ਕਉਤਕ
ਕੌਤਕਾਂ ਨੂੰ, ਚੋਜਾਂ ਨੂੰ, ਤਮਾਸ਼ਿਆਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਕਉਤਿਕ; ਬ੍ਰਜ - ਕਉਤਕ; ਸੰਸਕ੍ਰਿਤ - ਕੌਤੁਕ (कौतुक - ਉਤਸੁਕਤਾ, ਅਨੰਦ, ਖੇਡ, ਇੱਛਾ, ਤਿਉਹਾਰ, ਜਗਿਆਸਾ, ਤਮਾਸ਼ਾ; ਸਲਾਮ; ਅਨੰਦ ਦਾ ਮੌਸਮ, ਨਾਚ)।
More Examples for ਕਉਤਕ
ਕਉਨੁ
ਕੌਣ? ਕਿਹੜਾ?
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਉਣ; ਬ੍ਰਜ - ਕਉਨ; ਅਪਭ੍ਰੰਸ਼ - ਕਵਣ/ਕਉਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।
More Examples for ਕਉਨੁ
ਕਉਨੁ
ਕੌਣ? ਕਿਹੜਾ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਗੵਾਨੁ ਅਤੇ ਧੵਾਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਉਣ; ਬ੍ਰਜ - ਕਉਨ; ਅਪਭ੍ਰੰਸ਼ - ਕਵਣ/ਕਉਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।
ਕਉਨੁ
ਕੌਣ, ਕਿਹੜਾ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਉਪਾਉ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਉਣ; ਬ੍ਰਜ - ਕਉਨ; ਅਪਭ੍ਰੰਸ਼ - ਕਵਣ/ਕਉਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।
ਕਉਨੇ
ਕਿਹੜੇ, ਕਿਸ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਕਾਮ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਉਣ; ਬ੍ਰਜ - ਕਉਨ; ਅਪਭ੍ਰੰਸ਼ - ਕਵਣ/ਕਉਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।
More Examples for ਕਉਨੇ
ਕਸ
(ਰਸਾਂ) ਕਸਾਂ ਨੂੰ, (ਮਿਠੇ) ਕਸੈਲੇ ਰਸਾਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਸ/ਕਸੈਲਾ; ਬੰਗਾਲੀ - ਕਸਾ (ਕਸੈਲਾ); ਪ੍ਰਾਕ੍ਰਿਤ/ਪਾਲੀ - ਕਸਾਯ; ਸੰਸਕ੍ਰਿਤ - ਕਸ਼ਾਯ (कषाय - ਪੀਲਾ ਲਾਲ, ਕਸੈਲਾ)।
More Examples for ਕਸ
ਕਸਟ
ਕਸ਼ਟ, ਦੁਖ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਸਟ; ਬ੍ਰਜ - ਕਸੱਟ (ਮੁਸੀਬਤ, ਪੀੜਾ/ਦਰਦ); ਸੰਸਕ੍ਰਿਤ - ਕਸ਼੍ਟਮ੍ (कष्टम् - ਬੁਰਾ, ਔਖਾ, ਖ਼ਤਰਨਾਕ)।
More Examples for ਕਸਟ
ਕਸਮਲ
ਪਾਪ, ਦੋਸ਼, ਮਾੜੇ ਕਰਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਸਮਲ; ਬ੍ਰਜ - ਕਸ਼੍ਮਲ (ਅਸ਼ੁਧਤਾ, ਪਾਪ); ਸੰਸਕ੍ਰਿਤ - ਕਸ਼੍ਮਲਮ੍ (कश्मलम् - ਮੈਲ, ਗੰਦਗੀ; ਅਸ਼ੁਧਤਾ, ਪਾਪ)।
More Examples for ਕਸਮਲ
ਕਹਉ
ਕਹਾਂ, ਆਖਾਂ, ਬਿਆਨ ਕਰਾਂ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ); ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਣਨ ਕਰਦਾ ਹੈ)।
More Examples for ਕਹਉ
ਕਹਣਾ
ਕਥਨ, ਬਿਓਰਾ, ਵਿਵਰਣ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ); ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਨਣ ਕਰਦਾ ਹੈ)।
More Examples for ਕਹਣਾ
ਕਹਣੁ
ਕਥਨ ਕੀਤੀ ਗਈ, ਕਥਨ/ਬਿਆਨ ਕੀਤੀ ਜਾ ਸਕੀ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਕਹਣੁ (ਕਹਿਣਾ, ਬੋਲਣਾ); ਪ੍ਰਾਕ੍ਰਿਤ - ਕਹੇਇ/ਕਹਇ/ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦਾ ਹੈ/ਉਪਦੇਸ਼ ਦਿੰਦਾ ਹੈ); ਸੰਸਕ੍ਰਿਤ - ਕਥਯਤਿ (कथयति - ਗੱਲਬਾਤ ਕਰਦਾ ਹੈ, ਵਰਣਨ ਕਰਦਾ ਹੈ)।
More Examples for ਕਹਣੁ
ਕਹਣੁ ਜਾਇ
ਕਹਿਆ ਜਾ ਸਕਦਾ, ਬਿਆਨ/ਵਰਣਨ ਕੀਤਾ ਜਾ ਸਕਦਾ।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਕਹਣੁ (ਕਹਿਣਾ, ਬੋਲਣਾ); ਪ੍ਰਾਕ੍ਰਿਤ - ਕਹੇਇ/ਕਹਇ/ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦਾ ਹੈ/ਉਪਦੇਸ਼ ਦਿੰਦਾ ਹੈ); ਸੰਸਕ੍ਰਿਤ - ਕਥਯਤਿ (कथयति - ਗੱਲਬਾਤ ਕਰਦਾ ਹੈ, ਵਰਣਨ ਕਰਦਾ ਹੈ) + ਅਪਭ੍ਰੰਸ਼/ਪ੍ਰਾਕ੍ਰਿਤ - ਜਾਇ; ਸੰਸਕ੍ਰਿਤ - ਯਾਤਿ (याति - ਜਾਂਦਾ ਹੈ, ਗਮਨ ਕਰਦਾ ਹੈ)।
More Examples for ਕਹਣੁ ਜਾਇ
ਕਹਤ
ਕਥਨ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਹਤ; ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਣਨ ਕਰਦਾ ਹੈ)।
More Examples for ਕਹਤ
ਕਹਤੁ
ਕਹਿੰਦਾ (ਹੈ), ਆਖਦਾ (ਹੈ), ਕਥਨ ਕਰਦਾ (ਹੈ), ਬਿਆਨ ਕਰਦਾ (ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਹਤ; ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਣਨ ਕਰਦਾ ਹੈ)।
More Examples for ਕਹਤੁ
ਕਹਤੇ
ਕਹਿੰਦੇ ਸਨ, ਕਥਨ ਕਰਦੇ ਸਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਕਹਤਾ; ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ) ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਨਣ ਕਰਦਾ ਹੈ)।
More Examples for ਕਹਤੇ
ਕਹਾ
ਕਹਾਂ, ਕਿਥੇ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਕਹਾ; ਅਪਭ੍ਰੰਸ਼ - ਕਾਹਾਂ; ਪ੍ਰਾਕ੍ਰਿਤ - ਕਹਿਂ (ਕਿਥੇ, ਕਿਸ ਸਥਾਨ ‘ਤੇ); ਸੰਸਕ੍ਰਿਤ - ਕੁਤ੍ਰ (कुत्र - ਕਿਥੇ)।
More Examples for ਕਹਾ
ਕਹਾ ਲਉ
ਕਦੋਂ ਤੱਕ/ਤੀਕ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਕਹਾ (ਕੀ, ਕਿਉਂ); ਸੰਸਕ੍ਰਿਤ - ਕਹ (क: - ਕੌਣ) + ਬ੍ਰਜ - ਲੌਂ (ਤਕ); ਪ੍ਰਾਕ੍ਰਿਤ - ਲਾਉਂ; ਸੰਸਕ੍ਰਿਤ - ਲਾਤਵਾ (लात्वा - ਅਕਸਰ, ਨਾਲ, ਸਾਥ)।
More Examples for ਕਹਾ ਲਉ
ਕਹਾਇਓ
ਕਹਾਇਆ, ਅਖਵਾਇਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ); ਅਪਭ੍ਰੰਸ਼ - ਕਹਇ; ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦੇ ਹਨ); ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਵਰਨਣ ਕਰਦਾ ਹੈ)।
More Examples for ਕਹਾਇਓ
ਕਹਿ
ਕਹਿੰਦਾ ਹੈ, ਕਥਨ ਕਰਦਾ ਹੈ, ਆਖਦਾ/ਉਚਾਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ, ਬੋਲਣਾ); ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਉਪਦੇਸ਼ ਦਿੰਦਾ ਹੈ); ਸੰਸਕ੍ਰਿਤ - ਕਥਯਤਿ (कथयति - ਗੱਲਬਾਤ ਕਰਦਾ ਹੈ, ਵਰਣਨ ਕਰਦਾ ਹੈ)।
More Examples for ਕਹਿ
ਕਹਿਆ
ਕਿਹਾ, ਆਖਿਆ, ਦੱਸਿਆ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਆ/ਕਿਹਾ; ਅਪਭ੍ਰੰਸ਼ - ਕਹਿਅ; ਪ੍ਰਾਕ੍ਰਿਤ - ਕਹਿਯ; ਪਾਲੀ - ਕਥਿਤ (ਕਿਹਾ ਹੋਇਆ); ਸੰਸਕ੍ਰਿਤ - ਕਥਿਤ (कथित - ਕਿਹਾ ਹੋਇਆ; ਵਾਰਤਾਲਾਪ; ਕਹਾਣੀ)।
More Examples for ਕਹਿਆ
ਕਹੀ
ਆਖੀ, ਕੀਤੀ ਜਾਣੀ।
ਵਿਆਕਰਣ: ਭੂਤ ਕਿਰਦੰਤ (ਵਿਸ਼ੇਸ਼ਣ ਅਰਦਾਸਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਆ/ਕਿਹਾ(ਕਹਿਣਾ, ਬੋਲਣਾ, ਹੁਕਮ ਕਰਨਾ ਆਦਿ); ਅਪਭ੍ਰੰਸ਼ - ਕਹਿਅ; ਪ੍ਰਾਕ੍ਰਿਤ - ਕਹਿਯ; ਪਾਲੀ - ਕਥਿਤ (ਕਿਹਾ ਹੋਇਆ); ਸੰਸਕ੍ਰਿਤ - ਕਥਿਤ (कथित - ਕਿਹਾ ਹੋਇਆ; ਵਾਰਤਾਲਾਪ; ਕਹਾਣੀ)।
More Examples for ਕਹੀ
ਕਹੀਐ
ਆਖੀਏ, ਕਿਹਾ ਜਾ ਸਕਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ, ਬੋਲਣਾ); ਪ੍ਰਾਕ੍ਰਿਤ - ਕਹੇਇ/ਕਹਇ/ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦਾ ਹੈ/ਉਪਦੇਸ਼ ਦਿੰਦਾ ਹੈ); ਸੰਸਕ੍ਰਿਤ - ਕਥਯਤਿ (कथयति - ਗੱਲਬਾਤ ਕਰਦਾ ਹੈ, ਵਰਣਨ ਕਰਦਾ ਹੈ)।
More Examples for ਕਹੀਐ
ਕਹੁ
ਕਹੋ, ਦੱਸੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਹਿਣਾ; ਸਿੰਧੀ - ਕਹਣੁ (ਕਹਿਣਾ, ਬੋਲਣਾ); ਪ੍ਰਾਕ੍ਰਿਤ - ਕਹੇਇ/ਕਹਇ (ਕਹਿੰਦਾ ਹੈ); ਪਾਲੀ - ਕਥੇਤਿ (ਬੋਲਦਾ ਹੈ, ਪ੍ਰਚਾਰ ਕਰਦਾ ਹੈ/ਉਪਦੇਸ਼ ਦਿੰਦਾ ਹੈ); ਸੰਸਕ੍ਰਿਤ - ਕਥਯਤਿ (कथयति - ਗੱਲਬਾਤ ਕਰਦਾ ਹੈ, ਵਰਣਨ ਕਰਦਾ ਹੈ)।
More Examples for ਕਹੁ
ਕਹੈ
ਕਹਿੰਦਾ ਹੈ, ਆਖਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਕਹੈ; ਪ੍ਰਾਕ੍ਰਿਤ - ਕਹੇਇ; ਪਾਲੀ - ਕਥੇਤਿ; ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਕਹਿੰਦਾ ਹੈ)।
More Examples for ਕਹੈ
ਕਕਰੁ
ਕੰਕਰ, ਰੋੜ; ਰੋੜਾਂ ਵਿਚ ਖਿਲਰੇ ਬੀਜਾਂ/ਦਾਣਿਆਂ ਆਦਿ ਦੀ ਰਹਿੰਦ-ਖੂੰਹਦ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਕੰਕਰ; ਪੁਰਾਤਨ ਪੰਜਾਬੀ - ਕਕਰ; ਲਹਿੰਦੀ - ਕਕਰਾ (ਕੰਕਰ, ਰੋੜ); ਸਿੰਧੀ - ਕਕਿਰੋ; ਅਪਭ੍ਰੰਸ਼/ਪ੍ਰਾਕ੍ਰਿਤ - ਕੱਕਰ (ਪਥਰ, ਰੋੜ); ਸੰਸਕ੍ਰਿਤ - ਕਰ੍ਕਰ (कर्कर - ਪਥਰ; ਹੱਡੀ)।
More Examples for ਕਕਰੁ
ਕਚਿਆ
ਕੱਚੇ; ਅਪੂਰਨ; ਝੂਠੇ, ਨਾਸ਼ਵਾਨ, ਛਿਣ-ਭੰਗਰ ।
ਵਿਆਕਰਣ: ਵਿਸ਼ੇਸ਼ਣ (ਸਿ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਚਾ/ਕਚੀ; ਲਹਿੰਦੀ - ਕੱਚਾ/ਕੱਚੀ (ਜੋ ਪੱਕਾ ਨਹੀਂ); ਸਿੰਧੀ - ਕਚੋ/ਕਚੀ (ਕੱਚਾ, ਕਮਜ਼ੋਰ/ਕੱਚੀ); ਸੰਸਕ੍ਰਿਤ - ਕੱਚ (कच्च - ਕੱਚਾ ਜਖ਼ਮ, ਕੱਚਾ)।
More Examples for ਕਚਿਆ
ਕਚਂੀ
ਕੱਚਿਆਂ ਨੇ, ਥੋਥਿਆਂ ਨੇ, ਅਧੂਰਿਆਂ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਚਾ/ਕਚੀ; ਲਹਿੰਦੀ - ਕੱਚਾ/ਕੱਚੀ (ਜੋ ਪੱਕਾ ਨਹੀਂ); ਸਿੰਧੀ - ਕਚੋ/ਕਚੀ (ਕੱਚਾ, ਕਮਜ਼ੋਰ/ਕੱਚੀ); ਸੰਸਕ੍ਰਿਤ - ਕੱਚ (कच्च - ਕੱਚਾ ਜਖ਼ਮ, ਕੱਚਾ)।
More Examples for ਕਚਂੀ
ਕਚੁ
ਕੱਚਾ।
ਵਿਆਕਰਣ: ਵਿਸ਼ੇਸ਼ਣ (ਸੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਚੁ; ਅਪਭ੍ਰੰਸ਼/ਪ੍ਰਾਕ੍ਰਿਤ - ਕੱਚ; ਸੰਸਕ੍ਰਿਤ - ਕੱਚ (कच्च - ਕੱਚਾ)।
More Examples for ਕਚੁ
ਕਚੇ
ਕੱਚੇ, ਥੋਥੇ, ਅਧੂਰੇ।
ਵਿਆਕਰਣ: ਵਿਸ਼ੇਸ਼ਣ (ਕਹਦੇ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਚਾ/ਕਚੀ; ਲਹਿੰਦੀ - ਕੱਚਾ/ਕੱਚੀ (ਜੋ ਪੱਕਾ ਨਹੀਂ); ਸਿੰਧੀ - ਕਚੋ/ਕਚੀ (ਕੱਚਾ, ਕਮਜ਼ੋਰ/ਕੱਚੀ); ਸੰਸਕ੍ਰਿਤ - ਕੱਚ (कच्च - ਕੱਚਾ ਜਖ਼ਮ, ਕੱਚਾ)।
More Examples for ਕਚੇ
ਕਛੁ
ਕੁਝ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਛੁ/ਕਛੂ/ਕਛੁ; ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
More Examples for ਕਛੁ
ਕਛੁ
ਕੁਝ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਛੁ/ਕਛੂ/ਕਛੁ; ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਛੂਐ
ਕਛੂ/ਕੁਝ ਵੀ; ਕੋਈ ਵੀ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਕਾਜੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਛੁ/ਕਛੂ/ਕਛੁ; ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
More Examples for ਕਛੂਐ
ਕਟਿਆ
ਕੱਟਿਆ ਗਿਆ ਹੈ, ਨਾਸ ਹੋ ਗਿਆ ਹੈ; ਦੂਰ ਹੋ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਟਣਾ; ਸਿੰਧੀ - ਕਟਣੁ (ਕੱਟਣਾ); ਅਪਭ੍ਰੰਸ਼ - ਕੱਟਇ; ਪ੍ਰਾਕ੍ਰਿਤ - ਕੱਤਅਇ/ਕੱਟਅਇ; ਸੰਸਕ੍ਰਿਤ - ਕਰ੍ਤਤਿ (कर्तति - ਕੱਟਦਾ ਹੈ)।
More Examples for ਕਟਿਆ
ਕਟੀਐ
ਕੱਟੀਦੀ ਹੈ, ਕੱਟੀ ਜਾਂਦੀ ਹੈ, ਲਥ ਜਾਂਦੀ ਹੈ; ਦੂਰ ਹੋ ਜਾਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਟਣਾ; ਸਿੰਧੀ - ਕਟਣੁ (ਕੱਟਣਾ); ਅਪਭ੍ਰੰਸ਼ - ਕੱਟਇ; ਪ੍ਰਾਕ੍ਰਿਤ - ਕੱਤਅਇ/ਕੱਟਅਇ; ਸੰਸਕ੍ਰਿਤ - ਕਰ੍ਤਤਿ (कर्तति - ਕੱਟਦਾ ਹੈ)।
More Examples for ਕਟੀਐ
ਕਠਨੁ
ਕਠਨ, ਔਖਾ, ਮੁਸ਼ਕਿਲ।
ਵਿਆਕਰਣ: ਵਿਸ਼ੇਸ਼ਣ (ਖੇਲੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਕਠਣ; ਸਿੰਧੀ - ਕਠਿਨੁ (ਕਰੜਾ, ਔਖਾ/ਮੁਸ਼ਕਲ); ਬ੍ਰਜ - ਕਠਿਨ/ਕਠੀਨ; ਪਾਲੀ - ਕਠਿਨ; ਸੰਸਕ੍ਰਿਤ - ਕਠਿਨ (कठिन - ਕਰੜਾ, ਸਖਤ)।
More Examples for ਕਠਨੁ
ਕਢਿ
