ਅਉਗੁਣ
ਅਉਗੁਣ/ਔਗੁਣ, ਮਾੜੇ ਗੁਣ, ਐਬ; ਵਿਕਾਰ, ਮਾੜੇ ਕੰਮ, ਪਾਪ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਉਗਣ; ਲਹਿੰਦੀ - ਔਗੁਣ; ਅਪਭ੍ਰੰਸ਼ - ਅਵਗੁਣ; ਪ੍ਰਾਕ੍ਰਿਤ - ਅਵਗੁਣ; ਸੰਸਕ੍ਰਿਤ - ਅਵਗੁਣਹ (अवगुण: - ਚੰਗੇ ਗੁਣਾਂ ਦੀ ਘਾਟ, ਦੋਸ਼)।
ਅਉਰ
ਹੋਰ ਦੇ।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ - ਅਉਰ; ਬੁੰਦੇਲੀ/ਬ੍ਰਜ - ਅਉਰ; ਅਪਭ੍ਰੰਸ਼ - ਅਉਰ/ਅਵਰੁ; ਪ੍ਰਾਕ੍ਰਿਤ - ਅਵਰ (ਦੂਜਾ/ਹੋਰ); ਪਾਲੀ - ਅਪਰ (ਦੂਜਾ/ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਪਿਛਲਾ; ਵਖਰਾ, ਦੂਜਾ/ਹੋਰ)।
ਅਉਰ
ਹੋਰ।
ਵਿਆਕਰਣ: ਵਿਸ਼ੇਸ਼ਣ (ਰਸ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਵਧੀ - ਅਉਰ; ਬੁੰਦੇਲੀ/ਬ੍ਰਜ - ਅਉਰ; ਅਪਭ੍ਰੰਸ਼ - ਅਉਰ/ਅਵਰੁ; ਪ੍ਰਾਕ੍ਰਿਤ - ਅਵਰ (ਦੂਜਾ/ਹੋਰ); ਪਾਲੀ - ਅਪਰ (ਦੂਜਾ/ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਪਿਛਲਾ; ਵਖਰਾ, ਦੂਜਾ/ਹੋਰ)।
ਅਸੰਖਾ
ਅਸੰਖ, ਸੰਖਿਆ ਰਹਿਤ/ਸੰਖਿਆ ਤੋਂ ਪਰੇ, ਅਣਗਿਣਤ।
ਵਿਆਕਰਣ: ਵਿਸ਼ੇਸ਼ਣ (ਵਾਜੇ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਅਸੰਖ; ਅਪਭ੍ਰੰਸ਼ - ਅਸੰਖੁ; ਪ੍ਰਾਕ੍ਰਿਤ - ਅਸੰਖ; ਸੰਸਕ੍ਰਿਤ - ਅਸਙ੍ਖ੍ਯ (असङ्ख्य - ਸੰਖਿਆ ਤੋਂ ਰਹਿਤ, ਗਿਣਤੀ ਤੋਂ ਪਰੇ, ਅਨਗਿਣਤ)।
ਅਸਟ
ਅਠ।
ਵਿਆਕਰਣ: ਵਿਸ਼ੇਸ਼ਣ (ਸਿਧਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਅਸ਼੍ਟ; ਸੰਸਕ੍ਰਿਤ - ਅਸ਼੍ਟਾ (अष्टा - ਅਠ)।
ਅਸਟ
ਦਸ ਤੇ ਅਠ, ਅਠਾਰ੍ਹਾਂ।
ਵਿਆਕਰਣ: ਵਿਸ਼ੇਸ਼ਣ (ਸਿਧਾਨ ਦਾ), ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਅਸ਼੍ਟ; ਸੰਸਕ੍ਰਿਤ - ਅਸ਼੍ਟਾ (अष्टा - ਅੱਠ)।
ਅਸਟਮੀ
ਅਠਵੀਂ ਦੁਆਰਾ, ਅਠਵੀਂ (ਥਿਤ) ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਵਧੀ - ਅਸਟਮੀ; ਸੰਸਕ੍ਰਿਤ - ਅਸ਼੍ਟਮੀ (अष्टमी - ਹਰੇਕ ਚੰਦਰ ਪਖਵਾੜੇ ਦਾ ਅੱਠਵਾਂ ਦਿਨ; ਅੱਠਵੀਂ)।
ਅਸਥਿਰੁ
ਸਥਿਰ, ਅਡੋਲ।
ਵਿਆਕਰਣ: ਵਿਸ਼ੇਸ਼ਣ (ਮਨ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਭੋਜਪੁਰੀ/ਬ੍ਰਜ - ਅਸ੍ਥਿਰ (ਸਦੀਵੀ, ਸਥਾਈ); ਸੰਸਕ੍ਰਿਤ - ਸ੍ਥਿਰ (स्थिर - ਦ੍ਰਿੜ, ਸਖਤ, ਮਜਬੂਤ, ਹੰਢਣਸਾਰ)।
ਅਸੀਸਾ
ਅਸੀਸਾਂ, ਦੁਆਵਾਂ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਅਸੀਸੜੀ; ਰਾਜਸਥਾਨੀ/ਬ੍ਰਜ - ਅਸੀਸ; ਅਪਭ੍ਰੰਸ਼ - ਆਸੀਸ; ਪ੍ਰਾਕ੍ਰਿਤ - ਆਸੀਸਾ (ਅਸੀਸ); ਸੰਸਕ੍ਰਿਤ - ਆਸ਼ਿਸ਼੍ (आशिष् - ਇਛਾ, ਪ੍ਰਾਥਨਾ, ਅਸੀਸ)।
ਅਸੁਨਿ
ਅੱਸੂ ਦੁਆਰਾ, ਦੇਸੀ ਸਾਲ ਦੇ ਸੱਤਵੇਂ ਮਹੀਨੇ ਅੱਸੂ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਸੁ/ਅਸੂ; ਪ੍ਰਾਕ੍ਰਿਤ - ਆਸਿਣ; ਸੰਸਕ੍ਰਿਤ - ਆਸ਼ਵਿਨਹ (आश्विन: - ਸਤੰਬਰ-ਅਕਤੂਬਰ ਦੇ ਸਮਾਨੰਤਰ ਹਿੰਦੂ ਚੰਦਰ-ਸਾਲ ਦੇ ਬਾਰ੍ਹਾਂ ਮਹੀਨਿਆਂ ਵਿਚੋਂ ਸੱਤਵਾਂ ਮਹੀਨਾ)।
ਅਹੰਕਾਰੁ
ਹੰਕਾਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਰਾਜਸਥਾਨੀ - ਅਹੰਕਾਰ; ਸਿੰਧੀ - ਅਹੰਕਾਰੁ; ਬ੍ਰਜ/ਪ੍ਰਾਕ੍ਰਿਤ/ਪਾਲੀ - ਅਹੰਕਾਰ (ਹਉਮੈ, ਮਾਨ); ਸੰਸਕ੍ਰਿਤ - ਅਹਙ੍ਕਾਰ (अहङ्कार - ਵਿਅਕਤੀਵਾਦੀ ਧਾਰਣਾ, ਸਵੈ-ਚੇਤਨਾ; ਹਉਮੈ, ਹੰਕਾਰ)।
ਅਹੰਕਾਰੋ
ਅਹੰਕਾਰੁ, ਹੰਕਾਰ, ਮਾਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਰਾਜਸਥਾਨੀ - ਅਹੰਕਾਰ; ਸਿੰਧੀ - ਅਹੰਕਾਰੁ; ਬ੍ਰਜ/ਪ੍ਰਾਕ੍ਰਿਤ/ਪਾਲੀ - ਅਹੰਕਾਰ (ਹਉਮੈ, ਮਾਨ); ਸੰਸਕ੍ਰਿਤ - ਅਹਙ੍ਕਾਰ (अहङ्कार - ਵਿਅਕਤੀਵਾਦੀ ਧਾਰਣਾ, ਸਵੈ-ਚੇਤਨਾ; ਹਉਮੈ, ਹੰਕਾਰ)।
ਅਕਥ
ਅ+ਕਥ, ਨਾ ਕਥੇ ਜਾ ਸਕਣ ਵਾਲੇ ਦੀ, ਅ-ਕਥ ਪ੍ਰਭੂ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਕਥੁ; ਬ੍ਰਜ - ਅਕਥ; ਪ੍ਰਾਕ੍ਰਿਤ - ਅਕਤ੍ਥ; ਸੰਸਕ੍ਰਿਤ - ਅਕਥਯ (अकथ्य - ਅਕਹਿ/ਅ-ਕਥ, ਅਕਥਨ-ਜੋਗ, ਜਿਸ ਦਾ ਉਲੇਖ ਨਾ ਹੋ ਸਕੇ)।
ਅਕਥੁ
ਅ+ਕਥ, ਅਕਥ, ਨਾ ਕਥੇ ਜਾ ਸਕਣ ਵਾਲੇ।
