿਤਮ੍ (घृतम् - ਤਰਲ ਪਦਾਰਥ, ਸਾਫ ਕੀਤਾ ਹੋਇਆ ਮੱਖਣ ਜਾਂ ਘਿਉ)।