ਕਢ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਕਢੈ (ਬਾਹਰ ਕਢਦਾ ਹੈ); ਅਪਭ੍ਰੰਸ਼ - ਕਢੈ/ਕਢਇ; ਪ੍ਰਾਕ੍ਰਿਤ - ਕਡ੍ਢਇ (ਖਿੱਚਦਾ ਹੈ, ਲਕੀਰ ਮਾਰਦਾ ਹੈ, ਹਲ ਵਾਹੁੰਦਾ ਹੈ); ਸੰਸਕ੍ਰਿਤ - ਕਡ੍ਢਤਿ (कड्ढति - ਖਿੱਚਦਾ ਹੈ, ਬਾਹਰ ਕਢਦਾ ਹੈ)।
More Examples for ਕਢਿ
ਕਢੇ
(ਮਾਰ) ਕਢੇ ਹਨ, ਭਜਾ ਦਿੱਤੇ ਹਨ, ਦੂਰ ਕਰ ਦਿੱਤੇ ਹਨ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਢੈ (ਬਾਹਰ ਕਢਦਾ ਹੈ); ਅਪਭ੍ਰੰਸ਼ - ਕਢੈ/ਕੱਢਇ; ਪ੍ਰਾਕ੍ਰਿਤ - ਕਡਢਇ (ਖਿੱਚਦਾ ਹੈ, ਲਕੀਰ ਮਾਰਦਾ ਹੈ, ਹਲ ਵਾਹੁੰਦਾ ਹੈ); ਸੰਸਕ੍ਰਿਤ - ਕਡ੍ਢਤਿ (कड्ढति - ਖਿੱਚਦਾ ਹੈ, ਬਾਹਰ ਕਢਦਾ ਹੈ)।
More Examples for ਕਢੇ
ਕਢੈ
(ਵੇਗਾਰ) ਕਢਦੀ ਹੈ, (ਬਿਨਾਂ ਮਜ਼ਦੂਰੀ ਕਾਰ/ਸੇਵਾ) ਕਰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਢੈ (ਬਾਹਰ ਕਢਦਾ ਹੈ); ਅਪਭ੍ਰੰਸ਼ - ਕਢੈ/ਕਢਇ; ਪ੍ਰਾਕ੍ਰਿਤ - ਕਡ੍ਢਇ (ਖਿੱਚਦਾ ਹੈ, ਲਕੀਰ ਮਾਰਦਾ ਹੈ, ਹਲ ਵਾਹੁੰਦਾ ਹੈ); ਸੰਸਕ੍ਰਿਤ - ਕਡ੍ਢਤਿ (कड्ढति - ਖਿੱਚਦਾ ਹੈ, ਬਾਹਰ ਕਢਦਾ ਹੈ)।
More Examples for ਕਢੈ
ਕਤ
ਕਿਵੇਂ? ਕਿਸ ਤਰ੍ਹਾਂ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਕਤ (ਕਿਉਂ; ਕਿਥੇ; ਕਿਵੇਂ); ਅਪਭ੍ਰੰਸ਼ - ਕੱਤ; ਪ੍ਰਾਕ੍ਰਿਤ - ਕੱਤੋ; ਸੰਸਕ੍ਰਿਤ - ਕੁਤਹ (कुत: - ਕਿਸ ਤੋਂ/ਕੋਲੋਂ; ਕਿਸ ਸਮੇਂ ਤੋਂ; ਕਿਸ ਲਈ; ਕਿਉਂ)।
More Examples for ਕਤ
ਕਤਹੂ
(ਹੋਰ) ਕਿਤੇ ਵੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਕਤ (ਕਿਉਂ; ਕਿਥੇ; ਕਿਵੇਂ); ਅਪਭ੍ਰੰਸ਼ - ਕੱਤ; ਪ੍ਰਾਕ੍ਰਿਤ - ਕੱਤੋ; ਸੰਸਕ੍ਰਿਤ - ਕੁਤਹ (कुत: - ਕਿਸ ਤੋਂ/ਕੋਲੋਂ; ਕਿਸ ਸਮੇਂ ਤੋਂ; ਕਿਸ ਲਈ; ਕਿਉਂ)।
More Examples for ਕਤਹੂ
ਕਤੇਬਾ
ਕਤੇਬਾਂ/ਕਿਤਾਬਾਂ, ਸਾਮੀ ਮੱਤ ਦੀਆਂ ਧਾਰਮਕ ਕਿਤਾਬਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਗੁਰਬਾਣੀ - ਕਤੇਬ; ਅਰਬੀ - ਕਿਤੇਬ/ਕਿਤਾਬ (ਸਾਮੀ ਧਰਮ ਗ੍ਰੰਥ)।
More Examples for ਕਤੇਬਾ
ਕਥ
(ਜਿਥੇ) ਕਿਥੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਕਥ; ਅਪਭ੍ਰੰਸ਼/ਪ੍ਰਾਕ੍ਰਿਤ - ਕਤ੍ਥ; ਸੰਸਕ੍ਰਿਤ - ਕੁਤ੍ਰ (कुत्र - ਕਿਥੇ)।
More Examples for ਕਥ
ਕਥਹਿ
ਕਥਦੀਆਂ ਹਨ, ਕਥਨ ਕਰਦੀਆਂ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਕਥਹਿ; ਪ੍ਰਾਕ੍ਰਿਤ - ਕਤ੍ਥੰਤਿ; ਸੰਸਕ੍ਰਿਤ - ਕਥਯੰਤਿ (कथयन्ति - ਕਥਨ/ਵਰਨਨ ਕਰਦੇ ਹਨ)।
More Examples for ਕਥਹਿ
ਕਥਨੀ
ਕਥਨੀ, ਕਥਾ, ਵਿਚਾਰ; ਕਹੀ ਹੋਈ ਗੱਲ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਥਨੀ; ਸੰਸਕ੍ਰਿਤ - ਕਥਨ (कथन - ਬਿਆਨ ਕਰਨਾ)।
More Examples for ਕਥਨੀ
ਕਥਾ
ਕਥਾ (ਰੂਪੀ), ਕਹਾਣੀ (ਰੂਪੀ), ਗਾਥਾ (ਰੂਪੀ); ਸਿਫਤ-ਸਲਾਹ (ਰੂਪੀ), ਗਿਆਨ-ਵਿਚਾਰ (ਰੂਪੀ)।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਥਾ (ਉਹ ਜੋ ਕਿਹਾ ਜਾਵੇ; ਧਾਰਮਕ ਵਿਖਿਆਨ; ਚਰਚਾ, ਬਿਰਤਾਂਤ; ਕਿੱਸਾ); ਅਪਭ੍ਰੰਸ਼/ਪਾਲੀ - ਕਥਾ (ਗੱਲ, ਕਹਾਣੀ); ਸੰਸਕ੍ਰਿਤ - ਕਥਾ (कथा - ਵਾਰਤਾਲਾਪ, ਭਾਸ਼ਣ, ਕਹਾਣੀ)।
More Examples for ਕਥਾ
ਕਥਿ
ਕਥਿਆ ਜਾਏ, ਕਥਨ ਕੀਤਾ ਜਾਏ, ਉਚਾਰਣ ਕੀਤਾ ਜਾਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਥਿ/ਕਥਇ; ਪਾਲੀ - ਕਥੇਤਿ; ਸੰਸਕ੍ਰਿਤ - ਕਥਯਤਿ (कथयति - ਕਥਨ/ਵਰਣਨ ਕਰਦਾ ਹੈ)।
More Examples for ਕਥਿ
ਕਥਿਆ
ਕਥਿਆ (ਜਾ ਸਕਦਾ), ਕਥਨ ਕੀਤਾ (ਜਾ ਸਕਦਾ)।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਥ (ਕਹਿਣਾ/ਆਖਣਾ); ਪਾਲੀ - ਕਥੇਤਿ; ਸੰਸਕ੍ਰਿਤ - ਕਥਯਤਿ (कथयति - ਕਥਦਾ ਹੈ, ਕਹਿੰਦਾ ਹੈ)।
More Examples for ਕਥਿਆ
ਕਥੀਐ
ਕਥੀ ਹੈ, ਕਥਨ ਕੀਤੀ ਹੈ, ਉਚਾਰੀ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਥਿ/ਕਥਇ; ਪਾਲੀ - ਕਥੇਤਿ; ਸੰਸਕ੍ਰਿਤ - ਕਥਯਤਿ (कथयति - ਕਥਨ/ਵਰਣਨ ਕਰਦਾ ਹੈ)।
More Examples for ਕਥੀਐ
ਕਨਾਰੈ
ਕਿਨਾਰੇ 'ਤੇ, ਕੰਢੇ 'ਤੇ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਨਾਰਾ/ਕਿਨਾਰਾ; ਰਾਜਸਥਾਨੀ - ਕਨਾਰੋ/ਕਿਨਾਰੋ/ਕਿਨਾਰਾ/ਕਿਨਾਰੈ; ਬ੍ਰਜ - ਕਿਨਾਰਾ; ਸਿੰਧੀ - ਕਿਨਾਰੋ (ਕੰਢਾ, ਸਿਰਾ, ਹੱਦ, ਸਮੁੰਦਰ ਦਾ ਤਟ, ਅੰਤ); ਫ਼ਾਰਸੀ - ਕਨਾਰਹ/ਕਿਨਾਰਹ (کِنارہ - ਪਾਸਾ, ਤਰਫ)।
More Examples for ਕਨਾਰੈ
ਕਨਿਕ
ਸੋਨੇ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਰਾਜਸਥਾਨੀ/ਬ੍ਰਜ/ਪਾਲੀ - ਕਨਕ; ਸੰਸਕ੍ਰਿਤ - ਕਨਕਮ੍ (कनकम् - ਸੋਨਾ)।
More Examples for ਕਨਿਕ
ਕਪੜਿ
ਕਪੜੇ ਵਿਚ, ਵਸਤਰ ਵਿਚ; ਲਿਬਾਸ ਵਿਚ, ਪਹਿਰਾਵੇ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਪੜਾ; ਸਿੰਧੀ - ਕਪੜੁ/ਕਪੜੋ (ਕਪੜਾ, ਮੋਟਾ ਕਪੜਾ); ਅਪਭ੍ਰੰਸ਼ - ਕੱਪਡ/ਕੱਪਡੁ/ਕਾਪਡ (ਕਪੜਾ); ਪ੍ਰਾਕ੍ਰਿਤ - ਕੱਪਡ (ਪੁਰਾਣਾ ਕਪੜਾ, ਕਪੜਾ); ਪਾਲੀ - ਕੱਪਟ (ਗੰਦਾ ਪੁਰਾਣਾ ਕਪੜਾ ਜਾਂ ਟਾਕੀ); ਸੰਸਕ੍ਰਿਤ - ਕਰ੍ਪਟਮ੍ (कर्पटम् - ਫਟਿਆ ਪੁਰਾਣਾ ਜਾਂ ਟਾਕੀਆਂ ਲੱਗਿਆ ਕਪੜਾ, ਕਪੜੇ ਦਾ ਟੁਕੜਾ ਜਾਂ ਟਾਕੀ, ਚੀਥੜਾ)।
More Examples for ਕਪੜਿ
ਕਪੜੁ
ਕਪੜਾ, ਕਪੜਾ-ਲੱਤਾ, ਮਾਇਕੀ ਸਾਜੋ-ਸਮਾਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਪੜਾ; ਸਿੰਧੀ - ਕਪੜੁ/ਕਪੜੋ (ਕਪੜਾ, ਮੋਟਾ ਕਪੜਾ); ਅਪਭ੍ਰੰਸ਼ - ਕੱਪਡ/ਕੱਪਡੁ/ਕਾਪਡ (ਕਪੜਾ); ਪ੍ਰਾਕ੍ਰਿਤ - ਕੱਪਡ (ਪੁਰਾਣਾ ਕਪੜਾ, ਕਪੜਾ); ਪਾਲੀ - ਕੱਪਟ (ਗੰਦਾ ਪੁਰਾਣਾ ਕਪੜਾ ਜਾਂ ਟਾਕੀ); ਸੰਸਕ੍ਰਿਤ - ਕਰ੍ਪਟਮ੍ (कर्पटम् - ਫਟਿਆ ਪੁਰਾਣਾ ਜਾਂ ਟਾਕੀਆਂ ਲੱਗਿਆ ਕਪੜਾ, ਕਪੜੇ ਦਾ ਟੁਕੜਾ ਜਾਂ ਟਾਕੀ, ਚੀਥੜਾ)।
More Examples for ਕਪੜੁ
ਕਪਾਹੈ
ਕਪਾਹ ਨਾਲ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਸਾਮੀ/ਲਹਿੰਦੀ - ਕਪਾਹ; ਸਿੰਧੀ - ਕਪਹ/ਕਪਾਹ; ਅਪਭ੍ਰੰਸ਼ - ਕੱਪਾਸੁ/ਕਪਾਸਿ; ਪ੍ਰਾਕ੍ਰਿਤ - ਕੱਪਾਸ (ਕਪਾਹ, ਉੱਨ); ਪਾਲੀ - ਕੱਪਾਸ; ਸੰਸਕ੍ਰਿਤ - ਕਰ੍ਪਾਸਹ (कर्पास: - ਕਪਾਹ ਦਾ ਬੂਟਾ, ਕਪਾਹ)।
More Examples for ਕਪਾਹੈ
ਕਪਿਲਾਦਿ
ਕਪਿਲ+ਆਦਿ, ਕਪਿਲ ਆਦਿ (ਮੁਨੀ)।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਸੰਸਕ੍ਰਿਤ - ਕਪਿਲਾਦਿ (कपिलादि - ਕਪਿਲ ਮੁਨੀ ਅਤੇ ਹੋਰ)।
More Examples for ਕਪਿਲਾਦਿ
ਕਪੋਤਿ
ਕਬੂਤਰ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਪਾਲੀ/ਸੰਸਕ੍ਰਿਤ - ਕਪੋਤ (कपोत - ਕਬੂਤਰ)।
More Examples for ਕਪੋਤਿ
ਕਬਹੀ
ਕਦੇ ਵੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਗੜ੍ਹਵਾਲੀ/ਮੈਥਿਲੀ/ਅਵਧੀ/ਰਾਜਸਥਾਨੀ/ਬ੍ਰਜ - ਕਬ (ਕਦੇ); ਸੰਸਕ੍ਰਿਤ - ਕਦਾ (कदा - ਕਦੋਂ, ਕਿਸ ਵੇਲੇ)।
More Examples for ਕਬਹੀ
ਕਬਹੂੰ
ਕਦੇ/ਕਦੇ ਵੀ; ਕਿਸੇ ਸਮੇਂ/ਕਿਸੇ ਸਮੇਂ ਵੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬਘੇਲੀ - ਕਬਹੂੰ (ਕਦੇ ਵੀ); ਬ੍ਰਜ - ਕਬਹੁ/ਕਬਹੂ/ਕਬਹੂੰ (ਕਦੇ ਵੀ), ਕਬ (ਕਦੇ); ਸੰਸਕ੍ਰਿਤ - ਕਦਾ (कदा - ਕਦੋਂ, ਕਿਸ ਵੇਲੇ)।
More Examples for ਕਬਹੂੰ
ਕਬਿ ਕਲ
ਕਵੀ ਕਲੵ (ਮੁਹਰ-ਛਾਪ)।
ਵਿਉਤਪਤੀ: ਬ੍ਰਜ - ਕਵਿ/ਕਵੀ/ਕਬਿ/ਕਬੀ; ਪ੍ਰਾਕ੍ਰਿਤ/ਪਾਲੀ - ਕਵਿ; ਸੰਸਕ੍ਰਿਤ - ਕਵਿਹ (कवि: - ਬੁੱਧੀਮਾਨ; ਸਿਆਣਾ ਆਦਮੀ, ਚਿੰਤਕ, ਰਿਸ਼ੀ; ਗਾਇਕ, ਭੱਟ/ਢਾਡੀ, ਕਵੀ)।
More Examples for ਕਬਿ ਕਲ
ਕਬਿ ਜਨ
ਕਵਿ/ਕਵੀ ਜਨਾਂ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਕਵਿ/ਕਵੀ/ਕਬਿ/ਕਬੀ; ਪ੍ਰਾਕ੍ਰਿਤ/ਪਾਲੀ - ਕਵਿ; ਸੰਸਕ੍ਰਿਤ - ਕਵਿਹ (कवि: - ਬੁੱਧੀਮਾਨ; ਸਿਆਣਾ ਆਦਮੀ, ਚਿੰਤਕ, ਰਿਸ਼ੀ; ਗਾਇਕ, ਭੱਟ/ਢਾਡੀ, ਕਵੀ) + ਪੁਰਾਤਨ ਪੰਜਾਬੀ/ਭੋਜਪੁਰੀ - ਜਨ (ਵਿਅਕਤੀ); ਪ੍ਰਾਕ੍ਰਿਤ - ਜਣ; ਪਾਲੀ - ਜਨ (ਵਿਅਕਤੀ, ਲੋਕ); ਸੰਸਕ੍ਰਿਤ - ਜਨਹ (जन: - ਵਿਅਕਤੀ; ਇਕ ਜਾਤੀ)।
More Examples for ਕਬਿ ਜਨ
ਕਬੀਰ
(ਹੇ) ਕਬੀਰ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਵਧੀ/ਰਾਜਸਥਾਨੀ/ਬ੍ਰਜ - ਕਬੀਰ (ਮਹਾਨ, ਵਡਾ; ਸੰਤ ਕਬੀਰ); ਅਰਬੀ - ਕਬੀਰ (كبير - ਮਹਾਨ, ਵਡਾ)।
More Examples for ਕਬੀਰ
ਕਬੀਰੁ
ਕਬੀਰ, ਭਗਤ ਕਬੀਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਵਧੀ/ਰਾਜਸਥਾਨੀ/ਬ੍ਰਜ - ਕਬੀਰ (ਮਹਾਨ, ਵਡਾ; ਸੰਤ ਕਬੀਰ); ਅਰਬੀ - ਕਬੀਰ (كبير - ਮਹਾਨ, ਵਡਾ)।
More Examples for ਕਬੀਰੁ
ਕਬੈ
ਕਦੇ, ਕਦੇ ਵੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਗੜ੍ਹਵਾਲੀ/ਮੈਥਿਲੀ/ਅਵਧੀ/ਰਾਜਸਥਾਨੀ/ਬ੍ਰਜ - ਕਬ (ਕਦੇ); ਸੰਸਕ੍ਰਿਤ - ਕਦਾ (कदा - ਕਦੋਂ, ਕਿਸ ਵੇਲੇ)।
More Examples for ਕਬੈ
ਕਮਲ
ਕਮਲ/ਕੰਵਲ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਕਮਲ; ਸੰਸਕ੍ਰਿਤ - ਕਮਲਮ੍ (कमलम् - ਕੰਵਲ/ਕੰਵਲ ਦਾ ਫੁੱਲ)।
More Examples for ਕਮਲ
ਕਮਲਾਪਤੀ
(ਹੇ) ਕਮਲਾ ਦੇ ਪਤੀ! (ਹੇ) ਲਛਮੀ ਦੇ ਪਤੀ! (ਹੇ) ਪ੍ਰਭੂ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਮਲਾਪਾਤੀ/ਕਮਲਾਪਤੀ; ਸੰਸਕ੍ਰਿਤ - ਕਮਲਾਪਤਿ (कमलापति - ਲਕਸ਼ਮੀ ਦਾ ਪਤੀ, ਵਿਸ਼ਨੂੰ ਦਾ ਲਕਬ/ਵਿਸ਼ੇਸ਼ਣ)।
More Examples for ਕਮਲਾਪਤੀ
ਕਮਾਇ
ਕਮਾ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਮਾਉਣਾ; ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ - ਕਮਾਵਤਿ; ਸੰਸਕ੍ਰਿਤ ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।
More Examples for ਕਮਾਇ
ਕਮਾਇਆ
ਕਮਾਇਆ ਹੈ, ਕਮਾਇਆ ਜਾਂਦਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ - ਕਮਾਵਤਿ; ਸੰਸਕ੍ਰਿਤ ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।
More Examples for ਕਮਾਇਆ
ਕਮਾਈਐ
ਕਮਾਈਦੀ ਹੈ, ਕਮਾਈਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਮਾਉਣਾ; ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ - ਕਮਾਵਤਿ; ਸੰਸਕ੍ਰਿਤ ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।
More Examples for ਕਮਾਈਐ
ਕਮਾਹਿ
ਕਮਾਉਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਮਾਉਣਾ; ਲਹਿੰਦੀ - ਕਮਾਵਣ; ਸਿੰਧੀ - ਕਮਾਇਣੁ; ਕਸ਼ਮੀਰੀ - ਕਮਾਵੁਨ (ਕੰਮ ਕਰਨਾ, ਕਮਾਉਣਾ); ਪ੍ਰਾਕ੍ਰਿਤ - ਕੱਮਾਵੇਇ; ਦਰਦ ਭਾਸ਼ਾਵਾਂ - ਕਮਾਵਤਿ; ਸੰਸਕ੍ਰਿਤ - ਕਰ੍ਮਾਪਯਤਿ (कर्मापयति - ਕੰਮ ਕਰਦਾ ਹੈ, ਕਮਾਉਂਦਾ ਹੈ)।
More Examples for ਕਮਾਹਿ
ਕਮਾਦੈ
ਕਮਾਦ ਨਾਲ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਮਾਦ; ਸਿੰਧੀ - ਕਮੰਦੁ (ਗੰਨਾ); ਫ਼ਾਰਸੀ/ਅਰਬੀ - ਕੰਦ (قند - ਬੂਰਾ, ਮਿਸ਼ਰੀ, ਖੰਡ)।
More Examples for ਕਮਾਦੈ
ਕਰ
ਕਰ ਦਾ, ਹੱਥ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਅਵਧੀ/ਬ੍ਰਜ - ਕਰ; ਸੰਸਕ੍ਰਿਤ - ਕਰਹ (कर: - ਹੱਥ)।
More Examples for ਕਰ
ਕਰਉ
ਕਰਉਂ, ਕਰਾਂ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕਾਰਜ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਉ
ਕਰੰਉ
ਕਰਾਂ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕਾਰਜ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੰਉ
ਕਰਸੀ
ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ - ਕਰਣਾ; ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।
More Examples for ਕਰਸੀ
ਕਰਹਲਾ