ਵਿਆਕਰਣ: ਵਿਸ਼ੇਸ਼ਣ (ਸਰੂਪ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਕਥੁ; ਬ੍ਰਜ - ਅਕਥ; ਪ੍ਰਾਕ੍ਰਿਤ - ਅਕਤ੍ਥ; ਸੰਸਕ੍ਰਿਤ - ਅਕਥਯ (अकथ्य - ਅਕਹਿ/ਅ-ਕਥ, ਅਕਥਨ-ਜੋਗ, ਜਿਸ ਦਾ ਉਲੇਖ ਨਾ ਹੋ ਸਕੇ)।
ਅਕਾਲ
ਕਾਲ ਤੋਂ ਅਤੀਤ (ਮੂਰਤੀ ਵਾਲੇ), ਕਾਲ ਤੋਂ ਨਿਰਲੇਪ (ਸਰੂਪ ਵਾਲੇ); ਸਮੇਂ ਤੋਂ ਨਿਰਲੇਪ (ਹਸਤੀ ਵਾਲੇ), ਸਮੇਂ ਦੇ ਪ੍ਰਭਾਵ ਤੋਂ ਪਰੇ (ਹੋਂਦ ਵਾਲੇ)।
ਵਿਆਕਰਣ: ਵਿਸ਼ੇਸ਼ਣ (ਵਰੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਵਿਰੋਧ ਅਰਥਕ ਅਗੇਤਰ ‘ਅ’ + ਅਪਭ੍ਰੰਸ਼ - ਕਾਲ; ਸੰਸਕ੍ਰਿਤ - ਕਾਲ (काल - ਸਮਾਂ, ਮੌਤ)।
ਅਕਾਲਿ
ਅਕਾਲ ਉੱਤੇ, ਕਾਲ ਰਹਿਤ ਉੱਤੇ, ਕਾਲ ਰਹਿਤ (ਰੁੱਖ) ਉੱਤੇ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਵਿਰੋਧ ਅਰਥਕ ਅਗੇਤਰ ‘ਅ’ + ਅਪਭ੍ਰੰਸ਼ - ਕਾਲ; ਸੰਸਕ੍ਰਿਤ - ਕਾਲ (काल - ਸਮਾਂ, ਮੌਤ)।
ਅਖਰਾ
ਅੱਖਰਾਂ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਅਖਰ; ਅਪਭ੍ਰੰਸ਼ - ਅਕ੍ਖਰੁ; ਪ੍ਰਾਕ੍ਰਿਤ - ਅਕ੍ਖਰ; ਸੰਸਕ੍ਰਿਤ - ਅਕ੍ਸ਼ਰ (अक्षर - ਜੋ ਕਦੇ ਖਰੇ ਨਾ, ਅਵਿਨਾਸ਼ੀ; ਸ਼ਬਦ; ਬੋਲ ਬਾਣੀ ਲਈ ਥਾਪੇ ਹੋਏ ਚਿੰਨ੍ਹ)।
ਅਖੀ
ਅਖੀਂ, ਅਖਾਂ ਵਿਚ/ਅਗੇ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ - ਅੱਖ; ਸਿੰਧੀ - ਅਖਿ; ਅਪਭ੍ਰੰਸ਼ - ਅਕ੍ਖਿ; ਪ੍ਰਾਕ੍ਰਿਤ/ਪਾਲੀ - ਅਕ੍ਖਿ/ਅਚ੍ਛਿ; ਸੰਸਕ੍ਰਿਤ - ਅਕ੍ਸ਼ਿ (अक्षि - ਅੱਖ)।
ਅਗਨਿ
ਅਗਨੀ/ਅੱਗ; ਤਪਸ਼।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਅਗਿਨ/ਅਗਨਿ; ਸੰਸਕ੍ਰਿਤ - ਅਗ੍ਨਿਹ (अगि्न: - ਅੱਗ)।
ਅਗਨੀ
ਅਗਨੀਆਂ, ਅੱਗਾਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਗਨਿ; ਸੰਸਕ੍ਰਿਤ - ਅਗ੍ਨਿਹ (अगि्न: - ਅੱਗ)।
ਅਗਮ
ਅ+ਗਮ! (ਹੇ) ਅਗੰਮ! (ਹੇ) ਗਮਤਾ ਤੋਂ ਰਹਿਤ! (ਹੇ) ਪਹੁੰਚ ਤੋਂ ਪਰੇ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਗਮੁ; ਬ੍ਰਜ/ਅਪਭ੍ਰੰਸ਼ - ਅਗਮ; ਸੰਸਕ੍ਰਿਤ - ਅਗਮਯ (अगम्य - ਜਿਥੇ ਪਹੁੰਚਿਆ ਨਹੀਂ ਜਾ ਸਕਦਾ, ਦੁਰਗਮ)।
ਅਗਮ
ਅ+ਗਮ, ਗਮਤਾ ਤੋਂ ਰਹਿਤ, ਪਹੁੰਚ ਤੋਂ ਪਰੇ।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਗਮੁ; ਬ੍ਰਜ/ਅਪਭ੍ਰੰਸ਼ - ਅਗਮ; ਸੰਸਕ੍ਰਿਤ - ਅਗਮਯ (अगम्य - ਜਿਥੇ ਪਹੁੰਚਿਆ ਨਹੀਂ ਜਾ ਸਕਦਾ, ਦੁਰਗਮ)।
ਅਗਮੁ
ਅ-ਗਮ, ਗਮਤਾ ਤੋਂ ਰਹਿਤ, ਪਹੁੰਚ ਤੋਂ ਪਰੇ।
ਵਿਆਕਰਣ: ਵਿਸ਼ੇਸ਼ਣ (ਨਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਗਮੁ; ਬ੍ਰਜ/ਅਪਭ੍ਰੰਸ਼ - ਅਗਮ; ਸੰਸਕ੍ਰਿਤ - ਅਗਮਯ (अगम्य - ਜਿਥੇ ਪਹੁੰਚਿਆ ਨਹੀਂ ਜਾ ਸਕਦਾ, ਦੁਰਗਮ)।
ਅਗੰਮੁ
ਅ+ਗੰਮ, ਗਮਤਾ ਤੋਂ ਰਹਿਤ, ਪਹੁੰਚ ਤੋਂ ਪਰੇ।
ਵਿਆਕਰਣ: ਵਿਸ਼ੇਸ਼ਣ (ਤੂ ਦਾ), ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਗਮੁ; ਬ੍ਰਜ/ਅਪਭ੍ਰੰਸ਼ - ਅਗਮ; ਸੰਸਕ੍ਰਿਤ - ਅਗਮਯ (अगम्य - ਜਿਥੇ ਪਹੁੰਚਿਆ ਨਹੀਂ ਜਾ ਸਕਦਾ, ਦੁਰਗਮ)।
ਅਗਲੀ
ਅਗਲੀ, ਅੱਗੇ ਦੀ।
ਵਿਆਕਰਣ: ਵਿਸ਼ੇਸ਼ਣ (ਖਬਰਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਗਲਾ (ਪਹਿਲਾ); ਅਪਭ੍ਰੰਸ਼/ਪ੍ਰਾਕ੍ਰਿਤ - ਅੱਗਲ (ਪਹਿਲਾ; ਵਾਧੂ, ਬਹੁਤ); ਪ੍ਰਾਕ੍ਰਿਤ/ਪਾਲੀ - ਅੱਗ; ਸੰਸਕ੍ਰਿਤ - ਅਗ੍ਰ (अग्र - ਅਗੇ/ਸਾਹਮਣੇ, ਪ੍ਰਮੁਖ, ਸ਼ਿਖਰਲਾ; ਬਹੁਤ ਜਿਆਦਾ)।
ਅਗਾਹੁ
ਅਗਾਧ, ਅਥਾਹ, ਜਿਸ ਦੀ ਥਾਹ ਨਾ ਪਾਈ ਜਾ ਸਕੇ, ਅਪਹੁੰਚ।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਅਗਾਹੁ/ਅਗਾਹ/ਅਗਹ; ਅਪਭ੍ਰੰਸ਼/ਪ੍ਰਾਕ੍ਰਿਤ - ਅਗਾਹ; ਸੰਸਕ੍ਰਿਤ - ਅਗਾਧ (अगाध - ਅਥਾਹ, ਬਹੁਤ ਡੂੰਘਾ, ਅਥਾਹ)।
ਅਗਾਜਾ
ਆਗਾਜ ਹੋ ਰਿਹਾ ਹੈ, ਪ੍ਰਗਟ ਹੋ ਰਿਹਾ ਹੈ; ਗੂੰਜ ਰਿਹਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਗਾਜ/ਆਗਾਜ; ਲਹਿੰਦੀ/ਬ੍ਰਜ - ਅਗਾਜ; ਫ਼ਾਰਸੀ - ਆਗਾਜ਼ (آغاز - ਅਰੰਭ, ਸ਼ੁਰੂਆਤ, ਸ਼ੁਰੂ)।
ਅਗਿਆਨਾ
ਅਗਿਆਨ ਵਿਚ, ਅੰਞਾਣਪੁਣੇ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਗਿਯਾਨ/ਅਗਿਆਨ; ਰਾਜਸਥਾਨੀ - ਅਗਿਯਾਣ; ਸਿੰਧੀ - ਅਜ੍ਞਾਨੁ; ਬ੍ਰਜ -ਅਜ੍ਞਾਨ; ਸੰਸਕ੍ਰਿਤ - ਅਜ੍ਞਾਨਮ੍ (अज्ञानम् - ਅਗਿਆਨਤਾ, ਰੂਹਾਨੀ ਅਗਿਆਨਤਾ)।