(ਹੇ) ਕਰਹੋ! (ਹੇ) ਊਠ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ/ਬ੍ਰਜ - ਕਰਹਾ; ਸਿੰਧੀ - ਕਰਹੋ/ਕਰਹੁ; ਅਪਭ੍ਰੰਸ/ਪ੍ਰਾਕ੍ਰਿਤ - ਕਰਹ/ਕਰਭ (ਊਠ); ਸੰਸਕ੍ਰਿਤ - ਕਰਭ (करभ - ਊਠ; ਛੋਟੀ ਉਮਰ ਦਾ ਊਠ)।
More Examples for ਕਰਹਲਾ
ਕਰਹਿ
ਕਰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਕਰਹਿ; ਪ੍ਰਾਕ੍ਰਿਤ - ਕਰੰਤਿ; ਸੰਸਕ੍ਰਿਤ - ਕੁਰਵੰਤਿ (कुर्वन्ति - ਕਰਦੇ ਹਨ)।
More Examples for ਕਰਹਿ
ਕਰਹੁ
(ਅਨੰਦ) ਕਰੋ, (ਅਨੰਦ) ਮਾਣੋ, (ਖੇੜਾ) ਮਾਣੋ, (ਖੁਸ਼ੀ) ਮਾਣੋ, (ਪ੍ਰਸੰਨਤਾ) ਮਾਣੋ।
ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕਾਰਜ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਹੁ
ਕਰਹੁ
ਕਰੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕਾਰਜ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
ਕਰਣ
ਕਰਤਾ/ਕਰਣ ਵਾਲਾ (ਕਾਰਣ), (ਕਾਰਣ/ਸਬੱਬ) ਬਣਾਉਣ ਦੇ ਜੋਗ, (ਕਰਾਉਣ ਦੇ) ਸਮਰਥ।
ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਕਰਣ (करण - ਕਾਰਜ ਦਾ ਸਾਧਨ ਜਾਂ ਉਪਾਅ, ਕਾਰਣ ਜਾਂ ਪ੍ਰਯੋਜਨ)।
More Examples for ਕਰਣ
ਕਰਣ ਕਰੇਣ
(ਹੇ) ਕਰਣ-ਕਰਾਉਣ ਵਾਲੇ! (ਹੇ) ਕਾਰਣ ਕਰਨ/ਬਣਾਉਣ ਵਾਲੇ! (ਹੇ) ਕਾਰਣ ਕਰਤਾ! (ਹੇ) ਸਬੱਬ ਬਣਾਉਣ ਵਾਲੇ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਕਰਣ (करण - ਕਾਰਜ ਦਾ ਸਾਧਨ ਜਾਂ ਉਪਾਅ, ਕਾਰਣ ਜਾਂ ਪ੍ਰਯੋਜਨ) + ਲਹਿੰਦੀ - ਕਰਾਉਣਾ (ਕਿਸੇ ਦੂਜੇ ਕੋਲੋਂ ਕੰਮ ਕਰਾਉਣਾ); ਅਪਭ੍ਰੰਸ਼ - ਕਰਾਵਏ; ਪ੍ਰਾਕ੍ਰਿਤ - ਕਾਰਾਵੇਇ; ਪਾਲੀ - ਕਾਰਾਪੇਤਿ (ਕਰਵਾਉਂਦਾ ਹੈ); ਸੰਸਕ੍ਰਿਤ - ਕਾਰਯਤਿ (कारयति - ਕਰਾਇਆ ਜਾਂਦਾ ਹੈ)।
More Examples for ਕਰਣ ਕਰੇਣ
ਕਰਣ ਕਾਰਣ
ਕਾਰਣ ਕਰਨ/ਬਣਾਉਣ ਵਾਲਾ, ਕਾਰਣ ਕਰਤਾ, ਸਬੱਬ ਬਣਾਉਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਆਪੇ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਕਰਣ (करण - ਕਾਰਜ ਦਾ ਸਾਧਨ ਜਾਂ ਉਪਾਅ, ਕਾਰਣ ਜਾਂ ਪ੍ਰਯੋਜਨ) + ਸੰਸਕ੍ਰਿਤ - ਕਾਰਣ (कारण - ਕਾਰਣ, ਖਾਤਰ)।
More Examples for ਕਰਣ ਕਾਰਣ
ਕਰਣਾ
ਕਰਨਾ (ਹੁੰਦਾ) ਹੈ, ਕਰਨਾ (ਬਣਦਾ) ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕੰਮ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਣਾ
ਕਰਣੀ
ਕਰਨੀ ਹੈ, ਕਰਨੀ ਹੁੰਦੀ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕੰਮ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਣੀ
ਕਰਣੈਹਾਰੋ
ਕਰਨਹਾਰ, ਕਰਨ ਵਾਲਾ, ਰਚਨਹਾਰ, ਸਿਰਜਣਹਾਰ।
ਵਿਆਕਰਣ: ਵਿਸ਼ੇਸ਼ਣ (ਤੂ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਨਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ); ਅਪਭ੍ਰੰਸ਼ - ਕਰਇ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਣੈਹਾਰੋ
ਕਰਣੋ
(ਜੋ) ਕਰਨਾ ਸੀ।
ਵਿਆਕਰਣ: ਸੰਜੁਕਤ ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਕਰਣੋ; ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕਾਰਜ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ) + ਰਾਜਸਥਾਨੀ - ਹੁਤੋ; ਬ੍ਰਜ - ਹੁਤੋ/ਹੁਤ (ਸੀ); ਅਪਭ੍ਰੰਸ਼ - ਹੁੱਤਉ; ਪ੍ਰਾਕ੍ਰਿਤ - ਹੁੱਤੋ/ਹੁੱਤੰ (ਹੋਇਆ, ਭੂਤਕਾਲ/ਅਤੀਤ); ਸੰਸਕ੍ਰਿਤ - ਭੂਤ (भूत - ਹੋਣਾ/ਬਣਨਾ, ਹੋਇਆ, ਭੂਤਕਾਲ/ਅਤੀਤ )।
More Examples for ਕਰਣੋ
ਕਰਤ
ਕਰਦਿਆਂ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਬ੍ਰਜ - ਕਰਤ; ਅਪਭ੍ਰੰਸ਼ - ਕਰਤ (ਕਰਦੇ ਹੋਏ); ਪ੍ਰਾਕ੍ਰਿਤ - ਕਰ; ਸੰਸਕ੍ਰਿਤ - ਕ੍ਰਿ (कृ - ਕਰਨਾ)।
More Examples for ਕਰਤ
ਕਰਤਬ
ਕਰਤਬ/ਕਰਤਵ, ਕੰਮ/ਕਰਮ; ਖੇਲ, ਖੇਲ-ਤਮਾਸ਼ੇ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ - ਕਰਤਬ; ਸੰਸਕ੍ਰਿਤ - ਕਰ੍ਤਵ੍ਯ (कर्तव्य - ਬਣਾਇਆ ਜਾਂ ਕੀਤਾ ਜਾਣਾ, ਫਰਜ, ਕਾਰਜ, ਜ਼ਿੰਮੇਵਾਰੀ)।
More Examples for ਕਰਤਬ
ਕਰਤਾ
ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।
ਵਿਆਕਰਣ: ਵਿਸ਼ੇਸ਼ਣ (ਓਅੰਕਾਰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
More Examples for ਕਰਤਾ
ਕਰਤਾ
ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।
ਵਿਆਕਰਣ: ਵਿਸ਼ੇਸ਼ਣ (ਤੂ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
ਕਰਤਾ
ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।
ਵਿਆਕਰਣ: ਵਿਸ਼ੇਸ਼ਣ (ਆਪਿ ਤੂੰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
ਕਰਤਾ
ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।
ਵਿਆਕਰਣ: ਵਿਸ਼ੇਸ਼ਣ (ਸੋ ਦਾ); ਕਰਤਾ ਕਾਰਕ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
ਕਰਤਾ
ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।
ਵਿਆਕਰਣ: ਵਿਸ਼ੇਸ਼ਣ (ਰਾਮੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
ਕਰਤਾ
ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।
ਵਿਆਕਰਣ: ਵਿਸ਼ੇਸ਼ਣ (ਤੂੰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
ਕਰਤਾ
ਕਰਤਾ, ਕਰਨਵਾਲਾ, ਸਿਰਜਣਹਾਰ/ਕਰਨਹਾਰ, ਕਰਤਾਰ, ਕਰਤਾ-ਪੁਰਖ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
ਕਰਤਾਰੁ
ਕਰਤਾਰ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਤਾਰੁ; ਬ੍ਰਜ - ਕਰਤਾਰ; ਅਪਭ੍ਰੰਸ਼ - ਕਰਤਾਰੁ/ਕੱਤਾਰੁ; ਪ੍ਰਾਕ੍ਰਿਤ - ਕੱਤਾਰੋ; ਸੰਸਕ੍ਰਿਤ - ਕਰਿਤ (कृर्त - ਕਰਨ ਵਾਲਾ)।
More Examples for ਕਰਤਾਰੁ
ਕਰਤੇ
ਕਰਤੇ (ਦੀਆਂ), ਕਰਤਾਪੁਰਖ (ਦੀਆਂ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)।
More Examples for ਕਰਤੇ
ਕਰਨ
ਕਰਨ-ਜੋਗ।
ਵਿਆਕਰਣ: ਵਿਸ਼ੇਸ਼ਣ (ਕਰਨੀ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਨਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ); ਅਪਭ੍ਰੰਸ਼ - ਕਰਇ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਨ
ਕਰਮ
ਕਰਮਾਂ (ਦਾ), ਕੰਮਾਂ (ਦਾ), ਕਾਰਜਾਂ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬੁੰਦੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕੰਮ, ਕਾਰਵਾਈ, ਪ੍ਰਦਰਸ਼ਨ, ਕਾਰੋਬਾਰ; ਬਲਿਦਾਨ ਦੇ ਰੂਪ ਵਿਚ ਕੀਤਾ ਕੋਈ ਧਾਰਮਕ ਕੰਮ ਜਾਂ ਰੀਤ, ਖਾਸ ਤੌਰ 'ਤੇ ਭਵਿੱਖ ਵਿਚ ਪ੍ਰਾਪਤ ਹੋਣ ਵਾਲੇ ਫਲ ਦੀ ਆਸ ਵਿਚ; ਕੰਮ, ਕਿਰਤ, ਗਤੀਵਿਧੀ)।
More Examples for ਕਰਮ
ਕਰਮੰ
ਕਰਮ; ਕਰਮ-ਧਰਮ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕਾਰਜ, ਕੰਮ)।
More Examples for ਕਰਮੰ
ਕਰਮ ਧਰਮ
ਕਰਮਾਂ-ਧਰਮਾਂ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬੁੰਦੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕੰਮ, ਕਾਰਵਾਈ, ਪ੍ਰਦਰਸ਼ਨ, ਕਾਰੋਬਾਰ; ਬਲਿਦਾਨ ਦੇ ਰੂਪ ਵਿਚ ਕੀਤਾ ਕੋਈ ਧਾਰਮਕ ਕੰਮ ਜਾਂ ਰੀਤ, ਖਾਸ ਤੌਰ 'ਤੇ ਭਵਿੱਖ ਵਿਚ ਪ੍ਰਾਪਤ ਹੋਣ ਵਾਲੇ ਫਲ ਦੀ ਆਸ ਵਿਚ; ਕੰਮ, ਕਿਰਤ, ਗਤੀਵਿਧੀ) + ਅਪਭ੍ਰੰਸ਼ - ਧਰਮੁ; ਪ੍ਰਾਕ੍ਰਿਤ - ਧੰਮੋ/ਧੰਮ; ਸੰਸਕ੍ਰਿਤ - ਧਰ੍ਮ (धर्म - ਜੋ ਸਥਾਪਤ ਹੈ, ਕਾਨੂੰਨ, ਫਰਜ, ਅਧਿਕਾਰ)।
More Examples for ਕਰਮ ਧਰਮ
ਕਰੰਮਾ
ਕਰਮਾਂ ਦਾ, ਕੰਮਾਂ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬੁੰਦੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕੰਮ, ਕਾਰਵਾਈ, ਪ੍ਰਦਰਸ਼ਨ, ਕਾਰੋਬਾਰ; ਬਲਿਦਾਨ ਦੇ ਰੂਪ ਵਿਚ ਕੀਤਾ ਕੋਈ ਧਾਰਮਕ ਕੰਮ ਜਾਂ ਰੀਤ, ਖਾਸ ਤੌਰ 'ਤੇ ਭਵਿੱਖ ਵਿਚ ਪ੍ਰਾਪਤ ਹੋਣ ਵਾਲੇ ਫਲ ਦੀ ਆਸ ਵਿਚ; ਕੰਮ, ਕਿਰਤ, ਗਤੀਵਿਧੀ)।
More Examples for ਕਰੰਮਾ
ਕਰਮਿ
ਕਰਮ ਵਿਚ, ਭਾਗ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਰਬੀ - ਕਰਮ (ਫ਼ਜ਼ਲ, ਕਿਰਪਾ)।
More Examples for ਕਰਮਿ
ਕਰਮੀ
ਕਰਮਾਂ ਅਨੁਸਾਰ, ਕੰਮਾਂ ਅਨੁਸਾਰ, ਕਾਰਜਾਂ ਅਨੁਸਾਰ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬੁੰਦੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕੰਮ, ਕਾਰਵਾਈ, ਪ੍ਰਦਰਸ਼ਨ, ਕਾਰੋਬਾਰ; ਬਲਿਦਾਨ ਦੇ ਰੂਪ ਵਿਚ ਕੀਤਾ ਕੋਈ ਧਾਰਮਕ ਕੰਮ ਜਾਂ ਰੀਤ, ਖਾਸ ਤੌਰ 'ਤੇ ਭਵਿੱਖ ਵਿਚ ਪ੍ਰਾਪਤ ਹੋਣ ਵਾਲੇ ਫਲ ਦੀ ਆਸ ਵਿਚ; ਕੰਮ, ਕਿਰਤ, ਗਤੀਵਿਧੀ)।
More Examples for ਕਰਮੀ
ਕਰਮੁ
ਕਰਮ-ਲੇਖ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬੁੰਦੇਲੀ/ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼ - ਕਰਮ; ਸੰਸਕ੍ਰਿਤ - ਕਰ੍ਮਨ੍ (कर्मन् - ਕੰਮ, ਕਾਰਵਾਈ, ਪ੍ਰਦਰਸ਼ਨ, ਕਾਰੋਬਾਰ; ਬਲਿਦਾਨ ਦੇ ਰੂਪ ਵਿਚ ਕੀਤਾ ਕੋਈ ਧਾਰਮਕ ਕੰਮ ਜਾਂ ਰੀਤ, ਖਾਸ ਤੌਰ 'ਤੇ ਭਵਿੱਖ ਵਿਚ ਪ੍ਰਾਪਤ ਹੋਣ ਵਾਲੇ ਫਲ ਦੀ ਆਸ ਵਿਚ; ਕੰਮ, ਕਿਰਤ, ਗਤੀਵਿਧੀ)।
More Examples for ਕਰਮੁ
ਕਰੜਾ
ਸਖਤ, ਕਰੜਾ; ਅਤਿ ਕਠਨ।
ਵਿਆਕਰਣ: ਵਿਸ਼ੇਸ਼ਣ (ਸਾਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਰੜਾ; ਅਪਭ੍ਰੰਸ਼ - ਕਰਿਡਅ; ਪ੍ਰਾਕ੍ਰਿਤ - ਕਰਿਡ; ਸੰਸਕ੍ਰਿਤ - ਕ੍ਰਿਡ੍ (कृड् - ਸਖ਼ਤ)।
More Examples for ਕਰੜਾ
ਕਰਾਇਦਾ
ਕਰਾਉਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਰਾਉਣਾ (ਕਿਸੇ ਦੂਜੇ ਕੋਲੋਂ ਕੰਮ ਕਰਾਉਣਾ); ਅਪਭ੍ਰੰਸ਼ - ਕਰਾਵਏ; ਪ੍ਰਾਕ੍ਰਿਤ - ਕਾਰਾਵੇਇ; ਪਾਲੀ - ਕਾਰਾਪੇਤਿ (ਕਰਵਾਉਂਦਾ ਹੈ); ਸੰਸਕ੍ਰਿਤ - ਕਾਰਯਤਿ (कारयति - ਕਰਾਇਆ ਜਾਂਦਾ ਹੈ)।
More Examples for ਕਰਾਇਦਾ
ਕਰਾਰੇ
ਕਰੜੇ, ਤਕੜੇ; ਬਹਾਦਰ।
ਵਿਆਕਰਣ: ਵਿਸ਼ੇਸ਼ਣ (ਵੀਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੰਜਾਬੀ - ਕਰਾਰਾ (ਸਖਤ, ਰੁੱਖਾ, ਕਰੜਾ); ਬ੍ਰਜ - ਕਰਾਲ (ਉੱਚਾ, ਭਿਆਨਕ); ਪ੍ਰਾਕ੍ਰਿਤ - ਕਰਾਲ (ਮੂੰਹ ਬਨਾਉਣਾ, ਡਰਾਵਣਾ, ਉੱਚਾ); ਸੰਸਕ੍ਰਿਤ - ਕਡਾਰ (कडार - ਉਚੇ ਦੰਦ ਹੋਣਾ)।
More Examples for ਕਰਾਰੇ
ਕਰਾਵਹਿ
ਕਰਾਵਹਿੰ, ਕਰਾਉਂਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਵਾਉਣਾ; ਲਹਿੰਦੀ - ਕਰਾਉਣਾ (ਕਿਸੇ ਦੂਜੇ ਕੋਲੋਂ ਕੰਮ ਕਰਾਉਣਾ); ਅਪਭ੍ਰੰਸ਼ - ਕਰਾਵਏ; ਪ੍ਰਾਕ੍ਰਿਤ - ਕਾਰਾਵੇਇ; ਪਾਲੀ - ਕਾਰਾਪੇਤਿ (ਕਰਵਾਉਂਦਾ ਹੈ); ਸੰਸਕ੍ਰਿਤ - ਕਾਰਯਤਿ (कारयति - ਕਰਾਇਆ ਜਾਂਦਾ ਹੈ)।
More Examples for ਕਰਾਵਹਿ
ਕਰਿ
ਕਿਵੇਂ, ਕਿਸ ਤਰਾਂ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਅਪਭ੍ਰੰਸ਼ - ਕਰਿਅ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਿ
ਕਰਿ
ਕਰ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਰਿ (ਕਰ ਕੇ); ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
ਕਰਿ ਕਰਿ
ਕਰ ਕਰ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਰਿ (ਕਰ ਕੇ); ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰਿ ਕਰਿ
ਕਰਿਓ ਹੈ
ਕਰਿਆ/ਕੀਤਾ (ਹੈ), ਕਰ ਦਿੱਤਾ (ਹੈ), ਬਣਾ ਦਿੱਤਾ (ਹੈ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕੰਮ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ) + ਪੁਰਾਤਨ ਪੰਜਾਬੀ/ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।
More Examples for ਕਰਿਓ ਹੈ
ਕਰਿਹਉ
(ਰੰਗਣਾ/ਰੰਗ) ਕਰਦੀ ਹਾਂ; ਰੰਗਦੀ ਹਾਂ।
ਵਿਆਕਰਣ: ਸੰਜੁਕਤ ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਕਰਹਉ (ਮੈਂ ਕਰਦਾ ਹਾਂ); ਪ੍ਰਾਕ੍ਰਿਤ - ਕਰਮੁ; ਸੰਸਕ੍ਰਿਤ - ਕੁਰ੍ਯਾਮ੍ (कुर्याम् - ਮੈਨੂੰ ਕਰਨਾ ਚਾਹੀਦਾ ਹੈ)।
More Examples for ਕਰਿਹਉ
ਕਰੀ
ਕਰੀ ਹੈ, ਕੀਤੀ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕਾਰਜ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੀ
ਕਰੇ
ਕਰਦੀ ਹੈ, ਕਰੇ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਰੇ; ਅਪਭ੍ਰੰਸ਼ - ਕਰਿਅ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇ
ਕਰੇਉ
ਕਰੇਉਂ/ਕਰਉਂ, ਕਰਦੀ ਹਾਂ; ਧਾਰਦੀ ਹਾਂ, ਪਹਿਨਦੀ ਹਾਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਣਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ, ਕੰਮ ਕਰਨਾ); ਪ੍ਰਾਕ੍ਰਿਤ - ਕਰੇਇ/ਕਰਇ; ਪਾਲੀ - ਕਰੋਤਿ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇਉ
ਕਰੇਇ
(ਚੋਰ) ਕਰਦਾ ਹੈ, (ਚੋਰ) ਬਣਾ ਦਿੰਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਇ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇਇ
ਕਰੇਇ
(ਜਦੋਂ) ਕਰੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਰੇ; ਅਪਭ੍ਰੰਸ਼ - ਕਰਿਅ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
ਕਰੇਇ
ਕਰੇ, ਕਰ ਦੇਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਰੇ; ਅਪਭ੍ਰੰਸ਼ - ਕਰਿਅ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
ਕਰੇਹਾ
ਕਰੀਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਰਨਾ; ਲਹਿੰਦੀ - ਕਰਣ; ਸਿੰਧੀ - ਕਰਣੁ (ਕਰਨਾ); ਅਪਭ੍ਰੰਸ਼ - ਕਰਇ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇਹਾ
ਕਰੇਗੁ
ਕਰੇਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ - ਕਰਣਾ; ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।
More Examples for ਕਰੇਗੁ
ਕਰੇਦੀ
ਕਰਦੀ ਹੋਈ, ਧਾਰਦੀ ਹੋਈ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਲਹਿੰਦੀ - ਕਰੇਂਦੀ; ਬ੍ਰਜ - ਕਰਤਾ; ਅਪਭ੍ਰੰਸ਼ - ਕਰਤ; ਪ੍ਰਾਕ੍ਰਿਤ - ਕਰੰਤ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇਦੀ
ਕਰੇਂਦੀ
ਕਰਦੀ ਹੋਈ।
ਵਿਆਕਰਣ: ਵਰਤਮਾਨ ਕਿਰਦੰਤ (ਵਿਸ਼ੇਸ਼ਣ ਸਾਖ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਰੇਂਦੀ; ਬ੍ਰਜ - ਕਰਤਾ; ਅਪਭ੍ਰੰਸ਼ - ਕਰਤ; ਪ੍ਰਾਕ੍ਰਿਤ - ਕਰੰਤ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇਂਦੀ
ਕਰੇਦੇ
(ਖੇਲ) ਕਰੇਂਦੇ, (ਖੇਲ) ਕਰਦੇ, (ਕਲੋਲ) ਕਰਦੇ ਹੋਏ।
ਵਿਆਕਰਣ: ਵਰਤਮਾਨ ਕਿਰਦੰਤ (ਵਿਸ਼ੇਸ਼ਣ ਹੰਝ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਰੇਂਦਾ; ਬ੍ਰਜ - ਕਰਤਾ; ਅਪਭ੍ਰੰਸ਼ - ਕਰਤ; ਪ੍ਰਾਕ੍ਰਿਤ - ਕਰੰਤ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੇਦੇ
ਕਰੈ
ਕਰੈਂ/ਕਰਹਿਂ, ਕਰਦਾ ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਰਹਿ/ਕਰਇ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕਰੈ
ਕਰੈ
ਕਰੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਰੇ; ਅਪਭ੍ਰੰਸ਼ - ਕਰਿਅ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
ਕਰੈ
ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਰੇ; ਅਪਭ੍ਰੰਸ਼ - ਕਰਿਅ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
ਕਰੈ ਆਰੰਭ
ਅਰੰਭ ਕਰਦਾ ਹੈ, ਸ਼ੁਰੂ ਕਰਦਾ ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਰੇ; ਅਪਭ੍ਰੰਸ਼ - ਕਰਿਅ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ) + ਪੁਰਾਤਨ ਪੰਜਾਬੀ - ਆਰੰਭ/ਅਰੰਭ; ਗੁਜਰਾਤੀ/ਮਰਾਠੀ - ਆਰੰਭ; ਸਿੰਧੀ - ਆਰੰਭੁ; ਅਪਭ੍ਰੰਸ਼/ਪ੍ਰਾਕ੍ਰਿਤ - ਆਰੰਭ (ਸ਼ੁਰੂ/ਅਰੰਭ); ਪਾਲੀ - ਆਰਮ੍ਭ; ਸੰਸਕ੍ਰਿਤ - ਆਰਮ੍ਭਹ (आरम्भ: - ਸ਼ੁਰੂ/ਅਰੰਭ)।
More Examples for ਕਰੈ ਆਰੰਭ
ਕਲਪਨਾ
ਕਲਪਨਾ, ਚਿੰਤਾ, ਫਿਕਰ; ਡਰ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਲਪਨਾ (ਕਲਪਨਾ; ਕਲਪਿਤ; ਅਨੁਮਾਨ); ਸੰਸਕ੍ਰਿਤ - ਕਲ੍ਪਨਾ (कल्पना - ਅਨੁਮਾਨ; ਕਾਢ, ਬਨਾਵਟ, ਬਣਾਉਣਾ, ਤਰਤੀਬ ਦੇਣੀ)।
More Examples for ਕਲਪਨਾ
ਕਲਮ
ਕਲਮ; ਰੱਬੀ-ਹੁਕਮ ਰੂਪੀ ਕਲਮ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਰਬੀ - ਕਲਮ (ਛਿੱਲੀ ਜਾਂ ਕੱਟੀ ਹੋਈ ਚੀਜ; ਲਿਖਣ ਦਾ ਸੰਦ; ਹਰੀ ਟਾਹਣੀ ਜੋ ਤੋੜ ਕੇ ਜਮੀਨ ਵਿਚ ਲਾਈ ਜਾਂਦੀ ਹੈ; ਕਾਨੇ ਆਦਿ ਦੀ ਘੜੀ ਹੋਈ ਲੇਖਣੀ)।
More Examples for ਕਲਮ
ਕਲਰ
ਕੱਲਰ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਲੱਰ; ਸਿੰਧੀ - ਕਲਰੁ; ਸੰਸਕ੍ਰਿਤ - ਕੱਲਰ* (कल्लर - ਕੱਲਰ ਵਾਲੀ ਮਿੱਟੀ/ਕਲਰਾਠੀ ਧਰਤੀ)।
More Examples for ਕਲਰ
ਕਲਾ
(ਸਰਬ) ਕਲਾ (ਭਰਪੂਰ ਦੇ); ਸਰਬ ਕਲਾ ਸਮਰੱਥ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਪ੍ਰਾਕ੍ਰਿਤ/ਪਾਲੀ - ਕਲਾ (ਕਲਾ, ਹੁਨਰ); ਸੰਸਕ੍ਰਿਤ - ਕਲਾ (कला - ਕੋਈ ਵਿਹਾਰਕ ਕਲਾ)।
More Examples for ਕਲਾ
ਕਲਿ
ਕਲਿਜੁਗ (ਦੀ), ਸਨਾਤਨ ਮਤ ਵਿਚ ਮੰਨੇ ਜਾਂਦੇ ਚਾਰ ਜੁਗਾਂ ਵਿਚੋਂ ਇਕ ਜੁਗ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਲਿ (ਜੁਗ ਵਿਸ਼ੇਸ਼, ਕਲਜੁਗ, ਕਲੇਸ਼); ਪ੍ਰਾਕ੍ਰਿਤ - ਕਲਿ (ਕਲੇਸ਼, ਝਗੜਾ); ਪਾਲੀ - ਕਲਿ (ਘਾਟਾ); ਸੰਸਕ੍ਰਿਤ - ਕਲਿ (कलि - ਕਲੇਸ਼, ਲੜਾਈ; ਚਉਥਾ ਜੁਗ, ਕਲਿਜੁਗ)।
More Examples for ਕਲਿ
ਕਲਿਜੁਗਿ
ਕਲਿਜੁਗ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਕਲਿਜੁਗ; ਪ੍ਰਾਕ੍ਰਿਤ - ਕਲਿਜੁਗਂ; ਸੰਸਕ੍ਰਿਤ - ਕਲਿਯੁਗਮ੍ (कलियुगम् - ਕਾਲਾ ਜੁਗ, ਕਲੇਸ਼ ਦਾ ਜੁਗ, ਸਨਾਤਨ ਮਤ ਵਿਚ ਮੰਨੇ ਜਾਂਦੇ ਚਾਰ ਜੁਗਾਂ ਵਿਚੋਂ ਚਉਥਾ ਜੁਗ)।
More Examples for ਕਲਿਜੁਗਿ
ਕਲੇਸ
ਕਲੇਸ਼, ਦੁਖ, ਪੀੜਾ; ਲੜਾਈ-ਝਗੜੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ - ਕਲੇਸ; ਸੰਸਕ੍ਰਿਤ - ਕ੍ਲੇਸ਼ਹ (क्लेश: - ਦਰਦ, ਕਸ਼ਟ, ਸੰਕਟ, ਬਿਮਾਰੀ ਦਾ ਦਰਦ)।
More Examples for ਕਲੇਸ
ਕਵਨ
ਕੌਣ? ਕਿਹੜੀ? ਕੀ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਟੇਕ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਵਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।
More Examples for ਕਵਨ
ਕਵਨ
ਕੌਣ? ਕਿਹੜੀ? ਕੀ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਉਪਮਾ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਵਣ; ਪ੍ਰਾਕ੍ਰਿਤ/ਪਾਲੀ - ਕੋ ਪਨ; ਸੰਸਕ੍ਰਿਤ - ਕਹ ਪੁਨਰ (क: पुनर - ਕੌਣ)।
ਕਵਾਉ
ਬੋਲ; ਹੁਕਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਵਾਉ/ਕੁਆਉ; ਲਹਿੰਦੀ - ਕੋ (ਰੌਲਾ), ਕੁਆਵਣ (ਸੱਦਣਾ/ਬੁਲਾਉਣਾ); ਪ੍ਰਾਕ੍ਰਿਤ - ਕਵਾ (ਬੋਲਣਾ), ਕਵਇ (ਰੌਲਾ ਪਾਉਂਦਾ ਹੈ); ਸੰਸਕ੍ਰਿਤ - ਕਵਾ (कवा - ਚੀਕ), ਕਵਤੇ (कवते - ਚੀਕ ਮਾਰਦਾ ਹੈ/ਪੁਕਾਰਦਾ ਹੈ)।
More Examples for ਕਵਾਉ
ਕੜੀਆਲੁ
ਕੜਿਆਲ/ਕੜਿਆਲਾ, ਲਗਾਮ ਨਾਲ ਲੱਗਾ ਕੰਡੇਦਾਰ ਲੋਹਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕੜਿਅਲ (ਕੜਾ); ਪ੍ਰਾਕ੍ਰਿਤ - ਕਡਾ (ਛੱਲਾ); ਸੰਸਕ੍ਰਿਤ - ਕਟ (कट - ਕੰਗਣ, ਚੂੜੀ)।
More Examples for ਕੜੀਆਲੁ
ਕਾਂ
ਕਿਸ (ਦਾ)।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਾਂ/ਕਾ (ਕਿਥੇ; ਕਿਹੜਾ); ਅਪਭ੍ਰੰਸ਼ - ਕਾ (ਕਿਸ ਦਾ); ਸੰਸਕ੍ਰਿਤ - ਕਹ (क: - ਕੌਣ)।
More Examples for ਕਾਂ
ਕਾਇਅਉ
ਕਾਇਆ/ਕਾਇਆਂ, ਦੇਹੀ, ਸਰੀਰ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਇਆ; ਅਪਭ੍ਰੰਸ਼ - ਕਾਯਾ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਕਾਯ (काय - ਦੇਹ)।
More Examples for ਕਾਇਅਉ
ਕਾਇਆ
ਕਾਇਆ ਦੇ, ਦੇਹੀ ਦੇ, ਸਰੀਰ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਇਆ; ਅਪਭ੍ਰੰਸ਼ - ਕਾਯਾ; ਪ੍ਰਾਕ੍ਰਿਤ/ਪਾਲੀ/ਸੰਸਕ੍ਰਿਤ - ਕਾਯ (काय - ਦੇਹ)।
More Examples for ਕਾਇਆ
ਕਾਈ
ਕੋਈ।
ਵਿਆਕਰਣ: ਵਿਸੇਸ਼ਣ (ਰਾਤਿ ਦਾ); ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮਾਰਵਾੜੀ - ਕਾਈ; ਅਪਭ੍ਰੰਸ਼ - ਕਾਇਂ; ਪ੍ਰਾਕ੍ਰਿਤ - ਕੋਇ; ਪਾਲੀ - ਕੋਚਿ; ਸੰਸਕ੍ਰਿਤ - ਕਸ਼ਚਿਦ੍ (कश्चिद् - ਕਿਸੇ ਨੂੰ ਵੀ, ਕੋਈ ਵੀ)।
More Examples for ਕਾਈ
ਕਾਈ
ਕੋਈ।
ਵਿਆਕਰਣ: ਵਿਸੇਸ਼ਣ (ਕਾਰ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮਾਰਵਾੜੀ - ਕਾਈ; ਅਪਭ੍ਰੰਸ਼ - ਕਾਇਂ; ਪ੍ਰਾਕ੍ਰਿਤ - ਕੋਇ; ਪਾਲੀ - ਕੋਚਿ; ਸੰਸਕ੍ਰਿਤ - ਕਸ਼ਚਿਦ੍ (कश्चिद् - ਕਿਸੇ ਨੂੰ ਵੀ, ਕੋਈ ਵੀ)।
ਕਾਈ
ਕੋਈ।
ਵਿਆਕਰਣ: ਵਿਸੇਸ਼ਣ (ਮੇਖ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮਾਰਵਾੜੀ - ਕਾਈ; ਅਪਭ੍ਰੰਸ਼ - ਕਾਇਂ; ਪ੍ਰਾਕ੍ਰਿਤ - ਕੋਇ; ਪਾਲੀ - ਕੋਚਿ; ਸੰਸਕ੍ਰਿਤ - ਕਸ਼ਚਿਦ੍ (कश्चिद् - ਕਿਸੇ ਨੂੰ ਵੀ, ਕੋਈ ਵੀ)।
ਕਾਹਿ
ਕਿਉਂ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਕਾਹੇ (ਕਿਉਂ, ਕਿਸ ਲਈ); ਸੰਸਕ੍ਰਿਤ - ਕੇਨ (केन - ਕਿਸ ਦੁਆਰਾ)।
More Examples for ਕਾਹਿ
ਕਾਹੀ
ਕਾਹਿ, ਕਿਉਂ, ਕਿਸ ਲਈ।
ਵਿਆਕਰਣ: ਪੜਨਾਂਵ, ਸੰਪ੍ਰਦਾਨ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਅਪਭ੍ਰੰਸ਼ - ਕਾਹੇ (ਕਿਉਂ, ਕਿਸ ਲਈ); ਸੰਸਕ੍ਰਿਤ - ਕੇਨ (केन - ਕਿਸ ਦੁਆਰਾ)।
More Examples for ਕਾਹੀ
ਕਾਹੂ
ਕਿਸੇ (ਦਾ)।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਬ੍ਰਜ - ਕਾਹੂ (ਕਿਸੇ, ਕਿਸੇ ਦਾ); ਅਪਭ੍ਰੰਸ਼ - ਕਾਹੂਂ/ਕਾਹੂ/ਕਾਹੁ (ਕਿਸੇ ਨੇ); ਪ੍ਰਾਕ੍ਰਿਤ - ਕੱਸਹੁ; ਸੰਸਕ੍ਰਿਤ - ਕਸਯਾਪਿ (कस्यापि - ਕਿਸੇ ਦਾ ਵੀ)।
More Examples for ਕਾਹੂ
ਕਾਚੀ
ਕੱਚੀ।
ਵਿਆਕਰਣ: ਵਿਸ਼ੇਸ਼ਣ (ਪਿੜ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਾਚਾ/ਕਾਚੀ; ਪੁਰਾਤਨ ਪੰਜਾਬੀ - ਕਚਾ/ਕਚੀ; ਲਹਿੰਦੀ - ਕੱਚਾ/ਕੱਚੀ (ਜੋ ਪੱਕਾ ਨਹੀਂ); ਸਿੰਧੀ - ਕਚੋ/ਕਚੀ (ਕੱਚਾ, ਕਮਜ਼ੋਰ/ਕੱਚੀ); ਸੰਸਕ੍ਰਿਤ - ਕੱਚ (कच्च - ਕੱਚਾ ਜਖ਼ਮ, ਕੱਚਾ)।
More Examples for ਕਾਚੀ
ਕਾਚੀ
ਕੱਚੀ।
ਵਿਆਕਰਣ: ਵਿਸ਼ੇਸ਼ਣ (ਸਾਰੀ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਾਚਾ/ਕਾਚੀ; ਪੁਰਾਤਨ ਪੰਜਾਬੀ - ਕਚਾ/ਕਚੀ; ਲਹਿੰਦੀ - ਕੱਚਾ/ਕੱਚੀ (ਜੋ ਪੱਕਾ ਨਹੀਂ); ਸਿੰਧੀ - ਕਚੋ/ਕਚੀ (ਕੱਚਾ, ਕਮਜ਼ੋਰ/ਕੱਚੀ); ਸੰਸਕ੍ਰਿਤ - ਕੱਚ (कच्च - ਕੱਚਾ ਜਖ਼ਮ, ਕੱਚਾ)।
ਕਾਚੇ
ਕੱਚੇ; ਝੂਠੇ; ਨਾਸ਼ਵਾਨ/ਬਿਨਸਨਹਾਰ, ਛਿਣ-ਭੰਗਰ।
ਵਿਆਕਰਣ: ਵਿਸ਼ੇਸ਼ਣ (ਸਭਿ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਕਾਚੋ; ਬ੍ਰਜ - ਕਾਚਾ; ਪੁਰਾਤਨ ਪੰਜਾਬੀ - ਕਚਾ/ਕਚੀ; ਲਹਿੰਦੀ - ਕੱਚਾ/ਕੱਚੀ (ਜੋ ਪੱਕਾ ਨਹੀਂ); ਸਿੰਧੀ - ਕਚੋ/ਕਚੀ (ਕੱਚਾ, ਕਮਜ਼ੋਰ/ਕੱਚੀ); ਸੰਸਕ੍ਰਿਤ - ਕੱਚ (कच्च - ਕੱਚਾ ਜਖ਼ਮ, ਕੱਚਾ)।
More Examples for ਕਾਚੇ
ਕਾਚੈ
ਕੱਚੇ।