ਅਗਿਆਨੁ
ਅਗਿਆਨ, ਗਿਆਨਹੀਨਤਾ, ਬੇਸਮਝੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਗਿਯਾਨ/ਅਗਿਆਨ; ਰਾਜਸਥਾਨੀ - ਅਗਿਯਾਣ; ਸਿੰਧੀ - ਅਜ੍ਞਾਨੁ; ਬ੍ਰਜ - ਅਜ੍ਞਾਨ; ਸੰਸਕ੍ਰਿਤ - ਅਜ੍ਞਾਨਮ੍ (अज्ञानम् - ਅਗਿਆਨਤਾ, ਰੂਹਾਨੀ ਅਗਿਆਨਤਾ)।
ਅਗੈ
ਅੱਗੇ, ਮੂਹਰੇ, ਸਾਹਮਣੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਲਹਿੰਦੀ/ਸਿੰਧੀ - ਅਗੇ; ਅਪਭ੍ਰੰਸ਼ - ਅੱਗੈ; ਪ੍ਰਾਕ੍ਰਿਤ/ਪਾਲੀ - ਅੱਗ/ਅੱਗੇ; ਸੰਸਕ੍ਰਿਤ - ਅਗ੍ਰ/ਅੱਗ੍ਰੇ (अग्र/अग्रे - ਅਗੇ)।
ਅਗੈ
ਅੱਗੇ, ਮੂਹਰੇ, ਸਾਹਮਣੇ।
ਵਿਆਕਰਣ: ਸੰਬੰਧਕ।
ਵਿਉਤਪਤੀ: ਲਹਿੰਦੀ/ਸਿੰਧੀ - ਅਗੇ; ਅਪਭ੍ਰੰਸ਼ - ਅੱਗੈ; ਪ੍ਰਾਕ੍ਰਿਤ/ਪਾਲੀ - ਅੱਗ/ਅੱਗੇ; ਸੰਸਕ੍ਰਿਤ - ਅਗ੍ਰ/ਅੱਗ੍ਰੇ (अग्र/अग्रे - ਅੱਗੇ)।
ਅਗੋਚਰੁ
ਅ+ਗੋਚਰੁ, ਇੰਦਰੀਆਂ ਦੀ ਪਹੁੰਚ ਤੋਂ ਪਰੇ।
ਵਿਆਕਰਣ: ਵਿਸ਼ੇਸ਼ਣ (ਨਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਗੋਚਰੁ; ਰਾਜਸਥਾਨੀ/ਬ੍ਰਜ/ਸੰਸਕ੍ਰਿਤ - ਅਗੋਚਰ (अगोचर - ਜੋ ਹੱਦ/ਸੀਮਾ ਵਿਚ ਨਾ ਹੋਵੇ, ਜੋ ਪ੍ਰਾਪਤ ਨਾ ਕੀਤਾ ਜਾ ਸਕੇ, ਅਪਹੁੰਚ, ਇੰਦਰੀਆਂ ਦੀ ਪਹੁੰਚ ਤੋਂ ਪਰੇ)।
ਅਘਾਏ
ਅਘਾ ਗਏ, ਰੱਜ ਗਏ, ਪੂਰਨ ਤੌਰ 'ਤੇ ਰੱਜ ਗਏ।
ਵਿਆਕਰਣ: ਕਿਰਿਆ, ਭੂਤ ਕਾਲ; ਉਤਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਅਵਧੀ - ਅਘਾਇ (ਤ੍ਰਿਪਤ ਹੈ); ਪ੍ਰਾਕ੍ਰਿਤ - ਅਗ੍ਘਾਣ (ਤ੍ਰਿਪਤ); ਸੰਸਕ੍ਰਿਤ - ਆਘ੍ਰਾਣਮ੍ (आघ्राणम् - ਸੁੰਘਣ ਦੀ ਕਿਰਿਆ; ਤ੍ਰਿਪਤੀ, ਤ੍ਰਿਪਤ)।
ਅਚਿੰਤ
ਅਚਿੰਤ, ਨਿਸਚਿੰਤ, ਬੇਫਿਕਰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਵਧੀ - ਅਚਿੰਤ (ਚਿੰਤਾ ਤੋਂ ਮੁਕਤ, ਬੇਪਰਵਾਹ/ਲਾਪਰਵਾਹ); ਬ੍ਰਜ - ਅਚਿੰਤ (ਜਿਸ ਬਾਰੇ ਸੋਚਿਆ ਨਾ ਜਾ ਸਕੇ, ਵਿਚਾਰ ਮੁਕਤ; ਅਚਾਨਕ; ਚਿੰਤਾ ਤੋਂ ਮੁਕਤ); ਪ੍ਰਾਕ੍ਰਿਤ - ਅਚਿੰਤ; ਸੰਸਕ੍ਰਿਤ - ਅਚਿੰਤਯ (अचिन्तय - ਜਿਸ ਬਾਰੇ ਸੋਚਿਆ ਨਾ ਜਾ ਸਕੇ, ਕਲਪਨਾ ਤੋਂ ਪਰੇ, ਸਮਝ ਤੋਂ ਪਰੇ)।
ਅਚਿੰਤੇ
ਅਚਿੰਤ ਹੀ, ਅਚਨ-ਚੇਤ ਹੀ, ਅਚਾਨਕ ਹੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਅਵਧੀ - ਅਚਿੰਤ (ਚਿੰਤਾ ਤੋਂ ਮੁਕਤ, ਬੇਪਰਵਾਹ/ਲਾਪਰਵਾਹ); ਬ੍ਰਜ - ਅਚਿੰਤ (ਅਕਲਪਿਤ/ਸਮਝ ਤੋਂ ਪਰੇ, ਵਿਚਾਰਹੀਣ; ਅਚਾਨਕ; ਚਿੰਤਾ ਤੋਂ ਮੁਕਤ); ਪ੍ਰਾਕ੍ਰਿਤ - ਅਚਿੰਤ; ਸੰਸਕ੍ਰਿਤ - ਅਚਿੰਤਯ (अचिन्तय - ਅਕਲਪਿਤ/ਸਮਝ ਤੋਂ ਪਰੇ ਕਲਪਨਾ ਤੋਂ ਪਰੇ, ਸਮਝ ਤੋਂ ਬਾਹਰ)।
ਅਚੁਤ
ਅਚਯੁਤ, ਕਦੇ ਨਾ ਡਿਗਣ ਵਾਲਾ, ਸਥਿਰ, ਅਬਿਨਾਸੀ।
ਵਿਆਕਰਣ: ਵਿਸ਼ੇਸ਼ਣ (ਭਗਵਾਨ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਚੁਤ; ਸਿੰਧੀ - ਅਚਯੁਤੁ; ਸੰਸਕ੍ਰਿਤ - ਅਚਯੁਤ (अच्युत - ਜੋ ਡਿੱਗਿਆ ਹੋਇਆ ਨਹੀਂ; ਮਜਬੂਤ, ਠੋਸ; ਅਮਰ/ਅਬਿਨਾਸ਼ੀ, ਸਥਾਈ; ਜੋ ਰਿਸਦਾ ਜਾਂ ਟਪਕਦਾ ਨਹੀਂ)।
ਅਜੁ
ਅੱਜ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਗੁਜਰਾਤੀ/ਅਵਧੀ/ਭੋਜਪੁਰੀ/ਮੈਥਿਲੀ/ਉੜੀਆ/ਨੇਪਾਲੀ/ਬ੍ਰਜ - ਆਜ; ਅਪਭ੍ਰੰਸ਼/ਪ੍ਰਾਕ੍ਰਿਤ - ਅੱਜ; ਪਾਲੀ - ਅੱਜਾ/ਅੱਜ; ਸੰਸਕ੍ਰਿਤ - ਅਦਯ/ਅਦਯਾ (अद्य/अद्या - ਅੱਜ)।
ਅਟਲ
ਅ+ਟਲ, ਅਟੱਲ, ਸਥਿਰ, ਅਡੋਲ।
ਵਿਆਕਰਣ: ਵਿਸ਼ੇਸ਼ਣ (ਧਰਮ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਅਟਲੁ; ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ - ਅਟਲ (ਅਚੱਲ, ਸਥਾਈ); ਸੰਸਕ੍ਰਿਤ - ਅਟਲ (अटल - ਅਡੋਲ, ਦ੍ਰਿੜ੍ਹ, ਸਥਿਰ)।
ਅਠਸਠਿ
ਅਠ+ਸਠਿ, ਅਠਾਹਠ।
ਵਿਆਕਰਣ: ਵਿਸ਼ੇਸ਼ਣ (ਤੀਰਥ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਠਸਠਿ; ਅਪਭ੍ਰੰਸ਼ - ਅਟ੍ਠਸਠਿ; ਪ੍ਰਾਕ੍ਰਿਤ - ਅਟ੍ਠਾਸਟ੍ਠਿ; ਸੰਸਕ੍ਰਿਤ - ਅਸ਼੍ਟਾਸ਼੍ਸ਼ਟਿ (अष्टाषष्टि- ਸਠ ਤੇ ਅਠ, ਅਠਾਹਠ)।
ਅਡੋਲੁ
ਅਡੋਲ, ਕਦੇ ਨਾ ਡੋਲਣ ਵਾਲਾ, ਸਥਿਰ।
ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਅਵਧੀ/ਰਾਜਸਥਾਨੀ/ਬ੍ਰਜ - ਅਡੋਲ (ਅਹਿੱਲ, ਸਥਿਰ); ਪ੍ਰਾਕ੍ਰਿਤ - ਅਡੋਲ; ਸੰਸਕ੍ਰਿਤ - ਅਦੋਲ (अदोल - ਸਥਿਰ)।
ਅਣਹੋਦਾ
ਅਣਹੋਂਦਾ, ਅਣਹੁੰਦਾ; ਬਿਨਾਂ ਗੁਣ ਦੇ।
ਵਿਆਕਰਣ: ਵਿਸ਼ੇਸ਼ਣ (ਨਾਉ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਣਹੋਦਾ; ਅਪਭ੍ਰੰਸ਼ - ਅਣ+ਹੋੰਤੇ; ਪ੍ਰਾਕ੍ਰਿਤ - ਅਣ+ਹੁਇ/ਭਵਇ; ਸੰਸਕ੍ਰਿਤ - ਅਨ੍+ਭਵਤਿ (अन्+भवति - ਨਾ/ ਨਿਖੇਧਾਰਥ+ਹੁੰਦਾ ਹੈ)।
ਅਤਿ
ਅਤੀ (ਪਿਆਰੇ), ਬਹੁਤ (ਪਿਆਰੇ)।
ਵਿਆਕਰਣ: ਵਿਸ਼ੇਸ਼ਣ (ਪ੍ਰੀਤਮ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਅਤਿ; ਸੰਸਕ੍ਰਿਤ - ਅਤਿ (अति - ਬਹੁਤਾ, ਵਾਧੂ ਦਾ, ਪ੍ਰਮੁਖ; ਇਕ ਅਗੇਤਰ)।
ਅਤਿ
ਅਤੀ (ਲਾਲ), ਬਹੁਤ (ਲਾਲ)।
ਵਿਆਕਰਣ: ਵਿਸ਼ੇਸ਼ਣ (ਰੰਗੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਅਤਿ; ਸੰਸਕ੍ਰਿਤ - ਅਤਿ (अति - ਬਹੁਤਾ, ਵਾਧੂ ਦਾ, ਪ੍ਰਮੁਖ; ਇਕ ਅਗੇਤਰ)।
ਅਤਿ
ਅਤੀ (ਅਨੂਪ), ਬਹੁਤ (ਸੋਹਣਾ); ਬੇ (ਮਿਸਾਲ)।
ਵਿਆਕਰਣ: ਵਿਸ਼ੇਸ਼ਣ (ਮਨੁ ਤਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਅਤਿ; ਸੰਸਕ੍ਰਿਤ - ਅਤਿ (अति - ਬਹੁਤਾ, ਵਾਧੂ ਦਾ, ਪ੍ਰਮੁਖ; ਇਕ ਅਗੇਤਰ)।
ਅਧ
ਅਧ (ਵਾਟੇ), ਅਧੇ (ਰਸਤੇ 'ਤੇ)।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਲਹਿੰਦੀ - ਅੱਧ/ਅੱਧਾ; ਸਿੰਧੀ - ਅਧੁ; ਅਪਭ੍ਰੰਸ਼ - ਅਦ੍ਧ (ਅੱਧਾ); ਪ੍ਰਾਕ੍ਰਿਤ - ਅਡ੍ਢ/ਅਦ੍ਧ (ਅੱਧਾ ਭਰਿਆ); ਪਾਲੀ - ਅਡ੍ਢ/ਅਡ੍ਢਕ/ਅਦ੍ਧ; ਸੰਸਕ੍ਰਿਤ - ਅਰ੍ਧ (अर्ध - ਅੱਧਾ, ਅੱਧਾ ਭਾਗ)।
ਅਧਾਰਾ
ਅਧਾਰ, ਆਸਰਾ, ਸਹਾਰਾ।
ਵਿਆਕਰਣ: ਵਿਸ਼ੇਸ਼ਣ (ਨਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਧਾਰ; ਸੰਸਕ੍ਰਿਤ - ਆਧਾਰ (आधार - ਆਸਰਾ)।
ਅਨ
ਦੂਜੇ, ਹੋਰ।
ਵਿਆਕਰਣ: ਵਿਸ਼ੇਸ਼ਣ (ਰਸਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮੈਥਿਲੀ/ਬ੍ਰਜ - ਅਨ (ਹੋਰ, ਇਕ ਹੋਰ/ਦੂਜਾ); ਰਾਜਸਥਾਨੀ - ਅਣ; ਪ੍ਰਾਕ੍ਰਿਤ - ਅੰਣ/ਅਣ; ਪਾਲੀ - ਅੰਣ; ਸੰਸਕ੍ਰਿਤ - ਅਨਯ (अन्य - ਹੋਰ)।
ਅਨ
ਦੂਜੇ, ਹੋਰ।
ਵਿਆਕਰਣ: ਵਿਸ਼ੇਸ਼ਣ (ਰਸ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਮੈਥਿਲੀ/ਬ੍ਰਜ - ਅਨ (ਹੋਰ, ਇਕ ਹੋਰ/ਦੂਜਾ); ਰਾਜਸਥਾਨੀ - ਅਣ; ਪ੍ਰਾਕ੍ਰਿਤ - ਅੰਣ/ਅਣ; ਪਾਲੀ - ਅੰਣ; ਸੰਸਕ੍ਰਿਤ - ਅਨਯ (अन्य - ਹੋਰ)।
ਅਨਹਤ
ਅਨਹਦ, ਬਿਨ-ਵਜਾਏ ਇਕ-ਰਸ ਵੱਜਣ ਵਾਲੀ।
ਵਿਆਕਰਣ: ਵਿਸ਼ੇਸ਼ਣ (ਬਾਣੀ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਅਨਹਤ; ਬ੍ਰਜ - ਅਨਹਦ/ਅਨਾਹਤ; ਸੰਸਕ੍ਰਿਤ - ਅਨਾਹਤ (अनाहत - ਚੋਟ ਜਾਂ ਪ੍ਰਹਾਰ ਰਹਿਤ)।
ਅਨਹਤਾ
ਅਨਹਤ/ਅਨਹਦ, ਬਿਨ-ਵਜਾਏ ਇਕ-ਰਸ ਵਜਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਸਬਦ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਅਨਹਤ; ਬ੍ਰਜ - ਅਨਹਦ/ਅਨਾਹਤ; ਸੰਸਕ੍ਰਿਤ - ਅਨਾਹਤ (अनाहत - ਚੋਟ ਜਾਂ ਪ੍ਰਹਾਰ ਰਹਿਤ)।
ਅਨਹਤਿ
ਅਨਹਤ/ਅਨਹਦ ਵਿਚ, ਬਿਨ-ਵਜਾਏ ਇਕ-ਰਸ ਵਜਣ ਵਾਲੇ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੰਜਾਬੀ - ਅਨਹਤ; ਬ੍ਰਜ - ਅਨਹਦ/ਅਨਾਹਤ; ਸੰਸਕ੍ਰਿਤ - ਅਨਾਹਤ (अनाहत - ਚੋਟ ਜਾਂ ਪ੍ਰਹਾਰ ਰਹਿਤ)।
ਅਨਹਦ
ਅਨਹਦ, ਬਿਨ-ਵਜਾਏ ਇਕ-ਰਸ ਵਜਣ ਵਾਲੇ।
ਵਿਆਕਰਣ: ਵਿਸ਼ੇਸ਼ਣ (ਸਬਦ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਅਨਹਦ/ਅਨਾਹਤ; ਸੰਸਕ੍ਰਿਤ - ਅਨਾਹਤ (अनाहत - ਚੋਟ ਜਾਂ ਪ੍ਰਹਾਰ ਰਹਿਤ)।
ਅਨਹਦ
ਅਨਹਦ, ਬਿਨ-ਵਜਾਏ ਇਕ-ਰਸ ਵਜਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਸਬਦੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਅਨਹਦ/ਅਨਾਹਤ; ਸੰਸਕ੍ਰਿਤ - ਅਨਾਹਤ (अनाहत - ਚੋਟ ਜਾਂ ਪ੍ਰਹਾਰ ਰਹਿਤ)।
ਅਨੰਤਾ
ਅਨੰਤ, ਬੇਅੰਤ।
ਵਿਆਕਰਣ: ਵਿਸ਼ੇਸ਼ਣ (ਅਨਦ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਨੰਤ; ਸੰਸਕ੍ਰਿਤ - ਅਨੰਤ (अनन्त - ਅੰਤ ਰਹਿਤ)।
ਅਨੰਤਾ
(ਹੇ) ਅਨੰਤ! (ਹੇ) ਬੇਅੰਤ!