ਵਿਆਕਰਣ: ਵਿਸ਼ੇਸ਼ਣ (ਤਾਗੈ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਕਾਚੋ; ਬ੍ਰਜ - ਕਾਚਾ; ਪੁਰਾਤਨ ਪੰਜਾਬੀ - ਕਚਾ/ਕਚੀ; ਲਹਿੰਦੀ - ਕੱਚਾ/ਕੱਚੀ (ਜੋ ਪੱਕਾ ਨਹੀਂ); ਸਿੰਧੀ - ਕਚੋ/ਕਚੀ (ਕੱਚਾ, ਕਮਜ਼ੋਰ/ਕੱਚੀ); ਸੰਸਕ੍ਰਿਤ - ਕੱਚ (कच्च - ਕੱਚਾ ਜਖ਼ਮ, ਕੱਚਾ)।
More Examples for ਕਾਚੈ
ਕਾਜੁ
ਕਾਜ, ਕਾਰਜ, ਕੰਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਜੁ; ਸਿੰਧੀ - ਕਾਜੁ (ਕੰਮ, ਰੌਣਕ); ਅਪਭ੍ਰੰਸ਼ - ਕੱਜ/ਕੱਜੁ; ਪ੍ਰਾਕ੍ਰਿਤ - ਕੱਜ (ਕੰਮ, ਫਰਜ਼ ਦੀ ਅਦਾਇਗੀ); ਪਾਲੀ - ਕੱਯ/ਕਰਯ; ਸੰਸਕ੍ਰਿਤ - ਕਾਰਯ (कार्य - ਜੋ ਕੀਤਾ ਗਿਆ; ਕੰਮ)।
More Examples for ਕਾਜੁ
ਕਾਢਿਆ
ਕਢਿਆ ਹੈ, ਕਢ ਲਿਆ ਹੈ; ਬਚਾ ਲਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਾਢੈ; ਪੁਰਾਤਨ ਪੰਜਾਬੀ - ਕਢੈ (ਬਾਹਰ ਕਢਦਾ ਹੈ); ਅਪਭ੍ਰੰਸ਼ - ਕਢੈ/ਕੱਢਇ; ਪ੍ਰਾਕ੍ਰਿਤ - ਕਡਢਇ (ਖਿੱਚਦਾ ਹੈ, ਲਕੀਰ ਮਾਰਦਾ ਹੈ, ਹਲ ਵਾਹੁੰਦਾ ਹੈ); ਸੰਸਕ੍ਰਿਤ - ਕਡ੍ਢਤਿ (कड्ढति - ਖਿੱਚਦਾ ਹੈ, ਬਾਹਰ ਕਢਦਾ ਹੈ)।
More Examples for ਕਾਢਿਆ
ਕਾਂਣਿ
ਕਾਣ, ਮੁਥਾਜੀ; ਡਰ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਣ; ਬੁੰਦੇਲੀ - ਕਾਂਨ; ਅਵਧੀ - ਕਾਨਿ; ਬ੍ਰਜ - ਕਾਣ/ਕਾਨ/ਕਾਨਿ/ਕਾਂਨਿ; ਅਪਭ੍ਰੰਸ਼/ਪ੍ਰਾਕ੍ਰਿਤ - ਕਾਣਿ (ਲੋਕਲਾਜ; ਮਰਿਆਦਾ ਦਾ ਧਿਆਨ; ਸੰਕੋਚ; ਚਿੰਤਾ); ਸੰਸਕ੍ਰਿਤ - ਕਰ੍ਣੀ (कर्णी - ਬੰਧਨ)।
More Examples for ਕਾਂਣਿ
ਕਾਨ੍
ਕਾਨ੍ਹ ਦੇ, ਕ੍ਰਿਸ਼ਨ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਕਾਨ੍ਹ; ਪ੍ਰਾਕ੍ਰਿਤ - ਕੰਨ੍ਹ/ਕਿੰਨ੍ਹ/ਕਿਸਣ; ਪਾਲੀ - ਕਣ੍ਹ; ਸੰਸਕ੍ਰਿਤ - ਕ੍ਰਿਸ਼ਣ (कृष्ण - ਗੂੜਾ ਨੀਲਾ, ਕਾਲਾ; ਕ੍ਰਿਸ਼ਨ)।
More Examples for ਕਾਨ੍
ਕਾਪੜੁ
ਕਪੜਾ; ਪਹਿਰਾਵਾ, ਲਿਬਾਸ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੁਜਰਾਤੀ/ਬੰਗਾਲੀ - ਕਾਪੜ; ਲਹਿੰਦੀ - ਕਪੜਾ; ਸਿੰਧੀ - ਕਪੜੁ/ਕਪੜੋ (ਕਪੜਾ, ਮੋਟਾ ਕਪੜਾ); ਅਪਭ੍ਰੰਸ਼ - ਕੱਪਡ/ਕੱਪਡੁ/ਕਾਪਡ (ਕਪੜਾ); ਪ੍ਰਾਕ੍ਰਿਤ - ਕੱਪਡ (ਪੁਰਾਣਾ ਕਪੜਾ, ਕਪੜਾ); ਪਾਲੀ - ਕੱਪਟ (ਗੰਦਾ ਪੁਰਾਣਾ ਕਪੜਾ ਜਾਂ ਟਾਕੀ); ਸੰਸਕ੍ਰਿਤ - ਕਰ੍ਪਟਮ੍ (कर्पटम् - ਫਟਿਆ ਪੁਰਾਣਾ ਜਾਂ ਟਾਕੀਆਂ ਲੱਗਿਆ ਕਪੜਾ, ਕਪੜੇ ਦਾ ਟੁਕੜਾ ਜਾਂ ਟਾਕੀ, ਚੀਥੜਾ)।
More Examples for ਕਾਪੜੁ
ਕਾਪੜੁ
ਕਪੜਾ; ਪਹਿਰਾਵਾ, ਲਿਬਾਸ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੁਜਰਾਤੀ/ਬੰਗਾਲੀ - ਕਾਪੜ; ਲਹਿੰਦੀ - ਕਪੜਾ; ਸਿੰਧੀ - ਕਪੜੁ/ਕਪੜੋ (ਕਪੜਾ, ਮੋਟਾ ਕਪੜਾ); ਅਪਭ੍ਰੰਸ਼ - ਕੱਪਡ/ਕੱਪਡੁ/ਕਾਪਡ (ਕਪੜਾ); ਪ੍ਰਾਕ੍ਰਿਤ - ਕੱਪਡ (ਪੁਰਾਣਾ ਕਪੜਾ, ਕਪੜਾ); ਪਾਲੀ - ਕੱਪਟ (ਗੰਦਾ ਪੁਰਾਣਾ ਕਪੜਾ ਜਾਂ ਟਾਕੀ); ਸੰਸਕ੍ਰਿਤ - ਕਰ੍ਪਟਮ੍ (कर्पटम् - ਫਟਿਆ ਪੁਰਾਣਾ ਜਾਂ ਟਾਕੀਆਂ ਲੱਗਿਆ ਕਪੜਾ, ਕਪੜੇ ਦਾ ਟੁਕੜਾ ਜਾਂ ਟਾਕੀ, ਚੀਥੜਾ)।
ਕਾਬਲਹੁ
ਕਾਬਲੋਂ, ਕਾਬਲ ਤੋਂ।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਬਲ; ਫ਼ਾਰਸੀ - ਕਾਬੁਲ (ਇਕ ਸ਼ਹਿਰ ਦਾ ਨਾਂ ਜੋ ਅਫ਼ਗਾਨਿਸਤਾਨ ਦੀ ਰਾਜਧਾਨੀ ਹੈ)।
More Examples for ਕਾਬਲਹੁ
ਕਾਮ
ਕਾਮ (ਨਾਲ), ਕਾਮ-ਵਾਸ਼ਨਾ (ਨਾਲ), ਇੰਦ੍ਰਿਆਵੀ ਇੱਛਾ (ਸੰਗ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਮੁ; ਅਪਭ੍ਰੰਸ਼ - ਕਾਮ; ਪ੍ਰਾਕ੍ਰਿਤ/ਪਾਲੀ - ਕਾਮ; ਸੰਸਕ੍ਰਿਤ - ਕਾਮ (काम - ਕਾਮਨਾ/ਇੱਛਾ, ਪਿਆਰ, ਜਿਨਸੀ ਪਿਆਰ)।
More Examples for ਕਾਮ
ਕਾਮਣਿਆਰੀ
ਕਾਮਣ/ਜਾਦੂ ਵਾਲੀ, ਜਾਦੂਗਰਨੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਮਣਿਆਰੀ; ਰਾਜਸਥਾਨੀ - ਕਾਮਣਿਗਾਰੀ; ਸੰਸਕ੍ਰਿਤ - ਕਾਰ੍ਮਣਕਾਰਿਣ (कार्मणकारिण - ਜਾਦੂਗਰਨੀ, ਜਾਦੂ ਕਰਨ ਵਾਲੀ ਇਸਤਰੀ, ਜਾਦੂ-ਟੂਣਾ ਕਰਨ ਵਾਲੀ)।
More Examples for ਕਾਮਣਿਆਰੀ
ਕਾਮਾਰਥੀ
ਕਾਮ ਦਾ ਅਰਥੀ, ਕਾਮ ਦੀ ਇਛਾ ਵਾਲਾ, ਕਾਮੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਕਾਮਰ੍ਥਿਨ੍ (कामर्थिन् - ਕਾਮੁਕ, ਕਾਮੀ)।
More Examples for ਕਾਮਾਰਥੀ
ਕਾਮਿ
ਕਾਮ ਦੁਆਰਾ, ਕਾਮ-ਵਾਸ਼ਨਾ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਮੁ; ਅਪਭ੍ਰੰਸ਼ - ਕਾਮ; ਪ੍ਰਾਕ੍ਰਿਤ/ਪਾਲੀ - ਕਾਮ; ਸੰਸਕ੍ਰਿਤ - ਕਾਮ (काम - ਕਾਮਨਾ/ਇਛਾ, ਪਿਆਰ, ਜਿਨਸੀ ਪਿਆਰ)।
More Examples for ਕਾਮਿ
ਕਾਮਿਨੀ
ਕਾਮਣੀ ਦੇ, ਸੁੰਦਰ ਇਸਤਰੀ ਦੇ, ਪਿਆਰੀ ਇਸਤਰੀ ਦੇ; ਪਤਨੀ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਾਮਣਿ; ਅਪਭ੍ਰੰਸ਼ - ਕਾਮਿਣਿ; ਪ੍ਰਾਕ੍ਰਿਤ - ਕਾਮਿਣੀ (ਪਿਆਰੀ, ਪਤਨੀ); ਪਾਲੀ - ਕਾਮਿਨੀ; ਸੰਸਕ੍ਰਿਤ - ਕਾਮਿਨੀ (कामिनी - ਪਿਆਰੀ)।
More Examples for ਕਾਮਿਨੀ
ਕਾਮੁ
ਕਾਮ, ਕਾਮ-ਵਾਸ਼ਨਾ, ਇੰਦ੍ਰਿਆਵੀ ਇਛਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਮੁ; ਅਪਭ੍ਰੰਸ਼ - ਕਾਮ; ਪ੍ਰਾਕ੍ਰਿਤ/ਪਾਲੀ - ਕਾਮ; ਸੰਸਕ੍ਰਿਤ - ਕਾਮ (काम - ਕਾਮਨਾ/ਇੱਛਾ, ਪਿਆਰ, ਜਿਨਸੀ ਪਿਆਰ)।
More Examples for ਕਾਮੁ
ਕਾਰ
ਕਾਰ; ਕਿਰਿਆ/ਪ੍ਰਕਿਰਿਆ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕਾਰ (ਕੰਮ); ਸਿੰਧੀ - ਕਾਰਿ (ਕੰਮ, ਕਿੱਤਾ); ਸੰਸਕ੍ਰਿਤ - ਕਾਰ (कार - ਕਾਰ, ਕੰਮ) ।
More Examples for ਕਾਰ
ਕਾਰਜ
ਕਾਰਜ, ਕੰਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਾਰਜ (ਕੰਮ); ਸੰਸਕ੍ਰਿਤ - ਕਾਰਯ (कार्य - ਜੋ ਕਰਨਾ ਚਾਹੀਦਾ ਹੈ/ਕਰਨਜੋਗ, ਕੰਮ)।
More Examples for ਕਾਰਜ
ਕਾਰਣ
ਕਾਰਣ (ਬਣਾਉਣ ਦੇ ਸਮਰਥ), ਸਬੱਬ ਬਣਾਉਣ (ਦੇ ਸਮਰਥ); ਕਰਾਉਣ (ਦੇ ਸਮਰਥ)।
ਵਿਆਕਰਣ: ਵਿਸ਼ੇਸ਼ਣ (ਪ੍ਰਭ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਕਾਰਣ (कारण - ਕਾਰਣ, ਖਾਤਰ)।
More Examples for ਕਾਰਣ
ਕਾਰਣ
ਕਾਰਣ (ਕਰਤਾ/ਕਰਣ ਵਾਲਾ), ਕਾਰਣ/ਸਬੱਬ (ਬਣਾਉਣ ਦੇ ਜੋਗ), ਕਰਾਉਣ ਦੇ (ਸਮਰਥ)।
ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਕਾਰਣ (कारण - ਕਾਰਣ, ਖਾਤਰ)।
ਕਾਰਣ ਕਰਣ ਸਮਰਥ
ਕਾਰਣ ਬਣਾਉਣ ਦੇ ਸਮਰੱਥ, ਸਬੱਬ ਬਣਾਉਣ ਦੇ ਸਮਰੱਥ; ਕਰਾਉਣ ਦੇ ਸਮਰੱਥ।
ਵਿਆਕਰਣ: ਵਿਸ਼ੇਸ਼ਣ (ਸਿਰੀਧਰ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਕਾਰਣ (कारण - ਕਾਰਣ, ਖਾਤਰ) + ਸੰਸਕ੍ਰਿਤ - ਕਰਣ (करण - ਕਾਰਜ ਦਾ ਸਾਧਨ ਜਾਂ ਉਪਾਅ, ਕਾਰਣ ਜਾਂ ਪ੍ਰਯੋਜਨ) + ਸਿੰਧੀ - ਸਮਰਥੁ; ਬੁੰਦੇਲੀ/ਰਾਜਸਥਾਨੀ/ਬ੍ਰਜ - ਸਮਰਥ (ਯੋਗ, ਲਾਇਕ; ਤਾਕਤਵਰ, ਮਜਬੂਤ); ਸੰਸਕ੍ਰਿਤ - ਸਮਰ੍ਥ (समर्थ - ਇਕੋ ਜਿਹਾ ਜਾਂ ਢੁਕਵਾਂ ਉਦੇਸ਼ ਜਾਂ ਨਿਸ਼ਾਨਾ ਹੋਣਾ; ਬਹੁਤ ਮਜ਼ਬੂਤ ਜਾਂ ਤਾਕਤਵਰ, ਕਾਬਲ, ਲਾਇਕ, ਯੋਗ)।
More Examples for ਕਾਰਣ ਕਰਣ ਸਮਰਥ
ਕਾਲ
ਕਾਲਖ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਕਾਲੁ (ਮੌਤ; ਅਕਾਲ); ਬ੍ਰਜ - ਕਾਲ (ਅਕਾਲ); ਅਪਭ੍ਰੰਸ਼/ਪ੍ਰਾਕ੍ਰਿਤ - ਕਾਲ (ਸਮਾਂ; ਮੌਤ); ਪਾਲੀ - ਕਾਲ (ਸਮਾਂ, ਸਵੇਰਾ); ਸੰਸਕ੍ਰਿਤ - ਕਾਲ (काल - ਸਮਾਂ, ਜੋਗ ਸਮਾਂ; ਕਿਸਮਤ; ਮੌਤ ਦਾ ਦੇਵਤਾ/ਮੌਤ)।
More Examples for ਕਾਲ
ਕਾਲਖ
ਕਾਲਖ ਕਾਰਣ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ/ਅਪਭ੍ਰੰਸ਼ - ਕਾਲਿਖ; ਪ੍ਰਾਕ੍ਰਿਤ - ਕਾਲਿੱਕ; ਸੰਸਕ੍ਰਿਤ - ਕਾਲਿਕ (कालिक - ਕਾਲਾਪਨ, ਕਾਲੀ ਸਿਆਹੀ)।
More Examples for ਕਾਲਖ
ਕਾਲਾ
ਕਾਲਾ।
ਵਿਆਕਰਣ: ਵਿਸ਼ੇਸ਼ਣ (ਕਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਲਾ/ਕਾਲੀ; ਲਹਿੰਦੀ - ਕਾਲਾ; ਪ੍ਰਾਕ੍ਰਿਤ - ਕਾਲ; ਪਾਲੀ - ਕਾਲ (ਕਾਲਾ, ਗੂੜ੍ਹਾ); ਸੰਸਕ੍ਰਿਤ - ਕਾਲ (काल - ਕਾਲਾ, ਗੂੜ੍ਹਾ-ਨੀਲਾ)।
More Examples for ਕਾਲਾ
ਕਾਲਿ
ਕਾਲ ਨੇ, ਜਮਕਾਲ ਨੇ, ਮੌਤ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ/ਉੜੀਆ/ਅਵਧੀ - ਕਾਲਿ (ਬੀਤਿਆ ਕਲ੍ਹ, ਆਉਣ ਵਾਲਾ ਕਲ੍ਹ); ਬੰਗਾਲੀ/ਬ੍ਰਜ - ਕਾਲ (ਬੀਤਿਆ ਕਲ੍ਹ); ਪੁਰਾਤਨ ਪੰਜਾਬੀ - ਕਲ/ਕਲ੍ਹ (ਆਉਣ ਵਾਲਾ ਕਲ੍ਹ); ਲਹਿੰਦੀ - ਕੱਲ੍ਹ (ਬੀਤਿਆ ਕਲ੍ਹ); ਪ੍ਰਾਕ੍ਰਿਤ - ਕੱਲ/ਕੱਲ੍ਹਿੰ (ਆਉਣ ਵਾਲਾ ਕਲ੍ਹ, ਬੀਤਿਆ ਕਲ੍ਹ); ਪਾਲੀ - ਕੱਲੰ (ਸਵੇਰ/ਪਹੁਫੁਟਾਲਾ); ਸੰਸਕ੍ਰਿਤ - ਕਲਯਮ੍ (कल्यम् - ਸਵੇਰ/ਪਹੁਫੁਟਾਲਾ, ਆਉਣ ਵਾਲਾ ਕਲ੍ਹ)।
More Examples for ਕਾਲਿ
ਕਾਲੀ
ਕਾਲੀ-ਬੋਲੀ, ਘੁਪ ਹਨ੍ਹੇਰੀ।
ਵਿਆਕਰਣ: ਵਿਸ਼ੇਸ਼ਣ (ਨਿਸਿ ਦਾ), ਅਧਿਕਰਣ ਕਾਰਕ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਲਾ/ਕਾਲੀ; ਲਹਿੰਦੀ - ਕਾਲਾ; ਪ੍ਰਾਕ੍ਰਿਤ - ਕਾਲ; ਪਾਲੀ - ਕਾਲ (ਕਾਲਾ, ਗੂੜ੍ਹਾ); ਸੰਸਕ੍ਰਿਤ - ਕਾਲ (काल - ਕਾਲਾ, ਗੂੜ੍ਹਾ-ਨੀਲਾ)।
More Examples for ਕਾਲੀ
ਕਾਲਂੀ
ਕਾਲੀਂ; ਕਾਲੀਂ ਕੇਸੀਂ, ਕਾਲੇ ਕੇਸਾਂ ਦੇ ਹੁੰਦਿਆਂ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਕਾਲਾ/ਕਾਲੀ; ਲਹਿੰਦੀ - ਕਾਲਾ; ਪ੍ਰਾਕ੍ਰਿਤ - ਕਾਲ; ਪਾਲੀ - ਕਾਲ (ਕਾਲਾ, ਗੂੜ੍ਹਾ); ਸੰਸਕ੍ਰਿਤ - ਕਾਲ (काल - ਕਾਲਾ, ਗੂੜ੍ਹਾ-ਨੀਲਾ)।
More Examples for ਕਾਲਂੀ
ਕਾਲੁ
ਅਕਾਲ, ਸੋਕਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਕਾਲੁ (ਮੌਤ; ਅਕਾਲ); ਬ੍ਰਜ - ਕਾਲ (ਅਕਾਲ); ਅਪਭ੍ਰੰਸ਼/ਪ੍ਰਾਕ੍ਰਿਤ - ਕਾਲ (ਸਮਾਂ; ਮੌਤ); ਪਾਲੀ - ਕਾਲ (ਸਮਾਂ, ਸਵੇਰਾ); ਸੰਸਕ੍ਰਿਤ - ਕਾਲ (काल - ਸਮਾਂ, ਜੋਗ ਸਮਾਂ; ਕਿਸਮਤ; ਮੌਤ ਦਾ ਦੇਵਤਾ, ਮੌਤ)।
More Examples for ਕਾਲੁ
ਕਿ
ਕੀ? ਕਿਹੜਾ?
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿ (ਕੌਣ, ਕਿਹੜਾ); ਸੰਸਕ੍ਰਿਤ - ਕਹ (क: - ਕੋਈ, ਕੌਣ)।
More Examples for ਕਿ
ਕਿਉ
ਕਿਵੇਂ, ਕਿਸ ਤਰਾਂ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਉ; ਅਪਭ੍ਰੰਸ਼ - ਕਿਂ/ਕਿਉ; ਪ੍ਰਾਕ੍ਰਿਤ - ਕੇਵ/ਕਿਵ; ਸੰਸਕ੍ਰਿਤ - ਕਿਮ੍ (किम् - ਕੀ, ਕਿਵੇਂ)।
More Examples for ਕਿਉ
ਕਿਆ
ਕੀ? ਕਿਉਂ? ਕਾਹਦੇ ਲਈ?
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਆ; ਅਪਭ੍ਰੰਸ਼ - ਕਿਯ; ਪ੍ਰਾਕ੍ਰਿਤ - ਕਿਅ; ਸੰਸਕ੍ਰਿਤ - ਕਿਮ੍ (किम् - ਕੀ)।
More Examples for ਕਿਆ
ਕਿਆ
ਕੀ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਕਿਆ; ਅਪਭ੍ਰੰਸ਼ - ਕਿਯ; ਪ੍ਰਾਕ੍ਰਿਤ - ਕਿਅ; ਸੰਸਕ੍ਰਿਤ - ਕਿਮ੍ (किम् - ਕੀ)।
ਕਿਆ
ਕੀ?
ਵਿਆਕਰਣ: ਵਿਸ਼ੇਸ਼ਣ (ਚਾਰਾ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਆ; ਅਪਭ੍ਰੰਸ਼ - ਕਿਯ; ਪ੍ਰਾਕ੍ਰਿਤ - ਕਿਅ; ਸੰਸਕ੍ਰਿਤ - ਕਿਮ੍ (किम् - ਕੀ)।
ਕਿਆ
ਕੀ?
ਵਿਆਕਰਣ: ਵਿਸ਼ੇਸ਼ਣ (ਵੇਚਾਰਾ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਆ; ਅਪਭ੍ਰੰਸ਼ - ਕਿਯ; ਪ੍ਰਾਕ੍ਰਿਤ - ਕਿਅ; ਸੰਸਕ੍ਰਿਤ - ਕਿਮ੍ (किम् - ਕੀ)।
ਕਿਆ
ਕੀ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਮੁਹੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਆ; ਅਪਭ੍ਰੰਸ਼ - ਕਿਯ; ਪ੍ਰਾਕ੍ਰਿਤ - ਕਿਅ; ਸੰਸਕ੍ਰਿਤ - ਕਿਮ੍ (किम् - ਕੀ)।
ਕਿਆ
ਕੀ?
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਨੀਸਾਣੀ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕਿਆ; ਅਪਭ੍ਰੰਸ਼ - ਕਿਯ; ਪ੍ਰਾਕ੍ਰਿਤ - ਕਿਅ; ਸੰਸਕ੍ਰਿਤ - ਕਿਮ੍ (किम् - ਕੀ)।
ਕਿਸ
ਕਿਸ (ਪਾਸ)? ਕਿਸ (ਅਗੇ)?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਿਸੁ; ਅਪਭ੍ਰੰਸ਼ - ਕੱਸੁ; ਪ੍ਰਾਕ੍ਰਿਤ - ਕੱਸ (ਕਿਸ); ਸੰਸਕ੍ਰਿਤ - ਕਸਯ/ਕਸਯੈ (कस्य/कस्यै - ਕਿਸ ਦਾ)।
More Examples for ਕਿਸ
ਕਿਸੁ
ਕਿਸ (ਨੂੰ)?
ਵਿਆਕਰਣ: ਪੜਨਾਂਵ, ਸੰਪ੍ਰਦਾਨ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਿਸੁ; ਅਪਭ੍ਰੰਸ਼ - ਕੱਸੁ; ਪ੍ਰਾਕ੍ਰਿਤ - ਕੱਸ (ਕਿਸ); ਸੰਸਕ੍ਰਿਤ - ਕਸਯ/ਕਸਯੈ (कस्य/कस्यै - ਕਿਸ ਦਾ)।
More Examples for ਕਿਸੁ
ਕਿਸੈ
ਕਿਸੇ (ਦੀ)।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਿਸੁ; ਅਪਭ੍ਰੰਸ਼ - ਕੱਸੁ; ਪ੍ਰਾਕ੍ਰਿਤ - ਕੱਸ (ਕਿਸ); ਸੰਸਕ੍ਰਿਤ - ਕਸਯ/ਕਸਯੈ (कस्य/कस्यै - ਕਿਸ ਦਾ)।
More Examples for ਕਿਸੈ
ਕਿਛੁ
(ਸਭ) ਕੁਝ, (ਸਾਰਾ) ਕੁਝ।
ਵਿਆਕਰਣ: ਵਿਸ਼ੇਸ਼ਣ (ਆਪੇ ਆਪਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
More Examples for ਕਿਛੁ
ਕਿਛੁ
(ਸਭ) ਕੁਝ, (ਸਾਰਾ) ਕੁਝ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਿਛੁ
(ਸਭ) ਕੁਝ, (ਸਾਰਾ) ਕੁਝ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਿਛੁ
ਕੁਝ।
ਵਿਆਕਰਣ: ਵਿਸ਼ੇਸ਼ਣ (ਕਹਣਾ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਿਛੁ
ਕੁਝ।
ਵਿਆਕਰਣ: ਵਿਸ਼ੇਸ਼ਣ (ਮਾਨੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਿਛੁ
ਕੁਝ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਿਛੁ
ਕੁਝ।
ਵਿਆਕਰਣ: ਵਿਸ਼ੇਸ਼ਣ (ਪੁੰਨੁ, ਦਾਨੁ ਦਾ), ਕਰਮ ਕਾਰਕ; ਪੁਲਿੰਗ, ਇਕ ਵਚਨ।
ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਿਛੁ
ਕੁਝ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
ਕਿਝੁ
ਕੁਝ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਿਝ; ਮੈਥਿਲੀ/ਭੋਜਪੁਰੀ/ਅਪਭ੍ਰੰਸ਼ - ਕਿਛੁ; ਪ੍ਰਾਕ੍ਰਿਤ - ਕਿੰਚਿ; ਪਾਲੀ - ਕਿਨ੍ਚਿ; ਸੰਸਕ੍ਰਿਤ - ਕਿੰਚਿਤ੍/ਕਿੰਚਿਦ੍ (किंचित्/किंचिद् - ਕੁਝ)।
More Examples for ਕਿਝੁ
ਕਿਤ
ਕਿਨ੍ਹਾਂ, ਕਿਹੜੇ।
ਵਿਆਕਰਣ: ਵਿਸ਼ੇਸ਼ਣ (ਗੁਨ ਦਾ), ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਤੁ; ਬ੍ਰਜ - ਕਿਤ; ਅਪਭ੍ਰੰਸ - ਕਿੱਤ/ਕਿੱਤੁ; ਪ੍ਰਾਕ੍ਰਿਤ - ਕਿੱਤੋ; ਸੰਸਕ੍ਰਿਤ - ਕੁਤਹ (कुत: - ਕਿਥੋਂ, ਕਿਸ ਲਈ)।
More Examples for ਕਿਤ
ਕਿਤੀ
ਕਿਤਨੇ ਹੀ, ਕਿੰਨੇ ਹੀ, ਕਿਤਨੇ, ਕਿੰਨੇ।
ਵਿਆਕਰਣ: ਵਿਸ਼ੇਸ਼ਣ (ਵੇਸ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਕਿਤੋ; ਬੁੰਦੇਲੀ - ਕਿਤੌ; ਅਵਧੀ - ਕਿੱਤਾ, ਕਿੱਤੀ (ਕਿੱਤਾ ਦਾ ਇਸਤਰੀ ਲਿੰਗ); ਬ੍ਰਜ - ਕਿਤਾ/ਕਿਤੋ/ਕਿਤਿਕ/ਕਿਤੀਕ; ਅਪਭ੍ਰੰਸ਼ - ਕਿੱਤਿਅ/ਕਿੱਤਿਉ/ਕੇੱਤਿਉ; ਪ੍ਰਾਕ੍ਰਿਤ - ਕਿੱਤਿਯ (ਕਿੰਨਾ ਜਿਆਦਾ); ਸੰਸਕ੍ਰਿਤ - ਕਿਯਤ੍ (कियत् - ਕਿੰਨਾ ਵੱਡਾ, ਕਿੰਨਾ ਲੰਮਾ, ਕਿੰਨਾ ਜਿਆਦਾ)।
More Examples for ਕਿਤੀ
ਕਿਤੀ
ਕਿਤਨੇ ਹੀ, ਕਿੰਨੇ ਹੀ, ਕਿਤਨੇ, ਕਿੰਨੇ।
ਵਿਆਕਰਣ: ਵਿਸ਼ੇਸ਼ਣ (ਮਿਤ੍ਰ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਕਿਤੋ; ਬੁੰਦੇਲੀ - ਕਿਤੌ; ਅਵਧੀ - ਕਿੱਤਾ, ਕਿੱਤੀ (ਕਿੱਤਾ ਦਾ ਇਸਤਰੀ ਲਿੰਗ); ਬ੍ਰਜ - ਕਿਤਾ/ਕਿਤੋ/ਕਿਤਿਕ/ਕਿਤੀਕ; ਅਪਭ੍ਰੰਸ਼ - ਕਿੱਤਿਅ/ਕਿੱਤਿਉ/ਕੇੱਤਿਉ; ਪ੍ਰਾਕ੍ਰਿਤ - ਕਿੱਤਿਯ (ਕਿੰਨਾ ਜਿਆਦਾ); ਸੰਸਕ੍ਰਿਤ - ਕਿਯਤ੍ (कियत् - ਕਿੰਨਾ ਵੱਡਾ, ਕਿੰਨਾ ਲੰਮਾ, ਕਿੰਨਾ ਜਿਆਦਾ)।
ਕਿਤੀ
ਕਿਤਨੇ ਹੀ, ਕਿੰਨੇ ਹੀ, ਕਿਤਨੇ, ਕਿੰਨੇ।
ਵਿਆਕਰਣ: ਵਿਸ਼ੇਸ਼ਣ (ਸਾਡੜੇ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਕਿਤੋ; ਬੁੰਦੇਲੀ - ਕਿਤੌ; ਅਵਧੀ - ਕਿੱਤਾ, ਕਿੱਤੀ (ਕਿੱਤਾ ਦਾ ਇਸਤਰੀ ਲਿੰਗ); ਬ੍ਰਜ - ਕਿਤਾ/ਕਿਤੋ/ਕਿਤਿਕ/ਕਿਤੀਕ; ਅਪਭ੍ਰੰਸ਼ - ਕਿੱਤਿਅ/ਕਿੱਤਿਉ/ਕੇੱਤਿਉ; ਪ੍ਰਾਕ੍ਰਿਤ - ਕਿੱਤਿਯ (ਕਿੰਨਾ ਜਿਆਦਾ); ਸੰਸਕ੍ਰਿਤ - ਕਿਯਤ੍ (कियत् - ਕਿੰਨਾ ਵੱਡਾ, ਕਿੰਨਾ ਲੰਮਾ, ਕਿੰਨਾ ਜਿਆਦਾ)।
ਕਿਤੀਆਹ
ਕਿਤੀਆਂ, ਕਿੰਨੀਆਂ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਕਿਤੋ; ਬੁੰਦੇਲੀ - ਕਿਤੌ; ਅਵਧੀ - ਕਿੱਤਾ, ਕਿੱਤੀ (ਕਿੱਤਾ ਦਾ ਇਸਤਰੀ ਲਿੰਗ); ਬ੍ਰਜ - ਕਿਤਾ/ਕਿਤੋ/ਕਿਤਿਕ/ਕਿਤੀਕ; ਅਪਭ੍ਰੰਸ਼ - ਕਿੱਤਿਅ/ਕਿੱਤਿਉ/ਕੇੱਤਿਉ; ਪ੍ਰਾਕ੍ਰਿਤ - ਕਿੱਤਿਯ (ਕਿੰਨਾ ਜਿਆਦਾ); ਸੰਸਕ੍ਰਿਤ - ਕਿਯਤ੍ (कियत् - ਕਿੰਨਾ ਵੱਡਾ, ਕਿੰਨਾ ਲੰਮਾ, ਕਿੰਨਾ ਜਿਆਦਾ)।
More Examples for ਕਿਤੀਆਹ
ਕਿਤੁ
ਕਿਉਂ, ਕਿਸ ਕਾਰਨ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਕਿਤੁ; ਅਪਭ੍ਰੰਸ - ਕਿੱਤ/ਕਿੱਤੁ; ਪ੍ਰਾਕ੍ਰਿਤ - ਕਿੱਤੋ; ਸੰਸਕ੍ਰਿਤ - ਕੁਤਹ (कुत: - ਕਿਥੋਂ, ਕਿਸ ਲਈ)।
More Examples for ਕਿਤੁ
ਕਿਤੈ
ਕਿਸੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਉਪਾਇ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਿਤ (ਕਿਸ ਲਈ); ਰਾਜਸਥਾਨੀ/ਅਵਧੀ/ਬ੍ਰਜ - ਕਿਤ (ਕਿਥੇ; ਕਿਸ ਵਲ, ਕਿਧਰ); ਪ੍ਰਾਕ੍ਰਿਤ - ਕੁਤ੍ਥ; ਸੰਸਕ੍ਰਿਤ - ਕੁਤ੍ਰ (कुत्र - ਕਿਥੇ)।
More Examples for ਕਿਤੈ
ਕਿਤੈ
ਕਿਸੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਸੰਜਮਿ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਿਤ (ਕਿਸ ਲਈ); ਰਾਜਸਥਾਨੀ/ਅਵਧੀ/ਬ੍ਰਜ - ਕਿਤ (ਕਿਥੇ; ਕਿਸ ਵਲ, ਕਿਧਰ); ਪ੍ਰਾਕ੍ਰਿਤ - ਕੁਤ੍ਥ; ਸੰਸਕ੍ਰਿਤ - ਕੁਤ੍ਰ (कुत्र - ਕਿਥੇ)।
ਕਿਥਾਊ
ਕਿਸੇ ਥਾਂ ਵੀ, ਕਿਤੇ ਵੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਥਹੁ; ਅਪਭ੍ਰੰਸ਼ - ਕਿਤ੍ਥੇ; ਸੰਸਕ੍ਰਿਤ - ਕੁਤ੍ਰ (कुत्र - ਕਿਥੇ)।
More Examples for ਕਿਥਾਊ
ਕਿਥੈ
ਕਿਥੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਥਹੁ; ਅਪਭ੍ਰੰਸ਼ - ਕਿਤ੍ਥੇ; ਸੰਸਕ੍ਰਿਤ - ਕੁਤ੍ਰ (कुत्र - ਕਿਥੇ)।
More Examples for ਕਿਥੈ
ਕਿਨ
(ਜਿਸ) ਕਿਸੇ ਨੇ, ਜਿਸ ਨੇ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕਿਨ/ਕਿਣ; ਪ੍ਰਾਕ੍ਰਿਤ - ਕਿਣ/ਕੇਣ; ਸੰਸਕ੍ਰਿਤ - ਕੇਨ (केन - ਕਿਸ ਦੁਆਰਾ)।
More Examples for ਕਿਨ
ਕਿਨੇਹੀ
ਕਿਹੋ ਜਿਹੀ?
ਵਿਆਕਰਣ: ਵਿਸ਼ੇਸ਼ਣ (ਆਸਕੀ ਦਾ) ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੇਹਾ/ਕੇਹੀ/ਕੇਹੇ/ਕਿਨੇਹਾ/ਕਿਨੇਹੀ; ਲਹਿੰਦੀ - ਕੇਹਾ (ਕਿਹੋ ਜਿਹਾ, ਕੈਸਾ); ਅਪਭ੍ਰੰਸ਼ - ਕਇਸ (ਕਿਸ ਤਰ੍ਹਾਂ ਦਾ); ਪ੍ਰਾਕ੍ਰਿਤ - ਕੀਇਸ/ਕੀਸ; ਪਾਲੀ - ਕੀਦਿਸ/ਕੀਰਿਸ (ਕਿਸ ਪ੍ਰਕਾਰ ਦਾ/ਦੇ); ਸੰਸਕ੍ਰਿਤ - ਕੀਦ੍ਰਿਸ਼ (कीदृश - ਕਿਸ ਤਰ੍ਹਾਂ ਦਾ, ਕਿਸ ਪ੍ਰਕਾਰ ਦਾ)।
More Examples for ਕਿਨੇਹੀ
ਕਿਨੇਹੀ
ਕਿਹੋ ਜਿਹੀ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਕੇਹਾ/ਕੇਹੀ/ਕੇਹੇ/ਕਿਨੇਹਾ/ਕਿਨੇਹੀ; ਲਹਿੰਦੀ - ਕੇਹਾ (ਕਿਹੋ ਜਿਹਾ, ਕੈਸਾ); ਅਪਭ੍ਰੰਸ਼ - ਕਇਸ (ਕਿਸ ਤਰ੍ਹਾਂ ਦਾ); ਪ੍ਰਾਕ੍ਰਿਤ - ਕੀਇਸ/ਕੀਸ; ਪਾਲੀ - ਕੀਦਿਸ/ਕੀਰਿਸ (ਕਿਸ ਪ੍ਰਕਾਰ ਦਾ/ਦੇ); ਸੰਸਕ੍ਰਿਤ - ਕੀਦ੍ਰਿਸ਼ (कीदृश - ਕਿਸ ਤਰ੍ਹਾਂ ਦਾ, ਕਿਸ ਪ੍ਰਕਾਰ ਦਾ)।
ਕਿਨੈ
ਕਿਸੇ ਨੇ ਹੀ, ਕਿਸੇ ਵਿਰਲੇ ਨੇ ਹੀ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਣੀ ਮਾਰਵਾੜੀ/ਪੁਰਾਤਨ ਪੰਜਾਬੀ - ਕਿਨੈ; ਅਪਭ੍ਰੰਸ਼ - ਕਿਨ/ਕਿਣ; ਪ੍ਰਾਕ੍ਰਿਤ - ਕਿਣ/ਕੇਣ; ਸੰਸਕ੍ਰਿਤ - ਕੇਨ (केन - ਕਿਸ ਦੁਆਰਾ)।
More Examples for ਕਿਨੈ
ਕਿਰਖੈ
ਵਾਹ ਦਿੰਦੀ ਹੈ; ਲੀਕ ਵਾਹ ਦਿੰਦੀ ਹੈ, ਕਾਟੇ ਵਾਲੀ ਲੀਕ ਮਾਰ ਦਿੰਦੀ ਹੈ; ਕੱਟ ਦਿੰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਰਖਣਾ; ਬ੍ਰਜ - ਕਿਰਖ; ਸੰਸਕ੍ਰਿਤ - ਕ੍ਰਿਸ਼੍ (कृष् - ਖਿੱਚਣਾ, ਪੁੱਟਣਾ, ਘਸੀਟਣਾ; ਕਿਸੇ ਵੱਲ ਖਿੱਚਣਾ; ਹਲ ਵਾਹੁਣਾ, ਖੇਤੀ ਕਰਨਾ)।
More Examples for ਕਿਰਖੈ
ਕਿਰਤ
ਕਿਰਤ ਅਨੁਸਾਰ, ਕਿਰਤ-ਲੇਖ ਅਨੁਸਾਰ, (ਜੀਵਨ ਵਿਚ ਕੀਤੇ ਜਾਣ ਵਾਲੇ ਕਰਮਾਂ ਦੇ) ਕਰਮ-ਲੇਖ ਅਨੁਸਾਰ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਿਰਤਿ; ਸੰਸਕ੍ਰਿਤ - ਕ੍ਰਿਤਿਹ (कृति: - ਰਚਨਾ, ਨਿਰਮਾਣ; ਕਾਰਜ, ਕਰਮ)।
More Examples for ਕਿਰਤ
ਕਿਰਤਾਰਥੁ ਕੀਓ
ਸਫਲ ਕੀਤਾ; ਮੁਕਤ ਕੀਤਾ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ - ਕਿਰਤਾਰਥ; ਸੰਸਕ੍ਰਿਤ - ਕ੍ਰਿਤਾਰ੍ਥ (कृतार्थ - ਜਿਸ ਨੇ ਆਪਣਾ ਉਦੇਸ਼ ਪ੍ਰਾਪਤ ਕਰ ਲਿਆ ਹੈ, ਸਫਲ; ਸੰਤੁਸ਼ਟ; ਖੁਸ਼) + ਬ੍ਰਜ/ਰਾਜਸਥਾਨੀ - ਕੀਆ/ਕੀਏ; ਅਪਭ੍ਰੰਸ਼ - ਕੀਅ/ਕੀਅਆ; ਪ੍ਰਾਕ੍ਰਿਤ - ਕਰੀਇ; ਸੰਸਕ੍ਰਿਤ - ਕ੍ਰਿਤਹ (कृत: - ਕੀਤਾ)।
More Examples for ਕਿਰਤਾਰਥੁ ਕੀਓ
ਕਿਰਤਿ
ਕਿਰਤ ਅਨੁਸਾਰ, ਕਰਮ-ਲੇਖ ਅਨੁਸਾਰ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਿਰਤਿ; ਸੰਸਕ੍ਰਿਤ - ਕ੍ਰਿਤਿਹ (कृति: - ਰਚਨਾ, ਨਿਰਮਾਣ; ਕਾਰਜ, ਕਰਮ)।
More Examples for ਕਿਰਤਿ
ਕਿਰਤੁ
ਕਿਰਤ-ਲੇਖ, (ਜੀਵਨ ਵਿਚ ਕੀਤੇ ਜਾਣ ਵਾਲੇ ਕਰਮਾਂ ਦਾ) ਕਰਮ-ਲੇਖ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਿਰਤਿ; ਸੰਸਕ੍ਰਿਤ - ਕ੍ਰਿਤਿਹ (कृति: - ਰਚਨਾ, ਨਿਰਮਾਣ; ਕਾਰਜ, ਕਰਮ)।
More Examples for ਕਿਰਤੁ
ਕਿਰਪਾ
ਕਿਰਪਾ (ਨਾਲ/ਸਦਕਾ), ਮਿਹਰ (ਨਾਲ/ਸਦਕਾ)।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਕਿਰਪਾ; ਪ੍ਰਾਕ੍ਰਿਤ - ਕਰਿਪਾ; ਸੰਸਕ੍ਰਿਤ - ਕ੍ਰਿਪਾ (कृपा - ਕਿਰਪਾ, ਦਿਆਲਤਾ)।
More Examples for ਕਿਰਪਾ
ਕਿਲਵਿਖ
ਕਿਲਵਿਖ, ਪਾਪ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਲਵਿਖ/ਕਿਲਬਿਖ; ਸੰਸਕ੍ਰਿਤ - ਕਿਲਵਿਸ਼ਨ੍/ਕਿਲਬਿਸ਼ਨ੍ (किल्विषन्/किल्बिषन् - ਨੁਕਸ, ਅਪਰਾਧ, ਪਾਪ, ਦੋਸ਼)।
More Examples for ਕਿਲਵਿਖ
ਕੀਓ
ਕੀਆ/ਕੀਤਾ, ਬਣਾਇਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਰਾਜਸਥਾਨੀ - ਕੀਆ; ਅਪਭ੍ਰੰਸ਼ - ਕੀਅ/ਕੀਅਆ; ਪ੍ਰਾਕ੍ਰਿਤ - ਕਰੀਇ; ਸੰਸਕ੍ਰਿਤ - ਕ੍ਰਿਤਹ (कृत: - ਕੀਤਾ)।
More Examples for ਕੀਓ
ਕੀਆ
ਕੀਤਾ, ਰਚਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ ਅਤੇ ਰਾਜਸਥਾਨੀ - ਕੀਆ/ਕੀਏ; ਅਪਭ੍ਰੰਸ਼ - ਕੀਅ/ਕੀਅਆ; ਪ੍ਰਾਕ੍ਰਿਤ - ਕਰੀਇ; ਸੰਸਕ੍ਰਿਤ - ਕ੍ਰਿਤਹ (कृत: - ਕੀਤਾ)।
More Examples for ਕੀਆ
ਕੀਈ
ਕੀਤੀ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਰਾਜਸਥਾਨੀ - ਕੀਆ; ਅਪਭ੍ਰੰਸ਼ - ਕੀਅ/ਕੀਅਆ; ਪ੍ਰਾਕ੍ਰਿਤ - ਕਰੀਇ; ਸੰਸਕ੍ਰਿਤ - ਕ੍ਰਿਤਹ (कृत: - ਕੀਤਾ)।
More Examples for ਕੀਈ
ਕੀਏ
ਕੀਤੇ, ਕਰ ਦਿਤੇ; ਬਣਾ ਦਿਤੇ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਰਾਜਸਥਾਨੀ - ਕੀਆ/ਕੀਏ; ਅਪਭ੍ਰੰਸ਼ - ਕੀਅ/ਕੀਅਆ; ਪ੍ਰਾਕ੍ਰਿਤ - ਕਰੀਇ; ਸੰਸਕ੍ਰਿਤ - ਕ੍ਰਿਤਹ (कृत: - ਕੀਤਾ)।
More Examples for ਕੀਏ
ਕੀਜੀਐ
ਕਰਨੀ ਚਾਹੀਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮੈਥਲੀ - ਕੀਜਅਇ; ਬ੍ਰਜ - ਕੀਜਿਯੇ; ਪ੍ਰਾਕ੍ਰਿਤ - ਕਿੱਜਅਇ; ਸੰਸਕ੍ਰਿਤ - ਕ੍ਰਿਯਤੇ (क्रियते - ਕਰ ਦਿਤਾ)।
More Examples for ਕੀਜੀਐ
ਕੀਜੈ
ਕੀਜੀਏ, ਕੀਤੀ ਜਾਏ/ਜਾਵੇ, ਵਰਤੀ ਜਾਏ/ਜਾਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮੈਥਿਲੀ - ਕੀਜਅਇ; ਬ੍ਰਜ - ਕੀਜਿਯੇ; ਪ੍ਰਾਕ੍ਰਿਤ - ਕਿੱਜਅਇ; ਸੰਸਕ੍ਰਿਤ - ਕ੍ਰਿਯਤੇ (क्रियते - ਕਰ ਦਿਤਾ)।
More Examples for ਕੀਜੈ
ਕੀਤਾ
(ਜੋ) ਕੀਤਾ ਹੈ/ਰਚਿਆ ਹੋਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਪੁਰਾਤਨ ਅਵਧੀ - ਕੀਤਾ; ਸਿੰਧੀ - ਕੀਤੋ; ਪ੍ਰਾਕ੍ਰਿਤ - ਕਿੱਤ; ਸੰਸਕ੍ਰਿਤ - ਕ੍ਰਿਤ (कृत - ਕੀਤਾ ਹੋਇਆ)।
More Examples for ਕੀਤਾ
ਕੀਤੀ
ਕੀਤੀ, ਕਮਾਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੀਤਾ/ਕੀਤੀ; ਲਹਿੰਦੀ - ਕੀਤਾ; ਸਿੰਧੀ - ਕੀਤੋ; ਦਰਦ ਭਾਸ਼ਾਵਾਂ - ਕੀਤੀ; ਸੰਸਕ੍ਰਿਤ - ਕ੍ਰਿਤਹ (कृत: - ਕੀਤਾ)।
More Examples for ਕੀਤੀ
ਕੀਤੇ
ਕੀਤੇ ਸਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ/ਪੁਰਾਤਨ ਅਵਧੀ - ਕੀਤਾ; ਸਿੰਧੀ - ਕੀਤੋ; ਪ੍ਰਾਕ੍ਰਿਤ - ਕਿੱਤ; ਸੰਸਕ੍ਰਿਤ - ਕ੍ਰਿਤ (कृत - ਕੀਤਾ ਹੋਇਆ)।
More Examples for ਕੀਤੇ
ਕੀਤੋਨੁ
ਕੀਤਾ ਹੈ ਉਸ ਨੇ, ਉਸ ਨੇ ਕੀਤਾ ਹੈ, ਉਸ ਨੇ ਕਰ ਦਿੱਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਪੁਰਾਤਨ ਅਵਧੀ - ਕੀਤਾ; ਸਿੰਧੀ - ਕੀਤੋ; ਪ੍ਰਾਕ੍ਰਿਤ - ਕਿੱਤ; ਸੰਸਕ੍ਰਿਤ - ਕ੍ਰਿਤ (कृत - ਕੀਤਾ ਹੋਇਆ) + ਪੁਰਾਤਨ ਪੰਜਾਬੀ - ਓਨ੍ਹੀ; ਲਹਿੰਦੀ - ਓਨ; ਅਪਭ੍ਰੰਸ਼ - ਓਅਣ; ਪ੍ਰਾਕ੍ਰਿਤ - ਅਮੁਣਾ; ਸੰਸਕ੍ਰਿਤ - ਅਮੁਨਾ (अमुना - ਉਸ ਦੁਆਰਾ)।
More Examples for ਕੀਤੋਨੁ
ਕੀਨੑਾ
ਕੀਤਾ ਸੀ, ਬਣਾਇਆ ਸੀ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ - ਕੀਨਾ; ਬਘੇਲੀ/ਬ੍ਰਜ - ਕੀਨ (ਕੀਤਾ ਹੋਇਆ); ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।
More Examples for ਕੀਨੑਾ
ਕੀਨੑੈ
ਕਰਨ ਨਾਲ।
ਵਿਆਕਰਣ: ਭਾਵਾਰਥ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ - ਕੀਨਾ; ਬਘੇਲੀ/ਬ੍ਰਜ - ਕੀਨ (ਕੀਤਾ ਹੋਇਆ); ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।
More Examples for ਕੀਨੑੈ
ਕੀਨਾ
ਕੀਤਾ ਹੈ, ਕੀਤਾ ਹੋਇਆ ਹੈ, ਬਣਾਇਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ - ਕੀਨਾ; ਬਘੇਲੀ/ਬ੍ਰਜ - ਕੀਨ (ਕੀਤਾ ਹੋਇਆ); ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।
More Examples for ਕੀਨਾ
ਕੀਨੀ
ਕੀਤੀ ਹੈ, ਬਣਾਈ ਹੈ, ਰਚੀ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਵਧੀ - ਕੀਨਾ; ਬਘੇਲੀ/ਬ੍ਰਜ - ਕੀਨ (ਕੀਤਾ ਹੋਇਆ); ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।
More Examples for ਕੀਨੀ
ਕੀਨੇ
ਕੀਤੇ ਹਨ, ਕਰ ਲਏ ਹਨ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਵਧੀ - ਕੀਨਾ; ਬਘੇਲੀ/ਬ੍ਰਜ - ਕੀਨ (ਕੀਤਾ ਹੋਇਆ); ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।
More Examples for ਕੀਨੇ
ਕੀਨੋ
ਕੀਨਾ, ਕੀਤਾ, ਕਰ ਲਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਕੀਨੋ; ਅਵਧੀ - ਕੀਨਾ; ਬਘੇਲੀ/ਬ੍ਰਜ - ਕੀਨ (ਕੀਤਾ ਹੋਇਆ); ਅਪਭ੍ਰੰਸ਼ - ਕਰਣੀਯ; ਪ੍ਰਾਕ੍ਰਿਤ - ਕਰਣੀਅ; ਸੰਸਕ੍ਰਿਤ - ਕਰਣੀਯ (करणीय - ਜੋ ਕਰਨਾ ਹੈ)।
More Examples for ਕੀਨੋ
ਕੀਮਤਿ
ਕੀਮਤੀਆਂ ਨੇ, ਕੀਮਤ ਦੇ ਪਾਰਖੂਆਂ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਰਬੀ - ਕੀਮਤ (ਮੁਲ, ਕਦਰ)।
More Examples for ਕੀਮਤਿ
ਕੀਰਤਨ
ਕੀਰਤਨ (ਵਿਚ), ਜਸ (ਵਿਚ), ਕੀਰਤੀ (ਵਿਚ), ਉਸਤਤਿ (ਵਿਚ), ਸਿਫਤਿ-ਸਾਲਾਹ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਕੀਰਤਨ; ਬ੍ਰਜ - ਕੀਰ੍ਤਨ/ਕੀਰਤਨ/ਕਿਰ੍ਤਨ/ਕਿਰਤਨ (ਭਜਨ ਗਾਉਣਾ, ਉਸਤਤਿ ਵਿਚ ਭਜਨ ਗਾਉਣਾ, ਉਸਤਤਿ); ਸੰਸਕ੍ਰਿਤ - ਕੀਰ੍ਤਨਮ੍ (कीर्तनम् - ਜਿਕਰ ਕਰਨਾ, ਦੁਹਰਾਉਣਾ, ਕਹਿਣਾ, ਦੱਸਣਾ)।
More Examples for ਕੀਰਤਨ
ਕੀਰਤਿ
ਕੀਰਤੀ, ਉਸਤਤਿ, ਸਿਫਤਿ-ਸਾਲਾਹ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੀਰਤਿ; ਸੰਸਕ੍ਰਿਤ - ਕੀਰ੍ਤਿ (कीर्ति - ਕੀਰਤੀ, ਜੱਸ)।
More Examples for ਕੀਰਤਿ
ਕੀਰਤਿ
ਕੀਰਤੀ, ਉਸਤਤਿ, ਸਿਫਤਿ-ਸਾਲਾਹ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੀਰਤਿ; ਸੰਸਕ੍ਰਿਤ - ਕੀਰ੍ਤਿ (कीर्ति - ਕੀਰਤੀ, ਜੱਸ)।
ਕੀੜਾ
ਕੀੜਾ, ਕਿਰਮ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕੀੜਾ; ਬ੍ਰਜ - ਕੀਢਾ/ਕੀੜਾ/ਕੀਰਾ; ਪ੍ਰਾਕ੍ਰਿਤ - ਕੀਡ/ਕੀਡਯ (ਕੀੜਾ, ਕਿਰਮ); ਪਾਲੀ - ਕੀਟ/ਕੀਟਕ (ਕੀੜਾ); ਸੰਸਕ੍ਰਿਤ - ਕੀਟਹ (कीट: - ਕੀੜਾ, ਕਿਰਮ)।
More Examples for ਕੀੜਾ
ਕੁਆਉ
ਕਿਥੇ?