ਵਿਆਕਰਣ: ਵਿਸ਼ੇਸਣ (ਹਰਿ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਨੰਤ; ਸੰਸਕ੍ਰਿਤ - ਅਨੰਤ (अनन्त - ਅੰਤ ਰਹਿਤ)।
ਅਨਦ
ਅਨੰਦ, ਖੇੜਾ, ਖੁਸ਼ੀ, ਪ੍ਰਸੰਨਤਾ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਅਨੰਦ; ਸੰਸਕ੍ਰਿਤ - ਆਨੰਦ (आनन्द - ਖੁਸ਼ੀ, ਸੁਖ, ਅਨੰਦ)।
ਅਨੰਦ
ਅਨੰਦ ਦੀ, ਖੇੜੇ ਦੀ, ਖੁਸ਼ੀ ਦੀ, ਪ੍ਰਸੰਨਤਾ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਨੰਦ; ਸੰਸਕ੍ਰਿਤ - ਆਨੰਦ (आनन्द - ਖੁਸ਼ੀ, ਸੁਖ, ਅਨੰਦ)।
ਅਨੰਦੀ
ਅਨੰਦਮਈ, ਅਨੰਦ ਦੇਣ ਵਾਲਾ, ਖੇੜਾ ਦੇਣ ਵਾਲਾ, ਖੁਸ਼ੀ ਦੇਣ ਵਾਲਾ, ਪ੍ਰਸੰਨਤਾ ਦੇਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਵਰੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਨੰਦ; ਸੰਸਕ੍ਰਿਤ - ਆਨੰਦ (आनन्द - ਖੁਸ਼ੀ, ਸੁਖ, ਅਨੰਦ)।
ਅਨਦੁ
ਅਨੰਦ; ਅਨੰਦ ਬਖਸ਼ਣ ਵਾਲੀ ਬਾਣੀ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਨੰਦ; ਸੰਸਕ੍ਰਿਤ - ਆਨੰਦ (आनन्द - ਖੁਸ਼ੀ, ਸੁਖ, ਅਨੰਦ)।
ਅਨਦੁ
ਅਨੰਦ (ਕਰੋ), ਅਨੰਦ (ਮਾਣੋ), ਖੇੜਾ (ਮਾਣੋ), ਖੁਸ਼ੀ (ਮਾਣੋ), ਪ੍ਰਸੰਨਤਾ (ਮਾਣੋ)।
ਵਿਆਕਰਣ: ਸੰਜੁਗਤ ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਅਨੰਦ; ਸੰਸਕ੍ਰਿਤ - ਆਨੰਦ (आनन्द - ਖੁਸ਼ੀ, ਸੁਖ, ਅਨੰਦ)।
ਅਨੰਦੁ
ਗੁਰੂ ਅਮਰਦਾਸ ਜੀ ਦੁਆਰਾ ਰਾਮਕਲੀ ਰਾਗ ਵਿਚ ਉਚਾਰੀ ਗਈ ਬਾਣੀ ਦਾ ਨਾਂ।
ਵਿਉਤਪਤੀ: ਅਪਭ੍ਰੰਸ਼ - ਅਨੰਦ; ਸੰਸਕ੍ਰਿਤ - ਆਨੰਦ (आनन्द - ਖੁਸ਼ੀ, ਸੁਖ, ਅਨੰਦ)।
ਅਨੰਦੁ
ਅਨੰਦ (ਦੇਣ) ਵਾਲੀ, ਖੇੜਾ (ਦੇਣ) ਵਾਲੀ, ਖੁਸ਼ੀ/ਪ੍ਰਸੰਨਤਾ (ਦੇਣ) ਵਾਲੀ।
ਵਿਆਕਰਣ: ਵਿਸ਼ੇਸ਼ਣ (ਗੁਰਬਾਣੀ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਨੰਦ; ਸੰਸਕ੍ਰਿਤ - ਆਨੰਦ (आनन्द - ਖੁਸ਼ੀ, ਸੁਖ, ਅਨੰਦ)।
ਅਨਾਥ
ਅਨਾਥਾਂ ਦੇ; ਨਿਆਸਰਿਆਂ ਦੇ, ਬੇਸਹਾਰਿਆਂ ਦੇ।
ਵਿਆਕਰਣ: ਨਾਂਵ, ਸਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਗੜ੍ਹਵਾਲੀ/ਰਾਜਸਥਾਨੀ/ਬ੍ਰਜ - ਅਨਾਥ (ਪਿਤਾ-ਹੀਨ; ਬੇਸਹਾਰਾ, ਗਰੀਬ); ਸੰਸਕ੍ਰਿਤ - ਅਨਾਥ (अनाथ - ਜਿਸ ਦਾ ਕੋਈ ਮਾਲਕ ਜਾਂ ਰਾਖਾ ਨਾ ਹੋਵੇ; ਵਿਧਵਾ; ਪਿਤਾ-ਹੀਨ; ਬੇਸਹਾਰਾ, ਗਰੀਬ)।
ਅਨਿਕ
ਅਨੇਕ, ਬਹੁਤ, ਕਈ।
ਵਿਆਕਰਣ: ਵਿਸ਼ੇਸ਼ਣ (ਕਲੇਸ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਸੰਸਕ੍ਰਿਤ - ਅਨੇਕ (अनेक - ਜੋ ਇਕ ਨਾਂ ਹੋਵੇੇ, ਬਹੁਤ, ਕਈ)।
ਅਨਿਕ
ਅਨੇਕ (ਭਾਂਤ), ਕਈ (ਕਿਸਮਾਂ), ਕਈ (ਪ੍ਰਕਾਰ)।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਬ੍ਰਜ/ਸੰਸਕ੍ਰਿਤ - ਅਨੇਕ (अनेक - ਜੋ ਇਕ ਨਾਂ ਹੋਵੇੇ, ਬਹੁਤ, ਕਈ)।
ਅਨਿਕ
ਅਨੇਕ-ਅਨੇਕ, ਅਨੇਕ ਹੀ।
ਵਿਆਕਰਣ: ਵਿਸ਼ੇਸ਼ਣ (ਭਗਤ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਸੰਸਕ੍ਰਿਤ - ਅਨੇਕ (अनेक - ਜੋ ਇਕ ਨਾਂ ਹੋਵੇੇ, ਬਹੁਤ, ਕਈ)।
ਅਨੂਪ
(ਅਤਿ) ਅਨੂਪ, (ਬਹੁਤ) ਸੋਹਣਾ; (ਬੇ) ਮਿਸਾਲ।
ਵਿਆਕਰਣ: ਵਿਸ਼ੇਸ਼ਣ (ਮਨੁ ਤਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ - ਅਨੁਪ/ਅਨੂਪ/ਅਨੂਪਾ; ਬੁੰਦੇਲੀ/ਭੋਜਪੁਰੀ/ਮੈਥਿਲੀ/ਰਾਜਸਥਾਨੀ - ਅਨੂਪ; ਬ੍ਰਜ - ਅਨੁਪ/ਅਨੂਪ; ਸੰਸਕ੍ਰਿਤ - ਅਨੁਪਮ (अनुपम - ਉਪਮਾ ਰਹਿਤ, ਬੇਮਿਸਾਲ; ਸ਼ਾਨਦਾਰ, ਸਭ ਤੋਂ ਵਧੀਆ)।
ਅਨੇਕ
ਅਨੇਕ, ਕਈ।
ਵਿਆਕਰਣ: ਵਿਸ਼ੇਸ਼ਣ (ਜੂਨੀ ਦਾ), ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਸੰਸਕ੍ਰਿਤ - ਅਨੇਕ (अनेक - ਜੋ ਇਕ ਨਾ ਹੋਵੇੇ, ਬਹੁਤ, ਕਈ)।
ਅਨੇਕ
ਅਨੇਕ (ਰੂਪਾਂ/ਅਕਾਰਾਂ ਵਾਲਾ), ਕਈ (ਰੂਪਾਂ/ਅਕਾਰਾਂ ਵਾਲਾ)।
ਵਿਆਕਰਣ: ਵਿਸ਼ੇਸ਼ਣ (ਨਾਉ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ/ਸੰਸਕ੍ਰਿਤ - ਅਨੇਕ (अनेक - ਜੋ ਇਕ ਨਾ ਹੋਵੇੇ, ਬਹੁਤ, ਕਈ)।
ਅਨੇਕ
ਅਨੇਕ, ਕਈ।
ਵਿਆਕਰਣ: ਵਿਸ਼ੇਸ਼ਣ (ਭਗਤ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ/ਸੰਸਕ੍ਰਿਤ - ਅਨੇਕ (अनेक - ਜੋ ਇਕ ਨਾਂ ਹੋਵੇੇ, ਬਹੁਤ, ਕਈ)।
ਅਪਣਾ
ਆਪਣਾ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਪਿਰੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਪਣਾ/ਆਪਣਾ; ਲਹਿੰਦੀ - ਆਪਣਾ/ਅਪਣੋ; ਅਪਭ੍ਰੰਸ਼ - ਅਪਨ/ਅੱਪਨ/ਅੱਪਅ (ਅਪਣਾ); ਪ੍ਰਾਕ੍ਰਿਤ - ਅੱਤਣਅ/ਅੱਪਣਯ (ਆਪਣਾ); ਸੰਸਕ੍ਰਿਤ - ਆਤ੍ਮਨਕ (आत्मनक - ਆਪਣਾ, ਨਿਜੀ)।
ਅਪਣੇ
ਆਪਣੇ, ਆਪਣੇ-ਆਪ ਦੇ, ਖੁਦ ਦੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਕੰਤ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਪਣਾ/ਆਪਣਾ; ਲਹਿੰਦੀ - ਆਪਣਾ/ਅਪਣੋ; ਅਪਭ੍ਰੰਸ਼ - ਅਪਨ/ਅੱਪਨ/ਅੱਪਅ (ਆਪਣਾ); ਪ੍ਰਾਕ੍ਰਿਤ - ਅੱਤਣਅ/ਅੱਪਣਯ (ਆਪਣਾ); ਸੰਸਕ੍ਰਿਤ - ਆਤ੍ਮਨਕ (आत्मनक - ਆਪਣਾ, ਨਿੱਜੀ)।
ਅਪਨਾਈ
ਆਪਣੀ, ਆਪਣੇ-ਆਪ ਦੀ, ਖੁਦ ਦੀ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਧਨੁ, ਧਰਨੀ ਅਤੇ ਸੰਪਤਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਪਣਾ/ਆਪਣਾ; ਲਹਿੰਦੀ - ਆਪਣਾ/ਅਪਣੋ; ਅਪਭ੍ਰੰਸ਼ - ਅਪਨ/ਅੱਪਨ/ਅੱਪਅ (ਅਪਣਾ); ਪ੍ਰਾਕ੍ਰਿਤ - ਅੱਤਣਅ/ਅੱਪਣਯ (ਆਪਣਾ); ਸੰਸਕ੍ਰਿਤ - ਆਤ੍ਮਨਕ (आत्मनक - ਆਪਣਾ, ਨਿੱਜੀ)।
ਅਪਨੇ
ਆਪਣੇ, ਆਪਣੇ-ਆਪ ਦੇ, ਖੁਦ ਦੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਗੁਰ ਦਾ), ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਪਣਾ/ਆਪਣਾ; ਲਹਿੰਦੀ - ਆਪਣਾ/ਅਪਣੋ; ਅਪਭ੍ਰੰਸ਼ - ਅਪਨ/ਅੱਪਨ/ਅੱਪਅ (ਅਪਣਾ); ਪ੍ਰਾਕ੍ਰਿਤ - ਅੱਤਣਅ/ਅੱਪਣਯ (ਆਪਣਾ); ਸੰਸਕ੍ਰਿਤ - ਆਤ੍ਮਨਕ (आत्मनक - ਆਪਣਾ, ਨਿੱਜੀ)।
ਅਪਨੈ
ਆਪਣੇ; ਮੇਰੇ ਆਪਣੇ, ਮੇਰੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਘਰਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਪਣਾ/ਆਪਣਾ; ਲਹਿੰਦੀ - ਆਪਣਾ/ਅਪਣੋ; ਅਪਭ੍ਰੰਸ਼ - ਅਪਨ/ਅੱਪਨ/ਅੱਪਅ (ਅਪਣਾ); ਪ੍ਰਾਕ੍ਰਿਤ - ਅੱਤਣਅ/ਅੱਪਣਯ (ਆਪਣਾ); ਸੰਸਕ੍ਰਿਤ - ਆਤ੍ਮਨਕ (आत्मनक - ਆਪਣਾ, ਨਿੱਜੀ)।
ਅਪਵੀਤ
ਅਪਵਿੱਤਰ, ਮਲੀਨ, ਗੰਦੇ।
ਵਿਆਕਰਣ: ਵਿਸ਼ੇਸ਼ਣ (ਛਿਦ੍ਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਅਪਵਿਤ; ਸੰਸਕ੍ਰਿਤ - ਅਪਵਿਤ੍ਰ (अपवित्र - ਮਿਲਾਵਟੀ/ਅਸ਼ੁਧ)।
ਅਪਾਰਾ
ਅ+ਪਾਰ, ਪਾਰ ਰਹਿਤ, ਅਸੀਮ, ਬੇਅੰਤ।
ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਸੰਸਕ੍ਰਿਤ - ਅਪਾਰ (अपार - ਜਿਸ ਦਾ ਪਾਰ ਨਾ ਪਾਇਆ ਜਾ ਸਕੇ)।
ਅਪਾਰਾ
(ਹੇ) ਅ+ਪਾਰ! (ਹੇ) ਅ-ਪਾਰ! (ਹੇ) ਪਾਰ ਰਹਿਤ! (ਹੇ) ਅਸੀਮ! (ਹੇ) ਬੇਅੰਤ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਸੰਸਕ੍ਰਿਤ - ਅਪਾਰ (अपार - ਜਿਸ ਦਾ ਪਾਰ ਨਾ ਪਾਇਆ ਜਾ ਸਕੇ)।
ਅਪਾਰਿ
ਅ-ਪਾਰ, ਪਾਰ ਰਹਿਤ, ਅਸੀਮ, ਬੇਅੰਤ।
ਵਿਆਕਰਣ: ਵਿਸ਼ੇਸ਼ਣ (ਹੁਕਮਿ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ/ਸੰਸਕ੍ਰਿਤ - ਅਪਾਰ (अपार - ਜਿਸ ਦਾ ਪਾਰ ਨਾ ਪਾਇਆ ਜਾ ਸਕੇ)।
ਅਪਾਰੁ
ਅ+ਪਾਰ, ਪਾਰ ਰਹਿਤ, ਅਸੀਮ, ਬੇਅੰਤ।
ਵਿਆਕਰਣ: ਵਿਸ਼ੇਸ਼ਣ (ਸਿਰਜਣਹਾਰੋ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ/ਸੰਸਕ੍ਰਿਤ - ਅਪਾਰ (अपार - ਜਿਸ ਦਾ ਪਾਰ ਨਾ ਪਾਇਆ ਜਾ ਸਕੇ)।
ਅਬਿਨਾਸੀ
ਅ+ਬਿਨਾਸੀ, ਅਵਿਨਾਸੀ, ਵਿਨਾਸ/ਨਾਸ-ਰਹਿਤ; ਅਮਰ, ਸਦੀਵੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਅਬਿਨਾਸੀ; ਸੰਸਕ੍ਰਿਤ - ਅਵਿਨਾਸ਼ਿਨ੍ (अविनाशिन् - ਅਬਿਨਾਸ਼ੀ/ਨਾਸ-ਰਹਿਤ)।
ਅਭਿਮਾਨੁ
ਅਪਮਾਨ, ਅਨਾਦਰ, ਨਿਰਾਦਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪ੍ਰਾਕ੍ਰਿਤ - ਅਵਮਾਨ; ਸੰਸਕ੍ਰਿਤ - ਅਪਮਾਨਹ (अपमान: - ਅਨਾਦਰ)।
ਅਮਰ
ਅ+ਮਰ, ਕਦੇ ਨਾ ਬਿਨਸਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਮੈਥਿਲੀ/ਰਾਜਸਥਾਨੀ/ਬ੍ਰਜ - ਅਮਰ; ਸੰਸਕ੍ਰਿਤ - ਅਮਰ (अमर - ਅਮਰ, ਅਬਿਨਾਸ਼ੀ)।
ਅਮਰੁ
ਅ+ਮਰ, ਅਮਰ, ਕਦੇ ਨਾ ਬਿਨਸਣ ਵਾਲਾ।
ਵਿਆਕਰਣ: ਵਿਸ਼ੇਸ਼ਣ (ਜਿ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਮੈਥਿਲੀ/ਰਾਜਸਥਾਨੀ/ਬ੍ਰਜ - ਅਮਰ; ਸੰਸਕ੍ਰਿਤ - ਅਮਰ (अमर - ਅਮਰ, ਅਬਿਨਾਸ਼ੀ)।
ਅਮਰੁ
ਅ+ਮਰ, ਅਮਰ, ਕਦੇ ਨਾ ਬਿਨਸਣ ਵਾਲੇ।
ਵਿਆਕਰਣ: ਵਿਸ਼ੇਸ਼ਣ (ਠਾਕੁਰੁ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੜ੍ਹਵਾਲੀ/ਮੈਥਿਲੀ/ਰਾਜਸਥਾਨੀ/ਬ੍ਰਜ - ਅਮਰ; ਸੰਸਕ੍ਰਿਤ - ਅਮਰ (अमर - ਅਮਰ, ਅਬਿਨਾਸ਼ੀ)।
ਅਮਲ
ਅਮਲ, ਕੰਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ/ਰਾਜਸਥਾਨੀ - ਅਮਲ; ਬ੍ਰਜ - ਅਮਲੁ/ਅਮਲ; ਅਰਬੀ - ਅਮਲ (عمل - ਕੰਮ, ਕਿਰਤ, ਸੇਵਾ; ਕਰਮ, ਕਾਰਜ, ਕਰਨੀ; ਨਿਯਮ)।
ਅਮਾਵਸ
ਅਮਾਵਸ ਦੁਆਰਾ, ਅਮਾਵਸ (ਦੀ ਥਿਤ) ਦੁਆਰਾ; ਕ੍ਰਿਸ਼ਨ/ਹਨੇਰੇ ਪਖ ਦੀ ਆਖਰੀ ਥਿਤ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਵਧੀ/ਭੋਜਪੁਰੀ/ਰਾਜਸਥਾਨੀ/ਬ੍ਰਜ - ਅਮਾਵਸ; ਪ੍ਰਾਕ੍ਰਿਤ - ਅਮਾਵੱਸਾ; ਪਾਲੀ - ਅਮਾਵਸਿਯੰ; ਸੰਸਕ੍ਰਿਤ - ਅਮਾਵਾਸ੍ਯਾ (अमावास्या - ਮੱਸਿਆ ਦੀ ਰਾਤ, ਹਰ ਚੰਦਰ ਮਹੀਨੇ ਦੇ ਹਨੇਰੇ ਪਖ ਦਾ ਪੰਦਰਵਾਂ ਦਿਨ)।
ਅਮਿਤੋ
ਅ-ਮਿਤ, ਮਿਤ/ਮਾਪ ਤੋਂ ਪਰੇ, ਅਮਿਣਵਾਂ; ਅੰਦਾਜੇ ਤੋਂ ਪਰੇ।
ਵਿਆਕਰਣ: ਵਿਸ਼ੇਸ਼ਣ (ਅਸਥਲੁ ਅਤੇ ਤੋਲੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਅਵਧੀ/ਰਾਜਸਥਾਨੀ/ਬ੍ਰਜ/ਸੰਸਕ੍ਰਿਤ - ਅਮਿਤ (अमित - ਅਮਿਣਵਾਂ, ਅਸੀਮ, ਅਨੰਤ)।
ਅਮੁਲਕੁ