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਸਿੰਧੀ - ਕੁਆਓ; ਪ੍ਰਾਕ੍ਰਿਤ - ਕੁਆ (ਕਿਥੇ); ਪਾਲੀ - ਕੁਤੋ; ਸੰਸਕ੍ਰਿਤ - ਕੁਤਹ (कुत: - ਕਿਥੋਂ)।
More Examples for ਕੁਆਉ
ਕੁਠਾਰੁ
ਕੁਹਾੜਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮਰਾਠੀ/ਪੁਰਾਤਨ ਮਾਰਵਾੜੀ/ਅਵਧੀ - ਕੁਠਾਰ; ਬ੍ਰਜ - ਕੁਠਾਰੁ; ਸੰਸਕ੍ਰਿਤ - ਕੁਠਾਰ (कुठार - ਕੁਹਾੜੀ ਜਾਂ ਕੁਹਾੜਾ)।
More Examples for ਕੁਠਾਰੁ
ਕੁਥਾਇ
ਕੁ+ਥਾਇ, ਕੁਥਾਂ 'ਤੇ, ਗਲਤ ਥਾਂ 'ਤੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕੁਥਾਂ (ਮਾੜੀ ਥਾਂ, ਗਲਤ ਥਾਂ); ਸੰਸਕ੍ਰਿਤ - ਸ੍ਥਾਨਮ੍ (स्थानम् - ਸਥਾਨ, ਥਾਂ) + ਸੰਸਕ੍ਰਿਤ - ਕੁ (कु - ਵਿਰੋਧ ਅਰਥਕ ਅਗੇਤਰ)।
More Examples for ਕੁਥਾਇ
ਕੁਦਰਤਿ
ਕੁਦਰਤ, ਪ੍ਰਕਿਰਤੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੁਦਰਤਿ; ਅਰਬੀ - ਕੁਦਰਤ ( قُدرَت - ਤਾਕਤ, ਰੱਬੀ ਤਾਕਤ, .ਕੁਦਰਤ
More Examples for ਕੁਦਰਤਿ
ਕੁਮਲਾਣਾ
ਕੁਮਲਾ ਗਿਆ ਹੈ, ਮੁਰਝਾ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੁਮਲਾਉਣਾ; ਬ੍ਰਜ - ਕੁਮਲਾਨਾ (ਮੁਰਝਾਉਣਾ); ਪ੍ਰਾਕ੍ਰਿਤ - ਕੁਮਲਾਇ (ਕੁਮਲਾਉਂਦਾ/ਮੁਰਝਾਉਂਦਾ ਹੈ); ਸੰਸਕ੍ਰਿਤ - ਕੁਙ੍ਮਲਾਯਤੇ* (कुङ्मलायते - ਮੁਰਝਾ/ਕੁਮਲਾ ਜਾਂਦਾ ਹੈ)।
More Examples for ਕੁਮਲਾਣਾ
ਕੁਰਬਾਣੁ
ਕੁਰਬਾਣ (ਕੀਤਾ ਜਾਵਾਂ), ਬਲਿਹਾਰ (ਜਾਵਾਂ), ਵਾਰਨੇ (ਜਾਵਾਂ), ਸਦਕੇ (ਜਾਵਾਂ)।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਉਤਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੁਰਬਾਨ (ਕਿਸੇ ਦੇ ਦੁਆਲੇ ਫਿਰ ਕੇ ਉਸ ਦੀ ਬਲਾ ਆਪਣੇ ਸਿਰ ਲੈਣ ਦਾ ਭਾਵ, ਬਲਿਹਾਰ, ਸਦਕੇ); ਅਰਬੀ - ਕੁਰਬਾਨ (قربان - ਉਹ ਸ਼ੈ, ਜਿਹੜੀ ਰਬ ਦੇ ਨਾਂ ‘ਤੇ ਦਿੱਤੀ ਜਾਵੇ, ਭੇਟਾ, ਸਦਕਾ)।
More Examples for ਕੁਰਬਾਣੁ
ਕੁਲਹ
ਕੁਲਾਂ ਦਾ, ਵੰਸ਼ਾਂ ਦਾ, ਖਾਨਦਾਨਾਂ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਮਾਰਵਾੜੀ/ਬੰਗਾਲੀ/ਅਸਾਮੀ/ਨੇਪਾਲੀ/ਲਹਿੰਦੀ/ਬ੍ਰਜ - ਕੁਲ (ਕਬੀਲਾ, ਪਰਿਵਾਰ, ਜਾਤ); ਪ੍ਰਾਕ੍ਰਿਤ - ਕੁਲ (ਘਰ, ਪਰਿਵਾਰ); ਪਾਲੀ - ਕੁਲ (ਕਬੀਲਾ/ਬਰਾਦਰੀ, ਕਟੁੰਬ/ਪਰਿਵਾਰ); ਸੰਸਕ੍ਰਿਤ - ਕੁਲਮ੍ (कुलम् - ਝੁੰਡ, ਫੌਜ; ਨਸਲ, ਪਰਿਵਾਰ; ਨੇਕ ਪਰਿਵਾਰ; ਘਰ)।
More Examples for ਕੁਲਹ
ਕੁੜਮੁ
ਕੁੜਮ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੁੜਮ; ਲਹਿੰਦੀ - ਕੁੜੁਮ/ਕੁੜਮ (ਲੜਕਾ/ਲੜਕੀ ਦਾ ਸਹੁਰਾ); ਸਿੰਧੀ - ਕੁੜਮੀ (ਕਿਸਾਨ); ਪ੍ਰਾਕ੍ਰਿਤ - ਕੁਡੁੰਬਿ; ਪਾਲੀ - ਕੁਟੁੰਬਿਕ (ਪਰਵਾਰ ਦਾ ਮੁਖੀ, ਜਾਇਦਾਦ ਵਾਲਾ ਆਦਮੀ); ਸੰਸਕ੍ਰਿਤ - ਕੁਟੁੰਬਿਨ੍ (कुटुम्बिन् - ਗ੍ਰਿਹਸਤੀ)।
More Examples for ਕੁੜਮੁ
ਕੂਕੇ
ਕੂਕਦਾ ਹੈ, ਕੂਕ ਰਿਹਾ ਹੈ, ਪੁਕਾਰ ਰਿਹਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂਕਣਾ; ਲਹਿੰਦੀ - ਕੂਕਣ (ਕੂਕਣਾ/ਚੀਕਣਾ); ਸਿੰਧੀ - ਕੂਕਣੁ (ਕੂਕਣਾ/ਚੀਕਣਾ); ਪ੍ਰਾਕ੍ਰਿਤ - ਕੁੱਕਅਇ (ਪੁਕਾਰਦਾ ਹੈ/ਬਲਾਉਂਦਾ ਹੈ); ਸੰਸਕ੍ਰਿਤ - ਕੂੱਕਤਿ (कूक्कति - ਕੂਕਦਾ ਹੈ/ਚੀਕਦਾ ਹੈ)।
More Examples for ਕੂਕੇ
ਕੂਜੜਾ
ਕੁੱਜਾ, ਛੋਟਾ ਲੋਟਾ/ਘੜਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੁਜਾ; ਲਹਿੰਦੀ - ਕੁੱਜਾ; ਬ੍ਰਜ - ਕੂਜਾ; ਸਿੰਧੀ - ਕੂਜ਼ੋ; ਫ਼ਾਰਸੀ/ਅਰਬੀ - ਕੂਜ਼ਹ (کوُزہ - ਲੰਮੀ ਧੌਣ ਵਾਲਾ ਮਿੱਟੀ ਦਾ ਭਾਂਡਾ, ਘੜਾ)।
More Examples for ਕੂਜੜਾ
ਕੂੰਜੜੀਆ
ਕੂੰਜੜੀਆਂ ਨੂੰ, ਕੂੰਜਾਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੰਜ; ਲਹਿੰਦੀ - ਕੂੰਜ (ਪਾਣੀ ਵਾਲੀ ਬਤਖ/ਕੂੰਜ); ਪ੍ਰਾਕ੍ਰਿਤ - ਕੋਂਚ (ਇਕ ਤਰ੍ਹਾਂ ਦਾ ਪੰਛੀ); ਪਾਲੀ - ਕੋਣ੍ਚ (ਬਗਲੇ ਵਰਗਾ ਇਕ ਪੰਛੀ); ਸੰਸਕ੍ਰਿਤ - ਕ੍ਰੁਞ੍ਚਹ/ਕ੍ਰੌਂਚ (ਕ੍ਰੌਂਚ/क्रुञ्च्: - ਇਕ ਪ੍ਰਕਾਰ ਦਾ ਜਲ ਪੰਛੀ)।
More Examples for ਕੂੰਜੜੀਆ
ਕੂੜਾ
ਝੂਠਾ, ਨਾਸ਼ਵਾਨ।
ਵਿਆਕਰਣ: ਵਿਸ਼ੇਸ਼ਣ (ਵਾਪਾਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।
More Examples for ਕੂੜਾ
ਕੂੜਾਵਿਆ
ਕੂੜਾਵੇ+ਆ, ਕੂੜੇ ਹਨ, ਝੂਠੇ ਹਨ; ਨਾਸ਼ਵਾਨ ਹਨ, ਛਿਣ-ਭੰਗਰ ਹਨ।
ਵਿਆਕਰਣ: ਵਿਸ਼ੇਸ਼ਣ (ਰੰਗ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।
More Examples for ਕੂੜਾਵਿਆ
ਕੂੜਾਵੇ
ਕੂੜੇ, ਕੂੜ ਦੇ ਧਾਰਨੀ, ਝੂਠੇ, ਝੂਠ ਵਿਚ ਲਿਪਤ; ਨਾਸ਼ਵਾਨ, ਛਿਣ-ਭੰਗਰ।
ਵਿਆਕਰਣ: ਵਿਸ਼ੇਸ਼ਣ (ਸਾਕ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।
More Examples for ਕੂੜਾਵੇ
ਕੂੜਿ
ਕੂੜ ਨਾਲ, ਝੂਠ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜ; ਰਾਜਸਥਾਨੀ - ਕੂੜੋ/ਕੂੜ; ਅਪਭ੍ਰੰਸ਼ - ਕੂੜਾ/ਕੂੜ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ (कूट - ਝੂਠ)।
More Examples for ਕੂੜਿ
ਕੂੜਿਆਰ
ਕੂੜ ਵਾਲੇ, ਕੂੜ ਦੇ ਧਾਰਨੀ, ਝੂਠੇ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕੂੜਿਆਰ; ਅਪਭ੍ਰੰਸ਼ - ਕੂੜਾਯਾਰ /ਕੂੜਆਰ; ਪ੍ਰਾਕ੍ਰਿਤ - ਕੂਡਆਰ; ਸੰਸਕ੍ਰਿਤ - ਕੂਟ+ਕਾਰ (कूट+कार - ਝੂਠ+ਵਾਲਾ/ਵਾਲੇ)।
More Examples for ਕੂੜਿਆਰ
ਕੂੜਿਆਰ
ਕੂੜ ਵਾਲੇ, ਕੂੜ ਦੇ ਧਾਰਨੀ, ਝੂਠੇ।
ਵਿਆਕਰਣ: ਵਿਸ਼ੇਸ਼ਣ (ਬ੍ਰਾਹਮਣ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕੂੜਿਆਰ; ਅਪਭ੍ਰੰਸ਼ - ਕੂੜਾਯਾਰ /ਕੂੜਆਰ; ਪ੍ਰਾਕ੍ਰਿਤ - ਕੂਡਆਰ; ਸੰਸਕ੍ਰਿਤ - ਕੂਟ+ਕਾਰ (कूट+कार - ਝੂਠ+ਵਾਲਾ/ਵਾਲੇ)।
ਕੂੜੀਆ
ਕੂੜੀਆਂ, ਝੂਠੀਆਂ।
ਵਿਆਕਰਣ: ਵਿਸ਼ੇਸ਼ਣ (ਸਲਾਮ ਤੇ ਜਬਾਬ ਰੂਪੀ ਦੋਵਾਂ ਕਿਰਿਆਵਾਂ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।
More Examples for ਕੂੜੀਆ
ਕੂੜੁ
ਕੂੜ ਹੀ ਕੂੜ, ਝੂਠ ਹੀ ਝੂਠ, ਨਾਸ਼ਵਾਨ ਹੀ ਨਾਸ਼ਵਾਨ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।
More Examples for ਕੂੜੁ
ਕੂੜੈ
ਕੂੜੇ ਦਾ; (ਨਾਸ਼ਵਾਨ ਮਾਇਕੀ ਪਦਾਰਥਾਂ ਵਿਚ ਗ੍ਰਸਤ) ਨਾਸ਼ਵਾਨ ਮਨੁਖ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜਾ/ਕੂੜ; ਰਾਜਸਥਾਨੀ - ਕੂੜੋ/ਕੂੜ; ਅਪਭ੍ਰੰਸ਼ - ਕੂੜਾ/ਕੂੜ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ (कूट - ਝੂਠ)।
More Examples for ਕੂੜੈ
ਕੂੜੋ
ਕੂੜ-ਕੁਸੱਤ, ਝੂਠ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜ; ਰਾਜਸਥਾਨੀ - ਕੂੜੋ/ਕੂੜ; ਅਪਭ੍ਰੰਸ਼ - ਕੂੜਾ/ਕੂੜ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ (कूट - ਝੂਠ)।
More Examples for ਕੂੜੋ
ਕੂੜੋ
ਕੂੜ ਹੀ ਕੂੜ, ਝੂਠ ਹੀ ਝੂਠ, ਨਾਸ਼ਵਾਨ ਹੀ ਨਾਸ਼ਵਾਨ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੂੜੁ/ਕੂੜਾ/ਕੂੜੋ; ਲਹਿੰਦੀ - ਕੂੜ/ਕੂੜਾ; ਸਿੰਧੀ - ਕੂੜੁ/ਕੂੜੋ; ਅਪਭ੍ਰੰਸ਼ - ਕੂੜ/ਕੂੜਾ; ਪ੍ਰਾਕ੍ਰਿਤ - ਕੂਡ; ਸੰਸਕ੍ਰਿਤ - ਕੂਟ/ਕੂਟਕ (कूट/कूटक - ਮਿਥਿਆ/ਝੂਠ, ਭ੍ਰਮ, ਧੋਖਾ/ਜਾਲਸਾਜੀ, ਧੋਖੇਬਾਜੀ, ਚਲਾਕੀ)।
ਕੇਇ
ਕੋਈ, ਵਿਰਲੇ, ਟਾਵੇਂ ਟਾਵੇਂ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੇਇ; ਅਪਭ੍ਰੰਸ਼ - ਕੇਈ (ਕੋਈ); ਪ੍ਰਾਕ੍ਰਿਤ - ਕਅਇ; ਸੰਸਕ੍ਰਿਤ - ਕਤਿ (कति - ਕਿਤਨੇ, ਕਿੰਨੇ)।
More Examples for ਕੇਇ
ਕੇਸ
ਕੇਸ, ਵਾਲ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਪੁਰਾਤਨ ਗੁਜਰਾਤੀ/ਰਾਜਸਥਾਨੀ/ਬ੍ਰਜ/ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਕੇਸ; ਸੰਸਕ੍ਰਿਤ - ਕੇਸ਼ਹ (केश: - ਸਿਰ ਦੇ ਵਾਲ, ਕੇਸ)।
More Examples for ਕੇਸ
ਕੇਹਾ
ਕਿਹੋ ਜਿਹਾ, ਕਿਸ ਤਰ੍ਹਾਂ ਦਾ, ਕੈਸਾ।
ਵਿਆਕਰਣ: ਵਿਸ਼ੇਸ਼ਣ (ਦਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੇਹਾ/ਕੇਹੀ/ਕੇਹੇ/ਕਿਨੇਹਾ/ਕਿਨੇਹੀ; ਲਹਿੰਦੀ - ਕੇਹਾ (ਕਿਹੋ ਜਿਹਾ, ਕੈਸਾ); ਅਪਭ੍ਰੰਸ਼ - ਕਇਸ (ਕਿਸ ਤਰ੍ਹਾਂ ਦਾ); ਪ੍ਰਾਕ੍ਰਿਤ - ਕੀਇਸ/ਕੀਸ; ਪਾਲੀ - ਕੀਦਿਸ/ਕੀਰਿਸ (ਕਿਸ ਪ੍ਰਕਾਰ ਦਾ/ਦੇ); ਸੰਸਕ੍ਰਿਤ - ਕੀਦ੍ਰਿਸ਼ (कीदृश - ਕਿਸ ਤਰ੍ਹਾਂ ਦਾ, ਕਿਸ ਪ੍ਰਕਾਰ ਦਾ)।
More Examples for ਕੇਹਾ
ਕੇਤਾ
ਕਿਤਨਾ, ਕਿੰਨਾ।
ਵਿਆਕਰਣ: ਵਿਸ਼ੇਸ਼ਣ (ਚੀਰਾ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।
More Examples for ਕੇਤਾ
ਕੇਤੀਆ
ਕਿਤਨੀਆਂ, ਕਿੰਨੀਆਂ, ਕਈ; ਅਨੇਕ, ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਕਹਾਣੀਆਂ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੀ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।
More Examples for ਕੇਤੀਆ
ਕੇਤੁ
ਕਿਤ, ਕਿਸੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਕਾਰਜਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਤੁ; ਬ੍ਰਜ - ਕਿਤ; ਅਪਭ੍ਰੰਸ - ਕਿੱਤ/ਕਿੱਤੁ; ਪ੍ਰਾਕ੍ਰਿਤ - ਕਿੱਤੋ; ਸੰਸਕ੍ਰਿਤ - ਕੁਤਹ (कुत: - ਕਿਥੋਂ, ਕਿਸ ਲਈ)।
More Examples for ਕੇਤੁ
ਕੇਤੇ
ਕਿਤਨੇ, ਕਿੰਨੇ, ਕਈ; ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਬੀਚਾਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।
More Examples for ਕੇਤੇ
ਕੇਤੇ
ਕਿਤਨੇ, ਕਿੰਨੇ, ਕਈ; ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਰਾਮ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।
ਕੇਤੇ
ਕਿਤਨੇ, ਕਿੰਨੇ, ਕਈ; ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਵੇਸ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।
ਕੇਤੇ
ਕਿਤਨੇ, ਕਿੰਨੇ, ਕਈ; ਅਣਗਿਣਤ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।
ਕੇਤੇ
ਕਿਤਨੇ, ਕਿੰਨੇ, ਕਈ; ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਸਿਧ, ਸਾਧਿਕ ਅਤੇ ਸਿਆਣੇ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕੇਤਾ/ਕੇਤੇ; ਅਪਭ੍ਰੰਸ਼/ਪ੍ਰਾਕ੍ਰਿਤ - ਕੇੱਤਿਅ; ਸੰਸਕ੍ਰਿਤ - ਕਿਯਤ੍ (कियत् - ਕਿੰਨਾ)।
ਕੇਰ੍ਹੇ
ਕਿਹੜੇ।
ਵਿਆਕਰਣ: ਵਿਸ਼ੇਸ਼ਣ (ਕੰਮਿ ਦਾ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ - ਕਿਹਿ (ਕਿਹੜਾ); ਪੁਰਾਤਨ ਪੰਜਾਬੀ - ਕਿਹੜਾ (ਕੌਣ, ਕੀ, ਕਿਹੜਾ); ਲਹਿੰਦੀ - ਕਿਹਾ; ਸਿੰਧੀ - ਕੀਅ/ਕਿਹੜੋ (ਕਿਹੜਾ); ਅਪਭ੍ਰੰਸ਼ - ਕਇਸ; ਪ੍ਰਾਕ੍ਰਿਤ - ਕੀਇਸ/ਕੀਸ; ਪਾਲੀ - ਕੀਰਿਸ/ਕੀਦਿਸ; ਸੰਸਕ੍ਰਿਤ - ਕੀਦ੍ਰਿਸ਼ (कीदृश - ਕਿਸ ਕਿਸਮ ਦਾ)।
More Examples for ਕੇਰ੍ਹੇ
ਕੇਲ
ਖੇਲ (ਕਰੇਂਦੇ), ਖੇਲ (ਕਰਦੇ), ਕਲੋਲ (ਕਰਦੇ ਹੋਏ)।
ਵਿਆਕਰਣ: ਵਰਤਮਾਨ ਕਿਰਦੰਤ (ਵਿਸ਼ੇਸ਼ਣ ਹੰਝ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਕੇਲ; ਬ੍ਰਜ - ਕੇਲਿ/ਕੇਰਿ/ਕੇਲ; ਅਪਭ੍ਰੰਸ਼/ਪ੍ਰਾਕ੍ਰਿਤ - ਕੇਲਿ; ਸੰਸਕ੍ਰਿਤ - ਕੇਲਿ/ਕੇਲਾ (केलि/केला - ਖੇਡ, ਖੇਡ, ਮਜ਼ੇਦਾਰ/ਕਾਮੁਕ/ਕਾਮੀ ਖੇਡ, ਮਨੋਰੰਜਨ)।
More Examples for ਕੇਲ
ਕੇਲਾਂ
ਖੇਲਾਂ, ਕਲੋਲਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਕੇਲ; ਬ੍ਰਜ - ਕੇਲਿ/ਕੇਰਿ/ਕੇਲ; ਅਪਭ੍ਰੰਸ਼/ਪ੍ਰਾਕ੍ਰਿਤ - ਕੇਲਿ; ਸੰਸਕ੍ਰਿਤ - ਕੇਲਿ/ਕੇਲਾ (केलि/केला - ਖੇਡ, ਖੇਡ, ਮਜ਼ੇਦਾਰ/ਕਾਮੁਕ/ਕਾਮੀ ਖੇਡ, ਮਨੋਰੰਜਨ)।
More Examples for ਕੇਲਾਂ
ਕੇਵਡੁ
ਕੇ-ਵਡ, ਕਿੰਨਾ ਵਡਾ?