ਅਮੁਲ, ਅਮੋਲਕ, ਅਨਮੋਲ, ਬੇਸ਼ਕੀਮਤੀ।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਵਧੀ/ਰਾਜਸਥਾਨੀ/ਬ੍ਰਜ - ਅਮੋਲਕ; ਪ੍ਰਾਕ੍ਰਿਤ - ਅਮੋੱਲੱਕ; ਪਾਲੀ - ਅਮੂਲਿਕ; ਸੰਸਕ੍ਰਿਤ - ਅਮੂਲਯਕ (अमूल्यक - ਅਨਮੋਲ/ਅਮੁੱਲ)।
ਅਮੋਲੁ
ਅਮੁੱਲ, ਅਮੋਲਕ, ਕੀਮਤੀ; ਸਰਬ-ਸ੍ਰੇਸ਼ਟ, ਅਦੁੱਤੀ।
ਵਿਆਕਰਣ: ਵਿਸ਼ੇਸ਼ਣ (ਪ੍ਰਭੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਵਧੀ/ਰਾਜਸਥਾਨੀ/ਬ੍ਰਜ - ਅਮੋਲ/ਅਮੋਲਕ; ਪ੍ਰਾਕ੍ਰਿਤ - ਅਮੋੱਲੱਕ; ਪਾਲੀ - ਅਮੂਲਿਕ; ਸੰਸਕ੍ਰਿਤ - ਅਮੂਲਯਕ (अमूल्यक - ਅਨਮੋਲ/ਅਮੁੱਲ)।
ਅਰਦਾਸਿ
ਅਰਦਾਸ, ਬੇਨਤੀ, ਅਰਜੋਈ, ਜੋਦੜੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਰਦਾਸਿ; ਫ਼ਾਰਸੀ - ਅਰਜ਼ਦਾਸ਼ਤ (ਬਿਨੈ-ਪੱਤਰ, ਬੇਨਤੀ, ਪ੍ਰਾਰਥਨਾ, ਅਰਜ਼ੋਈ)।
ਅਰਪਿਓ
ਅਰਪ ਦਿੱਤਾ ਹੈ, ਅਰਪਣ ਕਰ ਦਿੱਤਾ ਹੈ, ਭੇਟ ਕਰ ਦਿੱਤਾ ਹੈ; ਸਮਰਪਣ ਕਰ ਦਿੱਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਅਰਪੈ; ਅਪਭ੍ਰੰਸ਼ - ਅਰਪਇ (ਸਮਰਪਨ ਕਰਦਾ ਹੈ, ਕੁਰਬਾਨ ਕਰਦਾ ਹੈ); ਸੰਸਕ੍ਰਿਤ - ਅਰ੍ਪਯਤਿ (अर्पयति - ਹਿਲਾਉਂਦਾ ਹੈ; ਵਿਚ ਜਾਂ ਉੱਤੇ ਰਖਦਾ ਹੈ; ਰਿਗਵੇਦ - ਪਹੁੰਚਾਉਂਦਾ ਹੈ)।
ਅਰਾਧੀਐ
ਅਰਾਧਿਆ ਜਾਏ, ਧਿਆਇਆ ਜਾਏ, ਸਿਮਰਿਆ ਜਾਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਆਰਾਧੈ (ਅਰਾਧਨਾ ਕਰਦਾ ਹੈ, ਪੂਜਾ ਕਰਦਾ ਹੈ); ਪ੍ਰਾਕ੍ਰਿਤ - ਆਰਾਧਇ (ਮਨਾਉਂਦਾ/ਸਹਿਮਤ ਕਰਦਾ ਹੈ); ਪਾਲੀ - ਆਰਾਧੇਤਿ (ਖੁਸ਼ ਹੁੰਦਾ ਹੈ, ਸਫਲ ਹੁੰਦਾ ਹੈ); ਸੰਸਕ੍ਰਿਤ - ਆਰਾਧਯਤਿ (आराधयति - ਮਨਾਉਂਦਾ/ਸਹਿਮਤ ਕਰਦਾ ਹੈ, ਬੇਨਤੀ ਕਰਦਾ ਹੈ)।
ਅਰਾਧੈ
ਅਰਾਧਦਾ ਹੈ, ਧਿਆਉਂਦਾ ਹੈ, ਚਿੰਤਨ ਕਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਆਰਾਧੈ (ਅਰਾਧਨਾ ਕਰਦਾ ਹੈ, ਪੂਜਾ ਕਰਦਾ ਹੈ); ਪ੍ਰਾਕ੍ਰਿਤ - ਆਰਾਧਇ (ਮਨਾਉਂਦਾ/ਸਹਿਮਤ ਕਰਦਾ ਹੈ); ਪਾਲੀ - ਆਰਾਧੇਤਿ (ਖੁਸ਼ ਹੁੰਦਾ ਹੈ, ਸਫਲ ਹੁੰਦਾ ਹੈ); ਸੰਸਕ੍ਰਿਤ - ਆਰਾਧਯਤਿ (आराधयति - ਮਨਾਉਂਦਾ/ਸਹਿਮਤ ਕਰਦਾ ਹੈ, ਬੇਨਤੀ ਕਰਦਾ ਹੈ)।
ਅਲਖ
ਅ+ਲਖ, ਜਿਸ ਨੂੰ ਲਖਿਆ ਨਾ ਜਾ ਸਕੇ, ਜਿਸ ਨੂੰ ਵੇਖਿਆ ਜਾਂ ਸਮਝਿਆ ਨਾ ਜਾ ਸਕੇ, ਸਮਝ-ਸੂਝ ਤੋਂ ਪਰੇ।
ਵਿਆਕਰਣ: ਵਿਸ਼ੇਸ਼ਣ (ਸਚੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਗੁਜਰਾਤੀ/ਬ੍ਰਜ - ਅਲਖ; ਪ੍ਰਾਕ੍ਰਿਤ - ਅਲੱਖ; ਸੰਸਕ੍ਰਿਤ - ਅਲਕ੍ਸ਼ਯ (अलक्ष्य - ਅਦਿਖ, ਅਗਿਆਤ)।
ਅਲਖ
ਅ+ਲਖ, ਜਿਸ ਨੂੰ ਲਖਿਆ ਨਾ ਜਾ ਸਕੇ, ਜਿਸ ਨੂੰ ਵੇਖਿਆ ਜਾਂ ਸਮਝਿਆ ਨਾ ਜਾ ਸਕੇ, ਸਮਝ-ਸੂਝ ਤੋਂ ਪਰੇ।
ਵਿਆਕਰਣ: ਵਿਸ਼ੇਸ਼ਣ (ਸੋਇ ਦਾ), ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਗੁਜਰਾਤੀ/ਬ੍ਰਜ - ਅਲਖ; ਪ੍ਰਾਕ੍ਰਿਤ - ਅਲੱਖ; ਸੰਸਕ੍ਰਿਤ - ਅਲਕ੍ਸ਼ਯ (अलक्ष्य - ਅਦਿੱਖ, ਅਗਿਆਤ)।
ਅਲਾਇ
ਅਲਾਪ ਕੇ, ਬੋਲ ਕੇ।
ਵਿਆਕਰਣ: ਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਅਪਭ੍ਰੰਸ਼ - ਆਲਾਉ; ਪ੍ਰਾਕ੍ਰਿਤ - ਆਲਾਵ; ਸੰਸਕ੍ਰਿਤ - ਆਲਾਪ੍ (आलाप् - ਬੋਲ, ਗੱਲਬਾਤ)।
ਅਲਾਹਣੀਆ
ਅਲਾਹਣੀਆਂ; ਇਕ ਕਾਵਿ ਰੂਪ।
ਵਿਆਕਰਣ: ਨਾਂਵ, ਇਸਤਰੀ ਲਿੰਗ; ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਲਾਹੁਣਾ (ਕਿਸੇ ਦੇ ਮਰਨ 'ਤੇ ਸੋਗੀ ਗੀਤ ਗਾਉਣਾ), ਅਲਾਹਣੀ/ਅਲਾਹੁਣੀ (ਮਰਸੀਆ, ਸੋਗ ਦਾ ਗੀਤ); ਗੜ੍ਹਵਾਲੀ - ਅਲਾਣੋ (ਪੁਕਾਰਨਾ, ਕੂਕਣਾ); ਬ੍ਰਜ - ਅੱਲਾਨਾ (ਉੱਚੀ ਬੋਲਣਾ); ਮਰਾਠੀ - ਅਲ੍ਹਾਵਿਣੋ (ਪੰਛੀਆਂ ਦਾ ਚਹਿਕਣਾ/ਬੋਲਣਾ); ਸੰਸਕ੍ਰਿਤ - ਆਲਾਪ (आलाप - ਗੱਲਬਾਤ, ਭਾਸ਼ਣ; ਬੋਲਣਾ)।
ਅਲੁ
ਅੱਲ-ਪੱਲ, ਗੰਦਗੀ, ਗੰਦੀ-ਮੰਦੀ ਸ਼ੈ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਸੰਸਕ੍ਰਿਤ - ਅਲ (अल - ਬਿੱਛੂ ਦਾ ਡੰਗ, ਜ਼ਹਿਰ)।
ਅਲੋਵਣਾ
ਅਵਲੋਕਨਾ ਹੁੰਦਾ ਹੈ, ਵੇਖਣਾ ਹੁੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪ੍ਰਾਕ੍ਰਿਤ - ਆਲੋਯ; ਸੰਸਕ੍ਰਿਤ - ਅਵਲੋਕਨ (अवलोकन - ਵੇਖਣਾ, ਤੱਕਣਾ; ਦ੍ਰਿਸ਼ਟੀ, ਅੱਖ)।
ਅਵਗਣ
ਅਵਗੁਣਾਂ/ਅਉਗਣਾਂ ਨੂੰ, ਐਬਾਂ ਨੂੰ, ਮਾੜੇ ਗੁਣਾਂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਅਵਗੁਣ; ਪ੍ਰਾਕ੍ਰਿਤ - ਅਵਗੁਣ; ਸੰਸਕ੍ਰਿਤ - ਅਵਗੁਣਹ (अवगुण: - ਚੰਗੇ ਗੁਣਾਂ ਦੀ ਘਾਟ, ਦੋਸ਼)।
ਅਵਗਣਵੰਤੀ
ਅਉਗੁਣਵੰਤੀ, ਔਗੁਣਾ ਵਾਲੀ, ਮਾੜੇ ਗੁਣਾਂ ਵਾਲੀ, ਐਬਾਂ ਵਾਲੀ; ਵਿਕਾਰਾਂ ਵਾਲੀ, ਮਾੜੇ ਕੰਮਾਂ ਵਾਲੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਉਗੁਣਵੰਤੀ/ਅਉਗੁਣਵਤੀ/ਅਵਗੁਣਵਤੀ/ਅਵਗੁਣਵੰਤੀ; ਬ੍ਰਜ - ਅਵਗੁਣਵਤੀ/ਅਵਗੁਣਵੰਤੀ; ਸੰਸਕ੍ਰਿਤ - ਅਵਗੁਣਵਤਿ (अवगुणवति - ਔਗੁਣਾਂ ਨਾਲ ਭਰਪੂਰ ਇਸਤਰੀ)।
ਅਵਗਣਿਆਰੇ