ਵਿਆਕਰਣ: ਵਿਸ਼ੇਸ਼ਣ (ਵਡਾ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕੇਵਡੁ; ਅਪਭ੍ਰੰਸ਼ - ਕੇਵਡ; ਪ੍ਰਾਕ੍ਰਿਤ - ਕੇਵਡਯ; ਸੰਸਕ੍ਰਿਤ - ਕਿਯਤ੍ (कियत् - ਕਿੰਨਾ ਵਡਾ)।
More Examples for ਕੇਵਡੁ
ਕੈ
(ਘੋਖ) ਕੇ, (ਪਰਖ) ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਕੈ; ਅਪਭ੍ਰੰਸ਼ - ਕਇਅ; ਪ੍ਰਾਕ੍ਰਿਤ - ਕਰਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)।
More Examples for ਕੈ
ਕੈਸਾ
ਕੈਸਾ, ਕਿਹੋ-ਜਿਹਾ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ - ਕੈਸਾ/ਕੈਸੀ; ਪੁਰਾਤਨ ਅਵਧੀ - ਕੈਸ; ਅਪਭ੍ਰੰਸ਼ - ਕਇਸ; ਪ੍ਰਾਕ੍ਰਿਤ - ਕੀਇਸ/ਕੀਸ; ਪਾਲੀ - ਕੀਰਿਸ/ਕੀਦਿਸ; ਸੰਸਕ੍ਰਿਤ - ਕੀਦ੍ਰਿਸ਼ (कीदृश - ਕਿਸ ਕਿਸਮ ਦਾ)।
More Examples for ਕੈਸਾ
ਕੋ
ਕੋਈ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਬ੍ਰਜ/ਅਪਭ੍ਰੰਸ਼ - ਕੋ; ਪਾਲੀ/ਪ੍ਰਾਕ੍ਰਿਤ - ਕੋ/ਕਾ (ਕੋਈ); ਸੰਸਕ੍ਰਿਤ - ਕਹ (क: - ਕਿਥੇ, ਕੋਈ)।
More Examples for ਕੋ
ਕੋ
ਕੋਈ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਬ੍ਰਜ/ਅਪਭ੍ਰੰਸ਼ - ਕੋ; ਪਾਲੀ/ਪ੍ਰਾਕ੍ਰਿਤ - ਕੋ/ਕਾ (ਕੋਈ); ਸੰਸਕ੍ਰਿਤ - ਕਹ (क: - ਕਿਥੇ, ਕੋਈ)।
ਕੋ
ਕੋਈ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਸਿਖੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਬ੍ਰਜ/ਅਪਭ੍ਰੰਸ਼ - ਕੋ; ਪਾਲੀ/ਪ੍ਰਾਕ੍ਰਿਤ - ਕੋ/ਕਾ (ਕੋਈ); ਸੰਸਕ੍ਰਿਤ - ਕਹ (क: - ਕਿਥੇ, ਕੋਈ)।
ਕੋ
ਕੋਈ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਬੇਲੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਬ੍ਰਜ/ਅਪਭ੍ਰੰਸ਼ - ਕੋ; ਪਾਲੀ/ਪ੍ਰਾਕ੍ਰਿਤ - ਕੋ/ਕਾ (ਕੋਈ); ਸੰਸਕ੍ਰਿਤ - ਕਹ (क: - ਕਿਥੇ, ਕੋਈ)।
ਕੋਊ
ਕੋਈ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਕੋਊ/ਕੋਉ; ਅਪਭ੍ਰੰਸ਼ - ਕੋਉ/ਕੋ; ਪਾਲੀ/ਪ੍ਰਾਕ੍ਰਿਤ - ਕੋ/ਕਾ (ਕੋਈ); ਸੰਸਕ੍ਰਿਤ - ਕਹ (क: - ਕਿਥੇ, ਕੋਈ)।
More Examples for ਕੋਊ
ਕੋਇ
(ਸਭ) ਕੋਈ, (ਹਰ) ਕੋਈ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੋਈ/ਕੋਇ; ਪ੍ਰਾਕ੍ਰਿਤ/ਪਾਲੀ - ਕੋ; ਸੰਸਕ੍ਰਿਤ - ਕਹ (क: - ਕੋਈ, ਕੌਣ)।
More Examples for ਕੋਇ
ਕੋਇ
(ਸਭ) ਕੋਈ, (ਹਰ) ਕੋਈ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੋਈ/ਕੋਇ; ਪ੍ਰਾਕ੍ਰਿਤ/ਪਾਲੀ - ਕੋ; ਸੰਸਕ੍ਰਿਤ - ਕਹ (क: - ਕੋਈ, ਕੌਣ)।
ਕੋਇ
ਕੋਈ।
ਵਿਆਕਰਣ: ਪੜਨਾਵੀਂ ਵਿਸ਼ੇਸ਼ਣ (ਬੇਲੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੋਈ/ਕੋਇ; ਪ੍ਰਾਕ੍ਰਿਤ/ਪਾਲੀ - ਕੋ; ਸੰਸਕ੍ਰਿਤ - ਕਹ (क: - ਕੋਈ, ਕੌਣ)।
ਕੋਇ
ਕੋਈ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੋਈ/ਕੋਇ; ਪ੍ਰਾਕ੍ਰਿਤ/ਪਾਲੀ - ਕੋ; ਸੰਸਕ੍ਰਿਤ - ਕਹ (क: - ਕੋਈ, ਕੌਣ)।
ਕੋਇ
ਕੋਈ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਪੰਖੀ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੋਈ/ਕੋਇ; ਪ੍ਰਾਕ੍ਰਿਤ/ਪਾਲੀ - ਕੋ; ਸੰਸਕ੍ਰਿਤ - ਕਹ (क: - ਕੋਈ, ਕੌਣ)।
ਕੋਈ
ਹਰ ਕੋਈ, ਹਰੇਕ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੋਈ/ਕੋਇ; ਪ੍ਰਾਕ੍ਰਿਤ/ਪਾਲੀ - ਕੋ; ਸੰਸਕ੍ਰਿਤ - ਕਹ (क: - ਕੋਈ, ਕੌਣ)।
More Examples for ਕੋਈ
ਕੋਈ
ਕੋਈ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਮੁਗਲੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਕੋਈ/ਕੋਇ; ਪ੍ਰਾਕ੍ਰਿਤ/ਪਾਲੀ - ਕੋ; ਸੰਸਕ੍ਰਿਤ - ਕਹ (क: - ਕੋਈ, ਕੌਣ)।
ਕੋਕਿਲ
ਕੋਇਲ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਸੰਸਕ੍ਰਿਤ - ਕੋਕਿਲ (कोकिल - ਕਾਲੀ ਜਾਂ ਭਾਰਤੀ ਕੋਇਲ; ਭਾਰਤੀ ਕਾਵਿ ਵਿਚ ਅਕਸਰ ਇਸ ਦਾ ਜਿਕਰ ਕੀਤਾ ਜਾਂਦਾ ਹੈ, ਕਿਉਂਜੁ ਇਸਦੀ ਸੰਗੀਤਕ ਕੂਕ ਕੋਮਲ ਜਜ਼ਬਿਆਂ ਨੂੰ ਪ੍ਰੇਰਤ ਕਰਨ ਵਾਲੀ ਮੰਨੀ ਜਾਂਦੀ ਹੈ)।
More Examples for ਕੋਕਿਲ
ਕੋਟ
ਕੋਟ, ਕਿਲ੍ਹੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਗੁਜਰਾਤੀ/ਮਾਰਵਾੜੀ/ਬ੍ਰਜ/ਲਹਿੰਦੀ - ਕੋਟ; ਸਿੰਧੀ - ਕੋਟੁ; ਪ੍ਰਾਕ੍ਰਿਤ - ਕੋੱਟ (ਕਿਲ੍ਹਾ, ਕਿਲ੍ਹੇ ਵਰਗਾ ਮਜਬੂਤ ਨਗਰ); ਸੰਸਕ੍ਰਿਤ - ਕੋੱਟ (कोट्ट - ਕਿਲ੍ਹਾ)।
More Examples for ਕੋਟ
ਕੋਟਨ
ਕਰੋੜਾਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਪਾਲੀ/ਸੰਸਕ੍ਰਿਤ - ਕੋਟਿ (कोटि - ਇਕ ਕਰੋੜ) + ਬ੍ਰਜ - ਮੈ; ਪ੍ਰਾਕ੍ਰਿਤ - ਮਯ (ਸਹਿਤ); ਸੰਸਕ੍ਰਿਤ - ਮਯ (मय - ਇਕ ਪਿਛੇਤਰ ਜੋ ਅਧਿਕਤਾ ਦੇ ਅਰਥ ਵਿਚ ਸ਼ਬਦਾਂ ਨਾਲ ਲਾਇਆ ਜਾਂਦਾ ਹੈ)।
More Examples for ਕੋਟਨ
ਕੋਟਿ
(ਤੇਤੀ) ਕਰੋੜ; ਅਣਗਿਣਤ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਪਾਲੀ/ਸੰਸਕ੍ਰਿਤ - ਕੋਟਿ (कोटि - ਇਕ ਕਰੋੜ)।
More Examples for ਕੋਟਿ
ਕੋਟੀ
ਕਰੋੜਾਂ (ਹੀ); ਬਹੁਤ ਸਾਰੇ।
ਵਿਆਕਰਣ: ਵਿਸ਼ੇਸ਼ਣ (ਪੀਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪਾਲੀ/ਸੰਸਕ੍ਰਿਤ - ਕੋਟਿ (कोटि - ਕਰੋੜ)।
More Examples for ਕੋਟੀ
ਕੋਠੇ
ਕੋਠੇ 'ਤੇ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਕੋਠਾ/ਕੋਠੜੀ; ਮਰਾਠੀ - ਕੋਠਾ/ਕੋਠੀ; ਪ੍ਰਾਕ੍ਰਿਤ - ਕੋਟਠ; ਸੰਸਕ੍ਰਿਤ - ਕੋਸ਼ਠ (कोष्ठ - ਭਾਂਡਾ, ਅੰਨ-ਭੰਡਾਰ, ਅੰਦਰਲਾ ਕਮਰਾ)।
More Examples for ਕੋਠੇ
ਕੋਧ੍ਰੈ
ਕੋਧਰੇ ਵਿਚ; ਕੋਧਰੇ ਦੇ ਖੇਤ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੁਜਰਾਤੀ - ਕੋਦਰਾ; ਪੁਰਾਤਨ ਪੰਜਾਬੀ - ਕੋਦਰਾ; ਲਹਿੰਦੀ - ਕੋਧਰਾ; ਸਿੰਧੀ - ਕੋਡ੍ਰਿੜੀ; ਅਪਭ੍ਰੰਸ਼ - ਕੋੱਦਵ; ਪ੍ਰਾਕ੍ਰਿਤ - ਕੋੱਦਵ/ਕੁੱਦਵ; ਸੰਸਕ੍ਰਿਤ - ਕੋਦ੍ਰਵਹ (कोद्रव: - ਗਰੀਬਾਂ ਵੱਲੋਂ ਖਾਧੀ ਜਾਣ ਵਾਲੀ ਅਨਾਜ ਦੀ ਇਕ ਕਿਸਮ)।
More Examples for ਕੋਧ੍ਰੈ
ਕ੍ਰਿਸਨ
ਕ੍ਰਿਸ਼ਨ, ਸਨਾਤਨ ਮਤ ਵਿਚ ਮੰਨੇ ਜਾਂਦੇ ਦਸ ਅਵਤਾਰਾਂ ਵਿਚੋਂ ਦੁਆਪਰ ਜੁੱਗ ਦਾ ਅਵਤਾਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕ੍ਰਿਸਨ; ਸੰਸਕ੍ਰਿਤ - ਕ੍ਰਿਸ਼੍ਣ (कृष्ण - ਕਾਲਾ, ਸਾਂਵਲਾ, ਗੂੜ੍ਹਾ ਨੀਲਾ; ਆਕਰਸ਼ਕ; ਕ੍ਰਿਸ਼ਨ)।
More Examples for ਕ੍ਰਿਸਨ
ਕ੍ਰਿਸ੍ਨੰ
ਕ੍ਰਿਸ਼ਨ, ਆਕਰਸ਼ਕ-ਪ੍ਰਭੂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕ੍ਰਿਸਨੰ/ਕ੍ਰਿਸਨ; ਸੰਸਕ੍ਰਿਤ - ਕ੍ਰਿਸ਼੍ਣ (कृष्ण - ਕਾਲਾ, ਸਾਂਵਲਾ, ਗੂੜ੍ਹਾ ਨੀਲਾ; ਆਕਰਸ਼ਕ; ਕ੍ਰਿਸ਼ਨ)।
More Examples for ਕ੍ਰਿਸ੍ਨੰ
ਕ੍ਰਿਪਾਨਿਧਿ
(ਹੇ) ਕਿਰਪਾ ਨਿਧਾਨ! (ਹੇ) ਕਿਰਪਾ ਦੇ ਖਜਾਨੇ! (ਹੇ) ਕਿਰਪਾ ਦੇ ਸੋਮੇ! (ਹੇ) ਕਿਰਪਾ ਦੇ ਸਰੋਤ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਕਿਰਪਾਨਿਧ; ਬ੍ਰਜ - ਕਿਰਪਾਨਿਧ/ਕਿਰਪਾਨਿਧਿ; ਸੰਸਕ੍ਰਿਤ - ਕ੍ਰਿਪਾਨਿਧਿ (कृपानिधि - ਕਿਰਪਾ ਦਾ ਭੰਡਾਰ, ਕਿਰਪਾਲੂ)।
More Examples for ਕ੍ਰਿਪਾਨਿਧਿ
ਕ੍ਰਿਪਾਲੁ ਭਯਉ
ਕਿਰਪਾਲ/ਕਿਰਪਾਲੂ ਭਇਆ ਹੈਂ, ਦਿਆਲ ਹੋਇਆ ਹੈਂ, ਮਿਹਰਵਾਨ ਹੋ ਗਿਆ ਹੈਂ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਕਿਰਪਾਲ; ਸੰਸਕ੍ਰਿਤ - ਕ੍ਰਿਪਾਲੁ (कृपालु - ਰਹਿਮ ਦਿਲ, ਦਿਆਲੂ) + ਰਾਜਸਥਾਨੀ - ਭਯੋ; ਅਪਭ੍ਰੰਸ਼ - ਭਇਯ; ਪ੍ਰਾਕ੍ਰਿਤ - ਭਵਿਅ; ਸੰਸਕ੍ਰਿਤ - ਭਵਿਤ (भवित - ਹੋਇਆ, ਹੋਣ ਵਾਲਾ)।
More Examples for ਕ੍ਰਿਪਾਲੁ ਭਯਉ
ਕ੍ਰਿਮ
(ਹੇ) ਕਿਰਮ! (ਹੇ) ਕੀੜੇ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ - ਕਿਰਮ; ਸੰਸਕ੍ਰਿਤ - ਕ੍ਰਿਮਿ (कृमि - ਰੇਸ਼ਮ ਦਾ ਕੀੜਾ, ਕੀੜਾ)।
More Examples for ਕ੍ਰਿਮ
ਕ੍ਰਿਮਿ
ਕਿਰਮਾਂ ਨਾਲ, ਕੀੜਿਆਂ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਬ੍ਰਜ - ਕਿਰਮ; ਸੰਸਕ੍ਰਿਤ - ਕ੍ਰਿਮਿ (कृमि - ਰੇਸ਼ਮ ਦਾ ਕੀੜਾ, ਕੀੜਾ)।
More Examples for ਕ੍ਰਿਮਿ
ਕ੍ਰੂਰ
ਕਰੂਰ, ਨਿਰਦਈ, ਬੇਤਰਸ।
ਵਿਆਕਰਣ: ਵਿਸ਼ੇਸ਼ਣ (ਦਿਸਟਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ - ਕਰੂਰ; ਬ੍ਰਜ - ਕ੍ਰਰ/ਕਰੂਰ (ਜਾਲਮ, ਨਿਰਦਈ, ਬੇਤਰਸ, ਬੇਰਹਿਮ); ਸੰਸਕ੍ਰਿਤ - ਕ੍ਰੂਰ (क्रूर - ਜਾਲਮ, ਦੁਸ਼ਟ, ਕਠੋਰ ਦਿਲ, ਨਿਰਦਈ; ਮਜਬੂਤ)।
More Examples for ਕ੍ਰੂਰ
ਕ੍ਰੋਧ
ਕ੍ਰੋਧ (ਨਾਲ), ਗੁੱਸੇ (ਨਾਲ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਰੋਧ; ਬ੍ਰਜ - ਕ੍ਰੋਧੁ/ਕ੍ਰੋਧ; ਸੰਸਕ੍ਰਿਤ - ਕ੍ਰੋਧ (क्रोध - ਗੁੱਸਾ)।
More Examples for ਕ੍ਰੋਧ
ਕ੍ਰੋਧੁ
ਕ੍ਰੋਧ, ਗੁੱਸਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਕਰੋਧ; ਬ੍ਰਜ - ਕ੍ਰੋਧੁ/ਕ੍ਰੋਧ; ਸੰਸਕ੍ਰਿਤ - ਕ੍ਰੋਧ (क्रोध - ਗੁੱਸਾ)।