ਅਉਗੁਣਿਆਰੀ, ਔਗੁਣਾ ਵਾਲੀ, ਮਾੜੇ ਗੁਣਾਂ ਵਾਲੀ, ਐਬਾਂ ਵਾਲੀ; ਵਿਕਾਰਾਂ ਵਾਲੀ, ਮਾੜੇ ਕੰਮਾਂ ਵਾਲੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਉਗੁਣਿਆਰ/ਅਉਗੁਣਿਆਰਾ/ਅਵਗੁਣਿਆਰ/ਅਵਗੁਣਿਆਰਾ; ਬ੍ਰਜ - ਅਵਗੁਣਆਰ/ਅਵਗੁਣਆਰਾ; ਸੰਸਕ੍ਰਿਤ - ਅਵਗੁਣਕਾਰ (अवगुणकार - ਔਗੁਣਾ ਨਾਲ ਭਰਪੂਰ, ਪਾਪੀ)।
ਅਵਗੁਣ
ਅਵਗੁਣ/ਔਗੁਣ, ਮਾੜੇ ਗੁਣ, ਐਬ; ਵਿਕਾਰ, ਮਾੜੇ ਕੰਮ, ਪਾਪ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਉਗਣ; ਲਹਿੰਦੀ - ਔਗੁਣ; ਅਪਭ੍ਰੰਸ਼ - ਅਵਗੁਣ; ਪ੍ਰਾਕ੍ਰਿਤ - ਅਵਗੁਣ; ਸੰਸਕ੍ਰਿਤ - ਅਵਗੁਣਹ (अवगुण: - ਚੰਗੇ ਗੁਣਾਂ ਦੀ ਘਾਟ, ਦੋਸ਼)।
ਅਵਗੁਣ
ਅਵਗੁਣਾਂ/ਔਗੁਣਾਂ (ਦਾ), ਮਾੜੇ ਗੁਣਾਂ (ਦਾ), ਨੁਕਸਾਂ (ਦਾ), ਵਿਕਾਰਾਂ (ਦਾ); ਮਾੜੇ ਕੰਮਾਂ (ਦਾ), ਪਾਪਾਂ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਉਗਣ; ਲਹਿੰਦੀ - ਔਗੁਣ; ਅਪਭ੍ਰੰਸ਼ - ਅਵਗੁਣ; ਪ੍ਰਾਕ੍ਰਿਤ - ਅਵਗੁਣ; ਸੰਸਕ੍ਰਿਤ - ਅਵਗੁਣਹ (अवगुण: - ਚੰਗੇ ਗੁਣਾਂ ਦੀ ਘਾਟ, ਦੋਸ਼)।
ਅਵਗੁਣਿ
ਅਉਗੁਣ/ਔਗੁਣ ਕਾਰਨ, ਮਾੜੇ ਗੁਣ ਕਾਰਨ, ਐਬ ਕਾਰਨ; ਵਿਕਾਰ ਕਾਰਨ, ਮਾੜੇ ਕੰਮ ਕਾਰਨ, ਪਾਪ ਕਾਰਨ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਉਗਣ; ਲਹਿੰਦੀ - ਔਗੁਣ; ਅਪਭ੍ਰੰਸ਼ - ਅਵਗੁਣ; ਪ੍ਰਾਕ੍ਰਿਤ - ਅਵਗੁਣ; ਸੰਸਕ੍ਰਿਤ - ਅਵਗੁਣਹ (अवगुण: - ਚੰਗੇ ਗੁਣਾਂ ਦੀ ਘਾਟ, ਦੋਸ਼)।
ਅਵਗੁਣਿਆਰੀ
ਅਉਗੁਣਿਆਰੀ, ਔਗੁਣਾ ਵਾਲੀ, ਐਬਾਂ ਵਾਲੀ, ਮਾੜੇ ਗੁਣਾਂ ਵਾਲੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਉਗੁਣਿਆਰ/ਅਉਗੁਣਿਆਰਾ/ਅਵਗੁਣਿਆਰ/ਅਵਗੁਣਿਆਰਾ; ਬ੍ਰਜ - ਅਵਗੁਣਆਰ/ਅਵਗੁਣਆਰਾ; ਸੰਸਕ੍ਰਿਤ - ਅਵਗੁਣਕਾਰ (अवगुणकार - ਔਗੁਣਾ ਨਾਲ ਭਰਪੂਰ, ਪਾਪੀ)।
ਅਵਤਾਰ
ਅਵਤਰਿਤ ਹੁੰਦਾ ਹੈ, ਉਤਰਦਾ ਹੈ, ਅਵਤਾਰ ਲੈਂਦਾ ਹੈ; ਜਨਮ ਲੈਂਦਾ ਹੈ, ਪੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਅਵਤਾਰ; ਸੰਸਕ੍ਰਿਤ - ਅਵਤਾਰਹ (अवतार: - ਉਤਰਨਾ, ਜਨਮ ਲੈਣਾ, ਵਿਸ਼ੇਸ਼ ਤੌਰ ‘ਤੇ ਧਰਤੀ ਉਪਰ ਆਉਣਾ)।
ਅਵਤਾਰ
ਅਵਤਾਰ, ਅਵਤਰਣ; ਜਨਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਅਪਭ੍ਰੰਸ਼ - ਅਵਤਾਰ; ਸੰਸਕ੍ਰਿਤ - ਅਵਤਾਰਹ (अवतार: - ਉਤਰਨਾ, ਜਨਮ ਲੈਣਾ, ਵਿਸ਼ੇਸ਼ ਤੌਰ ‘ਤੇ ਧਰਤੀ ਉਪਰ ਆਉਣਾ)।
ਅਵਰਾ
ਹੋਰਨਾਂ/ਹੋਰਾਂ (ਦਾ)।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਵਰ/ਅਵਰੁ/ਅਵਰਿ/ਅਵਰਾ; ਬ੍ਰਜ/ਅਪਭ੍ਰੰਸ਼ - ਅਵਰੁ/ਅਵਰ (ਹੋਰ, ਦੂਜਾ); ਪ੍ਰਾਕ੍ਰਿਤ - ਅਵਰ (ਹੋਰ, ਬਾਅਦ ਦਾ); ਪਾਲੀ - ਅਪਰ (ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਮਗਰਲਾ, ਹੋਰ, ਵਖਰਾ, ਬਾਅਦ ਦਾ)।
ਅਵਰਾ
ਹੋਰਨਾਂ/ਹੋਰਾਂ (ਨੂੰ)।
ਵਿਆਕਰਣ: ਪੜਨਾਂਵ, ਸੰਪ੍ਰਦਾਨ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਅਵਰ/ਅਵਰੁ/ਅਵਰਿ/ਅਵਰਾ; ਬ੍ਰਜ/ਅਪਭ੍ਰੰਸ਼ - ਅਵਰੁ/ਅਵਰ (ਹੋਰ, ਦੂਜਾ); ਪ੍ਰਾਕ੍ਰਿਤ - ਅਵਰ (ਹੋਰ, ਬਾਅਦ ਦਾ); ਪਾਲੀ - ਅਪਰ (ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਮਗਰਲਾ, ਹੋਰ, ਵਖਰਾ, ਬਾਅਦ ਦਾ)।
ਅਵਰੀ
ਅਵਰ (ਦਾ), ਹੋਰ (ਦਾ)।
ਵਿਆਕਰਣ: ਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਵਰੁ; ਪ੍ਰਾਕ੍ਰਿਤ - ਅਵਰ (ਦੂਜਾ/ਹੋਰ); ਪਾਲੀ - ਅਪਰ (ਦੂਜਾ/ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਪਿਛਲਾ; ਵਖਰਾ, ਦੂਜਾ/ਹੋਰ)।
ਅਵਰੁ
ਹੋਰ।
ਵਿਆਕਰਣ: ਵਿਸ਼ੇਸ਼ਣ (ਕੋਈ ਦਾ), ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਵਰੁ; ਪ੍ਰਾਕ੍ਰਿਤ - ਅਵਰ (ਦੂਜਾ/ਹੋਰ); ਪਾਲੀ - ਅਪਰ (ਦੂਜਾ/ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਪਿਛਲਾ; ਵਖਰਾ, ਦੂਜਾ/ਹੋਰ)।
ਅਵਰੁ
ਹੋਰ (ਕਿਸੇ) ਨੂੰ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਵਰੁ; ਪ੍ਰਾਕ੍ਰਿਤ - ਅਵਰ (ਦੂਜਾ/ਹੋਰ); ਪਾਲੀ - ਅਪਰ (ਦੂਜਾ/ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਪਿਛਲਾ; ਵਖਰਾ, ਦੂਜਾ/ਹੋਰ)।
ਅਵਰੁ
ਹੋਰ (ਕੋਈ), ਦੂਜਾ (ਕੋਈ)।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਵਰੁ; ਪ੍ਰਾਕ੍ਰਿਤ - ਅਵਰ (ਦੂਜਾ/ਹੋਰ); ਪਾਲੀ - ਅਪਰ (ਦੂਜਾ/ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਪਿਛਲਾ; ਵਖਰਾ, ਦੂਜਾ/ਹੋਰ)।
ਅਵਰੁ
ਹੋਰ ਨੂੰ, (ਕਿਸੇ) ਹੋਰ ਨੂੰ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਅਵਰੁ; ਪ੍ਰਾਕ੍ਰਿਤ - ਅਵਰ (ਦੂਜਾ/ਹੋਰ); ਪਾਲੀ - ਅਪਰ (ਦੂਜਾ/ਹੋਰ, ਅਗਲਾ); ਸੰਸਕ੍ਰਿਤ - ਅਪਰ (अपर - ਪਿਛਲਾ; ਵਖਰਾ, ਦੂਜਾ/ਹੋਰ)।
ਅਵਿਨਾਸੀ
ਅ-ਵਿਨਾਸੀ/ਅ-ਬਿਨਾਸੀ, ਵਿਨਾਸ/ਨਾਸ-ਰਹਿਤ; ਅਮਰ, ਸਦੀਵੀ, ਸਦਾ ਥਿਰ।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਅਬਿਨਾਸੀ; ਸੰਸਕ੍ਰਿਤ - ਅਵਿਨਾਸ਼ਿਨ੍ (अविनाशिन् - ਅਬਿਨਾਸ਼ੀ/ਨਾਸ-ਰਹਿਤ)।